ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Sunday, December 27, 2009

ਬਲਬੀਰ ਸਿੰਘ ਮੋਮੀ - ਕੁਲਵੰਤ ਸਿੰਘ ਵਿਰਕ ਦੀ 22ਵੀਂ ਬਰਸੀ ਤੇ - ਵਿਸ਼ੇਸ ਲੇਖ – ਭਾਗ ਪਹਿਲਾ

ਮਰਹੂਮ ਕੁਲਵੰਤ ਸਿੰਘ ਵਿਰਕ - (1921 - 1987 )
*******************
ਕੁਲਵੰਤ ਸਿੰਘ ਵਿਰਕ ਦੀ 22ਵੀਂ ਬਰਸੀ ਤੇ

ਲੇਖ

ਪੰਜਾਬੀ ਦੇ ਸਿਰਮੌਰ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਜਿਨ੍ਹਾਂ ਦਾ ਮੁਕਾਬਲਾ ਦੁਨੀਆਂ ਦੇ ਮਸ਼ਹੂਰ ਲੇਖਕਾਂ ਚੈਖਵ, ਓ. ਹੈਨਰੀ ਅਤੇ ਸਮਰਸਟ ਮਾਅਮ ਨਾਲ ਕੀਤਾ ਜਾਂਦਾ ਹੈ, ਦੀ 23-24 ਦਸੰਬਰ, 1987 ਦੀ ਅੱਧੀ ਰਾਤ ਨੂੰ ਟਰਾਂਟੋ ਵਿਚ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਸਨਉਹ ਕੈਨੇਡਾ ਦੇ ਇਮੀਗਰੈਂਟ ਸਨ ਅਤੇ ਆਪਣੀ ਬੇਟੀ ਅਤੇ ਬੇਟੇ ਪਾਸ ਵਿਲਸਨ ਹਾਈਟਸ ਤੇ ਰਹਿੰਦੇ ਸਨ। ਟਰਾਂਟੋ ਵਸਦੇ ਲੇਖਕ ਬਲਬੀਰ ਸਿੰਘ ਮੋਮੀ ਜੀ ਨੇ ਉਹਨਾਂ ਦੀ 22ਵੀਂ ਬਰਸੀ ਤੇ ਉਹਨਾਂ ਨਾਲ ਸਬੰਧਤ ਪੁਰਾਣੀਆਂ ਤੇ ਅਭੁੱਲ ਯਾਦਾਂ ਆਰਸੀ ਪਰਿਵਾਰ ਨਾਲ਼ ਸਾਂਝੀਆਂ ਕਰਨ ਲਈ ਭੇਜੀਆਂ ਹਨ। ਮੋਮੀ ਸਾਹਿਬ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ 'ਤਮੰਨਾ'

**********

ਮਾਂ ਬਾਪੂ ਨਾਲ ਅਕਸਰ ਏਸ ਗੱਲੋਂ ਲੜ ਪੈਂਦੀ ਕਿ ਸਾਡਾ ਮੁਰੱਬਾ ਪਿੰਡੋਂ ਬਹੁਤ ਦੂਰ ਸੀ ਤੇ ੳਹਨੂੰ ਇਕ ਹੱਥ ਵਿਚ ਲੱਸੀ ਦਾ ਕਮੰਡਲ ਫੜ ਤੇ ਪੋਣੇ ਵਿਚ ਵਲ੍ਹੇਟੀਆਂ ਤੰਦੂਰੇ ਪਕਾਈਆਂ ਰੋਟੀਆਂ ਦਾ ਥੱਬਾ ਤੇ ਦਾਲ ਸਬਜ਼ੀ ਦੇ ਕੁੱਜੇ, ਸਿਰ ਤੇ ਚੁੱਕ ਕੇ ਲਿਜਾਂਦੀ ਨੂੰ ਆਖਰਾਂ ਦੀ ਧੁੱਪ ਚੜ੍ਹ ਆਉਂਦੀ ਤੇ ਉਹਦੇ ਸਿਰ ਵਿਚੋਂ ਸੇਕ ਨਿਕਲਣ ਲੱਗ ਪੈਂਦਾਪਹਿਰ ਰਾਤ ਰਹਿੰਦਿਆਂ ਹਾਲੀਂ ਗਏ ਆਥੜੀਆਂ ਦੀਆਂ ਆਂਦਰਾਂ ਭੁੱਖ ਨਾਲ ਲੂਸਣ ਲੱਗ ਪੈਂਦੀਆਂ ਤੇ ਉਹ ਬਲਦ ਖਲ੍ਹਾਰ, ਖਾਲ਼ ਦੀ ਵੱਟ ਤੇ ਚੜ੍ਹ, ਘੜੀ ਮੁੜੀ ਪਿੰਡ ਵੱਲੋਂ ਆਉਂਦੀ ਰੋਟੀ ਨੂੰ ਵਿੰਹਦਾਕੁਝ ਦਿਨਾਂ ਪਿਛੋਂ ਉਹ ਮੁਰੱਬਿਉਂ ਈ ਕਿਧਰੇ ਨੱਸ ਜਾਂਦਾ ਤੇ ਬਾਪੂ ਕੋਈ ਨਵਾਂ ਕਾਮਾ ਰੱਖ ਕੇ ਉਹਦੇ ਘਰ ਵਾਲਿਆਂ ਨਾਲ ਵਹੀ ਤੇ ਲਿਖੇ ਲਏ ਦਿੱਤੇ ਦੇ ਹਿਸਾਬ ਦਾ ਯੱਬ ਪਾਈ ਰੱਖਦਾਇਕ ਨਾਮ੍ਹਾ ਆਥੜੀ ਹੀ ਸੀ ਜਿਹੜਾ ਕਦੇ ਨਹੀਂ ਭਜਿਆ ਸੀ ਤੇ ਉਹਦੀ ਰੋਟੀ ਨਾਲ ਨਹੀਂ ਕੀਤੀ ਹੋਈ ਸੀਉਹਦੀ ਰੋਟੀ ਉਹਦੀ ਘਰ ਵਾਲੀ ਲੈ ਕੇ ਆਉਂਦੀ ਸੀ ਜੋ ਸਾਡਾ ਗੋਹਾ ਕੂੜਾ ਵੀ ਕਰਦੀ ਸੀਦੂਜੇ ਮੁਰੱਬਾ ਦੂਰ ਹੋਣ ਕਰ ਕੇ ਕੋਈ ਦਿਨ ਖ਼ਾਲੀ ਨਾ ਜਾਂਦਾ ਜਿਸ ਦਿਨ ਕੋਈ ਮੁਰੱਬਿਉਂ ਪੱਠੇ ਨਾ ਵੱਢ ਖੜਦਾ, ਮੱਕੀ ਦੀਆਂ ਛੱਲੀਆਂ ਨਾ ਭੰਨ ਲਿਜਾਂਦਾ ਜਾਂ ਗੰਨੇ ਨਾ ਪੁਟੇ ਜਾਂਦੇਕਈ ਵਾਰ ਖਲਵਾੜਿਆਂ ਵਿਚੋਂ ਕਣਕ ਦੀਆਂ ਭਰੀਆਂ ਵੀ ਚੁੱਕੀਆਂ ਜਾਂਦੀਆਂ, ਰੂੜੀ ਵਿਚ ਦੱਬੇ ਮੱਟ ਖਿਸਕਾ ਲਏ ਜਾਂਦੇਖੁਰਲੀਆਂ ਤੋਂ ਡੰਗਰ ਵੱਛਾ ਵੀ ਖੋਲ੍ਹ ਲਿਆ ਜਾਂਦਾਇਹ ਸਭ ਕੁਝ ਦੂਰ ਮੁਰੱਬਾ ਹੋਣ ਕਰ ਕੇ ਹੀ ਹੁੰਦਾ ਤੇ ਮੇਰੀ ਮਾਂ ਮੇਰੇ ਬਾਪੂ ਨਾਲ ਲੜਦੀ ਤੇ ਫਿਰ ਵਿਰਕਾਂ ਨੂੰ ਗਾਲ੍ਹਾਂ ਕੱਢਦੀ, ਕਿਉਂ ਜੋ ਵਿਰਕਾਂ ਦੇ ਮੁਰੱਬੇ ਸਾਡੇ ਮੁਰੱਬਿਆਂ ਦੇ ਨਾਲ ਲੱਗਦੇ ਸਨ ਤੇ ਵਿਰਕਾਂ ਬਾਰੇ ਮਸ਼ਹੂਰ ਸੀ ਕਿ ਜਿਹੜਾ ਵਿਰਕ ਚੋਰੀ ਨਾ ਕਰੇ, ਸ਼ਰਾਬ ਨਾ ਪੀਵੇ, ਉਹ ਭਾਵੇਂ ਕਿੰਨੀ ਵੀ ਜਾਇਦਾਦ ਦਾ ਮਾਲਕ ਕਿਉਂ ਨਾ ਹੋਵੇ, ਉਹਦੇ ਸਿਰ ਤੇ ਪੱਗ ਨਹੀਂ ਸੀ ਬੱਝ ਸਕਦੀ, ਉਹਦਾ ਵਿਆਹ ਨਹੀਂ ਸੀ ਹੋ ਸਕਦਾਮੇਰੀ ਮਾਂ ਵਿਰਕਾਂ ਨੂੰ ਗਾਲ੍ਹਾਂ ਕੱਢਦੀ ਤੇ ਮੈਂ ਵਿਰਕਾਂ ਨੂੰ ਮਨ ਹੀ ਮਨ ਵਿਚ ਕੋਈ ਰਾਖ਼ਸ਼ ਸਮਝਦਾਆਖ਼ਰ ਮੈਂ ਹਾਲੇ ਦਸਾਂ ਕੁ ਸਾਲਾਂ ਦਾ ਨਿਆਣਾ ਈ ਸਾਂਬਾਪੂ ਬੜੇ ਠਰ੍ਹੰਮੇ ਨਾਲ ਮਾਂ ਨੂੰ ਸਮਝਾਉਂਦਾ:

............

"ਤੈਨੂੰ ਤਾਂ ਐਵੇਂ ਲਤਰ-ਲਤਰ ਕਰਨ ਦੀ ਆਦਤ ਆ, ਦੂਰ ਮੁਰੱਬਾ ਹੋਣਾ ਕੋਈ ਮਾੜੀ ਗੱਲ ਆ…? ਵੱਡੇ ਵਡੇਰਿਆਂ ਨੇ ਜਦੋਂ ਬਾਰ ਆਬਾਦ ਹੋਈ ਤਾਂ ਜਾਣ ਬੁੱਝ ਕੇ ਮੁਰੱਬਾ ਦੂਰ ਲਿਆ ਸੀ, ਬਈ ਮਾਲ ਡੰਗਰ ਮੁਰੱਬੇ ਤੀਕ ਜਾਂਦਾ ਰਾਹ ਵਿਚ ਹੀ ਚਰ ਚਰ ਕੇ ਰੱਜ ਜਾਇਆ ਕਰੇਗਾ।" ਬਾਪੂ ਦੇ ਏਸ ਅਰਥਚਾਰੇ ਦਾ ਮਾਂ ਤੇ ਕੋਈ ਅਸਰ ਨਾ ਹੁੰਦਾ ਤੇ ਉਹ ਫੇਰ ਵਿਰਕਾਂ ਨੂੰ ਗਾਲ੍ਹਾਂ ਕੱਢਣ ਲੱਗ ਪੈਂਦੀਵਿਰਕਾਂ ਦੀ ਸਾਡੇ ਨਾਲ ਵੱਟ ਸਾਂਝੀ ਸੀਵਿਰਕ ਸਾਡੀਆਂ ਛੱਲੀਆਂ ਭੰਨਦੇ, ਗੰਨੇ ਚੂਪਦੇ, ਰੂੜੀ ਵਿਚ ਦੱਬੇ ਮੱਟ ਕੱਢ ਲਿਜਾਂਦੇ, ਵਿਰਕਾਂ ਦੀਆਂ ਘੋੜੀਆਂ ਖੁੱਲ੍ਹੀਆਂ ਸਾਡੀਆਂ ਪੈਲੀਆਂ ਵਿਚ ਚਰਦੀਆਂ ਤੇ ਕਈ ਵਾਰ ਬਾਪੂ ਦੇ ਕੁਝ ਵਿਰਕ ਯਾਰ ਬਾਪੂ ਨੂੰ ਘੋੜੀ ਤੇ ਚੜ੍ਹਾ ਕੇ ਨਾਲ ਈ ਲੈ ਜਾਂਦੇ ਤੇ ਬਾਪੂ ਜੀ ਕਈ ਕਈ ਦਿਨ ਵਿਰਕਾਂ ਨਾਲ ਘਰ ਦੀ ਕੱਢੀ ਸ਼ਰਾਬ ਪੀਂਦੇ ਰਹਿੰਦੇ ਤੇ ਮਾਂ ਆਏ ਬਾਪੂ ਨਾਲ ਫੇਰ ਲੜਦੀਵਿਰਕਾਂ ਦੇ ਖੁੱਲ੍ਹੇ ਡੁੱਲ੍ਹੇ ਡੇਰੇ ਸਨਉਥੇ ਈ ਉਹ ਘੋੜੀਆਂ ਬੰਨ੍ਹਦੇ, ਮੱਝਾਂ ਬੰਨ੍ਹਦੇ ਅਤੇ ਉਥੋਂ ਈ ਮੱਝਾਂ ਚੋ ਕੇ ਦੁੱਧ ਦੀਆਂ ਬਲ੍ਹਣੀਆਂ ਸਿਰਾਂ ਤੇ ਰੱਖ ਕੇ ਘਰਾਂ ਨੂੰ ਲੈ ਜਾਂਦੇਵਿਰਕ, ਵੜੈਚ, ਚੀਮੇ, ਚਠੇ ਜੋ ਵਿਰਕ ਟੱਪਾ ਕਰ ਕੇ ਜਾਣੇ ਜਾਂਦੇ ਸਨ, ਮੱਝਾਂ ਚੁੰਘ-ਚੁੰਘ ਚੋਰੀਆਂ ਕਰਦੇ, ਘੋੜੀਆਂ ਤੇ ਚੜ੍ਹ ਦੂਰ ਰਾਵੀ ਦਰਿਆ ਦੀ ਕੱਛੋਂ ਪਾਰ ਤਾਈਂ ਹੱਥ ਮਾਰ ਆਉਂਦੇਪ੍ਰਸਿਧ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦਾ ਪਿੰਡ ਫੁਲਰਵਨ ਤੇ ਡੀ. ਸੀ. ਰਹੇ ਕੁਲਦੀਪ ਸਿੰਘ ਵਿਰਕ ਦਾ ਪਿੰਡ ਸਾਡੇ ਲਾਗੇ ਈ ਪੈਂਦੇ ਸਨ

-----

ਜਦੋਂ ਬਾਪੂ ਵਿਰਕਾਂ ਦੇ ਪਸ਼ੂ ਚੋਰੀ ਕਰਨ ਦੇ ਜੇਰੇ ਦੀਆਂ ਗੱਲਾਂ ਕਰਦਾ ਤੇ ਮੈਂ ਸੁਣ ਸੁਣ ਕੇ ਖ਼ੁਸ਼ ਵੀ ਹੁੰਦਾ ਤੇ ਡਰਦਾ ਵੀਸਾਡੇ ਮੁਰੱਬੇ ਨਾਲ ਲਗਦੀ ਵਿਰਕਾਂ ਦੀ ਇਕ ਬੇਰੀ ਨੂੰ ਬੇਬਹਾ ਬੇਰ ਲੱਗਦੇਬਾਪੂ ਕਈ ਵਾਰੀ ਮੈਨੂੰ ਮਾਲ ਚਾਰਦੇ ਉਸ ਬੇਰੀ ਦੇ ਬੇਰ ਖੁਆ ਕੇ ਲਿਆਉਂਦਾਪਰ ਮੇਰਾ ਡਰਦੇ ਦਾ ਕਦੀ ਇਕੱਲੇ ਦਾ ਹੌਸਲਾ ਨਾ ਪੈਂਦਾ ਕਿ ਵਿਰਕਾਂ ਦੀ ਓਸ ਬੇਰੀ ਦੇ ਮਿਠੇ ਬੇਰ ਤੋੜ ਲਿਆਵਾਂਜਦ ਕਦੀ ਮੈਂ ਇਕੱਲਾ ਮਾਲ ਚਾਰਨ ਜਾਂਦਾ ਤਾਂ ਕੀ ਮਜ਼ਾਲ ਜੇ ਕਿਸੇ ਪਸ਼ੂ ਨੂੰ ਵਿਰਕਾਂ ਦੀ ਹੱਦ ਵੀ ਟੱਪਣ ਦੇਂਦਾਸਾਡੀ ਇਕ ਗਾਂ ਬੜੀ ਅੱਖੜ ਤੇ ਮੂੰਹ ਜ਼ੋਰ ਸੀ, ਉਹਨੂੰ ਮੈਂ ਮਹਿਰੂ ਨਾਲ ਜੁੱਟ ਕਰ ਲੈਂਦਾ ਤੇ ਇੰਜ ਉਹ ਵੀ ਆਕੀ ਹੋ ਕੇ ਵਿਰਕਾਂ ਦੀ ਹੱਦ ਵਿਚ ਨਾ ਜਾ ਸਕਦੀ

-----

ਬਾਬੇ ਨਾਨਕ ਦੇ ਨਾਂ ਤੇ ਬਣੇ ਗੁਰਦਵਾਰੇ ਸੱਚੇ ਸੌਦੇ ਦੀ ਮੱਸਿਆ ਲਗਦੀਮੈਂ ਬਾਪੂ ਨਾਲ ਮੱਸਿਆ ਤੇ ਜਾਂਦਾਸਾਰਾ ਵਿਰਕ ਟੱਪਾ ਮਸਿਆ ਤੇ ਇਕੱਠਾ ਹੁੰਦਾਵਿਰਕ ਦੁੱਧ ਦੀਆਂ ਬਾਲਟੀਆਂ ਤੇ ਲੰਗਰ ਦੀ ਸਾਰੀ ਰਸਦ ਲੈ ਕੇ ਉਥੇ ਪਹੁੰਚਦੇਸੱਚੇ ਸੌਦੇ ਗੁਰਦਵਾਰੇ ਵਿਚ ਵਿਰਕਾਂ ਦਾ ਲੰਗਰ ਬੜਾ ਮਸ਼ਹੂਰ ਸੀਸੱਚੇ ਸੌਦੇ ਦੀ ਮੱਸਿਆ ਨਹਾ ਕੇ ਜਦੋਂ ਵਿਰਕਾਂ ਦੀਆਂ ਟੋਲੀਆਂ ਦੀਆਂ ਟੋਲੀਆਂ ਘਰਾਂ ਨੂੰ ਮੁੜਦੀਆਂ ਤਾਂ ਰਾਹ ਵਿਚ ਜਿਥੇ ਵੀ ਕਿਸੇ ਦਾ ਨੇੜੇ ਪਿੰਡ ਹੁੰਦਾ, ਉਥੇ ਈ ਉਹ ਤਾਰ ਖਿੱਚ ਕੇ ਗੱਡੀ ਖਲ੍ਹਾਰ ਲੈਂਦਾਕਦੀ ਕਿਸੇ ਵਿਰਕ ਨੇ ਟਿਕਟ ਨਹੀਂ ਸੀ ਲਈਕਦੀ ਕਿਸੇ ਵਿਰਕ ਨੂੰ ਟੀ ਟੀ ਨੇ ਨਹੀਂ ਸੀ ਫੜਿਆਵਿਰਕ ਬਿਗਾਨੀਆਂ ਤੀਵੀਂਆਂ ਨੂੰ ਭਰੇ ਮੇਲੇ ਵਿਚ ਤੇ ਭਰੀ ਗੱਡੀ ਵਿਚ ਚੂੰਢੀਆਂ ਵੱਢਦੇ ਤੇ ਗੁਆਚ ਜਾਂਦੇਵਿਰਕਾਂ ਦੀ ਹੈਂਕੜ ਅੱਗੇ ਸ਼ੇਖੂਪੁਰੇ ਤੇ ਗੁਜਰਾਂਵਾਲੇ ਦਾ ਸਾਰਾ ਇਲਾਕਾ ਕੰਬਦਾ ਸੀ

ਮੇਰੇ ਦਸਾਂ ਗਿਆਰਾਂ ਸਾਲ ਦੇ ਬੱਚੇ ਦੇ ਮਨ ਤੇ ਵਿਰਕਾਂ ਦੀ ਬਹਾਦਰੀ, ਦਲੇਰੀ ਤੇ ਹੈਂਕੜ ਦਾ ਚੰਗਾ ਦਬ-ਦਬਾ ਪੈ ਗਿਆ ਸੀਕਦੀ ਕਦੀ ਕੋਈ ਵਿਰਕ ਘੋੜੀ ਤੇ ਚੜ੍ਹਿਆ ਸਾਡੇ ਪਿੰਡ ਆਉਂਦਾਵੱਡੀ ਸਾਰੀ ਪੱਗ ਸਿਰ ਤੇ ਵਲੀ ਹੁੰਦੀਤੇੜ ਲੱਕ ਦੀ, ਖੁੱਲ੍ਹਾ ਬੰਦ ਗਲੇ ਦਾ ਕੁੜਤਾ ਪਾਇਆ ਹੁੰਦਾਉਹ ਅੱਡੀ ਲਾਈਂ ਘੋੜੇ ਨੂੰ ਬਜ਼ਾਰਾਂ ਥਾਣੀਂ ਭਜਾਈ ਤੁਰਿਆ ਜਾਂਦਾਐਤਲ ਔਤਲ ਦੀ ਉਹਨੂੰ ਕੋਈ ਪਰਵਾਹ ਨਾ ਹੁੰਦੀ, ਭਾਵੇਂ ਕੋਈ ਥੱਲੇ ਆਵੇ ਪਿਆ ਨਾਲ ਦਿਆਂ ਪਿੰਡਾਂ ਚੋਂ ਵਿਰਕਾਂ ਦੇ ਮੁੰਡੇ ਘੋੜੀਆਂ ਤੇ ਚੜ੍ਹ ਕੇ ਸਾਡੇ ਪਿੰਡ ਦੇ ਹਾਈ ਸਕੂਲ ਵਿਚ ਪੜ੍ਹਨ ਲਈ ਆਉਂਦੇ ਤੇ ਸਕੂਲ ਦੀ ਗਰਾਊਂਡ ਵਿਚ ਘੋੜੀਆਂ ਚਰਣ ਲਈ ਖੁੱਲ੍ਹੀਆਂ ਛੱਡ ਦੇਂਦੇਹੈੱਡ ਮਾਸਟਰ ਕਈ ਵਾਰ ਉਹਨਾਂ ਨੂੰ ਰੋਕਦਾਹੈਡਮਾਸਟਰ ਉਹਨਾਂ ਨੂੰ ਲੱਕ ਦੀਦੀ ਬਜਾਏ ਸਕੂਲ ਪਾਜਾਮੇ ਪਾ ਕੇ ਆਉਣ ਲਈ ਕਹਿੰਦਾਉਹ ਪੜ੍ਹਨੋਂ ਹਟ ਜਾਂਦੇ ਪਰ ਆਪਣੀ ਆਦਤੋਂ ਨਾ ਭੌਂਦੇ

-----

ਮੈਂ ਵਿਰਕਾਂ ਨੂੰ ਵਿਰਕ ਸਮਝਦਾ, ਜਾਣੀ ਦੀ ਵਿਰਕ ਬੰਦੇ ਨਹੀਂ ਸਗੋਂ ਕੁਝ ਹੋਰ ਸਨਇਕ ਚੌੜੇ ਚਕਲੇ ਸਰੀਰ ਵਾਲਾ ਬੁੱਢਾ ਵਿਰਕ ਜਿਸ ਨੂੰ ਡੋਰਾ ਡੋਰਾ ਕਹਿੰਦੇ ਸਨ, ਕਈ ਵਾਰ ਕਿਸਾਨ ਕਾਨਫ਼ਰੰਸ ਤੇ ਸਾਡੇ ਪਿੰਡ ਆਉਂਦਾਇਕ ਹੱਥ ਕੰਨ ਤੇ ਰੱਖ ਦੂਜੇ ਹੱਥ ਵਿਚ ਖੂੰਡਾ ਫੜੀ ਉਹ ਸਟੇਜ ਤੇ ਚੜ੍ਹ ਕੇ ਗਾਉਂਦਾ, ਮੁੜ ਅਸੀਂ ਦੇਸ਼ ਚ ਆਜ਼ਾਦੀ ਚ ਲਿਆ ਦਿਆਂਗੇ ਤੇ ਘਰ ਘਰ ਚ ਮੁੜ ਚ ਬਿਜਲੀ ਦੇ ਲਾਟੂ ਜਗਾ ਦਿਆਂਗੇ।।

...........

ਇਹ ਮੇਰਾ ਬਚਪਨ ਸੀ ਜੋ ਬੀਤ ਗਿਆਪਾਕਿਸਤਾਨੋਂ ਏਧਰ ਆ ਕੇ ਜਦ ਮੈਂ 1951 ਵਿਚ ਫਿਰੋਜ਼ਪੁਰ ਆਰ ਐਸ ਡੀ ਕਾਲਜ ਵਿਚ ਦਾਖਲ ਹੋਇਆ ਤਾਂ ਮੇਰਾ ਪੰਜਾਬੀ ਦਾ ਪ੍ਰੋਫੈਸਰ ਕਹਿਣ ਲੱਗਾ,” ਏਥੇ 53 ਮਾਲ ਰੋਡ ਤੇ ਪੰਜਾਬੀ ਦਾ ਇਕ ਲੇਖਕ ਰਹਿੰਦਾ, ਉਹਨੂੰ ਜ਼ਰੂਰ ਮਿਲੀਂ

ਮੈਂ ਇਕ ਸ਼ਾਮ ਨੂੰ ਮਿਲਣ ਗਿਆ ਤੇ ਰਸਮੀ ਸਾਹਬ ਸਲਾਮ ਪਿਛੋਂ ਮੈਂ ਨਾਂ ਪੁਛਿਆ:

ਕੁਲਵੰਤ ਸਿੰਘ ਵਿਰਕ.

ਕੁਲਵੰਤ ਸਿੰਘ ਵਿਰਕ ਮੈਂ ਇੰਜ ਬੋਲ ਪਿਆ ਜਿਵੇਂ ਮੈਨੂੰ ਪਹਿਲਾਂ ਯਕੀਨ ਨਾ ਹੋਵੇ

ਅਮਰ ਕਹਾਣੀਆਂ ਵਿਚ ਮੈਂ ਤੁਹਾਡੀ ਕਹਾਣੀ ਮਾਂਪੜ੍ਹੀ ਸੀ, ਬੜੀ ਸੁਆਦੀ ਸੀ

ਆਹੋ ਉਹ ਜਲੰਧਰ ਮੇਰੇ ਕੋਲ ਆਇਆ ਸੀ, ਕਹਿਣ ਲੱਗਾ ਕੋਈ ਕਹਾਣੀ ਤਾਂ ਭੇਜਣਾ,” ਵਿਰਕ ਨੇ ਬੜੀ ਲਾਪਰਵਾਹੀ ਦੇ ਅੰਦਾਜ਼ ਵਿਚ ਕਿਹਾਤੁਸੀਂ ਵੀ ਲਿਖਦੇ ਹੋ?” ਵਿਰਕ ਨੇ ਪੁੱਛਿਆ

ਹਾਂ ਕੋਸ਼ਿਸ਼ ਕਰਦਾ ਹਾਂ- ਕੁਝ ਕਹਾਣੀਆਂ ਅਮਰ ਕਹਾਣੀਆਂ, ਪੰਜ ਦਰਿਆ ਤੇ ਜੀਵਨ ਪ੍ਰੀਤੀ ਵਿਚ ਛਪੀਆਂ ਹਨ

ਕਿਹੜਾ ਪਿੰਡ ਜੇ…?”

ਏਥੋਂ ਫਿਰੋਜ਼ਪੁਰੋਂ ਵੀਹ ਕੁ ਮੀਲਾਂ ਤੇ ਪਿੰਡ ਗੁੱਦੜ ਢੰਡੀ ਵਿਚ ਜ਼ਮੀਨ ਅਲਾਟ ਹੋਈ ਹੈਪਹਿਲਾਂ ਕੁਝ ਸਾਲ ਬਠਿੰਡੇ ਲਾਗੇ ਬੈਠੇ ਰਹੇ ਹਾਂ

ਪਿੱਛੋਂ ਕਿਹੜੇ ਜ਼ਿਲੇ ਚੋਂ ਆਏ ਜੇ?”

ਸ਼ੇਖ਼ੂਪੁਰਾ

ਸ਼ੇਖ਼ੂਪੁਰਾਵਿਰਕ ਦੀਆਂ ਨਿੱਕੀਆਂ ਨਿੱਕੀਆਂ ਅੱਖਾਂ ਚਮਕ ਉੱਠੀਆਂ

ਹਾਂ ਨਵਾਂ ਪਿੰਡ, ਚੱਕ ਨੰਬਰ 78, ਜ਼ਿਲਾ ਸ਼ੇਖ਼ੂਪੁਰਾ

ਮੈਂ ਵੀ ਉਥੋਂ ਈ ਆਇਆ ਹਾਂਤੁਹਾਡੇ ਨਾਲ ਈ ਸਾਡਾ ਪਿੰਡ ਸੀ ਫੁਲਰਵਨ ਬਾਲ੍ਹੀ ਕੇ ਸਟੇਸ਼ਨ ਦੇ ਲਾਗੇ.

ਲਿਖਾਰੀਆਂ ਦੀਆਂ ਗੱਲਾਂ ਦੇ ਨਾਲ ਨਾਲ ਸਾਨੂੰ ਆਪਣੇ ਪਿੰਡ ਨੇੜੇ ਹੋਣ ਦੀਆਂ ਗੱਲਾਂ ਬਹੁਤੀਆਂ ਸਵਾਦ ਲੱਗੀਆਂ

-----

ਵਿਰਕ ਨਾਲ ਇਹ ਮੇਰੀ ਪਹਿਲੀ ਮੁਲਾਕਾਤ ਸੀਇਹ ਵਿਰਕ ਮੇਰੇ ਡਿੱਠੇ ਹੋਏ ਵਿਰਕਾਂ ਦੇ ਮਨ ਵਿਚ ਖੁੱਭੇ ਹੋਏ ਵਿਰਕਾਂ ਨਾਲੋਂ ਕਿਤੇ ਵੱਖਰਾ ਸੀਇਹਦੀ ਬੋਲੀ ਉਹਨਾਂ ਨਾਲੋਂ ਵੱਖਰੀ ਸੀਇਹ ਤਾਂ ਲਾਹੌਰ ਅੰਮ੍ਰਿਤਸਰ ਵਰਗੇ ਸ਼ਹਿਰਾਂ ਵਿਚ ਐਮ. ਏ. ਐਲ. ਐਲ. ਬੀ. ਤੀਕ ਪੜ੍ਹਿਆ ਹੋਇਆ ਵਿਰਕ ਸੀਪਤਾ ਨਹੀਂ ਇਹਨੇ ਕਿਸੇ ਡੇਰੇ ਵਿਚ ਬੈਠ ਕੇ ਕਦੀ ਮੱਝਾਂ ਦੇ ਡੋਕੇ ਲਏ ਸਨ ਜਾਂ ਨਹੀਂ? ਕਿਸੇ ਘੋੜੀ ਦੀ ਪਿੱਠ ਤੇ ਬਹਿ ਕੇ ਰਾਵੀ ਦਰਿਆ ਦੀਆਂ ਕੱਛਾਂ ਵਿਚ ਰਾਤਾਂ ਜਾਗ-ਜਾਗ ਕੱਟੀਆਂ ਸਨ ਜਾਂ ਨਹੀਂ? ਪਤਾ ਨਹੀਂ ਇਹਨੇ ਚੌੜੇ ਚਕਲੇ ਵਿਰਕਾਂ ਦੀਆਂ ਢਾਣੀਆਂ ਵਿਚ ਬੈਠ ਕੇ ਕਦੀ ਪਹਿਲੇ ਤੋੜ ਦੀ ਪੀਤੀ ਸੀ ਜਾਂ ਨਹੀਂ? ਪਤਾ ਨਹੀਂ ਮਾਲ ਚਾਰਦਿਆਂ ਕਦੀ ਇਹਨੇ ਕਰੀਰਾਂ ਦੇ ਲਾਲ ਡੇਲੇ ਤੇ ਵਣਾਂ ਦੀਆਂ ਪੀਲੂ ਤੋੜ ਤੋੜ ਖਾਧੀਆਂ ਸਨ ਜਾਂ ਨਹੀਂ? ਪਤਾ ਨਹੀਂ ਇਹਨੇ ਸੱਚੇ ਸੌਦੇ ਦੀ ਮੱਸਿਆ ਤੋਂ ਪਰਤਦਿਆਂ ਰਾਹ ਵਿਚ ਕਦੇ ਤਾਰ ਖਿੱਚ ਕੇ ਗੱਡੀ ਖਲ੍ਹਾਰੀ ਸੀ ਜਾਂ ਨਹੀਂ? ਇਹ ਵਿਰਕ ਤਾਂ ਮਾਲ ਰੋਡ ਦੀ ਕੋਠੀ ਦਾ ਵਿਰਕ ਸੀਮੇਰੇ ਮਨ ਦੇ ਕਲਪਿਤ ਵਿਰਕ ਤਾਂ ਸਾਡੀਆਂ ਵੱਟਾਂ ਨਾਲ ਸਾਂਝੀਆਂ ਵੱਟਾਂ ਵਾਲੇ ਵਿਰਕ ਸਨ ਜੋ ਦਿਨੇ ਬਾਪੂ ਜੀ ਨਾਲ ਸ਼ਰਾਬ ਪੀਂਦੇ ਤੇ ਰਾਤੀਂ ਸਾਡੇ ਈ ਟੋਕੇ ਲਾਹ ਖੜਦੇ ਤੇ ਸਵੇਰੇ ਆਪ ਈ ਮੋੜ ਦੇਂਦੇਏਸ ਵਿਰਕ ਦੀਆਂ ਅੱਖਾਂ ਤਾਂ ਨਿੱਕੀਆਂ ਨਿੱਕੀਆਂ ਤੇ ਬੜੀਆਂ ਸੂਖ਼ਮ ਹਨ ਜਿਨ੍ਹਾਂ ਤੇ ਇਹ ਹੋਰ ਸੂਖ਼ਮ ਐਨਕ ਲਗਾਉਂਦਾ ਸੀਮੇਰੇ ਡਿੱਠੇ ਵਿਰਕਾਂ ਦੀਆਂ ਅੱਖਾਂ ਤਾਂ ਜੰਗਲੀ ਲੂੰਬੜਾਂ ਦੇ ਬੱਚਿਆਂ ਦੀਆਂ ਅੱਖਾਂ ਵਰਗੀਆਂ ਸਨ

-----

ਹੁਣ ਵਿਰਕ ਦੀ ਕੋਠੀ ਮੇਰਾ ਆਮ ਆਣ ਜਾਣ ਹੋ ਗਿਆਛਾਹ ਵੇਲਾ ਨਾ ਵੇਖਣਾ, ਲੌਢਾ ਵੇਲਾ ਨਾ ਵੇਖਣਾ, ਦੁਪਹਿਰ ਨਾ ਵੇਖਣੀ, ਰਾਤ ਨਾ ਵੇਖਣੀ, ਜਦੋਂ ਜੀ ਆਉਣਾ, ਵਿਰਕ ਦੀ ਕੋਠੀਜਦੋਂ ਵਿਰਕ ਕੋਲ ਜਾਵੋ, ਚਾਹ ਪੀਤੇ ਬਿਨਾਂ ਵਿਰਕ ਨੇ ਮੁੜਨ ਨਹੀਂ ਦੇਣਾਰੋਟੀ ਵੇਲੇ ਨਾਂਹ ਨਾਂਹ ਕਰਦਿਆਂ ਵੀ ਉਹਨੇ ਖਾਣੇ ਦੀ ਮੇਜ਼ ਤੇ ਨਾਲ ਬਿਠਾਲ ਈ ਲੈਣਾਸ਼ੇਖ਼ਪੁਰੇ ਵਿਰਕ ਦਾ ਵੱਡਾ ਭਰਾ ਦਰਬਾਰਾ ਸਿੰਘ ਵਿਰਕ ਵਕਾਲਤ ਕਰਦਾ ਸੀਸੌ ਮੰਜਾ, ਸੌ ਬਿਸਤਰਾ ਤੇ ਕਈ ਮੱਝਾਂ ਲੋਕਾਂ ਦੇ ਦੁੱਧ ਲੱਸੀ ਪੀਣ ਲਈ ਬੱਝੀਆਂ ਰਹਿੰਦੀਆਂ ਸਨਭਾਵੇਂ ਕਿਸੇ ਨੇ ਵਿਰਕ ਦੇ ਵੱਡੇ ਭਰਾ ਨੂੰ ਵਕੀਲ ਕਰਨਾ ਹੁੰਦਾ ਸੀ ਜਾਂ ਨਹੀਂ, ਠਹਿਰਦਾ ਉਹ ਵਿਰਕ ਦੇ ਘਰ ਈ ਹੁੰਦਾ ਸੀਰਿਹਾ ਕੁਲਵੰਤ ਸਿੰਘ ਵਿਰਕ ਦੇ ਜੇਰੇ ਦਾ ਸਵਾਲ, ਉਹ ਵੀ ਸੁਣੋ

ਜਲੰਧਰੋ ਖ਼ਰੀਦੋ-ਫਰੋਖ਼ਤ ਕਰਦਿਆਂ ਇਕ ਦੁਕਾਨਦਾਰ ਵਿਰਕ ਨਾਲ ਲੜ ਪਿਆਵਿਰਕ ਨੇ ਉਹਨੂੰ ਉਥੇ ਈ ਢਾਹ ਲਿਆ ਤੇ ਕਰਾਰੀਆਂ ਜੜੀਆਂਉਸ ਥੱਲੇ ਪਏ ਨੇ ਲੱਤਾਂ ਮਾਰ ਮਾਰ ਕੇ ਸ਼ੋਅ ਕੇਸਾਂ ਦੇ ਸ਼ੀਸ਼ੇ ਭੰਨ ਸੁੱਟੇਸਾਰਾ ਬਾਜ਼ਾਰ ਇਕੱਠਾ ਹੋ ਗਿਆ ਤੇ ਦੁਕਾਨਦਾਰ ਕਿਸਮ ਦੇ ਲੋਕ ਵਿਰਕ ਨੂੰ ਫੜ ਕੇ ਥਾਣੇ ਲੈ ਗਏਵਿਰਕ ਥਾਣੇ ਦੀ ਕੀ ਪਰਵਾਹ ਕਰਦੇ ਹਨ?

.......

ਪੁਲਸ ਇਨਸਪੈਕਟਰ ਕਹਿਣ ਲੱਗਾ, “ਮੈਂ ਜਾਣਦਾ ਹਾਂ ਤੁਹਾਡਾ ਨਾਂ ਕੁਲਵੰਤ ਸਿੰਘ ਵਿਰਕ ਹੈਤੁਸੀਂ ਪਬਲਿਕ ਰੀਲੇਸ਼ਨਜ਼ ਅਫ਼ਸਰ ਹੋਤੁਹਾਡੀ ਅਪਰੋਚ ਵੱਧ ਤੋਂ ਵੱਧ ਕਮਿਸ਼ਨਰ ਤੀਕ ਹੋ ਸਕਦੀ ਹੈਇਸ ਵੇਲੇ ਤੁਸੀਂ ਕਾਨੂੰਨ ਦੀ ਹਿਰਾਸਤ ਵਿਚ ਹੋ, ਮੈਂ ਤੁਹਾਨੂੰ ਨਹੀਂ ਛੱਡਣਾ

.............

ਵਿਰਕ ਨੇ ਜਵਾਬ ਦਿੱਤਾ, “ਇਨਸਪੈਕਟਰ ਸਾਹਿਬ, ਮੈਂ ਤੁਹਾਨੂੰ ਕਦੋਂ ਆਖਦਾ ਹਾਂ ਕਿ ਤੁਸੀਂ ਮੈਨੂੰ ਛੱਡੋ, ਪਰ ਇਹ ਤਾਂ ਵੇਖੋ ਕਿ ਮੈਂ ਪਤਲਾ ਜਿਹਾ ਆਦਮੀ ਹਾਂਮੈਂ ਭਲਾ ਇਹਨੂੰ ਕੁੱਟ ਸਕਦਾ ਹਾਂ,” ਇਹ ਕਹਿੰਦਿਆਂ ਵਿਰਕ ਨੇ ਆਪਣੀਆਂ ਪਤਲੀਆਂ ਪਤਲੀਆਂ ਬਾਹਵਾਂ ਇਨਸਪੈਕਟਰ ਨੂੰ ਵਿਖਾਈਆਂ

.............

ਬਾਹਵਾਂ ਦੀ ਗੱਲ ਨਹੀਂ, ਵਿਰਕ ਸਾਹਿਬ, ਇਹ ਜੇਰੇ ਦੀ ਗੱਲ ਹੁੰਦੀ ਆਇੰਨਸਪੈਕਟਰ ਨੇ ਬੜੇ ਰੋਅਬ ਨਾਲ ਕਿਹਾਏਨੇ ਨੂੰ ਵਿਰਕ ਦਾ ਕੋਈ ਦੋਸਤ ਉਥੇ ਆ ਗਿਆ ਜੋ ਵਿਰਕ ਨਾਲ ਲਾਅ ਵਿਚ ਪੜ੍ਹਦਾ ਰਿਹਾ ਸੀਉਹਨੇ ਇੰਨਸਪੈਕਟਰ ਨੂੰ ਪੁੱਛਿਆ,

ਤੁਸਾਂ ਵਿਰਕ ਨੂੰ ਕਿਉਂ ਫੜਿਆ ਹੈ?”

ਇਹਨੇ ਲੜਾਈ ਕੀਤੀ ਹੈ

ਲੜਾਈ ਵਿਚ ਇਕ ਦਾ ਕਸੂਰ ਹੁੰਦਾ ਏ ਜਾਂ ਦੋਹਾਂ ਦਾ?”

ਦੋਹਾਂ ਦਾ

ਫਿਰ ਕਰ ਦਿਓ ਦੋਹਾਂ ਨੂੰ ਅੰਦਰਵਕੀਲ ਨੇ ਘੁੰਡੀ ਕੱਢੀਜਦੋਂ ਦੋਹਾਂ ਨੂੰ ਅੰਦਰ ਕਰਨ ਦਾ ਸਵਾਲ ਆਇਆ ਤਾਂ ਦੁਕਾਨਦਾਰ ਕਹਿਣ ਲੱਗਾ ਕਿ ਮੈਂ ਰਾਜ਼ੀਨਾਵਾਂ ਕਰਨ ਲਈ ਤਿਆਰ ਹਾਂ

-----

ਪਬਲਿਕ ਰੀਲੇਸ਼ਨਜ਼ ਅਫ਼ਸਰ ਲੱਗਣ ਤੋਂ ਪਹਿਲਾਂ ਵਿਰਕ ਲੇਅਨਜ਼ ਅਫ਼ਸਰ ਸੀ ਤੇ ਉਹਦਾ ਕੰਮ ਪਾਕਿਸਤਾਨ ਵਿਚ ਰਹਿ ਗਈਆਂ ਹਿੰਦੂ ਸਿੱਖ ਔਰਤਾਂ ਨੂੰ ਹਿੰਦੁਸਤਾਨ ਲਿਆਉਣਾ ਸੀਇਹ ਕੰਮ ਖ਼ਤਰੇ ਵਾਲਾ ਸੀ ਤੇ ਮਜ਼ੇ ਵਾਲਾ ਵੀਮੁਰਦੇ ਦੀ ਤਾਕਤ’, ਓਪਰੀ ਧਰਤੀ‘, ‘ਕੁੜੀ ਦਾ ਦਾਜ‘, ‘ਖੱਬਲ, ‘ਉਜਾੜ, ‘ਮੂਹਲੀ ਵਰਗੇ ਡੌਲੇ ਆਦਿ ਕਹਾਣੀਆਂ ਵਿਰਕ ਦੇ ਏਸ ਨਿੱਜੀ ਤਜਰਬੇ ਵਿਚੋਂ ਈ ਬਾਹਰ ਆਈਆਂ ਸਨਓਧਰ ਰਹਿ ਗਈਆਂ ਇਸਤਰੀਆਂ ਦੇ ਮਨ ਦੀ ਪੀੜ ਨੂੰ ਸਮਝਣ ਦਾ ਵਿਰਕ ਨੂੰ ਅਵਸਰ ਪ੍ਰਾਪਤ ਹੋਇਆਮੈਂ ਇਨ੍ਹਾਂ ਕਹਾਣੀਆਂ ਦੇ ਰਸ ਨੂੰ ਹੋਰ ਵੀ ਵਧੇਰੇ ਮਾਣਿਆ ਕਿਉਂ ਜੇ ਇਹਨਾਂ ਕਹਾਣੀਆਂ ਦਾ ਪਿਛੋਕੜ ਸ਼ੇਖ਼ਪੁਰਾ ਜ਼ਿਲੇ ਦਾ ਵਾਤਾਵਰਨ ਸੀ ਜੋ ਮੈਂ ਅੱਖੀਂ ਡਿੱਠਾ ਹੋਇਆ ਸੀਮੁਰਦੇ ਦੀ ਤਾਕਤਕਹਾਣੀ ਮੇਰੇ ਲਾਗੇ ਈ ਵਾਪਰੀ ਸੀਵਿਰਕ ਉਸ ਵੇਲੇ ਸੱਚਾ ਸੌਦਾ ਕੈਂਪ ਵਿਚ ਨੌਂ ਦਸ ਲੱਖ ਹਿੰਦੂ ਸਿੱਖਾਂ ਦੇ ਕੈਂਪ ਦਾ ਰਾਖਾ ਸੀਕੈਂਪ ਦੇ ਲਾਗਿਉਂ ਗੋਗੀਰਾ ਬਰਾਂਚ ਨਹਿਰ ਵਗਦੀ ਸੀਏਸ ਨਹਿਰ ਵਿਚ ਰੋਜ਼ ਮੁਰਦੇ ਤਰਦੇ ਆਉਂਦੇ ਸਨ ਤੇ ਇਹ ਕਹਾਣੀ ਵਿਰਕ ਦੀ ਪਕੜ ਵਿਚ ਏਥੋਂ ਈ ਆਈ ਸੀ

----

ਲੇਅਜ਼ਨ ਅਫ਼ਸਰ ਲੱਗਣ ਤੋਂ ਪਹਿਲਾਂ ਵਿਰਕ ਫ਼ੌਜ ਵਿਚ ਕਮਿਸ਼ੰਡ ਅਫ਼ਸਰ ਸੀ।। ਇਹ ਗੱਲ ਦੂਜੇ ਸੰਸਾਰ ਯੁੱਧ ਦੇ ਅੰਤ ਦੀ ਹੈਇਕ ਪਾਸੇ ਵਿਰਕ ਦਾ ਪੇਂਡੂ ਪਿਛੋਕੜ ਸੀ, ਦੂਜੇ ਪਾਸੇ ਫ਼ੌਜ ਦੀ ਨੇਮ ਬੱਧ ਨੌਕਰੀਮੁਕੰਮਲ ਡਰੈੱਸ ਵਿਚ ਰਹਿਣਾ ਤੇ ਫੌਜੀ ਡਿਸਿਪਲਨ ਮੰਨਣਾਚਾਚਾ’, “ਕਿਸੇ ਹੋਰ ਨੂੰ ਵੀ’, “ਤੂੰ ਹੀ ਦੱਸ’, “ਧਰਤੀ ਹੇਠਲਾ ਬੌਲਦ’, “ਬਗ਼ਾਵਤਆਦਿ ਕਹਾਣੀਆਂ ਪਿਛੇ ਵਿਰਕ ਦੇ ਫ਼ੌਜੀ ਜੀਵਨ ਦਾ ਤਜਰਬਾ ਕੰਧ ਵਾਂਗ ਖੜ੍ਹਾ ਸੀ

-----

ਫ਼ੌਜੀ ਨੌਕਰੀ ਤੋ ਪਹਿਲਾਂ ਵਿਰਕ ਵਿਦਿਆਰਥੀ ਸੀਉਹਦਾ ਵਿਸ਼ਵਾਸ ਹੈ ਕਿ ਜਿੰਨਾ ਚਿਰ ਕੋਈ ਵਿਦਿਆ ਪ੍ਰਾਪਤ ਕਰਦਾ ਹੈ, ਓਨਾ ਚਿਰ ਉਹ ਆਪਣੇ ਨਿੱਜੀ ਵਾਤਾਵਰਨ ਵਿਚੋਂ ਤਾਰੇ ਵਾਂਗ ਟੁੱਟ ਕੇ ਇਕ ਨਵੇਂ ਮਾਹੌਲ ਦਾ ਤਜਰਬਾ ਹਾਸਲ ਕਰ ਰਿਹਾ ਹੁੰਦਾ ਹੈਇੰਜ ਉਹਦਾ ਪੇਂਡੂ ਪਿਛੋਕੜ ਤੇ ਨਵਾਂ ਤਜਰਬਾ ਉਸ ਨੂੰ ਕਈ ਕੁਝ ਨਵਾਂ ਸੋਚਣ ਲਈ ਮਜਬੂਰ ਕਰਦਾ ਹੈਹਸਦਾ ਬੁੱਤ‘ ‘ਧਰਤੀ ਤੇ ਅਕਾਸ਼‘ ‘ਕੁੱਤਾ ਤੇ ਹੱਡੀ‘ ‘ਸਾਗਰ ਤੇ ਨਿਰਮਲਾ ਆਦਿ ਕਹਾਣੀਆਂ ਅਜਿਹੇ ਤਜਰਬੇ ਦੀ ਦੇਣ ਹਨਜਿੰਨੀਆਂ ਸਫ਼ਲ ਕਹਾਣੀਆਂ ਵਿਰਕ ਨੇ ਪਿੰਡਾਂ ਬਾਰੇ ਤੇ ਪੇਂਡੂ ਪਾਤਰਾਂ ਦੇ ਸੁਭਾਅ ਉਲੀਕਣ ਬਾਰੇ ਲਿਖੀਆਂ ਸਨ, ਉਹ ਬਾਕੀਆਂ ਨਾਲੋਂ ਉੱਤਮ ਹਨ, ‘ਤੂੜੀ ਦੀ ਪੰਡ‘ ‘ਦੁੱਧ ਦਾ ਛੱਪੜ‘ ‘ਓਪਰੀ ਧਰਤੀਤੇ ਚਾਚਾਇਸ ਦੀ ਸਾਖਸ਼ਾਤ ਮਿਸਾਲ ਹਨ।।

ਪੰਜਾਬ ਲੋਕ ਸੰਪਰਕ ਵਿਭਾਗ ਨੇ ਵਿਰਕ ਨੂੰ ਜਾਗਰਤੀ ਦਾ ਐਡੀਟਰ ਨਿਯੁਕਤ ਕੀਤਾ ਤੇ ਵਿਰਕ ਫਿਰੋਜ਼ਪੁਰੋਂ ਬਦਲ ਕੇ ਅੰਬਾਲੇ ਆ ਗਿਆਵਿਰਕ ਦੀ ਦੂਜੀ ਕਿਤਾਬ ਧਰਤੀ ਤੇ ਅਕਾਸ਼ਏਸੇ ਸਮੇਂ ਗਿਆਨੀ ਦੇ ਕੋਰਸ ਵਿਚ ਲੱਗ ਚੁੱਕੀ ਸੀ।

-----

ਵਿਰਕ ਜਦੋਂ ਫਿਰੋਜ਼ਪੁਰੋਂ ਜਾ ਰਿਹਾ ਸੀ ਤਾਂ ਮੇਰੇ ਦਿਲ ਨੂੰ ਖੋਹ ਪੈ ਰਹੀ ਸੀ ਜਿਵੇਂ ਮੇਰੀ ਬਾਂਹ ਭੱਜ ਗਈ ਹੋਵੇ, ਪਰ ਵਿਰਕ ਪਿਕਚਰ ਆਫ ਡੋਰੀਅਨ ਗਰੇਦੇ ਹੈਰੀ ਵਾਂਗ ਭਾਵੁਕ ਨਹੀਂ ਹੁੰਦਾਉਹਦੇ ਨਾਲ ਨਾਲ ਚੱਲਣ ਲਈ ਬੜੀ ਤਿੱਖੀ ਬੁੱਧੀ ਦੀ ਲੋੜ ਹੈਉਹ ਗੱਲਾਂ ਦਾ ਪੋਸਟ ਮਾਰਟਮ ਨਹੀਂ ਕਰਦਾ, ਸਿਰਫ ਨਤੀਜੇ ਹੀ ਦਿੰਦਾ ਹੈਉਹਨਾਂ ਨਤੀਜਿਆਂ ਨੂੰ ਹਰ ਕੋਈ ਛੇਤੀ ਨਾਲ ਸਮਝ ਵੀ ਨਹੀਂ ਸਕਦਾਉਹ ਬਹੁਤ ਪ੍ਰਤਿਭਾਸ਼ਾਲੀ ਹੈ ਤੇ ਪੰਜਾਬੀ ਦੇ ਬਹੁਤੇ ਲੇਖਕਾਂ ਨੂੰ ਅਨਪੜ੍ਹ ਸਮਝਦਾ ਹੈ ਤੇ ਖ਼ਾਸ ਕਰ ਪ੍ਰਾਈਵੇਟ ਐਮ. ਏ. ਕਰਨ ਵਾਲਿਆਂ ਨੂੰਸ਼ਾਇਦ ਪਿਛੋਂ ਉਹਦਾ ਖ਼ਿਆਲ ਬਦਲ ਗਿਆ ਹੋਵੇਕਵਿਤਾ ਨਾਲ ਉਹਨੂੰ ਦੂਰ ਦੀ ਵੀ ਦਿਲਚਸਪੀ ਨਹੀਂ ਹੈ ਪਰ ਸ਼ਿਵ ਕੁਮਾਰ ਦੀ ਮੌਤ ਤੇ ਉਹ ਬਟਾਲੇ ਗਿਆ ਸੀ ਤੇ ਹਸਰਤ ਅਤੇ ਮੀਸ਼ਾ ਵੀ ਉਹਦੇ ਯਾਰਾਂ ਦੀ ਲਿਸਟ ਵਿਚ ਸਨ

-----

ਜਾਗਰਤੀ ਦੀ ਨੌਕਰੀ ਛੱਡ ਕੇ ਵਿਰਕ ਕੇਂਦਰੀ ਸਰਕਾਰ ਦੇ ਸੂਚਨਾ ਵਿਭਾਗ ਵਿਚ ਇਨਫ਼ਰਮੇਸ਼ਨ ਅਫ਼ਸਰ ਲੱਗ ਕੇ ਕਈ ਵਰ੍ਹੇ ਜਲੰਧਰ ਰਿਹਾਜਲੰਧਰ ਰਹਿੰਦਿਆਂ ਉਹਨੇ ਬਹੁਤ ਸਾਰੀਆਂ ਕਹਾਣੀਆਂ ਇਸਤਰੀ ਮਨੋ ਵਿਗਿਆਨ ਤੇ ਆਰਥਕ ਔਕੜਾਂ ਬਾਰੇ ਵੀ ਲਿਖੀਆਂਜਲੰਧਰ ਰਹਿ ਕੇ ਉਹਨੂੰ ਇਕ ਦੂਜੇ ਲੇਖਕਾਂ ਦੀਆਂ ਚੁਗਲੀਆਂ ਸੁਣਨ ਦੀ ਆਦਤ ਪੈ ਗਈ ਸੀ ਤੇ ਉਹਨੂੰ ਝੂਠੇ ਨਾਵਾਂ ਹੇਠ ਉਲਟ-ਪੁਲਟ ਚਿੱਠੀਆਂ ਵੀ ਆਉਂਦੀਆਂ ਰਹਿੰਦੀਆਂ ਸਨ

-----

ਲੜੀ ਜੋੜਨ ਲਈ ਦੂਜਾ ਭਾਗ ( ਹੇਠਲੀ ਪੋਸਟ ) ਪੜ੍ਹੋ ਜੀ।


No comments: