ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Saturday, August 15, 2009

ਰੋਜ਼ੀ ਸਿੰਘ - ਆਜ਼ਾਦ ਮੁਲਕ ਵਿੱਚ ਆਜ਼ਾਦ ਜੀਵਨ ਲਈ ਸੰਘਰਸ਼ - ਲੇਖ

ਆਜ਼ਾਦ ਮੁਲਕ ਵਿੱਚ ਆਜ਼ਾਦ ਜੀਵਨ ਲਈ ਸੰਘਰਸ਼

ਲੇਖ

ਆਜ਼ਾਦੀ ਦਾ ਅਸਲ ਮਜ਼ਾ ਆਜ਼ਾਦ ਫ਼ਿਜ਼ਾਵਾਂ ਵਿੱਚ ਉਡਾਰੀਆਂ ਮਾਰਦੇ ਪੰਛੀਆਂ ਨੂੰ ਪਤਾ ਹੁੰਦੈ, ਅਸੀਂ ਤਾਂ ਬੱਸ ਆਜ਼ਾਦੀ ਦਿਹਾੜੇ ਮਨਾਂ ਕਿ ਜਿਹਨ ਵਿੱਚ ਇਹ ਭਰਮ ਪਾਲ਼ ਰਹੇ ਹਾਂ ਕਿ ਅਸੀਂ ਆਜ਼ਾਦ ਦੇਸ਼ ਦੇ ਵਾਸੀ ਹਾਂਸਾਡੀ ਸਭ ਤੋਂ ਵੱਡੀ ਗ਼ੁਲਾਮੀ ਇਹ ਹੈ ਕਿ ਅਸੀਂ ਹਾਲੇ ਤੱਕ ਵੀ ਸੀਮਤ ਸੋਚ, ਜਾਤੀਵਾਦ, ਰੂੜੀਵਾਦੀ ਅਤੇ ਨਾਕਾਰਤਮਕ ਵਿਚਾਰਾਂ ਦੇ ਗ਼ੁਲਾਮ ਹਾਂਇਹਨਾਂ 62 ਸਾਲਾਂ ਵਿੱਚ ਜੇਕਰ ਅਸੀਂ ਆਪਣੀ ਸੋਚ ਨਹੀਂ ਉਸਾਰੂ ਬਣਾ ਸਕੇ ਤਾਂ ਜ਼ਾਹਿਰ ਹੈ ਕਿ ਅਸੀਂ ਕਿੰਨੀ ਕੁ ਤਰੱਕੀ ਕਰ ਲਈ ਹੋਵੇਗੀਅੱਜ ਵੀ ਸਾਡਾ ਮੁਲਕ ਆਰਥਿਕ ਤੌਰ ਤੇ ਗ਼ੁਲਾਮ ਹੈ, ਸੈਂਕੜੇ ਲੋਕ ਇਸ ਖੇਤੀ ਪ੍ਰਦਾਨ ਦੇਸ਼ ਅੰਦਰ ਭੁੱਖੇ ਈ ਸੌਂ ਜਾਂਦੇ ਨੇਲੱਖਾਂ ਕਿਰਤੀ ਵੱਡੀਆਂ ਵੱਡੀਆਂ ਕੋਠੀਆਂ ਕਾਰਖਾਨੇ ਤਾਂ ਬਣਾ ਸਕਦੇ ਨੇ ਪਰ ਆਪ ਖੁੱਲ੍ਹੇ ਆਸਮਾਨ ਥੱਲੇ ਸੌਣ ਲਈ ਮਜਬੂਰ ਨੇਹਜ਼ਾਰਾਂ ਲੋਕ ਸਮਾਜਿਕ ਵਖਰੇਵੇਂ ਦੇ ਸ਼ਿਕਾਰ ਹਨਗਰੀਬ ਲੋਕਾਂ ਨੂੰ ਧਨਾਢਾਂ ਦੀ ਨਫ਼ਰਤ ਦਾ ਸ਼ਿਕਾਰ ਹੋਣਾ ਪੈ ਰਿਹਾ ਹੈਨਿੱਤ ਦਿਹਾੜੇ ਜਾਤੀਵਾਦ, ਧਰਮਾਂ ਦੇ ਕਰਮ ਕਾਂਡਾਂ, ਊਚ ਨੀਚ ਦੇ ਚੱਕਰਾਂ ਵਿੱਚ ਦੰਗੇ ਹੁੰਦੇ ਨੇ, ਖ਼ੂਨ ਡੁੱਲ੍ਹਦੇ ਨੇਆਪਣੇ ਆਪ ਨੂੰ ਇੱਕ ਦੂਜੇ ਤੋਂ ਵੱਡਾ ਦਰਸਾਉਣ ਦੀ ਲਾਲਸਾ ਦੇ ਚੱਲਦੇ ਅਸੀਂ ਇਨਸਾਨੀਅਤ ਦਾ ਧਰਮ ਭੁੱਲਦੇ ਜਾ ਰਹੇ ਹਾਂ

----

15 ਅਗਸਤ 1947 ਨੂੰ ਦੇਸ਼ ਅੰਗਰੇਜਾਂ ਤੋਂ ਤਾਂ ਆਜ਼ਾਦ ਹੋ ਗਿਆ, ਪਰ ਇਹਨਾਂ 62 ਸਾਲਾਂ ਦੋਰਾਨ ਅਸੀਂ ਕਈ ਸ਼ੈਆਂ ਦੇ ਗੁਲਾਮ ਹੋ ਗਏ ਹਾਂਮੁਲਕ ਦੇ ਅੱਧਿਓਂ ਵੱਧ ਨੌ ਜਵਾਨ ਮੁੰਡੇ ਕੁੜੀਆਂ ਨਸ਼ਿਆਂ ਦੇ ਗ਼ੁਲਾਮ ਹੋ ਗਏ ਨੇਕਈ ਸੂਬਿਆਂ ਵਿੱਚ ਹਾਲੇ ਤੱਕ ਵੀ ਦਲਿਤਾਂ ਨੂੰ ਮੰਦਿਰਾਂ ਵਿੱਚ ਨਹੀਂ ਵੜਨ ਦਿੱਤਾ ਜਾਂਦਾ, ਸਾਂਝੇ ਖੂਹਿਆਂ ਜਾਂ ਨਲਕਿਆਂ ਤੋਂ ਪਾਣੀ ਤੱਕ ਨਹੀ ਭਰਨ ਦਿੱਤਾ ਜਾਂਦਾ, ਜੇਕਰ ਕਿਧਰੇ ਕੋਈ ਦਲਿਤ ਕੰਜਕ ਅਜਿਹੀ ਗ਼ਲਤੀ ਕਰ ਲਵੇ ਤਾਂ ਪੁਜਾਰੀਆਂ ਵੱਲੋਂ ਉਹਨਾਂ ਨੂੰ ਨੰਗਿਆਂ ਕਰਕੇ ਕੁਟਾਪਾ ਚਾੜ੍ਹ ਦਿੱਤਾ ਜਾਂਦਾ ਹੈਮੁਲਕ ਦੇ ਕਈਂ ਹਿੱਸਿਆਂ ਵਿੱਚ ਗੁੰਡਾਗਰਦੀ ਦਾ ਰਾਜ ਹੈਕੀ ਇਹੋ ਆਜ਼ਾਦੀ ਹੈ......? ਕੀ ਅਸੀਂ ਆਜ਼ਾਦ ਹਾਂ .....? ਜੇ ਇਹੋ ਆਜ਼ਾਦੀ ਹੈ ਤਾਂ ਕਿਉਂ ਘਰੋਂ ਬਾਹਰ ਨਿਕਲਣ ਲੱਗਿਆਂ ਦਿਲ ਵਿੱਚ ਕਿਸੇ ਬੁਰੀ ਘਟਨਾ ਦਾ ਸਹਿਮ ਅਤੇ ਧੁੜਕੂ ਬਣਿਆ ਰਹਿੰਦਾ ਹੈ...? ਕਿਉਂ ਹਮੇਸ਼ਾਂ ਮਨ ਦੇ ਅੰਬਰੀਂ ਮੌਤ ਦੀਆਂ ਗਿਰਜਾਂ ਉਡਦੀਆਂ ਰਹਿੰਦੀਆਂ ਨੇ.....?, ਇਹ ਸੋਚਣ ਤੇ ਵਿਚਾਰਨ ਵਾਲੀ ਗੱਲ ਹੈ

----

ਸਾਡੇ ਦੇਸ਼ ਵਿੱਚ ਸਭ ਕੁੱਝ ਹੈ, ਇਥੋਂ ਦੇ ਖੇਤ ਸੋਨਾ ਉਪਜਦੇ ਹਨ, ਹਰੇਕ ਤਰ੍ਹਾਂ ਦਾ ਮੌਸਮ ਇਥੇ ਮੌਲਦਾ ਏਅਨਾਜ ਦੀ ਇੰਨੀ ਪੈਦਾਵਾਰ ਕਿਸੇ ਹੋਰ ਮੁਲਕ ਵਿੱਚ ਨਹੀਂ, ਇਥੋਂ ਦੀਆਂ ਹਵਾਵਾਂ ਫ਼ਿਜ਼ਾਵਾਂ ਖ਼ੁਸ਼ਗਵਾਰ ਤੇ ਸੰਦਲੀ ਹਨਪਰ ਇਹ ਕੀ...? ਇਹਨਾਂ ਫ਼ਿਜ਼ਾਵਾਂ ਵਿੱਚ ਇਹ ਜ਼ਹਿਰ ਕਿਸਨੇ ਘੋਲ਼ ਦਿੱਤਾ ਏ...? ਇਹ ਮੌਸਮ ਰੰਗੀਨ ਕਿਉਂ ਨਹੀਂ ਰਹੇ....? ਕਿਉਂ ਅੱਜ ਇੱਕ ਆਮ ਆਦਮੀ ਜ਼ਿੰਦਗੀ ਜੀਣ ਲਈ ਸੰਘਰਸ਼ ਕਰ ਰਿਹਾ....? ਕਿਉਂ ਟੁੱਟ ਗਈਆਂ ਨੇ ਮੁਹੱਬਤਾਂ ਭਰੀਆਂ ਸਾਂਝਾਂ.....? ਇਹਨਾਂ ਸਵਾਲਾਂ ਦੇ ਜਵਾਬ ਕਿਥੋਂ ਲੱਭੋਗੇ...!

----

ਦੇਸ਼ ਨੂੰ ਗਰੀਬੀ ਅਤੇ ਬੇਰੁਜਗਾਰੀ ਦਾ ਦੈਂਤ ਨਿਗਲ਼ਦਾ ਜਾ ਰਿਹਾ ਹੈਮੁਲਕ ਨੂੰ ਚਲਾਉਂਣ ਵਾਲਿਆਂ ਦਾ ਧਿਆਨ ਸਿਰਫ਼ ਆਪਣੇ ਕੋੜਮੇ ਤੱਕ ਸੀਮਤ ਹੋ ਜਾਣ ਕਾਰਨ ਸਰਵਪੱਖੀ ਵਿਕਾਸ ਨਹੀਂ ਹੋ ਰਿਹਾਸਾਡੇ ਨੋਜਵਾਨ ਵਿਹਲੜ ਫਿਰ ਰਹੇ ਨੇ ਅਤੇ ਨਸ਼ਿਆਂ ਦੇ ਸ਼ਿਕਾਰ ਹੋ ਰਹੇ ਹਨ, ਰਾਜਨੀਤਿਕ ਲੋਕਾਂ ਵੱਲੋਂ ਸੌੜੀ ਰਾਜਨੀਤੀ ਦੇ ਚੱਲਦੇ ਸਾਡੀ ਮਾਨਸਿਕਤਾ ਨੂੰ ਬਿਮਾਰ ਕੀਤਾ ਜਾ ਰਿਹਾ ਹੈਦੇਸ਼ ਨੂੰ ਤਰੱਕੀ ਦੇ ਰਾਹ ਤੇ ਤੋਰਨ ਵਾਲੀ ਨੋਜਵਾਨ ਪੀੜੀ ਨਸ਼ਿਆਂ ਦੀ ਬੇਸਾਖੀ ਦੇ ਸਹਾਰੇ ਟੁਰ ਰਹੀ ਹੈਸਾਡੇ ਦੇਸ਼ ਦੀ ਕਰੀਮ ਜਿਨ੍ਹਾਂ ਦੇਸ਼ ਦੀ ਹਾਲਤ ਸੁਧਾਰਨ ਵਿੱਚ ਹਿੱਸਾ ਪਾਉਂਣ ਸੀ ਉਹ ਪੜ ਲਿਖ ਕੇ ਬੇਰੁਜ਼ਗਾਰੀ ਦੇ ਆਲਮ ਵਿੱਚ ਬਾਹਰ ਦੇ ਮੁਲਕਾਂ ਵਿੱਚ ਮਜਦੂਰੀ ਕਰ ਰਹੇ ਨੇ, ਭਾਂਡੇ ਮਾਜਦੇ, ਬੇਰੀਆਂ ਤੇ ਸੇਬ ਤੋੜਨ ਲਈ ਮਜਬੂਰ ਨੇਇਹਨਾਂ ਸਾਰੀਆਂ ਗੱਲਾਂ ਵੱਲ ਕਦੀ ਕਿਸੇ ਨੇ ਧਿਆਨ ਕਿਉਂ ਨਹੀਂ ਦਿੱਤਾ.....?

----

ਮੁਲਕ ਅੰਦਰ ਲੋਟੂ ਟੋਲਿਆਂ ਦਾ ਬੋਲ ਬਾਲਾ ਹੈ, ਕਿਰਤੀ ਦੀ ਕਿਰਤ ਨੂੰ ਹਾਕਮ ਲੁੱਟੀ ਜਾ ਰਹੇ ਨੇਥਾਣਿਆਂ ਚੌਂਕੀਆਂ ਵਿੱਚ ਸਰਮਾਏਦਾਰਾਂ ਦਾ ਕਾਨੂੰਨ ਚੱਲਦਾ ਏ ਗਰੀਬ ਆਦਮੀ ਜੇ ਸ਼ਿਕਾਇਤ ਲੈ ਕੇ ਕਿਸੇ ਕੋਤਵਾਲੀ ਵਿੱਚ ਚਲਾ ਵੀ ਜਾਂਦਾ ਹੈ ਤਾਂ ਉਸ ਨਾਲ ਮੁਲਜਮਾਂ ਵਾਲਾ ਵਿਵਹਾਰ ਕੀਤਾ ਜਾਂਦਾ ਹੈਗੁੰਡਿਆਂ ਨੂੰ ਕੁਰਸੀਆਂ ਤੇ ਬਹਾਇਆ ਜਾਂਦਾ ਹੈ ਤੇ ਸ਼ਰੀਫ ਲੋਕ ਅਪਰਾਧੀਆਂ ਵਾਂਗ ਸਿਰ ਸੁੱਟੀ ਦਰੋਗੇ ਜਾਂ ਥਾਣੇਦਾਰ ਮੂਹਰੇ ਖੜ੍ਹੇ ਹੁੰਦੇ ਨੇਇਹ ਸਭ ਕੀ ਹੋ ਰਿਹੈ....? ਕੀ ਕੁਰਬਾਨੀਆਂ ਇਸੇ ਅਜਾਦੀ ਲਈ ਦਿੱਤੀਆਂ ਗਈਆਂ ਸਨ ..? ਰੇਹੜੀਆਂ, ਫੜ੍ਹੀਆਂ ਤੋਂ ਚੋਰੀ ਫਲ ਚੁੱਕ ਕੇ ਖਾਣ ਵਾਲਾ ਹੌਲੀ-ਹੌਲੀ ਇਲਾਕੇ ਦਾ ਵੱਡਾ ਬਦਮਾਸ਼ ਬਣ ਜਾਂਦਾ ਹੈਜੂਏ ਦਾ ਅੱਡਾ ਚਲਾਉਣ ਵਾਲਾ ਇੱਕ ਦਿਨ ਸਰਕਾਰ ਚਲਾਉਂਣ ਵਾਲਾ ਬਣ ਜਾਂਦਾ ਹੈ....! ਇਹ ਸਭ ਕੁਝ ਇਥੇ ਹੀ ਕਿਉਂ ਹੋ ਰਿਹਾ, ਕਿਉਂ ਹਰ ਰੋਜ਼ ਰਾਤ ਵੇਲੇ ਇਹ ਵਿਚਾਰ ਮਨ ਦੀਆਂ ਪਰਿਕਰਮਾ ਕਰਦਾ ਰਹਿੰਦਾ ਹੈ, ਕਿ ਅੱਜ ਵੀ ਜ਼ਿੰਦਾ ਮੁੜ ਆਏ ਹਾਂ ਤੇ ਅਗਲੀ ਸਵੇਰ ਪਤਾ ਨਹੀਂ ਕਿਸ ਚੋਰਾਹੇ ਤੇ, ਕਿਸ ਮੋੜ ਤੇ ਕੁਚਲੇ ਜਾਵਾਂਗੇਕਿਉਂ ਅੱਜ ਸਾਨੂੰ ਅਜ਼ਾਦ ਮੁਲਕ ਵਿੱਚ ਵੀ ਆਜ਼ਾਦ ਜੀਵਨ ਜੀਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ...? ਕਦੋਂ ਬਦਲੇਗਾ ਸਾਡਾ ਸੋਚਣ ਦਾ ਦ੍ਰਿਸ਼ਟੀਕੋਣ? ਕਦੋਂ ਇਨਸਾਨ, ਇਨਸਾਨਾਂ ਵਾਂਗ ਜਿਉਂ ਸਕਦੇ...? ਕਦੋਂ ਅਸੀਂ ਖੁੱਲ੍ਹੀਆਂ ਫ਼ਿਜ਼ਾਵਾਂ ਵਿੱਚ ਬੇਖ਼ੌਫ਼ ਵਿਚਰਨ ਦਾ ਸਾਹਸ ਕਰ ਸਕਾਂਗੇਕਦੋਂ ਆਵੇਗਾ ਸਾਨੂੰ ਸੌਖਾ ਸਾਹ....? ਆਉ ਅੱਜ ਇਸ ਆਜ਼ਾਦੀ ਦਿਹਾੜੇ ਤੇ ਇੱਕ ਦੂਜੇ ਨਾਲ ਪਿਆਰ ਅਤੇ ਸਦਭਾਵਨਾ ਭਰੇ ਵਤੀਰੇ ਦਾ ਪ੍ਰਣ ਕਰੀਏਜੀਵੀਏ ਅਤੇ ਜੀਉਂਣ ਦੇਈਏ


1 comment:

BalrajCheema said...

I feel tempted to place below a copy of recently posted comments by Naeem Sadiq on an other blog. It is worth the readers eyes. The celebration of Independence day has ended up as a ritual organized by, celebrated by and enjoyed by some people who have their hands in public purse and who are free to loot, kill, and do whatever they think is good to their interest and where ever they can lay their hands on:-

"14th August
I decided not to celebrate the 14th August this year, to record my personal grief, shame and solidarity with the innocent citizens of Gojra, who were killed , wounded and burnt, for belonging to the same God, but a different religion. In my room I will fly the Pakistan flag at half mast, I will put my TV off, have none of those “milli naghmey” and sing no national anthem. I am sad, ashamed and distressed. I will call up all my Christian friends to say I am deeply sorry and I apologize.

I do not wish to celebrate the birthdays of a land where the Mullahs spread hate from the minarets of their mosques. Where 20,000 Muslims unite to kill a few hundred Christian men, women and children. Where the administration provides bullet proof vehicles and multi layer protection to its leaders but will do nothing to protect the life and property of its ordinary citizens. I am ashamed that not one person, the CM, the PM, the Governor or the President resigned from his job as an admission of failure to perform their primary duty.

There are plenty of flags, parades, speeches and ceremonies, but no real sense of guilt, remorse, or reform. The Dawn newspaper alone has 24 ‘ad’ nauseam ads, sponsored by the government departments, with the tax payers’ money, most carrying the pictures of four members of the same family. All under the garb of a “Happy Birthday to you, dear Pakistan”. The theft and plunder of peoples’ money does not pause for rest, even on the 14th day of August. Should not a state, at a minimum, protect the life and property of all its citizens, to deserve ‘a happy birthday’.

Naeem Sadiq