ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Sunday, February 21, 2010

ਬਲਬੀਰ ਸਿੰਘ ਮੋਮੀ - ਕਿਹੋ ਜਿਹਾ ਸੀ ਜੀਵਨ – ਸਵੈ-ਜੀਵਨੀ - ਕਿਸ਼ਤ - 14

ਦਸਵੀਂ ਚੋਂ ਫੇਲ੍ਹ ਹੋ ਜਾਣਾ

ਸਵੈ-ਜੀਵਨੀ - ਕਿਸ਼ਤ - 14

ਲੜੀ ਜੋੜਨ ਲਈ ਕਿਸ਼ਤ 13 ਪੜ੍ਹੋ ਜੀ।

ਗਵਾਂਢੀ ਚਾਨਣ ਸਿੰਘ ਨੇ ਆਪਣੀ ਘਰ ਵਾਲੀ ਤੇ ਧੀ ਲਈ ਕੱਪੜੇ ਸਿਉਣ ਵਾਲੀ ਮਸ਼ੀਨ ਲਿਆ ਦਿਤੀ ਤੇ ਮਹਿਕ ਨੇ ਏਧਰੋਂ ਓਧਰੋਂ ਕਟਾਈ ਦਾ ਕੰਮ ਸਿੱਖ ਕੇ ਕੱਪੜੇ ਸੀਣ ਦਾ ਕੰਮ ਸ਼ੁਰੂ ਕਰ ਦਿਤਾ ਸੀਇਸ ਤਰ੍ਹਾਂ ਉਹਨਾਂ ਦੇ ਘਰ ਜਿੱਥੇ ਸੂਟ ਤੇ ਘਗਰੇ ਸਿਵਾਣ ਵਾਲੀਆਂ ਤੀਵੀਆਂ ਦਾ ਆਣਾ ਜਾਣਾ ਸ਼ਰੂ ਹੋ ਗਿਆ, ਓਥੇ ਉਹਨਾਂ ਦੇ ਪਰਿਵਾਰ ਲਈ ਅਮਦਨ ਦਾ ਜ਼ਰੀਆ ਵੀ ਬਣ ਗਿਆਉਹਨਾਂ ਨੂੰ ਅਲਾਟ ਹੋਈ ਬਰਾਨੀ ਜ਼ਮੀਨ ਦੀ ਆਮਦਨ ਵੀ ਬਹੁਤ ਘੱਟ ਸੀਪਿੰਡ ਵਿਚ ਇਸ ਗੱਲ ਦਾ ਲੋਕਾਂ ਨੂੰ ਪਤਾ ਲੱਗ ਗਿਆ ਸੀ ਕਿ ਇਹ ਦੋਵੇਂ ਘਰ ਹੁਣ ਮਹਿਤਾ ਛੱਡ ਕੇ ਅਗਲੀਆਂ ਅਲਾਟ ਹੋਈਆਂ ਜ਼ਮੀਨਾਂ ਵਾਲੇ ਪਿੰਡਾਂ ਨੂੰ ਚਲੇ ਜਾਣਗੇਕਈ ਵਾਰ ਆਂਢਣਾਂ-ਗਵਾਂਢਣਾਂ ਆ ਕੇ ਮੇਰੀ ਮਾਂ ਨੂੰ ਕਹਿੰਦੀਆਂ ਕਿ ਤੁਸੀਂ ਇਹ ਪਿੰਡ ਛੱਡ ਕੇ ਨਾ ਜਾਓਵਾਹਵਾ ਤੁਹਾਡੇ ਨਾਲ ਦਿਲ ਲੱਗਾ ਹੋਇਆ ਹੈ ਪਰ ਲਾਹੌਰ ਦੇ ਜਿਨ੍ਹਾਂ ਜੱਟਾਂ ਨੂੰ ਸਾਡੇ ਵਾਲੀ ਜ਼ਮੀਨ ਤੇ ਘਰ ਅਲਾਟ ਹੋ ਗਏ ਸਨ, ਉਹਨਾਂ ਨੇ ਮਹਿਤੇ ਦੇ ਗੇੜੇ ਮਾਰਨੇ ਸ਼ੁਰੂ ਕਰ ਦਿਤੇ ਸਨਬਾਪੂ ਨੇ ਸਾਫ਼ ਕਹਿ ਦਿੱਤਾ ਸੀ ਕਿ ਸਾਨੂੰ ਉੱਠਦਿਆਂ ਘੱਟੋ-ਘੱਟ ਛੇ ਮਹੀਨੇ ਲੱਗ ਜਾਣਗੇਉਹਨਾਂ ਨੇ ਵੀ ਛੇਤੀ ਘਰ ਖ਼ਾਲੀ ਕਰਨ ਲਈ ਕੋਈ ਤੱਦੀ ਨਹੀਂ ਸੀ ਦਿੱਤੀ

-----

ਪਾਕਿਸਤਾਨ ਵਿਚਲੇ ਪਿੰਡ ਛੱਡਣ ਅਤੇ ਇਹ ਪਿੰਡ ਛੱਡਣ ਵਿਚ ਫ਼ਰਕ ਐਨਾ ਸੀ ਕਿ ਉਹ ਪਿੰਡ, ਘਰ ਤੇ ਜ਼ਮੀਨਾਂ ਆਪਣੀਆਂ ਜਾਨਾਂ ਬਚਾਉਣ ਲਈ ਛੱਡਣੀਆਂ ਪਈਆਂ ਸਨ ਪਰ ਹੁਣ ਵਾਲਾ ਘਰ ਤੇ ਜ਼ਮੀਨ ਪੱਕੀ ਅਲਾਟਮੈਂਟ ਹੋਣ ਤੇ ਚੰਗੇ ਮੁੜ ਵਸੇਬੇ ਕਰ ਕੇ ਛੱਡਣੀਆਂ ਪੈ ਰਹੀਆਂ ਸਨਪਰ ਨਾ ਤਾਂ ਹੁਣ ਮੌਤ ਦਾ ਡਰ ਸੀ ਅਤੇ ਨਾ ਹੀ ਰਾਤੋ-ਰਾਤ ਪਿੰਡ ਛਡਣ ਦਾ ਕੋਈ ਜਰਵਾਣਾ ਸ਼ਾਹੀ ਹੁਕਮ ਸੀਏਨਾ ਫ਼ਰਕ ਜ਼ਰੂਰ ਸੀ ਕਿ ਹੁਣ ਇਸ ਪਿੰਡ ਜਿਥੇ ਤਿੰਨ ਸਾਲ ਤੋਂ ਵੱਧ ਦਾ ਸਮਾਂ ਹੋ ਚਲਿਆ ਸੀ, ਦਿਲ ਲੱਗ ਗਿਆ ਸੀਇਸ ਪਿੰਡ ਨੂੰ ਛੱਡਣ ਲੱਗਿਆਂ ਕਾਲਜੇ ਨੂੰ ਥੋੜ੍ਹੇ-ਥੋੜ੍ਹੇ ਹੌਲ ਪੈਂਦੇ ਸਨਮਾਲਵੇ ਦੀ ਬੋਲੀ ਤੇ ਕਲਚਰ ਮੈਂ ਇਸ ਪਿੰਡ ਵਿਚੋਂ ਸਿੱਖਿਆ ਸੀ ਤੇ ਬਚਪਨ ਨੂੰ ਅਲਵਿਦਾ ਕਹਿ ਕੇ ਜਵਾਨੀ ਦੀਆਂ ਦਹਿਲੀਜ਼ਾਂ ਵਿਚ ਪੈਰ ਰੱਖਿਆ ਸੀਇਸ ਪਿੰਡ ਦੀਆਂ ਮਲਵੈਣਾਂ ਨੇ ਮੇਰੇ ਅੰਦਰ ਪਿਆਰ ਕਰਨ ਦੀ ਅੱਗ ਬਾਲ਼ ਦਿੱਤੀ ਸੀ ਤੇ ਮਹਿਕ ਨੇ ਵੱਲ ਦੱਸਿਆ ਸੀ ਕਿ ਬਾਕੀ ਰਿਸ਼ਤਿਆਂ ਤੋਂ ਇਲਾਵਾ ਇਕ ਹੋਰ ਰਿਸ਼ਤਾ ਵੀ ਹੁੰਦਾ ਹੈ ਜਿਥੋਂ ਹਾਣ ਨੂੰ ਹਾਣ ਦੀ ਤਲਾਸ਼ ਸ਼ੁਰੂ ਹੁੰਦੀ ਹੈਇਸ ਦੇ ਤਜਰਬੇ ਦੇ ਸੇਕ ਵਿਚੋਂ ਅੱਗੇ ਜਾ ਕੇ ਮੈਂ ਕਈ ਕਹਾਣੀਆਂ ਲਿਖੀਆਂ ਸਨ ਤੇ ਆਪਣੇ ਨਾਵਲ ਪੀਲਾ ਗੁਲਾਬਵਿਚ ਮਹਿਕ ਪਾਤਰ ਦਾ ਨਾਂ ਮੁਕਤੀਰੱਖ ਕੇ ਪੰਜਾਬੀ ਦੇ ਦੁਖਾਂਤ ਨਾਵਲਾਂ ਵਿਚ ਵਾਧਾ ਕੀਤਾ ਸੀਹਨੇਰੀਆਂ ਤੇ ਟਿੱਬਿਆਂ ਵਿਚ ਘਿਰੇ ਇਸ ਬਰਾਨੀ ਜ਼ਮੀਨ ਦੇ ਪਿੰਡ ਵਿੱਚੋਂ ਮੇਰੇ ਅੰਦਰ ਦੇ ਲੇਖਕ ਦਾ ਜਨਮ ਹੋਇਆ ਸੀ ਤੇ ਮੇਰੇ ਲੇਖਕ ਦੇ ਤੌਰ ਤੇ ਜਾਣੇ ਜਾਣ ਦਾ ਮੁੱਢ ਬੱਝ ਗਿਆ ਸੀ

-----

ਹੁਣ ਮੈਂ ਦਸਵੀਂ ਦੇ ਰਿਜ਼ਲਟ ਦੀ ਉਡੀਕ ਕਰ ਰਿਹਾ ਸਾਂਭਾਵੇਂ ਮੈਨੂੰ ਪਤਾ ਸੀ ਕਿ ਪਾਸ ਹੋਣ ਵਾਲੀ ਕੋਈ ਉਮੀਦ ਨਹੀਂ ਸੀ ਪਰ ਖਵਰੇ ਪਾਸ ਹੋ ਈ ਜਾਵਾਂ, ਇਹ ਕੁੱਤੇ ਝਾਕ ਜ਼ਰੂਰ ਲੱਗੀ ਰਹਿੰਦੀ ਸੀਗ਼ਰੀਬੀ ਤਾਂ ਅਜੇ ਵੀ ਗੋਡੇ ਗੋਡੇ ਚੜ੍ਹੀ ਹੋਈ ਸੀ ਤੇ ਕੰਧਾੜਿਉਂ ਨਹੀਂ ਉੱਤਰੀ ਸੀ ਪਰ ਜਿਸ ਹਾਲੀਂ ਪਾਕਿਸਤਾਨ ਵਿਚੋਂ ਤਿੰਨੀਂ ਕੱਪੜੀਂ ਨਿੱਕਲ ਕੇ ਆਏ ਸਾਂ, ਉਹ ਹਾਲਾਤ ਬਦਲ ਗਏ ਸਨਬਾਪੂ ਫਿਰ ਕਹਿਣ ਲੱਗ ਪਿਆ ਸੀ ਕਿ ਨਵੀਂ ਜ਼ਮੀਨ ਤੋਂ ਆਮਦਨ ਹੋਣ ਲਗ ਪਈ ਤਾਂ ਉਹ ਮੈਨੂੰ ਵਲਾਇਤ ਪੜ੍ਹਨ ਲਈ ਜ਼ਰੂਰ ਭੇਜੇਗਾ ਤੇ ਫਿਰ ਜਦ ਮੈਂ ਵਲਾਇਤ ਪਾਸ ਕਰ ਕੇ ਆਵਾਂਗਾ ਤਾਂ ਕਿਤੇ ਡਿਪਟੀ ਕਮਿਸ਼ਨਰ ਲੱਗਾਂਗਾ ਤੇ ਬਾਪੂ ਦਾ ਸੁਫਨਾ ਪੂਰਾ ਹੋ ਜਾਵੇਗਾਪਰ ਮੈਨੂੰ ਹੁਣ ਪੜ੍ਹਨ ਵਿਚ ਕੋਈ ਦਿਲਚਸਪੀ ਨਹੀਂ ਰਹਿ ਗਈ ਸੀਮੇਰੇ ਦਿਲ ਵਿਚ ਦਿਨ ਰਾਤ ਇਹ ਖ਼ਿਆਲ ਆਉਂਦਾ ਕਿ ਜੇ ਮੈਨੂੰ ਕੋਈ ਨੌਕਰੀ ਮਿਲ ਜਾਵੇ ਤਾਂ ਪੜ੍ਹਾਈ ਬਾਅਦ ਵਿਚ ਹੁੰਦੀ ਰਹੇਗੀਪੜ੍ਹਾਈ ਕਰਨ ਲਈ ਸਾਰੀ ਉਮਰ ਬਾਕੀ ਪਈ ਸੀਪਰ ਮੇਰੇ ਵਰਗੇ 15 ਸਾਲ ਦੇ ਮੁੰਡੇ ਨੂੰ ਜਿਸ ਨੇ ਹਾਲੇ ਦਸਵੀਂ ਵੀ ਪਾਸ ਨਹੀਂ ਸੀ ਕੀਤੀ, ਨੌਕਰੀ ਕਿੱਥੋਂ ਮਿਲ ਸਕਦੀ ਸੀ

-----

ਇਕ ਵਾਰ ਬੱਚਾ ਕੰਪਨੀ ਦੇ ਕੁਝ ਮੁੰਡੇ ਮੈਂ ਫੌਜੀ ਵਰਦੀਆਂ ਵਿਚ ਗੱਡੀ ਵਿਚ ਚੜ੍ਹੇ ਪੂਨੇ ਨੂੰ ਜਾਂਦੇ ਵੇਖੇ ਸਨਉਹਨਾਂ ਦੀ ਉਮਰ ਮੇਰੇ ਹਾਣ ਦੀ ਸੀਏਨਾ ਕੁ ਪਤਾ ਲੱਗਾ ਕਿ ਇਹਨਾਂ ਦੀ ਭਰਤੀ ਫਰੀਦਕੋਟ ਹੁੰਦੀ ਸੀਇਕ ਦਿਨ ਸਕੂਲ ਤੋਂ ਨਤੀਜਾ ਪਤਾ ਕਰਨ ਦੇ ਬਹਾਨੇ ਮੈਂ ਘਰੋਂ ਫਰੀਦਕੋਟ ਚਲਾ ਗਿਆ ਤੇ ਸਟੇਸ਼ਨ ਤੋਂ ਉੱਤਰ ਕੇ ਰਾਜੇ ਦਾ ਮਹਿਲ ਲੰਘ ਕੇ ਜਿਉਂ ਪੈਦਲ ਸਾਰਾ ਫਰੀਦਕੋਟ ਟੱਪ ਗਿਆ ਤੇ ਕੋਟ ਕਪੂਰੇ ਪਹੁੰਚ ਗਿਆ ਪਰ ਮੈਨੂੰ ਕਿਤੇ ਬੱਚਾ ਕੰਪਨੀ ਵਿਚ ਭਰਤੀ ਕਰਨ ਵਾਲਿਆਂ ਦਾ ਟਿਕਾਣਾ ਨਾ ਲਭਾ ਤੇ ਨਾ ਹੀ ਡਰਦਿਆਂ ਮੈਂ ਕਿਸੇ ਕੋਲੋਂ ਪੁੱਛਿਆ ਹੀਫਰੀਦਕੋਟ ਦਾ ਕਾਲਜ ਵੀ ਮੈਂ ਪਹਿਲੀ ਵਾਰ ਵੇਖਿਆ ਤੇ ਕਾਲਜ ਵਿਚ ਦਾਖਲ ਹੋ ਕੇ ਪੜ੍ਹਨ ਦੀ ਰੀਝ ਫਿਰ ਮੇਰੇ ਮਨ ਵਿਚ ਉੱਠ ਖਲੋਤੀਤੁਰ ਫਿਰ ਕੇ ਤੇ ਕੋਟ ਕਪੂਰੇ ਤੋਂ ਗੱਡੀ ਫੜ ਕੇ ਮੈਂ ਫਿਰ ਬਠਿੰਡੇ ਆ ਗਿਆ ਤੇ ਕਿਲੇ ਲਾਗੇ ਪੈਂਦੇ ਇਕ ਗੁਰਦਵਾਰੇ ਵਿਚ ਰਾਤ ਕੱਟੀਓਥੇ ਹੀ ਮੈਨੂੰ ਧੰਨਾ ਸਿੰਘ ਗੁਲਸ਼ਨ ਮਿਲ ਗਿਆ ਜੋ ਕਵੀਸ਼ਰੀ ਕਰਦਾ ਸੀਮੈਂ ਉਹਦੇ ਨਾਲ ਜਾਣ ਪਛਾਣ ਬਣਾਈ ਕਿ ਮੈਂ ਪੜ੍ਹਦਾ ਹਾਂ ਅਤੇ ਪਰਚਿਆਂ ਵਿਚ ਕਹਾਣੀਆਂ ਲਿਖਦਾ ਹਾਂਉਹ ਸੁਣ ਕੇ ਖ਼ੁਸ਼ ਹੋਇਆ ਤੇ ਲਾਗੇ ਇਕ ਚਾਹ ਦੀ ਦੁਕਾਨ ਤੇ ਲਿਜਾ ਕੇ ਚਾਹ ਬਣਵਾ ਕੇ ਪਿਆਈਮੇਰਾ ਹੌਸਲਾ ਵਧਾਇਆ ਕਿ ਲਿਖਾਰੀ ਬਣਨਾ ਬੜੀ ਵੱਡੀ ਗੱਲ ਹੁੰਦੀ ਹੈਉਸ ਨੂੰ ਖ਼ੁਦ ਵੀ ਲਿਖਣ ਦਾ ਬੜਾ ਸ਼ੌਕ ਸੀ ਪਰ ਉਹਦੀਆਂ ਲਿਖਤਾਂ ਅਜੇ ਕਿਤੇ ਛਪੀਆਂ ਨਹੀਂ ਸਨਉਹਨੇ ਕਦੀ ਕਦੀ ਮਿਲਦੇ ਰਹਿਣ ਲਈ ਕਿਹਾ ਤੇ ਮੈਨੂੰ ਖ਼ੁਸ਼ੀ ਹੋਈ ਕਿ ਘਟੋ ਘੱਟ ਇਕ ਬੰਦਾ ਜੀਹਦਾ ਲੋਕਾਂ ਵਿਚ ਨਾਂ ਸੀ, ਮੇਰਾ ਵਾਕਿਫ ਬਣ ਗਿਆ ਸੀਅਗਲੇ ਦਿਨ ਬਠਿੰਡਿਓਂ ਤੁਰ ਕੇ ਮੈਂ ਮਹਿਤੇ ਆ ਗਿਆ ਤੇ ਘਰ ਵਾਲੇ ਮੇਰੇ ਨਤੀਜੇ ਦੀ ਉਡੀਕ ਕਰ ਰਹੇ ਸਨਮੈਂ ਦੱਸਿਆ ਕਿ ਹਾਲੇ ਨਤੀਜਾ ਨਹੀਂ ਆਇਆ

-----

ਗਰਮੀਆਂ ਸ਼ਰੂ ਹੋ ਗਈਆਂ ਸਨ ਪਰ ਮੈਂ ਵਿਹਲਾ ਸਾਂਕਦੀ ਕਦੀ ਮੱਝ ਤੇ ਗਊ ਨੂੰ ਇਕ ਕੱਸੀ ਕੰਢੇ ਚਾਰਨ ਲਈ ਲੈ ਜਾਂਦਾਬਾਪੂ ਨਾਲ ਲਾਗੇ ਦੇ ਇਕ ਪਿੰਡ ਵਿਚ ਬਾਜ਼ਾਰ ਲਾਉਣ ਗਿਆ ਤਾਂ ਓਸ ਪਿੰਡੋਂ ਇਕ ਛੋਟੀ ਜਿਹੀ ਭੂਰੇ ਰੰਗ ਦੀ ਕੁੱਤੀ ਸਾਡੀ ਖੋਤੀ ਮਗਰ ਲੱਗ ਗਈਇਸਦਾ ਨਾਂ ਅਸੀਂ ਚੈਰੀ ਰੱਖ ਲਿਆਇਹ ਬਹੁਤਾ ਮੇਰੇ ਨਾਲ ਰਹਿੰਦੀ ਤੇ ਜਦੋਂ ਮੈਂ ਪਸੂ ਚਾਰਣ ਲਈ ਜਾਂਦਾ ਤਾਂ ਮੇਰੇ ਨਾਲ ਹੁੰਦੀਖਾਲ ਦੇ ਬੰਨਿਆਂ ਤੇ ਉੱਗੇ ਸਰਾਂ ਵਿਚ ਲੁਕੇ ਤਿੱਤਰਾਂ ਨੂੰ ਉਡਾ ਕੇ ਉਹਨਾਂ ਮਗਰ ਬੜੀ ਫੁਰਤੀ ਨਾਲ ਦੌੜਦੀਤਿੱਤਰ ਦੀ ਤੀਜੀ ਉਡਾਰੀ ਤੇ ਕਦੀ ਕਦੀ ਉਹ ਤਿੱਤਰ ਦਬੋਚ ਲੈਂਦੀ ਤੇ ਹੰਭੇ ਹੋਏ ਤਿੱਤਰ ਨੂੰ ਦੰਦਾਂ ਥੱਲੇ ਲੈ ਕੇ ਉਹ ਮੇਰੇ ਕੋਲ ਆ ਜਾਂਦੀਕਦੀ ਕਦੀ ਤਿੱਤਰ ਲੰਮੀ ਉਡਾਰੀ ਮਾਰ ਕੱਸੀ ਤੋਂ ਪਾਰ ਚਲਾ ਜਾਂਦਾ ਤਾਂ ਚੈਰੀ ਤੋਂ ਕੱਸੀ ਪਾਰ ਨਾ ਹੁੰਦੀ ਤੇ ਉਹ ਵਾਪਸ ਮੁੜ ਆਉਂਦੀਕੱਸੀ ਦੇ ਆਰ ਪਾਰ ਝੰਗੀਆਂ ਵਿਚ ਕਈ ਵਾਰ ਮੋਰ ਪੈਲਾਂ ਪੌਂਦੇ ਤੇ ਆਵਾਜ਼ਾਂ ਕਢਦੇ ਦਿਸ ਪੈਂਦੇਹਰਨਾਂ ਦੀਆਂ ਡਾਰਾਂ ਵੀ ਤੁਰੀਆਂ ਫਿਰਦੀਆਂ ਦਿਸਦੀਆਂਕਦੀ ਕਦੀ ਰੋਜ਼ ਵੀ ਦਿਸ ਪੈਂਦੇਮੇਰਾ ਜੀਅ ਕਰਦਾ ਕਿ ਮੋਰਾਂ ਵੱਲ ਵੇਖਦਾ ਹੀ ਰਹਾਂ ਤੇ ਕਈ ਵਾਰ ਉਹਨਾਂ ਦੇ ਡਿੱਗੇ ਖੰਭ ਇਕਠੇ ਕਰ ਲੈਂਦਾ ਜਿਸ ਦੀਆਂ ਪੱਖੀਆਂ ਵੀ ਬਣ ਜਾਂਦੀਆਂ ਸਨਇਕ ਵਾਰ ਮੈਂ ਝੋਲੇ ਵਿਚ ਪਾ ਕੇ ਕਿੰਨੇ ਸਾਰੇ ਖੰਭ ਇਕੱਠੇ ਕਰ ਕੇ ਲੈ ਆਂਦੇ ਤੇ ਚੋਰੀ ਮਹਿਕ ਨੂੰ ਦੇ ਦਿਤੇਖੰਭ ਦੇਣ ਤੋਂ ਪਹਿਲਾਂ ਮੈਂ ਇਕ ਖੰਭ ਉਹਦੇ ਖ਼ੂਬਸੂਰਤ ਚਿਹਰੇ ਤੋਂ ਪੋਲਾ ਜਿਹਾ ਫੇਰਿਆ ਤੇ ਉਹਦੀਆਂ ਗੋਰੀਆਂ ਬਾਹਵਾਂ ਤੇ ਲੂੰ ਕੰਡੇ ਖੜ੍ਹੇ ਹੋ ਗਏਉਸ ਨੀਵੀਂ ਪਾ ਲਈ ਤੇ ਦਰਵਾਜ਼ੇ ਤੇ ਖੜਕਾ ਹੋਣ ਨਾਲ ਭੱਜ ਕੇ ਆਪਣੇ ਘਰ ਵਾਲੇ ਪਾਸੇ ਚਲੀ ਗਈਚੱਲ ਰਹੀ ਇਸ ਖ਼ਾਮੋਸ਼ ਮੁਹਬਤ ਵਿਚ ਅਜੇ ਤਕ ਅਸੀਂ ਜ਼ੁਬਾਨ ਸਾਂਝੀ ਨਹੀਂ ਸੀ ਕੀਤੀ

-----

ਬਾਪੂ ਨਵੀਂ ਜ਼ਮੀਨ ਦਾ ਕਬਜ਼ਾ ਲੈਣ ਲਈ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਗੁੱਦੜਡੰਢੀ ਚਲਾ ਗਿਆਬਹੁਤ ਦਿਨਾਂ ਬਾਅਦ ਮੁੜਿਆ ਤਾਂ ਉਹ ਬੜਾ ਖ਼ੁਸ਼ ਸੀਓਥੋਂ ਚੌਲ ਤੇ ਮਿਰਚਾਂ ਵੀ ਲੈ ਕੇ ਆਇਆ ਸੀਦਸਦਾ ਕਿ 42 ਏਕੜ ਮਿਲੀ ਜ਼ਮੀਨ ਵਿਚ 22 ਏਕੜਾਂ ਨੂੰ ਛਿਮਾਹੀ ਨਹਿਰ ਦਾ ਪਾਣੀ ਲਗਦਾ ਹੈਢੋਲ ਝਵੱਕਲੀ, ਗਾਧੀ ਤੇ ਕੁੱਤੇ ਦੇ ਟਿਕ ਟਿਕ ਕਰਨ ਟਿੰਡਾਂ ਵਾਲਾ ਇਕ ਖੂਹ ਵੀ ਅਲਾਟ ਹੋਇਆ ਹੈਪਾਣੀ ਬਹੁਤ ਉੱਚਾ ਹੈ ਤੇ ਘੜੇ ਭਰ ਕੇ ਲਿਆਉਣ ਦੀ ਕੋਈ ਲੋੜ ਨਹੀਂ ਹੈਜਦੋਂ ਬਲਦਾਂ ਦੇ ਖੋਪੇ ਦੇ ਕੇ ਤੇ ਗਾਧੀ ਤੇ ਬਹਿ ਕੇ ਬਲਦ ਹਿਕੀ ਦੇ ਹਨ ਤਾਂ ਖੂਹ ਦਾ ਪਾਣੀ ਟਿੰਡਾਂ ਵਿਚੋਂ ਲੋਹੇ ਪਾੜਛੇ ਵਿਚ ਆ ਕੇ ਡਿੱਗਦਾ ਹੈ ਤੇ ਓਥੋਂ ਅੱਗੇ ਡੂੰਘੇ ਕੱਚੇ ਚੁਬੱਚੇ ਵਿਚਓਸ ਤੋਂ ਅੱਗੇ ਖਾਲ਼ੀਆਂ ਨਾਲ ਪੈਲੀਆਂ ਵਿਚ ਜਾਂਦਾ ਹੈਠੰਢੇ ਪਾਣੀ ਨਾਲ ਨਹਾਉਣ ਦਾ ਸਵਾਦ ਆ ਜਾਂਦਾ ਹੈਬਾਕੀ ਦੀ ਜ਼ਮੀਨ ਵਿਚ ਸੜਕੜਾ ਤੇ ਕਾਨੇ ਉੱਗੇ ਹੋਏ ਹਨਇਸ ਜ਼ਮੀਨ ਨੂੰ ਦਾਭਣ ਕਹਿੰਦੇ ਹਨ, ਬਾਕੀ ਦੀ ਨੂੰ ਨਹਿਰੀ ਤੇ ਚਾਹੀਦੱਭ ਦੇ ਕੰਡੇ ਬੜੇ ਤਿੱਖੇ ਹਨ ਤੇ ਪੈਰ ਦੇ ਮਾਸ ਵਿਚ ਹੀ ਭੁਰ ਜਾਂਦੇ ਹਨ ਤੇ ਬੜੀ ਪੀੜ ਕਰਦੇ ਹਨਖ਼ਾਲੀ ਜ਼ਮੀਨ ਵਿਚ ਪੋਹਲੀ ਵੀ ਉੱਗੀ ਹੋਈ ਆ ਤੇ ਕਿਤੇ ਕਿਤੇ ਜ਼ਮੀਨ ਕੱਲਰ ਵਾਲੀ ਵੀ ਹੈਫ਼ਸਲ ਬਹੁਤ ਹੁੰਦੀ ਹੈਅਲਾਟ ਹੋਈ ਜ਼ਮੀਨ ਬੇਰੀਆਂ ਵਾਲਾ ਖੂਹਕਰ ਕੇ ਵੱਜਦੀ ਹੈਆਸੇ ਪਾਸੇ ਬਹੁਤ ਬੇਰੀਆਂ ਹਨ ਜਿਨ੍ਹਾਂ ਨੂੰ ਬੇ ਬਹਾ ਬੇਰ ਬੜੇ ਮਿਠੇ ਲਗਦੇ ਹਨਵੈਸੇ ਤਾਂ ਪਿੰਡ ਗੁਦੜਢੰਡੀ ਵਿਚ ਕਨਾਲ ਥਾਂ ਦੇ ਆਹਾਤੇ ਵਿਚ ਇਕ ਪਾਸੇ ਬਣਿਆ ਕਾਨਿਆਂ ਦਾ ਬਣਿਆ ਛੱਪਰ ਤੇ ਛੋਟਾ ਜਿਹਾ ਕੱਚਾ ਕੋਠਾ ਵੀ ਅਲਾਟ ਹੋ ਗਿਆ ਹੈ ਪਰ ਜ਼ਮੀਨ ਦੂਰ ਹੋਣ ਕਰ ਕੇ ਰਿਹਾਇਸ਼ ਖੂਹ ਤੇ ਈ ਰਖਣੀ ਆ ਜਿਥੇ ਪਹਿਲਾਂ ਈ ਇਕ ਕੱਚਾ ਕੋਠਾ ਹੈਪਸੂਆਂ ਲਈ ਤੇ ਆਏ ਗਏ ਲਈ ਰਾਏ ਸਿੱਖ ਕਾਨਿਆਂ ਤੇ ਸਰਕੜੇ ਦੀਆਂ ਦੋ ਝੁੱਗੀਆਂ ਪਾ ਦੇਣਗੇਬਾਕੀ ਸਾਰੇ ਪਿੰਡ ਵਿਚ ਕੋਈ ਪੱਕਾ ਕੋਠਾ ਨਹੀਂ ਹੈਇਹ ਅਤੇ ਲਾਗੇ ਦੇ ਅਨੇਕਾਂ ਹੋਰ ਮੁਸਲਮਾਨੀ ਪਿੰਡ ਨਵਾਬ ਮਮਦੋਟ ਦੇ ਸਨਹੁਣ ਇਨ੍ਹਾਂ ਨੂੰ ਮਿੰਟਗੁਮਰੀ ਚੋਂ ਉਜੜ ਕੇ ਆਏ ਬੇਜ਼ਮੀਨੇ ਰਾਏ ਸਿੱਖ ਮੁਜ਼ਾਰੇ ਵਾਹੁੰਦੇ ਹਨਇਹ ਹਨ ਮੋਨੇ ਪਰ ਆਪਣੇ ਆਪ ਨੂੰ ਰਾਏ ਸਿੱਖ ਅਖਵਾਉਂਦੇ ਹਨਦੂਰ ਦੂਰ ਤਕ ਜ਼ਮੀਨਾਂ ਖ਼ਾਲੀ ਪਈਆਂ ਹਨ ਕਿਉਂਕਿ ਹਾਲੇ ਤਕ ਅਲਾਟੀ ਨਹੀਂ ਆਏ ਤੇ ਕਾਨਾ ਏਨਾ ਜ਼ਿਆਦਾ ਹੈ ਕਿ ਹੱਥ ਤੇ ਹੱਥ ਮਾਰ ਕੇ ਬੰਦਾ ਕਾਨਿਆਂ ਵਿਚ ਲੁਕ ਜਾਵੇ ਤਾਂ ਲੱਭ ਨਹੀਂ ਸਕਦਾਕਾਨਿਆਂ ਦੇ ਜੰਗਲ ਵਿਚ ਸਹੇ, ਸੂਰ, ਸੱਪ, ਗਿੱਦੜ ਤੇ ਤਿੱਤਰ ਆਮ ਤੁਰੇ ਫਿਰਦੇ ਹਨ ਪਰ ਕਾਸ਼ਤ ਹੇਠਲੀ ਜ਼ਮੀਨ ਧਾਈਂ (ਚੌਲ), ਕਪਾਹ, ਮਿਰਚਾਂ, ਕਮਾਦ, ਕਣਕ ਤੇ ਚਰ੍ਹੀ ਨੂੰ ਬੜੀ ਝੱਲਦੀ ਹੈਪੱਠਿਆਂ ਦੀ ਕੋਈ ਪ੍ਰਵਾਹ ਨਹੀਂ ਸੀ

-----

ਨਵੀਂ ਜ਼ਮੀਨ ਬਾਰੇ ਬਾਪੂ ਤੋਂ ਸੁਣ ਕੇ ਮਨ ਖ਼ੁਸ਼ ਹੋ ਗਿਆ ਤੇ ਪਿੰਡ ਦਾ ਕਲਪਤ ਨਕਸ਼ਾ ਮੇਰੇ ਮਨ ਵਿਚ ਬਣਨਾ ਸ਼ੁਰੂ ਹੋ ਗਿਆਬਾਪੂ ਨੇ ਇਹ ਵੀ ਦੱਸਿਆ ਕਿ ਸਾਡੀ ਜ਼ਮੀਨ ਨੂੰ ਜਿਹੜੇ ਰਾਏ ਸਿੱਖ ਮੁਜ਼ਾਰੇ ਵਹੁੰਦੇ ਹਨ, ਉਹ ਇਹ ਵੀ ਕਹਿੰਦੇ ਹਨ ਕਿ ਇਕ ਦਿਨ ਪੰਡਤ ਜਵਾਹਰ ਲਾਲ ਨਹਿਰੂ ਨੇ ਫਿਰੋਜ਼ਪੁਰ ਆਉਣਾ ਹੈ ਅਤੇ ਉਹਨੇ ਸਾਰੇ ਮੁਜ਼ਾਰਿਆਂ ਨੂੰ ਜ਼ਮੀਨ ਦਾ ਪੱਕਾ ਕਬਜ਼ਾ ਦੇ ਦੇਣਾ ਹੈਬਾਪੂ ਨੇ ਇਹ ਵੀ ਦੱਸਿਆ ਕਿ ਰਾਏ ਸਿੱਖ ਸ਼ਿਕਾਰ ਦੇ ਬੜੇ ਸ਼ੁਕੀਨ ਹਨ ਅਤੇ ਬਰਛਿਆਂ ਨਾਲ ਸੂਰ ਮਾਰ ਲੈਂਦੇ ਸਨ ਜੋ ਬੜਾ ਔਖਾ ਕੰਮ ਹੈਰਾਏ ਸਿੱਖ ਸੂਰ ਤੋਂ ਇਲਾਵਾ ਫਾਹੀ ਲਾ ਕੇ ਸਹੇ ਅਤੇ ਤਿੱਤਰ ਫੜਨ ਤੇ ਛੱਪੜਾਂ ਅਤੇ ਡੁੰਬਾਂ ਚੋਂ ਮਛੀ ਫੜਨ ਦੇ ਵੀ ਬੜੇ ਕਾਰੀਗਰ ਹਨਉਹਨਾਂ ਦੇ ਨਿੱਕੇ ਨਿੱਕੇ ਮੁੰਡੇ ਵੀ ਮਾਲ ਚਾਰਨ ਗਏ ਘੋੜੇ ਦੀ ਪੂਛ ਦੇ ਵਾਲਾਂ ਦੀਆਂ ਫਾਹੀਆਂ ਬਣਾ ਕੇ ਤਿੱਤਰ ਫੜ ਲੈਂਦੇ ਹਨਰੂੜੀ ਮਾਰਕਾ ਦੇਸੀ ਦਾਰੂ ਵੀ ਬੜੀ ਕੱਢਦੇ ਤੇ ਪੀਂਦੇ ਹਨਆਪਸ ਵਿਚ ਲੜਦੇ ਭਿੜਦੇ ਵੀ ਬਹੁਤ ਹਨਫਿਰੋਜ਼ਪੁਰ ਦੀ ਬੇਟ ਵਿਚ ਫਾਜ਼ਿਲਕਾ ਤਕ ਸਤਲੁਜ ਦਰਿਆ ਦੀ ਹਿੰਦੋਸਤਾਨ ਵੱਲ ਪੈਂਦੀ ਵੱਖੀ ਵਿਚ ਇਹ ਵੱਡੀ ਗਿਣਤੀ ਵਿਚ ਵਸੇ ਹੋਏ ਹਨ

-----

ਇਕ ਦਿਨ ਹਾਕੂ ਰਾ (ਇਕ ਮੋਨਾ ਰਾਏ ਸਿੱਖ) ਲੱਭਦਾ ਲਭਾਉਂਦਾ, ਪੁੱਛਦਾ ਪੁਛਾਉਂਦਾ ਮਹਿਤੇ ਸਾਡੇ ਘਰ ਆ ਗਿਆਉਹਦਾ ਰੰਗ ਕਾਲਾ ਤੇ ਬੋਲੀ ਬੜੀ ਵੱਖਰੀ ਸੀ ਤੇ ਵੇਖਣ ਨੂੰ ਜਾਂਗਲੀ ਲਗਦਾ ਸੀਹਰ ਗੱਲ ਵਿਚ ਮੁੜ ਚਾ ਲੰਬਰਦਾਰਾਜ਼ਰੂਰ ਕਹਿੰਦਾ ਤੇ ਮੈਨੂੰ ਉਹਦੀ ਬੋਲੀ ਦੀ ਪੂਰੀ ਤਰ੍ਹਾਂ ਸਮਝ ਨਹੀਂ ਆਉਂਦੀ ਸੀਉਹ ਬਾਪੂ ਨੂੰ ਲੰਬਰਦਾਰ ਤੇ ਮਾਂ ਨੂੰ ਲੰਬੜਦਾਰਨੀ ਕਹਿ ਕੇ ਤੇ ਦੋਹਾਂ ਦੇ ਪੈਰੀਂ ਹੱਥ ਲਾਇਆਮੈਨੂੰ ਕਾਕਾ ਜੀ ਜਾਂ ਛੋਟਾ ਸਰਦਾਰ ਕਹਿ ਕੇ ਮੇਰੇ ਵੀ ਪੈਰੀਂ ਹਥ ਲਾਇਆਉਹ ਚੌਲ ਤੇ ਆਟਾ ਲੈ ਕੇ ਆਇਆ ਸੀਉਹ ਬਾਪੂ ਤੋਂ ਹਿੱਸੇ ਤੇ ਜ਼ਮੀਨ ਵਾਹੁੰਣ ਦੀ ਇਜਾਜ਼ਤ ਲੈਣ ਆਇਆ ਸੀਬਾਪੂ ਜ਼ਮੀਨ ਉਹਦੇ ਦੂਜੇ ਭਰਾ ਕਾਲੂ ਰਾ ਨੂੰ ਦੇ ਆਇਆ ਸੀ ਪਰ ਦੋਹਾਂ ਭਰਾਵਾਂ ਦੀ ਆਪੋ ਵਿਚ ਬਣਦੀ ਨਹੀਂ ਸੀਹਾਕੂ ਰਾ ਕਈ ਦਿਨ ਮਹਿਤੇ ਸਾਡੇ ਘਰ ਰਿਹਾ ਤੇ ਮਾਲ ਡੰਗਰ ਨੂੰ ਪਠੇ ਆਦਿ ਪਾਉਂਦਾ ਰਿਹਾ ਤੇ ਮੱਝ ਦੀ ਧਾਰ ਵੀ ਕੱਢ ਦਿੰਦਾਬਾਪੂ ਨੇ ਉਸ ਨੂੰ ਅੱਧੀ ਜ਼ਮੀਨ ਵਾਹੁਣ ਲਈ ਕਹਿ ਦਿੱਤਾ ਤੇ ਦੁੱਧ ਦੇਣ ਵਾਲੀ ਮੱਝ ਤੋਂ ਇਲਾਵਾ ਕੁਝ ਪਸੂ ਉਹਦੇ ਅੱਗੇ ਲਾ ਦਿਤੇ ਜਿਨ੍ਹਾਂ ਨੂੰ ਤੋਰ ਕੇ ਉਹ ਤਿੰਨ ਚਾਰ ਦਿਨਾਂ ਵਿਚ ਫਿਰੋਜ਼ਪੁਰੋਂ 20 ਮੀਲ ਅੱਗੇ ਪੈਂਦੇ ਪਿੰਡ ਗੁਦੜਢੰਡੀ ਲੈ ਗਿਆਹਾਕੂ ਰਾਅ ਇਕ ਗਧੀ ਵੀ ਨਾਲ ਲੈ ਗਿਆ ਕਿਓਂਕਿ ਓਸ ਪਿੰਡ ਵਿਚ ਕਿਸੇ ਕੋਲ ਕੋਈ ਗੱਡਾ ਨਹੀਂ ਸੀ ਅਤੇ ਵਾਹੀ ਵਿਚ ਪੱਠੇ ਲਿਆਉਣ ਅਤੇ ਮੰਡੀ ਫਸਲ ਲਿਜਾਣ ਤੇ ਦਾਣੇ ਪਿਸਾਣ ਲਈ ਖੋਤੀ ਬੜੀ ਕੰਮ ਆਉਂਦੀ ਸੀਬੰਦੇ ਨੂੰ ਸਿਰ ਤੇ ਪੰਡ ਚੁੱਕ ਕੇ ਨਹੀਂ ਜਾਣਾ ਪੈਂਦਾ ਸੀਓਦੋਂ ਅਜੇ ਤੱਕ ਪੰਜਾਬ ਵਿਚ ਟਰੈਕਟਰ ਨਹੀਂ ਸਨ ਆਏ

-----

ਨਤੀਜਾ ਨਿੱਕਲਿਆ ਤੇ ਸਾਰੀ ਕਲਾਸ ਫੇਲ੍ਹ ਸੀਮੈਂ ਵੀ ਫੇਲ੍ਹ ਸਾਂਮਾਂ ਗਾਲ਼ਾਂ ਕੱਢ ਰਹੀ ਸੀ ਪਰ ਬਾਪੂ ਨੇ ਕੁਝ ਨਾ ਕਿਹਾ ਤੇ ਹੌਸਲਾ ਕਰ ਕੇ ਦੋਬਾਰਾ ਇਮਤਿਹਾਨ ਦੇਣ ਲਈ ਓਸੇ ਸਕੂਲ ਵਿਚ ਹੀ ਪੜ੍ਹਣ ਜਾਣ ਲਈ ਕਹਿ ਦਿਤਾਮੈਂ ਬਹੁਤ ਉਦਾਸ ਹੋ ਗਿਆ ਸਾਂਮੈਂ ਢੱਠੇ ਮਨ ਨਾਲ ਸਕੂਲ ਜਾਣ ਦੀ ਸੋਚ ਰਿਹਾ ਸਾਂਕਈ ਵਾਰ ਚੁੱਪ-ਚਾਪ ਦਰਵਾਜ਼ੇ ਵਿਚ ਮੰਜੀ ਡਾਹ ਕੇ ਬੈਠ ਜਾਂਦਾ ਜਾਂ ਲੇਟ ਜਾਂਦਾਸ਼ਾਹਾਂ ਦਾ ਅਮਰਨਾਥ ਸਿੰਗਲਾ ਵੀ ਫੇਲ ਹੋ ਗਿਆ ਸੀਓਸ ਨੇ ਵੀ ਦੋਬਾਰਾ ਐਸ ਡੀ ਸਕੂਲ ਬਠਿੰਡੇ ਦਾਖਲ ਹੋਣ ਦਾ ਫੈਸਲਾ ਕਰ ਲਿਆ ਸੀਮੈਨੂੰ ਏਨੀ ਸਮਝ ਆ ਗਈ ਸੀ ਕਿ ਬਹੁਤੀਆਂ ਪਿਕਚਰਾਂ ਵੇਖਣ ਤੇ ਨਾਵਲ ਪੜ੍ਹਨ ਕਾਰਨ ਮੇਰਾ ਮਨ ਸਕੂਲ ਦੀ ਪੜ੍ਹਾਈ ਤੋਂ ਉਚਾਟ ਹੋ ਗਿਆ ਸੀ ਤੇ ਕੁਝ ਮਹਿਕ ਵੀ ਮੇਰੇ ਮਨ ਦੇ ਅਤੇ ਮੇਰੇ ਮੇਰੇ ਆਲੇ ਦਵਾਲੇ ਖਿੱਲਰ ਗਈ ਸੀਮਹਿਕ ਨੂੰ ਵੀ ਪਤਾ ਲੱਗ ਗਿਆ ਸੀ ਕਿ ਮੈਂ ਫੇਲ੍ਹ ਹੋ ਗਿਆ ਸਾਂਸਕੂਲ ਵਿਚ ਦੋਬਾਰਾ ਦਾਖਲ ਹੋਣ ਤੋਂ ਪਹਿਲਾਂ ਮੈਂ ਇਕ ਦਿਨ ਦਰਵਾਜ਼ੇ ਵਿਚ ਮੰਜੇ ਤੇ ਸਾਂਝੀ ਥੰਮੀ ਨਾਲ ਢੋ ਲਾਈ ਬੈਠਾ ਸਾਂ ਕਿ ਉਹ ਦਰਵਾਜ਼ੇ ਵਿਚ ਆਈ, ਮੈਨੂੰ ਉਦਾਸ ਵੇਖਿਆਸਾਡੇ ਘਰ ਅੰਦਰ ਗਈ ਤੇ ਮੇਰੇ ਬਸਤੇ ਵਿਚੋਂ ਕੁਝ ਕਿਤਾਬਾਂ ਕੱਢ ਕੇ ਮੇਰੇ ਅੱਗੇ ਪੜ੍ਹਨ ਲਈ ਕਰ ਦਿੱਤੀਆਂਉਹਦੇ ਚਿਹਰੇ ਦੇ ਹਾਵ ਭਾਵ ਦੱਸ ਰਹੇ ਸਨ ਕਿ ਮੇਰੇ ਫੇਲ੍ਹ ਹੋਣ ਦਾ ਉਸ ਨੂੰ ਵੀ ਬੜਾ ਸਦਮਾ ਪਹੁੰਚਿਆ ਸੀਅੱਗੇ ਉਹ ਮੁਸਕਰਾ ਕੇ ਨੀਵੀਂ ਪਾ ਲੈਂਦੀ ਸੀਹੁਣ ਉਹ ਨਾ ਮੁਸਕਰਾਉਂਦੀ ਸੀ ਤੇ ਨਾ ਹੀ ਨੀਵੀਂ ਪਾਉਂਦੀ ਸੀ ਸਗੋਂ ਉਹਦੇ ਵੱਲ ਵੇਖ ਕੇ ਮੈਂ ਨੀਵੀਂ ਪਾ ਲੈਂਦਾ ਸਾਂ

-----

ਕੁਝ ਦਿਨਾਂ ਬਾਅਦ ਜਦੋਂ ਮੈਂ ਦੋਬਾਰਾ ਸਕੂਲ ਵਿਚ ਦਾਖਲ ਹੋਣ ਲਈ ਘਰੋਂ ਦਰਵਾਜ਼ੇ ਕੋਲ ਪਹੁੰਚਿਆ ਤੇ ਮਾਂ ਪੜ੍ਹਾਈ ਵਲ ਧਿਆਨ ਦੇਣ ਦੀ ਚਿਤਾਵਨੀ ਦੇ ਕੇ ਤੇ ਮੇਰਾ ਸਿਰ ਪਲੋਸ ਕੇ ਮੁੜ ਗਈ ਤਾਂ ਉਹ ਫੁਰਤੀ ਨਾਲ ਆਈ ਤੇ ਇਕ ਝੋਲਾ ਮੇਰੇ ਹੱਥ ਵਿਚ ਫੜਾ ਕੇ ਤੁਰੰਤ ਮੁੜ ਗਈਸਟੇਸ਼ਨ ਦੇ ਰਸਤੇ ਵਿਚ ਆ ਕੇ ਮੈਂ ਵੇਖਿਆ ਕਿ ਤਣੀਆਂ ਵਾਲੇ ਝੋਲੇ ਵਿਚ ਦੇਸੀ ਘਿਓ ਦੀ ਇਕ ਪੀਪੀ ਤੇ ਰੰਗ ਬਰੰਗੀਆਂ ਬੂਟੀਆਂ ਵਾਲਾ ਹੱਥ ਦਾ ਕੱਢਿਆ ਇਕ ਰੁਮਾਲ ਸੀ ਜਿਸ ਤੇ ਬਾਗ਼ ਚੋਂ ਉਡਦੀਆਂ ਚਿੜੀਆਂ ਤੇ ਲਾਲ ਚੁੰਝ ਵਾਲਾ ਤੋਤਾ ਕੱਢਿਆ ਹੋਇਆ ਸੀਇਹਨਾਂ ਚਿੜੀਆਂ ਅਤੇ ਤੋਤੇ ਦੀਆਂ ਅੱਖਾਂ ਵਿਚ ਪਤਾ ਨਹੀਂ ਕਿੰਨੇ ਕੁ ਸੁਪਨੇ ਸਮੋਏ ਹੋਏ ਸਨਮੈਨੂੰ ਇੰਜ ਲੱਗਿਆ ਕਿ ਇਸ ਕੱਢੇ ਹੋਏ ਬੂਟੀਆਂ ਵਾਲੇ ਰੁਮਾਲ ਤੇ ਦੇਸੀ ਘਿਓ ਦੀ ਪੀਪੀ ਵਿਚ ਮੇਰੇ ਫੇਲ੍ਹ ਹੋਣ ਦੇ ਪਤਾ ਨਹੀਂ ਕਿੰਨੇ ਕੁ ਉਲਾਂਭੇ ਲੁਕੇ ਹੋਏ ਸਨ

*********

ਚਲਦਾ

No comments: