ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Wednesday, May 6, 2009

ਰੋਜ਼ੀ ਸਿੰਘ - ਸ਼ਿਵ ਕੁਮਾਰ ਬਟਾਲਵੀ - ਬਰਸੀ ‘ਤੇ ਵਿਸ਼ੇਸ਼ ਲੇਖ

ਤੂੰ ਵਿਦਾ ਹੋਇਓਂ ਮੇਰੇ ਦਿਲ ਤੇ ਉਦਾਸੀ ਛਾ ਗਈ....
ਬਰਸੀ ਤੇ ਵਿਸ਼ੇਸ਼

ਇਹ ਜਾਣਦਿਆਂ ਕੁਝ ਸ਼ੋਖ਼ ਜਿਹੇ

ਰੰਗਾਂ ਦਾ ਨਾਂ ਤਸਵੀਰਾਂ ਏ।

ਅਸੀਂ ਹੱਟ ਗਏ ਜਦ ਇਸ਼ਕੇ ਦੀ

ਮੁੱਲ ਕਰ ਬੈਠੇ ਤਸਵੀਰਾਂ ਦਾ

ਉਸ ਦੀ ਹਰ ਕਵਿਤਾ, ਤੇ ਕਵਿਤਾ ਵਿਚਲਾ ਸੁਭਾਅ, ਹਰ ਗ਼ਜ਼ਲ, ਤੇ ਗ਼ਜ਼ਲ ਵਿਚਲੇ ਸ਼ਿਅਰ ਦੀ ਹਰ ਪੰਕਤੀ, ਹਰ ਗੀਤ ਤੇ ਗੀਤ ਵਿਚਲੇ ਅੰਤਰੇ ਦੀ ਦਰਦ ਭਰੀ ਦਾਸਤਾਨ ਅੱਜ ਤੱਕ ਵੀ ਹਰ ਜਵਾਨ ਦਿਲ ਅਤੇ ਨਰੋਈ ਸੋਚ ਰੱਖਣ ਵਾਲੇ ਹਰ ਉਸ ਵਿਅਕਤੀ ਜੋ ਸਾਹਿਤ ਨੂੰ ਪਿਆਰ ਕਰਨ ਵਾਲਾ ਹੋਵੇ ਦੇ ਦਿਲੋ ਦਿਮਾਗ ਤੇ ਘਰ ਕਰਕੇ ਬੈਠੀ ਹੈ, ਤੇ ਆਉਣ ਵਾਲੀਆਂ ਕਈ ਹੋਰ ਪੀੜ੍ਹੀਆਂ ਤੱਕ ਉਸਦੀ ਕਵਿਤਾ ਨੂੰ ਅਵਾਮ ਦਾ ਪਿਆਰ ਮਿਲਦਾ ਰਹੇਗਾਉਹ ਸੱਚ ਮੁੱਚ ਹੀ ਬਿਰਹਾ ਦਾ ਸੁਲਤਾਨਕਵੀ ਸੀ ਪਟਵਾਰੀ ਦੇ ਪੇਸ਼ੇ ਦੇ ਨਾਲ ਏਨੀਆਂ ਮਹਾਨ ਕਵਿਤਾਵਾਂ ਤੇ ਗੀਤ ਪੰਜਾਬੀ ਸਹਿਤ ਜਗਤ ਨੂੰ ਦੇਣ ਵਾਲਾ ਹੋਰ ਕੋਈ ਨਹੀ ਉਹ ਸਿਰਫ਼ ਸ਼ਿਵ ਕੁਮਾਰ ਬਟਾਲਵੀ ਹੀ ਹੋ ਸਕਦਾ ਹੈ

----

ਸ਼ਿਵ ਕੁਮਾਰ ਦਾ ਜਨਮ ਪਾਕਿਸਤਾਨ ਦੇ ਜ਼ਿਲਾ ਸਿਆਲਕੋਟ ਹੁਣ ਗੁਰਦਾਸਪੁਰ ਦੇ ਇੱਕ ਛੋਟੇ ਜਿਹੇ ਪਿੰਡ ਬੜਾ ਲੋਹਟੀਆਂ ਵਿੱਚ ਸਾਲ 1937 ਦੇ ਤਪਦੇ ਮਹੀਨੇ ਜੁਲਾਈ ਦੀ 23 ਤਰੀਕ ਨੂੰ ਹੋਇਆ ਪੰਡਿਤ ਕ੍ਰਿਸ਼ਨ ਤੇ ਸ਼ਾਂਤੀ ਦੇਵੀ ਦੇ ਘਰ ਜਨਮੇ ਦੋ ਭਰਾਵਾਂ ਤੇ ਦੋ ਭੈਣਾ ਦੇ ਵੀਰ ਸ਼ਿਵ ਕੁਮਾਰ ਬਟਾਲਵੀ ਨੂੰ ਛੋਟੇ ਹੁੰਦੇ ਤੋ ਹੀ ਕਵਿਤਾਵਾਂ ਲਿਖਣ ਤੇ ਗਾਉਣ ਦਾ ਸ਼ੌਕ ਸੀਜਵਾਨੀ ਦੀਆਂ ਦਹਿਲਜ਼ਾਂ ਤੱਕ ਅੱਪੜਦਿਆਂ ਤੱਕ ਉਸਦੀ ਕਲਮ ਵੀ ਭਰ ਜੋਬਨ ਤੱਕ ਆ ਗਈਮੋਹ ਮੁਹੱਬਤ ਨਾਲ ਨੱਕੋ ਨੱਕ ਭਰੇ ਸ਼ਿਵ ਨੂੰ ਪਤਾ ਹੀ ਨਾ ਚੱਲਿਆ ਕਿ ਉਹ ਕਦ ਇੱਕ ਸ਼ੋਖ਼ ਲੜਕੀ ਮੀਨਾ ਦੀਆਂ ਅੱਖਾਂ ਵਿੱਚ ਗੁਆਚ ਗਿਆਸ਼ਿਵ ਦਿਲੋ ਮੀਨਾ ਨਾਲ ਮੁਹੱਬਤ ਦੀ ਪਾਕੀਜ਼ਗੀ ਨੂੰ ਹੋਰ ਪਕੇਰਾ ਬਣਾਉਣ ਲਈ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀਪਰ ਪਿਆਰ ਦੀ ਫਸਲ ਕਿਹੜਾ ਅਸਾਨੀ ਨਾਲ ਪੱਕਦੀ ਏਕਈ ਇਮਤਿਹਾਨ ਤੇ ਕਈ ਮੁਸੀਬਤਾਂ ਝੱਲਣੀਆਂ ਪੈਂਦੀਆਂ ਨੇਸ਼ਿਵ ਦੀ ਜ਼ਿੰਦਗੀ ਵਿੱਚ ਵੀ ਇੱਕ ਦਿਨ ਅਜਿਹਾ ਕਹਿਰ ਬਣ ਕਿ ਆਇਆ ਕਿ ਉਸਦੀ ਮੀਨਾ ਨੂੰ ਮਿਆਦੀ ਬੁਖਾਰ ਹੋਇਆ ਤੇ ਕੁਝ ਹੀ ਦਿਨਾਂ ਵਿੱਚ ਉਸਦੀ ਮੀਨਾ ਸਦਾ ਲਈ ਉਸਤੋਂ ਦੂਰ ਹੋ ਗਈਮੀਨਾ ਦੀ ਮੌਤ ਨੇ ਸ਼ਿਵ ਨੂੰ ਝੰਜੋੜ ਕੇ ਰੱਖ ਦਿੱਤਾ ਤੇ ਉਹ ਆਪਣੀ ਮੀਨਾ ਕੋਲ ਜਾਣ ਲਈ ਦਿਨ ਰਾਤ ਰੱਬ ਅੱਗੇ ਜੋਬਨ ਰੁੱਤੇ ਟੁਰ ਜਾਣ ਲਈ ਅਰਦਾਸਾਂ ਕਰਨ ਲੱਗਾ

ਅਸਾਂ ਤਾਂ ਜੋਬਨ ਰੁੱਤੇ ਮਰਨਾ

ਤੁਰ ਜਾਣਾ ਅਸਾਂ ਭਰੇ ਭਰਾਏ

ਹਿਜਰ ਤੇਰੇ ਦੀ ਕਰ ਪਰਿਕਰਮਾ

ਅਸਾਂ ਤਾਂ ਜੋਬਨ ਰੁੱਤੇ ਮਰਨਾ

---

ਸ਼ਿਵ ਦੀਆਂ ਕਵਿਤਾਵਾਂ ਦੀ 1960 ਵਿੱਚ ਪਲੇਠੀ ਪੁਸਤਕ ਪੀੜਾਂ ਦਾ ਪਰਾਗਾਛਪੀ ਜਿਸ ਦੀਆਂ ਬਹੁਤੀਆਂ ਕਵਿਤਾਵਾਂ ਉਸ ਨੇ ਮੀਨਾ ਦੀ ਜੁਦਾਈ ਵਿੱਚ ਲਿਖੀਆਂ ਸਨਉਸ ਦੀ ਹਰ ਕਵਿਤਾ ਵਿੱਚ ਨਾਕਾਮ ਮੁਹੱਬਤ ਦਾ ਦਰਦ ਛੁਪਿਆ ਹੋਇਆ ਸੀਉਹ ਭਰ ਜਵਾਨੀ ਵਿੱਚ ਵੀ ਆਪਣੇ ਆਪ ਨੂੰ ਢਲ਼ਦੇ ਪਰਛਾਵੇਂ ਵਾਂਗ ਸਮਝਣ ਲੱਗ ਪਿਆ:-

ਸਿਖਰ ਦੁਪਹਿਰਾ ਸਿਰ ਤੇ ਮੇਰਾ ਢਲ ਚੱਲਿਆ ਪਰਛਾਵਾਂ।

ਕਬਰਾਂ ਉਡੀਕਦੀਆਂ ਮੈਨੂੰ ਜਿਉ ਪੁੱਤਰਾਂ ਨੂੰ ਮਾਵਾਂ।

---

ਮੀਨਾ ਤੋਂ ਬਾਅਦ ਸ਼ਿਵ ਦੀ ਜ਼ਿੰਦਗੀ ਵਿੱਚ ਇੱਕ ਹੋਰ ਲੜਕੀ ਨੇ ਸ਼ਿਵ ਦੇ ਦਿਲ ਦੇ ਵਿਹੜੇ ਪੈਰ ਧਰਿਆਉਹ ਉਸਨੂੰ ਗੁਮਨਾਮੀ ਦੀ ਇਸ ਜਿੰਦਗੀ ਵਿਚੋ ਕੱਢਦੀ ਕੱਢਦੀ ਸ਼ਿਵ ਨੂੰ ਆਪਣੇ ਪਿਆਰ ਜਾਲ ਵਿੱਚ ਫਸਾ ਕਿ ਕਿਧਰੇ ਦੂਰ ਚਲੇ ਗਈਤੇ ਸ਼ਿਵ ਦਾ ਹਾਲ ਪੁੱਛਣ ਵਾਲਿਆਂ ਨੂੰ ਉਹ ਕਹਿੰਦਾ:

ਕੀ ਪੁੱਛਦੇ ਓ ਹਾਲ ਫਕੀਰਾਂ ਦਾ ।

ਸਾਡਾ ਨਦੀਓਂ ਵਿਛੜੇ ਨੀਰਾਂ ਦਾ ।

ਸਾਡਾ ਹੰਝ ਦੀ ਜੂਨੇ ਆਇਆਂ ਦਾ।

ਸਾਡਾ ਦਿਲ ਜਲਿਆਂ ਦਲਗੀਰਾਂ ਦਾ।

----

ਪੀੜਾਂ ਦਾ ਪਰਾਗਾ ਤੋ ਬਾਅਦ ਸ਼ਿਵ ਦੀਆਂ ਬਹੁਤ ਸਾਰੀਆਂ ਹੋਰ ਕਿਤਾਬਾਂ ਵੀ ਪ੍ਰਕਾਸ਼ਿਤ ਹੋਇਆ ਜਿਨਾਂ ਵਿੱਚੋ ਲਾਜਵੰਤੀ (1961) ਆਟੇ ਦੀਆਂ ਚਿੜੀਆਂ (1962), ਮੈਨੂੰ ਵਿਦਾ ਕਰੋ (1963), ਬਿਰਹਾ ਤੂੰ ਸੁਲਤਾਨ (1964), ਲੂਣਾ ਮਹਾਂ ਕਾਵਿ (1965) ਸ਼ਾਮਿਲ ਹਨ

ਸ਼ਿਵ ਦੇ ਨਾ ਨਾਲ ਬਟਾਲਵੀ ਸ਼ਬਦ ਬਾਰੇ ਕਿਹਾ ਜਾਂਦਾ ਹੈ ਕਿ ਪੜ੍ਹਾਈ ਛੱਡਣ ਤੋ ਬਾਅਦ ਸ਼ਿਵ ਪਟਵਾਰੀ ਦਾ ਕੰਮ ਕਰਨ ਲੱਗ ਪਿਆ ਅਤੇ ਜ਼ਿਆਦਾ ਬਟਾਲਾ ਵਿਖੇ ਰਹਿਣ ਲੱਗ ਪਿਆ ਜਿਸ ਕਰਕੇ ਉਸਦੇ ਨਾਮ ਪਿੱਛੇ ਬਟਾਲਵੀ ਸ਼ਬਦ ਜੁੜ ਗਿਆ

----

ਸ਼ਿਵ ਕੁਮਾਰ ਬਟਾਲਵੀ ਪੰਜਾਬੀ ਦਾ ਸਭ ਤੋ ਜ਼ਿਆਦਾ ਪੜ੍ਹਿਆ ਤੇ ਗਾਇਆ ਜਾਣ ਵਾਲਾ ਸ਼ਾਇਰ ਸੀ ਉਸਦੀਆਂ ਕਵਿਤਾਵਾਂ ਗੀਤ ਤੇ ਗ਼ਜ਼ਲਾਂ ਪੰਜਾਬੀ ਦੇ ਨਾਮਵਰ ਗਾਇਕ ਗਾਇਕਾਵਾਂ ਨੇ ਗਾਈਆਂ ਹਨਵਾਰਿਸ ਸ਼ਾਹ ਪਿਛੋ ਪੂਰੀ ਕਾਇਨਾਤ ਨੂੰ ਆਪਣੇ ਗ਼ਮ ਵਿੱਚ ਸ਼ਾਮਿਲ ਕਰਨ ਵਾਲਾ ਸ਼ਿਵ ਪਹਿਲਾ ਕਾਮਯਾਬ ਤੇ ਅਲਬੇਲਾ ਸ਼ਾਇਰ ਸੀਸ਼ਿਵ ਨੇ ਕਾਦਰਯਾਰ ਦੇ ਕਿਸੇ ਦੀ ਖਲਨਾਇਕਾ ਲੂਣਾ ਨੂੰ ਆਪਣੇ ਮਹਾਂ ਕਾਵਿ ਦੀ ਨਾਇਕਾ ਬਣਾ ਸਾਹਿਤ ਜਗਤ ਵਿੱਚ ਇੱਕ ਹਲਚਲ ਮਚਾ ਦਿੱਤੀ ਤੇ ਇਸਤਰੀ ਜਾਤੀ ਨਾਲ ਹੁੰਦੀ ਬੇਇਨਸਾਫੀ ਵਿਰੁੱਧ ਆਪਣੀ ਸੋਚ ਦਾ ਸਬੂਤ ਦੇ ਕਿ ਬਟਾਲੇ ਦਾ ਨਾਮ ਪੁਰੀ ਦੁਨੀਆਂ ਵਿੱਚ ਚਮਕਾ ਦਿੱਤਾ

ਪਿਤਾ ਜੇ ਧੀ ਦਾ ਰੂਪ ਹੰਢਾਵੇ

ਤਾਂ ਲੋਕਾਂ ਨੂੰ ਲਾਜ ਨਾਲ ਆਵੇ?

ਜੇ ਲੂਣਾ ਪੂਰਨ ਨੂੰ ਚਾਹਵੇ

ਚਰਿੱਤਰਹੀਣ ਕਿਉਂ ਕਹੇ ਜੀਭ ਜਹਾਨ ਦੀ

ਮੈ ਪੂਰਨ ਦੀ ਮਾਂ ਪੂਰਨ ਦੇ ਹਾਣ ਦੀ

---

1968 ਵਿੱਚ ਸ਼ਿਵ ਕੁਮਾਰ ਬਟਾਲਵੀ ਨੂੰ ਉਸਦੇ ਮਹਾਂ ਕਾਵਿ ਲੂਣਾ ਲਈ ਭਾਰਤੀ ਸਾਹਿਤ ਅਕਾਦਮੀ ਦਿੱਲੀ ਨੇ ਕੌਮੀ ਇਨਾਮ ਲਈ ਸਨਮਾਨਤ ਕੀਤਾਸ਼ਿਵ ਆਪਣੀ ਛੋਟੀ ਜਿਹੀ ਉਮਰ ਵਿੱਚ ਏਨਾ ਮਕਬੂਲ ਸ਼ਾਇਰ ਬਣ ਗਿਆ ਸੀ ਕਿ ਦੁਨੀਆਂ ਵਿੱਚ ਜਿਥੇ ਜਿਥੇ ਵੀ ਪੰਜਾਬੀ ਵਸਦਾ ਹੈ ਉਥੇ ਉਥੇ ਵਾਰਿਸ ਦੀ ਹੀਰ ਵਾਂਗ ਸ਼ਿਵ ਦੇ ਗੀਤ ਗਾਏ ਜਾਦੇ ਨੇਮੌਸਮ ਆਉਦੇ ਨੇ ਚਲੇ ਜਾਂਦੇ ਨੇ ਬਰਸਾਤਾਂ ਆਉਦੀਆਂ ਨੇ ਚਲੀਆਂ ਜਾਂਦੀਆਂ ਨੇ ਪਰ ਸ਼ਿਵ ਦੇ ਗੀਤ ਲੋਕ ਦਿਲਾਂ ਦੀ ਧੜਕਣ ਬਣ ਕਿ ਸਦਾ ਸਾਡੇ ਸੀਨਿਆਂ ਵਿੱਚ ਧੜਕਦੇ ਰਹਿਣਗੇਕਿਉਕੇ ਸ਼ਿਵ ਦੀ ਕਵਿਤਾ ਤੇ ਲੇਖਣੀ ਵਿੱਚ ਸਦੀਵਤਾ ਦੇ ਅੰਸ਼ ਹਨਸ਼ਿਵ ਨੂੰ ਜੋਬਨ ਰੁੱਤੇ ਮਰਨ ਉਪਰੰਤ ਤਾਰਾ ਬਣਨ ਦੀ ਚਾਹ ਸੀ ਤੇ ਉਸਨੇ ਆਪਣੇ ਗੀਤਾਂ ਵਿੱਚ ਮੋਤ ਨੂੰ ਗਾਇਆ:-

ਜੋਬਨ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ।

ਜੋਬਨ ਰੁੱਤੇ ਆਸ਼ਕ ਮਰਦੇ ਜਾਂ ਕੋਈ ਕਰਮਾਂ ਵਾਲਾ।

ਤੇ ਸ਼ਾਇਦ ਉਹ ਜੋਬਨ ਰੁੱਤੇ ਮਰ ਕੇ ਅਜੇ ਵੀ ਰਾਤ ਨੂੰ ਅਸਮਾਨ ਵਿੱਚੋ ਕਿਸੇ ਤਾਰੇ ਦੇ ਜ਼ਰੀਏ ਇਸ ਸੰਸਾਰ ਨੂੰ ਤੱਕ ਰਿਹਾ ਏਸ਼ਿਵ ਵਿਰਸੇ ਵਿੱਚ ਮਿਲੇ ਬਿਰਹਾ ਨੂੰ ਪੂਜਦਾ ਰਿਹਾ ਤੇ ਉਸ ਬਿਰਹਾ ਨੂੰ ਉਸਨੇ ਆਪਣੇ ਗੀਤਾਂ ਵਿੱਚ ਢਾਲ਼ ਕੇ ਲੋਕ ਗੀਤਾਂ ਦੀ ਸ਼ਕਲ ਦੇ ਦਿੱਤੀ

ਸਾਡੇ ਪੋਤੜਿਆਂ ਵਿੱਚ ਬਿਰਹਾ

ਰੱਖਿਆ ਸਾਡੀਆਂ ਮਾਵਾਂ ਜਿੰਦੇ ਮੇਰੀਏ।

ਜਾਂ

ਲੋਕੀ ਪੂਜਣ ਰੱਬ ਮੈ ਤੇਰਾ ਬਿਰਹੜਾ।

ਸਾਨੂੰ ਸੋ ਮੱਕਿਆਂ ਦਾ ਹੱਜ ਤੇਰਾ ਬਿਰਹੜਾ ।

---

ਸ਼ਿਵ ਨੂੰ ਜ਼ਿੰਦਗੀ ਚ ਮਿਲੇ ਹਿਜਰ ਤੇ ਪਿਆਰ ਵਿੱਚ ਮਿਲੀ ਨਾ-ਕਾਮਯਾਬੀ ਕਾਰਨ ਉਹ ਸ਼ਰਾਬ ਪੀਣ ਲੱਗ ਪਿਆ ਤੇ ਉਸ ਦੁਆਰਾ ਲਿਖੀਆਂ ਕਵਿਤਾਵਾਂ ਤੇ ਗੀਤਾਂ ਨੇ ਉਸ ਨੂੰ ਦੁਨੀਆਂ ਦੇ ਸਿਰਮੌਰ ਕਵੀਆਂ ਦੀ ਕਤਾਰ ਵਿੱਚ ਲਿਆ ਖੜ੍ਹਾ ਕੀਤਾਉਹ ਮੀਨਾ ਦੀ ਯਾਦ ਵਿੱਚ ਦਿਨ ਰਾਤ ਲਿਖਦਾ ਰਿਹਾ:-

ਮੈਨੂੰ ਜਦ ਵੀ ਤੁਸੀ ਹੋ ਯਾਦ ਆਏ

ਦਿਨ ਦਿਹਾੜੇ ਸ਼ਰਾਬ ਲੈ ਬੈਠਾ ।

ਮੈਨੂੰ ਤੇਰਾ ਸ਼ਬਾਬ ਲੈ ਬੈਠਾ ।

ਇਕ ਪਾਸੇ ਜਿਥੇ ਸ਼ਿਵ ਨੂੰ ਮੁਹੱਬਤ ਵਿੱਚ ਨਾਕਾਮਯਾਬੀ ਮਿਲੀ ਉਥੇ ਦੂਜੇ ਪਾਸੇ ਉਹ ਦੁਨੀਆਂ ਦਾ ਮਹਾਨ ਤੇ ਕਾਮਯਾਬ ਸ਼ਾਇਰ ਬਣ ਗਿਆ

----

ਸ਼ਿਵ ਨੇ ਪੰਜਾਬ ਦੇ ਪੇਡੂ ਜੀਵਨ ਤੋਂ ਆਪਣੇ ਸਾਹਿਤਕ ਜੀਵਨ ਦੀ ਸ਼ੁਰੂਆਤ ਕੀਤੀ ਸੀ ਇਸ ਲਈ ਕਦੇ ਕਦੇ ਉਸਦੇ ਗੀਤਾਂ ਵਿੱਚ ਪੇਡੂ ਜੀਵਨ ਦੀਆਂ ਝਲਕਾਂ, ਪ੍ਰਤੀਕਾਂ ਤੇ ਉਪਮਾਵਾਂ ਦਾ ਝਲਕਾਰਾ ਵੀ ਪੈਂਦਾ ਏ

ਸੁਬ੍ਹਾ ਸਵੇਰੇ ਜਦ ਖੁਹੇ ਤੇ ਮੈਂ ਜਾਨੀ ਆਂ

ਪਾਣੀ ਵਾਲਾ ਘੜਾ ਚੁੱਕ ਢਾਕੇ ਮੈ ਲਾਨੀ ਆਂ

ਨੀ ਉਹ ਲੱਗਾ ਮੇਰੀ ਵੱਖੀ ਸੰਗ ਜਾਪੇ

ਹਾਏ ਨੀ ਮੁੰਡਾ ਲੰਬੜਾਂ ਦਾ

ਮੈਨੂੰ ਹੀਰੇ ਹੀਰੇ ਆਖੇ ਹਾਏ ਨੀ ਮੁੰਡਾ ਲੰਬੜਾਂ ਦਾ

ਜਾਂ

ਗੁੱਤ ਸਪਨੀ ਕਲਾਵਾ ਮਾਰੇ ਲੱਕ ਨੂੰ

ਲੋਕੀ ਵੇਖਦੇ ਦੰਦਾਂ ਤੇ ਮਲੇ ਸੱਤ ਨੂੰ

ਬਾਹਵਾਂ ਗੋਰੀਆਂ ਚ ਵੰਗਾ ਛਣਕਾਵਾਂ

ਵੇ ਇੱਕ ਵਾਰੀ ਆਜਾ ਹਾਣੀਆਂ,

ਚੜ੍ਹ ਪੀਂਘ ਦੇ ਹੁਲਾਰੇ ਨਾਲ ਗਾਵਾਂ

---

ਫਿਰ ਇੱਕ ਰਾਤ ਸ਼ਿਵ ਸੱਚ ਮੁੱਚ ਤਾਰਾ ਬਣ ਕਿ ਆਪਣੀ ਮੀਨਾ ਕੋਲ ਚਲਾ ਗਿਆ6 ਅਤੇ 7 ਮਈ 1973 ਦੀ ਦਰਮਿਆਨੀ ਰਾਤ ਪੰਜਾਬੀ ਸਾਹਿਤ ਜਗਤ ਦੀ ਸਭ ਤੋ ਮਨਹੂਸ ਰਾਤ ਸੀ ਜਦ ਸ਼ਿਵ ਸਾਡੇ ਕੋਲੋ ਸਦਾ ਲਈ ਸਰੀਰਕ ਤੋਰ ਤੇ ਵਿਛੜ ਗਿਆ ਤੇ ਪਿਛੇ ਰਹਿ ਗਈਆਂ ਉਸਦੀਆਂ ਕਵਿਤਾਵਾਂ, ਗੀਤ ਤੇ ਗ਼ਜ਼ਲਾਂਉਸ ਰਾਤ ਸ਼ਿਵ ਦੀ ਨਹੀ ਸਗੋ ਇੱਕ ਗੀਤ ਦੀ ਮੌਤ ਹੋਈ ਸੀਸ਼ਿਵ ਦੇ ਜਾਣ ਤੋ ਬਾਅਦ ਅੱਜ ਤੱਕ ਵੀ ਉਸਦੇ ਗੀਤਾਂ ਨੂੰ ਬਹੁਤ ਸਾਰੇ ਨਵੇ-ਪੁਰਾਣੇ ਗਾਇਕ ਅਤੇ ਗਾਇਕਾਵਾਂ ਗਾਉਣ ਨੂੰ ਆਪਣਾ ਵੱਡੇ ਭਾਗ ਸਮਝਦੇ ਹਨ

---

ਪਰ ਅੱਜ ਬੜੇ ਅਫ਼ਸੋਸ ਨਾਲ ਇਹ ਲਿਖਣਾ ਪੈ ਰਿਹਾ ਹੈ ਕਿ ਜਿਸ ਲੋਹੇ ਦੇ ਸ਼ਹਿਰ ਬਟਾਲੇ ਨੂੰ ਸ਼ਿਵ ਨੇ ਦੁਨੀਆਂ ਦੇ ਨਕਸ਼ੇ ਤੇ ਲਿਆ ਖੜ੍ਹਾ ਕੀਤਾਉਸ ਸ਼ਹਿਰ ਵਿੱਚ ਬਣੀ ਉਸ ਦੀ ਇਕੋ ਇੱਕ ਯਾਦਗਾਰ ਸ਼ਿਵ ਆਡੀਟੋਰੀਅਮ ਨੂੰ ਤੱਕ ਕਿ ਸ਼ਿਵ ਦੀ ਰੂਹ ਪਈ ਕੁਰਲਾਉਂਦੀ ਏ ਤੇ ਇਹੋ ਕਹਿੰਦੀ ਨਜ਼ਰ ਆਉਦੀ ਏ:-

ਸਾਨੂੰ ਲੱਖਾਂ ਦਾ ਤਨ ਲੱਭ ਗਿਆ

ਪਰ ਇੱਕ ਦਾ ਮਨ ਵੀ ਨਾ ਮਿਲਿਆ

ਕੀ ਲਿਖਿਆ ਕਿਸੇ ਮੁਕੱਦਰ ਸੀ

ਹੱਥਾਂ ਦੀਆਂ ਚਾਰ ਲਕੀਰਾਂ ਦਾ

ਅੱਜ ਜਿੱਥੇ ਕੁਝ ਲੋਕ ਸ਼ਿਵ ਦੇ ਗੀਤਾਂ ਨੂੰ ਬੋਲ ਕਿ ਸ਼ੋਹਰਤਾਂ ਖੱਟ ਰਹੇ ਨੇ, ਜਿਥੇ ਉਸ ਦੀਆਂ ਕਿਤਾਬਾਂ ਛਾਪ ਛਾਪ ਮੋਟੀਆਂ ਰਕਮਾਂ ਕਮਾ ਰਹੇ ਨੇ ਉਥੇ ਉਸ ਦੀ ਯਾਦਗਾਰ ਵੱਲ ਕੋਈ ਧਿਆਨ ਨਹੀ ਦਿੱਤਾ ਜਾ ਰਿਹਾ ਅੱਜ ਉਸਦੀ ਬਟਾਲੇ ਵਿੱਚ ਇੱਕੋ ਇੱਕ ਯਾਦਗਾਰ ਕੂੜਾ ਸੁੱਟਣ ਦੇ ਕੰਮ ਆ ਰਹੀ ਹੈ

----

ਉਹ ਮਹਾਨ ਕਵੀ ਜੋ ਹਰ ਮੁਹੱਬਤ ਕਰਨ ਵਾਲੇ ਦੇ ਦਿਲ ਵਿੱਚ ਵਸਦਾ ਹੈਜਿਸ ਦੀਆਂ ਕਵਿਤਾਵਾਂ ਤੇ ਗੀਤ ਹਰ ਆਸ਼ਕ ਤੇ ਹਰ ਮਾਸ਼ੂਕ ਦੀ ਜ਼ੁਬਾਨ ਤੋਂ ਆਪ ਮੁਹਾਰੇ ਗੁਣਗੁਣਾਏ ਜਾਂਦੇ ਨੇਤੇ ਸ਼ਾਇਦ ਉਹ ਅਲਬੇਲਾ ਸ਼ਾਇਰ ਰਹਿੰਦੀ ਦੁਨੀਆ ਤੱਕ ਇਵੇਂ ਹੀ ਸਾਡਿਆਂ ਚੇਤਿਆਂ ਵਿੱਚ ਵੱਸ ਕੇ ਜਿਉਂਦਾ ਰਹੇਤੇ ਉਸਦੀ ਮੀਨਾ ਸਦਾ ਉਸਦੀਆਂ ਹੀ ਕਵਿਤਾਵਾਂ ਉਸਨੂੰ ਪੜ੍ਹ ਪੜ੍ਹ ਕੇ ਸੁਣਾਉਂਦੀ ਰਹੇ

ਦੂਰ ਤੱਕ ਮੇਰੀ ਨਜ਼ਰ ਤੇਰੀ ਪੈੜ ਨੂੰ ਤੱਕਦੀ ਰਹੀ।

ਫੇਰ ਤੇਰੀ ਪੈੜ ਨੂੰ ਰਾਹਾਂ ਦੀ ਮਿੱਟੀ ਖਾ ਗਈ ।

ਤੁੰ ਵਿਦਾ ਹੋਇਓਂ ਮੇਰੇ ਦਿਲ ਤੇ ਉਦਾਸੀ ਛਾ ਗਈ।

ਪੀੜ ਦਿਲ ਦੀ ਹੋਂਦ ਬਣ ਕਿ ਅੱਖੀਆਂ ਵਿੱਚ ਆ ਗਈ।

1 comment:

Charanjeet said...

bahut hi jaankaarii bharpoor lekh rozi ji;jadon tak panjabi rahegii,shiv da naam vi rahega