ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Thursday, January 29, 2009

ਮੇਜਰ ਮਾਂਗਟ - ਯਾਦਾਂ

ਰੰਗਲੀ ਯਾਦ ਰੁੜਕੀ ਦੀ

(ਪੋਸਟ: ਜਨਵਰੀ 14, 2009)

ਮੇਰੇ ਜੀਵਨ ਦੀਆਂ ਰੰਗਲੀਆਂ ਯਾਦਾਂ ਵਿੱਚ, ਇੱਕ ਯਾਦ ਰੁੜਕੀ ਦੀ ਵੀ ਹੈਜਦੋਂ ਮੇਰੇ ਬਾਪੂ ਜੀ ਸ: ਸ਼ੇਰ ਸਿੰਘ ਮਾਂਗਟ ਨੂੰ ਮਿਲਟਰੀ ਵਲੋਂ ਪਰਿਵਾਰ ਵਾਸਤੇ ਇਸ ਸ਼ਹਿਰ ਵਿੱਚ ਰਿਹਾਇਸ਼ੀ ਕੁਆਟਰ ਮਿਲਿਆ ਸੀ, ਤਾਂ ਇਸ ਨਿੱਕੀ ਜਿੰਨੀ ਪ੍ਰਾਪਤੀ ਨਾਲ ਹੀ ਸਾਡੀ ਖੁਸ਼ੀ ਦਾ ਕੋਈ ਅੰਤ ਨਹੀਂ ਸੀ ਰਿਹਾਮੇਰੇ ਬਾਪੂ ਜੀ ਦੀ ਜ਼ਿੰਦਗੀ ਵਿੱਚ ਇਹ ਪਹਿਲਾ ਅਜਿਹਾ ਸਮਾਂ ਸੀ ਜਦੋਂ ਉਹ ਆਪਣੇ ਪਰਿਵਾਰ ਨਾਲ ਦੋ ਮਹੀਨੇ ਤੋਂ ਵੱਧ ਇਕੱਠੇ ਰਹਿ ਸਕਦੇ ਸਨ


ਰੁੜਕੀ (ਉਦੋਂ ਉੱਤਰ ਪ੍ਰਦੇਸ਼ ਦਾ) ਤੇ ਹੁਣ ਉਤਰਾਖੰਡ ਪ੍ਰਸਿੱਧ ਸ਼ਹਿਰ ਹੈਏਥੇ ਬੰਗਾਲ ਇੰਜਨੀਅਰਦਾ ਹੈੱਡਕੁਆਟਰ ਹੈ ਤੇ ਫੌਜ ਦੀ ਅਹਿਮ ਛਾਉਣੀ ਵੀਮੁਗ਼ਲ ਬਾਦਸ਼ਾਹ ਅਕਬਰ ਦੇ ਸਮੇਂ ਇਹ ਸ਼ਹਿਰ ਰਾਜਧਾਨੀ ਵੀ ਰਿਹਾ ਹੈਕਦੀ ਗੁਜਰ ਰਾਜਾ ਰਾਮਦਵਾਲ ਏਥੋਂ ਦਾ ਸਰਬਰਾਹ ਹੁੰਦਾ ਸੀਤੇ 1840 ਈਸਵੀ ਵਿੱਚ ਈਸਟ ਇੰਡੀਆਂ ਕੰਪਨੀ ਨੇ ਇਸ ਸ਼ਹਿਰ ਨੂੰ ਆਪਣੇ ਅਧੀਨ ਕਰ ਲਿਆ ਸੀਇਹ ਖ਼ੂਬਸੂਰਤ ਸ਼ਹਿਰ ਭਾਰਤ ਦੀ ਰਾਜਧਾਨੀ ਦਿੱਲੀ ਤੋਂ 172 ਕਿਲੋਮੀਟਰ ਅਤੇ ਹਰਦੁਆਰ ਤੋਂ ਸਿਰਫ ਤੀਹ ਕਿਲੋਮੀਟਰ ਦੀ ਦੂਰੀ ਤੇ,ਗੰਗਾ ਯਮਨਾ ਵਰਗੀਆਂ ਪ੍ਰਸਿੱਧ ਨਦੀਆਂ ਦੇ ਤੱਟ ਤੇ ਵਸਿਆ ਹੋਇਆ ਹੈਜੋ ਕਦੀ ਅਠਾਰਵੀਂ ਸਦੀ ਵਿੱਚ ਲਢੌਂਰਾ ਰਿਆਸਤ ਦੇ ਅਧੀਨ ਹੋਇਆ ਕਰਦਾ ਸੀ


ਮੇਰੇ ਤੋਂ ਪਹਿਲਾਂ ਮੇਰੇ ਬੀਬੀ ਜੀ ਹਰਭਜਨ ਕੌਰ ਛੋਟਾ ਭਰਾ ਰਾਜਬੀਰ ਅਤੇ ਰਾਜਿੰਦਰ ਪਹਿਲਾਂ ਹੀ ਉੱਥੇ ਚਲੇ ਗਏ ਸਨਛੇਵੀਂ ਜਮਾਤ ਪਾਸ ਕਰਨ ਤੋਂ ਬਾਅਦ ਮੈਨੂੰ ਦੋ ਮਹੀਨੇ ਦੀਆਂ ਗਰਮੀ ਦੀਆਂ ਛੁੱਟੀਆਂ ਅਜੇ ਮਿਲੀਆਂ ਹੀ ਸਨ ਕਿ ਮੇਰੇ ਬਾਪੂ ਜੀ ਮੈਨੂੰ ਵੀ ਆਪਣੇ ਨਾਲ ਰੁੜਕੀ ਲੈ ਜਾਣ ਲਈ ਮੇਰੇ ਨਾਨਕੇ ਪਿੰਡ ਪੂਨੀਆਂ ਪਹੁੰਚ ਗਏਸੱਤਵੀ ਜਮਾਤ ਵਿੱਚ ਹੋਣ ਦਾ ਚਾਅ,ਉੱਤੋਂ ਦੋ ਮਹੀਨੇ ਦੀਆਂ ਛੁੱਟੀਆਂ ਅਤੇ ਪੰਜਾਬ ਤੋਂ ਬਾਹਰ ਜਾਣਾ ਮੇਰੇ ਲਈ ਬੇਹੱਦ ਖੁਸ਼ੀ ਦੇ ਸਬੱਬ ਸਨਮੇਰੇ ਨਾਲ ਮੇਰਾ ਜਮਾਤੀ ਤੇ ਹਮਉਮਰ ਮਾਮੇ ਦਾ ਮੁੰਡਾ ਕਰਮ ਵੀ,ਨਾਲ ਜਾਣ ਲਈ ਤਿਆਰ ਹੋ ਗਿਆਉਸ ਸਮੇਂ ਹੰਢਾਇਆ ਇਹ ਅਨੁਭਵ ਮੇਰੇ ਜੀਵਨ ਦੀ ਇੱਕ ਸੁਨਹਿਰੀ ਯਾਦ ਬਣ ਗਿਆ


ਸਫ਼ਰ ਤੇ ਜਾਣ ਤੋਂ ਪਹਿਲਾਂ ਅਸੀਂ ਨਾਲ ਲੈ ਜਾਣ ਲਈ ਸਾਰਾ ਸਮਾਨ ਇਕੱਠਾ ਕੀਤਾਜਿਸ ਵਿੱਚ ਫੋਲਡਿੰਗ ਬੈੱਡ,ਆਟਾ,ਦਾਲਾਂ,ਚਾਵਲ,ਹਲਦੀ ਮਸਾਲੇ,ਵੜ੍ਹੀਆਂ ਤੇ ਚਾਦਰਾਂ ਖੇਸੀਆਂ ਵੀ ਸ਼ਾਮਲ ਸਨਮੇਰੇ ਪਿੰਡ ਕੁੱਬੇ ਤੋਂ ਬਾਪੂ ਜੀ ਦੇ ਦੋਸਤ ਦਾ ਗੱਡਾ ਸਾਨੂੰ ਸਮਾਨ ਸਮੇਤ ਦੋਰਾਹੇ ਰੇਲਵੇ ਸਟੇਸ਼ਨ ਤੇ ਛੱਡ ਆਇਆਉਸ ਦਿਨ ਸਾਡੇ ਧਾਰੀਦਾਰ ਸ਼ਰਟਾਂ ਤੇ ਪੈਂਟਕਾਟ ਦਾ ਉਹੋ ਪਜ਼ਾਮੇ ਪਹਿਨੇ ਹੋਏ ਸਨ ਜੋ ਸਾਡੇ ਨਾਨਾ ਜੀ ਨੇ ਸਾਨੂੰ ਕਰਮ ਦੇ ਵੱਡੇ ਭਰਾ ਦੀ ਸ਼ਾਦੀ ਤੇ ਸਿਲਵਾ ਕੇ ਦਿੱਤੇ ਸਨਉਦੋਂ ਤੱਕ ਅਸੀਂ ਰੇਲ ਗੱਡੀ ਵਿੱਚ ਕਦੀ ਨਹੀਂ ਸੀ ਬੈਠੇਰੇਲ ਗੱਡੀ ਚੜਨ ਦਾ ਡਰ ਵੀ ਸੀ ਤੇ ਖੁਸ਼ੀ ਵੀ


ਅਸੀ ਪਲੇਟ ਫਾਰਮ ਤੇ ਬੈਠੇ ਅੱਪ-ਡਾਊਨ ਹੋ ਰਹੇ ਸਿਗਨਲਾਂ ਤੇ ਜਗਦੀਆਂ ਬੁਝਦੀਆਂ ਬੱਤੀਆਂ ਦਾ ਆਨੰਦ ਮਾਣ ਰਹੇ ਸਾਂਥਰਤੀ ਹਿਲਾਉਂਦੀਆਂ ਛੁੱਕ ਛੁੱਕ ਕੂ-ਕੂ ਕਰਦੀਆਂ ਗੱਡੀਆਂ ਸਾਡੇ ਦਿਲਾਂ ਦੀ ਧੜਕਣ ਵੀ ਤੇਜ਼ ਕਰ ਜਾਂਦੀਆਂਹੌਲ਼ੀ ਹੌਲ਼ੀ ਚਾਰੇ ਪਾਸੇ ਹਨੇਰਾ ਪਸਰ ਗਿਆ ਸੀਨੌਂ ਵਜੇ ਦੇ ਕਰੀਬ ਹਾਵੜਾ ਮੇਲ ਐਕਸਪ੍ਰੈੱਸ ਦਹਾੜਦੀ ਹੋਈ ਆ ਪਹੁੰਚੀਸਾਰੇ ਸਟੇਸ਼ਨ ਤੇ ਭਗਦੜ ਜਿਹੀ ਮੱਚ ਗਈਇਸੇ ਧੱਕਾ ਮੁੱਕੀ ਵਿੱਚ ਬਾਪੂ ਜੀ ਨੇ ਪਹਿਲਾਂ ਸਾਰਾ ਸਮਾਨ ਅੰਦਰ ਸੁੱਟਿਆ ਤੇ ਫੇਰ ਸਾਨੂੰ ਅੰਦਰ ਚੜ੍ਹਾਇਆਐਨੇ ਥੋੜੇ ਸਮੇਂ ਵਿੱਚ ਸਮਾਨ ਲੱਦਣ ਤੇ ਸੀਟਾਂ ਲੈਣ ਲਈ ਹੀ ਬਾਪੂ ਜੀ ਨੇ ਫੌਜੀਆਂ ਵਾਲੀ ਫੁਰਤੀ ਦਿਖਾਈਸ਼ਾਇਦ ਏਸੇ ਕਰਕੇ ਉਨ੍ਹਾਂ ਨੂੰ ਫੌਜੀ ਵਰਦੀ ਪਹਿਨਣੀ ਪਈ ਸੀਕਿਉਂਕਿ ਲੋਕਾਂ ਦੀ ਭੀੜ ਫੌਜੀਆਂ ਨਾਲ ਬਦਸਲੂਕੀ ਨਹੀਂ ਕਰਦੀ


ਲੰਬੀ ਕੂਕ ਮਾਰਕੇ ਗੱਡੀ ਦੋਰਾਹੇ ਦੇ ਸਟੇਸ਼ਨ ਤੋਂ ਤੁਰ ਪਈਰਫਤਾਰ ਤੇਜ ਹੋ ਰਹੀ ਸੀਰੌਸ਼ਨੀਆਂ,ਦਰਖਤ,ਇਮਾਰਤਾਂ ਜਿਵੇਂ ਪਿੱਛੇ ਵਲ ਦੌੜ ਰਹੇ ਹੋਣਚਾਵਾ,ਬੀਜ਼ਾ,ਖੰਨਾ ਪਿੱਛੇ ਰਹਿ ਗਏ ਸਨਰਾਜਪੁਰੇ ਕੋਲੋਂ ਲੰਘਦਿਆ ਬਾਪੂ ਜੀ ਨੇ ਦੱਸਿਆ ਕਿ ਹੁਣ ਪੰਜਾਬ ਪਿੱਛੇ ਰਹਿ ਜਾਵੇਗਾਮੈਨੂੰ ਨਾਨੀ ਪੰਜਾਬ ਕੌਰ,ਪਿੰਡ ਦੀਆਂ ਗਲੀਆਂ ਤੇ ਦੋਸਤ ਮਿੱਤਰ ਯਾਦ ਆ ਰਹੇ ਸਨਉਨ੍ਹਾਂ ਦਿਨਾਂ ਵਿੱਚ ਮੇਰੇ ਨਾਨਕੇ ਪਿੰਡ ਛੁੱਟੀਆਂ ਕੱਟਣ ਕੋਈ ਹੋਰ ਵੀ ਆਇਆ ਹੋਇਆ ਸੀਜਿਸ ਨੂੰ ਯਾਦ ਕਰਕੇ ਮੇਰੇ ਅੱਖੀਆਂ ਚ ਆਪ ਮੁਹਾਰੇ ਅੱਥਰੂ ਆ ਗਏ ਸਨਪਹਿਲਾਂ ਜਾਣ ਦਾ ਚਾਅ ਤੇ ਹੁਣ ਵਿਛੜਨ ਦੀ ਪੀੜ ਭਾਰੂ ਹੋ ਰਹੀ ਸੀਸਫ਼ਰ ਬਾਰੇ ਬਾਪੂ ਜੀ ਨਾਲ ਦੀ ਨਾਲ ਦੱਸ ਰਹੇ ਸਨ


ਆਖਰ ਨੀਂਦ ਨਾਲ ਹਲੋਰੇ ਆਉਂਣ ਲੱਗ ਪਏਅੰਬਾਲੇ ਕੁੱਝ ਦੇਰ ਗੱਡੀ ਰੁਕੀ ਚਾਹ ਮੂੰਗਫਲੀ ਤੇ ਕਰਾਰਾ ਨਮਕੀਨ ਵੇਚਣ ਵਾਲੇ ਤਰਾਂ ਤਰਾਂ ਦੀਆਂ ਆਵਾਜ਼ਾਂ ਕੱਢਕੇ ਹੋਕਰੇ ਲਾਂਉਦੇ ਸਾਨੂੰ ਬੜੇ ਚੰਗੇ ਲੱਗ ਰਹੇ ਸਨਸਟੇਸ਼ਨਾਂ 'ਤੇ ਮੁਸਾਫ਼ਰਾਂ ਦੀ ਹਫੜਾ-ਦਫੜੀ ਸਾਨੂੰ ਨੀਂਦ ਤੋਂ ਫੇਰ ਜਗਾ ਦਿੰਦੀਇਸੇ ਜਾਗੋ ਮੀਟੀ ਵਿੱਚ ਅਸੀਂ ਉੱਤਰ ਪ੍ਰਦੇਸ਼ ਦੇ ਪ੍ਰਸਿੱਧ ਸ਼ਹਿਰ ਸਹਾਰਨਪੁਰ ਪਹੁੰਚ ਗਏਜਿੱਥੇ ਨਾ ਹੀ ਕੋਈ ਪੰਜਾਬੀ ਤੇ ਨਾ ਹੀ ਸਾਡੀ ਭਾਸ਼ਾਹੁਣ ਬਾਪੂ ਜੀ ਨੇ ਵੀ ਬਾਹਰਲੇ ਲੋਕਾਂ ਨਾਲ ਹਿੰਦੀ ਬੋਲਣੀ ਸ਼ੁਰੂ ਕਰ ਦਿੱਤੀ ਸੀਏਥੋਂ ਅਸੀ ਰੁੜਕੀ ਪਹੁੰਚਣ ਲਈ ਗੱਡੀ ਬਦਲਣੀ ਸੀ ਜਿਸ ਕਰਕੇ ਸਾਰਾ ਸਮਾਨ ਉਤਾਰਨਾ ਪਿਆ


ਸਟੇਸ਼ਨ ਦੇ ਘੜਮੱਸ ਵਿੱਚ ਗੱਡੀ ਬਦਲਨਾ ਭਵਜਲ ਪਾਰ ਕਰਨ ਵਰਗੀ ਗੱਲ ਜਾਪੀਅਸੀਂ ਲਢੌਂਰੇ ਦੀਆਂ ਟਿਕਟਾਂ ਲਈਆਂ ਜੋ ਰੁੜਕੀ ਦੇ ਬਿਲਕੁੱਲ ਨਾਲ ਹੈਲਢੌਂਰਾ ਤੇ ਸਢੌਂਰਾ ਦੋ ਨਿੱਕੇ ਨਿੱਕੇ ਸਟੇਸ਼ਨ ਹਨਤੜਕੇ ਚਾਰ ਵਜੇ ਦੇ ਕਰੀਬ ਅਸੀ ਅੱਖਾਂ ਮਲਦੇ ਲਢੌਂਰੇ ਸਟੇਸ਼ਨ ਤੇ ਜਾ ਉੱਤਰੇਜਿੱਥੋਂ ਰੁੜਕੀ ਕੁਆਟਰ ਤੱਕ ਪਹੁੰਚਣ ਲਈ ਬਾਪੂ ਜੀ ਨੇ ਦੋ ਰਿਕਸ਼ੇ ਕਰ ਲਏਇੱਕ ਤੇ ਸਮਾਨ ਲੱਦਿਆ ਤੇ ਦੂਜੇ ਤੇ ਅਸੀਂ ਆਪ ਬੈਠੇ ਇੱਕ ਨਵੀਂ ਦੁਨੀਆਂ ਵੇਖ ਰਹੇ ਸਾਂਵੱਖਰੀ ਕਿਸਮ ਦੇ ਘਰ,ਵੱਖਰੇ ਪਹਿਰਾਵੇ ਵਾਲੇ ਲੋਕ ਤੇ ਖੁੱਲ੍ਹੀਆਂ ਸੜਕਾਂਅੱਧੇ ਕੁ ਘੰਟੇ ਵਿੱਚ ਸਾਡੇ ਰਿਕਸ਼ੇ ਫੌਜੀ ਕੁਆਟਰਾਂ ਵਿੱਚ ਜਾ ਵੜੇਬਾਪੂ ਜੀ ਨੇ ਰਿਕਸ਼ੇ ਰੋਕੇ ਤੇ ਇੱਕ ਡੋਰ ਬੈੱਲ ਦਾ ਬਟਣ ਦਬਾਇਆਦਰਵਾਜ਼ਾ ਖੁੱਲ੍ਹਿਆ,ਜਿੱਥੇ ਬੀਬੀ ਜੀ,ਦੋਨੋਂ ਛੋਟੇ ਭਰਾ ਰਾਜਵੀਰ ਅਤੇ ਰਾਜਿੰਦਰ ਦੇ ਮੁਸਕਰਾਉਂਦੇ ਚਿਹਰੇ ਸਾਡਾ ਇੰਤਜ਼ਾਰ ਕਰ ਰਹੇ ਸਨ


ਰੁੜਕੀ ਪਹੁੰਚ ਕੇ ਜਿਵੇਂ ਸਾਡਾ ਨਵਾਂ ਜੀਵਨ ਸ਼ੁਰੂ ਹੋ ਗਿਆ ਸੀਤਰਾਂ ਤਰਾਂ ਦੇ ਖਾਣੇ, ਚੁੱਲ੍ਹੇ ਦੀ ਬਜਾਏ ਸਟੋਵ ਤੇ ਬਣਾਏ ਜਾਂਦੇਸਟੋਵ ਵਿੱਚ ਹਵਾ ਭਰ ਕੇ ਜਦੋਂ ਤੀਲੀ ਦਿਖਾਈ ਜਾਂਦੀ ਤਾਂ ਨੀਲੇ ਰੰਗ ਦੀ ਲਾਟ ਨਿੱਕਲਦੀਇਸ ਦੀ ਖੁਸ਼ਬੂ ਅੱਜ ਵੀ ਕਿਤੇ ਦਿਮਾਗ ਵਿੱਚ ਬੈਠੀ ਹੋਈ ਹੈਕਈ ਨਵੇਂ ਨਵੇਂ ਖਾਣਿਆਂ ਦੇ ਨਾਂ ਸਿੱਖ ਲਏਬੀਬੀ ਰੋਜ ਪਾਪੜ ਵੜੀਆਂ ਬਣਾ ਕੇ ਖੁਆਉਂਦੇਸਾਡੇ ਆਂਢ-ਗੁਆਂਢ ਤਰ੍ਹਾਂ ਤਰ੍ਹਾਂ ਦੇ ਲੋਕ ਰਹਿੰਦੇ ਸਨਬੰਗਾਲਣਾ,ਬਿਹਾਰਨਾਂ,ਮਦਰਾਸਣਾਂ ਗੁਜਰਾਤਣਾ ਮੇਰੀ ਮਾਂ ਨੂੰ ਮਿਲਣ ਆਉਦੀਆਂਹਰ ਕੋਈ ਵੱਖਰੇ ਲਹਿਜ਼ੇ ਚ ਭਾਸ਼ਾ ਬੋਲਦੀ ਅਤੇ ਵੱਖਰਾ ਖਾਣਾ ਬਣਾਉਣਾ ਸਿਖਾ ਜਾਂਦੀਬੀਬੀ ਨਵੇਂ ਨਵੇਂ ਖਾਣੇ ਬਣਾਉਂਦੇਅਸੀਂ ਕਿੰਨੇ ਹੀ ਨਵੇਂ ਲਫ਼ਜ਼ ਸਿੱਖ ਗਏਤੇ ਆਂਢੀਆਂ ਗੁਆਢੀਆਂ ਨੂੰ ਵੀ ਪੰਜਾਬੀ ਦੇ ਲਫ਼ਜ਼ ਸਿਖਾ ਦਿੱਤੇਉਹ ਮੇਰੀ ਮਾਂ ਨੂੰ ਅਰੇ ਮੁੰਡੇ ਕੀ ਮਾਂਕਹਿ ਕੇ ਹਾਕ ਮਾਰਦੀਆਂ ਰਹਿੰਦੀਆਂਸ਼ਾਮ ਨੂੰ ਇਨ੍ਹਾਂ ਪਰਿਵਾਰਾਂ ਨਾਲ ਮਿਲ਼ਕੇ ਅਸੀਂ ਲੰਬੀ ਸੈਰ ਕਰਦੇ


ਬਾਪੂ ਜੀ ਨਵੇਂ ਭਰਤੀ ਹੋਏ ਰੰਗਰੂਟਾਂ ਦੇ ਇੰਨਸਟਕਟਰ ਸਨਉਹ ਉਨ੍ਹਾਂ ਨੂੰ ਪੜ੍ਹਾਉਂਦੇ,ਪਰੇਡ ਕਰਵਾਉਂਦੇ ਤੇ ਮਿਲਟਰੀ ਦਾ ਕਾਇਦਾ ਕਾਨੂੰਨ ਸਿਖਾਉਂਦੇਰੰਗਰੂਟ ਬਾਪੂ ਜੀ ਨੂੰ ਸਾਹਿਬ ਸਾਹਿਬ ਕਹਿ ਕੇ ਬੁਲਾਉਂਦੇਕਈ ਵਾਰ ਘਰੇਲੂ ਕੰਮਾਂ ਵਿੱਚ ਵੀ ਮੱਦਦ ਕਰ ਜਾਂਦੇ


ਅਸੀਂ ਸੜਕ ਕਿਨਾਰੇ ਬੈਠ ਫੌਜੀਆਂ ਦੀ ਲੈਫਟ ਰਾਈਟ-ਲੈਫਟ ਵੇਖ ਵੇਖ ਖੁਸ਼ ਹੁੰਦੇਉਹ ਉੱਚੀਆਂ ਛਲਾਂਗਾ ਲਾਉਂਦੇ,ਰੱਸੇ ਤੇ ਲਟਕਦੇ,ਕੰਡਿਆਲੀਆਂ ਤਾਰਾਂ ਟੱਪਦੇਫਰਜੀ ਲੜਾਈਆਂ ਲੜਦੇ ਤੇ ਪੁਲ਼ ਬਣਉਂਦੇਅਸਲ ਵਿੱਚ ਬੰਗਾਲ ਇੰਜਨੀਅਰ ਨਾਂ ਅਧੀਨ ਬਣੀ ਪਲਟਨ ਦਾ ਮੁੱਖ ਕੰਮ ਹੀ ਲੜਾਈ ਸਮੇਂ ਆਰਜੀ ਪੁਲ ਤਿਆਰ ਕਰਨ ਦਾ ਹੈਉਹ ਕਿਸੇ ਵੀ ਨਹਿਰ ਦਰਿਆ ਤੇ ਮਿੰਟਾਂ ਵਿੱਚ ਪੁਲ ਲਗਾ ਕੇ ਫੌਜੀ ਗੱਡੀਆਂ ਲੰਘਾ ਦਿੰਦੇਹਰ ਰੋਜ਼ ਕੁੱਝ ਨਵਾਂ ਹੀ ਵੇਖਣ ਨੂੰ ਮਿਲਦਾਦੋ ਚਾਰ ਵਾਰ ਅਸੀਂ ਫੌਜੀਆਂ ਦੀਆਂ ਖੇਡਣ ਵੇਖਣ ਵੀ ਗਏਉਹ ਜੰਪ ਬਾਰ ਤੋਂ ਲੋਟਪੋਟਣੀਆਂ ਖਾਂਦੇ ਪਾਣੀ ਵਿੱਚ ਡਿੱਗ ਆਪਣੇ ਕਰਤਵ ਵਿਖਾਉਂਦੇ


ਰੁੜਕੀ ਦੀ ਸਭ ਤੋਂ ਰੰਗੀਨ ਯਾਦ ਸਾਡਾ ਹਫ਼ਤੇ ਚ ਦੋ ਵਾਰ ਫਿਲਮ ਵੇਖਣਾ ਸੀਹਰ ਐਤਵਾਰ ਅਤੇ ਬੁੱਧਵਾਰ ਅਸੀਂ ਤਿਆਰ ਹੋ ਕੇ ਮੁਫ਼ਤ ਫੌਜੀ ਸਿਨਮੇ ਚ ਲੱਗੀ ਨਵੀਂ ਫਿਲਮ ਵੇਖਣ ਜਾਂਦੇਨਾਨਕੇ ਪਿੰਡ ਰਹਿੰਦਿਆਂ ਤਾਂ ਅਸੀਂ ਲੋਕ ਸੰਪਰਕ ਵਿਭਾਗਵਲੋਂ ਨਿੱਕੇ ਜਿਹੇ ਪਰਦੇ ਦਿਖਾਈਆਂ ਜਾਂਦੀਆਂ ਫਿਲਮਾਂ ਜਿਸ ਨੂੰ ਉਦੋਂ ਟਾਕੀਕਹਿੰਦੇ ਸਨ ਉਹ ਹੀ ਵੇਖੀਆਂ ਸਨਟਾਕੀ ਸ਼ਾਇਦ ਇਸ ਕਰਕੇ ਕਿ ਇਹ ਕੱਪੜੇ ਦੀ ਟਾਕੀ ਜਿਹੀ ਤੇ ਵਿਖਾਈਆਂ ਜਾਂਦੀਆਂਪਰ ਏਥੇ ਤਾਂ ਬਹੁਤ ਵੱਡਾ ਪਰਦਾ ਸੀਉਨ੍ਹੀ ਦਿਨੀ ਦੇਖੀਆਂ ਫਿਲਮਾਂ ਵਿੱਚ ਮੈਨੂੰ ਹਕੀਕਤਅਤੇ ਪਾਕੀਜ਼ਾਅਜੇ ਤੱਕ ਯਾਦ ਨੇਜਦੋਂ ਅੱਜ ਵੀ ਕਿਤੇ ਪਾਕੀਜ਼ਾ ਦੇ ਗੀਤ ਚੱਲਦੇ ਨੇ ਤੇ ਮੈਂਨੂੰ ਰੁੜਕੀ ਯਾਦ ਆ ਜਾਂਦੀ ਆ


ਅਸੀਂ ਬਹੁਤ ਸਾਰੇ ਫਿਲਮੀ ਐਕਟਰਾ ਨੂੰ ਜਾਨਣ ਲੱਗ ਪਏ ਸਾਂਧਰਮਿੰਦਰ,ਹੇਮਾ ਮਾਲਿਨੀ,ਰਾਜੇਸ਼ ਖੰਨਾ,ਵਿਨੋਦ ਖੰਨਾ,ਮੀਨਾ ਕੁਮਾਰੀ,ਨਰਗਿਸ ਸੁਨੀਲ ਦੱਤ ਰਾਜਿੰਦਰ ਕੁਮਾਰ ਵਗੈਰਾ-ਵਗੈਰਾ...ਜਿਸ ਦਿਨ ਸਾਡੀ ਕੰਪਨੀ ਦੀ ਫਿਲਮ ਵੇਖਣ ਦੀ ਵਾਰੀ ਨਾ ਹੁੰਦੀ ਅਸੀਂ ਦਰਵਾਜਿਆਂ ਦੀਆਂ ਝੀਥਾਂ ਥਾਈਂ ਟੇਢੇ ਮੇਢੇ ਹੋ ਕੇ ਵੇਖਦੇਹੋਰ ਨਹੀਂ ਤਾਂ ਬਾਹਰ ਆ ਰਹੇ ਸੰਗੀਤ ਦੀ ਆਵਾਜ਼ ਸੁਣ ਸੁਣ ਕੇ ਹੀ ਖੁਸ਼ ਹੁੰਦੇਹਰ ਐਤਵਾਰ ਫੌਜੀ ਪਰਿਵਾਰ ਖਾਸ ਕਰਕੇ ਪੰਜਾਬੀ,ਗੁਰਦੁਵਾਰੇ ਜਾਂਦੇਏਥੇ ਫੌਜੀ ਹੀ ਪਾਠ ਕਰਦੇ ਤੇ ਉਹ ਹੀ ਮਸਤੀ ਚ ਆ ਕੇ ਕੀਰਤਣ ਕਰਦੇ ਲੋਰ ਵਿੱਚ ਅਕੇ ਢੋਲਕੀਆਂ ਛੈਣੇ ਖੜਕਾਉਂਦੇ



ਇੱਕ ਵਾਰ ਅਸੀਂ ਇੱਕ ਉਸ ਜਹਾਜ਼ ਚ ਚੜ ਕੇ ਵੀ ਵੇਖਿਆ ਜਿਸ ਨੇ 1971 ਦੀ ਜੰਗ ਚ ਭਾਗ ਲਿਆ ਸੀ ਤੇ ਹੁਣ ਪ੍ਰਦਰਸ਼ਨੀ ਲਈ ਖੜ੍ਹਾਇਆ ਗਿਆ ਸੀਖੜ੍ਹੇ ਜਹਾਜ਼ ਚ ਚੜ ਕੇ ਉਦੋਂ ਇੱਕ ਅਜੀਬ ਜਿਹੀ ਖੁਸ਼ੀ ਮਹਿਸੂਸ ਹੋਈ ਸੀਫੌਜੀ ਜਿੱਥੇ ਵੀ ਜੁੜਦੇ ਰੱਮ ਆਪਣੀ ਅਹਿਮੀਅਤ ਰੱਖਦੀਕਈ ਰੱਮਾਂ ਦੇ ਨਾਂ ਯਾਦ ਹੋ ਗਏਫੌਜੀ ਓਲਡ ਮੌਂਕ ਅਤੇ ਹਰਕੁਲੀਜ਼ ਰੱਮ ਪੀਣੀ ਬਹੁਤ ਪਸੰਦ ਕਰਦੇ ਸਨਉਹ ਖਾਣ-ਪੀਣ ਵੇਲੇ ਵੀ ਡਸਿੱਪਲਨ ਰੱਖਦੇਸਿਵਲ ਕੱਪੜੇ ਪਹਿਨਣ ਵੇਲੇ ਹਾਫ ਪੈਂਟਾਂ ਤੇ ਗੁਲਫ ਸ਼ਰਟਾਂ ਪਹਿਨ,ਜੂੜਿਆਂ ਤੇ ਰੁਮਾਲ ਬੰਨ ਉਹ ਫੌਜੀ ਸਟਾਈਲ ਵਿੱਚ ਹਿੰਦੀ ਬੋਲਦੇ ਚੰਗੇ ਲੱਗਦੇਉਨਾਂ ਦਾ ਦੇ ਦੋ ਪੰਜਾਬੀ ਰਸਾਲੇ ਵੀ ਛਪਦੇ ਜਿਨਾਂ ਵਿੱਚੋਂ ਸੈਨਿਕਪੜ੍ਹਨਾ ਮੈਨੂੰ ਚੰਗਾ ਲੱਗਦਾਇਨ੍ਹਾਂ ਵਿੱਚ ਸਰਗਰਮੀਆਂ ਦੇ ਨਾਲ ਨਾਲ ਫੌਜੀ ਲੇਖਿਕਾਂ ਦੀਆਂ ਲਿਖਤਾਂ ਵੀ ਛਪਦੀਆਂਜਿਨਾਂ ਵਿੱਚੋਂ ਕਈ ਬਾਅਦ ਵਿੱਚ ਪੰਜਾਬੀ ਦੇ ਨਾਮਵਰ ਲੇਖਕ ਬਣੇਇੱਥੇ ਰਹਿੰਦਿਆਂ ਹੀ ਬਾਕੀਆਂ ਨੂੰ ਵੇਖ ਆਲ ਇੰਡੀਆਂ ਰੇਡੀਓ ਤੋਂ ਆਪ ਕੀ ਪਸੰਦਵਰਗੇ ਫਰਮਾਇਸ਼ੀ ਹਿੰਦੀ ਗੀਤਾਂ ਦੇ ਪ੍ਰੋਗਰਾਮ ਸੁਣਨੇ ਸ਼ੁਰੂ ਕੀਤੇਜਿਨਾਂ ਵਿੱਚ ਜ਼ਿਆਦਾਤਰ ਫੌਜੀ ਹੀ ਫਰਮਾਇਸ਼ਾਂ ਕਰਦੇ


ਰੁੜਕੀ ਬਾਗਾਂ ਦਾ ਸ਼ਹਿਰ ਹੈਤੁਹਾਨੂੰ ਸੜਕਾਂ ਕੰਢੇ ਫੁੱਲਾਂ ਲੱਦੇ ਦਰਖਤ ਅਤੇ ਅੰਬਾਂ ਦੇ ਬਾਗ ਆਮ ਹੀ ਮਿਲ਼ ਜਾਂਦੇ ਸਨਅਸੀਂ ਮਹੀਨਾਂ ਭਰ ਬਹੁਤ ਅੰਬ ਚੂਪੇਏਸੇ ਸਮੇ ਦੋਰਾਨ ਬਾਪੂ ਜੀ ਨੇ ਸਾਨੂੰ ਹਰਦੁਆਰ ਦੇ ਮੰਦਿਰ ਵਿਖਾਉਣ ਦਾ ਪ੍ਰੋਗਰਾਮ ਵੀ ਬਣਾਇਆਇੱਕ ਦਿਨ ਅਸੀਂ ਰੇਲ ਗੱਡੀ ਚੜ੍ਹ ਹਰਦੁਆਰ ਜਾ ਪਹੁੰਚੇਜੋ ਹਿੰਦੂਆਂ ਦਾ ਪ੍ਰਸਿੱਧ ਤੀਰਥ ਅਸਥਾਨਜਿੱਥੇ ਪੂਰੇ ਭਾਰਤ ਚੋਂ ਲੋਕ ਮ੍ਰਿਤਕਾਂ ਦੇ ਫੁੱਲ ਪਾਉਣ ਆਉਂਦੇਸਾਡੀਆਂ ਵੀ ਪਤਾ ਨਹੀਂ ਕਿੰਨੀਆਂ ਕੁ ਪੀੜੀਆਂ ਗੰਗਾ ਤੇ ਫੁੱਲ ਪਾਉਣ ਲਈ ਆਈਆਂ ਹੋਣਗੀਆਂਗੰਗਾ ਘਾਟ ਤੇ ਸਾਡੇ ਬਜ਼ੁਰਗਾਂ ਦੇ ਪੀੜੀ ਦਰ ਪੀੜੀ ਹੱਡ ਸਮਾਏ ਹੋਏ ਸਨ


ਗੰਗਾ ਕਿਨਾਰੇ ਭਗਵੇਂ ਭੇਸਾਂ ਵਾਲੇ ਜਟਾਧਾਰੀ ਸਾਧੂਆਂ ਦੀ ਭਰਮਾਰ ਸੀਬਾਪੂ ਜੀ ਨੇ ਦੱਸਿਆ ਕਿ ਏਥੇ ਤੁਹਾਡੇ ਪਰਿਵਾਰ ਦੇ ਪ੍ਰੋਹਿਤ ਵੀ ਹੁੰਦੇ ਹਨ ਜੋ ਤੁਹਾਡੀ ਬੰਸ਼ਾਵਲੀ ਜਾਂ ਕੁਰਸੀਨਾਮਾ ਰੱਖਦੇ ਨੇਪਰ ਸਾਡੇ ਪਰਿਵਾਰਕ ਪੰਡਿਤ ਨੂੰ ਮਿਲਣ ਦਾ ਸਾਡੇ ਕੋਲ਼ ਸਮਾਂ ਨਹੀਂ ਸੀਅਸੀਂ ਗੰਗਾ ਨੂੰ ਪਹਿਲੀ ਵਾਰ ਵੇਖਿਆ ਤੇ ਹਰ ਕੀ ਪੌੜੀ ਤੇ ਇਸ਼ਨਾਨ ਵੀ ਕੀਤਾ


ਗੰਗਾ ਕਿਨਾਰੇ ਬੜੇ ਹੀ ਖ਼ੂਬਸੂਰਤ ਮੰਦਿਰ ਸਨਉਨ੍ਹਾਂ ਵਿਚਲੀਆਂ ਮੂਰਤੀਆਂ ਤੇ ਖੜਕਦੀਆਂ ਟੱਲੀਆਂ ਮਨ ਮੋਂਹਦੀਆਂ ਸਨਉਦੋਂ ਅਜੇ ਹਿੰਦੂ-ਸਿੱਖਾਂ ਵਿਚਕਾਰ ਬਹੁਤਾ ਪਾੜਾ ਨਹੀਂ ਸੀ ਪਿਆਕੋਈ ਵੀ ਸਾਨੂੰ ਓਪਰੀ ਨਜ਼ਰ ਨਾਲ ਨਹੀਂ ਸੀ ਵੇਖ ਰਿਹਾਗੰਗਾ ਦੇ ਆਲੇ ਦੁਆਲੇ ਪਹਾੜ,ਅਤੇ ਨਦੀ ਦਾ ਵੇਗਮੱਤਾ ਪਾਣੀ ਬਹੁਤ ਚੰਗੇ ਲੱਗ ਰਹੇ ਸਨਏਥੇ ਦਾ ਇੱਕ ਮੰਦਿਰ ਭੀਮ ਗੋਡਾ ਮੈਨੂੰ ਅਜੇ ਤੱਕ ਨਹੀਂ ਭੁੱਲਿਆਇੱਕ ਦੰਦ ਕਥਾ ਅਨੁਸਾਰ ਪਾਂਡੂ ਪੁੱਤਰ ਸ਼ਕਤੀਸ਼ਾਲੀ ਜਿਸ ਭੀਮ ਨੇ ਪੂਛਾ ਤੋਂ ਪਕੜ ਹਾਥੀ ਅਸਮਾਨ ਵਿੱਚ ਵਗਾਹ ਮਾਰੇ ਸਨ ਕਹਿੰਦੇ ਏਥੇ ਹੀ ਗੋਡਾ ਮਾਰ ਉਸ ਨੇ ਪਾਣੀ ਕੱਢਿਆ ਸੀਜਿਸ ਮੰਦਿਰ ਨੂੰ ਭੀਮ ਗੋਡਾ ਕਿਹਾ ਜਾਂਦਾ ਹੈਸਾਹਮਣੇ ਪਹਾੜ ਤੇ ਮਨਸ਼ਾ ਦੇਵੀ ਦਾ ਮੰਦਿਰ ਸੀਇਹ ਮੇਰੇ ਜੀਵਨ ਦੀ ਪਹਿਲੀ ਯਾਤਰਾ ਜਾਂ ਟੂਰ ਸੀ



ਜਦੋਂ ਅਸੀਂ ਹਰਦੁਆਰ ਤੋਂ ਵਾਪਸ ਆਏ ਤਾਂ ਜਿਸ ਜਗਾ ਰੇਲ ਗੱਡੀ ਤੋਂ ਉਤਰਨਾ ਸੀ ਉੱਥੇ ਕੋਈ ਪਲੇਟ ਫਾਰਮ ਨਹੀਂ ਸੀਗੱਡੀ ਰੇਲਵੇ ਲਾਈਨ ਤੇ ਵਿਚਕਾਰ ਹੀ ਰੁਕ ਕੇ ਮੁਸਾਫਿਰ ਉਤਾਰਦੀਮੈਂ ਅਜੇ ਉੱਤਰਿਆ ਹੀ ਸਾਂ ਇੱਕ ਤੇਜ ਰੌਸ਼ਨੀ ਆਉਂਦੀ ਦਿਸੀਸਭ ਨੇ ਚੀਕਾ ਮਾਰੀਆਂ ਕਿ ਦੌੜ ਦੂਰ ਦੌੜ ਨਾਲ ਦੀ ਲਾਈਨ ਤੇ ਗੱਡੀ ਆ ਗਈ ਹੈਬਾਕੀ ਘਬਰਾਏ ਹੋਏ ਗੱਡੀ ਦੇ ਅੰਦਰ ਹੀ ਵੜ ਗਏ ਤੇ ਮੈਂ ਡਰ ਕੇ ਅੰਨ੍ਹੇ ਵਾਹ ਰੇਲਵੇ ਲਾਈਨਾਂ ਤੇ ਦੌੜਿਆਮੇਰੇ ਚੱਪਲ ਖੁੱਲ੍ਹ ਗਏ ਜੋ ਗੱਡੀ ਨਾਲ ਹੀ ਉੜਾ ਕੇ ਲੈ ਗਈਬਾਅਦ ਚ ਸਾਰਿਆਂ ਮੈਨੂੰ ਠੀਕ ਠਾਕ ਦੇਖ ਕੇ ਬਹੁਤ ਖੁਸ਼ੀ ਮਹਿਸੂਸ ਕੀਤੀ



ਵਾਪਸ ਆਏ ਤਾਂ ਮੇਰੇ ਦਾਦਾ ਜੀ ਸ:ਭਾਨ ਸਿੰਘ ਸਾਨੂੰ ਵਾਪਸ ਪਿੰਡ ਲੈ ਜਾਣ ਲਈ ਰੁੜਕੀ ਪਹੁੰਚ ਗਏ ਸਨਇੱਹ ਛੁੱਟੀਆਂ ਦਾ ਮਹੀਨਾ ਕਦੋਂ ਤੇ ਕਿਵੇਂ ਗੁਜ਼ਰ ਗਿਆ ਪਤਾ ਵੀ ਨਹੀਂ ਚੱਲਿਆਹੁਣ ਸਾਡੀ ਵਾਪਸੀ ਦੀ ਤਿਆਰੀ ਹੋ ਰਹੀ ਸੀਬੀਬੀ ਬਾਪੂ ਜੀ ਦੇ ਦੋਵੇਂ ਭਰਾ ਉਦਾਸ ਸਨਬਾਪੂ ਜੀ ਨੇ ਇਸ ਯਾਦ ਨੂੰ ਸੰਭਾਲਣ ਲਈ ਇੱਕ ਯਾਦਗਾਰੀ ਫੋਟੋ ਖਿਚਵਾਉਣੀ ਚਾਹੀਜੋ ਇੱਕ ਸੁਨਹਿਰੀ ਯਾਦ ਦੇ ਰੂਪ ਵਿੱਚ ਮੈਂ ਅਜੇ ਵੀ ਸੰਭਾਲੀ ਹੋਈ ਆਉਸ ਦਿਨ ਅਸੀਂ ਫੇਰ ਓਹੋ ਕੱਪੜੇ ਪਹਿਨੇ ਜੋ ਆਉਣ ਵਾਲੇ ਦਿਨ ਪਹਿਨੇ ਸਨ ਜੂੜਿਆਂ ਤੇ ਰੁਮਾਲ ਬੰਨੇ ਤੇ ਫੋਟੋਗ੍ਰਾਫਰ ਨੇ ਇੱਕ ਯਾਦਗਾਰੀ ਫੋਟੋ ਖਿੱਚ ਦਿੱਤੀ



ਹੁਣ ਜਦੋਂ ਵੀ ਮੈਂ ਇਹ ਫੋਟੋ ਵੇਖਦਾ ਹਾਂ ਤਾਂ ਰੁੜਕੀ ਦੀਆਂ ਰੰਗਲੀਆਂ ਯਾਦਾਂ ਵਿੱਚ ਗੁਆਚ ਜਾਂਦਾ ਹਾਂਗੂਗਲ ਅਰਥ ਤੇ ਜਾਕੇ ਰੁੜਕੀ ਦੀਆਂ ਉਹ ਥਾਵਾਂ ਵੇਖਦਾ ਹਾਂਬਚਪਨ ਦਾ ਉਹ ਵੇਲਾ ਯਾਦ ਕਰਦਾ ਸੋਚਦਾ ਜਦੋਂ ਬੱਚਿਆਂ ਨੂੰ ਗਰਮੀਆਂ ਦੀ ਛੁੱਟੀਆਂ ਮਿਲਣ ਤੇ ਉਹ ਅਜਿਹੀਆਂ ਯਾਦਾਂ ਦਾ ਸਰਮਾਇਆ ਇਕੱਠਾ ਕਰਦੇ ਸਨਹੁਣ ਕਨੇਡਾ ਬੈਠਾ ਮੈ ਸੋਚਦਾ ਹਾਂ ਕਿ ਜਦੋਂ ਅਗਲੀ ਵਾਰ ਭਾਰਤ ਗਿਆ ਤਾਂ ਰੁੜਕੀ ਵੀ ਜ਼ਰੂਰ ਜਾਵਾਂਗਾ


ਫੋਟੋ ਵਿੱਚ (ਬੈਠੇ) ਬੀਬੀ ਹਰਭਜਨ ਕੌਰ,ਬਾਪੂ ਜੀ ਸ਼ੇਰ ਸਿੰਘ,ਮੇਜਰ ਮਾਂਗਟ,ਕਰਮ ਸਿੰਘ ਪੂਨੀਆ (ਖੜ੍ਹੇ) ਰਾਜਿੰਦਰ ਸਿੰਘ ਅਤੇ ਰਾਜਵੀਰ ਸਿੰਘ

No comments: