ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Thursday, January 29, 2009

ਸੁਰਿੰਦਰ ਸੋਹਲ - ਲੇਖ

ਪੰਜਾਬੀ ਕਵਿਤਾ ਦਾ ਸੁਹਜ ਤੇ ਸੁਹੱਪਣ - ਸੁਰਜੀਤ ਪਾਤਰ

(ਪੋਸਟ: ਦਸੰਬਰ 20, 2008)

ਮੈਂ ਸਤਿ ਸ੍ਰੀ ਅਕਾਲਆਖ ਕੇ ਆਪਣਾ ਨਾਮ ਦੱਸਿਆ,‘ਸੁਰਿੰਦਰ ਸੋਹਲ

ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਵਿਚ ਪੁਸਤਕ ਮੇਲਾ ਲੱਗਿਆ ਹੋਇਆ ਸੀਕਿਤਾਬਾਂ ਦੇ ਮੇਲੇ ਵਿਚ ਕਿਤਾਬਾਂ ਦੇ ਸਿਰਜਣਹਾਰ ਵੀ ਟਹਿਕਦੇ ਫਿਰ ਰਹੇ ਸਨ

ਵਾਹ ਸੋਹਲ! ਲਗਦੈ ਮੇਰੇ ਪਿੰਡੋਂ ਆਇਆ ਮਹਿਕਾਂ ਭਰਿਆ ਹਵਾ ਦਾ ਬੁੱਲਾ ਮੈਨੂੰ ਛੋਹ ਗਿਆ ਹੈਕਹਿ ਕੇ ਸੁਰਜੀਤ ਪਾਤਰ ਨੇ ਮੈਨੂੰ ਘੁੱਟ ਕੇ ਗਲਵੱਕੜੀ ਪਾ ਲਈ

ਕੋਈ ਪੰਦਰਾਂ ਸੋਲਾਂ ਵਰ੍ਹੇ ਪਹਿਲਾਂ ਸੁਰਜੀਤ ਪਾਤਰ ਨਾਲ ਇਹ ਮੇਰੀ ਪਹਿਲੀ ਤੇ ਬੇਹੱਦ ਸੰਖੇਪ ਮੁਲਾਕਾਤ ਸੀਪਰ ਪਾਤਰ ਦਾ ਅਪਣੱਤ ਭਰਿਆ ਵਾਕ ਮੇਰੇ ਦਿਲ ਵਿਚ ਕਿਸੇ ਮਹਾਂ-ਵਾਕ ਵਾਂਗ ਸਮਾ ਗਿਆਪਾਤਰ ਬਹੁਤ ਵੱਡੇ ਕਵੀ ਵਜੋਂ ਸਥਾਪਤ ਹੋ ਚੁੱਕਾ ਸੀਕਾਫੀ ਦੇਰ ਮੈਂ ਸੱਚਮੁੱਚ ਹਵਾ ਦੇ ਬੁੱਲੇ ਵਾਂਗ, ਖ਼ਿਆਲਾਂ ਦੇ ਆਕਾਸ਼ ਵਿਚ ਉੱਡਦਾ ਰਿਹਾ...

ਹਵਾ ਵਿਚ ਲਿਖੇ ਹਰਫ਼ਦੇ ਕਈ ਐਡੀਸ਼ਨ ਉਦੋਂ ਤੱਕ ਛਪ ਚੁੱਕੇ ਸਨਸਾਡਾ ਮਿੱਤਰ ਅਵਤਾਰ ਡੱਬ ਗਾਹੇ-ਬਗਾਹੇ ਪਾਤਰ ਦੀ ਗ਼ਜ਼ਲ ਗਾ ਕੇ ਸੁਣਾਉਂਦਾ ਰਹਿੰਦਾ-

ਮੇਰਾ ਸੂਰਜ ਡੁਬਿਆ ਹੈ,

ਤੇਰੀ ਸ਼ਾਮ ਨਹੀਂ ਹੈ

ਤੇਰੇ ਸਿਰ 'ਤੇ ਤਾਂ ਸਿਹਰਾ ਹੈ,

ਇਲਜ਼ਾਮ ਨਹੀਂ ਹੈ

ਇਸ ਗ਼ਜ਼ਲ ਇਕ ਸ਼ਿਅਰ ਮੇਰੀ ਸੋਚ ਵਿਚ ਬਹੁਤ ਡੂੰਘਾ ਉਤਰ ਗਿਆ ਸੀ-

ਇਤਨਾ ਹੀ ਬਹੁਤ ਹੈ ਕਿ

ਮੇਰੇ ਖ਼ੂਨ ਨੇ ਰੁੱਖ ਸਿੰਜਿਆ,

ਕੀ ਹੋਇਆ ਜੇ ਪੱਤਿਆਂ 'ਤੇ

ਮੇਰਾ ਨਾਮ ਨਹੀਂ ਹੈ

ਮੈਂ ਜਦ ਵੀ ਕਦੇ (ਹੁਣ ਵੀ) ਸੰਘਣੇ ਦਰਖ਼ਤ ਨੂੰ ਦੇਖਦਾ ਤਾਂ ਪੱਤਿਆਂ ਨੂੰ ਟੋਹਣ ਲੱਗ ਪੈਂਦਾ, ਜਿਵੇਂ ਪੱਤਿਆਂ ਤੋਂ ਕੋਈ ਨਾਮ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਹੋਵਾਂਕੀ ਇਹ ਸ਼ਾਇਰੀ ਦਾ ਜਾਦੂਈ ਅਸਰ ਨਹੀਂ?

ਸੁਰਜੀਤ ਪਾਤਰ ਦੇ ਪਿੰਡ ਦਾ ਸ਼ਾਇਰ ਸੁਰਜੀਤ ਸਾਜਨ ਮੇਰੇ ਤੇ ਪਾਤਰ ਵਿਚ ਪੁਲ ਦਾ ਕੰਮ ਕਰਦਾ ਸੀਉਹ ਪਾਤਰ ਬਾਰੇ ਮੈਨੂੰ ਕਈ ਤਰ੍ਹਾਂ ਦੀਆਂ ਗੱਲਾਂ ਦੱਸਦਾ, ਜਿਹੜੀ ਕਿਤਾਬਾਂ ਵਿਚੋਂ ਨਹੀਂ ਸਨ ਮਿਲ ਸਕਦੀਆਂਗੱਲਾਂ ਭਾਵੇਂ ਬੇਹੱਦ ਸਾਧਾਰਨ ਹੁੰਦੀਆਂ ਸਨ, ਪਰ ਜੁੜੀਆਂ ਸੁਰਜੀਤ ਪਾਤਰ ਨਾਲ ਹੋਣ ਕਾਰਨ ਉਹ ਸਾਡੇ ਲਈ ਮਹੱਤਵਪੂਰਨ ਹੁੰਦੀਆਂਉਹਨਾਂ ਦੇ ਵਿਸ਼ੇਸ਼ ਅਰਥ ਹੁੰਦੇਸਾਜਨ ਦੱਸਦਾ,‘ਪਾਤਰ ਜਦੋਂ ਆਟੋਗ੍ਰਾਫ ਦਿੰਦੈ ਤਾਂ ਪਾਤਰਸ਼ਬਦ ਨੂੰ ਇਸ ਤਰ੍ਹਾਂ ਲਿਖਦੈ ਉਹ ਹਿੰਦਸੇ ਲਗਦੇ ਐ 4136ਪੱਪਾ ਚੌਕੇ ਵਰਗਾਕੰਨਾ ਏਕੇ ਵਰਗਾਤੱਤਾ ਤੀਏ ਵਰਗਾ ਤੇ ਰਾਰਾ ਉਹ ਛੀਕੇ ਵਾਂਗ ਲਿਖਦੈਕਦੇ ਕਦੇ ਅਸੀਂ ਉਸਨੂੰ ਸੁਰਜੀਤ ਇਕਤਾਲੀ ਛੱਤੀ ਆਖਦੇ ਹਾਂ

ਸੁਰਜੀਤ ਪਾਤਰ ਨਿਊਯਾਰਕ ਆਇਆ ਸੀਪੂਰੇ ਭਾਰਤ ਤੋਂ ਵੱਖ ਵੱਖ ਭਾਸ਼ਾਵਾਂ ਦੇ ਲੇਖਕ ਆਏ ਸਨਪੰਜਾਬੀ ਵਿਚੋਂ ਪਾਤਰ ਤੇ ਸਤਿੰਦਰ ਸਿੰਘ ਨੂਰ ਸਨਉਸ ਫੰਕਸ਼ਨ ਤੇ ਪਾਤਰ ਨੇ ਕਿਹਾ,‘ਪਤਾ ਨਹੀਂ ਮੈਂ ਪੰਜਾਬੀ ਕਵਿਤਾ ਨੂੰ ਕਿਤੇ ਲੈ ਕੇ ਗਿਆ ਹਾਂ ਜਾਂ ਨਹੀਂ, ਪਰ ਕਵਿਤਾ ਮੈਨੂੰ ਦੁਨੀਆ ਵਿਚ ਬਹੁਤ ਥਾਈਂ ਲੈ ਕੇ ਗਈ ਹੈ

ਇਸੇ ਕਰਕੇ ਹੀ ਸਾਜਨ ਮੈਨੂੰ ਦੱਸਦਾ ਹੁੰਦਾ ਸੀ, ਪਾਤਰ ਬਾਹਰ ਬਹੁਤ ਘੁੰਮਣ ਜਾਂਦੈਤਾਂ ਹੀ ਤਾਂ ਉਸਦੇ ਬਾਰੇ ਮਸ਼ਹੂਰ ਹੈ, ਅਖੇ-ਸੁਣਿਆ ਪਾਤਰ ਅੱਜ ਕੱਲ੍ਹ ਇੰਡੀਆ ਆਇਆ ਹੋਇਆ!

ਸੁਰਜੀਤ ਪਾਤਰ ਸ਼ਾਇਰਾਂ ਦਾ ਸ਼ਾਇਰ ਹੈਉਸਦੀ ਸ਼ਾਇਰੀ ਪੜ੍ਹ ਕੇ ਸ਼ਾਇਰੀ ਲਿਖਣ ਦੀ ਜਾਚ ਕਵੀ ਸਿੱਖਦੇ ਹਨਮੈਂ ਪੁੱਛਿਆ,‘ਪਾਤਰ ਜੀ, ਪੰਜਾਬੀ ਗ਼ਜ਼ਲ ਵਿਚ ਉਰਦੂ ਸ਼ਬਦਾਂ ਨੂੰ ਵਰਤਣਾ ਚਾਹੀਦੈ ਕਿ ਨਹੀਂ?’

ਪਾਤਰ ਬੋਲਿਆ,‘ਜੇਕਰ ਉਹਨਾਂ ਸ਼ਬਦਾਂ ਵਿਚ ਨਵੇਂ ਅਰਥ ਭਰ ਸਕੋ ਤਾਂ ਵਰਤਣ ਵਿਚ ਕੋਈ ਹਰਜ ਨਹੀਂ

ਉਸ ਦਾ ਸ਼ਿਅਰ ਹੈ-

ਦੁੱਖਾਂ ਭਰਿਆ ਦਿਲ ਪੈਮਾਨਾ, ਛੱਡ ਪਰ੍ਹੇ

ਕੀ ਇਹ ਹਸਤੀ ਦਾ ਮੈਖ਼ਾਨਾ, ਛੱਡ ਪਰ੍ਹੇ

ਇਸ ਸ਼ਿਅਰ ਵਿਚ ਪੈਮਾਨਾਤੇ ਮੈਖ਼ਾਨਾਉਹਨਾਂ ਅਰਥਾਂ ਵਿਚ ਨਹੀਂ ਆਏ, ਜਿਹਨਾਂ ਵਿਚ ਵਰਤੇ ਜਾਂਦੇ ਰਹੇ ਹਨ

ਗੱਲ ਕਹਿਣ ਦਾ ਪਾਤਰ ਦਾ ਅੰਦਾਜ਼ ਕਿਸੇ ਨਾਲ ਮੇਲ ਨਹੀਂ ਖਾਂਦਾਸੂਰਜ ਦਾ ਸਿਰਨਾਵਾਂਟੀ ਵੀ ਸੀਰੀਅਲ ਵਿਚ ਉਸਨੇ ਬਾਬਾ ਫਰੀਦ ਤੋਂ ਲੈ ਕੇ ਸ਼ਿਵ ਕੁਮਾਰ ਤੱਕ ਪੰਜਾਬੀ ਕਵਿਤਾ ਤੇ ਕਵੀਆਂ ਨੂੰ ਪੇਸ਼ ਕੀਤਾਸ਼ਿਵ ਕਾਵਿ ਬਾਰੇ ਉਸਦੀ ਟਿੱਪਣੀ ਦਾ ਤੋੜ ਅੱਜ ਦੇ ਆਲੋਚਕ ਕਿਥੋਂ ਲੱਭ ਸਕਦੇ ਹਨਪਾਤਰ ਦਾ ਕਥਨ ਹੈ: ਲੁਣਾ ਰਚੇ ਜਾਣ ਤੋਂ ਪਹਿਲਾਂ ਸ਼ਿਵ ਦੀ ਕਵਿਤਾ ਉਸ ਆਗਰੇ ਵਰਗੀ ਸੀ, ਜਿਸ ਵਿਚ ਅਜੇ ਤਾਜ-ਮਹੱਲ ਨਾ ਬਣਿਆ ਹੋਵੇ

ਪਾਤਰ ਦਾ ਮਨਪਸੰਦ ਬਿੰਬ ਹੈ ਹਵਾ ਦਾ ਦਰਖ਼ਤ ਦੇ ਪੱਤਿਆਂ ਥਾਣੀਂ ਲੰਘਣਾਇਸ ਵਰਤਾਰੇ ਨੂੰ ਲੈ ਕੇ ਉਸਨੇ ਵੱਖ ਵੱਖ ਦ੍ਰਿਸ਼ਟੀਕੋਣ ਤੋਂ ਢੇਰ ਸਾਰੇ ਸ਼ਿਅਰ ਕਹੇ ਹਨਹਰ ਸ਼ਿਅਰ ਵਿਚ ਖ਼ਿਆਲ ਦੀ ਤਾਜ਼ਗੀ ਤੇ ਨਵੀਨਤਾ ਕਾਇਮ ਰਹਿੰਦੀ ਹੈ

ਸੁਰਜੀਤ ਪਾਤਰ ਦੀ ਸ਼ਾਇਰੀ ਏਨੀ ਸੁਹਜਮਈ ਹੈ ਕਿ ਸੁਰਾਂ ਦੇ ਛਿੜਦਿਆਂ ਹੀ ਕੰਨਾਂ ਵਿਚ ਰਸ ਘੁੱਲਣ ਲੱਗਦਾ ਹੈਉਸਦੇ ਗੀਤ ਤੇ ਗ਼ਜ਼ਲਾਂ ਨੂੰ ਸਫਲਤਾ ਨਾਲ ਗਾਇਆ ਗਿਆ ਹੈਇਕ ਮੁੰਡੇ ਨੇ ਇਕ ਵਾਰ ਮੈਨੂੰ ਕਿਹਾ,‘ਭਾਜੀ ਸੁਰਜੀਤ ਪਾਤਰ ਨੂੰ ਹੰਸ ਰਾਜ ਹੰਸ ਨੇ ਨਾ ਗਾਇਆ ਹੁੰਦਾ ਤਾਂ ਪਾਤਰ ਏਨਾ ਮਸ਼ਹੂਰ ਨਹੀਂ ਸੀ ਹੋਣਾ

ਮੈਂ ਪਾਤਰ ਨੂੰ ਇਸ ਗੱਲ ਦੇ ਹਵਾਲੇ ਨਾਲ ਸਵਾਲ ਕੀਤਾ,‘ਪਾਤਰ ਜੀ ਤੁਹਾਡਾ ਆਪਣਾ ਕੀ ਖ਼ਿਆਲ ਹੈ?’

ਪਾਤਰ ਖਿੜ ਖਿੜਾ ਕੇ ਹੱਸ ਪਿਆਪਤਾ ਨਹੀਂ ਸਵਾਲ ਤੇ ਜਾਂ ਸਵਾਲ ਕਰਤਾ ਤੇ

ਸੁਰਜੀਤ ਪਾਤਰ ਦੀ ਕਵਿਤਾ ਪੜ੍ਹਦਿਆਂ ਪਾਠਕ ਮਨ ਦੇ ਅੰਦਰ ਏਨਾ ਡੂੰਘਾ ਲਹਿ ਜਾਂਦਾ ਹੈ ਕਿ ਅੰਦਰਲੀ ਵਿਸ਼ਾਲਤਾ ਤੇ ਬਾਹਰਲੀ ਅਨੰਤਤਾ ਇਕਮਿਕ ਹੋ ਜਾਂਦੀਆਂ ਹਨਖੂਹ ਗਿੜਦਾ ਏ ਦਿਨ ਰਾਤ ਮੀਆਂਕਵਿਤਾ ਪੜ੍ਹਦਿਆਂ ਅੱਖਾਂ ਮੀਟ ਲਵੋ ਤਾਂ ਪੂਰੇ ਦਾ ਪੂਰਾ ਬ੍ਰਹਿਮੰਡ ਖੂਹ ਵਾਂਗ ਗਤੀ ਕਰਦਾ ਮਹਿਸੂਸ ਹੋਣ ਲੱਗ ਪੈਂਦਾ ਹੈ-

ਖੂਹ ਗਿੜਦਾ ਏ ਦਿਨ ਰਾਤ ਮੀਆਂ

ਟਿੰਡਾਂ ਅੰਧਕਾਰ ਚੋਂ ਉਭਰਦੀਆਂ

ਟਿੰਡਾਂ ਚੋਂ ਕਿਰੇ ਪ੍ਰਭਾਤ ਮੀਆਂ

ਉੱਠੀਆਂ ਸਨ ਭਰੀਆਂ ਡਲ੍ਹਕਦੀਆਂ

ਉੱਲਰੀਆਂ ਸਿੱਖਰੋਂ ਛਲਕਦੀਆਂ

ਵਿਚ ਪਾੜਛਿਆਂ ਦੇ ਢਲਕਦੀਆਂ

ਫਿਰ ਆਡੋ ਆਡ ਕਿਆਰਿਆਂ ਤੱਕ

ਆਉਂਦੀ ਹੈ ਧੁਰ ਗਹਿਰਾਈਆਂ ਤੋਂ

ਪਾਤਾਲਾਂ ਦੀ ਸੌਗਾਤ ਮੀਆਂ

ਖੂਹ ਗਿੜਦਾ ਏ ਦਿਨ ਰਾਤ ਮੀਆਂ

ਕੱਢ ਸਾਵੇ ਸ਼ਮਲੇ ਬੀਜ ਤੁਰੇ

ਫਸਲਾਂ ਦੀ ਹਰੀ ਬਰਾਤ ਮੀਆਂ

ਹਵਾ ਵਿਚ ਲਿਖੇ ਹਰਫ਼, ਬਿਰਖ ਅਰਜ਼ ਕਰੇ, ਹਨ੍ਹੇਰੇ ਵਿਚ ਸੁਲਗਦੀ ਵਰਣਮਾਲਾ, ਪਤਝੜ ਦੀ ਪਾਜ਼ੇਬ, ਲਫ਼ਜ਼ਾਂ ਦੀ ਦਰਗਾਹ, ਸੁਰਜ਼ਮੀਨ ਕਾਵਿ-ਪੁਸਤਕਾਂ ਦਾ ਪਾਠ ਕਰਦਿਆਂ ਪਾਠਕ ਦੀ ਸੁਰਤੀ ਕੋਮਲ ਹੁੰਦੀ ਜਾਂਦੀ ਹੈਮਨ ਦ੍ਰਵਿਆ ਜਾਂਦਾ ਹੈਪਾਤਰ ਦੀ ਸ਼ਾਇਰੀ ਦੁਨੀਆ, ਬ੍ਰਹਿਮੰਡ, ਜ਼ਿੰਦਗੀ ਨੂੰ ਦੇਖਣ ਲਈ ਨਵਾਂ ਦ੍ਰਿਸ਼ਟੀਕੋਣ ਪ੍ਰਦਾਨ ਕਰਦੀ ਹੈਵਕਤ ਦੇ ਜ਼ਖ਼ਮਾਂ ਤੇ ਫੰਬਿਆਂ ਵਾਂਗ ਅਸਰ ਕਰਦੀ ਹੈ

ਪਾਤਰ ਦੀ ਹਰ ਅਦਾ, ਹਰ ਕਾਰਜ ਕਾਵਿਮਈ ਹੈਮੈਂ ਉਸ ਵਲੋਂ ਅਨੁਵਾਦ ਕੀਤਾ ਨਾਟਕ ਅੱਗ ਦੇ ਕਲੀਰੇ ਪੜ੍ਹ ਕੇ ਸੁੰਨ ਰਹਿ ਗਿਆ ਸਾਂਫਿਰ ਵੀ ਮੈਂ ਪੁੱਛਿਆ,‘ਅੱਗ ਦੇ ਕਲੀਰੇ ਨਾਟਕ ਦਾ ਅਨੁਵਾਦ ਕਿਉਂ ਕੀਤਾ, ਜਦਕਿ ਤੁਸੀਂ ਕਵਿਤਾ ਨਾਲ ਜੁੜੇ ਹੋਏ ਹੋ?’

ਉਸਨੇ ਕਿਹਾ,‘ਅੱਗ ਦੇ ਕਲੀਰੇ ਰੂਪ ਪੱਖੋਂ ਭਾਵੇਂ ਨਾਟਕ ਹੈ, ਪਰ ਉਸਦੀ ਬੋਲੀ ਬੇਹੱਦ ਕਾਵਿਮਈ ਹੈਇਸਨੂੰ ਅਨੁਵਾਦ ਕਰਦਿਆਂ ਮੈਂ ਇਹੀ ਮਹਿਸੂਸ ਕੀਤਾ, ਜਿਵੇਂ ਮੈਂ ਕਵਿਤਾ ਦਾ ਕਾਰਜ ਕਰ ਰਿਹਾ ਹੋਵਾਂ

ਉਸਦੀ ਆਪਣੀ ਆਵਾਜ਼ ਵਿਚ ਗਾਈ ਬਿਰਖ ਜੋ ਸਾਜ਼ਹੈਕੈਸੇਟ ਨੂੰ ਕਿੰਨਾ ਕੁ ਹੁੰਗਾਰਾ ਮਿਲਿਆਪਾਤਰ ਦਾ ਜਵਾਬ ਸੀ,‘ਬੇਹੱਦਉਮੀਦ ਤੋਂ ਕਿਤੇ ਜ਼ਿਆਦਾ

ਪਾਤਰ ਦੀ ਸ਼ਾਇਰੀ ਬਹੁਤ ਠਰੰਮੇ ਨਾਲ ਪੜ੍ਹਨ ਵਾਲੀ ਹੈਦੇਖਣ ਨੂੰ ਜਿੰਨੀ ਸਾਦਾ ਭਾਸਦੀ ਹੈ, ਅਰਥਾਂ ਪੱਖੋਂ ਓਨੀ ਹੀ ਗਹਿਰੀਸਾਧਾਰਨ ਸ਼ਬਦਾਂ ਵਿਚ ਛੁਪੇ ਵਿਸ਼ਾਲ ਅਨੁਭਵ ਨੂੰ ਮਹਿਸੂਸ ਕਰਨ ਲਈ ਮਨ ਦੀ ਜੋਤ ਜਗਾਉਣੀ ਪੈਂਦੀ ਹੈਜਦੋਂ ਉਸਦੇ ਖ਼ਿਆਲ ਪਰਤ-ਦਰ-ਪਰਤ ਖੁੱਲ੍ਹਦੇ ਹਨ ਤਾਂ ਪਾਠਕ ਦਾ ਸਿਰ ਝੁਕ ਜਾਂਦਾ-

ਹੁਣ ਚੀਰ ਹੁੰਦਿਆਂ ਵੀ ਚੁੱਪ ਰਵੇ

ਹੁਣ ਆਰਿਆਂ ਨੂੰ ਵੀ ਛਾਂ ਦਵੇ

ਇਹ ਜੋ ਆਖਦਾ ਸੀ ਮੈਂ ਬਿਰਖ ਹਾਂ

ਹੁਣ ਵਕਤ ਆਇਆ ਹੈ ਸਿੱਧ ਕਰੇ

ਸ਼ਾਇਰ ਕਹਾਉਣ ਅਤੇ ਸਹੀ ਸ਼ਾਇਰ ਹੋਣ ਵਿਚ ਵੀ ਏਨਾ ਹੀ ਫ਼ਰਕ ਹੈ


1 comment:

Rajinderjeet said...

ਪਾਤਰ ਨੂੰ ਮੈਂ ਜਾਣਦਾ ਸਾਂ ਪਰ ਏਨਾ ਨੇੜਿਉਂ ਨਹੀਂ | ਸੋਹਲ ਸਾਹਿਬ ਤੁਸਾਂ 'ਪਾਤਰ' ਦੀ ਵਿਆਖਿਆ ਬੜੇ ਹੁਨਰ ਨਾਲ ਕੀਤੀ ਹੈ | ਹੁਣ ਮੇਰਾ ਪਾਤਰ ਨੂੰ ਦੁਬਾਰਾ ਪੜ‌‌.ਨ ਨੂੰ ਦਿਲ ਕਰ ਰਿਹਾ ਹੈ |