ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Sunday, March 8, 2009

ਤਾਨੀਆ ਮੋਮੀ ਅਤੇ ਉਸਦਾ ਕਲਾਤਮਕ ਸੰਸਾਰ – ਜਾਣ-ਪਹਿਚਾਣ

ਤਾਨੀਆ ਮੋਮੀ ਦਾ ਜਨਮ ਭਾਰਤ ਦੀ ਰੂਹਾਨੀ ਧਰਤੀ ਤੇ ਇਕ ਸਿੱਖ ਪਰਿਵਾਰ ਵਿਚ ਹੋਇਆਉਸਦਾ ਅਧਿਆਪਕ ਪਿਤਾ ਬਲਬੀਰ ਸਿੰਘ ਮੋਮੀ ਇਕ ਜਾਣਿਆ-ਪਛਾਣਿਆ ਲੇਖਕ ਸੀ ਤੇ ਉਸਦੀਆਂ ਛਪੀਆਂ ਕਿਤਾਬਾਂ ਦੇ ਟਾਈਟਲ ਤਾਨੀਆ ਬੜੇ ਗਹੁ ਨਾਲ ਵੇਖਦੀਬੱਚੇ ਦੇ ਤੌਰ ਤੇ ਉਹ ਬੜੀ ਸ਼ਰਮੀਲੀ ਅਤੇ ਸ਼ਾਂਤ ਚਿੱਤ ਸੀਛੋਟੀ ਹੁੰਦੀ ਨੂੰ ਹੀ ਕਲਾ ਨਾਲ ਪਿਆਰ ਸੀਉਸ ਨੇ 2, 5 ਅਤੇ 11 ਸਾਲ ਦੀ ਉਮਰ ਵਿਚ ਕੁਝ ਪੇਂਟਿੰਗਜ਼ ਬਣਾਈਆਂ ਤੇ ਇਹ ਤਜ਼ਰਬਾ ਸਫ਼ਲ ਰਿਹਾਉਸ ਨੂੰ ਕੁਝ ਨਵਾਂ ਹੋਰ ਵੇਖਣ ਤੇ ਚਿਤਰਣ ਦੀ ਜਗਿਆਸਾ ਹੋਈਉਹ ਮਨੁੱਖੀ ਤੇ ਮਾਨਵੀ ਬਿਰਤੀ ਦੇ ਲੋਕਾਂ ਦਵਾਲੇ ਵਸਦੀ ਕੁਰੱਖਤ ਦੁਨੀਆ ਦੇ ਵਤੀਰੇ ਨੂੰ ਪੇਂਟਿੰਗਜ਼ ਵਿਚ ਪੇਸ਼ ਕਰਨ ਤੇ ਉਸ ਕੁਰੱਖਤਤਾ ਤੋਂ ਬਚਾਓ ਦੇ ਵਿਸ਼ੇ ਚੁਣਨ ਲੱਗੀਉਸ ਆਪਣੀ ਮੁਢਲੀ ਪੜ੍ਹਾਈ ਫਿਰੋਜ਼ਪੁਰ, ਚੰਡੀਗੜ੍ਹ ਅਤੇ ਅੰਮ੍ਰਿਤਸਰ ਵਰਗੇ ਸ਼ਹਿਰਾਂ ਵਿਚ ਕੀਤੀ

----

ਜਦੋਂ ਉਹ ਜਵਾਨ ਹੋਈ ਤਾਂ ਆਪਣਾ ਜ਼ਿਆਦਾ ਵਕਤ ਲਾਇਬ੍ਰੇਰੀਆਂ ਅਤੇ ਆਰਟ ਮਿਊਜ਼ਮਜ਼ ਵਿਚ ਬਤੀਤ ਕਰਦੀਓਥੇ ਉਹਨੂੰ ਹੋਰਨਾਂ ਕਲਾਕਾਰਾਂ ਦੀਆਂ ਕਲਾ-ਕਿਰਤਾਂ ਵੇਖ ਕੇ ਬਹੁਤ ਕੁਝ ਸਮਝਣ ਤੇ ਸੋਚਣ ਲਈ ਮਿਲਿਆਉਸ ਨੇ ਫਿੱਗਰ ਪੇਂਟਿੰਗਜ਼ ਤੇ ਰੇਖਾ ਗਿਣਤ ਚਿਤਰਕਲਾ ਦੇ ਪ੍ਰਭਾਵ ਨੂੰ ਕਬੂਲਿਆਉਸ ਦੀਆਂ ਵਰਤਮਾਨ ਪੇਂਟਿੰਗਜ਼ ਵਿਚੋਂ ਇਸ ਪ੍ਰਭਾਵ ਦੀ ਝਲਕ ਦਿਸਦੀ ਹੈ

----

ਚੰਡੀਗੜ੍ਹ ਆਰਟ ਕਾਲਜ ਵਿਚ ਕੁਝ ਸਾਲ ਲੱਗਾ ਅਤੇ ਫਿਰ ਗੌਰਮਿੰਟ ਕਾਲਜ ਫਾਰ ਵੁਮੈੱਨ ਚੰਡੀਗੜ੍ਹ ਤੋਂ ਬੀ. ਏ. ਕਰਨ ਉਪਰੰਤ ਉਹ 22 ਸਾਲ ਦੀ ਉਮਰ ਵਿਚ ਅਮਰੀਕਾ ਆ ਗਈਰੋਜ਼ਗਾਰ ਦੀ ਜ਼ਰੂਰਤ ਅਧੀਨ ਉਹਨੇ ਆਪਣਾ ਸਲੋਨ ਦਾ ਬਿਜ਼ਨਸ ਸ਼ੁਰੂ ਕਰ ਦਿਤਾ ਤੇ ਉਹ ਬਹੁਤ ਸਾਲ ਆਪਣੇ ਆਰਟ ਅਤੇ ਪੇਂਟਿੰਗਜ਼ ਦੇ ਖੇਤਰ ਵਿਚ ਕੁਝ ਨਾ ਕਰ ਸਕੀਬੱਚੇ ਵੱਡੇ ਹੋ ਗਏ ਤਾਂ ਹੁਣ ਉਸ ਨੇ ਆਪਣੇ ਦੱਬੇ ਸ਼ੌਕ ਨੂੰ 23 ਸਾਲਾਂ ਬਾਅਦ ਮੁੜ ਸੁਰਜੀਤ ਕਰ ਲਿਆ ਹੈ

----

ਉਸ ਨੂੰ ਸਿੱਖ ਗੁਰੂਆਂ ਦੀ ਸਾਦਾ, ਸ਼ਾਂਤਮਈ ਤੇ ਅਧਿਆਤਮਿਕ ਜ਼ਿੰਦਗੀ ਤੇ ਉਹਨਾਂ ਦੀ ਰਚੀ ਬਾਣੀ ਦੀ ਫਿਲਾਸਫੀ ਕਲਾ-ਕ੍ਰਿਤਾਂ ਲਈ ਬੜਾ ਉਤਸ਼ਾਹ ਦਿੰਦੀ ਹੈਉਸ ਨੇ ਖ਼ੁਦ ਵੀ ਜੀਵਨ ਦੇ ਸਮਾਜਿਕ ਤੇ ਅਧਿਆਤਾਮਿਕ ਅਰਥਾਂ ਦੀ ਡੂੰਘਾਈ ਤਕ ਸੋਚਣ ਤੇ ਪੁੱਜਣ ਲਈ ਗੁਰਮਖੀ ਅੱਖਰਾਂ ਵਿਚ ਛਪੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਆਪਣੇ ਘਰ ਰਖਿਆ ਹੋਇਆ ਹੈਇਸਦਾ ਨਿੱਤਨੇਮ ਉਸਦੇ ਦਿਨ ਕਾਰਜ ਦਾ ਮਹੱਤਵ-ਪੂਰਨ ਭਾਗ ਹੈਕਲਾ ਪਾਰਖੂ ਡੇਨੀਅਲ ਕਲਾਰਕ ਨੇ ਤਾਨੀਆ ਮੋਮੀ ਅਤੇ ਉਸਦੇ ਕਲਾਤਕ ਚਿਤਰਾਂ ਬਾਰੇ ਜੋ ਆਪਣੇ ਵਿਚਾਰ ਲਿਖੇ ਹਨ, ਉਹਨਾਂ ਦਾ ਸੰਖੇਪ ਪੰਜਾਬੀ ਰੂਪ ਇਸ ਪ੍ਰਕਾਰ ਹੈ

----

ਤਾਨੀਆ ਦੀਆਂ ਯਥਾਰਥਵਾਦੀ ਕਲਾ-ਕ੍ਰਿਤਾਂ ਨੂੰ ਵੇਖ ਕੇ ਉਤਸ਼ਾਹ ਦੀ ਭਾਵਨਾ ਪੈਦਾ ਹੁੰਦੀ ਹੈਦੁਨੀਆ ਦੇ ਬਹੁਤ ਲੋਕ ਅਜੇ ਵੀ ਆਪਣੇ ਦਵਾਲੇ ਇਕ ਭਰਮ ਪੈਦਾ ਕਰ ਕੇ ਉਸ ਵਿਚ ਰਹਿ ਰਹੇ ਹਨਤਾਨੀਆ ਮੋਮੀ ਦੀ ਕਲਾ ਨਾਲ ਆਲੇ ਦਵਾਲੇ ਦੇ ਗਿਆਨ ਵਿਚ ਵਾਧਾ ਹੁੰਦਾ ਹੈਜੀਵਨ ਬਾਰੇ ਉਸਦੀ ਕੋਈ ਮੁਆਫੀ ਨਹੀਂਵਾਲੀ ਦਲੀਲ ਕੁਝ ਕੁ ਨੂੰ ਓਪਰੀ ਲਗ ਸਕਦੀ ਹੈਮੇਰੇ ਵਿਚਾਰ ਵਿਚ ਤਾਂ ਇਹ ਲਾਭਦਾਇਕ ਹੈ ਅਤੇ ਜੇਕਰ ਲੋਕਾਂ ਵਿਚ ਇਸ ਨੂੰ ਅਪਨਾਉਣ ਦਾ ਹੌਸਲਾ ਹੋਵੇ ਤਾਂ ਤਾਨੀਆ ਦੇ ਪੇਂਟਿੰਗਜ਼ ਤੋਂ ਬਗੈਰ ਹੋਰ ਸ਼ੌਕ ਵੀ ਹਨ ਜਿਨ੍ਹਾਂ ਵਿਚ ਕੁਕਿੰਗ ਅਤੇ ਫਿਟਨੈੱਸ ਬੂਟ ਕੈਂਪ ਸ਼ਾਮਲ ਹੈਉਸਦੀਆਂ ਆਪਣੀਆਂ ਰੈਸਪੀਜ਼ ਹਨ ਜੋ ਇਹ ਸਾਬਤ ਕਰਦੀਆ ਹਨ ਕਿ ਤੁਸੀਂ ਉਹ ਹੋ - ਜੋ ਖਾਂਦੇ ਹੋ।

----

ਮਾਊਂਟਵਿਊ ਵਿਚ ਆਪਣੇ ਸਪਾਇਲ ਮੀ ਸਪਾ ਐਂਡ ਸਲੋਨ ਦਵਾਰਾ ਉਹਨੂੰ ਦਿਨ ਵਿਚ ਕਈ ਵਾਰ ਲਾਈਵ ਆਰਟ ਵਾਂਗ ਮੇਕ ਅੱਪ ਤੇ ਫੇਸ਼ੀਅਲ ਆਦਿ ਕਰਨਾ ਪੈਂਦਾ ਹੈ ਅਤੇ ਫੈਸ਼ਨ ਤੇ ਨੇਲਜ਼ ਕਰਨੇ ਉਸ ਨੂੰ ਕਲਾ-ਕ੍ਰਿਤਾਂ ਵਾਂਗ ਹੀ ਲੱਗਦੇ ਹਨਜੀਵਨ ਦੇ ਤਲਖ਼ ਤਜ਼ਰਬੇ ਨੇ ਉਸ ਨੂੰ ਬੜੀ ਮਜ਼ਬੂਤ ਅਤੇ ਬਹਾਦਰ ਔਰਤ ਬਣਾ ਦਿਤਾ ਹੈਉਸਦਾ ਇਰਾਦਾ ਬਹੁਤ ਪੱਕਾ ਹੈਇਸ ਲਈ ਉਹ ਜਿਸ ਕੰਮ ਨੂੰ ਵੀ ਹੱਥ ਪਾਉਂਦੀ ਹੈ, ਉਸ ਵਿਚ ਕਾਮਯਾਬ ਹੁੰਦੀ ਹੈਪਿਛਲੇ 18 ਮਹੀਨਿਆਂ ਵਿਚ ਉਸ ਨੇ 150 ਪੇਂਟਿੰਗਜ਼ ਬਣਾਈਆਂ ਹਨਹੁਣ ਉਹ ਆਪਣੀਆਂ ਪੇਂਟਿੰਗਜ਼ ਦੀ ਪਲੇਠੀ ਨੁਮਾਇਸ਼ ਲਗਾਉਣ ਜਾ ਰਹੀ ਹੈ ਤਾਂ ਜੋ ਦੁਨੀਆ ਨੂੰ ਉਸਦੀਆਂ ਕਲਾ-ਕਿਰਤਾਂ ਬਾਰੇ ਪਤਾ ਲਗ ਸਕੇਉਸਦੀ ਇੰਡੀਅਨ ਬਰਾਈਡ ਪੇਂਟਿੰਗ ਮੈਨੂੰ ਅੱਛੀ ਲਗਦੀ ਹੈਇਸਦੀ ਕਲਰ ਸਕੀਮ ਬਹੁਤ ਹੀ ਕਮਾਲ ਦੀ ਹੈਉਸ ਦੀਆਂ ਪੇਂਟਿੰਗਜ਼ ਬਾਰੇ ਪੂਰਾ ਗਿਆਨ ਤਾਂ ਉਹਨਾਂ ਨੂੰ ਵੇਖ ਕੇ ਹੀ ਪ੍ਰਾਪਤ ਹੋ ਸਕਦਾ ਹੈ

17 ਅਗਸਤ, 2008 ਨੂੰ ਮਾਊਟੇਨਵਿਊ (ਕੈਲੇਫੋਰਨੀਆ) ਵਿਖੇ ਉਸਦੀਆਂ ਪੇਂਟਿੰਗਜ਼ ਦੀ ਨੁਮਾਇਸ਼ ਲੱਗ ਚੁੱਕੀ ਹੈਹੋਰ ਜਾਣਕਾਰੀ ਉਸਦੀ ਵੈੱਬਸਾਈਟ ਤੋਂ ਮਿਲ ਸਕਦੀ ਹੈ। (ਡੇਨੀਅਲ ਕਲਾਰਕ ਦੀ ਅੰਗਰੇਜ਼ੀ ਲਿਖਤ ਦਾ ਸੰਖੇਪ ਪੰਜਾਬੀ ਅਨੁਵਾਦ - ਬਲਬੀਰ ਮੋਮੀ)

ਤਾਨੀਆ ਦੀ ਵੈੱਬ-ਸਾਈਟ ਦਾ ਲਿੰਕ ਵੀ ਆਰਸੀ ਲਿੰਕਾਂ ਦੇ ਤਹਿਤ ਪਾ ਦਿੱਤਾ ਗਿਆ ਹੈ।

http://www.tanyamomi.com/


1 comment:

M S Sarai said...

Tannia Ji
Tuhade baare parh ke bahut hee changa lagia.
May God bless you with more determination and dedication towards your mission.
Tammana ji many thanks for bringing such a wonderful personalities forward.
Mota Singh Sarai
UK