ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Tuesday, July 28, 2009

ਗਿਆਨੀ ਸੰਤੋਖ ਸਿੰਘ - ਲੇਖ

ਜਦੋਂ ਮੈਨੂੰ ਪੂਰੇ ਯਾਰ੍ਹਾਂ ਸੌ ਦਾ ਘਾਟਾ ਪਿਆ

ਲੇਖ

ਸੱਠਵਿਆਂ ਦੇ ਦਹਾਕੇ ਦੌਰਾਨ, ਅੰਮ੍ਰਿਤਸਰ ਸ਼ਹਿਰ ਵਿਚ, ਮੇਰੇ ਵਾਪਾਰੀ ਮਿੱਤਰ, ਸ. ਪ੍ਰਦੁਮਨ ਸਿੰਘ ਨੇ, ਸ. ਕੁਲਜੀਤ ਸਿੰਘ ਤਲਵਾੜ, ਸ. ਗੁਰਸ਼ਰਨ ਸਿੰਘ ਸਚਦੇਵਾ, ਸ. ਗੁਰਪਿੰਦਰ ਸਿੰਘ ਆਦਿ ਮਿੱਤਰਾਂ ਦੀ ਮਹਿਫ਼ਲ ਸਮੇ, ਇਕ ਵਾਰਤਾ ਇਉਂ ਸੁਣਾਈ:

............

ਇਕ ਵਾਪਾਰੀ ਦੂਜੇ ਵਾਪਾਰੀ ਮਿੱਤਰ ਕੋਲ਼ ਗੱਪ-ਸ਼ੱਪ ਮਾਰਨ ਲਈ ਗਿਆ ਤਾਂ ਉਹ ਅੱਗੋਂ ਮੂੰਹ ਲਟਕਾਈ, ਅਫ਼ਸੋਸਨਾਕ ਜਿਹੀ ਮੁਦਰਾ ਵਿਚ ਬੈਠਾ ਦਿਸਿਆਕੀ ਹੋਇਆ ਸੱਜਣਾ, ਇਉਂ ਮੂੰਹ ਲਟਕਾਈ ਬੈਠਾ ਏਂ, ਜਿਵੇਂ ਹੁਣੇ ਹੁਣੇ ਕੁੜੀ ਦੱਬ ਕੇ ਆਇਆ ਹੁੰਨਾਂ!ਕੀ ਦੱਸੀਏ ਯਾਰ, ਇਸ ਸਾਲ ਪੂਰੇ ਪੰਜਾਹ ਹਜ਼ਾਰ ਦਾ ਘਾਟਾ ਪੈ ਗਿਆਹਲਾ, ਫਿਰ ਤਾਂ ਬੜੀ ਮਾੜੀ ਗੱਲ ਹੋਈਤੂੰ ਤਾਂ ਵਾਪਾਰਕ ਕੰਮਾਂ ਵਿਚ ਬੜਾ ਹੁਸ਼ਿਆਰ ਏਂ; ਕਦੀ ਧੋਖਾ ਨਹੀ ਖਾਧਾਫਿਰ ਇਹ ਕੀ ਭਾਣਾ ਵਰਤ ਗਿਆ?” ਆਉਣ ਵਾਲ਼ੇ ਮਿੱਤਰ ਨੇ ਕੁਝ ਅਫ਼ਸੋਸ ਤੇ ਕੁਝ ਹੈਰਾਨੀ ਭਰੀ ਟੋਨ ਵਿਚ, ਇਸ ਘਾਟੇ ਦਾ ਕਾਰਨ ਪੁੱਛਿਆਪਿਛਲੇ ਸਾਲ ਦੋ ਲੱਖ ਦਾ ਨਫ਼ਾ ਹੋਇਆ ਸੀ ਪਰ ਐਤਕਾਂ ਸਿਰਫ਼ ਡੇਢ ਲੱਖ ਹੀ ਪੱਲੇ ਪਿਆਇਸ ਲਈ ਪੂਰੇ ਪੰਜਾਹ ਹਜਾਰ ਅਸੀਂ ਘਾਟੇ ਵਿਚ ਰਹਿ ਗਏ

----

ਇਹ ਵਾਰਤਾ ਚਾਰ ਦਹਾਕਿਆਂ ਪਿੱਛੋਂ ਹੁਣ ਯਾਦ ਆਉਣ ਦਾ ਕਰਨ ਇਹ ਹੈ ਕਿ ਡੇਢ ਕੁ ਮਹੀਨਾ ਸਿਡਨੀ ਤੋਂ ਬਾਹਰ ਰਹਿਣ ਕਰਕੇ, ਮੈ ਆਪਣੇ ਪੈਨਸ਼ਨ ਦੇ ਪੈਸੇ ਏ. ਟੀ. ਐਮ. ਮਸ਼ੀਨ ਵਿਚੋਂ ਕਢਾ ਨਾ ਸਕਿਆਵਾਪਸੀ ਤੇ ਪੈਸੇ ਵੀ ਬੈਂਕ ਵਿਚ ਜਮ੍ਹਾਂ ਸਨ ਤੇ ਬਿੱਲ ਵੀ ਬਥੇਰੇ ਮੂੰਹ ਚੁੱਕੀ ਪੈਸਿਆਂ ਦੀ ਉਡੀਕ ਕਰ ਰਹੇ ਸਨਏ. ਟੀ. ਐਮ. ਵਿਚੋਂ ਇਕ ਦਿਨ ਵਿਚ ਨਿਸਚਿਤ ਰਕਮ, ਸੱਤ ਸੌ ਡਾਲਰ ਨਾਲ਼ੋਂ ਵਧ ਨਹੀ ਕਢਾਈ ਜਾ ਸਕਦੀ ਤੇ ਬੈਂਕ ਦੀ ਬਰਾਂਚ ਘਰ ਦੇ ਨੇੜੇ ਦੀ, ਕੁਝ ਸਮੇ ਤੋਂ ਬੰਦ ਹੋ ਚੁੱਕੀ ਹੈ ਤੇ ਏ. ਟੀ. ਐਮ. ਮਸ਼ੀਨ ਵੀ ਸਟੇਸ਼ਨ ਦੇ ਪਰਲੇ ਪਾਸੇ ਕੰਧ ਵਿਚ ਜਾ ਜੜੀ ਹੈ ਬੈਂਕ ਵਾਲ਼ਿਆਂ ਨੇਓਥੋਂ ਵਾਰੀ ਵਾਰੀ ਪੈਸੇ ਕਢਾਉਣੇ ਸ਼ੁਰੂ ਕਰਕੇ, ਬਿੱਲਾਂ ਦਾ ਭੁਗਤਾਨ ਆਰੰਭ ਕਰ ਦਿਤਾਦੋ ਵਾਰੀਂ ਬੈਲੈਂਸ ਵਾਲ਼ੀ ਪਰਚੀ ਨਾ ਨਿਕਲ਼ੀਅਖੀਰਲੀ ਵਾਰੀ ਪੈਸੇ ਮਸ਼ੀਨ ਤੋਂ ਕਢਵਾਏ ਤਾਂ ਬੈਲੈਂਸ ਵਾਲੀ ਪਰਚੀ ਮਸ਼ੀਨ ਵਿਚੋਂ ਭੁੜਕ ਕੇ ਭੁੰਜੇ ਡਿੱਗ ਪਈਮੇਰੇ ਕਾਰਡ ਤੇ ਪੈਸੇ ਸੰਭਾਲਣ ਦੇ ਸਮੇ ਦੇ ਵਿਚ ਹੀ, ਮੇਰੇ ਨਾਲ਼ ਖਲੋਤੇ ਦੋ ਵਿਦਿਆਰਥੀਆਂ ਵਿਚੋਂ ਇਕ ਨੇ, ਉਹ ਪਰਚੀ ਚੁੱਕ ਕੇ ਮੈਨੂੰ ਫੜਾ ਦਿੱਤੀਉਸ ਉਪਰ ਲਿਖੀ ਇਬਾਰਤ ਪੜ੍ਹਨ ਲਈ ਮੈਨੂੰ ਐਨਕ ਦੀ ਜ਼ਰੂਰਤ ਸੀਉਹ ਗ੍ਹੀਸੇ ਵਿਚੋਂ ਕੱਢ ਕੇ ਅੱਖਾਂ ਤੇ ਜੜਨ ਦੀ ਖੇਚਲ਼ ਤੋਂ ਬਚਣ ਲਈ, ਮੈ ਉਸ ਨੌਜਵਾਨ ਨੂੰ ਹੀ ਆਖਿਆ, “ਦੱਸ ਇਸ ਉਪਰ ਬਾਕੀ ਕਿੰਨੇ ਪੈਸੇ ਰਹਿੰਦੇ ਹਨ!ਉਸਨੇ ਚੌਦਾਂ ਸੌ ਤੇ ਕੁਝ ਹੋਰ ਡਾਲਰ ਦੱਸੇਚੌਦਾਂ ਸੌ ਤੋਂ ਉਪਰਲੇ ਯਾਦ ਕਰਨ ਜਾਂ ਰੱਖਣ ਦੀ ਮੈ ਲੋੜ ਨਾ ਸਮਝੀਸਿਰਫ ਚੌਦਾਂ ਸੌ ਹੀ ਯਾਦ ਰੱਖੇ

----

ਮਨ ਹੀ ਮਨ ਖ਼ੁਸ਼ ਹੁੰਦਾ ਤੇ ਕਈ ਗਿੱਟੀਆਂ ਗਿਣਦਾ ਰਿਹਾ ਕਿ ਇਹ ਮੇਰੇ ਪਾਸ ਸਾਢੇ ਚੌਦਾਂ ਸੌ ਡਾਲਰ ਹਨਹੁਣ ਇਹਨਾਂ ਨੂੰ ਕਿਸ ਕਾਰਜ ਤੇ ਖ਼ਰਚਿਆ ਜਾਵੇ! ਕਦੀ ਸੋਚਾਂ ਕਿ ਇਸਦੀ ਟਿਕਟ ਲੈ ਕੇ ਫਿਲਪਾਇਨ ਤੇ ਫਿਜੀ ਦਾ ਦੌਰਾ ਕਰ ਆਵਾਂਕਦੀ ਸੋਚਾਂ ਕਿ ਭਵਿੱਖ ਵਿਚਲੇ ਹਵਾਈ ਟਿਕਟਾਂ ਦੇ ਖ਼ਰਚ ਵਾਸਤੇ, ਬੇਟੀ ਕੋਲ਼ ਜਮ੍ਹਾਂ ਕਰਵਾ ਦਿਆਂਇਸ ਮਸਲੇ ਤੇ ਖਾਸ ਕਿਸੇ ਨਤੀਜੇ ਉੱਪਰ ਮੈ ਨਹੀ ਸੀ ਪਹੁੰਚ ਸਕਿਆਇਹ ਸੋਚਣ ਦਾ ਕਾਰਜ ਮੈ ਅੱਗੇ ਪਾ ਦਿਤਾਅਗਲੇ ਦਿਨ ਪੈਸੇ ਕਢਵਾਉਣ ਗਿਆ ਤਾਂ ਮਸ਼ੀਨ ਨੇ ਲਿਖਿਆ ਵਿਖਾ ਦਿਤਾ, “ਬਾਕੀ ਬਚਦੇ ਪੈਸੇ ਕਾਫ਼ੀ ਨਹੀ ਹਨ No sufficient fund ਸੋਚਿਆ ਕਿ ਮੇਰੇ ਵੱਲੋਂ ਬਟਨ ਦੱਬਣ ਵਿਚ ਕੋਈ ਕਸਰ ਰਹਿ ਗਈ ਹੋਵੇਗੀਇਸ ਲਈ ਦੂਜੀ ਵਾਰ ਫਿਰ ਹੋਰ ਸਾਵਧਾਨੀ ਨਾਲ਼ ਬਟਨ ਦੱਬੇ ਪਰ ਮਸ਼ੀਨ ਵੱਲੋਂ ਜਵਾਬ ਫਿਰ ਓਹੀਸੋਚਿਆ ਕਿ ਮਸ਼ੀਨ ਵਿਚ ਕੋਈ ਨੁਕਸ ਹੋਣਾ ਹੈਪੈਸੇ ਤਾਂ ਸਾਢੇ ਕੁ ਚੌਦਾਂ ਸੌ ਡਾਲਰ ਦੇ ਕਰੀਬ ਹਨਅਗਲੇ ਦਿਨ ਮਾਊਂਟ ਡਰੂਟ ਜਾ ਕੇ, ਦੂਜੀ ਮਸ਼ੀਨ ਤੇ ਯਤਨ ਕੀਤਾ; ਓਥੋਂ ਵੀ ਏਹੀ ਜਵਾਬ ਮਿਲ਼ਿਆਫਿਰ ਅਗਲੇ ਦਿਨ ਬਲੈਕ ਟਾਊਨ ਜਾ ਕੇ ਲਾਈਨ ਵਿਚ ਲੱਗ ਕੇ, ਇਸ ਗੜਬੜਬਾਰੇ ਪਤਾ ਕੀਤਾਮੈਨੂੰ ਡੀਲ ਕਰਨ ਵਾਲ਼ੀ ਲੜਕੀ ਵੀ ਦੇਸੀ ਹੋਣ ਕਰਕੇ, ਹਿੰਦੀ ਬੋਲ ਲੈਂਦੀ ਸੀਉਸਨੇ ਮੇਰਾ ਸਾਰਾ ਕੱਚਾ ਚਿੱਠਾਫੋਲ ਕੇ, ਕੰਪਿਊਟਰ ਦਾ ਸਕਰੀਨ ਮੇਰੇ ਸਾਹਮਣੇ ਕਰ ਦਿਤਾਮੈ ਬੈਂਕ ਦੀ ਸਟੇਟਮੈਂਟ, ਮਸ਼ੀਨ ਵਿਚੋਂ ਨਿਕਲ਼ੀ ਸਾਢੇ ਚੌਦਾਂ ਸੌ ਡਾਲਰ ਬਕਾਏ ਵਾਲੀ ਪਰਚੀ ਆਦਿ, ਸਾਰਾ ਕੁਝ ਨਾਲ਼ ਲੈ ਕੇ ਗਿਆ ਸਾਂਸਿਆਣੇ ਆਖਦੇ ਨੇ ਕਿ ਜੇ ਗਿੱਦੜ ਦਾ ਸ਼ਿਕਾਰ ਕਰਨ ਜਾਣਾ ਹੋਵੇ ਤਾਂ ਵੀ ਸਾਮਾਨ ਸ਼ੇਰ ਦੇ ਸ਼ਿਕਾਰ ਜਿੰਨਾ ਆਪਣੇ ਨਾਲ਼ ਖੜਨਾ ਚਾਹੀਦਾ ਏਕੀ ਪਤਾ ਗਿੱਦੜ ਮਾਰਨ ਗਿਆਂ ਨੂੰ ਅੱਗੋਂ ਸ਼ੇਰ ਟੱਕਰ ਪਵੇ!

----

ਵਾਹਵਾ ਚਿਰ ਮਗ਼ਜ਼ ਖਪਾਈ ਪਿੱਛੋਂ ਜਦੋਂ ਉਸ ਬੀਬੀ ਨੇ ਸਾਰਾ ਜੋੜ ਤੋੜ ਕਰਕੇ, ਮੈਨੂੰ ਦੱਸਿਆ ਤਾਂ ਮੇਰੀ ਇਸ ਗੱਲੋਂ ਤਾਂ ਭਾਵੇਂ ਤਸੱਲੀ ਹੋ ਗਈ ਕਿ ਹੋਰ ਹੁਣ ਮੈਨੂੰ ਚੌਦਾਂ ਸੌ ਡਾਲਰ ਨਹੀ ਮਿਲ਼ਨੇ ਤੇ ਬਾਕੀ ਮੇਰੇ ਹਿਸਾਬ ਵਿ ਤਿੰਨ ਸੌ ਕੁਝ ਹੀ ਰਹਿ ਗਏ ਹਨ ਪਰ ਇਕ ਸ਼ੰਕਾ ਫਿਰ ਵੀ ਰਹਿ ਗਈ ਕਿ ਜਦੋਂ ਮੈ ਚੌਵੀ ਸੌ ਕੁੱਲ ਵਿਚੋਂ, ਇੱਕੀ ਸੌ ਕਢਵਾ ਚੁੱਕਾ ਹਾਂ ਤਾਂ ਫਿਰ ਮਸ਼ੀਨ ਨੇ ਸਾਢੇ ਚੌਦਾਂ ਸੌ ਸੇ ਕੁਝ ਹੋਰ ਡਾਲਰ ਮੇਰੇ ਅਕਾਊਂਟ ਵਿਚ ਬਾਕੀ ਹੋਣੇ ਕਿਉਂ ਦਰਸਾਏ! ਚਾਹੀਦੇ ਇਹ ਤਿੰਨ ਸੌ ਕੁਝ ਹੀ ਸਨਮੇਰੇ ਮੁੜ ਮੁੜ ਜ਼ੋਰ ਦੇਣ ਤੇ ਉਸਨੇ ਮੇਰੀ ਮਸ਼ੀਨ ਵਿਚੋਂ ਨਿਕਲ਼ੀ ਪਰਚੀ ਗਹੁ ਨਾਲ਼ ਵੇਖ ਕੇ ਦੱਸਿਆ ਕਿ ਇਹ ਪਰਚੀ ਦੱਸਦੀ ਏ ਕਿ ਮੈ ਪੰਜ ਸੌ ਕਢਵਾਏ ਨੇ ਪਰ ਮੈ ਤਾਂ ਪੰਜ ਕਢਵਾਏ ਹੀ ਨਹੀਂ ਸਨਤਿੰਨੇ ਵਾਰ ਸੱਤ ਸੱਤ ਸੌ ਹੀ ਕਢਾਉਂਦਾ ਰਿਹਾ ਸਾਂਫਿਰ ਇਸ ਪਰਚੀ ਉਪਰ ਕਾਰਡ ਨੰਬਰ ਹੋਰ ਲਿਖਿਆ ਹੈ ਤੇ ਮੇਰਾ ਕਾਰਡ ਨੰਬਰ ਹੋਰ ਹੈ

----

ਸੋਚ ਸੋਚ ਕੇ ਅਖੀਰ ਇਸ ਨਤੀਜੇ ਤੇ ਪੁਜੇ ਕਿ ਉਸ ਨੌਜਵਾਨ ਨੇ ਬਹੁਤ ਸਾਰੀਆਂ ਡਿੱਗੀਆਂ ਪਰਚੀਆਂ ਵਿਚੋਂ ਇਕ ਪਰਚੀ ਚੁੱਕ ਕੇ, ਮੇਰੀ ਸਮਝ ਕੇ, ਮੈਨੂੰ ਫੜਾ ਦਿਤੀਇਹ ਪਰਚੀ ਮੇਰੀ ਨਾ ਹੋ ਕੇ ਕਿਸੇ ਹੋਰ ਦੀ ਸੀ ਤੇ ਉਸਦਾ ਬੈਲੈਂਸ ਹੀ ਚੌਦਾਂ ਸੌ ਕੁਝ ਡਾਲਰ ਸੀ

ਮੈ ਸਾਢੇ ਚੌਦਾਂ ਸੌ ਡਾਲਰ ਦਾ ਖ਼ੁਦ ਨੂੰ ਮਾਲਕ ਸਮਝ ਕੇ, ਉਹਨਾਂ ਦੇ ਖ਼ਰਚ ਕਰਨ ਦੀ ਵਿਉਂਤ ਬਣਾਉਣ ਦੇ ਯਤਨਾਂ ਵਿਚ ਸਾਂ ਪਰ ਉਹ ਹੈ ਈ ਕਿਸੇ ਹੋਰ ਦੇ ਸਨ

ਵਾਹ ਓਇ ਕਰਮਾਂ ਦਿਆ ਬਲੀਆ

ਰਿਧੀ ਖੀਰ ਤੇ ਬਣ ਗਿਆ ਦਲੀਆ

ਆਖ਼ਿਰ ਸਬਰ ਕਰਕੇ ਹੀ ਬੈਠਣਾ ਪਿਆਇਉਂ ਉਸ ਵਾਪਾਰੀ ਵਾਂਗ ਮੈਨੂੰ ਵੀ ਪੂਰੇ ਯਾਰ੍ਹਾਂ ਸੌ ਡਾਲਰ ਦਾ ਘਾਟਾ ਪੈ ਗਿਆਉਸ ਨੌਜਵਾਨ ਵੱਲੋਂ, ਮੇਰੇ ਸਤਿਕਾਰ ਵਜੋਂ ਕੀਤੀ ਗਈ ਮੇਰੀ ਸਹਾਇਤਾ ਦਾ ਇਹ ਤਾਂ ਲਾਭ ਹੋਇਆ ਈ ਕਿ ਮੈ ਚਾਰ ਕੁ ਦਿਨ ਤੱਕ ਚੌਦਾਂ ਸੌ ਡਾਲਰ ਦਾ ਮਾਲ਼ਕ ਖ਼ੁਦ ਨੂੰ ਸਮਝ ਕੇ ਫੁੱਲਿਆ ਫਿਰਦਾ ਰਿਹਾਸੋਚ ਵਿਚ ਆਇਆ ਕਿ ਕੀ ਹੋਇਆ ਜੇ ਮੈਨੂੰ ਪੂਰੇ ਯਾਰ੍ਹਾਂ ਸੌ ਡਾਲਰਾਂ ਦਾ ਘਾਟਾ ਪੈ ਗਿਆ ਤਾਂ; ਏਨੇ ਪੈਸਿਆਂ ਦਾ ਮਾਲਕ ਹੋਣ ਦੀ ਚਾਰ ਦਿਨ ਖ਼ੁਸ਼ੀ ਤਾਂ ਮਾਣ ਹੀ ਲਈ ਨਾ!


No comments: