ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Thursday, June 25, 2009

ਰੋਜ਼ੀ ਸਿੰਘ - ਲੇਖ

ਸੁਨੇਹੇ ਤੇ ਸੁਪਨੇ

ਲੇਖ

ਕਈ ਸੁਨੇਹੇ ਸੁਪਨਿਆਂ ਵਰਗੇ ਹੁੰਦੇ ਨੇ, ਤੇ ਕੁਝ ਸੁਪਨੇ ਸੁਨੇਹੇ ਬਣ ਕਿ ਸੁਰਮਈ ਅੱਖਾਂ ਵਿੱਚ ਆਣ ਵਸਦੇ ਨੇਸੁਨੇਹਾ ਜੇ ਸੋਹਣੇ ਦਿਲਦਾਰ ਦਾ ਘੱਲਿਆ ਹੋਵੇ ਤਾਂ ਫਿਰ ਨੀਂਦ ਕਿਥੇ ਆਉਂਦੀ ਏ ਤੇ ਜਦ ਨੀਂਦ ਹੀ ਨਾ ਆਵੇ ਤਾਂ ਸੁਪਨਿਆਂ ਦਾ ਆਉਣਾ ਨਾ-ਮੁਮਕਿਨ ਹੁੰਦੈਮੁਲਾਕਾਤਾਂ ਸੁਪਨਿਆਂ ਦਾ ਅਧਾਰ ਬਣਦੀਆਂ ਨੇ ਤੇ ਇੰਤਜ਼ਾਰ ਨੀਂਦ ਨਾ ਆਉਣ ਦਾ ਸਬੱਬਹੁਣ ਸੁਨੇਹਿਆਂ ਦੀ ਸ਼ਕਲ ਵਿਗੜ ਗਈ ਹੈਸੁਨੇਹੇ ਭੇਜਣ ਲਈ ਹੁਣ ਕਿਸੇ ਵਿਅਕਤੀ ਵਿਸ਼ੇਸ਼ ਦੀ ਜ਼ਰੂਰਤ ਨਹੀਂ ਰਹੀਪਿਆਰ, ਮੁਹੱਬਤ,ਸਨੇਹ ਤੇ ਮੋਹ ਭਰੇ ਸੁਨੇਹਿਆਂ ਦੀ ਘਾਟ ਰੜਕਣ ਲੱਗ ਪਈ ਹੈਹੁਣ ਤਾਂ ਸੱਦਾ ਪੱਤਰ ਜਾਂ ਕਾਰਡ ਵੀ ਸਿਰਫ਼ ਆਪਣੀ ਹੈਸੀਅਤ ਦਾ ਦਿਖਾਵਾ ਕਰਨ ਲਈ ਭੇਜੇ ਜਾਂਦੇ ਨੇ ਡੱਬੇਨਾਲ……! ਸੁਪਨੇ ਦਾ ਮਰ ਜਾਣਾ ਬਹੁਤ ਦੁਖਦਾਈ ਹੁੰਦਾ ਹੈਕਿਉਂਜੋ ਟੁੱਟ ਚੁੱਕੇ ਸੁਪਨੇ ਨੂੰ ਦੁਬਾਰਾ ਸਜਾਉਣ ਦੀਆਂ ਸੰਭਾਵਨਾਵਾਂ ਵਧੇਰੇ ਹੁੰਦੀਆਂ ਹਨ ਜਦ ਕੇ ਮਰ ਚੁੱਕੇ ਸੁਪਨੇ……? ਹਰ ਕੋਈ ਕਿਸੇ ਦੀਆਂ ਅੱਖਾਂ ਦਾ ਸੁਪਨਾ ਬਣਦਾ ਹੈ ਤੇ ਹਰੇਕ ਦਾ ਕੋਈ ਨਾ ਕੋਈ ਸੁਪਨਾ ਜ਼ਰੂਰ ਟੁੱਟਦੈ

----

ਸਾਡੇ ਸਾਰੇ ਦਿਨ ਦੀ ਕਾਰਜਸ਼ੀਲਤਾ ਤੇ ਕਿਰਿਆਵਾਂ ਹੀ ਰਾਤ ਨੂੰ ਨੀਂਦ ਵਿੱਚ ਸਾਡੀਆਂ ਅੱਖਾਂ ਦੇ ਸੁਪਨੇ ਬਣਦੀਆਂ ਨੇਲਾਟਰੀ ਪਾਉਣ ਵਾਲੇ ਨੂੰ ਹਮੇਸ਼ਾਂ ਲਾਟਰੀ ਨਿਕਲਣ ਦੇ ਸੁਪਣੇ ਆਉਣਗੇ, ਪ੍ਰੇਮੀਆਂ ਨੂੰ ਦਿਲਦਾਰਾਂ ਦੇ, ਸਾਧਾਂ ਨੂੰ ਕੁਦਰਤ ਦੇ, ਚੋਰਾ ਨੂੰ ਚੋਰੀ ਦੇ ਅਤੇ ਠੱਗਾ ਨੂੰ ਹੇਰਾਫੇਰੀ ਦੇਸੁਪਨੇ ਰੀਝਾਂ ਸਿਰਜਦੇ ਹਨਰੀਝਾਂ ਦੀ ਪੂਰਤੀ ਲਈ ਸਾਨੂੰ ਮਿਹਨਤ ਦੀ ਜ਼ਰੂਰਤ ਹੁੰਦੀ ਹੈਬੇਤਹਾਸ਼ਾ ਦੌੜ ਭੱਜ, ਪਦਾਰਥਵਾਦ ਤੇ ਰੀਝਾਂ ਦਾ ਲਾਲਸਾਵਾਂ ਵਿੱਚ ਬਦਲ ਜਾਣਾ ਸੁਪਨਿਆਂ ਦੇ ਟੁੱਟਣ ਦਾ ਕਾਰਨ ਬਣ ਰਿਹਾ ਹੈਜਿਉਂ ਜਿਉਂ ਜੀਵਨ ਗੁੰਝਲਦਾਰ ਹੋ ਰਿਹਾ ਹੈ, ਸੋਚ ਦਾ ਦ੍ਰਿਸ਼ਟੀਕੋਣ ਬਦਲਦਾ ਜਾ ਰਿਹਾ ਹੈ

----

ਸੁਪਨੇ ਵਿੱਚ ਦੇਖੀ ਕੋਈ ਸ਼ੈਅ ਜਦ ਯਾਦ ਰਹਿੰਦੀ ਹੈ ਤਾਂ ਉਹ ਕਿਸੇ ਆਉਣ ਵਾਲੀ ਖੁਸ਼ੀ ਜਾਂ ਗ਼ਮੀ ਦਾ ਸੁਨੇਹਾ ਹੁੰਦੀ ਹੈਕਈ ਵਾਰ ਆਉਣ ਵਾਲੀ ਕੋਈ ਘਟਨਾ,ਦੁਰਘਟਨਾ ਸੁਪਨੇ ਵਿੱਚ ਅਗਾਊਂ ਹੀ ਸਾਖਸ਼ਾਤ ਦਿਖਾਈ ਦੇ ਜਾਂਦੀ ਹੈਸੁਪਨੇ ਦੇਖਣਾ ਹਰ ਇੱਕ ਦਾ ਅਧਿਆਰ ਹੈ, ਪਰ ਆਪਣੇ ਤੋਂ ਵੱਡੇ ਸੁਪਨੇ ਵੇਖਣ ਦੀ ਹਿੰਮਤ ਕਿਸੇ ਕਿਸੇ ਵਿੱਚ ਹੁੰਦੀ ਹੈਆਪਣੇ ਆਪ ਨੂੰ ਅਰਪਿਤ ਕੀਤੇ ਬਿਨ੍ਹਾਂ ਕਿਸੇ ਦੀ ਅੱਖ ਦਾ ਸੁਪਨਾ ਨਹੀਂ ਬਣਿਆ ਜਾ ਸਕਦਾ ਤੇ ਵਿਕਸਤ ਹੋਏ ਬਿਨ੍ਹਾਂ ਰੀਝਾਂ ਦੀ ਪੂਰਤੀ ਨਹੀਂ ਹੁੰਦੀਮਨ ਨੂੰ ਮਜਬੂਤ ਤੇ ਅਡੋਲ ਰੱਖਣਾ ਤੇ ਆਪਣੀ ਹੋਂਦ ਨੂੰ ਬਰਕਾਰ ਬਣਾਈ ਰੱਖਣ ਨਾਲ ਸਫ਼ਲਤਾਵਾਂ ਦਾ ਮਿਲਣਾ ਲਾਜ਼ਮੀ ਹੈਸਫ਼ਲਤਾ ਵਿਅਕਤੀ ਦੀ ਸ਼ਖ਼ਸੀਅਤ ਨਿਖਾਰਦੀ ਹੈ ਤੇ ਸਫ਼ਲ ਵਿਅਕਤੀ ਕੋਲ ਸੁਨੇਹਿਆਂ ਦੀ ਘਾਟ ਨਹੀਂ ਰਹਿੰਦੀ

---

ਸੁਪਨੇ ਵਿੱਚ ਬਾਦਸ਼ਾਹ ਬਣਨਾ ਬਹੁਤ ਸੁਖਦਾਈ ਲਗਦੈ, ਪਰ ਜੇਕਰ ਤੁਹਾਨੂੰ ਸੁਪਨੇ ਵਿੱਚ ਕਿਸੇ ਮੁਸੀਬਤ ਤੋਂ ਛੁਟਕਾਰਾ ਪਾਉਣ ਲਈ ਭੱਜਣਾ ਪਏ ਤਾਂ ਤੁਹਾਡਾ ਇੱਕ ਇੱਕ ਕਦਮ ਸੌ-ਸੌ ਕਿਲੋ ਭਾਰਾ ਲਗੇਗਾ, ਤੁਸੀ ਭੱਜ ਨਹੀਂ ਸਕੋਗੇਤੁਹਾਡਾ ਅੱਗੇ ਨੂੰ ਪੁੱਟਿਆ ਕਦਮ ਤੁਹਾਨੂੰ ਪਿਛੇ ਨੂੰ ਧੱਕਦਾ ਲੱਗੇਗਾਸੁਪਨੇ ਵਿੱਚ ਤੁਹਾਡੇ ਪਿੱਤਰਾਂ ਦੇ ਸੁਨੇਹੇ ਪ੍ਰਾਪਤ ਹੁੰਦੇ ਨੇਉਹ ਤੁਹਾਨੂੰ ਆਵਾਜ਼ਾਂ ਮਾਰਦੇ ਸੁਣਾਈ ਦੇਣਗੇਤੁਸੀ ਆਪਣੇ ਆਪ ਨੂੰ ਕਿਸੇ ਖ਼ਾਲੀ ਤੇ ਡੂੰਘੇ ਖ਼ਲਾਅ ਵੱਲ ਜਾਂਦੇ ਮਹਿਸੂਸ ਕਰੋਗੇਇਹ ਦਰਅਸਲ ਸਾਡੇ ਅਰਧ ਚੇਤਨ ਮਨ ਕਾਰਨ ਹੁੰਦੈਪਰ ਇਸਦੇ ਪੱਕੇ ਕਾਰਨਾ ਦਾ ਕਿਸੇ ਨੂੰ ਕੋਈ ਪਤਾ ਨਹੀ ਹੈਸੁਪਨੇ ਹਕੀਕਤ ਦੇ ਉਲਟ ਹੁੰਦੇ ਨੇ ਤੇ ਹਕੀਕਤਾਂ ਸੁਪਨਿਆਂ ਤੋਂ ਉਲਟ। ਜ਼ਿੰਦਗੀ ਨੂੰ ਹਕੀਕੀ ਬਣਾਏ ਬਿਨ੍ਹਾਂ ਸੁਭ ਇੱਛਾਵਾਂ ਦੇ ਪਾਤਰ ਨਹੀਂ ਬਣਿਆ ਜਾ ਸਕਦਾਚੱਲਣਾ ਤੇ ਚੱਲਦੇ ਰਹਿਣਾ ਜ਼ਿੰਦਗੀ ਦਾ ਅਸੂਲ ਹੈਜ਼ਿੰਮੇਵਾਰੀਆਂ ਨੂੰ ਉਤਸ਼ਾਹ ਨਾਲ ਨਿਭਾਉਣ, ਇਮਾਨਦਾਰੀ ਨਾਲ ਫ਼ਰਜ਼ਾਂ ਦੀ ਪੂਰਤੀ ਕਰਨ ਤੇ ਸੁਖਾਵੇਂ ਸਬੰਧ ਕਾਇਮ ਕਰਨ ਨਾਲ ਜਿੰਦਗੀ ਵਿੱਚ ਬੰਦਾ ਸੁਰਖਰੂ ਹੁੰਦੈ ਤੇ ਸੁਰਖਰੂ ਇਨਸਾਨ ਗੂੜੀ ਤੇ ਸੁਖਦ ਨੀਂਦ ਮਾਣਦੈਸੁਖਦ ਤੇ ਗੂੜੀ ਨੀਂਦ, ਹੱਢ ਭੰਨਵੀਂ ਮਿਹਨਤ ਤੇ ਸੁਚੱਜੀ ਸੋਚ ਨਾਲ ਨਿਰੰਤਰ ਸਬੰਧਤ ਹੈਇਮਾਨਦਾਰੀ ਦੀ ਨੀਂਦੇ ਸਜੇ ਹੋਏ ਸੁਪਨਿਆਂ ਦਾ ਆਉਣਾ-ਜਾਣਾ ਲੱਗਾ ਹੀ ਰਹਿੰਦਾ ਹੈਆਪਣੇ ਆਪ ਨੂੰ ਜਾਨਣ ਲਈ ਤੁਹਾਨੂੰ ਆਪਣੇ ਮਨ ਦੀ ਲੰਮੀ ਯਾਤਰਾ ਤੇ ਨਿਕਲਣਾ ਪਵੇਗਾਇਸ ਲੰਮੀ ਯਾਤਰਾ ਤੇ ਨਿਕਲੇ ਬਿਨ੍ਹਾ ਗਿਆਨ ਨਹੀਂ ਖੋਜਿਆ ਜਾ ਸਕਦਾਗਿਆਨ ਨਾਲ ਜੀਵਨ ਦੇ ਨਵੇਂ ਰਾਹ ਬਣਦੇ ਨੇ ਤੇ ਰਾਹਾਂ ਤੇ ਤੁਰੇ ਰਹਿਣ ਨਾਲ ਇੱਕ ਤਾਂ ਸਾਡੇ ਪੈਰ ਜ਼ਮੀਨ ਦੇ ਰਹਿੰਦੇ ਨੇ ਤੇ ਦੂਜਾ ਜ਼ਿੰਦਗੀ ਦੇ ਨਵੇਂ ਪਹਿਲੂਆਂ ਦਾ ਯਥਾਰਥ ਪਤਾ ਲਗਦਾ ਹੈ

----

ਧਰਤੀ ਵੰਡੀ ਜਾ ਰਹੀ ਹੈ, ਘਰ ਵੱਡੇ ਹੁੰਦੇ ਜਾ ਰਹੇ ਨੇ ਪਰ ਦਿਲ ਛੋਟੇ, ਤੇ ਥੋੜ੍ਹੇ ਦਿਲ ਵਾਲਾ ਬੰਦਾ ਵੱਡੇ ਸੁਪਨੇ ਕਿਵੇਂ ਸਜਾ ਸਕਦਾ….? ਸਬੰਧਾਂ ਵਿਚ ਅਣਸੁਖਾਵੇਂਪਨ ਕਾਰਨ ਸੁੱਖ ਦੁੱਖ ਸਾਂਝੇ ਨਹੀਂ ਰਹੇ ਤੇ ਜਦ ਸੁੱਖਾਂ ਦੁੱਖਾਂ ਦੀ ਸਾਂਝ ਨਾ ਰਹੇ ਤਾਂ ਸੁੱਖ-ਸੁਨੇਹਿਆਂ ਦਾ ਪਤਨ ਹੋ ਜਾਂਦਾ ਹੈਅਜਿਹੇ ਸੁਪਨੇ ਦੇਖਣ ਦਾ ਕੀ ਲਾਭ ਜਿਸ ਵਿੱਚ ਸੱਜਣਾਂ ਦਾ ਚਿਹਰਾ ਨਾ ਦਿਸੇ ਸੁੱਖ ਦੁੱਖ ਤੇ ਤਾਂ ਹੀ ਫਰੋਲੇ ਜਾਂਦੇ ਨੇ ਜਦ ਆਪਣੇ ਪਿਆਰਿਆਂ ਦਾ ਦੀਦਾਰ ਹੋਵੇਪ੍ਰਭਾਵਿਤ ਹੋਏ ਬਿਨ੍ਹਾਂ ਮੁਲਾਕਾਤ ਦੀ ਤਾਂਘ ਨਹੀਂ ਜਾਗਦੀ ਤੇ ਬਿਨ੍ਹਾਂ ਮੁਲਾਕਾਤਾਂ ਮੁਹੱਬਤ ਨਹੀਂ ਵਧਦੀਬਹੁਤੇ ਵਾਰੀ ਸੁਪਨੇ ਵਿੱਚ ਸਾਨੂੰ ਅਣਜਾਣ ਲੋਕ ਹੀ ਮਿਲਣਗੇ, ਪਰ ਇਹਨਾਂ ਚੰਗੇ ਚੰਗੇ ਅਜਨਬੀਆਂ ਦੀ ਬਹੁਤਾਤ ਕਾਰਨ ਹੀ ਸੁਪਨਿਆਂ ਨੂੰ ਇੰਨਾ ਸਤਿਕਾਰ ਹਾਸਿਲ ਹੈ

----

ਸੁਪਨੇ ਦੀ ਸਿਰਫ਼ ਜਾਤ ਹੀ ਉਤਮ ਹੁੰਦੀ ਹੈਦਰਅਸਲ ਹਕੀਕਤ ਦਾ ਕੋਈ ਵੀ ਸਬੰਧ ਸੁਪਨੇ ਨਾਲ ਨਹੀਂ ਹੁੰਦਾਹਕੀਕਤਾਂ ਚੇਤਨ ਮੰਨ ਦਾ ਪਾਰਦਰਸ਼ੀ ਸ਼ੀਸ਼ਾ ਹੁੰਦੀਆਂ ਨੇ ਜਦ ਕੇ ਸੁਪਨੇ ਕਿਸੇ ਸਟੇਜ ਦੇ ਪੜਦੇ ਪਿੱਛੇ ਹੋ ਰਹੀ ਕਿਸੇ ਡਰਾਮੇ ਦੀ ਰਿਹੱਸਲਜ਼ਿੰਦਗੀ ਵਿੱਚ ਕੁਝ ਲੋਕ ਜਾਂ ਸ਼ੈਆਂ ਸਿਰਫ ਸੁਪਨਾ ਬਣ ਕੇ ਆਉਂਦੇ ਨੇ ਤੇ ਅਸੀਂ ਉਹਨਾਂ ਨੂੰ ਹਕੀਕਤ ਸਮਝ ਲੈਂਦੇ ਹਾਂ ਦਰਅਸਲ ਇਹ ਲੋਕ ਜਾਂ ਚੀਜ਼ਾਂ ਬੰਦ ਪਏ ਕਿਸੇ ਖ਼ਤ ਵਾਂਗ ਹੁੰਦੇ ਨੇ ਜਿਸ ਤੇ ਪਤਾ ਨਹੀਂ ਲਿਖਿਆ ਹੁੰਦਾਖ਼ਤ ਸੁਨੇਹਿਆਂ ਦਾ ਸਭ ਤੋਂ ਪੁਰਾਣਾ ਤੇ ਵਧੀਆ ਰੂਪ ਹਨ ਪਰ ਹੁਣ ਕੋਈ ਖ਼ਤ ਹੀ ਨਹੀਂ ਲਿਖਦਾਖ਼ਤ ਲਿਖਣ ਵਾਸਤੇ ਦਰਸਅਸਲ ਵਕਤ ਦੀ ਜਰੂਰਤ ਹੁੰਦੀ ਹੈ ਪਰ ਸਾਡੇ ਕੋਲ ਵਕਤ ਰਿਹਾ ਹੀ ਕਿਥੇ ਐ….!

----

ਪ੍ਰਸੰਨਤਾ ਜ਼ਿੰਦਗੀ ਦਾ ਅਸਲ ਆਨੰਦ ਹੁੰਦੀ ਹੈਜ਼ਿਆਦਾ ਸਿਆਣੇ ਹੋਣ ਨਾਲੋਂ ਉਸਾਰੂ ਦ੍ਰਿਸ਼ਟੀਕੋਣ ਅਪਣਾਉਣ ਦੀ ਵਧੇਰੇ ਲੋੜ ਹੈਮਨ ਦਾ ਅਸੰਤੁਸ਼ਟ ਹੋਣਾ ਚਿੰਤਾਵਾਂ ਨੂੰ ਜਨਮ ਦਿੰਦਾ ਹੈ ਤੇ ਚਿੰਤਾ ਅਤੇ ਚਿਤਾ ਵਿੱਚ ਸਿਰਫ਼ ਇੱਕ ਟਿੱਪੀ ਦਾ ਹੀ ਫ਼ਰਕ ਹੁੰਦੈਸੁਖਦ ਜੀਵਨ ਲਈ ਨਿੱਜ ਤੋਂ ਉਪਰ ਉਠ ਕੇ ਪਰਉਪਕਾਰੀ ਜੀਵਨ ਜੀਣ ਦਾ ਢੰਗ ਸਿਖਣਾ ਪਵੇਗਾਕਿਸੇ ਦੇ ਦੁੱਖ ਸੁੱਖ ਦੇ ਭਾਈਵਾਲ ਬਣੋਗੇ ਤਾਂ ਆਪਣੇ ਦੁੱਖਾਂ ਵਿੱਚ ਕਮੀ ਮਹਿਸੂਸ ਹੋਵੇਗੀਜਦੋਂ ਕੌਲ ਸਿਰਫ਼ ਤੋੜਨ ਲਈ ਕੀਤੇ ਜਾਣ ਤਾਂ ਤੁਹਾਡੇ ਸ਼ੁੱਭਚਿੰਤਕਾਂ ਦੀ ਕਤਾਰ ਛੋਟੀ ਹੁੰਦੀ ਜਾਵੇਗੀਵਿਰੋਧੀ ਦੀ ਇੱਜਤ ਕਰਨ ਦਾ ਸਲੀਕਾ ਕਿਸੇ ਕਿਸੇ ਕੋਲ ਹੁੰਦੈ, ਜਦ ਇਹ ਸਲੀਕਾ ਸਾਡੇ ਕੋਲ ਹੋਵੇਗਾ ਤਾਂ ਜ਼ਿੰਦਗੀ ਮੁਸਕਰਾਉਦੀ ਨਜ਼ਰ ਆਵੇਗੀਦੁਆ ਕਰੋ ਜਿਨ੍ਹਾਂ ਦੇ ਦਿਲਦਾਰ ਵਿਛੜ ਗਏ ਨੇ ਉਹ ਮਿਲ ਜਾਣ, ਸੌਣ ਤੋਂ ਪਹਿਲਾਂ ਆਸ ਜ਼ਰੂਰ ਰੱਖੋ ਕੇ ਜੋ ਦਿਲ ਵਿੱਚ ਵਸਦੇ ਹਨ ਉਹਨਾਂ ਦਾ ਸੁਪਨਾ ਆ ਜਾਵੇ……!


1 comment:

Unknown said...

Tohada eh lekh pasand aiya.sohni likhat likhan lai bahut bahut vadhaiyan.agle lekh de udeek rahegi.