ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Saturday, April 25, 2009

ਹਰਜਿੰਦਰ ਕੰਗ - ਲੇਖ

ਪ੍ਰਵੇਸ਼-ਕਥਨ

ਮੈਂ ਕਈ ਸਾਲ ਪਹਿਲਾਂ ਬੋਲੀ ਦੀ ਮਹੱਤਤਾ ਨੂੰ ਦਰਸਾਉਂਦੇ ਕੁਝ ਸ਼ਿਅਰ ਲਿਖ ਕੇ ਪ੍ਰਸਿੱਧ ਸਟੇਜ ਸੰਚਾਲਕਾ ਆਸ਼ਾ ਸ਼ਰਮਾ ਨੂੰ ਹਰ ਸਟੇਜ ਤੇ ਪ੍ਰਚਾਰ ਕਰਨ ਦੀ ਬੇਨਤੀ ਕੀਤੀ ਸੀਆਸ਼ਾ ਸ਼ਰਮਾ ਨੇ ਗਾਇਕਾਂ ਦੀਆਂ ਵੱਡੀਆਂ ਵੱਡੀਆਂ ਸਟੇਜ਼ਾਂ ਅਤੇ ਹਰ ਧਾਰਮਿਕ ਸਭਿਆਚਾਰਕ ਮੇਲੇ ਵਿਚ ਬੜੀ ਦਿਆਨਤਦਾਰੀ ਨਾਲ ਬੋਲੀ ਪ੍ਰਤੀ ਸੁਚੇਤ ਕਰਨ ਦਾ ਹੋਕਾ ਦਿੱਤਾਹੌਲੀ-ਹੌਲੀ ਲੋਕਾਂ ਚ ਇਸ ਪ੍ਰਚਾਰ ਦਾ ਅਸਰ ਦਿਸਣਾ ਸ਼ੁਰੂ ਹੋਇਆਬੁੱਧੀਜੀਵੀ ਵਰਗ ਤੇ ਪ੍ਰਚਾਰਕਾਂ ਨੇ ਵੀ ਇਸ ਗੱਲ ਵਲ ਉਚੇਚਾ ਧਿਆਨ ਦੇਣਾ ਸ਼ੁਰੂ ਕੀਤਾਪਿੱਛੇ ਜਿਹੇ ਉੱਘੇ ਕਥਾਕਾਰਾਂ ਗਿਆਨੀ ਹਰਦੇਵ ਸਿੰਘ ਲੂਲੋਂਵਾਲ ਤੇ ਗਿਆਨੀ ਗੁਰਬਚਨ ਸਿੰਘ ਨੇ ਬੋਲੀ ਦੀ ਮਹੱਤਤਾ ਤੇ ਜ਼ੋਰ ਦੇ ਕੇ ਸੰਗਤ ਨੂੰ ਪ੍ਰੇਰਿਆਸਾਹਿਤਕ ਹਲਕਿਆਂ ਚ ਵੀ ਗੱਲ ਤੁਰੀ ਹੈਗਾਇਕ ਜਿਨ੍ਹਾਂ ਨੇ ਕਦੇ ਸਟੇਜ ਤੋਂ ਬੋਲੀ ਨਾਲ ਜੁੜਨ ਦਾ ਹੋਕਾ ਨਹੀਂ ਦਿੱਤਾ ਸੀਉਨ੍ਹਾਂ ਨੂੰ ਵੀ ਮੈਂ ਉਚੇਚਾ ਇਹ ਕੰਮ ਕਰਨ ਦੀ ਬੇਨਤੀ ਕੀਤੀਗਿੱਲ ਹਰਦੀਪ ਨੇ ਬੋਲੀ ਨਾਲ ਸਬੰਧਿਤ 'ਕਿਤੇ ਓਏ ਪੰਜਾਬੀਓ ਪੰਜਾਬੀ ਨਾ ਭੁੱਲਾ ਦਿਓਵਾਲਾ ਮੇਰਾ ਗੀਤ ਗਾ ਕੇ ਦੇਸ਼ਾਂ ਵਿਦੇਸ਼ਾਂ ਚ ਖੂਬ ਪ੍ਰਚਾਰ ਕੀਤਾਇਤਫ਼ਾਕਨ ਪੰਜਾਬ ਚ ਸਰਕਾਰ ਵਲੋਂ ਪੰਜਾਬੀ ਦਫ਼ਤਰੀ ਕਾਰ-ਵਿਹਾਰ ਚ ਲਾਗੂ ਕਰ ਦਿੱਤੀ, ਇਹ ਸਭ ਦੇਖ ਕੇ ਮੈਨੂੰ ਇਕ ਸੰਤੁਸ਼ਟੀ ਦਾ ਅਹਿਸਾਸ ਹੋਇਆ ਹੈ ਤੇ ਨਿਸ਼ਚਾ ਹੋਰ ਮਜ਼ਬੂਤ ਤੇ ਆਸਵੰਦ ਹੋਇਆ ਹੈਇਸੇ ਨਿਸ਼ਚੇ ਨੂੰ ਹੋਰ ਦ੍ਰਿੜ ਕਰਦਾ ਹੋਇਆ ਮੇਰਾ ਇਹ ਲੇਖ ਹਾਜ਼ਰ ਹੈ। - ਹਰਜਿੰਦਰ ਕੰਗ

**********

ਬੋਲੀ ਨਾ ਰਹੀ ਤਾਂ...

ਲੇਖ

ਭਾਸ਼ਾ ਮਾਨਵਜਾਤੀ ਦੀ ਇਕ ਮਹੱਤਵਪੂਰਣ ਪ੍ਰਾਪਤੀ ਹੈ ਅਤੇ ਮਨੁੱਖ ਦੀਆਂ ਹੋਰ ਸਭ ਪ੍ਰਾਪਤੀਆਂ ਇਸੇ ਪ੍ਰਾਪਤੀ ਦਾ ਫਲ ਹੀ ਹਨਭਾਸ਼ਾ ਕਿਸੇ ਸਭਿਆਚਾਰ ਦੀਆਂ ਜੜ੍ਹਾਂ ਦਾ ਸਿਰਨਾਵਾਂ ਹੈਇਹ ਭਾਸ਼ਾ ਹੀ ਹੈ ਜੋ ਗਿਆਨ-ਵਿਗਿਆਨ ਤੇ ਕੁਦਰਤ ਦੇ ਰਹੱਸ ਮੂਰਤੀਮਾਨ ਕਰਦੀ ਹੈਭਾਸ਼ਾ ਹੀ ਵਿਕਾਸ ਦੇ ਰਸਤੇ ਖੋਲਦੀ ਹੈਮਨ, ਖ਼ਿਆਲ, ਸਮਾਧੀ, ਸੁਪਨੇ ਆਦਿ ਮੂਕ-ਕ੍ਰਿਆਵਾਂ ਵਿਚ ਵੀ ਭਾਸ਼ਾ ਦੀ ਹੀ ਭੂਮਿਕਾ ਹੁੰਦੀ ਹੈਰਿਸ਼ੀਆਂ ਮੁਨੀਆਂ ਨੇ ਭਾਸ਼ਾ ਨੂੰ ਵਾਕ-ਦੇਵੀ‘ , ‘ਸਰਸਵਤੀ ਦੇਵੀਕਹਿ ਕੇ ਭਾਸ਼ਾ ਦੀ ਅਰਾਧਨਾ ਕੀਤੀ ਹੈਭਾਸ਼ਾ ਨੂੰ ਇੱਕ ਸਜਿੰਦ ਹੋਂਦ ਮੰਨਿਆ ਗਿਆ ਹੈਭਾਸ਼ਾ ਹੀ ਮਨੁੱਖ ਜਾਤੀ ਨੂੰ ਪਸ਼ੂ ਜੀਤੀ ਨਾਲੋਂ ਵੱਖਰਿਆਉਂਦੀ ਤੇ ਵਡਿਆਉਂਦੀ ਹੈ

ਬੋਲੀ, ਮਨੁੱਖ ਸਮਾਜ ਚੋਂ ਗ੍ਰਹਿਣ ਕਰਦਾ ਹੈਆਪਣੇ ਆਲੇ-ਦੁਆਲੇ ਦੇ ਵਾਤਾਵਰਣ ਵਿਚੋਂ ਹੋਲੀ ਹੋਲੀ ਤੋਤਲੇ ਸ਼ਬਦਾਂ ਤੋਂ ਪੂਰੇ ਸ਼ਬਦਾਂ ਤਕ 5 ਸ਼ਬਦਾਂ ਤੋਂ ਵਾਕਾਂ ਤਕ ਤੇ ਵਾਕਾਂ ਤੋਂ ਵਿਆਕਰਣ ਤੱਕ ਸਹਿਜੇ ਸਹਿਜੇ ਇਕ ਸ਼ਬਦ-ਭੰਡਾਰ ਬਣਦਾ ਜਾਂਦਾ ਹੈਦਿਮਾਗ ਵਿਚ ਇਕ ਵਿਸ਼ੇਸ਼ ਥਾਂ ਭਾਸ਼ਾ ਸਿੱਖਣ ਲਈ ਹੀ ਰਾਖਵੀਂ ਹੁੰਦੀ ਹੈ, ਜਿਸ ਰਾਹੀਂ ਭਾਸ਼ਾ ਦਾ ਵਿਕਾਸ ਹੁੰਦਾ ਹੈਤੰਤੂ ਵਿਗਿਆਨੀਆਂ ਦਾ ਕਹਿਣਾ ਹੈ ਕਿ ਭਾਸ਼ਾ ਦੀ ਯੋਗਤਾ ਦਿਮਾਗ਼ ਦੇ ਮੂਰਧਨੀ ਭਾਗ ਵਿਚ ਹੁੰਦੀ ਹੈ, ਇਹ ਭਾਗ ਦਿਮਾਗ਼ ਦੇ ਖੱਬੇ ਪਾਸੇ ਸਥਿਤ ਹੁੰਦਾ ਹੈਇਹ ਸਥਾਨ ਮਾਂ-ਬੋਲੀ ਦੇ ਵਿਕਾਸ ਵਿਚ ਵਧੇਰੇ ਸਹਾਈ ਹੁੰਦਾ ਹੈਸਾਲ-ਦੋ ਸਾਲ ਦੇ ਬੱਚੇ ਦਾ ਦਿਮਾਗ਼ ਤਕਰੀਬਨ 80 ਫ਼ੀਸਦੀ ਵਿਕਸਤ ਹੋ ਚੁੱਕਾ ਹੁੰਦਾ ਹੈਜੋ ਚੁਗਿਰਦੇ ਦੀ ਭਾਸ਼ਾ ਹੁੰਦੀ ਹੈ ਉਹ ਬੱਚਾ ਬਚਪਨ ਚ ਜਲਦੀ ਗ੍ਰਹਿਣ ਕਰ ਲੈਂਦਾ ਹੈ ਕਿਉਂਕਿ ਬਚਪਨ ਚ ਕੁਦਰਤੀ ਗ੍ਰਹਿਣ ਸ਼ਕਤੀ ਬੜੀ ਬਲਵਾਨ ਹੁੰਦੀ ਹੈਪ੍ਰੋਫੈਸਰ ਜਰਸਿਲਡ ਅਤੇ ਰਿਟਜ਼ਮੇਨ ਨੇ ਨਰਸਰੀ ਸਕੂਲ ਦੇ 30 ਦੇ ਕਰੀਬ ਬੱਚਿਆਂ ਵਲੋਂ ਤਿੰਨ-ਤਿੰਨ ਘੰਟਿਆਂ ਅੰਦਰ ਬੋਲੇ ਗਏ ਸ਼ਬਦਾਂ ਦੀ ਗਿਣਤੀ ਕੀਤੀ ਤਾਂ ਦੇਖਿਆ ਕਿ 30 ਮਹੀਨੇ ਤੋਂ 35 ਮਹੀਨੇ ਤੱਕ ਦੇ ਬੱਚੇ 763 ਸ਼ਬਦ ਬੋਲ ਸਕਦੇ ਸਨਸੋ ਬਚਪਨ ਦੇ ਭਾਸ਼ਾਈ ਵਾਤਾਵਰਣ ਦਾ ਬੱਚੇ ਤੇ ਗਹਿਰਾ ਪ੍ਰਭਾਵ ਪੈਂਦਾ ਹੈਇਸ ਅਵੱਸਥਾ ਵਿਚ ਹੀ ਬੱਚੇ ਦੇ ਦਿਮਾਗ਼ ਵਿਚ ਭਾਸ਼ਾ ਦਾ ਇਕ ਢਾਚਾ ਵਿਕਸਤ ਹੋ ਜਾਂਦਾ ਹੈਭਾਵੇਂ ਕਿਸੇ ਵੀ ਦੇਸ਼ ਵਿਚ ਮਨੁੱਖ ਰੁਜ਼ਗਾਰ ਖਾਤਰ ਵਸੇਵਾ ਕਰੇਉਹ ਆਪਣੀ ਭਾਸ਼ਾ ਤੇ ਸਭਿਆਚਾਰ ਨੂੰ ਨਾਲ ਨਾਲ ਜਿਉਂਦਾ ਹੈ ਕਿਉਂਕਿ ਇਹ ਉਸ ਦੀਆਂ ਰਗਾਂ ਚ ਖੂਨ ਵਾਂਗ ਦੌੜਦੇ ਹਨਕੌਮੀ ਹੋਂਦ ਤੇ ਵਿਕਾਸ ਵਾਸਤੇ ਹਰ ਮਨੁੱਖ ਦਾ ਇਹ ਨੇਤਿਕ ਤੇ ਕੌਮੀ ਫ਼ਰਜ਼ ਹੈ ਕਿ ਉਹ ਆਪਣੀ ਬੋਲੀ ਤੇ ਸਭਿਆਚਾਰ ਬੱਚਿਆਂ ਰਾਹੀਂ ਅੱਗੇ ਤੋਰੇਪੰਜਾਬੀ ਬੋਲੀ ਵਿਚ ਗੁਰਬਾਣੀ, ਸੂਫ਼ੀ ਕਾਵਿ, ਕਿੱਸਾ ਕਾਵਿ, ਲੋਕ ਗੀਤ, ਕਥਾ-ਕਹਾਣੀਆਂ ਤੇ ਹੋਰ ਵੱਡਮੁੱਲਾ ਸਾਹਿਤਕ ਕਾਰਜ ਇਸ ਦੇ ਸਾਹਿਤਕ ਭਾਸ਼ਾ ਹੋਣ ਤਾ ਸਬੂਤ ਹੈਪੰਜਾਬੀ ਬੋਲੀ ਪ੍ਰਾਚੀਨ ਤੇ ਅਮੀਰ ਭਾਸ਼ਾ ਹੈਭਾਸ਼ਾ ਵਿਗਿਆਨੀਆਂ ਦਾ ਕਹਿਣਾ ਹੈ ਕਿ -ਹਿੰਦੀ, ਉਰਦੂ, ਬੰਗਲਾ, ਮਰਾਠੀ, ਗੁਜਰਾਤੀ, ਉੜੀਆ, ਪੰਜਾਬੀ, ਅਸਾਮੀ, ਗੁਰਖ਼ਾਲੀ ਤੇ ਕਸ਼ਮੀਰੀ ਆਦਿ ਆਰੀਅ ਭਾਸ਼ਾਵਾਂ ਹਨਆਰੀਆ ਭਾਸ਼ਾਵਾਂ ਦਾ ਸਬੰਧ ਹਿੰਦ-ਜਰਮਨ ਭਾਸ਼ਾ ਸਮੂਹ ਨਾਲ ਹੈਇਸ ਸਮੇਂ ਹੋਰ ਧਰਮ ਤੇ ਕੌਮਾਂ ਆਪਣੀਆਂ ਜੜ੍ਹਾਂ ਤੇ ਹੋਂਦ ਪ੍ਰਤੀ ਜਿੰਨੇ ਸੁਚੇਤ ਤੇ ਯਤਨਸ਼ੀਲ ਨੇ, ਪੰਜਾਬੀ ਉਨੇ ਹੀ ਅਵੇਸਲੇ ਤੇ ਲਾਪ੍ਰਵਾਹਦੂਰ-ਦ੍ਰਿਸ਼ਟੀ ਤੋਂ ਵਿਰਵੀ ਸੋਚ ਵਾਲੇ ਲੋਕ ਉਦੋਂ ਜਾਗਦੇ ਹਨਂ ਜਦੋਂ ਸਭ ਕੁਝ ਲੁੱਟ-ਪੁੱਟ ਜਾਣ ਦੇ ਨੇੜੇ ਪਹੁੰਚ ਜਾਂਦਾ ਹੈਇਹ ਫਿਰ ਡਾਂਗ ਸੋਟਾ ਹੋਣ ਵਾਲੀ ਸਥਿਤੀ ਹੁੰਦੀ ਹੈਹੋਰ ਕਈ ਤਰ੍ਹਾਂ ਦੀ ਕੱਟੜਤਾ ਰੱਖਣ ਵਾਲੇ ਪੰਜਾਬੀ ਆਪਣੀ ਬੋਲੀ ਦੀ ਸੰਭਾਲ ਪ੍ਰਤੀ ਕੱਟੜ ਕਿਉਂ ਨਹੀਂ? ਸ਼ਬਦ ਸ਼ਬਦ ਸ਼ਹੀਦ ਹੋ ਰਹੀ ਬੋਲੀ ਪ੍ਰਤੀ ਸ਼ਹੀਦਾਂ ਦੀ ਕੌਮ ਫ਼ਿਕਰਮੰਦ ਕਿਉਂ ਨਹੀਂ? ਆਪਣੇ ਵਿਰਸੇ ਦਾ ਢੋਲ ਵਜਾਉਣ ਵਾਲੇ ਲੋਕਾਂ ਨੂੰ ਆਪਣੇ ਬੋਲ ਬਚਾਉਣ ਦੀ ਚਿੰਤਾ ਕਿਉਂ ਨਹੀਂ? ਅਜਿਹੇ ਸਵਾਲ ਪੰਜਾਬੀਆਂ ਦੀ ਸੁਹਿਰਦਤਾ, ਵਫ਼ਾਦਾਰੀ ਤੇ ਸੰਜੀਦਗੀ ਤੇ ਸਵਾਲੀਆ ਚਿੰਨ੍ਹ ਲਾਉਂਦੇ ਹਨ

----

ਭਾਰਤ ਤੇ ਵੱਖ ਵੱਖ ਵੰਸ਼ਾਂ, ਕੌਮਾਂ ਨੇ ਸਮੇਂ-ਸਮੇਂ ਰਾਜ ਕੀਤਾ ਹੈਹਰ ਸ਼ਾਸਕ ਨੇ ਆਪਣੀ ਭਾਸ਼ਾ ਲਾਗੂ ਕੀਤੀ ਹੈਕਿਉਂਕਿ ਭਾਸ਼ਾ ਸਭਿਆਚਾਰ ਦਾ ਸੰਚਾਰ-ਸਾਧਨ ਹੈ, ਬੰਦੇ ਦੀ ਪਛਾਣ ਹੈ ਉਸ ਦੇ ਮੂਲ ਦਾ ਸਿਰਨਾਵਾਂ ਹੈਇਸ ਸਮੇਂ ਜੇਕਰ ਇਹ ਮੰਨ ਲਈਏ ਕਿ ਸਾਡਾ ਰਾਜਸੀ ਤੰਤਰ ਇੰਨੀ ਸਮਰੱਥਾ ਹੀ ਨਹੀਂ ਰੱਖਦਾ ਕਿ ਆਪਣੀ ਭਾਸ਼ਾ ਨੂੰ ਪੂਰਨ ਰੂਪ ਚ ਲਾਗੂ ਕਰ ਸਕੇਇੰਨਾ ਫ਼ਿਕਰਮੰਦ ਹੀ ਨਹੀਂ ਕਿ ਭਾਸ਼ਾ ਦੇ ਵਿਕਾਸ ਲਈ ਠੋਸ ਯੋਜਨਾਵਾਂ ਬਣਾਈਆਂ ਜਾਣ ਤਾਂ ਕਿਸੇ ਵੀ ਹਾਲਤ ਵਿਚ ਬੋਲੀ ਨੂੰ ਬਚਾਉਣ ਦੀ ਜ਼ਿੰਮੇਵਾਰੀ ਦਾ ਬੋਝ ਲੋਕਾਂ ਸਿਰ ਆ ਜਾਂਦਾ ਹੈਲੋਕਾਂ ਚ ਇਸ ਜ਼ਿੰਮੇਵਾਰੀ ਦੀ ਜਾਗਰੂਕਤਾ ਪੈਦਾ ਕਰਨ ਲਈ ਬੁੱਧੀਜੀਵੀ ਵਰਗ ਨੂੰ ਇਹ ਕਾਰਜ ਇਕ ਮਿਸ਼ਨ ਦੀ ਪੂਰਤੀ ਵਾਂਗ ਕਰਨਾ ਪਏਗਾਜਦੋਂ ਕੋਈ ਭਾਸ਼ਾ ਆਰਥਿਕ ਵਸੀਲਿਆਂ ਦਾ ਸਾਧਨ ਬਣਨ ਦੀ ਬਹੁਤੀ ਤਾਕਤ ਨਾ ਰੱਖਦੀ ਹੋਵੇ ਤਾਂ ਲੋਕ ਉਸ ਭਾਸ਼ਾ ਨੂੰ ਅਪਨਾਉਣ ਲਈ ਤਿਆਰ ਨਹੀਂ ਹੁੰਦੇ, ਭਾਵੇਂ ਆਪਣੀ ਮਾਤ-ਭਾਸ਼ਾ ਹੀ ਹੋਵੇਇਹੀ ਉਹ ਸਥਿਤੀ ਹੁੰਦੀ ਹੈ ਜਿਥੇ ਭਾਸ਼ਾ ਨੂੰ ਲੋਕਾਂ ਨਾਲ ਜੋੜੀ ਰੱਖਣ ਲਈ ਉਚੇਚੇ ਉਪਰਾਲਿਆਂ ਦੀ ਅਵੱਸ਼ਕਤਾ ਹੁੰਦੀ ਹੈਇਸ ਤਰ੍ਹਾਂ ਦੀ ਹਾਲਤ ਚ ਲੋਕਾਂ ਅੰਦਰ ਇਹ ਜਜ਼ਬਾ ਪੈਦਾ ਕਰਨ ਦੀ ਲੋੜ ਹੁੰਦੀ ਹੈ ਕਿ ਭਾਸ਼ਾ ਸਿਰਫ਼ ਆਰਥਿਕ ਵਸੀਲਿਆਂ ਦਾ ਸਾਧਨ ਮਾਤਰ ਹੀ ਨਹੀਂ ਸਗੋਂ ਸਵੈ ਹੋਂਦ ਦਾ ਮਸਲਾ ਹੈਕੋਈ ਕੌਮੀ ਵਜੂਦ ਆਪਣੀ ਭਾਸ਼ਾ ਤੋਂ ਬਗੈਰ ਜਿਉਂਦਾ ਨਹੀਂ ਰਹਿ ਸਕਦਾਇਸ ਜਜ਼ਬੇ ਨਾਲ ਜੋੜੀ ਰੱਖਣ ਲਈ ਲੋਕਾਂ ਦੀ ਬੋਲੀ ਨਾਲ ਭਾਵੁਕ ਸਾਂਝ ਬਣਾਈ ਰੱਖਣੀ ਬਹੁਤ ਜ਼ਰੂਰੀ ਹੋ ਜਾਂਦੀ ਹੈ

ਕਿਸੇ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਲੋਕਾਂ ਨੂੰ ਇਹ ਕਹਿ ਕੇ ਸੁਚੇਤ ਕੀਤਾ ਸੀ ਕਿ 'ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰਿ ਤੁਮ੍ਹਾਰੀ।।

ਸਮੇਂ ਸਮੇਂ ਹੋਰ ਸ਼ਾਇਰਾਂ ਨੇ ਵੀ ਸੁੱਤੇ ਹੋਏ ਪੰਜਾਬੀਆਂ ਨੂੰ ਹਲੂਣਿਆ ਹੈਇਸੇ ਅਵਸਥਾ ਨੂੰ ਬਾਬੂ ਫਿਰੋਜ਼ਦੀਨ ਸ਼ਰਫ਼ ਨੇ ਵੀ ਡਾਢੇ ਦਰਦ ਨਾਲ ਨਿਵਾਜਿਆ ਹੈ

ਮੁੱਠਾਂ ਮੀਟ ਕੇ ਨੁੱਕਰੇ ਹਾਂ ਬੈਠੀ,ਟੁੱਟੀ ਹੋਈ ਸਿਤਾਰ ਰਬਾਬੀਆਂ ਦੀ

ਪੁੱਛੀ ਬਾਤ ਨਾ ਜਿਨ੍ਹਾਂ ਨੇ ਸ਼ਰਫ਼ ਮੇਰੀ, ਵੇ ਮੈਂ ਬੋਲੀ ਹਾਂ ਉਨ੍ਹਾਂ ਪੰਜਾਬੀਆਂ ਦੀ

----

ਹੁਣ ਤਾਂ ਲਗਦਾ ਹੈ ਕਿ ਸਰਕਾਰ ਨੇ ਵੀ ਅੱਖਾਂ ਮੀਟੀਆਂ ਹੋਈਆਂ ਨੇ ਲੋਕਾਂ ਨੇ ਵੀਲੋਕਾਂ ਲਈ ਤਾਂ ਜਿਵੇਂ ਆਪਣੀ ਬੋਲੀ ਦੀ ਕੋਈ ਮਹੱਤਤਾ ਹੀ ਨਹੀਂਬੋਲੀ ਦੇ ਜਾਣ ਨਾਲ ਸਭਿਆਚਾਰ ਆਪਣੇ ਆਪ ਖੁਰਨਾ ਸ਼ੁਰੂ ਹੋ ਜਾਂਦਾ ਹੈਬੁੱਧੀਜੀਵੀਆਂ ਨੂੰ ਚਾਹੀਦਾ ਹੈ ਕਿ ਬੋਲੀ ਨਾਲ ਲੋਕਾਂ ਦੀ ਭਾਵੁਕ ਸਾਂਝ ਬਣਾਈ ਰੱਖਣ ਦੇ ਭਰਪੂਰ ਯਤਨ ਕਰਨਸਿਰਫ਼ ਇਹ ਹੀ ਵਿਚਾਰਦੇ ਰਹਿਣਾ ਕਿ ਭਾਸ਼ਾ ਕਿਉਂ ਮਰ ਰਹੀ ਹੈ? ਕਾਫ਼ੀ ਨਹੀਂ ਹੈਅਜਿਹੇ ਅੰਕੜੇ ਤੇ ਕਾਰਨ ਇਕੱਠੇ ਕਰਨ ਦੇ ਨਾਲ ਨਾਲ ਬੱਚਿਆਂ ਨੂੰ ਬੋਲੀ ਨਾਲ ਜੋੜੀ ਰੱਖਣ ਲਈ ਪ੍ਰੇਰਣਾਮੁਖੀ ਯਤਨ ਕਰਨਾ ਸਮੇਂ ਦੀ ਲੋੜ ਹੈਬੱਚਿਆਂ ਰਾਹੀਂ ਬੋਲੀ ਦਾ ਬਗੀਚਾ ਅੱਗੇ ਵੱਧ ਫੁੱਲ ਸਕਦਾ ਹੈਜੇ ਬੱਚੇ ਆਪਣੀ ਬੋਲੀ ਨਾ ਅਪਨਾਉਣ ਤਾਂ ਇਹ ਪਤਨ ਦੇ ਦੌਰ ਦੀ ਨਿਸ਼ਾਨੀ ਹੈਵਿਰਾਸਤ ਦੀ ਪੱਤਝੜ ਦੀ ਸੂਚਨਾ ਹੈ

ਕਿਤੇ ਭੁੱਲ ਹੀ ਨਾ ਜਾਇਓ ਬੋਲੀ ਮਾਂ ਆਪਣੀ, ਫੇਰ ਨ੍ਹੇਰਿਆਂ ਵਿਚੋਂ ਲੱਭਣੀ ਨਈਂ ਛਾਂ ਆਪਣੀ

ਬੋਲੀ ਬੱਚਿਆਂ ਨੂੰ ਆਪਣੀ ਸਿਖਾਉਣੀ ਹੈ ਜ਼ਰੂਰੀ,‘ ਕੰਗਜੱਗ ਤੇ ਪਛਾਣ ਰਹਿਣ ਤਾਂ ਆਪਣੀ

----

ਸਭ ਤੋਂ ਵੱਡਾ ਮਸਲਾ ਇਹ ਹੈ ਕਿ ਪੰਜਾਬੀਆਂ ਵਿਚ ਆਪਣੀ ਬੋਲੀ ਪ੍ਰਤੀ ਹੀਣਭਾਵਨਾ ਹੈਅਮਰੀਕਾ ਵਰਗੇ ਦੇਸ਼ ਵਿਚ ਸਕੂਲਾਂ, ਕਾਲਜਾਂ ਵਿਚ ਪੜ੍ਹਦੇ ਪੰਜਾਬੀ ਆਪਣੀ ਬੋਲੀ ਬੋਲਣ ਤੋਂ ਝਿਜਕਦੇ ਨੇ, ਠੀਕ ਉਵੇਂ ਹੀ ਜਿਵੇਂ ਦਿੱਲੀ, ਚੰਡੀਗੜ੍ਹ ਵਰਗੇ ਸ਼ਹਿਰਾਂ ਵਿਚ ਝਿਜਕਦੇ ਹਨਜਦਕਿ ਜਪਾਨ, ਕੋਰੀਆ, ਚੀਨ, ਫਰਾਂਸ ਆਦਿ ਦੇਸ਼ਾਂ ਦੇ ਬੱਚੇ ਆਪਸ ਵਿਚ ਆਪਣੀ ਬੋਲੀ ਵਿਚ ਗੱਲ ਕਰਨ ਨੂੰ ਤਰਜੀਹ ਦਿੰਦੇ ਨੇਅਮਰੀਕਾ ਵਿਚ (ਹੋਰ ਬਾਹਰਲੇ ਦੇਸ਼ਾਂ ਵਿਚ ਵੀ) ਗੁਰਦੁਆਰਾ ਹੀ ਸਭ ਤੋਂ ਵੱਡੀ ਸੰਸਥਾ ਹੈ ਜਿਸ ਨਾਲ ਧਾਰਮਿਕ ਭਾਵਨਾਵਾਂ ਰਾਹੀਂ ਲੋਕਾਂ ਦੀ ਜੀਵਨ ਪ੍ਰਕਿਰਿਆ ਬੱਝੀ ਹੋਈ ਹੈਗੁਰਦੁਆਰਿਆਂ ਵਿਚ ਪੰਜਾਬੀ ਪੜ੍ਹਾਉਣ ਦੇ ਪੁਖਤਾ ਪ੍ਰਬੰਧ ਨਹੀਂ ਹਨਇਥੇ ਵੀ ਜ਼ਿਆਦਾਤਰ ਧਾਰਮਿਕ ਸੰਸਕਾਰਾਂ ਨਾਲ ਜੋੜਨ ਲਈ ਬੱਚਿਆਂ ਨੂੰ ਘੋਟੇਨੁਮਾ ਪਾਠ ਪੜ੍ਹਾਏ ਜਾਂਦੇ ਨੇਪੰਜਾਬੀ ਭਾਸ਼ਾ ਦੀ ਮੌਲਿਕ ਤੇ ਮੁੱਢਲੀ ਸਿੱਖਿਆ ਨੂੰ ਤਰਜੀਹ ਨਹੀਂ ਦਿੱਤੀ ਜਾਂਦੀਯੋਗ ਅਧਿਆਪਕਾਂ ਦੀ ਕਮੀ ਹੈਮਾਪਿਆਂ ਵੱਲੋਂ ਬੱਚਿਆਂ ਨੂੰ ਉਤਸ਼ਾਹ ਘੱਟ ਮਿਲਦਾ ਹੈਕਈ ਸਾਲ ਪੰਜਾਬੀ ਸਕੂਲ ਚ ਪੜ੍ਹਨ ਪਿੱਛੋਂ ਵੀ ਬਹੁਤੇ ਬੱਚਿਆਂ ਨੂੰ ਪੰਜਾਬੀ ਪੜ੍ਹਨੀ ਲਿਖਣੀ ਨਹੀਂ ਆਉਂਦੀਬੱਚੇ ਨੂੰ ਸਿੱਖੀ ਬਾਣੇ ਨਾਲ ਜੋੜਨ ਦੇ ਕਾਹਲਨੂਮਾ ਯਤਨ ਕੀਤੇ ਜਾਂਦੇ ਨੇਬਾਣੀ ਟਰਾਂਸਲੇਸ਼ਨ ਕਰਕੇ ਹੀ ਸਮਝਾਈ ਜਾਂਦੀ ਹੈਇਸ ਤਰ੍ਹਾਂ ਬੱਚਾ ਲਿਬਾਸ ਪੱਖੋਂ ਪੰਜਾਬੀ ਜਾਂ ਸਿੱਖ ਵਿਦਿਆਰਥੀ ਦਿਖਾਈ ਦਿੰਦਾ ਹੈ ਪਰ ਅੰਦਰੋਂ ਪੰਜਾਬੀਅਤ ਦੀ ਭਾਵਨਾ ਚ ਨਹੀਂ ਭਿੱਜਦਾਕਿਉਂਕਿ ਬੋਲੀ ਦੀ ਸਮਝ ਬਿਨਾਂ ਬਾਣੀ ਸਮਝਾਈ ਤਾਂ ਜਾ ਸਕਦੀ ਹੈ ਪਰ ਸਬ²ਦ ਦੀ ਧੁਨੀ ਰਾਹੀਂ ਜੋ ਤਰੰਗ ਪੈਦਾ ਹੋਣੀ ਚਾਹੀਦੀ ਹੈ, ਉਹ ਨਹੀਂ ਹੁੰਦੀਇਹ ਬੜੀ ਵੱਡੀ ਵਿਸੰਗਤੀ ਹੈ ਕਿ ਸ਼ਬਦ ਗੁਰੂ ਨਾਲ ਜੁੜਨ ਲਨਹੀ ਬਾਣਾ ਤਾਂ ਲਾਜ਼ਮੀ ਹੈ ਪਰ ਸ਼ਬਦ ਬੋਧ ਲਈ ਬੋਲੀ ਜ਼ਰੂਰੀ ਨਹੀਂਚਾਹੀਦਾ ਤਾਂ ਇੰਜ ਹੈ ਕਿ ਪਹਿਲਾਂ ਬੋਲੀ ਫਿਰ ਬਾਣੀ ਤੇ ਆਖ਼ਰ ਵਿਚ ਬਾਣਾ ਇਖ਼ਤਿਆਰ ਕੀਤਾ ਜਾਵੇਤਾਂ ਹੀ ਪੱਕੇ ਪੰਜਾਬੀ ਤੇ ਪੱਕੇ ਸਿੱਖ ਪੈਦਾ ਹੋ ਸਕਦੇ ਨੇਜਿਹੜੇ ਅੰਦਰੋਂ ਵੀ ਪੰਜਾਬੀ ਹੋਣ, ਸਿੱਖ ਹੋਣ ਤੇ ਬਾਹਰੋਂ ਵੀ

----

ਸਭਿਆਚਾਰ ਬੋਲੀ ਰਾਹੀਂ ਹੀ ਪ੍ਰਦਰਸ਼ਤ ਹੁੰਦਾ ਹੈ, ਫੈਲਦਾ ਹੈ, ਬੋਲੀ ਹੀ ਹੈ ਜਿਸ ਨਾਲ ਜ਼ਿੰਦਗੀ ਦੇ ਗ੍ਰੰਥ ਰਚੇ ਜਾਂਦੇ ਨੇ, ਪੰਥ ਸਜਾਏ ਜਾਂਦੇ ਨੇ ਬੋਲੀ ਕੌਮ ਦੀ ਜੀਭ ਹੈਇਸ ਬਿਨ੍ਹਾਂ ਕੌਮ ਗੁੰਗੀ ਹੋ ਜਾਂਦੀ ਹੈਕੈਲੀਫੋਰਨੀਆ (ਅਮਰੀਕਾ) ਵਿਚ ਇਕ ਕਬੀਲਾ ਹੈ ਮੋਨੋ ਜਿਸ ਦੀ ਬੋਲੀ ਮੋਨੋ ਪਤਨ ਦੀ ਆਖ਼ਰੀ ਪੌੜੀ ਤੇ ਹੈਸਿਰਫ਼ ਇਸ ਕਰਕੇ ਕਿਉਂਕਿ ਮਾਪਿਆਂ ਨੇ ਬੱਚਿਆਂ ਨੂੰ ਬੋਲੀ ਸਿਖਾਉਣ ਦਾ ਯਤਨ ਨਹੀਂ ਕੀਤਾਜਦੋਂ ਇਕ ਪੀੜੀ ਬੋਲੀ ਤੋਂ ਵਿਹਊਣੀ ਹੀ ਨਿਕਲ ਜਾਵੇ ਤਾਂ ਬੋਲੀ ਦਾ ਪਤਨ ਨਿਸ਼ਚਿਤ ਹੈਮੋਨੋ ਕਬੀਲੇ ਦੇ ਲੋਕਾਂ ਨੇ ਆਪਣੀ ਬੋਲੀ ਖ਼ਤਮ ਹੁੰਦੀ ਦੇਖ ਕੇ ਹੁਣ ਆਪਣੇ ਬੱਚਿਆਂ ਨੂੰ ਦੁਬਾਰਾ ਆਪਣੀ ਬੋਲੀ ਸਿਖਾਉਣੀ ਸ਼ੁਰੂ ਕੀਤੀ ਹੈਜਿਹੜੇ ਕੁਝ ਲੋਕ ਮੋਨੋ ਬੋਲੀ ਜਾਣਦੇ ਹਨ ਉਨ੍ਹਾਂ ਨੇ ਖੁਦ ਆਪਣੇ ਬਲਬੂਤੇ ਬੱਚਿਆਂ ਨੂੰ ਬੋਲੀ ਸਿਖਾਉਣੀ ਸ਼ੁਰੂ ਕੀਤੀ ਹੈਉਸ ਦੀਆਂ ਭਾਵਨਾਵਾਂ ਦੀ ਮੌਲਿਕ ਆਵਾਜ਼ ਹੈ ਬੋਲੀਇਸ ਸਮੇਂ ਲੋੜ ਹੈ ਲੋਕਾਂ ਵਿਚ ਬੋਲੀ ਪ੍ਰਤੀ ਜਨੂੰਨ ਪੈਦਾ ਕਰਨ ਦੀਸਾਡੇ ਜੀਵਨ ਵਿਚ ਸ਼ਬਦਾਂ ਦੇ ਚਿਰਾਗ ਜਗਾਉਣ ਵਾਲੀ ਬੋਲੀ ਬੁਝਦੀ ਜੋਤ ਨੂੰ ਹਵਾਵਾਂ ਤੋਂ ਬਚਾਉਣ ਦੀ ਲੋੜ ਹੈਲੋਰੀਆਂ ਤੋਂ ਵੈਣਾਂ ਤੱਕ ਸਾਥ ਨਿਭਾਉਣ ਵਾਲੀ ਕੁਰਲਾ ਰਹੀ ਹੈਪੰਘੂੜੇ ਤੋਂ ਲੈ ਕੇ ਸਿਵੇ ਤੱਕ ਦੀ ਹਮਸਫ਼ਰ ਇਕੱਲੀ ਨਾ ਰਹਿ ਜਾਵੇਬੋਲੀ ਵਗਦਾ ਦਰਿਆ ਹੁੰਦੀ ਹੈਵਗਦਾ ਰੱਖਣ ਲਈ ਇਸ ਦਰਿਆ ਨੂੰ ਬੱਚਿਆਂ ਦੇ ਹਵਾਲੇ ਕਰਨਾ ਜ਼ਰੂਰੀ ਹੈਸਭਿਆਚਾਰ ਦੇ ਵਿਭਿੰਨ ਬਹੁਰੰਗੇ ਮੋਤੀ ਜਿਸ ਧਾਗੇ ਵਿਚ ਪਰੋਏ ਜਾਂਦੇ ਨੇ, ਉਹ ਧਾਗਾ ਹੈ ਬੋਲੀਇਹ ਧਾਗਾ ਟੁੱਟ ਗਿਆ ਤਾਂ ਮੋਤੀ ਹੀ ਬਿਖਰ ਜਾਣਗੇਆਪਣੀ ਮਾਂ ਬੋਲੀ ਪੰਜਾਬੀ ਤੇ ਮਾਣ ਕਰਨਾ ਸਿੱਖੀਏ :

ਬੋਲੀ ਨਾ ਰਹੀ ਤਾਂ ਕਵਿਤਾਵਾਂ ਰੁਲ ਜਾਣੀਆਂਮਾਵਾਂ ਦੀਆਂ ਲੋਰੀਆਂ ਦੁਆਵਾਂ ਰੁਲ ਜਾਣੀਆਂ,

ਦਿੱਤੀਆਂ ਸ਼ਹਾਦਤਾਂ ਨਾ ਮਿੱਟੀ ਚ ਮਿਲਾ ਦਿਓਕਿਤੇ ਓਏ ਪੰਜਾਬੀਓ ਪੰਜਾਬੀ ਨਾ ਭੁਲਾ ਦਿਓ


No comments: