ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Saturday, August 29, 2009

ਕੇਹਰ ਸ਼ਰੀਫ - ਸਫ਼ਰ ਤੋਂ ਪਹਿਲਾਂ - ਧਿਆਨ ਨਾਲ਼, ਧਿਆਨ ਕਰਨ ਯੋਗ - ਲੇਖ

ਸਫ਼ਰ ਤੋਂ ਪਹਿਲਾਂ - ਧਿਆਨ ਨਾਲ਼, ਧਿਆਨ ਕਰਨ ਯੋਗ

ਲੇਖ

ਜਦੋਂ ਵੀ ਕੋਈ ਮਨੁੱਖ ਕਿਸੇ ਪਾਸੇ ਸਫ਼ਰ ਵਾਸਤੇ ਤੁਰਨ ਦਾ ਮਨ ਬਣਾਉਂਦਾ ਹੈ ਤਾਂ ਉਸਦੇ ਮਨ ਵਿਚ ਬਹੁਤ ਤਰ੍ਹਾਂ ਦੇ ਸਵਾਲ, ਸ਼ੰਕੇ, ਤੌਖਲੇ ਅਤੇ ਫਿਕਰ ਪੈਦਾ ਹੁੰਦੇ ਹਨ ਅਤੇ ਉਹ ਇਨ੍ਹਾਂ ਸਵਾਲਾਂ ਨੂੰ ਲੈ ਕੇ ਕਈ ਵਾਰ ਪ੍ਰੇਸ਼ਾਨ ਵੀ ਹੁੰਦਾ ਹੈਇਸ ਵਿਚ ਬਹੁਤੀ ਵਾਰ ਬੰਦਾ ਖ਼ੁਦ ਹੀ ਜ਼ਿੰਮੇਵਾਰ ਹੁੰਦਾ ਹੈਕਿਉਂਕਿ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਹਨ ਜਿਨ੍ਹਾਂ ਬਾਰੇ ਸਫਰ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਹੈਆਮ ਲੋਕ ਜਦੋਂ ਬਾਹਰ ਜਾਂਦੇ ਹਨ ਤਾਂ ਬਹੁਤ ਸਾਰਿਆਂ ਤੋਂ ਪਤਾ ਕਰਦੇ ਰਹਿੰਦੇ ਹਨਉੱਥੋਂ ਦਾ ਮੌਸਮ, ਕਰੰਸੀ, ਖਾਣ-ਪੀਣ, ਇਕ ਥਾਂ ਤੋਂ ਦੂਜੇ ਥਾਂ ਜਾਣ ਵਾਸਤੇ ਵਰਤੇ ਜਾਂਦੇ ਸਫ਼ਰ ਬਗੈਰਾ ਦੇ ਸਾਧਨ ਆਦਿ ਆਪਣੇ ਖਿੱਤੇ ਵਿਚੋਂ ਬਹੁਤੇ ਗੇੜੇ ਬਾਹਰ ਮਾਰਨ ਵਾਲੇ ਸਿਆਸੀ ਲੀਡਰ ਹਨ ਜਾਂ ਸਾਹਿਤਕਾਰ ( ਗਵੱਈਏ ਅਤੇ ਧਾਰਮਿਕ ਪ੍ਰਚਾਰਕਾਂਨੂੰ ਇਨ੍ਹਾਂ ਵਿਚ ਨਹੀਂ ਗਿਣਨਾ ਚਾਹੀਦਾ ) ਆਮ ਤੌਰ ਤੇ ਇਹ ਇਨ੍ਹਾਂ ਗੱਲਾਂ ਵਲ ਬਹੁਤਾ ਧਿਆਨ ਹੀ ਨਹੀਂ ਦਿੰਦੇਆਪਣੇ ਲੋਕ ਤਾਂ ਅਜਿਹੀਆਂ ਜ਼ਿੰਮੇਵਾਰੀਆਂ ਬਾਹਰ ਵਸਦੇ ਆਪਣੇ ਜਾਣੂਆਂ, ਮਿੱਤਰਾਂ-ਦੋਸਤਾਂ ਜਾਂ ਕਿਸੇ ਰਿਸ਼ਤੇਦਾਰ ਦੇ ਸਿਰ ਹੀ ਪਾ ਛਡਦੇ ਹਨਬਾਹਰ ਵਸਦੇ ਲੋਕ ਇਨ੍ਹਾਂ ਦੀ ਆਉ-ਭਗਤ ਤੇ ਸੇਵਾ ਵੀ ਵਿਤੋਂ ਬਾਹਰੇ ਹੋ ਕੇ ਕਰਦੇ ਹਨਇਹਦਾ ਸਿੱਟਾ ਇਹ ਨਿਕਲਦਾ ਹੈ ਕਿ ਉਨ੍ਹਾਂ ਦੇ ਗੇੜੇ ਵਧ ਜਾਂਦੇ ਹਨ ਅਤੇ ਕਈ ਵਾਰ ਅਜਿਹਾ ਬੋਝ ਲੋਕਾਂ ਵਾਸਤੇ ਬਿਪਤਾ ਵਰਗਾ ਹੋ ਨਿੱਬੜਦਾ ਹੈ, ਆਪਣੇ ਲੋਕ ਮਹਿਮਾਨ ਨਿਵਾਜ਼ ਹੋਣ ਕਰਕੇ ਇਸ ਨੂੰ ਜਰ ਲੈਂਦੇ ਹਨਇਹਨੂੰ ਪੰਜਾਬੀ ਸੁਭਾਅ ਵੀ ਆਖਿਆ ਜਾਂਦਾ ਹੈਉਂਜ ਹੋਰ ਬਹੁਤ ਸਾਰੇ ਦੇਸ਼ਾਂ ਤੇ ਕੌਮਾਂ ਦੇ ਲੋਕਾਂ ਦਾ ਸੁਭਾਅ ਵੀ ਇਹੋ ਜਿਹਾ ਹੀ ਹੈ

----

ਬਾਹਰ ਜਾਣ ਤੋਂ ਪਹਿਲਾਂ ਜਿਸ ਕਿਸੇ ਕੋਲ ਵੀ ਜਾਣਾ ਹੋਵੇ ਉਸ ਤੋਂ ਪਤਾ ਕਰਨਾ ਚਾਹੀਦਾ ਹੈ ਕਿ ਜਦੋਂ ਉਹ ਭਾਈਬੰਦ ਜਾਣਾ ਚਾਹੁੰਦਾ ਹੈ ਉਸ ਸਮੇਂ ਬਾਹਰ ਵਸਦੇ ਸੱਜਣ / ਰਿਸ਼ਤੇਦਾਰ ਕੋਲ ਵਿਹਲ ਵੀ ਹੈ ? ਉਸੇ ਸਮੇਂ ਉਸਦਾ ਕੋਈ ਆਪਣਾ ਪ੍ਰੋਗਰਾਮ ਤਾਂ ਨਹੀਂ? ਉਹ ਆਪ ਕਿਧਰੇ ਬਾਹਰ ਤਾਂ ਨਹੀਂ ਜਾ ਰਿਹਾ? ਕੰਮ ਕਰਨ ਵਾਲੇ ਕੋਲ ਛੁੱਟੀਆਂ ਹਨ ਜਾਂ ਫੇਰ ਉਸ ਨੂੰ ਛੁੱਟੀਆਂ ਮਿਲਣ ਦੀ ਸੰਭਾਵਨਾ ਵੀ ਹੈਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਇੱਥੇ ਕੰਮਾਂ ਵਾਲਿਆਂ ਕੋਲ ਹਿੰਦੁਸਤਾਨ ਵਾਲੀ ਫਰਲੋਮਾਰਕਾ ਆਜ਼ਾਦੀ ਨਹੀਂ ਹੈਕੰਮ ਕਰਨ ਵਾਲਾ ਹਰ ਵਿਅਕਤੀ ਇਸ ਨੂੰ ਆਪਣੀ ਕਾਨੂੰਨੀ ਤੇ ਇਖ਼ਲਾਕੀ ਜ਼ਿੰਮੇਵਾਰੀ ਸਮਝਦਾ ਹੈਇੰਜ ਨਾ ਕਰਨ ਵਾਲੇ ਨੂੰ ਕੰਮ ਤੋਂ ਜਵਾਬ ਵੀ ਹੋ ਸਕਦਾ ਹੈ

----

ਯੂਰਪ ਵਿਚ ਵਸਣ ਵਾਲੇ ਬਹੁਤ ਸਾਰੇ ਲੋਕ ਹਨ ਜੋ ਗਰਮੀਆਂ/ਸਰਦੀਆਂ ਦੀਆਂ ਛੁੱਟੀਆਂ ਸਮੇਂ ਕਿਧਰੇ ਬਾਹਰ ਜਾਣ ਦਾ ਪ੍ਰੋਗਰਾਮ ਬਣਾ ਲੈਂਦੇ ਹਨਕੰਮਾਂ ਵਿਚ ਵਿਘਨ ਨਾ ਪਵੇ ਇਸ ਕਰਕੇ ਕਾਮਿਆਂ ਨੂੰ ਕਿਹਾ ਜਾਂਦਾ ਹੈ ਕਿ ਆਪਣੀਆਂ ਨਵੇਂ ਸਾਲ ਵਿਚ ਲਈਆਂ ਜਾਣ ਵਾਲੀਆਂ ਛੁੱਟੀਆਂ ਲਿਖ ਕੇ ਆਪਣੇ ਵਿਭਾਗ ਨੂੰ ਦੇ ਦੇਣਵਿਭਾਗੀ ਅਮਲਾ ਉਨ੍ਹਾਂ ਦੀ ਮਨਜ਼ੂਰੀ ਇਸ ਹਿਸਾਬ ਨਾਲ ਦਿੰਦਾ ਹੈ ਕਿ ਕੰਮ ਵੀ ਚਲਦਾ ਰਵ੍ਹੇ ਅਤੇ ਲੋਕ ਆਪਣੀਆਂ ਛੁੱਟੀਆਂ ਦਾ ਆਨੰਦ ਵੀ ਮਾਣ ਸਕਣਵੱਡੀਆਂ ਕੰਪਨੀਆਂ/ਫੈਕਟਰੀਆਂ ਜਾਂ ਹੋਰ ਕਾਰੋਬਾਰੀ ਅਦਾਰਿਆਂ ਵਿਚ ਆਉਣ ਵਾਲੇ ਸਾਲ ਵਾਸਤੇ ਛੁੱਟੀਆਂ ਦੀ ਮਨਜ਼ੂਰੀ ਦਸੰਬਰ ਦੇ ਮਹੀਨੇ ਹੀ ਦੇ ਦਿੱਤੀ ਜਾਂਦੀ ਹੈਲੋਕ (ਭਾਵ ਕਾਮੇ) ਤਾਂ ਇਸ ਤੋਂ ਵੀ ਕਾਹਲ਼ੇ ਹੁੰਦੇ ਹਨ, ਕਿਉਂਕਿ ਛੁੱਟੀਆਂ ਕਟਾਉਣ ਦਾ ਪ੍ਰਬੰਧ ਕਰਨ ਵਾਲੇ ਕਾਰੋਬਾਰੀ ਅਦਾਰੇ ਨਵੰਬਰ ਮਹੀਨੇ ਹੀ ਆਪਣੇ ਕੈਟਾਲਾਗ ਛਾਪ ਕੇ ਲੋਕਾਂ ਤੱਕ ਪਹੁੰਚਾ ਦਿੰਦੇ ਹਨ ਅਤੇ ਲੋਕ ਆਪਣੀ ਮਾਇਕ ਪਹੁੰਚ ਅਤੇ ਵਿਹਲ ਮੁਤਾਬਿਕ ਆਪਣੀ ਮਨਪਸੰਦ ਜਗ੍ਹਾ ਬੁੱਕ ਕਰਵਾ ਲੈਂਦੇ ਹਨਇਹ ਸਾਰਾ ਹੀ ਤਰੀਕਾਕਾਰ ਹੁਣ ਪੱਛਮੀ ਜ਼ਿੰਦਗੀ ਦਾ ਸਹਿਜ ਵਰਤਾਰਾ ਬਣ ਚੁੱਕਾ ਹੈ

----

ਜਰਮਨੀ ਵਿਚ ਹਰ ਕੰਮ ਕਰਨ ਵਾਲੇ ਨੂੰ ਤੀਹ ਦਿਨ ਦੀ ਛੁੱਟੀ ਮਿਲਦੀ ਹੈ (ਭਾਵ 30 ਕੰਮ ਦੇ ਦਿਨ, ਹੋਰ ਸਰਕਾਰੀ ਅਤੇ ਤਿਉਹਾਰੀ ਛੁੱਟੀਆਂ ਇਸ ਤੋਂ ਵੱਖਰੀਆਂ ਹਨ) ਇਸਦੇ ਨਾਲ ਹੀ ਕੰਮ ਦੀ ਤਨਖਾਹ ਦੇ ਨਾਲ ਛੁੱਟੀਆਂ ਵਾਸਤੇ ਵਾਧੂ ਪੈਸੇ ਮਿਲਦੇ ਹਨ , ਇਹ ਮਜ਼ਦੂਰ ਸੰਗਠਨਾਂ ਦੇ ਘੋਲਾਂ ਕਰਕੇ ਹੀ ਹੋ ਸਕਿਆ ਸੀ ਕਿ ਜੇ ਕਿਸੇ ਕੋਲ ਪੈਸੇ ਹੀ ਨਹੀਂ ਤਾਂ ਉਹ ਛੁੱਟੀਆਂ ਦਾ ਵਾਧੂ ਖਰਚ ਕਿਥੋਂ ਕਰ ਸਕਦਾ ਹੈਬੇਰੁਜ਼ਗਾਰਾਂ ਨੂੰ ਵੀ ਤਿੰਨ ਹਫ਼ਤੇ ਦੀ ਛੁੱਟੀ ਅਤੇ ਬੇਰੁਜ਼ਗਾਰੀ ਭੱਤੇ ਨਾਲ ਕੁੱਝ ਵਾਧੂ ਪੈਸੇ ਮਿਲਦੇ ਹਨ

----

ਬਾਹਰ ਆਉਣ ਵਾਲੇ ਕਿਸੇ ਵਾਸਤੇ ਵੀ ਇਸ ਹਾਲਤ ਨੂੰ ਧਿਆਨ ਵਿਚ ਰੱਖਣਾ ਬਹੁਤ ਜ਼ਰੂਰੀ ਹੈਬਾਹਰ ਪਹੁੰਚ ਕੇ ਕਾਫੀ ਸਾਰੀਆਂ ਗੱਲਾਂ ਹਨ ਜੋ ਤੁਹਾਡੇ ਮੇਜ਼ਬਾਨ ਦਾ ਦਿਲ ਫਿੱਕਾ ਕਰ ਦਿੰਦੀਆਂ ਹਨਅਨਹੋਣੀਆਂ ਜਹੀਆਂ ਫਰਮਾਇਸ਼ਾਂ, ਹਰ ਕਿਸਮ ਦੇ ਤੋਹਫਿਆਂ ਵਾਸਤੇ ਲਲਚਾਈਆਂ ਨਜ਼ਰਾਂ, ਸ਼ਰਾਬ ਬਗੈਰਾ ਪੀਣ ਦਾ ਗੈਰ ਸਾਊ ਵਤੀਰਾ/ਸਲੀਕਾ, ਆਪਣੇ ਮੇਜ਼ਬਾਨ ਤੋਂ ਪੁੱਛੇ ਬਿਨਾਂ ਹੀ ਅਵਾਗੌਣ ਟੈਲੀਫੋਨ ਦੀ ਵਰਤੋਂ, ਕਈ ਤਾਂ ਆਪਣੇ ਸਾਊਪੁਣੇਨੂੰ ਇੱਥੋਂ ਤੱਕ ਵੀ ਲੈ ਜਾਂਦੇ ਹਨ ਕਿ ਆਪਣੇ ਮੇਜ਼ਬਾਨ ਤੋਂ ਚਕਲੇ ਲੈ ਚੱਲਣ ਤੱਕ ਦੀ ਫਰਮਾਇਸ਼ ਕਰ ਦਿੰਦੇ ਹਨ ਅਖੇ ਬਾਹਰ ਆਏ ਆਂ ਹੁਣ ਤਾਂ .......ਕਿਸੇ ਦਾ ਇਸ ਤਰ੍ਹਾਂ ਦਾ ਵਤੀਰਾ ਕਈ ਵਾਰ ਤੁਹਾਡੇ ਮੇਜ਼ਬਾਨ ਦੇ ਮਨ ਵਿਚ ਨਾਰਾਜ਼ਗੀ ਵੀ ਪੈਦਾ ਕਰ ਦਿੰਦਾ ਹੈਇਸ ਕਰਕੇ ਜਦੋਂ ਵੀ ਕਿਧਰੇ ਜਾਣ ਦਾ ਸਬੱਬ ਬਣੇ ਤਾਂ ਉਸਨੂੰ ਆਪਣੇ ਗਿਆਨ ਵਿਚ ਵਾਧੇ ਦਾ ਮੌਕਾ ਵੀ ਸਮਝਣਾ ਚਾਹੀਦਾ ਹੈ

----

ਬਹੁਤ ਸਾਰੇ ਸੱਜਣ ਬਾਹਰ ਪਹੁੰਚ ਕੇ ਹੀ ਆਪਣੇ ਕਿਸੇ ਜਾਣੂ/ਦੋਸਤ ਜਾਂ ਰਿਸ਼ਤੇਦਾਰ ਨੂੰ ਫੋਨ ਕਰਦੇ ਹਨ ਕਿ ਮੈਂ ਫਲਾਣੇ ਥਾਂ ਪਹੁੰਚ ਗਿਆਂ ਹੁਣ ਤੂੰ ਕਦੋਂ ਕੁ ਤੱਕ ਇਥੇ ਪਹੁੰਚ ਰਿਹੈਂ? ਉਹਨੇ ਸਵੇਰੇ ਕੰਮ ਤੇ ਜਾਣਾ ਹੁੰਦਾ, ਮਿੱਤਰ ਪਿਆਰਾ ਤਿੰਨ-ਚਾਰ ਸੌ ਕਿਲੋਮੀਟਰ ਦੂਰ ਬੈਠਾ ਹੁੰਦਾ, ਹੁਣ ਉਹ ਵਿਚਾਰਾ ਕੀ ਜਵਾਬ ਦੇਵੇ? ਅਜਿਹੀ ਸਥਿਤੀ ਕਿਸੇ ਵਾਸਤੇ ਵੀ ਪੈਦਾ ਨਹੀਂ ਕਰਨੀ ਚਾਹੀਦੀਆਪਣੇ ਲੋਕ ਆਏ ਸੱਜਣਦੋਸਤ ਨੂੰ ਆਪਣੇ ਵਸੋਂ ਬਾਹਰੇ ਹੋ ਕੇ ਆਲ਼ਾ-ਦੁਆਲ਼ਾ ਵਿਖਾਉਂਦੇ ਹਨਸਾਲਾਂ ਦੇ ਸਾਲ ਇੱਥੇ ਰਹਿ ਕੇ ਜੋ ਕੁੱਝ ਆਪ ਨਹੀਂ ਦੇਖਿਆ ਹੁੰਦਾ ਉਥੋਂ ਤੱਕ ਮਹਿਮਾਨ ਨੂੰ ਲੈ ਕੇ ਜਾਂਦੇ ਹਨਅਜਾਇਬ ਘਰ, ਯੂਨੀਵਰਸਿਟੀਆਂ ਅਤੇ ਹੋਰ ਮਹੱਤਵਪੂਰਨ ਦੇਖਣਯੋਗ ਥਾਵਾਂ ਦੇ ਦਰਸ਼ਣ ਕਰਵਾਉਣਗੇਲੋੜ ਹੈ ਬਾਹਰ ਨੂੰ ਤੁਰਨ ਤੋਂ ਪਹਿਲਾਂ ਧਿਆਨ ਯੋਗ ਪਹਿਲੂਆਂ ਨੂੰ ਧਿਆਨ ਵਿਚ ਰੱਖ ਕੇ ਵਿਚਾਰਨ ਦੀਸਿੱਖਣ ਦੀ ਭਾਵਨਾ ਨੂੰ ਨਾਲ ਲੈ ਕੇ ਜਾਇਆਂ ਜਾਵੇ ਤਾਂ ਸੰਸਾਰੀ ਗਿਆਨ ਵਿਚ ਵਾਧਾ ਕੀਤਾ ਜਾ ਸਕਦਾ ਹੈਗਿਆਨਵਾਨ ਮਨੁੱਖ ਹੀ ਦੁਨੀਆਂ ਦਾ ਸਭ ਸਭ ਤੋਂ ਅਮੀਰ ਇਨਸਾਨ ਹੁੰਦਾ ਹੈ

No comments: