ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Saturday, July 25, 2009

ਸਾਂਵਲ ਧਾਮੀ – ਕਹਾਣੀ ‘ਮੱਲ੍ਹਮ’ – ਭਾਗ - 1

ਮੱਲ੍ਹਮ

ਕਹਾਣੀ

ਭਾਗ - 1

ਸੰਤਾਲੀ ਤੋਂ ਪਹਿਲਾਂ ਨਾਰੂ ਨੰਗਲ ਮੈਦਾਨੀ ਇਲਾਕਿਆਂ ਤੋਂ ਪਹਾੜੀ ਲੋਕਾਂ ਨਾਲ ਹੁੰਦੇ ਵਪਾਰ ਦਾ ਕੇਂਦਰ ਸੀਉਹਨਾਂ ਦਿਨਾਂ ਵਿਚ ਪਿਸ਼ਾਵਰ ਦੇ ਤੰਬਾਕੂ ਤੇ ਦੂਰ ਪਹਾੜ ਦੇ ਮਸਾਲਿਆਂ ਦੀ ਮਹਿਕ ਇਸ ਪਿੰਡ ਦੇ ਬਜ਼ਾਰ ਚੋਂ ਉੱਠ ਕੇ ਫਿਜ਼ਾ ਚ ਘੁਲ-ਮਿਲ ਜਾਂਦੀ ਸੀਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਚ ਵਸਿਆ ਤੇ ਬੁੱਢੇ ਪਿੱਪਲਾਂ,ਅੰਬਾਂ ਤੇ ਜਾਮਣਾਂ ਚ ਅੱਧ-ਲੁਕਿਆ ਇਹ ਪਿੰਡ ਨਾਰੂ ਗੋਤ ਦੇ ਰਾਜਪੂਤ ਮੁਸਲਮਾਨਾਂ ਨੇ ਬੰਨ੍ਹਿਆਂ ਸੀਜ਼ਮੀਨਾਂ ਦੇ ਮਾਲਕ ਰਾਜਪੂਤ ਪਰਿਆਂ ਤੇ ਹਵੇਲੀਆਂ ਬੈਠੇ ਹੁੱਕੇ ਗੁੜਗੁੜਾਂਦੇ,ਗੱਲਾਂ ਚ ਮਸਤ ਰਹਿੰਦੇਜ਼ਮੀਨਾਂ ਹਿੰਦੂ ਸੈਣੀਆਂ ਤੇ ਸਿੱਖ ਲੁਬਾਣਿਆਂ ਨੂੰ ਪਟੇ ਤੇ ਦੇ ਦਿੰਦੇਮੁਜ਼ਾਰੇ ਹੋਰਨਾਂ ਫਸਲਾਂ ਨਾਲ ਮਾਲਕਾਂ ਜੋਗਾ ਤੰਬਾਕੂ ਵੀ ਬੀਜ ਲੈਂਦੇ

----

ਏਸ ਪਿੰਡ ਦਾ ਸਭ ਨਾਲੋਂ ਮੋਹਤਬਾਰ ਬੰਦਾ ਸੀ,ਮੀਆਂ ਮੁਹੰਮਦ ਬਖ਼ਸ਼ਲੋਕ ਉਸਨੂੰ ਇੱਜ਼ਤ ਨਾਲ਼ ਮੀਆਂ ਜੀ ਆਖ ਬੁਲਾਂਦੇ ਸਨ ਕੁੱਲੇ ਵਾਲ਼ੀ ਪੱਗ,ਸਲਵਾਰ-ਕਮੀਜ਼ ਤੇ ਤਿੱਲੇਦਾਰ ਜੁੱਤੀ ਪਾਈ ,ਉਹ ਜਿਧਰੋਂ ਵੀ ਗੁਜ਼ਰਦਾ, ਲੋਕ ਉੱਠ ਖੜੇ ਹੁੰਦੇ ਉਹ ਅਕਸਰ ਮੋਢੇ ਤੇ ਬੰਦੂਕ ਲਮਕਾਈ ਘੋੜੀ ਤੇ ਸਵਾਰ ਹੋਇਆ ਦਿਖਾਈ ਦਿੰਦਾਹਰ ਕੋਈ ਝੁਕ ਕੇ ਸਲਾਮ ਕਰਦਾ ਤੇ ਉਹ ਅੱਧ-ਪਚੱਧਾ ਜਵਾਬ ਦੇ ਕੇ ਅਗਾਂਹ ਲੰਘ ਜਾਂਦਾਉਸ ਦੀ ਘੋੜੀ ਦੀ ਚਾਲ ਰਤਾ ਹੋਰ ਤਿਖੇਰੀ ਹੋ ਜਾਂਦੀ ਤੇ ਉਸਦੀ ਧੌਣ ਵੀ ਥੋੜਾ ਹੋਰ ਆਕੜ ਜਾਂਦੀ

ਉਹ ਪਿੰਡ ਦਾ ਚੌਧਰੀ ਸੀਸਭ ਨਾਲੋਂ ਵੱਡੀ ਹਵੇਲੀ ਉਸ ਦੀ ਸੀ; ਅੱਧੇ ਕਿੱਲੇ ਦੇ ਵਗਲ਼ ਚ ਖੜੀ ਸ਼ਾਨਦਾਰ ਤੇ ਤਿਮੰਜ਼ਲੀਸਭ ਨਾਲੋਂ ਵੱਧ ਜ਼ਮੀਨ ਉਸ ਕੋਲ਼ ਸੀ;ਅੱਸੀ ਕਿੱਲੇ ਇੱਕ-ਟੱਕ ਪੰਜਾਂ ਖੂਹਾਂ ਦਾ ਮਾਲਕ ਸੀ ਉਹ ਚਾਰ ਖੂਹ ਖੇਤਾਂ ਚ ਤੇ ਪੰਜਵਾਂ ਘਰ ਏਸ ਖੂਹ ਦੀ ਮੌਣ ਨੂੰ ਹਵੇਲੀ ਦੀ ਲਹਿੰਦੀ ਗੁੱਠ ਵਾਲ਼ੀ ਕੰਧ ਦੋ ਹਿੱਸਿਆਂ ਚ ਵੰਡਦੀ ਸੀ ਅੱਧੀ ਮੌਣ ਵਿਹੜੇ ਵਲ ਸੀ ਤੇ ਅੱਧੀ ਗਲ਼ੀ ਵਲ ਇੱਥੋਂ ਤਕਰੀਬਨ ਸਾਰਾ ਪਿੰਡ ਪਾਣੀ ਭਰਦਾ ਸੀ

----

ਮੀਏਂ ਦੀ ਬੇਗਮ ਤੇ ਧੀ ਨਫੀਸਾਂ ਜੇ ਕਦੇ ਘਰੋਂ ਬਾਹਰ ਆਉਂਦੀਆਂ ਤਾਂ ਬੁਰਕੇ ਪਾ ਕੇਨਫੀਸਾਂ ਦੀਆਂ ਸਹੇਲੀਆਂ ਵੀ ਬਹੁਤ ਘੱਟ ਸਨਹਵੇਲੀ ਦਾ ਦਰ ਟੱਪਣ ਦੀ ਇਜ਼ਾਜਤ ਗਿਣੇ-ਚੁਣੇ ਬੰਦਿਆਂ ਨੂੰ ਹੀ ਸੀ ਰੋਜ਼ ਸਵੇਰੇ ਮਿੱਥੇ ਸਮੇਂ ਤੇ ਹਕੀਮਾਂ ਦਾ ਫ਼ਜ਼ਲਾ ਮੀਏਂ ਦੀ ਦਾੜ੍ਹੀ ਦੀ ਹਜ਼ਾਮਤ ਕਰਨ ਜਾਇਆ ਕਰਦਾ ਸੀਇਕ ਦਿਨ ਉਸਨੇ ਅਚਾਨਕ ਸਿਰ ਉਠਾਇਆ ਤਾਂ ਇਕ ਖ਼ੂਬਸੂਰਤ ਚਿਹਰਾ ਉਸ ਵਲ ਵੇਖ ਕੇ ਮੁਸਕਾ ਰਿਹਾ ਸੀਨਫੀਸਾਂ ਦੀਆਂ ਅੱਖਾਂ ਚ ਪਿਆਰ ਜਿਹਾ ਕੁਝ ਸੀਉਂਝ ਇਹ ਚਰਚਾ ਆਮ ਸੀ ਕਿ ਮੀਏਂ ਦੀ ਧੀ ਬਹੁਤ ਸੋਹਣੀ ਏਏਸ ਗੱਲ ਦਾ ਚਸ਼ਮੇ-ਦੀਦ ਗਵਾਹ ਸਿਰਫ ਫ਼ਜ਼ਲਾ ਹੀ ਬਣਿਆ ਸੀ

ਉਸਨੇ ਇਹ ਗੱਲ ਬੜੇ ਹੀ ਚਾਅ ਨਾਲ਼ ਕਰਮੂ ਸੈਣੀ ਨੂੰ ਸੁਣਾ ਦਿੱਤੀ ਸੀ

ਕਰਮੂਆਂ ਓਹ ਤਾਂ ਪੋਸਤ ਦੇ ਫੁੱਲਾਂ ਨੂੰ ਵੀ ਮਾਤ ਪਾਉਂਦੀ ਆਕਰਮੂ ਤੋਂ ਤੁਰੀ ਇਹ ਗੱਲ ,ਹੋਠਾਂ ਦਾ ਸਫਰ ਤੈਅ ਕਰਦੀ ,ਜਦੋਂ ਤਰਕਾਲਾਂ ਵੇਲੇ ਮੁੜ ਮੀਏਂ ਦੀ ਹਵੇਲੀ ਦਾ ਦਰ ਲੰਘੀ ਤਾਂ ਹਵੇਲੀ ਚ ਜਿਉਂ ਭੂਚਾਲ ਆ ਗਿਆਮੀਏਂ ਨੂੰ ਹਰ ਸ਼ੈਅ ਕੰਬਦੀ ਹੋਈ ਵਿਖਾਈ ਦੇਣ ਲੱਗੀਅਸਲਮ ਮੋਚੀ ਨੂੰ ਕਰਮਦੀਨ ਦੇ ਘਰ ਵਲ ਦੁੜਾਇਆ ਗਿਆ

----

ਕਰਮਦੀਨ ਫ਼ਜ਼ਲੇ ਦਾ ਬਾਪ ਸੀਉਹਨਾਂ ਦੀ ਬਜ਼ਾਰ ਚ ਹਿਕਮਤ ਤੇ ਹਜ਼ਾਮਤ ਦੀ ਦੁਕਾਨ ਸੀਦੁਕਾਨ ਦੇ ਪਿਛਵਾੜੇ ਘਰ ਸੀਪੁੱਤ ਦੁਕਾਨ ਵਾਲਾ ਕੰਮ ਸੰਭਾਲਦਾ ਤੇ ਬਾਪ ਆਲ਼ੇ-ਦੁਆਲੇ ਦੇ ਪਿੰਡਾਂ ਚ ਘੁੰਮ-ਫਿਰ ਕੇ ਦਵਾ-ਦਾਰੂ ਤੇ ਹਜ਼ਾਮਤਾਂ ਕਰਦਾਕਈ ਪੀੜੀਆਂ ਤੋਂ ਇਹ ਪਰਿਵਾਰ ਓਸ ਮਲ੍ਹਮ ਕਾਰਨ ਬਹੁਤ ਮਸ਼ਹੂਰ ਸੀ ਜੋ ਡੂੰਘੇ ਤੋਂ ਡੂੰਘੇ,ਪੁਰਾਣੇ ਤੋਂ ਪੁਰਾਣੇ ਤੇ ਵਿਗੜੇ ਤੋਂ ਵਿਗੜੇ ਜ਼ਖ਼ਮ ਨੂੰ ਦਿਨਾਂ ਚ ਭਰ ਦਿੰਦੀ ਸੀਕਰਮਦੀਨ ਨੇਕ ਦਿਲ ਇਨਸਾਨ ਸੀਪਿੰਡ ਤੇ ਇਲਾਕੇ ਚ ਉਸਦੀ ਪੂਰੀ ਇੱਜ਼ਤ ਸੀਪਰ ਉਸ ਦਿਨ ਮੀਏਂ ਦੇ ਘਰ ਵੱਲ ਜਾਂਦਿਆਂ, ਉਸਨੂੰ ਮਹਿਸੂਸ ਹੋਇਆ ਜਿਉਂ ਹਰੇਕ ਕਦਮ ਦੇ ਨਾਲ਼ ਉਸਦੀ ਪੱਗ ਤੇ ਬਦਇਖ਼ਲਾਕੀ ਦੇ

ਦਾਗ਼ ਵਧਦੇ ਜਾ ਰਹੇ ਹੋਣ।.ਫਜ਼ਲਾ ਥੱਕੇ-ਟੁੱਟੇ ਕਦਮਾਂ ਤੇ ਡਰਦੇ ਦਿਲ ਦੇ ਨਾਲ਼ ਅੱਬਾ ਦੇ ਪਿੱਛੇ-ਪਿੱਛੇ ਤੁਰ ਰਿਹਾ ਸੀ

----

ਥੱਪੜਾਂ ਦੀ ਅਵਾਜ਼ ਪੂਰੀ ਹਵੇਲੀ ਚ ਗੂੰਜੀ ਸੀ। .ਫਜ਼ਲੇ ਨੂੰ ਲੱਗਿਆ ਸੀ ਕਿ ਨਫੀਸਾਂ ਖਿੜਕੀ ਖੜ੍ਹੀ ਸਾਰਾ ਤਮਾਸ਼ਾ ਵੇਖ ਰਹੀ ਏ ਤੇ ਖੂਹ ਨੇ ਵੀ ਇਸ ਹੱਤਕ ਦੇ ਹੱਸ-ਹੱਸ ਕੇ ਹੁੰਗਾਰੇ ਭਰੇ ਨੇਇਸ ਘਟਨਾ ਤੋਂ ਬਾਅਦ ਹਕੀਮ ਦੇ ਪਰਿਵਾਰ ਲਈ ਹਵੇਲੀ ਦੇ ਦਰਵਾਜ਼ੇ ਬੰਦ ਹੋ ਗਏ ਸਨ ਫ਼ਜ਼ਲਾ ਨਮੋਸ਼ੀ ਚ ਡੁੱਬਿਆ ਗੁੰਮ-ਸੁੰਮ ਜਿਹਾ ਰਹਿਣ ਲਗ ਪਿਆ ਸੀਕੋਈ ਛੇ ਕੁ ਮਹੀਨਿਆਂ ਦੇ ਬਾਅਦ,ਇਹ ਨਮੋਸ਼ੀ ਇਕ ਮਾਣ ਜਿਹੇ ਚ ਬਦਲ ਗਈ ਸੀਮੀਏਂ ਦੇ ਪੈਰ ਦਾ ਜ਼ਖ਼ਮ ਵਿਗੜ ਗਿਆ ਸੀਪਹਿਲਾਂ ਤਾਂ ਉਹ ਸ਼ਹਿਰ ਦੇ ਇਕ ਮੰਨੇ-ਪ੍ਰਮੰਨੇ ਹਕੀਮ ਤੋਂ ਇਲਾਜ ਕਰਵਾਉਂਦਾ ਰਿਹਾ ਸੀਜਦੋਂ ਪੈਰ ਗਲ਼ਣ ਲੱਗਾ ਤਾਂ ਉਸਨੂੰ ਕਰਮਦੀਨ ਦੀ ਯਾਦ ਆਈ

----

ਸੱਦਣ ਆਏ ਮੀਏਂ ਦੇ ਨੌਕਰ ਨੂੰ ਹਿਰਖ ਜਿਹੇ ਚ ਮੋੜ ਕੇ ਫ਼ਜ਼ਲਾ ਬਹੁਤ ਖ਼ੁਸ਼ ਸੀਉਸਨੂੰ ਲੱਗਿਆ ਸੀ ਜਿਉਂ ਮੀਏਂ ਦੀ ਤਿਮੰਜ਼ਲੀ ਹਵੇਲੀ, ਮੱਲ੍ਹਮ ਦੀ ਇਕ ਨਿੱਕੀ ਜਿਹੀ ਡੱਬੀ ਚ ਸਿਮਟ ਜਾਣ ਦੇ ਲਈ ਤਰਸ ਤੇ ਰਹੀ ਹੋਵੇਉਹ ਸ਼ਾਮ ਤੱਕ ਆਨੇ-ਬਹਾਨੇ ਸਭ ਨੂੰ ਇਹ ਵਾਕਿਆ ਸੁਣਾਉਂਦਾ ਰਿਹਾ ਸੀਦਿਨ ਢਲੇ ਉਸਦਾ ਅੱਬਾ ਘਰ ਪਰਤਿਆ ਤਾਂ ਵਿਲ਼ਕ ਉੱਠਿਆ

ਤੂੰ ਤਾਂ ਕਈ ਪੀੜੀਆਂ ਦੀ ਕਮਾਈ ਖੂਹ ਚ ਪਾ ਦਿੱਤੀਫ਼ਜ਼ਲਿਆ ਏਸ ਮੱਲ੍ਹਮ ਨੂੰ ਲੈ ਕੇ ਕਦੇ ਵੀ ਹੰਕਾਰੀਂ ਨਾ,ਨਹੀਂ ਤਾਂ ਸਾਡੇ ਹੱਥਾਂ ਚੋਂ ਸ਼ਫਾ ਤੁਰ ਜਾਏਗੀਵੈਰੀ ਜਾਂ ਸੱਜਣ ਨਾ ਵੇਖੀਂ, ਬਸ ਜ਼ਖ਼ਮ ਵੇਖੀਂ ਪੁੱਤਰਾ

ਉਹ ਬਿਨਾ ਕੁਝ ਖਾਧੇ-ਪੀਤੇ ਹਿਕਮਤ ਵਾਲਾ ਝੋਲ਼ਾ ਚੁੱਕ ਕੇ ਤੇਜ਼-ਤੇਜ਼ ਕਦਮਾਂ ਨਾਲ਼ ਮੀਏਂ ਦੀ ਹਵੇਲੀ ਵਲ ਤੁਰ ਪਿਆ ਸੀਦੋ ਟੁੱਟੇ ਹੋਏ ਅਸਾਵੇਂ ਪਰਿਵਾਰਾਂ ਦਰਮਿਆਨ ਮਲ੍ਹਮ ਦੀ ਡੱਬੀ ਇਕ ਪੁਲ਼ ਬਣ ਗਈ ਸੀ

----

ਮੇਲਿਆਂ, ਤਿਉਹਾਰਾਂ ਤੇ ਗੁਰਪੁਰਬਾਂ ਨੂੰ ਮਾਣਦਾ ਇਹ ਪਿੰਡ,ਹੌਲ਼ੀ-ਹੌਲ਼ੀ ਤੁਰਦਾ ਜਾ ਰਿਹਾ ਸੀ: ਸ਼ਮਸ਼ੂ ਤੇਲੀ ਦੇ ਬਲ਼ਦ ਵਾਂਗ ਪਰ ਖ਼ੁਸ਼ੀਆਂ ਤੇ ਸਾਂਝਾਂ ਭਰੀਆਂ ਰੌਣਕਾਂ ਦਾ ਇਹ ਕਾਫਲਾ ਇਕ ਖ਼ਬਰ ਨੇ ਡੱਕ ਲਿਆ ਸੀ: ਦੇਸ਼ ਦੀ ਵੰਡ ਦੀ ਖ਼ਬਰ ਨੇਡਰ ਤੇ ਅਨਿਸਚਿਤਤਾ ਨੇ ਪਿੰਡ ਦੀਆਂ ਸਰਗਰਮੀਆਂ ਨੂੰ ਛਾਂਗਣਾ ਸ਼ੁਰੂ ਕਰ ਦਿੱਤਾ ਸੀਪਰਿਆਂ,ਖੇਤਾਂ,ਗਲ਼ੀਆਂ,ਧਰਮ-ਸਥਾਨਾਂ ਤੇ ਹੱਟੀਆਂ-ਭੱਠੀਆਂ ਚੋਂ ਖਿਸਕ-ਖਿਸਕ ਕੇ ਜ਼ਿੰਦਗੀ ਘਰਾਂ ਦੀਆਂ ਕੰਧਾਂ ਅੰਦਰ ਸਿਮਟਦੀ ਗਈਮੀਏਂ ਦੇ ਘਰ ਬੋਲਦੇ ਰੇਡੀਓ

ਦੀਆਂ ਗੱਲਾਂ ਦੀ ਪੁਸ਼ਟੀ ਇਲਾਕੇ ਵਾਪਰੀਆਂ ਘਟਨਾਵਾਂ ਦੀਆਂ ਖ਼ਬਰਾਂ ਤੇ ਅਫਵਾਹਾਂ ਨੇ ਕਰ ਦਿੱਤੀ ਸੀਪਿੰਡ-ਵਾਸੀਆਂ ਦੇ ਦਿਲਾਂ ਵਿਚਕਾਰ ਇਕ ਅਸਪੱਸ਼ਟ ਜਿਹੀ ਲਕੀਰ ਖਿੱਚੀ ਗਈਦਿਨ-ਬ-ਦਿਨ ਇਹ ਲਕੀਰ ਗੂੜ੍ਹੀ ਤੇ ਸਪੱਸ਼ਟ ਹੁੰਦੀ ਗਈ

----

ਲੁਹਾਰਾਂ ਦਾ ਸੱਤਾ,ਪਿਉ ਵਾਂਗ ਛਵੀਆਂ ਤੇ ਦਾਤਰ ਬਣਾਉਣ ਚ ਮਸ਼ਹੂਰ ਸੀਉਸਨੂੰ ਨੇੜਲੇ ਪਿੰਡ ਲਹਿਲੀ ਖੁਰਦ ਦੇ ਜੱਟ ਸੱਦ ਕੇ ਲੈ ਗਏਉਹ ਕਈ ਦਿਨ ਘਰ ਨਾ ਮੁੜਿਆਲੋਕ ਤਰ੍ਹਾਂ-ਤਰ੍ਹਾਂਦੀਆਂ ਕਿਆਸਰਾਈਆਂ ਲਾਉਣ ਲੱਗੇਮੁਸਲਮਾਨਾਂ ਦੇ ਮਨਾਂ ਚ ਉਪਜੀ ਸ਼ੱਕ ਜ਼ਰਬ ਖਾ ਗਈਸੱਤਾ ਪੰਜਵੇਂ ਦਿਨ ਨੰਗੇ ਸਿਰ ਤੇ ਨੰਗੇ ਪੈਰ ਪਿੰਡ ਪਰਤਿਆ ਤਾਂ ਪੀੜ ਨਾਲ ਕਰਾਹ ਰਿਹਾ ਸੀਉਹ ਥੱਕਿਆ-ਟੁੱਟਿਆ ਸੀ ਅੱਖਾਂ ਉਨੀਂਦਰੇ ਦੇ ਕਾਰਨ ਲਾਲ ਸਨਸੱਜਾ ਹੱਥ ਪੱਗ ਵਲੇਟਿਆ ਹੋਇਆ ਸੀ ਤੇ ਪੱਗ ਲਹੂ ਚ ਨੁੱਚੜੀ ਪਈ ਸੀ ਛਵੀਆਂ ਚੰਡਦੇ ਸਮੇਂ ਘਣ ਵਾਹੁਣ ਵਾਲੇ ਥੱਕੇ ਤੇ ਉਨੀਂਦਰੇ ਮੁੰਡੇ ਨੇ ਸੱਟ ਉਸਦੇ ਹੱਥ ਤੇ ਮਾਰ ਦਿੱਤੀ ਸੀਵਿਚਕਾਰਲੀਆਂ ਦੋ ਉਂਗਲਾਂ ਫਿਸ ਗਈਆਂ ਸਨਉਸਨੇ ਮਾਂ ਨੂੰ ਹਲ਼ ਦਾ .ਫਾਲ ਚੰਡਦਿਆਂ ਸੱਟ ਲੱਗਣ ਦੀ ਗੱਲ ਕਹੀ ਤਾਂ ਉਹ ਗੁੱਸੇ ਚ ਬੋਲੀ ਸੀ,

ਕੁੱਖੋਂ ਜੰਮ ਕੇ ਪਰਦੇ ਨਾ ਪਾ ਬੇਗੁਰਿਆਵੇ ਜੱਟਾਂ ਨੇ ਤਾਂ ਮੁੰਨੀਆਂ ਛੱਡ ਕੇ ਛਵੀਆਂ ਚੁੱਕ ਲਈਆਂਤੂੰ ਕਿਨ੍ਹਾਂ ਹਲ਼ਾਂ ਲਈ ਫਾਲ਼ ਚੰਡਦਾ ਆਇਆਂਤੂੰ ਚੜ੍ਹਿਆਂ ਜੱਟਾਂ ਦੇ ਢਹੇਇਨ੍ਹਾਂ ਭੂਤਨਿਆਂ ਕੋਲੋਂ ਤਾਂ ਰੱਬ ਵੀ ਡਰਦਾਵੇ ਅਸੀਂ ਆਂ ਕੰਮੀਂ-ਕਮੀਣ, ਸਾਥੋਂ ਨ੍ਹੀ ਪੁਗਣਗੀਆਂ ਇਹ ਮਲ੍ਹਾਜੇਦਾਰੀਆਂਸੱਤਾ ਨੀਵੀਂ ਪਾਈ ਸੁਣਦਾ ਰਿਹਾ

----

ਜਿਸ ਸ਼ਾਮ ਸੱਤਾ ਪਿੰਡ ਪਰਤਿਆ,ਮੀਏਂ ਦੀ ਹਵੇਲੀ ਮੁਸਲਮਾਨਾਂ ਦਾ ਇੱਕਠ ਹੋਇਆ ਪਿਆ ਸੀਕੱਲ੍ਹ ਦੇ ਅਛੂਤ ਤੇ ਕੰਮੀ-ਕਮੀਣ ਅੱਜ ਰਾਜਪੂਤਾਂ ਨੂੰ ਆਪਣੇ ਹਮ-ਮਜ਼੍ਹਬ ਭਰਾ ਲੱਗ ਰਹੇ ਸਨਤੇਲੀਆਂ,ਮੋਚੀਆਂ,ਨਾਈਆਂ ਤੇ ਭਰਾਈਆਂ ਨੂੰ ਬਰਾਬਰ ਬਿਠਾ ਕੇ ਬਚਾਅ ਦੀਆਂ ਤਰਕੀਬਾਂ ਪੁੱਛੀਆਂ ਜਾ ਰਹੀਆਂ ਸਨ

ਚੌਧਰੀਓਲਾਗੀ ਬਰਾਦਰੀ ਵਲੋਂ ਚਿਰਾਗ਼ਦੀਨ ਮਰਾਸੀ ਨੇ ਖੜਦਿਆਂ ਹੱਥ ਜੋੜ ਲਏ ਸਨਤੁਸੀਂ ਪਹਿਲਾਂ ਵੀ ਸਾਡੇ ਮਾਲਕ ਸੀ ਤੇ ਅੱਜ ਵੀ ਹੋਅਸੀਂ ਗਰੀਬ-ਗੁਰਬਿਆਂ ਨੇ ਤਾਂ ਤੁਹਾਡੀ ਓਟ ਲੈ ਕੇ ਬਚਣਾਬਾਕੀ ਮਾਲਕੋ ਜੋ ਤੁਹਾਡਾ ਹੁਕਮ ਹੋਇਆ ਸਾਡੇ ਸਿਰ-ਮੱਥੇਲੰਬੇ ਵਿਚਾਰ-ਵਿਟਾਂਦਰੇ ਤੋਂ ਬਾਅਦ ਮੀਆਂ ਉੱਠ ਖੜ੍ਹਾ ਹੋਇਆਅੱਜ ਉਸਦਾ ਚਿਹਰਾ ਉਦਾਸ ਤੇ ਧੌਣ ਥੋੜ੍ਹੀ ਝੁਕੀ ਹੋਈ ਸੀਪਹਿਲੀ ਗੱਲ ਤਾਂ ਇਹਉਹ ਹੱਥ ਜੋੜ ਕੇ ਖੜਾ ਸਭ ਨੂੰ ਓਪਰਾ-ਓਪਰਾ ਤੇ ਵਿਚਾਰਾ ਜਿਹਾ ਲੱਗਿਆਹਿੰਦੂ-ਸਿੱਖਾਂ ਤੇ ਬਿਲਕੁਲ ਵਿਸ਼ਵਾਸ ਨਾ ਕੀਤਾ ਜਾਏਦੂਜੀ ਗੱਲ, ਲੜਾਈ ਲਈ ਹਮੇਸ਼ਾਂ ਤਿਆਰ ਰਹੋਹਥਿਆਰ ਨਹੀਂ ਤਾਂ ਰੋੜੇ-ਬੱਟੇ ਈ ਕੱਠੇ ਕਰੋਤੀਸਰੀ ਗੱਲ,ਔਰਤਾਂ ਘਰੋਂ ਬਿਲਕੁਲ ਬਾਹਰ ਪੈਰ ਨਾ ਪਾਉਣ ਤੇ ਮਰਦ ਵੀ ਕੁਝ ਦਿਨਾਂ ਲਈ ਪਿੰਡੋਂ ਬਾਹਰ ਨਾ ਜਾਣਚੌਥੀ ਗੱਲ,ਬੜੇ ਹੀ ਖ਼ੁਫ਼ੀਆ ਢੰਗ ਨਾਲ ਨੇੜਲੇ ਪਿੰਡਾ ਦੇ ਹਮ-ਮਜ਼੍ਹਬੀਆਂ ਨਾਲ਼ ਰਾਬਤਾ ਕਾਇਮ ਕਰਕੇ ਸਾਂਝੀ ਕਾਰਵਾਈ ਲਈ ਵਿਚਾਰ ਕੀਤੀ ਜਾਏਪਹਿਰਾ ਬਿਲਕੁਲ ਲਾਜ਼ਮੀ ਏ ਖੂਹ ਦੀ ਖਾਸ ਤੌਰ ਤੇ ਰਾਖੀ ਕੀਤੀ ਜਾਏਪਿੰਡ ਛੱਡਣ ਬਾਰੇ..ਇੱਥੇ ਆ ਕੇ ਉਸਦੀ ਅਵਾਜ਼ ਭਾਰੀ ਹੋ ਗਈ

ਫੈਸਲਾ ..ਦੋ-ਚਾਰ ਦਿਨਾਂ ਬਾਅਦ ਹਾਲਾਤ ਦੇਖ ਕੇ ਲਿਆ ਜਾਏਗਾਇਸ ਆਖਰੀ ਗੱਲ ਨੇ ਸਾਰਿਆਂ ਨੂੰ ਭਾਵੁਕ ਕਰ ਦਿੱਤਾਕੋਈ ਵੀ ਮੀਏਂ ਦੀਆਂ ਹਿਦਾਇਤਾਂ ਦਾ ਹੁੰਗਾਰਾ ਬੋਲ ਕੇ ਨਾ ਭਰ ਸਕਿਆਸਹਿਮਤੀ ਚ ਸਿਰ ਮਾਰ ਕੇ ਜਦ ਉਹ ਘਰਾਂ ਵਲ ਜਾਣ ਲਈ ਉਠ ਖੜ੍ਹੇ ਹੋਏ

ਕਰਮਦੀਨਾਂ ਛੇਤੀਂ ਬਹੁੜ ਵੇ ,ਸੱਤੇ ਦੇ ਸੱਟ ਵੱਜ ਗਈ ਆਸੱਤੇ ਦੀ ਮਾਂ ਦੀ ਇਹ ਗੱਲ ਸੁਣ ਕੇ ਖਿੰਡ ਰਹੀ ਮਜਲਿਸ ਚ ਸੰਨਾਟਾ ਛਾ ਗਿਆ ਸੀ

ਸੁਣ ਹਕੀਮਾਨੂਰ ਮੁਹੰਮਦ ਕਰਮਦੀਨ ਦੇ ਸਾਹਵੇਂ ਹੁੰਦਿਆਂ ਬੋਲਿਆ

ਜੇ ਭਾਈਚਾਰੇ ਚ ਰਹਿਣਾ ਏਂ ਤਾਂ ਲੁਹਾਰ ਦੇ ਮੱਲ੍ਹਮ-ਪੱਟੀ ਨਾ ਕਰੀਂ

ਛਵੀਆਂ ਚੰਡਦਾ ਆਇਆ, ਮਾਂ ਆਪਣੀ ਦਾ….,ਲਹਿਲੀ ਤੋਂਹਸਨਦੀਨ ਨੇ ਨਫਰਤ ਨਾਲ਼ ਕਿਹਾ

ਮਰ ਲੈਣ ਦੇ ਸਾਲੇ ਨੂੰ ਕੁੱਤੇ ਦੀ ਮੌਤਗਾਮੀ ਨੇ ਕੁੜਤਣ ਨਾਲ਼ ਆਖਿਆ ਸੀ

ਚੁਗਾਠ ਦਾ ਆਸਰਾ ਲੈ ਕੇ ਖੜੀ ਸੱਤੇ ਦੀ ਮਾਂ ਇਹ ਗੱਲਾਂ ਸੁਣ ਕੇ ਥੱਕੇ ਤੇ ਝੂਠੇ ਪੈਂਦੇ ਪੈਰਾਂ ਨਾਲ਼, ਡੂੰਘੀ ਚਿੰਤਾ ਚ ਡੁੱਬੀ ਘਰ ਵਲ ਮੁੜ ਗਈ ਸੀ

----

ਘਰ ਵਲ ਮੁੜਦਿਆਂ ਕਰਮਦੀਨ ਸੱਤੇ ਨੂੰ ਛਵੀਆਂ ਚੰਡਦਿਆਂ ਤਸੱਵੁਰ ਕਰਨ ਦੀ ਕੋਸ਼ਿਸ਼ ਕਰਦਾ ਰਿਹਾਪਰ ਹਰ ਵਾਰ ਉਹ ਪੀੜ ਨਾਲ਼ ਕਰਾਹੁੰਦਾ ਨਜ਼ਰ ਆਉਂਦਾਸੱਤਾ ਫ਼ਜ਼ਲੇ ਦਾ ਹਮ-ਉਮਰ ਤੇ ਜਮਾਤੀ ਸੀਸੱਤੇ ਦਾ ਬਾਪ ਮੀਣਾ, ਜਿਸਦੀ ਪਿਛਲੇ ਸਾਲ ਬਰੀਕ ਤਾਪ ਨਾਲ਼ ਮੌਤ ਹੋ ਗਈ ਸੀ,ਕਰਮਦੀਨ ਦਾ ਗੂੜ੍ਹਾ ਮਿੱਤਰ ਸੀ

ਉਸਨੇ ਦੁਕਾਨ ਚੋਂ ਹਿਕਮਤ ਵਾਲ਼ਾ ਝੋਲ਼ਾ ਚੁੱਕਿਆ ਤੇ ਸਭ ਦੀ ਨਜ਼ਰ ਤੋਂ ਬਚਦਾ ਤੇ ਡਰਦਾ, ਤੇਜ਼-ਤੇਜ਼ ਕਦਮਾਂ ਦੇ ਨਾਲ਼ ਸੱਤੇ ਦੇ ਘਰ ਮੂਹਰੇ ਪਹੁੰਚ ਗਿਆ

ਜੇ ਤੇਰਾ ਧਰਮ ਜਾਗਿਆ ਤਾਂ ਅਗਲੇ ਨੇ ਵੀ ਭਾਈਚਾਰੇ ਤੋਂ ਬਾਹਰ ਨਹੀਂ ਜਾਣਾਹਕੀਮ ਨਹੀਂ ਔਣ ਲੱਗਾਹੁਣ ਮਾਰ ਲੈ ਵਾਜਾਂ ਲਹਿਲੀ ਆਲ਼ੇ ਜੱਟਾਂ ਨੂੰ,ਜਿਨ੍ਹਾਂ ਕੋਲੋਂ ਲੀਰ ਸਾਰਖੀ ਵੀ ਨਾ ਜੁੜੀ

ਕਰਮਦੀਨ ਦਰ ਲੰਘਿਆ ਤਾਂ ਸੱਤੇ ਦੀ ਮਾਂ ਹੈਰਾਨ ਹੋ ਕੇ ਚੁੱਪ ਕਰ ਗਈਸੱਤੇ ਨੇ ਕਰਾਹੁਣਾ ਛੱਡ ਕੇ ਨੀਵੀਂ ਪਾ ਲਈਮਲ੍ਹਮ-ਪੱਟੀ ਸਮੇਂ ਵੀ ਉਸਦੀਆਂ ਅੱਖਾਂ ਝੁਕੀਆਂ ਹੀ ਰਹੀਆਂਉਹ ਪੀੜ ਨੂੰ ਅੰਦਰੋਂ-ਅੰਦਰੀਂ ਪੀਂਦਾ ਚੁੱਪ ਰਿਹਾ

----

ਸਵੇਰ ਤਕ ਸੱਤੇ ਦੇ ਜ਼ਖ਼ਮਾਂ ਚੋਂ ਤਾਂ ਲਹੂ ਰਿਸਣਾ ਬੰਦ ਹੋ ਗਿਆ ਸੀ,ਪਰ ਪੂਰੇ ਦੇਸ਼ ਚੋਂ ਲਹੂ-ਭਿੱਜੀਆਂ ਖ਼ਬਰਾਂ ਦਾ ਆਉਣਾ ਨਿਰੰਤਰ ਜਾਰੀ ਰਿਹਾਆਲ਼ੇ-ਦੁਆਲ਼ੇ ਦੇ ਪਿੰਡਾਂ ਚ ਵੱਢ-ਟੁੱਕ ਸ਼ੁਰੂ ਹੋ ਗਈ ਸੀਬਸੀ ਅਲੀ ਖਾਨ,ਬਸੀ ਹਸਤ ਖਾਨ,ਬਸੀ ਕਲਾਂ ਤੇ ਬਸੀ ਜੌੜਾ ਆਦਿ ਪਠਾਣਾਂ ਦੇ ਪਿੰਡਾਂ ਦੇ ਖਾਲੀ ਹੋ ਜਾਣ ਦੀਆਂ ਖ਼ਬਰਾਂ ਨੇ ਨਾਰੂ ਨੰਗਲ ਦੇ ਮੁਸਲਮਾਨਾਂ ਨੂੰ ਖ਼ੌਫ ਨਾਲ਼ ਭਰ ਦਿੱਤਾ ਸੀ

ਉਸੇ ਦੁਪਹਿਰ ਹੱਥਾਂ ਚ ਛਵੀਆਂ ਉਲਾਰੀ,ਸਿੱਖ ਮੁੰਡਿਆਂ ਦੀ ਇਕ ਟੋਲੀ ਨਾਰੂ ਨੰਗਲ ਦੇ ਬਜ਼ਾਰ ਆਣ ਪਹੁੰਚੀਲੋਕਾਂ ਨੇ ਡਰਦਿਆਂ ਬੂਹੇ ਬੰਦ ਕਰ ਲਏਉਹਨਾਂ ਅੱਖਾਂ ਗਲੀ ਵਲ ਖੁੱਲ੍ਹਦੀਆਂ ਬਾਰੀਆਂ ਨਾਲ਼ ਲਗਾ ਕੇ ਸਾਹ ਸੂਤ ਲਏਟੋਲੀ ਹਕੀਮ ਦੀ ਦੁਕਾਨ ਮੂਹਰੇ ਰੁਕ ਗਈਟੇਢੀ ਪੱਗ ਵਾਲੇ ਮੁੰਡੇ ਨੇ ਅਗਾਂਹ ਵੱਧ ਕੇ ਕੁੰਡਾ ਖੜਕਾਇਆ ਪਰ ਅੰਦਰੋਂ ਕੋਈ ਹੁੰਗਾਰਾ ਨਾ ਮਿਲਿਆ

ਓਏ ਫਜਲਿਆ,ਮੈਂ ਧੰਨਾ ਆਂਦਰ ਤਾਂ ਖੋਹਲਮਧਰੇ ਕੱਦ ਤੇ ਬਿੱਲੀਆਂ ਅੱਖਾਂ ਵਾਲੇ ਸਰਦਾਰ ਨੇ ਅਪਣੱਤ ਨਾਲ਼ ਕਿਹਾ

ਫ਼ਜ਼ਲੇ ਨੇ ਦਰ ਖੋਹਲਿਆ ਤਾਂ ਅੱਠ-ਦਸ ਸਿੱਖ-ਮੁੰਡੇ ਦੁਕਾਨ ਅੰਦਰ ਆਣ ਵੜੇ

ਦੱਸੋ ਪੁੱਤਰੋ?”ਕਰਮਦੀਨ ਨੇ ਸਹਿਮ ਕੇ ਪੁੱਛਿਆ

ਬਾਪੂ ਦੇ ਸੱਟ ਵੱਜਗੀ ਚਾਚਾਝੋਲਾ ਚੁੱਕ ਤੇ ਤੁਰ ਪੈ ਛੇਤੀਮੁੰਡੇ ਵਾਪਸ ਛੱਡ ਜਾਣਗੇਬਿੱਲੀਆਂ ਅੱਖਾਂ ਵਾਲ਼ੇ ਮੁੰਡੇ ਦੀ ਗੱਲ ਸੁਣ ਕੇ ਹਕੀਮ ਸੋਚੀਂ ਪੈ ਗਿਆਇਹ ਧੰਨਾ ਸੀ,ਨੇੜਲੇ ਪਿੰਡ ਲਹਿਲੀ ਖੁਰਦ ਤੋਂ

----

ਧੰਨੇ ਫ਼ਜ਼ਲੇ ਦਾ ਜਮਾਤੀ ਤੇ ਮਿੱਤਰ ਸੀਸਕੂਲੋਂ ਦੌੜ ਕੇ ਉਹਨਾਂ ਦੂਰ-ਦੂਰ ਤਕ ਮੇਲੇ ਵੇਖੇ ਸਨਉਹਨਾਂ ਕਈ ਵਾਰ ਮਾਸਟਰ ਫਤਿਹ ਮੁਹੰਮਦ ਤੇ ਦੀਨਾ ਨਾਥ ਕੋਲੋਂ ਇੱਕਠਿਆਂ ਕੁੱਟ ਖਾਧੀ ਸੀਨੌਵੀਂ ਚੋਂ ਫੇਲ਼ ਹੋ ਕੇ ਦੋਹਾਂ ਨੇ ਇਕੱਠਿਆਂ ਹੀ ਪੜ੍ਹਾਈ ਛੱਡ ਦੇਣ ਦਾ ਫ਼ੈਸਲਾ ਕੀਤਾ ਸੀਬਾਈ ਕੁ ਸਾਲਾਂ ਦਾ ਧੰਨਾ ਅੱਜ ਪੂਰਾ ਸਿੰਘ ਸਜ ਗਿਆ ਸੀਉਸਨੇ ਇਲਾਕੇ ਦੇ ਅਲੂਏਂ ਮੁੰਡੇ ਇਕੱਠੇ ਕਰ ਕੇ ਇਕ ਜੱਥਾ ਖੜ੍ਹਾ ਕਰ ਲਿਆ ਸੀਆਪ ਉਹ ਜਥੇਦਾਰ ਸੀਜਥੇਦਾਰ ਧੰਨਾ ਸਿੰਘ ਬੈਂਸਇਹ ਮੁੰਡੇ ਪਿੰਡਾਂ ਤੇ ਧਾਵੇ ਬੋਲਦੇ,ਘਰ ਲੁੱਟਦੇ,ਮੁਸਲਮਾਨਾਂ ਨੂੰ ਕਤਲ ਕਰਦੇ ਤੇ ਸੋਹਣੀਆਂ-ਸੁੱਨਖੀਆਂ ਕੁੜੀਆਂ ਤੇ ਔਰਤਾਂ ਨੂੰ ਚੁੱਕ ਕੇ ਲੈ ਜਾਂਦੇਦੋ ਚਾਰ ਦਿਨ ਕੋਲ਼ ਰੱਖ ਕੇ ਅਗਾਂਹ ਤੋਰ ਦਿੰਦੇਕਦੇ ਕਿਸੇ ਲੋੜਵੰਦ ਕੋਲੋਂ ਰੁਪਏ ਵੀ ਵੱਟ ਲੈਂਦੇ

ਉਹ ਤਾਂ ਠੀਕ ਆ ਪੁੱਤਰਾ ਹਕੀਮ ਡੂੰਘੀ ਸੋਚ ਚੋਂ ਉੱਭਰਦਿਆਂ ਬੋਲਿਆ

ਪਰ ਮੀਏਂ ਹੁਰਾਂ ਮਨ੍ਹਾਂ ਕੀਤਾ ਪਿਆ ਹੋਇਆ ਪਿੰਡੋਂ ਬਾਹਰ ਜਾਣਾ

ਚਾਚਾਧੰਨਾ ਤੈਸ਼ ਚ ਆਉਂਦਿਆਂ ਬੋਲਿਆ

ਕਿਹੜੀਆਂ ਗੱਲਾਂ ਕਰਦਾਂ ਤੂੰ?ਮੀਆਂ-ਮੂਆਂ ਕੁਝ ਨਹੀਂ ਮੈਂ ਦੱਸਾਂਆਪਣਾ ਰਾਜ ਏ ਪੂਰੇ ਇਲਾਕੇ ਤੇਆਹ ਪਿੰਡ ਤਾਂ ਤ੍ਹਾਡੇ ਮੂੰਹ-ਮਲਾਜੇ ਨੂੰ ਬਚਿਆਅਸੀਂ ਤਾਂ ਵੀਹ ਪਿੰਡਾਂ ਚੋਂ ਮੁਸਲਮਾਨ ਭਜਾ ਦਿੱਤੇ ਚਾਚਾਤੁਰ ਪੈ ਤੂੰ ਚੁੱਪ ਕਰਕੇਅਸੀਂ ਆਪੇ ਨਜਿੱਠ ਲਾਂਗੇ ਮੀਏਂ ਨਾਲਧੰਨੇ ਦੇ ਬੋਲਾਂ ਚ ਧਮਕੀ ਸੀ

ਅੱਬਾ ਜਾ ਆਐਵੇਂ ਤਾਇਆ ਵਿਲਕਦਾ ਹੋਊ ਵਿਚਾਰਾ ਪੀੜ ਨਾਲ਼ਫ਼ਜ਼ਲਾ ਸੱਚ-ਮੁੱਚ ਫ਼ਿਕਰਮੰਦ ਸੀ

ਉਹ ਤਾਂ ਠੀਕ ਆ ਪੁੱਤਰਾ ਪਰ....

ਪਰ ਕੀ ਅੱਬਾ ?ਤੂੰ ਆਪੇ ਤਾਂ ਕਹਿੰਦਾਂ ਹੁੰਦਾਂ ਕਿ ਮੱਲ੍ਹਮ

----

ਫ਼ਜ਼ਲੇ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਕਰਮਦੀਨ ਨੇ ਹਿਕਮਤ ਵਾਲੇ ਝੋਲੇ ਨੂੰ ਹੱਥ ਪਾ ਲਿਆ ਸੀਗਲ਼ੀ ਚ ਆਉਂਦਿਆਂ ਉਹ ਟੋਲੀ ਦੇ ਮੂਹਰੇ ਲਗ ਤੁਰਿਆਪਿੰਡੋਂ ਨਿਕਲ ਕੇ ਲਹਿਲੀ ਵਾਲੇ ਰਾਹੇ ਪੈਂਦਿਆਂ ਮੁੰਡਿਆਂ ਦੀ ਚਾਲ ਚ ਤੇਜ਼ੀ ਆ ਗਈਉਹਨਾਂ ਨੇ ਨਾ ਆਪਸ ਚ ਤੇ ਨਾਹੀਂ ਕਰਮਦੀਨ ਨਾਲ਼ ਕੋਈ ਗੱਲ ਕੀਤੀਇਸ ਚੁੱਪ ਨੇ ਹਕੀਮ ਦੇ ਦਿਲੋ-ਦਿਮਾਗ ਤੇ ਛਾਈ ਸਹਿਮ ਭਰੀ ਉਦਾਸੀ ਹੋਰ ਸੰਘਣੀ ਕਰ ਦਿੱਤੀਮੁੰਡੇ ਅਚਾਨਕ ਸੱਜੇ ਹੱਥ ਤਕੀਏ ਵਲ ਜਾਂਦੇ ਰਾਹੇ ਪੈ ਗਏਹਕੀਮ ਧੁਰ ਅੰਦਰ ਤੱਕ ਕੰਬ ਗਿਆ

ਉਸਨੇ ਤਕੀਏ ਦੇ ਸਾਹਵੇਂ ਖੜੀ ਬੋਹੜ ਦੀ ਛਾਵੇਂ ਘੋੜੇ ਬੱਝੇ ਵੇਖੇ ਤਾਂ ਉਸਦੇ ਸਾਹ ਚ ਸਾਹ ਆਇਆਉਸ ਨੇ ਬਿਨਾ ਸਿਰ ਝੁਕਾਏ ਤਕੀਏ ਨੂੰ ਸਜਦਾ ਕੀਤਾ ਤੇ ਆਪਣੀ ਸਲਾਮਤੀ ਲਈ ਦੁਆ ਮੰਗੀ

ਦੇਖ ਚਾਚਾ,ਸਾਡੀ ਹੈਗੀ ਆ ਗੂੜ੍ਹੀ ਸਾਂਝ ਮੈਂ ਤੇਰੇ ਮੂਹਰੇ ਹੋਰ ਝੂਠ ਨਹੀਂ ਬੋਲਣਾਬਾਪੂ ਦੇ ਕੋਈ ਸੱਟ-ਸੁੱਟ ਨਈਂ ਵੱਜੀਅਸੀਂ ਤੇਰੇ ਤੇ ਮਾਣ ਕਰਕੇ ਤੈਨੂੰ ਇੱਥੇ ਲਿਆਏ ਆਂ

ਇਹ ਗੱਲ ਸੁਣ ਕੇ ਕਰਮਦੀਨ ਨੇ ਕੰਬਦੇ ਹੱਥਾਂ ਨਾਲ਼ ਝੋਲ਼ਾ ਜ਼ਮੀਨ ਤੇ ਰੱਖ ਦਿੱਤਾ

ਤੇਰਾ ਤਾਂ ਹਕੀਮਾਂ ਹਰ ਘਰ ਚ ਔਣ-ਜਾਣ ਆਸਾਨੂੰ ਸਿੱਧਾ-ਸਿੱਧਾ ਦੱਸ ਕਿ ਨੰਗਲਚ ਕਿੰਨਾ ਕੁ ਅਸਲਾ? ਕਿਹੜੇ-ਕਿਹੜੇ ਰਾਜਪੂਤ ਕੋਲ਼ ਬੰਦੂਕ ਆ?”

ਕਰਮਦੀਨ ਨੂੰ ਤਕੀਆ ਕੰਬਦਾ ਹੋਇਆ ਦਿਖਾਈ ਦਿੱਤਾਉਹ ਡਿੱਗਦੇ ਮਨ ਨਾਲ਼ ਤਕੀਏ ਸਾਹਮਣਲੇ ਥੜ੍ਹੇ ਉੱਤੇ ਡਿੱਗ ਹੀ ਪਿਆ

ਪੁੱਤਰੋ ਅਸੀਂ ਤਾਂ ਹੋਏ ਕੈਂਚੀਆਂ-ਉਸਤਰਿਆਂ ਆਲ਼ੇ ਗਰੀਬ-ਗੁਰਬੇ ਲੋਕਸਾਨੂੰ ਕੀ ਪਤਾ ਬੰਦੂਕਾਂ ਦਾ?” ਉਸਦੇ ਬੋਲ ਥਿੜ੍ਹਕਦੇ ਜਾ ਰਹੇ ਸਨ

ਐਂ ਤਾਂ ਨਾ ਕਰ ਚਾਚਾਮੇਰਾ ਮਾਣ ਰੱਖਦੇਖ ਲੈ,ਜੇ ਇਹ ਪੁੱਠੀਆਂ ਮੱਤਾਂ ਆਲ਼ੇ ਵਿਗੜ ਗਏ ਤਾਂ ਮੈਥੋਂ ਵੀ ਨਹੀਂ ਸਾਂਭੇ ਜਾਣੇ

ਧੰਨਾ ਸਿਰ ਫੜ ਕੇ ਬੈਠੇ ਨਿਰਾਸ਼ ਕਰਮਦੀਨ ਕੋਲ਼ ਬੈਠ ਗਿਆ

ਦੇਖ ਚਾਚਾ,ਤੁਸੀਂ ਚਲੇ ਜਾਣਾ ਆਪਣੇ ਪਾਕਸਤਾਨਮੈਂ ਵੀ ਤਾਂ ਫਜ਼ਲੇ ਅਰਗਾ ਈ ਆਂਮੈਨੂੰ ਮੱਲ੍ਹਮ ਦਾ ਨੁਸਖਾ ਈ ਦੱਸ ਜਾਧੰਨੇ ਨੇ ਤਨਜ਼ ਭਰੀ ਧੀਮੀ ਅਵਾਜ਼ ਚ ਕਿਹਾਮੁੰਡੇ ਹੱਸ ਪਏਕਰਮਦੀਨ

ਦੀ ਦੇਹ ਗੁੱਸੇ ਚ ਤਪਣ ਤੇ ਕੰਬਣ ਲੱਗ ਪਈਉਹ ਨਿਡਰਤਾ ਨਾਲ਼ ਬੋਲਿਆ, ਉਏ ਧੰਨਿਆ,ਏਸ ਮੱਲ੍ਹਮ ਦੀ ਪਾਕੀਜ਼ਗੀ ਤੂੰ ਕੀ ਜਾਣੇ ਨਿਰਦੋਸ਼ਾਂ ਦੇ ਕਾਤਲਾਇਹਦਾ ਵਾਰਿਸ ਬਣਨ ਲਈ ਤਾਂ ਭਾਈ ਘਨ੍ਹਈਆ ਜੀ ਅਰਗੀ ਸੋਚ ਚਾਹੀਦੀ ਆ

-----

ਕਰਮਦੀਨ ਦੇ ਬਦਲੇ ਤੇਵਰ ਵੇਖਕੇ ਸਾਰੇ ਮੁੰਡੇ ਹੈਰਾਨ ਹੋ ਕੇ ਰਹਿ ਗਏ

ਗੁੰਮ-ਸੁੰਮ ਜਿਹੇ ਮੁੰਡੇ ਨੇ ਦੋ ਕਦਮ ਅਗਾਂਹ ਵਧਦਿਆਂ ਛਵੀ ਹਕੀਮ ਦੇ ਸਿਰ ਤੇ ਉਲਾਰ ਦਿੱਤੀ

ਹਕੀਮ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ

ਨਾ ਉਏ ਜ਼ੈਲਿਆ!ਚਾਚਾ ਏ ਆਪਣਾਧੰਨਾ ਤਭਕ ਕੇ ਬੋਲਿਆ ਤਾਂ ਜ਼ੈਲਾ ਪਿਛਾਂਹ ਹਟ ਗਿਆ

ਧੰਨਾ ਹਕੀਮ ਦੇ ਥੋੜਾ ਹੋਰ ਕੋਲ਼ ਹੁੰਦਿਆਂ ਬੋਲਿਆ,“ਚੱਲ ਚਾਚਾ ਐਂ ਦੱਸ ਕੇ ਤੇਰੇ ਪਿੰਡ ਚ ਸਭ ਨਾਲੋਂ ਸੋਹਣੀ ਕੁੜੀ ਕਿਹੜੇ ਮੁਸਲਮਾਨ ਦੀ ਆ?”

ਹਕੀਮ ਦੀਆਂ ਅੱਖਾਂ ਚ ਲਹੂ ਉੱਤਰ ਆਇਆਉਹ ਉੱਠ ਖੜਾ ਹੋਇਆ ਤੇ ਹੱਥ ਨਾਲ਼ ਲਾਹਣਤ

ਪਾਉਂਦਿਆਂ ਬੋਲਿਆ,“ਸ਼ਰਮ ਕਰ ਉਏ ਪੁੱਤਰਾ! ਮੇਰੀਆਂ ਤਾਂ ਧੀਆਂ ਨੇ ਸਾਰੀਆਂ ਧੀਆਂ ਤੇ ਧੀਆਂ ਹੀ ਹੁੰਦੀਆਂ ਨੇ ਸੋਹਣੀਆਂ ਜਾਂ ਕੋਝੀਆਂ ਨਹੀਂ ਹੁੰਦੀਆਂਏਨਾ ਆਖ ਉਹ ਚੁੱਪ ਕਰ ਗਿਆ

ਉਏ ਸਰਦਾਰਾ!ਖੁੰਡੀਆਂ ਮੁੱਛਾਂ ਵਾਲ਼ਾ ਮੁੰਡਾ ਰੋਹ ਚ ਬੋਲਿਆ

ਬਥੇਰਾ ਕਿਹਾ ਸੀ ਕਿ ਕੋਈ ਰਾਜਪੂਤ ਚੁੱਕਦੇ ਆਂਲੈ ਲਾ ਚਾਚੇ ਕੋਲ਼ੋ ਸੂਹਾਂਬੜਾ ਮਾਣ ਸੀ ਤੈਨੂੰ ਚਾਚੇ ਤੇਅਸੀਂ ਤਾਂ ਬੜੀ ਬਾਰ ਦੇਖਿਆ,ਇਹ ਸਾਲੇ ਕੰਮੀਂ-ਕੰਮੀਣ ਤਾਂ ਟੱਸ ਤੋਂ ਮੱਸ ਨਹੀਂ ਹੁੰਦੇਲੈ ਲਾ ਚਾਚਾ ਜੀ ਕੋਲੋਂ ਬੰਦੂਕਾਂ ਦੇ ਸਿਰਨਾਵੇਂ

ਨਾਲੇ ਨੁਸਖਾ ਮੱਲ੍ਹਮ ਦਾਕਾਲ਼ੇ ਕੁੜਤੇ ਵਾਲਾ ਹੱਸ ਕੇ ਬੋਲਿਆ

ਤੂੰ ਦੱਸ ਕੋਈ ਹਕੀਮੀ ਕਰਨੀ ਆਂ ਜੱਟਾ ਨੁਸਖਾ ਲੈ ਕੇ?” ਨੱਤੀਆਂ ਵਾਲ਼ੇ ਮੁੰਡੇ ਨੇ ਟਿੱਚਰ ਕੀਤੀ

ਐਵੈਂ ਵਕਤ ਬਰਬਾਦ ਕਰੀਂ ਜਾਨਾਪੱਕੇ ਰੰਗ ਤੇ ਚਿੱਟੀਆਂ ਅੱਖਾਂ ਵਾਲ਼ੇ ਨੇ ਪਛਤਾਵੇ ਨਾਲ਼ ਕਿਹਾ

ਜਦੋਂ ਸਾਰੇ ਮੁੰਡੇ ਖੁੰਡੀਆਂ ਮੁੱਛਾਂ ਵਾਲੇ ਦੀ ਹਾਮੀ ਭਰਨ ਲੱਗੇ ਤਾਂ ਧੰਨਾ ਉਠ ਕੇ ਤੁਰ ਪਿਆ

ਜੋ ਮਰਜੀ ਕਰੋਇਹ ਆਖ ਉਸਨੇ ਬੋਹੜ ਦੀ ਜੜ੍ਹ ਨਾਲੋਂ ਘੋੜੀ ਦੀ ਲਗਾਮ ਖੋਹਲੀ ਤੇ ਪਲਾਕੀ ਮਾਰ ਕੇ ਕਾਠੀ ਤੇ ਬੈਠਦਿਆਂ,ਘੋੜੀ ਦੁੜਾ ਕੇ ਧੂੜ ਚ ਅਲੋਪ ਹੋ ਗਿਆ

ਗੁੰਮ-ਸੁੰਮ ਜਿਹੇ ਮੁੰਡੇ ਨੇ ਦੋਵੇਂ ਹੱਥ ਜੋੜ ਕੇ ਛਵੀ ਹਕੀਮ ਦੇ ਹਿੱਕ ਤੇ ਜੜ ਦਿੱਤੀਉਹ ਚੀਕ ਮਾਰ ਕੇ ਧਰਤੀ ਤੇ ਚੁਫਾਲ ਡਿਗ ਪਿਆਖੁੰਡੀਆਂ ਮੁੱਛਾਂ ਵਾਲੇ ਮੁੰਡੇ ਨੇ ਅਗਾਂਹ ਵਧ ਕੇ ਕਰਮਦੀਨ ਦੇ ਮੌਰਾਂ ਤੇ ਪੰਜ-ਸੱਤ ਵਾਰ ਹੋਰ ਕੀਤੇ।..ਤੇ ਸਾਰੇ ਮੁੰਡੇ ਘੋੜੀਆਂ ਤੇ ਸਵਾਰ ਹੋ ਕੇ ਸਰਦਾਰ ਪਿੱਛੇ ਤੁਰ ਗਏ

***********

ਲੜੀ ਜੋੜਨ ਲਈ ਅਗਲਾ ਭਾਗ ਦੇਖੋ।


No comments: