ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Sunday, December 27, 2009

ਬਲਬੀਰ ਸਿੰਘ ਮੋਮੀ - ਕੁਲਵੰਤ ਸਿੰਘ ਵਿਰਕ ਦੀ 22ਵੀਂ ਬਰਸੀ ਤੇ - ਵਿਸ਼ੇਸ ਲੇਖ – ਭਾਗ ਦੂਜਾ

ਕੁਲਵੰਤ ਸਿੰਘ ਵਿਰਕ ਦੀ 22ਵੀਂ ਬਰਸੀ ਤੇ

ਲੇਖ

ਲੜੀ ਜੋੜਨ ਲਈ ਪਹਿਲਾ ਭਾਗ ਪੜ੍ਹੋ ਜੀ।

ਇਹ ਉਹ ਸਮਾਂ ਸੀ ਜਦ ਜਲੰਧਰ ਵਿਚ ਜਸਬੀਰ ਸਿੰਘ ਆਹਲੂਵਾਲੀਆ, ਸੁਖਪਾਲਵੀਰ ਸਿੰਘ ਹਸਰਤ, ਸ. ਸ. ਮੀਸ਼ਾ, ਅਜਾਇਬ ਕਮਲ, ਜਗਤਾਰ ਪਪੀਹਾ, ਮਹਿਰਮ ਯਾਰ, ਪ੍ਰੇਮ ਪਰਕਾਸ਼ ਖਮਨਵੀ, ਜਸਵੰਤ ਸਿੰਘ ਵਿਰਦੀ, ਹਰਸਰਨ ਸਿੰਘ ਆਦਿ ਦੇ ਨਾਵਾਂ ਦੀ ਬੜੀ ਚਰਚਾ ਸੀਵਿਰਕ ਚੰਗੇ ਲੇਖਕ ਨੂੰ ਹੱਲਾਸ਼ੇਰੀ ਜ਼ਰੂਰ ਦੇਂਦਾ1958 ਵਿਚ ਹਸਰਤ ਦਾ ਪੰਜਾਬੀ ਕਹਾਣੀ ਬਾਰੇ ਲੇਖ ਪੜ੍ਹ ਕੇ ਉਹਦੀ ਅਕਲ ਤੇ ਦੰਗ ਰਹਿ ਗਿਆ ਸੀ

ਜਲੰਧਰੋਂ ਬਦਲ ਕੇ ਵਿਰਕ ਦਿੱਲੀ ਚਲਾ ਗਿਆਦਿੱਲੀ ਮਿਲਣ ਗਿਆਂ ਮੈਂ ਉਹਨੂੰ ਪੁੱਛਿਆ ਕਿ ਹੁਣ ਤੁਹਾਡੀ ਕਿਹੜੀ ਕਿਤਾਬ ਛਪ ਰਹੀ ਹੈ ਤਾਂ ਵਿਰਕ ਹੱਸ ਕੇ ਕਹਿਣਾ ਲੱਗਾ, “ਹੁਣ ਤਾਂ ਉਦੋਂ ਈ ਕਿਤਾਬ ਛਪੇਗੀ ਜਦੋਂ ਸਾਹਿਤ ਅਕਾਦਮੀ ਵਾਲੇ ਪੰਜ ਹਜ਼ਾਰ ਦੇਣ ਲਈ ਤਿਆਰ ਹੋਣਗੇ.ਪਿਛੋਂ ਵਿਰਕ ਦੀ ਇਹ ਰੀਝ ਵੀ ਪੂਰੀ ਹੋ ਗਈ ਸੀ ਤੇ ਦਿੱਲੀ ਰਹਿ ਕੇ ਉਹਨੇ ਦਿੱਲੀ ਦੀ ਕੁੜੀਰਸਭਰੀਆਂ ਤੇ ਘੁੰਡ ਆਦਿ ਕਹਾਣੀਆਂ ਲਿਖ ਕੇ ਐਲਾਨ ਕਰ ਦਿੱਤਾ ਕਿ ਉਹਨੇ ਲਿਖਣਾ ਛੱਡ ਦਿੱਤਾ ਹੈ ਤੇ ਕਹਾਣੀ ਦਾ ਪਿੜ ਖ਼ਾਲੀ ਪਿਆ ਜੇ, ਸਾਂਭ ਲਓਦਿੱਲੀ ਤੋਂ ਵਿਰਕ ਚੰਡੀਗੜ ਫੈਮਿਲੀ ਪਲੈਨਿੰਗ ਵਿਚ ਆ ਲੱਗਾਉਹਦਾ ਕਹਿਣਾ ਹੈ ਕਿ ਉਸ ਸਾਰੀ ਨੌਕਰੀ ਵਿਚ ਔਖੇ ਹੋ ਕੇ ਕੋਈ ਕੰਮ ਨਹੀਂ ਕੀਤਾ, ਅਫ਼ਸਰੀ ਕੀਤੀ ਤੇ ਚੰਗੀ ਤਨਖ਼ਾਹ ਵੀ ਲਈ ਹੈ

----

ਚੰਡੀਗੜ੍ਹੋਂ, ਵਿਰਕ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਜੁਆਇੰਟ ਡਾਇਰੈਕਟਰ ਸੂਚਨਾ ਬਣ ਕੇ ਚਲਾ ਗਿਆਮਹਿੰਦਰ ਸਿੰਘ ਰੰਧਾਵਾ ਵਿਰਕ ਨੂੰ ਆਪਣਾ ਚੰਮ ਸਮਝ ਕੇ ਲੈ ਗਿਆ ਤੇ ਇਕ ਵਾਰ ਮਿਲਣ ਗਏ ਤੇ ਮੈਂ ਵੇਖਿਆ ਕਿ ਉਹਦੀ ਮੇਜ਼ ਤੇ ਫਾਈਲਾਂ ਹੀ ਫਾਈਲਾਂ ਸਨਉਹ ਬੜਾ ਹੱਥਾਂ ਪੈਰਾਂ ਵਿਚ ਆਇਆ ਲੱਗਦਾ ਸੀ, ਕਹਿ ਰਿਹਾ ਸੀ ਕਿ ਮੈਂ ਕਿਥੇ ਫਸ ਗਿਆ, ਸਾਰਾ ਦਿਨ ਕੰਮ ਹੀ ਕੰਮਅਹਿ ਰੇਡੀਓ ਤੇ ਫ਼ਸਲਾਂ ਨੂੰ ਕੀੜੇ ਮਾਰ ਦੁਆਈਆਂ ਬਾਰੇ ਡੇਲੀ ਰਿਪੋਰਟ, ਅਹਿ ਨਵੇਂ ਬੀਜਾਂ ਦੀ ਵਰਤੋਂ ਬਾਰੇ ਤੇ ਹੋ ਰਹੀ ਖੋਜ ਬਾਰੇ ਸੱਜਰਾ ਗਿਆਨ---ਤੇ ਅਹਿ----

ਮੈਨੂੰ ਉਹ ਦਿਨ ਚੇਤੇ ਆਏ ਜਦੋਂ ਵਿਰਕ ਅੰਦਰ ਜਵਾਨੀ ਸੀਉਹਦਾ ਆਲਾ-ਦੁਆਲਾ ਲਤੀਫ਼ਿਆਂ ਤੇ ਹਾਸਿਆਂ ਨਾਲ ਭਰਿਆ ਰਹਿੰਦਾ ਸੀਆਏ ਮਹਿਮਾਨ ਨੂੰ ਗੱਲਾਂ ਕਰ ਕੇ ਹਸਾ ਛੱਡਣਾ ਉਹਦੇ ਲਈ ਅਸਲੋਂ ਸੌਖਾ ਸੀਉਹਦੀਆਂ ਕਹਾਣੀਆਂ ਸਮਝਣ ਲਈ ਸ਼ਰਤਾਂ ਲੱਗਦੀਆਂ ਸਨ ਤੇ ਉਹਦੀਆਂ ਕਹਾਣੀਆਂ ਦੇ ਅੰਗਰੇਜ਼ੀ, ਹਿੰਦੀ, ਉਰਦੂ ਤੋਂ ਇਲਾਵਾ ਰੂਸੀ ਵਿਚ ਅਨੁਵਾਦ ਛਪ ਰਹੇ ਸਨ ਤੇ ਹੁਣ ਉਹ ਕਹਿ ਰਿਹਾ ਸੀ ਕਿ ਇਹ ਜ਼ਰੂਰੀ ਨਹੀਂ ਕਿ ਲੇਖਕ ਸਦਾ ਹੀ ਚੰਗੀਆਂ ਕਹਾਣੀਆਂ ਲਿਖਦਾ ਰਹੇਹਰ ਭਲਵਾਨ ਦੇ ਅਖਾੜੇ ਵਿਚ ਕੁਝ ਦਿਨ ਹੀ ਹੁੰਦੇ ਹਨ

----

ਛਪਿੰਜਾਂ ਤੋਂ ਉੱਤੇ ਹੋ ਕੇ ਵੀ ਪੰਜ ਫੁੱਟ ਸੱਤ ਅੱਠ ਇੰਚ ਲੰਮਾ ਪਤਲਾ ਵਿਰਕ ਛੀਟਕਾ ਜਿਹਾ, ਨੱਸਦਾ, ਭੱਜਦਾ, ਟੱਪਦਾ, ਸ਼ਟੱਲੀ ਹੀ ਤਾਂ ਲਗਦਾ ਸੀ।। ਕਿਸੇ ਨੂੰ ਉਹਦੀ ਗੱਲ ਦਾ ਯਕੀਨ ਆ ਜਾਂਦਾ ਹੈ ਤੇ ਕਿਸੇ ਨੂੰ ਨਹੀਂਕਿਸੇ ਨੂੰ ਉਹਦੀ ਗੱਲ ਸਮਝ ਆਉਂਦੀ ਤੇ ਕਿਸੇ ਨੂੰ ਨਹੀਂਕਈਆਂ ਨੂੰ ਉਹਦਾ ਸੱਚ ਝੂਠ ਤੇ ਝੂਠ ਸੱਚ ਜਾਪਦਾ

ਜਦ ਉਹਦੀ ਕਿਤਾਬ ਐਮ. ਏ. ਪੰਜਾਬੀ ਵਿਚ ਲੱਗੀ ਤਾਂ ਉਹਦੇ ਵਕੀਲ ਭਰਾ ਨੇ ਪੁੱਛਿਆ ਸੀ, "ਪੈਸੇ ਕਿੰਨੇ ਮਿਲਣਗੇ?"

............

ਤਾਂ ਵਿਰਕ ਨੇ ਅੱਗੋਂ ਜਵਾਬ ਦਿੱਤਾ ਸੀ "ਜੇ ਮੈਂ ਅਮਰੀਕਾ ਵਿਚ ਵਿਆਹ ਕਰਵਾ ਲੈਂਦਾ ਤਾਂ ਫਿਰ ਤੂੰ ਪੁੱਛਣਾ ਸੀ, ਮੱਝਾਂ ਕਿੰਨੀਆਂ ਦਾਜ ਵਿਚ ਮਿਲੀਆਂ ਹਨ?"

.............

ਵਿਰਕ ਦਾ ਦਾਅਵਾ ਸੀ ਕਿ ਉਹਦੀ ਬੀਵੀ ਜਿਹੀ ਸੋਹਣੀ ਬੀਵੀ ਘੱਟੋ ਘੱਟ ਪੰਜਾਬੀ ਦੇ ਕਿਸੇ ਲੇਖਕ ਦੀ ਬੀਵੀ ਨਹੀਂ ਹੈਇਹ ਗੱਲ ਉਦੋਂ ਹੋਰ ਵੀ ਠੀਕ ਜਾਪਦੀ ਹੈ ਜਦੋਂ ਚਾਹ ਪਿਆਉਂਦਿਆਂ ਉਹ ਏਨਾ ਹਸਾਉਂਦੀ ਸੀ ਕਿ ਅੱਥਰੂ ਆ ਜਾਂਦੇ ਸਨ

-----

ਵਿਰਕ ਨਾ ਆਪਣੀ ਕਹਾਣੀ ਕਿਸੇ ਨੂੰ ਸੁਣਾਉਂਦਾ ਹੈ ਤੇ ਨਾ ਹੀ ਕਿਸੇ ਦੀ ਸੁਣਦਾ ਹੈਇਸਤਰੀ ਵਿਗਿਆਨ ਦੀਆਂ ਗੱਲਾਂ ਕਰਨ ਵਾਲੇ ਉਹਦੇ ਵਧੇਰੇ ਦੋਸਤ ਹਨ ਜਿਵੇਂ ਮੀਸ਼ਾ, ਹਸਰਤ, ਡਾ: ਅਤਰ ਸਿੰਘ, ਗੁਲਜ਼ਾਰ ਸਿੰਘ ਸੰਧੂ ਆਦਿਰਿਕਸ਼ਾ ਚਲਾਉਣ ਵਾਲਿਆਂ ਤੋਂ ਲੈ ਕੇ ਉਹਦੀ ਵਜ਼ੀਰਾਂ ਤੱਕ ਦੋਸਤੀ ਹੈਉਹ ਅਗਲੇ ਦਾ ਨੁਕਸ ਉਹਦੇ ਮੂੰਹ ਤੇ ਦੱਸ ਕੇ ਵੀ ਉਹਦੇ ਨਾਲ ਦੋਸਤੀ ਦੀ ਗੰਢ ਪੱਕੀ ਰੱਖਣ ਜਾਣਦਾ ਹੈਨਵੇਂ ਲਿਖਾਰੀਆਂ ਨੂੰ ਉਤਸ਼ਾਹ ਦੇਣ ਦਾ ਵਿਰਕ ਨੂੰ ਬੜਾ ਸ਼ੌਕ ਹੈ, ਖਾਸ ਕਰ ਪਿੰਡਾਂ ਦੇ ਮੁੰਡਿਆਂ ਨੂੰਉਹ ਸਮਝਦਾ ਹੈ ਕਿ ਪੇਂਡੂ ਸ਼ਹਿਰੀਆਂ ਨੂੰ ਉਲੰਘ ਕੇ ਹੀ ਅੱਗੇ ਆਉਂਦੇ ਹਨ

ਗੱਲਾਂ ਕਰਦਿਆਂ ਵਿਰਕ ਏਨਾ ਨੇੜੇ ਹੋ ਜਾਂਦਾ ਹੈ ਤੇ ਇੰਜ ਲੱਗਦਾ ਹੈ ਜਿਵੇਂ ਉਹ ਤੁਹਾਡਾ ਸਭ ਤੋਂ ਪਿਆਰਾ ਮਿੱਤਰ ਹੋਵੇ, ਪਰ ਜਦੋਂ ਤੁਸੀਂ ਦੂਸਰਿਆਂ ਨਾਲ ਵੀ ਉਹਨੂੰ ਗੂੜ੍ਹੀਆਂ ਮਾਰਦਿਆਂ ਤੱਕਦੇ ਹੋ ਤਾਂ ਦਿਲ ਨੂੰ ਕੁਝ ਅਜੀਬ ਜਿਹਾ ਮਹਿਸੂਸ ਹੁੰਦਾ ਹੈ ਪਰ ਉਹਦੇ ਦਿਲੀ ਯਾਰਾਂ ਦੀ ਗਿਣਤੀ ਬੜੀ ਸੀਮਤ ਹੈਲੇਖਕਾਂ ਦੀ ਮਦਦ ਲਈ ਉਹ ਹਮੇਸ਼ਾ ਤਿਆਰ ਰਹਿੰਦਾ ਹੈਲੇਖਕ ਭਾਵੇਂ ਕੋਈ ਕੁੜੀ ਉਧਾਲਣ ਵਾਲਾ ਹੋਵੇ ਜਾਂ ਚੋਰੀ ਕਰਨ ਵਾਲਾ, ਉਹ ਉਹਦੀ ਗੱਲ ਸੁਣ ਕੇ ਮਸ਼ਵਰਾ ਦੇਵੇਗਾ ਤੇ ਕਈ ਵਾਰ ਜ਼ਮਾਨਤ ਦਾ ਪ੍ਰਬੰਧ ਵੀ ਕਰਵਾ ਦੇਵੇਗਾ

-----

ਕਦੇ ਵਿਰਕ ਦਿਲਾਂ ਦਾ ਜਾਨੀ ਸੀ, ਜਵਾਨ ਸੀ, ਲਾਰਡ ਹੈਰੀ ਸੀ, ਦੁਕਾਨਦਾਰ ਨੂੰ ਉਹਦੀ ਦੁਕਾਨ ਅੰਦਰ ਈ ਢਾਹ ਕੇ ਕੁੱਟ ਸੁੱਟਦਾ ਸੀ, ਪਰ ਹੁਣ ਸਮਾਂ ਬਦਲ ਗਿਆ ਹੈ.ਕਰੀਰ ਹੀ ਨਹੀਂ ਰਹੇ ਤੇ ਨਾ ਹੀ ਲਾਲ ਲਾਲ ਡੇਲੇ ਤੇ ਪੀਲੂ, ਸੱਚੇ ਸੌਦੇ ਦੀ ਮੱਸਿਆ ਨਹੀਂ ਰਹੀ ਤੇ ਨਾ ਹੀ ਰਾਵੀ ਦਰਿਆ ਦੀਆਂ ਕੱਛਾਂਸੌ ਮੰਜੇ ਤੇ ਸੌ ਬਿਸਤਰੇ ਵਾਲਾ ਵਿਰਕ ਦਾ ਭਰਾ ਵੀ ਨਹੀਂ ਰਿਹਾ ਤੇ ਨਾ ਹੀ ਪਹਿਲੀਆਂ ਸਮਾਜਕ ਕੀਮਤਾਂ ਜਿਸ ਨੂੰ ਪਿੰਡਾਂ ਦੇ ਲੋਕ ਭਲਾ ਵੇਲਾਕਹਿ ਕੇ ਯਾਦ ਕਰਦੇ ਹਨਵਿਰਕ ਦੇ ਬੱਚੇ ਵੱਡੇ ਹੋ ਕੇ ਆਪੇ ਆਪਣੀ ਜ਼ਿੰਮੇਵਾਰੀ ਪਛਾਣ ਚੁੱਕੇ ਹਨ ਤੇ ਉਹ ਹੁਣ ਆਪਣੀਆਂ ਰੀਝਾਂ ਨੂੰ ਉਹਨਾਂ ਅੰਦਰ ਪਲਦੀਆਂ ਤੇ ਵਧਦੀਆਂ ਵੇਖ ਰਿਹਾ ਹੈਉਹਨੂੰ ਮਿਲ ਕੇ ਕਦੀ ਨਸ਼ਾ ਨਹੀਂ ਸੀ ਉੱਤਰਦਾ ਤੇ ਹੁਣਪੰਜਾਬ ਸਰਕਾਰ ਨੇ ਉਹਦੇ ਮੋਢਿਆਂ ਤੇ ਓਸ ਵੇਲੇ ਜ਼ਿੰਮੇਵਾਰੀਆਂ ਦੀ ਬਹੁਤ ਵੱਡੀ ਪੰਡ ਧਰ ਦਿੱਤੀ ਜਦ ਉਹ ਹੁਣ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦਾ ਪ੍ਰੈੱਸ ਸਕੱਤਰ ਲੱਗਾ ਸੀਪ੍ਰੈੱਸ ਬਾਰੇ ਉਹਦਾ ਸਾਰੀ ਉਮਰ ਦਾ ਤਜਰਬਾ ਸੀਏਸ ਲਈ ਉਹਨੇ ਇਸ ਜ਼ਿੰਮੇਵਾਰੀ ਨੂੰ ਬੜਾ ਸੌਖਿਆਂ ਹੀ ਨਿਭਾਇਆ

----

ਵਿਰਕ ਸਾਹਿਬ ਦਾ ਉਪਰੋਕਤ ਰੇਖਾ ਚਿਤਰ ਕਈ ਵਾਰ ਕਈ ਰਸਾਲਿਆਂ ਵਿਚ ਛਪਿਆਪਹਿਲੀ ਵਾਰ ਪੰਜ ਦਰਿਆ ਵਿਚ ਮਈ 1957 ਵਿਚ, ਆਰਸੀ ਅਕਤੂਬਰ 1977 ਵਿਚਸਾਹਿਤ ਸਮਾਚਾਰ ਵਿਚ ਤੇ ਹੋਰ ਵੀ ਬਹੁਤ ਸਾਰੇ ਪਰਚਿਆਂ ਵਿਚਵੱਡੀ ਬੇਟੀ ਮੰਜੂ ਦੇ ਸਪਾਂਸਰ ਕਰਨ ਤੇ 1985 ਵਿਚ ਵਿਰਕ ਕੈਨੇਡਾ ਦੀ ਇਮੀਗਰੇਸ਼ਨ ਲੈ ਕੇ ਕੈਨੇਡਾ ਆ ਗਿਆ ਤੇ ਛੋਟੇ ਬੇਟੇ ਰਾਜੂ ਨੂੰ ਛੱਡ ਕੇ ਹਿੰਦੁਸਤਾਨ ਮੁੜ ਗਿਆ

******

ਯਾਦਾਂ ਕੁਲਵੰਤ ਸਿੰਘ ਵਿਰਕ ਦੇ ਆਖਰੀ ਦਿਨਾਂ ਦੀਆਂ

ਪਤਾ ਲੱਗ ਚੁੱਕਾ ਸੀ ਕਿ ਭਾਰਤ ਵਿਚ ਹੀ ਉਨ੍ਹਾਂ ਦਾ ਇਕ ਪਾਸ ਮਾਰਿਆ ਜਾ ਚੁੱਕਾ ਸੀ ਤੇ ਉਹ ਚੱਲਣ, ਫਿਰਨ, ਉੱਠਣ-ਬੈਠਣ ਤੋਂ ਅਸਮਰੱਥ ਹੋ ਚੁੱਕੇ ਸਨ।। ਕੈਨੇਡਾ ਦੇ ਇਮੀਗਰਾਂਟ ਹੋਣ ਕਰਕੇ ਉਨ੍ਹਾਂ ਦਾ ਸਾਰਾ ਇਲਾਜ ਮੁਫ਼ਤ ਹੋ ਸਕਦਾ ਸੀਅਗਸਤ 1988 ਵਿਚ ਮਿਸਿਜ਼ ਹਰਬੰਸ ਕੌਰ ਵਿਰਕ ਉਨ੍ਹਾਂ ਨੂੰ ਭਾਰਤ ਤੋਂ ਟਰਾਂਟੋ ਲੈ ਆਏਇਸ ਖ਼ਿਆਲ ਨਾਲ ਕਿ ਕੈਨੇਡਾ ਵਿਚਲੀਆਂ ਉੱਚ ਪੱਧਰੀ ਡਾਕਟਰੀ ਸਹੂਲਤਾਂ ਨਾਲ ਉਹ ਠੀਕ ਹੋ ਜਾਣਗੇਵਿਰਕ ਸਾਹਿਬ ਆਪਣੇ ਛੋਟੇ ਪੁੱਤਰ ਰਾਜੂ ਅਤੇ ਉਸਦੀ ਇਟਾਲੀਅਨ ਪਤਨੀ ਕੋਲ ਉੱਪਰਲੀ ਮੰਜ਼ਿਲ ਦੇ ਠਹਿਰੇ ਹੋਏ ਸਨਇਹ ਵਿਲਸਨ ਐਵੇਨਿਊ ਅਤੇ ਡਫਰਿਨ ਦਾ ਇਲਾਕਾ ਸੀ, ਜੋ ਟਰਾਂਟੋ ਤੋਂ ਉੱਤਰ ਵੱਲ ਪੈਂਦਾ ਹੈ

ਜਦੋਂ ਮੈਂ ਮਿਲਣ ਗਿਆ ਤਾਂ ਇਤਬਾਰ ਨਾ ਆਵੇ ਕਿ ਇਹ ਉਹੀ ਵਿਰਕ ਹੈ, ਜਿਸ ਨੂੰ ਆਪਣੇ ਜਿਸਮ, ਸੋਚਣੀ, ਕਹਿਣੀ ਤੇ ਕਰਨੀ ਤੇ ਲਿਖਤ ਤੇ ਗੌਰਵ ਹੁੰਦਾ ਸੀਉਸ ਦੇ ਸਿਰ ਤੋਂ ਪੱਗ ਗਾਇਬ ਸੀ ਤੇ ਵਾਲ ਟੈਗੋਰ ਵਾਂਗ ਖੁੱਲ੍ਹੇ, ਦਾੜ੍ਹੀ ਵੀ ਖੁੱਲ੍ਹੀ, ਸਾਧਾਰਨ ਕੁੜਤਾ-ਪਜਾਮਾ ਪਾਇਆ ਹੋਇਆ ਸੀਸੱਜੇ ਪੈਰ ਵਿਚ ਲੋਹੇ ਦਾ ਬੂਟ, ਇਹ ਸਭ ਮੈਂ ਕੀ ਵੇਖ ਰਿਹਾ ਸਾਂਉੱਠਣ ਲੱਗੇ ਤਾਂ ਉੱਠਿਆ ਨਾ ਗਿਆਸੱਜਾ ਹੱਥ, ਸੱਜੀ ਲੱਤ ਸੁੱਕੀ ਹੋਈ, ਮੂੰਹੋਂ ਕੋਈ ਬੋਲ ਬੋਲਿਆ ਨਹੀਂ ਸੀ ਜਾਂਦਾਸੁਣ ਸਕਦੇ ਸਨ ਪਰ ਉੱਤਰ ਦੇਣ ਲਈ ਜ਼ਬਾਨ ਸਾਥ ਨਹੀਂ ਦੇਂਦੀ ਸੀਕਿਸੇ ਕਿਸੇ ਵੇਲੇ ਨਹੀਂ---ਨਹੀਂ--- ਸ਼ਬਦ ਹੀ ਬੋਲਦੇ ਸਨ ਜਾਂ ਦੋ ਤਿੰਨ ਵਾਰ ਲਗਾਤਾਰ ਠੀਕ ਹੈ--- ਠੀਕ ਹੈ--- ਹੀ ਬੋਲ ਸਕਦੇ ਸਨਇਨ੍ਹਾਂ ਦੋਹਾਂ ਸ਼ਬਦਾਂ 'ਨਹੀਂ---ਨਹੀਂ--- ਠੀਕ ਹੈ--- ਠੀਕ ਹੈ--- ਦੇ ਸਹੀ ਅਰਥ ਸਮਝਣੇ ਬੜੇ ਔਖੇ ਸਨਉਹ ਕਿਸ ਗੱਲ ਨੂੰ ਨਹੀਂਤੇ ਕਿਸ ਗੱਲ ਨੂੰ ਠੀਕਕਹਿੰਦੇ ਸਨ, ਇਹ ਉਨ੍ਹਾਂ ਦਾ ਅੰਦਰਲਾ ਹੀ ਜਾਣਦਾ ਸੀ

-----

ਹਾਂ, ਅੱਖਾਂ ਦੀ ਜੋਤ ਤੇ ਚਮਕ ਪੂਰੀ ਸੀਮਿਲਣ ਆਏ ਨੂੰ ਪੂਰੀ ਤਰ੍ਹਾਂ ਪਛਾਣਦੇ ਸਨ ਪਰ ਨਾ ਬੋਲ ਕੇ ਤੇ ਨਾ ਹੀ ਲਿਖ ਕੇ ਗੱਲ ਕਰ ਸਕਦੇ ਸਨਜ਼ਬਾਨ ਬੰਦ ਹੋ ਗਈ ਸੀਕੁਦਰਤ ਦੀ ਕਿਹੋ ਜਿਹੀ ਸਿਤਮ-ਜ਼ਰੀਫ਼ੀ ਸੀ ਕਿ ਮਾਨਵੀ ਵਿਚਾਰਾਂ ਦਾ ਪੰਜਾਬੀ ਦਾ ਸਿਰਮੌਰ ਕਹਾਣੀ ਲੇਖਕ ਅੰਤਲੇ ਦਿਨੀਂ ਇਸ ਕਿਸਮ ਦੀ ਤਰਸਯੋਗ ਜ਼ਿੰਦਗੀ ਜਿਊ ਰਿਹਾ ਸੀਉਸ ਨੇ ਕਦੇ ਕਿਸੇ ਦਾ ਦਿਲ ਨਹੀਂ ਸੀ ਦੁਖਾਇਆਸਰਕਾਰੀ ਉੱਚ ਪਦਵੀਆਂ ਤੇ ਰਹਿ ਕੇ ਵੀ ਉਸ ਦੇ ਵਿਵਹਾਰ ਵਿਚ ਕੋਈ ਅੰਤਰ ਨਹੀਂ ਸੀ ਆਇਆਮੁੱਖ ਮੰਤਰੀ ਦਾ ਪ੍ਰੈੱਸ ਸਕੱਤਰ ਹੁੰਦੇ ਹੋਏ ਵੀ ਕਾਰ ਦੀ ਸੁਵਿਧਾ ਨੂੰ ਨਾ ਵਰਤਦਿਆਂ ਸੈਕਟਰੀਏਟ ਤੋਂ ਪੈਦਲ ਤੁਰ ਕੇ ਘਰ ਆ ਜਾਂਦਾ ਸੀਉਸ ਨੇ ਦਿਲ-ਦਿਮਾਗ਼ ਨੂੰ ਧੂਅ ਪਾਉਣ ਵਾਲੀਆਂ ਕਹਾਣੀਆਂ ਲਿਖੀਆਂ ਸਨ ਜਿਵੇਂ ਤੂੜੀ ਦੀ ਪੰਡ, ਖੱਬਲ, ਦੁੱਧ ਦਾ ਛੱਪੜ, ਗਊ, ਰਸ ਭਰੀਆਂ, ਮੂਹਲੀ ਵਰਗੇ ਡੌਲੇ, ਮੁਰਦੇ ਦੀ ਤਾਕਤ, ਦਿੱਲੀ ਦੀ ਕੁੜੀ, ਮੱਛਰ, ਦੋ ਆਨੇ ਦਾ ਘਾਹ, ਏਕਸ ਕੇ ਹਮ ਬਾਰਿਕ, ਰੱਜ ਨਾ ਕਈ ਜੀਵਿਆ, ਸ਼ੇਰਨੀਆਂ, ਮਾਂ, ਚਾਚਾ ਆਦਿਉਸਦੀਆਂ ਕਹਾਣੀਆਂ ਪੰਜਾਬ ਦੀ ਵੱਡੇ ਭਾਗ ਦੀ ਵੱਸੋਂ ਦੇ ਕਿਸਾਨਾਂ ਅਤੇ ਪੰਜਾਬੀਆਂ ਦਾ ਨੇੜਿਉਂ ਤੱਕਿਆ ਜੀਵਨ ਸੀਦੋਹਾਂ ਪੰਜਾਬਾਂ ਦੀ ਧਰਤੀ ਤੇ ਵਸਣ ਵਾਲੇ ਲੋਕ ਉਹਦੀਆਂ ਕਹਾਣੀਆਂ ਦੇ ਪਾਤਰ ਸਨਉਸ ਨੂੰ ਸਾਧਾਰਨ ਕਿਰਸਾਨੀ ਜੀਵਨ ਨਾਲ ਬਹੁਤ ਪਿਆਰ ਸੀਪੜ੍ਹੇ ਲਿਖੇ ਮੁੰਡਿਆਂ ਨੂੰ ਸ਼ਹਿਰਾਂ ਵਿਚ ਆ ਕੇ ਅੱਗੇ ਵਧਣ ਲਈ ਉਤਸ਼ਾਹ ਦੇਣਾ, ਉਸ ਦੀ ਮਨੋ-ਰੀਝ ਸੀ

-----

ਪਰ ਕੈਨੇਡਾ ਵਿਚ ਉਹ ਪਰਦੇਸੀ ਸੀਅਨੇਕਾਂ ਸਹੂਲਤਾਂ ਹੋਣ ਦੇ ਬਾਵਜੂਦ ਇਥੋਂ ਦੀ ਇਕੱਲਤਾ, ਆਰਥਿਕ ਤੰਗੀ ਤੇ ਨਿਰਦਈ ਸੁਸਾਇਟੀ ਵਿਚ ਬਿਮਾਰ ਬੰਦੇ ਲਈ ਦਿਨ ਕੱਟਣੇ ਕਿੰਨੇ ਮੁਸ਼ਕਲ ਸਨਉਸਦੀ ਇਹ ਹਾਲਤ ਵੇਖੀ ਨਹੀਂ ਜਾਂਦੀ ਸੀ ਅਤੇ ਕਾਲਜੇ ਦਾ ਰੁੱਗ ਭਰਿਆ ਜਾਂਦਾ ਸੀਉਨ੍ਹਾਂ ਨੂੰ ਸਰਕਾਰੀ ਸਹਾਇਤਾ ਦਿਵਾਉਣ ਦੀ ਕਾਫੀ ਕੋਸ਼ਿਸ਼ ਕੀਤੀ ਗਈ, ਪਰ ਸਫ਼ਲਤਾ ਨਾ ਮਿਲੀ ਕਿਉਂਕਿ ਕੈਨੇਡਾ ਵਿਚ ਉਨ੍ਹਾਂ ਦੀ ਠਹਿਰ ਘੱਟ ਸੀਪਹਿਲਾਂ ਆਏ ਤਾਂ ਸੈਰ-ਸਪਾਟਾ ਕਰ ਕੇ ਮੁੜ ਗਏਦੁਬਾਰਾ ਆਏ ਤਾਂ ਬਿਮਾਰ ਸਨ।। ਨਾ ਹੀ ਕੈਨੇਡਾ ਵਿਚ ਉਨ੍ਹਾਂ ਕੋਈ ਕੰਮ ਕੀਤਾ ਸੀ ਤੇ ਨਾ ਹੀ ਕੋਈ ਟੈਕਸ ਕਟਾਇਆ ਸੀਕਈ ਦਵਾਈਆਂ ਵੀ ਬੜੀਆਂ ਮਹਿੰਗੀਆਂ ਸਨ

-----

ਇਕ ਦਿਨ ਭਾਬੀ ਹਰਬੰਸ ਕੌਰ ਦਾ ਫੋਨ ਆਇਆਬੜੇ ਘਬਰਾਏ ਹੋਏ ਸਨਕੁਝ ਕਰਨਾ ਹੈ ਤਾਂ ਕਰੋ ਤੇ ਉਹ ਫਿੱਸ ਪਏਮੈਂ ਰਿਟਾਇਰਡ ਪ੍ਰਿੰਸੀਪਲ ਅਜੀਤ ਸਿੰਘ ਜੌਹਲ, ਗੁਰਦੀਪ ਸਿੰਘ ਚੌਹਾਨ, ਐਡੀਟਰ ਪਰਦੇਸੀ ਪੰਜਾਬ ਤੇ ਹੋਰ ਕੁਝ ਮਿੱਤਰਾਂ ਨਾ ਸਲਾਹ ਕੀਤੀਇੱਕੀ ਨਵੰਬਰ, 1987 ਨੂੰ ਉਨ੍ਹਾਂ ਨੂੰ ਪਰਦੇਸੀ ਪੰਜਾਬ ਸਾਹਿਤ ਸਭਾ ਵੱਲੋਂ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆਸਨਮਾਨ ਸਮਾਰੋਹ ਤੇ ਉਨ੍ਹਾਂ ਨੂੰ ਕਾਰ ਵਿਚ ਚੜ੍ਹਾ ਕੇ ਲਿਆਂਦਾ ਗਿਆਖ਼ੁਦ ਪੱਗ ਨਹੀਂ ਸਨ ਬੰਨ੍ਹ ਸਕਦੇ, ਬੇਟੇ ਰਾਜੂ ਨੇ ਸਿਰ ਤੇ ਪੱਗ ਬੰਨ੍ਹੀਮੇਰੇ ਵੱਲੋਂ ਸਨਮਾਨ ਸਭਾ ਵਿਚ ਉਨ੍ਹਾਂ ਦੇ ਜੀਵਨ ਅਤੇ ਸਾਹਿਤ ਰਚਨਾ ਬਾਰੇ ਚਾਨਣਾ ਪਾਇਆ ਗਿਆਉਨ੍ਹਾਂ ਦੀ ਇਕ ਕਹਾਣੀ ਪੜ੍ਹ ਕੇ ਸੁਣਾਈ ਗਈਸੱਤ ਸੌ ਡਾਲਰ ਦੀ ਥੈਲੀ ਭੇਟ ਕੀਤੀ ਗਈਉਨ੍ਹਾਂ ਦਾ ਉਤਸ਼ਾਹ ਵਧਾਉਣ ਲਈ ਕੋਸ਼ਿਸ਼ਾਂ ਕੀਤੀਆਂ ਗਈਆਂਕਦੀ-ਕਦੀ ਉਨ੍ਹਾਂ ਨੂੰ ਗੁਰਦੁਆਰੇ ਲਿਜਾ ਕੇ ਲੰਗਰ ਛਕਾਇਆ ਜਾਂਦਾਉਹ ਸਭ ਕੁਝ ਵੇਖਦੇ ਪਰ ਚੁੱਪ ਰਹਿੰਦੇ, ਕਿਉਂਕਿ ਬੋਲ ਤਾਂ ਸਕਦੇ ਹੀ ਨਹੀਂ ਸਨ

-----

ਜਦ ਪਹਿਲੀ ਵਾਰ ਕੈਨੇਡਾ ਆਏ ਸਨ ਤਾਂ ਬਾਹਰ ਬਰਫ਼ ਪਈ ਹੋਈ ਸੀਤਾਪਮਾਨ ਜ਼ੀਰੋ ਤੋਂ ਥੱਲੇਅਸੀਂ ਉਨ੍ਹਾਂ ਨੂੰ ਨਿਆਗਰਾ ਫਾਲਜ਼ ਵਿਖਾਉਣ ਲਿਜਾ ਰਹੇ ਸਾਂਏਨੀ ਬਰਫ਼ ਪਈ ਵੇਖ ਕੇ ਕਹਿਣ ਲੱਗੇ ਕਿ ਲੇਖਕ ਉਹ ਹੁੰਦਾ ਹੈ, ਜਿਸ ਦੇ ਬੱਚੇ ਏਨੀ ਬਰਫ਼ ਤੇ ਠੰਢ ਵਿਚ ਬੇਸ਼ੱਕ ਨੰਗੇ ਪੈਰੀਂ ਬਾਹਰ ਟੁਰੇ ਫਿਰਦੇ ਰਹਿਣ, ਪਰ ਉਹਨੂੰ ਕੋਈ ਪਰਵਾਹ ਨਾ ਹੋਵੇਕਈ ਵਾਰ ਮੈਂ ਉਹਨਾਂ ਨੂੰ ਪੰਜਾਬੀ ਘਰਾਂ ਵਿਚ ਲੈ ਜਾਂਦਾ, ਜਿਥੇ ਪੰਜਾਬੀ ਗੱਭਰੂ ਦਾਰੂ ਪੀ ਕੇ ਬੋਲੀਆਂ ਪਾਉਂਦੇ ਤੇ ਨੱਚਦੇਕਈਆਂ ਦੀਆਂ ਗੋਰੀਆਂ ਸਹੇਲੀਆਂ ਵੀ ਨਾਲ ਹੁੰਦੀਆਂਉਨ੍ਹਾਂ ਨੂੰ ਇਹੋ ਜਿਹੇ ਥਾਂ ਬਹੁਤ ਪਸੰਦ ਸਨ, ਜਿੱਥੇ ਦੋ ਵੱਖ ਵੱਖ ਸਭਿਆਤਾਵਾਂ ਦੇ ਲੋਕਾਂ ਦਾ ਇਕੱਠੇ ਤੇ ਮੇਲ-ਜੋਲ ਹੁੰਦਾ ਸੀਉਨ੍ਹਾਂ ਨੂੰ ਉਹ ਮੁੰਡੇ ਵੀ ਬੜੇ ਦਲੇਰ ਲੱਗਦੇ ਜਿਹੜੇ ਲੱਖਾਂ ਰੁਪਏ ਰੋੜ੍ਹ ਕੇ, ਜ਼ਮੀਨਾਂ ਵੇਚ ਕੇ ਹਜ਼ਾਰਾਂ ਮੀਲ ਦੂਰ ਕੈਨੇਡਾ ਪਹੁੰਚ ਕੇ ਸਾਲ ਵਿਚ ਹੀ ਆਪਣੇ ਪੈਸੇ ਪੂਰੇ ਕਰ ਲੈਂਦੇ ਹਨ

-----

ਉਨ੍ਹਾਂ ਦੀ ਪਹਿਲੀ ਕੈਨੇਡਾ ਫੇਰੀ ਵੇਲੇ ਜਦੋਂ ਉਨ੍ਹਾਂ ਦੀ ਸਿਹਤ ਠੀਕ ਸੀ ਤਾਂ ਮੈਂ ਕਿਹਾ ਸੀ ਕਿ ਜੇ ਕੰਮ ਕਰਨਾ ਹੈ ਤਾਂ ਕੰਮ ਮਿਲ ਸਕਦਾ ਹੈ, ਪਰ ਉਨ੍ਹਾਂ ਨਾਂਹ ਕਰ ਦਿੱਤੀਉਹ ਕੇਵਲ ਲਿਖਣਾ ਹੀ ਚਾਹੁੰਦੇ ਸਨਇਕ ਨਾਵਲ ਤੇ ਆਪਣੀ ਸਵੈ ਜੀਵਨੀ ਲਿਖਣ ਦਾ ਵਿਚਾਰ ਸੀ, ਪਰ ਕਹਿੰਦੇ ਸਨ ਕਿ ਜ਼ਿਲ੍ਹਾ ਸ਼ੇਖਪੁਰਾ (ਪਾਕਿਸਤਾਨ) ਵਿਚ ਛੱਡੇ ਆਪਣੇ ਪਿੰਡ ਫੁਲਰਵਾਂਨ ਤੋਂ ਬਿਨਾਂ ਬਾਕੀ ਜੀਵਨ ਦਾ ਤਾਂ ਉਨ੍ਹਾਂ ਨੂੰ ਕੋਈ ਪਤਾ ਹੀ ਨਹੀਂ ਸੀਸਿਰਫ਼ ਬਾਹਰ ਦਾ ਹੀ ਪਤਾ ਸੀ, ਅੰਦਰ ਦਾ ਕੁਝ ਪਤਾ ਨਹੀਂ ਸੀ ਲੱਗਾਕਈ ਵਾਰ ਰਿਟਾਇਰ ਹੋਣ ਤੋਂ ਬਾਅਦ ਆਪਣੇ ਪਿੰਡ ਜਾ ਕੇ ਵੱਸਣ ਦੀ ਗੱਲ ਕਰਦੇਕੈਨੇਡਾ ਦੀ ਪਹਿਲੀ ਫੇਰੀ ਤੋਂ ਪਰਤ ਕੇ ਉਨ੍ਹਾਂ ਮਸ਼ਹੂਰ ਕਹਾਣੀ 'ਮੱਖੀਤੇ ਗਊਲਿਖੀ ਸੀ

-----

ਲੇਖਕਾਂ ਚੋਂ ਸੰਤ ਸਿੰਘ ਸੇਖੋਂ, ਕਰਤਾਰ ਸਿੰਘ ਦੁੱਗਲ ਤੇ ਅਜੀਤ ਕੌਰ ਉਨ੍ਹਾਂ ਦੇ ਬਹੁਤ ਨੇੜੇ ਸਨ ਤੇ ਦੋਸਤਾਂ ਚੋਂ ਜੀਵਨ ਸਿੰਘ, ਪ੍ਰੋ: ਮੋਹਨ ਸਿੰਘ ਤੇ ਗੁਲਜ਼ਾਰ ਸਿੰਘ ਸੰਧੂ ਆਦਿ ਨਾਲ ਦਿਲ ਦੀਆਂ ਗੱਲਾਂ ਕਰ ਲਿਆ ਕਰਦੇ ਸਨਉਂਜ ਉਨ੍ਹਾਂ ਨੂੰ ਪੰਜਾਬੀ ਦੇ ਹਰ ਪੁਰਾਣੇ ਤੇ ਨਵੇਂ ਲੇਖਕ ਬਾਰੇ ਪਤਾ ਹੁੰਦਾ ਸੀਜੋ ਵੀ ਛਪਦਾ ਸੀ, ਪੜ੍ਹਦੇ ਸਨਜਿਸ ਦੀ ਇਕ ਕਹਾਣੀ ਵੀ ਛਪੀ ਹੋਵੇ, ਉਸਦੇ ਨਾਂ ਦਾ ਵੀ ਪਤਾ ਹੁੰਦਾ ਸੀਪਿੰਡਾਂ ਤੇ ਜੱਟਾਂ ਬਾਰੇ ਲਿਖੀਆਂ ਕਹਾਣੀਆਂ ਉਨ੍ਹਾਂ ਨੂੰ ਬੜੀਆਂ ਪਸੰਦ ਸਨਸਾਰੀ ਉਮਰ ਉਨ੍ਹਾਂ ਦਾ ਕਿਸੇ ਨਾਲ ਵਾਦ-ਵਿਵਾਦ ਨਹੀਂ ਸੀ ਹੋਇਆ, ਗੱਲਬਾਤ ਘੱਟ ਕਰਦੇ ਸਨਜੋ ਕਰਦੇ ਸਨ, ਦੇ ਅਰਥ ਲਭਣ ਲਈ ਸਮਾਂ ਲਗਦਾ ਸੀਮਹਿੰਦਰ ਸਿੰਘ ਰੰਧਾਵਾ ਨੂੰ ਉਨ੍ਹਾਂ ਦੀਆਂ ਕਹਾਣੀਆਂ ਬਹੁਤ ਪਸੰਦ ਸਨ

-----

23-24 ਦਸੰਬਰ 1987 ਦੀ ਰਾਤ ਸਵੇਰ ਦੇ ਸਾਢੇ ਤਿੰਨ ਵਜੇ ਭਾਬੀ ਜੀ ਹਰਬੰਸ ਕੌਰ ਵਿਰਕ ਦਾ ਫੋਨ ਆਇਆਰੋਂਦਿਆਂ ਏਨਾ ਹੀ ਕਹਿ ਸਕੇ ਕਿ ਤੇਰੇ ਭਾਅ ਜੀ ਚਲੇ ਗਏਬਲਬੀਰ ਹੁਣ ਮੈਂ ਕੀ ਕਰਾਂ? ਕਿੱਧਰ ਜਾਵਾਂ? ਪੁਲਸ ਵਾਲੇ ਤਾਂ ਰਾਤੀਂ 11-30 ਵਜੇ ਉਨ੍ਹਾਂ ਨੂੰ ਹਸਪਤਾਲ ਲੈ ਗਏ ਸਨ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਸੀਕੈਨੇਡਾ ਦੇ ਕਾਨੂੰਨ ਅਨੁਸਾਰ ਲਾਸ਼ ਘਰ ਵਿਚ ਨਹੀਂ ਰੱਖੀ ਜਾ ਸਕਦੀਸੰਸਕਾਰ ਤੋਂ ਪਹਿਲਾਂ ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਪਹੁੰਚਣ ਤੀਕ ਲਾਸ਼ ਫਿਉਨਰਲ ਹੋਮ ਵਿਚ ਰੱਖੀ ਜਾਂਦੀ ਹੈ

----

ਵੀਜ਼ਾ ਨਾ ਮਿਲਣ ਕਾਰਨ ਵੱਡਾ ਲੜਕਾ ਸਰਬਜੀਤ ਜਰਮਨ ਤੋਂ ਵੇਲੇ ਸਿਰ ਨਾ ਪੁੱਜ ਸਕਿਆਕ੍ਰਿਸਮਿਸ ਦੀਆਂ ਛੁੱਟੀਆਂ ਕਾਰਨ ਦੂਤਵਾਸ ਦੇ ਦਫ਼ਤਰ ਬੰਦ ਸਨਵੱਡੀ ਲੜਕੀ ਰੁਬੀਨਾ ਇੰਡੀਆ ਗਈ ਹੋਈ ਸੀਅਮਰੀਕਾ ਵਾਲੀ ਡਾਕਟਰ ਲੜਕੀ ਪੁੱਜੀਛੋਟੇ ਰਾਜੂ ਨੇ ਆਖ਼ਰੀ ਸਾਰੀਆਂ ਰਸਮਾਂ ਨਿਭਾਈਆਂ

-----

ਪਰਦੇਸਾਂ ਵਿਚ, ਖ਼ਾਸ ਕਰ ਕੈਨੇਡਾ ਵਿਚ, ਜਿੱਥੇ ਵਧੇਰੇ ਅਨਪੜ੍ਹ ਮਜ਼ਦੂਰ ਲੋਕ ਹੀ ਵਸਦੇ ਹਨ ਤੇ ਜੋ ਪੜ੍ਹੇ ਲਿਖੇ ਹਨ, ਉਹ ਵੀ ਜੀਵਨ ਤੋਰਨ ਲਈ ਡਾਲਰਾਂ ਦੀ ਅਵੱਸ਼ਕਤਾ ਤੇ ਵਕਤ ਦੀ ਤੰਗੀ ਕਾਰਨ ਅਨਪੜ੍ਹਾਂ ਵਰਗੇ ਹੀ ਹੋ ਗਏ ਹਨਕੈਨੇਡਾ ਵਿਚ ਕੋਈ ਘੱਟ ਹੀ ਜਾਣਦਾ ਸੀ ਕਿ ਪੰਜਾਬੀ ਦਾ ਇਕ ਮਹਾਨ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਸਦਾ ਲਈ ਚਲਾ ਗਿਆ ਹੈਮਿੱਟੀ ਨਾਲ ਮੋਹ ਰੱਖਣ ਵਾਲੇ ਲੇਖਕਾਂ ਦੀ ਮੌਤ ਉਨ੍ਹਾਂ ਦੇ ਆਪਣੇ ਦੇਸ਼ ਵਿਚ, ਆਪਣੇ ਲੋਕਾਂ ਵਿਚ ਹੀ ਹੋਣੀ ਚਾਹੀਦੀ ਹੈ

-----

ਕੁਲਵੰਤ ਸਿੰਘ ਵਿਰਕ ਦੀ ਜੰਮਣ ਭੋਂ ਪਿੰਡ ਫੁਲਰਵਨ, ਜ਼ਿਲ੍ਹਾ ਸ਼ੇਖ਼ੂਪੁਰਾ (ਪਾਕਿਸਤਾਨ) ਤੇ ਸੁਰਗਵਾਸ ਹੋਣ ਵਾਲੀ ਥਾਂ ਟਰਾਂਟੋ, ਕੈਨੇਡਾ ਦੇ ਦਰਮਿਆਨ ਇਕ ਬਹੁਤ ਲੰਮਾ ਫ਼ਾਸਲਾ ਹੈ, ਇਕ ਬਹੁਤ ਵੱਡਾ ਖ਼ਿਲਾਅ ਹੈਸੈਂਕੜੇ ਧਰਤੀਆਂ, ਪਹਾੜਾਂ ਤੇ ਸਮੁੰਦਰਾਂ ਦਾ----

***********

(ਬਲਬੀਰ ਸਿੰਘ ਮੋਮੀ ਤੇ ਉਸਦਾ ਰਚਨਾ ਸੰਸਾਰ ਵਿਚੋਂ)

No comments: