ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Wednesday, October 14, 2009

ਨਿੰਦਰ ਘੁਗਿਆਣਵੀ - ਮੀਡੀਆ ਦੀ ਅੱਖ ਤੋਂ ਉਹਲੇ-ਉਹਲੇ - ਲੇਖ

ਸਾਹਿਤਕ ਨਾਮ: ਨਿੰਦਰ ਘੁਗਿਆਣਵੀ

ਅਜੋਕਾ ਨਿਵਾਸ: ਪਿੰਡ ਘੁਗਿਆਣਾ

ਕਿਤਾਬਾਂ: ਸੱਚੇ ਦਿਲੋਂ, ਮਾਨ ਪੰਜਾਬ ਦੇ, ਇਤਿਹਾਸ ਦੇ ਖ਼ਾਲੀ ਪੰਨੇ, ਲੋਕ-ਗੀਤ ਵਰਗਾ ਹੰਸ, ਵਡਮੁੱਲਾ ਪਾਰਸ, ਅਮਰ ਆਵਾਜ਼, ਹਰਨਾਮ ਦਾਸ ਸਹਿਰਾਈ, ਮੇਰੀ ਅਮਰੀਕਨ ਫੇਰੀ, ਮੈਂ ਸਾਂ ਜੱਜ ਦਾ ਅਰਦਲੀ ਆਦਿ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਹੋਰ ਕਿਤਾਬਾਂ ਬਾਰੇ ਜਿਉਂ ਹੀ ਜਾਣਕਾਰੀ ਪ੍ਰਾਪਤ ਹੋਵੇਗੀ, ਅਪਡੇਟ ਕਰ ਦਿੱਤੀ ਜਾਏਗੀ।

----

ਦੋਸਤੋ! ਅੱਜ ਪ੍ਰਸਿੱਧ ਕਾਲਮ ਬਾਵਾ ਬੋਲਦਾ ਹੈ ਦੇ ਲੇਖਕ ਨਿੰਦਰ ਘੁਗਿਆਣਵੀ ਜੀ ਨੇ ਪਿਛਲੇ ਕੁਝ ਕੁ ਹਫ਼ਤਿਆਂ ਚ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਈਆਂ ਸਾਹਿਤਕ ਸ਼ਖ਼ਸੀਅਤਾਂ ਬਾਰੇ ਇੱਕ ਜਾਣਕਾਰੀ ਭਰਪੂਰ ਲੇਖ ਆਰਸੀ ਲਈ ਭੇਜ ਕੇ ਹਾਜ਼ਰੀ ਲਵਾਈ ਹੈ। ਆਰਸੀ ਪਰਿਵਾਰ ਵੱਲੋਂ ਨਿੰਦਰ ਜੀ ਨੂੰ ਖ਼ੁਸ਼ਆਮਦੀਦ ਆਖਦੀ ਹੋਈ ਇਹ ਲੇਖ ਸ਼ਾਮਲ ਕਰ ਰਹੀ ਹਾਂ। ਨਾਲ਼ ਹੀ ਮਰਹੂਮ ਜਸਟਿਸ ਮਹਿੰਦਰ ਸਿੰਘ ਜੋਸ਼ੀ ਜੀ ਅਤੇ ਹਰਭਜਨ ਸਿੰਘ ਬਟਾਲਵੀ ਜੀ ਨੂੰ ਆਰਸੀ ਪਰਿਵਾਰ ਵੱਲੋਂ ਨਿੱਘੀ ਸ਼ਰਧਾਂਜਲੀ ਭੇਂਟ ਕਰ ਰਹੇ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

*************

ਮੀਡੀਆ ਦੀ ਅੱਖ ਤੋਂ ਉਹਲੇ-ਉਹਲੇ!

ਬਾਵਾ ਬੋਲਦਾ ਹੈ

ਲੇਖ

ਮੀਡੀਆ ਦੀ ਅੱਖ ਕਈ ਵਾਰੀ ਉੱਧਰ ਨਹੀਂ ਜਾਂਦੀ, ਜਿੱਧਰ ਜਾਣੀ ਚਾਹੀਦੀ ਹੁੰਦੀ ਹੈਕਈ ਵਾਰ ਤਾਂ ਮੀਡੀਆ ਗੁੰਮਨਾਮ ਬੰਦਿਆਂ ਨੂੰ ਵੀ ਕੱਖੋਂ ਲੱਖਾਂਦੇ ਬਣਾ ਦਿੰਦੈ ਤੇ ਕਈ ਵਾਰ ਲੱਖਾਂ ਦਿਆਂਨੂੰ ਕੱਖਾਂਦੇ ਕਰ ਦਿੰਦੈ! ਅੱਜ ਦੇ ਕਾਲਮ ਵਿੱਚ ਅਸੀਂ ਦੋ ਅਜਿਹੀਆਂ ਸ਼ਖ਼ਸੀਅਤਾਂ ਦੀ ਗੱਲ ਕਰਾਂਗੇ, ਜਿਹਨਾਂ ਨੇ ਆਪਣੀ-ਆਪਣੀ ਕਲਾ ਦੁਆਰਾ ਪੰਜਾਬੀ ਸਾਹਿਤ ਤੇ ਸਭਿਆਚਾਰ ਨੂੰ ਮਾਲਾ-ਮਾਲ ਕੀਤਾ ਅਤੇ ਪੰਜਾਬੀ ਜਗਤ ਵਿੱਚ ਖ਼ੂਬ ਨਾਮਣਾ ਖੱਟਿਆ ਪਿਛਲੇ ਦਿਨੀਂ ਜਦ ਇਹ ਦੋਏ ਸ਼ਖ਼ਸੀਅਤਾਂ ਮੀਡੀਆ ਦੀ ਅੱਖ ਤੋਂ ਉਹਲੇ-ਉਹਲੇ ਚੁੱਪ-ਚੁਪੀਤੀਆਂ ਇਸ ਜਹਾਨ ਤੋਂ ਤੁਰ ਗਈਆਂ ਤਾਂ ਕਿਸੇ ਮੀਡੀਆ ਕਰਮੀ ਨੇ ਇਹਨਾਂ ਦੀ ਬਾਤ ਨਹੀਂ ਪਾਈ, ਨਾ ਕਿਸੇ ਚੈਨਲ ਦੇ ਕੈਮਰੇ ਦੀ ਅੱਖ ਨੇ ਇਹਨਾਂ ਵੱਲ ਦੇਖਿਆ ਤੇ ਨਾ ਕਿਸੇ ਕਲਮਕਾਰ ਦੀ ਕਲਮ ਦੀ ਨੋਕ ਇਹਨਾਂ ਦੀ ਬਾਤ ਪਾਉਣ ਲਈ ਆਪਣੇ ਕਵਰ ਵਿੱਚੋਂ ਬਾਹਰ ਆ ਸਕੀਪਤਾ ਨਹੀਂ ਕਦੀ-ਕਦੀ, ਅਸੀਂ ਇੰਝ ਕਿਉਂ ਕਰ ਜਾਂਦੇ ਹਾਂ? ਪਿਛਲੇ ਹਫ਼ਤਿਆਂ ਵਿੱਚ ਸਦਾ-ਸਦਾ ਲਈ ਤੁਰ ਗਈਆਂ ਉਹਨਾਂ ਦੋਵਾਂ ਹਸਤੀਆਂ ਦੀ ਗੱਲ ਕਰਨ ਤੋਂ ਪਹਿਲਾਂ ਬਹੁਤ ਸੰਖੇਪ ਵਿੱਚ, ਇੱਥੇ ਇੱਕ ਹੋਰ ਰੰਗਲੇ ਸੱਜਣਦੀ ਗੱਲ ਕਰਨ ਲਈ ਦਿਲ ਕਰ ਆਇਆ ਹੈ!

-----

ਹਰਭਜਨ ਸਿੰਘ ਬਟਾਲਵੀ

ਪਾਠਕਾਂ ਨੂੰ ਯਾਦ ਹੋਵੇਗਾ...ਹਰਭਜਨ ਸਿੰਘ ਬਟਾਲਵੀ ਦਾ ਨਾਂਇਹ ਜਲੰਧਰ ਦੇ ਰੇਡੀਓ ਸਟੇਸ਼ਨ ਵਿੱਚ ਵਰ੍ਹਿਆਂ ਬੱਧੀ ਉੱਚ-ਅਧਿਕਾਰੀ ਵਜੋਂ ਕਾਰਜਸ਼ੀਲ ਰਹੇ, ਜਾਇੰਟ-ਡਾਇਰੈਕਟਰ ਵਜੋਂ ਸੇਵਾ-ਮੁਕਤ ਹੋਏ ਸਨਸਾਰੀਆਂ ਹੀ ਰੋਜ਼ਾਨਾ ਅਖ਼ਬਾਰਾਂ ਲਈ ਕਾਲਮ-ਲੇਖ, ਪੁਸਤਕਾਂ ਦੇ ਰਿਵੀਊ ਕਹਾਣੀਆਂ ਦਾ ਅਨੁਵਾਦ ਵਗੈਰਾ ਆਮ ਹੀ ਲਿਖਿਆ ਕਰਦੇ ਸਨਉਹਨਾਂ ਕਈ ਕਿਤਾਬਾਂ ਲਿਖੀਆਂ, ਕਈ ਅਨੁਵਾਦ ਕੀਤੀਆਂ ਤੇ ਸੰਪਾਦਤ ਵੀ ਕੀਤੀਆਂਨਹਿਰੂ ਦੇ ਇੰਦਰਾ ਲਿਖੇ ਖ਼ਤਾਂ ਦੀ ਉਹਨਾਂ ਵੱਲੋਂ ਅਨੁਵਾਦਤ ਕਿਤਾਬ ਕਾਫ਼ੀ ਚਰਚਿਤ ਰਹੀਭਾਰਤ ਦੇ ਰਾਸ਼ਟਰਪਤੀਆਂ ਬਾਰੇ ਵੀ ਇੱਕ ਕਿਤਾਬ ਲਿਖੀ ਸੀਬਹੁਤ ਸਾਰੇ ਉੱਚ-ਕੋਟੀ ਦੇ ਕਲਾਕਾਰ ਤੇ ਕਲਮਕਾਰ ਅਕਸਰ ਹੀ ਰੋਜ਼ਾਨਾ ਵਾਂਗ ਉਹਨਾਂ ਪਾਸ ਰੇਡੀਓ ਉੱਤੇ ਪ੍ਰੋਗਰਾਮ ਪੇਸ਼ ਕਰਨ ਲਈ ਆਏ ਹੋਏ ਦਿਖਾਈ ਦਿੰਦੇ ਸਨਬਹੁਤ ਸਾਰੇ ਲੋਕਾਂ ਨੂੰ ਦੀ ਕਲਾ-ਕ੍ਰਿਤੀ ਦੀ ਪਛਾਣ ਕਰਕੇ ਬਟਾਲਵੀ ਜੀ ਰੇਡੀਓ ਦੇ ਦੁਆਰ ਲੈ ਕੇ ਆਏ ਸਨਜਦ ਕੋਈ ਸਾਹਿਤ ਜਾਂ ਸਭਿਆਚਾਰ ਦੀ ਹਸਤੀ ਵਿਛੜ ਜਾਂਦੀ ਸੀ ਤਾਂ ਬਟਾਲਵੀ ਜੀ ਉਸਨੂੰ ਯਾਦ ਕਰਦਿਆਂ ਲੰਬਾ ਫੀਚਰ ਲਿਖਦੇ ਸਨ, ਅਖ਼ਬਾਰਾਂ ਵਿੱਚ ਛਪਵਾਉਂਦੇ ਸਨ ਤੇ ਰੇਡੀਓ ਉਤੋਂ ਵੀ ਬ੍ਰਾਡਕਾਸਟ ਕਰਦੇ ਸਨਉਹ ਬੜੇ ਹੀ ਨਿਮਰਤਾਵਾਨ ਤੇ ਧੀਮੇ ਮਨੁੱਖ ਸਨਮੈਂ ਵੀ ਉਹਨਾਂ ਪਾਸ ਰੇਡੀਓ ਲਈ ਕੱਚੇ ਤੌਰ ਤੇ ਕੰਮ ਕਰਦਾ ਹੁੰਦਾ ਸਾਂ ਉਹਨੀਂ ਦਿਨੀਂਉਹਨਾਂ ਨੂੰ ਆਪਣੀ ਸੇਵਾ-ਮੁਕਤੀ ਤੋਂ ਭੈਅ ਆਉਣ ਲੱਗਿਆ ਸੀਸੇਵਾ-ਮੁਕਤੀ ਦੇ ਅੰਤਲੇ ਦਿਨੀਂ ਉਹਨਾਂ ਦੀ ਮਾਨਸਿਕ ਦਸ਼ਾ ਵੀ ਕਾਫ਼ੀ ਉੱਖੜ ਗਈ ਸੀ ਤੇ ਛੇਤੀ ਹੀ ਦਿਲ ਦਾ ਦੌਰਾ ਪੈਣ ਕਾਰਨ ਉਹ ਵਿੱਛੜ ਗਏ ਸਨਦੁੱਖ ਤੇ ਹੈਰਾਨੀ ਭਰੀ ਗੱਲ ਇਹ ਸੀ ਕਿ ਏਨੇ ਬੰਦਿਆਂ ਬਾਰੇ ਲਿਖਣ ਵਾਲੇ ਬੰਦੇ ਬਾਰੇ ਕਿਸੇ ਨੇ ਦੋ ਅੱਖਰ ਵੀ ਨਹੀਂ ਲਿਖੇ ਸਨਹੋਰ ਤਾਂ ਹੋਰ, ਉਸਦੇ ਸੰਸਕਾਰ ਤੇ ਭੋਗ ਤੇ ਵੀ ਬਹੁਤ ਵਿਰਲੇ-ਵਾਂਝੇ ਤੇ ਲੋਕਲ ਰਹਿੰਦੇ ਕਲਮਕਾਰ ਹੀ ਆਏ ਸਨਭੋਗ ਵਾਲੇ ਪੰਡਾਲ ਵਿੱਚ ਮੈਂ ਉਦਾਸ ਹੋਇਆ ਸਾਹਮਣੀ ਸੜਕ ਵੱਲ ਦੇਖਦਾ ਸਾਂ ਕਿ ਬਟਾਲਵੀ ਜੀ ਨੂੰ ਕੋਈ ਤਾਂ ਉਹਨਾਂ ਦਾ ਕਦਰਦਾਨ ਸ਼ਰਧਾ ਦੇ ਫੁੱਲਭੇਟ ਕਰਨ ਆਏਗਾ ਹੀ...ਖ਼ਾਸਕਰ ਉਹਨਾਂ ਵਿੱਚੋਂ, ਜਿਹੜੇ ਉਹਨਾਂ ਦੇ ਬਹੁਤ ਖ਼ਾਸਮ-ਖ਼ਾਸਤੇ ਹਮੇਸ਼ਾ ਉਹਨਾਂ ਦੇ ਆਲੇ-ਦੁਆਲੇ ਮੱਖੀਆਂ ਵਾਂਗ ਮੰਡਰਾਉਂਦੇ ਰਹਿੰਦੇ ਸਨ ਅਤੇ ਜਿੰਨ੍ਹਾਂ ਕਲਾਕਾਰਾਂ ਤੇ ਕਲਮਕਾਰਾਂ ਨੂੰ ਉਹ ਰੇਡੀਓ ਉਤੇ ਲੈ ਕੇ ਆਏ ਸਨਇੱਕ ਵੱਡਾ ਮੀਡੀਆ-ਕਰਮੀ...ਮੀਡੀਆ ਦੀਆਂ ਅੱਖਾ ਤੋਂ ਉਹਲੇ-ਉਹਲੇਤੁਰ ਗਿਆ ਸੀਖ਼ੈਰ!

**************

ਸਨਮੁੱਖ ਸਿੰਘ ਆਜ਼ਾਦ

ਸਨਮੁੱਖ ਸਿੰਘ ਆਜ਼ਾਦ ਨੇ ਹਜ਼ਾਰਾਂ ਗੀਤ ਲਿਖੇਲਾਡ ਨਾਲ ਉਹਨੂੰ ਮੁੱਖੇ ਸ਼ਾਹਵੀ ਕਹਿੰਦੇ ਸਨਪਿਛਲੇ ਪਹਿਰੇ ਉਹ ਸਾਧਾਂ ਵਾਲੇ ਕੱਪੜੇ ਪਾ ਕੇ ਸੜਕਾਂ ਤੇ ਬਾਵਰਾ ਹੋਇਆ ਫਿਰਦਾ ਰਿਹਾਕਿਹੜਾ ਕਲਾਕਾਰ ਹੈ, ਜਿਹਨੇ ਉਹਦੇ ਗੀਤ ਨਾ ਗਾਏ ਹੋਣ? ਨੂਰ ਜਹਾਂ ਨੇ ਉਹਦਾ ਪਹਿਲਾ ਗੀਤ ਗਾਇਆ-ਟਾਹਣੀਆਂ ਦੇ ਟਾਹਣ ਚੀਕਦੇ...ਪੀਂਘ ਟੁੱਟਗੀ ਹੁਲਾਰਾ ਖਾ ਕੇਲਤਾ ਮੰਗੇਸ਼ਕਰ ਨੇ ਗਾਇਆ- ਤੂੰ ਤੇ ਸੌਂ ਗਈ ਗੂੜ੍ਹੀ ਨੀਂਦਰੇਆਲਮ ਲੋਹਾਰ ਨੇ- ਅੱਖੀਆਂ ਬੋਲ ਪਈਆਂਨੁਸਰਤ ਫਤਹਿ ਅਲੀ ਖਾਂ ਨੇ- ਅੱਖੀਆਂ ਅੱਖੀਆਂ ਅੱਖੀਆਂ ਅਤੇ ਇੱਕ ਗੀਤ- ਇੱਕ ਵਾਰੀ ਹੱਸਕੇ ਤੇ ਬੋਲ ਮਾਹੀਆ ਵੇ ਢੋਲ ਮਾਹੀਆਮੁਕੇਸ਼ ਨੇ ਵੀ ਕਿਸੇ ਫਿਲਮ ਲਈ ਗਾਇਆ-ਅੱਖੀਆਂ-ਅੱਖੀਆਂ ਅੱਖੀਆਂਕਿਸ਼ੋਰ ਕੁਮਾਰ ਨੇ ਮੁਨੀਮਫਿਲਮ ਵਿੱਚ-ਏਕ ਚਿੰਗਾਰੀ ਆਖੋਂ ਕੀ ਗਾਇਆਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਨੇ- ਗਿੱਠ-ਗਿੱਠ ਬਹਿਗੀ ਧਰਤੀ..ਜਦੋਂ ਗਿੱਧੇ ਚ ਨਨਾਣ ਭਾਬੀ ਨੱਚੀਆਂਜਸਪਿੰਦਰ ਨਰੂਲਾ ਤੇ ਉਹਦੀ ਮਾਂ ਮੋਹਣੀ ਨਰੂਲਾ, ਡੌਲੀ ਗੁਲੇਰੀਆ, ਸੁੱਖੀ ਬਰਾੜ ਨੇ ਵੀ ਕਈ ਗੀਤ ਗਾਏਕੁਲਦੀਪ ਮਾਣਕ ਨੇ ਨਾ ਮਾਰੋ ਨਾ ਮਾਰੋ ਪੂਰਨ ਪੁੱਤ ਵਿਚਾਰੇ ਨੂੰਜਗਤ ਸਿੰਘ ਜੱਗਾ ਨੇ ਗਾਇਆ- ਬੱਕੀ ਰੋ-ਰੋ ਪਾਉਂਦੀ ਵੈਣਰੇਸ਼ਮਾ ਦੀ ਆਵਾਜ਼ ਵਿੱਚ- ਹਾਏ ਓ ਰੱਬਾ ਨਹੀਂਓ ਲੱਗਦਾ ਦਿਲ ਮੇਰਾਸ਼ੌਕਤ ਅਲੀ ਨੇ ਗਾਇਆ- ਮੇਰੇ ਦਿਲ ਦਾ ਮਹਿਰਮ ਨੀਂ ਕੋਈ ਮੋੜ ਲਿਆਵੋਅੱਤਾ ਉੱਲਾ ਖਾਂ ਨੇ ਗਾਇਆ ਅਸਾਂ ਆਂ ਤੇਰੇ ਯਾਰ ਪਰਦੇਸੀਮਹੁੰਮਦ ਰਫ਼ੀ ਨੇ ਗਾਇਆ- ਜੀ ਕਰਦਾ ਇਸ ਦੁਨੀਆਂ ਨੂੰ...ਮੈਂ ਹੱਸਕੇ ਠੋਕਰ੍ਹ ਮਾਰ ਦਿਆਂਚਮਕੀਲੇ ਤੇ ਅਮਰਜੋਤ ਨੇ ਗਾਇਆ-ਤਲਵਾਰ ਮੈਂ ਕਲਗੀਧਰ ਦੀ ਹਾਂਸੁਰਿੰਦਰ ਕੌਰ ਨੇ ਗਾਇਆ- ਕੰਘੀ ਵਾਹਵਾਂ ਤੇ ਦੁਖਣ ਮੇਰੇ ਵਾਲ ਨੀਂ ਮਾਏਨਰਿੰਦਰ ਬੀਬਾ ਨੇ ਦੋ ਗੀਤ ਗਾਏ- ਵੇ ਥਾਣੇਦਾਰਾ ਦੋ ਮੰਜੀਆਂ ਦੀ ਥਾਂਦੂਜਾ ਸੀ- ਫੌਜੀ ਨੂੰ ਵਿਆਹ ਦੇ ਬਾਬੁਲਾ ਭਾਵੇਂ ਬੂਟ ਸਣੇ ਠੁੱਡ ਮਾਰੇਹੰਸ ਨੇ ਜੇ ਨੱਚੀਏ ਤਾਂ ਲੱਕ ਲਚਕਾ ਕੇ...ਨਹੀਂ ਤੇ ਕੋਈ ਲੋੜ ਨਹੀਂਹਰਭਜਨ ਮਾਨ ਨੇ- ਇੱਕ ਤੇਰਾ ਏ ਸੁਆਲਸਰਦੂਲ ਸਿਕੰਦਰ-ਨੂਰੀ, ਮਨਮੋਹਣ ਵਾਰਿਸ, ਸੁਰਿੰਦਰ ਛਿੰਦਾ, ਕੁਲਦੀਪ ਪਾਰਸ, ਰੂਪੋਵਾਲੀਆ, ਹਾਕਮ ਬਖਤੜੀ ਵਾਲਾ, ਅੰਗਰੇਜ਼ ਅਲੀ, ਕਿਸ-ਕਿਸ ਦਾ ਨਾਂ ਲਿਖਾਂ ਤੇ ਛੱਡਾਂ? ਹੋਰ ਵੀ ਬਥੇਰਿਆਂ ਨੇ ਉਹਦੇ ਗੀਤ ਗਾਏਡੇਢ ਸੌ ਫਿਲ਼ਮਾਂ ਲਈ ਉਹਨੇ ਗੀਤ ਲਿਖੇ

------

ਉਹ ਪੈਂਤੀ ਮੁਲਕਾਂ ਵਿੱਚ ਗਿਆ ਤੇ ਹਰ ਮੁਲਕ ਦੀ ਜ਼ੁਬਾਨ ਸਿੱਖ ਆਇਆਜਗਮੋਹਨ ਕੌਰ-ਮਾਈ ਮੋਹਣੋ ਤੇ ਕੇ.ਦੀਪ ਲਈ ਸਾਰੀਆਂ ਕਾਮੇਡੀ ਕੈਸਿਟਾਂ ਦਾ ਮੈਟਰ ਉਸੇ ਦਾ ਲਿਖਿਆ ਹੋਇਆ ਹੁੰਦਾ ਸੀਜਗਮੋਹਨ ਕੌਰ ਨੇ ਉਹਦੇ ਗੀਤ ਬਹੁਤ ਗਾਏਲੱਖਾਂ ਰੁਪਈਆਂ ਦਾ ਮਾਲਕ ਸੀਦਾਰੂ ਨਾ ਛੱਡੀਘਰ-ਬਾਰ ਸਭ ਵਿੱਕ ਗਿਆਬੱਚੇ ਤੇ ਘਰ ਵਾਲੀ ਦੌੜ ਗਏ ਸਨ ਫੁੱਟਪਾਥ ਤੇ ਸੌਂਦਾ ਸੀਜੱਸੋਵਾਲ ਨੇ ਉਸਨੂੰ ਸਾਈਕਲ ਲੈ ਦਿੱਤਾ ਸੀਇੱਕ ਝੁੱਗੀ ਪਾ ਦਿੱਤੀ ਸੀਮੈਂ ਜਦ ਵੀ ਲੁਧਿਆਣੇ ਜਾਂਦਾ, ਮੈਂ ਤੇ ਜੱਸੋਵਾਲ ਉਹਨੂੰ ਝੁੱਗੀ ਵਿੱਚ ਜਾ ਲੱਭਦੇ, ਜੇ ਉੱਥੇ ਨਾ ਹੁੰਦਾ ਤਾਂ ਸੜਕਾਂ ਤੋਂ ਲੱਭ ਲੈਂਦੇਮੈਂ ਉਹਦੇ ਨਾਲ ਗੱਲਾਂ ਕਰਕੇ ਨੋਟ ਕਰਦਾ ਰਹਿੰਦਾਕਦੇ-ਕਦੇ ਕੋਈ ਗੱਲ ਪੁੱਛਕੇ ਉਹਨੂੰ ਖਿਝਾਅ ਵੀ ਦੇਂਦਾ ਤਾਂ ਉਹ ਮਾਵਾਂ-ਭੈਣਾਂ ਦੀਆਂ ਗਾਲ੍ਹਾਂ ਕੱਢਦਾਸਾਡੇ ਬੈਠੇ-ਬੈਠੇ ਹੀ ਉਹਦੇ ਗਲੀ-ਗੁਆਂਢ ਦੇ ਜੁਆਕ ਉਸਨੂੰ ਆਣ ਕੇ ਛੇੜਦੇ, “ਭਾਈਆ, ਆਂਟੀ ਕਿੱਥੇ...ਭਾਈਆ ਆਂਟੀ ਕਿੱਥੇ?” ਉਹ ਜੁਆਕਾਂ ਮਗਰ ਦੌੜ ਪੈਂਦਾ ਤੇ ਗੰਦੀਆਂ ਗਾਲ੍ਹਾਂ ਕੱਢਦਾਜਦ ਉਸ ਬਾਰੇ ਮੈਂ ਇੱਕ ਲੰਬਾ ਰੇਖਾ-ਚਿਤਰ ਲਿਖਿਆ ਤਾਂ ਸਾਹਿਤ ਤੇ ਸਭਿਆਚਾਕ ਜਗਤ ਵਿੱਚ ਉਹਦਾ ਚਰਚਾ ਫਿਰ ਹੋਣ ਲੱਗਿਆਕਈ ਲੋਕਾਂ ਉਹਨੂੰ ਪੈਸੇ ਦਿੱਤੇਉਹ ਕਹਿੰਦਾ, “ਤੂੰ ਮੇਰੇ ਬਾਰੇ ਹੋਰ ਲਿਖ...ਹੋਰ ਪੈਸੇ ਮਿਲਣਗੇ...ਮੇਰੇ ਦਿਨ ਸੌਖੇ ਨਿਕਲ ਜਣਾਗੇ

-----

ਪਿਛਲੇ ਸਾਲ ਦੀ ਗੱਲ ਹੈ, ਇੱਕ ਦਿਨ ਦਾਰੂ ਬਹੁਤੀ ਪੀਤੀ ਹੋਈ ਸੀ ਤਾਂ ਮੋਮਬੱਤੀ ਨੂੰ ਪੈਰ ਵੱਜ ਗਿਆ ਤੇ ਝੁੱਗੀ ਮੱਚ ਉੱਠੀਵਿੱਚੇ ਸਨਮੁੱਖ ਸਿੰਘ ਆਜ਼ਾਦ ਵੀ ਮੱਚ ਗਿਆਕਲਾਕਾਰ ਤੇ ਜੱਸੋਵਾਲ ਹਸਪਤਾਲ ਲੈ ਗਏਠੀਕ ਹੋ ਗਿਆ ਸੀਮਰਨ ਤੋਂ ਪਹਿਲਾਂ ਕਹਿੰਦਾ ਸੀ, “ਹੁਣ ਮੈਂ ਬੀਮਾਰੀ ਤੋਂ...ਗਰੀਬੀ ਤੋਂ...ਜੰਜਾਲ ਤੋਂ...ਭੁੱਖਮਰੀ ਤੋਂ...ਕੰਗਾਲੀ ਤੋਂ...ਦਾਰੂ ਤੋਂ...ਸੱਚਮੁਚ ਆਜ਼ਾਦਹੋ ਜਾਵਾਂਗਾਉਹ ਕਹਿੰਦਾ ਸੀ-ਮੇਰਾ ਤਾਂ ਭੋਗ ਪਹਿਲਾਂ ਈ ਪੈ ਚੁੱਕਾ ਏ...ਪੱਲੇ ਦੁਆਨੀ ਨਹੀਂ...ਜੋ ਪੈਸੇ ਭੋਗ ਤੇ ਲਾਉਣੇ ਨੇ ...ਓ ਜੱਸੋਵਾਲੀਆ ਸਰਦਾਰਾ...ਮੇਰੀ ਮਿੰਨਤ ਐ...ਉਹ ਮੈਨੂੰ ਹੁਣੇ ਦੇ ਦੇਉਹ ਕਹਿੰਦਾ ਸੀ- ਬਚਪਨ ਵੇਲੇ ਮੈਂ ਅਕਲੋਂ ਅੰਨ੍ਹਾਂ ਸਾਂ...ਜੁਆਨੀ ਵੇਲੇ ਮੈਂ ਸ਼ਬਾਬ ਵਿੱਚ ਅੰਨ੍ਹਾ ਸਾਂ...ਫਿਰ ਸ਼ਰਾਬ ਤੇ ਕਬਾਬ ਵਿੱਚ ਅੰਨ੍ਹਾਂ ਹੋ ਗਿਆ...ਤੇ ਹੁਣ ਮੈਂ ਅੱਖਾਂ ਤੋਂ ਅੰਨ੍ਹਾਂ ਹੋ ਗਿਆ ਵਾਂ...ਮੈਨੂੰ ਦਿਸਦਾ ਨਹੀਂ

-----

ਹੁਣ 22 ਸਤੰਬਰ ਨੂੰ ਸਨਮੁਖ ਸਿੰਘ ਆਜ਼ਾਦ ਚੱਲ ਵਸਿਆ ਹੈਉਹਦੇ ਮਰਨ ਬਾਰੇ ਕਿਸੇ ਚੈਨਲ ਤੇ ਕੋਈ ਖ਼ਬਰ ਨਹੀਂ ਆਈਇਹ ਸਤਰਾਂ ਲਿਖੇ ਜਾਣ ਤੱਕ ਕਿਸੇ ਅਖ਼ਬਾਰ ਵਿੱਚ ਉਹਦੇ ਬਾਰੇ ਕੋਈ ਲੇਖ-ਖ਼ਬਰ ਵੀ ਨਹੀਂ ਛਾਪਿਆਹੋ ਸਕਦੈ...ਉਸਦੇ ਭੋਗ ਵਾਲੇ ਦਿਨ ਹੀ ਕਿਸੇ ਕਲਮਕਾਰ ਨੂੰ ਕੁਝ ਫੁ਼ਰਸਤ ਦੇ ਪਲ ਮਿਲ ਜਾਣ ਤੇ ਉਹ ਇਹ ਫਾਰਮੈਲਿਟੀਪੂਰ ਦੇਵੇ, ਤਾਂ ਚੰਗਾ ਹੀ ਹੋਵੇਗਾ!

***********

ਜਸਟਿਸ ਮਹਿੰਦਰ ਸਿੰਘ ਜੋਸ਼ੀ

ਪੰਜਾਬੀ ਸਾਹਿਤ ਬਾਰੇ ਖੋਜਾਂ ਕਰਨ ਵਾਲੇ ਵਿਦਵਾਨਾਂ ਤੇ ਆਮ ਪਾਠਕਾਂ ਵਿੱਚੋਂ ਕੋਈ ਵਿਰਲਾ ਹੀ ਹੋਣੈ, ਜੋ ਜਸਟਿਸ ਮਹਿੰਦਰ ਸਿੰਘ ਜੋਸ਼ੀ ਦੇ ਨਾਂ ਤੋਂ ਨਾ-ਵਾਕਿਫ਼ ਹੋਵੇ! ਜੋਸ਼ੀ ਜੀ ਮੈਜਿਸਟ੍ਰੇਟ ਲੱਗਣ ਬਾਅਦ ਤਰੱਕੀ ਕਰਦੇ-ਕਰਦੇ ਦਿੱਲੀ ਹਾਈਕੋਰਟ ਦੇ ਜੱਜ ਰਿਟਾਈਰ ਹੋਏ ਸਨ ਤੇ ਬਾਅਦ ਵਿੱਚ ਡੇਰਾ ਬਿਆਸ ਵਿੱਖੇ ਆਣ ਕੇ ਰਹਿਣ ਲੱਗ ਪਏ ਸਨਆਪ ਨੇ ਕਹਾਣੀਆਂ ਦੀਆਂ ਦਸ ਕਿਤਾਬਾਂ ਲਿਖੀਆਂ, ਦੋ ਨਾਵਲ, ‘ਤਾਰਿਆਂ ਦੇ ਪੈਰ ਚਿੰਨਅਤੇ ਮੋੜ ਤੋਂ ਪਾਰਲਿਖੇਜਸਟਿਸ ਜੋਸ਼ੀ ਦੀਆਂ ਰਚਨਾਵਾਂ ਉੱਤੇ ਕਈ ਵਿਦਿਆਰਥੀਆਂ ਤੇ ਵਿਦਿਆਰਥਣਾ ਨੇ ਐੱਮ.ਫਿਲ ਤੇ ਪੀ.ਐੱਚ.ਡੀ ਕੀਤੀਆਪ ਦੀ ਲਿਖੀ ਸਵੈ-ਜੀਵਨੀ ਪੁਸਤਕ ਮੇਰੇ ਪੱਤੇ ਮੇਰੀ ਖੇਡਕਈ ਸਾਲ ਐਮ.ਏ. ਅਤੇ ਬੀ. ਏ. ਦੇ ਕੋਰਸਾਂ ਵਿੱਚ ਲੱਗੀ ਰਹੀ

-----

ਮੈਟ੍ਰਿਕ ਪਾਸ ਕਰਕੇ ਆਪ ਨੇ ਚੁੰਗੀ ਮੁਹੱਰਰ ਦੀ ਨੌਕਰੀ ਵੀ ਕੀਤੀ ਸੀਪ੍ਰਾਈਵੇਟ ਪੜ੍ਹਦੇ ਰਹੇ ਤੇ ਫਿਰ ਕੁਝ ਸਮਾਂ ਸਕੂਲ ਦੇ ਹੈਡਮਾਸਟਰ ਵੀ ਰਹੇਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਆਪ ਨੇ ਬੀ.ਏ ਕੀਤੀਪੰਜਾਬ ਦੀ ਵੰਡ ਬਾਅਦ ਆਪ ਮੈਜਿਸਟ੍ਰੇਟ ਬਣੇ ਤੇ ਸਭ ਤੋਂ ਪਹਿਲਾਂ ਰਾਜਪੁਰਾ ਲੱਗੇਫਿਰ ਬਰਨਾਲਾ, ਪਟਿਆਲਾ, ਬਠਿੰਡਾ, ਲੁਧਿਆਣਾ, ਤੇ ਫਿਰੋਜ਼ਪੁਰ ਆਦਿ ਸ਼ਹਿਰਾਂ ਵਿੱਚ ਜੱਜ ਰਹੇਸੈਸ਼ਨ ਜੱਜ ਬਣ ਕੇ ਦਿੱਲੀ ਚਲੇ ਗਏਦਿੱਲੀ ਹਾਈਕੋਰਟ ਦੇ ਜੱਜ ਬਣਨਾ ਆਪ ਦੀ ਆਪਣੇ ਕੰਮ ਪ੍ਰਤੀ ਦਿਆਨਤਦਾਰੀ ਤੇ ਇਮਾਨਦਾਰੀ ਦਾ ਸਪੱਸ਼ਟ ਸਬੂਤ ਸੀ1984 ਦੇ ਸਿੱਖ ਵਿਰੋਧੀ ਦੰਗਿਆਂ ਮਗਰੋਂ ਆਪ ਡੇਰਾ ਬਿਆਸ ਆਪਣੀ ਜੀਵਨ ਸਾਥਣ ਨਾਲ ਆਣ ਕੇ ਰਹਿਣ ਲੱਗੇਇਥੇ ਵੀ ਉਹ ਲਿਖਦੇ ਰਹੇ6 ਅਗਸਤ ਦੇ ਦਿਨ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਉਹਨਾਂ ਦਾ ਦਿਹਾਂਤ ਹੋ ਗਿਆਕਿਸੇ ਚੈਨਲ ਤੇ ਖ਼ਬਰ ਆਉਣੀ ਤਾਂ ਦੂਰ ਦੀ ਗੱਲ ਰਹੀ, ਸਗੋਂ ਕਿਸੇ ਅਖ਼ਬਾਰ ਵਿੱਚ ਨਿੱਕੀ ਖ਼ਬਰਵੀ ਨਾ ਲੱਗੀਨਹੀਂਓ ਲੱਭਣੇ ਲਾਲ ਗੁਆਚੇ...ਮਿੱਟੀ ਨਾ ਫਰੋਲ ਜੋਗੀਆ...ਸਚਮੁੱਚ ਹੀ ਸਾਡੇ ਸਾਹਿਤ ਸਭਿਆਚਾਰ ਦੇ ਅਜਿਹੇ ਅਣਮੁੱਲੇ ਲਾਲਇੱਕ-ਇੱਕ ਕਰਕੇ ਗੁਆਚਦੇ ਜਾ ਰਹੇ ਨੇ...ਦੁੱਖ ਹੁੰਦਾ ਹੈ...ਪਰ ਵਧੇਰੇ ਦੁੱਖ ਉਦੋਂ ਹੁੰਦਾ ਹੈ...ਜਦੋਂ ਅਜਿਹੇ ਲਾਲ ਮੀਡੀਆ ਦੀ ਅੱਖ ਤੋਂ ਉਹਲੇ-ਉਹਲੇ ਜਾਂਦੇ ਨੇ!

*********

1 comment:

SANWAL DHAMI said...

ਨਿੰਦਰ ਘੁਗਿਆਣਵੀ ਜੀ ਤੁਹਾਡਾ ਲਿਖਿਆ ਪੜ੍ਹ ਕੇ ਰੂਹ ਨੂੰ ਕੰਬ ਉੱਠੀ।ਇਹ ਦੁਨੀਆਂ...!!!ਛੱਡੋ ਪਰ੍ਹਾਂ!ਤੁਸੀਂ ਇਹਨਾਂ ਬਾਰੇ ਲਿਖ ਕੇ ਆਪਣਾ ਫਰਜ਼ ਨਿਭਾ ਦਿੱਤਾ ਹੈ।