
ਅਜੋਕਾ ਨਿਵਾਸ: ਹਾਂਗਕਾਂਗ
ਦੋਸਤੋ! ਬਲਦੇਵ ਸਿੰਘ ਜੀ ਦੀਆਂ ਲਿਖਤਾਂ ਪੰਜਾਬੀ ਦੇ ਸਿਰਕੱਢ ਅਖ਼ਬਾਰਾਂ ਤੇ ਵੈੱਬ-ਸਾਈਟਾਂ ਤੇ ਆਪਾਂ ਨੂੰ ਪੜ੍ਹਨ ਨੂੰ ਮਿਲ਼ਦੀਆਂ ਹੀ ਰਹਿੰਦੀਆਂ ਨੇ। ਅੱਜ ਉਹਨਾਂ ਨੇ ਆਰਸੀ ਦੇ ਸੂਝਵਾਨ ਪਾਠਕ/ਲੇਖਕ ਦੋਸਤਾਂ ਨਾਲ਼ ਇੱਕ ਬੇਹੱਦ ਖ਼ੂਬਸੂਰਤ ਤੇ ਜਾਣਕਾਰੀ ਭਰਪੂਰ ਇਤਿਹਾਸਕ ਲੇਖ ਭੇਜ ਕੇ ਪਹਿਲੀ ਸਾਹਿਤਕ ਸਾਂਝ ਪਾਈ ਹੈ। ਮੈਂ ਉਹਨਾਂ ਨੂੰ ਆਰਸੀ ਤੇ ਜੀਅਆਇਆਂ ਆਖਦੀ ਹਾਂ ਤੇ ਆਸ ਕਰਦੀ ਹਾਂ ਕਿ ਉਹ ਅੱਗੇ ਤੋਂ ਵੀ ਏਸੇ ਤਰ੍ਹਾਂ ਸ਼ਿਰਕਤ ਕਰਦੇ ਰਹਿਣਗੇ। ਬਹੁਤ-ਬਹੁਤ ਸ਼ੁਕਰੀਆ।
----------------------------
ਕਾਮਾ ਗਾਟਾ ਮਾਰੂ – ਲੇਖ
ਇਤਿਹਾਸ ਝਰੋਖਾ
“...ਜਦੋਂ ਕੌਮ ਤੇ ਨ੍ਹੇਰੀ ਝੁੱਲ ਜਾਦੀ, ਮਰ ਜਾਦੇ ਜੋ ਦਲੇਰ ਹੁੰਦੇ!
ਕੌਣ ਪੁੱਛਦਾ ਕਾਂਵਾਂ ਤੇ ਗਿੱਦੜਾਂ ਨੂੰ, ਬੰਦ ਪਿੰਜਰੇ ਦੇ ਵਿੱਚ ਹਨ ਸ਼ੇਰ ਹੁੰਦੇ!”
ਕਾਮਾ ਗਾਟਾ ਮਾਰੂ ਜਾਪਾਨੀ ਜਹਾਜ਼ ਸੀ ਜੋ ਕਿ ਹਾਂਗ ਕਾਂਗ ਤੋ ਸੰਘਈ(ਚੀਨ)ਯੋਕੋ ਹਾਂਮਾਂ (ਜਾਪਾਨ) ਤੇ ਫਿਰ ਚੱਲ ਪਿਆ ਵੈਨਕੋਵਰ ਬ੍ਰਿਟਿਸ਼ ਕੋਲੰਬੀਆ। 1914 ਦੇ ਵਿੱਚ ਇਸ ਵਿੱਚ 376 ਯਾਤਰੀ ਸਨ ਤੇ ਇਹ ਸਾਰੇ ਪੰਜਾਬੀ ਸਨ। ਪਰ ਜਦੋ ਇਹ ਸਮੁੰਦਰੀ ਜਹਾਜ਼ ਕਨੇਡਾ ਪਹੁੰਚਿਆ ਤਾਂ ਉਥੇ ਕਿਸੇ ਨੂੰ ਵੀ ਕਨੇਡਾ ਉਤਰਨ ਨਾ ਦਿੱਤਾ ਤੇ ਵਾਪਸ ਇੰਡੀਆਂ ਨੂੰ ਜਾਣ ਵਾਸਤੇ ਮਜਬੂਰ ਕੀਤਾ। ਇਨ੍ਹਾਂ ਵਿੱਚ ਸਿੱਖ 340 ਮੁਸਲਮਾਨ 24 ਤੇ ਹਿੰਦੂ 12 ਸਨ ਤੇ ਇਹ ਸਾਰੇ ਬ੍ਰਿਟਿਸ਼ ਗੌਰਮਿੰਟ ਦੇ ਅਧੀਨ ਸਨ। ਜਾਂ ਇਹ ਕਹਿ ਲੋ ਇਹ ਬ੍ਰਿਟਿਸ਼ ਇੰਡੀਅਨ ਸਨ। ਵੀਹਵੀ ਸਦੀ ਵਿੱਚ ਇਹ ਸਭ ਤੋ ਬਦਨਾਮੀ ਵਾਲੀ ਗੱਲ ਸੀ ਕਿ ਕਨੇਡਾ ਤੇ ਅਮਰੀਕਾ ਨੇ ਰੂਪ ਰੇਖਾ ਤਿਆਰ ਕੀਤੀ ਕਿ ਏਸ਼ੀਆ ਦੇ ਲੋਕਾਂ ਨੂੰ ਦੂਰ ਹੀ ਰੱਖਿਆ ਜਾਵੇ।
----
ਬਾਬਾ ਗੁਰਦਿੱਤ ਸਿੰਘ ਜੇ ਕਿ ਅੰਮ੍ਰਿਤਸਰ ਦੇ ਸਰਹਾਲੀ ਇਲਾਕੇ ਦਾ ਸੀ ਜਿਸਦਾ ਸਿੰਘਾ ਪੁਰ ਵਿੱਚ ਆਪਣਾ ਕਾਰੋਬਾਰ ਸੀ। ਉਹ ਦੀ ਪੰਜਾਬੀਆਂ ਦੀ ਤਕਲੀਫ਼ ਨੂੰ ਜਾਣਦਾ ਸੀ ਕਿ ਪੰਜਾਬੀਆਂ ਨੂੰ ਕਨੇਡਾ ਵਿੱਚ ਜਾਣ ਤੇ ਰੋਕ ਹੈ। ਉਹ ਕਨੇਡਾ ਦੀ ਇਸ ਕਾਨੂੰਨ ਨੂੰ ਹਾਰ ਦੇਣੀ ਚਾਹੁੰਦਾ ਸੀ ਤਾਂ ਉਸਨੇ ਜਾਪਾਨ ਦਾ “ਕਾਮਾ ਗਾਟ ਮਾਰੂ” ਆਪਣੇ ਦੇਸ਼ ਵਾਸੀਆਂ ਦੀ ਮੱਦਦ ਜਹਾਜ ਕਿਰਾਏ ਤੇ ਲੈਕੇ ਹਾਂਗ ਕਾਂਗ ਗੁਰਵਾਰਾ ਸਹਿਬ ਵਿਖੇ ਅਰਦਾਸਾ ਸੋਧ ਕੇ ਕਨੇਡਾ ਨੂੰ ਵੱਲ ਕੂਚ ਕਰ ਦਿੱਤਾ। ਜਹਾਜ਼ ਵਾਹੋ ਦਾਹ ਆਪਣੀ ਮੰਜਲ ਵੱਲ ਤੇਜ਼ੀ ਨਾਲ ਵਧ ਰਿਹਾ ਸੀ ਜਿਸਨੂੰ ਵਾਪਸ ਕਰਨ ਵਾਸਤੇ ਕਨੇਡਾ ਗੌਰਮਿੰਟ ਉਡੀਕ ਕਰ ਰਹੀ ਸੀ ਤੇ ਕਨੇਡਾ ਦੇ ਸਿੰਘ ਇਹਨਾਂ ਦੀ ਵਾਪਸੀ ਰੁਕਵਾਉਣ ਦੀ ਉਡੀਕ ਵਿੱਚ ਸਨ!
----
ਸੰਨ 1900 ਵਿੱਚ 2050 ਇੰਡੀਅਨ ਕਨੇਡਾ ਵਿੱਚ ਸਨ ਜਿਨ੍ਹਾਂ ਵਿੱਚ ਪੰਜਾਬੀ ਜਿਆਦਾ ਸਨ। ਇਹ ਸਾਰੇ ਕੰਮ ਦੀ ਤਲਾਸ਼ ਵਿੱਚ ਕਨੇਡਾ ਆਏ ਸਨ। ਤਾਂ ਕਿ ਘਰ ਦੇ ਹਾਲਾਤ ਠੀਕ ਕਰ ਸਕੀਏ। ਪਰ ਇਹਨਾਂ ਪੰਜਾਬੀਆਂ ਨੁੰ ਦੁੱਖਾਂ-ਤਕਲੀਫਾਂ ਤੋ ਇਲਾਵਾ ਨਫ਼ਰਤ ਦਾ ਸ਼ਿਕਾਰ ਵੀ ਹੋਣਾ ਪਿਆ। ਸੰਨ 1907 ਵਿੱਚ ਇੰਡੀਅਨ ਤੋ ਵੋਟ ਦਾ ਅਧਿਕਾਰ ਖੋਹ ਲਿਆ ਗਿਆ ਜੱਜ, ਵਕੀਲ, ਦਵਾਈਆਂ ਨਹੀ ਬਣਾ ਸਕਦਾ ਸੀ ਡਾਕਟਰ, ਪਬਲਿਕ ਆਫਿਸ, ਅਕਾਊਂਟੈਟ ਇਹ ਸਾਰੇ ਕੰਮ ਇੰਡੀਅਨ ਨਹੀ ਕਰ ਸਕਦੇ ਸਨ ਪਰ ਭਾਵੇਂ ਇੰਡੀਆ ਉਵੇ ਕਨੇਡਾ ਸੀ ਕਿਉਕਿ ਇਹ ਬ੍ਰਿਟਿਸ਼ ਕੋਲੰਬੀਆ ਬ੍ਰਿਟਿਸ਼ ਦਾ ਹਿੱਸਾ ਸੀ। ਜੋ ਕੰਮ ਕੋਈ ਨਹੀ ਸੀ ਕਰਦਾ ਉਹ ਇੰਡੀਅਨ ਕਰਦੇ ਸਨ। ਇੰਡੀਅਨਾਂ ਦਾ ਕਨੇਡਾ ਆਉਣਾ ਕਨੇਡਾ ਵਾਲਿਆਂ ਨੂੰ ਪਸੰਦ ਨਹੀ ਸੀ। ਕਿਉਕਿ ਜੇ ਇੰਡੀਅਨ ਖਾਸ ਕਰਕੇ ਪੰਜਾਬੀ ਕਨੇਡਾ ਆ ਗਏ ਤਾਂ ਸਾਰੇ ਕੰਮ ਪੰਜਾਬੀ ਸਾਂਭ ਲੈਣਗੇ। ਸੰਨ 1908 ਤੇ 1909 ਦੇ ਦੌਰਾਨ ਸ਼ਹੀਦ ਮੇਵਾ ਸਿੰਘ ਹਿੰਦੋਸਤਾਨੀਆਂ ਦੇ ਹਿੱਤਾਂ ਵਾਸਤੇ ਲੜਦਾ ਸੀ ਉਸ ਨਾਲ ਪੈਰ-ਪੈਰ ਤੇ ਵਿਤਕਰਾ ਕੀਤਾ ਜਾਦਾ ਸੀ। ਉਸਨੇ ਅੰਗਰੇਜ਼ਾਂ ਦੇ ਪਿੱਠੂ “ਹਾਂਮਕਿੰਨ” ਨੂੰ ਮਾਰ ਦਿੱਤਾ ਸੀ ਤੇ ਉਸਨੂੰ ਫਾਂਸੀ ਹੋ ਗਈ ਸੀ। ਇੱਕ ਸ਼ਾਹੀ ਮੀਟਿੰਗ ਲੰਡਨ ਵਿੱਚ ਹੋਈ ਉਹਨਾਂ ਨੂੰ ਪਤਾ ਲੱਗਾ ਕਿ ਇੰਡੀਅਨ 1905 ਵਾਲੀ ਗੋਰੇ ਅਟਰੈਲੀਅਨ ਵਾਲੀ ਪਾਲਸੀ ਨਿਊਜ਼ੀਲੈਂਡ ਨੇ ਲੈ ਲਈ ਹੈ।
----
ਫਿਰ ਕਨੇਡਾ ਨੇ ਇੰਡੀਅਨ ਦਾ ਕਨੇਡਾ ਵਿੱਚ ਦਾਖਲੇ ਤੇ ਪਾਬੰਦੀ ਲਾ ਦਿਤੀ। ਤਾਂ ਲੰਡਨ ਨੇ ਕਿਹਾ ਕਿ ਇਸ ਤਰ੍ਹਾ ਇੰਡੀਅਨ ਨੂਂ ਰੋਕਣ ਤੇ ਇੰਡੀਅਨ ਦੇ ਅੰਦਰ ਅੱਗ ਭੜਕ ਪਵੇਗੀ। ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਕਨੇਡਾ ਵਾਲਿਆਂ ਨੇ ਇੰਡੀਅਨ ਨੂੰ ਟੇਢੇ ਮੇਢੇ ਤਰੀਕੇ ਨਾਲ ਇੰਡੀਅਨਾਂ ਰੋਕ ਲਾ ਦਿੱਤੀ। ਦੇਖੋ ਇੰਗਲੈਡ ਦੇ ਗੋਰਿਆਂ ਦੀ ਚਾਲ ਇੰਡੀਆ ਦੇ ਲੋਕਾਂ ਤੇ ਰਾਜ ਕਰੇ ਤੇ ਬ੍ਰਿਟਿਸ ਕੋਲੰਬੀਆਂ ਵਿੱਚ ਵੜਨ ਨਾ ਦੇਵੇ ਜਦੋ ਕਿ ਕਾਨੂੰਨੀ ਤੌਰ ਤੇ ਇੰਡੀਅਨ ਨੂੰ ਵੈਨਕੋਵਰ ਵਿੱਚ ਆਉਣ ਦਾ ਪੂਰਾ ਹੱਕ ਸੀ। ਪਰ ਹੱਕ ਨੂੰ ਕੌਣ ਪੁਛਦਾ ਹੈ ਜਿਸਦਾ ਰਾਜ ਉਸਦਾ ਤੇਜ਼। ਗੋਰਿਆਂ ਚਾਲ ਚੱਲੀ ਕਿ ਸੱਪ ਵੀ ਮਰ ਜਾਵੇ ਸੋਟਾ ਵੀ ਨਾਂ ਟੁੱਟੇ ਕਿ ਜੋ ਵੀ ਕਨੇਡਾ ਵਿੱਚ ਐਟਰ ਹੋਵੇਗਾ ਉਸ ਕੋ 200 ਡਾਲਰ ਹੋਣੇ ਚਾਹੀਦੇ ਹਨ ਉਸ ਵਕਤ 5 ਡਾਲਰ ਪਿੰਡ ਮਾਰੇ ਤੋ ਨਹੀ ਮਿਲਦੇ ਸਨ। ਕਿਉਕਿ ਉਸ ਵਕਤ 10 ਸੈਟ(ਪੈਸੈ) ਦਿਹਾੜੀ ਦੇ ਬਣਦੇ ਸਨ ਤੇ ਇੱਕ ਮਹੀਨੇ ਵਿੱਚ ਤਿੰਨ ਡਾਲਰ ਖਾ ਪੀ ਕੇ 200 ਡਾਲਰ ਜਮਾਂ ਕਰਨ ਵਾਸਤੇ ਘੱਟੋ ਘੱਟ 10 ਸਾਲ ਚਾਹੀਦੇ ਸਨ। ਦੂਜਾ ਪੰਜਾਬੀਆਂ ਨੂੰ ਦਿਹਾੜੀ 10 ਸੈਟ ਤੋ ਗੋਰਿਆਂ ਨੂੰ 13-14 ਪਰ ਇਹ ਸਾਰੇ ਦੇਸ਼ਾਂ ਵਿੱਚ ਹੈ ਹਾਂਗ ਕਾਂਗ ਵਿੱਚ ਵੀ ਚੀਨਿਆਂ ਨੂੰ ਜ਼ਿਆਦਾ ਤੇ ਸਾਨੂੰ ਘੱਟ ਪੰਜਾਬ ਵਿੱਚ ਪੰਜਾਬੀ ਮਜਦੂਰਾਂ ਨੂੰ ਜਿਆਦਾ ਤੇ ਭੱਈਆਂ ਨੂੰ ਘੱਟ। ਸੋ 10 ਸੈਟ ਦਿਹਾੜੀ ਨਾਲ ਕੁਛ ਬਣਦਾ ਨਹੀ ਸੀ ਤਾਂ ਪੰਜਾਬੀਆਂ ਨੇ ਦੂਹਰੀ ਦੂਹਰੀ ਸ਼ਿਫਟ ਲਾਉਣੀ ਤਾਂ ਕਿ ਹਿਸਾਬ ਕਿਤਾਬ ਬਰਾਬਰ ਰੱਖਿਆ ਜਾ ਸਕੇ ਮਤਲਬ ਗੋਰਿਆਂ ਨਾਲੋ ਦੁਗਣਾਂ ਕੰਮ ਕਰਕੇ ਗੁਜ਼ਾਰਾ ਚਲਦਾ ਸੀ ਵੈਸੈ ਕਿਸੇ ਫਿਲਾਸਫਰ ਨੇ ਵੀ ਕਿਹਾ ਹੈ-
“ਕੋਈ ਵੀ ਪ੍ਰਵਾਸੀ ਕਿਸੇ ਦੂਜੇ ਦੇਸ਼ ਵਿੱਚ ਕਮਾਉਣ ਗਿਆ ਉਸਨੂੰ ਸਥਾਨਕ ਲੋਕਾਂ ਨਾਲੋ ਦੁੱਗਣਾ ਕੰਮ ਕਰਨਾ ਪਿਆ....ਇਸ ਉਮੀਦ ਵਿੱਚ ਕਿ ਸ਼ਾਇਦ ਹਾਲਾਤ ਠੀਕ ਹੋ ਜਾਣ ਆਪਣੇ ਵਾਸਤੇ ਨਹੀ ਤਾਂ ਆਪਣੇ ਬੱਚਿਆਂ ਵਾਸਤੇ ਹੀ ਸਹੀ।”
----
ਤੀਜਾ ਇਸ ਐਂਟਰੀ ਦਾ ਨਾਂ ਸੀ ਲਗਾਤਾਰ ਸਫ਼ਰ ਪਾਲਸੀ ਇਸ ਪਾਲਸੀ ਵਿੱਚ ਐਟਰ ਹੋਇਆ ਬੰਦਾ ਕਨੇਡਾ ਦੀ ਸਿਟੀਜ਼ਨ ਨਹੀ ਸੀ ਲੈ ਸਕਦਾ ਇਸ ਦਾ ਭੇਤ ਉਦੋ ਖੁੱਲ੍ਹਿਆ ਜਦੋ ਇੰਡੀਅਨਾਂ ਨੇ ਸਿਟੀਜ਼ਨ ਸ਼ਿੱਪ ਵਾਸਤੇ ਅਪਲਾਈ ਕੀਤਾ। ਇਸ ਆਵਜਾਈ ਦਾ ਕਨੇਡਾ ਨੂੰ ਬਹੁਤ ਫਾਇਦਾ ਹੋਇਆ ਜੋ ਕਿ ਵੈਨਕੋਵਰ ਤੋ ਕਲਕੱਤਾ ਵਿਚਾਲੇ ਸ਼ਿੱਪ ਚਲਦਾ ਸੀ। ਇਸਦੇ ਬਾਵਜੂਦ ਵੀ ਕਨੇਡਾ ਗੌਰਮਿੰਟ ਨੇ ਜਹਾਜ ਕੰਪਨੀ ਤੋ ਕਲਕੱਤਾ ਤੋਂ ਵੈਨਕੋਵਰ ਵਾਲਾ ਜਹਾਜ਼ ਬੰਦ ਕਰਵਾ ਦਿੱਤਾ। ਤੇ ਸਾਰੀਆਂ ਜਹਾਜ਼ ਕੰਪਨੀਆਂ ਨੂੰ ਆਖ ਦਿੱਤਾ ਕਿ ਕੋਈ ਵੀ ਕੰਪਨੀ ਇੰਡੀਅਨ ਨੂੰ ਟਿਕਟ ਨਾ ਦੇਵੇ ਜਿਸ ਦੇ ਕਾਰਨ ਇੰਡੀਆ ਤੋ ਕਨੇਡਾ ਆਉਣਾ ਬਿਲਕੁੱਲ ਬੰਦ ਹੋ ਗਿਆ। ਜਦੋਂ ਕਿ ਜਾਪਾਨ ਤੇ ਚੀਨ ਵਿੱਚੋ ਲੋਕ ਲਗਾਤਾਰ ਕਨੇਡਾ ਵਿੱਚ ਆ ਰਹੇ ਸਨ।
----
ਏਸ਼ੀਅਨ ਦੇ ਦਾਖਲਾ ਰੋਕਣ ਵਾਸਤੇ ਇਸ ਤਰ੍ਹਾਂ ਦੇ ਕਈ ਨਾਟਕ ਕਨੇਡਾ ਗੌਰਮਿੰਟ ਨੇ ਵਾਈਟ ਕਨੇਡਾ(ਗੋਰਾ ਕਨੇਡਾ) ਪਾਲਸੀ ਛੁਪਾਉਂਣ ਵਾਸਤੇ ਕੀਤੇ ਇਸ ਪਾਲਸੀ ਦਾ ਮਤਲਬ ਸੀ ਕਨੇਡਾ ਵਿੱਚ ਗੋਰੇ ਹੀ ਹੋਣ ਕੋਈ ਏਸ਼ੀਅਨ ਨਾ ਹੋਵੇ। ਏਸ਼ੀਅਨਾਂ ਤੇ ਪਾਬੰਦੀ ਸੀ ਜਦੋ ਕਿ 1913 ਵਿੱਚ ਚਾਰ ਲੱਖ ਯੌਰਪੀਨਾਂ ਨੂੰ ਕਨੇਡਾ ਵਿੱਚ ਰਹਿਣ ਵਾਸਤੇ ਇਜਾਜ਼ਤ ਦੇ ਦਿੱਤੀ। ਇੰਨੀ ਪਾਬੰਦੀ ਦੇ ਬਾਵਜੂਦ ਬਾਬਾ ਗੁਰਦਿੱਤ ਸਿੰਘ ਜੀ ਨੇ ਕਾਮਾ ਗਾਟਾ ਮਾਰੂ ਜਹਾਜ਼ ਕਿਰਾਏ ਤਾਂ ਕਿ ਇੰਡੀਅਨਾ ਵਾਸਤੇ ਕਨੇਡਾ ਦਾ ਰਾਹ ਖੁੱਲ੍ਹ ਜਾਵੇ। ਇਹ ਜਹਾਜ਼ ਬਾਬਾ ਗੁਰਦਿੱਤ ਸਿੰਘ ਨੇ ਕਲਕੱਤੇ ਤੋ ਕਿਰਾਏ ਤੇ ਲਿਆ ਸੀ ਤੇ ਵੇਚਣ ਵਾਸਤੇ 1500 ਟਨ ਕੋਲਾ ਵੀ ਲੈ ਕੇ ਜਹਾਜ਼ ਵਿੱਚ ਰੱਖ ਲਿਆ ਕਿ ਇਸਨੂੰ ਕਨੇਡਾ ਜਾਕੇ ਵੇਚਾਂਗਾ। ਕਲਕੱਤੇ ਤੋ ਜਿਆਦਾ ਮੁਸਾਫਰ ਨਹੀ ਚੜ੍ਹੇ ਤੇ ਜਹਾਜ਼ ਹਾਂਗ ਕਾਂਗ ਲੈ ਆਂਦਾ। ਐਲਾਨ ਕਰ ਦਿੱਤਾ ਕਿ ਕਿਸੇ ਨੇ ਕਨੇਡਾ ਜਾਣਾ ਹੋਵੇ ਤਾਂ ਜਹਾਜ਼ ਤਿਆਰ ਹੈ।
----
ਬਾਬਾ ਗੁਰਦਿੱਤ ਸਿੰਘ, ਭਾਈ ਦਲਜੀਤ ਸਿੰਘ ਤੇ ਉਹਨਾਂ ਦੇ ਦੋਸਤ ਭਾਈ ਵੀਰ ਸਿੰਘ ਜੋ ਕਿ ਫਿਰੋਜ਼ਪੁਰ ਤੋ ਸੀ ਇਹ ਸਾਰੇ ਹਾਂਗ ਕਾਂਗ ਦੇ ਗੁਰਦਵਾਰਾ ਸਾਹਿਬ ਵਿੱਚ ਮੌਜੂਦ ਸਨ। ਭਾਈ ਦਲਜੀਤ ਸਿੰਘ ਨੇ ਕਨੇਡਾ ਵਾਸਤੇ ਟਿਕਟਾਂ ਵੇਚਣੀਆਂ ਸੁਰੂ ਕਰ ਦਿੱਤੀਆਂ। ਜਹਾਜ਼ ਤੁਰਨ ਤੋ ਦੋ ਦਿਨ ਪਹਿਲਾਂ ਹਾਂਗ ਕਾਂਗ ਪਲੀਸ ਨੇ ਬਾਬਾ ਗੁਰਦਿੱਤ ਸਿੰਘ ਨੂੰ ਗੈਰ ਕਾਨੂੰਨੀ ਜਹਾਜ ਹਾਂਗ ਕਾਂਗ ਤੋ ਕਨੇਡਾ ਲਿਜਾਣ ਦੇ ਜੁਰਮ ਵਿੱਚ ਗ੍ਰਿਫਤਾਰ ਕਰ ਲਿਆ ਕਿਉਕਿ ਜਹਾਜ਼ ਇਸਦੇ ਨਾਂ ਤੇ ਕਿਰਾਏ ਤੇ ਲਿਆ ਸੀ। ਪਰ ਇਸਨੂੰ ਜ਼ਮਾਨਤ ਤੇ ਛੁਡਾ ਲਿਆ ਗਿਆ।
----
ਹਾਂਗ ਕਾਂਗ ਤੋ 4 ਅਪ੍ਰੈਲ ਨੂੰ 165 ਆਦਮੀ ਲੈਕੇ 8 ਅਪ੍ਰੈਲ ਨੂੰ ਸ਼ੰਘਾਈ ਵੱਲ ਨੂੰ ਰਵਾਨਾ ਹੋ ਗਿਆ ਤਾਂ ਜਰਮਨ ਦੀ ਪ੍ਰੈਸ ਕੰਪਨੀ ਨੇ ਤਾਰ ਰਾਹੀ ਬ੍ਰਿਟਿਸ਼ ਕੋਲੰਬੀਆ ਨੂੰ ਖ਼ਬਰ ਦੇ ਦਿੱਤੀ ਕਿ ਕਾਮਾ ਗਾਟਾ ਮਾਰੂ ਜਹਾਜ 400 ਇੰਡੀਅਨ ਲੈਕੇ ਵੈਨਕੋਵਰ ਜਾ ਰਿਹਾ ਹੈ ਤਾਂ ਇਹ ਖਬਰ ਵੈਨਕੋਵਰ ਦੇ ਅਖਬਾਰਾ ਦੀ ਹਿੱਡ ਲਾਈਨ ਬਣ ਗਈ। ਨਾਲ-ਨਾਲ ਅਖ਼ਬਾਰ ਵਾਲਿਆਂ ਨੇ ਮਸਾਲਾ ਲਗਾ ਕੇ ਲਿਖਿਆ ਕਿ “ਕਨੇਡਾ ਤੇ ਹਿੰਦੋਸਤਾਨੀਆਂ ਦਾ ਹਮਲਾ”... ਇਹ ਖ਼ਬਰ ਪੜ੍ਹਕੇ ਕਨੇਡਾ ਗੌਰਮਿੰਟ ਜਹਾਜ ਦੀ ਉਡੀਕ ਕਰਨ ਲੱਗੀ ਕਿ ਕਦੋਂ ਜਹਾਜ਼ ਆਵੇ ਤੇ ਅਸੀ ਵਾਪਸ ਕਰੀਏ, ਦੂਜੇ ਪਾਸੇ ਵੈਨਕੋਵਰ ਦੇ ਗੁਰਦਵਾਰਾ ਸਹਿਬ ਵਿਖੇ ਮੀਟਿੰਗਾਂ ਹੋਣ ਲੱਗੀਆਂ ਕਿ ਕਦੋ ਜਹਾਜ਼ ਆਵੇ ਤੇ ਅਸੀ ਵਾਪਸ ਜਾਣ ਤੋ ਰੋਕੀਏ। ਸੋ ਗੁਰਦਵਾਰਾ ਕਮੇਟੀ ਨੇ ਜਿੰਨਾ ਹੋ ਸਕਿਆ ਕਾਮਾ ਗਾਟਾ ਮਾਰੂ ਦੇ ਮੁਸਾਫਰਾਂ ਵਾਸਤੇ ਪੈਸਾ ਇਕੱਠਾ ਕੀਤਾ।
----
14 ਅਪ੍ਰੈਲ ਨੂੰ ਯੋਕੋਹਾਂਮਾਂ ਜਾਪਾਨ ਪਹੁੰਚ ਗਿਆ। ਭਾਈ ਬਲਵੰਤ ਸਿੰਘ ਵੀ ਮੂਜੀ ਤੋ ਕੋਬੇ(ਜਾਪਾਨ) ਦਾ ਸਫਰ ਕਰ ਰਿਹਾ ਸੀ ਉਸਨੇ ਵੀ ਗੋਰਿਆਂ ਦੀ ਚਾਲ ਬਾਰੇ ਦੱਸਿਆ।ਗਿਆਨੀ ਭਗਵਾਨ ਸਿੰਘ ਵੀ ਜਪਾਨ ਤੋ ਦੀ ਯੋਕੋਹਾਮਾਂ ਬੰਦਰਗਾਹ ਤੋ ਚੜ੍ਹਿਆ ਸੀ ਉਸਨੂੰ 9 ਨਵੰਬਰ 1913 ਨੂੰ ਕਨੇਡਾ ਤੋ ਡੀਪੋਰਟ ਕਰ ਦਿੱਤਾ। ਪ੍ਰੋਫੈਸਰ ਬਰਕਤ ਉਲਾ ਜੋ ਕਿ ਹਿੰਦੋਸਤਾਨੀ ਯੂਨੀਵਰਸਿਟੀ ਟੋਕੀਓ ਵਿੱਚ ਸੀ ਉਹ ਵੀ ਕਾਮਾ ਗਾਟਾ ਮਾਰੂ ਦੇ ਯਾਤਰੀਆਂ ਨੁੰ ਮਿਲਿਆ। ਜਾਪਾਨ ਪਹੁੰਚਣ ਤੇ ਕੁੱਲ ਮਿਲਾ ਕੇ 376 ਬੰਦੇ ਹੋ ਗਏ ਕਿਉਕਿ ਕੁਛ ਬੰਦੇ ਸ਼ੰਘਾਈ ਤੋ ਵੀ ਚੜੇ ਸਨ। ਸੋ 3 ਮਈ ਨੂੰ 376 ਬੰਦੇ ਲੈ ਕੇ ਬੰਦਰਗਾਹ ‘ਬੱਰਾਡ ਇਨ ਲਿਟ’ ਵੈਨਕੋਵਰ ਦੇ ਨੇੜੇ 23 ਮਈ ਨੂੰ ਪਹੁੰਚ ਗਿਆ। ਪਰ ਉਥੇ ਪਹੁੰਚਦੇ ਹੀ ਸ਼ਿੱਪ ਨੂੰ ਹਥਿਆਰ ਬੰਦ ਫੌਜ ਨੇ ਕੈਦ ਕਰ ਲਿਆ ਗਿਆ।
----
ਸਮੁੰਦਰ ਦੇ ਕਿਨਾਰੇ ਦੀ ਕਮੇਟੀ ਨੇ ਜਿੰਨਾਂ ਵਿੱਚ ਹੂਸੈਨ ਰਹੀਮ ਤੇ ਸੋਹਨ ਲਾਲ ਪਾਠਕ ਸਨ ਇਹਨਾਂ ਨੇ ਵੈਨਕੋਵਰ ਡੋਮੀਨੀਅਨ ਹਾਲ ਵਿੱਚ ਧਰਨਾਂ ਦਿੱਤਾ ਉਥੇ ਕਨੇਡਾ ਤੇ ਅਮਰੀਕਾ ਦੀ ਮੀਟਿੰਗ ਸੀ। ਉਹਨਾਂ ਨੂੰ ਇਹ ਕਿਹਾ ਅਸੀ ਏਸ਼ੀਅਨ ਨਹੀ ਅਸੀ ਬ੍ਰਿਟਿਸ਼ ਇੰਡੀਅਨ ਹਾਂ। ਪਰ ਗੋਰੇ ਫਿਰ ਵੀ ਨਾਂ ਮੰਨੇ ।ਸਮੁੰਦਰ ਕਿਨਾਰਾ ਕਮੇਟੀ ਨੇ 22,000 ਡਾਲਰ ਸ਼ਿੱਪ ਵਾਲਿਆਂ ਵਾਸਤੇ ਖਾਣ ਪੀਣ ਤੇ ਕਾਨੂੰਨੀ ਕਾਰਵਾਈ ਕਰਨ ਵਾਸਤੇ ਇਕੱਠਾ ਕੀਤਾ। ਗੁਰਦਵਾਰਾ ਕਮੇਟੀ ਨੇ ਵੀ ਵਕੀਲ ਕੀਤੇ ਕਿ ਅਸੀ ਆਵਦੇ ਭਰਾਵਾਂ ਨੂੰ ਵਾਪਸ ਨਹੀ ਜਾਣ ਦੇਣਾ। ਹਾਲਾਂ ਕਿ ਕਨੇਡਾ ਦੇ ਸਿੰਘਾਂ ਨੇ ਪੈਸੈ ਭਰ ਕੇ ਜਹਾਜ਼ ਆਪਣੇ ਨਾਂ ਕਿਰਾਏ ਤੇ ਲੈ ਲਿਆ ਤੇ ਕਿਹਾ ਇਹ ਜਹਾਜ਼ ਹੁਣ ਸਾਡਾ ਹੈ ਬਾਬਾ ਗੁਰਦਿੱਤ ਸਿੰਘ ਦਾ ਨਹੀ ਪਰ ਗੌਰਮਿੰਟ ਟੱਸ ਤੋ ਮੱਸ ਨਹੀ ਹੋਈ। ਕਨੇਡਾ ਗੌਰਮਿੰਟ ਨੇ ਕਾਮਾ ਗਾਟਾ ਮਾਰੂ ਜਹਾਜ਼ ਨੂੰ ਟੋ ਕਰਕੇ ਇੰਡੀਆ ਵੱਲ ਤੋਰਨ ਦੀ ਕੋਸ਼ਿਸ਼ ਕੀਤੀ ਟੋ ਵਾਲਾ ਜਹਾਜ਼ ਆ ਗਿਆ। ਤਾਂ ‘ਕਾਮਾ ਗਾਟਾ ਮਾਰੂ’ ਦੇ ਯਾਤਰੀ ਭੜਕ ਪਏ ਤੇ। ਭੜਕੇ ਤਾਂ ਇਹ ਪਹਿਲਾਂ ਹੀ ਸਨ ਟੋ ਵਾਲੀ ਕਾਰਵਾਈ ਨੇ ਹੋਰ ਬਲਦੀ ਤੇ ਤੇਲ ਪਾ ਦਿੱਤਾ। ਗੁੱਸੇ ਹੋਏ ਮੁਸਾਫਰਾਂ ਨੇ ਜਹਾਜ਼ ਦੇ ਕੋਲੇ ਤੇ ਇੱਟਾਂ ਰੋੜੇ ਟੋ ਵਾਲਿਆਂ ਨੂੰ ਮਾਰਨੇ ਸੁਰੂ ਕਰ ਦਿੱਤੇ। ਜੋ ਵੀ ਜਹਾਜ਼ ਵਾਲਿਆਂ ਨੂੰ ਮਿਲਿਆ ਉਹੋ ਟੋ ਕਰਨ ਵਾਲੇ ਜਹਾਜ਼ ਵੱਲ ਮਾਰਨਾ ਸੁਰੂ ਕਰ ਦਿੱਤਾ। ਆਖਰ ਜਹਾਜ਼ ਵਿੱਚੋ ਸਮਾਨ ਖ਼ਤਮ ਹੋ ਗਿਆ। ਫਿਰ ਜੋ 1500 ਟਨ ਕੋਲਾ ਵੇਚਣ ਵਾਸਤੇ ਲਿਆ ਸੀ ਬਾਬਾ ਗੁਰਦਿਤ ਸਿੰਘ ਨੇ ਸੋਚਿਆ ਕਿ ਇਹ ਹੁਣ ਵਿਕਣਾ ਤਾਂ ਨਹੀ । ਹੁਣ ਇਸਤੋ ਹਥਿਆਰ ਦਾ ਕੰਮ ਲਵੋ ਸੋ ਜਹਾਜ਼ ਵਿੱਚ ਕੋਲੇ ਗੋਰਿਆਂ ਦੇ ਮਾਰਨ ਵਾਸਤੇ ਆਮ ਸਨ ਕੁਝ ਆਦਮੀ ਗੋਰਿਆਂ ਤੇ ਕੋਲੇ ਚਲਾ ਚਲਾ ਕੇ ਮਾਰ ਰਹੇ ਸਨ ਤੇ ਕੁਛ ਆਦਮੀ ਭੱਜ ਭੱਜ ਕੇ ਕੋਲੇ ਜਹਾਜ ਅੰਦਰੋ ਕੋਲਿਆਂ ਦੀ ਸਪਲਾਈ ਕਰ ਰਹੇ ਸਨ। ਤੇ ਇਹ ਬੇਪ੍ਰਵਾਹ ਹੋਕੇ ਕੋਲਿਆਂ ਨਾਲ ਗੋਰਿਆਂ ਤੇ ਹਮਲਾ ਕਰਦੇ ਰਹੇ। ਗੋਰਿਆਂ ਨੇ ਵੀ ਪਾਣੀ ਵਾਲੀਆਂ ਤੋਪਾਂ ਚਲਾਈਆਂ ਪਰ ਸਿੰਘ ਅੜੇ ਰਹੇ ਕਹਿੰਦੇ ਜਾਂ ਕਰੋ ਜਾਂ ਮਰੋ ਆਖਰਕਾਰ ਗੋਰੇ ਭੱਜ ਗਏ।
----
ਐਥੈ ਮੈਨੂੰ ਸ਼ਾਹ ਮੁਹੰਮਦ ਦੀਆਂ ਲਿਖੀਆਂ ਲਾਈਨਾਂ ਯਾਦ ਆ ਗਈਆਂ ਜੋ ਕਿ ਉਸਨੇ ‘ਜੰਗ ਸਿੰਘਾਂ ਤੇ ਅੰਗਰੇਜ਼ਾਂ’ ਵਿੱਚ ਸਿੱਖਾਂ ਦੀ ਬਹਾਦਰੀ ਬਾਰੇ ਇਓ ਲਿਖਿਆ ਹੈ-
“ਆਈਆ ਪਲਟਣਾਂ ਬੀੜ ਕੇ ਤੋਪਖਾਨੇ,ਅੱਗੋ ਸਿੰਘਾਂ ਨੇ ਪਾਸੜੇ ਤੋੜ ਸੁੱਟੇ।
ਮੇਵਾ ਸਿੰਘ ਤੇ ਮਾਘੇ ਖਾਂ ਹੋਏ ਸਿੱਧੇ, ਹੱਲੇ ਤਿੰਨ ਫਰੰਗੀਆ ਦੇ ਮੋੜ ਸੁੱਟੇ।
ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ ਬੰਨ ਸ਼ਾਸਤਰੀ ਜੋੜ ਵਿਛੋੜ ਸੁੱਟੇ।
ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ।”
ਟੋ ਕਰਨ ਦੀ ਕਾਰਵਾਈ ਰੁਕ ਗਈ ਮੁਸਾਫਰਾਂ ਨੂੰ ਸੁਖ ਦਾ ਸਾਹ ਆਇਆ। ਦੂਜੇ ਦਿਨ ਫਿਰ ਇਹ ਖ਼ਬਰ ਅਖ਼ਬਾਰਾਂ ਦੀ ਹਿੱਡ ਲਾਈਨ ਗਈ ਹਿੰਦੋਸਤਾਨੀਆ ਨੇ ਕਾਮਾ ਗਾਟਾ ਮਾਰੂ ਜਹਾਜ ਨੂੰ ਟੋ ਕਰਨ ਆਏ ਗੋਰਿਆਂ ਨੂੰ ਇੱਟਾਂ ਰੋੜਿਆ ਨਾਲ ਹਮਲਾ ਕਰਕੇ ਖਦੇੜ ਦਿੱਤਾ। ਤੇ ਗੋਰਿਆਂ ਨੂੰ ਮੂੰਹ ਦੀ ਖਾਣੀ ਪਈ।
----
ਇਸ ਗਦਰ ਕਾਰਵਾਈ ਨੇ ਕਨੇਡਾ ਗੌਰਮਿੰਟ ਨੂੰ ਫਿਕਰਾਂ ਵਿੱਚ ਪਾ ਦਿੱਤਾ ਤੇ ਸੋਚਣ ਤੇ ਮਜਬੂਰ ਕਰ ਦਿੱਤਾ। ਵੈਨਕੋਵਰ ਦੇ ਪਾਣੀ ਵਿੱਚ ਜਹਾਜ਼ ਲਗਤਾਰ ਦੋ ਮਹੀਨੇ ਖੜ੍ਹਾ ਰਿਹਾ। ਇਸ ਗਦਰ ਕਰਕੇ ਤੇ ਕਨੇਡਾ ਦੇ ਸਿੰਘਾਂ ਨੇ ਕਾਨੂੰਨੀ ਕਾਰਵਾਈ ਕਰਕੇ ਸਿਰਫ 24 ਬੰਦਿਆਂ ਨੂੰ ਕਨੇਡਾ ਵਿੱਚ ਵੜਨ ਦਾ ਹੁਕਮ ਦਿੱਤਾ ਬਾਕੀਆਂ ਨੂੰ 23 ਜੁਲਾਈ ਨੂੰ ਵਾਪਸ ਕਲਕੱਤੇ ਭੇਜ ਦਿੱਤਾ। ਅਤੇ ਚਾਰ ਚੁਫੇਰੇ ਤਾਰਾਂ ਭੇਜ ਦਿੱਤੀਆਂ ਕਿ ‘ਕਾਮਾ ਗਾਟਾ’ ਮਾਰੂ ਜਹਾਜ਼ ਨੂੰ ਕਿਸੇ ਦੇਸ਼ ਵਿੱਚ ਨਾ ਵੜਨ ਦਿੱਤਾ ਜਾਵੇ, ਕਿਉਂਕਿ ਗੋਰੇ ਭਾਰਤ ਵਿੱਚ ਸਨ ਗੋਰੇ ਕਨੇਡਾ ਵਿੱਚ ਸਨ ਤੇ ਗੋਰੇ ਹੀ ਹਾਂਗ ਕਾਂਗ ਵਿੱਚ ਸਨ। ਤਾਰਾਂ ਭੇਜ ਕੇ ਸਾਵਧਾਨ ਕਰ ਦਿੱਤਾ ਕਿਉਕਿ ਉਦੋ ਤਾਰਾਂ ਨਾਲ ਕੰਮ ਚਲਦਾ ਸੀ ਰੇਡੀਓ ਨਹੀ ਸਨ ਰੇਡੀਓ ਦੀ ਕਾਢ 1920 ਵਿੱਚ ਕੱਢੀ ਉਦੋ ਤਾਰਾ ਹੀ ਭੇਜਦੇ ਸਨ ਜਿਸਨੂੰ ‘ਮੋਰਸ ਕੀ’ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਰਸਤੇ ਵਿੱਚ ਜਪਾਨ ਵਿੱਚ ਕੁਛ ਆਦਮੀ ਉਤਰ ਗਏ ਤੇ ਜਹਾਜ ਹਾਂਗ ਕਾਂਗ ਨੂੰ ਸਿੱਧਾ ਕਰ ਦਿੱਤਾ ਪਰ ਹਾਂਗ ਕਾਂਗ ਵਾਲਿਆਂ ਨੇ ਵੀ ਹਾਂਗ ਕਾਂਗ ਵਿੱਚ ਵੀ ਕਿਸੇ ਆਦਮੀ ਨੂੰ ਹਾਂਗ ਕਾਂਗ ਵਿੱਚ ਉਤਰਨ ਦਿੱਤਾ ਤੇ ਜਹਾਜ਼ ਕਲਕੱਤੇ ਨੂੰ ਤੋਰ ਦਿੱਤਾ।
----
26 ਸਤੰਬਰ ਨੁੰ ਜਹਾਜ਼ ਕਲਕੱਤੇ ਪਹੁੰਚ ਗਿਆ ਘੱਟ ਕਲਕੱਤੇ ਵਾਲਿਆਂ ਨੇ ਵੀ ਨਹੀ ਕੀਤੀ। ਉਥੇ ਜਹਾਜ਼ ਨੂੰ ਗੰਨ ਬੋਟ(ਬੰਦੁਕਾਂ ਵਾਲੀ ਕਿਸ਼ਤੀ) ਨੇ ਕੈਦ ਕਰਕੇ ਕਲਕੱਤੇ ਤੋ 17 ਮੀਲ ਦੂਰ ਬਜ ਬਜ ਘਾਟ ਤੇ ਲਿਜਾ ਜਹਾਜ਼ ਖੜਾ ਕਰ ਦਿੱਤਾ। ਤੇ ਹੁਕਮ ਕੀਤਾ ਸਾਰੇ ਰੇਲ ਗੱਡੀ ਵਿੱਚ ਬੈਠੋ ਤੁਹਾਨੂੰ ਪੰਜਾਬ ਭੇਜਣਾ ਹੈ ਤੇ ਜਹਾਜ ਤੋ ਉਤਾਰ ਲਏ। ਪਰ ਯਾਤਰੀ ਪੰਜਾਬ ਨਹੀ ਸਨ ਜਾਣਾ ਚਾਹੁੰਦੇ ਇੱਕ ਤਾਂ ਇਹਨਾਂ ਗੁਰੁ ਗ੍ਰੰਥ ਸਾਹਿਬ ਗੁਰਦਵਾਰੇ ਵਾਪਸ ਕਰਨਾ ਸੀ ਜੋ ਇਹ ਲੈਕੇ ਗਏ ਸਨ ਦੂਸਰਾ ਕਲਕੱਤੇ ਦੇ ਗਵਰਨਰ ਨੂੰ ਮਿਲਣਾ ਸੀ ਤੀਜਾ ਕਈਆਂ ਦਾ ਕਾਰੋਬਾਰ ਕਲਕੱਤੇ ਵਿੱਚ ਸੀ ਉਹ ਪੰਜਾਬ ਜਾਕੇ ਖੁਸ਼ ਨਹੀ ਸਨ ਚੌਥਾ 9 ਮਹੀਨੇ ਜਹਾਜ਼ ਵਿੱਚ ਰਹਿ ਕੇ ਕੱਪੜੇ ਪਾਟ ਗਏ ਸਨ ਜੁੱਤੀਆਂ ਟੁੱਟ ਗਈਆਂ ਸਨ। ਜੇਬਾਂ ਵੀ ਖਾਲੀ ਸਨ ਸੋਚਦੇ ਸੀ ਮਿਹਨਤ ਮਜਦੂਰੀ ਕਰਕੇ ਨਵੇ ਕੱਪੜੇ ਪਾਕੇ ਜਾਵਾਂਗੇ ਪਰ ਸਭ ਤੋਂ ਜ਼ਰੂਰੀ ਗੁਰੂ ਗ੍ਰੰਥ ਸਹਿਬ ਨੂੰ ਗੁਰਦਵਾਰਾ ਸਹਿਬ ਪਹੁੰਚਾਉਣਾ ਸੀ ਪਰ ਗੋਰੇ ਨਹੀ ਮੰਨੇ ਗੋਰਿਆਂ ਨੁੰ ਕੋਈ ਪ੍ਰਵਾਹ ਨਹੀ ਸੀ ਕਿ ਇਹ ਕੀ ਚਾਹੁੰਦੇ ਹਨ। ਜਦੋ ਰੇਲ ਗੱਡੀ ਵਿੱਚ ਬੈਠਣ ਬਾਬੇ ਗੁਰਦਿੱਤ ਸਿੰਘ ਨੇ ਇਨਕਾਰ ਕਰ ਦਿੱਤਾ ਤਾਂ ਗੋਰਿਆਂ ਨੇ ਕਿਹਾ ਵਾਪਸ ਜਹਾਜ਼ ਵਿੱਚ ਚੜੋ ਤਾਂ ਬਾਬੇ ਨੇ ਵਾਪਸ ਜਹਾਜ਼ ਚੜ੍ਹਨ ਤੋ ਕੋਰਾ ਜਵਾਬ ਦੇ ਦਿੱਤਾ । ਫਿਰ ਇੱਕ ਪੁਲੀਸ ਵਾਲੇ ਨੇ ਬਾਬਾ ਗੁਰਦਿੱਤ ਸਿੰਘ ਦੇ ਡੰਡਾ ਮਾਰਿਆ ਤਾਂ ਸਾਰੇ ਯਾਤਰੀਆਂ ਨੇ ਵਿਰੋਧ ਕੀਤਾ ਤਾਂ ਪੁਲੀਸ ਨੇ ਫਾਇਰ ਖੋਲ੍ਹ ਦਿੱਤਾ ਜਿਸ ਵਿੱਚ 20 ਬੰਦੇ ਮਾਰੇ ਗਏ 9 ਜ਼ਖ਼ਮੀ ਹੋ ਗਏ। ਬਾਬਾ ਅਮਰ ਸਿੰਘ ਨਿਹੰਗ ਨੂੰ ਕੈਦ ਕਰ ਲਿਆ ਗਿਆ ਤੇ ਜ੍ਹੇਲ ਵਿੱਚ ਕੁੱਟ ਕੁੱਟ ਕੇ ਮਾਰ ਦਿੱਤਾ। ਉਦੋ ਨਿਹੰਗ ਸਿੰਘ ਵੀ ਸਿੱਖੀ ਸਿਦਕ ਦੇ ਪੁਰੇ ਸਨ ਅੱਜ ਦੇ ਨਿਹੰਗ ‘ਪੂਹਲੇ’ ਵਰਗੇ ਨਹੀ ਸਨ। ਸਾਰਿਆਂ ਨੂੰ ‘ਬਜ ਬਜ ਘਾਟ’ ਤੋ ਬੰਦੀ ਬਣਾ ਕੇ ਪੰਜਾਬ ਭੇਜ ਦਿੱਤੇ। ਪਰ ਬਾਬਾ ਗੁਰਦਿੱਤ ਸਿੰਘ ਕਿਵੇਂ ਨਾ ਕਿਵੇਂ ਪੁਲੀਸ ਦੇ ਘੇਰੇ ਨੂੰ ਤੋੜ ਕੇ ਬਚ ਨਿਕਲਣ ਵਿੱਚ ਕਾਮਯਾਬ ਹੋ ਗਿਆ। ਤੇ ਰੂਹ ਪੋਸ਼ ਹੋ ਗਿਆ, 1922 ਤੱਕ ਰੂਹ ਪੋਸ਼ ਹੋਇਆ ਰਿਹਾ। ਮਤਲਬ 8 ਸਾਲ ਅੰਡਰ ਗਰਾਊਂਡ ਰਿਹਾ। ਪਰ ਮਹਾਤਮਾ ਗਾਂਧੀ ਦੇ ਕਹਿਣ ਤੇ ਪੁਲੀਸ ਦੇ ਪੇਸ਼ ਹੋ ਗਿਆ। ਉਸਨੂੰ 5 ਸਾਲ ਦੀ ਕੈਦ ਹੋਈ । ਕੈਦ ਕੱਟਣ ਤੋ ਬਾਅਦ ਬਾਬਾ ਗੁਰਦਿੱਤ ਸਿੰਘ ਜੀ ਕਿੱਥੇ ਰਹੇ ਤੇ ਕਿਵੇ ਰਹੇ ਦੁੱਖ ਵਿੱਚ ਰਹੇ ਜਾਂ ਸੁੱਖ ਵਿੱਚ, ਹਾਂਗ ਕਾਂਗ ਦੁਬਾਰਾ ਆਏ ਕਿ ਨਹੀ, ਇਸ ਬਾਰੇ ਮੈਨੂੰ ਕੁਝ ਪਤਾ ਨਹੀ, ਪਰ ਮੈਨੂੰ ਐਨਾ ਪਤਾ ਹੈ ਕਿ ਉਹ ਮਹਾਨ ਯੋਧਾ 24-7-1954 ਨੂੰ ਇਸ ਦੁਨੀਆਂ ਨੂੰ ਆਖਰੀ ਫ਼ਤਹਿ ਗਜਾ ਕੇ ਤੁਰ ਗਿਆ ।
----
ਪਰ ਮੈਨੂੰ ਬਹੁਤ ਅਫ਼ਸੋਸ ਨਾਲ ਲਿਖਣਾ ਪੈਂਦਾ ਹੈ ਕਿ ਹਰ ਘਰ ਵਿੱਚ ਡੇਰੇ ਵਾਲੇ ਬਾਬਿਆਂ ਦੀਆਂ ਫੋਟੋਆਂ ਹਨ ਪੁੱਛਣ ਤੇ ਪਤਾ ਲਗਦਾ ਹੈ ਤੇ ਘਰ ਵਾਲੇ ਬੜੇ ਚਾਅ ਨਾਲ ਦਸਦੇ ਹਨ ਕਿ ਆਹ ਬਾਬਾ ਚੂਰੀ ਵਾਲਾ ਤੇ ਔਹ ਬਾਬਾ ਕਤੂਰੀ ਵਾਲਾ ਆਹ ਬਾਬਾ ਮੋਗੇ ਵਾਲਾ ਤੇ ਔਹ ਬਾਬਾ ਘੋਗੇ ਵਾਲਾ। ਔਹ ਬਾਬਾ ਹੈ ਸਰਸੇ ਵਾਲਾ ਆਹ ਬਾਬਾ ਬਰਛੇ ਵਾਲਾ। ਐਥੇ ਬਾਬਾ ਟੋਕਰੀ ਵਾਲਾ ਔਥੇ ਬਾਬਾ ਕੋਕਰੀ ਵਾਲਾ ਪਰ ਬਾਬਾ ਗੁਰਦਿੱਤ ਸਿੰਘ ‘ਜਵੰਦਾ’ ਜੀ ਦੀ ਫੋਟੋ ਕਿਸੇ ਘਰ ਨਹੀ ਜਿਸਨੇ ਹਾਂਗ ਕਾਂਗ ਗੁਰਦਵਾਰਾ ਸਹਿਬ ਨੂੰ ਇਤਿਹਾਸਕ ਗੁਰਦਵਾਰਾ ਸਹਿਬ ਬਣਾ ਦਿੱਤਾ ਤੇ ਸਾਡੇ ਵਾਸਤੇ ਕਨੇਡਾ ਦਾ ਰਾਹ ਖੋਲ੍ਹਿਆ।
----
ਕਾਮਾ ਗਾਟਾ ਮਾਰੂ ਨੂੰ ਵਾਪਸ ਮੋੜਨ ਤੇ ਅਪ੍ਰੈਲ 2008 ਨੂੰ ਐਮ ਪੀ ਡਾਕਟਰ ਰੂਬੀ ਨੇ ਮੁਆਫ਼ੀ ਮੰਗੀ। ਕੈਨੇਡਾ ਦੇ ਪ੍ਰਧਾਨ ਮੰਤਰੀ ‘ਸਟੀਫ਼ਨ ਹਾਰਫਰ’ ਨੇ ਸਿੱਖਾਂ ਕੋਲੋ ਮੁਆਫੀ ਮੰਗੀ। 3 ਅਗਸਤ 2008 ਬ੍ਰਿਟਿਸ਼ ਕੋਲੰਬੀਆ ਦੀ ਗੌਰਮਿੰਟ ਨੇ ਹਰ ਇੱਕ ਤੋ ਮੁਆਫ਼ੀ ਮੰਗੀ ਕਿ ਸਾਨੂੰ ਕਾਮਾ ਗਾਟਾ ਮਾਰੂ ਦੇ ਮੁਸਾਫਰਾਂ ਨਾਲ ਬਦਸਲੂਕੀ ਨਹੀ ਸੀ ਕਰਨੀ ਚਾਹੀਦੀ। ਕਿਉਕਿ ਉਹ ਦੇਖ ਰਹੇ ਹਨ ਕਿ ਇਹ ਇੱਕ ਮਿੰਨੀ ਪੰਜਾਬ ਹੈ, ਜੇ ਇਹ ਮਿਨੀ ਪੰਜਾਬ ਹੀ ਬਣਨਾ ਸੀ ਤਾਂ ਅਸੀ ਕਿਉਂ ‘ਕਾਮਾ ਗਾਟਾ ਮਾਰੂ’ ਦੇ ਮੁਸਾਫਰਾਂ ਵਾਪਸ ਭੇਜ ਕੇ ਵਿਚਾਰਿਆਂ ਨੂੰ ਕਲਕੱਤੇ ਦੇ ‘ਬਜ ਬਜ ਘਾਟ’ ਤੇ ਗੋਲੀਆਂ ਦਾ ਨਿਸ਼ਾਨਾ ਬਣਵਾਇਆ! ਹੋਈਆਂ ਭੁੱਲਾਂ ਵਾਸਤੇ ਖ਼ਿਮਾਂ ਦਾ ਜਾਚਕ ਹਾਂ। ਇਹ ਫੋਟੋ ਕਾਮਾ ਗਾਟਾ ਮਾਰੂ ਦੇ ਮੁਸਾਫ਼ਰਾਂ ਦੀ ਹੈ।