ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Tuesday, February 16, 2010

ਕੇਹਰ ਸ਼ਰੀਫ਼ - ਕਿਹੜੇ ਰਾਹ – ਕਿਹੜੀਆਂ ਵਾਟਾਂ - ਲੇਖ

ਕਿਹੜੇ ਰਾਹ ਕਿਹੜੀਆਂ ਵਾਟਾਂ

ਲੇਖ

ਲੋਕ ਆਮ ਤੌਰ ਤੇ ਸਮੇਂ ਦੀ ਧਾਰਾ ਵੇਖ ਕੇ ਚੱਲਣ ਦੇ ਆਦੀ ਹੋ ਗਏ ਹਨਨਵੀਆਂ ਪੈੜਾਂ ਪਾਉਣ ਵਾਲੇ ਬਹੁਤ ਹੀ ਘੱਟ ਲੋਕ ਮਿਲਦੇ ਹਨ, ਜੋ ਸੱਚਮੁੱਚ ਜ਼ਿੰਦਗੀ ਨਾਲ ਸਬੰਧਤ ਗੰਭੀਰ ਮੁੱਦਿਆਂ/ਮਸਲਿਆਂ ਵਲ ਸੁਹਿਰਦਤਾ ਤੇ ਸੋਝੀ ਭਰੀ ਰੁਚੀ ਰੱਖਦੇ ਹੋਣਬਹੁਤੇ ਤਾਂ ਵਗਦੀ ਗੰਗਾਵਿਚ ਹੱਥ ਧੋ ਕੇ ਆਪਣਾ ਆਪ ਛੱਡ ਹੋਰਾਂ ਵਰਗੇ ਹੋਏ ਚਾਹੁੰਦੇ ਹਨ ਜਾਂ ਫੇਰ ਉਸ ਵੱਗ ਵਿਚ ਰਲ਼ਿਆ ਚਾਹੁੰਦੇ ਹਨ ਜਿਹੜਾ ਵੱਗ ਗਲ਼ ਪਈ ਪੰਜਾਲ਼ੀ ਦਾ ਭਾਰ ਢੋਣ ਅਤੇ ਖੋਪੇ ਲੱਗੀ ਜ਼ਿੰਦਗੀ ਨੂੰ ਹੰਢਾਉਣ ਦਾ ਆਦੀ ਹੋ ਚੁੱਕਿਆ ਹੈ, ਕਿਉਂਕਿ ਹਵਾ ਦੇ ਰੁਖ਼ ਚੱਲਣਾ ਸੌਖਾ ਹੁੰਦਾ ਹੈਹਵਾ ਦਾ ਰੁਖ਼ ਮੋੜਨਾ ਔਖਾ ਤਾਂ ਜ਼ਰੂਰ ਹੁੰਦਾ ਹੈ ਪਰ ਅਸੰਭਵ ਬਿਲਕੁਲ ਨਹੀਂਇਤਿਹਾਸ ਵਿਚ ਇਸ ਦੀਆਂ ਕਾਫੀ ਸਾਰੀਆਂ ਮਿਸਾਲਾਂ ਮਿਲਦੀਆਂ ਹਨਇਤਿਹਾਸ ਸਿਰਜਣ ਵਾਸਤੇ ਸਦਾ ਹੀ ਮਰਜੀਵੜਿਆਂ ਦੀ ਲੋੜ ਪੈਂਦੀ ਹੈ

-----

ਨਵੀਆਂ ਪੈੜਾਂ ਪਾਉਣ ਵਾਸਤੇ ਨਵੀਂ ਸੋਚ ਅਤੇ ਨਵੇਂ ਜੋਸ਼ ਦੀ ਲੋੜ ਪੈਂਦੀ ਹੈਨਵੀਂ ਸੋਚ ਵਾਸਤੇ ਮਨ ਦਾ ਜਗਿਆਸੂ, ਖੋਜੀ ਤੇ ਪਾਰਖੂ ਹੋਣਾ ਬਹੁਤ ਜ਼ਰੂਰੀ ਹੁੰਦਾ ਹੈਨਵੇਂ ਤੇ ਪੁਰਾਣੇ ਅਤੇ ਖਰੇਮਾੜੇ ਦੀ ਨਿਰਖ, ਪਰਖ ਕਰਨ ਵਾਸਤੇ ਸੋਚ ਨੂੰ ਤਿੱਖਿਆਂ/ਤਕੜਿਆਂ ਪਰ ਸਮਤੋਲ ਕਰਦਿਆਂ ਵਿਗਸੀ ਸੂਝ ਦੇ ਆਸਰੇ ਨਵੀਆਂ ਧਾਰਨਾਵਾਂ, ਨਵੀਆਂ ਜੁਗਤਾਂ ਨਾਲ ਜੁੜਨਾ/ਜੂਝਣਾ ਪੈਂਦਾ ਹੈਇਹ ਤਾਂ ਫੇਰ ਉਹ ਹੀ ਕਰ ਸਕੇਗਾ ਜਿਸ ਦੇ ਮਨ ਮਸਤਕ ਵਿਚ ਚਿੰਤਨ ਦਾ ਦੀਵਾ ਬਲਦਾ ਹੋਵੇ, ਮਨੁੱਖਤਾ ਦਾ ਦਰਦ ਵਸਦਾ ਹੋਵੇ, ਲੋਕਾਈ ਦਾ ਦੁੱਖ ਹਰਨ ਦੀ ਤਾਂਘ ਘਰ ਕਰੀ ਬੈਠੀ ਹੋਵੇ ਤਾਂ ਫੇਰ ਉਹ ਆਪਣੇ ਵਿਚਾਰਾਂ ਨਾਲ, ਆਪਣੇ ਅਨੁਭਵ ਦੇ ਆਸਰੇ ਹੋਰਨਾਂ ਨੂੰ ਵੀ ਆਪਣੇ ਵਿਚਾਰਾਂ ਨਾਲ ਪ੍ਰਭਾਵਿਤ ਕਰਦਿਆਂ ਆਪਣੇ ਨਾਲ ਰਲਾ ਕੇ ਸੱਚ ਦੀ ਇਕ ਲਹਿਰ ਉਸਾਰਨ ਦਾ ਜ਼ੋਖ਼ਮ ਭਰਿਆ ਰਾਹ ਅਪਣਾ ਸਕਦਾ ਹੋਵੇਅਜਿਹਾ ਕਾਰਜ ਕਿਸੇ ਵੀ ਲਹਿਰ ਤੋਂ ਬਿਨਾ ਅੱਗੇ ਨਹੀਂ ਵਧ ਸਕਦਾਜਿਸ ਨੇ ਕਿਸੇ ਚੰਗੇ ਕਾਰਜ ਦਾ ਨਿਸਚਾ ਕਰ ਹੀ ਲਿਆ ਹੋਵੇ ਉਹ ਫੇਰ ਜਤਨ ਕਰਕੇ ਆਪਣੇ ਵਰਗੇ ਹੋਰ ਲੋਕ ਵੀ ਲੱਭ ਹੀ ਲੈਂਦਾ ਹੈ ਜੋ ਉਸ ਕਾਰਜ ਨੂੰ ਨੇਪਰੇ ਚਾੜ੍ਹਨ ਵਾਸਤੇ ਮੱਦਦਗਾਰ ਸਾਬਤ ਹੋ ਸਕਦੇ ਹੋਣ, ਔਖੇ ਕਾਰਜ ਦਾ ਭਾਰ ਵੰਡਾਅ ਸਕਦੇ ਹੋਣਜਤਨ ਜਾਰੀ ਰੱਖੇ ਜਾਣ ਤਾਂ ਕੀਤੀ ਮਿਹਨਤ ਨੂੰ ਫਲ ਪੈਂਦਾ ਹੀ ਹੈਇਹ ਵੀ ਅੱਜ ਦੀ ਦੁੱਖ ਭਰੀ ਅਸਲੀਅਤ ਹੈ ਕਿ ਜਿਵੇਂ ਜਿਵੇਂ ਇਨਸਾਨ ਦੀਆਂ ਪਦਾਰਥਕ ਲੋੜਾਂ ਪੂਰੀਆਂ ਹੁੰਦੀਆਂ ਜਾ ਰਹੀਆਂ ਹਨ ਉਸ ਦੀ ਪਦਾਰਥਕ ਭੁੱਖ ਹੋਰ ਵਧਦੀ ਜਾ ਰਹੀ ਹੈਇਸ ਹੋਰਦੀ ਗ਼ੈਰ-ਜ਼ਰੂਰੀ ਪ੍ਰਾਪਤੀ ਉਸ ਨੂੰ ਗ਼ਲਤ ਰਾਹੇ ਤੋਰਦੀ ਹੈ ਜੋ ਆਖਰ ਉਸ ਨੂੰ ਬਦਇਖ਼ਲਾਕੀ ਦੀ ਝੋਲੀ ਪਾ ਦਿੰਦੀ ਹੈਸੋਚਿਆ ਜਾਵੇ ਭਲਾਂ ਇਖ਼ਲਾਕਹੀਣ ਇਨਸਾਨ ਦਾ ਵੀ ਕੋਈ ਜੀਊਣ ਹੁੰਦਾ ਹੈ? ਅਧਿਆਤਮਕ ਪੱਖ ਨੂੰ ਬਹੁਤ ਸਾਰੇ ਲੋਕ ਅਣਗੌਲਿਆ ਕਰ ਰਹੇ ਹਨਬਹੁਤੇ ਇਹਨੂੰ ਧਾਰਮਿਕਤਾ ਨਾਲ ਹੀ ਜੋੜੀ ਜਾਂਦੇ ਹਨ ਜਦੋਂ ਕਿ ਅਸਲੀਅਤ ਵਿਚ ਅਜਿਹਾ ਨਹੀਂ ਹੈ

-----

ਹਾਥੀ ਦੇ ਦੰਦਾਂ ਵਾਲੀ ਕਹਾਵਤ ਅੱਜ ਸੌ ਨਹੀਂ ਕਈ ਸੌ ਫੀਸਦੀ ਸੱਚ ਹੈਆਪਣੇ ਆਪ ਨੂੰ ਸਮਾਜ ਸੇਵਕ ਕਹਾਉਣ ਵਾਲਿਆਂ ਵਿਚੋਂ ਬਹੁਤੇ ਸਿਆਸਤ ਦਾ ਧੰਦਾ ਕਰਦੇ ਹਨਸਿਆਸਤਦਾਨਾਂ ਵਿਚਲੇ ਗੰਦੇ ਆਂਡਿਆਂਨੇ ਸਮਾਜ ਅੰਦਰ ਇੰਨਾ ਗੰਦ ਪਾ ਦਿੱਤਾ ਹੈ, ਜਿਸਨੂੰ ਸਾਫ਼ ਕਰਨ ਵਾਲਾ ਕਾਸਟਕ ਸੋਢਾ ਕਿਧਰੇ ਨਹੀਂ ਮਿਲਦਾਦੋਹਰੀ ਜਾਂ ਗ਼ੈਰ-ਯਥਾਰਥਕ ਜ਼ਿੰਦਗੀ ਜੀਊਣ ਵਾਲੇ ਆਪ ਹੀ ਆਪਣੇ ਆਪ ਨੂੰ ਸਿਆਣੇ ਦੱਸਕੇ ਬਾਹਵਾਂ ਉਲਾਰ ਉਲਾਰ ਕੇ ਸਭ ਤੋਂ ਵੱਧ ਨੈਤਿਕਤਾ ਦਾ ਪ੍ਰਚਾਰ ਕਰਦੇ ਹਨਬਸ, ਸਟੇਜ ਤੋਂ ਥੱਲੇ ਲਹਿਣ ਦੀ ਦੇਰ ਹੈ ਕਿ ਬਿਨਾ ਕਿਸੇ ਸ਼ਰਮ-ਹਯਾ ਤੋਂ ਉਹ ਉਸੇ ਨੈਤਿਕਤਾ ਦਾ ਕਤਲ ਕਰਦੇ ਨਜ਼ਰ ਆਉਣਗੇਇਹ ਦੰਭ ਅੱਜ ਦੀ ਸਿਆਸਤ ਦਾ ਧੰਦਾ ਕਰਨ ਵਾਲੇ ਦਲਾਲਾਂ ਵਲੋਂ ਹਰ ਹੀਲੇ ਤਾਕਤ (ਖ਼ਾਸ ਕਰਕੇ ਰਾਜਸੀ ਅਤੇ ਆਰਥਕ) ਪ੍ਰਾਪਤ ਕਰਨ ਦੀ ਭੁੱਖ ਵਿਚੋਂ ਜੰਮਿਆ ਅੱਤ ਦਾ ਕਮੀਨਾ ਅਤੇ ਨਿੰਦਣਯੋਗ ਵਰਤਾਰਾ ਹੈ, ਜੋ ਸਮਾਜ ਅੰਦਰ ਬੁਰਿਆਈ ਪੈਦਾ ਹੀ ਨਹੀਂ ਕਰਦਾ ਸਗੋਂ ਉਹਦੇ ਵਧਣ ਫੁਲਣ ਵਿਚ ਵੀ ਸਹਾਈ ਹੁੰਦਾ ਹੈਜਾਂ ਫੇਰ ਇਸ ਨੂੰ ਇੰਜ ਵੀ ਕਿਹਾ ਜਾ ਸਕਦਾ ਹੈ ਕਿ ਇਹ ਨਵੇਂ ਕਿਸਮ ਦੇ ਭੁੱਖਿਆਂ ਦਾ ਨੰਗਪੁਣਾ ਤੇ ਫੁਕਰਪੁਣਾ ਹੈਇਸ ਭੁੱਖਪੁਣੇ ਤੇ ਫੁਕਰੇਪਨ ਨੂੰ ਸਿਆਸੀ ਭਾਸ਼ਾ ਵਿਚ ਮੌਕਾਪ੍ਰਸਤੀ ਕਿਹਾ ਜਾਵੇ ਜਾਂ ਸ਼ਾਵਨਵਾਦੀ ਰੁਚੀ, ਦੋਵੇਂ ਹੀ ਠੀਕ ਹਨਅਜਿਹੇ ਲੋਕਾਂ ਨੂੰ ਹੀ ਸ਼ਾਇਦ ਸਿਆਸੀ ਭਾਸ਼ਾ/ਸ਼ਬਦਾਵਲੀ ਵਿਚ ਲੁੰਪਨ ਕਿਹਾ ਜਾਂਦਾ ਹੈਅਜਿਹੇ ਲੋਕ ਸਦਾ ਹੀ ਬੇ-ਪੈਂਦ ਲੋਟੇ ਵਰਗੀਆਂ ਅਜੀਬੋ-ਗਰੀਬ ਕਰਤੂਤਾਂ ਕਰਦੇ ਹਨਗਿਰਜੇ ਦੇ ਕੁੱਕੜ ਵਾਂਗ ਹਵਾ ਦੇ ਰੁਖ਼ ਨਾਲ ਹੀ ਘੁੰਮਦੇ ਨਜ਼ਰ ਆਉਂਦੇ ਹਨਆਪਣਾ ਵਜੂਦ ਇਨ੍ਹਾਂ ਦਾ ਹੁੰਦਾ ਹੀ ਕੋਈ ਨਹੀਂ ਪਰ ਇਸਦੇ ਹੋਣ ਦਾ ਐਵੇਂ ਭਰਮ ਪਾਲਦੇ ਹਨ

-----

ਜੀਵਨ ਦੇ ਹੋਰ ਖੇਤਰਾਂ ਵਿਚ ਵੀ ਆਮ ਤੌਰ ਤੇ ਅਜਿਹਾ ਹੀ ਹੋ ਰਿਹਾ ਹੈਕਿਸੇ ਪਾਸੇ ਵੀ ਨਿਗਾਹ ਮਾਰੋ ਤਾਂ ਮਨ ਦੇ ਕਦਮ ਉਦਾਸੀ ਦੀਆਂ ਡੂੰਘਾਣਾਂ ਵੱਲ ਤੁਰਦੇ ਹਨਭਾਰਤ ਬਾਰੇ ਗੱਲ ਕਰਦਿਆਂ ਲੋਕ ਇਹ ਹੀ ਕਹਿੰਦੇ ਸੁਣੀਂਦੇ ਹਨ ਕਿ ਭਾਰਤ ਕਦੇ ਸੋਨੇ ਦੀ ਚਿੜੀ ਹੁੰਦਾ ਸੀ, ਇਹ ਕਥਨ ਠੀਕ ਹੀ ਹੋਵੇਗਾ ਸਾਮਰਾਜੀਆਂ/ਬਸਤੀਵਾਦੀਆਂ ਨੇ ਵੀ ਬਥੇਰਾ ਲੁੱਟਿਆਹੁਣ ਤਾਂ ਅਜਾਦੀ ਆਇਆਂ ਵੀ ਅੱਧੀ ਸਦੀ ਤੋਂ ਦਸ ਬਾਰਾਂ ਸਾਲ ਉੱਪਰ ਹੋ ਗਏ ਹਨਪਰ, ਇਹਦੀ ਲੁੱਟ ਅਜੇ ਵੀ ਕਿਉਂ ਹੋਈ ਜਾ ਰਹੀ ਹੈ? ਇਸ ਭਾਰਤ ਦੇ ਆਪਣੇ ਹੀ ਪੁੱਤਰ ਕਹਾਉਣ ਵਾਲੇ ਬਾਹਰਲੇ ਸਾਮਰਾਜੀਆਂ ਨਾਲ ਰਲ਼ ਕੇ ਇਹ ਕਰਤੂਤ ਕਰ ਰਹੇ ਹਨ। (ਆਪਣੀ ਹੀ ਮਾਂ ਦਾ ਝਾਟਾ ਪੁੱਟਣ ਵਾਲੇ ਅਜਿਹੇ ਲੋਕ ਪੁੱਤ ਕਹਾਉਣ ਦੇ ਕਿੰਨੇ ਕੁ ਹੱਕਦਾਰ ਹੁੰਦੇ ਹਨ ?) ਹੁਣ ਇਹ ਕਿਉਂ ਮਿੱਟੀ ਦੀ ਚਿੜੀ ਬਣਦਾ ਜਾ ਰਿਹਾ ਹੈ? ਦੂਸਰੇ ਪਾਸੇ ਧਰਮਦਾ ਫੱਟਾ ਲਾਈ ਫਿਰਦੇ, ਫਾਸ਼ਿਸਟ ਸੋਚ ਵਾਲਿਆਂ ਨੇ ਆਪਣੀ ਬੇ-ਹਯਾਈ ਭਰੀ ਲੋਕ ਵਿਰੋਧੀ, ਲੋਕਾਂ ਨੂੰ ਵੰਡਦੀ, ਪਾੜਦੀ ਫਿਰਕਾਪ੍ਰਸਤ ਵਾਲੀ ਵੱਖੋ-ਵੱਖਰੀ ਧਾਰਮਿਕਕੱਟੜਤਾ ਭਰੀ ਗੰਦੀ ਸਿਆਸਤ ਲੈ ਕੇ ਮੁਲਕ ਦੇ ਸੈਕੂਲਰ ਢਾਂਚੇ ਦੇ ਮੂੰਹ ਤੇ ਫਿੱਟੇ-ਮੂੰਹ ਲਿਖਣ ਦੇ ਜਤਨਾਂ ਰਾਹੀਂ ਆਪਣਾ ਹੀ ਮੂੰਹ ਕਾਲਾ ਕੀਤਾ ਹੈਦਰਅਸਲ ਧਾਰਮਕ ਕੱਟੜਤਾ ਨੂੰ ਅਪਣਾਏ ਹੋਏ ਧਾਰਮਿਕਤਾਦਾ ਪਾਖੰਡ ਕਰਨ ਵਾਲੇ ਭਾਰਤ ਦੀਆਂ ਸੁੱਚੀਆਂ, ਅਪਣੱਤ ਭਰੀਆਂ ਸੱਭਿਆਚਾਰਕ ਅਤੇ ਭਾਈਚਾਰਕ ਸਾਝਾਂ ਨੂੰ ਹੀ ਕਲੰਕਤ ਕਰਦੇ ਹਨਐਹੋ ਜਿਹੀ ਪੁੱਠੀ ਖੋਪੜੀ ਵਾਲੇ ਇਨਸਾਨੀਅਤ ਦੇ ਮਿੱਤਰ ਨਹੀਂ ਦੁਸ਼ਮਣ ਹੀ ਹੋ ਸਕਦੇ ਹਨਧਰਮ ਨਿਰਪੱਖ ਅਤੇ ਦੇਸ਼ਭਗਤੀ ਵਾਲੀ ਸੋਚ ਰੱਖਣ ਵਾਲਿਆਂ ਨੂੰ ਤਾਂ ਹਰ ਸਮੇਂ, ਹਰ ਥਾਵੇਂ ਸੁਚੇਤ ਹੋ ਕੇ ਇਸ ਬਾਰੇ ਬਹੁਤ ਹੀ ਗੰਭੀਰਤਾ ਨਾਲ ਸੋਚਣਾ ਪਵੇਗਾਲੋਕਾਂ ਨੂੰ ਹਰ ਕਿਸਮ ਦੀ ਕੱਟੜਤਾ ਦੇ ਕੋਹੜ ( ਇਸ ਵਿਚ ਭਾਰਤ ਅੰਦਰਲਾ ਜਾਤ-ਪਾਤੀ ਪ੍ਰਬੰਧ ਵਾਲਾ ਨਸਲਵਾਦ ਵੀ ਸ਼ਾਮਿਲ ਹੈ) ਪ੍ਰਤੀ ਸੁਚੇਤ ਕਰਨ ਲਈ ਆਪਣਾ ਹਰ ਹੀਲਾ ਵਰਤਣਾ ਪਵੇਗਾ, ਤਾਂ ਕਿ ਲੋਕ ਇਸ ਜ਼ਹਿਰ ਭਰੇ ਡੰਗ ਤੋਂ ਬਚ ਸਕਣ

-----

ਸ਼ਰਾਬੀ-ਕਬਾਬੀ ਕਿਸਮ ਦੇ ਨੇਤਾ ਸ਼ਰਾਬਬੰਦੀ ਵਾਲੀ ਮੁਹਿੰਮ ਦੇ ਉਦਘਾਟਨਾਂ ਤੇ ਪਹੁੰਚ ਕੇ ਧੂੰਆਂ-ਰੌਲ਼ੀ ਵਾਲਾ ਭਾਸ਼ਣ ਕਰਨ ਤੋਂ ਬਾਅਦ ਮੂੰਹ ਗਿੱਲਾਕਰਦੇ ਹਨਖ਼ੁਦ ਰਿਸ਼ਵਤਾਂ ਲੈਣ ਵਾਲੇ ਵੱਡੇ ਵੱਡੇ ਨੇਤਾ (ਪਰ ਛੋਟੇ ਮਨੁੱਖ) ਰਿਸ਼ਵਤਖੋਰਾਂ ਨੂੰ ਫੜਾਉਣ ਵਾਲਿਆਂ ਵਾਸਤੇ ਇਨਾਮ ਦੇਣ ਦਾ ਐਲਾਨ ਕਰਦੇ ਹਨ, ਬਸ! ਐਲਾਨ ਹੀ ਕਰਦੇ ਹਨਇਸੇ ਓਹਲੇ ਚ ਉਹ ਆਪਣੇ ਘਰ ਭਰਦੇ ਹਨਨਾਅਰਾ ਉਨ੍ਹਾਂ ਦਾ ਆਪਣਾ ਹੀ ਘੜਿਆ ਹੋਇਆ ਹੈ ਲੁੱਟ ਮਚੀ ਹੈ ਲੁੱਟ, ਆਪਣੇ ਵੀ ਘਰ ਭਰ ਲਉਬਸ, ਉਹ ਤਾਂ ਇਸ ਨੂੰ ਹੀ ਸਾਕਾਰ ਕਰੀ ਜਾ ਰਹੇ ਹਨ

-----

ਆਪਣੇ ਹੀ ਘਰਾਂ ਅੰਦਰ ਔਰਤਾਂ ਨਾਲ ਦੁਰ-ਵਿਵਹਾਰ ਕਰਨ ਅਤੇ ਉਨ੍ਹਾਂ ਨੂੰ ਕੁੱਟਣ ਮਾਰਨ ਵਾਲੇ ਕਾਫੀ ਸਾਰੇ ਔਰਤਾਂ ਦੀ ਬਰਾਬਰੀ ਅਤੇ ਉਨ੍ਹਾਂ ਉੱਤੇ ਹੁੰਦੇ ਅੱਤਿਆਚਾਰਾਂ ਦੇ ਖ਼ਿਲਾਫ਼ ਨਿਕਲਦੇ ਜਲਸੇ-ਜਲੂਸਾਂ ਵਿਚ ਵੱਧ ਚੜ੍ਹਕੇ ਸ਼ਾਮਲ ਹੁੰਦੇ ਹਨਦਾਜ-ਦਹੇਜ ਉੱਤੇ ਪਾਬੰਦੀ ਲਾਉਣ ਦਾ ਜੋਸ਼ੋ-ਖ਼ਰੋਸ਼ ਨਾਲ ਸੰਘ ਪਾੜ ਪਾੜ ਕੇ ਪ੍ਰਚਾਰ ਕਰਨ ਅਤੇ ਇਸ ਮਕਸਦ ਖ਼ਾਤਿਰ ਘੋਲ ਚਲਾਉਣ ਵਾਲਿਆਂ ਵਿਚੋਂ ਬਹੁਤੇ ਆਪਣੇ ਬੱਚਿਆਂ ਦੇ ਵਿਆਹ-ਸ਼ਾਦੀਆਂ ਵੇਲੇ ਹਿੱਕ ਠੋਕ ਕੇ ਵੱਧ ਤੋਂ ਵੱਧ ਦਾਜ ਲੈਣ ਦੀ ਜਿਦ ਪੂਰੀ ਕਰਕੇ ਆਪਣੀ ਸ਼ਾਨਵਿਚ ਵਾਧਾ ਕਰਦੇ ਹਨਅਜਿਹਾ ਬਹੁਤ ਕੁੱਝ ਗਿਣਾਇਆ ਜਾ ਸਕਦਾ ਹੈ ਜੋ ਸਾਡੇ ਸਮਾਜ ਨੂੰ ਘੁਣ ਬਣਕੇ ਚੰਬੜਿਆ ਹੋਇਆ ਹੈ ਅਤੇ ਸਾਡੀ ਸੋਚ ਨੂੰ ਖੋਖਲਾ ਕਰ ਰਿਹਾ ਹੈਇਸ ਕਰਕੇ ਹੀ ਮਨੁੱਖਾਂ ਵਿਚੋਂ ਮਨੁੱਖਪੁਣਾ, ਇਨਸਾਨੀਅਤ ਲਗਾਤਾਰ ਕਿਰਦੀ ਜਾ ਰਹੀ ਹੈ।

-----

ਪਰਦੇਸ ਜੋ ਖਾਸ ਕਰਕੇ ਆਪਣੇ ਲੋਕਾਂ ਦੀ ਖਿੱਚ ਦਾ ਕੇਂਦਰ ਬਿੰਦੂ ਬਣਿਆ ਹੋਇਆ ਹੈਮੁੰਡਾ ਜਾਂ ਕੁੜੀ ਕਿਸੇ ਨਾ ਕਿਸੇ ਤਰ੍ਹਾਂ ਬਾਹਰ ਸੈੱਟ ਹੋ ਜਾਣ, ਇਹ ਆਮ ਸੋਚ ਦਾ ਹਿੱਸਾ ਬਣ ਗਿਆ ਹੈਕਾਫੀ ਸਾਰੇ ਮੁੰਡੇ ਬਾਹਰ ਪਹੁੰਚ ਕੇ ਪੱਕੇ ਹੋਣ ਵਾਸਤੇ ਕਿਸੇ ਵੀ ਤਰ੍ਹਾਂ ਦੀਆਂ ਔਰਤਾਂ ਦਾ ਸਹਾਰਾ ਲੈਂਦੇ ਹਨ ਭਾਵੇਂ ਕਿ ਬਹਾਨਾ ਘਰ ਵਸਾਉਣ ਦਾ ਲਾਇਆ ਜਾਂਦਾ ਹੈਜਦੋਂ ਘਰ ਵਸ ਗਿਆ ਮਹਿਸੂਸ ਹੁੰਦਾ ਹੈ ਤਾਂ ਪੱਕੇ ਪੈਰੀਂ ਹੁੰਦਿਆਂ ਹੀ ਉਹ ਔਰਤ ਉਨ੍ਹਾਂ ਨੂੰ ਬੁੱਢੀ ਤੇ ਗਈ-ਗੁਜ਼ਰੀ ਦਿਸਣ ਲੱਗ ਪੈਂਦੀ ਹੈਪਹਿਲਾਂ ਕਹਿਣਗੇ ਨਹੀਂ ਉਮਰ ਤਾਂ ਨੀ ਬਹੁਤੀਜਦੋਂ ਤੋੜ ਵਿਛੋੜਾ ਕਰਦੇ ਹਨ ਤਾਂ ਆਖਣਗੇ ਭਲਾ ਕਿਹੜਾ ਬੁੱਢੀ-ਠੇਰੀ ਨਾਲ ਧੱਕੇ ਖਾਂਦਾ ਫਿਰੇ’, ਨਾਲੇ ਮੇਰੀ ਅਜੇ ਉਮਰ ਹੀ ਕੀ ਐ? ਉਸਨੂੰ ਆਪਣੇ ਹੀ ਪਹਿਲਾਂ ਕਹੇ ਹੋਏ ਸ਼ਬਦ ਭੁੱਲ ਜਾਦੇ ਹਨ, ਜਿਨ੍ਹਾਂ ਲਫ਼ਜ਼ਾਂ ਦੇ ਆਸਰੇ ਉਹਨੇ ਵਕਤ ਕੱਢਿਆ ਸੀ ਜਾਂ ਘਰ ਵਸਾਇਆ ਸੀਜਦੋਂ ਉਹ ਉਸੇ ਬੇਬੇ ਦੇ ਹਾਣ ਦੀ ਬੁੱਢੀ-ਠੇਰੀਦੇ ਅੱਗੇ ਪਿੱਛੇ ਡਾਰਲਿੰਗਦਾ ਰਾਗ ਅਲਾਪਦਾ ਸਾਹ ਨਹੀਂ ਸੀ ਲੈਂਦਾ

-----

ਆਪਣੇ ਲੋਕ ਪਰਦੇਸ ਦੇ ਲਾਲਚ ਵਸ ਆਪਣੀਆਂ ਪੜ੍ਹੀਆਂ-ਲਿਖੀਆਂ, ਘੱਟ ਉਮਰ ਦੀਆਂ ਕੰਜ-ਕੁਆਰੀਆਂ ਧੀਆਂ ਨੂੰ ਅਜਿਹੇ (ਆਮ ਬੋਲੀ ਵਿਚ ਦਹਾਜੂ) ਗੱਭਰੂਆਂਦੇ ਲੜ ਬੰਨ੍ਹ ਦਿੰਦੇ ਹਨਲੜਕੀ ਦੇ ਮਾਪਿਆਂ ਨੂੰ ਉਸ ਲੜਕੇ ਬਾਰੇ ਬਹੁਤਾ ਪਤਾ ਹੀ ਨਹੀਂ ਹੁੰਦਾਰਿਸ਼ਤਾ ਕਰਨ ਲੱਗਿਆਂ ਆਮ ਕਰਕੇ ਕਿਹਾ ਜਾਂਦਾ ਹੈ ਕਿ ਉੱਥੇ ਤਾਂ ਮੇਰਾ ਕਾਗਜ਼ੀ ਵਿਆਹ ਹੋਇਆ ਸੀ ਸਿਰਫ਼ ਪੱਕਾ ਹੋਣ ਵਾਸਤੇਬਸ ਏਦਾਂ ਦੇ ਫਿਕਰੇ ਬੋਲ ਗਊ ਦੀ ਪੂਛ ਫੜਕੇ ਗੰਗਾ ਤਰਨ ਦਾ ਜਤਨਕੀਤਾ ਜਾਂਦਾ ਹੈਪਰ ਵਹੁਟੀ ਜਦੋਂ ਲਾੜੇਦੇ ਬਾਹਰਲੇ ਘਰ ਪਹੁੰਚਦੀ ਹੈ ਤਾਂ ਅਸਲੀਅਤ ਦਾ ਪਤਾ ਲਗਦਾ ਹੈਬਹੁਤੇ ਕੇਸਾਂ ਵਿਚ ਕਿ ਕਾਗਜ਼ੀ ਦੱਸੇ ਗਏ ਵਿਆਹ ਵਿਚੋਂ ਬੱਚੇ ਵੀ ਹਨ, ਜਿਨ੍ਹਾਂ ਦਾ ਉਸ ਗੱਭਰੂਨੂੰ ਜੇ ਉਹ ਕਾਨੂੰਨੀ ਕੰਮ ਕਰਦਾ ਹੋਵੇ ਤਾਂ ਹਰ ਮਹੀਨੇ ਕਾਨੂੰਨ ਮੁਤਾਬਿਕ ਖ਼ਰਚਾ ਵੀ ਤਾਰਨਾ ਪੈਂਦਾ ਹੈਪਿੰਡੋਂ ਆਈ ਵਹੁਟੀ ਨੂੰ ਆਪਣੇ ਲਾੜੇ ਦਾ ਬਿਜ਼ਨਸ ਵੀ ਕਿਧਰੇ ਨਹੀਂ ਲੱਭਦਾ ਜਿਸ ਦੇ ਲਾਲਚ ਵਸ ਉਸ ਦੇ ਮਾਪਿਆਂ ਨੇ ਉਸਨੂੰ ਪਰਦੇਸ ਤੋਰਨ ਦਾ ਕੌੜਾ ਘੁੱਟ ਭਰਿਆ ਹੁੰਦਾ ਹੈਅਜਿਹੇ ਲੋਕ ਆਪਣੇ ਆਪ ਨੂੰ ਹਾਸ਼ੀਏ ਵਲ ਧੱਕ ਕੇ ਬਦਰੰਗ ਜਿਹੀ ਜ਼ਿੰਦਗੀ ਭੋਗਦੇ ਦਿਨ ਕਟੀ ਕਰੀ ਜਾਂਦੇ ਹਨ/ਕਰੀ ਜਾ ਰਹੇ ਹਨਆਖਰ ਇਹ ਰਾਹ ਭਲਾ ਕਿੱਧਰ ਜਾਂਦਾ ਹੈ?

----

ਕਿੱਥੇ ਹੈ ਰਿਸ਼ਤਿਆਂ ਵਿਚਲਾ ਨਿੱਘ, ਮੋਹ ਤੇ ਪਿਆਰ? ਕਿੱਥੇ ਹੈ ਆਪਣੇ ਇਖ਼ਲਾਕ ਨੂੰ ਉੱਚਾ ਚੁੱਕਣ ਵਾਲਾ ਰਾਹ? ਕਿੱਥੇ ਹੈ ਸੁਹਣੀ ਜ਼ਿੰਦਗੀ ਜੀਊਣ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਾਲੀ ਰੀਝਾਂ ਦੀ ਧਰਤੀ? ਕਿਸੇ ਦਾ ਉਤਾਰ ਪਾਉਣ ਵਾਲਿਆਂ ਨੂੰ ਮਾੜਾ ਕਿਹਾ ਜਾਂਦਾ ਹੈਅਸੀਂ ਤਾਂ ਹੋਰਨਾਂ ਦੀ ਦੇਖਾ-ਦੇਖੀ ਆਪਣੇ ਆਪ ਤੋਂ ਥਿੜਕ ਕੇ ਕਿਸੇ ਹੋਰ ਦੇ ਰਾਹੇ ਤੁਰੇ ਜਾ ਰਹੇ ਹਾਂਇਹ ਜਾਣਦਿਆਂ ਹੋਇਆਂ ਵੀ ਕਿ ਇਹ ਰਾਹ ਸਰਾਸਰ ਗ਼ਲਤ ਹੈਲੋੜ ਹੈ ਸਿੱਧਾ ਰਾਹ ਫੜਕੇ ਜ਼ਿੰਦਗੀ ਅੰਦਰ ਨਵੀਂ ਰੌਸ਼ਨੀ ਭਰਨ ਦੀ, ਜਿਸ ਰੌਸ਼ਨੀ ਵਿਚ ਆਪਣਾ ਆਪ ਦੇਖਿਆ ਅਤੇ ਪਹਿਚਾਣਿਆ ਜਾ ਸਕੇਆਪਣੇ ਇਨਸਾਨ ਹੋਣ ਦਾ ਅਹਿਸਾਸ ਹੰਢਾਇਆ ਜਾ ਸਕੇ

No comments: