ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Tuesday, January 27, 2009

ਗਿਆਨੀ ਸੰਤੋਖ ਸਿੰਘ - ਲੇਖ

ਭੁੱਲ ਕੇ ਛੜੇ ਨੂੰ ਅੱਖ ਮਾਰੀ...

(ਪੋਸਟ: ਦਸੰਬਰ 3, 2008)

ਛੜੇ ਛੜੇ ਨਾ ਆਖੋ ਲੋਕੋ ਛੜੇ ਵਖ਼ਤ ਨੂੰ ਫੜੇ
ਅਧੀ ਰਾਤੋਂ ਪੀਹਣ ਲੱਗੇ ਅਧ ਸੇਰ ਛੋਲੇ ਦਲ਼ੇ
ਝਾੜ ਪੂੰਝ ਕੇ ਉਠਣ ਲਗੇ ਆਟਾ ਦੇਹ ਨੂੰ ਲੜੇ
ਫੂਕ ਮਾਰਿਆਂ ਅੱਗ ਨਾ ਬਲ਼ਦੀ ਭੜ ਭੜ ਦਾਹੜੀ ਸੜੇ
ਸਾੜ ਫੂਕ ਕੇ ਚਾਰੇ ਪੱਕੀਆਂ ਚਾਰ ਪ੍ਰਾਹੁਣੇ ਖੜ੍ਹੇ
ਲਉ ਭਰਾਉ ਤੁਸੀਂ ਖਾ ਲਉ ਇਹੋ ਅਸਾਥੋਂ ਸਰੇ
ਬਾਝੋਂ ਤੀਵੀਆਂ ਦੇ ਛੜੇ ਮਰੇ ਕਿ ਮਰੇ
ਉਪਰੋਕਤ ਹਾਲਤ ਛੜਿਆ ਦੀ ਅੱਜ ਤੋਂ ਤਕਰੀਬਨ ਅੱਧੀ-ਕੁ ਸਦੀ ਪਹਿਲਾਂ ਦੀ ਹੈਅੱਜ ਤਾਂ ਹਾਲਾਤ ਬਹੁਤ ਬਦਲ ਚੁਕੇ ਹਨਓਦੋਂ ਦੀ ਹਾਲਤ ਦਾ ਅੱਜ ਦੀ ਹਾਲਤ ਨਾਲ਼ ਮੁਕਾਬਲਾ ਨਹੀ ਕੀਤਾ ਜਾ ਸਕਦਾ ਜਦੋਂ ਛੜਾ ਤੇ ਇਕੱਲਾ ਕਿਸਾਨ ਪਹਿਲਾਂ ਹਲ਼ ਵਾਹ ਕੇ ਆਵੇ, ਫੇਰ ਪਸੂਆਂ ਵਾਸਤੇ ਪੱਠੇ ਵਢ ਕੇ ਲਿਆਵੇ ਤੇ ਕੁਤਰ ਕੇ ਉਹਨਾਂ ਨੂੰ ਪਾਵੇ ਤੇ ਅਖੀਰ ਵਿਚ ਆਪਣਾ ਰੋਟੀ-ਟੁੱਕ ਖ਼ੁਦ ਹੀ ਪਕਾ ਕੇ ਖਾਵੇ
ਛੜਾ ਵੀ ਪੇਂਡੂ ਪੰਜਾਬੀ ਸਮਾਜਕ ਜੀਵਨ ਦਾ ਇਕ ਮਹੱਤਵਪੂਰਨ ਪਾਤਰ ਹੈਪੇਂਡੂ ਸਮਾਜ ਵਿਚ ਜੱਟਾਂ ਦੀ ਗਿਣਤੀ ਵੱਧ ਹੋਣ ਕਰਕੇ ਪੇਂਡੂ ਸਮਾਜ ਜੱਟ ਪ੍ਰਧਾਨ ਹੈਪ੍ਰਸਿੱਧ ਇਤਿਹਾਸਕਾਰ ਪਰਲੋਕ ਵਾਸੀ ਸ: ਸ਼ਮਸ਼ੇਰ ਸਿੰਘ ਅਸ਼ੋਕ ਅਨੁਸਾਰ ਜੱਟ ਰਾਜਪੂਤਾਂ ਦੀ ਇਕ ਸ਼ਾਖ਼ਾ ਹਨ ਤੇ ਸ਼ਾਇਦ ਏਸੇ ਕਰਕੇ ਹੀ ਰਾਜਪੂਤਾਂ ਦੀਆਂ ਚੰਗੀਆਂ ਮਾੜੀਆਂ ਆਦਤਾਂ ਇਹਨਾਂ ਵਿਚ ਵੀ ਵਿਰਾਸਤ ਵਜੋਂ ਹੀ ਆ ਗਈਆਂ ਤੇ ਅਜੇ ਤੱਕ ਵੀ ਚੱਲੀਆਂ ਆ ਰਹੀਆਂ ਹਨਇਹਨਾਂ ਵਿਚੋਂ ਇਕ ਧੀ ਨੂੰ ਮਾਰ ਦੇਣ ਦੀ ਅਤੀ ਮਾੜੀ ਖ਼ਸਲਤ ਵੀ ਜੱਟ ਭਾਈਚਾਰੇ ਵਿਚ ਚੱਲੀ ਆ ਰਹੀ ਹੈਇਸ ਮਾੜੀ ਰਸਮ ਕਰਕੇ ਹੀ ਜੱਟਾਂ ਵਿਚ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਗਿਣਤੀ ਘੱਟ ਹੁੰਦੀ ਸੀਸੋ ਇਹ ਕੁਦਰਤੀ ਹੀ ਸੀ ਕਿ ਜੱਟ ਦੇ ਸਾਰੇ ਪੁੱਤਾਂ ਦਾ ਵਿਆਹ ਹੋ ਸਕਣਾ ਸੰਭਵ ਨਹੀ ਸੀ ਹੁੰਦਾਇਸ ਲਈ ਕੋਈ ਮੁੱਲ ਦੇ ਕੇ ਵਿਆਹ ਕਰਵਾਉਂਦਾ ਸੀ ਤੇ ਕੋਈ ਕਦੇਸਣਅਰਥਾਤ ਬੰਗਾਲ, ਬਿਹਾਰ ਜਾਂ ਨੇਪਾਲ ਤੋਂ ਔਰਤ ਲੈ ਕੇ ਆਉਂਦਾ ਸੀਕੋਈ ਦਲੇਰ ਕਿਸਮਦਾ ਵਿਅਕਤੀ ਕੋਈ ਤੀਵੀਂ ਇਸ ਤਰ੍ਹਾਂ ਵੀ ਲੈ ਆਉਂਦਾ ਸੀ ਜਿਸਨੂੰ ਪੇਂਡੂ ਬੋਲੀ ਵਿਚ ਕਢ ਕੇ ਲਿਆਉਣਾ ਆਖਿਆ ਜਾਂਦਾ ਸੀ; ਭਾਵੇਂ ਕਿ ਸ਼ਾਸਤਰਾਂ ਵਿਚ ਅਜਿਹੇ ਜੋਖ਼ਮ ਭਰੇ ਕਾਰਨਾਮੇ ਨੂੰ ਗੰਧਰਵ ਵਿਆਹਦਾ ਨਾ ਦਿਤਾ ਗਿਆ ਹੈ
ਹੁਣ ਤੋਂ ਤਕਰੀਬਨ ਇਕ ਦਹਾਕਾ ਪਿਛੋਂ ਪਤਾ ਨਹੀ ਕੀ ਹਾਲ ਹੋਵੇਗਾ, ਖ਼ਾਸ ਕਰਕੇ ਪੰਜਾਬੀ ਜੱਟ ਸਿੱਖਾਂ ਦਾ! ਵਾਹਿਗੁਰੂ ਹੀ ਜਾਣੇ! ਪਿਛਲੇ ਸਮੇ ਜੰਮਣ ਦੇ ਪਿਛੋਂ ਕੁੜੀ ਨੂੰ ਮਾਰਿਆ ਜਾਂਦਾ ਸੀ ਪਰ ਅੱਜ ਵਿਗਿਆਨ ਦੀ ਉਨਤੀ ਕਰਕੇ ਜੰਮਣ ਤੋਂ ਪਹਿਲਾਂ, ਮਾਂ ਦੀ ਕੁੱਖ ਵਿਚ ਹੀ ਧੀ ਨੂੰ ਮੁਕਾ ਦਿਤਾ ਜਾਂਦਾ ਹੈਇਹ ਕੁਕਰਮ ਪੈਸਿਆ ਦੇ ਲਾਲਚ ਵਿਚ, ਜਾਨ ਦੀ ਹਰ ਹਾਲਤ ਵਿਚ ਰਖਵਾਲੀ ਕਰਨ ਦਾ ਪ੍ਰਣ ਕਰਨ ਵਾਲ਼ੇ, ਡਾਕਟਰ ਕਰਦੇ ਹਨ ਜਦੋਂ ਕਿ ਪੁਰਾਣੇ ਸਮੇ ਵਿਚ ਇਹ ਕੁਕਰਮ ਅਨਪੜ੍ਹ ਦਾਈਆਂ ਕਰਿਆ ਕਰਦੀਆਂ ਸਨ ਕਹਿੰਦੇ ਹਨ ਕਿ ਇਕ ਤਰੀਕਾ ਨਵ ਜਨਮੀ ਬੱਚੀ ਨੂੰ ਮਾਰਨ ਦਾ ਇਹ ਵੀ ਹੁੰਦਾ ਸੀ ਕਿ ਉਸਦੇ ਇਕ ਨੰਨ੍ਹੇ ਹੱਥ ਵਿਚ ਪੂਣੀ ਫੜਾ ਕੇ ਤੇ ਦੂਸਰੇ ਹੱਥ ਦੇ ਅੰਗੂਠੇ ਨੂੰ ਗੁੜ ਲਾ ਕੇ ਅੰਗੂਠਾ ਉਸਦੇ ਮੂੰਹ ਵਿਚ ਦੇ ਦੇਣਾ ਤੇ ਇਹ ਆਖ ਕੇ ਜੀਂਦੀ ਨੂੰ ਹੀ ਘੜੇ ਵਿਚ ਪਾ ਕੇ ਟੋਆ ਪੁੱਟ ਕੇ ਧਰਤੀ ਵਿਚ ਦੱਬ ਦੇਣਾ:

ਗੁੜ ਖਾਈਂ ਪੂਣੀ ਕੱਤੀਂਆਪ ਨਾ ਆਵੀਂ ਵੀਰਾਂ ਨੂੰ ਘੱਤੀਂ ।"

ਮੁਲਕ ਮਲਾਵੀ ਦੇ ਵਸਨੀਕ, ਇਕ ਬਹੁਤ ਹੀ ਭਲੇ ਗੁਜਰਾਤੀ ਡਾਕਟਰ ਅੰਬੇਦਕਰ ਜੀ ਨੂੰ, 1974 ਵਿਚ ਮੈ ਪੁਛਿਆ ਸੀ ਕਿ ਕੋਈ ਤਰੀਕਾ ਅਜਿਹਾ ਹੈ ਕਿ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਉਸਦੇ ਲੜਕੀ ਜਾਂ ਲੜਕਾ ਹੋਣ ਦਾ ਪਤਾ ਲਾਇਆ ਜਾ ਸਕੇਉਸ ਭਲੇ ਪੁਰਸ਼ ਨੇ ਦੱਸਿਆ ਕਿ ਅਜਿਹਾ ਕੋਈ ਤਰੀਕਾ ਅਜੇ ਤੱਕ ਸਾਡੇ ਗਿਆਨ ਵਿਚ ਨਹੀ ਆਇਆਜੇਕਰ ਅਸੀਂ ਇਹ ਤਰੀਕਾ ਲਭ ਵੀ ਲਿਆ ਤਾਂ ਦੱਸਾਂਗੇ ਨਹੀ ਕਿਉਂਕਿ ਲੋਕੀਂ ਪੁੱਤਰ ਦੀ ਚਾਹ ਵਿਚ ਪੁੱਤਰੀ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿਆ ਕਰਨਗੇ ਤੇ ਇਸ ਤਰ੍ਹਾਂ ਦੁਨੀਆਂ ਵਿਚ ਇਸਤਰੀ ਮਰਦਾਂ ਦੀ ਗਿਣਤੀ ਦਾ ਤਨਾਸਬ ਵਿਗੜ ਜਾਵੇਗਾਅੱਜ ਇਹ ਪ੍ਰਤੱਖ ਪਾਪ ਸਾਡੇ ਵੇਖਦਿਆਂ ਹੀ ਹੋ ਰਿਹਾ ਹੈ ਤੇ ਗੱਜ-ਵੱਜ ਕੇ ਹੋ ਰਿਹਾ ਹੈ

ਸਿੱਖ ਗੁਰੂ ਸਾਹਿਬਾਨ ਜੀ ਨੇ ਇਸ ਵਿਆਪਕ ਬੀਮਾਰੀ ਨੂੰ ਰੋਕਣ ਵਾਸਤੇ, ਆਪਣੇ ਸਿੱਖਾਂ ਨੂੰ ਇਸ ਘੋਰ ਪਾਪ ਤੋਂ ਬੜੀ ਸਖ਼ਤੀ ਨਾਲ਼ ਵਰਜਿਆ ਸੀਅੱਜ ਵੀ ਸਿੱਖਾਂ ਨੂੰ ਅੰਮ੍ਰਿਤ ਛਕਣ ਸਮੇ ਜਿਨ੍ਹਾਂ ਸੱਤ ਕਿਸਮ ਦੇ ਵਿਅਕਤੀਆਂ ਨਾਲ਼ ਮੇਲ਼ ਰੱਖਣ ਤੋਂ, ਮਨ੍ਹਾ ਕੀਤਾ ਜਾਂਦਾ ਹੈ, ਉਹਨਾਂ ਵਿਚੋਂ ਇਕ ਕੁੜੀਮਾਰ ਵੀ ਹੈਕੁੜੀਮਾਰ ਨਾਲ਼ ਸਾਂਝ ਰੱਖਣ ਵਾਲ਼ਾ ਸਿੱਖ ਤਨਖਾਹੀਆ ਕਰਾਰ ਦਿਤਾ ਜਾਂਦਾ ਹੈ ਅਠਾਰਵੀਂ ਸਦੀ ਦੇ ਇਕ ਮਹਾਨ ਸਿੱਖ ਯੋਧੇ, ਸ: ਜੱਸਾ ਸਿੰਘ ਰਾਮਗੜ੍ਹੀਏ ਦਾ ਪੰਥ ਵਿਚੋਂ ਕੁਝ ਸਮੇ ਲਈ ਛੇਕੇ ਰਹਿਣ ਦਾ ਵੀ ਇਹੋ ਕਾਰਨ ਬਣਿਆ ਸੀ ਕਿ ਪੰਥ ਨੂੰ ਉਸ ਬਾਰੇ ਸ਼ਕਾਇਤ ਸੀ ਕਿ ਉਸਦੇ ਪਰਿਵਾਰ ਵਿਚ ਕੰਨਿਆ ਦਾ ਕਤਲ ਕੀਤਾ ਗਿਆ ਹੈ

ਏਥੋਂ ਤਕ ਕਿ ਜੀਂਦਪਤੀ ਮਹਾਰਾਜਾ ਗਜਪਤ ਸਿੰਘ ਦੀ ਪੁੱਤਰੀ ਨਾਲ਼ ਵੀ ਏਹੋ ਕੁਝ ਹੋਇਆਇਹ ਤਾਂ ਮਹਾਂਪੁਰਸ਼ ਬਾਬਾ ਗੁੱਦੜ ਸਿੰਘ ਜੀ ਦੀ ਕਿਰਪਾ ਹੋਈ ਤੇ ਉਸਨੂੰ ਜਦੋਂ ਧਰਤੀ ਪੁੱਟ ਕੇ ਘੜੇ ਵਿਚੋਂ ਬਾਹਰ ਕਢਿਆ ਗਿਆ ਤਾਂ ਬੱਚੀ ਅੰਗੂਠਾ ਚੁੰਘਦੀ ਜੀਂਦੀ ਨਿਕਲ਼ ਆਈ ਤੇ ਸਰਦਾਰਨੀ ਰਾਜ ਕੌਰ ਬਣਕੇ, ਸ. ਮਹਾਂ ਸਿੰਘ ਸ਼ੁੱਕਰਚੱਕੀਏ ਦੀ ਪਤਨੀ ਅਤੇ ਸ਼ੇਰਿ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਹੋਣ ਦਾ, ਉਸ ਮਾਪਿਆਂ ਵੱਲੋਂ ਆਪਣੇ ਭਾਣੇ ਮਾਰ ਦਿਤੀ ਗਈ ਬੱਚੀ, ਨੇ ਮਾਣ ਪ੍ਰਾਪਤ ਕੀਤਾ

ਜੇ ਕਿਤੇ ਜੱਟ ਦਾ ਨਿੱਕਾ ਪੁੱਤ ਵੱਡੇ ਨੂੰ ਬਾਈ ਪਾਸ ਕਰਕੇ ਪਹਿਲਾਂ ਮੰਗਿਆ ਜਾਵੇ ਤਾਂ ਵੱਡੇ ਦਾ ਪੱਤਾ ਆਮ ਤੌਰ ਤੇ ਕੱਟਿਆ ਗਿਆ ਹੀ ਸਮਝਿਆ ਜਾਂਦਾ ਸੀਇਸ ਤਰ੍ਹਾਂ ਵੱਡੇ ਦੇ ਛੜੇ ਰਹਿ ਜਾਣ ਸਦਕਾ ਹੀ ਸ਼ਾਇਦ ਤਾਏ ਆਮ ਕਰਕੇ ਛੜੇ ਹੁੰਦੇ ਸਨ ਤੇ ਸ਼ਾਇਦ ਏਸੇ ਕਰਕੇ ਹੀ ਜੱਟ ਤਾਇਆ ਅਖਵਾਉਣ ਦੇ ਮੁਕਾਬਲੇ ਤੇ ਚਾਚਾ ਅਖਵਾਉਣ ਨੂੰ ਤਰਜੀਹ ਦਿੰਦਾ ਹੈਕਿਸੇ ਅਜਿਹੇ ਹੀ ਤਾਏ ਨੂੰ, ਵੇਹਲੇ ਵੇਲ਼ੇ, ਉਸਦੇ ਭਤੀਜੇ ਪੁੱਛ ਬੈਠੇ, “ਤਾਇਆ ਤੂੰ ਵਿਆਹ ਕਿਉਂ ਨਹੀ ਕਰਵਾਇਆ?” “ਐਵੇਂ ਘੌਅਅਅਅਲ਼ ਈ ਹੋ ਗਈ ਭਤੀਜ!ਲਮਕਵਾਂ ਜਿਹਾ ਤੇ ਨਿਰਾਸ਼ਾ ਭਰਿਆ ਜਵਾਬ ਸੀ ਵੱਤੋਂ ਲੰਘੇ ਤਾਏ ਦਾ

ਕਈ ਜ਼ਿੰਦਾ-ਦਿਲ ਵਿਅਕਤੀ ਭਾਵੇਂ ਲੋਕਾਂ ਭਾਣੇ ਵਿਆਹ ਦਾ ਸਮਾ ਵਿਹਾ ਹੀ ਚੁਕੇ ਹੋਣ ਪਰ ਢੇਰੀ ਨਹੀ ਢਾਹੁੰਦੇ ਤੇ ਢੁਕਵੇਂ ਮੌਕੇ ਦੀ ਉਡੀਕ ਵਿਚ ਰਹਿੰਦੇ ਹਨਅਜਿਹਾ ਇਕ ਤਾਇਆ, ਆਮ ਵਾਂਗ ਹੀ ਭਤੀਜਿਆਂ ਨਾਲ਼ ਰਹਿੰਦਾ ਸੀਸਰਦੀਆਂ ਵਿਚ ਕੁਝ ਢਿੱਲਾ-ਮੱਠਾ ਜਿਹਾ ਹੋ ਗਿਆਪੁਰਾਣੇ ਸਮਿਆਂ ਵਿਚ ਹਕੀਮਾਂ ਆਦਿ ਦੇ ਲੱਗਦੀ ਵਾਹ ਘਟ ਹੀ ਪੇਂਡੂ ਲੋਕ ਜਾਇਆ ਕਰਦੇ ਸਨਕਿਸੇ ਖ਼ਬਰ ਲੈਣ ਆਏ ਸੰਬੰਧੀ ਨੇ ਤਾਏ ਦੀ ਸਿਆਲ਼ੂ ਕਮਜ਼ੋਰੀ ਭਾਂਪ ਕੇ, ਘਰਦਿਆਂ ਨੂੰ ਹਦਾਇਤ ਕੀਤੀ, “ਬੰਤਾ ਸਿੰਘ ਨੂੰ ਸੌਣ ਤੋਂ ਪਹਿਲਾਂ ਗੜਵੀ ਦੁਧ ਵਿਚ ਛੁਹਾਰਾ ਉਬਾਲ਼ ਕੇ ਦਿਓਰਾਤ ਨੂੰ ਭਤੀਜ ਨੂੰਹ ਗੜਵੀ ਵਿਚ ਦੁਧ ਤੇ ਕੌਲੀ ਵਿਚ ਉਬਲ਼ਿਆ ਛੁਹਾਰਾ ਪਾ ਕੇ ਲਿਆਈ ਤੇ ਆਖਿਆ, “ਤਾਇਆ ਉਠ ਛੁਹਾਰਾ ਖਾ ਲੈਇਕ ਦਮ ਉਤਸ਼ਾਹ ਵਿਚ ਉਠਦਿਆਂ ਤਾਏ ਨੇ ਪੁਛਿਆ, “ਕੁੜੇ ਕੇਹੜੇ ਪਿੰਡੋਂ ਆਇਆ?”

ਗ੍ਰਿਹ ਸੋਭਾ ਜਾਂਕੈ ਰੇ ਨਾਹਿਆਵਤ ਪਹੀਆ ਖੂਧੇ ਜਾਹਿਆਖ ਕੇ ਭਗਤ ਕਬੀਰ ਜੀ ਨੇ ਵੀ ਗ੍ਰਿਹ ਸ਼ੋਭਾਅਰਥਾਤ ਪਤਨੀ ਦੀ ਮਹੱਤਤਾ ਨੂੰ ਮੰਨਿਆ ਹੈ ਭਗਤ ਧੰਨਾ ਜੀ ਨੇ ਤਾਂ, “ਘਰ ਕੀ ਗੀਹਨਿ ਚੰਗੀਜਨ ਧੰਨਾ ਲੇਵੈ ਮੰਗੀਆਖ ਕੇ ਆਪਣੇ ਮੂਹੋਂ ਚੰਗੀ ਪਤਨੀ ਦੀ ਮੰਗ ਰੱਬ ਕੋਲ਼ੋਂ ਕਰ ਲਈ ਸੀਕਿਸੇ ਅਜੋਕੇ ਸਿਆਣੇ ਪੁਰਸ਼ ਨੇ ਵੀ ਆਖਿਆ ਹੈ ਕਿ ਬਿਨਾ ਵਹੁਟੀ ਤੋਂ ਜੀਵਨ ਮਨੁਖ ਦਾ ਇਸ ਤਰ੍ਹਾਂ ਦਾ ਹੈ ਜਿਵੇਂ ਦੁਧ ਤੋਂ ਬਿਨਾ ਚਾਹਸਿੱਖ ਪੰਥ ਦੇ ਸਰਬਉਤਮ ਵਿਦਵਾਨ, ਭਾਈ ਗੁਰਦਾਸ ਜੀ ਨੇ ਤਾਂ, ਖ਼ੁਦ ਸਾਰੀ ਉਮਰ ਛੜੇ ਰਹਿਣ ਦੇ ਬਾਵਜੂਦ ਵੀ, “ਸਗਲ ਧਰਮ ਮਹਿ ਗ੍ਰਿਹਸਤ ਪ੍ਰਧਾਨ ਹੈਆਖ ਕੇ ਇਸਨੂੰ ਵਡਿਆਇਆ ਹੈ

ਚੌਧਰੀ ਹੇਮ ਰਾਜ ਦੀ ਸਾਖੀ

ਲਾਹੌਰ ਤੋਂ ਦੱਖਣ ਵੱਲ ਰਾਵੀ ਤੇ ਸਤਲੁਜ ਦੇ ਵਿਚਕਾਰਲੇ ਇਲਾਕੇ ਨੂੰ ਨੱਕਾ ਦੇਸ਼ ਆਖਿਆ ਜਾਂਦਾ ਹੈਇਸਦੇ ਪਰਗਣੇ ਚੂਹਣੀਆਂ ਵਿਚ ਇਕ ਪਿੰਡ ਬਹਿੜਵਾਲ਼ ਹੈਸ੍ਰੀ ਗੁਰੂ ਅਰਜਨ ਦੇਵ ਜੀ ਜੰਭਰ ਪਿੰਡ ਤੋਂ ਹੁੰਦੇ ਹੋਏ ਏਥੇ ਦੀ ਜੂਹ ਵਿਚ ਆਣ ਕੇ ਰੁਕੇ ਤੇ ਚੌਧਰੀ ਹੇਮੇ ਤੋਂ ਪਾਣੀ ਮੰਗਿਆਉਸਨੇ ਆਖਿਆ ਕਿ ਨਜ਼ਦੀਕੀ ਖੂਹ ਦਾ ਪਾਣੀ ਖਾਰਾ ਹੈ ਤੇ ਉਹ ਪਿੰਡ ਤੋਂ ਜਾਕੇ ਮਿੱਠਾ ਪਾਣੀ ਲੈ ਕੇ ਆਉਂਦਾ ਹੈ ਪਰ ਸਤਿਗੁਰੂ ਜੀ ਨੇ ਮੇਹਰ ਦੀ ਨਜ਼ਰ ਨਾਲ਼ ਖਾਰੇ ਖੂਹ ਵੱਲ ਤਕ ਕੇ ਕਿਹਾ ਕਿ ਇਸ ਖੂਹ ਦਾ ਪਾਣੀ ਮਿੱਠਾ ਹੈ ਤੇ ਏਥੋਂ ਲੈ ਕੇ ਆਉਪਿੰਡ ਵਾਲ਼ਿਆਂ ਨੂੰ ਖੁਸ਼ੀ ਭਰੀ ਹੈਰਾਨੀ ਹੋਈ ਜਦੋਂ ਗੁਰੂ ਜੀ ਦੇ ਬਚਨ ਸਦਕਾ ਖਾਰੇ ਖੂਹ ਦਾ ਪਾਣੀ ਮਿਠਾ ਪਾਇਆ ਗਿਆ

ਸਤਿਗੁਰੂ ਜੀ ਨੇ ਪ੍ਰਸੰਨ ਹੋ ਕੇ ਭਾਈ ਹੇਮੇ ਨੂੰ ਕਿਹਾ ਕਿ ਉਹ ਆਏ ਗਏ ਸਿੱਖ, ਸੰਤ ਤੇ ਸੰਗਤ ਦੀ ਸੇਵਾ ਕਰਿਆ ਕਰੇਚੌਧਰੀ ਹੇਮੇ ਦੀ ਇਹ ਬੇਨਤੀ ਕਿ ਨਾ ਉਸਦੇ ਘਰ ਖੁਲ੍ਹਾ ਪਦਾਰਥ ਹੈ ਤੇ ਨਾ ਹੀ ਘਰ ਵਾਲ਼ੀ ਹੈ ਜੋ ਕਿ ਆਏ ਗਏ ਨੂੰ ਪ੍ਰਸ਼ਾਦ ਪਾਣੀ ਸਜਾ ਕੇ ਛਕਾਵੇਗੁਰੂ ਜੀ ਨੇ ਪਿੰਡ ਦੀ ਇਕ ਵਿਧਵਾ ਬੀਬੀ ਨੂੰ ਆਪਣੀ ਬੇਟੀ ਆਖ ਕੇ ਉਸਦਾ ਵਿਆਹ ਚੌਧਰੀ ਹੇਮੇ ਨਾਲ਼ ਕਰਕੇ ਸਿੱਖੀ ਕਮਾਉਣ ਦਾ ਉਪਦੇਸ਼ ਦੇ ਕੇ ਦੁਨਿਆਵੀ ਪਦਾਰਥ ਵੀ ਪ੍ਰਾਪਤ ਹੋਣ ਦਾ ਵਰ ਦਿਤਾਇਸ ਪਰਵਾਰ ਉਪਰ ਬੜੀ ਕਿਰਪਾ ਹੋਈ ਚੌਧਰੀ ਹੇਮਰਾਜ ਦਾ ਪੁੱਤਰ ਸ. ਹੀਰਾ ਸਿੰਘ ਨਕੱਈ ਮਿਸਲ ਦਾ ਸਰਦਾਰ ਬਣਿਆ ਤੇ ਬਹਿੜਵਾਲ਼ ਪਿੰਡ ਨੂੰ ਆਪਣੇ ਰਾਜ ਦੀ ਰਾਜਧਾਨੀ ਬਣਾਇਆਇਸ ਮਿਸਲ ਦੇ ਮੁਖੀ, ਸ: ਭਗਵਾਨ ਸਿੰਘ ਦੀ ਭੈਣ, ਦਾਤਾਰ ਕੌਰ ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਤੇ ਉਸਦੇ ਵਲੀ ਅਹਿਦ, ਮਹਾਰਾਜਾ ਖੜਕ ਸਿੰਘ ਦੀ ਮਾਤਾ ਬਣੀ

ਸਿੱਖ ਪੰਥ ਅੰਦਰ ਬ੍ਰਾਹਣਵਾਦੀ ਵਿਚਾਰਾਂ ਦੇ ਪ੍ਰਭਾਵ ਸਦਕਾ ਆਏ ਨਿਘਾਰਾਂ ਨੂੰ ਸੁਧਾਰਨ ਦੀ ਪ੍ਰਭਾਵਸ਼ਾਲੀ ਲਹਿਰ ਚਲਾਉਣ ਵਾਲ਼ੇ, ਮਹਾਨ ਆਗੂ, ਨਾਮਧਾਰੀ ਪੰਥ ਦੇ ਮੁਖੀ, ਬਾਬਾ ਰਾਮ ਸਿੰਘ ਜੀ ਨੇ ਅਪਣੇ ਪੈਰੋਕਾਰਾਂ ਨੂੰ ਸਪੱਸ਼ਟ ਹਿਦਾਇਤ ਕਰਦਿਆਂ ਲਿਖਿਆ ਸੀ:
ਲੜਕੀ ਨਾ ਕਿਸੇ ਮਾਰਣੀਨਾ ਕਿਸੇ ਵੱਟਾ ਕਰਨਾਨਾ ਲੜਕੀ ਦੇ ਦੰਮ ਲੈਣੇਜੇਹੜਾ ਲੜਕੀ ਮਾਰੇ ਬੇਚੇ, ਵੱਟਾ ਕਰੇ, ਉਸਦੇ ਹਥਾਂ ਦਾ, ਘਰ ਦਾ, ਅੰਨ ਪਾਣੀ ਨਹੀਂ ਵਰਤਣਾਉਸਨੂੰ ਸੰਗਤ ਵਿਚ ਨਹੀਂ ਵੜਨ ਦੇਣਾਕਿਸੇ ਦਾ ਧੱਕਾ ਕਰਕੇ, ਨਾ ਚੋਰੀ ਕਰਕੇ ਨਾ ਠੱਗੀ ਕਰਕੇ, ਕੱਖ ਆਦਿਕ ਬੀ ਨਹੀਂ ਲੈਣਾ

ਮਾਰ ਲਏ ਅਣਜੰਮੇ ਟੱਬਰ ਨੇ!

ਛੋਟੇ ਹੁੰਦਿਆਂ ਹੀ ਇੱਕ ਜੱਟ ਦਾ ਪੁੱਤ ਸੁੱਖਾ, ਵਿਦਵਾਨ ਸੰਤਾਂ ਦੀ ਮੰਡਲ਼ੀ ਵਿਚ ਜਾ ਸ਼ਾਮਲ ਹੋਇਆਬੜੀ ਧਾਰਮਿਕ ਵਿਦਿਆ ਪੜ੍ਹੀਬੜੀ ਸੁਚਮ ਤੇ ਪਾਰਸਾਈ ਰੱਖੀਹਰ ਪਰਕਾਰ ਬੜੀ ਚੜ੍ਹਦੀਕਲਾ ਵਿਚ ਸਾਲਾਂ ਬੱਧੀ ਵਿਚਰਿਆਬਲਕਿ ਆਪਣੀ ਧਾਰਮਿਕ ਉਚਤਾ ਦਾ ਸੂਖਮ ਅਹੰਕਾਰ ਵੀ ਸੀ ਕੁਝ-ਕੁ ਉਸਨੂੰ

ਕੁਝ ਸਾਲਾਂ ਪਿਛੋਂ ਰੱਬ ਸਬੱਬੀਂ ਕਿਤੇ ਘਰਦਿਆਂ ਨੂੰ ਮਿਲਣ ਆ ਗਿਆਕੀ ਵੇਖਦਾ ਹੈ ਕਿ ਵੱਡੇ ਛੋਟੇ ਭਰਾ, ਚਾਚਿਆਂ ਤਾਇਆਂ ਦੇ ਪੁੱਤ ਸਾਰੇ ਵਿਆਹੇ ਗਏਜਵਾਕ ਜੱਲ੍ਹਿਆਂ ਦੀ ਮਾਰ ਕੁਰਬਲ਼ ਕੁਰਬਲ਼ ਪਈ ਹੋਵੇਗਲ਼ੀ ਗੁਆਂਢ ਸਾਰੇ ਭਤੀਜੇ ਭਤੀਜਿਆਂ ਵੱਡੀਆਂ ਛੋਟੀਆਂ ਭਰਜਾਈਆਂ, ਚਾਚੀਆਂ ਤਾਈਆਂ, ਬਾਗ ਪਰਵਾਰ ਦਾ ਰੌਣਕ ਮੇਲਾਭਤੀਜੇ ਭਤੀਜੀਆਂ ਚਾਚਾ ਚਾਚਾਕਰਦੇ ਫਿਰਨ, ਚਾਚੀਆਂ ਤਾਈਆਂ ਭੂਆਂ ਸਿਰ ਪਲੋਸਣ ਤੇ ਸੁਖ-ਸਾਂਦ ਪੁਛਣਭਰਜਾਈਆਂ ਬੁਲਾਉਣ ਵੀ ਤੇ ਸੂਖਮ ਟਿੱਚਰਾਂ ਵੀ ਕਰਨਅਜਿਹਾ ਰੌਣਕ ਮੇਲਾ ਵੇਖ ਕੇ ਕੁਝ ਤਾਂ ਥੋਹੜਾ ਜਿਹਾ ਅੰਦਰੋਂ ਹਿੱਲਵੀ ਗਿਆਅਗਲਾ ਵਦਾਣ ਧਾਰਮਿਕ ਹੋਣ ਦੇ ਅਹੰਕਾਰ ਦੀ ਕੰਧ ਤੇ ਓਦੋਂ ਵੱਜਾ ਜਦੋਂ ਰਾਤ ਨੂੰ ਵੱਡੇ ਭਰਾ ਨੇ ਟਿੱਚਰ ਜਿਹੀ ਵਜੋਂ ਪੁਛਿਆ, “ਸੁਣਾ ਫਿਰ ਸੁਖਿਆ ਭਗਤੀ ਕਰਨ ਨਾਲ਼ ਕੁਝ ਸ਼ਕਤੀ ਤਾਂ ਪ੍ਰਾਪਤ ਹੋਈ ਹੀ ਹੋਵੇਗੀ!ਉਸਦਾ ਉਤਰ ਉਡੀਕੇ ਬਿਨਾ ਹੀ ਕੁਝ ਖਿਣ ਠਹਿਰ ਕੇ ਵੱਡਾ ਭਰਾ ਫੇਰ ਬੋਲਿਆ, “ਆਪਣੇ ਕੀਤੇ ਗਏ ਪਾਠ ਦੀ ਤਾਕਤ ਨਾਲ਼ ਏਥੇ ਬੈਠਿਆਂ ਹੀ ਰਸੋਈ ਚੋਂ ਪਾਣੀ ਦਾ ਇਕ ਛੰਨਾ ਤੇ ਮੰਗਵਾ ਦੇ!” “ਇਹ ਕਿਵੇਂ ਹੋ ਸਕਦਾ ਏ ਭਾਊ?” ਜਵਾਬ ਸੀ ਸੁਖਵਿੰਦਰ ਸਿੰਘ ਦਾਮੈ ਮੰਗਵਾ ਕੇ ਦਿਆਂ ਫੇਰ ਏਥੇ ਬੈਠਿਆਂ ਹੀ!ਅਧੂਰੀ ਜਿਹੀ ਸੁਖਦੇਵ ਸਿੰਘ ਦੀ ਹਾਂਹੋਣ ਤੇ ਜਰਨੈਲ਼ ਸਿੰਘ ਨੇ ਧੀ ਨੂੰ ਵਾਜ ਮਾਰੀ, “ਕੁੜੇ ਛਿੰਦੋ ਹਈਥੋਂ ਪਾਣੀ ਦਾ ਛੰਨਾ ਲਿਆਈਂ“ “ਲਿਆਈ ਭਾਈਆਆਖਦਿਆਂ ਹੀ ਕੁੜੀ ਪਾਣੀ ਦਾ ਛੰਨਾ ਫੜੀ ਆਣ ਖੜ੍ਹੀਟਿੱਚਰ ਜਿਹੀ ਨਾਲ਼ ਸੁੱਖੇ ਵੱਲ ਵੇਖਦਿਆਂ ਜਰਨੈਲ ਸਿੰਘ ਨੇ ਕੁੜੀ ਦੇ ਹਥੋਂ ਛੰਨਾ ਫੜਦਿਆਂ ਆਖਿਆ, “ਕਿਉਂ, ਵੇਖੀ ਸਾਡੀ ਕਰਾਮਾਤ?”

ਸੁਖਦੇਵ ਸਿੰਘ ਇਸ ਸੂਖ਼ਮ ਜਿਹੀ ਟਿੱਚਰ ਨਾਲ਼ ਕੁਝ ਕੱਚਾ ਜਿਹਾ ਤੇ ਅਣਸੌਖਾ ਜਿਹਾ ਖ਼ੁਦ ਨੂੰ ਮਹਿਸੂਸ ਕਰਨ ਲੱਗਾਗੱਲ ਹਾਸੇ ਹਾਸੇ ਵਿਚ ਆਈ-ਗਈ ਹੋ ਗਈ ਪਰ ਸੁਖਦੇਵ ਸਿੰਘ ਦੇ ਹਿਰਦੇ ਵਿਚ ਇਹ ਘਟਨਾ ਖੁੱਭ ਜਿਹੀ ਗਈਰਾਤ ਪਰਿਵਾਰ ਦੇ ਵੱਡੇ-ਛੋਟੇ ਜੀਆਂ ਦੀ ਚਹਿਲ-ਪਹਿਲ ਵਿਚ ਲੰਘ ਗਈ ਪਰ ਉਹ ਨੀਂਦ ਆਉਣ ਤੋਂ ਪਹਿਲਾਂ ਵਾਹਵਾ ਬੇਚੈਨੀ ਜਿਹੀ ਮਹਿਸੂਸ ਕਰਦਾ ਰਿਹਾ
ਅਗਲੇ ਦਿਨ ਸੁਖਵਿੰਦਰ ਸਿੰਘ ਖੂਹ ਤੇ ਚਲਾ ਗਿਆਖੂਹ ਵਗਦਾ ਸੀ ਰੋਟੀ ਵੇਲ਼ਾ ਸਮੇ ਸਿਰ ਪਿੰਡੋਂ ਆ ਗਿਆਸਾਰਿਆਂ ਨੇ ਰਲ਼ ਕੇ ਖਾ ਲਿਆਬਾਕੀ ਪਰਵਾਰਕ ਜੀ ਸਾਰੇ ਆਪੋ ਆਪਣੇ ਕੰਮੀ ਲੱਗ ਗਏਕੋਈ ਕਿਆਰੇ ਮੋੜਨ ਚਲਿਆ ਗਿਆਕੋਈ ਮਾਲ-ਡੰਗਰ ਸਾਂਭਣ ਵਿਚ ਰੁਝ ਗਿਆ ਸੁਖਦੇਵ ਸਿੰਘ ਖੂਹ ਦੀ ਮਣ ਉਤੇ ਬੈਠਾ ਸੀਮਣ ਉਤੇ ਉੱਗੇ ਤੂਤ ਦੀ ਸੰਘਣੀ ਛਾਂ ਸੀਟਿੰਡਾਂ ਚੋਂ ਨਿਸਾਰ ਵਿਚ ਡਿਗ ਰਹੇ ਪਾਣੀ ਦੀ ਸਾਂ ਸਾਂ, ਖੂਹ ਦੇ ਕੁੱਤੇ ਦੀ ਟਕ ਟਕ, ਪਾਣੀ ਵਿਚੋਂ ਛਣ ਕੇ ਆ ਰਹੀ ਠੰਡੀ ਹਵਾ, ਵਗ ਰਹੇ ਬੌਲ਼ਦਾਂ ਦੇ ਗਲ਼ਾਂ ਵਿਚ ਪਈਆਂ ਹਮੇਲਾਂ ਦੀਆਂ ਟੱਲੀਆਂ ਦੀ ਸੁਰੀਲੀ ਆਵਾਜ਼ ਨੇ ਅਜਿਹਾ ਮਾਹੌਲ ਸਿਰਜਿਆ ਕਿ ਸੁਖਦੇਵ ਸਿੰਘ ਮਣ ਉਤੇ ਬੈਠਾ ਬੈਠਾ ਆਲਸ ਜਿਹਾ ਮਹਿਸੂਸ ਕਰਨ ਲਗ ਪਿਆ ਤੇ ਮਣ ਉਤੇ ਹੀ ਲੰਮਾ ਪੈ ਗਿਆਹੌਲ਼ੀ ਹੌਲ਼ੀ ਉਸਦੀ ਅੱਖ ਲੱਗ ਗਈਸੁੱਤੇ ਪਏ ਨੂੰ ਸੁਪਨਾ ਆਉਣਾ ਸ਼ੁਰੂ ਹੋ ਗਿਆਸੁਪਨੇ ਵਿਚ ਹੀ ਵੇਖਣ ਵਾਲ਼ੇ ਆਏ ਸ਼ਗਨ ਲਾ ਗਏਵਿਆਹ ਵੀ ਸਾਰੇ ਚਾਵਾਂ, ਸਗਨਾਂ ਤੇ ਧੂੰਮ ਧੜੱਕੇ ਨਾਲ਼ ਹੋ ਗਿਆਘਰਬਾਰ ਵੱਸ ਗਿਆਰੱਬ ਨੇ ਇਕ ਭੁਜੰਗੀ ਵੀ ਬਖ਼ਸ਼ ਦਿਤਾਰਾਤ ਨੂੰ ਰੋਟੀ-ਟੁੱਕ ਟੱਬਰ ਦੇ ਖਾ ਚੁਕਣ ਮਗਰੋਂ ਵਹੁਟੀ ਨੇ ਆਣਕੇ ਆਖਿਆ, “ਕੰਤੇ ਦੇ ਭਾਈਆ, ਆਹ ਮੁੰਡੇ ਨੂੰ ਜ਼ਰਾ ਨਾਲ਼ ਪਾ ਲੈਮੈ ਭਾਡੇ-ਟੀਂਡੇ ਸਾਂਭ ਲਵਾਂ“ “ਅਈਥੇ ਪਾ ਦੇਆਖਦਿਆਂ ਸੁਖਦੇਵ ਸਿੰਘ ਨੇ ਮੁੰਡੇ ਲਈ ਮੰਜੀ ਤੇ ਥਾਂ ਬਣਾਉਦਿਆਂ ਜਦੋਂ ਜਰਾ-ਕੁ ਪਾਸਾ ਵਟਿਆ ਤਾਂ ਧੜੱਮ ਕਰਦਾ ਖੂਹ ਵਿਚ ਜਾ ਡਿਗਾਧੜੱਮ ਦੀ ਆਵਾਜ਼ ਸੁਣਕੇ ਰੌਲ਼ਾ ਪੈ ਗਿਆਸੁੱਖਾ ਖੂਹ ਵਿਚ ਡਿਗ ਪਿਆ; ਭੱਜੋ ਓਏ!ਦੀ ਕਾਵਾਂ-ਰੌਲ਼ੀ ਪੈ ਗਈ ਸਾਰੇ ਭੱਜੇ ਆਏਖੂਹ ਵਿਚ ਡਿੱਗਣ ਪਿਛੋਂ ਸੁੱਖੇ ਦੀ ਅੱਖ ਵੀ ਖੁਲ੍ਹ ਗਈ ਤੇ ਮਾਹਲ ਨੂੰ ਉਸਦਾ ਹੱਥ ਵੀ ਪੈ ਗਿਆਰੱਸਾ ਲਮਕਾ ਕੇ ਭਰਾਵਾਂ ਨੇ ਖੂਹ ਵਿਚੋਂ ਬਾਹਰ ਕਢ ਲਿਆ ਸੁੱਖੇ ਨੂੰਜਰਨੈਲ ਸਿੰਘ ਨੇ ਪੁਛਿਆ, “ਕੀ ਗੱਲ ਹੋਈ ਸੁੱਖਿਆ?” “ਹੋਣਾ ਹਵਾਣਾ ਕੀ ਸੀ ਭਾਊ ਮਾਰ ਲਏ ਸੀ ਅਣਜੰਮੇ ਟੱਬਰ ਨੇ!
ਪੇਂਡੂ ਸਮਾਜ ਵਿਚ ਛੜਿਆਂ ਬਾਰੇ ਕੁਝ-ਕੁ ਲੋਕ ਗੀਤ ਇਸਤਰ੍ਹਾਂ ਦੇ ਆਪ ਮੁਹਾਰੇ ਸਿਰਜੇ ਜਾਂਦੇ ਰਹੇ:
ਛੜੇ ਦੇ ਘਰ ਅੱਤ ਜ਼ਰੂਰੀ ਦੋ ਚੀਜਾਂ ਤੋਂ ਵੀ ਖਾਲੀ ਵੇਖ ਕਿਸੇ ਮਨਚਲੀ ਸਵਾਣੀ ਤੋਂ ਰਿਹਾ ਨਾ ਗਿਆ ਤਾਂ ਉਸਦੇ ਮੂਹੋਂ ਨਿਕਲ਼ ਹੀ ਗਿਆ:
ਚੁੱਲ੍ਹੇ ਅੱਗ ਨਾ ਘੜੇ ਦੇ ਵਿਚ ਪਾਣੀ, ਛੜਿਆ ਦੋਜ਼ਖ਼ੀਆ
ਪੰਜਾਬੀ ਜੇਠ, ਤੇ ਉਹ ਵੀ ਛੜਾ! ਉਸਦੀ ਹੋਂਦ ਨਿਕੀ ਭਰਜਾਈ ਲਈ ਸੁਖਾਵੀਂ ਘੱਟ ਹੀ ਹੁੰਦੀ ਹੈਉਸਦੇ ਦਿਲ ਵਿਚ ਛੜੇ ਜੇਠ ਬਾਰੇ ਜੋ ਦੇਰ ਦੇ ਮੁਕਾਬਲੇ ਵਿਚ ਵਿਤਕਰਾ ਹੈ ਉਹ ਕਿਸੇ ਪੜਦੇ ਵਿਚ ਨਹੀ ਰਹਿੰਦਾਕੀ ਕਹਿੰਦੀ ਏ ਭਰਜਾਈ ਛੜੇ ਜੇਠ ਨੂੰ:
ਛੜੇ ਜੇਠ ਨੂੰ ਲੱਸੀ ਨਹੀ ਦੇਣੀ, ਦੇਰ ਭਾਵੇਂ ਮੱਝ ਚੁੰਘ ਲਵੇ
ਆਪਣੀ ਸ਼ੋਖ਼ ਨਫ਼ਰਤ ਦਾ ਜੇਠ ਸਬੰਧੀ ਵਿਖਾਵਾ ਵੀ ਇਸ ਲਾਈਨ ਤੋਂ ਜ਼ਾਹਰ ਹੈ:
ਮੇਰੇ ਜੇਠ ਦੇ ਪੁੱਠੇ ਦਿਨ ਆਏ, ਕਿੱਕਰਾਂ ਨੂੰ ਪਾਵੇ ਜੱਫੀਆਂ
ਇਹਨੀ ਦਿਨੀ ਤਾਂ ਜੇਠ ਨੂੰ, ਸਤਿਕਾਰ ਤੇ ਪਿਆਰ ਨਾਲ਼ ਭਾ ਜੀ’, ‘ਵੀਰ ਜੀਆਦਿ ਸ਼ਬਦਾਂ ਨਾਲ਼ ਬੁਲਾਇਆ ਜਾਂਦਾ ਹੈ ਅਤੇ ਘਰ ਦੇ ਸਤਿਕਾਰਤ ਵਿਅਕਤੀ ਵਾਂਗ ਆਦਰ ਦਿਤਾ ਜਾਂਦਾ ਹੈ ਪਰ ਪੁਰਾਣੇ ਸਮੇ ਵਿਚ ਭਾਈ ਜਾਂ ਭਾਈਆ ਵੀ ਛੋਟੀਆਂ ਭਰਜਾਈਆ ਜੇਠ ਨੂੰ ਆਖਿਆ ਕਰਦੀਆਂ ਸਨਅਜਿਹੇ ਸਮੇ ਕਿਤੇ ਭਰਜਾਈ ਦਾ, ਰਾਤ ਦੇ ਹਨੇਰੇ ਵਿਚ ਜੇਠ ਦੇ ਮੰਜੇ ਦੇ ਪਾਵੇ ਨੂੰ ਠੇਡਾ ਵੱਜ ਗਿਆ ਤੇ ਉਹ ਆਪ ਮੁਹਾਰੇ ਬੋਲ ਉਠੀ:
ਟੁੱਟ ਪੈਣੀਏ ਹਨੇਰੀਏ ਰਾਤੇ, ਭਾਈ ਜੀ ਤੇ ਮੈ ਡਿੱਗ ਪਈ
ਤੜਾਕ ਕਰਦਾ ਜਵਾਬ ਜੇਠ ਨੇ ਦਿਤਾ:
ਸਾਡੇ ਕੌਣ ਨੀ ਗਰੀਬਾਂ ਉਤੇ ਡਿੱਗਦਾ, ਰਾਮ ਰਾਮ ਜਪ ਭਾਬੀਏ
ਛੜਿਆਂ ਦੀ ਸ਼ੌਕੀਨੀ ਦਾ ਜ਼ਿਕਰ ਇਸ ਲੋਕ ਗੀਤ ਵਿਚੋਂ ਝਲਕਦਾ ਹੈ:
ਉਹ ਘਰ ਛੜਿਆਂ ਦਾ, ਜਿਥੇ ਸ਼ੀਸ਼ਾ ਮੋਚਨਾ ਖੜਕੇ
ਛੜਿਆਂ ਨੂੰ ਰਾਤ ਬਹੁਤੀ ਵਾਰ ਖੇਤਾਂ ਵਿਚ ਹੀ ਕੱਟਣੀ ਪੈਂਦੀ ਹੈ:
ਛੜੇ ਜਾਣਗੇ ਮੱਕੀ ਦੀ ਰਾਖੀ, ਰੰਨਾਂ ਵਾਲ਼ੇ ਘਰ ਪੈਣਗੇ
ਵਿਤਕਰਾ ਏਨਾ ਅਣਵਿਆਹਿਆਂ ਨਾਲ਼ ਕਿ ਘਰ ਵਿਚ ਚੰਗੀ ਸਹੂਲਤ ਵੀ ਵਿਆਹਿਆਂ ਵਾਸਤੇ ਹੀ ਰਾਖਵੀਂ ਰੱਖੀ ਜਾਂਦੀ ਹੈ:
ਰੰਨਾਂ ਵਾਲ਼ਿਆਂ ਦੇ ਪਲੰਘ ਨਿਵਾਰੀ, ਛੜਿਆਂ ਦੀ ਮੁੰਜ ਦੀ ਮੰਜੀ
ਏਸੇ ਕਰਕੇ ਹੀ ਸ਼ਾਇਦ ਕਿਸੇ ਨੇ ਕਿਹਾ ਹੈ, “ਕਲ੍ਹਾ ਤਾਂ ਰੋਹੀ ਵਿਚ ਕਿੱਕਰ ਦਾ ਦਰੱਖ਼ਤ ਵੀ ਨਾ ਹੋਵੇ
ਜੇਕਰ ਛੜਿਆਂ ਦੇ ਘਰ ਵਿਚ ਕੋਈ ਵਸਤ-ਵਲ਼ੇਵਾਂ ਹੋਵੇ ਤੇ ਉਸਦੀ ਗੁਆਂਢੀਆਂ ਨੂੰ ਲੋੜ ਵੀ ਹੋਵੇ ਤਾਂ ਵੀ ਹਾਲਤ ਕੁਝ ਇਸ ਤਰ੍ਹਾਂ ਦੀ ਹੀ ਹੁੰਦੀ ਹੈ:
ਕੋਈ ਡਰਦੀ ਪੀਹਣ ਨਾ ਜਾਵੇ ਛੜਿਆਂ ਦੇ ਦੋ ਚੱਕੀਆਂ
ਕਈ ਵਾਰੀਂ ਛੜੇ ਵੀ ਨੱਕ ਤੇ ਮੱਖੀ ਨਹੀ ਬਹਿਣ ਦਿੰਦੇਵੇਖੋ ਅਜਿਹੇ ਛੜੇ ਬਾਰੇ ਅੱਗ ਲੈਣ ਗਈ ਵਾਪਸ ਆ ਕੇ ਕੀ ਆਖਦੀ ਹੈ:
ਛੜਿਆਂ ਦੇ ਅੱਗ ਨੂੰ ਗਈ, ਮੇਰੀ ਚੱਪਣੀ ਵਗਾਹ ਕੇ ਮਾਰੀ
ਕਦੀ-ਕਦਾਂਈ ਕਿਤੇ ਇਉਂ ਵੀ ਸ਼ਾਇਦ ਹੋ ਜਾਂਦਾ ਹੋਵੇ ਕਿ ਕੋਈ ਸ਼ਰੀਕੇ ਵਿਚੋਂ ਲੱਗਣ ਵਾਲ਼ੀ ਮਨਚਲੀ ਭਰਜਾਈ, ਸ਼ਰਾਰਤ ਵਜੋਂ ਕਿਤੇ ਅੱਖ ਦਾ ਇਸ਼ਾਰਾ ਕਰ ਬੈਠੇ ਤਾਂ ਫੇਰ ਛੜਾ ਕਿਸੇ ਹੁੜਕ ਵਿਚ ਪਿਛਾ ਕਰਨ ਲੱਗ ਪਵੇ ਤਾਂ ਉਸਨੂੰ ਅੱਕ ਕੇ, ਸਾਥਣਾਂ ਵਿਚ ਇਹ ਕੁਝ ਆਖਣ ਲਈ ਵੀ ਮਜਬੂਰ ਹੋਣਾ ਪੈ ਜਾਂਦਾ ਹੈ:
ਐਵੇਂ ਭੁੱਲ ਕੇ ਛੜੇ ਨੂੰ ਅੱਖ ਮਾਰੀ, ਵੱਢ ਕੇ ਬਰੂਹਾਂ ਖਾ ਗਿਆ
ਕੋਈ ਮਨਚਲਾ ਛੜਾ ਇਸ ਤਰ੍ਹਾਂ ਬੇਪਰਵਾਹੀ ਵਾਲ਼ਾ ਰਵੱਈਆ ਰੱਖਦਾ ਹੋਇਆ ਆਖ ਵੀ ਦਿੰਦਾ ਹੈ:
ਚੁੱਕ ਚਰਖਾ ਪਿਛਾਂਹ ਕਰ ਪੂਣੀਆਂ, ਛੜਿਆਂ ਦੀ ਫੌਜ ਲੰਘਣੀ
ਸਾਡੇ ਦੇਸ਼ ਦੇ ਸਰਵਉਚ ਦੋਵੇਂ ਅਹੁਦੇ, ਅਰਥਾਤ ਪ੍ਰਧਾਨ ਤੇ ਪ੍ਰਧਾਨ ਮੰਤਰੀ ਦੇ, ਇਸ ਸਮੇ ਛੜਿਆਂ ਦੇ ਕਬਜੇ ਵਿਚ ਹਨਗੁਰਦਾਸ ਮਾਨ ਦੇ ਗਾਣੇ ਅਨੁਸਾਰ, ਹੁਣ ਤਾਂ ਛੜਿਆਂ ਦੀ ਪੁਜ਼ੀਸ਼ਨ, ਇਸ ਤਰ੍ਹਾਂ ਦੀ ਬਣ ਗਈ ਹੈ:
ਛੜੇ ਛੜੇ ਨਾ ਸਮਝੋ ਲੋਕੋ, ਛੜੇ ਬੜੇ ਗੁਣਕਾਰੀ
ਨਾ ਛੜਿਆਂ ਨੂੰ ਫੋੜਾ ਫਿਨਸੀ, ਨਾ ਕੋਈ ਲੱਗੇ ਬਿਮਾਰੀ
ਦੇਸੀ ਘਿਉ ਦੇ ਪੱਕਣ ਪਰੌਂਠੇ, ਮੁਰਗੇ ਦੀ ਤਰਕਾਰੀ
ਹੁਣ ਛੜਿਆਂ ਨੇ ਗੈਸ ਲਵਾ ਲਈ, ਫੁਕਣੋ ਹਟ ਗਈ ਦਾਹੜੀ
ਪਹਿਲਾਂ ਭਾਈ ਜੇਠ ਛੜੇ ਸਨ, ਹੁਣ ਬਣ ਗਏ ਸਰਕਾਰੀ
ਹੁਣ ਛੜਿਆਂ ਨੂੰ ਮੌਜਾਂ ਹੀ ਮੌਜਾਂ, ਕਹਿ ਗਏ ਅਟੱਲ ਬਿਹਾਰੀ
ਸਾਡੇ ਛੜਿਆਂ ਦੀ, ਦੁਨੀਆਂ ਤੇ ਸਰਦਾਰੀ

No comments: