ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Saturday, August 7, 2010

ਜਾਵੇਦ ਅਖ਼ਤਰ - ਆਪਣੇ ਬਾਰੇ ‘ਚ - ਲੇਖ– ਭਾਗ ਪਹਿਲਾ

ਆਪਣੇ ਬਾਰੇ '

ਲੇਖ ਭਾਗ ਪਹਿਲਾ

ਪੰਜਾਬੀ ਅਨੁਵਾਦ - ਕੇਹਰ ਸ਼ਰੀਫ਼

ਲੋਕ ਜਦੋਂ ਆਪਣੇ ਬਾਰੇ ਚ ਲਿਖਦੇ ਹਨ ਤਾਂ ਸਭ ਤੋਂ ਪਹਿਲਾਂ ਇਹ ਦੱਸਦੇ ਹਨ ਕਿ ਉਹ ਕਿਹੜੇ ਸ਼ਹਿਰ ਦੇ ਰਹਿਣ ਵਾਲੇ ਹਨ ..ਮੈਂ ਕਿਸ ਸ਼ਹਿਰ ਨੂੰ ਆਪਣਾ ਕਹਾਂ?..... ਪੈਦਾ ਹੋਣ ਦਾ ਜੁਰਮ ਗਵਾਲੀਅਰ 'ਚ ਕੀਤਾ, ਹੋਸ਼ ਸੰਭਾਲਿਆ ਲਖਨਊ ', ਪਹਿਲੀ ਵਾਰ ਹੋਸ਼ ਗੁਆਇਆ ਅਲੀਗੜ੍ਹ 'ਫੇਰ ਭੋਪਾਲ ਵਿਚ ਰਹਿ ਕੇ ਕੁਝ ਹੁਸ਼ਿਆਰ ਹੋਇਆ, ਪਰ ਬੰਬਈ ਆ ਕੇ ਕਈ ਦੇਰ ਤੱਕ ਹੋਸ਼ ਟਿਕਾਣੇ ਰਹੇ, ਤਾਂ ਆਉ ਇੰਝ ਕਰਦੇ ਹਾਂ ਕਿ ਮੈਂ ਆਪਣੀ ਜ਼ਿੰਦਗੀ ਦਾ ਛੋਟਾ ਜਿਹਾ ਫਲੈਸ਼ ਬੈਕ ਬਣਾ ਲੈਂਦਾ ਹਾਂਇਸ ਤਰ੍ਹਾਂ ਤੁਹਾਡਾ ਕੰਮ ਭਾਵ ਪੜ੍ਹਨਾ ਵੀ ਸੌਖਾ ਹੋ ਜਾਵੇਗਾ ਅਤੇ ਮੇਰਾ ਕੰਮ ਵੀ ਭਾਵ ਲਿਖਣਾ

-----

ਸ਼ਹਿਰ ਲਖਨਊ .... ਕਿਰਦਾਰ ਮੇਰੇ ਨਾਨਾ, ਨਾਨੀ ਹੋਰ ਘਰ ਵਾਲੇ ਅਤੇ ਮੈਂ ...... ਮੇਰੀ ਉਮਰ ਅੱਠ ਸਾਲ ਹੈਪਿਤਾ ਬੰਬਈ ਵਿਚ ਹੈ, ਮਾਂ ਕ਼ਬਰ ਵਿਚਦਿਨ ਭਰ ਘਰ ਦੇ ਵਿਹੜੇ ਵਿਚ ਆਪਣੇ ਛੋਟੇ ਭਰਾ ਨਾਲ ਕ੍ਰਿਕਟ ਖੇਡਦਾ ਹਾਂਸ਼ਾਮ ਨੂੰ ਟਿਊਸ਼ਨ ਪੜ੍ਹਾਉਣ ਵਾਸਤੇ ਇਕ ਡਰਾਉਣੇ ਜਹੇ ਮਾਸਟਰ ਸਾਹਿਬ ਆਉਂਦੇ ਹਨਉਨ੍ਹਾਂ ਨੂੰ ਪੰਦਰਾਂ ਰੁਪਏ ਮਹੀਨਾ ਦਿੱਤਾ ਜਾਂਦਾ ਹੈ ( ਇਹ ਗੱਲ ਬਹੁਤ ਚੰਗੀ ਤਰ੍ਹਾਂ ਯਾਦ ਹੈ ਇਸ ਕਰਕੇ ਕਿ ਇਹ ਹਰ ਰੋਜ਼ ਦੱਸੀ ਜਾਂਦੀ ਹੈ)ਸਵੇਰੇ ਖ਼ਰਚ ਕਰਨ ਵਾਸਤੇ ਅੱਧਾ ਆਨਾ ਅਤੇ ਸ਼ਾਮ ਨੂੰ ਇਕ ਆਨਾ ਦਿੱਤਾ ਜਾਂਦਾ ਹੈਇਸ ਕਰਕੇ ਪੈਸਿਆਂ ਦੀ ਕੋਈ ਸਮੱਸਿਆ ਨਹੀਂ ਹੈਸਵੇਰੇ ਰਾਮ ਜੀ ਲਾਲ ਬਾਣੀਏ ਦੀ ਦੁਕਾਨ ਤੋਂ ਰੰਗਦਾਰ ਗੋਲ਼ੀਆਂ ਖਰੀਦਦਾ ਹਾਂ ਅਤੇ ਸ਼ਾਮ ਨੂੰ ਸਾਹਮਣੇ ਫੁੱਟਪਾਥ ਤੇ ਰੇਹੜੀ ਲਾਉਣ ਵਾਲੇ ਭਾਗਵਤੀ ਦੀ ਚਾਟ ਤੇ ਆਨਾ ਖ਼ਰਚ ਕਰਦਾ ਹਾਂਐਸ਼ ਹੀ ਐਸ਼ ਹੈਸਕੂਲ ਖੁੱਲ੍ਹ ਗਏ ਹਨਮੇਰਾ ਦਾਖਲਾ ਬੰਬਈ ਦੇ ਪ੍ਰਸਿੱਧ ਸਕੂਲ ਕਾਲਿਅਨ ਤਾਅਲੁਕੇਦਾਰ ਕਾਲਜ ਅੰਦਰ ਛੇਵੀਂ ਜਮਾਤ ਵਿਚ ਕਰਵਾ ਦਿੱਤਾ ਜਾਂਦਾ ਹੈਪਹਿਲਾਂ ਇੱਥੇ ਸਿਰਫ਼ ਜਗੀਰਦਾਰਾਂ (ਅਫ਼ਰਸ਼ਾਹਾਂ) ਦੇ ਪੁੱਤਰ ਪੜ੍ਹ ਸਕਦੇ ਸਨਹੁਣ ਮੇਰੇ ਵਰਗੇ ਕਮਜਾਤਾਂ ਨੂੰ ਵੀ ਦਾਖਲਾ ਮਿਲ ਜਾਂਦਾ ਹੈਹੁਣ ਵੀ ਬਹੁਤ ਮਹਿੰਗਾ ਸਕੂਲ ਹੈ ...... ਮੇਰੀ ਫੀਸ ਸਤਾਰਾਂ ਰੁਪਏ ਮਹੀਨਾ ਹੈ (ਇਹ ਗੱਲ ਬਹੁਤ ਚੰਗੀ ਤਰ੍ਹਾਂ ਯਾਦ ਹੈ ਇਸ ਕਰਕੇ ਕਿ ਹਰ ਰੋਜ਼ .... ਛੱਡੋ ਪਰੇ)ਮੇਰੀ ਜਮਾਤ ਵਿਚ ਕਈ ਬੱਚੇ ਘੜੀ ਬੰਨ੍ਹਦੇ ਹਨਉਹ ਸਭ ਅਮੀਰ ਘਰਾਂ ਤੋਂ ਹਨਉਨ੍ਹਾਂ ਕੋਲ ਕਿੰਨੇ ਵਧੀਆ ਵਧੀਆ ਸਵੈਟਰ ਹਨਇਕ ਦੇ ਕੋਲ ਤਾਂ ਫਾਉਂਨਟੇਨ ਪੈੱਨ ਵੀ ਹਨਇਹ ਬੱਚੇ ਅੱਧੀ ਛੁੱਟੀ ਵੇਲੇ ਸਕੂਲ ਦੀ ਕੈਨਟੀਨ ਤੋਂ ਅੱਠ ਆਨੇ ਵਾਲੀ ਚਾਕਲੇਟ ਖ਼ਰੀਦਦੇ ਹਨ (ਹੁਣ ਭਾਗਵਤੀ ਦੀ ਚਾਟ ਚੰਗੀ ਨਹੀਂ ਲਗਦੀ)ਕੱਲ੍ਹ ਕਲਾਸ ਵਿਚ ਰਾਕੇਸ਼ ਕਹਿ ਰਿਹਾ ਸੀ ਉਹਦੇ ਡੈਡੀ ਨੇ ਕਿਹਾ ਹੈ ਕਿ ਉਹ ਉਹਨੂੰ ਪੜ੍ਹਨ ਲਈ ਇੰਗਲੈਂਡ ਭੇਜਣਗੇਕੱਲ੍ਹ ਮੇਰਾ ਨਾਨਾ ਕਹਿ ਰਿਹਾ ਸੀ ......ਓ ਕੰਮਬਖ਼ਤਾ! ਮੈਟ੍ਰਿਕ ਪਾਸ ਕਰ ਲੈ ਤਾਂ ਕਿਸੇ ਡਾਕਖ਼ਾਨੇ ਵਿਚ ਮੋਹਰਾਂ ਲਾਉਣ ਦੀ ਨੌਕਰੀ ਤਾਂ ਮਿਲ ਜਾਵੇਗੀਇਸ ਉਮਰ ਵਿਚ ਜਦੋਂ ਬੱਚੇ ਇੰਜਣ ਡਰਾਈਵਰ ਬਣਨ ਦੇ ਸੁਪਨੇ ਦੇਖਦੇ ਹਨ, ਮੈਂ ਫ਼ੈਸਲਾ ਕੀਤਾ ਹੈ ਕਿ ਮੈਂ ਵੱਡਾ ਹੋ ਕੇ ਅਮੀਰ ਬਣਾਂਗਾ ..............

-----

ਸ਼ਹਿਰ ਅਲੀਗੜ੍ਹ .... ਕਿਰਦਾਰ ਮੇਰੀ ਮਾਸੀ, ਦੂਜੇ ਘਰ ਵਾਲੇ ਅਤੇ ਮੈਂ ....... ਮੇਰੇ ਛੋਟੇ ਭਰਾ ਨੂੰ ਲਖਨਊ ਵਿਚ ਨਾਨੇ ਦੇ ਘਰ ਹੀ ਰੱਖ ਲਿਆ ਗਿਆ ਹੈ ਅਤੇ ਮੈਂ ਆਪਣੀ ਮਾਸੀ ਦੇ ਹਿੱਸੇ ਆਇਆ ਹਾਂ ਜੋ ਹੁਣ ਅਲੀਗੜ੍ਹ ਆ ਗਈ ਹੈਠੀਕ ਹੀ ਤਾਂ ਹੈਦੋ ਅਨਾਥ ਬੱਚਿਆਂ ਨੂੰ ਕੋਈ ਇਕ ਪਰਿਵਾਰ ਵਿਚ ਤਾਂ ਨਹੀਂ ਰੱਖ ਸਕਦਾਮੇਰੀ ਮਾਸੀ ਦੇ ਘਰ ਸਾਹਮਣੇ ਜਿੱਥੋਂ ਤੱਕ ਨਜ਼ਰ ਜਾਂਦੀ ਹੈ, ਮੈਦਾਨ ਹੈਉਸ ਮੈਦਾਨ ਤੋਂ ਅੱਗੇ ਮੇਰਾ ਸਕੂਲ ਹੈ....... ਨੌਵੀਂ ਜਮਾਤ ਵਿਚ ਹਾਂ, ਉਮਰ ਚੌਦਾਂ ਸਾਲ ਹੈਅਲੀਗੜ੍ਹ ਵਿਚ ਜਦੋਂ ਸਰਦੀ ਹੁੰਦੀ ਹੈ ਤਾਂ ਝੂਠ ਮੂਠ ਦੀ ਨਹੀਂ ਹੁੰਦੀਪਹਿਲਾ ਘੰਟਾ ਸੱਤ ਵਜੇ ਹੁੰਦਾ ਹੈਮੈਂ ਸਕੂਲ ਜਾ ਰਿਹਾ ਹਾਂਸਾਹਮਣੇ ਤੋਂ ਚਾਕੂ ਦੀ ਧਾਰ ਵਰਗੀ ਤਿੱਖੀ ਤੇ ਠੰਢੀ ਹਵਾ ਆ ਰਹੀ ਹੈਹੱਥ ਲਾ ਕੇ ਵੀ ਪਤਾ ਨਹੀਂ ਲਗਦਾ ਕਿ ਚਿਹਰਾ ਆਪਣੀ ਜਗ੍ਹਾ ਹੈ ਜਾਂ ਹਵਾ ਨੇ ਨੱਕ, ਕੰਨ੍ਹ ਕੱਟ ਦਿੱਤੇ ਹਨਉਂਜ ਪੜ੍ਹਾਈ ਵਿਚ ਤਾਂ ਨੱਕ ਕੱਟਦੀ ਹੀ ਰਹਿੰਦੀ ਹੈਪਤਾ ਨਹੀਂ ਕਿਵੇਂਬਸ! ਪਾਸ ਹੋ ਜਾਂਦਾ ਹਾਂਇਸ ਸਕੂਲ ਵਿਚ ਜਿਸ ਦਾ ਨਾਂ ਮਿੰਟੋ ਸਰਕਲ ਹੈ, ਮੇਰਾ ਦਾਖਲਾ ਕਰਵਾਉਂਦੇ ਹੋਏ ਮੇਰੇ ਮਾਸੜ ਨੇ ਟੀਚਰ ਨੂੰ ਕਿਹਾ ...... ਇਹਦਾ ਖ਼ਿਆਲ ਰੱਖਿਉ, ਦਿਲ ਪੜ੍ਹਾਈ ਵਿਚ ਘੱਟ ਪਰ ਫਿਲਮੀ ਗਾਣਿਆਂ ਵਿਚ ਵੱਧ ਲਗਦਾ ਹੈਦਲੀਪ ਕੁਮਾਰ ਦੀ ਉੜਨ ਖਟੋਲਾ, ਰਾਜ ਕਪੂਰ ਦੀ ਸ੍ਰੀ ਚਾਰ ਸੌ ਬੀਸ ਦੇਖ ਚੁੱਕਾ ਹਾਂਬਹੁਤ ਸਾਰੇ ਫਿਲਮੀ ਗਾਣੇ ਯਾਦ ਹਨਪਰ, ਘਰ ਵਿਚ ਇਹ ਫਿਲਮੀ ਗੀਤ ਗਾਉਣੇ ਤਾਂ ਕੀ ਸੁਣਨ ਦੀ ਵੀ ਮਨਾਹੀ ਹੈਇਸ ਕਰਕੇ ਸਕੂਲ ਤੋਂ ਵਾਪਸ ਆਉਂਦੇ ਹੋਏ ਰਸਤੇ ਵਿਚ ਉੱਚੀ ਉੱਚੀ ਗਾਉਂਦਾ ਹਾਂ (ਮਾਫ਼ ਕਰਨਾ ਜਾਣ ਵੇਲੇ ਤਾਂ ਇੰਨੀ ਠੰਢ ਹੁੰਦੀ ਸੀ ਕਿ ਸਿਰਫ ਪੱਕੇ ਰਾਗ ਹੀ ਗਾਏ ਜਾ ਸਕਦੇ ਸਨ)ਮੇਰਾ ਸਕੂਲ ਯੂਨੀਵਰਸਿਟੀ ਏਰੀਏ ਵਿਚ ਹੀ ਹੈਮੇਰੀ ਦੋਸਤੀ ਸਕੂਲ ਦੇ ਦੋ ਚਾਰ ਮੁੰਡਿਆਂ ਤੋਂ ਬਿਨਾਂ ਬਹੁਤੀ ਯੂਨੀਵਰਸਿਟੀ ਦੇ ਮੁੰਡਿਆਂ ਨਾਲ ਹੀ ਹੈਮੈਨੂੰ ਵੱਡੇ ਮੁੰਡਿਆਂ ਵਾਂਗ ਹੋਟਲਾਂ ਵਿਚ ਬੈਠਣਾਂ ਚੰਗਾ ਲਗਦਾ ਹੈਅਕਸਰ ਸਕੂਲ ਤੋਂ ਭੱਜ ਜਾਂਦਾ ਹਾਂਸਕੂਲ ਤੋਂ ਸ਼ਿਕਾਇਤਾਂ ਆਉਂਦੀਆਂ ਹਨਕਈ ਵਾਰ ਘਰ ਵਾਲਿਆਂ ਵਲੋਂ ਕਾਫੀ ਮਾਰ ਪਈ, ਪਰ ਕੋਈ ਫਰਕ ਨਹੀਂ ਪਿਆਕੋਰਸ ਦੀਆਂ ਕਿਤਾਬਾਂ ਵਿਚ ਦਿਲ ਨਹੀਂ ਲੱਗਿਆ ਤਾਂ ਨਹੀਂ ਲੱਗਿਆਪਰ ਨਾਵਲ ਬਹੁਤ ਪੜ੍ਹਦਾ ਹਾਂਝਿੜਕਾਂ ਬਹੁਤ ਪੈਂਦੀਆਂ ਹਨ ਪਰ ਫੇਰ ਵੀ ਪੜ੍ਹਦਾ ਹਾਂਮੈਨੂੰ ਸ਼ਿਅਰ ਬਹੁਤ ਯਾਦ ਹਨਯੂਨੀਵਰਸਿਟੀ ਵਿਚ ਜਦੋਂ ਵੀ ਉਰਦੂ ਸ਼ਿਅਰਾਂ ਦਾ ਮੁਕਾਬਲਾ ਹੁੰਦਾ ਹੈ ਮੈਂ ਆਪਣੇ ਸਕੂਲ ਵਲੋਂ ਜਾਂਦਾ ਹਾਂ ਅਤੇ ਹਰ ਵਾਰ ਮੈਨੂੰ ਬਹੁਤ ਸਾਰੇ ਇਨਾਮ ਮਿਲਦੇ ਹਨਯੂਨੀਵਰਸਿਟੀ ਦੇ ਸਾਰੇ ਮੁੰਡੇ-ਕੁੜੀਆਂ ਮੈਨੂੰ ਜਾਣਦੇ ਹਨਮੁੰਡੇ ਮੈਨੂੰ ਜਾਣਦੇ ਹਨ ਮੈਨੂੰ ਇਸ ਗੱਲ ਦੀ ਖ਼ੁਸ਼ੀ ਹੈ, ਲੜਕੀਆਂ ਜਾਣਦੀਆਂ ਹਨ ਇਸ ਗੱਲ ਦੀ ਬਹੁਤੀ ਖ਼ੁਸ਼ੀ ਹੈ

..............

ਹੁਣ ਮੈਂ ਕੁੱਝ ਵੱਡਾ ਹੋ ਗਿਆ ਹਾਂ ...... ਮੈਂ ਪੰਦਰਾ ਸਾਲ ਦਾ ਹਾਂ ਅਤੇ ਜ਼ਿੰਦਗੀ ਵਿਚ ਪਹਿਲੀ ਵਾਰ ਇਕ ਲੜਕੀ ਨੂੰ ਖ਼ਤ ਲਿਖ ਰਿਹਾਂਮੇਰਾ ਦੋਸਤ ਬਿੱਲੂ ਮੇਰੀ ਮੱਦਦ ਕਰਦਾ ਹੈਅਸੀਂ ਦੋਵੇਂ ਮਿਲ ਕੇ ਇਹ ਖ਼ਤ ਲਿਖਦੇ ਹਾਂਦੂਜੇ ਦਿਨ ਇਕ ਖਾਲੀ ਬੈਡਮਿੰਟਨ ਕੋਰਟ ਵਿਚ ਉਹ ਲੜਕੀ ਮੈਨੂੰ ਮਿਲਦੀ ਹੈ ਅਤੇ ਹੌਸਲਾ ਕਰਕੇ ਇਹ ਖ਼ਤ ਮੈਂ ਉਹਨੂੰ ਦੇ ਦਿੰਦਾ ਹਾਂਇਹ ਮੇਰੀ ਜ਼ਿੰਦਗੀ ਦਾ ਪਹਿਲਾ ਤੇ ਆਖ਼ਰੀ ਪ੍ਰੇਮ ਪੱਤਰ ਹੈ। (ਉਸ ਖ਼ਤ ਵਿਚ ਕੀ ਲਿਖਿਆ ਸੀ ਉਹ ਤਾਂ ਭੁੱਲ ਗਿਆ ਪਰ ਉਹ ਲੜਕੀ ਅੱਜ ਤੱਕ ਯਾਦ ਹੈ)ਮੈਟ੍ਰਿਕ ਤੋਂ ਬਾਅਦ ਅਲੀਗੜ੍ਹ ਛੱਡ ਰਿਹਾ ਹਾਂਮੇਰੀ ਮਾਸੀ ਬਹੁਤ ਰੋ ਰਹੀ ਹੈ ਅਤੇ ਮੇਰਾ ਮਾਸੜ ਉਹਨੂੰ ਚੁੱਪ ਕਰਵਾਉਣ ਵਾਸਤੇ ਉਹਨੂੰ ਕਹਿ ਰਿਹਾ ਹੈ ਕਿ ਤੁੰ ਤਾਂ ਇਵੇਂ ਰੋ ਰਹੀ ਏਂ ਜਿਵੇਂ ਇਹ ਭੋਪਾਲ ਨਹੀਂ ਵਾਰ ਫਰੰਟ ਤੇ ਜਾ ਰਿਹਾ ਹੋਵੇਉਸ ਸਮੇਂ ਨਾ ਉਹ ਜਾਣਦੇ ਸਨ ਨਾ ਮੈਂ ਕਿ ਮੈਂ ਸੱਚ ਮੁੱਚ ਵਾਰ ਫਰੰਟ ਤੇ ਹੀ ਜਾ ਰਿਹਾ ਸੀ

------

ਸ਼ਹਿਰ ਭੋਪਾਲ ...... ਕਿਰਦਾਰ..... ਅਣਗਿਣਤ ਮਿਹਰਬਾਨ, ਬਹੁਤ ਸਾਰੇ ਦੋਸਤ ਅਤੇ ਮੈਂ ...... ਅਲੀਗੜ੍ਹ ਤੋਂ ਬੰਬਈ ਜਾਂਦੇ ਹੋਏ ਮੇਰੇ ਬਾਪ ਨੇ ਮੈਨੂੰ ਭੋਪਾਲ ਜਾਂ ਇਉਂ ਕਹੋ ਅੱਧ-ਵਾਟੇ ਹੀ ਛੱਡ ਦਿੱਤਾਕੁਝ ਦਿਨ ਆਪਣੀ ਮਤਰੇਈ ਮਾਂ ਦੇ ਘਰ ਵਿਚ ਰਿਹਾਫੇਰ ਉਹ ਵੀ ਜਾਂਦਾ ਰਿਹਾਸੈਫੀਆ ਕਾਲਜ ਵਿਚ ਪੜ੍ਹਦਾ ਹਾਂ ਅਤੇ ਦੋਸਤਾਂ ਦੇ ਸਹਾਰੇ ਰਹਿੰਦਾ ਹਾਂਦੋਸਤ, ਜਿਨ੍ਹਾਂ ਦੀ ਲਿਸਟ ਬਨਾਉਣ ਬੈਠਾਂ ਤਾਂ ਟੈਲੀਫੋਨ ਡਾਇਰੈਕਟਰੀ ਤੋਂ ਮੋਟੀ ਕਿਤਾਬ ਬਣ ਜਾਵੇਗੀਹੁਣ ਬੀ.ਏ ਦੇ ਦੂਜੇ ਸਾਲ ਵਿਚ ਹਾਂਆਪਣੇ ਦੋਸਤ ਏਜਾਜ਼ ਦੇ ਨਾਲ ਰਹਿੰਦਾ ਹਾਂਕਿਰਾਇਆ ਉਹ ਦਿੰਦਾ ਹੈ, ਮੈਂ ਤਾਂ ਬੱਸ ਰਹਿੰਦਾ ਹਾਂਉਹ ਪੜ੍ਹਦਾ ਹੈ ਤੇ ਟਿਊਸ਼ਨ ਪੜ੍ਹਾ ਕੇ ਗੁਜ਼ਾਰਾ ਕਰਦਾ ਹੈਸਾਰੇ ਦੋਸਤ ਉਹਨੂੰ ਮਾਸਟਰ ਕਹਿੰਦੇ ਹਨ ....... ਮਾਸਟਰ ਨਾਲ ਮੇਰਾ ਕਿਸੇ ਗੱਲੋਂ ਝਗੜਾ ਹੋ ਗਿਆ ਹੈਗੱਲ-ਬਾਤ ਬੰਦ ਹੈ ਇਸ ਕਰਕੇ ਅਜ ਕਲ ਮੈਂ ਉਸ ਤੋਂ ਪੈਸੇ ਨਹੀਂ ਮੰਗਦਾਸਾਹਮਣੇ ਦੀਵਾਰ ਨਾਲ ਟੰਗੀ ਹੋਈ ਉਸਦੀ ਪੈਂਟ ਵਿਚੋਂ ਕੱਢ ਲੈਂਦਾ ਹਾਂ ਜਾਂ ਉਹ ਬਿਨਾ ਮੇਰੇ ਨਾਲ ਗੱਲ ਕੀਤਿਆਂ ਮੇਰੇ ਸਰਹਾਣੇ ਇਕ-ਦੋ ਰੁਪਏ ਰੱਖਕੇ ਚਲਾ ਜਾਂਦਾ ਹੈ

...........

ਮੈਂ ਬੀ.ਏ ਫਾਈਨਲ ਵਿਚ ਹਾਂਇਹ ਇਸ ਕਾਲਜ ਵਿਚ ਮੇਰਾ ਚੌਥਾ ਸਾਲ ਹੈਕਦੇ ਫੀਸ ਨਹੀਂ ਦਿੱਤੀ ...... ਕਾਲਜ ਵਾਲਿਆਂ ਨੇ ਮੰਗੀ ਵੀ ਨਹੀਂਇਹ ਸ਼ਾਇਦ ਸਿਰਫ਼ ਭੋਪਾਲ ਵਿਚ ਹੀ ਹੋ ਸਕਦਾ ਹੈ

.............

ਕਾਲਜ ਦੇ ਕੰਪਾਊਡ ਵਿਚ ਇਕ ਖ਼ਾਲੀ ਕਮਰਾ, ਉਹ ਵੀ ਮੈਨੂੰ ਮੁਫ਼ਤ ਵਿਚ ਦੇ ਦਿੱਤਾ ਗਿਆ ਹੈਜਦੋਂ ਕਲਾਸ ਖ਼ਤਮ ਹੋ ਜਾਂਦੀ ਹੈ ਤਾਂ ਮੈਂ ਕਿਸੇ ਕਲਾਸ ਰੂਮ ਵਿਚੋਂ ਦੋ ਬੈਂਚ ਚੁੱਕ ਕੇ ਇਸ ਕਮਰੇ ਵਿਚ ਰੱਖ ਲੈਂਦਾ ਹਾਂ ਅਤੇ ਉਨ੍ਹਾਂ ਤੇ ਆਪਣਾ ਬਿਸਤਰਾ ਵਿਛਾ ਲੈਂਦਾ ਹਾਂਬਾਕੀ ਤਾਂ ਸਭ ਠੀਕ ਹੈ ਪਰ ਬੈਂਚਾਂ ਵਿਚ ਖਟਮਲ ਬਹੁਤ ਹਨਜਿਸ ਹੋਟਲ ਵਿਚੋਂ ਉਧਾਰ ਖਾਂਦਾ ਸਾਂ ਉਹ ਮੇਰੇ ਵਰਗੇ ਮੁਫ਼ਤਖ਼ੋਰਾਂ ਨੂੰ ਉਧਾਰ ਖੁਆ ਖੁਆ ਕੇ ਬੰਦ ਹੋ ਗਿਆ ਹੈਉਸ ਦੀ ਥਾਂ ਜੁੱਤੀਆਂ ਦੀ ਦੁਕਾਨ ਖੁੱਲ੍ਹ ਗਈ ਹੈਹੁਣ ਕੀ ਖਾਵਾਂਬੀਮਾਰ ਹਾਂ, ਇਕੱਲਾ ਹਾਂ, ਤੇਜ ਬੁਖਾਰ ਹੈ, ਭੁੱਖ ਉਸ ਤੋਂ ਵੀ ਜ਼ਿਆਦਾ ਹੈਕਾਲਜ ਦੇ ਦੋ ਲੜਕੇ ਜਿਨ੍ਹਾਂ ਨਾਲ ਮੇਰੀ ਮਾਮੂਲੀ ਹੀ ਜਾਣ-ਪਹਿਚਾਣ ਹੈ ਮੇਰੇ ਵਾਸਤੇ ਟਿਫਨ ਵਿਚ ਖਾਣਾ ਲੈ ਕੇ ਆਉਂਦੇ ਹਨ .......... ਮੇਰੀ ਦੋਹਾਂ ਨਾਲ ਕੋਈ ਦੋਸਤੀ ਨਹੀਂ ਹੈ, ਫੇਰ ਵੀ ....... ਅਜੀਬ ਬੇਵਕੂਫ਼ ਹਨਪਰ ਮੈਂ ਬਹੁਤ ਚਲਾਕ ਹਾਂ ਉਨ੍ਹਾਂ ਨੂੰ ਪਤਾ ਵੀ ਨਹੀਂ ਲੱਗਣ ਦਿੰਦਾ ਕਿ ਉਨ੍ਹਾਂ ਦੋਹਾਂ ਦੇ ਜਾਣ ਤੋਂ ਬਾਅਦ ਮੈਂ ਰੋਵਾਂਗਾਮੈਂ ਠੀਕ ਹੋ ਜਾਂਦਾ ਹਾਂਉਹ ਦੋਵੇਂ ਮੇਰੇ ਬਹੁਤ ਚੰਗੇ ਦੋਸਤ ਬਣ ਜਾਂਦੇ ਹਨ ....... ਮੈਨੂੰ ਕਾਲਜ ਵਿਚ ਡੀਬੇਟ ਵਿਚ ਹਿੱਸਾ ਲੈਣ ਦਾ ਸ਼ੌਕ ਹੋ ਗਿਆ ਹੈਪਿਛਲੇ ਤਿੰਨ ਸਾਲ ਤੋਂ ਭੋਪਾਲ ਦੇ ਰੋਟਰੀ ਕਲੱਬ ਦੇ ਇਨਾਮ ਜਿੱਤ ਰਿਹਾ ਹਾਂਇੰਟਰ ਕਾਲਜ ਡੀਬੇਟ ਵਿਚ ਬਹੁਤ ਸਾਰੀਆਂ ਸ਼ੀਲਡਾਂ ਮੈਂ ਜਿੱਤੀਆਂ ਹਨਵਿਕਰਮ ਯੂਨੀਵਰਸਿਟੀ ਵਲੋਂ ਦਿੱਲੀ ਵਿਚ ਹੋਏ ਨੈਸ਼ਨਲ ਯੂਥ ਫੈਸਟੀਵਲ ਵਿਚ ਵੀ ਹਿੱਸਾ ਲਿਆ ਹੈਕਾਲਜ ਵਿਚ ਦੋ ਪਾਰਟੀਆਂ ਹਨ ਅਤੇ ਚੋਣਾਂ ਵੇਲੇ ਦੋਵੇਂ ਪਾਰਟੀਆਂ ਮੈਨੂੰ ਆਪਣੇ ਵਲੋਂ ਬੋਲਣ ਲਈ ਕਹਿੰਦੀਆਂ ਹਨ ....... ਮੈਨੂੰ ਚੋਣਾਂ ਨਾਲ ਨਹੀਂ ਸਿਰਫ਼ ਬੋਲਣ ਨਾਲ ਮਤਲਬ ਹੈਂ ਇਸ ਕਰਕੇ ਮੈਂ ਦੋਵਾਂ ਪਾਸਿਆਂ ਵਲੋਂ ਭਾਸ਼ਣ ਕਰ ਦਿੰਦਾ ਹਾਂ

............

ਕਾਲਜ ਦਾ ਇਹ ਕਮਰਾ ਵੀ ਜਾਂਦਾ ਰਿਹਾਹੁਣ ਮੈਂ ਮੁਸ਼ਤਾਕ ਸਿੰਘ ਨਾਲ ਹਾਂਮੁਸ਼ਤਾਕ ਸਿੰਘ ਨੌਕਰੀ ਕਰਦਾ ਤੇ ਪੜ੍ਹਦਾ ਹੈਉਹ ਕਾਲਜ ਦੀ ਉਰਦੂ ਅਸੌਸੀਏਸ਼ਨ ਦਾ ਪ੍ਰਧਾਨ ਹੈਮੈਂ ਬਹੁਤ ਚੰਗੀ ਉਰਦੂ ਜਾਣਦਾ ਹਾਂ, ਉਹ ਮੈਥੋਂ ਵੀ ਬਿਹਤਰ ਜਾਣਦਾ ਹੈਮੈਨੂੰ ਅਣਗਿਣਤ ਸ਼ਿਅਰ ਯਾਦ ਹਨ , ਉਹਨੂੰ ਮੈਥੋਂ ਵੀ ਵੱਧ ਯਾਦ ਹਨਮੈਂ ਆਪਣੇ ਘਰ ਵਾਲਿਆਂ ਤੋਂ ਅਲੱਗ ਹਾਂ ਉਹਦੇ ਘਰ ਵਾਲੇ ਹੈ ਹੀ ਨਹੀਂ। ...... ਦੇਖੋ ਹਰ ਕੰਮ ਵਿਚ ਉਹ ਮੈਥੋਂ ਅੱਗੇ ਹੈਸਾਲ ਭਰ ਤੋਂ ਉਹ ਮੇਰੇ ਨਾਲ ਦੋਸਤੀ ਖਾਣੇ ਅਤੇ ਕੱਪੜੇ ਤੇ ਹੀ ਨਿਭਾ ਰਿਹਾ ਹੈ ਭਾਵ ਖਾਣਾ ਵੀ ਖਵਾਉਂਦਾ ਹੈ ਅਤੇ ਕੱਪੜੇ ਵੀ ਉਹ ਹੀ ਸਵਾਉਂਦਾ ਹੈਪੱਕਾ ਸਰਦਾਰ ਹੈ ਪਰ ਮੇਰੇ ਵਾਸਤੇ ਸਿਗਰਟਾਂ ਖ਼ਰੀਦਣੀਆਂ ਉਸਦੀ ਜ਼ੁੰਮੇਵਾਰੀ ਹੈ

.............

ਹੁਣ ਮੈਂ ਕਦੇ-ਕਦਾਈਂ ਸ਼ਰਾਬ ਵੀ ਪੀਣ ਲੱਗਿਆ ਹਾਂਅਸੀਂ ਦੋਵੇਂ ਰਾਤ ਨੂੰ ਬੈਠੇ ਸ਼ਰਾਬ ਪੀ ਰਹੇ ਹਾਂਉਹ ਮੈਨੂੰ ਪਾਰਟੀਸ਼ਨ (ਵੰਡ) ਅਤੇ ਉਸ ਜ਼ਮਾਨੇ ਦੇ ਦੰਗਿਆਂ ਦੇ ਕਿੱਸੇ ਸੁਣਾ ਰਿਹਾ ਹੈਉਹ ਬਹੁਤ ਛੋਟਾ ਸੀ ਪਰ ਉਸ ਨੂੰ ਯਾਦ ਹੈ ਕਿ ਕਿਵੇਂ ਦਿੱਲੀ ਦੇ ਕਰੋਲ ਬਾਗ ਵਿਚ ਦੋ ਮੁਸਲਮਾਨ ਲੜਕੀਆਂ ਨੂੰ ਜਲ਼ਦੇ ਹੋਏ ਲੁੱਕ ਦੇ ਡਰੰਮ ਵਿਚ ਸੁੱਟ ਦਿੱਤਾ ਗਿਆ ਅਤੇ ਕਿਵੇਂ ਇਕ ਮੁਸਲਮਾਨ ਮੁੰਡੇ ਨੂੰ ...... ਮੈਂ ਉਹਨੂੰ ਕਿਹਾ ..... ਮੁਸ਼ਤਾਕ ਸਿੰਘ ! ਤੂੰ ਕੀ ਚਾਹੁੰਦਾ ਐਂ ਕਿ ਇਕ ਘੰਟੇ ਤੋਂ ਅਜਿਹੇ ਕਿੱਸੇ ਸੁਣਾ ਕੇ ਮੁਸਲਿਮ ਲੀਗੀ ਬਣਾਉਣ ਦੀ ਕੋਸ਼ਿਸ਼ ਕਰ ਰਿਹੈਂਜ਼ੁਲਮ ਦੀ ਇਹ ਤਾੜੀ ਤਾਂ ਦੋਵਾਂ ਹੱਥਾਂ ਨਾਲ ਬੱਜੀ ਸੀ ਹੁਣ ਫੇਰ ਦੂਜੇ ਪਾਸੇ ਦੀ ਵੀ ਕੋਈ ਵਾਰਦਾਤ ਸੁਣਾ

ਮੁਸ਼ਤਾਕ ਸਿੰਘ ਹੱਸਣ ਲਗਦਾ ਹੈ ..... ਚਲ! ਸੁਣਾ ਦਿੰਦਾ ਹਾਂ ਜੱਗ ਬੀਤੀ ਸੁਣਾਵਾਂ ਜਾਂ ਆਪ ਬੀਤੀਮੈਂ ਕਿਹਾ ਆਪ ਬੀਤੀਅਤੇ ਉਹ ਜਵਾਬ ਦਿੰਦਾ ਹੈ ਮੇਰਾ ਗਿਆਰਾਂ ਜੀਆਂ ਦਾ ਖ਼ਾਨਦਾਨ ਸੀ, ਦਸ ਮੇਰੀਆਂ ਅੱਖਾਂ ਦੇ ਸਾਹਮਣੇ ਕ਼ਤਲ ਕਰ ਦਿੱਤੇ ਗਏ ਸਨ .........

.............

ਮੁਸ਼ਤਾਕ ਸਿੰਘ ਨੂੰ ਉਰਦੂ ਦੇ ਬਹੁਤ ਸਾਰੇ ਸ਼ਿਅਰ ਯਾਦ ਹਨਮੈਂ ਮੁਸ਼ਤਾਕ ਸਿੰਘ ਦੇ ਕਮਰੇ ਵਿਚ ਇਕ ਸਾਲ ਤੋਂ ਰਹਿ ਰਿਹਾ ਹਾਂਬਸ! ਇਕ ਗੱਲ ਸਮਝ ਵਿਚ ਨਹੀਂ ਆਉਂਦੀ ਮੁਸ਼ਤਾਕ ਸਿੰਘ ਤੈਨੂੰ ਉਨ੍ਹਾਂ ਲੋਕਾਂ ਨੇ ਕਿਵੇਂ ਛੱਡ ਦਿੱਤਾ? ਤੇਰੇ ਵਰਗੇ ਭਲੇ ਲੋਕ ਕਿਸੇ ਜਾਤ ਕਿਸੇ ਮਜ਼੍ਹਬ ਵਿਚ ਪੈਦਾ ਹੋਣ ਹਮੇਸ਼ਾ ਸੂਲੀ ਤੇ ਚੜ੍ਹਾਏ ਜਾਂਦੇ ਹਨ ਤੂੰ ਕਿਵੇਂ ਬਚ ਗਿਆ? ...... ਅੱਜ ਕੱਲ੍ਹ ਉਹ ਗਲਾਸਗੋ ਵਿਚ ਹੈਜਦੋਂ ਅਸੀਂ ਇਕ ਦੂਜੇ ਤੋਂ ਵਿਛੜ ਰਹੇ ਸਾਂ ਤਾਂ ਮੈਂ ਉਸਦਾ ਕੜਾ ਉਸਤੋਂ ਲੈ ਕੇ ਪਹਿਨ ਲਿਆ ਸੀ ਅਤੇ ਉਹ ਅੱਜ ਤੱਕ ਮੇਰੀ ਬਾਂਹ ਵਿਚ ਹੈ ਅਤੇ ਜਦੋਂ ਵੀ ਉਹਦੇ ਬਾਰੇ ਸੋਚਦਾ ਹਾਂ ਤਾਂ ਅਜਿਹਾ ਲਗਦਾ ਹੈ ਕਿ ਉਹ ਮੇਰੇ ਸਾਹਮਣੇ ਹੈ ਅਤੇ ਕਹਿ ਰਿਹਾ ਹੈ :

ਬਹੁਤ ਨਾਕਾਮੀਔਂ ਪਰ ਆਪ ਅਪਨੀ ਨਾਜ਼ ਕਰਤੇ ਹੈਂ

ਅਭੀ ਦੇਖੀ ਕਹਾਂ ਹੈਂ ਆਪ ਨੇ ਨਾਕਾਮੀਆਂ ਮੇਰੀ

------

ਸ਼ਹਿਰ ਬੰਬਈ ...... ਕਿਰਦਾਰ ਫਿਲਮੀ ਇੰਡਸਟਰੀ, ਦੋਸਤ , ਦੁਸ਼ਮਣ ਅਤੇ ਮੈਂ ................

4 ਅਕਤੂਬਰ 1964 ਨੂੰ ਮੈਂ ਬੰਬਈ ਸੈਂਟਰਲ ਸਟੇਸ਼ਨ ਤੇ ਉਤਰਿਆ ਹਾਂਹੁਣ ਇਸ ਅਦਾਲਤ ਵਿਚ ਮੇਰੀ ਜ਼ਿੰਦਗੀ ਦਾ ਫੈਸਲਾ ਹੋਣਾ ਹੈਬੰਬਈ ਆਉਣ ਤੋਂ ਛੇ ਦਿਨ ਬਾਅਦ ਪਿਉ ਦਾ ਘਰ ਛੱਡਣਾ ਪੈਂਦਾ ਹੈਜੇਬ ਵਿਚ 27 ਨਵੇਂ ਪੈਸੇ ਹਨਮੈਂ ਖ਼ੁਸ਼ ਹਾਂ ਕਿ ਜ਼ਿੰਦਗੀ ਵਿਚ ਕਦੇ 28 ਨਵੇਂ ਪੈਸੇ ਵੀ ਜੇਬ ਵਿਚ ਆ ਗਏ ਤਾਂ ਮੈਂ ਫਾਇਦੇ ਵਿਚ ਰਵ੍ਹਾਂਗਾ ਅਤੇ ਦੁਨੀਆਂ ਘਾਟੇ

............

ਬੰਬਈ ਵਿਚ ਦੋ ਸਾਲ ਲੰਘਣ ਨੂੰ ਹਨ, ਨਾ ਰਹਿਣ ਦਾ ਟਿਕਾਣਾ ਹੈ ਨਾ ਖਾਣ ਦਾਉਂਜ ਤਾਂ ਇਕ ਛੋਟੀ ਜਹੀ ਫਿਲਮ ਵਿਚ 100 ਰੁਪਏ ਮਹੀਨੇ ਤੇ ਡਾਇਲਾਗ ਲਿਖ ਚੁੱਕਾ ਹਾਂਕਦੀ ਕਿਧਰੇ ਅਸਿਸਟੈਂਟ ਬਣ ਜਾਂਦਾ ਹਾਂ, ਕਦੇ ਕੋਈ ਹੋਰ ਛੋਟਾ-ਮੋਟਾ ਕੰਮ ਮਿਲ ਜਾਂਦਾ ਹੈਅਕਸਰ ਉਹ ਵੀ ਨਹੀਂ ਮਿਲਦਾਦਾਦਰ ਇਕ ਪ੍ਰੋਡਿਊਸਰ ਦੇ ਦਫ਼ਤਰ ਆਪਣੇ ਪੈਸੇ ਲੈਣ ਆਇਆ ਹਾਂ ਜਿਸਨੇ ਮੈਥੋਂ ਆਪਣੀ ਫਿਲਮ ਦੇ ਕਾਮੇਡੀ ਸੀਨ ਲਿਖਵਾਏ ਸਨਇਹ ਸੀਨ ਉਸ ਮਸ਼ਹੂਰ ਲੇਖਕ ਦੇ ਨਾਂ ਤੇ ਹੀ ਫਿਲਮ ਵਿਚ ਆਉਣਗੇ ਜਿਹੜਾ ਇਹ ਫਿਲਮ ਲਿਖ ਰਿਹਾ ਹੈਦਫਤਰ ਬੰਦ ਹੈਵਾਪਸ ਬਾਂਦਰਾ ਜਾਣਾ ਹੈ, ਜੋ ਕਾਫੀ ਦੂਰ ਹੈਪੈਸੇ ਇੰਨੇ ਕੁ ਹੀ ਹਨ ਕਿ ਜਾਂ ਤਾਂ ਬੱਸ ਦਾ ਟਿਕਟ ਲੈ ਲਵਾਂ ਜਾਂ ਕੁਝ ਖਾ ਲਵਾਂਪਰ ਫੇਰ ਪੈਦਲ ਜਾਣਾ ਪਵੇਗਾਛੋਲੇ ਖ਼ਰੀਦ ਕੇ ਜੇਬ ਵਿਚ ਪਾਉਂਦਾ ਹਾਂ ਅਤੇ ਪੈਦਲ ਸਫ਼ਰ ਸ਼ੁਰੂ ਕਰਦਾ ਹਾਂਕੋਹਿਨੂਰ ਮਿਲਜ਼ ਦੇ ਗੇਟ ਦੇ ਸਾਹਮਣਿਉਂ ਲੰਘਦੇ ਹੋਏ ਸੋਚਦਾ ਹਾਂ ਕਿ ਸ਼ਾਇਦ ਸਭ ਬਦਲ ਜਾਵੇ, ਪਰ ਇਹ ਗੇਟ ਤਾਂ ਰਹੇਗਾਇਕ ਦਿਨ ਇਸ ਗੇਟ ਦੇ ਸਾਹਮਣੇ ਤੋਂ ਆਪਣੀ ਕਾਰ ਵਿਚ ਲੰਘਾਂਗਾਇਕ ਫਿਲਮ ਵਿਚ ਡਾਇਲਾਗ ਲਿਖਣ ਦਾ ਕੰਮ ਮਿਲਿਆ ਹੈਕੁਝ ਸੀਨ ਲਿਖ ਕੇ ਡਾਇਰੈਕਟਰ ਦੇ ਘਰ ਜਾਂਦਾ ਹਾਂਉਹ ਬੈਠਾ ਨਾਸ਼ਤੇ ਵਿਚ ਅਨਾਨਾਸ ਖਾ ਰਿਹਾ ਹੈਸੀਨ ਲੈ ਕੇ ਪੜ੍ਹਦਾ ਹੈ ਅਤੇ ਕਾਗ਼ਜ਼ ਮੇਰੇ ਮੂਹ ਤੇ ਵਗਾਹ ਮਾਰਦਾ ਹੈ ਅਤੇ ਫਿਲਮ ਤੋਂ ਬਾਹਰ ਕੱਢਦਾ ਹੋਇਆ ਕਹਿੰਦਾ ਹੈ ਕਿ ਮੈਂ ਜ਼ਿੰਦਗੀ ਵਿਚ ਕਦੇ ਵੀ ਲੇਖਕ ਨਹੀਂ ਬਣ ਸਕਦਾਕੜਕਦੀ ਧੁੱਪ ਵਿਚ ਇਕ ਸੜਕ ਤੇ ਤੁਰਦੇ ਹੋਏ ਮੈਂ ਆਪਣੀ ਅੱਖ ਦੇ ਇਕ ਕੋਨੇ ਵਿਚ ਆਇਆ ਅੱਥਰੂ ਪੂੰਝਦਾ ਹਾਂ ਅਤੇ ਸੋਚਦਾ ਹਾਂ ਕਿ ਮੈਂ ਇਕ ਦਿਨ ਇਸ ਡਾਇਰੈਕਟਰ ਨੂੰ ਵਿਖਾਵਾਂਗਾ ਕਿ ....... ਫੇਰ ਪਤਾ ਨਹੀਂ ਕਿਉਂ ਖ਼ਿਆਲ ਆਉਂਦਾ ਹੈ ਕਿ ਕੀ ਇਹ ਡਾਇਰੈਕਟਰ ਨਾਸ਼ਤੇ ਵਿਚ ਹਰ ਰੋਜ਼ ਹੀ ਅਨਾਨਾਸ ਖਾਂਦਾ ਹੋਵੇਗਾ

...........

......... ਰਾਤ ਦੇ ਸ਼ਾਇਦ ਦੋ ਵੱਜੇ ਹੋਣਗੇਬੰਬਈ ਦੀ ਬਰਸਾਤ, ਲਗਦਾ ਹੈ ਕਿ ਅਸਮਾਨ ਤੋਂ ਸਮੁੰਦਰ ਬਰਸ ਰਿਹਾ ਹੈਮੈਂ ਖਾਰ ਸਟੇਸ਼ਨ ਦੇ ਪੈਰਟੀਕੋ ਦੀਆਂ ਪੌੜੀਆਂ ਤੇ ਇਕ ਕਮਜ਼ੋਰ ਜਿਹੇ ਬਲਬ ਦੀ ਰੌਸ਼ਨੀ ਵਿਚ ਬੈਠਾ ਹਾਂਨੇੜੇ ਹੀ ਜ਼ਮੀਨ ਤੇ ਇਸ ਨੇਰ੍ਹੀ-ਤੂਫਾਨ ਤੋਂ ਬੇਖਬਰ ਤਿੰਨ ਆਦਮੀ ਸੌਂ ਰਹੇ ਹਨਦੂਰ ਖੂੰਜੇ ਵਿਚ ਭਿੱਜਿਆ ਹੋਇਆ ਇਕ ਕੁੱਤਾ ਕੰਬ ਰਿਹਾ ਹੈਲਗਦਾ ਹੈ ਮੀਂਹ ਕਦੇ ਨਹੀਂ ਹਟੇਗਾਦੂਰ ਤੱਕ ਖਾਲੀ, ਹਨੇਰੀਆਂ ਸੜਕਾਂ ਤੇ ਜ਼ੋਰਦਾਰ ਪਾਣੀ ਬਰਸ ਰਿਹਾ ਹੈਖ਼ਾਮੋਸ਼ ਬਿਲਡਿੰਗਾਂ ਦੀਆਂ ਰੌਸ਼ਨੀਆਂ ਕਦੋਂ ਦੀਆਂ ਬੁਝ ਚੁੱਕੀਆਂ ਹਨਲੋਕ ਆਪੋ-ਆਪਣੇ ਘਰਾਂ ਵਿਚ ਸੌਂ ਰਹੇ ਹੋਣਗੇਇਸੇ ਸ਼ਹਿਰ ਵਿਚ ਮੇਰੇ ਬਾਪ ਦਾ ਵੀ ਘਰ ਹੈਬੰਬਈ ਕਿੰਨਾ ਵੱਡਾ ਸ਼ਹਿਰ ਹੈ ਤੇ ਮੈਂ ਕਿੰਨਾ ਛੋਟਾ ਹਾਂ, ਜਿਵੇਂ ਕੁਝ ਵੀ ਨਾ ਹੋਵਾਂਆਦਮੀ ਕਿੰਨੀ ਵੀ ਹਿੰਮਤ ਰੱਖੇ ਕਦੇ ਕਦੇ ਬਹੁਤ ਡਰ ਲਗਦਾ ਹੈ

............

........ ਮੈਂ ਹੁਣ ਸਾਲ ਭਰ ਤੋਂ ਕਮਾਲ ਸਟੂਡੀਉ (ਜੋ ਹੁਣ ਨਟਰਾਜ ਸਟੂਡੀਉ ਹੈ) ਵਿਚ ਰਹਿੰਦਾ ਹਾਂਕੰਪਾਊਡ ਵਿਚ ਕਿਧਰੇ ਵੀ ਸੌਂ ਜਾਂਦਾ ਹਾਂਕਦੇ ਕਿਸੇ ਵਰਾਂਡੇ ਵਿਚ , ਕਦੇ ਕਿਸੇ ਦਰੱਖਤ ਦੇ ਥੱਲੇ, ਕਦੇ ਕਿਸੇ ਬੈਂਚ ਤੇ ਅਤੇ ਕਦੇ ਕਿਸੇ ਕਾਰੀਡੋਰ ਇੱਥੇ ਮੇਰੇ ਵਰਗੇ ਹੋਰ ਕਈ ਬੇ-ਘਰ ਤੇ ਬੇਰੋਜ਼ਗਾਰ ਇਸੇ ਤਰ੍ਹਾਂ ਹੀ ਰਹਿੰਦੇ ਹਨਉਨ੍ਹਾਂ ਵਿਚੋਂ ਹੀ ਇਕ ਜਗਦੀਸ਼ ਹੈ, ਉਹਦੇ ਨਾਲ ਮੇਰੀ ਚੰਗੀ ਦੋਸਤੀ ਹੋ ਜਾਂਦੀ ਹੈਉਹ ਰੋਜ਼ ਇਕ ਨਵੀਂ ਤਰਕੀਬ ਸੋਚਦਾ ਹੈ ਕਿ ਅੱਜ ਖਾਣਾ ਕਿੱਥੋਂ ਤੇ ਕਿਵੇਂ ਮਿਲ ਸਕਦਾ ਹੈਅੱਜ ਦਾਰੂ ਕੌਣ ਤੇ ਕਿਵੇਂ ਪਿਲਾ ਸਕਦਾ ਹੈਜਗਦੀਸ਼ ਨੇ ਮਾੜੀ ਹਾਲਤ ਵਿਚ ਜੀਊਂਦੇ ਰਹਿਣ ਨੂੰ ਇਕ ਆਰਟ ਬਣਾ ਲਿਆ ਹੈ

*****

ਲੜੀ ਜੋੜਨ ਲਈ ਹੇਠਲੀ ਪੋਸਟ ਭਾਗ ਦੂਜਾ ਜ਼ਰੂਰ ਪੜ੍ਹੋ ਜੀ।


ਜਾਵੇਦ ਅਖ਼ਤਰ - ਆਪਣੇ ਬਾਰੇ ‘ਚ - ਲੇਖ– ਭਾਗ ਦੂਜਾ

ਆਪਣੇ ਬਾਰੇ '

ਲੇਖ ਭਾਗ ਦੂਜਾ

ਪੰਜਾਬੀ ਅਨੁਵਾਦ - ਕੇਹਰ ਸ਼ਰੀਫ਼

ਲੜੀ ਜੋੜਨ ਲਈ ਉਪਰਲੀ ਪੋਸਟ ਭਾਗ ਪਹਿਲਾ ਜ਼ਰੂਰ ਪੜ੍ਹੋ ਜੀ।

ਮੇਰੀ ਜਾਣ-ਪਹਿਚਾਣ ਅੰਧੇਰੀ ਸਟੇਸ਼ਨ ਦੇ ਨੇੜੇ ਫੁੱਟਪਾਥ ਤੇ ਇਕ ਸੈਕਿੰਡ ਹੈਂਡ ਕਿਤਾਬਾਂ ਵੇਚਣ ਵਾਲੇ ਨਾਲ ਹੋ ਗਈ ਹੈਇਸ ਕਰਕੇ ਕਿਤਾਬਾਂ ਦੀ ਕੋਈ ਘਾਟ ਨਹੀਂਰਾਤ-ਰਾਤ ਭਰ ਕੰਪਾਊਂਡ ਵਿਚ ਜਿੱਥੇ ਵੀ ਥੋੜ੍ਹੀ ਜਹੀ ਰੌਸ਼ਨੀ ਹੁੰਦੀ ਹੈ, ਉੱਥੇ ਹੀ ਬੈਠ ਕੇ ਪੜ੍ਹਦਾ ਰਹਿੰਦਾ ਹਾਂਦੋਸਤ ਮਜ਼ਾਕ ਕਰਦੇ ਹਨ ਕਿ ਮੈਂ ਇੰਨੀ ਘੱਟ ਰੌਸ਼ਨੀ ਵਿਚ ਇੰਨਾ ਜ਼ਿਆਦਾ ਪੜ੍ਹਦਾ ਰਿਹਾ ਤਾਂ ਕੁੱਝ ਦਿਨਾਂ ਵਿਚ ਅੰਨ੍ਹਾ ਹੋ ਜਾਵਾਂਗਾ। ......... ਅੱਜ ਕੱਲ੍ਹ ਇਕ ਕਮਰੇ ਵਿਚ ਸੌਣ ਦਾ ਮੌਕਾ ਮਿਲ ਗਿਆ ਹੈਸਟੂਡੀਉ ਦੇ ਇਸ ਕਮਰੇ ਵਿਚ ਚਾਰੇ ਪਾਸੇ ਕੰਧਾਂ ਨਾਲ ਲੱਗੀਆਂ ਵੱਡੀਆਂ ਵੱਡੀਆਂ ਅਲਮਾਰੀਆਂ ਹਨ ਜਿਨ੍ਹਾਂ ਵਿਚ ਫਿਲਮ ਪਾਕੀਜ਼ਾ ਦੇ ਦਰਜਣਾਂ ਕਾਸਟਿਊਮ ਰੱਖੇ ਹਨਮੀਨਾ ਕੁਮਾਰੀ, ਕਮਾਲ ਸਾਹਿਬ ਤੋਂ ਵੱਖ ਹੋ ਗਈ ਹੈ ਇਸ ਕਰਕੇ ਇਨ੍ਹੀਂ ਦਿਨੀਂ ਫਿਲਮ ਦੀ ਸ਼ੂਟਿੰਗ ਬੰਦ ਹੈਇਕ ਦਿਨ ਮੈਂ ਇਕ ਅਲਮਾਰੀ ਨੂੰ ਖੋਲ੍ਹਦਾ ਹਾਂ ਇਸ ਵਿਚ ਫਿਲਮ ਅੰਦਰ ਵਰਤੇ ਜਾਣ ਵਾਲੇ ਪੁਰਾਣੀ ਕਿਸਮ ਦੀਆਂ ਜੁੱਤੀਆਂ, ਚੱਪਲਾਂ ਅਤੇ ਸੈਂਡਲ ਪਏ ਹਨ ਅਤੇ ਉਸ ਵਿਚ ਹੀ ਮੀਨਾ ਕੁਮਾਰੀ ਦੇ ਫਿਲਮ ਫੇਅਰ ਐਵਾਰਡ ਪਏ ਹਨਮੈਂ ਉਨ੍ਹਾਂ ਨੂੰ ਝਾੜ-ਪੂੰਝ ਕੇ, ਸਾਫ਼ ਕਰਕੇ ਇਕ ਪਾਸੇ ਵੱਖਰੇ ਰੱਖ ਦਿੰਦਾ ਹਾਂਜ਼ਿੰਦਗੀ ਵਿਚ ਪਹਿਲੀ ਵਾਰ ਮੈਂ ਕਿਸੇ ਫਿਲਮੀ ਐਵਾਰਡ ਨੂੰ ਛੋਹਿਆ ਹੈਹਰ ਰੋਜ਼ ਰਾਤ ਨੂੰ ਕਮਰਾ ਅੰਦਰ ਤੋਂ ਬੰਦ ਕਰਕੇ, ਉਹ ਟਰਾਫੀ ਆਪਣੇ ਹੱਥ ਵਿਚ ਲੈ ਕੇ ਸ਼ੀਸ਼ੇ ਦੇ ਸਾਹਮਣੇ ਖੜ੍ਹਾ ਹੁੰਦਾ ਹਾਂ ਅਤੇ ਸੋਚਦਾ ਹਾਂ ਕਿ ਜਦੋਂ ਇਹ ਟਰਾਫੀ ਮੈਨੂੰ ਮਿਲੇਗੀ ਤਾਂ ਤਾੜੀਆਂ ਨਾਲ ਗੂੰਜਦੇ ਹੋਏ ਹਾਲ ਵਿਚ ਬੈਠੇ ਹੋਏ ਲੋਕਾਂ ਵੱਲ ਵੇਖਦਿਆਂ ਮੈਂ ਕਿਸ ਤਰ੍ਹਾਂ ਮੁਸਕਰਾਵਾਂਗਾ ਅਤੇ ਕਿਵੇਂ ਹੱਥ ਹਿਲਾਵਾਂਗਾਇਸ ਤੋਂ ਪਹਿਲਾਂ ਕਿ ਇਸ ਬਾਰੇ ਕੋਈ ਫੈਸਲਾ ਕਰ ਸਕਾਂ, ਸਟੂਡੀਉ ਦੇ ਬੋਰਡ ਤੇ ਨੋਟਿਸ ਲੱਗਾ ਹੋਇਆ ਹੈ ਕਿ ਜਿਹੜੇ ਲੋਕ ਸਟੂਡੀਉ ਵਿਚ ਕੰਮ ਨਹੀਂ ਕਰਦੇ ਉਹ ਕੰਪਾਊਂਡ ਵਿਚ ਨਹੀਂ ਸੌਂ ਸਕਦੇਜਗਦੀਸ਼ ਫੇਰ ਮੈਨੂੰ ਇਕ ਤਰਕੀਬ ਦੱਸਦਾ ਹੈ ਕਿ ਜਦੋਂ ਤੱਕ ਕੋਈ ਹੋਰ ਇੰਤਜ਼ਾਮ ਨਹੀਂ ਹੁੰਦਾ ਤਾਂ ਆਪਾਂ ਮਹਾਂਕਾਲੀ ਦੀਆਂ ਗੁਫ਼ਾਵਾਂ ਵਿਚ ਰਵ੍ਹਾਂਗੇ। (ਮਹਾਂਕਾਲੀ ਅੰਧੇਰੀ ਤੋਂ ਅੱਗੇ ਇਕ ਇਲਾਕਾ ਹੈ ਉੱਥੇ ਹੁਣ ਸੰਘਣੀ ਅਬਾਦੀ ਤੇ ਕਮਾਲਿਸਤਾਨ ਸਟੂਡੀਉ ਹੈਉਸ ਜ਼ਮਾਨੇ ਵਿਚ ਉੱਥੇ ਸਿਰਫ਼ ਇਕ ਸੜਕ ਸੀ, ਜੰਗਲ ਸੀ ਅਤੇ ਛੋਟੀਆਂ ਛੋਟੀਆਂ ਪਹਾੜੀਆਂ ਜਿਨ੍ਹਾਂ ਵਿਚ ਬੋਧੀ ਭਿਕਸ਼ੂਆਂ ਦੀਆਂ ਬਣਾਈਆਂ ਹੋਈਆਂ ਗੁਫ਼ਾਵਾਂ ਸਨ, ਜੋ ਅੱਜ ਵੀ ਹਨਉਨ੍ਹਾਂ ਦਿਨਾਂ ਵਿਚ ਉੱਥੇ ਕੁੱਝ ਚਰਸ-ਗਾਂਜਾ ਪੀਣ ਵਾਲੇ ਸਾਧੂ ਪਏ ਰਹਿੰਦੇ ਸਨ) ਮਹਾਂਕਾਲੀ ਦੀਆਂ ਗੁਫ਼ਾਵਾਂ ਵਿਚ ਮੱਛਰ ਇੰਨੇ ਵੱਡੇ ਹਨ ਕਿ ਉਨ੍ਹਾਂ ਨੂੰ ਲੜਨ ਦੀ ਨਹੀਂ ਤੁਹਾਡੇ ਪਿੰਡੇ ਤੇ ਸਿਰਫ਼ ਬੈਠ ਜਾਣ ਤਾਂ ਅੱਖ ਖੁੱਲ੍ਹ ਜਾਂਦੀ ਹੈਇਕ ਹੀ ਰਾਤ ਵਿਚ ਇਹ ਗੱਲ ਸਮਝ ਆ ਗਈ ਕਿ ਇੱਥੇ ਚਰਸ ਪੀਤੇ ਬਿਨਾਂ ਕੋਈ ਸੌਂ ਹੀ ਨਹੀਂ ਸਕਦਾਤਿੰਨ ਦਿਨ ਜਿਵੇਂ ਕਿਵੇਂ ਗੁਜ਼ਾਰਦਾ ਹਾਂਬਾਂਦਰਾ ਤੋਂ ਇਕ ਦੋਸਤ ਕੁੱਝ ਦਿਨਾਂ ਵਾਸਤੇ ਆਪਣੇ ਕੋਲ ਰਹਿਣ ਲਈ ਸੱਦ ਲੈਂਦਾ ਹੈਮੈਂ ਬਾਂਦਰਾ ਜਾ ਰਿਹਾ ਹਾਂਜਗਦੀਸ਼ ਕਹਿ ਰਿਹਾ ਹੈ ਕਿ ਇਕ-ਦੋ ਦਿਨਾਂ ਵਿਚ ਉਹ ਵੀ ਕਿਧਰੇ ਚਲਾ ਜਾਵੇਗਾ। (ਇਹ ਜਗਦੀਸ਼ ਨਾਲ ਮੇਰੀ ਆਖਰੀ ਮੁਲਾਕਾਤ ਸੀਆਉਣ ਵਾਲੇ ਸਾਲਾਂ ਵਿਚ ਜ਼ਿੰਦਗੀ ਮੈਨੂੰ ਕਿੱਥੋਂ ਤੋਂ ਕਿੱਥੇ ਲੈ ਗਈ ਪਰ ਉਹ ਗਿਆਰਾਂ ਸਾਲ ਬਾਅਦ ਉੱਥੇ, ਉਨ੍ਹਾਂ ਹੀ ਗੁਫ਼ਾਵਾਂ ਵਿਚ ਚਰਸ ਅਤੇ ਕੱਚੀ ਦਾਰੂ (ਲਾਹਣ) ਪੀ ਪੀ ਕੇ ਮਰ ਗਿਆਉੱਥੇ ਰਹਿਣ ਵਾਲੇ ਸਾਧੂਆਂ ਅਤੇ ਨੇੜੇ ਰਹਿੰਦੇ ਝੌਂਪੜੀਆਂ ਵਾਲਿਆਂ ਨੇ ਚੰਦਾ ਇਕੱਠਾ ਕਰਕੇ ਉਸਦਾ ਸੰਸਕਾਰ ਕਰ ਦਿੱਤਾ- ਕਿੱਸਾ ਖ਼ਤਮਮੈਨੂੰ ਤੇ ਉਸਦੇ ਹੋਰ ਦੋਸਤਾਂ ਨੂੰ ਉਸਦੇ ਮਰਨ ਦੀ ਖ਼ਬਰ ਵੀ ਬਾਅਦ ਵਿਚ ਮਿਲੀਮੈਂ ਅਕਸਰ ਸੋਚਦਾ ਹਾਂ ਕਿ ਮੇਰੇ ਨਾਲ ਕਿਹੜੇ ਮੋਤੀ ਲੱਗੇ ਹਨ ਅਤੇ ਜਗਦੀਸ਼ ਵਿਚ ਅਜਿਹੀ ਕੀ ਖ਼ਰਾਬੀ ਸੀਇਹ ਵੀ ਤਾਂ ਹੋ ਸਕਦਾ ਸੀ ਕਿ ਤਿੰਨ ਦਿਨ ਬਾਅਦ ਜਗਦੀਸ਼ ਦੇ ਕਿਸੇ ਦੋਸਤ ਨੇ ਉਹਨੂੰ ਬਾਂਦਰਾ ਸੱਦ ਲਿਆ ਹੁੰਦਾ ਅਤੇ ਮੈਂ ਪਿੱਛੇ ਉਨ੍ਹਾਂ ਗੁਫਾਵਾਂ ਵਿਚ ਰਹਿ ਜਾਂਦਾਕਦੇ ਕਦੇ ਇਹ ਸਭ ਇਤਫ਼ਾਕ਼ ਲਗਦਾ ਹੈਅਸੀਂ ਲੋਕ ਕਿਸ ਗੱਲ ਤੇ ਘੁਮੰਡ ਕਰਦੇ ਹਾਂ?

..........

ਮੈਂ ਬਾਂਦਰਾ ਵਿਚ ਜਿਸ ਦੋਸਤ ਕੋਲ ਆ ਕੇ ਜਿਸ ਕਮਰੇ ਵਿਚ ਰਿਹਾ ਉਹ ਪੇਸ਼ਾਵਰ ਜੁਆਰੀਆ ਹੈਉਹ ਤੇ ਉਸਦੇ ਦੋ ਸਾਥੀ ਜੂਏ ਵਿਚ ਪੱਤੇ ਲਾਉਣੇ ਜਾਣਦੇ ਹਨਮੈਨੂੰ ਵੀ ਸਿਖਾ ਦਿੰਦੇ ਹਨਕੁਝ ਦਿਨ ਉਸ ਨਾਲ ਤਾਸ਼ ਦੇ ਪੱਤਿਆਂ ਤੇ ਗੁਜ਼ਾਰਾ ਹੁੰਦਾ ਹੈਫੇਰ ਉਹ ਲੋਕ ਬੰਬਈ ਤੋਂ ਚਲੇ ਜਾਂਦੇ ਹਨ ਅਤੇ ਮੈਂ ਫੇਰ ਉੱਥੇ ਦਾ ਉੱਥੇਹੁਣ ਅਗਲੇ ਮਹੀਨੇ ਇਸ ਕਮਰੇ ਦਾ ਕਿਰਾਇਆ ਕੌਣ ਦੇਵੇਗਾਇਕ ਮਸ਼ਹੂਰ ਅਤੇ ਕਾਮਯਾਬ ਲੇਖਕ ਮੈਨੂੰ ਸੱਦ ਕੇ ਆਫਰ ਦਿੰਦੇ ਹਨ ਕਿ ਜੇ ਮੈਂ ਉਨ੍ਹਾਂ ਦੇ ਡਇਲਾਗ ਲਿਖ ਦਿਆ ਕਰਾਂ ( ਜਿਸ ਤੇ ਪੱਕਾ ਹੈ ਕਿ ਮੇਰਾ ਨਹੀਂ ਉਸਦਾ ਹੀ ਨਾਮ ਛਪੇਗਾ) ਤਾਂ ਉਹ ਮੈਨੂੰ ਛੇ ਸੌ ਰੁਪਏ ਮਹੀਨਾ ਦੇਣਗੇਸੋਚਦਾ ਹਾਂ ਕਿ ਇਹ ਛੇ ਸੌ ਰੁਪਏ ਇਸ ਵਕਤ ਮੇਰੇ ਵਾਸਤੇ ਛੇ ਕਰੋੜ ਦੇ ਬਰਾਬਰ ਹਨ, ਇਹ ਨੌਕਰੀ ਕਰ ਲਵਾਂਫੇਰ ਸੋਚਦਾ ਹਾਂ ਕਿ ਜੇ ਨੌਕਰੀ ਕਰ ਲਈ ਤਾਂ ਕਦੇ ਵੀ ਛੱਡਣ ਦੀ ਹਿੰਮਤ ਨਹੀਂ ਪੈਣੀਜ਼ਿੰਦਗੀ ਭਰ ਇਹ ਹੀ ਕੁੱਝ ਕਰਦਾ ਰਹਿ ਜਾਵਾਂਗਾ, ਫੇਰ ਸੋਚਦਾ ਹਾਂ ਕਿ ਅਗਲੇ ਮਹੀਨੇ ਦਾ ਕਿਰਾਇਆ ਦੇਣਾ ਹੈਫੇਰ ਸੋਚਦਾਂ- ਦੇਖੀ ਜਾਊਤਿੰਨ ਦਿਨ ਸੋਚਣ ਤੋਂ ਬਾਅਦ ਇਨਕਾਰ ਕਰ ਦਿੰਦਾ ਹਾਂਦਿਨ, ਹਫਤੇ, ਮਹੀਨੇ ਅਤੇ ਸਾਲ ਲੰਘਦੇ ਹਨਬੰਬਈ ਵਿਚ ਪੰਜ ਸਾਲ ਲੰਘ ਗਏਰੋਟੀ ਚੰਦ ਬਣੀ ਹੋਈ ਹੈ ਅਤੇ ਹਾਲਾਤ ਬੱਦਲ਼ਚੰਦ ਕਦੇ ਦਿਖਾਈ ਦਿੰਦਾ ਹੈ ਤੇ ਕਦੇ ਛੁਪ ਜਾਂਦਾ ਹੈਇਹ ਪੰਜ ਸਾਲ ਮੇਰੇ ਲਈ ਬਹੁਤ ਔਖੇ ਸਨ, ਪਰ ਮੇਰਾ ਸਿਰ ਨਹੀਂ ਝੁਕਾ ਸਕੇਮੈਂ ਨਾ-ਉਮੀਦ ਨਹੀਂ ਹਾਂਮੈਨੂੰ ਵਿਸ਼ਵਾਸ ਹੈ, ਪੂਰਾ ਵਿਸ਼ਵਾਸ ਹੈ, ਕੁਝ ਹੋਵੇਗਾ, ਜ਼ਰੂਰ ਕੁਝ ਹੋਵੇਗਾਮੈਂ ਉਂਜ ਹੀ ਤਾਂ ਮਰ ਜਾਣ ਵਾਸਤੇ ਪੈਦਾ ਨਹੀਂ ਹੋਇਆ ਹਾਂ।- ਅਤੇ ਨਵੰਬਰ 1969 ਵਿਚ ਮੈਨੂੰ ਉਹ ਕੰਮ ਮਿਲਦਾ ਹੈ ਜਿਸਨੂੰ ਫਿਲਮ ਵਾਲਿਆਂ ਦੀ ਜ਼ੁਬਾਨ ਵਿਚ ਸਹੀ ਬ੍ਰੇਕਕਿਹਾ ਜਾਂਦਾ ਹੈ

...............

ਕਾਮਯਾਬੀ ਵੀ ਜਿਵੇਂ ਅਲਾਦੀਨ ਦਾ ਚਿਰਾਗ਼ ਹੈਅਚਾਨਕ ਦੇਖਦਾ ਹਾਂ ਕਿ ਦੁਨੀਆਂ ਖ਼ੂਬਸੂਰਤ ਹੈ ਅਤੇ ਲੋਕ ਮਿਹਰਬਾਨਸਾਲ, ਡੇਢ ਸਾਲ ਵਿਚ ਬਹੁਤ ਕੁਝ ਮਿਲ ਗਿਆ ਹੈ ਅਤੇ ਬਹੁਤ ਕੁੱਝ ਮਿਲਣ ਵਾਲਾ ਹੈਹੱਥ ਲੱਗਦਿਆਂ ਹੀ ਮਿੱਟੀ ਸੋਨਾ ਹੋ ਰਹੀ ਹੈ ਅਤੇ ਮੈਂ ਦੇਖ ਰਿਹਾ ਹਾਂ ਆਪਣਾ ਪਹਿਲਾ ਘਰ, ਆਪਣੀ ਪਹਿਲੀ ਕਾਰਆਸ਼ਾਵਾਂ ਪੂਰੀਆਂ ਹੋਣ ਦੇ ਦਿਨ ਆ ਗਏ ਹਨਪਰ, ਜ਼ਿੰਦਗੀ ਵਿਚ ਇਕ ਤਨਹਾਈ ਤਾਂ ਅਜੇ ਵੀ ਹੈਗੀਤਾ ਔਰ ਸੀਤਾਦੇ ਸੈੱਟ ਤੇ ਮੇਰੀ ਮੁਲਾਕਾਤ ਹਨੀ ਇਰਾਨੀ ਨਾਲ ਹੁੰਦੀ ਹੈ ਉਹ ਇਕ ਖੁੱਲ੍ਹੇ ਦਿਲ ਵਾਲੀ, ਖਰੀ ਜ਼ੁਬਾਨ ਵਾਲੀ ਪਰ ਬਹੁਤ ਹਸਮੁਖ ਸੁਭਾਅ ਦੀ ਲੜਕੀ ਹੈਮਿਲਣ ਤੋਂ ਚਾਰ ਮਹੀਨੇ ਬਾਅਦ ਸਾਡੀ ਸ਼ਾਦੀ ਹੋ ਜਾਂਦੀ ਹੈਮੈਂ ਸਾ਼ਦੀ ਵਿਚ ਆਪਣੇ ਬਾਪ ਦੇ ਕਈ ਦੋਸਤਾਂ ਨੂੰ ਬੁਲਾਇਆ ਹੈ ਪਰ ਆਪਣੇ ਬਾਪ ਨੂੰ ਨਹੀਂ (ਕੁਝ ਜ਼ਖ਼ਮਾਂ ਨੂੰ ਭਰਨਾ ਅਲਾਦੀਨ ਦੇ ਚਿਰਾਗ਼ ਵਾਲੇ ਦੇਵਤੇ ਦੇ ਵਸ ਦੀ ਵੀ ਗੱਲ ਨਹੀਂ ਇਹ ਕੰਮ ਸਿਰਫ਼ ਵਕ਼ਤ ਹੀ ਕਰ ਸਕਦਾ ਹੈ) ਦੋ ਸਾਲ ਵਿਚ ਇਕ ਧੀ ਅਤੇ ਇਕ ਪੁੱਤਰ ਜੋਯਾ ਤੇ ਫਰਹਾਨ ਹੁੰਦੇ ਹਨ

ਅਗਲੇ ਛੇ ਸਾਲਾਂ ਵਿਚ ਇਕ ਤੋਂ ਬਾਅਦ ਇਕ ਇਨਾਮ, ਲਗਾਤਾਰ ਬਾਰਾਂ ਸੁਪਰ ਹਿੱਟ ਫਿਲਮਾਂ, ਪੁਰਸਕਾਰ, ਸਿਫ਼ਤਾਂ, ਅਖ਼ਬਾਰਾਂ ਤੇ ਰਸਾਲਿਆਂ ਵਿਚ ਇਂਟਰਵਿਊ, ਤਸਵੀਰਾਂ ਪੈਸਾ ਅਤੇ ਪਾਰਟੀਆਂ, ਦੁਨੀਆਂ ਦੇ ਸਫ਼ਰ, ਚਮਕਦੇ ਹੋਏ ਦਿਨ, ਜਗਮਾਉਂਦੀਆਂ ਰਾਤਾਂ ਜ਼ਿੰਦਗੀ ਇਕ ਟੈਕਨੀਕਲਰ (ਬਹੁ-ਰੰਗਾ) ਸੁਪਨਾ ਹੈਪਰ ਹਰ ਸੁਪਨੇ ਦੀ ਤਰ੍ਹਾਂ ਇਹ ਸੁਪਨਾ ਵੀ ਟੁੱਟਦਾ ਹੈਪਹਿਲੀ ਵਾਰ ਇਕ ਫਿਲਮ ਦੀ ਨਾਕਾਮੀ (ਫਿਲਮਾਂ ਤਾਂ ਉਸਤੋਂ ਬਾਅਦ ਨਾਕਾਮ ਵੀ ਹੋਈਆਂ ਤੇ ਕਾਮਯਾਬ ਵੀਪਰ ਕਾਮਯਾਬੀ ਦੀ ਉਹ ਖ਼ੁਸ਼ੀ ਅਤੇ ਖ਼ੁਸ਼ੀ ਦੀ ਮਾਸੂਮੀਅਤ ਜਾਂਦੀ ਰਹੀ)

................

18 ਅਗਸਤ 1976 ਨੂੰ ਮੇਰੇ ਬਾਪ ਦੀ ਮੌਤ ਹੁੰਦੀ ਹੈ (ਮਰਨ ਤੋਂ 9 ਦਿਨ ਪਹਿਲਾਂ ਉਨ੍ਹਾਂ ਨੇ ਮੈਨੂੰ ਆਪਣੀ ਕਿਤਾਬ ਆਟੋਗ੍ਰਾਫ ਕਰਕੇ ਦਿੱਤੀ ਸੀ ਉਸ ਤੇ ਲਿਖਿਆ ਸੀ – ‘ਜਬ ਹਮ ਨਾ ਰਹੇਂਗੇ ਤੋ ਬਹੁਤ ਯਾਦ ਕਰੋਗੇਉਨ੍ਹਾਂ ਨੇ ਠੀਕ ਲਿਖਿਆ ਸੀਹੁਣ ਤੱਕ ਤਾਂ ਮੈਂ ਆਪਣੇ ਆਪ ਨੂੰ ਬਾਗੀ ਅਤੇ ਨਰਾਜ਼ ਬੇਟੇ ਦੇ ਰੂਪ ਵਿਚ ਪਹਿਚਾਣਦਾ ਸੀ ਪਰ ਹੁਣ ਮੈਂ ਕੌਣ ਹਾਂ? ਮੈਂ ਆਪਣੇ ਆਪ ਨੂੰ ਅਤੇ ਫੇਰ ਆਪਣੇ ਚਾਰੇ ਪਾਸੇ, ਨਵੀਆਂ ਨਜ਼ਰਾਂ ਨੂੰ ਦੇਖਦਾ ਹਾਂ ਕਿ ਬੱਸ ਕੀ ਇਹ ਹੀ ਚਾਹੀਦਾ ਸੀ ਮੈਨੂੰ ਜਿ਼ੰਦਗੀ ਤੋਂਇਸ ਦਾ ਪਤਾ ਅਜੇ ਦੂਜਿਆਂ ਨੂੰ ਨਹੀਂ ਹੈ ਪਰ ਉਹ ਸਾਰੀਆਂ ਚੀਜਾਂ ਜੋ ਕੱਲ੍ਹ ਤੱਕ ਮੈਨੂੰ ਖੁਸ਼ੀ ਦਿੰਦੀਆਂ ਸਨ ਝੂਠੀਆਂ ਤੇ ਨੁਮਾਇਸ਼ੀ ਲੱਗਣ ਲੱਗੀਆਂ ਹਨਹੁਣ ਮੇਰਾ ਦਿਲ ਉਨ੍ਹਾਂ ਗੱਲਾਂ ਵਿਚ ਜ਼ਿਆਦਾ ਲਗਦਾ ਹੈ ਜਿਸ ਨੂੰ ਦੁਨੀਆਂ ਦੀ ਜ਼ੁਬਾਨ ਵਿਚ ਕਿਹਾ ਜਾਵੇ ਤਾਂ, ਕੋਈ ਫਾਇਦਾ ਨਹੀਂਸ਼ਾਇਰੀ ਨਾਲ ਮੇਰਾ ਰਿਸ਼ਤਾ ਪੈਦਾਇਸ਼ੀ ਅਤੇ ਦਿਲਚਸਪੀ ਹਮੇਸ਼ਾ ਤੋਂ ਹੈਗਭਰੇਟ ਉਮਰ ਤੋਂ ਹੀ ਜਾਣਦਾ ਹਾਂ ਕਿ ਜੇ ਚਾਹਵਾਂ ਤਾਂ ਸ਼ਾਇਰੀ ਕਰ ਸਕਦਾ ਹਾਂ, ਪਰ ਅੱਜ ਤੱਕ ਕੀਤੀ ਨਹੀਂ ਹੈਇਹ ਵੀ ਮੇਰੀ ਨਰਾਜ਼ਗੀ ਤੇ ਬਗਾਵਤ ਦਾ ਇਕ ਪ੍ਰਤੀਕ ਹੈ1979 ਵਿਚ ਪਹਿਲੀ ਵਾਰ ਸਿ਼ਅਰ ਪੜ੍ਹਦਾ ਹਾਂ ਅਤੇ ਇਹ ਸ਼ਿਅਰ ਲਿਖ ਕੇ ਮੈਂ ਅਪਣੀ ਵਿਰਾਸਤ ਅਤੇ ਆਪਣੇ ਬਾਪ ਨਾਲ ਸਮਝੌਤਾ (ਸੁਲਾਹ ਜਾਂ ਰਾਜ਼ੀਨਾਮਾ) ਕਰ ਲਿਆ ਹੈਇਸ ਦੌਰਾਨ ਮੇਰੀ ਮੁਲਾਕਾਤ ਸ਼ਬਾਨਾ ਨਾਲ ਹੁੰਦੀ ਹੈਕੈਫ਼ੀ ਆਜ਼ਮੀ ਦੀ ਧੀ ਸ਼ਬਾਨਾ ਵੀ ਸ਼ਾਇਦ ਆਪਣੀਆਂ ਜੜ੍ਹਾਂ ਵੱਲ ਮੁੜ ਰਹੀ ਹੈਉਹਨੂੰ ਵੀ ਅਜਿਹੇ ਹਜ਼ਾਰਾਂ ਸਵਾਲ ਸਤਾਉਣ ਲੱਗੇ ਹਨ ਜਿਨ੍ਹਾਂ ਦੇ ਬਾਰੇ ਉਸਨੇ ਕਦੇ ਪਹਿਲਾਂ ਨਹੀਂ ਸੋਚਿਆ ਸੀਕੋਈ ਹੈਰਾਨੀ ਨਹੀ ਕਿ ਅਸੀਂ ਨੇੜੇ ਆਉਣ ਲਗਦੇ ਹਾਂਹੌਲੀ ਹੌਲੀ ਮੇਰੇ ਅੰਦਰ ਬਹੁਤ ਕੁੱਝ ਬਦਲ ਰਿਹਾ ਹੈਫਿਲਮੀ ਦੁਨੀਆਂ ਵਿਚ ਜੋ ਮੇਰੀ ਪਾਰਟਨਰਸ਼ਿੱਪ ਸੀ ਉਹ ਟੁੱਟ ਜਾਂਦੀ ਹੈਮੇਰੇ ਨੇੜਲੇ ਲੋਕ ਮੇਰੇ ਵਿਚ ਹੋਣ ਵਾਲੀਆਂ ਇਨ੍ਹਾਂ ਤਬਦੀਲੀਆਂ ਨੂੰ ਪ੍ਰੇਸ਼ਾਨੀ ਨਾਲ ਦੇਖ ਰਹੇ ਹਨ1983 ਵਿਚ ਮੈਂ ਤੇ ਹਨੀ ਵੱਖ ਹੋ ਜਾਂਦੇ ਹਾਂ।(ਹਨੀ ਨਾਲ ਮੇਰੀ ਸ਼ਾਦੀ ਜ਼ਰੂਰ ਟੁੱਟ ਗਈ ਹੈ ਪਰ ਤਲਾਕ ਵੀ ਸਾਡੀ ਦੋਸਤੀ ਦਾ ਕੁਝ ਨਹੀਂ ਵਿਗਾੜ ਸਕਿਆਜੇ ਕਰ ਮਾਂ-ਬਾਪ ਦੇ ਅਲੱਗ ਹੋਣ ਤੇ ਬੱਚਿਆਂ ਵਿਚ ਕੜਵਾਹਟ ਨਹੀਂ ਆਈ ਤਾਂ ਇਸ ਵਿਚ ਮੇਰਾ ਕਮਾਲ ਬਹੁਤ ਘੱਟ ਹੈ ਤੇ ਹਨੀ ਦੀ ਸਿਫ਼ਤ ਬਹੁਤ ਜ਼ਿਆਦਾ ਹੈਹਨੀ ਅੱਜ ਕੱਲ੍ਹ ਬਹੁਤ ਕਾਮਯਾਬ ਫਿਲਮ ਰਾਈਟਰ ਹੈ ਅਤੇ ਮੇਰੀ ਬਹੁਤ ਵਧੀਆ ਦੋਸਤਮੈਂ ਦੁਨੀਆਂ ਵਿਚ ਬਹੁਤ ਘੱਟ ਲੋਕਾਂ ਦੀ ਇੰਨੀ ਇੱਜ਼ਤ ਕਰਦਾ ਹਾਂ ਜਿੰਨੀ ਮੇਰੇ ਮਨ ਵਿਚ ਹਨੀ ਵਾਸਤੇ ਹੈ)

...........

ਮੈਂ ਇਕ ਕਦਮ ਚੁੱਕ ਤਾਂ ਲਿਆ ਸੀ ਪਰ ਘਰ ਤੋਂ ਨਿਕਲ ਕੇ ਕਈ ਸਾਲਾਂ ਤੱਕ ਮੇਰੀ ਜ਼ਿੰਦਗੀ ਕਟੀ ਉਮਰ ਹੋਟਲੋਂ ਮੇਂ, ਮਰੇ ਹਸਪਤਾਲ ਜਾ ਕਰਵਰਗੀ ਹੋ ਗਈ ਸੀਸ਼ਰਾਬ ਪਹਿਲਾਂ ਵੀ ਬਹੁਤ ਪੀਂਦਾ ਸਾਂ ਪਰ ਫੇਰ ਬਹੁਤ ਹੀ ਜ਼ਿਆਦਾ ਪੀਣ ਲੱਗਾਇਹ ਮੇਰੀ ਜ਼ਿੰਦਗੀ ਦਾ ਇਕ ਦੌਰ ਹੈ ਜਿਸ ਤੇ ਮੈਂ ਸ਼ਰਮਿੰਦਾ ਹਾਂਇਨ੍ਹਾਂ ਥੋੜ੍ਹੇ ਜਹੇ ਸਾਲਾਂ ਵਿਚ ਜੇ ਦੂਸਰਿਆਂ ਨੇ ਮੈਨੂੰ ਬਰਦਾਸ਼ਤ ਕਰ ਲਿਆ ਤਾਂ ਇਹ ਉਨ੍ਹਾਂ ਦਾ ਅਹਿਸਾਨ ਹੈਇਹ ਸੁਭਾਵਕ ਹੀ ਸੀ ਕਿ ਮੈਂ ਇੰਜ ਹੀ ਸ਼ਰਾਬ ਪੀਂਦਾ ਪੀਂਦਾ ਮਰ ਜਾਂਦਾ ਪਰ ਇਕ ਸਵੇਰੇ ਕਿਸੇ ਦੀ ਕਹੀ ਗੱਲ ਨੇ ਅਜਿਹਾ ਫੜਿਆ ਕਿ ਉਸ ਦਿਨ ਤੋਂ ਮੈਂ ਸ਼ਰਾਬ ਨੂੰ ਹੱਥ ਨਹੀਂ ਲਾਇਆ ਤੇ ਨਾ ਹੀ ਕਦੀ ਲਾਵਾਂਗਾ

.............

ਅੱਜ ਇੰਨੇ ਸਾਲਾਂ ਬਾਅਦ ਜਦ ਆਪਣੀ ਜ਼ਿੰਦਗੀ ਨੂੰ ਦੇਖਦਾ ਹਾਂ ਤਾਂ ਲਗਦਾ ਹੈ ਕਿ ਪਹਾੜਾਂ ਤੋਂ ਝਰਨੇ ਵਾਂਗ ਉਤਰਦੀ, ਚੱਟਾਨਾਂ ਨਾਲ ਟਕਰਾਉਂਦੀ, ਪੱਥਰਾਂ ਵਿਚੋਂ ਆਪਣਾ ਰਸਤਾ ਢੂੰਡਦੀ, ਫੈਲਦੀ, ਵਲ਼ ਖਾਂਦੀ, ਅਣਗਿਣਤ ਘੁੰਮਣਘੇਰੀਆਂ ਬਣਾਉਂਦੀ ਅਤੇ ਆਪਣੇ ਹੀ ਕਿਨਾਰਿਆਂ ਨੂੰ ਖੋਰਦੀ ਹੋਈ ਇਹ ਨਦੀ ਹੁਣ ਮੈਦਾਨਾਂ ਵਿਚ ਆ ਕੇ ਸ਼ਾਂਤ ਅਤੇ ਗਹਿਰੀ ਹੋ ਗਈ ਹੈ

...........

ਮੇਰੇ ਬੱਚੇ ਜੋਯਾ ਤੇ ਫਰਹਾਨ ਵੱਡੇ ਹੋ ਗਏ ਹਨ ਅਤੇ ਬਾਹਰ ਵਾਲੀ ਦੁਨੀਆਂ ਵਿਚ ਆਪਣੇ ਪਹਿਲੇ ਕਦਮ ਰੱਖਣ ਵਾਲੇ ਹਨਉਨ੍ਹਾਂ ਦੀਆਂ ਅੱਖਾਂ ਵਿਚ ਆਉਣ ਵਾਲੇ ਕੱਲ੍ਹ ਬਾਰੇ ਹੁਸੀਨ ਸੁਪਨੇ ਹਨਸਲਮਾਨ, ਮੇਰਾ ਛੋਟਾ ਭਰਾ ਅਮਰੀਕਾ ਵਿਚ ਬਹੁਤ ਕਾਮਯਾਬ ਸਾਇਕੋਇਨਾਲਿਸਟ,(ਮਾਨਸਿਕ ਰੋਗਾਂ ਦਾ ਮਾਹਰ) ਬਹੁਤ ਸਾਰੀਆਂ ਕਿਤਾਬਾਂ ਦਾ ਲੇਖਕ, ਬਹੁਤ ਵਧੀਆ ਸ਼ਾਇਰ, ਇਕ ਮੁਹੱਬਤ ਕਰਨ ਵਾਲੀ ਬੀਵੀ ਦਾ ਪਤੀ ਅਤੇ ਦੋ ਬਹੁਤ ਹੀ ਹੋਣਹਾਰ ਬੱਚਿਆਂ ਦਾ ਬਾਪ ਹੈਜ਼ਿੰਦਗੀ ਦੇ ਰਸਤੇ ਉਹਦੇ ਵਾਸਤੇ ਘੱਟ ਮੁਸ਼ਕਿਲ ਨਹੀਂ ਸਨਪਰ ਉਸਨੇ ਆਪਣੀ ਅਣਥੱਕ ਮਿਹਨਤ ਅਤੇ ਲਗਨ ਨਾਲ ਆਪਣੀ ਹਰ ਮੰਜ਼ਿਲ ਪਾ ਲਈ ਹੈ ਅਤੇ ਅਜੇ ਵੀ ਅੱਗੇ ਤੋਂ ਅੱਗੇ ਵਧ ਰਿਹਾ ਹੈਮੈਂ ਖ਼ੁਸ਼ ਹਾਂ ਤੇ ਸ਼ਬਾਨਾ ਵੀ ਜੋ ਸਿਰਫ਼ ਮੇਰੀ ਪਤਨੀ ਹੀ ਨਹੀਂ ਮੇਰੀ ਮਹਿਬੂਬਾ ਵੀ ਹੈਜੋ ਇਕ ਖ਼ੂਬਸੂਰਤ ਦਿਲ ਵੀ ਹੈ ਅਤੇ ਕੀਮਤੀ ਜ਼ਿਹਨ ਵੀ ਮੈਂ ਜਿਸ ਦੁਨੀਆਂ ਮੇਂ ਰਹਿਤਾ ਹੂੰ ਵੋਹ ਉਸ ਦੁਨੀਆਂ ਕੀ ਔਰਤ ਹੈਇਹ ਸਤਰ ਜੇ ਵਰ੍ਹਿਆਂ ਪਹਿਲਾਂ ਮਜ਼ਾਜ਼ਨੇ ਕਿਸੇ ਲਈ ਨਾ ਲਿਖੀ ਹੁੰਦੀ ਤਾਂ ਮੈਂ ਸ਼ਬਾਨਾ ਵਾਸਤੇ ਲਿਖਦਾ

...........

ਅੱਜ, ਉਂਜ ਤਾਂ ਜ਼ਿੰਦਗੀ ਮੇਰੇ ਉੱਪਰ ਹਰ ਪਾਸਿਉਂ ਮਿਹਰਬਾਨ ਹੈ ਪਰ ਬਚਪਨ ਦਾ ਉਹ ਇਕ ਦਿਨ 18 ਜਨਵਰੀ 1953 ਹੁਣ ਵੀ ਯਾਦ ਆਉਂਦਾ ਹੈਥਾਂ ਲਖਨਊ ਮੇਰੇ ਨਾਨੇ ਦਾ ਘਰ ਰੋਂਦੀ ਹੋਈ ਮੇਰੀ ਮਾਸੀ, ਮੇਰੇ ਛੋਟੇ ਭਰਾ ਸਲਮਾਨ ਨੂੰ, ਜਿਸ ਦੀ ਉਮਰ ਸਾਢੇ ਛੇ ਸਾਲ ਹੈ ਅਤੇ ਮੈਨੂੰ ਹੱਥ ਫੜ ਕੇ ਘਰ ਦੇ ਉਸ ਵੱਡੇ ਕਮਰੇ ਵਿਚ ਲੈ ਜਾਂਦੀ ਹੈ ਜਿੱਥੇ ਫਰਸ਼ ਤੇ ਬਹੁਤ ਸਾਰੀਆਂ ਔਰਤਾਂ ਬੈਠੀਆਂ ਹਨਤਖਤ ਪਰ ਸਫੈਦ ਕਫ਼ਨ ਵਿਚ ਲਪੇਟੀ ਮੇਰੀ ਮਾਂ ਦਾ ਚਿਹਰਾ ਨੰਗਾ ਹੈਸਿਰਹਾਣੇ ਬੈਠੀ ਮੇਰੀ ਬੁੱਢੀ ਨਾਨੀ ਥੱਕੀ ਜਹੀ ਹੌਲ਼ੀ ਹੌਲ਼ੀ ਰੋ ਰਹੀ ਹੈਦੋ ਔਰਤਾਂ ਉਹਨੂੰ ਸੰਭਾਲ ਰਹੀਆਂ ਹਨਮੇਰੀ ਮਾਸੀ ਸਾਨੂੰ ਦੋਹਾਂ ਬੱਚਿਆਂ ਨੂੰ ਉਸ ਤਖ਼ਤ ਕੋਲ ਲੈ ਜਾਂਦੀ ਹੈ ਅਤੇ ਕਹਿੰਦੀ ਹੈ, ਆਪਣੀ ਮਾਂ ਨੂੰ ਆਖਰੀ ਵਾਰ ਦੇਖ ਲਉਮੈਂ ਕੱਲ੍ਹ ਹੀ ਅੱਠਾਂ ਸਾਲਾਂ ਦਾ ਹੋਇਆ ਸੀਸਮਝਦਾਰ ਹਾਂਪਤਾ ਹੈ ਮੌਤ ਕੀ ਹੁੰਦੀ ਹੈਮੈਂ ਆਪਣੀ ਮਾਂ ਦੇ ਚਿਹਰੇ ਨੂੰ ਬਹੁਤ ਹੀ ਧਿਆਨ ਨਾਲ ਦੇਖਦਾ ਹਾਂ ਕਿ ਚੰਗੀ ਤਰ੍ਹਾਂ ਯਾਦ ਹੋ ਜਾਵੇਮੇਰੀ ਮਾਸੀ ਕਹਿ ਰਹੀ ਹੈ ਇਹਦੇ ਨਾਲ ਵਾਅਦਾ ਕਰੋ ਕਿ ਤੁਸੀਂ ਜ਼ਿੰਦਗੀ ਵਿਚ ਕੁਝ ਬਣੋਗੇਇਹਦੇ ਨਾਲ ਵਾਅਦਾ ਕਰੋ ਕਿ ਤੁਸੀਂ ਜ਼ਿੰਦਗੀ ਵਿਚ ਕੁਝ ਕਰੋਗੇਮੈਥੋਂ ਕੁੱਝ ਕਹਿ ਨਹੀਂ ਹੁੰਦਾ, ਬਸ! ਦੇਖਦਾ ਰਹਿੰਦਾ ਹਾਂ ਅਤੇ ਫੇਰ ਕੋਈ ਔਰਤ ਮੇਰੀ ਮਾਂ ਦੇ ਚਿਹਰੇ ਤੇ ਕਫ਼ਨ ਪਾ ਦਿੰਦੀ ਹੈ

...........

ਅਜਿਹਾ ਤਾਂ ਨਹੀਂ ਕਿ ਮੈਂ ਜ਼ਿੰਦਗੀ ਵਿਚ ਕੁਝ ਕੀਤਾ ਹੀ ਨਹੀਂ ਪਰ ਫੇਰ ਇਹ ਖ਼ਿਆਲ ਆਉਂਦਾ ਹੈ ਕਿ ਜਿੰਨਾ ਕਰ ਸਕਦਾ ਹਾਂ ਉਸਦਾ ਤਾਂ ਚੌਥਾ ਹਿੱਸਾ ਵੀ ਅਜੇ ਤੱਕ ਨਹੀਂ ਕੀਤਾ ਅਤੇ ਇਸ ਖ਼ਿਆਲ ਦੀ ਦਿੱਤੀ ਹੋਈ ਬੇਚੈਨੀ ਜਾਂਦੀ ਨਹੀਂ

*****

ਸਮਾਪਤ



Sunday, August 1, 2010

ਰੋਜ਼ੀ ਸਿੰਘ - ਚਲੋ ਚਾਲ਼ੀ ਸਾਲਾਂ ਬਾਅਦ ਹੀ ਸਹੀ ਕਿਸੇ ਨੂੰ ਸ਼ਿਵ ਦੀ ਯਾਦ ਤਾਂ ਆਈ - ਲੇਖ

ਚਲੋ ਚਾਲ਼ੀ ਸਾਲਾਂ ਬਾਅਦ ਹੀ ਸਹੀ ਕਿਸੇ ਨੂੰ ਸ਼ਿਵ ਦੀ ਯਾਦ ਤਾਂ ਆਈ.....!

ਲੇਖ

ਸਾਨੂੰ ਲੱਖਾਂ ਦਾ ਤਨ ਲੱਭ ਗਿਆ

ਪਰ ਇੱਕ ਦਾ ਮਨ ਵੀ ਨਾ ਮਿਲਿਆ

ਸ਼ਾਇਦ ਸ਼ਿਵ ਕੁਮਾਰ ਦੀਆਂ ਇਹ ਉਕਤ ਸਤਰਾਂ ਅੱਜ ਦੇ ਖ਼ੁਦਗ਼ਰਜ ਲੋਕਾਂ ਨੂੰ ਚੀਖ ਚੀਖ ਕੇ ਇਹੋ ਆਖ ਰਹੀਆਂ ਹਨ ਕਿਉਂ ਜੋ ਬੀਤੀ 29 ਅਤੇ 30 ਜੁਲਾਈ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮਹਾਨ ਕਵੀ ਸਵ: ਸ਼ਿਵ ਕੁਮਾਰ ਬਟਾਲਵੀ ਦੇ ਜਨਮ ਦਿਨ ਮੌਕੇ ਦੋ ਦਿਨਾ ਰਾਜ ਪੱਧਰੀ ਸਮਾਗਮ ਕਰਵਾਇਆ ਗਿਆਚਲੋ ਉਸਦੇ ਮਰਨ ਤੋ 40 ਸਾਲਾਂ ਬਾਅਦ ਹੀ ਸਹੀ ਕਿਸੇ ਨੂੰ ਉਸ ਬਿਰਹਾ ਮਾਰੇ ਸ਼ਿਵ ਦੀ ਯਾਦ ਤਾਂ ਆਈ, ਜਿਸ ਨੇ ਲੋਹੇ ਦੇ ਸ਼ਹਿਰ ਬਟਾਲੇ ਨੂੰ ਵਿਸ਼ਵ ਦੇ ਨਕਸ਼ੇ ਉਤੇ ਲਿਆ ਖੜ੍ਹਾ ਕੀਤਾਇਸਦੇ ਨਾਲ ਹੀ ਬਟਾਲੇ ਦੇ ਲੋਕਾਂ ਅਤੇ ਇਲਾਕੇ ਦੇ ਸਾਹਿਤਕਾਰਾਂ, ਲੇਖਕਾਂ ਅਤੇ ਅਖੌਤੀ ਅਦੀਬਾਂ ਨੂੰ ਵੀ ਸ਼ਿਵ ਨੂੰ ਯਾਦ ਕਰਨ ਲਈ ਦੋ ਘੜੀ ਦਾ ਵਕ਼ਤ ਮਿਲ ਹੀ ਗਿਆ

-----

ਓਦਾਂ ਜੇ ਵੇਖਿਆ ਜਾਵੇ ਤਾਂ ਇਹ ਸ਼ਿਵ ਯਾਦਗਾਰੀ ਸਮਾਗਮ ਘੱਟ ਅਤੇ ਸਿਆਸੀ ਦਿਖਾਵੇਬਾਜੀ ਜ਼ਿਆਦਾ ਸੀਸ਼ਿਵ ਦਾ ਜਨਮ ਦਿਨ 23 ਜੁਲਾਈ ਨੂੰ ਦੇਸ਼ ਦੁਨੀਆਂ ਦੇ ਵੱਖ ਵੱਖ ਹਿੱਸਿਆਂ ਵਿੱਚ ਮਨਾਇਆ ਜਾਂਦਾ ਤੇ ਮਨਾਇਆ ਵੀ ਜਾਣਾ ਚਾਹੀਦੈਪਰ ਇਸ ਵਾਰ ਪੰਜਾਬ ਸਰਕਾਰ ਨੇ ਜੋ ਕਮਾਲ ਕੀਤੀ ਹੈ ਉਸ ਵਾਸਤੇ ਸਰਕਾਰ ਦੀ ਤਾਰੀਫ਼ ਤੇ ਕਰਨੀ ਬਣਦੀ ਹੀ ਹੈ ਭਾਵੇਂ ਕਿ ਸਰਕਾਰੀ ਕਾਰਜਕਾਲ ਦੇ ਆਖਰੀ ਮਹੀਨਿਆਂ ਵਿੱਚ ਕੀਤੀ ਇਹ ਕਾਰਵਾਈ ਇੱਕ ਸਿਆਸੀ ਸਟੰਟ ਹੀ ਕਿਉ ਨਾ ਹੋਵੇ ਫਿਰ ਵੀ ਪੰਜਾਬ ਸਰਕਾਰ ਵਧਾਈ ਦੀ ਹੱਕ਼ਦਾਰ ਹੈ

-----

ਸ਼ਿਵ ਨੂੰ ਮਰਨ ਉਪਰੰਤ ਸ਼ਿਵ ਬਟਾਲਵੀ ਐਵਾਰਡ ਨਾਲ ਸਨਮਾਨਿਆ ਗਿਆ ਹੈ ਇੱਕ ਵੱਡੀ ਗੱਲ ਐਇਹ ਐਵਾਰਡ ਉਹਨਾਂ ਦੀ ਧਰਮ ਪਤਨੀ ਸ੍ਰੀਮਤੀ ਅਰੁਣਾ ਨੂੰ ਦਿੱਤਾ ਗਿਐ ਨਾਲ ਹੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਦੇ ਬੇਟੇ ਮਿਹਰਬਾਨ ਬਟਾਲਵੀ ਨੂੰ ਪੰਜਾਬੀ ਯੂਨੀਵਰਸਿਟੀ ਵਿੱਚ ਨੌਕਰੀ ਦੇਣ ਦਾ ਵੀ ਐਲਾਨ ਕੀਤਾ ਹੈ, ਪਰ ਹੈਰਾਨਗੀ ਦੀ ਗੱਲ ਤਾਂ ਇਹ ਹੈ ਕਿ ਇਨੇ ਸਾਲਾਂ ਪਹਿਲਾਂ ਕੀ ਸਰਕਾਰਾਂ ਸੁੱਤੀਆਂ ਰਹੀਆਂ ਹਨਇਸਤੋਂ ਪਹਿਲਾਂ ਵੀ ਕਈ ਸਰਕਾਰਾਂ ਆਈਆਂ ਅਤੇ ਮੌਜੂਦਾ ਅਕਾਲੀ ਭਾਜਪਾ ਸਰਕਾਰ ਵੀ ਇਸ ਤੋਂ ਪਹਿਲਾਂ ਤਿੰਨ ਵਾਰ ਸੱਤਾ ਵਿੱਚ ਆ ਚੁੱਕੀ ਹੈ ਪਰ ਇਸ ਸਾਲ ਹੀ ਸ਼ਿਵ ਦਾ ਏਨਾ ਹੇਜ ਕਿਉ ਦਿਖਾਇਆ ਗਿਆ ਹੈ?

-----

ਇਸ ਲੰਘੇ ਸਮਾਗਮ ਵਿੱਚ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ਼ਿਵ ਬਟਾਲਵੀ ਐਡੀਟੋਮੀਅਮ ਨੂੰ ਵਿਸ਼ਵ ਪੱਧਰੀ ਸਭਿਆਚਾਰਕ ਕੇਂਦਰ ਬਣਾਉਣ ਦਾ ਵੀ ਐਲਨ ਕੀਤਾ, ਚਲੋ ਇਹ ਵੀ ਮਨ ਨੂੰ ਥੋੜ੍ਹਾ ਜਿਹਾ ਸਕੂਨ ਦੇਣ ਵਾਲੀ ਗੱਲ ਹੈ ਕਿਉਂ ਜੋ ਹੁਣ ਤੱਕ ਤਾਂ ਇਹ ਐਡੀਟੋਰੀਅਮ ਤਾਂ ਕੂੜਾ ਸੁੱਟਣ ਦੇ ਹੀ ਕੰਮ ਆਉਦਾ ਰਿਹਾ ਹੈਸਰਕਾਰ ਵੱਲੋਂ ਕੀਤੇ ਗਏ ਵੱਡੇ ਵੱਡੇ ਦਾਅਵੇ ਅਤੇ ਵਾਅਦੇ ਪੂਰੇ ਹੋਣੇ ਤਾਂ ਦਿਲ ਨੂੰ ਤਸੱਲੀ ਜਿਹੀ ਦੇਣ ਵਾਲੀ ਗੱਲ ਹੈ ਪਰ ਇਨਾ ਜ਼ਰੂਰ ਹੈ ਕਿ ਇਸ ਸਮਾਗਮ ਨਾਲ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਦੀ ਸੁਖਬੀਰ ਬਾਦਲ ਨਾਲ ਸਟੇਜ ਉੱਤੇ ਅੱਗੇ ਹੋ ਹੋ ਕੇ ਫੋਟੋਆਂ ਖਿਚਵਾਉਣ ਦੀ ਰੀਝ ਜ਼ਰੂਰ ਪੂਰੀ ਹੋ ਗਈ ਹੈਹੈਰਾਨਗੀ ਦੀ ਗੱਲ ਤਾਂ ਉਦੋਂ ਹੋਈ ਜਦ ਸ਼ਿਵ ਦੇ ਪੁੱਤਰ ਮਿਹਰਬਾਨ ਨੇ ਐਡੀਟੋਰੀਮ ਦੀ ਹਾਲਤ ਵੇਖ ਕਿ ਇਹ ਆਖ ਦਿੱਤਾ ਕਿ ਜਾਂ ਤਾਂ ਇਸਨੂੰ ਠੀਕ ਕਰੋ ਜਾਂ ਸ਼ਿਵ ਕੁਮਾਬ ਬਟਾਲਵੀ ਦਾ ਨਾਮ ਐਡੀਟੋਰੀਅਮ ਤੋਂ ਮਿਟਾ ਦੇਵੋਅਕਾਲੀ ਭਾਜਪਾ ਦੇ ਚਹੇਤੇ ਰਾਜ ਗਾਇਕ ਨੇ ਵੀ ਆਪਣੇ ਪ੍ਰੋਗਰਾਮ ਦੌਰਾਨ ਇਹ ਸ਼ਬਦ ਕਹੇ ਕੇ ਚਲੋ ਦੇਰ ਆਏ ਦਰੁਸਤ ਆਏਸਰਕਾਰ ਨੂੰ ਏਨੇ ਸਾਲਾਂ ਵਿੱਚ ਸ਼ਿਵ ਦੀ ਯਾਦ ਤਾਂ ਆਈ

-----

ਸ਼ਿਵ ਦੇ ਜਨਮ ਦਿਨ ਤੋਂ ਹਫ਼ਤਾ ਬਾਅਦ ਕੀਤੇ ਗਏ ਇਸ ਸਮਾਗਮ ਵਿੱਚ ਅਤੇ ਖ਼ਾਸ ਤੌਰ ਤੇ ਸਮਾਪਤੀ ਵਾਲੇ ਦਿਨ ਸਾਹਿਤ ਜਗਤ ਦੀ ਕਿਸੇ ਵੀ ਵੱਡੀ ਸ਼ਖ਼ਸੀਅਤ ਦੀ ਘਾਟ ਜਿਥੇ ਸਾਹਿਤ ਪ੍ਰੇਮੀਆਂ ਅਤੇ ਆਮ ਲੋਕਾਂ ਨੂੰ ਰੜਕਦੀ ਰਹੀ ਉਥੇ ਕਿਸੇ ਵੀ ਵੱਡੇ ਸਾਹਿਤਕਾਰ, ਲੇਖਕ, ਕਿਸੇ ਸਾਹਿਤਕ ਸੱਥ, ਪੰਜਾਬ ਸਾਹਿਤ ਅਕੈਡਮੀ ਦੇ ਪ੍ਰਧਾਨ ਗੁਰਭਜਨ ਗਿੱਲ ਅਤੇ ਕਿਸੇ ਵੀ ਹੋਰ ਸਾਹਿਤਕ ਹਸਤੀ ਦਾ ਨਾਮ ਅਗਲੇ ਦਿਨ ਦੀਆਂ ਅਖ਼ਬਾਰਾਂ ਵਿੱਚ ਨਜ਼ਰੀਂ ਨਹੀਂ ਆਇਆਸਗੋਂ ਸੁਖਬੀਰ ਬਾਦਲ ਵੱਲੋਂ 15 ਕਰੋੜ ਦੀ ਲਾਗਤ ਨਾਲ ਬਣਿਆ ਓਵਰ ਬ੍ਰਿਜ, ਰੇਲਵੇ ਬ੍ਰਿਜ ਅਤੇ ਸਰਕਾਰੀ ਵਾਅਦੇ ਛਾਏ ਰਹੇ

-----

ਸ਼ਿਵ ਦੇ ਮਰਨ ਉਪਰੰਤ 40 ਸਾਲ ਬਾਅਦ ਕਰਵਾਏ ਗਏ ਇਹ ਪਲੇਠਾ ਪ੍ਰੋਗਰਾਮ ਸਿਆਸਤ ਦੀ ਭੇਂਟ ਚੜ ਗਿਆਸ਼ਾਹਿਤ ਨਾਲ ਮੋਹ ਰੱਖਣ ਵਾਲੇ ਲੋਕ ਇਹ ਵੇਖ ਕੇ ਹੈਰਾਨ ਹੁੰਦੀ ਰਹੇ ਅਤੇ ਮੂੰਹ ਵਿੱਚ ਉਂਗਲੀਆਂ ਪਾਉਣ ਤੋਂ ਇਲਾਵਾ ਹੋਰ ਕੁਝ ਨਾ ਕਰ ਸਕੇ

-----

ਅੱਜ ਜਿਥੇ ਕੁੱਝ ਲੋਕ ਸ਼ਿਵ ਦੀਆਂ ਗ਼ਜ਼ਲਾਂ, ਕਵਿਤਾਵਾਂ ਤੇ ਗੀਤਾਂ ਨੂੰ ਬੋਲ ਕੇ ਸ਼ੋਹਰਤਾਂ ਖੱਟ ਰਹੇ ਨੇ ਅਤੇ ਪ੍ਰਕਾਸ਼ਕ ਉਸ ਦੀਆਂ ਕਿਤਾਬਾਂ ਛਾਪ-ਛਾਪ ਮੋਟੀਆਂ ਰਕਮਾਂ ਕਮਾ ਰਹੇ ਨੇ ਉਥੇ ਹੁਣ ਸਿਆਸਤਦਾਨ ਵੀ ਲੋਟੂ ਟੋਲਿਆਂ ਨਾਲ ਰਲ ਕੇ ਉਸ ਮਰਹੂਮ ਕਵੀ ਦੀ ਰੂਹ ਨੂੰ ਨਿਰਾਸ਼ ਅਤੇ ਪ੍ਰੇਸ਼ਾਨ ਕਰਨ ਲੱਗ ਪਏ।

-----

ਲੋਕ ਸੰਪਰਕ ਵਿਭਾਗ ਪੰਜਾਬ ਦੀ ਦੇਖ ਰੇਖ ਵਿੱਚ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਸ਼ਿਵ ਦਾ ਸਿਰਫ ਨਾਮ ਵਰਤਿਆ ਗਿਆ ਲਗਦਾ ਹੈਉਸ ਪ੍ਰਤੀ ਸੱਚੀ ਸ਼ਰਧਾ ਨਾ ਤਾਂ ਕਿਸੇ ਮੰਤਰੀ ਵਿੱਚ ਦਿਸੀ ਅਤੇ ਨਾ ਹੀ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਕਿਸੇ ਹੋਰ ਵਰਗ ਦੇ ਨੁਮਾਇੰਦਿਆਂ ਵਿੱਚਹਾਂ, ਏਨੀ ਗੱਲ ਜ਼ਰੂਰ ਹੈ ਕਿ ਸ਼ਿਵ ਦੀ ਸੁਪਤਨੀ ਅਤੇ ਬੇਟੇ ਦੀਆਂ ਸ਼ਰਧਾ ਅਤੇ ਸਨਮਾਨ ਨਾਲ ਅੱਖਾ ਜ਼ਰੂਰ ਨਮ ਹੋ ਗਈਆਂਸਿਆਸਤ ਦੀ ਭੇਟ ਚੜ੍ਹਿਆ ਇਹ ਮੇਲਾ ਸਾਹਨੀ ਅਤੇ ਸੇਖਵਾਂ ਦਰਮਿਆਨ ਸਿਆਸੀ ਅਖਾੜਾ ਬਣ ਕੇ ਰਹਿ ਗਿਆਇਸ ਮੇਲੇ ਦੌਰਾਨ ਸਾਹਿਤ ਨਾਲ ਸਬੰਧਤ ਕੋਈ ਵੀ ਗੱਲ ਕਰਨੀ ਤਾਂ ਇੱਕ ਪਾਸੇ ਸਗੋਂ ਸਾਹਿਤਕ ਮਰਿਯਾਦਾ ਨੂੰ ਵੀ ਛਿੱਕੇ ਟੰਗਿਆ ਗਿਆਇਸ ਰਾਜ ਪੱਧਰੀ ਸਮਾਗਮ ਵਿੱਚ ਕਿਸੇ ਵੀ ਨਾਮਵਾਰ ਕਈ, ਲੇਖਕ ਆਦਿ ਦੀ ਕੋਈ ਕਿਤਾਬ ਰਿਲੀਜ਼ ਨਾ ਹੋਣਾ ਅਤੇ ਨਾ ਹੀ ਕਿਸੇ ਨਾਮਵਰ ਸਾਹਿਤਕ ਹਸਤੀ ਦਾ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣਾ ਇਹ ਦਰਸਾਉਦਾ ਹੈ ਕਿ ਇਹ ਮੇਲਾ ਸਾਹਿਤ ਨਾ ਹੋ ਕਿ ਸਿਆਸੀ ਸਟੰਟ ਸੀ ਜਿਸਦਾ ਲਾਭ ਸਾਹਿਤ ਪ੍ਰੇਮੀਆਂ ਨੂੰ ਤੇ ਭਾਵੇ ਨਾ ਹੋਵੇ ਪਰ ਅਕਾਲੀ ਭਾਜਪਾ ਸਕਰਾਰ ਦੇ ਲੋਕਾਂ ਨੇ ਆਪਣੀ ਟੌਹਰ ਜ਼ਰੂਰ ਬਣਾ ਲਈ ਹੈ ਕਿ ਉਹਨਾਂ ਨੇ ਸ਼ਿਵ ਕੁਮਾਰ ਬਟਾਲਵੀ ਦਾ ਜਨਮ ਦਿਹਾੜਾ ਰਾਜ ਪੱਧਰ ਤੇ ਮਨਾਉਣ ਵਿੱਚ ਪਹਿਲ ਕੀਤੀ ਹੈ

-----

ਮਹਾਂ ਕਵਿ ਲੂਣਾ ਲਈ 1968 ਵਿੱਚ ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋ ਕੌਮੀ ਇਨਾਮ ਲਈ ਸਨਮਾਨਿਤ ਕੀਤਾ ਜਾਣ ਵਾਲੇ ਸ਼ਿਵ ਬਟਾਲਵੀ ਦੇ ਮੇਲੇ ਨੂੰ ਸਿਆਸੀ ਖੇਡ ਬਣਾਉਣ ਵਾਲੇ ਲੋਕਾਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕੇ ਸ਼ਿਵ ਆਪਣੀ ਛੋਟੀ ਜਿਹੀ ਉਮਰ ਵਿੱਚ ਏਨਾ ਮਕ਼ਬੂਲ ਸ਼ਾਇਰ ਬਣ ਗਿਆ ਸੀ ਕਿ ਦੁਨੀਆ ਵਿੱਚ ਜਿਥੇ-ਜਿਥੇ ਵੀ ਪੰਜਾਬੀ ਵੱਸਦਾ ਹੈ ਉਥੇ-ਉਥੇ ਵਾਰਿਸ ਦੀ ਹੀਰ ਵਾਂਗ ਸ਼ਿਵ ਦੇ ਗੀਤ ਗਾਏ ਜਾਂਦੇ ਨੇ ਤੇ ਗਾਏ ਜਾਣਗੇਮੌਸਮ ਆਉਂਦੇ ਨੇ ਚਲੇ ਜਾਂਦੇ ਨੇ ਬਰਸਾਤਾਂ ਆਉਂਦੀਆਂ ਨੇ ਚਲੀਆਂ ਜਾਂਦੀਆਂ ਨੇ ਪਰ ਸ਼ਿਵ ਦੇ ਗੀਤ ਲੋਕ ਦਿਲਾਂ ਦੀ ਧੜਕਣ ਬਣ ਕੇ ਸਦਾ ਸਾਡੇ ਸੀਨਿਆਂ ਵਿੱਚ ਧੜਕਦੇ ਰਹਿਣਗੇਕਿਉਂਕਿ ਸ਼ਿਵ ਦੀ ਕਵਿਤਾ ਤੇ ਲੇਖਣੀ ਵਿੱਚ ਸਦੀਵਤਾ ਦੇ ਅੰਸ਼ ਹਨਪਰ ਸਰਕਾਰਾਂ ਆਉਦੀਆਂ ਜਾਂਦੀਆਂ ਰਹਿੰਦੀਆਂ ਨੇ ਇਹ ਸਿਆਸੀ ਲੋਕਾਂ ਵਿੱਚੋਂ ਬਹੁਤ ਘੱਟ ਲੋਕਾਂ ਨੂੰ ਲੰਮੇ ਸਮੇ ਤੱਕ ਯਾਦ ਕੀਤਾ ਜਾਂਦੈ ਉਹ ਜਿਸਨੇ ਕੋਈ ਚੰਗਾ ਕੰਮ ਕੀਤਾ ਹੋਵੇਨਹੀਂ ਤਾਂ ਬਹੁਤਿਆਂ ਨੂੰ ਤਾਂ.........?