ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Wednesday, November 4, 2009

ਸੁਭਾਸ਼ ਸ਼ਰਮਾ - ਉਸਤਾਦ ਗ਼ਜ਼ਲਗੋ ਸ਼੍ਰੀ ਚਮਨ ਲਾਲ ‘ਸੁਖੀ’ – ਵਿਸ਼ੇਸ਼ ਲੇਖ

ਯਾਦਗਾਰੀ ਫੋਟੋ: - ਮਰਹੂਮ ਉਸਤਾਦ ਸ਼ਾਇਰ ਸ਼੍ਰੀ ਚਮਨ ਲਾਲ ਸੁਖੀ ਜੀ ਦਾ ਲੁਧਿਆਣਾ ਵਿਖੇ ਸਨਮਾਨ ਕਰ ਰਹੇ ਸੱਜਿਉਂ ਖੱਬੇ ਸ਼੍ਰੀ ਸੁਰਿੰਦਰ ਰਾਮਪੁਰੀ ਜੀ, ਸੁਖੀ ਸਾਹਿਬ, ਸੁਰਿੰਦਰ ਸਿੰਘ ਨਰੂਲਾ ਜੀ, ਪ੍ਰੋ: ਨਿਰੰਜਣ ਤਸਨੀਮ ਜੀ, ਡਾ: ਪਰਮਿੰਦਰ ਸਿੰਘ ਜੀ ਅਤੇ ਮੁਹਿੰਦਰਦੀਪ ਗਰੇਵਾਲ ਜੀ।
****************************
ਉਸਤਾਦ ਗ਼ਜ਼ਲਗੋ ਸ਼੍ਰੀ ਚਮਨ ਲਾਲ ਸੁਖੀ

(3 ਨਵੰਬਰ 192520 ਫਰਵਰੀ 2008)

ਵਿਸ਼ੇਸ਼ ਲੇਖ

ਲਾਹੌਰ ਵਿਚ ਇਕ ਹਾਈ ਸਕੂਲ ਦਾ ਵਿਦਿਆਰਥੀ ਚਮਨ ਲਾਲ ਭਟਨਾਗਰ ਗੁਰੂਦੱਤ ਭਵਨ ਦੇ ਅਖਾੜੇ ਜਾਇਆ ਕਰਦਾ ਸੀ, ਭਲਵਾਨੀ ਕਰਨ ਲਈ ਅਖਾੜੇ ਨੂੰ ਮਹਾਸ਼ਾ ਭਾਰਤ ਭੂਸ਼ਣ ਅਫਲਾਤੂਨਚਲਾਉਂਦੇ ਸਨਆਪ ਪੰਜਾਬੀ ਕਵੀ ਸਨ ਤੇ ਲਾਲਾ ਈਸ਼ਰ ਦਾਸ ਗ਼ਾਲੀਦੇ ਸ਼ਾਗਿਰਦ ਸਨਅਖਾੜੇ ਮਹਾਸ਼ਾ ਜੀ ਦੀ ਸੋਹਬਤ ਨੇ ਇਸ ਵਿਦਿਆਰਥੀ ਨੂੰ ਸ਼ਾਇਰੀ ਦੀ ਚੇਟਕ ਲਾ ਦਿੱਤੀ

-----

ਇਹਨਾਂ ਦੇ ਬੇਇੰਤਿਹਾ ਕਾਵਿ ਸ਼ੌਕ ਨੂੰ ਵੇਖ, ਮਹਾਸ਼ਾ ਜੀ ਆਪ ਨੂੰ ਉਸਤਾਦ ਕਵੀ ਅਨੰਤ ਰਾਮ ਵਹਿਸ਼ੀ ਜੀ ਕੋਲ ਲੈ ਗਏਬਾਲਕ ਨੇ ਆਪਣੇ ਲਿਖੇ ਕੁਝ ਚੌਮਿਸਰੇ ਬੈਂਤ ਸੁਣਾਏ ਵਹਿਸ਼ੀ ਜੀ ਚੌਮਿਸਰੇ ਸੁਣ ਕੇ ਬਹੁਤ ਖ਼ੁਸ਼ ਹੋਏ ਤੇ ਬੋਲੇ: ਦੁਨੀਆਂ ਵਿਚ ਬਹੁਤ ਲੋਕ ਦੁਖੀ ਨੇ, ਭਗਵਾਨ ਤੈਨੂੰ ਸੁਖੀ ਰੱਖੇਇਹ ਕਹਿ ਕੇ ਓਹਨਾਂ ਨੇ ਆਪਨੂੰ ਸੁਖੀਤਖੱਲੁਸ ਬਖ਼ਸ਼ ਦਿੱਤਾ ਤੇ ਆਪਨੂੰ ਸ਼ਾਗਿਰਦ ਬਣਾ ਲਿਆ ਆਪ ਪੰਜਾਬੀ ਕਾਵਿ ਜਗਤ ਵਿਚ ਚਮਨ ਲਾਲ ਸੁਖੀਹੋ ਗਏ ਲਾਹੌਰ ਦਾ ਇਹ ਵਿਦਿਆਰਥੀ ਉਸਤਾਦ ਅਨੰਤ ਰਾਮ ਵਹਿਸ਼ੀ ਕੋਲੋਂ ਸ਼ਾਇਰੀ ਦੀ ਅਲਿਫ਼-ਬੇ ਸਿੱਖਣ ਲੱਗ ਪਿਆ ਗਰੂ ਨੇ ਸ਼ਾਗਿਰਦ ਨੂੰ ਹਿਦਾਯਤ ਕੀਤੀ ਕਿ ਰੋਜ਼ ਚਾਰ ਮਿਸਰੇ ਜ਼ਰੂਰ ਲਿਖੇ ਤੇ ਓਹਨਾਂ ਦੀ ਚਰਨੀਂ ਬੈਂਤ ਲਿਖਦੇ ਰਹੇ

-----

ਗ਼ਜ਼ਲਗੋਈ ਲਈ ਉਸਤਾਦ ਬਰਕਤ ਰਾਮ ਯੁਮਨ ਜੀ ਨੂੰ ਗੁਰੂ ਧਾਰਿਆ ਤੇ ਓਹਨਾਂ ਦੀ ਰਹਿਨੁਮਾਈ ਵਿਚ ਗ਼ਜ਼ਲਾਂ ਲਿਖਣ ਲਗ ਪਏ ਅਰੂਜ਼ ਦੀ ਮੁੱਢਲੀ ਜਾਣਕਾਰੀ ਤੇ ਸ਼ਬਦਾਂ ਦਾ ਸਹੀ ਉਚਾਰਣ ਉਨ੍ਹਾਂ ਨੇ ਯੁਮਨ ਜੀ ਕੋਲੋਂ ਹੀ ਹਾਸਿਲ ਕੀਤਾਯੁਮਨ ਜੀ ਦੀ ਰਹਿਨੁਮਾਈ ਵਿਚ ਆਪਦੀ ਗ਼ਜ਼ਲਗੋਈ ਵਿਚ ਨਿਖਾਰ ਆਂਦਾ ਚਲਾ ਗਿਆਆਪ ਸ਼ਾਇਰੀ ਦਾ ਲੰਮਾ ਸਫਰ ਤੈ ਕਰਦੇ ਹੋਏ ਖ਼ੁਦ ਇਕ ਉਸਤਾਦ ਗ਼ਜ਼ਲਗੋ ਹੋ ਗਏ ਮਰਹੂਮ ਚਮਨ ਲਾਲ ਸੁਖੀ ਜੀ ਦੇ ਸ਼ਿਅਰ ਬਹੁਤ ਪੁਖ਼ਤਾ ਤੇ ਫਨੀ ਖ਼ੂਬੀਆਂ ਨਾਲ ਮਾਲਾਮਾਲ ਹਨਓਹਨਾਂ ਨੂੰ ਗ਼ਜ਼ਲ ਦੇ ਰੂਪਕ ਪੱਖਾਂ, ਅਰੂਜ਼ੀ ਨੁਕਤਿਆਂ, ਫ਼ਨੀ ਖ਼ੂਬੀਆਂ ਤੇ ਸ਼ਿਅਰਾਂ ਦੇ ਐਬਾਂ ਦੀ ਪੂਰੀ ਪੂਰੀ ਜਾਣਕਾਰੀ ਸੀ

-----

ਲਾਹੌਰ ਵਿਚ ਜਵਾਨੀ ਦੇ ਪੁੰਗਰਣ ਤੋਂ ਲੈ ਕੇ ਲੁਧਿਆਣਾ ਵਿਚ ਜੀਵਨ ਦੇ ਅਖ਼ੀਰੀ ਸਾਹ ਤਕ ਲਗਾਤਾਰ ਬੇ-ਗਰਜ਼ ਸਾਹਿਤ-ਸਿਰਜਨਾ ਵਿਚ ਜੁੜੇ ਰਹੇ ਉਰਦੂ ਵਿਚ ਆਪ ਚਮਨ ਭਟਨਾਗਰਨਾਂ ਦੇ ਨਾਲ ਸ਼ਾਇਰੀ ਕਰਦੇ ਸੀ।

ਆਪ ਜੀ ਦੀਆਂ ਪ੍ਰਕਾਸ਼ਿਤ ਕਿਤਾਬਾਂ ਨੇ - ਕਲਮ ਦਾ ਮਜਦੂਰ ( ਪੰਜਾਬੀ ਕਾਵਿ ਸੰਗ੍ਰਹਿ) 1986, ਤ੍ਰਿਵੇਣੀ ( ਸੰਪਾਦਿਤ ਕਾਵਿ ਸੰਗ੍ਰਹਿ) 1987,ਅਨੰਤ ਰਾਮ ਵਹਿਸ਼ੀ -ਜੀਵਨ ਤੇ ਰਚਨਾ (ਸੰਪਾਦਿਤ) 1988, ਨਸੀਮੇ-ਚਮਨ (ਉਰਦੂ ਗ਼ਜ਼ਲ ਸੰਗ੍ਰਹਿ) 1992, ਦੁਖ-ਸੁਖ (ਪੰਜਾਬੀ ਗ਼ਜ਼ਲ ਸੰਗ੍ਰਹਿ) 1994, ਲੰਮੀਆਂ ਵਾਟਾਂ (ਪੰਜਾਬੀ ਕਾਵਿ ਸੰਗ੍ਰਹਿ) 1995, ਮਕਤਾ ਹਾਜ਼ਿਰ ਹੈ (ਪੰਜਾਬੀ ਗ਼ਜ਼ਲ ਸੰਗ੍ਰਹਿ) 1999, ਖਿਲਰੇ ਮੋਤੀ (ਰੰਗ ਬਿਰੰਗੇ ਸ਼ਿਅਰ) 2002, ਨਿੱਜ ਤੋਂ ਪਰ ਤਕ (ਪੰਜਾਬੀ ਗ਼ਜ਼ਲ ਸੰਗ੍ਰਹਿ) 2005, ਸੁੱਚੇ ਮੋਤੀ (ਰੰਗ ਬਿਰੰਗੇ ਸ਼ਿਅਰ) 2006, ਕੁਝ ਸ਼ਗੂਫ਼ੇ ਕੁਝ ਸਿਤਾਰੇ (ਰੰਗ ਬਿਰੰਗੇ ਤੇ ਮੁਤਫ਼ੱਰਕ ਅਸ਼ਆਰ ਉਰਦੂ ਵਿਚ) 2007

-----

16 ਫਰਵਰੀ 2008 ਨੂੰ ਜਦ ਚਮਨ ਲਾਲ ਸੁਖੀ ਜੀ ਆਪਣੀ ਛਪਣ ਜਾ ਰਹੀ ਕਿਤਾਬ ਰੰਗ-ਰੂਪ-ਰੌਸ਼ਨੀ” ( ਚੋਣਵੇਂ ਪੰਜਾਬੀ ਸ਼ਿਅਰ ) ਦੇ ਪਰੂਫ ਪੜ੍ਹ ਰਹੇ ਸਨ, ਉਨ੍ਹਾਂ ਨੂੰ ਬਰੇਨ -ਹੈਮਰੇਜ ਹੋ ਗਿਆ ਤੇ ਉਹ ਇਸ ਫ਼ਾਨੀ ਜਗਤ ਤੋਂ 20 ਫਰਵਰੀ 2008 ਨੂੰ ਹਮੇਸ਼ਾ ਲਈ ਰੁਖ਼ਸਤ ਹੋ ਗਏਰੰਗ-ਰੂਪ-ਰੌਸ਼ਨੀ” ( ਚੋਣਵੇਂ ਪੰਜਾਬੀ ਸ਼ਿਅਰ ) ਦਾ ਖਰੜਾ ਪ੍ਰਕਾਸ਼ਨ ਵਾਸਤੇ ਜਨਮੇਜਾ ਸਿੰਘ ਜੌਹਲ ਜੀ ਕੋਲ ਏ ਤੇ ਆਸ ਏ ਕਿ ਜਲਦੀ ਹੀ ਸ਼ਾਇਆ ਹੋਵੇਗਾਸੁਖੀ ਜੀ ਅਪਣੇ ਅਖੀਰੀ ਦਿਨਾਂ ਵਿਚ ਆਪਣੇ ਇਕ ਹੋਰ ਉਰਦੂ ਗ਼ਜ਼ਲ ਮਜਮੂਆ ਸ਼ਮੀਮੇ-ਚਮਨਨੂੰ ਛਪਾਉਂਣ ਦੀ ਕੋਸ਼ਿਸ਼ ਵਿਚ ਸਨਕੱਲ੍ਹ 3 ਨਵੰਬਰ ਨੂੰ ਚਮਨ ਲਾਲ ਸੁਖੀ ਜੀ ਦੀ ਜਨਮ-ਤਾਰੀਖ ਸੀਉਹਨਾਂ ਨੂੰ ਯਾਦ ਕਰਦਿਆਂ , ਆਰਸੀ ਲਈ ਉਹਨਾਂ ਦੀਆਂ ਤਸਵੀਰਾਂ ਤੇ ਚਾਰ ਗ਼ਜ਼ਲਾਂ ਵੀ ਭੇਜ ਰਿਹਾ ਹਾਂ ।

No comments: