ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Wednesday, April 14, 2010

ਜਿੰਦਰ - ਰਫ਼ਤਾਰ - ਕਹਾਣੀ - ਭਾਗ ਪਹਿਲਾ

ਸਾਹਿਤਕ ਨਾਮ: ਜਿੰਦਰ

ਅਜੋਕਾ ਨਿਵਾਸ: ਜਲੰਧਰ, ਪੰਜਾਬ

ਪ੍ਰਕਾਸ਼ਿਤ ਕਿਤਾਬਾਂ: ਕਹਾਣੀ ਸੰਗ੍ਰਹਿ: ਮੈਂ, ਕਹਾਣੀ ਤੇ ਉਹ (1990), ਤੁਸੀਂ ਨਹੀਂ ਸਮਝ ਸਕਦੇ (1996,99, 2004, 1997 (ਹਿੰਦੀ), 1998 (ਸ਼ਾਹਮੁਖੀ ਲਿਪੀ ਪਾਕਿਸਤਾਨ ਚ), ਨਹੀਂ, ਮੈਂ ਨਹੀਂ (2000, 2004), ਬਿਨਾਂ ਵਜ੍ਹਾ ਤਾਂ ਨਹੀਂ (2004), ਜ਼ਖ਼ਮ ( 2010) ਰੇਖਾ ਚਿੱਤਰ: ਕਵਾਸੀ ਰੋਟੀ (1998), ਜੇ ਇਹ ਸੱਚ ਹੈ ਤਾਂ? (2004), ਸੰਪਾਦਨ: ਕਹਾਣੀ ਸੰਗ੍ਰਹਿ: ਬੇਲੋੜੇ (1997) ਲਾਲ ਮਿੱਟੀ ਦੀ ਸੜਕ (2006), ਪੰਚਕੂਲੇ ਚ ਜਨਾਜ਼ਾ (2008) ਸ਼ਾਇਦ ਰੰਮੀ ਮੰਨ ਜਾਏ (2008), ਕਾਹਵਾ ਘਰ ਦੀ ਹੁਸੀਨਾ (2008), ਇਕਬਾਲੀਆ ਬਿਆਨ (2009), ਰੇਖਾ ਚਿੱਤਰ: ਤੇਰੇ ਮੇਰੇ ਅਕਸ (2006), ਪ੍ਰੇਮ ਪ੍ਰਕਾਸ਼ ਇਕ ਗੋਰਖ ਧੰਦਾ (2006) ਪ੍ਰਕਾਸ਼ਿਤ ਹੋ ਚੁੱਕੀਆਂ ਹਨ।

-----

ਦੋਸਤੋ! ਕੁਝ ਦਿਨ ਪਹਿਲਾਂ ਪੰਜਾਬੀ ਦੇ ਸੁਪ੍ਰਸਿੱਧ ਕਹਾਣੀਕਾਰ ਜਿੰਦਰ ਜੀ ਨੇ ਆਰਸੀ ਲਈ ਕੁਝ ਕਿਤਾਬਾਂ ਭੇਜੀਆਂ ਸਨ। ਨਾਲ਼ ਹੀ ਉਹਨਾਂ ਨੇ ਆਪਣੇ ਨਵੇਂ ਕਹਾਣੀ-ਸੰਗ੍ਰਹਿ ਜ਼ਖ਼ਮ ਚੋਂ ਕੁਝ ਕਹਾਣੀਆਂ ਵੀ ਆਰਸੀ ਪਰਿਵਾਰ ਨਾਲ਼ ਸਾਂਝੀਆਂ ਕਰਨ ਲਈ ਘੱਲੀਆਂ ਸਨ। ਅੱਜ ਏਸੇ ਕਿਤਾਬ ਵਿੱਚੋਂ ਇਕ ਬੇਹੱਦ ਖ਼ੂਬਸੂਰਤ ਕਹਾਣੀ ਰਫ਼ਤਾਰ ਆਰਸੀ ਚ ਸ਼ਾਮਿਲ ਕਰਦਿਆਂ ਜਿੰਦਰ ਜੀ ਨੂੰ ਸਮੂਹ ਆਰਸੀ ਪਰਿਵਾਰ ਵੱਲੋਂ ਜੀਅ ਆਇਆਂ ਨੂੰ ਆਖ ਰਹੀ ਹਾਂ। ਬਾਕੀ ਕਹਾਣੀਆਂ ਆਉਣ ਵਾਲ਼ੇ ਦਿਨਾਂ ਚ ਸਾਂਝੀਆਂ ਕਰਦੇ ਰਹਾਂਗੇ। ਜਿੰਦਰ ਜੀ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

*******

ਰਫ਼ਤਾਰ

ਕਹਾਣੀ ਭਾਗ ਪਹਿਲਾ

ਪਾਰਟੀ ਦੇਰ ਰਾਤ ਤੱਕ ਚੱਲੀ ਸੀਪੂਨਮ ਨੇ ਦਸ ਕੁ ਨੇੜਲੇ ਦੋਸਤਾਂ ਨੂੰ ਆਉਣ ਦਾ ਸੱਦਾ ਦਿੱਤਾ ਸੀਆ ਵੀਹ ਗਏ ਸਨਖ਼ੂਬ ਰੰਗ ਜੰਮਿਆ ਸੀਇਸ ਘਰ ਚ ਇਹ ਆਪਣੇ ਕਿਸਮ ਦੀ ਪਹਿਲੀ ਪਾਰਟੀ ਸੀਬੱਚਿਆਂ ਦੀ ਖ਼ੁਸ਼ੀ ਦੇਖਣ ਵਾਲੀ ਸੀਜ਼ਿੰਦਗੀ ਚ ਪਹਿਲੀ ਵਾਰ ਮੈਨੂੰ ਅਹਿਸਾਸ ਹੋਇਆ ਸੀ ਕਿ ਜਵਾਨੀ ਦਾ ਵੀ ਆਪਣੇ ਹੀ ਤਰ੍ਹਾਂ ਦਾ ਨਸ਼ਾ ਹੁੰਦਾ ਹੈ

-----

ਕਮਲਕਾਂਤ ਨੇ ਕੰਪਿਊਟਰ ਨਾਲ ਅਟੈਚਡ ਸਪੀਕਰਾਂ ਕੋਲੋਂ ਡੈੱਕ ਦਾ ਕੰਮ ਲਿਆ ਸੀਵਿਦੇਸ਼ੀ ਸੰਗੀਤ ਸੀਵਿਦੇਸ਼ੀ ਨਾਚ ਸੀਕੁਝ ਵੀ ਰਸਮੀ ਨਹੀਂ ਸੀਕੋਈ ਊਚ-ਨੀਚ ਦੀ ਭਾਵਨਾ ਨਹੀਂ ਸੀਸਾਰੇ ਖ਼ੁਸ਼ ਸਨਹਰਸੂਰਤ ਨੂੰ ਆਸਟਰੇਲੀਆ ਦਾ ਵੀਜ਼ਾ ਮਿਲਣ ਲਈਪੂਨਮ ਦੀ ਪਹਿਲੀ ਨੌਕਰੀ ਲਈਨੱਚਣ ਲਈ ਵੀ ਕਿਸੇ ਨੂੰ ਜ਼ੋਰ ਨਹੀਂ ਪਾਇਆ ਗਿਆ ਸੀਸਭ ਕੁਝ ਇਕ ਰੌਅ ਚ ਹੋਇਆ ਸੀਐਦਾ ਲੱਗਦਾ ਸੀ ਕਿ ਜਿਵੇਂ ਤੀਹ ਜਣੇ ਮੂਲ ਰੂਪ ਚ ਇਕ ਹੀ ਹੋਣ

-----

ਜਦੋਂ ਮੈਨੂੰ ਬੈੱਡ ਨਸੀਬ ਹੋਇਆ, ਉਦੋਂ ਬਾਰਾਂ ਵਜੇ ਤੋਂ ਉੱਪਰ ਸਮਾਂ ਹੋ ਗਿਆ ਸੀਮੈਂ ਬੁਰੀ ਤਰ੍ਹਾਂ ਥੱਕ ਗਈ ਸੀਸੁਦੇਸ਼ ਦੀ ਪੱਕੀ ਆਦਤ ਹੈ ਕਿ ਉਹ ਬੈੱਡ ਤੇ ਪਿਆ ਨਹੀਂ ਤੇ ਉਹਨੂੰ ਨੀਂਦ ਨੇ ਘੇਰਿਆ ਨਹੀਂਮੈਂ ਵੀ ਜਲਦੀ ਸੌਣ ਦੀ ਆਦਤ ਪਾਈ ਹੋਈ ਹੈਪਰ ਅੱਜ ਮੈਨੂੰ ਨੀਂਦ ਨਹੀਂ ਆ ਰਹੀ

-----

ਫੇਰ ਮੈਨੂੰ ਖਿਝ ਜਿਹੀ ਆਉਣ ਲੱਗੀਇਸ ਚ ਗ਼ੁੱਸਾ ਵੀ ਸ਼ਾਮਿਲ ਹੋ ਗਿਆਮੈਨੂੰ ਲੱਗਿਆ ਜਿਵੇਂ ਮੈਂ ਨਹੀਂ ਹਾਂਹੁਣ ਮੈਂ ਕੁਝ ਵੀ ਨਹੀਂ ਹਾਂਇਹ ਕਿਹੋ ਜਿਹੀ ਸਥਿਤੀ ਹੈਇਸ ਦਾ ਕਾਰਨ ਮਾਂ ਸੀ? ਮੈਂ ਸਾਂ? ਜਾਂ ਪੂਨਮ? ਜਾਂ ਹਰਸੂਰਤ? ਇਹਦੇ ਬਾਰੇ ਕੀ ਕਹਾਂ? ਮੇਰੇ ਸਾਹਮਣੇ ਮਾਂ ਹੀ ਆ ਗਈਮਨ ਕਾਹਲਾ ਪਿਆ ਇਹ ਕਹਿਣ ਨੂੰ, ‘‘ਜਾਹ ਮਾਈ ਜਾਹ, ਆਪਣੇ ਘਰੇ ਜਾਹ’’ ਇਹ ਕਹਿਣਾ ਕਿਹੜਾ ਸੌਖਾਲਾ ਸੀਇਨ੍ਹੀਂ ਦਿਨੀਂ ਮਾਂ ਅਸਹਾਇ, ਲਾਚਾਰ ਤੇ ਬੇਆਸਰਾ ਸੀਮੈਨੂੰ ਪਤਾ ਸੀ ਕਿ ਜਦੋਂ ਮਾਂ ਨੂੰ ਉਸ ਦੇ ਆਪਣੇ ਲਾਡਲੇ ਨਾ ਸੰਭਾਲਣ, ਉਦੋਂ ਧੀ ਹੀ ਉਸ ਦਾ ਅੰਤਿਮ ਸਹਾਰਾ ਹੁੰਦਾ ਹੈਇਹੀ ਸੋਚ ਮੈਨੂੰ ਚੁੱਪ ਕਰ ਜਾਂਦੀ

-----

ਪੂਨਮ ਦੇ ਦੋਸਤ ਆਉਂਦੇ ਤਾਂ ਸਾਹਮਣੇ ਵਾਲੇ ਕਮਰੇ ਚ ਬੈਠੀ ਮਾਂ ਔਖ ਮੰਨਦੀਮੇਰੇ ਲਈ ਇਨ੍ਹਾਂ ਪਲਾਂ ਚ ਮੁਸੀਬਤ ਆ ਖੜ੍ਹਦੀਮੈਨੂੰ ਧੁੜਕੂ ਲੱਗਾ ਰਹਿੰਦਾ ਕਿ ਕਿਤੇ ਉਹ ਹਰਸੂਰਤ ਨੂੰ ਵੱਧ-ਘੱਟ ਨਾ ਬੋਲ ਜਾਵੇਉਹ ਮੇਰੇ ਵੱਲ ਕੌੜ ਨਜ਼ਰ ਨਾਲ ਝਾਕਦੀਆਪਣੇ ਬੈੱਡ ਤੇ ਬੈਠੀ ਬੁੜਬੁੜ ਕਰਦੀ, ‘‘ਹੈ ਕੋਈ ਇਹਨੂੰ ਸੰਗ ਸ਼ਰਮਕਿਦਾਂ ਕੁੱਤੇ ਝੱਗੀ ਪਾਈ ਆਇਹ ਨੇ ਕੁੜੀ ਸਿਰੇ ਚੜ੍ਹਾ ਰੱਖੀਇਹਨੂੰ ਪਤਾ ਉਦੋਂ ਲੱਗਣਾ-ਜਦੋਂ ਇਹਨੇ ਕੋਈ ਨਵਾਂ ਚੰਦ ਚੜ੍ਹਾਇਆਐਦਾਂ ਦੀਆਂ ਡਰਾਈਵਰਾਂ ਨਾਲ ਦੌੜ ਜਾਂਦੀਆਂ ਹੁੰਦੀਆਂ....’’ ਮੈਂ ਉਸ ਦਾ ਧਿਆਨ ਕਿਸੇ ਹੋਰ ਪਾਸੇ ਲਾਉਣ ਦੀ ਮਨਸ਼ਾ ਨਾਲ ਉਹਦੇ ਕਮਰੇ ਚ ਜਾਂਦੀ ਤਾਂ ਉਹ ਬੁੱਲ੍ਹ ਘੁੱਟ ਲੈਂਦੀਮੈਂ ਉਹਦੀ ਰਮਜ਼ ਸਮਝ ਜਾਂਦੀਉਹਦੀਆਂ ਨਜ਼ਰਾਂ ਪੁੱਛ ਰਹੀਆਂ ਹੁੰਦੀਆਂ ਕਿ ਨੌਜੁਆਨ ਕੁੜੀ ਮੁੰਡਾ ਇਕੱਲੇ ਕਿਉਂ ਬੈਠਣ ਦਿੱਤੇਇਕ ਛੱਤ ਹੇਠਾਂ ਇਕੱਲੇ ਤਾਂ ਭੈਣ ਭਰਾ ਨਹੀਂ ਬੈਠਣ ਦੇਣੇ ਚਾਹੀਦੇਕੀ ਮੈਂ ਅੰਨ੍ਹੀ ਹੋਈ ਆਂਉਹ ਮੈਥੋਂ ਬਹੁਤ ਕੁਝ ਹੋਰ ਵੀ ਪੁੱਛਣਾ ਚਾਹੁੰਦੀ ਸੀਮੇਰੀ ਜਵਾਬ ਤਲਬੀ ਕਰਨਾ ਚਾਹੁੰਦੀਫੇਰ ਪਤਾ ਨਹੀਂ ਕੀ ਸੋਚ ਕੇ ਚੁੱਪ ਰਹਿੰਦੀ

-----

ਮਾਂ ਨਹੀਂ ਸਮਝਦੀ ਕਿ ਹੁਣ ਉਹਦੇ ਵਾਲੇ ਸਮੇਂ ਨਹੀਂ ਰਹੇਮੇਰੇ ਵਾਲੇ ਸਮੇਂ ਨਹੀਂ ਰਹੇਪੂਨਮ ਨੇ ਉਹੀ ਬਣਨਾ ਹੈ, ਜੋ ਉਹ ਬਣਨਾ ਚਾਹੁੰਦੀ ਹੈਉਹ ਕਿਸੇ ਤਰ੍ਹਾਂ ਦੀ ਵੀ ਜ਼ਬਰਦਸਤੀ ਨੂੰ ਸਹਿਣ ਨਹੀਂ ਕਰਦੀਮਾਂ ਨੂੰ ਇਹ ਮੰਨਣਾ ਚਾਹੀਦਾ ਹੈ ਕਿ ਉਹਦੇ ਵਾਲੇ ਸਮੇਂ ਉਹਦੇ ਨਾਲ ਗਏਮੇਰੇ ਵਾਲੇ ਸਮੇਂ ਮੇਰੇ ਨਾਲ ਗਏਪੂਨਮ ਮੇਰਾ ਹੱਥ ਫੜ ਕੇ ਹਰ ਜਗ੍ਹਾ ਨਹੀਂ ਤੁਰ ਸਕਦੀਉਹਨੇ ਜਿੱਥੇ ਵੀ ਜਾਣਾ ਹੈ ਇਕੱਲੀ ਨੇ ਹੀ ਜਾਣਾ ਹੈਉਹ ਜਾਣਦੀ ਹੈ ਕਿ ਜੇ ਉਸ ਆਪਣਾ ਕੈਰੀਅਰ ਬਣਾਉਣਾ ਹੈ ਤਾਂ ਇਸ ਸੰਬੰਧੀ ਫੈਸਲਾ ਆਪ ਹੀ ਕਰਨਾ ਪੈਣਾ ਹੈਮਾਂ ਚਾਹੁੰਦੀ ਸੀ ਕਿ ਪੂਨਮ ਉਹਦੇ ਵਰਗੀ ਬਣੇਉਹਦੀਆਂ ਸਿੱਖਿਆਵਾਂ/ਨਸੀਹਤਾਂ ਨੂੰ ਮੰਨੇਬੰਦਿਸ਼ਾਂ ਚ ਰਹੇਪਰ ਪੂਨਮ ਦੀ ਆਪਣੀ ਨਿੱਜੀ ਜ਼ਿੰਦਗੀ ਹੈਉਹ ਕਿਸੇ ਦੂਜੇ/ਤੀਜੇ ਦੀ ਦਖ਼ਲ ਅੰਦਾਜ਼ੀ ਬਰਦਾਸ਼ਤ ਨਹੀਂ ਕਰਦੀਮੈਂ ਆਪ ਮਾਂ ਹਾਂਡਰ ਜਾਂਦੀ ਹਾਂਕਈ ਤਰ੍ਹਾਂ ਦੇ ਸ਼ੰਕੇ ਘੇਰ ਲੈਂਦੇ ਹਨਮੈਂ ਆਪਣਾ ਦੁੱਖ-ਦਰਦ ਕਿਸ ਨਾਲ ਸਾਂਝਾ ਕਰਾਂਸੁਦੇਸ਼ ਨਾਲ? ਉਹ ਬੱਚਿਆਂ ਨੂੰ ਦੋਸਤਾਂ ਵਾਂਗ ਸਮਝਦਾ ਹੈਮੈਨੂੰ ਕਈ ਵਾਰ ਲੱਗਦਾ ਹੈ ਕਿ ਉਹ ਆਪ ਵੀ ਬੱਚਿਆਂ ਤੋਂ ਡਰਨ ਲੱਗਾ ਹੈਉਹ ਉਨ੍ਹਾਂ ਸਾਹਮਣੇ ਆਪਣੇ ਆਪ ਨੂੰ ਬੌਣਾ ਸਮਝਦਾ ਹੈਮੈਂ ਜ਼ਿਆਦਾ ਹੀ ਜ਼ੋਰ ਪਾਵਾਂ ਤਾਂ ਉਹ ਲੰਬਾ ਚੌੜਾ ਭਾਸ਼ਨ ਦੇਣਾ ਸ਼ੁਰੂ ਕਰ ਦਿੰਦਾਮੈਨੂੰ ਉਹਦੀਆਂ ਬਹੁਤੀਆਂ ਗੱਲਾਂ ਦੀ ਸਮਝ ਹੀ ਨਹੀਂ ਲੱਗਦੀਪਿਛਲੇ ਮਹੀਨੇ ਹੀ ਪੂਨਮ ਕਰਕੇ ਸਾਡੀ ਆਪਸ ਵਿੱਚ ਲੜਾਈ ਹੋ ਗਈ ਸੀਉਸ ਕਾਹਲੀ-ਕਾਹਲੀ ਚ ਦੱਸਿਆ ਸੀ, ‘‘ਤੂੰ ਸਮਝਦੀ ਕਿਉਂ ਨ੍ਹੀਂ? ਅੱਜ ਸੂਚਨਾਵਾਂ ਦਾ ਐਡਾ ਵੱਡਾ ਢੇਰ ਸਾਡੇ ਸਾਹਮਣੇ ਆ ਕਿ ਸਥਿਤੀਆਂ ਬੇਹੱਦ ਜਟਿਲ ਹੋ ਗਈਆਂਕਈ ਤਰ੍ਹਾਂ ਦੇ ਸੱਚ ਆਅਰਧ ਸੱਚ ਆਇਹ ਸਾਰੇ ਇਕੋ ਵੇਲੇ ਪ੍ਰੋਸੇ ਜਾ ਰਹੇ ਆਅਜਿਹੀ ਸਥਿਤੀ ਚ ਨਵੀਂ ਪੀੜ੍ਹੀ ਦੇ ਰਾਹ ਦਾ ਰੋੜਾ ਨ੍ਹੀਂ ਬਣਨਾ ਚਾਹੀਦਾਇੱਥੇ ਬਾਜ਼ਾਰ ਦਾ ਦਬਾਉ ਆਹਾਲਾਤਾਂ ਦਾ ਦਬਾਉ ਆਸੂਚਨਾਵਾਂ ਦਾ ਦਬਾਉ ਆਅਜਿਹੀ ਸਥਿਤੀ ਚਿੰਤਾਜਨਕ ਆਬੱਚਿਆਂ ਦਾ ਵੱਡਾ ਸਪਨਾ ਰੋਜ਼ੀ-ਰੋਟੀ ਦਾ ਆ।....ਬੰਦਿਸ਼ਾਂ ਚ ਇਨ੍ਹਾਂ ਦਾ ਵਿਕਾਸ ਨਹੀਂ ਹੋਣਾਯੂ ਨੋ-ਚੇਂਜ਼ ਇਜ ਦਾ ਲਾ ਆਫ਼ ਨੇਚਰ।....’’ ਮੈਨੂੰ ਘਰ ਚ ਬੈਠੀ ਨੂੰ ਇਨ੍ਹਾਂ ਗੱਲਾਂ ਦਾ ਕੀ ਪਤਾ! ਮੈਂ ਆਪਣੇ ਫਿਕਰ ਸੁਦੇਸ਼ ਦੇ ਕੁਲੀਗ ਰਮਨ ਦੀ ਮਿਸਿਜ਼ ਕਮਲੇਸ਼ ਨਾਲ ਸਾਂਝੇ ਕੀਤੇ ਸਨਉਸ ਨੇ ਮੈਨੂੰ ਸਮਝਾਇਆ ਸੀ, ‘‘ਬੱਚਿਆਂ ਨੂੰ ਬਹੁਤਾ ਰੋਕਣਾ, ਟੋਕਣਾ ਨ੍ਹੀਂ ਚਾਹੀਦਾਉਨ੍ਹਾਂ ਨੂੰ ਸਮਝਣਾ ਚਾਹੀਦਾਉਹ ਵੀ ਪਿਆਰ ਨਾਲਦੋਸਤਾਂ ਵਾਂਗਸਖ਼ਤੀ ਨਾਲ ਉਹ ਬਾਗੀ ਹੋ ਜਾਣਗੇਇਕ ਵਾਰੀ ਬਾਗੀ ਹੋ ਗਏ ਤਾਂ ਮੁੜ ਉਨ੍ਹਾਂ ਨੂੰ ਲੀਹ ਤੇ ਲਿਆਉਣਾ ਔਖਾ ਕੰਮ ਆਮੇਰੇ ਖਿਆਲ ਵਿੱਚ ਸਾਡੇ ਬੱਚੇ ਸਾਡੇ ਨਾਲੋਂ ਜ਼ਿਆਦਾ ਸਿਆਣੇ ਆ’’

-----

ਮਾਂ ਦੀਆਂ ਕਈ ਗੱਲਾਂ ਠੀਕ ਵੀ ਸਨਬੱਚਿਆਂ ਨੂੰ ਸਮੇਂ ਸਿਰ ਸੌਣਾ ਚਾਹੀਦਾਸਮੇਂ ਸਿਰ ਉੱਠਣਾ ਚਾਹੀਦਾਬਹੁਤਾ ਚਿਰ ਘਰੋਂ ਬਾਹਰ ਨਹੀਂ ਰਹਿਣਾ ਚਾਹੀਦਾਕੋਈ ਕਿਸੇ ਦੀ ਇੱਜ਼ਤ ਦਾ ਸਾਂਝੀਦਾਰ ਨਹੀਂ ਹੁੰਦਾਖਾਸ ਕਰਕੇ ਕੁੜੀਆਂ ਦਾਇਸੇ ਲਈ ਮੈਂ ਗੱਲਾਂ-ਗੱਲਾਂ ਚ ਪੂਨਮ ਨੂੰ ਘੂਰਿਆ ਸੀ ਕਿ ਉਸ ਦਾ ਘਰੋਂ ਇੰਨੇ ਦੇਰ ਤੱਕ ਬਾਹਰ ਰਹਿਣਾ ਠੀਕ ਨਹੀਂਉਸ ਜਿਵੇਂ ਕੋਈ ਵੱਡਾ ਛੋਟੇ ਨੂੰ ਸਮਝਾਉਂਦਾ ਹੈ, ਉਸੇ ਰੌਅ ਚ ਲੈਕਚਰ ਦਿੱਤਾ ਸੀ, ‘‘ਮੰਮੀ ਤੁਸੀਂ ਚੰਗੇ ਭਲੇ, ਸਿਆਣੇ ਬਿਆਣੇ ਐਨੇ ਬੈਕਵਰਡ ਕਿਉਂ ਹੋ ਜਾਂਦੇ ਹੋਤੁਹਾਡੇ ਚੋਂ ਨਾਨੀ ਜੀ ਬੋਲਣ ਲੱਗ ਜਾਂਦੇਮੈਂ ਤੁਹਾਨੂੰ ਕਿੰਨੀ ਵਾਰ ਦੱਸਿਆ ਕਿ ਇਹ ਕੰਪਿਊਟਰ ਤੇ ਮਾਰਕੀਟਿੰਗ ਦਾ ਯੁੱਗ ਆ ਇਹਨੂੰ ਨਰਡਸ ਵੀ ਕਹਿੰਦੇ ਆਹੁਣ ਮੈਨੂੰ ਦੱਸਣਾ ਪਊ ਕਿ ਨਰਡਸ ਕੀ ਹੁੰਦਾਪਹਿਲਾਂ ਤੁਹਾਨੂੰ ਟਰੇਂਡ ਕਰਲਾਂਠਹਿਰ ਕੇ ਦੱਸਾਂਗੀ’’

-----

ਪੂਨਮ ਨੇ ਕੰਪਿਊਟਰ ਮੇਨਟੇਨਸ ਚ ਬੀ. ਐਸ. ਸੀ. ਕੀਤੀ ਹੈਉਹ ਦੌੜੀ ਫਿਰਦੀ ਹੈਪਤਾ ਨਹੀਂ ਲੱਗਦਾ ਉਹ ਕੀਹਨੂੰ-ਕੀਹਨੂੰ ਫੋਨ ਕਰਦੀ ਹੈਕੀਹਨੂੰ-ਕੀਹਨੂੰ ਮਿਲਦੀ ਹੈਕੰਪਿਊਟਰ ਤੇ ਇੰਟਰਨੈਟ ਦੀਆਂ ਫਾਇਲਾਂ ਪੜ੍ਹਦੀ/ਵਾਚਦੀ ਹੈਛੋਟੀ-ਮੋਟੀ ਜੌਬ ਉਹਦੇ ਨੱਕ ਹੇਠ ਨਹੀਂ ਆਉਂਦੀਇੱਕ ਦਿਨ ਉਸ ਦੱਸਿਆ ਸੀ ਕਿ ਉਹਨੂੰ ਪੰਦਰਾਂ ਹਜ਼ਾਰ ਰੁਪਏ ਮਹੀਨਾ ਦੀ ਔਫਰ ਆਈ ਸੀਉਹਨੇ ਨਾਂਹ ਕਰ ਦਿੱਤੀ ਸੀਉਹਦਾ ਖ਼ਿਆਲ ਸੀ ਕਿ ਸ਼ੁਰੂਆਤ ਚੰਗੀ ਹੋਣੀ ਚਾਹੀਦੀ ਹੈਉਹਨੂੰ ਸੈ¤ਟ ਹੋਣ ਦੀ ਕਾਹਲ ਹੈ ਪਰ ਉਨੀ ਵੀ ਨਹੀਂ ਜਿੰਨੀ ਕਿ ਮੈਂ ਸੋਚ ਰਹੀ ਹਾਂਉਹਨੇ ਇਕ ਹੋਰ ਡਿਪਲੋਮਾ ਸ਼ੁਰੂ ਕਰ ਦਿੱਤਾ ਸੀਮੈਂ ਪੁੱਛਿਆ ਤਾਂ ਉਸ ਦੱਸਿਆ ਸੀ, ‘‘ਸਿਸਕੋ ਸਰਟੀਫਾਇਡ ਅਸੋਸੀਏਟ ਦਾ ਡਿਪਲੋਮਾ ਕਰ ਰਹੀ ਹਾਂਇੰਡਸਟਰੀ ਵਿੱਚ ਜਾਣ ਬਾਰੇ ਮਨ ਬਣਾਇਆ’’ ਮੈਨੂੰ ਉਹਦੀ ਪੜ੍ਹਾਈ ਬਾਰੇ ਕੁਝ ਪੱਲੇ ਨਹੀਂ ਪੈਂਦਾਮੈਂ ਬੀ. ਏ. ਸੈਕਿੰਡ ਯੀਅਰ ਪਾਸ ਉਸ ਅੱਗੇ ਅਨਪੜ੍ਹ ਹਾਂਮੈਂ ਤਾਂ ਬਿਟਰ-ਬਿਟਰ ਉਹਦੇ ਮੂੰਹ ਵੱਲ ਦੇਖਦੀ ਹਾਂਉਹ ਆਪਣੀ ਪੜ੍ਹਾਈ ਬਾਰੇ ਆਪਣੇ ਡੈਡੀ ਨਾਲ ਹੀ ਸਲਾਹੀਂ ਪੈਂਦੀ ਹੈਮੈਨੂੰ ਤਾਂ ਜਿਵੇਂ ਉਸ ਅਨਪੜ੍ਹ-ਗੰਵਾਰ ਸਮਝ ਰੱਖਿਆ ਹੈਉਹਦੇ ਡੈਡੀ ਉਹਨੂੰ ਕਦੇ ਨਹੀਂ ਰੋਕਦੇ/ਟੋਕਦੇਉਹ ਦੇ ਨਿੱਤ ਦੇ ਫੈਸ਼ਨ, ਉਹਦੇ ਖਰਚਿਆਂ ਬਾਰੇ ਉਨ੍ਹਾਂ ਨੂੰ ਹੀ ਪਤਾ ਹੁੰਦਾ ਹੈਉਹ ਟੌਪ, ਐਡੀਡਾਸ ਦੀ ਜੀਨ ਤੇ ਰੀਬੌਕ ਦੇ ਬੂਟਾਂ ਤੋਂ ਹੇਠਾਂ ਗੱਲ ਨਹੀਂ ਕਰਦੀਮੈਂ ਨੱਕ ਬੁੱਲ੍ਹ ਚੜ੍ਹਾਵਾਂ ਤਾਂ ਉਹ ਵਿਸ਼ਵਾਸ ਨਾਲ ਕਹਿ ਦਿੰਦੀ, ‘‘ਸੋਸਾਇਟੀ ਵਿੱਚ ਸਟੇਟਸ ਰੱਖਣਾ ਪੈਂਦਾ’’

-----

ਮਾਂ ਨੂੰ ਕੀ ਦੱਸਾਂ! ਪਹਿਲਾਂ ਕੁੜੀਆਂ ਨੂੰ ਪੜ੍ਹਾਇਆ ਜਾਂਦਾ ਸੀ ਤਾਂ ਕਿ ਉਨ੍ਹਾਂ ਨੂੰ ਚੰਗਾ ਜਿਹਾ ਮੁੰਡਾ ਮਿਲ ਜਾਵੇਹੁਣ ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣ ਤੇ ਜ਼ੋਰ ਦਿੱਤਾ ਜਾਂਦਾ ਹੈਪੂਨਮ ਦੀ ਦੁਨੀਆਂ ਮੇਰੇ ਲਈ ਅਨੋਖੀ ਹੈਉਹ ਤੇ ਉਹਦੀ ਮਿੱਤਰ ਮੰਡਲੀ ਕੰਪਿਊਟਰ ਅੱਗੇ ਬੈਠ ਜਾਂਦੀਉਹ ਇੰਟਰਨੈੱਟ ਦੀਆਂ ਵੱਖ-ਵੱਖ ਫਾਇਲਾਂ ਖੋਲ੍ਹਦੇਬਹਿਸਦੇਵੱਖ-ਵੱਖ ਵੈਬ ਸਾਈਟਾਂ ਦੇਖਦੇਮਹੀਨਾ ਕੁ ਪਹਿਲਾ ਹਰਸੂਰਤ ਦੱਸ ਰਿਹਾ ਸੀ, ‘‘ਮਿਲਬੌਰਨ ਵਿੱਚ ਆਰ. ਐਮ. ਆਈ. ਯੂਨੀਵਰਸਿਟੀ ਵਿੱਚ ਐਮ. ਆਈ. ਟੀ. ਦੀ ਡਿਗਰੀ ਲਈ ਐਡਵਰਟਾਈਜ਼ਮੈਂਟ ਨਿਕਲੀਮੈਂ ਅਪਲਾਈ ਕਰ ਰਿਹਾਪੂਨਮ ਤੂੰ ਵੀ ਅਪਲਾਈ ਕਰ ਦੇ ’’

‘‘ਉਨ੍ਹਾਂ ਦੀਆਂ ਕੀ ਕੰਡੀਸ਼ਨ ਨੇ?’’ ਪੂਨਮ ਤੋਂ ਪਹਿਲਾਂ ਜਸਪ੍ਰੀਤ ਨੇ ਪੁੱਛਿਆ ਸੀ

‘‘ਬੀ. ਐਸ. ਸੀ. ਕੰਪਿਊਟਰਇਹ ਡਿਪਲੋਮਾ ਕਰਨ ਨਾਲ ਆਸਟਰੇਲੀਆ ਵਿੱਚ ਸੈੱਟ ਵੀ ਹੋਇਆ ਜਾ ਸਕਦਾ ਤੇ ਇਧਰ ਵੀ ਨੈੱਟਵਰਕ ਤੇ ਅਸਾਨੀ ਨਾਲ ਜੌਬ ਮਿਲ ਸਕਦੀ’’

‘‘ਖ਼ਰਚਾ?’’

‘‘ਗਿਆਰਾਂ ਲੱਖ ਐਡਮੀਸ਼ਨ ਫੀਸ ਆਨਾਲ ਹੀ ਉਹ ਚਾਰ ਘੰਟੇ ਦਾ ਵਰਕ ਪਰਮੈਂਟ ਕਾਰਡ ਇਸ਼ੂ ਕਰਨਗੇਤੁਸੀਂ ਆਪਣੇ ਖਰਚੇ ਜੋਗਾ ਕਮਾ ਸਕਦੇ ਹੋ’’

‘‘ੳ. ਕੇ. ਆਈ ਮਸਟ ਜੋਆਇਨ ਇਟ’’ ਜਸਪ੍ਰੀਤ ਨੇ ਇਕਦਮ ਹਾਂ ਕਰ ਦਿੱਤੀ ਸੀਪੂਨਮ ਚੁੱਪ ਕਰ ਗਈ ਸੀਉਹ ਕੁਝ ਚਿਰ ਲਈ ਅਪਸੈੱਟ ਹੋਈ ਸੀਇਹ ਉਹਦੀ ਆਦਤ ਹੈਘਰ ਦੀ ਸਥਿਤੀ ਨੂੰ ਦੇਖ/ਜਾਣ ਕੇ ਕੁਝ ਹੀ ਪਲਾਂ ਚ ਉਹ ਪਹਿਲਾਂ ਵਰਗੀ ਹੋ ਗਈ ਸੀਉਹਨੂੰ ਆਪਣੀ ਸੀਮਾ ਦਾ ਪਤਾ ਹੈਇਹੀ ਉਸ ਦਾ ਅਹਿਮ ਗੁਣ ਹੈਪੂਨਮ ਨੇ ਮੈਨੂੰ ਕੌਫੀ ਪੀਣ ਲਈ ਆਵਾਜ਼ ਦਿੱਤੀ ਸੀਪਤਾ ਨਹੀਂ ਕਿਹੜੀ ਗੱਲ ਸੀ ਕਿ ਉਹ ਸਾਰੇ ਤਾੜੀਆਂ ਮਾਰ ਕੇ ਹੱਸੇ ਸਨਬਹੁਤ ਹੀ ਜ਼ਿਆਦਾ ਖ਼ੁਸ਼ੀ ਦੇ ਮੂਡ ਚ ਸਨਮੈਂ ਅੱਧੇ ਮਨ ਨਾਲ ਉਨ੍ਹਾਂ ਦੀ ਖ਼ੁਸ਼ੀ ਚ ਸ਼ਾਮਿਲ ਹੋਈ ਸਾਂਅੱਧਾ ਮਨ ਚਿੰਤਾਵਾਂ ਨਾਲ ਭਰਿਆ ਪਿਆ ਸੀਅਕਸਰ ਮੇਰੀ ਇਹੀ ਅਵਸਥਾ ਰਹਿੰਦੀ ਹੈਇਸ ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਾਂ ਤਾਂ ਮੇਰੇ ਚ ਮੇਰੀ ਮਾਂ ਧੱਕੇ ਨਾਲ ਆ ਵੜਦੀ ਹੈਮੈਨੂੰ ਕਈ ਡਰ ਘੇਰ ਲੈਂਦੇ ਹਨਮੇਰੀਆਂ ਪਰੇਸ਼ਾਨੀਆਂ ਵੱਧ ਜਾਂਦੀਆਂ ਹਨਅੰਦਰ ਹੀ ਅੰਦਰ ਸ਼ਬਦ ਉਭਰਦੇ ਹਨ, ‘‘ਮਾਵਾਂ ਨੂੰ ਬੱਚਿਆਂ ਦੇ ਫਿਕਰ ਮਾਰ ਲੈਂਦੇ ਆਮੈਂ ਕਦੇ ਆਪਣੀਆਂ ਜ਼ਰੂਰਤਾਂ ਬਾਰੇ ਨ੍ਹੀਂ ਸੋਚਿਆਆਪਣੀ ਜ਼ਿੰਦਗੀ ਨ੍ਹੀਂ ਜਿਉਂਈ’’ ਮੈਂ ਰਸੋਈ ਚ ਜਾ ਖੜੋਈ ਸੀਉਦੋਂ ਹੀ ਮਾਂ ਦੇ ਕਮਰੇ ਚੋਂ ਕੁਝ ਡਿੱਗਣ ਦੀ ਆਵਾਜ਼ ਆਈ ਸੀਉਹਨੇ ਕੌਲੀ ਜਾਂ ਗਿਲਾਸ ਜਾਣ-ਬੁੱਝ ਕੇ ਸੁੱਟਿਆ ਸੀਐਸ ਵੇਲੇ ਉਹ ਬਹੁਤ ਔਖੀ ਸੀਜੇ ਉਹਦਾ ਆਪਣਾ ਘਰ ਹੁੰਦਾ ਤਾਂ ਉਹਨੇ ਹੁਕਮ ਸੁਣਾ ਦੇਣਾ ਸੀ, ‘‘ਕਿਦਾਂ ਹਿੜ-ਹਿੜ ਲਾਈ ਆਦਫ਼ਾ ਹੋ ਜਾਓਖ਼ਬਰਦਾਰ ਜੇ ਤੁਹਾਡੇ ਚੋਂ ਕੋਈ ਵੀ ਜਣਾ ਮੁੜ ਕੇ ਘਰੇ ਆਇਆਇਹ ਘਰ ਆਕੋਈ ਰੇਲਵੇ ਸਟੇਸ਼ਨ ਨ੍ਹੀਂ’’ ਇਥੇ ਉਸਦੀ ਕੋਈ ਪੇਸ਼ ਨਹੀਂ ਜਾਂਦੀ ਸੀਪਰ ਉਹ ਵੀ ਆਪਣੀ ਆਦਤ ਤੋਂ ਮਜ਼ਬੂਰ ਸੀਗੱਲਾਂ-ਗੱਲਾਂ ਚ ਉਹ ਪੂਨਮ ਨੂੰ ਕਈ ਕੁਝ ਕਹਿ ਵੀ ਚੁੱਕੀ ਸੀ ਪਰ ਪੂਨਮ ਨੇ ਇਕ ਕੰਨੋ ਸੁਣਿਆ ਤੇ ਦੂਜੇ ਕੰਨੋ ਕੱਢ ਦਿੱਤਾ-ਵਾਲੀ ਪਾਲਿਸੀ ਬਣਾ ਰੱਖੀ ਸੀਉਹ ਕਹਿੰਦੀ ਸੀ ਕਿ ਉਸ ਕੋਲ ਆਊਟ-ਡੇਟਿਡ ਗੱਲਾਂ ਸੁਣਨ ਦਾ ਸਮਾਂ ਨਹੀਂ ਹੈਨਾ ਹੀ ਉਹ ਆਪਣਾ ਧਿਆਨ ਇਸ ਪਾਸੇ ਲਾਉਣਾ ਚਾਹੁੰਦੀ ਹੈਉਸ ਲਈ ਕਰਨ ਵਾਲਾ ਬਹੁਤ ਕੁਝ ਹੈਉਹ ਹਰ ਗੱਲ ਬਾਰੇ ਕਲੀਅਰ ਹੈਉਸ ਕੋਲ ਵਿਚ-ਵਿਚਾਲੇ ਵਾਲਾ ਕੋਈ ਰਸਤਾ ਨਹੀਂ ਹੈਘਰ ਚ ਉਸ ਦੀ ਸੁਰ ਕਮਲਕਾਂਤ ਨਾਲ ਮਿਲਦੀ ਹੈਉਹਨੂੰ ਉਹਦੇ ਸਬਜੈਕਟ ਨਾਲ ਸੰਬੰਧਤ ਪੁੱਛਦੀ ਹੈਉਹਦੀ ਚੋਣ ਜਾਣਦੀ ਹੈਉਹ ਨੂੰ ਸਮਝਾਉਂਦੀ ਹੈ ਕਿ ਅੱਜ ਕਲ੍ਹ ਮਾਰਕੀਟ ਚ ਕਿਹੜੇ ਵਿਸ਼ਿਆਂ ਦੀ ਮੰਗ ਹੈਬੀ.ਏ., ਬੀ. ਐਸ. ਸੀ. ਤੇ ਬੀ. ਕਾੱਮ ਦਾ ਕੋਈ ਫਾਇਦਾ ਨਹੀਂ ਰਿਹਾਇਨ੍ਹਾਂ ਤੋਂ ਫਾਸਟ ਰਿਜਲਟ ਨਹੀਂ ਮਿਲ ਰਹੇਫਾਸਟ-ਫੂਡ, ਫਾਸਟ-ਐਜੂਕੇਸ਼ਨ, ਫਾਸਟ ਰਿਜਲਟਕਮਲਕਾਂਤ ਵੀ ਦੀਦੀ ਦੀਦੀ ਕਰਦਾ ਰਹਿੰਦਾ ਹੈ

-----

ਮਾਂ ਲਈ ਹੁਣ ਇਸ ਘਰ ਚ ਕੋਈ ਥਾਂ ਨਹੀਂ ਹੈਜੇ ਉਹਨੇ ਇੱਥੇ ਰਹਿਣਾ ਹੈ ਤਾਂ ਉਹ ਚੁੱਪ-ਚਾਪ ਆਪਣੀ ਸੇਵਾ ਕਰਵਾਈ ਜਾਵੇਉਸ ਦੀ ਟੋਕਾ ਟਾਕੀ ਇੱਥੇ ਨਹੀਂ ਚੱਲਣੀਉਹਨੂੰ ਹਰਸੂਰਤ ਦੀ ਸਤਿ ਸ੍ਰੀਅਕਾਲ ਨੂੰ ਖਿੜੇ ਮੱਥੇ ਸਵੀਕਾਰਨਾ ਪੈਣਾ ਹੈਫੇਰ ਉਹ ਕਿਹੜਾ ਮਾੜੇ ਧੀੜੇ ਘਰ ਦਾ ਹੈਉਹਨਾਂ ਦਾ ਵੈਲ ਸੈਟਲਡ ਪਰਿਵਾਰ ਹੈਉਸ ਦੇ ਬੈਠਣ-ਉੱਠਣ, ਬੋਲਣ ਤੇ ਖਾਣ ਪੀਣ ਚ ਸਲੀਕਾ ਹੈਆਉਂਦਿਆਂ ਜਾਂਦਿਆਂ ਮੇਰੇ ਪੈਰੀਂ ਹੱਥ ਲਾਉਂਦਾ ਹੈਮਾਂ ਦੀ ਇੱਜ਼ਤ ਕਰਦਾ ਹੈਬਾਕੀ ਮੁੰਡੇ ਕੁੜੀਆਂ ਵੀ ਐਦਾਂ ਹੀ ਕਰਦੇ ਹਨਸਾਨੂੰ ਹੋਰ ਕੀ ਚਾਹੀਦਾ ਹੈਬੱਚਿਆਂ ਦਾ ਆਪਣਾ ਸਰਕਲ ਹੈਉਨ੍ਹਾਂ ਉਸੇ ਚ ਵਿਚਰਨਾ ਹੁੰਦਾ ਹੈਇਹ ਸਮਾਂ ਹੀ ਸੰਪਰਕਾਂ ਦਾ ਹੈਇਕੱਲਾ ਬੰਦਾ ਕੀ ਹੁੰਦਾ ਹੈਇਕ ਗੱਲ ਹੋਰ ਹੈਜਿਹੜੀ ਮੈਂ ਕਿਸੇ ਨਾਲ ਸਾਂਝੀ ਨਹੀਂ ਕੀਤੀਕਰ ਹੀ ਨਹੀਂ ਸਕਦੀਮੈਨੂੰ ਆਪ ਨੂੰ ਹਰਸੂਰਤ ਚੰਗਾ ਲੱਗਦਾ ਹੈਮੈਂ ਚਾਹੁੰਦੀ ਹਾਂ ਕਿ ਇਨ੍ਹਾਂ ਦੀ ਜੋੜੀ ਬਣ ਜਾਵੇਪਰ ਮਾਂ ਨੂੰ ਪਤਾ ਨਹੀਂ ਹਰਸੂਰਤ ਚ ਕੀ ਖ਼ਰਾਬੀ ਦਿੱਸਦੀ ਹੈ ਕਿ ਮੁੰਡਾ ਘਰ ਆਇਆ ਨਹੀਂ, ਇਸ ਮੱਥੇ ਤੇ ਸੌ ਤਿਉੜੀਆਂ ਪਾਈਆਂ ਨਹੀਂਅੱਗੋਂ ਪਿੱਛੋਂ ਉਹ ਕੰਨ ਚ ਪਾਈ ਨਹੀਂ ਰੜਕਦੀਕਿਸੇ ਗੱਲੋਂ ਵੀ ਔਖਾ ਨਹੀਂ ਕਰਦੀਜੋ ਦਿੱਤਾ-ਸੋ ਖਾ ਲਿਆਜਿੱਥੇ ਬੈਠਾ ਦਿੱਤਾ-ਬੈਠ ਗਈਕਿਸੇ ਨਾਲ ਕੋਈ ਸ਼ਿਕਾਇਤ ਨਹੀਂਕੋਈ ਗਿਲਾ/ਸ਼ਿਕਵਾ ਨਹੀਂਜਿੰਨਾ ਪੁੱਛਿਆ ਜਾਂਦਾ ਉੱਨਾ ਕੁ ਹੀ ਜਵਾਬ ਦਿੰਦੀਬਹੁਤਾ ਸਮਾਂ ਪਾਠ ਕਰਦੀ ਜਾਂ ਟੀ. ਵੀ. ਤੇ ਧਾਰਮਿਕ ਪ੍ਰੋਗਰਾਮ ਦੇਖਦੀ

-----

ਮੈਨੂੰ ਲੱਗਦਾ ਕਿ ਮੈਂ ਉਹਨੂੰ ਇਥੇ ਲਿਆ ਕੇ ਭਾਰੀ ਗ਼ਲਤੀ ਕੀਤੀ ਸੀਉਹਨੇ ਮੇਰੀ ਸ਼ਾਂਤੀ ਭੰਗ ਕੀਤੀ ਹੈਆਪ ਹੀ ਉਸ ਕੋਲ ਦੋ ਮਹੀਨੇ ਰਹਿ ਆਉਂਦੀਜਦੋਂ ਪੂਨਮ ਤੇ ਹਰਸੂਰਤ ਇਕੱਲੇ ਬੈਠੇ ਹੋਣ ਤਾਂ ਮੈਨੂੰ ਅਦਿੱਖ ਖ਼ੁਸ਼ੀ ਹੁੰਦੀ ਹੈਮੇਰੇ ਮਨ ਚ ਆਉਂਦਾ ਹੈ ਕਿ ਉਨ੍ਹਾਂ ਨੂੰ ਕਹਾਂ ਕਿ ਬੱਚਿਉ ਦੌੜ ਜਾਉਇਸ ਸੰਸਾਰ ਦੇ ਬੰਧਨ ਤੋੜ ਦਿਉਮੈਂ ਤੁਹਾਡੇ ਨਾਲ ਹਾਂਕੁਝ ਨਹੀਂ ਹੋਣ ਲੱਗਾਤੁਸੀਂ ਮੇਰੇ ਵਾਲੀ ਮੌਤ ਨਾ ਮਰਿਉਜਦੋਂ ਕਦੇ ਮੈਨੂੰ ਉਨ੍ਹਾਂ ਦਿਨਾਂ ਦੀ ਯਾਦ ਆਉਂਦੀ ਹੈ ਤਾਂ ਮੈਨੂੰ ਇਹ ਜਿਉਣਾ ਫਜ਼ੂਲ ਲੱਗਦਾ ਹੈਕਿੰਨੇ ਚੰਗੇ ਸਨ ਉਹ ਦਿਨਬੀ. ਏ. ਪਾਰਟ ਫਸਟ ਚ ਪੜ੍ਹਦੀ ਸਾਂਕੋਠੀ ਵਾਲਿਆਂ ਦੇ ਪਰਸ਼ੋਤਮ ਨਾਲ ਨੋਟਸਾਂ ਦਾ ਲੈਣ-ਦੇਣ ਸ਼ੁਰੂ ਕੀਤਾ ਸੀਮੈਂ ਉਹਦੇ ਬਣਾਏ ਨੋਟਸ ਲੈ ਲੈਂਦੀਉਹ ਪੜ੍ਹਣ ਤੇ ਗੱਲਾਂ ਸੁਣਾਉਣ ਚ ਬਹੁਤ ਤੇਜ਼ ਸੀਉਹਦੀ ਮਾਂ ਦਾ ਸਾਡੇ ਘਰੇ ਆਉਣ-ਜਾਣ ਸੀਸਾਡਾ ਉਨ੍ਹਾਂ ਦੇਅਸੀਂ ਇਕੱਠੇ ਡੀ.ਏ.ਵੀ. ਕਾਲਜ ਚ ਦਾਖਲ ਹੋਏ ਸੀਮੇਰੀ ਮਾਂ ਉਹਨੂੰ ਸਾਊ ਪੁੱਤ ਕਹਿੰਦੀ ਸੀਉਹ ਵੀ ਸਾਡੇ ਘਰ ਆ ਜਾਂਦਾਮਾਂ ਦੇ ਪੈਰੀਂ ਹੱਥ ਲਾਉਂਦਾਚੋਰ ਅੱਖ ਨਾਲ ਮੇਰੇ ਵੱਲ ਦੇਖ ਲੈਂਦਾਅਸੀਂ ਪੀਰੀਅਡ ਮਿੱਸ ਕਰਕੇ ਧਰਮਿੰਦਰ ਦੀ ਅਜ਼ਾਦਫਿਲਮ ਦੇਖੀ ਸੀਚੋਰੀ-ਛੁਪੇ ਮਿਲਣ ਲੱਗੇ ਸੀਇਕ ਦਿਨ ਮਾਂ ਬਾਜ਼ਾਰ ਗਈ ਸੀਆਮ ਦਿਨਾਂ ਵਾਂਗ ਪਰਸ਼ੋਤਮ ਘਰੇ ਆਇਆ ਸੀਮੈਂ ਚਾਹ ਦੇ ਦੋ ਕੱਪ ਬਣਾ ਕੇ ਮੂਹਰਲੀ ਬੈਠਕ ਚ ਉਸਦੇ ਸਾਹਮਣੇ ਆ ਬੈਠੀ ਸੀਉਹਨੇ ਬਿਨਾਂ ਕਿਸੇ ਲੁਕ ਲਕੋ ਦੇ ਸੁਝਾਅ ਰੱਖਿਆ ਸੀ, ‘‘ਮੀਤ-ਚੱਲ ਕਿਤੇ ਦੌੜ ਚਲੀਏ’’

ਮੈਨੂੰ ਹੈਰਾਨੀ ਹੋਈ ਸੀ ਕਿ ਉਹ ਇਥੋਂ ਤੱਕ ਕਿਵੇਂ ਸੋਚੀ ਬੈਠਾਮੇਰੇ ਮਨ ਚ ਅਜਿਹਾ ਕੁਝ ਨਹੀਂ ਸੀਜੇ ਸੀ ਤਾਂ ਉਹਦਾ ਮੈਨੂੰ ਥਹੁ ਪਤਾ ਨਹੀਂ ਸੀ

‘‘ਇਕ ਵਾਰ ਫੇਰ ਕਹੀਂ-ਕੀ ਕਿਹਾ?’’

‘‘ਇਹ ਛੋਟਾ ਸ਼ਹਿਰ ਆਪਣੇ ਸੁਪਨਿਆਂ ਦਾ ਸ਼ਹਿਰ ਨ੍ਹੀਂਇਥੇ ਮੇਰਾ ਦਮ ਘੁੱਟਦਾਹਿੰਮਤ ਮਾਰਦੌੜ ਚਲੀਏ’’

‘‘ਪੱਲੇ ਧੇਲਾ ਨ੍ਹੀਂ-ਕਹਿੰਦਾ ਦੌੜ ਚਲੀਏ’’

‘‘ਆਪਾਂ ਜੀਉਣ ਜੋਗਾ ਤਾਂ ਕਮਾ ਹੀ ਸਕਦੇ ਹਾਂ’’ ਉਹ ਦੀਆਂ ਨਜ਼ਰਾਂ ਚ ਸੁਪਨੇ ਸਨਅਸਾਧਾਰਣ ਸੁਪਨੇਮੈਂ ਉਹਨਾਂ ਦੀ ਭਾਸ਼ਾ ਨੂੰ ਪੜ੍ਹ ਲਿਆ ਸੀਮੇਰੀ ਲੂੰਈਂ-ਲੂੰਈਂ ਖੜ ਗਈ ਸੀਮੈਨੂੰ ਉਹਦਾ ਸੁਝਾਅ ਆਪਣਾ-ਆਪਣਾ ਲੱਗਾ ਸੀਉਹ ਉੱਠ ਕੇ ਮੇਰੇ ਕੋਲ ਆ ਬੈਠਿਆ ਸੀਮੇਰਾ ਹੱਥ ਫੜ ਲਿਆ ਸੀ

*****

ਲੜੀ ਜੋੜਨ ਲਈ ਪਹਿਲਾ ਭਾਗ ਹੇਠਲੀ ਪੋਸਟ ਜ਼ਰੂਰ ਪੜ੍ਹੋ ਜੀ।


No comments: