ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Monday, September 7, 2009

ਸੁਖਿੰਦਰ - ਜੀਵਨ ਜਾਚ ਦੀਆਂ ਗੱਲਾਂ – ਪੂਰਨ ਸਿੰਘ ਪਾਂਧੀ - ਲੇਖ

ਜੀਵਨ ਜਾਚ ਦੀਆਂ ਗੱਲਾਂ ਪੂਰਨ ਸਿੰਘ ਪਾਂਧੀ

ਲੇਖ

ਕੈਨੇਡੀਅਨ ਪੰਜਾਬੀ ਸਾਹਿਤਕਾਰ ਪੂਰਨ ਸਿੰਘ ਪਾਂਧੀ ਨੇ 2009 ਵਿੱਚ ਆਪਣੀ ਵਾਰਤਕ ਦੀ ਪੁਸਤਕ ਕਿਵ ਸਚਿਆਰਾ ਹੋਈਐਪ੍ਰਕਾਸ਼ਿਤ ਕੀਤੀ ਹੈਇਹ ਪੁਸਤਕ ਨਿੱਕੀਆਂ ਨਿੱਕੀਆਂ ਪਰ ਮਹੱਤਵ-ਪੂਰਨ ਗੱਲਾਂ ਬਾਰੇ ਚਰਚਾ ਕਰਦੀ ਹੈਇਹ ਗੱਲਾਂ ਸਾਡੀ ਰੌਜ਼ਾਨਾ ਜ਼ਿੰਦਗੀ ਨਾਲ ਸਬੰਧਤ ਹਨਇਹ ਗੱਲਾਂ ਇਸ ਵਿਸ਼ੇ ਉੱਤੇ ਚਰਚਾ ਕਰਦੀਆਂ ਹਨ ਕਿ ਮਨੁੱਖ ਨੂੰ ਕਿਸ ਤਰ੍ਹਾਂ ਦੀ ਜ਼ਿੰਦਗੀ ਜਿਉਣੀ ਚਾਹੀਦੀ ਹੈਆਪਣੀ ਗੱਲ ਕਰਦਾ ਹੋਇਆ ਪਾਂਧੀ ਆਪਣੇ ਵਿਚਾਰ ਦੀ ਹਿਮਾਇਤ ਵਿੱਚ ਕਿਸੇ ਨਾ ਕਿਸੇ ਮਹੱਤਵ-ਪੂਰਨ ਲੇਖਕ ਜਾਂ ਵਿਚਾਰਵਾਨ ਦੇ ਵਿਚਾਰ ਵੀ ਪੇਸ਼ ਕਰਦਾ ਹੈਆਪਣੀ ਗੱਲ ਨੂੰ ਦਿਲਚਸਪ ਅਤੇ ਬਹੁ-ਦਿਸ਼ਾਵੀ ਬਣਾਉਣ ਲਈ ਪੂਰਨ ਸਿੰਘ ਪਾਂਧੀ ਜ਼ਿੰਦਗੀ ਨਾਲ ਸਬੰਧਤ ਅਨੇਕਾਂ ਪਹਿਲੂਆਂ ਬਾਰੇ ਚਰਚਾ ਕਰਦਾ ਹੈ

-----

ਪੂਰਨ ਸਿੰਘ ਪਾਂਧੀ ਦੀ ਪੁਸਤਕ ਕਿਵ ਸਚਿਆਰਾ ਹੋਈਐਵਿੱਚ ਸ਼ਾਮਿਲ ਨਿਬੰਧਾਂ ਬਾਰੇ ਚਰਚਾ ਉਸ ਦੇ ਨਿਬੰਧ ਬੋਲਣ ਦੀ ਕਲਾਦੀਆਂ ਇਨ੍ਹਾਂ ਸਤਰਾਂ ਨਾਲ ਸ਼ੁਰੂ ਕੀਤੀ ਜਾ ਸਕਦੀ ਹੈ:

ਧਰਤੀ ਦੇ ਜਿਉਂਦੇ ਪ੍ਰਾਣੀਆਂ ਵਿੱਚੋਂ ਕੇਵਲ ਮਨੁੱਖ ਕੋਲ ਭਾਸ਼ਾ ਜਾਂ ਬੋਲੀ ਹੈਬੋਲੀ ਦੁਆਰਾ ਹਰ ਮਨੁੱਖ ਆਪਣੇ ਮਨ ਦੇ ਹਾਵ ਭਾਵ, ਖੁਸ਼ੀ ਗ਼ਮੀ ਤੇ ਦੁੱਖ ਸੁੱਖ ਪ੍ਰਗਟ ਕਰਦਾ ਹੈਬੋਲੀ ਰਾਹੀਂ ਇੱਕ ਮਨੁੱਖ ਦੇ ਦੂਜੇ ਮਨੁੱਖ ਨਾਲ ਸਬੰਧ ਜੁੜਦੇ ਹਨ ਤੇ ਵਿਚਾਰ ਤੇ ਵਿਹਾਰ ਦੀ ਸਾਂਝ ਬਣਦੀ ਹੈਅਜੋਕੇ ਜੀਵਨ ਦੇ ਹਰ ਖੇਤਰ ਵਿੱਚ ਜੋ ਵੀ ਵਿਕਾਸ ਤੇ ਚਾਨਣ ਦੀ ਲੋਅ ਦਾ ਪਸਾਰਾ ਹੈ, ਇਹ ਸਭ ਮਨੁੱਖ ਦੀ ਬੁੱਧੀ ਦੇ ਨਾਲ ਨਾਲ ਬੋਲੀ ਦਾ ਹੀ ਕ੍ਰਿਸ਼ਮਾ ਹੈ

----

ਮਨੁੱਖ ਦੀ ਜ਼ਿੰਦਗੀ ਵਿੱਚ ਭਾਸ਼ਾ ਜਾ ਬੋਲੀ ਦੀ ਜੋ ਮਹੱਤਤਾ ਹੈ, ਅਸੀਂ ਕਈ ਵਾਰ ਉਸ ਨੂੰ ਨਜ਼ਰ-ਅੰਦਾਜ਼ ਕਰ ਦਿੰਦੇ ਹਾਂਜਿਸ ਕਾਰਨ ਸਾਨੂੰ ਅਣਚਾਹੇ ਨਤੀਜੇ ਭੁਗਤਣੇ ਪੈਂਦੇ ਹਨਅਸੀਂ, ਅਕਸਰ, ਇਹ ਮੁਹਾਵਰਾ ਸੁਣਦੇ ਰਹਿੰਦੇ ਹਾਂ ਕਿ ਤਲਵਾਰ ਦਾ ਲੱਗਿਆ ਫੱਟ ਤਾਂ ਸਮੇਂ ਨਾਲ ਭਰ ਜਾਂਦਾ ਹੈ ਪਰ ਜ਼ੁਬਾਨ ਦਾ ਲੱਗਿਆ ਫੱਟ ਉਮਰ ਭਰ ਲਈ ਨਾਸੂਰ ਬਣ ਕੇ ਰਹਿ ਜਾਂਦਾ ਹੈਬੋਲੀ ਜਾਂ ਭਾਸ਼ਾ ਮਨੁੱਖ ਲਈ ਇੱਕ ਪੁਲ ਵਾਂਗ ਕੰਮ ਕਰਦੀ ਹੈਬੋਲੀ ਮਨੁੱਖ ਨੂੰ ਨਾ ਸਿਰਫ਼ ਆਪਣੀ ਇਕੱਲਤਾ ਤੋੜਨ ਵਿੱਚ ਹੀ ਮੱਦਦ ਕਰਦੀ ਹੈ; ਬਲਕਿ ਬੋਲੀ ਦੀ ਮੱਦਦ ਰਾਹੀਂ ਮਨੁੱਖ ਹੋਰਨਾਂ ਮਨੁੱਖਾਂ ਨਾਲ ਆਪਣੇ ਦੁੱਖਾਂ-ਸੁੱਖਾਂ, ਖੁਸ਼ੀਆਂ-ਗਮੀਆਂ, ਉਮੰਗਾਂ-ਇਛਾਵਾਂ ਬਾਰੇ ਵਿਚਾਰਾਂ ਦਾ ਆਦਾਨ ਪਾਦਾਨ ਕਰ ਸਕਦਾ ਹੈਅੱਜ ਸਾਡੇ ਲਈ ਇਹ ਸੋਚਣਾ ਵੀ ਮੁਸ਼ਕਿਲ ਹੈ ਕਿ ਜੇਕਰ ਭਾਸ਼ਾ ਨਾ ਹੁੰਦੀ ਤਾਂ ਗਿਆਨ-ਵਿਗਿਆਨ ਦਾ ਪਾਸਾਰ ਕਿਵੇਂ ਸੰਭਵ ਹੁੰਦਾ? ਮਨੁੱਖ ਦੇ ਹੋਰਨਾਂ ਮਨੁੱਖਾਂ ਨਾਲ ਸਬੰਧ ਕਿਵੇਂ ਜੁੜਦੇ? ਸਮਾਜ ਦੀ ਉਸਾਰੀ ਕਿਵੇਂ ਹੁੰਦੀ? ਭਾਸ਼ਾ ਦੀ ਅਣਹੋਂਦ ਵਿੱਚ ਹਰ ਮਨੁੱਖ ਇਕੱਲਤਾ ਵਿੱਚ ਹੀ ਵਿਚਰਦਾਭਾਸ਼ਾ ਦੀ ਅਣਹੋਂਦ ਵਿੱਚ ਨ ਸਾਹਿਤ ਹੁੰਦਾ ਅਤੇ ਨ ਹੀ ਗੀਤ-ਸੰਗੀਤ

-----

ਭਾਸ਼ਾ ਮਨੁੱਖ ਦੀ ਸਮੁੱਚੀ ਸ਼ਖ਼ਸੀਅਤ ਦਾ ਦਰਪਣ ਹੁੰਦੀ ਹੈਇਸ ਲਈ ਇਹ ਕਿਹਾ ਜਾਂਦਾ ਹੈ ਕਿ ਜਦ ਤੱਕ ਮਨੁੱਖ ਬੋਲਦਾ ਨਹੀਂ ਉਦੋਂ ਤੱਕ ਉਸ ਦੇ ਗੁਣ ਔਗੁਣ ਲੁਕੇ ਰਹਿੰਦੇ ਹਨਬੋਲਣ ਤੋਂ ਹੀ ਉਸਦੇ ਗੁਣਵਾਨ ਹੋਣ ਜਾਂ ਮੂਰਖ ਹੋਣ ਦਾ ਪਤਾ ਚੱਲਦਾ ਹੈਸ਼ਬਦਾਂ ਦੀ ਸਹੀ ਵਰਤੋਂ ਨ ਕਰਨ ਦੇ ਕਈ ਵਾਰ ਗਹਿਰ ਗੰਭੀਰ ਨਤੀਜੇ ਨਿਕਲਦੇ ਹਨਜਿਸ ਕਾਰਨ ਘੋਰ ਤਬਾਹੀ ਹੁੰਦੀ ਹੈਭਾਸ਼ਾ ਦੀ ਕੁਵਰਤੋਂ ਦੀ ਇੱਕ ਵੱਡੀ ਉਦਾਹਰਣ ਦਿੰਦਾ ਹੋਇਆ ਪੂਰਨ ਸਿੰਘ ਪਾਂਧੀ ਹਿੰਦੂ ਮਿਥਿਹਾਸ ਦੀ ਚਰਚਿਤ ਕਥਾ ਮਹਾਂਭਾਰਤਵਿੱਚੋਂ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਅਰਥਭਰਪੂਰ ਘਟਨਾ ਦਾ ਜ਼ਿਕਰ ਕਰਦਾ ਹੈ:

ਜੇ ਗਹੁ ਨਾਲ ਦੇਖੀਏ ਤਾਂ ਮਹਾਂਭਾਰਤ ਦੀ ਭਿਆਨਕ ਤਬਾਹੀ ਪਿੱਛੇ ਵੀ ਦਰੋਪਤੀ ਦੇ ਕੌੜੇ ਤੇ ਸਾੜਵੇਂ ਬੋਲ ਹੀ ਸਨਪਾਂਡਵਾਂ ਦੇ ਅਦਭੁੱਤ ਬਣਾਏ ਮਹਿਲਾਂ ਨੂੰ ਵੇਖਣ ਗਏ ਦਰਯੋਧਨ ਨੂੰ ਪਤਾ ਹੀ ਨਾ ਲੱਗਾ, ਜਦੋਂ ਖੁਸ਼ਕ ਧਰਤੀ ਜਾਣਕੇ ਤੁਰਦਾ, ਪਾਣੀ ਵਿੱਚ ਡਿੱਗ ਪਿਆਪੱਗ ਲੱਥ ਗਈਮਹਿਲਾਂ ਵਿੱਚ ਬੈਠੀ ਅਨਜਾਣ ਦਰੋਪਤੀ ਨੇ ਦੇਖ ਲਿਆਅੱਲ੍ਹੜ ਨੇ ਹਾਸੇ ਭਾਣੇ ਆਖ ਦਿੱਤਾ, “ਅੰਨ੍ਹਿਆਂ ਦੇ ਅੰਨ੍ਹੇ ਹੀ ਰਹੇਕਿਉਂਕਿ ਦਰਯੋਧਨ ਦਾ ਵਡੇਰਾ ਨੇਤਰਹੀਣ ਸੀਦਰਯੋਧਨ ਨੂੰ ਇਹ ਬੋਲੀ ਤੀਰ ਵਾਂਗ ਵਿੰਨ੍ਹ ਗਈਦਰੋਪਤੀ ਦੇ ਇਸ ਇੱਕ ਬੋਲ ਨੇ ਮਹਾਂਭਾਰਤ ਦੀ ਭਿਆਨਕ ਲੜਾਈ ਦਾ ਮੁੱਢ ਬੰਨ੍ਹਿਆਂ; ਜਿਸ ਵਿਚ ਪੁਰਾਤਨ ਗਰੰਥਾਂ ਵਿੱਚ ਚਾਲੀ ਲੱਖ ਮਨੁੱਖਾਂ ਦੇ ਮਾਰੇ ਜਾਣ ਦਾ ਜ਼ਿਕਰ ਹੈ

----

ਕਿਸੇ ਉਦੇਸ਼ ਦੀ ਪੂਰਤੀ ਵੱਲ ਸੇਧਤ ਕਰਕੇ ਬੋਲੇ ਹੋਏ ਸ਼ਬਦਾਂ ਵਿੱਚ ਏਨੀ ਊਰਜਾ ਹੁੰਦੀ ਹੈ ਕਿ ਉਨ੍ਹਾਂ ਨੂੰ ਸੁਣਦਿਆਂ ਹੀ ਕਈ ਵਾਰੀ ਜ਼ਿੰਦਗੀ ਤੋਂ ਉਦਾਸੀਨ ਹੋ ਚੁੱਕੇ ਲੋਕ ਵੀ ਏਨੇ ਉਤਸ਼ਾਹ ਨਾਲ ਭਰ ਜਾਂਦੇ ਹਨ ਕਿ ਉਹ ਹਰ ਖਤਰੇ ਨਾਲ ਟਕਰਾ ਜਾਣ ਲਈ ਤਿਆਰ ਹੋ ਜਾਂਦੇ ਹਨਊਰਜਾ ਦੇ ਭਰੇ ਹੋਏ ਅਜਿਹੇ ਇਤਿਹਾਸਕ ਅਤੇ ਕ੍ਰਾਂਤੀਕਾਰੀ ਬੋਲਾਂ ਬਾਰੇ ਵੀ ਪੂਰਨ ਸਿੰਘ ਪਾਂਧੀ ਆਪਣੇ ਨਿਬੰਧ ਬੋਲਣ ਦੀ ਕਲਾਵਿੱਚ ਕੁਝ ਇਸ ਤਰ੍ਹਾਂ ਜ਼ਿਕਰ ਕਰਦਾ ਹੈ

1699 ਦੀ ਵਿਸਾਖੀ ਮੌਕੇ ਗੁਰੂ ਗੋਬਿੰਦ ਸਿੰਘ ਦੇ ਬੋਲਾਂ ਵਿੱਚ ਪਤਾ ਨਹੀਂ ਕੀ ਜਾਦੂ ਸੀਲਹੂ ਨਾਲ ਨੁੱਚੜਦੀ ਨੰਗੀ ਤਲਵਾਰ ਦੇਖ ਕੇ ਵੀ ਸੀਸ ਭੇਟ ਕਰਨ ਵਾਲਿਆਂ ਦੀ ਲਾਈਨ ਲੱਗ ਗਈ ਕਿਹੋ ਜਿਹਾ ਪਰਭਾਵ ਹੋਵੇਗਾ ਗੁਰੂ ਗੋਬਿੰਦ ਸਿੰਘ ਦੇ ਉਨ੍ਹਾਂ ਬੋਲਾਂ ਦਾ ਕਿ ਤਿਆਗੀ ਵਿਰਾਗੀ ਸਾਧੂ, ਮਾਧੋ ਦਾਸ, ਬੰਦਾ ਬਹਾਦਰ ਬਣ ਗਿਆ; ਜਿਸ ਨੇ ਆਪਣੇ ਸਮੇਂ ਵਿੱਚ ਪੰਜਾਬ ਵਿੱਚ ਤਰਥੱਲੀ ਮਚਾ ਦਿੱਤੀ ਅਤੇ ਜ਼ੁਲਮ ਦੀ ਇੱਟ ਨਾਲ ਇੱਟ ਖੜਕਾ ਦਿੱਤੀ

-----

ਪੂਰਨ ਸਿੰਘ ਪਾਂਧੀ ਇਹ ਗੱਲ ਸਵੀਕਾਰ ਕਰਦਾ ਹੈ ਕਿ ਬੋਲਣਾ ਵੀ ਇੱਕ ਕਲਾ ਹੈਜਿਸ ਵਿਅਕਤੀ ਨੇ ਵੀ ਸ਼ਬਦਾਂ ਨੂੰ ਸਹੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਵਰਤਣ ਦੀ ਕਲਾ ਸਿਖ ਲਈ ਉਹ ਭਾਸ਼ਾ ਨੂੰ ਆਪਣੀ ਮਰਜ਼ੀ ਦੇ ਨਤੀਜੇ ਪ੍ਰਾਪਤ ਕਰਨ ਲਈ ਵਰਤ ਸਕਦਾ ਹੈ

ਬੋਲਣ ਦੀ ਕਲਾ ਸਿੱਖਣ ਵਾਂਗ ਪੂਰਨ ਸਿੰਘ ਪਾਂਧੀ ਮੰਨਦਾ ਹੈ ਕਿ ਸੋਹਣੇ ਬਣਨ ਦੀ ਕਲਾ ਵੀ ਸਿੱਖੀ ਜਾ ਸਕਦੀ ਹੈਸੋਹਣੇ ਬਣਨ ਦੀ ਕਲਾ ਵੀ ਇੱਕ ਤਰ੍ਹਾਂ ਨਾਲ ਬੋਲਣ ਦੀ ਕਲਾ ਨਾਲ ਹੀ ਜੁੜੀ ਹੋਈ ਹੈ

-----

ਸੁੰਦਰਤਾ ਦੇ ਦੋ ਰੂਪ ਹਨ: ਬਾਹਰੀ ਰੂਪ ਅਤੇ ਅੰਦਰੂਨੀ ਰੂਪਸੁੰਦਰਤਾ ਦੀ ਪਹਿਲੀ ਖਿੱਚ ਕਿਸੇ ਵੀ ਵਿਅਕਤੀ ਦੇ ਬਾਹਰੀ ਰੂਪ ਕਰਕੇ ਹੀ ਪੈਦਾ ਹੁੰਦੀ ਹੈਪਰ ਕਿਸੇ ਵੀ ਵਿਅਕਤੀ ਵੱਲ ਅਸੀਂ ਸਦੀਵੀ ਰੂਪ ਵਿੱਚ ਤਾਂ ਹੀ ਖਿੱਚੇ ਜਾਂਦੇ ਹਾਂ ਜੇਕਰ ਉਸ ਵਿਅਕਤੀ ਦੇ ਵਿਚਾਰ ਵੀ ਖ਼ੂਬਸੂਰਤ ਹੋਣਇਸ ਗੱਲ ਦੀ ਪੁਸ਼ਟੀ ਪੂਰਨ ਸਿੰਘ ਪਾਂਧੀ ਆਪਣੇ ਨਿਬੰਧ ਸੋਹਣੇ ਬਨਣ ਦੀ ਕਲਾਵਿੱਚ ਕੁਝ ਇਸ ਤਰ੍ਹਾਂ ਕਰਦਾ ਹੈ:

ਸੋਹਣੇ ਬਣਨਾ ਜਾਂ ਸੋਹਣੇ ਲਗਣਾ ਇੱਕ ਕਲਾ, ਹੁਨਰ ਜਾਂ ਆਰਟ ਹੈਸੁੰਦਰਤਾ ਮਨੁੱਖ ਦੇ ਅੰਦਰ ਬੈਠੀ ਹੈ, ਸੋਚਾਂ ਤੇ ਵਿਚਾਰਾਂ ਵਿੱਚ ਛੁਪੀ ਹੋਈਕਈਆਂ ਦਾ ਹੁਸਨ ਦਿਲ ਮੱਲ ਲੈਂਦਾ ਹੈਕਈਆਂ ਦੇ ਸੋਹਣੇ ਮੂੰਹ, ਸੁਡੌਲ ਅੰਗ ਤੇ ਕੋਮਲ ਅਦਾਵਾਂ ਮੋਹਿਤ ਕਰ ਲੈਂਦੀਆਂ ਹਨਕਈਆਂ ਦਾ ਰੂਪ ਵਾਜਾਂ ਮਾਰਦਾ ਪਰਤੀਤ ਹੁੰਦਾ ਹੈਅੱਖਾਂ ਦੇ ਤੀਰ ਜੀਵਨ ਅਰਪਦੇ ਤੇ ਘਾਇਲ ਕਰਦੇ ਜਾਪਦੇ ਹਨ

ਪਰ ਅਸਲੀ ਸੁੰਦਰਤਾ ਵਿਅਕਤੀ ਦੇ ਅੰਦਰ ਹੁੰਦੀ ਹੈਉਸ ਦੇ ਬੋਲਾਂ ਤੇ ਅਦਾਵਾਂ ਵਿੱਚੋਂ ਉਜਾਗਰ ਹੁੰਦੀ ਹੈਜਿੰਨਾਂ ਕਿਸੇ ਦੇ ਵਿਚਾਰਾਂ ਦਾ ਸ਼ੀਸ਼ਾ ਨਿਰਮਲ ਹੋਵੇਗਾ ਤੇ ਦੀਰਘ ਦਰਿਸ਼ਟੀ ਹੋਵੇਗੀ, ਸਰਿਸ਼ਟੀ ਵਿੱਚੋਂ ਸੁੰਦਰਤਾ ਦੀ ਝਲਕ ਵਧੇਰੇ ਸਾਫ ਦਿਖਾਈ ਦੇਵੇਗੀਸੋਚਾਂ ਤੇ ਵਿਚਾਰਾਂ ਨੂੰ ਪਾਣੀ ਨਾਲ ਭਰੀ ਹੋਈ ਟੈਂਕੀ ਵਾਂਗ ਸਮਝਣਾ ਚਾਹੀਦਾ ਹੈਟੈਂਕੀ ਵਿੱਚ ਭਰੇ ਹੋਏ ਨਿਰਮਲ ਜਾਂ ਗੰਧਲੇ ਪਾਣੀ ਦਾ ਪ੍ਰਵਾਹ ਟੂਟੀ ਵਿੱਚੋਂ ਬਾਹਰ ਆਉਣ ਵਾਂਗ, ਕਿਸੇ ਮਨੁੱਖ ਦੇ ਚੰਗੇ ਜਾਂ ਮੰਦੇ ਵਿਚਾਰਾਂ ਦਾ ਥਹੁ-ਪਤਾ ਉਸਦੇ ਕਾਰ ਵਿਹਾਰ ਵਿੱਚੋਂ ਦੇਖਿਆ-ਪਰਖਿਆ ਜਾਂਦਾ ਹੈਮਨੁੱਖ ਦੀਆਂ ਸੋਚਾਂ ਤੇ ਵਿਚਾਰਾਂ ਦਾ ਬਾਹਰੀ ਸਰੂਪ ਉਸਦੇ ਇਕਰਾਰਾਂ, ਤਕਰਾਰਾਂ ਵਿੱਚੋਂ ਆਪਣੇ ਆਪ ਪਰਗਟ ਹੁੰਦਾ ਹੈਸੁੰਦਰਤਾ ਤਰਸ, ਦਇਆ ਤੇ ਰਹਿਮ ਨਾਲ ਭਰੀ ਹੁੰਦੀ ਹੈਨੇਕੀ ਤੇ ਪਰਉਪਕਾਰ ਦੀ ਭਾਵਨਾ ਵਿੱਚੋਂ ਸੁੰਦਰਤਾ ਦਾ ਵਿਕਾਸ ਹੁੰਦਾ ਤੇ ਪਿਆਰ ਵਿੱਚ ਫਲਦੀ ਤੇ ਫੈਲਦੀ ਹੈ

-----

ਬਾਹਰੀ ਸੁੰਦਰਤਾ, ਮਹਿਜ਼, ਕਿਸੇ ਮਨੁੱਖ ਦੇ ਅੰਗਾਂ ਦੀ ਬਣਾਵਟ ਜਾਂ ਚਮੜੀ ਦੇ ਰੰਗ ਨਾਲ ਹੀ ਸਬੰਧਤ ਨਹੀਂ ਹੁੰਦੀਕਿਸੇ ਮਨੁੱਖ ਦੀ ਸੁੰਦਰਤਾ ਉਸਦੇ ਪਹਿਰਾਵੇ ਨਾਲ ਵੀ ਸਬੰਧਤ ਹੁੰਦੀ ਹੈਪਹਿਰਾਵਾ ਨਾ ਸਿਰਫ ਕਿਸੇ ਮਨੁੱਖ ਨੂੰ ਖ਼ੂਬਸੂਰਤ ਦਿੱਖ ਹੀ ਦੇ ਸਕਦਾ ਹੈ; ਇਹ ਕਿਸੇ ਮਨੁੱਖ ਦੀ ਅੰਦਰੂਨੀ ਬਦਸੂਰਤੀ ਨੂੰ ਲੁਕਾਉਣ ਦਾ ਸਾਧਨ ਵੀ ਬਣ ਸਕਦਾ ਹੈਪੰਜਾਬੀ ਸਭਿਆਚਾਰ ਦੇ ਇਤਿਹਾਸ ਨਾਲ ਸਬੰਧਤ ਸੱਜਣ ਠੱਗਸ਼ਬਦ ਦੀ ਅਸੀਂ ਜ਼ਿੰਦਗੀ ਵਿੱਚ ਅਨੇਕਾਂ ਸਮਿਆਂ ਉੱਤੇ ਆਮ ਵਰਤੋਂ ਕਰਦੇ ਹਾਂਇਹ ਸ਼ਬਦ ਉਸ ਵਿਅਕਤੀ ਲਈ ਵਰਤਿਆ ਜਾਂਦਾ ਹੈ ਜੋ ਬਾਹਰੀ ਦਿੱਖ ਅਤੇ ਪਹਿਰਾਵੇ ਤੋਂ ਤਾਂ ਬਹੁਤ ਹੀ ਨੇਕ ਇਨਸਾਨ ਹੋਣ ਦਾ ਭੁਲੇਖਾ ਪਾਂਦਾ ਹੈ; ਪਰ ਅੰਦਰੂਨੀ ਤੌਰ ਉੱਤੇ ਉਹ ਬਹੁਤ ਹੀ ਮਕਾਰ ਕਿਸਮ ਦਾ ਵਿਅਕਤੀ ਹੁੰਦਾ ਹੈਪਹਿਰਾਵੇ ਦੀ ਮਹੱਤਤਾ ਬਾਰੇ ਪੂਰਨ ਸਿੰਘ ਪਾਂਧੀ ਆਪਣੇ ਨਿਬੰਧ ਸੁਹਣੇ ਬਣਨ ਦੀ ਕਲਾਵਿੱਚ ਕੁਝ ਇਸ ਤਰ੍ਹਾਂ ਲਿਖਦਾ ਹੈ:

ਪਹਿਰਾਵੇ ਦਾ ਸੁੰਦਰਤਾ ਨਾਲ ਬਹੁਤ ਗੂੜ੍ਹਾ ਸਬੰਧ ਹੈਪਹਿਰਾਵੇ ਨਾਲ ਸਾਰੀਆਂ ਅੰਦਰ ਦੀਆਂ ਗੱਲਾਂ ਉੱਤੇ ਲਿਪਾ ਪੋਚੀ ਕੀਤੀ ਜਾਂਦੀ ਹੈਕਈ ਹਾਲਤਾਂ ਵਿੱਚ ਅੰਦਰਲੀਆਂ ਗੱਲਾਂ ਉੱਤੇ ਪਰਦਾ ਪਾਇਆ ਜਾਂਦਾ ਹੈਸੰਤਾਂ ਸਾਧਾਂ ਦੇ ਭੇਖ ਵਿੱਚ ਠੱਗਾਂ ਤੇ ਲੁਟੇਰਿਆਂ ਹੱਥੋਂ ਨਿਰਛਲ ਤੇ ਭੋਲੇ ਭਾਲੇ ਲੋਕ ਠੱਗੇ ਜਾਂਦੇ ਹਨਕੰਜਕਾਂ ਕੁਆਰੀਆਂ ਦਾ ਦਿਖਾਵਾ ਕਰਕੇ ਵੇਸਵਾਵਾਂ ਭਿਆਨਕ ਕਾਰੇ ਕਰਦੀਆਂ ਦੇਖੀਆਂ ਜਾਂਦੀਆਂ ਹਨਲਿਬਾਸ ਭਾਵੇਂ ਧਾਰਮਿਕ ਹੈ ਜਾਂ ਵਿਹਾਰਕ ਇਹ ਦੂਰੋਂ ਖਿੱਚ ਪਾਉਂਦਾ ਹੈਦੁਨੀਆਂ ਵਿੱਚ ਸਭ ਤੋਂ ਵੱਧ ਕੁਕਰਮ ਇਸ ਬਨਾਉਟੀ ਭੇਖ ਵਿੱਚ ਹੁੰਦੇ ਹਨ

-----

ਕਿਸੇ ਮਨੁੱਖ ਦੀ ਖ਼ੂਬਸੂਰਤੀ ਉਸ ਦੀਆਂ ਸੂਖਮ ਆਦਤਾਂ, ਸੁਲਝੀਆਂ ਅਦਾਵਾਂ ਅਤੇ ਕੋਮਲ ਹਰਕਤਾਂ ਵਿੱਚ ਵੀ ਹੁੰਦੀ ਹੈਇਹ ਖ਼ੂਬਸੂਰਤੀ ਕਿਸੇ ਮਨੁੱਖ ਦੇ, ਮਹਿਜ਼, ਬੋਲਣ ਨਾਲ ਹੀ ਸਬੰਧ ਨਹੀਂ ਰੱਖਦੀ; ਇਹ ਉਸਦੀ ਸੁਨਣ ਦੀ ਕਲਾ ਨਾਲ ਵੀ ਸਬੰਧ ਰੱਖਦੀ ਹੈਕਿਸੇ ਦਾ ਆਖਿਆ ਜਾਂ ਬੋਲਿਆ ਸੁਣ ਕੇ ਹੀ ਹੁੰਘਾਰਾ ਭਰਿਆ ਜਾਂਦਾ ਹੈ

ਮਨੁੱਖੀ ਇਤਿਹਾਸ ਵੱਲ ਨਿਗਾਹ ਮਾਰੀਏ ਤਾਂ ਅਸੀਂ ਦੇਖ ਸਕਦੇ ਹਾਂ ਕਿ ਅੱਜ ਤੋਂ ਸੈਂਕੜੇ/ਹਜ਼ਾਰਾਂ ਸਾਲ ਪਹਿਲੇ ਇਸ ਧਰਤੀ ਉੱਤੇ ਆਏ ਮਨੁੱਖਾਂ ਨੂੰ ਅਸੀਂ ਅੱਜ ਵੀ ਬੜੇ ਸਨੇਹ ਨਾਲ ਯਾਦ ਕਰਦੇ ਹਾਂਕਿਉਂਕਿ ਉਨ੍ਹਾਂ ਦੇ ਵਿਚਾਰਾਂ ਦੀ ਖ਼ੂਬਸੂਰਤੀ ਅੱਜ ਵੀ ਸਾਨੂੰ ਧੂਹ ਪਾਂਦੀ ਹੈਇਸੀ ਤਰ੍ਹਾਂ ਹੰਕਾਰੀ, ਘੁਮੰਡੀ ਅਤੇ ਨਿਰਦਈ ਵਿਚਾਰਾਂ ਵਾਲੇ ਬੰਦਿਆਂ ਨੂੰ ਵੀ ਲੋਕ ਸੈਂਕੜੇ/ਹਜ਼ਾਰਾਂ ਸਾਲਾਂ ਤੱਕ ਯਾਦ ਰੱਖਦੇ ਹਨ - ਪਰ ਅਜਿਹੇ ਲੋਕਾਂ ਦੀ ਯਾਦ ਦਿਲਾਂ ਵਿੱਚ ਉਨ੍ਹਾਂ ਲੋਕਾਂ ਪ੍ਰਤੀ ਨਫਰਤ ਪੈਦਾ ਕਰਦੀ ਹੈ

----

ਸੁਹਾਗਣਾਂ ਦੇ ਨਾਂਨਾਮ ਦੇ ਨਿਬੰਧ ਵਿੱਚ ਪੂਰਨ ਸਿੰਘ ਪਾਂਧੀ ਸਾਡੇ ਸਮਿਆਂ ਦੇ ਇੱਕ ਬਹੁਤ ਹੀ ਮਹੱਤਵ-ਪੂਰਨ ਵਿਸ਼ੇ ਬਾਰੇ ਗੱਲ ਕਰਦਾ ਹੈ

ਮਰਦ-ਪ੍ਰਧਾਨ ਸਮਾਜ ਹਜ਼ਾਰਾਂ ਸਾਲਾਂ ਤੋਂ ਔਰਤ ਨੂੰ ਆਪਣੇ ਪੈਰਾਂ ਹੇਠ ਲਿਤਾੜਦਾ ਰਿਹਾ ਹੈਔਰਤ ਨੂੰ ਨਾ ਸਾਡੇ ਸਾਹਿਤਕ, ਸਭਿਆਚਾਰਕ, ਧਾਰਮਿਕ ਗ੍ਰੰਥਾਂ ਨੇ ਬਖਸ਼ਿਆ, ਨਾ ਹੀ ਸਾਡੇ ਕਹਿੰਦੇ ਕਹੋਂਦੇ ਮਹਾਂ-ਕਵੀਆਂ ਨੇ ਹੀਕਿਸੇ ਨੇ ਔਰਤ ਨੂੰ ਪੈਰ ਦੀ ਜੁੱਤੀ ਕਿਹਾ, ਕਿਸੀ ਨੇ ਇਸਨੂੰ ਪੱਥਰ ਕਿਹਾ, ਇਨ੍ਹਾਂ ਮਹਾਂ-ਪੁਰਖਾਂ ਨੇ ਇਹ ਵੀ ਨਾ ਸੋਚਿਆ ਕਿ ਔਰਤ ਤੋਂ ਹੀ ਮਾਂ, ਪਤਨੀ, ਧੀ, ਭੈਣ ਅਤੇ ਮਹਿਬੂਬਾ ਦਾ ਰਿਸ਼ਤਾ ਪੈਦਾ ਹੁੰਦਾ ਹੈਮਰਦ-ਪ੍ਰਧਾਨ ਸਮਾਜ ਨੇ ਹਰ ਕੋਸ਼ਿਸ਼ ਕੀਤੀ ਕਿ ਜਿ਼ੰਦਗੀ ਨਾਲ ਸਬੰਧਤ ਕਿਸੇ ਖੇਤਰ ਵਿੱਚ ਵੀ ਔਰਤ ਆਪਣੀ ਆਜ਼ਾਦੀ ਨਾਲ ਨਾ ਵਿਚਰ ਸਕੇਹਿੰਦੂ ਗ੍ਰੰਥ ਤਾਂ ਇੱਥੋਂ ਤੱਕ ਕਹਿਣ ਵਿੱਚ ਵੀ ਕੋਈ ਝਿਜਕ ਮਹਿਸੂਸ ਨਹੀਂ ਕਰਦੇ ਕਿ ਯੱਗ ਜਾਂ ਹਵਨ ਕਰਨ ਵੇਲੇ ਕੁੱਤੇ, ਸ਼ੂਦਰ ਤੇ ਔਰਤ ਵੱਲ ਵੇਖਣਾ ਮਨ੍ਹਾਂ ਹੈਦਾਨ ਵਿੱਚ ਹਾਥੀ, ਘੋੜੇ, ਗਾਂ ਵਾਂਗ ਔਰਤ ਨੂੰ ਦਾਨ ਵਿੱਚ ਦੇਣ ਦੀ ਆਗਿਆ ਦਿੱਤੀ ਗਈਇੱਥੋਂ ਤੱਕ ਹੀ ਨਹੀਂ, ਜਗੀਰਦਾਰੀ ਸਿਸਟਮ ਵਿੱਚ ਔਰਤ ਨੂੰ ਕਿਸ ਹੱਦ ਤੱਕ ਗ਼ੁਲਾਮੀ ਝੱਲਣੀ ਪੈਂਦੀ ਸੀ, ਉਸ ਦੀ ਇੱਕ ਉਦਾਹਰਣ ਪੂਰਨ ਸਿੰਘ ਪਾਂਧੀ ਆਪਣੇ ਨਿਬੰਧ ਸੁਹਾਗਣਾਂ ਦੇ ਨਾਂਵਿੱਚ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ:

ਜਗੀਰਦਾਰੀ ਸਿਸਟਮ ਵਿੱਚ ਇਸਤਰੀ ਉੱਤੇ ਇੱਕ ਸਮਾਂ ਅਜਿਹਾ ਵੀ ਆਇਆ; ਜਦੋਂ ਉਸ ਥਾਂ ਦੀ ਹਰ ਵਿਆਹੀ ਕੁੜੀ ਨੂੰ ਪਹਿਲੀ ਰਾਤ ਜਗੀਰਦਾਰ ਦੀ ਸੇਵਾ ਵਿੱਚ ਬਿਤਾਉਣੀ ਹੁੰਦੀ ਸੀਸੁਹਾਗ ਵਾਲੀ ਪਹਿਲੀ ਰਾਤ ਸਮੇਂ ਦੇ ਜਗੀਰਦਾਰ ਦੀ ਹੁੰਦੀ ਸੀਪਿੱਛੋਂ ਆਪਣੇ ਘਰ ਦੇ ਚੁੱਲ੍ਹੇ-ਚੌਂਕੇ ਚੜ੍ਹਨਾ ਹੁੰਦਾ ਸੀ

-----

ਸਦੀਆਂ ਤੋਂ ਔਰਤ ਨੂੰ ਮਰਦ-ਪ੍ਰਧਾਨ ਸਮਾਜ ਦਾ ਇੱਕ ਹੋਰ ਜ਼ੁਲਮ ਵੀ ਸਹਿਣਾ ਪੈਂਦਾ ਰਿਹਾ ਹੈਪਤੀ ਦੇ ਮਰਨ ਤੋਂ ਬਾਹਦ ਔਰਤ ਨੂੰ ਜਿਉਣ ਦਾ ਕੋਈ ਹੱਕ ਨਹੀਂ ਸੀਉਸ ਨੂੰ ਪਤੀ ਦੀ ਲਾਸ਼ ਦੇ ਨਾਲ ਹੀ ਜਿਉਂਦੀ ਨੂੰ ਹੀ ਸਾੜ ਦਿੱਤਾ ਜਾਂਦਾ ਸੀ

ਅਜੋਕੇ ਸਮਿਆਂ ਵਿੱਚ ਅੱਜ ਜਦੋਂ ਕਿ ਔਰਤ ਜਿ਼ੰਦਗੀ ਦੇ ਹਰ ਖੇਤਰ ਵਿੱਚ ਹੀ ਵੱਡੀਆਂ ਵੱਡੀਆਂ ਪ੍ਰਾਪਤੀਆਂ ਕਰ ਰਹੀ ਹੈ, ਪਰ ਫਿਰ ਵੀ ਉਸ ਨਾਲ ਵਿਤਕਰਾ ਜਾਰੀ ਹੈਪਹਿਲਾਂ ਲੋਕ ਧੀਆਂ ਨੂੰ ਜੰਮਦਿਆਂ ਹੀ ਮਾਰ ਦਿੰਦੇ ਸਨ; ਪਰ ਹੁਣ ਵਿਗਿਆਨ ਦੀਆਂ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਕੇ ਅਲਟਰਾਸਾਊਂਡ ਰਾਹੀਂ ਜੰਮਣ ਤੋਂ ਪਹਿਲਾਂ ਹੀ ਮਾਂ ਦੇ ਪੇਟ ਵਿੱਚ ਹੀ ਬੱਚੇ ਦਾ ਲਿੰਗ ਪਤਾ ਲੱਗ ਜਾਣ ਕਾਰਨ ਜੇਕਰ ਮਾਂ ਦੇ ਪੇਟ ਵਿੱਚ ਧੀ ਹੋਵੇ ਤਾਂ ਉਸਨੂੰ ਮਾਂ ਦੇ ਪੇਟ ਵਿੱਚ ਹੀ ਮਾਰ ਦਿੱਤਾ ਜਾਂਦਾ ਹੈ

ਹਰ ਮਨੁੱਖ ਦਾ ਜ਼ਿੰਦਗੀ ਵਿੱਚ ਕੋਈ ਨਾ ਕੋਈ ਸ਼ੌਕ ਹੁੰਦਾ ਹੈਸ਼ੌਕ ਚੰਗਾ ਵੀ ਹੋ ਸਕਦਾ ਹੈ ਅਤੇ ਮਾੜਾ ਵੀਚੰਗਾ ਸ਼ੌਕ ਹੋਣਾ ਮਾਨਸਿਕ ਤੌਰ ਉੱਤੇ ਸਿਹਤਮੰਦ ਹੋਣਾ ਹੈ; ਪਰ ਮਾੜਾ ਸ਼ੌਕ ਹੋਣਾ - ਮਾਨਸਿਕ ਤੌਰ ਉੱਤੇ ਬੀਮਾਰ ਹੋਣ ਦੀ ਨਿਸ਼ਾਨੀ ਹੈਚੰਗਾ ਸ਼ੌਕ ਰੱਖਣ ਵਾਲੇ ਲੋਕ ਹੋਰਨਾਂ ਲੋਕਾਂ ਨਾਲ ਕੋਈ ਭਲਿਆਈ ਕਰਕੇ ਮਾਨਸਿਕ ਖੁਸ਼ੀ ਮਹਿਸੂਸ ਕਰਦੇ ਹਨ; ਪਰ ਹੋਰਨਾਂ ਲੋਕਾਂ ਉੱਤੇ ਅੱਤਿਆਚਾਰ ਕਰਨ ਦਾ ਸ਼ੌਕ ਮਨੁੱਖ ਨੂੰ ਹੋਰਨਾਂ ਦੀ ਨਜ਼ਰ ਵਿੱਚ ਅਤਿਆਚਾਰੀ ਬਣਾਉਂਦਾ ਹੈਦੋਹਾਂ ਤਰ੍ਹਾਂ ਦੇ ਹੀ ਲੋਕਾਂ ਨਾਲ ਸਬੰਧਤ ਕਹਾਣੀਆਂ ਨਾਲ ਮਨੁੱਖੀ ਸਭਿਆਚਾਰ ਭਰਿਆ ਹੋਇਆ ਹੈਬਿਮਾਰ ਮਾਨਸਿਕਤਾ ਵਾਲੇ ਲੋਕਾਂ ਦੇ ਸ਼ੋਕ ਕਿਹੋ ਜਿਹੇ ਹੁੰਦੇ ਹਨ, ਉਸ ਦੀਆਂ ਚਾਰ ਉਦਾਹਰਣਾਂ ਪੂਰਨ ਸਿੰਘ ਪਾਂਧੀ ਦੇ ਨਿਬੰਧ ਸ਼ੌਕ ਤੇ ਰੁਝੇਵੇਂਵਿੱਚੋਂ ਪੇਸ਼ ਹਨ:

1.

ਹਿਟਲਰ ਦਾ ਰੋਜ਼ਾਨਾ ਟਾਈਮ ਟੇਬਲ ਬਹੁਤ ਅਜੀਬ ਢੰਗ ਦਾ ਸੀਇਸ ਵਿੱਚ ਹਰ ਰੋਜ਼ ਦੋ ਲੱਖ ਨਿਰਦੋਸ਼ ਯਹੂਦੀ ਮਾਰਨ ਦਾ ਪ੍ਰੋਗਰਾਮ ਸੀਮਾਰਨ ਦਾ ਢੰਗ ਦੇਖੋਉਸ ਨੇ ਬੰਦਿਆਂ ਲਈ ਬਹੁਤ ਸਾਰੇ ਘਰ ਬਣਾਏ ਹੋਏ ਸਨਇਸ ਨੂੰ ਗੈਸ ਚੈਂਬਰਆਖਿਆ ਜਾਂਦਾ ਸੀਇਸ ਵਿੱਚ ਕੱਠੇ ਵੀਹ ਵੀਹ, ਤੀਹ ਤਹਿ ਬੰਦੇ ਬੁੜ੍ਹੀਆਂ ਕਿਤਾਬਾਂ ਵਾਂਗ, ਹੇਠ ਉੱਤੇ ਚਿਣਕੇ, ਚੈਂਬਰ ਵਿੱਚ ਤੂੜ ਦਿੱਤੇ ਜਾਂਦੇ ਸਨ; ਜਿੱਥੇ ਜ਼ਹਿਰੀਲੀ ਗੈਸ ਛੱਡ ਦਿੱਤੀ ਜਾਂਦੀ ਸੀ ਅਤੇ ਉਹ ਗੈਸ ਨਾਲ ਦਮ ਘੁੱਟਕੇ ਤੜਫ ਤੜਫ ਕੇ ਮਰ ਜਾਂਦੇ ਸਨ60 ਲੱਖ ਯਹੂਦੀ ਉਸਨੇ ਇਸੇ ਵਿਧੀ ਨਾਲ ਮਾਰੇ

2.

ਮੁਗਲ ਬਾਦਸ਼ਾਹ ਕੱਲ੍ਹਾ ਨੂੰ ਮਨੁੱਖਾਂ ਦੀਆਂ ਖੋਪਰੀਆਂ ਨਾਲ ਮੀਨਾਰ ਬਨਾਉਣ ਦੀ ਲੱਲ੍ਹ ਸੀਮੁਗਲ ਸੈਨਾਪਤੀ ਬੈਰਮ ਖਾਂ ਨੇ ਜਦੋਂ ਆਪਣੇ ਦੁਸ਼ਮਣ ਨੂੰ ਹਾਰ ਦਿੱਤੀ ਤਾਂ ਬਾਦਸ਼ਾਹ ਕੱਲ੍ਹਾ ਨੇ, ਉਸਦੇ ਮਾਣ ਵਿੱਚ 10 ਹਜ਼ਾਰ ਮਨੁੱਖੀ ਖੋਪਰੀਆਂ ਦੇ ਮਿਨਾਰ ਬਣਵਾਏ ਸਨ

3.

ਬਰਤਾਨੀਆਂ ਦੀ ਇੱਕ ਪੱਤਰਕਾਰ ਯੁਗੰਡਾ ਦੇ ਡਿਕਟੇਟਰ ਈਦੀ ਅਮੀਨ ਦੀ ਇੰਟਰਵਿਊ ਲੈਣ ਗਈਉਸ ਨੇ ਉਸ ਦੇ ਆਮ ਸ਼ੌਕ ਪੁੱਛੇ ਤਾਂ ਈਦੀ ਬੋਲਿਆ, ਸੁਣੋ:...ਵਧੀਆ ਕੰਮ ਕਰਨ ਵਾਲੇ ਅਫਸਰ ਦੇ ਮੂੰਹ ਉੱਤੇ ਚਪੇੜ ਮਾਰ ਕੇ ਖੁਸ਼ ਹੁੰਦਾ ਹਾਂ2....ਸਭ ਤੋਂ ਪਿਆਰੀ ਯੁਵਤੀ ਦੀਆਂ ਰਗਾਂ ਦਾ ਖ਼ੂਨ ਚੁਸਕੀਆਂ ਨਾਲ ਪੀਂਦਾ ਹਾਂ. 3.....ਆਪਣੇ ਦੁਸ਼ਮਣ ਦਾ ਕਾਲਜਾ ਭੁੰਨ ਕੇ ਖਾਣ ਦਾ ਸ਼ੌਕੀਨ ਹਾਂ

4.

ਲਾਹੌਰ ਦੇ ਜਾਵੇਦ ਇਕਬਾਲ ਨਾਂ ਦੇ, ਇੱਕ ਮੁਸਲਮਾਨ ਦੇ, ਇਸ ਤੋਂ ਵੀ ਭਿਆਨਕ ਤੇ ਹੌਲਨਾਕ ਕਿੱਸੇ ਹਨਕਿੱਤੇ ਵਜੋਂ ਇੰਜਨੀਅਰ, ਛੇ ਫੁੱਟ ਉੱਚਾ ਹੱਟਾ ਕੱਟਾ, ਜਾਵੇਦ ਇਕਬਾਲ, ਗਲੀਆਂ ਖੇਡਦੇ ਨਿੱਕੇ ਨਿਆਣੇ ਕੋਈ ਨਾ ਕੋਈ ਲਾਲਚ ਦੇ ਕੇ, ਚੁੱਕ ਕੇ ਲੈ ਜਾਂਦਾ ਅਤੇ ਆਪਣੇ ਗੰਦੇ ਤਹਿਖਾਨੇ ਵਿੱਚ ਮਾਸੂਮ ਬੱਚਿਆਂ ਨਾਲ ਬੇ ਕਿਰਕ, ਬੇ ਰਹਿਮੀ ਨਾਲ ਬਦਫੈਲੀ ਕਰਦਾਬੱਚਿਆਂ ਦੇ ਹੱਡ ਟੁੱਟ ਜਾਂਦੇ, ਬੇਹੋਸ਼ ਹੋ ਜਾਂਦੇ ਜਾਂ ਮਰ ਜਾਂਦੇਉਹ ਬੇਵਸ ਤਰਲੇ ਕਰਦੇ ਤੇ ਚੀਕਾਂ ਵੀ ਮਾਰਦੇ ਹੋਣਗੇਬਦਫੈਲੀ ਕਰਨ ਪਿੱਛੋਂ ਉਨ੍ਹਾਂ ਮਰੇ ਅਧ ਮਰੇ ਬੱਚਿਆਂ ਦੀਆਂ ਲਾਸ਼ਾਂ ਗਾਲਣ ਲਈ ਤੇਜ਼ਾਬ ਨਾਲ ਭਰੇ ਡਰੰਮ ਵਿੱਚ ਡੁਬੋ ਦਿੰਦਾਬੀਤੀ ਸਦੀ ਦੇ ਅੰਤਲੇ ਸਾਲ ਜਦੋਂ ਉਹ ਫੜਿਆ ਗਿਆ ਤਾਂ ਪੰਜ ਤੋਂ ਪੰਦਰਾਂ ਸਾਲ ਦੇ ਸੌ ਤੋਂ ਵੱਧ ਬੱਚਿਆਂ ਨੂੰ ਉਹ ਆਪਣੀ ਹਵਸ ਦਾ ਸ਼ਿਕਾਰ ਬਣਾ ਚੁੱਕਾ ਸੀਗੰਦਗੀ ਤੇ ਲਹੂ ਨਾਲ ਭਰੇ ਧੱਬਿਆਂ ਨਾਲ, ਉਸ ਦੇ ਤਹਿਖਾਨੇ ਵਿੱਚੋਂ ਨਿੱਕੇ-ਨੰਨੇ ਬੱਚਿਆਂ ਦੀਆਂ ਫਰਾਕਾਂ, ਟੋਪੀਆਂ, ਬੂਟ ਤੇ ਜਰਾਬਾਂ ਭਾਰੀ ਗਿਣਤੀ ਵਿੱਚ ਮਿਲੀਆਂ

-----

ਕਿਵ ਸਚਿਆਰਾ ਹੋਈਐਪੁਸਤਕ ਵਿੱਚ ਭਾਵੇਂ ਕਿ ਪੂਰਨ ਸਿੰਘ ਪਾਂਧੀ ਨੇ ਜ਼ਿੰਦਗੀ ਨਾਲ ਸਬੰਧਤ ਅਨੇਕਾਂ ਪਹਿਲੂਆਂ ਬਾਰੇ ਨਿਬੰਧ ਲਿਖੇ ਹਨ; ਪਰ ਮੈਂ ਆਪਣੀ ਗੱਲ ਖ਼ਤਮ ਕਰਨ ਤੋਂ ਪਹਿਲਾਂ ਵਿਸ਼ੇਸ਼ ਮਹੱਤਵ ਵਾਲੇ ਵਿਸ਼ਿਆਂ ਬਾਰੇ ਲਿਖੇ ਗਏ ਕੁਝ ਕੁ ਹੋਰ ਨਿਬੰਧਾਂ ਦਾ ਚਰਚਾ ਜ਼ਰੂਰ ਕਰਨਾ ਚਾਹਾਂਗਾ

ਅਜਿਹੇ ਮਹੱਤਵ-ਪੂਰਨ ਵਿਸਿ਼ਆਂ ਵਿੱਚ ਇੱਕ ਵਿਸ਼ਾ ਹੈ: ਸਹਿਣਸ਼ੀਲਤਾਇਹ ਗੁਣ ਮਨੁੱਖ ਦੀਆਂ ਅਨੇਕਾਂ ਔਖੀਆਂ ਘੜੀਆਂ ਵਿੱਚ ਮੱਦਦ ਕਰਦਾ ਹੈਅਨੇਕਾਂ ਹਾਲਤਾਂ ਵਿੱਚ ਕਿਸੇ ਵਿਸ਼ੇ ਉੱਤੇ ਗੱਲ ਕਰਦਿਆਂ ਦੋ ਮਨੁੱਖਾਂ ਦੇ ਆਪਸ ਵਿੱਚ ਵਿਚਾਰ ਨਹੀਂ ਮਿਲਦੇ ਅਤੇ ਉਹ ਤਲਖੀ ਵਿੱਚ ਆ ਕੇ ਇੱਕ ਦੂਜੇ ਨੂੰ ਅਜਿਹੀਆਂ ਗੱਲਾਂ ਕਹਿ ਜਾਂਦੇ ਹਨ - ਜਿਨ੍ਹਾਂ ਦਾ ਕਈ ਵਾਰੀ ਕੋਈ ਵਿਸ਼ੇਸ਼ ਮਹੱਤਵ ਨਹੀਂ ਹੁੰਦਾਪਰ ਉਸ ਘੜੀ ਕਹੇ ਗਏ ਉਹ ਸ਼ਬਦ ਸਾਨੂੰ ਬੇਚੈਨ ਕਰ ਜਾਂਦੇ ਹਨਅਜਿਹੀ ਹਾਲਤ ਵਿੱਚ ਜੇਕਰ ਦੋਹਾਂ ਵਿਅਕਤੀਆਂ ਵਿੱਚੋਂ ਕੋਈ ਇੱਕ ਵਿਅਕਤੀ ਸਹਿਨਸ਼ੀਲਤਾ ਦਿਖਾ ਕੇ ਗੱਲ ਨੂੰ ਵਧਣ ਨਾ ਦੇਵੇ ਤਾਂ ਹੌਲੀ ਹੌਲੀ ਦੂਜੇ ਵਿਅਕਤੀ ਨੂੰ ਵੀ ਆਹਿਸਾਸ ਹੋ ਜਾਂਦਾ ਹੈ ਕਿ ਉਸ ਨੇ ਬਿਨ੍ਹਾਂ ਕਿਸੀ ਗੱਲ ਦੇ ਗੱਲ ਵਧਾ ਲਈ ਸੀ ਅਤੇ ਦੂਜੇ ਵਿਅਕਤੀ ਲਈ ਮੰਦਾ ਬੋਲਿਆ ਹੈ

-----

ਹਿੰਮਤਇੱਕ ਹੋਰ ਅਜਿਹਾ ਵਿਸ਼ਾ ਹੈ ਜਿਸ ਦੀ ਸਾਡੀ ਜ਼ਿੰਦਗੀ ਵਿੱਚ ਬਹੁਤ ਮਹੱਤਤਾ ਹੈਹਿੰਮਤ ਸਦਕਾ ਹੀ ਅਸੀਂ ਜ਼ਿੰਦਗੀ ਵਿੱਚ ਵੱਡੀਆਂ ਵੱਡੀਆਂ ਪ੍ਰਾਪਤੀਆਂ ਕਰ ਲੈਂਦੇ ਹਾਂਮਨੁੱਖੀ ਸ਼ਖ਼ਸੀਅਤ ਦੇ ਇਸ ਗੁਣ ਸਦਕਾ ਹੀ ਗਿਆਨ, ਵਿਗਿਆਨ ਅਤੇ ਤਕਨਾਲੋਜੀ ਵਿੱਚ ਇਨਕਲਾਬੀ ਪ੍ਰਾਪਤੀਆਂ ਹੋ ਸਕੀਆਂ ਹਨਇਸੇ ਗੁਣ ਸਦਕਾ ਹੀ ਮਨੁੱਖ ਚੰਨ ਦੀ ਧਰਤੀ ਉੱਤੇ ਆਪਣਾ ਝੰਡਾ ਗੱਡ ਸਕਿਆ ਹੈਇਸੇ ਗੁਣ ਨੇ ਹੀ ਮਨੁੱਖ ਨੂੰ ਬਰਫ਼ਾਨੀ ਝੱਖੜਾਂ ਦਾ ਸਾਹਮਣਾ ਕਰਦਿਆਂ ਹੋਇਆਂ ਮਾਊਂਟ ਐਵਰਿਸਟ ਦੀ ਚੋਟੀ ਉੱਤੇ ਆਪਣੇ ਕਦਮਾਂ ਦੇ ਨਿਸ਼ਾਨ ਲਗਾਉਣ ਦਾ ਬਲ ਦਿੱਤਾਆਪਣੇ ਨਿਬੰਧ ਹਿੰਮਤਵਿੱਚ ਪੂਰਨ ਸਿੰਘ ਪਾਂਧੀ ਇਸ ਗੱਲ ਵੱਲ ਵੀ ਧਿਆਨ ਦੁਆਣਾ ਆਪਣੀ ਜਿੰਮੇਵਾਰੀ ਸਮਝਦਾ ਹੈ ਕਿ ਮਨੁੱਖ ਨੇ ਆਪਣੀ ਹਿੰਮਤ ਸਦਕਾ ਵਿਗਿਆਨ ਅਤੇ ਤਕਨਾਲੋਜੀ ਵਿੱਚ ਮਹਾਨ ਪ੍ਰਾਪਤੀਆਂ ਕੀਤੀਆਂ ਹਨ; ਪਰ ਮਨੁੱਖ ਇਨ੍ਹਾਂ ਮਹਾਨ ਪ੍ਰਾਪਤੀਆਂ ਦੀ ਦੁਰਵਰਤੋਂ ਵੀ ਕਰਨ ਲੱਗ ਪਿਆ ਹੈਅਜਿਹੀ ਦੁਰਵਰਤੋਂ ਦਾ ਮੂਲ ਕਾਰਨ ਉਸਨੂੰ ਮਿਲੀ ਵਿਹਲ ਹੀ ਹੈਇਸ ਨੁਕਤੇ ਨੂੰ ਪੂਰਨ ਸਿੰਘ ਪਾਂਧੀ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ:

ਸਦੀਆਂ ਤੋਂ ਜਿਨ੍ਹਾਂ ਗੱਲਾਂ ਲਈ ਮਨੁੱਖ ਤਰਸਦਾ ਸੀ ਤੇ ਉਸ ਦੀ ਪਹੁੰਚ ਤੋਂ ਬਾਹਰ ਸਨ, ਉਸ ਦੀ ਹਿੰਮਤ ਸਦਕਾ ਹੁਣ ਉਹ ਉਸਦੇ ਪੈਰਾਂ ਵਿੱਚ ਆ ਖੜ੍ਹੀਆਂ ਹਨਸਗੋਂ ਉਹ ਹੁਣ ਇਸ ਦੀ ਦੁਰਵਰਤੋਂ ਵੀ ਕਰਨ ਲੱਗ ਪਿਆ ਹੈਬੇਅੰਤ ਮਸ਼ੀਨਰੀ ਦਾਸੀਆਂ ਵਾਂਗ ਮਨੁੱਖ ਅੱਗੇ ਹੱਥ ਬੰਨ੍ਹੀ ਖੜ੍ਹੀ ਹੈਫਿਕਰ ਤਾਂ ਸਗੋਂ ਇਹ ਹੈ ਕਿ ਜੇ ਇਸੇ ਤਰ੍ਹਾਂ ਮਨੁੱਖ ਮਸ਼ੀਨਰੀ ਉੱਤੇ ਨਿਰਭਰ ਹੁੰਦਾ ਗਿਆ ਤਾਂ ਕੁਦਰਤ ਦੀ ਦਿੱਤੀ ਸਰੀਰਕ ਮਸ਼ੀਨਰੀ ਦਾ ਕੀ ਬਣੂੰ?....ਸੁੱਖਾਂ ਦੇ ਸਾਧਨਾਂ ਦਾ ਬੇਅੰਤ ਪਸਾਰਾ ਹੋਣ ਕਰਕੇ ਮਨੁੱਖ ਕੋਲ ਜਿਸਮਾਨੀ ਵਿਹਲ ਵਧ ਗਈ ਹੈਪਰ ਇਸਦੇ ਨਾਲ ਨਾਲ ਮਨੁੱਖ ਮਾਨਸਿਕ ਉਲਝਣਾਂ ਦਾ ਸ਼ਿਕਾਰ ਹੋ ਰਿਹਾ ਹੈਇਸੇ ਕਾਰਣ ਪ੍ਰਿਥਵੀ ਦਾ ਹਰ ਮਨੁੱਖ ਨਵੇਂ ਨਵੇਂ ਰੋਗਾਂ ਦਾ ਸ਼ਿਕਾਰ ਹੋ ਰਿਹਾ ਦਿਖਾਈ ਦਿੰਦਾ ਹੈਦੁਆਈਆਂ ਤੇ ਹਸਪਤਾਲ ਵਧ ਰਹੇ ਹਨ

-----

ਆਪਣੇ ਨਿਬੰਧ ਦੇ ਅੰਤ ਵਿੱਚ ਮੈਂ ਕਿਵ ਸਚਿਆਰਾ ਹੋਈਐਪੁਸਤਕ ਵਿੱਚ ਸ਼ਾਮਿਲ ਨਿਬੰਧ ਤੁਸੀਂ ਕੌਣ ਹੋਬਾਰੇ ਚਰਚਾ ਕਰਨਾ ਜ਼ਰੂਰੀ ਸਮਝਦਾ ਹਾਂ

ਅਨੇਕਾਂ ਲੋਕਾਂ ਦੀ ਜ਼ਿੰਦਗੀ ਭਰ ਇਹੀ ਸਮੱਸਿਆ ਬਣੀ ਰਹਿੰਦੀ ਹੈ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹ ਕੌਣ ਹਨ? ਉਹ ਉਮਰ ਭਰ ਆਪਣੇ ਆਪ ਨੂੰ ਕੋਈ ਹੋਰ ਹੀ ਵਿਅਕਤੀ ਸਮਝਦੇ ਰਹਿੰਦੇ ਹਨ - ਜੋ ਕਿ ਅਸਲ ਵਿੱਚ ਉਹ ਹੁੰਦੇ ਹੀ ਨਹੀਂ ਹਨਇਸ ਨੁਕਤੇ ਨੂੰ ਪੂਰਨ ਸਿੰਘ ਪਾਂਧੀ ਬਹੁਤ ਹੀ ਦਿਲਕਸ਼ ਅੰਦਾਜ਼ ਵਿੱਚ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ:

ਇੱਕ ਚੀਨੀ ਕਹਾਣੀ ਹੈਕਿਸੇ ਥਾਂ ਕੋਈ ਮੇਲਾ ਲੱਗਾ ਹੋਇਆ ਸੀਲੋਕਾਂ ਦੀ ਭੀੜ ਸੀਨੇੜੇ ਇੱਕ ਖੂਹ ਸੀਖੂਹ ਦੀ ਮੌਣ ਨਹੀਂ ਸੀਉਸ ਖੂਹ ਵਿੱਚ ਕੋਈ ਬਦਨਸੀਬ ਡਿੱਗ ਪਿਆਉਹ ਚੀਕਿਆ ਚਿਲਾਇਆਕੋਈ ਨੇੜੇ ਨਾ ਆਇਆਕਨਫਿਊਸਸ ਦੇ ਇੱਕ ਉਪਾਸ਼ਕ ਨੇ ਚੀਕਾਂ ਸੁਣੀਆਂਉਸ ਸੋਚਿਆ ਖੂਹ ਦੀ ਮੌਣ ਨਹੀਂ; ਇਹ ਕਾਨੂੰਨ ਦੇ ਖਿਲਾਫ਼ ਹੈਉਸ ਆਖਿਆ, “ਤੂੰ ਭਰੋਸਾ ਰੱਖ, ਅੱਗੇ ਤੋਂ ਸਾਰੇ ਖੂਹਾਂ ਉੱਤੇ ਮੌਣਾਂ ਬਣਾ ਦਿਆਂਗੇਆਖ ਕੇ ਚਲਦਾ ਬਣਿਆਂ

ਫਿਰ ਕਿਸੇ ਬੋਧੀ ਭਿਕਸ਼ੂ ਨੂੰ ਪਤਾ ਲੱਗਾਉਹ ਆਇਆਉਸ ਨੇ ਅਫਸੋਸ ਵਿੱਚ ਸਿਰ ਹਿਲਾਇਆਆਖਣ ਲੱਗਾ, “ਭਾਈ ਤੂੰ ਪਿਛਲੇ ਜਨਮਾਂ ਦਾ ਕਰਮ ਭੋਗ ਰਿਹਾ ਹੈਂ, ਇਸ ਵਿੱਚ ਮੈਂ ਕੋਈ ਦਖਲ ਨਹੀਂ ਦੇ ਸਕਦਾਜੇ ਖੂਹ ਵਿੱਚ ਡਿੱਗ ਪਿਆ ਹੈਂ ਤਾਂ ਤੇਰੇ ਕਰਮ ਹਨ, ਮੈਂ ਕੀ ਕਰ ਸਕਦਾ ਹਾਂ

ਪਿੱਛੋਂ ਤਰਸ ਦਾ ਮਾਰਾ ਕੋਈ ਸਾਧਾਰਨ ਬੰਦਾ ਆਇਆਉਸ ਨੇ ਰੱਸੀ ਖੂਹ ਵਿੱਚ ਲਮਕਾਈ, ਖੂਹ ਵਿੱਚ ਡੁੱਬ ਰਿਹਾ ਬੰਦਾ ਬਾਹਰ ਨਿਕਲ ਆਉਂਦਾ ਹੈਉਸ ਨੇ ਕੱਢਣ ਵਾਲੇ ਦੇ ਪੈਰ ਫੜ ਲਏ ਤੇ ਆਖਿਆ ਕਿ ਤੂੰ ਹੀ ਸੱਚਾ ਧਾਰਮਕ ਹੈਂ, ਬਾਕੀ ਸਭ ਦਿਖਾਵਾ ਹੈ

-----

ਕੈਨੇਡੀਅਨ ਪੰਜਾਬੀ ਸਾਹਿਤਕਾਰ ਪੂਰਨ ਸਿੰਘ ਪਾਂਧੀ ਦੀ ਪੁਸਤਕ ਕਿਵ ਸਚਿਆਰਾ ਹੋਈਐਦੀ ਪ੍ਰਕਾਸ਼ਨਾ ਨਾਲ ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈਮਨੁੱਖੀ ਸ਼ਖਸੀਅਤ ਦੇ ਗੁਣਾਂ-ਔਗੁਣਾਂ ਬਾਰੇ ਬੜੀ ਸਰਲ ਭਾਸ਼ਾ ਵਿੱਚ ਅਤੇ ਰੌਚਿਕ ਢੰਗ ਨਾਲ ਪੁਸਤਕ ਲਿਖਣ ਲਈ ਪਾਂਧੀ ਮੁਬਾਰਕ ਦਾ ਹੱਕਦਾਰ ਹੈ

ਪੂਰਨ ਸਿੰਘ ਪਾਂਧੀ ਦੀ ਇਹ ਪੁਸਤਕ ਉਸਨੂੰ ਕੈਨੇਡਾ ਦੇ ਚੇਤੰਨ ਅਤੇ ਜਾਗਰੂਕ ਲੇਖਕਾਂ ਦੀ ਢਾਣੀ ਵਿੱਚ ਲਿਆ ਖੜ੍ਹਾ ਕਰਦੀ ਹੈਪਾਂਧੀ ਸਾਧਾਰਨ ਲੋਕਾਂ ਦੀ ਮਾਨਸਿਕਤਾ ਅਤੇ ਉਨ੍ਹਾਂ ਦੀ ਭਾਸ਼ਾ ਨੂੰ ਚੰਗੀ ਤਰ੍ਹਾਂ ਸਮਝਦਾ ਹੈਇਹ ਦਿਲਚਸਪ ਪੁਸਤਕ ਪੜ੍ਹਣ ਵੇਲੇ ਇਸ ਗੱਲ ਦੇ ਵੀ ਝਲਕਾਰੇ ਮਿਲਦੇ ਹਨ ਕਿ ਪਾਂਧੀ ਬਹੁ-ਦਿਸ਼ਾਵੀ ਗਿਆਨ-ਵਿਗਿਆਨ ਵਿੱਚ ਦਿਲਚਸਪੀ ਰੱਖਣ ਵਾਲਾ ਇੱਕ ਅਜਿਹਾ ਕੈਨੇਡੀਅਨ ਪੰਜਾਬੀ ਲੇਖਕ ਹੈ ਜੋ ਕਿ ਪ੍ਰੰਪਰਕ ਕਦਰਾਂ-ਕੀਮਤਾਂ ਨੂੰ ਸਮਝਦਾ ਹੋਇਆ ਅਜੋਕੇ ਸਮਿਆਂ ਦੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕਰਦਾ


No comments: