ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Sunday, November 22, 2009

ਬਲਜੀਤ ਬਾਸੀ – ਸੁਹਾਵਣਾ ਸਫ਼ਰ - ਕਹਾਣੀ

ਸੁਹਾਵਣਾ ਸਫ਼ਰ

ਕਹਾਣੀ

ਘਰ ਵਿੱਚ ਬਹੁਤ ਘੁਟਨ ਹੋਣ ਲੱਗ ਪਈ ਸੀਸਭ ਉੱਖੜੇ-ਉੱਖੜੇ ਰਹਿਣ ਲੱਗੇ ਸਨਸਾਰਾ ਟੱਬਰ ਮਾਂ ਪਿਉ ਉਨ੍ਹਾਂ ਦੀ ਲੜਕੀ ਅਤੇ ਲੜਕਾ ਜਦੋਂ ਦੇ ਇਸ ਦੇਸ਼ ਵਿੱਚ ਆਏ ਸਨ ਬੱਸ ਕੰਮ ਹੀ ਕਰੀ ਜਾ ਰਹੇ ਸਨਬੱਚੇ ਤਾਂ ਕੰਮ ਤੋਂ ਬਿਨਾਂ ਪੜ੍ਹਾਈ ਦਾ ਬੋਝ ਵੀ ਚੁੱਕੀ ਫਿਰ ਰਹੇ ਸਨਘਰ ਵਿੱਚ ਇਕ ਆਉਂਦਾ, ਇਕ ਜਾਂਦਾ, ਇਕ ਨਹਾਉਣ ਲਗਦਾ ਦੂਜਾ ਨਹਾਉਣ ਲਈ ਬੂਹੇ ਭੰਨਦਾਘਰ ਕਾਹਦਾ ਇਹ ਤਾਂ ਰੈਣਬਸੇਰਾ ਸੀ ਜਿਥੇ ਘੁੰਮ-ਘੁੰਮਾ ਕੇ ਸਾਰੇ ਵੇਲੇ ਕੁਵੇਲੇ ਆਪਣੇ ਆਪ ਨੂੰ ਸੁੱਟ ਦਿੰਦੇ ਸਨਏਥੇ ਟੱਬਰ ਦੇ ਜੀਵ ਟਕਰਾਉਂਦੇ ਸਨ, ਆਪੋ-ਆਪਣੇ ਨਿਸ਼ਾਨਿਆਂ ਵੱਲ ਵਧਦੇ ਸਨ ਪਰ ਇਕ ਦੂਜੇ ਤੋਂ ਟੁੱਟੇ ਹੋਏ, ਬੇਖ਼ਬਰਕੋਈ ਦੂਜੇ ਦੀ ਗਤੀ ਵਿੱਚ ਰੁਕਾਵਟ ਬਣਦਾ ਤਾਂ ਵਢੂੰ ਖਾਊਂ ਹੋਣ ਲਗਦੀਜ਼ਿੰਦਗੀ ਵਿੱਚ ਸੁਆਦ ਅਲੋਪ ਹੋ ਰਿਹਾ ਸੀ ਤੇ ਨੀਰਸਤਾ ਵਧ ਰਹੀ ਸੀਬੱਚਿਆਂ ਤੇ ਮਾਪਿਆਂ ਵਿਚਕਾਰ ਪੀੜੀ ਪਾੜੇ ਦੇ ਨਾਲ ਨਾਲ ਨਵੇਂ ਮਾਹੌਲ ਪ੍ਰਤੀ ਨਜ਼ਰੀਏ ਦਾ ਪਾੜਾ ਵੀ ਵਧ ਰਿਹਾ ਸੀਪਤਨੀ ਨੂੰ ਆਪਣੇ ਅੰਦਰ ਨਾਰੀ ਸ਼ਕਤੀ ਦਾ ਲਾਵਾ ਮਹਿਸੂਸ ਹੋਣ ਲੱਗ ਪਿਆ ਸੀ ਜਿਸ ਨੂੰ ਉਹ ਖੁੱਲ੍ਹ ਕੇ ਉਗਲ਼ਦੀਪਤੀ ਵਿੱਚ ਮਰਦਉਚਤਾ ਸਿਰ ਚੁੱਕਣ ਲਗਦੀ ਤਾਂ ਉਹ ਥਾਏਂ ਹੀ ਕੱਪ ਦਿੱਤੀ ਜਾਂਦੀਸਭ ਦੀ ਆਪਣੀ ਤੂਤੀ ਬੋਲਣ ਲੱਗ ਪਈ ਸੀਕੁਲ ਮਿਲਾ ਕੇ ਗ੍ਰਹਿਸਥ ਦਵੰਦਾਂ ਦਾ ਅਖਾੜਾ ਬਣ ਚੁੱਕਾ ਸੀ

-----

ਅਜਿਹੇ ਵਿਕਰਾਲ ਮਾਹੌਲ ਤੋਂ ਰਾਹਤ ਮਿਲਣੀ ਚਾਹੀਦੀ ਹੈ, ਸਾਰਿਆਂ ਨੂੰ ਅਹਿਸਾਸ ਹੋਣ ਲੱਗਾ ਸੀਜੁਆਨ ਹੋ ਚੁੱਕੀ ਧੀ ਨੇ ਹੀ ਇਕ ਦਿਨ ਕਿਹਾ,"ਸਾਰਾ ਦਿਨ ਆਪਣੇ ਘਰ ਤਾਂ ਖਿਚ-ਖਿਚ ਹੁੰਦੀ ਰਹਿੰਦੀ ਹੈਚਲੋ ਇਕ ਦਿਨ ਬਾਹਰ ਘੁੰਮ ਕੇ ਆਈਏਲੇਕ ਤੇ ਪਿਕਨਿਕ ਕਰੀਏਬਾਹਰ ਹੀ ਰਾਤ ਕੱਟਾਂਗੇ, ਮਜ਼ਾ ਆਵੇਗਾ।" ਕਾਵਾਂ ਰੌਲੇ ਟੱਬਰ ਵਿੱਚ ਸਰਬਸੰਤੀ ਤਾਂ ਅਸੰਭਵ ਘਟਨਾ ਸੀ ਪਰ ਇਹ ਚਮਤਕਾਰ ਹੋ ਹੀ ਗਿਆਥੋੜੀ ਚੂੰ ਚਾਂ ਪਿਛੋਂ ਸਾਰੇ ਹੀ ਰਾਜ਼ੀ ਹੋ ਗਏਤਦ ਵੀ ਸੁਭਾਗਾ ਸ਼ਨਿੱਚਰਵਾਰ ਆਉਣ ਵਿੱਚ ਕਾਫ਼ੀ ਜੋੜ-ਤੋੜ ਭਰੇ ਦਿਨ ਗੁਜ਼ਰ ਗਏਕਿਸੇ ਦੇ ਪਰਚੇ ਹੋ ਰਹੇ ਸਨ, ਕਿਸੇ ਦਾ ਓਵਰਟਾਈਮ ਲੱਗਾ ਸੀ ਤੇ ਕਿਸੇ ਦਿਨ ਪ੍ਰਾਹੁਣੇ ਆਉਣੇ ਸਨ

-----

ਸਲਾਹ ਬਣੀ ਕਿ ਮੈਕਨਾ ਸਿਟੀ ਜਾਇਆ ਜਾਵੇਧੀ ਨੇ ਹੀ ਭ੍ਰਮਣ ਦਾ ਰੂਟ ਚੁਣਿਆਪਤਝੜ ਵਿਚ ਮਿਸ਼ੀਗਨ ਦੇ ਦਰੱਖਤ ਜੋ ਨਿਸਦਿਨ ਰੰਗ ਬਦਲਦੇ ਹਨ ਉਨ੍ਹਾਂ ਦਾ ਭਰਪੂਰ ਨਜ਼ਾਰਾ ਇਸ ਪੱਟੀ ਤੋਂ ਬਿਨਾਂ ਸ਼ਾਇਦ ਹੀ ਦੁਨੀਆ ਵਿੱਚ ਹੋਰ ਕਿਧਰੇ ਦਰਕਾਰ ਹੋਵੇਕੈਲਮਜ਼ੂ ਤੋਂ ਮੈਕਨਾਸਿਟੀ ਦਾ ਫੇਰਾ ਭਾਵੇਂ ਸਾ ਦਿਹਾੜੀ ਲੱਗ ਸਕਦਾ ਹੈ ਪਰ ਥੂਕੜੇ ਲਾਉਣ ਵਾਲੀ ਗੱਲ ਨਹੀਂ ਕੀਤੀ ਜਾਵੇਗੀਰਾਤ ਮੈਕਨਾ ਆਈਲੈਂਡ ਵਿੱਚ ਗੁਜ਼ਾਰੀ ਜਾਵੇਗੀ, ਖ਼ੁਸ਼ੀ ਵਾਸਤੇ ਜੇਬ ਨੂੰ ਥੋੜੀ ਤਕਲੀਫ਼ ਦੇਣੀ ਪੈਂਦੀ ਹੈਮਾਂ ਪਿਉ ਧੰਨ ਧੰਨ ਹੋ ਗਏ, ਉਨ੍ਹਾਂ ਦੀ ਧੀ ਜ਼ਿੰਮੇਵਾਰੀ ਨਿਭਾਉਣੀ ਸਿੱਖ ਰਹੀ ਸੀਮਾਂ ਨੇ ਸਾਰਿਆਂ ਦੇ ਉਠਣ ਤੋਂ ਪਹਿਲਾ ਹੀ ਤੜਕੇ ਤੜਕੇ ਆਲੂ ਵਾਲੇ ਪਰੌਠੇ ਬਣਾ ਲਏ ਤੇ ਰਾਤ ਦਾ ਜਮਾਇਆ ਦਹੀਂ, ਅਚਾਰ ਤੇ ਹੋਰ ਨਿਕਸੁਕ ਬੈਗ ਵਿੱਚ ਲਪੇਟ ਲਏਉਹ ਪਰੌਠਿਆਂ ਦਾ ਸਰਪਰਾਈਜ਼ ਦੇਣਾ ਚਾਹੁੰਦੀ ਸੀਕੁਝ ਪੌਪ ਆਈਸ ਬਾਕਸ ਵਿੱਚ ਰੱਖ ਲਏ ਤੇ ਖ਼ੂਬ ਸਾਰੀ ਚਾਹ ਬਣਾਕੇ ਥਰਮਸ ਭਰ ਲਈਉਸ ਨੇ ਮਲਕੜੇ ਜਿਹੇ ਸਾਰਾ ਕੁਝ ਕਾਰ ਦੀ ਸੀਟ ਦੇ ਹੇਠਾਂ ਲੁਕੋ ਲਿਆਸਭਨਾਂ ਦੇ ਮੂੰਹ ਦਗ਼ ਦਗ਼ ਕਰ ਰਹੇ ਸਨ

-----

ਘਰੋਂ ਬਾਹਰ ਨਿਕਲ ਕੇ ਤਾਲਾ ਲਾਉਣ ਲੱਗੇ ਤਾਂ ਪਿਉ ਨੂੰ ਠੰਡੇ ਮੌਸਮ ਦੀ ਤਪਸ਼ ਨੇ ਕੀਲ ਲਿਆਸਹਿਜ ਸੁਭਾਅ ਉਸਦੇ ਮੂੰਹੋਂ ਨਿਕਲਿਆ,"ਚੰਗਾ ਹੁੰਦਾ ਜੇ 'ਸੁਹਾਨਾ ਸਫ਼ਰ ਔਰ ਯੇ ਮੌਸਮ ਹੁਸੀਨ' ਗਾਣੇ ਵਾਲੀ ਟੇਪ ਲੈ ਚਲਦੇਘਰੇ ਨਹੀਂ ਤਾਂ ਕਿਧਰੋਂ ਡਊਨਲੋਡ ਕਰ ਲਓ।" ਪੁੱਤਰ ਇਕ ਦਮ ਚੌਂਕ ਪਿਆ, "ਪਾਪਾ ਤੁਹਾਡੇ ਟੇਸਟ ਬੁੜ੍ਹਿਆਂ ਵਾਲੇ ਹੀ ਰਹੇ, ਕਦੇ ਕੋਈ ਨਵੀਂ ਚੀਜ਼ ਵੀ ਸਿੱਖ ਲਿਆ ਕਰੋਅਸੀਂ ਨਹੀਂ ਸੁਣਨਾ ਸਦੀਆਂ ਪੁਰਾਣਾ ਗਾਣਾ।" ਪਿਉ ਦੀ ਕੰਨ ਝਾੜ ਹੋਣ ਪਿਛੋਂ ਮਾਂ ਨੂੰ ਕਾਰ ਦੀ ਸਲਾਮਤੀ ਦਾ ਫ਼ਿਕਰ ਹੋਇਆ,"ਬੇਟਾ ਕੱਲ੍ਹ ਕਾਰ ਦੀ ਹਵਾ ਤੇ ਤੇਲ ਵਗੈਰਾ ਚੈਕ ਕਰਵਾ ਲਏ ਸੀ? ਮਕੈਨਿਕ ਉਸ ਦਿਨ ਦਸਦਾ ਸੀ ਸਭ ਕੁਝ ਟਿਚਨ ਰੱਖੀਏ ਤਾਂ ਕਾਰ ਦਾ ਕੁਝ ਨਹੀਂ ਵਿਗੜਦਾ।" ਧੀ ਦੀਆਂ ਅੱਖਾਂ ਤੇਜ਼ੀ ਨਾਲ ਖੁੱਲ੍ਹੀਆਂ ਬੰਦ ਹੋਈਆਂ,"ਆਪਾਂ ਕਿਹੜਾ ਕੈਲੀਫੋਰਨੀਆ ਚਲੇ ਹਾਂ ਕਿ ਕਾਰ ਦਾ ਸਾਰਾ ਕੁਝ ਚੈਕ ਕਰਾਉਂਦੇ ਫਿਰੀਏਆਹ ਖੜ੍ਹਾ ਮੈਕਨਾ ਸਿਟੀ।" ਮਾਂ ਨੇ ਠੇਸ ਮਹਿਸੂਸ ਕੀਤੀ, "ਨਿਆਣੇ ਤਾਂ ਚਾਰੇ ਖੁਰ ਚੁੱਕ ਕੇ ਪੈ ਜਾਂਦੇ ਆ ਜੇ ਕੋਈ ਕੰਮ ਦੀ ਗੱਲ ਕਹੀਏਢੋਡਰ ਤੇ ਮੱਖੀ ਨਹੀਂ ਬਹਿਣ ਦੇਂਦੇ।" ਧੀ ਨੱਕ ਚੋਂ ਠੂਹੇਂ ਸੁੱਟ ਰਹੀ ਸੀ ਕਿ ਪਿਉ ਨੇ ਕਾਰ ਚਲਾਉਣ ਲਈ ਚਾਬੀਆਂ ਮੰਗ ਲਈਆਂਦੋਨੋਂ ਧੀ-ਪੁੱਤ ਇਕੋ ਵੇਲੇ ਚਿਲਕੇ, "ਜੂੰ ਦੀ ਚਾਲੇ ਤਾਂ ਤੁਸੀਂ ਕਾਰ ਚਲਾਉਂਦੇ ਹੋ, ਕਿਹੜੇ ਵੇਲੇ ਮੈਕਨਾ ਸਿਟੀ ਪਹੁੰਚਾਉਗੇ?" ਪਿਉ ਨੇ ਪਾਸਾ ਵੱਟ ਲਿਆ

-----

ਮਾਂ ਦਾ ਤਾਂ ਹਾਈਵੇਅ ਤੇ ਕਾਰ ਚਲਾਉਣ ਦਾ ਬਹੁਤਾ ਅਭਿਆਸ ਹੀ ਨਹੀਂ ਸੀ ਪਰ ਭੈਣ ਭਰਾ ਵਿੱਚ ਤਣ ਗਈਉਹ ਕਹਿੰਦੀ ਮੈਂ ਕਾਰ ਚਲਾਉਣੀ, ਉਹ ਕਹਿੰਦਾ ਮੈਂਪਿਉ ਨੇ ਆਪਣੀ ਹੈਸੀਅਤ ਮੂਜਬ ਝਿੜਕਣ ਵਾਲੀ ਧੁਨੀ ਕੱਢੀ, "ਜੁਆਕ ਜੱਲੇ ਹਰ ਵੇਲੇ ਡਰਾਈਵਿੰਗ ਪਿਛੇ ਹੀ ਝਗੜਦੇ ਰਹਿੰਦੇ ਆਅੱਧੀ-ਅੱਧੀ ਵਾਟ ਨਹੀਂ ਚਲਾ ਸਕਦੇ?" ਉਸਨੇ ਕੁੜੀ ਵੱਲ ਕਾਰ ਸਟਾਰਟ ਕਰਨ ਦਾ ਇਸ਼ਾਰਾ ਕੀਤਾਵਿਸ ਘੋਲ਼ਦਿਆਂ ਭਰਾ ਨੇ ਚਾਬੀਆਂ ਭੈਣ ਦੇ ਮੱਥੇ ਮਾਰੀਆਂ ਤੇ ਖੜਾਚ ਕਰਦਾ ਡਰਾਈਵਰ ਦੇ ਨਾਲ ਵਾਲੀ ਸੀਟ ਤੇ ਬੈਠ ਗਿਆਚਾਬੀਆਂ ਸੁੱਟਣ ਵਾਲੀ ਹਰਕਤ ਤੋਂ ਤੜਫ਼ੀ ਭੈਣ ਕਾਰ ਸਟਾਰਟ ਕਰਨ ਲੱਗਿਆਂ ਭਰਾ ਤੇ ਟੁੱਟ ਪਈ, "ਅਕਲ ਨਹੀਂ ਤੈਨੂੰ ਕੀ, ਸਟੂਪਿਡ ਕਿਸੇ ਥਾਂ ਦਾ।" ਹਫੜਾ-ਦਫੜੀ ਵਿੱਚ ਉਸਤੋਂ ਕਾਰ ਦੀ ਕੀਲੀ ਜ਼ੋਰ ਨਾਲ ਨੱਪੀ ਗਈਹੁਝਕੇ ਨਾਲ ਸਟਾਰਟ ਹੁੰਦੀ ਕਾਰ ਸਾਹਮਣੇ ਲੈਟਰ ਬਕਸ ਵਿੱਚ ਵੱਜਣ ਲੱਗੀ ਸੀ ਕਿ ਉਸਨੇ ਹੁਸ਼ਿਆਰੀ ਨਾਲ ਮੋੜ ਕੇ ਸੰਭਾਲ ਲਈ। "ਹੋਰ ਚਲਾ ਲਓ ਇਸ ਤੋਂ ਕਾਰਾਂਹਰ ਵੇਲੇ ਇਸੇ ਦੀ ਪੂਛ ਚੱਕਦੇ ਰਹਿੰਦੇ ਹੋ।" ਭਰਾ ਨੂੰ ਭੈਣ ਦੀ ਕੁਤਾਹੀ ਤੋਂ ਅਵੈੜਾ ਸੁਆਦ ਆਇਆਪਰ ਮਾਂ ਭੈਅਮਾਨ ਹੋਣ ਲੱਗੀ, "ਪੂਰੀਆਂ ਪਾ ਦੇਵੋਗੇ ਤੁਸੀਂ ਭੈਣ ਭਰਾ, ਏਸੇ ਕਰਕੇ ਮੈਂ ਇਨ੍ਹਾਂ ਜੁਆਕੜਿਆਂ ਜਿਹਾਂ ਨਾਲ ਕਿਤੇ ਜਾਣ ਲਈ ਰਾਜ਼ੀ ਨਹੀਂ ਹੁੰਦੀ।" "ਜ਼ਰਾ ਮੂੰਹ ਬੰਦ ਵੀ ਰੱਖ ਲਿਆ ਕਰ, ਹਰ ਵੇਲੇ ਇਨ੍ਹਾਂ ਤੇ ਚੜ੍ਹੀ ਹੀ ਰਹਿੰਦੀ ਏਂ।" ਪਿਉ ਨੇ ਤਿੱਖੀ ਗੱਲ ਧੀਮੀ ਸੁਰ ਚ ਕਹੀ

-----

ਉਹ ਅਜੇ ਘਰੋਂ ਨਿਕਲ ਕੇ ਸੜਕ ਤੇ ਚੜ੍ਹੇ ਹੀ ਸਨ ਕਿ ਮੁੰਡੇ ਨੇ ਉੱਚੀ ਕਰਕੇ ਅੰਗਰੇਜ਼ੀ ਮਿਊਜਿ਼ਕ ਚਲਾ ਦਿੱਤਾ। "ਲਾ ਦਿੱਤੀ ਨਾ ਢੀਂ ਢੀਂ, ਬੰਦ ਕਰ ਇਸਨੂੰ, ਮੇਰੇ ਕੰਨ ਫਟਦੇ ਪਏ ਹਨ।" ਮਾਂ ਨੇ ਕੰਨਾਂ ਨੂੰ ਹੱਥਾਂ ਨਾਲ ਨੱਪਦਿਆਂ ਜ਼ੋਰਦਾਰ ਉਜ਼ਰ ਕੀਤਾ। "ਆਵਾਜ਼ ਜ਼ਰਾ ਹੌਲੀ ਨਹੀਂ ਕਰ ਸਕਦਾ ਤੂੰ, ਕਿਉਂ ਸਾਰਿਆਂ ਦਾ ਸਿਰ ਚੱਟਣਾ ਲਿਆ।" ਚੁਫੇਰਗੜ੍ਹੀਆ ਬਣਿਆ ਪਿਆ ਪਿਉ ਖ਼ੁਦ ਢੀਂ ਢੀਂ ਤੋਂ ਬਹੁਤ ਸਤਿਆ ਪਿਆ ਸੀ। "ਤੂੰ ਥੋੜੀ ਦੇਰ ਸ਼ਬਦ ਲਾ ਦੇ, ਇਨ੍ਹਾਂ ਦੇ ਹਿਰਦੇ ਠੰਡੇ ਹੋ ਜਾਣਗੇ।" ਭੈਣ ਟਿਕ-ਟਿਕਾਅ ਲੋੜਦੀ ਸੀਭਰਾ ਨੇ ਵੌਲਿਊਮ ਧੀਮਾ ਕਰ ਦਿੱਤਾ ਪਰ ਸ਼ਬਦਾਂ ਵਾਲੀ ਗੱਲ ਨਾ ਮੰਨੀ

-----

ਚੰਦ ਲਮਹੇ ਸ਼ਾਂਤੀ ਦੇ ਗੁਜ਼ਰੇ ਤਾਂ ਪਤੀ ਲਿਆਂਦੀ ਅਖ਼ਬਾਰ ਖੋਲ੍ਹ ਕੇ ਪੜ੍ਹਨ ਦਾ ਜੋਖ਼ਮ ਉਠਾਉਣ ਲੱਗਾਪਤਨੀ ਨੇ ਕਹਿਰੀ ਅੱਖ ਨਾਲ ਪਤੀ ਵੱਲ ਦੇਖਦਿਆਂ ਝਪਟਾ ਮਾਰ ਕੇ ਅਖ਼ਬਾਰ ਖੋਹ ਲਈ। "ਮੌਕਾ ਲਗਦੇ ਅਖ਼ਬਾਰ ਹੀ ਖੋਲ੍ਹ ਕੇ ਬਹਿ ਜਾਂਦੇ ਹੋ, ਐਧਰ ਭਲਾ ਕੌਣ ਪੜ੍ਹਦਾ ਅਖ਼ਬਾਰਕਦੇ ਉਰੇ ਪਰੇ ਵੀ ਝਾਕ ਲਿਆ ਕਰੋਦੇਖਿਆ ਨਹੀਂ ਮੇਰਾ ਨਵਾਂ ਟੌਪ? ਕੱਲ੍ਹ ਹੀ ਤਾਂ ਮਾਲ ਤੋਂ ਲੈ ਕੇ ਆਈ ਹਾਂ।" ਮੂਡ ਵਿੱਚ ਆਈ ਪਤਨੀ ਪਤੀ ਦਾ ਧਿਆਨ ਖਿੱਚਣਾ ਲੋਚਦੀ ਸੀ ਪਰ ਨਵਾਂ ਟੌਪ ਦੇਖਦੇ ਹੀ ਪਤੀ ਦੇ ਅੱਖਾਂ ਚ ਖ਼ੂਨ ਉਤਰ ਆਇਆ,"ਹਰ ਵੇਲੇ ਘਰ ਦਾ ਉਜਾੜਾ ਹੀ ਕਰਦੀ ਰਹਿੰਦੀ ਏਂ, ਜਦੋਂ ਦੇਖੋ ਮਾਲ, ਜਦੋਂ ਦੇਖੋ ਮਾਲਤੂੰ ਹੁਣ ਕੱਲ੍ਹ ਦੀ ਜੁਆਕੜੀ ਏਂ ਪਈ ਤੈਨੂੰ ਨਿੱਤ ਨਵੇਂ ਟੌਪ ਚਾਹੀਦੈ?"

----

"ਮੁਰਦਾ ਬੋਲੂ ਕੱਫ਼ਣ ਪਾੜੂਏਸ ਆਦਮੀ ਤੋਂ ਕਦੇ ਜ਼ਨਾਨੀ ਦੀ ਤਰੀਫ਼ ਸਰੀ ? ਨਾ, ਕਦੇ ਵੀ ਨਾਹਰ ਵੇਲੇ ਪੈਸਾ ਜੋੜਨ ਦੀ ਲੱਗੀ ਰਹਿੰਦੀ ਹੈਤੁਹਾਡੇ ਤੋਂ ਜਾਦੇ ਤਾਂ ਮੈਂ ਡਾਲਰ ਕਮਾਉਂਦੀ ਹਾਂਜਦ ਦੇ ਆਏ ਇਕ ਟੁੱਟੜ ਜਿਹੀ ਫੈਕਟਰੀ ਵਿੱਚ ਚਿੰਬੜੇ ਹੋਏ ਹੋ।" ਪਤਨੀ ਨੇ ਪਤੀ ਦੀ ਦੁਖਦੀ ਰਗ ਤੇ ਉਂਗਲ ਧਰੀ ਤਾਂ ਪਤੀ ਭੁੜਕ ਡੰਡਿਓਂ ਪਾਰ ਗਿਆ ,"ਬਕਵਾਸ ਬੰਦ ਕਰ, ਹਰ ਵੇਲੇ ਮੇਰੀ ਜੌਬ ਦਾ ਮਖੌਲ ਉਡਾਉਂਦੀ ਰਹਿੰਦੀ ਏਂਇੰਡੀਆ ਵਿੱਚ ਮੈਂ ਲੱਖਾਂ ਕਮਾਏ, ਤੂੰ ਤਾਂ ਬਣ ਠਣ ਕੇ ਪਥੱਲਾ ਮਾਰੀ ਬੈਠੀ ਰਹਿੰਦੀ ਸੀ।" ਮਾਂ ਪਿਉ ਦੀ ਘੈਂਸ ਘੈਂਸ ਸੁਣ ਕੇ ਦੁਖੀ ਹੋਈ ਧੀ ਬੋਲੀ,"ਜਦੋਂ ਦੇਖੋ ਲੜਦੇ ਹੀ ਰਹਿੰਦੇ ਹੋ, ਮੈਂ ਤਾਂ ਲੱਗੀ ਕਾਰ ਘਰ ਵੱਲ ਨੂੰ ਮੋੜਨ।" ਧੀ ਦੀ ਆਵਾਜ਼ ਚੋਂ ਮਾਯੂਸੀ ਟਪਕਦੀ ਸੀਪਰ ਪੁੱਤਰ ਨੂੰ ਜੁਗਤ ਸੁਝੀਉਸਨੇ ਰਾਮ ਰੌਲੇ ਨੂੰ ਡੋਬਣ ਲਈ ਸੀਡੀ ਪਲੇਅਰ ਮੁੜ ਫੁੱਲ ਵੌਲਿਊਮ ਤੇ ਕਰ ਦਿੱਤਾਕਾਰ ਵਿੱਚ ਕੁਝ ਪਲਾਂ ਲਈ ਕੁਹਰਾਮ ਜਿਹਾ ਮਚ ਗਿਆ

----

ਅਚਾਨਕ ਕਾਰ ਹਾਈਵੇਅ ਤੇ ਚੜ੍ਹ ਗਈਆਲੇ-ਦੁਆਲੇ ਦੂਰ ਤੱਕ ਰੰਗ-ਬਿਰੰਗੇ ਦਰੱਖਤਾਂ ਦੀ ਵਹਿਸ਼ਤ ਛਾਈ ਪਈ ਸੀਅਜਿਹੇ ਮੰਜ਼ਰ ਨੂੰ ਦੇਖਕੇ ਮੁਰਦੇ ਵੀ ਜਾਗ ਸਕਦੇ ਸਨਕੁੜੀ ਨੇ ਸਭ ਦਾ ਧਿਆਨ ਰੰਗੀਨੀਆਂ ਵੱਲ ਦੁਆਇਆ ਕਿ ਉਸਦਾ ਭਰਾ ਬੋਲ ਉਠਿਆ,"ਮੈਂ ਤਾਂ ਮੈਕਡੌਨਲਡ ਖਾਣਾ ਹੈ, ਮੈਨੂੰ ਬਹੁਤ ਭੁੱਖ ਲੱਗੀ ਹੈ।" "ਕੋਹ ਨਾ ਚੱਲੀ ਬਾਬਾ ਤਿਹਾਈ।" ਪਿਉ ਨੇ ਮੁਹਾਵਰੇ ਨਾਲ ਮੁੰਡੇ ਦੀ ਭੁੱਖ ਦਾ ਮਜ਼ਾਕ ਉਡਾਇਆ ਪਰ ਪੁੱਤਰ ਘੱਟ ਨਹੀਂ ਸੀ,"ਪਾਪਾ ਕੀ ਹਰ ਵੇਲੇ ਗੂੜ੍ਹ ਪੰਜਾਬੀ ਬੋਲਦੇ ਰਹਿੰਦੇ ਹੋ, ਕਦੇ ਕੋਈ ਏਧਰ ਦੀ ਗੱਲ ਵੀ ਸਿੱਖ ਲਿਆ ਕਰੋਮੈਂ ਤਾਂ ਮੈਕਡੌਨਲਡ ਖਾਊਂਗਾਤੁਹਾਨੂੰ ਬੁੜ੍ਹਿਆਂ ਨੂੰ ਤਾਂ ਕਦੇ ਭੁੱਖ ਲੱਗਣੀ ਹੀ ਨਹੀਂ।" ਪਤਨੀ ਨੇ ਇਸ ਗੱਲੋਂ ਪਤੀ ਨਾਲ ਇਕਜੁਟਤਾ ਪ੍ਰਗਟਾਈ,"ਇਹਨੂੰ ਤਾਂ ਹਰ ਦਮ ਭੋਖੜਾ ਹੀ ਪਿਆ ਰਹਿੰਦਾ; ਜੰਕ ਫੂਡ ਚਰਨ ਦਾ ਬੱਸ ਬਹਾਨਾ ਮਿਲਣਾ ਚਾਹੀਦਾਅਜੇ ਹੁਣ ਤਾਂ ਘਰੋਂ ਚੱਲੇ ਹਾਂ।" ਧੀ ਨੇ ਆਪਣੇ ਘੋੜੇ ਭਜਾ ਦਿੱਤੇ,"ਮੈਂ ਤਾਂ ਸਬਵੇਅ ਖਾਵਾਂਗੀ, ਮੈਕਡੌਨਲਡ ਚ ਤਾਂ ਸੁਧਾ ਫੈਟ ਹੁੰਦਾ।" ਹਾਲਾਤ ਵਿਗੜਦੇ ਦੇਖ ਕੇ ਪਿਉ ਨੇ ਫਿਰ ਸਮਝੌਤਾਵਾਦੀ ਰੁਖ਼ ਲਿਆ,"ਖਾ ਲਿਓ ਜੋ ਖਾਣਾ ਹੈ ਪਰ ਕੁਸ਼ ਵਾਟ ਤਾਂ ਨੰਘਣ ਦਿਓਨਾਲੇ ਸਵੇਰਾ ਤਾਂ ਪਚ ਲੈਣ ਦਿਓ।" ਪਰ ਸਾਹਮਣੇ ਮੈਕਡੌਨਲਡ ਦੇ ਸਾਈਨਬੋਰਡ ਦੇਖ ਕੇ ਪੁਤਰ ਦੇ ਮੂੰਹ ਵਿਚਲਾ ਪਾਣੀ ਨਦੀ ਬਣਕੇ ਵਹਿ ਤੁਰਿਆ ਤੇ ਉਸਨੇ ਭੈਣ ਨੂੰ ਕਾਰ ਮੋੜਨ ਲਈ ਕਿਹਾਪਰ ਉਹ ਅੜ ਗਈ,"ਨਹੀਂ ਮੋੜਦੀ ਮੈਂ ਇਸ ਐਗਜ਼ਿਟ ਤੋਂ ਕਾਰ, ਏਥੇ ਸਬਵੇ ਨਹੀਂ ਹੈਤੂੰ ਥੋੜ੍ਹਾ ਹੋਰ ਵੇਟ ਨਹੀਂ ਕਰ ਸਕਦਾ?"

-----

ਭੈਣ ਭਰਾ ਆਪਸ ਵਿੱਚ ਉਲਝੇ ਦੇਖਕੇ ਪਿਉ ਦਾ ਹੱਥ ਕਈ ਵਾਰੀ ਅਖ਼ਬਾਰ ਦੀ ਤਰਫ਼ ਵਧਦਾ ਪਰ ਪਤਨੀ ਦੀ ਝਾਕਣੀ ਅਖ਼ਬਾਰ ਛੂਹਣ ਤੱਕ ਨਾ ਦਿੰਦੀ ਤੇ ਉਹ ਬਾਹਰ ਦੌੜਦੇ ਵਾਹਨਾਂ ਤੇ ਰੰਗਲੇ ਪੇੜਾਂ ਵੱਲ ਤੱਕਣ ਲੱਗ ਜਾਂਦਾਐਪਰ ਪਤਨੀ ਅੰਦਰੋ ਅੰਦਰੀ ਕੁੜ੍ਹ ਰਹੀ ਸੀ, ਉਸਨੂੰ ਬੈਗ ਚ ਰੱਖੇ ਪਦਾਰਥਾਂ ਦੀ ਇਜ਼ਤ ਦਾ ਖ਼ਿਆਲ ਆ ਰਿਹਾ ਸੀਉਸ ਤੋਂ ਰਿਹਾ ਨਾ ਗਿਆ, "ਕੋਈ ਸੜਾ-ਸਬਵੇ, ਮੜਾ-ਮੈਕਡੌਨਲਡ ਨਹੀਂ ਖਾਣਾ, ਮੈਂ ਆਲੂ ਦੇ ਪਰੌਠੇ ਲਿਆਂਦੇ ਹੋਏ ਹਨ, ਸਾਰੇ ਚਾਹ ਨਾਲ ਇਕ ਇਕ ਖਾਵਾਂਗੇਬਾਕੀ ਦੇ ਧੁਰ ਜਾ ਕੇ ਦਹੀਂ ਨਾਲ ਖਾਵਾਂਗੇ।" "ਫੇਰ ਲੈ ਆਏ ਮਨਹੂਸ ਪਰੌਠੇ? ਮੈਂ ਨਹੀਂ ਖਾਣੇ ਇਹਆਪੇ ਖਾਂਦੇ ਫਿਰੋ ਆਪਣੀਆਂ ਖੁਰਾਕਾਂ।" ਪੁੱਤਰ ਟਲਣ ਵਾਲਾ ਨਹੀਂ ਸੀ ਪਰ ਧੀ ਦੋ ਮਾਸ਼ੇ ਵਧ ਨਿਕਲੀਸ਼ੀਸ਼ਾ ਥੱਲੇ ਸਰਕਾਉਦਿਆਂ ਉਹ ਬੋਲੀ,"ਮੈਂ ਨਾਂ ਕਹਾਂ ਕਾਰ ਵਿਚੋਂ ਕਾਹਦੀ ਮੁਸ਼ਕ ਆਉਣ ਡਹੀ ਹੈਪੁੱਤ ਤੁਹਾਡਾ ਠੀਕ ਕਹਿੰਦਾ, ਬਾਹਰ ਨਿਕਲ ਕੇ ਵੀ ਤੁਹਾਨੂੰ ਰੋਟ ਹੀ ਸੁਝਦੇ ਆਸਾਡਾ ਜੋ ਜੀਅ ਕੀਤਾ ਅਸੀਂ ਖਾਵਾਂਗੇਕੋਈ ਜ਼ਬਰਦਸਤੀ ਥੋੜ੍ਹੀ ਹੈ!" "ਘਰ ਕਿਹੜਾ ਤੁਸੀਂ ਘਰ ਦੀਆਂ ਚੀਜ਼ਾਂ ਸ਼ੌਕ ਨਾਲ ਖਾਂਦੇ ਓਂ, ਤੁਹਾਡੀ ਮਾਂ ਏਨੀ ਮਿਹਨਤ ਨਾਲ ਸੁਆਦੀ ਪਰੌਠੇ ਬਣਾ ਕੇ ਲਿਆਈ।" ਪਿਉ ਦੀ ਹਾਲਤ ਪਤਲੀ ਪੈ ਰਹੀ ਸੀ ਪਰ ਮਾਂ ਦਾ ਤਾਂ ਰਿਹਾ ਹੀ ਕੁਝ ਨਹੀਂ ਸੀ,"ਜੀਭ ਦੇਖੋ ਇਸਦੀ ਕਿਵੇਂ ਲੁਤਰ-ਲੁਤਰ ਚੱਲਦੀ ਹੈਮੈਂ ਤਾਂ ਪਛਤਾਉਂਦੀ ਆਂ ਕਿਉਂ ਇਨ੍ਹਾਂ ਜਿਣਸਾਂ ਨੂੰ ਏਧਰ ਲੈ ਕੇ ਆਏਚਾਰ ਦਿਨ ਅਮਰੀਕਾ ਕੀ ਦੇਖ ਲਿਆ, ਘਰ ਦੀ ਪੱਕੀ ਚੀਜ਼ ਤੇ ਨੱਕ ਹੀ ਨਹੀਂ ਧਰਦੇਸਾਰੀ ਰਾਤ ਮੈਂ ਏਨੀ ਰੀਝ ਨਾਲ ਪਰੌਠੇ ਤਲਦੀ ਰਹੀ ਤੇ ਇਹ ਰਕਾਨ ਕਹਿੰਦੀ ਮੁਸ਼ਕ ਆਉਂਦਾਇਕ ਵਾਰੀ ਆਖ ਦਿੱਤਾ, ਕੋਈ ਰੈਸਟ ਏਰੀਆ ਆਇਆ ਕਾਰ ਮੋੜ ਲਿਓ।"

-----

ਪਰ ਏਨੇ ਨੂੰ ਇਕ ਐਗਜ਼ਿਟ ਆਇਆ ਜਿਥੇ ਮੈਕਡੌਨਲਡ ਤੇ ਸਬਵੇਅ ਦੋਨੋਂ ਉਪਲਭਦ ਸਨਧੀ ਨੇ ਬੇਝਿਜਕ ਕਾਰ ਮੋੜ ਲਈਮਾਂ ਗਰਜ ਪਈ,"ਕਿਉਂ ਮੋੜੀ ਹੈ ਤੂੰ ਕਾਰ ਏਧਰ, ਤੈਨੂੰ ਕਿਹਾ ਨਹੀਂ, ਅਸੀਂ ਨਹੀਂ ਖਾਣਾ ਇਹ ਕੂੜ ਕਬਾੜਗੰਦੀ ਔਲਾਦ, ਕਦੀ ਕਿਸੇ ਦੀ ਗੱਲ ਨਹੀਂ ਮੰਨੇਗੀ।" ਪਤੀ ਨੂੰ ਵੀ ਸਿੰਘਾਸਣ ਡੋਲਦਾ ਪ੍ਰਤੀਤ ਹੋਣ ਲੱਗਾ ਤੇ ਉਸਦੇ ਮੂੰਹੋਂ ਧੁਰ ਕੀ ਬਾਣੀ ਨਿਕਲ਼ਣ ਲੱਗੀ," ਮੈਂ ਤਾਂ ਪਹਿਲਾਂ ਕਿਹਾ ਸੀ, ਤੁਸੀਂ ਇਨ੍ਹਾਂ ਨਾਲ ਦੋ ਕਦਮ ਨਹੀਂ ਚੱਲ ਸਕਦੇਹੁਣੇ ਇਸ ਤਰਾਂ ਕਰਦੇ ਹਨ ਬੁੱਢੇ ਵਾਰੇ ਕੀ ਹਾਲ ਕਰਨਗੇ ਸਾਡਾ।" "ਪਤਾ ਨਹੀਂ ਕੀ ਬੋਲਦੇ ਰਹਿੰਦੇ।.... ਤੁਸੀਂ ਜੋ ਮਰਜ਼ੀ ਖਾਓ, ਅਸੀਂ ਜੋ ਸਾਡਾ ਜੀਅ ਕਰੇਗਾ ਓਹੀ ਖਾਵਾਂਗੇ।" ਧੀ ਨੱਕ ਦੀ ਸੇਧੇ ਵਧ ਰਹੀ ਸੀਸਾਹਮਣੇ ਮੈਕਡੌਨਲਡ ਦੀ ਇਮਾਰਤ ਖੜੀ ਸੀ ਤੇ ਇਕ ਪਾਸੇ ਸਬਵੇਅਉਸ ਨੇ ਕਾਰ ਪਾਰਕ ਕਰ ਲਈਭੈਣ ਭਰਾ ਮਾਂ ਪਿਉ ਵੱਲ ਝਾਕੇ ਬਿਨਾਂ ਕਾਰ ਤੋਂ ਉਤਰਕੇ ਆਪੋ ਆਪਣੇ ਪਸੰਦੀਦਾ ਟਿਕਾਣੇ ਅੱਪੜ ਗਏ

-----

ਉਹ ਅੱਖੋਂ ਓਝਲ ਹੋਏ ਕਿ ਹਲਕੀ ਪਈ ਪਤਨੀ ਨੇ ਪਤੀ ਨੂੰ ਘੇਰ ਲਿਆ,"ਤੁਸੀਂ ਵਿਗਾੜਿਆ ਇਨ੍ਹਾਂ ਨੂੰਹਰ ਗੱਲ ਇਨ੍ਹਾਂ ਦੀ ਪੂਰੀ ਕਰ ਕੇ ਦੇਂਦੇ ਹੋਕਦੇ ਡਾਂਟਦੇ ਨਹੀਂਇਸੇ ਕਰਕੇ ਚਾਮ੍ਹਲੇ ਫਿਰਦੇਇਸ ਮੁਲਕ ਵਿੱਚ ਤਾਂ ਜੁਆਕ ਵਿਗੜੇ ਕਿ ਵਿਗੜੇਦੇਖਿਆ ਹੁਣੇ, ਸਮਝਦੇ ਹੈ ਕਿਸੇ ਨੂੰ ਕੁਝ।" ਪਤੀ ਇਸ ਦੋਸ਼ ਨੂੰ ਕਿਵੇਂ ਸਹਾਰ ਸਕਦਾ ਸੀ," ਬਾਹਲ਼ੀ ਤਹਾਂ ਨਾ ਚੜ੍ਹਦੀ ਜਾਹ, ਵਿਗਾੜਿਆ ਤੂੰ ਏ ਇਨ੍ਹਾਂ ਨੂੰਮੇਰੇ ਰੋਕਦਿਆਂ ਰੋਕਦਿਆਂ ਤੂੰ ਇਨ੍ਹਾਂ ਨੂੰ ਸੈਲ ਫੋਨ ਲੈ ਕੇ ਦਿੱਤੇਫਿਰ ਕਾਰ ਲੈ ਕੇ ਦਿਤੀ, ਸਾਰੇ ਪੈਸੇ ਨਕਦਮੈਂ ਕਿਹਾ ਨਹੀਂ ਸੀ ਕਿਸ਼ਤਾਂ ਤੇ ਲੈ ਕੇ ਦਿੰਦੇ ਹਾਂ, ਆਪੇ ਭਰਦੇ ਫਿਰਨਗੇ, ਇਨ੍ਹਾਂ ਨੂੰ ਪਤਾ ਲੱਗੂ ਕਿਵੇਂ ਪੈਸੇ ਕਮਾਈਦੇ ਹਨਤੂੰ ਹੀ ਇਨ੍ਹਾਂ ਨੂੰ ਪੁਚ-ਪੁਚ ਕਰਦੀ ਏਂਹੁਣ ਲੈ ਲਾ ਛੁਣਛੁਣਾ।" ਸਲੋਕ ਸੁਣਦਿਆਂ ਹੀ ਪਤਨੀ ਦਾ ਪਾਰਾ ਸੱਤਵੇਂ ਅਸਮਾਨ ਤੇ ਪਹੁੰਚ ਗਿਆਉਹ ਚੀਨਾ-ਚੀਨਾ ਹੋਈ ਪਈ ਸੀਝੁੰਜਲਾਹਟ ਵਿੱਚ ਉਸਨੇ ਪਰੌਠਿਆਂ ਵਾਲਾ ਬੈਗ ਪਤੀ ਦੇ ਸਿਰ ਵੱਲ ਵਗਾਹ ਮਾਰਿਆ ਤੇ ਪਿੱਟ ਉੱਠੀ," ਆਹੋ, ਮੈਂ ਹੀ ਬੁਰੀ ਹਾਂ ਇਸ ਘਰ ਵਿੱਚ, ਸਰਬਨਾਸ਼ ਕਰਨ ਵਾਲੀ ਮੈਂ ਹੀ ਹਾਂ.....।" ਉਸਦੀ ਜ਼ੁਬਾਨ ਥਿੜਕਣ ਲੱਗੀ ਤੇ ਉਹ ਡੁਸਕਣ ਲੱਗ ਪਈਪਤੀ ਨੇ ਖਿਲਰੇ ਪਰੌਠੇ ਸੰਭਾਲੇ ਪਰ ਕਚੀਚੀ ਵੱਟ ਕੇ ਚੁੱਪ ਰਿਹਾਉਸਨੇ ਪਤਨੀ ਨੂੰ ਵਰਾਇਆ ਤੱਕ ਨਾਂਜਦ ਨੂੰ ਭੈਣ ਭਰਾ ਆਪਣੇ ਟੁੱਕਰ ਵੱਢਦੇ ਹੱਸਦੇ ਹੋਏ ਬਿਨਾਂ ਪਿਛੇ ਦੇਖਿਆਂ ਕਾਰ ਵਿੱਚ ਆਣ ਵੜੇਕਾਰ ਦੀ ਚਾਬੀ ਇਸ ਵਾਰੀ ਭਰਾ ਦੇ ਹੱਥ ਸੀ

-----

ਪਤਨੀ ਦਾ ਡੁਸਕਣਾ ਅਛੋਪਲੇ ਹਟਕੋਰਿਆਂ ਵਿੱਚ ਬਦਲ ਕੇ ਬੰਦ ਹੋ ਗਿਆਪਤੀ ਪਤਨੀ ਦੋਵੇਂ ਸਹਿਮੇ ਹੋਏ ਬੇਬਸੀ ਦੀ ਮੂਰਤੀ ਬਣੇ ਹੋਏ ਸਨਹਾਈਵੇਅ ਤੇ ਕਾਰ ਚਾੜ੍ਹਦਿਆਂ ਹੀ ਮੁੰਡੇ ਨੇ ਸਪੀਡ ਚੁੱਕ ਦਿਤੀਮਾਂ ਨੂੰ ਡੋਬੂ ਪੈਂਦੇ ਪੈਂਦੇ ਜਾਨ ਦੇ ਲਾਲੇ ਪੈਣ ਲੱਗੇਉਸਨੇ ਕਾਰ ਚਲਾਉਂਦੇ ਮੂੰਡੇ ਵੱਲ ਸਿਰੀ ਵਧਾਈ ਤੇ ਹੱਥ ਜੋੜੇ," ਮੇਰੀ ਮਿਨਤ ਹੈ, ਤੂੰ ਕਾਰ ਜ਼ਰਾ ਹੌਲੀ ਰੱਖ, ਇਸ ਰੋਡ ਤੇ ਪੁਲੀਸ ਫਿਰਦੀ ਰਹਿੰਦੀ ਹੈ।" "ਮੰਮੀ ਟਰੈਫਿਕ ਦੇ ਨਾਲ ਹੀ ਚੱਲਣਾ ਪੈਂਦਾ ਹੈ, ਤੁਸੀਂ ਕਦੇ ਹਾਈਵੇ ਤੇ ਕਾਰ ਚਲਾਈ ਹੋਵੇ ਤਾਂ ਪਤਾ ਹੋਵੇਹਰ ਵੇਲੇ ਹੌਲ ਹੀ ਲਾਈ ਰੱਖਦੇ ਹੋ।" ਜਵਾਬ ਧੀ ਨੇ ਦਿੱਤਾ ਪਰ ਮੁੰਡੇ ਨੂੰ ਸ਼ਹਿ ਮਿਲ ਗਈਉਸਨੇ ਕਾਰ ਹੋਰ ਤੇਜ਼ ਕਰ ਦਿਤੀਜੀ ਭਿਆਣੇ ਮਾਂ ਪਿਉ ਦੇ ਹੱਥ ਪੈਰ ਅਚੇਤ ਹੀ ਅਗਲੀਆਂ ਸੀਟਾਂ ਨੂੰ ਧੱਕਣ ਲੱਗ ਪਏ, ਮਾਂ ਦੇ ਤਾਂ ਪੰਜੇ ਭੂਤ ਜਿਵੇਂ ਬਿਖਰਨ ਲੱਗੇ

-----

ਮੁੰਡਾ ਅੱਤ ਚੁੱਕਣ ਲੱਗ ਪਿਆ ਸੀਉਹ ਰੋਹ ਚ ਬੁਰਾ ਭਲਾ ਬੋਲਣ ਲੱਗ ਪਈ,"ਕੁੱਤਿਆ, ਮਰਜਾਣਿਆ, ਤੂੰ ਮਰਵਾਉਣਾ ਸਾਨੂੰ, ਹੌਲੀ ਕਰ ਕਾਰ ਨਹੀਂ ਤਾਂ ਮੈਨੂੰ ਏਥੇ ਉਤਾਰ।" ਕੁੜੀ ਢੈਲ਼ੀ ਪੈ ਗਈ ਤੇ ਚਿੰਤਿਤ ਹੋਈ ਬੋਲੀ, "ਤੂੰ ਜ਼ਰਾ ਹੌਲੀ ਚਲਾ ਲੈ।" ਪਰ ਨਾਲ ਹੀ ਮੰਮੀ ਨੂੰ ਦੱਸਿਆ, "ਮੰਮੀ ਏਨੀ ਸਪੀਡ ਚੱਲਦੀ ਹੈਅਸੀਂ ਹੁਣ ਕਦੀ ਨਹੀਂ ਆਇਆ ਕਰਨਾ ਤੁਹਾਡੇ ਨਾਲ਼ਤੁਸੀਂ ਤਾਂ ਇੰਡੀਆਂ ਹੀ ਰਹਿੰਦੇ ਤਾਂ ਚੰਗਾ ਸੀ।" ਮੁੰਡੇ ਨੇ ਕਾਰ ਕੁਝ ਹੌਲੀ ਕਰ ਲਈ ਤਾਂ ਪਤੀ ਪਤਨੀ ਨੂੰ ਮੁਖ਼ਾਤਿਬ ਹੋਇਆ, "ਤੂੰ ਵੀ ਕਿਉਂ ਹਰ ਵਕਤ ਤਣੀ ਰਹਿੰਦੀ ਏਂ? ਤੇਰੇ ਦੀਦੇ ਹਮੇਸ਼ਾ ਸਪੀਡੋਮੀਟਰ ਹੀ ਤਾੜਦੇ ਰਹਿੰਦੇਐਵੇਂ ਜੀਅ ਥੋੜ੍ਹਾ ਨਾ ਕਰ, ਬਾਹਰ ਦੇਖ, ਅੱਗ ਵਰ੍ਹਾਉਂਦੇ ਦਰੱਖਤਹੈ ਕੋਈ ਰੰਗ ਜੋ ਏਥੇ ਨਹੀਂ ਦਿਸਦਾਲਗਦਾ ਜਿਵੇਂ ਦੀਵਾਲੀ ਨੂੰ ਹਲਵਾਈਆਂ ਨੇ ਵੰਨ-ਸੁਵੰਨੀਆਂ ਮਠਿਆਈਆਂ ਚਿਣੀਆਂ ਹੁੰਦੀਆਂ।" ਛਣਿਕ ਮੌਜ ਚ ਆਇਆ ਸਾਰਿਆਂ ਨੂੰ ਸੰਬੋਧਤ ਹੋਕੇ ਬੋਲਿਆ,"ਦਰੱਖਤ ਰੰਗ ਬਦਲ ਰਹੇ ਹਨ, ਇਸ ਗੱਲ ਨੂੰ ਹੋਰ ਸ਼ਬਦਾਂ ਵਿੱਚ ਬਿਆਨ ਕਰੋ।" ਧੀ ਨੇ ਕੁਝ ਪਲ ਬਾਹਰ ਦੇਖਿਆ ਤੇ ਫਿਰ ਸੋਚਦਿਆਂ ਬੋਲੀ,"ਸਾਰੀ ਬਨਸਪਤੀ ਸਤਰੰਗੀ ਪੀਂਘ ਝੂਟ ਰਹੀ ਹੈ।" "ਇਹ ਕੀ ਗੱਲ ਬਣੀ?" ਮੁੰਡਾ ਬੋਲਿਆ, "ਸਵਰਗ ਮਿਸ਼ੀਗਨ ਵਿੱਚ ਲੱਥ ਆਇਆ ਹੈ।" ਪਰ ਪਿਉ ਨੇ ਆਪਣਾ ਗਿਆਨ ਝਾੜਨਾ ਸੀ, "ਫਰੀਦ ਨੇ ਕਿਹਾ 'ਰੁਤ ਫਿਰੀ ਵਣ ਕੰਬਿਆ ਪਤ ਝੜੇ ਝੜ ਜਾਹ', ਕਿਆ ਸੁਹਣੀ ਗੱਲ ਹੈ।" ਪਰ ਮੁੰਡੇ ਨੇ ਮੋਢੇ ਸਿਕੋੜੇ, "ਫਿਰ ਗੂੜ੍ਹ ਪੰਜਾਬੀ ਤੇ ਉੱਤਰ ਆਏ।" ਪਰ ਦਰਖਤਾਂ ਦੇ ਰੰਗਾਂ ਚ ਮਸਤ ਹੋਇਆਂ ਨੂੰ ਇਹ ਨਹੀਂ ਪਤਾ ਲੱਗਾ ਕਿ ਇਸ ਦੌਰਾਨ ਮਾਂ ਦੇ ਚਿਹਰੇ ਦੇ ਕਿੰਨੇ ਰੰਗ ਬਦਲ ਰਹੇ ਸਨ

-----

ਕਾਰ ਦੀ ਵਧਦੀ ਸਪੀਡ ਨੇ ਉਸਨੂੰ ਮਰਨਹਾਰੀ ਕਰ ਦਿੱਤਾ ਸੀਤੇ ਹਾਰ ਕੇ ਉਸਨੇ ਫੈਸਲਾ ਸੁਣਾ ਦਿੱਤਾ,"ਮੈਂ ਨਹੀਂ ਚੱਲ ਸਕਦੀ ਤੁਹਾਡੇ ਨਾਲ, ਪਿਛੇ ਮੁੜੋ ਜਾਂ ਮੈਨੂੰ ਏਥੇ ਉਤਾਰੋ।" ਪਰ ਮੁੰਡੇ ਨੂੰ ਪਤਾ ਨਹੀਂ ਸੁਣਿਆ ਨਹੀਂ ਜਾਂ ਮਚਲਾ ਹੋ ਗਿਆ, ਉਸਨੇ ਮਾਂ ਨੂੰ ਹੋਰ ਖਿਝਾਉਣ ਲਈ ਕਾਰ ਦਾ ਸਟੇਅਰਿੰਗ ਤੇਜ਼ੀ ਨਾਲ ਏਧਰ ਉਧਰ ਘੁਮਾਇਆਕਾਰ ਭੂਚਾਲ ਵਾਂਗ ਡੋਲ ਗਈ ਤੇ ਨਾਲ਼ ਹੀ ਉਨ੍ਹਾਂ ਦੀ ਮਾਂਉਹ ਉੱਚੀ ਉੱਚੀ ਰੋਣ ਲੱਗ ਪਈਉਸਦੀ ਕੋਈ ਪੇਸ਼ ਨਹੀਂ ਸੀ ਜਾ ਰਹੀਉਹ ਸੀਟ ਤੇ ਢਹਿ ਪਈਗੱਲ ਵੱਧ ਗਈ ਸੀਪਤੀ ਨੂੰ ਆਪਣੀ ਮੂਰਖਤਾ ਦਾ ਅਹਿਸਾਸ ਹੋਇਆਉਸਨੇ ਪੁੱਤਰ ਨੂੰ ਕਿਹਾ," ਰੋਕੀਂ, ਰੋਕੀਂ, ਰੋਕੀਂ ਜ਼ਰਾ, ਦੇਖ ਤੇਰੀ ਮਾਂ ਨੂੰ ਕੀ ਹੋ ਗਿਆਕਾਰ ਨੂੰ ਸ਼ੋਲਡਰ ਤੇ ਲਾ ਦੇਹਉਸਨੇ ਪਤਨੀ ਦਾ ਹੱਥ ਫੜਕੇ ਉਸਨੂੰ ਪਲੋਸਣ ਦਾ ਜਤਨ ਕੀਤਾ ਪਰ ਉਸਨੇ ਪਤੀ ਦਾ ਹੱਥ ਤੋੜ ਕੇ ਮਾਰਿਆ ਤੇ ਸਹਿਸਾ ਉੱਠ ਖੜ੍ਹੀ ਹੋਈਉਨਮਾਦ ਵਿੱਚ ਆਈ ਨੇ ਪਿਛਿਓਂ ਮੁੰਡੇ ਦਾ ਹੱਥ ਫੜ ਲਿਆ ਤੇ ਉਸਨੂੰ ਝੰਜੋੜਦੀ ਹੋਈ ਆਖਣ ਲੱਗੀ,"ਜੇ ਕਾਰ ਏਸੇ ਤਰਾਂ ਚਲਾਈ ਰੱਖੀ ਤਾਂ ਮੈਂ ਚਲਦੀ ਕਾਰ ਚੋਂ ਛਾਲ ਮਾਰ ਦੇਵਾਂਗੀ, ਹਾਂ ਮੈਂ ਇਹ ਕਰਕੇ ਦਿਖਾਊਂਗੀ।" ਉਸਨੇ ਪਿਛਲੀ ਡੋਰ ਦਾ ਹੈਂਡਲ ਫੜਿਆ ਹੋਇਆ ਸੀ ਮਾਨੋ ਹੁਣੇ ਖੋਲ੍ਹਣ ਲੱਗੀ ਹੋਵੇਪਰ ਮੁੰਡਾ ਇਸ ਕਦਰ ਝੰਜੋੜਿਆ ਗਿਆ ਸੀ ਕਿ ਉਸਦੀ ਕਾਰ ਸਰਕ ਸਰਕ ਕੇ ਸੱਜੇ ਪਾਸੇ ਵਾਲੀ ਲੇਨ ਤੇ ਚਲੇ ਗਈਦੇਖਦੇ ਹੀ ਦੇਖਦੇ ਉਹ ਇਸ ਲੇਨ ਵਿੱਚ ਪਿਛਿਓਂ ਆ ਰਹੇ ਟਰੱਕ ਦੇ ਅਗਲੇ ਪਹੀਏ ਨਾਲ ਬੁਰੀ ਤਰਾਂ ਘਿਸੜ ਗਈਕਾਰ ਦਾ ਸੱਜਾ ਪਹੀਆ ਬੁਰੀ ਤਰਾਂ ਮੁਚਕੜ ਗਿਆਟਰੱਕ ਤੇ ਕਾਰ ਇਕ ਦਮ ਰੁਕ ਗਏ ਪਰ ਬਚਾਅ ਹੋਇਆ, ਕਿਸੇ ਦੇ ਝਰੀਟ ਵੀ ਨਹੀਂ ਸੀ ਆਈਸਾਰੇ ਸਵਾਰ ਦੋਨੋ ਵਾਹਨਾਂ ਚੋਂ ਉੱਤਰੇ ਹੀ ਸਨ ਕਿ ਚਿਲਕਾਰੇ ਮਾਰਦੀਆਂ ਪੁਲੀਸ ਦੀਆਂ ਗੱਡੀਆਂ ਨੇ ਉਨ੍ਹਾਂ ਨੂੰ ਚਾਰੇ ਪਾਸਿਓਂ ਘੇਰ ਲਿਆ

No comments: