ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Tuesday, January 27, 2009

ਗਿਆਨੀ ਸੰਤੋਖ ਸਿੰਘ - ਯਾਦਾਂ

ਦੋਸਤੋ! ਮੈਨੂੰ ਅੱਜ ਇਹ ਗੱਲ ਸਾਂਝੀ ਕਰਦਿਆਂ ਬੇਹੱਦ ਖ਼ੁਸ਼ੀ ਹੋ ਰਹੀ ਹੈ ਕਿ ਆਸਟਰੇਲੀਆ ਨਿਵਾਸੀ ਸਤਿਕਾਰਤ ਗਿਆਨੀ ਸੰਤੋਖ ਸਿੰਘ ਜੀ ਨੇ ਯਾਦਾਂ ਦੇ ਮਣਕੇ ਭੇਜ ਕੇ ਪਹਿਲੀ ਹਾਜ਼ਰੀ ਲਗਵਾਈ ਹੈਗਿਆਨੀ ਜੀ ਨੂੰ ਸਤਿਕਾਰਤ ਮੋਤਾ ਸਿੰਘ ਸਰਾਏ ਜੀ ਨੇ ਆਰਸੀ ਦਾ ਲਿੰਕ ਭੇਜਿਆ ਹੈ..ਮੈਂ ਸਰਾਏ ਸਾਹਿਬ ਦੀ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂਗਿਆਨੀ ਜੀ ਕਿਸੇ ਤੁਆਰਫ਼ ਦੇ ਮੋਹਤਾਜ ਨਹੀਂ, ਆਪਾਂ ਇਹਨਾਂ ਦੀਆਂ ਖ਼ੂਬਸੂਰਤ ਲਿਖਤਾਂ ਸਿਰਕੱਢ ਪੇਪਰਾਂ, ਰਸਾਲਿਆਂ ਤੇ ਵੈੱਬ-ਸਾਈਟਾਂ ਤੇ ਆਮ ਪੜ੍ਹਦੇ ਰਹਿੰਦੇ ਹਾਂਸੱਭਿਆਚਾਰਕ, ਧਾਰਮਿਕ, ਰਾਜਨੀਤਕ ਤੇ ਸਮਾਜਕ ਵਿਸ਼ਿਆਂ ਤੇ ਕਮਾਲ ਦੇ ਆਰਟੀਕਲ ਲਿਖਦੇ ਹਨਗਿਆਨੀ ਜੀ ਤੇ ਇਹਨਾਂ ਦੀਆਂ ਲਿਖਤਾਂ ਬਾਰੇ ਮੈਂ ਵਿਸਤਾਰਤ ਜਾਣਕਾਰੀ ਕੱਲ੍ਹ ਨੂੰ ਸਾਂਝੀ ਕਰਾਂਗੀ...ਮੁਆਫ਼ੀ ਚਾਹੁੰਦੀ ਹਾਂ, ਜਿਹੜੀ ਫਾਈਲ 'ਚ ਇਹਨਾਂ ਦੀ 'ਇੰਟਰੋ' ਤਿਆਰ ਕੀਤੀ ਸੀ, ਓਹ ਆਫ਼ਿਸ ਕੰਪਿਊਟਰ ਤੇ ਰਹਿ ਗਈ ਹੈਕੱਲ੍ਹ ਨੂੰ ਅਪਡੇਟ ਕਰ ਦਿੱਤੀ ਜਾਵੇਗੀਮੈਂ ਸਤਿਕਾਰਤ ਗਿਆਨੀ ਸੰਤੋਖ ਸਿੰਘ ਜੀ ਨੂੰ ਆਰਸੀ ਦੇ ਸਾਰੇ ਸਤਿਕਾਰਤ ਪਾਠਕ / ਲੇਖਕ ਦੋਸਤਾਂ ਵੱਲੋਂ ਖ਼ੁਸ਼ਆਮਦੀਦ ਆਖਦੀ ਹਾਂਗਿਆਨੀ ਜੀ ਵਰਗੇ ਲੇਖਕਾਂ ਦੇ ਜੁੜਨ ਨਾਲ਼ ਆਰਸੀ ਦਾ ਸਹਿਤਕ ਪੰਧ ਰੌਸ਼ਨ ਹੋਣ ਦੇ ਨਾਲ਼-ਨਾਲ਼ ਮਹਿਕਣ ਲੱਗ ਪਿਆ ਹੈ! ਬਹੁਤ-ਬਹੁਤ ਸ਼ੁਕਰੀਆ!

----------

ਮਾਰਨਾ ਗਿੱਦੜ ਦਾ

(ਪੋਸਟ: ਨਵੰਬਰ 29, 2008)

ਜਦੋਂ ਅਸੀਂ ਡੰਗਰ ਚਾਰਿਆ ਕਰਦੇ ਸਾਂ ਤਾਂ ਉਸ ਸਮੇ ਸਾਡੇ ਪਿੰਡ ਦੇ ਆਲ਼ੇ ਦੁਆਲ਼ੇ, ਖੇਤਾਂ, ਝਾੜਾਂ, ਰੋਹੀ, ਝਿੜੀਆਂ, ਬਾਗ਼ਾਂ ਆਦਿ ਵਿਚ ਤਰ੍ਹਾਂ ਤਰ੍ਹਾਂ ਦੇ ਜਾਨਵਰਾਂ ਦੇ ਬੋਲ ਸੁਣੀਦੇ ਤੇ ਉਹ ਖ਼ੁਦ ਵੀ ਵਿਖਾਈ ਦੇ ਜਾਂਦੇ ਸਨਸਹੇ, ਲੂੰਬੜ, ਗੋਹਾਂ, ਨਿਉਲੇ, ਸੱਪ, ਹਿਰਨ, ਗਿੱਦੜ, ਏਥੋਂ ਤੱਕ ਕਿ ਸੌਣ ਭਾਦੋਂ ਦੇ ਦਿਨੀਂ ਡੰਗਰ ਚਾਰਦਿਆਂ ਹੋਇਆਂ ਸਾਨੂੰ ਹਿਰਨਾਂ ਦੀਆਂ ਡਾਰਾਂ ਵੀ ਕਦੀ ਕਦੀ ਦਿਸ ਪੈਂਦੀਆਂ ਸਨਇਹ ਸਾਰਾ ਕੁਝ 1950 ਤੋਂ ਪਹਿਲਾਂ ਦਾ ਵਾਕਿਆ ਹੈਜਾਨਵਰਾਂ ਤੋਂ ਇਲਾਵਾ ਹਰ ਤਰ੍ਹਾਂ ਦੇ ਉਸ ਸਮੇ ਪੰਜਾਬ ਵਿਚ ਆਮ ਪਾਏ ਜਾਣ ਵਾਲ਼ੇ ਪੰਛੀਆਂ ਤੋਂ ਇਲਾਵਾ ਤਿੱਤਰ, ਬਟੇਰੇ ਤੇ ਮੌਸਮ ਅਨੁਸਾਰ ਕੂੰਜਾਂ, ਤਿਲੀਅਰ ਆਦਿ ਵੀ ਸਮੇ ਸਮੇ ਵੇਖੇ ਜਾ ਸਕਦੇ ਸਨਇਹਨਾਂ ਜਾਨਵਰਾਂ ਤੇ ਪੰਛੀਆਂ ਦੇ ਸ਼ਿਕਾਰ ਵਾਸਤੇ ਸ਼ਿਕਾਰੀਆਂ ਦੀਆਂ ਟੋਲੀਆਂ ਵੀ ਘੁੰਮਿਆ ਕਰਦੀਆਂ ਸਨਮੁਰੱਬੇਬੰਦੀ ਹੋਣ, ਆਬਾਦੀ ਦਾ ਵਾਧਾ ਅਤੇ ਮਸ਼ੀਨਰੀ, ਖਾਦਾਂ, ਬੀਜਾਂ ਆਦਿ ਦੇ ਕਾਰਨ ਪੰਜਾਬ ਦੇ ਕਿਸਾਨਾਂ ਦੁਆਰਾ ਚੱਪਾ ਚੱਪਾ ਜ਼ਮੀਨ ਵਾਹੀ ਦੇ ਸੰਦਾਂ ਹੇਠ ਲੈ ਆਉਣ ਕਰਕੇ ਹੁਣ ਉਹ ਪੁਰਾਣਾ ਕੁਦਰਤੀ ਵਾਤਾਵਰਣ ਨਹੀਂ ਰਿਹਾਇਹ ਨਾ ਸਮਝ ਲੈਣਾ ਕਿਤੇ ਕਿ ਮੈ ਇਸ ਨਵੀਨੀਕਰਣ ਦਾ ਵਿਰੋਧ ਕਰ ਰਿਹਾ ਹਾਂਬਦਲਾਉ ਕੁਦਰਤ ਦਾ ਅਸੂਲ਼ ਹੈ ਤੇ ਹਰੇਕ ਦਿਸ ਆਉਣ ਵਾਲ਼ੀ ਸ਼ੈ ਬਦਲ ਰਹੀ ਹੈਸਭ ਕੁਝ ਹੀ ਗਰਦਸ਼ ਵਿਚ ਹੈ ਤੇ ਇਸ ਕਰਕੇ ਬਦਲ ਰਿਹਾ ਹੈਗੁਰੂ ਨਾਨਕ ਪਾਤਿਸ਼ਾਹ ਜੀ ਦਾ ਇਸ ਪ੍ਰਥਾਇ ਫੁਰਮਾਨ ਇਉਂ ਹੈ :

ਦਿਨ ਰਵਿ ਚਲੈ ਨਿਸਿ ਸਸਿ ਚਲੈ ਤਾਰਿਕਾ ਲਖ ਪਲੋਇ

ਮੁਕਾਮੁ ਓਹੀ ਏਕੁ ਹੈ ਨਾਨਕਾ ਸਚੁ ਬੁਗੋਇ817 (64)

ਗੱਲ ਕਰਨ ਲੱਗਾ ਸੀ ਮੈ ਗਿੱਦੜ ਮਾਰਨ ਦੀਸਾਡੇ ਪਾਸ ਬੌਲ਼ਦਾਂ ਦੀ ਜੋਗ ਹੁੰਦੀ ਸੀਇਕ ਲਾਖਾ ਤੇ ਇਕ ਬੱਗਾਲਾਖਾ ਬੱਗੇ ਨਾਲ਼ੋਂ ਉਮਰ ਵਿਚ ਕੁਝ ਵੱਡਾ ਤੇ ਸ਼ਾਇਦ ਏਸੇ ਕਰਕੇ ਕੁਝ ਮੱਠਾ ਹੋਣ ਕਰਕੇ ਥੱਲੇ (ਅੰਦਰਵਾਰ) ਜੋਇਆ ਜਾਂਦਾ ਸੀ ਤੇ ਬੱਗਾ ਉੱਤੇ (ਬਾਹਰਵਾਰ)ਥੱਲੇ ਉੱਤੇ ਦਾ ਮਤਲਬ ਇਕ ਦੂਜੇ ਦੇ ਉਪਰ ਹੇਠਾਂ ਨਹੀਕਿਸਾਨੀ ਬੋਲੀ ਵਿਚ ਇਸ ਉੱਤੇ ਥੱਲੇ ਦਾ ਮਤਲਬ ਹੈ ਕਿ ਖੱਬੇ ਪਾਸੇ ਤੇ ਸੱਜੇ ਪਾਸੇਜੇਹੜਾ ਡੰਗਰ ਜੋਣ ਸਮੇ ਖੱਬੇ ਹੱਥ ਰੱਖਿਆ ਜਾਵੇ, ਉਸਨੂੰ ਹੇਠਲਾ ਤੇ ਜੇਹੜਾ ਸੱਜੇ ਪਾਸੇ ਜੋਇਆ ਜਾਵੇ, ਉਸਨੂੰ ਉਤਲਾ ਆਖਿਆ ਜਾਂਦਾ ਸੀ ਤੇ ਸ਼ਾਇਦ ਹੁਣ ਵੀ ਏਸੇ ਤਰ੍ਹਾਂ ਹੀ ਆਖਦੇ ਹੋਣ! ਇਹ ਬੱਗਾ ਬੌਲ਼ਦ ਸਿਆਲ ਵਿਚ ਇਕ ਦਿਨ ਸਵੇਰੇ ਖ਼ੁਦ ਉਠ ਨਾ ਸਕਿਆਸਿਆਲੂ ਰਾਤ ਸਮੇ ਕਿਤੇ ਇਸ ਤੇ ਅਧਰੰਗ ਦਾ ਹਮਲਾ ਹੋਇਆ ਤੇ ਇਸ ਦਾ ਸੱਜਾ ਪਾਸਾ ਮਾਰਿਆ ਗਿਆ ਸੀਵਲ਼ੀਆਂ ਪਾ ਪਾ ਕੇ ਇਸਨੂੰ ਖੜ੍ਹਾ ਕਰਿਆ ਕਰਨਾ ਪਰ ਇਸਨੇ ਫਿਰ ਡਿਗ ਪਿਆ ਕਰਨਾਉਸ ਸਮੇ ਕਣਕਾਂ ਨਿੱਸਰੀਆਂ ਹੋਈਆਂ ਸਨ ਤੇ ਕਮਾਦ ਵੀ ਅਜੇ ਖੇਤਾਂ ਵਿਚ ਖੜ੍ਹੇ ਸਨਬਸੰਤ ਦਾ ਮੌਕਾ ਹੋਣ ਕਰਕੇ ਚਾਰ ਚੁਫੇਰੇ ਹਰਿਆਲੀ ਹੀ ਹਰਿਆਲੀ ਵਿਖਾਈ ਦੇ ਰਹੀ ਸੀਦੁਪਹਿਰ ਜਹੀ ਨੂੰ ਪਿੰਡ ਦੇ ਤੇ ਕੁਝ ਬਾਹਰ ਦੇ ਵੀ ਸ਼ਿਕਾਰੀ ਕੁੱਤਿਆਂ ਨਾਲ਼ ਕਮਾਦਾਂ ਵਿਚ ਹਲਾ ਹਲਾ ਕਰਦੇ ਫਿਰਦੇ ਸਨਨਿੱਕੇ ਤੇ ਨਿਕੰਮੇ ਹੋਣ ਕਰਕੇ ਮੇਰੇ ਵਰਗੇ ਬਹੁਤ ਛੋਟੀ ਉਮਰ ਦੇ ਮੁੰਡੇ ਵੀ ਇਸ ਰੌਣਕ ਮੇਲੇ ਨੂੰ ਵੇਖਣ ਦੀ ਉਤਸੁਕਤਾ ਨਾਲ਼ ਧੂੜ 'ਚ ਟੱਟੂ ਰਲਾਈ ਅਰਥਾਤ ਨੱਠੇ ਫਿਰਦੇ ਸਨਤਾਂਹੀਓਂ ਮੈ ਕੀ ਵੇਖਦਾ ਹਾਂ ਕਿ ਮੇਰੇ ਲਾਗੋਂ ਦੀ ਕਣਕ ਦੇ ਖੇਤ ਵਿਚ ਗਿੱਦੜ ਜੀ ਭਿਆਣਾ ਭੱਜਾ ਜਾ ਰਿਹਾ ਹੈ ਤੇ ਮਗਰ ਉਸਦੇ ਕਈ ਕੁੱਤੇ ਲੱਗੇ ਹੋਏ ਹਨਉਹ ਨਿੱਸਰੀ ਤੇ ਮੱਲੀ ਹੋਈ ਕਣਕ ਵਿਚ ਭੱਜਾ ਜਾ ਰਿਹਾ ਹੈਕਣਕ ਉਸਦੇ ਸਰੀਰ ਨਾਲ਼ ਖਹਿ ਕੇ ਪਾਸਿਆਂ ਨੂੰ ਉਲਰ ਰਹੀ ਸੀਮੇਰੇ ਵੇਖਦਿਆਂ ਹੀ ਕੁੱਤਿਆਂ ਨੇ ਉਸ ਨੂੰ ਢਾਹ ਲਿਆਇਸ ਤੋਂ ਬਾਅਦ ਆਪਣੇ ਦਿਲ ਦੀ ਕਮਜ਼ੋਰੀ ਕਾਰਨ ਮੈ ਹੋਰ ਕੁਝ ਨਾ ਵੇਖ ਸਕਿਆਇਹ ਮਾਰਿਆ ਹੋਇਆ ਗਿੱਦੜ ਸਾਡੀ ਹਵੇਲੀ ਵਿਚ ਹੀ ਲਿਆਂਦਾ ਗਿਆਮੈਨੂੰ ਪਿੱਛੋਂ ਪਤਾ ਲੱਗਾ ਕਿ ਕਿਸੇ 'ਸਿਆਣੇ' ਦੇ ਆਖੇ ਇਹ ਗਿੱਦੜ ਕੇਵਲ ਸਾਡੇ ਬੌਲ਼ਦ ਵਾਸਤੇ ਹੀ ਮਾਰਿਆ ਗਿਆ ਸੀਵੈਸੇ ਆਮ ਕਿਸਾਨ ਗਿੱਦੜ ਖ਼ੁਦ ਨਹੀਂ ਸਨ ਖਾਇਆ ਕਰਦੇ

ਸਾਡੇ ਪਿੰਡ ਦਾ ਇਕ ਮਜ਼ਹਬੀ ਲੱਛੂ ਹੁੰਦਾ ਸੀ ਜਿਸਨੂੰ ਪਿੱਛੋਂ ਜਾ ਕੇ ਮੇਰੇ ਨੰਬਰਦਾਰ ਚਾਚੇ ਨੇ, ਪਹਿਲੇ ਚੌਕੀਦਾਰ ਨੂੰ ਹਟਾ ਕੇ, ਉਸਨੂੰ ਪਿੰਡ ਦਾ ਚੌਕੀਦਾਰ ਲਾਇਆ ਸੀਉਹਨੀਂ ਦਿਨੀਂ ਚੌਕੀਦਾਰ ਨੂੰ ਰਪਟੀਆ ਵੀ ਆਖਿਆ ਜਾਂਦਾ ਸੀ ਕਿਉਂਕਿ ਉਹ ਠਾਣੇ ਜਾ ਕੇ ਪਿੰਡ ਵਿਚ ਵਾਪਰੀ ਹਰੇਕ ਚੰਗੀ ਮਾੜੀ ਘਟਨਾ ਦੀ ਰਪਟ (ਰੀਪੋਰਟ) ਲਿਖਾਇਆ ਕਰਦਾ ਸੀਉਸ ਨੇ ਉਸ ਨੂੰ ਵਢ ਟੁੱਕ ਕੇ ਤਿਆਰ ਕੀਤਾਦੋ ਹਿੱਸਿਆਂ ਵਿਚ ਬਰਾਬਰ ਉਸਦੀ ਵੰਡ ਕੀਤੀ ਗਈਇਹ ਸਾਰਾ ਕਾਰਜ ਕਰਕੇ ਉਹ ਗਿੱਦੜ ਦੀ ਇਕ ਲੱਤ ਰੋਕਦਿਆਂ ਰੋਕਦਿਆਂ ਵੀ ਆਪਣੇ ਘਰ ਲਈ ਲੈ ਗਿਆਵਲਟੋਹੀ ਵਿਚ ਪਾ ਕੇ ਅੱਧਾ ਗਿੱਦੜ ਹਵੇਲੀ ਵਿਚ ਰਿਝਣਾ ਧਰਿਆਹਿਦਾਇਤ ਸੀ ਕਿ ਇਸ ਦੀ ਭਾਫ਼ ਬਾਹਰ ਨਾ ਨਿਕਲ਼ੇਇਸ ਲਈ ਵਲਟੋਹੀ ਦੇ ਮੂੰਹ ਉਪਰ ਢੱਕਣ ਦੇਣ ਤੋਂ ਬਾਆਦ ਉਸ ਉੱਤੇ ਵੇਲਣੇ ਦਾ ਲੋਹੇ ਦਾ ਬੁੱਗ ਰੱਖਿਆ ਗਿਆਬੁੱਗ ਉੱਤੇ ਸੁਹਾਗਾ; ਅਤੇ ਜ਼ੋਰ ਨਾਲ਼ ਉਬਾਲ਼ਾ ਆਉਣ ਦੇ ਸਮੇ ਸੁਹਾਗੇ ਉਪਰ ਬੰਦੇ ਵੀ ਬੈਠੇਸਮਝਿਆ ਜਾਂਦਾ ਸੀ ਕਿ ਉਸ ਦੀ ਭਾਫ ਵਿਚ ਏਨੀ ਤਾਕਤ ਹੈ ਕਿ ਉਹ ਏਨਾ ਭਾਰ ਵੀ ਚੁੱਕ ਕੇ ਪਰ੍ਹੇ ਵਗਾਹ ਕੇ ਮਾਰ ਸਕਦੀ ਹੈਮੈਨੂੰ ਯਾਦ ਹੈ ਕਿ ਉਸਦੇ ਰਿਝਣ ਸਮੇ ਜਿਥੋਂ ਵੀ ਜ਼ਰਾ ਕੁ ਭਾਫ ਨਿਕਲ਼ਣੀ, ਕੋਲ ਸਾਵਧਾਨੀ ਨਾਲ਼ ਬੈਠੇ ਝੀਵਰ ਸ. ਭੋਲ਼ਾ ਸਿੰਘ ਨੇ ਪਹਿਲਾਂ ਹੀ ਤਿਆਰ ਕਰਕੇ ਕੋਲ਼ ਰੱਖਿਆ ਹੋਇਆ ਗਾਰਾ ਫੱਟ ਉਸ ਥਾਂ ਤੇ ਥੱਪ ਕੇ ਉਸਨੂੰ ਬਾਹਰ ਨਿਕਲ਼ਣ ਤੋਂ ਰੋਕ ਦੇਣਾਸਾਰੀ ਰਾਤ ਉਹ ਰਿਝਦਾ ਰਿਹਾ ਤੇ ਸਵੇਰ ਵੇਲ਼ੇ ਠੰਡਾ ਕਰਕੇ ਉਸਨੂੰ ਨਾਲ਼ ਵਿਚ ਪਾ ਕੇ ਬੌਲ਼ਦ ਦੇ ਮੂੰਹ ਵਿਚ ਉਲੱਦ ਦਿੱਤਾਰਿਝੇ ਹੋਏ ਮਾਸ ਨੂੰ ਮਲ਼ ਮਲ਼ ਕੇ, ਉਸਦੀਆਂ ਹੱਡੀਆਂ ਨੂੰ ਵੱਖ ਕਰਕੇ, ਪਤਲੀ ਤੇ ਸੰਘਣੀ ਤਰੀ ਜਿਹੀ ਬਣਾ ਕੇ ਵੰਝ ਤੋਂ ਬਣਾਈ ਗਈ ਨਾਲ਼ ਵਿਚ ਪਾ ਕੇ ਬੌਲ਼ਦ ਦੇ ਸੰਘ ਵਿਚ ਉਲੱਦਣ ਦੀ ਸਾਰੀ ਕਾਰਵਾਈ, ਦੋਵੇਂ ਦਿਨ ਸ. ਕਰਨੈਲ ਸਿੰਘ ਨੇ ਕੀਤੀ ਸੀਇਹ ਸੱਜਣ ਪਿੰਡ ਦਾ ਹੋਣ ਦੇ ਨਾਲ਼ ਨਾਲ਼, ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਹਰਚੋਵਾਲ਼ ਵਿਚ ਸਾਡੀ ਰਿਸ਼ਤੇਦਾਰੀ ਵਿਚ ਵਿਆਹਿਆ ਹੋਇਆ ਸੀ ਤੇ ਇਹ ਸਾਕ ਸਤਿਕਾਰਯੋਗ ਮੇਰੇ ਦਾਦੀ ਮਾਂ ਜੀ ਨੇ ਕਰਵਾਇਆ ਸੀਇਸ ਲਈ ਪਿੰਡ ਦਾ ਵਸਨੀਕ ਹੋਣ ਦੇ ਨਾਲ਼ ਇਹ ਇਸ ਤਰ੍ਹਾਂ ਸਾਕਾਦਾਰੀ ਵਿਚ ਵੀ ਸਾਡੇ ਨੇੜਿਉਂ ਲੱਗਦਾ ਸੀਬਹੁਤ ਸਮਾ ਬਾਅਦ ਇਹ ਪਿੰਡ ਦਾ ਸਰਪੰਚ ਵੀ ਚੁਣਿਆ ਗਿਆਇਹ ਜਵਾਨੀ ਵਿਚ ਸ਼ਿਕਾਰ ਖੇਡਿਆ ਕਰਦਾ ਸੀ ਤੇ ਉਸ ਗਿੱਦੜ ਦਾ ਸ਼ਿਕਾਰ ਕਰਨ ਸਮੇ ਇਹ ਆਪਣੇ ਕੁੱਤਿਆਂ ਸਮੇਤ ਮੋਹਰੀ ਸੀਦੋ ਦਿਨ ਇਹ ਕਾਰਜ ਕੀਤਾ ਗਿਆਬੌਲ਼ਦ ਉਪਰ ਇਸ ਦਾ ਕਰਾਮਾਤ ਵਰਗਾ ਅਸਰ ਹੋਇਆਉਹ ਨਾ ਕੇਵਲ਼ ਆਪਣੇ ਆਪ ਉਠਣ ਹੀ ਲੱਗ ਪਿਆ ਬਲਕਿ ਹਲ਼ੇ, ਖੂਹੇ, ਖਰਾਸੇ ਵਗਣ ਵੀ ਲੱਗ ਪਿਆਮੇਰੀ ਸੋਚ ਵਿਚ ਹੁਣ ਵੀ ਉਹ ਸੀਨ ਮੌਜੂਦ ਹੈ ਜਦੋਂ ਇਕ ਦਿਨ ਮੈ ਉਸਨੂੰ ਖਰਾਸੇ ਜੁੱਪਿਆ ਹੋਇਆ ਵੇਖਿਆ ਸੀਇਕ ਲੱਤੋਂ ਲੰਙ ਉਹ ਜ਼ਰੂਰ ਮਾਰਦਾ ਰਿਹਾ ਸੀ ਪਰ ਵਗਦਾ ਪੂਰੀ ਸ਼ਕਤੀ ਨਾਲ਼ ਸੀ

No comments: