
ਮਿੰਨੀ ਕਹਾਣੀ
“ਰੱਬ ਜੀ! ਕੰਡਿਆਂ ਨੇ ਤਾਂ ਸਾਡੀ ਸ਼ਾਨ ‘ਤੇ ਧੱਬਾ ਲਾਇਆ ਹੋਇਆ ਏ, ਤੁਸੀਂ ਮਿਹਰਬਾਨੀ ਕਰੋ ਕਿ ਸਾਡੀ ਸਮੁੱਚੀ ਨਸਲ ਨਾਲ਼ ਅੱਗੇ ਤੋਂ ਕੰਡੇ ਨਾ ਹੋਣ ਅਤੇ ਮੌਜੂਦਾ ਬੂਟਿਆਂ ਨਾਲੋਂ ਵੀ ਕੰਡੇ ਝਾੜ ਦਿਉ,’’ ਗੁਲਾਬ ਦੇ ਬੂਟੇ ਨੇ ਗਿਲਾ ਕਰਦਿਆਂ ਕਿਹਾ।
..........
“ਕਿਉਂ ਕੀ ਗੱਲ ?’’ ਰੱਬ ਨੇ ਹੈਰਾਨੀ ਨਾਲ ਪੁੱਛਿਆ ।
..............
“ ਮਹਾਰਾਜ!! ਇਕ ਅਸੀਂ ਆਪਣੇ ਸ਼ੁੱਭਚਿੰਤਕਾਂ ਦੇ ਮੂੰਹੋਂ ਸੁਣਿਆ ਕਿ ਜੇ ਗੁਲਾਬ ਦੇ ਬੂਟੇ ਨਾਲ ਕੰਡੇ ਨਾ ਹੋਣ ਤਾਂ ਗੁਲਾਬ ਦੀ ਖ਼ੂਬਸੂਰਤੀ ਹੋਰ ਵੱਧ ਸਕਦੀ ਹੈ, ਹਾਂ!! ਇਹ ਸਾਨੂੰ ਵੀ ਸੱਚ ਲੱਗਦਾ,’’ ਗੁਲਾਬ ਦੇ ਬੂਟੇ ਨੇ ਸਪੱਸ਼ਟੀਕਰਨ ਦਿੱਤਾ ।
............
“ ਪਰ ਮੈਂ ਇੰਜ ਨਹੀਂ ਕਰ ਸਕਦਾ, ਹਾਂ ਏਦਾਂ ਕਰ ਸਕਦਾਂ ਕਿ ਬੱਸ ਤੇਰੇ ਹੀ ਬੂਟੇ ਨਾਲੋਂ ਕੰਡੇ ਝਾੜ ਦਿੰਦਾ ਹਾਂ,’’ ਰੱਬ ਨੇ ਡੂੰਘੀ ਸੋਚ ਪਿੱਛੋਂ ਕਿਹਾ।
..............
“ਠੀਕ ਹੈ ਮਹਾਰਾਜ, ਆਪਦੀ ਬਹੁਤ-ਬਹੁਤ ਮਿਹਰਬਾਨੀ,’’ ਗੁਲਾਬ ਦੇ ਬੂਟੇ ਨੇ ਖ਼ੁਸ਼ ਹੁੰਦਿਆਂ ਆਖਿਆ ।
............
No comments:
Post a Comment