ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Tuesday, February 16, 2010

ਸ਼ਾਮ ਸਿੰਘ (‘ਅੰਗ ਸੰਗ’) - ਹਰ ਖੇਤਰ ਦੇ ਅੰਦਰ ਕਿਉਂ ਹੁੰਦਾ ਕੇਵਲ ਪ੍ਰਦਰਸ਼ਨ - ਲੇਖ

ਹਰ ਖੇਤਰ ਦੇ ਅੰਦਰ ਕਿਉਂ ਹੁੰਦਾ ਕੇਵਲ ਪ੍ਰਦਰਸ਼ਨ

ਲੇਖ

ਕਿਧਰੇ ਵੀ ਵਿਚਰਿਆ ਜਾਏ ਪ੍ਰਦਰਸ਼ਨ ਗ਼ੈਰ-ਹਾਜ਼ਿਰ ਨਹੀਂ ਹੁੰਦਾਦਿਖਾਵਾ ਜਿਵੇਂ ਸਮਾਜ ਦੇ ਹਰ ਖੇਤਰ ਦਾ ਸੁਭਾਅ ਬਣ ਗਿਆ ਹੋਵੇਅਜਿਹਾ ਸੁਭਾਅ ਜਿਹੜਾ ਹਰ ਪਲ ਪ੍ਰਗਟ ਹੋਏ ਬਗੈਰ ਰਹਿਣ ਵਾਸਤੇ ਤਿਆਰ ਨਹੀਂਚੰਗੇ ਭਲੇ ਵਿਚਰਦੇ ਸਮਾਜ ਵਿਚ ਪਤਾ ਨਹੀਂ ਇਹ ਛਲ-ਕਪਟ ਭਰਿਆ ਦਿਖਾਵਾ ਕਦੋਂ ਅਤੇ ਕਿਧਰੋਂ ਆ ਦਾਖਲ ਹੋਇਆਇਸ ਨੇ ਅਜਿਹੀ ਵੱਡੀ ਲਪੇਟ ਮਾਰੀ ਕਿ ਅੱਜ ਇਸ ਦੀ ਮਾਰ ਤੋਂ ਸ਼ਾਇਦ ਹੀ ਕੋਈ ਬਾਹਰ ਰਹਿ ਗਿਆ ਹੋਵੇਇਹ ਰੋਗ ਹੈ ਜਾਂ ਅਲਾਮਤ, ਸ਼ੌਕ ਹੈ ਜਾਂ ਹਉਮੈਂ ਪਰ ਇਸਨੇ ਇਕ ਗੱਲ ਜ਼ਰੂਰ ਸਾਬਤ ਕਰ ਦਿੱਤੀ ਕਿ ਸਮਾਜ ਤੇ ਜ਼ਿੰਦਗੀ ਦਾ ਕੋਈ ਪਹਿਲੂ ਨਹੀਂ ਜਿੱਥੇ ਇਸ ਦਾ ਭਰਪੂਰ ਡੰਕਾ ਨਾ ਵੱਜਦਾ ਹੋਵੇਹੋਵੇ ਵੀ ਕਿਉਂ ਨਾ, ਅਸੀਂ ਹੀ ਤਾਂ ਹਾਂ ਸਭ ਇਸ ਦਾ ਖ਼ੂਬ ਡੰਕਾ ਵਜਾਉਣ ਵਾਲੇ, ਇਸੇ ਸਮਾਜ ਦੇ ਬਸ਼ਿੰਦੇ

-----

ਪੜ੍ਹਿਆਂ - ਸੁਣਿਆਂ ਅਤੇ ਦੇਖਿਆਂ- ਜਾਣਿਆਂ ਏਹੀ ਹੈ ਕਿ ਕੁਦਰਤ ਦੀ ਗੋਦ ਵਿਚ ਰਹਿੰਦਾ ਰਹਿੰਦਾ ਮਨੁੱਖ ਤਜਰਬੇ ਅਤੇ ਅਕਲ ਦੇ ਦੁਆਰ ਖੁੱਲ੍ਹਣ ਦੇ ਨਾਲ-ਨਾਲ ਸੱਭਯ ਹੁੰਦਾ ਗਿਆਉਸਨੇ ਰਹਿਣ ਸਹਿਣ ਵਾਸਤੇ ਨਵੀਆਂ ਸਹੂਲਤਾਂ ਲੱਭੀਆਂ ਅਤੇ ਨਵੇਂ ਢੰਗ ਤਰੀਕੇਕੱਲੇ ਕੱਲੇ ਰਹਿਣ ਬਾਅਦ ਇਕੱਠੇ ਹੋ ਕੇ ਰਹਿਣ ਦਾ ਆਗਾਜ਼ ਹੋਇਆਇਕ ਦੂਜੇ ਨਾਲ ਵਾਹ ਪੈਂਦਾ ਗਿਆ ਅਤੇ ਜੀਊਣ ਦੇ ਨਵੇਂ ਰਾਹ ਖੁੱਲ੍ਹਦੇ ਗਏ ਅਤੇ ਨਵੇਂ ਅੰਦਾਜ਼ਨਵੀਆਂ ਕਾਢਾਂ ਕੱਢੀਆਂ ਅਤੇ ਕੁਦਰਤ ਨੂੰ ਚੁਣੌਤੀਆਂ ਦੇਣ ਤੋਂ ਵੀ ਪਿੱਛੇ ਨਾ ਰਿਹਾਜਿੱਥੇ ਮਨੁੱਖ ਨੇ ਖ਼ੂਬੀਆਂ ਅਤੇ ਗੁਣਾਂ ਨੂੰ ਕਮਾਇਆ ਉਥੇ ਕਈ ਤਰ੍ਹਾਂ ਦੀਆਂ ਬੁਰਾਈਆਂ ਅਤੇ ਅਲਾਮਤਾਂ ਵੀ ਪਿੱਛੇ ਨਾ ਰਹੀਆਂਦਿਖਾਵੇ ਦਾ ਗੁਣ/ਔਗੁਣ ਵੀ ਇਨ੍ਹਾਂ ਦਾ ਹੀ ਇਕ ਹਿੱਸਾ ਹੈ ਜਿਸ ਤੋਂ ਸ਼ਾਇਦ ਕੋਈ ਵੀ ਬਚਿਆ ਹੋਇਆ ਨਹੀਂ

-----

ਕਿੰਨੀ ਗੈਰ-ਹਾਜ਼ਰੀ ਹੈ ਇਹ ਵੱਡੀ ਬੀਮਾਰੀ

ਅਮੀਰੀ, ਸਮਾਜਕ ਸਟੇਟਸ, ਸਟੈਂਡਰਡ, ਅਫ਼ਸਰੀ ਠਾਠ ਅਤੇ ਹਉਮੈ ਨੇ ਏਡੀ ਵੱਡੀ ਛਾਲ ਮਾਰੀ ਹੈ ਜਿਹੜੇ ਉਸਦੀ ਧੌਣ ਨੂੰ ਬਿਨਾਂ ਕਿੱਲ ਤੋਂ ਹੀ ਅਕੜਾਈ ਰੱਖਦੇ ਹਨ ਅਤੇ ਕਦੇ ਢਿੱਲੀ ਨਹੀਂ ਪੈਣ ਦਿੰਦੇਜਿਸ ਕਿਸੇ ਚ ਵੀ ਅਜਿਹੇ ਤੱਤ ਜਾਂ ਛਲਾਵੇ ਆ ਜਾਣ ਉਹ ਯਤਨ ਕਰਨ ਤੇ ਵੀ ਇਨ੍ਹਾਂ ਦੇ ਗਹਿਰੇ ਅਸਰ ਤੋਂ ਮੁਕਤ ਹੋਣ ਵਾਸਤੇ ਤਿਆਰ ਨਹੀਂ ਹੁੰਦੇਉਹ ਆਪਣੀ ਬਣੀ ਹੋਈ ਸ਼ਾਨ ਅਤੇ ਫ਼ੋਕੀ ਠਾਠ ਤਿਆਗ ਨਹੀਂ ਸਕਦੇ ਕਿਉਂਕਿ ਇਹ ਕੁਝ ਕਿਰ ਜਾਣ ਤੋਂ ਬਾਅਦ ਉਨ੍ਹਾਂ ਨੂੰ ਕੁਝ ਇਸ ਤਰ੍ਹਾਂ ਜਾਪਣ ਲੱਗ ਪੈਂਦਾ ਹੈ ਕਿ ਉਨ੍ਹਾਂ ਵਿਚ ਬਣੀ ਬਣਾਈ ਸ਼ਾਨ ਹੀ ਨਹੀਂ ਰਹੀ ਅਤੇ ਕਮਾਇਆ ਹੋਇਆ ਸਮਾਜਕ/ਆਰਥਿਕ ਰੁਤਬਾ ਅਤੇ ਸਟੈਂਡਰਡ ਹੀ ਨਹੀਂ ਰਿਹਾਅਜਿਹੇ ਲੋਕਾਂ ਲਈ ਦਿਖਾਵਾ ਫੋਕੀ ਆਕਸੀਜ਼ਨ ਵੀ ਹੈ ਅਤੇ ਸ਼ਾਇਦ ਸੰਜੀਵਨੀ ਬੂਟੀ ਵੀ

-----

ਪਦਾਰਥਾਂ ਦੀ ਖਿੱਚ ਨੇ ਮਾਨਵ ਦੀ ਅਜਿਹੀ ਦੌੜ ਲਗਾਈ ਕਿ ਸਾਰੇ ਸਮਾਜ ਦੇ ਸਿਰ ਤੇ ਪਦਾਰਥਵਾਦ ਦਾ ਗਲਬਾ ਹੋ ਕੇ ਰਹਿ ਗਿਆਪਦਾਰਥਾਂ ਦੇ ਝਮੇਲੇ ਨੇ ਪ੍ਰਦਰਸ਼ਨ/ਦਿਖਾਵੇ ਨੂੰ ਅਜਿਹੇ 'ਚਾਰ ਚੰਨਲਾਏ ਕਿ ਇਨ੍ਹਾਂ ਦੀ ਚੁੰਧਿਆ ਦੇਣ ਵਾਲੀ ਚਾਨਣੀ ਵਿਚ ਸਾਰੇ ਫਸ ਕੇ ਰਹਿ ਗਏਰਜਵਾੜਿਆਂ, ਅਮੀਰਾਂ, ਰਾਜਸੀ ਨੇਤਾਵਾਂ ਅਤੇ ਧਾਰਮਿਕ ਰਹਿਬਰਾਂ ਦੀ ਸਮੁੱਚੀ ਦੌੜ ਦਾ ਅੰਤ ਪਦਾਰਥਾਂ ਤੱਕ ਹੋ ਕੇ ਰਹਿ ਗਿਆਅਮੀਰਾਂ ਅਤੇ ਰਾਜਸੀ ਲੋਕਾਂ ਨੇ ਤਾਂ ਦਿਖਾਵੇ ਦੇ ਝਮੇਲਿਆਂ ਦਾ ਸ਼ਿਕਾਰ ਹੋਣਾ ਹੀ ਸੀ, ਧਾਰਮਿਕ ਰਹਿਬਰ ਵੀ ਇਸ ਹਉਮੈਂ ਭਰੀ ਅਲਾਮਤ ਤੋਂ ਬਚ ਕੇ ਨਾ ਰਹਿ ਸਕੇਰਾਜਸੀ ਕਾਨਫਰੰਸਾਂ ਵਿਚ ਹੁੰਦੀਆਂ ਤਕਰੀਰਾਂ ਅਤੇ ਧਾਰਮਿਕ ਸਮਾਗਮਾਂ ਵਿਚ ਹੁੰਦੇ ਪ੍ਰਵਚਨ ਹਉਮੈਂ ਦੇ ਚੁਬਾਰੇ ਵਿਚ ਚੜ੍ਹੇ ਹੁੰਦੇ ਹਨ, ਨਿਮਰਤਾ ਦੇ ਛਤਰ ਹੇਠ ਨਹੀਂ ਖੜ੍ਹਦੇਦੋਹਾਂ ਦਾ ਮਨੋਰਥ ਗੁੱਡਾ ਬੰਨ੍ਹਣਾ ਹੈ ਜਾਂ ਕੁੱਲਾ ਉੱਚਾ ਕਰਨਾ

-----

ਅੱਗੇ ਲੰਘਣ ਦੀ ਦੌੜ ਨੇ ਦਿਖਾਵੇ ਨੂੰ ਅਜਿਹੀ ਸ਼ਹਿ ਦਿੱਤੀ ਕਿ ਦੇਖਾ-ਦੇਖੀ ਹਰ ਕੋਈ ਮੁਕਾਬਲੇਬਾਜ਼ੀ ਦਾ ਸ਼ਿਕਾਰ ਹੋ ਕੇ ਰਹਿ ਗਿਆਰਾਜਸੀ ਕਾਨਫਰੰਸਾਂ ਰੋਡ-ਸ਼ੋਅ ਹੋ ਕੇ ਰਹਿ ਗਈਆਂ, ਧਰਮ ਆਪਣਾ ਪ੍ਰਗਟਾਵਾ ਕਰਨ ਵਾਸਤੇ ਢੋਲ-ਢਮੱਕੇ ਨਾਲ ਸੜਕਾਂ ਤੇ ਤੁਰਨ ਲੱਗ ਪਏ ਅਤੇ ਵਿਆਹ ਨਿਰੇ ਮੇਲੇ ਬਣ ਕੇ ਰਹਿ ਗਏ, ਜਿਨ੍ਹਾਂ ਵਿਚ ਸੁਧਾਰ ਹੋਣ ਦੀ ਕੋਈ ਗੁੰਜਾਇਸ਼ ਹੀ ਨਹੀਂਸਿੱਖਿਆ ਦੇ ਖੇਤਰ ਵਿਚ ਹਾਸਲ ਕੀਤੀਆਂ ਡਿਗਰੀਆਂ ਦਾ ਕੋਈ ਮੁੱਲ ਨਾ ਰਹਿਣ ਕਾਰਨ ਉਹ ਦਿਖਾਵੇ-ਮਾਤਰ ਰਹਿ ਗਈਆਂਉਨ੍ਹਾਂ ਦਾ ਉਹ ਸਤਿਕਾਰ ਨਹੀਂ ਰਿਹਾ ਜੋ ਹੋਣਾ ਚਾਹੀਦਾ ਹੈ ਅਤੇ ਨਾ ਹੀ ਉਨ੍ਹਾਂ ਨਾਲ ਉਹ ਨੌਕਰੀ ਮਿਲਦੀ ਹੈ ਜਿਹੜੀ ਉਸ ਮੁਤਾਬਿਕ ਦੂਰ ਨਹੀਂ ਰਹਿਣੀ ਚਾਹੀਦੀਸਾਡੀਆਂ ਮਾਵਾਂ-ਭੈਣਾਂ, ਧੀਆਂ ਧਿਆਣੀਆਂ ਨੇ ਕੱਪੜਿਆਂ ਨੂੰ ਘਟਾ ਕੇ ਪਾਉਣ ਨਾਲ ਵੀ ਪ੍ਰਦਰਸ਼ਨ ਵਿਚ ਹਿੱਸਾ ਪਾਇਆ ਜਿਸ ਨੂੰ ਚੰਗਾ ਨਹੀਂ ਕਿਹਾ ਜਾ ਸਕਦਾਜਿਸਮਾਂ ਦਾ ਪ੍ਰਦਰਸ਼ਨ ਸਮਾਜ ਨੂੰ ਨਿਘਾਰ ਵੱਲ ਲਿਜਾਣ ਵਾਲਾ ਹੈ, ਅਗਾਂਹ ਲਿਜਾਣ ਵਾਲਾ ਨਹੀਂਚੇਤਰ ਮੌਕੇ ਹਾੜ੍ਹ ਠੀਕ ਨਹੀਂ, ਹਉਮੈ ਅੱਖ ਨੂੰ ਰੜਕੇਗੀ, ਬੇਹਤਰ ਥਾਂ ਤੇ ਕਾਲੇ ਦਾਗ਼ ਚੰਗੇ ਨਹੀਂ ਲੱਗਦੇ ਅਤੇ ਇੰਜ ਹੀ ਪ੍ਰਦਰਸ਼ਨ ਜਾਂ ਦਿਖਾਵਾ ਹੋਵੇਗਾ ਤਾਂ

ਕਿਉਂਹਾਜ਼ਿਰ ਹੋਵੇਗਾ

.............

ਕਿਉਂ ਹਾੜ੍ਹ ਦਿਖਾਵੇ ਅੱਖਾਂ, ਹਰ ਚੇਤਰ ਦੇ ਅੰਦਰ

ਕਿਉਂ ਬੁਰੇ ਤੇ ਦਾਗ਼ ਨੇ ਕਾਲੇ, ਰੇ ਬੇਹਤਰ ਦੇ ਅੰਦਰ

ਕਿਉਂ ਰੜਕਦੀ ਰਹਿੰਦੀ ਹਉਮੈ, ਹਰ ਨੇਤਰ ਦੇ ਅੰਦਰ

ਕਿਉਂ ਹੁੰਦਾ ਕੇਵਲ ਪ੍ਰਦਰਸ਼ਨ, ਹਰ ਖੇਤਰ ਦੇ ਅੰਦਰ

..............

ਜਾਪਦੈ ਕਿ ਸੂਝ-ਬੂਝ ਦੀ ਘਾਟ ਹੈ, ਅਸਲੀਅਤ ਦਾ ਇਲਮ ਨਹੀਂ ਅਤੇ ਹਉਮੈ/ਹੰਕਾਰ ਸਮੇਂ ਦੀ ਹਵਾ ਤੇ ਸਵਾਰ ਹੈ ਜਿਸ ਕਾਰਨ ਦਿਖਾਵਾ ਹੋ ਰਿਹਾ ਹੈ ਜੋ ਹੋਣੋਂ ਹਟ ਨਹੀਂ ਸਕਦਾਜੇ ਮਨ ਵਿਚ ਚਾਨਣ ਹੋ ਜਾਵੇ ਤਾਂ ਪ੍ਰਦਰਸ਼ਨ ਦੀ ਉੱਕਾ ਹੀ ਜ਼ਰੂਰਤ ਨਹੀਂ, ਇਹ ਬੇਮਾਅਨਾ ਹੋ ਕੇ ਰਹਿ ਜਾਵੇਗਾ

-----

ਇਨਾਮਾਂ ਦੀ ਉਹ ਕਦਰ ਨਹੀਂ

ਹੁਣ ਇਨਾਮਾਂ ਦੀ ਉਹ ਕਦਰ ਨਹੀਂ ਰਹਿ ਗਈ ਜਿਹੜੀ ਕਦੇ ਕਾਇਮ ਹੋਈ ਸੀ ਅਤੇ ਲੋਕ ਇਨਾਮ ਜੇਤੂ ਨੂੰ ਦੇਖਣ ਲਈ ਤਾਂਘਦੇ ਹੁੰਦੇ ਸਨਹੁਣ ਇਨਾਮ ਠੀਕ ਥਾਂ ਨਾ ਜਾਣ ਕਾਰਨ ਇਨਾਮਾਂ ਦੀ ਬੇਕਦਰੀ ਹੋ ਗਈ ਜਿਸ ਕਾਰਨ ਲੋਕਾਂ ਵਿਚ ਇਨ੍ਹਾਂ ਬਾਰੇ ਕੋਈ ਦਿਲਚਸਪੀ ਨਹੀਂਕਿਸੇ ਨੂੰ ਮਿਲ ਜਾਏ, ਨਾ ਮਿਲ ਜਾਏ ਜ਼ਰਾ ਮਾਤਰ ਕੋਈ ਵੀ ਫ਼ਰਕ ਨਹੀਂ ਪੈਂਦਾਹਾਂ ਜਿਨ੍ਹਾਂ ਨੂੰ ਨਹੀਂ ਮਿਲਦਾ ਉਨ੍ਹਾਂ ਨੂੰ ਤਕਲੀਫ਼ ਜ਼ਰੂਰੀ ਹੁੰਦੀ ਹੋਵੇਗੀ ਪਰ ਜਿਨ੍ਹਾਂ ਹੱਕਦਾਰਾਂ ਨੂੰ ਨਹੀਂ ਮਿਲਦਾ ਤਾਂ ਉਸ ਖੇਤਰ ਦੇ ਜਾਣਕਾਰਾਂ ਤੱਕ ਨੂੰ ਤਕਲੀਫ਼ ਜ਼ਰੂਰ ਹੁੰਦੀ ਹੋਵੇਗੀਜਿਨ੍ਹਾਂ ਮਾੜਿਆਂ ਅਤੇ ਬੇਹੱਕਿਆਂ ਨੂੰ ਮਿਲਦਾ ਹੈ, ਉਨ੍ਹਾਂ ਬਾਰੇ ਵੀ ਕਿੰਤੂ-ਪ੍ਰੰਤੂ ਹੋਏ ਬਗੈਰ ਨਹੀਂ ਰਹਿੰਦੇ

-----

ਹਾਂ ਜੇ ਕਿਸੇ ਚੰਗੇ ਅਤੇ ਸੱਚ-ਮੁੱਚ ਉਚ ਪੱਧਰੇ ਨੂੰ ਇਨਾਮ ਮਿਲਾ ਤਾਂ ਉਸਦਾ ਆਪਣਾ ਹੀ ਨਾਂ ਉੱਚਾ ਨਹੀਂ ਹੁੰਦਾ, ਉਸਦੇ ਉਚੇ ਮਿਆਰ ਦਾ ਸਨਮਾਨ ਹੀ ਨਹੀਂ ਹੁੰਦਾ, ਸਗੋਂ ਇਨਾਮ ਦੇ ਕੱਦ ਵਿਚ ਵੀ ਵਾਧਾ ਹੋਏ ਬਿਨਾਂ ਨਹੀਂ ਰਹਿੰਦਾਲੋਕ ਅਸ਼-ਅਸ਼ ਕਰ ਉਠਦੇ ਹਨ ਅਤੇ ਉਸਨੂੰ ਦੇਖਣ/ਸੁਣਨ ਲਈ ਤਾਂਘਦੇ ਹਨ ਤਾਂ ਕਿ ਉਹ ਇਹ ਪਤਾ ਲਾ ਸਕਣ ਕਿ ਉਨ੍ਹਾਂ ਦੇ ਨਾਇਕ ਦਾ ਕੀ ਰੁਤਬਾ ਹੈ ਤੇ ਕੀ ਸਥਾਨ, ਉਸਦੇ ਕਿਹੋ ਜਿਹੇ ਬੋਲ ਹਨ ਅਤੇ ਕਿਹੋ ਜਿਹਾ ਅੰਦਾਜ਼

-----

ਚੰਗਾ ਤਾਂ ਏਹੀ ਹੈ ਕਿ ਇਨਾਮ ਹੱਕਦਾਰ ਨੂੰ ਹੀ ਮਿਲੇ ਤਾਂ ਕਿ ਇਨਾਮ ਦਾ ਵੱਕਾਰ ਬਣਿਆ ਰਹੇ ਅਤੇ ਸਿਫ਼ਾਰਸ਼ੀ ਦੇ ਹੱਥ ਚ ਜਾਣ ਤੋਂ ਬਚਿਆ ਰਹੇਪਰ ਅੱਜ-ਕੱਲ੍ਹ ਇੰਜ ਹੁੰਦਾ ਨਹੀਂ, ਹੱਕਦਾਰ ਹੱਥ ਮਲਦਾ ਰਹਿ ਜਾਂਦਾ ਹੈ ਅਤੇ ਬੇਹੱਕਾ ਸਿਫਾਰਸ਼ ਨਾਲ ਮੈਦਾਨ ਮਾਰੇ ਬਗੈਰ ਨਹੀਂ ਰਹਿੰਦਾਇਨਾਮਾਂ ਦੀ ਕਦਰ ਬਚਾਉਣੀ ਹੈ ਅਤੇ ਕੱਦ ਵਧਾਉਣਾ ਹੈ ਤਾਂ ਇਨਾਮ ਦੇਣ ਦਾ ਫ਼ੈਸਲਾ ਕਰਨ ਵਾਲਿਆਂ ਨੂੰ ਨਿਆਂ ਦਾ ਦੀਵਾ ਜਗਾ ਦੇ ਰੱਖਣਾ ਪਵੇਗਾ ਅਤੇ ਸੱਚ ਨੂੰ ਹਰ ਹਾਲ ਜੀਊਂਦਾ ਰੱਖਣਾ ਪਵੇਗਾ

No comments: