ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Wednesday, October 21, 2009

ਰੋਜ਼ੀ ਸਿੰਘ - ਕਦੇ ਕਦਾਈਂ ਆ ਜਾਇਆ ਕਰੋ - ਲੇਖ

ਕਦੇ ਕਦਾਈਂ ਆ ਜਾਇਆ ਕਰੋ

ਲੇਖ

ਫੁੱਲਾਂ ਦੇ ਭਾਰ ਨਾਲ ਟਾਹਣੀਆਂ ਦਾ ਕੁੱਬ ਨਿਕਲ਼ ਗਿਆ ਸੀ, ਫ਼ਿਜ਼ਾਵਾਂ ਵਿੱਚ ਸੁਗੰਧੀਆਂ ਘੁਲ਼ੀਆਂ ਪਈਆਂ ਸਨਹਰ ਪਾਸੇ ਮਹਿਕਾਂ ਦਾ ਸੁਨੇਹਾ ਸੀ ਸਾਵੇ-ਸਾਵੇ ਦਰਖੱਤਾਂ ਦੇ ਪੱਤੇ ਹਵਾ ਦੇ ਰੁਮਕਣ ਕਰਕੇ ਇੰਝ ਲਗਦੇ ਜਿਵੇਂ ਆਪਸ ਵਿੱਚ ਮਸ਼ਵਰਾ ਪਏ ਕਰਦੇ ਹੋਣਭੌਰਿਆਂ ਦਾ ਫੁੱਲਾਂ ਨਾਲ਼ ਮੁਲਾਕਾਤਾਂ ਦਾ ਸਿਲਸਲਾ ਵੀ ਜਾਰੀ ਸੀਧੁੱਪ ਨਾ ਡਾਹਢੀ ਤਿੱਖੀ ਸੀ ਤੇ ਨਾ ਹੀ ਬਹੁਤੀ ਮੱਧਮ, ਵਾਤਾਵਰਨ ਵਿੱਚ ਸੁਖਾਵਾਂ ਜਿਹਾ ਨਿੱਘ ਰਲ਼ਿਆ ਹੋਇਆ ਸੀ, ਸ਼ਾਇਦ ਦਿਨ ਸ਼ਾਮਾਂ ਦੇ ਬੁਢਾਪੇ ਵੱਲ ਵਧ ਰਿਹਾ ਸੀਹਵਾ ਵਿੱਚ ਸ਼ੋਖੀ ਵੀ ਸੀ ਤੇ ਕਾਹਲ ਵੀ, ਤੇ ਉਹ ਪੋਲ਼ੇ ਪੋਲ਼ੇ ਕਦਮਾਂ ਨਾਲ ਮੇਰੇ ਪਿਛੇ ਆਣ ਖਲੋਤੀ ਸੀਉਸਦੀ ਆਮਦ ਦਾ ਅਹਿਸਾਸ ਮੈਨੂੰ ਉਸਦੀ ਖ਼ੁਸ਼ਬੋ ਤੋਂ ਹੀ ਹੋ ਜਾਂਦਾਉਹ ਜਦੋਂ ਵੀ ਆਉਦੀ ਤਾਂ ਇੰਝ ਲਗਦਾ ਜਿਵੇਂ ਮੇਰੇ ਸਰਾਹਣੇ ਕੋਈ ਘੁਲ਼ੀ ਹੋਈ ਮਹਿੰਦੀ ਦਾ ਛੰਨਾ ਰੱਖ ਗਿਆ ਹੋਵੇਇੱਕ ਅਜੀਬ ਖ਼ੁਸ਼ਬੋ, ਜੋ ਮੈਂ ਹਾਲੇ ਤੱਕ ਕਦੇ ਕਿਸੇ ਹੋਰ ਫੁੱਲ ਜਾਂ ਸ਼ੈਅ ਚੋਂ ਨਹੀਂ ਸੁੰਘੀਉਸਦੀ ਖੁਸ਼ਬੋ ਅੱਗੇ ਮੈਨੂੰ ਬਾਕੀ ਸਾਰੀਆਂ ਸੁਗੰਧਾਂ ਫਿੱਕੀਆਂ ਲਗਦੀਆਂਅੱਖਾਂ ਵਿੱਚ ਸ਼ਰਮਾਂ ਦਾ ਸੁਰਮਾ ਪਾਈ ਤੇ ਬੁੱਲ੍ਹੀਆਂ ਤੇ ਹਯਾਵਾਂ ਦੀ ਸੁਰਖ਼ੀ ਲਾਈ ਹੱਸਦੀ, ਸੰਗਦੀ ਉਹ ਮੇਰੇ ਸਾਹਮਣੇ ਆਣ ਬੈਠੀ ਸੀਮੈਂ ਸ਼ਾਇਦ ਕਿਸੇ ਕਹਾਣੀ ਦਾ ਅੰਜਾਮ ਲਿਖਦਾ ਪਿਆ ਸੀ ਕੇ ਇੱਕ ਨਵੀਂ ਕਹਾਣੀ ਦਾ ਅਗਾਜ਼ ਹੋ ਗਿਆ

-----

ਉਵੇਂ ਤਾਂ ਆਪਾਂ ਪਹਿਲਾਂ ਵੀ ਕਈਂ ਵਾਰ ਮਿਲੇ ਸੀ ਪਰ ਉਸ ਦਿਨ ਦੀ ਮੁਲਾਕਾਤ ਬਾਕੀ ਸਾਰੀਆਂ ਮੁਲਾਕਾਤਾਂ ਨਾਲੋਂ ਵੱਖਰੀ ਸੀਮੈਨੂੰ ਇੰਝ ਲੱਗਾ ਜਿਵੇਂ ਕੋਈ ਜਾਦੂ ਨਾਲ ਕੀਲ ਕੇ ਆਪਣੇ ਪਿੱਛੇ ਪਿੱਛੇ ਲੈ ਤੁਰਿਆ ਹੋਵੇਮੁਹੱਬਤ ਵਿੱਚ ਅਕਸਰ ਇੰਝ ਹੁੰਦੈ ਕਿ ਪਿਆਰ ਬੰਦੇ ਦੇ ਸਿਰ ਜਾਦੂ ਵਾਂਗ ਚੜ੍ਹ ਜਾਂਦਾ, ਪਰ ਜਾਦੂ ਅਸਲ ਵਿੱਚ ਭੁਲੇਖਾ ਹੀ ਹੁੰਦਾ ਹੈਇਹਨਾਂ ਭੁਲੇਖਿਆਂ ਤੋਂ ਬੰਦਾ ਪਰ ਬਚ ਨਹੀਂ ਸਕਦਾਉਹ ਸਾਡੀ ਆਖਰੀ ਮੁਲਾਕਾਤ ਸੀਇਸ ਤੋਂ ਬਾਅਦ ਅਸੀਂ ਮਿਲੇ ਖ਼ਾਅਬਾਂ ਵਿੱਚ, ਜੱਨਤ ਦੀਆਂ ਸੈਰਾਂ ਕਰਦੇ, ਇੱਕ ਦੂਜੇ ਦੇ ਮੋਢਿਆਂ ਤੇ ਸਿਰ ਰੱਖ, ਪੂਰੀ ਪੂਰੀ ਰਾਤ ਗੱਲ੍ਹਾਂ ਕਰਦੇ, ਟੁਰਦੇ, ਭੱਜਦੇ, ਡਿਗਦੇ, ਸੰਭਲਦੇ, ਇੱਕ ਦੂਜੇ ਦੇ ਚਿਹਰਿਆਂ ਨੂੰ ਨਿਹਾਰਦੇ, ਅਣਗਿਣਤ ਵਾਰੀ, ਬਾਰ-ਬਾਰ ਮਿਲੇ.....ਪਰ ਇਹ ਕੀ ਸੀ.....? ਹਰ ਵਾਰ ਸੁਪਨਾ ਅੱਧ ਵਿੱਚ ਕਿਉਂ ਟੁੱਟ ਜਾਂਦਾ ਸੀ? ਉਹ ਚਲੇ ਗਈ ਸੀ, ਪਰ ਮੇਰੀ ਆਸ ਦਾ ਚਿਰਾਗ਼ ਨਹੀਂ ਸੀ ਬੁਝਿਆਹਰ ਰੋਜ਼ ਯਾਦਾਂ ਦਾ ਤੇਲ ਪਾ ਪਾ ਕੇ ਮੈਂ ਆਸਾਂ ਦੇ ਚਿਰਾਗ਼ਾਂ ਦੀ ਇੱਕ ਡਾਰ ਆਪਣੇ ਦਿਲ ਦੇ ਬਨ੍ਹੇਰਿਆਂ ਤੇ ਬਾਲ਼ ਰੱਖੀ ਏਜੇ ਆਸਾਂ ਮੁੱਕ ਜਾਣ ਤਾਂ ਜਿੰਦਗੀ ਦਾ ਤੁਰੇ ਰਹਿਣਾ ਨਾ ਮੁਮਕਿਨ ਹੁੰਦੈਸੁੱਤੀਆਂ ਜਾਗਦੀਆਂ ਯਾਦਾਂ ਦੇ ਸਰਮਾਏ ਦੀ ਗਠੜੀ ਹਮੇਸ਼ਾਂ ਆਪਣੇ ਨਾਲ਼- ਨਾਲ਼ ਰੱਖੋ ਕੀ ਪਤਾ ਕਦੋਂ.....?

-----

ਜਦੋਂ ਮੰਜ਼ਿਲ ਨਾਲੋਂ ਇੰਤਜਾਰ ਮਿੱਠਾ ਲੱਗਣ ਲੱਗ ਜਾਏ, ਜਦੋਂ ਕਿਸੇ ਨਾਲ ਉਮਰਾਂ ਤੋਂ ਲੰਮਾਂ ਰਿਸ਼ਤਾ ਗੰਢ ਬਹੀਏ, ਜਦੋਂ ਕਿਸੇ ਨੂੰ ਜਾਨਣ ਲਈ ਆਪਣੇ ਆਪ ਤੋਂ ਅਜਨਬੀ ਹੋ ਜਾਈਏ, ਤੇ ਜਦੋਂ ਕਿਸੇ ਨਿੱਕੀ ਜਿਹੀ ਆਹਟ ਨਾਲ ਨਜ਼ਰਾਂ ਵਾਰ ਵਾਰ ਦਹਿਲੀਜ਼ਾਂ ਵੱਲ ਜਾਣ ਤੇ ਹਰ ਵੇਲੇ ਕਿਸੇ ਦੇ ਨਾਲ ਹੋਣ ਦਾ ਨਿੱਘ ਮਹਿਸੂਸ ਹੋਣ ਲੱਗੇ ਤਾਂ ਸਮਝੋ.....! ਸਮੇਂ ਤੇ ਵਕਤ ਮੁਤਾਬਿਕ ਮਨ ਦੀਆਂ ਸਥਿਤੀਆਂ ਬਦਲਦੀਆਂ ਰਹਿੰਦੀਆਂ ਨੇ, ਤੇ ਮੁਹੱਬਤ ਵਿੱਚ ਤਾਂ ਇਹ ਬਹਾਰਾਂ ਆਉਦੀਆਂ ਜਾਂਦੀਆਂ ਰਹਿੰਦੀਆਂ ਹਨ, ਕਦੀ ਸੁਖਨ ਤੇ ਕਦੀ.......? ਜਿੰਦਗੀ ਵਿੱਚ ਕਈਂ ਵਾਰੀ ਇੰਝ ਦੀ ਹਾਲਤ ਹੁੰਦੀ ਹੈ ਕਿ ਅਸੀਂ ਰਾਤ ਨੂੰ ਦਰਵਾਜੇ ਦੇ ਬਾਹਰ ਚੱਪਲ ਜਾਂ ਜੁੱਤੀ ਲਾਹ ਕੇ ਅੰਦਰ ਲੰਮੇ ਪੈ ਜਾਂਦੇ ਹਾਂ ਪਰ ਅਕਸਰ ਇਹ ਮਹਿਸੂਸ ਹੁੰਦੈ ਹੈ ਕਿ ਦਰਵਾਜ਼ੇ ਦੀ ਕੁੰਡੀ ਨਹੀਂ ਲਾਉਣੀ, ਸ਼ਾਇਦ ਉਸਦੀ ਯਾਦ ਦਰਵਾਜ਼ਾ ਬੰਦ ਵੇਖ ਕੇ ਪਿਛਾਂਹ ਨਾ ਮੁੜ ਜਾਵੇਹਿੱਕ ਦਾ ਦਰਦ ਚਿਸਕਾਂ ਮਾਰਨ ਲਗਦੈਅੱਖਾਂ ਵਿੱਚ ਹਰ ਵੇਲੇ ਮਿਲਾਪ ਦੀ ਤਾਂਗ ਰੜਕਦੀ ਰਹਿੰਦੀ ਹੈ, ਹਾਲਾਂ ਕਿ ਇਹ ਪਤਾ ਹੁੰਦੈ ਬਈ ਹੁਣ ਕਿਸੇ ਦਾ ਆਉਣਾ ਸੰਭਵ ਨਹੀਂ, ਇਸਦੇ ਬਾਵਜੂਦ ਵੀ ਘਰ ਦੇ ਸਾਰੇ ਦਰਵਾਜ਼ੇ ਖੁੱਲ੍ਹੇ ਰੱਖਣ ਨੂੰ ਜੀ ਕਰਦਾ ਕਦੀ ਦਿਲ ਕਰਦਾ ਕੇ ਚੁੱਪ ਦੇ ਸਮੁੰਦਰ ਵਿੱਚ ਡੁੱਬ ਜਾਈਏ, ਤੇ ਕਦੇ ਆਪਣੇ ਆਪ ਨਾਲ ਗੁਫ਼ਤਗੂ ਦਾ ਸਿਲਸਲਾ ਚੱਲਦਾ ਰਹਿੰਦੈਉਮੀਦ ਹੀ ਹਯਾਤੀ ਦਾ ਅਸਲ ਹਲਫਨਾਮਾ ਹੁੰਦੀ ਹੈਉਮੀਦ ਮੁੱਕ ਜਾਏ ਤਾਂ ਦਿਲ ਚ ਵਸੇ ਭਗਵਾਨ ਵੀ ਧੁੰਦਲੇ ਦਿਸ਼ਣ ਲਗਦੇ ਨੇ, ਪਰ ਭਗਵਾਨ ਤਾਂ ਭਗਵਾਨ ਹੀ ਹੁੰਦੇ ਹਨ, ਉਹ ਆਪਣੇ ਦਰਸ਼ਨ ਕਿਸ ਤਰ੍ਹਾਂ ਧੁੰਦਲੇ ਪੈਣ ਦੇਣਗੇ ਕਿਉਜੋ ਉਮੀਦ ਹੀ ਨਵੇਂ ਰਸਤਿਆਂ ਦੀ ਖੋਜ ਕਰਨ ਵਿੱਚ ਮਹੱਤਵਪੂਰਨ ਕਿਰਦਾਰ ਨਿਭਾਉਂਦੀ ਹੈ

-----

ਇੰਤਜ਼ਾਰ ਵਿੱਚ ਇੰਝ ਲਗਦੈ ਜਿਵੇਂ ਘੜੀ ਉਲਟ ਦਿਸ਼ਾ ਵੱਲ ਚੱਲਣ ਲੱਗ ਪਈ ਹੋਵੇਮੌਸਮ ਬਦਲ ਬਦਲ ਕੇ ਥੱਕ ਗਏ ਹੋਣ, ਪਰ ਵਕਤ ਅੱਗੇ ਨਾ ਟੁਰੇ, ਧਰਤੀ ਦੇ ਸੂਰਜ ਦੁਆਲੇ ਸਾਰੇ ਚੱਕਰ ਮੁੱਕ ਗਏ ਹੋਣਇਕੱਲੇਪਨ ਵਿੱਚ ਮਨ ਦੀ ਭਟਕਣ ਤੇਜ਼ ਹੋ ਜਾਂਦੀ ਹੈਉਦਾਸੀ ਤੇ ਕਾਹਲ ਕਾਰਨ ਬੇਚੈਨੀ ਦਾ ਆਲਮ ਸਿਰਜਿਆ ਜਾਂਦਾਆਸਰਾ ਹੋਵੇ ਤਾਂ ਰੁੱਖ ਵੀ ਗੱਲਾਂ ਕਰਨ ਲਗਦੇ ਨੇਕਿਸੇ ਦਾ ਸਾਥ ਹੋਵੇ ਤਾਂ ਜੰਗਲ ਬਿਆਬਾਨ ਚੋਂ ਲੰਘਣ ਵੇਲੇ ਵੀ ਡਰ ਨਹੀਂ ਲਗਦਾ, ਪਰ ਜੇ ਇਕੱਲੇ ਹੋਈਏ ਤਾਂ.........? ਉਲਝਣ ਨੂੰ ਸੁਲਝਾਉਣਾ ਹੋਵੇ ਤਾਂ ਸੁਲਝੇ ਵਿਚਾਰਾਂ ਤੇ ਰੌਸ਼ਨ ਦਿਮਾਗ ਦੀ ਜ਼ਰੂਰਤ ਹੁੰਦੀ ਹੈਬਹੁਤੇ ਵਾਰੀ ਉਲਝਣ ਸੁਲਝਾਉਂਦੇ-ਸੁਲਝਾਉਂਦੇ ਕਈ ਹੋਰ ਉਲਝਣਾਂ ਗਲ਼ ਪੈ ਜਾਂਦੀਆਂ ਨੇ

-----

ਵਿਛੋੜੇ ਵਾਲ਼ਾ ਸਮਾਂ ਬੜਾ ਦੁਖਦਾਈ ਹੁੰਦੈਸਭ ਕੁਝ ਖ਼ਤਮ ਹੋਣ ਕਿਨਾਰੇ ਆਣ ਖਲੋਂਦੈ, ਇੰਝ ਲਗਦੈ ਜਿਵੇਂ ਸਿਰਫ਼ ਪਰਛਾਵੇਂ ਹੀ ਆਪਸ ਵਿੱਚ ਗੱਲਾਂ ਕਰ ਰਹੇ ਹੋਣਪਰਛਾਵਿਆਂ ਦੀ ਹੋਂਦ ਵੀ ਚਾਨਣ ਤੇ ਨਿਰਭਰ ਹੁੰਦੀ ਏਜਿੰਦਗੀ ਵਿੱਚ ਲੋੜੀਂਦਾ ਚਾਨਣ ਨਾ ਹੋਵੇ ਤਾਂ ਆਸ਼ਾਵਾਂ ਕਿੰਝ ਫੈਲ ਸਕਦੀਆਂ ਹਨ? ਉਹ ਸਾਡੇ ਵਿਛੜਨ ਦਾ ਆਖ਼ਰੀ ਪਲ ਸੀ, ਜਦ ਅਸੀਂ ਫਿਰ ਮਿਲਣ ਦੀ ਆਸ ਨਾਲ ਸਦਾ ਲਈ ਵੱਖ ਹੋ ਰਹੇ ਸੀ, ਇਹ ਪਤਾ ਸੀ ਕਿ ਅਸੀਂ ਹੁਣ ਮੁੜ ਨਹੀ ਮਿਲਣਾ.....! ਸਾਡੇ ਇਰਾਦੇ ਭਾਵੇਂ ਪਹਾੜ ਜਿਹੇ ਮਜਬੂਤ ਸਨ, ਪਰ ਆਪਣੇ ਵਿੱਚ ਇਕੱਠਿਆਂ ਰਹਿਣ ਦੀ ਹਿੰਮਤ ਨਹੀਂ ਸੀਦੋ ਡਰਪੋਕ ਇੱਕ ਦੂਜੇ ਨੂੰ ਹੌਂਸਲੇ ਦੇ ਰਹੇ ਸਨਉਸ ਦਿਨ ਅਸੀਂ ਇੱਕ ਦੂਜੇ ਦੇ ਏਨੇ ਕਰੀਬ ਸੀ ਜਿੰਨ੍ਹੇ ਹੁਣ ਦੂਰ ਹੋ ਗਏਇਦੋਂ ਪਹਿਲਾਂ ਕੇ ਸੂਰਜ ਪਹਾੜਾਂ ਦੀ ਪਿੱਠ ਪਿਛੇ ਲੁਕ ਜਾਂਦਾ, ਉਹ ਬਿਨ੍ਹਾਂ ਕੁਝ ਬੋਲੇ ਚਲੀ ਗਈ

-----

ਵਿਛੜੇ ਬਿਨ੍ਹਾਂ ਮਿਲਾਪ ਸੰਭਵ ਨਹੀਂਹਰ ਕੋਈ ਹਮੇਸ਼ਾਂ ਫਿਰ ਮਿਲਣ ਦੀ ਆਸ ਨਾਲ਼ ਹੀ ਵਿਛੜਦਾ ਹੈ, ਪਰ ਲੰਮਾ ਵਿਛੋੜਾ ਜਿੰਦਗੀ ਦੇ ਵਿਵਹਾਰ, ਸਮਾਜਿਕ ਦ੍ਰਿਸ਼ਟੀਕੋਣ ਅਤੇ ਮਨੁੱਖ ਦੀ ਮਨੋਸਥਿਤੀ ਨੂੰ ਪ੍ਰਭਾਵਿਤ ਜ਼ਰੂਰ ਕਰਦੈਕਿਉਂ ਨਹੀਂ ਆਉਂਦਾ ਉਹ ਜਿਸਦੀ ਉਡੀਕ ਹੁੰਦੀ ਹੈ.....? ਕਿਉਂ ਹਰ ਰਾਤ ਉਸਦੇ ਸੁਪਨਿਆਂ ਨੂੰ ਉਡੀਕਦਿਆਂ ਲੰਘ ਜਾਂਦੀ ਏ......? ਸ਼ਰਧਾ ਨਾ ਰਹੇ ਤਾਂ ੳਡੀਕ ਵੀ ਸੁੱਚੀ ਨਹੀਂ ਰਹਿੰਦੀਯਾਦਾਂ ਨੂੰ ਬੁਲਾਵਾ ਜਾਂ ਸੱਦਾ ਭੇਜਣ ਦੀ ਜ਼ਰੂਰਤ ਨਹੀਂ ਹੁੰਦੀ, ਇਹ ਆਪਣੇ ਆਪ ਦਿਲ ਦੇ ਸੁੰਨਸਾਨ ਵਿਹੜੇ ਵਿੱਚ ਆਣ ਉਤਰਦੀਆਂ ਨੇ ਤੇ ਰਾਤ ਵੇਲੇ ਪੁਲ਼ ਉਤੋਂ ਲੰਘੀ ਦਹਾੜਦੀ ਰੇਲ ਵਾਂਗ ਚਾਰੇ ਪਾਸੇ ਹਾਹਾਕਾਰ ਮਚਾ ਦਿੰਦੀਆਂ ਨੇ

------

ਉਹ ਅੱਜ ਵੀ ਮੇਰੇ ਚੇਤਿਆਂ ਵਿੱਚ ਆਣ ਪਈ ਹੱਸਦੀ ਏਮੈਂ ਜਦ ਬੁਲਾਵਾਂ ਉਹ ਆ ਜਾਂਦੀ ਏ, ਖ਼ਾਅਬਾਂ ਵਿੱਚ ਉਸਦਾ ਆਉਣਾ ਜਾਣਾ ਲੱਗਾ ਹੀ ਰਹਿੰਦਾ ਏਮੇਰੀ ਹਰ ਰਚਨਾ ਸ਼ਾਇਦ ਉਸਦੇ ਨਾਮ ਏ, ਉਹ ਮੇਰੇ ਲਫ਼ਜਾਂ ਚੋਂ ਮੈਨੂੰ ਨਿਹਾਰਦੀ ਦਿਸਦੀ ਏਉਹ ਮੇਰੀਆਂ ਰਚਨਾਵਾਂ ਨੂੰ ਮੇਰੇ ਕੋਲੋਂ ਹੀ ਠੀਕ ਕਰਵਾਉਂਦੀ, ਕਈਂ ਨਵੇਂ ਵਿਸ਼ੇ ਮੈਨੂੰ ਦਿੰਦੀ ਜਦ ਇੱਕ ਵਿਸ਼ਾ ਪੂਰਾ ਹੁੰਦਾ ਤੇ ਮੈਨੂੰ ਫਿਰ ਉਸਦੇ ਆਉਣ ਦੀ ਆਸ ਬੱਝ ਜਾਂਦੀ ਮੈਂ ਕਿੰਨਾਂ ਉਡੀਕਦਾਂ ਉਸਨੂੰ, ਜਿਵੇਂ ਉਦਾਸ ਰਾਹਵਾਂ, ਰਾਹਗੀਰਾਂ ਨੂੰ ਉਡੀਕਦੀਆਂ ਰਹਿੰਦੀਆਂ........? ਜਦੋਂ ਵਿਅਕਤੀ ਇੱਕਲਾਪਨ ਹੰਢਾ-ਹੰਢਾ ਥੱਕ ਜਾਏ, ਤੇ ਨਿਰਾਸ਼ਾ ਦੇ ਸੰਘਣੇ ਜੰਗਲਾਂ ਵਿੱਚ ਘਿਰ ਜਾਏ ਤਾਂ ਕਿਸੇ ਵੱਲੋਂ ਬੋਲੇ ਗਏ ਹੌਂਸਲੇ ਦੇ ਸ਼ਬਦ ਹੀ ਤਸੱਲੀ ਭਰਿਆ ਹੁੰਗਾਰਾ ਸਾਬਤ ਹੋ ਜਾਂਦੇ ਨੇਕਾਸ਼! ਕਿਤੇ ਇਹ ਖ਼ਾਅਬ ਹਕੀਕਤ ਬਣ ਜਾਣ ਤੇ ਮੈਨੂੰ ਕੋਈ ਕਾਸਦ ਮਿਲ ਜਾਵੇ ਜਿਸਦੇ ਹੱਥ ਮੈਂ ਉਸਨੂੰ ਇਹ ਸੁਨੇਹਾ ਭੇਜ ਦੇਵਾਂ, ਕਿ ਕਿਤੇ ਇਹ ਨਾ ਹੋਵੇ, ਆਸਾਂ ਦਾ ਦਮ ਘੁੱਟਿਆ ਜਾਵੇ, ਕਿਤੇ ਇਹ ਨਾ ਹੋਵੇ ਕੇ, ਇੰਤਜ਼ਾਰ ਸਤਿਕਾਰਯੋਗ ਨਾ ਰਹੇ....! ਕਿਤੇ ਜ਼ਿੰਦਗੀ ਸਾਹਵਾਂ ਦੀ ਮੁਥਾਜ ਨਾ ਹੋ ਜਾਵੇ, ਕਿਤੇ ਇਹ ਨਾ ਹੋਵੇ ਜਦ ਤੂੰ ਆਵੇਂ ਤੇ ਮੈਂ ਪਛਾਣਾ ਹੀ ਨਾ, ਸੋ ਲੰਘਦੇ ਜਾਂਦੇ ਕਦੀ ਰੁੱਸ ਜਾਇਆ ਕਰੋ,ਕਦੀ ਰੁਸਾ ਜਾਇਆ ਕਰੋ, ਕਦੀ ਮੰਨ ਜਾਇਆ ਕਰੋ, ਕਦੀ ਮਨਾ ਜਾਇਆ ਕਰੋ ਕਦੀ ਸਿੱਖ ਜਾਇਆ ਕਰੋ, ਕਦੀ ਸਿਖਾ ਜਾਇਆ ਕਰੋਕਦੀ ਹੱਸ ਜਾਇਆ ਕਰੋ, ਕਦੀ ਹਸਾ ਜਾਇਆ ਕਰੋ, ਤੇ ਕਦੀ......? ਰੂਹਾਂ ਦੇ ਰੰਗ ਨੇ ਕਦੀ ਰੰਗ ਜਾਇਆ ਕਰੋ, ਕਦੀ ਰੰਗਾ ਜਾਇਆ ਕਰੋਮਨ ਦੀ ਖੁਸ਼ੀ ਹੈ ਤੁਸੀਂ ਆਉਦੇ ਹੋ, ਲੰਘ ਨਾ ਜਾਇਆ ਕਰੋ ਆ ਜਾਇਆ ਕਰੋ, ਅਸੀਂ ਤਾਂ ਕਦੋਂ ਦੇ ਵਿਛੜ ਗਏ, ‘ਹਕੀਕੀਮਨ ਦਾ ਚਾਅ ਹੈ, ਸੋਚਾਂ ਦੇ ਵਿਹੜੇ ਤਾਂ ਕਦੇ ਕਦਾਈਂ ਆ ਜਾਇਆ ਕਰੋ.......!

No comments: