ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Tuesday, January 27, 2009

ਸੰਤੋਖ ਧਾਲੀਵਾਲ - ਕਹਾਣੀ

ਦੋਸਤੋ! ਹਾਲ ਹੀ ਵਿੱਚ ਸਤਿਕਾਰਤ ਦਰਸ਼ਨ ਦਰਵੇਸ਼ ਜੀ ਦੇ ਲਿਖੇ ਗੁਲਜ਼ਾਰ ਜੀ ਦੇ ਕਾਵਿ-ਚਿੱਤਰ ਉਨ੍ਹਾਂ ਨੇ ਇਹ ਸਤਰਾਂ ਲਿਖੀਆਂ ਸਨ, ਕਿ "......ਜੇਕਰ ਗੁਲਜ਼ਾਰ ਨੇ ਕ੍ਰਿਸ਼ਨ ਚੰਦਰ ਜਾਂ ਕਮਲੇਸ਼ਵਰ ਦੀਆਂ ਕਹਾਣੀਆਂ ਸੰਭਾਲ ਕੇ ਰੱਖੀਆਂ ਨੇ ਤਾਂ ਮੈਂ ਵੀ ਦਲੀਪ ਕੌਰ ਦੀਆਂ ਟਿਵਾਣਾ,ਜਸਬੀਰ ਭੁੱਲਰ ,ਗੁਰਚਰਨ ਚਾਹਲ ਭੀਖੀ ਅਤੇ ਗੁਰਪਾਲ ਲਿੱਟ ਦੀਆਂ ਕਹਾਣੀਆਂ ਸੰਭਾਲੀ ਬੈਠਾ ਹਾਂ.... ....ਮੈਂ ਬਚਪਨ ਤੋਂ ਹੀ ਡੈਡੀ ਜੀ ਬਾਦਲ ਸਾਹਿਬ ਨੂੰ ਆਪਣੇ ਅਜ਼ੀਜ਼ਾਂ ਦੀਆਂ ਲਿਖਤਾਂ ਸਾਂਭਦਿਆਂ ਦੇਖਿਆ ਹੈ ਤੇ ਖ਼ੁਦ ਵੀ ਕਾਲਜ ਸਮੇਂ ਛਪਦੀਆਂ ਪਿਆਰੀ ਸਹੇਲੀ ਸੁਖਜਿੰਦਰ ਬੀਟਾ ਦੀਆਂ ਕਹਾਣੀਆਂ ਤੇ ਜੋ ਮੇਰੀਆ ਨਜ਼ਮਾਂ ਦੇ ਜਵਾਬ ਨਜ਼ਮਾਂ ਚ ਆਉਂਦੇ, ਉਹਨਾਂ ਦੀਆਂ ਕਟਿੰਗਾਂ ਸਾਂਭੀ ਰੱਖਦੀ ਸਾਂ।

ਮੈਨੂੰ ਤਾਂ ਦੋਸਤਾਂ / ਲੇਖਕਾਂ ਦੀਆਂ ਹੱਥ-ਲਿਖਤਾਂ ਸਾਂਭਣ ਦਾ ਵੀ ਬੜਾ ਸ਼ੌਂਕ ਹੈ... ਸਤਿਕਾਰਤ ਸ਼ਿਵਚਰਨ ਜੱਗੀ ਕੁੱਸਾ ਜੀ ਦੀਆਂ ਹੱਥ-ਲਿਖਤਾਂ ਵੀ ਮੈਂ ਖ਼ਜ਼ਾਨੇ ਵਾਂਗ ਸਾਂਭੀਆਂ ਹੋਈਆਂ ਹਨ। ਥੌੜੇ ਦਿਨ ਪਹਿਲਾਂ ਦੋਸਤ ਜੀਤ ਔਲਖ ਜੀ ਨੇ ਇੱਕ ਨਜ਼ਮ ਹੱਥ ਨਾਲ਼ ਲਿਖ ਕੇ ਸਕੈਨ ਕਰਕੇ ਭੇਜੀ ਤਾਂ ਮੈਂ ਝੱਟ ਪਰਿੰਟ ਕੱਢ ਕੇ ਸਾਂਭ ਲਿਆ। ਅੱਜ ਮੇਲ ਚ ਸਤਿਕਾਰਤ ਹਰਜਿੰਦਰ ਕੰਗ ਸਾਹਿਬ ਦੀਆਂ ਹੱਥੀਂ ਲਿਖੀਆਂ ਗ਼ਜ਼ਲਾਂ ਮਿਲ਼ੀਆਂ ਤਾਂ ਮਨ ਬਹੁਤ ਜ਼ਿਆਦਾ ਖ਼ੁਸ਼ ਹੋਇਆ, ਇੱਕ ਹੋਰ ਤਮੰਨਾ ਪੂਰੀ ਹੋਈ...ਉਹਨਾਂ ਦੀ ਹੱਥ-ਲਿਖਤ ਸਾਂਭਣ ਦੀ। ਇੱਕ ਦਿਨ ਮੈਂ ਦਰਵੇਸ਼ ਸਾਹਿਬ ਨੂੰ ਕਿਹਾ ਕਿ ਜਦੋਂ ਵੀ ਵਕਤ ਲੱਗੇ, ਆਪਣੇ ਹੱਥੀਂ ਲਿਖਕੇ ਕੋਈ ਰਚਨਾ ਜ਼ਰੂਰ ਮੇਲ ਕਰਿਓ! ਉਹਨਾਂ ਹੱਸਦਿਆਂ ਜਵਾਬ ਦਿੱਤਾ ਕਿ ਤਨਦੀਪ ਦੱਸੋ! ਦੁਨੀਆਂ ਦੀ ਸਭ ਤੋਂ ਭੈੜੀ ਲਿਖਾਈ ਕਿਹੜੇ ਐਡਰੈਸ ਤੇ ਪੋਸਟ ਕਰਨੀ ਹੋਵੇਗੀ? ਸ਼ਾਇਦ ਇਹ ਗੱਲਾਂ ਦੋਸਤਾਂ ਪ੍ਰਤੀ ਸਾਡੇ ਮੋਹ, ਸਤਿਕਾਰ ਤੇ ਸ਼ਿੱਦਤ ਦੀ ਨਿਸ਼ਾਨੀ ਨੇ।

....ਖ਼ੈਰ!! ਗੱਲ ਚੱਲ ਰਹੀ ਸੀ...ਕਿਸੇ ਲੇਖਕ ਦੀਆਂ ਲਿਖਤਾਂ ਸ਼ਿੱਦਤ ਨਾਲ਼ ਸਾਂਭਣ ਦੀ। ਯੂ.ਕੇ. ਵਸਦੇ ਪ੍ਰਸਿੱਧ ਲੇਖਕ ਸਤਿਕਾਰਤ ਸੰਤੋਖ ਧਾਲੀਵਾਲ ਜੀ ਦੀ ਕਿਸੇ ਮੈਗਜ਼ੀਨ ਚ ਛਪੀ ਕਹਾਣੀ ਨੇ ਇੱਕ ਹੋਰ ਪ੍ਰਸਿੱਧ ਲੇਖਕ ਦੇ ਮਨ ਤੇ ਏਨੀ ਡੂੰਘੀ ਛਾਪ ਛੱਡੀ ਕਿ ਉਹਨਾਂ ਨੇ ਇਹ ਕਹਾਣੀ ਆਪਣੇ ਖ਼ਜ਼ਾਨੇ ਚ ਬਹੁਤ ਸਾਲ ਸਾਂਭ ਰੱਖੀ...ਤੇ ਧਾਲੀਵਾਲ ਸਾਹਿਬ ਪ੍ਰਤੀ ਸ਼ਰਧਾ ਦੇ ਰੂਪ ‘ਚ ਉਹਨਾਂ ਨੇ ਕੱਲ੍ਹ ਇਹ ਕਹਾਣੀ ਆਪ ਟਾਈਪ ਕਰਕੇ ਆਰਸੀ ਲਈ ਭੇਜੀ ਤੇ ਕਿਹਾ ਕਿ ਧਾਲੀਵਾਲ ਸਾਹਿਬ ਦੀ ਆਹ ਕਹਾਣੀ ਜ਼ਰੂਰ ਲਗਾਓ! ਉਹਨਾਂ ਨੇ ਕਿਹਾ ਹੈ ਕਿ ਇਹ ਮੇਰੀ ਸ਼ਰਧਾ ਭਾਵਨਾ ਹੈ....ਤੇ ਪਲੀਜ਼ ਮੇਰਾ ਨਾਮ ਗੁਪਤ ਰੱਖਿਓ! ਮੈਥੋਂ ਰਹਿ ਨਾ ਹੋਇਆ ਤੇ ਮੈਂ ਧਾਲੀਵਾਲ ਸਾਹਿਬ ਨੂੰ ਫੇਰ ਵੀ ਈਮੇਲ ਕਰਕੇ ਉਸ ਲੇਖਕ ਦੋਸਤ ਦਾ ਨਾਮ ਦੱਸ ਦਿੱਤਾ ਹੈ!

ਧਾਲੀਵਾਲ ਸਾਹਿਬ! ਮੈਂ ਉਸ ਲੇਖਕ ਦੋਸਤ ਦੀ ਸ਼ਰਧਾ ਤੇ ਤੁਹਾਡੀ ਕਲਮ ਨੂੰ ਸਲਾਮ ਕਰਦੀ ਹਾਂ! ਅੱਜ ਤੁਹਾਡੀ ਇਜਾਜ਼ਤ ਨਾਲ਼...ਇਹ ਬੇਹੱਦ ਖ਼ੂਬਸੂਰਤ ਕਹਾਣੀ...ਤੇ ਕਾਨੂੰ ਮਰ ਗਿਆ ਸੀ.....ਆਰਸੀ ਤੇ ਪੋਸਟ ਕਰਨ ਜਾ ਰਹੀ ਹਾਂ! ਮੈਂ ਖ਼ੁਦ ਬਹੁਤ ਭਾਵੁਕ ਹੋ ਗਈ ਸੀ ਇਸ ਕਹਾਣੀ ਨੂੰ ਪੜ੍ਹਦਿਆਂ...ਏਨੀ ਸੋਹਣੀ ਕਹਾਣੀ ਲਿਖਣ ਤੇ ਬਹੁਤ-ਬਹੁਤ ਮੁਬਾਰਕਾਂ ਧਾਲੀਵਾਲ ਸਾਹਿਬ!!

------------

...ਤੇ ਕਾਨੂੰ ਮਰ ਗਿਆ

(ਪੋਸਟ: ਦਸੰਬਰ 1, 2008)

ਕਾਨੂੰ ਬੇਹੱਦ ਕਮਜ਼ੋਰ ਹੋ ਚੁੱਕਾ ਸੀ ਉੱਠਣ-ਬੈਠਣ ਦੀ ਉਸ ਚ ਹਿੰਮਤ ਨਹੀਂ ਸੀ ਬਚੀ ਉਸਦੀਆਂ ਅੱਖਾਂ ਅੰਦਰ ਧਸੀਆਂ ਪਈਆਂ ਸਨਮੀਟੀਆਂ ਅੱਖਾਂ ਉਹ ਕਦੀ ਕਦੀ ਬਹੁਤ ਜ਼ੋਰ ਲਾ ਕੇ ਖੋਲ੍ਹਦਾ, ਤਰਸਾਈ ਤੇ ਲਲਚਾਈ ਨਜ਼ਰ ਨਾਲ ਦੂਰ ਪਰ੍ਹਾਂਹ ਮੋਗਾਡਿਸ਼ੂ (ਸੁਮਾਲੀਆ ਦੀ ਰਾਜਧਾਨੀ) ਤੋਂ ਆਉਂਦੀ ਟੁੱਟੀ ਸੜਕ ਵੱਲ ਵੇਖਦਾ ਤੇ ਨਿਰਾਸ਼ਾ ਜਹੀ ਚ ਫੇਰ ਮੀਟ ਲੈਂਦਾਕਈ ਵੇਰ ਉਹ ਆਪਣੇ ਆਲੇ ਦੁਆਲੇ ਪੰਜਾਹਾਂ ਤੋਂ ਵੱਧ, ਸੁੱਕੇ ਕਰੰਗ ਬਣੇ ਬੱਚਿਆਂ ਨੂੰ ਆਪਣੀਆਂ ਨਿਰਾਸ਼ੀਆਂ ਮਾਵਾਂ ਦੇ ਬਿਨ-ਦੁੱਧੇ ਥਣਾਂ ਨੂੰ ਚਰੂੰਡਦੇ, ਵਿਲਕਦੇ ਹੋਏ ਵੇਖਦਾ ਤੇ ਇੱਕ ਚੀਸ ਜਹੀ ਮਹਿਸੂਸਦਿਆਂ ਕਸੀਸ ਵੱਟਦਾ ਤੇ ਕਦੇ ਕਦੇ ਤਰਸਦੀ ਜਹੀ ਇੱਕ ਨਜ਼ਰ ਕੈਂਪ ਦੇ ਗੇਟ ਵੱਲ ਵੀ ਮਾਰ ਲੈਂਦਾਗੇਟ ਜਿਸਦਾ ਬੂਹਾ ਖੁੱਲ੍ਹਣ ਤੇ ਇੱਕ ਸੰਜੀਦਾ, ਗੰਭੀਰ ਨਰਸ ਨੇ ਬਾਹਰ ਆਉਣਾ ਸੀ ਤੇ ਉਸਦੀ ਜਾਂ ਉਸਦੀ ਉਮਰ ਤੋਂ ਘੱਟ ਕੁੱਝ ਕੁ ਬੱਚਿਆਂ ਨੂੰ ਉਨ੍ਹਾਂ ਦੀਆਂ ਮਾਵਾਂ ਦੀਆਂ ਛਾਤੀਆਂ ਨਾਲੋਂ ਨਖੇੜ ਗੇਟ ਅੰਦਰ ਲੈ ਜਾਣਾ ਸੀਜਿਸ ਨਾਲ ਮਾਵਾਂ ਦੀਆਂ ਨਜ਼ਰਾਂ ਚ ਇੱਕ ਆਸਾਂ ਭਰੀ ਅਨੋਖੀ ਚਮਕ ਲਿਸ਼ਕ ਪੈਣੀ ਸੀਇਹ ਉਹ ਪਿਛਲੇ ਹਫ਼ਤੇ ਆਇਆ ਵੇਖ ਗਿਆ ਸੀਕਾਨੂੰ ਦੀ ਮਾਂ ਨਹੀਂ ਸੀਮਾਂ ਪਤਾ ਨਹੀਂ ਕਿੱਥੇ ਚਲੀ ਗਈ ਸੀ ਉਸਨੂੰ ਕਿਉਂ ਛੱਡ ਕੇ ਚਲੀ ਗਈ ਸੀਉਸ ਨੂੰ ਲੈ ਕੇ ਆਇਆ ਬਿਰਧ, ਉਸਦਾ ਬਾਬਾ ਦਸਦਾ ਸੀ ਕਿ ਇੱਕ ਰਾਤ ਉਨ੍ਹਾਂ ਦੇ ਮੁਲਕ ਚ ਉਨ੍ਹਾਂ ਦੀ ਰੱਖਿਆ ਕਰਨ ਆਏ ਅਮਰੀਕੀ ਫੌਜੀ ਆਪਣੀਆਂ ਆਕੜੀਆਂ ਵਰਦੀਆਂ ਚ ਕੱਸੇ, ਉਨ੍ਹਾਂ ਦੇ ਘਰੇ ਆਏ ਸਨ ਤੇ ਉਹ ਉਸਦੇ ਪਿਉ ਤੇ ਮਾਂ ਨੂੰ ਆਪਣੀ ਜੀਪ ਚ ਸੁੱਟ ਕੇ ਲੈ ਗਏ ਸਨਮਾਂ ਉਨ੍ਹਾਂ ਦੇ ਇਸ ਪਿੰਡ ਦੇ ਨਿੱਕੇ ਜਿਹੇ ਸਕੂਲ ਚ ਪੜ੍ਹਾਉਂਦੀ ਸੀ

ਮੋਗਾਡਿਸ਼ੂ ਤੋਂ ਵੀਹ ਕੁ ਮੀਲ ਤੇ ਇਸ ਚੌਰਾਹੇ ਤੇ ਹੀ ਉਨ੍ਹਾਂ ਦਾ ਪਿੰਡ ਹੁੰਦਾ ਸੀਹੁਣ ਸਿਵਾਏ ਬੱਚਿਆਂ ਦੇ ਇਸ ਕੈਂਪ ਤੋਂ ਹੋਰ ਕੁੱਝ ਨਹੀਂ ਹੈਖ਼ਾਨਾਜੰਗੀ ਨੇ ਇੱਥੇ ਵਸਦੇ ਪਿੰਡ ਦਾ ਨਾਮੋਨਿਸ਼ਾਨ ਵੀ ਨਹੀਂ ਛੱਡਿਆਤਬਾਹੀ ਮਚਾ ਦਿੱਤੀ ਹੈਘਰਾਂ ਦੇ ਘਰ ਖ਼ਾਲੀ ਹੋ ਗਏਸੋਕੇ ਮਾਰੀਆਂ ਬਚੀਆਂ ਫ਼ਸਲਾਂ ਵੀ ਅੱਗ ਦੀ ਭੇਂਟ ਚੜ੍ਹ ਗਈਆਂਚਾਰਾ ਨਾ ਮਿਲਣ ਤੇ ਮਰੇ ਪਸ਼ੂਆਂ ਦੇ ਕਰੰਗਾਂ ਤੇ ਗਿਰਜਾਂ ਰੋਜ਼ ਫੀਸਟ ਕਰਦੀਆਂ ਤੇ ਰੱਜ-ਪੁੱਜ ਕੇ ਲਟਬੌਰੀਆਂ ਹੋਈਆਂ ਅੰਬਰ ਦੀ ਛਾਤੀ ਚ ਮੋਰੀਆਂ ਕਰਦੀਆਂ ਰਹਿੰਦੀਆਂਕਾਨੂੰ ਅਜੇ ਪੂਰੇ ਦਸਾਂ ਸਾਲਾਂ ਦਾ ਨਹੀਂ ਸੀ ਹੋਇਆਪਰ ਉਸਨੂੰ ਵੇਖ ਇਹ ਕੋਈ ਵੀ ਕਿਆਸ ਨਹੀਂ ਸੀ ਕਰ ਸਕਦਾ ਕਿ ਉਹ ਏਨੀ ਉਮਰ ਦਾ ਵੀ ਹੋਵੇਗਾ ਉਹ, ਉਸਨੂੰ ਇੱਥੇ ਲੈ ਕੇ ਆਏ, ਆਪਣੇ ਬਾਬੇ ਦੇ ਗੋਡਿਆਂ ਤੇ ਸਿਰ ਰੱਖੀ ਬੈਠਾ ਸੀਬਿਰਧ ਦੇ ਗੋਡਿਆਂ ਦਾ ਉਸਨੇ ਸਹਾਰਾ ਲਿਆ ਹੋਇਆ ਸੀਨਹੀਂ ਤੇ ਸ਼ਾਇਦ ਉਹ ਬਹੁਤਾ ਚਿਰ ਬੈਠਾ ਨਾ ਰਹਿ ਸਕਦਾ ਤੇ ਲੰਮੇ ਪੈਣ ਨਾਲ ਉਸਨੂੰ ਗੇਟ ਖੁਲ੍ਹਦਾ ਤੇ ਬੰਦ ਹੁੰਦਾ ਦਿਸ ਨਹੀਂ ਸੀ ਸਕਣਾ

ਮੋਗਾਡਿਸ਼ੂ ਤੋਂ ਧੂੜ ਉੜਾਉਂਦੀ, ਖ਼ਸਤਾ ਜਹੀ ਜੀਪ ਦਾ ਖੜਾਕ ਸੁਣਨ ਤੇ ਕੈਂਪ ਅੰਦਰ ਤੇ ਬਾਹਰ ਹਰ ਕਿਸੇ ਦੇ ਕੰਨ ਖੜੇ ਹੋਏ ਤੇ ਅੱਖਾਂ ਟੁੱਟੀ ਜਹੀ ਸੜਕ ਤੇ ਚਿਪਕ ਗਈਆਂਕਾਨੂੰ ਵੀ ਆਪਣੀਆਂ ਅੱਖਾਂ ਪੂਰਾ ਤਾਣ ਲਾ ਕੇ ਖੋਲ੍ਹਦਾ ਹੈ ਤੇ ਹੌਲੀ ਹੌਲੀ ਸੁੱਕੀ ਛਿਟੀ ਬਣੀ ਗਰਦਣ ਤੇ ਫੁਟਬਾਲ ਵਰਗਾ ਟਿਕਿਆ ਸਿਰ ਘੁਮਾ ਕੇ ਖੜਕੇ ਨਾਲ ਜੋੜ ਲੈਂਦਾ ਹੈਕੈਂਪ ਦੇ ਗੇਟ ਤੋਂ ਕੋਈ ਪੰਜਾਹਾਂ ਕੁ ਗਜ਼ਾਂ ਤੋਂ ਵਜਾਇਆ ਡਰਾਈਵਰ ਦਾ ਹਾਰਨ ਸੁਣ ਕੈਂਪ ਦਾ ਗੇਟ ਹੌਲੀ ਹੌਲੀ ਖੁੱਲ੍ਹਦਾ ਹੈਦੋ ਹੱਟੇ-ਕੱਟੇ ਸਿਪਾਹੀ, ਜਿਨ੍ਹਾਂ ਤੇ ਇਸ ਮੁਲਕ ਚ ਪਏ ਕਾਲ਼ ਦਾ ਕੋਈ ਅਸਰ ਨਹੀਂ ਸੀ ਲੱਗਦਾ, ਜੀਪ ਚੋਂ ਛਾਲਾਂ ਮਾਰ ਬਾਹਰ ਆਉਂਦੇ ਹਨ ਤੇ ਜੁੜੀ ਭੀੜ ਨੂੰ ਛਛਕਾਰ ਛਛਕਾਰ ਪਰ੍ਹੇ ਕਰਦੇ ਹੋਏ ਜੀਪ ਲਈ ਕੈਂਪ ਦੇ ਗੇਟ ਤੱਕ ਪਹੁੰਚਣ ਲਈ ਰਾਹ ਬਣਾਉਂਦੇ ਹਨਉਹ ਉੱਚੀ-ਉੱਚੀ ਬੋਲ ਰਹੇ ਹਨਦਬਕਾ ਰਹੇ ਹਨਗਾਲ੍ਹਾਂ ਵੀ ਦੇ ਰਹੇ ਹਨਜਦੋਂ ਕੋਈ ਬਹੁਤੀ ਲਾਚਾਰ ਤੇ ਉਦਾਸ ਮਾਂ ਆਪਣੇ ਬੱਚੇ ਦੀ ਸਲਾਮਤੀ ਲਈ ਵਿਲਕਦੀ ਹੋਈ ਜੀਪ ਦੇ ਨੇੜੇ ਹੋਣ ਦੀ ਕੋਸ਼ਸ਼ ਕਰਦੀ ਹੈ ਤਾਂ ਉਸਦੇ ਮੌਰਾਂ ਚ ਇੱਕ ਡੰਡਾ ਵੀ ਜੜ ਦਿੰਦੇ ਹਨਤੇ ਜੀਪ ਇਸ ਹਾੜੇ ਕੱਢਦੀ ਕਰਲਾਉਂਦੀ ਭੀੜ ਚੋਂ ਰੀਂਘਦੀ ਹੋਈ ਕੈਂਪ ਦਾ ਗੇਟ ਲੰਘ ਜਾਂਦੀ ਹੈਕੈਂਪ ਦਾ ਗੇਟ ਇੱਕ ਵਾਰ ਫੇਰ ਬੰਦ ਹੋ ਜਾਂਦਾ ਹੈਭੀੜ ਦੀਆਂ ਅੱਖਾਂ ਚ ਆਈ ਮਾਸਾ ਕੁ ਆਸ ਫੇਰ ਬੀਆਬਾਨੀ ਦੇ ਵਾਵਰੋਲ਼ਿਆਂ ਚ ਗੁਆਚ ਜਾਂਦੀ ਹੈਕਾਨੂੰ ਵੀ ਇੱਕ ਵਾਰ ਫੇਰ ਲਾਚਾਰੀ ਤੇ ਬੇ-ਬਸੀ ਚ ਅੱਖਾਂ ਮੀਟ ਲੈਂਦਾ ਹੈ

ਕਰੈਸਟੀਨਾ ਆਪਣੇ ਸਹਿਕਾਮਿਆਂ ਨਾਲ ਹੋ ਕੇ ਸਾਮਾਨ ਲੁਹਾਉਂਦੀ ਹੈਡਲਿਵਰੀ ਨੋਟ ਵੇਖਦੀ ਹੈਉਸਦੇ ਮੂਜਬ ਸਾਮਾਨ ਦੀ ਗਿਣਤੀ ਕਰਦੀ ਹੈ

ਸਾਮਾਨ ਤਾਂ ਮਸਾਂ ਅੱਧਾ ਹੈ? ਕਰੈਸਟੀਨਾ ਨੇ ਆਪਣਾ ਨਰਸਿੰਗ ਦਾ ਕੋਰਸ ਮਕਾਉਂਦਿਆਂ ਹੀ ਸੇਵ ਦੀ ਚਿਲਡਰਨਨਾਂ ਦੀ ਚੈਰਿਟੀ ਚ ਆਪਣਾ ਨਾਂ ਜਾ ਦਰਜ ਕਰਵਾਇਆ ਸੀਉਸਨੇ ਨਰਸਿੰਗ ਕੀਤੀ ਹੀ ਇਸ ਭਾਵਨਾ ਨਾਲ ਸੀ ਕਿ ਉਹ ਗਰੀਬ,ਬੀਮਾਰ, ਮਜਬੂਰ ਲੋਕਾਂ ਦੀ ਮਦਦ ਕਰੇਗੀਏਸੇ ਹੀ ਉਤਸ਼ਾਹ ਨਾਲ ਨੱਕੋ-ਨੱਕ ਹੋਈ ਨੇ ਸੁਮਾਲੀਆ ਦੀ ਖ਼ਾਨਾਜੰਗੀ ਚ ਹੋਈ ਤਬਾਹੀ ਦੀਆਂ ਖ਼ਬਰਾਂ ਪੜ੍ਹੀਆਂ, ਟੈਲੀਵੀਯਨ ਤੇ ਹੋਈ ਬਰਬਾਦੀ ਨੂੰ ਵੇਖਿਆ, ਅਮਰੀਕਨ ਫੌਜਾਂ ਮਦਦ ਲਈ ਸੋਮਾਲੀਆ ਨੂੰ ਜਾਂਦੀਆਂ ਵੇਖੀਆਂ ਤੇ ਆਪਣਾ ਮਨ ਉਸ ਮੁਲਕ ਚ ਜਾ ਕੇ ਭੁੱਖ ਤੇ ਬੀਮਾਰੀ ਨਾਲ ਮਰ ਰਹੇ ਬੱਚਿਆਂ ਦੀ ਸੇਵਾ ਕਰਨ ਲਈ ਬਣਾ ਲਿਆਉੱਥੋਂ ਦੇ ਖ਼ਤਰਿਆਂ ਬਾਰੇ ਆਪਣੇ ਮਾਂ ਪਿਉ ਦੀ ਦਿੱਤੀ ਚਿਤਾਵਨੀ ਨੂੰ ਵੀ ਅਣਗੌਲਿਆਂ ਕਰਕੇ ਸੁਮਾਲੀਆ ਦੇ ਸ਼ਹਿਰ ਮੋਗਾਡਿਸ਼ੂ ਆਣ ਉੱਤਰੀ ਸੀਲੰਦਨੋਂ ਤੁਰਨ ਤੋਂ ਪਹਿਲਾਂ ਹੀ ਉਸਨੇ ਮੋਗਾਡਿਸ਼ੂ ਤੋਂ ਕੋਈ ਵੀਹ ਕੁ ਮੀਲ ਦੂਰ ਸੇਵ ਦੀ ਚਿਲਡਰਨ ਚੈਰਿਟੀਦੇ ਇੱਕ ਕੈਂਪ ਚ ਆਪਣਾ ਨਾਂ ਜਾ ਦਾਖਲ ਕਰਾਇਆ ਸੀਚੈਰਿਟੀ ਵਾਲਿਆਂ ਨੂੰ ਹੋਰ ਕੀ ਚਾਹੀਦਾ ਸੀਉਨ੍ਹਾਂ ਨੂੰ ਤਾਂ ਇਹੋ ਜਹੀਆਂ ਜੁਆਨ, ਖ਼ਤਰਿਆਂ ਚ ਵੀ ਸੇਵਾ ਭਾਵ ਤੇ ਉਤਸ਼ਾਹ ਨਾਲ ਸਰੂਰੀਆਂ ਨਰਸਾਂ ਦੀ ਬੇਹੱਦ ਲੋੜ ਸੀਉਨ੍ਹਾਂ ਖਿੜੇ ਮੱਥੇ ਉਸਦੀ ਖਾਹਸ਼ ਤੇ ਮਨਜ਼ੂਰੀ ਦਾ ਠੱਪਾ ਲਾ ਦਿੱਤਾ ਸੀ ਤੇ ਕੈਂਪ ਤੱਕ ਪਹੁੰਚਣ ਦਾ ਸਾਰਾ ਪ੍ਰਬੰਧ ਵੀ ਆਪ ਕਰਕੇ ਦਿੱਤਾ ਸੀ

‘‘ਬਾਕੀ ਦਾ ਸਾਮਾਨ ਕਿੱਥੇ ਲਾਹ ਆਏ ਹੋ?‘‘ ਕਰੈਸਟੀਨਾ ਦਿਆ ਬੋਲਾਂ ਚ ਕਿਲ੍ਹੇ ਢਾਉਣ ਵਰਗੀ ਆਕੜ ਤੇ ਅੱਖਾਂ ਚ ਸਾਰਾ ਕੁੱਝ ਝੁਲਸ ਦੇਣ ਵਰਗਾ ਭਾਂਬੜ ਬਲ਼ ਤੁਰਿਆ ਸੀ

‘‘ਸਾਨੂੰ ਤਾਂ ਜੋ ਦਿੱਤਾ ਗਿਆ ਲੈ ਆਏ ਹਾਂ, ਡਰਾਈਵਰ ਤੇ ਸਿਪਾਹੀ ਅਣਜਾਣ ਜਹੇ ਬਣਕੇ ਆਪਣੀ ਲਾਚਾਰੀ ਦਰਸਾਉਂਦੇ ਹੋਏ ਇੱਕ ਦੂਜੇ ਨਾਲ ਨਜ਼ਰਾਂ ਮਿਲਾਉਂਦੇ ਹਨ ਤੇ ਮਿੰਨ੍ਹਾਂ-ਮਿੰਨ੍ਹਾਂ ਮੁਸਕੜੀਏਂ ਹਸਦੇ ਹਨਪਰ ਕਰੈਸਟੀਨਾ ਨੂੰ ਪਤਾ ਲੱਗ ਚੁੱਕਾ ਹੈ ਕਿ ਉਸਦੇ ਕੈਂਪ ਲਈ ਦਿੱਤਾ ਸਾਮਾਨ ਕਈ ਥਾਈਂ ਉੱਥੇ ਪਹੁੰਚਣ ਤੋਂ ਪਹਿਲਾਂ ਵੰਡਿਆ ਗਿਆ ਹੋਣਾ ਹੈਦੁੱਧ ਦੇ ਡੱਬੇ ਗ਼ਾਇਬ ਸਨਤਾਕਤ ਵਾਲੇ ਬਿਸਕੁਟਾਂ ਦੇ ਪੈਕਟ ਖੁੱਲ੍ਹੇ ਪਏ ਸਨਪਾਣੀ ਦੀ ਬੋਤਲਾਂ ਦੀ ਗਿਣਤੀ ਘੱਟ ਸੀਸਾਰੇ ਸਾਮਾਨ ਚੋਂ ਬਹੁਤ ਕੁੱਝ ਗ਼ਾਇਬ ਸੀਕਰੈਸਟੀਨਾ ਬੇਬਸ ਹੋਈ ਵਿਲਕ ਉੱਠਦੀ ਹੈ

‘‘ਤੁਹਾਨੂੰ ਸ਼ਰਮ ਨਹੀਂ ਆਉਂਦੀ, ਬਾਹਰ ਭੁੱਖ ਤੇ ਬੀਮਾਰੀ ਨਾਲ ਮਰ ਰਹੀਆਂ ਭੋਰਾ-ਭੋਰਾ ਜਾਨਾਂ ਤੇ ਵੀ ਤਰਸ ਨਹੀਂ ਆਉਂਦਾਉਨ੍ਹਾਂ ਦੀਆਂ ਅੱਖਾਂ ਚ ਝਾਕਿਆ ਹੈ ਕਦੀ? ਉਨ੍ਹਾਂ ਦੀਆਂ ਮਾਵਾਂ ਦੀ ਬੇਬਸੀ ਤੇ ਆਪਣੇ ਢਿੱਡ ਦੀਆਂ ਆਦਰਾਂ ਲਈ ਵਿਲਕ ਮਹਿਸੂਸੀ ਹੈ ਕਦੀ? ਤੁਸੀਂ ਆਪਣੇ ਢਿੱਡ ਵਧਾਈ ਫਿਰੇ ਹੋਤੁਹਾਡੇ ਤੇ ਤਾਂ ਇਸ ਕਾਲ ਦਾ, ਇਸ ਭਿਆਂਨਕ ਖਾਨਾਜੰਗੀ ਦਾ ਕੋਈ ਅਸਰ ਨਹੀਂ ਹੋਇਆ ਲੱਗਦਾਕਰੈਸਟੀਨਾ ਲੋਹੀ-ਲਾਖੀ ਹੋਈ ਉਨ੍ਹਾਂ ਤੇ ਵਰ੍ਹ ਪੈਂਦੀ ਹੈਉਸਦੀਆ ਭਵਾਂ ਤਣੀਆਂ ਜਾਂਦੀਆਂ ਹਨਉਸਦੀਆਂ ਕਸੀਸ ਜਹੀ ਵੱਟਣ ਤੇ ਮੁੱਠੀਆਂ ਆਪੂੰ ਮੀਟੀਆਂ ਜਾਂਦੀਆਂ ਹਨਉਹ ਭਸਮ ਕਰ ਦੇਣ ਵਰਗੀ ਕਹਿਰੀ ਤੱਕਣੀ ਨਾਲ ਸਿਪਾਹੀਆਂ ਤੇ ਡਰਾਈਵਰ ਨੂੰ ਵੇਖਦੀ ਹੈ

‘‘ਮੈਂ ਏਰੀਆ ਅਫ਼ਸਰ ਕੋਲ ਤੁਹਾਡੀ ਸ਼ਿਕਾਇਤ ਕਰਾਂਗੀਉਸਨੇ ਦਬਕਾ ਜਿਹਾ ਮਾਰਿਆ

ਡਰਾਈਵਰ ਤੇ ਸਿਪਾਹੀਆਂ ਨੇ ਆਪਸ ਚ ਅੱਖਾਂ ਮਿਲਾਈਆਂ ਤੇ ਮੁਸਕੜੀਆਂ ਚ ਹੱਸਦੇ ਹੋਏ ਉਸਦੀ ਕਹੀ ਗੱਲ ਨੂੰ ਅਣਗੌਲਿਆਂ ਕਰ ਗਏ ਸ਼ਾਇਦ ਇਹੋ ਜਹੀਆਂ ਝਿੜਕਾਂ, ਦਬਕੇ ਉਹ ਰੋਜ਼ ਸੁਣਦੇ ਹਨਉਨ੍ਹਾਂ ਨੂੰ ਪੂਰਾ ਪਤਾ ਸੀ ਕਿ ਬਾਹਰਲੇ ਮੁਲਕਾਂ ਤੋਂ ਆਈ ਸਹਾਇਤਾ, ਰਾਹਾਂ ਚ ਕਿਵੇਂ ਖ਼ੁਰਦੀ ਹੈਪਹਿਲਾਂ ਜਦੋਂ ਮੋਗਾਡਿਸ਼ੂ ਦੇ ਸੈਂਟਰਲ ਡੀਪੂ ਚ ਪਹੁੰਚਦੀ ਹੈ ਤਾਂ ਉੱਪਰਲੀ ਅਫ਼ਸਰਸ਼ਾਹੀ ਉਸ ਚ ਵੱਡੀਆਂ ਵੱਡੀਆਂ ਮੋਰੀਆਂ ਕਰਦੀ ਹੈਤੇ ਫੇਰ ਜਿਹੜੀ ਬਚਦੀ ਕੈਂਪਾਂ ਲਈ ਅਲਾਟ ਕੀਤੀ ਜਾਂਦੀ ਹੈ ਉਸ ਚ ਰਾਖੀ ਕਰਨ ਵਾਲੇ ਸਿਪਾਹੀ, ਟਰੱਕਾਂ ਦੇ ਡਰਾਈਵਰ ਤੇ ਜਿਸ ਕਿਸੇ ਦਾ ਵੀ ਹੱਥ ਪਹੁੰਚਦਾ ਹੈ ਜਿੰਨੀ ਕੁ ਕਰ ਸਕਦਾ ਹੈ ਚੋਰੀ ਕਰਦਾ ਹੈਹਰ ਕੋਈ ਆਪਣੇ ਅਹੁਦੇ ਮੂਜਬ ਖਿੱਚ-ਧੂਹ ਕਰਦਾ ਹੈਜਿੰਨੀ ਕੁ ਕਿਸੇ ਦੀ ਕੁਰਸੀ ਦੀ ਅਹਿਮੀਅਤ ਹੁੰਦੀ ਹੈ ਉਹ ਆਪਣੀਆਂ ਫ਼ੀਤੀਆਂ ਦਾ ਸਹਾਰਾ ਲੈ ਕੇ ਲੁੱਟਾਂ ਕਰਦਾ ਹੈਰਾਸ਼ਨ, ਦਵਾਈਆਂ ਆਪਣਿਆਂ ਤੇ ਬਲੈਕ ਚ ਵੇਚਣ ਲਈ ਖਿਸਕਾਉਣ ਦੀ ਪੂਰੀ ਪੂਰੀ ਵਾਹ ਲਾਉਂਦਾ ਹੈ

ਕਰੈਸਟੀਨਾ ਦਾ ਇਹ ਕੈਂਪ, ਦਸ ਸਾਲ ਤੋਂ ਨਿੱਕੀ ਉਮਰ ਦੇ ਸਿਰਫ ਪੰਜਾਹਾਂ ਬੱਚਿਆਂ ਲਈ ਸੀਤੇ ਇਸ ਵੇਲੇ ਕੈਂਪ ਚ ਸੱਤਰ ਬੱਚੇ ਸਨਪੰਜਾਹਾਂ ਬੱਚਿਆਂ ਲਈ ਸਾਮਾਨ ਤੇ ਫੇਰ ਉਸ ਚ ਹੋਈ ਖਿੱਚ-ਧੂਹ ਸੱਤਰ ਬੱਚਿਆਂ ਦੀ ਹਾਲਤ ਕਿਵੇਂ ਸੁਧਾਰੂ, ਇਹ ਫ਼ਿਕਰ ਉਸਦੀ ਰੂਹ ਨੂੰ ਸਦਾ ਪੱਛਦਾ ਰਹਿੰਦਾਦਵਾਈਆਂ ਵਾਲੀ ਅਲਮਾਰੀ ਭਾਂਅ-ਭਾਂਅ ਕਰ ਰਹੀ ਹੈ ਤੇ ਬਾਹਰ ਇੱਕ ਵਿਲਕਦੀ ਭੀੜ ਉਸਨੂੰ ਡੰਗੀ ਜਾ ਰਹੀ ਹੈ

ਰੁਟੀਨ ਮੁਤਾਬਕ ਉਹ ਹਰ ਦੋਂਹ ਹਫਤਿਆਂ ਬਾਅਦ ਕੈਂਪ ਵਿਚਲੇ ਸਾਰੇ ਬੱਚਿਆਂ ਦਾ ਮੁਆਇਨਾ ਕਰਦੀ ਹੈਜਿਨ੍ਹਾਂ ਦੀ ਹਾਲਤ ਕੁੱਝ ਸੁਧਰ ਜਾਂਦੀ ਹੈ, ਜ਼ਰਾ ਤਕੜੇ ਹੋ ਜਾਂਦੇ ਹਨ ਤੇ ਜਿਨ੍ਹਾਂ ਦੇ ਬਚਣ ਦੀ ਆਸ ਜ਼ਰਾ ਕੁ ਵੀ ਨਰੋਈ ਹੋ ਜਾਂਦੀ ਹੈ, ਉਹ ਉਨ੍ਹਾਂ ਨੂੰ ਉਨ੍ਹਾਂ ਦੀਆਂ ਮਾਵਾਂ ਦੀਆਂ ਲੇਲੜੀਆਂ, ਤੇ ਪਿੱਟ ਸਿਆਪਾ ਕਰਨ ਦੇ ਬਾਵਜੂਦ ਵੀ ਖਾਰਜ ਕਰ ਦਿੰਦੀ ਹੈ ਤੇ ਉੱਨੇ ਕੁ ਹੋਰ ਬੱਚੇ ਜਿਨ੍ਹਾਂ ਦੇ ਬਚਣ ਦੀ ਉਸਨੂੰ ਥੋਹੜੀ ਬਹੁਤੀ ਆਸ ਹੁੰਦੀ ਹੈ ਦਾਖਲ ਕਰ ਲੈਂਦੀ ਹੈ

ਅੱਜ ਉਸਨੇ ਪੱਚੀ ਬੱਚੇ ਹੋਰ ਲੈਣੇ ਸਨਪੰਦਰਾਂ ਠੀਕ ਹੋ ਕੇ ਆਪਣੀਆਂ ਮਾਵਾਂ ਦੇ ਨਾਲ ਜਾ ਰਹੇ ਸਨ ਤੇ ਦਸ ਉਸਦੇ ਹਰ ਤਰ੍ਹਾਂ ਦੀ ਕੋਸ਼ਸ਼ ਕਰਨ ਦੇ ਬਾਵਜੂਦ ਕਬਰਾਂ ਬਣ ਗਏ ਸਨਹੋਰ ਬੱਚੇ ਦਾਖਲ ਕਰਨ ਤੋਂ ਉਹ ਅੱਜ ਬਹੁਤ ਝਿਜਕ ਰਹੀ ਸੀ

ਸਾਮਾਨ ਇਸ ਵਾਰ ਬਹੁਤ ਥੋੜ੍ਹਾ ਆਇਆ ਹੈਇਹ ਤਾਂ ਕੈਂਪ ਚ ਬਚੇ ਬੱਚਿਆਂ ਜੋਗਰਾ ਵੀ ਨਹੀਂ ਸੀਹੋਰ ਨਵੇਂ ਦਾਖਲ ਕੀਤੇ ਬੱਚਿਆਂ ਦੀ ਦੇਖ ਭਾਲ ਉਹ ਕਿਵੇਂ ਕਰੇਗੀਉਸਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਉਹ ਕੀ ਕਰੇਕਦੀ ਉਹ ਸੋਚਦੀ ਕਿ ਕੈਂਪ ਚ ਪਹਿਲਾਂ ਹੀ ਦਾਖਲ ਬੱਚਿਆਂ ਦੀ ਪੂਰੀ ਤੇ ਚੰਗੀ ਤਰ੍ਹਾਂ ਦੇਖ ਭਾਲ ਕਰੇ ਤੇ ਹੋਰ ਨਵੇਂ ਬੱਚੇ ਦਾਖਲ ਨਾ ਕਰੇਫੇਰ ਉਸਨੂੰ ਬੱਚੇ ਲੈ ਕੇ ਆਈਆਂ ਮਾਵਾਂ ਦੀ ਜੁੜੀ ਭੀੜ ਦਾ ਖ਼ਿਆਲ ਆਉਂਦਾ ਤਾਂ ਉਹ ਚੰਗੀ ਤਰ੍ਹਾਂ ਦੇਖ ਭਾਲ ਕਰੇ ਤੇ ਹੋਰ ਨਵੇਂ ਬੱਚੇ ਦਾਖਲ ਨਾ ਕਰੇਫੇਰ ਉਸਨੂੰ ਬੱਚੇ ਲੈ ਕੇ ਆਈਆਂ ਮਾਵਾਂ ਦੀ ਜੁੜੀ ਭੀੜ ਦਾ ਖਿਆਲ ਆਉਂਦਾ ਤਾਂ ਉਹ ਕੰਬ ਜਾਂਦੀਇਨ੍ਹਾ ਹੀ ਖ਼ਿਆਲਾਂ ਚ ਘਿਰੀ ਉਹ ਆਪਣੇ ਦੋਨਾਂ ਹੱਥਾਂ ਨਾਲ ਮੂੰਹ ਢੱਕ ਲੈਂਦੀ ਹੈ ਤੇ ਆਪਣੀ ਕੁਰਸੀ ਤੇ ਢੇਰੀ ਹੋ ਜਾਂਦੀ ਹੈਸਿਰ ਮੇਜ਼ ਤੇ ਰੱਖ ਕੇ ਡੁਸਕਣ ਲੱਗ ਪੈਂਦੀ ਹੈਬੇਬਸੀ ਤੇ ਲਾਚਾਰੀ ਦੇ ਬੀਆਬਾਨਾਂ ਚ ਝੁਲਸੀ ਜਾਣ ਲੱਗਦੀ ਹੈ

ਜ਼ਿੰਦਗੀ ਦਾ ਸੁਹੱਪਣ ਮਾਨਣ ਤੇ ਵੇਖਣ ਦੀ ਚਾਹਵਾਨ, ਕਰੈਸਟੀਨਾ ਮੌਤ ਨੇ ਘੇਰ ਲਈ ਹੈਜਿਸ ਪਾਸੇ ਵੀ ਧਿਆਨ ਮਾਰਦੀ ਹੈ, ਜਿਸ ਪਾਸੇ ਵੀ ਜਾਂਦੀ ਹੈ, ਜ਼ਿੰਦਗੀ ਮੌਤ ਦੇ ਜਬਾੜ੍ਹਿਆਂ ਚ ਜਕੜੀ ਵੇਖਦੀ ਹੈਭੁੱਖ ਤੇ ਬੀਮਾਰੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਤੇ ਕੈਂਪ ਦੇ ਹਿੱਸੇ ਆਉਂਦਾ ਰਾਸ਼ਨ ਤੇ ਦਵਾਈਆਂ ਦਿਨ ਦਿਨ ਘੱਟ ਰਹੀਆਂ ਹਨਉਹ ਕਈ ਵਾਰ ਇੱਥੋਂ ਭੱਜ ਜਾਣ ਲਈ ਵੀ ਸੋਚ ਲੈਂਦੀਉਸਨੂੰ ਆਪਣੀ ਬੇਬਸੀ ਤੇ ਕਰੋਧ ਆਉਂਦਾਉਹ ਹੌਂਸਲਾ ਹਾਰ ਬਹਿੰਦੀਪਰ ਫੇਰ ਪਤਾ ਨਹੀਂ ਕਿਹੜੀ ਅਣਦਿੱਖ ਸ਼ਕਤੀ ਉਸਦੇ ਪੈਰਾਂ ਚ ਬੇੜੀਆਂ ਨੂੜ ਦੇਂਦੀਉਸਦੇ ਲਿੱਸੇ ਹੋਏ ਵਿਸ਼ਵਾਸ ਲਈ ਵੰਗਾਰ ਬਣ ਜਾਂਦੀ

‘‘ਕੀ ਏਸੇ ਲਈ ਕੀਤਾ ਸੀ ਨਰਸਿੰਗ ਦਾ ਕੋਰਸ ਕਿ ਜਦੋਂ ਕਿਸੇ ਔਕੜ ਨਾਲ ਸਿੱਝਣਾ ਪਵੇ ਤੇ ਹਾਰ ਕੇ ਭੱਜ ਜਾਵੇਂ? ਕੀ ਏਸੇ ਲਈ ਸੀ ਆਈ ਸੁਮਾਲੀਆ ਚ ਕਿ ਤਕਲੀਫਾਂ ਤੋਂ, ਥੁੜਾਂ ਤੋਂ ਪਿੱਛਾ ਛਡਾਉਣ ਲਈ ਉਨ੍ਹਾਂ ਦਾ ਡੱਟ ਕੇ ਸਾਹਮਣਾ ਕਰਨ ਦੀ ਬਜਾਏ ਸਿਰ ਲਕੋ ਕੇ ਭੱਜ ਜਾਂਏ?‘‘ ਉਹ ਆਪਣੀ ਤਿੜਕਦੀ ਹੋਈ ਸੋਚਣੀ ਨੂੰ ਝਿੜਕਦੀ ਤੇ ਇੱਕ ਝਟਕੇ ਨਾਲ, ਇੱਕ ਹੰਭਲਾ ਮਾਰ ਕੇ ਉੱਠਦੀ ਤੇ ਆਪਣੇ ਨਿੱਤ ਦੇ ਰੁਟੀਨ ਚ ਰੁੱਝ ਜਾਂਦੀ

ਅੱਜ ਵੀ ਉਸਦੀ ਇਹੋ ਜਹੀ ਹੀ ਹਾਲਤ ਸੀਉਹ ਮਸਾਂ ਇਸ ਸੋਚਣੀ ਚੋਂ ਨਿਕਲੀ ਹੈਉੱਠ ਕੇ ਕੈਂਪ ਅੰਦਰ ਚੱਕਰ ਲਾਉਂਦੀ ਹੈਜਿਨ੍ਹਾਂ ਬੱਚਿਆਂ ਨੂੰ ਖਾਰਜ ਕਰਨਾ ਹੈ ਉਨ੍ਹਾਂ ਨੂੰ ਖਾਰਜ ਕਰਦੀ ਹੈ ਤੇ ਹਦਾਇਤਾਂ ਕਰਕੇ ਉਨ੍ਹਾਂ ਦੀਆਂ ਮਾਵਾਂ ਨੂੰ ਸੌਂਪਦੀ ਹੈਇਸ ਕਾਰਜ ਤੋਂ ਵਿਹਲੀ ਹੋ ਕੇ ਉਹ ਆਪਣੀਆਂ ਸਾਥਣਾਂ ਨੂੰ ਬਾਕੀ ਬੱਚਿਆਂ ਨੂੰ ਦਵਾਈਆਂ, ਵਿਟਾਮਨ ਤੇ ਦੁੱਧ ਦੇਣ ਦੀ ਚਿਤਾਵਨੀ ਦਿੰਦੀ ਹੈਹਰ ਬੱਚੇ ਦੇ ਹਿੱਸੇ ਆਉਂਦੇ ਦੁੱਧ ਦੀ ਮਿਕਦਾਰ ਹੋਰ ਘਟਾਉਣ ਲਈ ਕਹਿੰਦੀ ਹੈਦੁੱਧ ਚ ਪਾਣੀ ਹੋਰ ਪਾਉਣ ਲਈ ਕਹਿੰਦਿਆਂ ਉਸਦੀ ਆਤਮਾ ਵਿਲੂੰਧਰੀ ਜਾਂਦੀ ਹੈਗੁੱਸੇ ਦੇ ਸਿਆੜ ਉਸਦੇ ਮੱਥੇ ਤੇ ਹੋਰ ਡੂੰਘੇ ਹੋ ਜਾਂਦੇ ਹਨ

‘‘ਇਹ ਤਕੜੇ ਕਿਵੇਂ ਹੋਣਗੇ ਜੇ ਇਨ੍ਹਾਂ ਦੀ ਖੁਰਾਕ ਇਸ ਤਰ੍ਹਾਂ ਆਏ ਦਿਨ ਘਟਦੀ ਰਹੀ ਤਾਂ?‘‘ ਉਸਦੇ ਨਾਲ ਕੰਮ ਕਰਦੀ ਸੁਮਾਲੀਅਣ ਨਰਸ ਨੇ ਇੱਕ ਕਰੂਰ ਸਵਾਲ ਉਸਦੇ ਮੂਹਰੇ ਖਿਲਾਰ ਦਿੱਤਾਕਰੈਸਟੀਨਾ ਕੋਲ ਇਸਦਾ ਕੀ ਜਵਾਬ ਸੀਉਹ ਕੁੱਝ ਪਲਾਂ ਲਈ ਖ਼ਾਮੋਸ਼ੀ ਦੀ ਬੁੱਕਲ ਮਾਰ ਗਈਤੇ ਫੇਰ ਹੌਲੀ ਹੌਲੀ ਬੀਮਾਰ ਆਵਾਜ਼ ਚ ਮਸਾਂ ਕਹਿੰਦੀ ਹੈ

‘‘ਤੇਰੀ ਗੱਲ ਬਿਲਕੁਲ ਦਰੁਸਤ ਹੈ ਪਰ ਜੇ ਅਸੀਂ ਬਾਹਰ ਇਕੱਠੇ ਹੋਏ ਹਜ਼ੂਮ ਚੋਂ ਕਿਸੇ ਨੂੰ ਵੀ ਦਾਖਲ ਨਾ ਕੀਤਾ ਤਾਂ ਉਹ ਤਾਂ ਸੱਭ ਆਸ ਹੀ ਗੁਆ ਬੈਠਣਗੇਟੁੱਟੀ ਆਸ ਨਾਲ ਕੋਈ ਕਿਵੇਂ ਸਾਹ ਲੈਂਦਾ ਹੈ, ਕਦੀ ਕਿਆਸਿਆ ਹੈ? ਕਿਵੇਂ ਜੀਂਦਾ ਹੈ ਕੋਈ ਨਿਆਸਰਾ ਹੋ ਕੇ?‘‘ ਕਰੈਸਟੀਨਾ ਆਪਣੇ ਅੰਦਰ ਅਜੇ ਵੀ ਇੱਕ ਆਸ ਦੀ ਚਿਣਗ ਮਘਾਈ ਰੱਖਣਾ ਚਾਹੁੰਦੀ ਸੀ

ਆਖਰ ਉਸਨੇ ਆਪਣੇ ਨਾਲ ਇੱਕ ਨਰਸ ਤੇ ਗੇਟਕੀਪਰ ਨੂੰ ਲਿਆ ਤੇ ਗੇਟ ਖੋਲ੍ਹ ਬਾਹਰ ਉਡੀਕਦੀ ਭੀੜ ਚ ਜਾ ਵੜੀਮਿੱਟੀ ਘੱਟੇ ਚ ਬੈਠੀਆਂ ਮਾਵਾਂ ਦੀਆਂ ਨਜ਼ਰਾਂ ਉਸ ਉੱਤੇ ਗੱਡੀਆਂ ਗਈਆਂਉਨ੍ਹਾਂ ਦੀਆਂ ਸੁੱਕੀਆਂ ਛਾਤੀਆਂ ਨੂੰ ਚਰੂੰਡਦੇ ਬੱਚੇ ਇਸ ਸਾਰੇ ਕੁੱਝ ਤੋਂ ਬੇਖ਼ਬਰ ਆਪਣੇ ਆਹਰੇ ਲੱਗੇ ਰਹੇਗੇਟਕੀਪਰ ਤੇ ਨਰਸ ਨੇ ਆਪਣੀ ਪੂਰੀ ਵਾਹ ਲਾ ਕੇ ਸਾਰਿਆਂ ਨੂੰ ਇੱਕ ਲਾਈਨ ਚ ਬੈਠਿਆਂ ਕਰ ਦਿੱਤਾਉਹ ਕੱਲੇ ਕੱਲੇ ਬੱਚੇ ਕੋਲ ਜਾਂਦੀਉਸਨੂੰ ਗੌਹ ਨਾਲ ਵੇਖਦੀਉਸਦੀਆਂ ਮੀਟੀਆਂ ਅੱਖਾਂ ਖੋਲ੍ਹ ਉਨ੍ਹਾਂ ਚ ਵੇਖਦੀਸੁੱਕੀਆਂ ਛਿਟੀਆਂ ਬਾਹਵਾਂ ਫੜ-ਫੜ ਨਬਜ਼ਾਂ ਟੋਂਹਦੀਜਿਸ ਬੱਚੇ ਦੇ ਠੀਕ ਹੋਣ ਦੀ ਉਸਨੂੰ ਮਾੜੀ ਮੋਟੀ ਵੀ ਆਸ ਹੁੰਦੀ ਉਸਦੀ ਮਾਂ ਨੂੰ ਬੱਚੇ ਨੂੰ ਗੇਟ ਅੰਦਰ ਲੈ ਜਾਣ ਲਈ ਇਸ਼ਾਰਾ ਕਰਦੀਮਾਂ ਦੀਆਂ ਅੱਖਾਂ ਚ ਬੇਪਨਾਹ ਸ਼ੁਕਰਾਨਾ ਸਿੰਮ ਆਉਂਦਾਗੇਟ ਅੰਦਰ ਜਾਣ ਦੀ ਅਹਿਮੀਅਤ ਦਾ ਸੱਭ ਨੂੰ ਪਤਾ ਸੀਗੇਟ ਅੰਦਰ ਜਿ਼ਦਗੀ ਦਾ ਵਰਦਾਨ ਮਿਲਦਾ ਸੀਸਾਹ ਲੈਂਦੇ ਰਹਿਣ ਦੀ ਖੁਸ਼ੀਆਂ ਭਰੀ ਤਸੱਲੀ ਮਿਲਦੀ ਸੀਤੇ ਜਿਨ੍ਹਾਂ ਦੇ ਕੋਲੋਂ ਉਹ ਗੁਜ਼ਰ ਜਾਂਦੀ ਉਨ੍ਹਾਂ ਦੀਆਂ ਲੇਲੜੀਆਂ ਉਸਨੂੰ ਰਾਤਾਂ ਨੂੰ ਸੌਣ ਨਾ ਦਿੰਦੀਆਂਉਨ੍ਹਾਂ ਮਾਵਾਂ ਦੀ ਤੱਕਣੀ ਇੱਕ ਹੌਕਾ ਬਣਕੇ ਉਸਦੇ ਗਲ਼ੇ ਚ ਅੜੀ ਰਹਿੰਦੀ ਉਨ੍ਹਾਂ ਦੀ ਅਪਣੇ ਬੱਚਿਆਂ ਲਈ ਬੇਬਸੀ ਉਸਦੀ ਵਿਚਰਨ ਚ ਇੱਕ ਭੁਚਾਲ ਲਿਆਈ ਰੱਖਦੀਉਹ ਆਪਣਾ ਫਰਜ਼ ਨਿਭਾਉਂਦੀ, ਆਪਣੀ ਸੋਚ ਮੁਤਾਬਿਕ ਆਪਣਾ ਰੁਟੀਨ ਪੂਰਾ ਕਰੀ ਜਾ ਰਹੀ ਸੀਜਿਨ੍ਹਾਂ ਬੱਚਿਆਂ ਨੂੰ ਉਹ ਅੰਦਰ ਨਹੀਂ ਸੀ ਭੇਜ ਰਹੀ ਉਸਨੂੰ ਮਹਿਸੂਸ ਹੁੰਦਾ ਕਿ ਉਹ ਉਨ੍ਹਾਂ ਨੂੰ ਮੌਤ ਦੀ ਸਜ਼ਾ ਦੇ ਰਹੀ ਹੈ ਜ਼ਿੰਦਗੀ ਨੂੰ ਹੱਸਦੀਆਂ ਰੁੱਤਾਂ ਦੇ ਬੂਹਿਆਂ ਤੇ ਅੰਗੜਾਈਆਂ ਲੈਂਦੀ ਵੇਖਣ ਦੀ ਚਾਹਵਾਨ, ਕਰੈਸਟੀਨਾ, ਅੱਜ ਮੌਤਾਂ ਪਰੋਸ ਰਹੀ ਹੈਪਹਿਲੀ ਵਾਰ ਉਸਨੂੰ ਇੱਥੇ ਇਸ ਕੈਂਪ ਚ ਆ ਕੇ ਹੀ ਅਹਿਸਾਸ ਹੋਇਆ ਸੀ ਕਿ ਮੌਤ ਜ਼ਿੰਦਗੀ ਦੇ ਕਿੰਨੀ ਨੇੜੇ ਹੈ

ਜ਼ਿੰਦਗੀ....ਮੌਤ

ਮੌਤ....ਜ਼ਿੰਦਗੀ

ਕਿੰਨੀਆਂ ਕੋਲ਼-ਕੋਲ਼ ਹਨ

ਤੇ ਕਿੰਨੀਆਂ ਦੂਰ-ਦੂਰ ਵੀ

ਕਰੈਸਟੀਨਾ ਨੂੰ ਕੀ ਪਤਾ ਸੀ ਕਿ ਉਸਨੂੰ ਅਦਾਲਤ ਵੀ ਬਨਣਾ ਪਵੇਗਾਮੌਤ ਦੀਆਂ ਸਜ਼ਾਵਾਂ ਵੀ ਸੁਨਾਉਣੀਆਂ ਪੈਣਗੀਆਂਉਹ ਤਾਂ ਜ਼ਿੰਦਗੀ ਦੀ ਵਕੀਲ ਬਣਕੇ ਆਈ ਸੀਹੁਣ ਕਈ ਵਾਰ ਉਸਨੂੰ ਇਹੋ ਜਿਹੀ ਹਾਲਤ ਚ ਆਪਣੇ ਆਪ ਤੋਂ ਘਿਰਣਾ ਜਿਹੀ ਵੀ ਹੋਣ ਲੱਗਦੀ ਸੀਜ਼ਿੰਦਗੀ ਬਖ਼ਸ਼ਣ ਵਾਲੇ ਹੱਥ ਹੁਣ ਮੌਤਾਂ ਵੀ ਵੰਡ ਰਹੇ ਸਨ

ਉਹ ਸਾਰਾ ਕੁੱਝ ਇੱਕ ਰੋਬੋਟ ਵਾਂਗੂੰ ਕਰੀ ਜਾ ਰਹੀ ਸੀ, ਜਿਸਨੂੰ ਚਾਬੀ ਦੇ ਕੇ ਚਲਾਇਆ ਗਿਆ ਹੋਵੇਹਰ ਬੱਚੇ ਦੀਆਂ ਅੱਖਾਂ ਖੋਲ੍ਹਦੀ, ਨਬਜ਼ ਟੋਂਹਦੀ, ਧੜਕਣ ਚੈੱਕ ਕਰਦੀ ਉਸਦੀ ਮਾਂ ਵੱਲ ਵੀ ਇੱਕ ਦੋ ਵਾਰ ਵੇਖਦੀਤੇ ਜਦੋਂ ਕਿਸੇ ਬੱਚੇ ਨੂੰ ਉਹ ਕੈਂਪ ਅੰਦਰ ਜਾਣ ਲਈ ਕਹਿੰਦੀ, ਉਸਦੀ ਮਾਂ ਨੂੰ ਵੀ ਦਿਲਾਸੇ ਭਰੀ ਤੱਕਣੀ ਨਾਲ ਵੇਖਦੀ, ਉਸ ਬੱਚੇ ਦੀ ਮਾਂ ਦੀਆਂ ਅੱਖਾਂ ਚ ਚਮਕ ਤੇ ਖੁਸ਼ੀ ਵੇਖ ਕੇ ਉਹ ਆਪ ਵੀ ਸਾਰੀ ਦੀ ਸਾਰੀ ਸਰਸ਼ਾਰੀ ਜਾਂਦੀਤੇ ਇੱਥੇ ਆਂ ਕੇ ਬੱਚਿਆਂ ਦੀ ਦੇਖ ਭਾਲ ਕਰਨ ਦਾ ਇਵਜ਼ਾਨਾ ਉਸਨੂੰ ਮਿਲ ਜਾਂਦਾਸ਼ਾਇਦ ਇਹੋ ਜਹੇ ਹੀ ਕੁੱਝ ਕੁ ਪਲ ਹਨ ਜਿਹੜੇ ਉਸਨੂੰ ਇੱਥੇ ਨੂੜੀ ਬੈਠੇ ਸਨ, ਨਹੀਂ ਤਾਂ ਉਹ ਚਿਰਾਂ ਦੀ ਇਸ ਨਿਰਾਸ ਤੇ ਤਰਸਯੋਗ ਹਾਲਤ ਤੋਂ ਭੱਜ ਗਈ ਹੁੰਦੀ

‘‘ਕੀ ਕਸੂਰ ਹੈ ਇਨ੍ਹਾਂ ਬੱਚਿਆਂ ਦਾ?‘‘ ਸਵਾਲ ਉਸਦੀ ਸੋਚ ਦੀ ਸਰਦਲ ਫੇਰ ਆਣ ਨੱਪਦਾਉਹ ਲੁੱਚੀ ਸਿਆਸਤ ਤੇ ਖਿਝਦੀਬਦਮਾਸ਼ ਸਿਆਸੀ ਢਾਂਚੇ ਨੂੰ ਨਫਰਤ ਨਾਲ ਦੁਰਕਾਰਦੀਹਿਫ਼ਾਜ਼ਤ ਤੇ ਮਦਦ ਕਰਨ ਆਏ ਅਮਰੀਕੀ ਸਿਪਾਹੀਆਂ ਦੀਆਂ ਸੁਣੀਆਂ ਕਹਾਣੀਆਂ ਬਾਰੇ ਉਹ ਸੋਚਦੀ ਤਾਂ ਸਾਰੀ ਸਾਰੀ ਹਲੂਣੀ ਜਾਂਦੀ

ਇਵੇਂ ਚੈੱਕ ਕਰਦੀ ਕਰਦੀ ਉਹ ਕਾਨੂੰ ਕੋਲ ਜਾ ਪਹੁੰਚਦੀ ਹੈਕਾਨੂੰ ਇੱਕ ਵਾਰ ਪਹਿਲਾਂ ਵੀ ਆਇਆ ਉਸਨੇ ਮੋੜ ਦਿੱਤਾ ਸੀ ਕਿਉਂਕਿ ਉਸਦੇ ਬਾਬੇ ਨੇ ਉਸਦੀ ਉਮਰ ਦਸਾਂ ਸਾਲਾਂ ਤੋਂ ਉੱਪਰ ਦੱਸੀ ਸੀ ਤੇ ਇਹ ਕੈਂਪ ਦਸਾਂ ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੀਕਰੈਸਟੀਨਾ ਨੇ ਕਾਨੂੰ ਤੇ ਉਸਦੇ ਬਾਬੇ ਨੂੰ ਪਛਾਣ ਲਿਆ ਸੀ

‘‘ਮੈਂ ਤੈਨੂੰ ਪਹਿਲਾਂ ਵੀ ਦਸਿਆ ਸੀ ਕਿ ਇਸਦੀ ਉਮਰ ਵੱਡੀ ਹੈ ਤੇ ਮੈਂ ਇਸ ਕੈਂਪ ਚ ਇਸਨੂੰ ਦਾਖਲ ਨਹੀਂ ਕਰ ਸਕਦੀਇਸਦੀ ਉਮਰ ਦੇ ਬੱਚਿਆਂ ਲਈ ਮੋਗਾਡਿਸ਼ੂ ਇੱਕ ਕੈਂਪ ਹੈਇਸਨੂੰ ਉੱਥੇ ਲੈ ਜਾਹ

‘‘ਮੈਨੂੰ ਇਸਦੀ ਉਮਰ ਦਾ ਭੁਲੇਖਾ ਲੱਗ ਗਿਆ ਸੀਇਹ ਹਾਲੀ ਦਸਾਂ ਸਾਲਾਂ ਦਾ ਨਹੀਂ ਹੋਇਆਕਾਨੂੰ ਦੇ ਬਾਬੇ ਨੇ ਲੇਲ੍ਹੜੀ ਜਹੀ ਕੱਢੀ

‘‘ਮਤਲਬ....ਉਸ ਦਿਨ ਤਾਂ ਤੂੰ ਕਹਿੰਦਾ ਸੀ ਕਿ ਇਹ ਦਸਾਂ ਤੋਂ ਉੱਪਰ ਹੈ?‘‘ ਕਰੈਸਟੀਨਾ ਨੇ ਗੁੱਸੇ ਜਿਹੇ ਚ ਕਿਹਾਉਸਨੂੰ ਲੱਗਾ ਕਿ ਇਹ ਬੁੱਢਾ ਕਾਨੂੰ ਨੂੰ ਇਸ ਕੈਂਪ ਚ ਦਾਖਲ ਕਰਾਉਣ ਲਈ ਝੂਠ ਬੋਲ ਰਿਹਾ ਹੈ

‘‘ਇਹ ਅਜੇ ਦਸਾਂ ਦਾ ਨਹੀਂ ਹੋਇਆ ਜਿਸ ਦਿਨ ਅਮਰੀਕਣ ਫੌਜੀ ਛੋਕਰੇ ਇਸਦੀ ਮਾਂ ਨੂੰ ਸੁੱਤਿਆਂ ਉਠਾਲ਼ ਲੈ ਗਏ ਸਨ ਉਦੋਂ ਤਾਂ ਇਹ ਮਸਾਂ ਸੱਤਾਂ ਸਾਲਾਂ ਦਾ ਸੀਉਸ ਵਾਰਦਾਤ ਨੂੰ ਤਾਂ ਅਜੇ ਦੋ ਸਾਲ ਵੀ ਨਹੀਂ ਹੋਏਉਹ ਆਪਣੀਆਂ ਵਰਦੀਆਂ ਚ ਆਏ ਤੇ ਇਸਦੀ ਮਾਂ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਏ ਮੇਰੇ ਪੁੱਤ ਨੇ ਜਦੋਂ ਉਨ੍ਹਾਂ ਦੀ ਇਸ ਹਰਕਤ ਦਾ ਵਿਰੋਧ ਕੀਤਾ ਤਾਂ ਉਸਨੂੰ ਵੀ ਨਾਲ ਹੀ ਲੈ ਗਏ ਸਨਉਸਦੀ ਲਾਸ਼ ਤਾਂ ਸਾਨੂੰ ਸਾਡੇ ਪਿੰਡ ਦੀ ਹੱਦੋਂ ਅੰਦਰ ਹੀ ਮਿਲ ਗਈ ਸੀਇਸਦੇ ਪਿਉ ਨੇ ਬੜਾ ਕਿਹਾ ਕਿ ਕਾਨੂੰ ਦੀ ਮਾਂ ਦਾ ਕੀ ਕਸੂਰ ਹੈਜੇ ਮੇਰੇ ਤੇ ਕੋਈ ਸ਼ੱਕ ਹੈ ਤਾਂ ਮੈਨੂੰ ਲੈ ਚਲੋ, ਮੈਂ ਤਿਆਰ ਹਾਂ ਹਰ ਤਰ੍ਹਾਂ ਦੀ ਸਜ਼ਾ ਭੁਗਤਣ ਨੂੰਇਸਦਾ ਕੀ ਕਸੂਰ ਹੈ?

‘‘ਇਸਦਾ ਵੀ ਕਸੂਰ ਹੈਇੱਕ ਤਾਂ ਇਹ ਤੇਰੀ ਤੀਵੀਂ ਹੈ ਤੇ ਦੂਜਾ ਸੋਹਣੀ ਤੇ ਜੁਆਨ ਵੀ ਹੈਸਾਨੂੰ ਛੇ ਮਹੀਨੇ ਹੋ ਗਏ ਅਮਰੀਕਾ ਤੋਂ ਆਇਆਂਆਪਣੀਆਂ ਜਨਾਨੀਆਂ ਤੋਂ ਬਿਨਾ ਰਹਿੰਦਿਆਂਤੁਹਾਡੀ ਮਦਦ ਕਰਦਿਆਂਤੁਹਾਨੂੰ ਤੁਹਾਡੇ ਹੀ ਭਰਾਵਾਂ ਦੀਆਂ ਗੋਲੀਆਂ ਤੋਂ ਬਚਾਉਂਦਿਆਂਤੁਹਾਨੂੰ ਵੀ ਸਾਡੀ ਕੋਈ ਸੇਵਾ ਕਰਨੀ ਚਾਹੀਦੀ ਹੀ ਹੈ ।

‘‘ਅਸੀਂ ਸਮਝ ਗਏ ਸਾਂ ਕਿ ਉਸਦਾ ਕੀ ਹਸ਼ਰ ਹੋਣਾ ਹੈਮੇਰੇ ਪੁੱਤ ਨੇ ਉਸਨੂੰ ਉਨ੍ਹਾਂ ਤੋਂ ਬਚਾਉਣ ਦੀ ਕੋਸ਼ਸ਼ ਕੀਤੀ ਤਾਂ ਉਹ ਇੱਕ ਕਾਰਤੂਸ ਚ ਸਿਮਟ ਕੇ ਰਹਿ ਗਿਆਉਹ ਫੇਰ ਨਹੀਂ ਪਰਤੀਉਹ ਬੜੀ ਅਣਖੀ ਕੁੜੀ ਸੀਪਤਾ ਨਹੀਂ ਉਹ ਕਿਸ ਖੂਹ-ਖਾਤੇ ਪਈ ਹੋਵੇਗੀਪਰ ਅਸੀ ਉਡਦੀ-ਉਡਦੀ ਖ਼ਬਰ ਸੁਣੀ ਸੀ ਕਿ ਉਨ੍ਹਾਂ ਅਮਰੀਕਣਾਂ ਚੋ ਇੱਕ ਵੀ ਉਸਦੀ ਜੁਆਨੀ ਨੂੰ ਨਹੀਂ ਸੀ ਮਾਣ ਸਕਿਆਮੈਥੋਂ ਕਾਨੂੰ ਦੀ ਉਮਰ ਦੱਸਣ ਚ ਉਸ ਦਿਨ ਗ਼ਲਤੀ ਹੋ ਗਈ ਸੀ

ਕਰੈਸਟੀਨਾ ਸਾਰਾ ਕੁੱਝ ਇੱਕ ਬੁੱਤ ਬਣੀ ਸੁਣਦੀ ਰਹੀ ਸੀ ਉਸਨੂੰ ਲੱਗਾ ਕਿ ਅਮਰੀਕਣ ਫੌਜੀਆਂ ਨੇ ਕਾਨੂੰ ਦੀ ਮਾਂ ਨੂੰ ਨਹੀਂ ਉਸਨੂੰ ਰੇਪ ਕੀਤਾ ਹੋਵੇਇਨ੍ਹਾਂ ਹੀ ਬਦਲਾ ਲਊ ਖ਼ਿਆਲਾਂ ਚ ਉਹ ਕਿੰਨਾ ਹੀ ਚਿਰ ਉੱਥੇ ਹੀ ਬਿਨਾ ਕੁੱਝ ਕਿਹਾਂ ਉਨ੍ਹਾਂ ਦੇ ਕੋਲ ਹੀ ਬੈਠੀ ਰਹੀਫੇਰ ਜੇਰਾ ਇਕੱਠਾ ਕਰ ਉਸਨੇ ਕਾਨੂੰ ਨੂੰ ਚੈੱਕ ਕਰਨਾ ਸ਼ੁਰੂ ਕੀਤਾਉਸਦੀ ਨਬਜ਼ ਟੋਹੀਅੱਖਾਂ ਪੁੱਟ ਕੇ ਵੇਖੀਆਂਕਾਨੂੰ ਨੇ ਵੀ ਪੂਰਾ ਜ਼ੋਰ ਲਾ ਕੇ ਆਪਣੀਆਂ ਅੱਖਾਂ ਖ੍ਹੋਲੀ ਰੱਖੀਆਂ

ਕਰੈਸਟੀਨਾ ਇੱਕ ਵੇਰ ਫੇਰ ਕਾਨੂੰ ਨੂੰ ਗਹੁ ਨਾਲ ਵੇਖਦਿਆਂ ਇੱਕ ਡੂੰਘਾ ਹੌਕਾ ਭਰਿਆ

‘‘ਬਹੁਤ ਦੇਰ ਹੋ ਗਈ ਹੈ ਕਹਿੰਦਿਆਂ ਕਰੈਸਟੀਨਾ ਜਿਉਂ ਹੀ ਉਨ੍ਹਾਂ ਕੋਲੋਂ ਉੱਠ ਕੇ ਜਾਣ ਲੱਗੀ ਤਾਂ ਕਾਨੂੰ ਨੇ ਉਦਾਸ ਮਿਟ ਮਿਟ ਜਾਂਦੀਆਂ ਨਜ਼ਰਾਂ ਨਾਲ ਉਸ ਵੱਲ ਵੇਖਿਆ ਤੇ ਉਸਦੇ ਚਿੱਟੇ ਕੋਟ ਦੀ ਇੱਕ ਕੰਨੀ ਆਪਣੇ ਹੱਥ ਚ ਘੁੱਟ ਲਈ

ਤੇ ਅੱਖਾਂ ਮੀਟ ਲਈਆਂ

ਅੱਖਾਂ....ਜਿਹੜੀਆਂ ਮੁੜ ਕੇ ਫੇਰ ਕਦੀ ਨਾ ਖੁੱਲ੍ਹੀਆਂ

ਸਾਹਾਂ ਦੀ ਭੁੱਬਲ ਚ ਇੱਕ ਚਿਣਗ ਜਿਸ ਆਸ ਤੇ ਮੱਘਦੀ ਰਹੀ ਉਹ ਆਸ ਟੁੱਟਣ ਤੇ ਸੀਤ ਹੋ ਗਈ

ਕਰੈਸਟੀਨਾ ਨੇ ਇੱਕ ਸਰਦ ਹੌਕਾ ਭਰਿਆ ਤੇ ਆਪਣੀਆਂ ਸਿੱਲ੍ਹੀਆਂ ਅੱਖਾਂ ਲੁਕੋਂਦੀ ਕਾਹਲੇ ਕਾਹਲੇ ਕਦਮੀ ਕੈਂਪ ਦਾ ਗੇਟ ਲੰਘ ਗਈ

1 comment:

Rajinderjeet said...

Santokh Dhaliwal ji di eh kahaani sach pesh kardi hai te duniya diyan behtreen kahaniyan wich shumaar kiti ja sakdi hai.