ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Sunday, August 1, 2010

ਰੋਜ਼ੀ ਸਿੰਘ - ਚਲੋ ਚਾਲ਼ੀ ਸਾਲਾਂ ਬਾਅਦ ਹੀ ਸਹੀ ਕਿਸੇ ਨੂੰ ਸ਼ਿਵ ਦੀ ਯਾਦ ਤਾਂ ਆਈ - ਲੇਖ

ਚਲੋ ਚਾਲ਼ੀ ਸਾਲਾਂ ਬਾਅਦ ਹੀ ਸਹੀ ਕਿਸੇ ਨੂੰ ਸ਼ਿਵ ਦੀ ਯਾਦ ਤਾਂ ਆਈ.....!

ਲੇਖ

ਸਾਨੂੰ ਲੱਖਾਂ ਦਾ ਤਨ ਲੱਭ ਗਿਆ

ਪਰ ਇੱਕ ਦਾ ਮਨ ਵੀ ਨਾ ਮਿਲਿਆ

ਸ਼ਾਇਦ ਸ਼ਿਵ ਕੁਮਾਰ ਦੀਆਂ ਇਹ ਉਕਤ ਸਤਰਾਂ ਅੱਜ ਦੇ ਖ਼ੁਦਗ਼ਰਜ ਲੋਕਾਂ ਨੂੰ ਚੀਖ ਚੀਖ ਕੇ ਇਹੋ ਆਖ ਰਹੀਆਂ ਹਨ ਕਿਉਂ ਜੋ ਬੀਤੀ 29 ਅਤੇ 30 ਜੁਲਾਈ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮਹਾਨ ਕਵੀ ਸਵ: ਸ਼ਿਵ ਕੁਮਾਰ ਬਟਾਲਵੀ ਦੇ ਜਨਮ ਦਿਨ ਮੌਕੇ ਦੋ ਦਿਨਾ ਰਾਜ ਪੱਧਰੀ ਸਮਾਗਮ ਕਰਵਾਇਆ ਗਿਆਚਲੋ ਉਸਦੇ ਮਰਨ ਤੋ 40 ਸਾਲਾਂ ਬਾਅਦ ਹੀ ਸਹੀ ਕਿਸੇ ਨੂੰ ਉਸ ਬਿਰਹਾ ਮਾਰੇ ਸ਼ਿਵ ਦੀ ਯਾਦ ਤਾਂ ਆਈ, ਜਿਸ ਨੇ ਲੋਹੇ ਦੇ ਸ਼ਹਿਰ ਬਟਾਲੇ ਨੂੰ ਵਿਸ਼ਵ ਦੇ ਨਕਸ਼ੇ ਉਤੇ ਲਿਆ ਖੜ੍ਹਾ ਕੀਤਾਇਸਦੇ ਨਾਲ ਹੀ ਬਟਾਲੇ ਦੇ ਲੋਕਾਂ ਅਤੇ ਇਲਾਕੇ ਦੇ ਸਾਹਿਤਕਾਰਾਂ, ਲੇਖਕਾਂ ਅਤੇ ਅਖੌਤੀ ਅਦੀਬਾਂ ਨੂੰ ਵੀ ਸ਼ਿਵ ਨੂੰ ਯਾਦ ਕਰਨ ਲਈ ਦੋ ਘੜੀ ਦਾ ਵਕ਼ਤ ਮਿਲ ਹੀ ਗਿਆ

-----

ਓਦਾਂ ਜੇ ਵੇਖਿਆ ਜਾਵੇ ਤਾਂ ਇਹ ਸ਼ਿਵ ਯਾਦਗਾਰੀ ਸਮਾਗਮ ਘੱਟ ਅਤੇ ਸਿਆਸੀ ਦਿਖਾਵੇਬਾਜੀ ਜ਼ਿਆਦਾ ਸੀਸ਼ਿਵ ਦਾ ਜਨਮ ਦਿਨ 23 ਜੁਲਾਈ ਨੂੰ ਦੇਸ਼ ਦੁਨੀਆਂ ਦੇ ਵੱਖ ਵੱਖ ਹਿੱਸਿਆਂ ਵਿੱਚ ਮਨਾਇਆ ਜਾਂਦਾ ਤੇ ਮਨਾਇਆ ਵੀ ਜਾਣਾ ਚਾਹੀਦੈਪਰ ਇਸ ਵਾਰ ਪੰਜਾਬ ਸਰਕਾਰ ਨੇ ਜੋ ਕਮਾਲ ਕੀਤੀ ਹੈ ਉਸ ਵਾਸਤੇ ਸਰਕਾਰ ਦੀ ਤਾਰੀਫ਼ ਤੇ ਕਰਨੀ ਬਣਦੀ ਹੀ ਹੈ ਭਾਵੇਂ ਕਿ ਸਰਕਾਰੀ ਕਾਰਜਕਾਲ ਦੇ ਆਖਰੀ ਮਹੀਨਿਆਂ ਵਿੱਚ ਕੀਤੀ ਇਹ ਕਾਰਵਾਈ ਇੱਕ ਸਿਆਸੀ ਸਟੰਟ ਹੀ ਕਿਉ ਨਾ ਹੋਵੇ ਫਿਰ ਵੀ ਪੰਜਾਬ ਸਰਕਾਰ ਵਧਾਈ ਦੀ ਹੱਕ਼ਦਾਰ ਹੈ

-----

ਸ਼ਿਵ ਨੂੰ ਮਰਨ ਉਪਰੰਤ ਸ਼ਿਵ ਬਟਾਲਵੀ ਐਵਾਰਡ ਨਾਲ ਸਨਮਾਨਿਆ ਗਿਆ ਹੈ ਇੱਕ ਵੱਡੀ ਗੱਲ ਐਇਹ ਐਵਾਰਡ ਉਹਨਾਂ ਦੀ ਧਰਮ ਪਤਨੀ ਸ੍ਰੀਮਤੀ ਅਰੁਣਾ ਨੂੰ ਦਿੱਤਾ ਗਿਐ ਨਾਲ ਹੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਦੇ ਬੇਟੇ ਮਿਹਰਬਾਨ ਬਟਾਲਵੀ ਨੂੰ ਪੰਜਾਬੀ ਯੂਨੀਵਰਸਿਟੀ ਵਿੱਚ ਨੌਕਰੀ ਦੇਣ ਦਾ ਵੀ ਐਲਾਨ ਕੀਤਾ ਹੈ, ਪਰ ਹੈਰਾਨਗੀ ਦੀ ਗੱਲ ਤਾਂ ਇਹ ਹੈ ਕਿ ਇਨੇ ਸਾਲਾਂ ਪਹਿਲਾਂ ਕੀ ਸਰਕਾਰਾਂ ਸੁੱਤੀਆਂ ਰਹੀਆਂ ਹਨਇਸਤੋਂ ਪਹਿਲਾਂ ਵੀ ਕਈ ਸਰਕਾਰਾਂ ਆਈਆਂ ਅਤੇ ਮੌਜੂਦਾ ਅਕਾਲੀ ਭਾਜਪਾ ਸਰਕਾਰ ਵੀ ਇਸ ਤੋਂ ਪਹਿਲਾਂ ਤਿੰਨ ਵਾਰ ਸੱਤਾ ਵਿੱਚ ਆ ਚੁੱਕੀ ਹੈ ਪਰ ਇਸ ਸਾਲ ਹੀ ਸ਼ਿਵ ਦਾ ਏਨਾ ਹੇਜ ਕਿਉ ਦਿਖਾਇਆ ਗਿਆ ਹੈ?

-----

ਇਸ ਲੰਘੇ ਸਮਾਗਮ ਵਿੱਚ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ਼ਿਵ ਬਟਾਲਵੀ ਐਡੀਟੋਮੀਅਮ ਨੂੰ ਵਿਸ਼ਵ ਪੱਧਰੀ ਸਭਿਆਚਾਰਕ ਕੇਂਦਰ ਬਣਾਉਣ ਦਾ ਵੀ ਐਲਨ ਕੀਤਾ, ਚਲੋ ਇਹ ਵੀ ਮਨ ਨੂੰ ਥੋੜ੍ਹਾ ਜਿਹਾ ਸਕੂਨ ਦੇਣ ਵਾਲੀ ਗੱਲ ਹੈ ਕਿਉਂ ਜੋ ਹੁਣ ਤੱਕ ਤਾਂ ਇਹ ਐਡੀਟੋਰੀਅਮ ਤਾਂ ਕੂੜਾ ਸੁੱਟਣ ਦੇ ਹੀ ਕੰਮ ਆਉਦਾ ਰਿਹਾ ਹੈਸਰਕਾਰ ਵੱਲੋਂ ਕੀਤੇ ਗਏ ਵੱਡੇ ਵੱਡੇ ਦਾਅਵੇ ਅਤੇ ਵਾਅਦੇ ਪੂਰੇ ਹੋਣੇ ਤਾਂ ਦਿਲ ਨੂੰ ਤਸੱਲੀ ਜਿਹੀ ਦੇਣ ਵਾਲੀ ਗੱਲ ਹੈ ਪਰ ਇਨਾ ਜ਼ਰੂਰ ਹੈ ਕਿ ਇਸ ਸਮਾਗਮ ਨਾਲ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਦੀ ਸੁਖਬੀਰ ਬਾਦਲ ਨਾਲ ਸਟੇਜ ਉੱਤੇ ਅੱਗੇ ਹੋ ਹੋ ਕੇ ਫੋਟੋਆਂ ਖਿਚਵਾਉਣ ਦੀ ਰੀਝ ਜ਼ਰੂਰ ਪੂਰੀ ਹੋ ਗਈ ਹੈਹੈਰਾਨਗੀ ਦੀ ਗੱਲ ਤਾਂ ਉਦੋਂ ਹੋਈ ਜਦ ਸ਼ਿਵ ਦੇ ਪੁੱਤਰ ਮਿਹਰਬਾਨ ਨੇ ਐਡੀਟੋਰੀਮ ਦੀ ਹਾਲਤ ਵੇਖ ਕਿ ਇਹ ਆਖ ਦਿੱਤਾ ਕਿ ਜਾਂ ਤਾਂ ਇਸਨੂੰ ਠੀਕ ਕਰੋ ਜਾਂ ਸ਼ਿਵ ਕੁਮਾਬ ਬਟਾਲਵੀ ਦਾ ਨਾਮ ਐਡੀਟੋਰੀਅਮ ਤੋਂ ਮਿਟਾ ਦੇਵੋਅਕਾਲੀ ਭਾਜਪਾ ਦੇ ਚਹੇਤੇ ਰਾਜ ਗਾਇਕ ਨੇ ਵੀ ਆਪਣੇ ਪ੍ਰੋਗਰਾਮ ਦੌਰਾਨ ਇਹ ਸ਼ਬਦ ਕਹੇ ਕੇ ਚਲੋ ਦੇਰ ਆਏ ਦਰੁਸਤ ਆਏਸਰਕਾਰ ਨੂੰ ਏਨੇ ਸਾਲਾਂ ਵਿੱਚ ਸ਼ਿਵ ਦੀ ਯਾਦ ਤਾਂ ਆਈ

-----

ਸ਼ਿਵ ਦੇ ਜਨਮ ਦਿਨ ਤੋਂ ਹਫ਼ਤਾ ਬਾਅਦ ਕੀਤੇ ਗਏ ਇਸ ਸਮਾਗਮ ਵਿੱਚ ਅਤੇ ਖ਼ਾਸ ਤੌਰ ਤੇ ਸਮਾਪਤੀ ਵਾਲੇ ਦਿਨ ਸਾਹਿਤ ਜਗਤ ਦੀ ਕਿਸੇ ਵੀ ਵੱਡੀ ਸ਼ਖ਼ਸੀਅਤ ਦੀ ਘਾਟ ਜਿਥੇ ਸਾਹਿਤ ਪ੍ਰੇਮੀਆਂ ਅਤੇ ਆਮ ਲੋਕਾਂ ਨੂੰ ਰੜਕਦੀ ਰਹੀ ਉਥੇ ਕਿਸੇ ਵੀ ਵੱਡੇ ਸਾਹਿਤਕਾਰ, ਲੇਖਕ, ਕਿਸੇ ਸਾਹਿਤਕ ਸੱਥ, ਪੰਜਾਬ ਸਾਹਿਤ ਅਕੈਡਮੀ ਦੇ ਪ੍ਰਧਾਨ ਗੁਰਭਜਨ ਗਿੱਲ ਅਤੇ ਕਿਸੇ ਵੀ ਹੋਰ ਸਾਹਿਤਕ ਹਸਤੀ ਦਾ ਨਾਮ ਅਗਲੇ ਦਿਨ ਦੀਆਂ ਅਖ਼ਬਾਰਾਂ ਵਿੱਚ ਨਜ਼ਰੀਂ ਨਹੀਂ ਆਇਆਸਗੋਂ ਸੁਖਬੀਰ ਬਾਦਲ ਵੱਲੋਂ 15 ਕਰੋੜ ਦੀ ਲਾਗਤ ਨਾਲ ਬਣਿਆ ਓਵਰ ਬ੍ਰਿਜ, ਰੇਲਵੇ ਬ੍ਰਿਜ ਅਤੇ ਸਰਕਾਰੀ ਵਾਅਦੇ ਛਾਏ ਰਹੇ

-----

ਸ਼ਿਵ ਦੇ ਮਰਨ ਉਪਰੰਤ 40 ਸਾਲ ਬਾਅਦ ਕਰਵਾਏ ਗਏ ਇਹ ਪਲੇਠਾ ਪ੍ਰੋਗਰਾਮ ਸਿਆਸਤ ਦੀ ਭੇਂਟ ਚੜ ਗਿਆਸ਼ਾਹਿਤ ਨਾਲ ਮੋਹ ਰੱਖਣ ਵਾਲੇ ਲੋਕ ਇਹ ਵੇਖ ਕੇ ਹੈਰਾਨ ਹੁੰਦੀ ਰਹੇ ਅਤੇ ਮੂੰਹ ਵਿੱਚ ਉਂਗਲੀਆਂ ਪਾਉਣ ਤੋਂ ਇਲਾਵਾ ਹੋਰ ਕੁਝ ਨਾ ਕਰ ਸਕੇ

-----

ਅੱਜ ਜਿਥੇ ਕੁੱਝ ਲੋਕ ਸ਼ਿਵ ਦੀਆਂ ਗ਼ਜ਼ਲਾਂ, ਕਵਿਤਾਵਾਂ ਤੇ ਗੀਤਾਂ ਨੂੰ ਬੋਲ ਕੇ ਸ਼ੋਹਰਤਾਂ ਖੱਟ ਰਹੇ ਨੇ ਅਤੇ ਪ੍ਰਕਾਸ਼ਕ ਉਸ ਦੀਆਂ ਕਿਤਾਬਾਂ ਛਾਪ-ਛਾਪ ਮੋਟੀਆਂ ਰਕਮਾਂ ਕਮਾ ਰਹੇ ਨੇ ਉਥੇ ਹੁਣ ਸਿਆਸਤਦਾਨ ਵੀ ਲੋਟੂ ਟੋਲਿਆਂ ਨਾਲ ਰਲ ਕੇ ਉਸ ਮਰਹੂਮ ਕਵੀ ਦੀ ਰੂਹ ਨੂੰ ਨਿਰਾਸ਼ ਅਤੇ ਪ੍ਰੇਸ਼ਾਨ ਕਰਨ ਲੱਗ ਪਏ।

-----

ਲੋਕ ਸੰਪਰਕ ਵਿਭਾਗ ਪੰਜਾਬ ਦੀ ਦੇਖ ਰੇਖ ਵਿੱਚ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਸ਼ਿਵ ਦਾ ਸਿਰਫ ਨਾਮ ਵਰਤਿਆ ਗਿਆ ਲਗਦਾ ਹੈਉਸ ਪ੍ਰਤੀ ਸੱਚੀ ਸ਼ਰਧਾ ਨਾ ਤਾਂ ਕਿਸੇ ਮੰਤਰੀ ਵਿੱਚ ਦਿਸੀ ਅਤੇ ਨਾ ਹੀ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਕਿਸੇ ਹੋਰ ਵਰਗ ਦੇ ਨੁਮਾਇੰਦਿਆਂ ਵਿੱਚਹਾਂ, ਏਨੀ ਗੱਲ ਜ਼ਰੂਰ ਹੈ ਕਿ ਸ਼ਿਵ ਦੀ ਸੁਪਤਨੀ ਅਤੇ ਬੇਟੇ ਦੀਆਂ ਸ਼ਰਧਾ ਅਤੇ ਸਨਮਾਨ ਨਾਲ ਅੱਖਾ ਜ਼ਰੂਰ ਨਮ ਹੋ ਗਈਆਂਸਿਆਸਤ ਦੀ ਭੇਟ ਚੜ੍ਹਿਆ ਇਹ ਮੇਲਾ ਸਾਹਨੀ ਅਤੇ ਸੇਖਵਾਂ ਦਰਮਿਆਨ ਸਿਆਸੀ ਅਖਾੜਾ ਬਣ ਕੇ ਰਹਿ ਗਿਆਇਸ ਮੇਲੇ ਦੌਰਾਨ ਸਾਹਿਤ ਨਾਲ ਸਬੰਧਤ ਕੋਈ ਵੀ ਗੱਲ ਕਰਨੀ ਤਾਂ ਇੱਕ ਪਾਸੇ ਸਗੋਂ ਸਾਹਿਤਕ ਮਰਿਯਾਦਾ ਨੂੰ ਵੀ ਛਿੱਕੇ ਟੰਗਿਆ ਗਿਆਇਸ ਰਾਜ ਪੱਧਰੀ ਸਮਾਗਮ ਵਿੱਚ ਕਿਸੇ ਵੀ ਨਾਮਵਾਰ ਕਈ, ਲੇਖਕ ਆਦਿ ਦੀ ਕੋਈ ਕਿਤਾਬ ਰਿਲੀਜ਼ ਨਾ ਹੋਣਾ ਅਤੇ ਨਾ ਹੀ ਕਿਸੇ ਨਾਮਵਰ ਸਾਹਿਤਕ ਹਸਤੀ ਦਾ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣਾ ਇਹ ਦਰਸਾਉਦਾ ਹੈ ਕਿ ਇਹ ਮੇਲਾ ਸਾਹਿਤ ਨਾ ਹੋ ਕਿ ਸਿਆਸੀ ਸਟੰਟ ਸੀ ਜਿਸਦਾ ਲਾਭ ਸਾਹਿਤ ਪ੍ਰੇਮੀਆਂ ਨੂੰ ਤੇ ਭਾਵੇ ਨਾ ਹੋਵੇ ਪਰ ਅਕਾਲੀ ਭਾਜਪਾ ਸਕਰਾਰ ਦੇ ਲੋਕਾਂ ਨੇ ਆਪਣੀ ਟੌਹਰ ਜ਼ਰੂਰ ਬਣਾ ਲਈ ਹੈ ਕਿ ਉਹਨਾਂ ਨੇ ਸ਼ਿਵ ਕੁਮਾਰ ਬਟਾਲਵੀ ਦਾ ਜਨਮ ਦਿਹਾੜਾ ਰਾਜ ਪੱਧਰ ਤੇ ਮਨਾਉਣ ਵਿੱਚ ਪਹਿਲ ਕੀਤੀ ਹੈ

-----

ਮਹਾਂ ਕਵਿ ਲੂਣਾ ਲਈ 1968 ਵਿੱਚ ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋ ਕੌਮੀ ਇਨਾਮ ਲਈ ਸਨਮਾਨਿਤ ਕੀਤਾ ਜਾਣ ਵਾਲੇ ਸ਼ਿਵ ਬਟਾਲਵੀ ਦੇ ਮੇਲੇ ਨੂੰ ਸਿਆਸੀ ਖੇਡ ਬਣਾਉਣ ਵਾਲੇ ਲੋਕਾਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕੇ ਸ਼ਿਵ ਆਪਣੀ ਛੋਟੀ ਜਿਹੀ ਉਮਰ ਵਿੱਚ ਏਨਾ ਮਕ਼ਬੂਲ ਸ਼ਾਇਰ ਬਣ ਗਿਆ ਸੀ ਕਿ ਦੁਨੀਆ ਵਿੱਚ ਜਿਥੇ-ਜਿਥੇ ਵੀ ਪੰਜਾਬੀ ਵੱਸਦਾ ਹੈ ਉਥੇ-ਉਥੇ ਵਾਰਿਸ ਦੀ ਹੀਰ ਵਾਂਗ ਸ਼ਿਵ ਦੇ ਗੀਤ ਗਾਏ ਜਾਂਦੇ ਨੇ ਤੇ ਗਾਏ ਜਾਣਗੇਮੌਸਮ ਆਉਂਦੇ ਨੇ ਚਲੇ ਜਾਂਦੇ ਨੇ ਬਰਸਾਤਾਂ ਆਉਂਦੀਆਂ ਨੇ ਚਲੀਆਂ ਜਾਂਦੀਆਂ ਨੇ ਪਰ ਸ਼ਿਵ ਦੇ ਗੀਤ ਲੋਕ ਦਿਲਾਂ ਦੀ ਧੜਕਣ ਬਣ ਕੇ ਸਦਾ ਸਾਡੇ ਸੀਨਿਆਂ ਵਿੱਚ ਧੜਕਦੇ ਰਹਿਣਗੇਕਿਉਂਕਿ ਸ਼ਿਵ ਦੀ ਕਵਿਤਾ ਤੇ ਲੇਖਣੀ ਵਿੱਚ ਸਦੀਵਤਾ ਦੇ ਅੰਸ਼ ਹਨਪਰ ਸਰਕਾਰਾਂ ਆਉਦੀਆਂ ਜਾਂਦੀਆਂ ਰਹਿੰਦੀਆਂ ਨੇ ਇਹ ਸਿਆਸੀ ਲੋਕਾਂ ਵਿੱਚੋਂ ਬਹੁਤ ਘੱਟ ਲੋਕਾਂ ਨੂੰ ਲੰਮੇ ਸਮੇ ਤੱਕ ਯਾਦ ਕੀਤਾ ਜਾਂਦੈ ਉਹ ਜਿਸਨੇ ਕੋਈ ਚੰਗਾ ਕੰਮ ਕੀਤਾ ਹੋਵੇਨਹੀਂ ਤਾਂ ਬਹੁਤਿਆਂ ਨੂੰ ਤਾਂ.........?

2 comments:

Unknown said...

Rozi Singh ji,lekh changa legga.Vakia sarkar di need tuti hai.Challo dekhden agge ki hunda.Subh Icchawana sang-Rup Daburji

Dee said...

Thank Roji Singh ji for up date on Shiv ji smagam.
It's really sad great poet was not appreciated while he was living.

Kehtey hia
Tujey kho diya hamney paney ke baad
Teri jaad ayee tere janey ke baad.
Keep it up with good work.
Best wishes
Davinder Kaur California