ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Monday, July 12, 2010

ਸੰਤੋਖ ਧਾਲੀਵਾਲ – ਦੋ ਕਿਨਾਰੇ – ਕਹਾਣੀ - ਭਾਗ ਪਹਿਲਾ

ਦੋ ਕਿਨਾਰੇ

ਕਹਾਣੀ

ਭਾਗ ਪਹਿਲਾ

ਰਘਬੀਰ ਜਲੰਧਰ ਜ਼ਿਲੇ ਤੋਂ ਆ ਕੇ ਵਸੇ ਜੱਟਾਂ ਦਾ ਪੁੱਤ ਸੀਗੋਰਾਇਆ ਨੇੜੇ ਛੋਟਾ ਜਿਹਾ ਪਿੰਡਸਾਰੇ ਪਿੰਡ ਦੀ ਮਸਾਂ 500 ਘੁਮਾ ਜ਼ਮੀਨਗਿਣਵੇਂ ਮਸਾਂ ਸੌ ਕੁ ਘਰਬਾਕੀ ਸਾਰੀਆਂ ਜ਼ਾਤਾਂ ਨੂੰ ਛੱਡ, ਜੱਟਾਂ ਦੇ ਮਸਾਂ ਪੰਜਾਹ ਕੁ ਘਰਤੇ ਇਨ੍ਹਾਂ ਪੰਜਾਹਾਂ ਦੀਆਂ ਵੀ ਦੋ ਪੱਤੀਆਂਰਘਬੀਰ ਦੇ ਸਿਰ ਚ ਪਤਾ ਨਹੀਂ ਕਿਵੇਂ ਇਹ ਗੱਲ ਖੁੱਭੀ ਹੋਈ ਸੀ ਕਿ ਜੱਟ ਸੱਭ ਤੋਂ ਉੱਤਮ ਜਾਤ ਹੈ ਉਹ ਮਸਾਂ ਦਸਾਂ ਸਾਲਾਂ ਦਾ ਹੋਵੇਗਾ ਜਦੋਂ ਪੰਜਾਬੋਂ ਆਇਆ ਸੀ ਅਨਪੜ੍ਹ ਪਿਓ ਭਾਵੇਂ ਕਈ ਸਾਲ ਪਹਿਲਾਂ ਆਇਆ ਸੀ ਤਾਂ ਵੀ ਉਸਨੂੰ ਸੱਤ ਅੱਠ ਸਾਲ ਲੱਗ ਗਏ, ਪਰਵਾਰ ਨੂੰ ਆਪਣੇ ਕੋਲ ਮੰਗਵਾਉਣ ਜੋਗਰੇ ਪੈਸੇ ਜੋੜਨ ਲਈ ਮਾਂ ਵੀ ਅਨਪੜ੍ਹਇੱਕ ਵੱਡੀ ਭੈਣ ਬਾਰਾਂ ਕੁ ਸਾਲਾਂ ਦੀ ਤੇ ਇੱਕ ਛੋਟੀ ਅੱਠਾਂ ਕੁ ਸਾਲਾਂ ਦੀਏਡਾ ਕੁ ਹੀ ਸੀ ਰਘਬੀਰ ਦਾ ਪਰਿਵਾਰਪਹਿਲੇ ਦਿਨ ਹੀ ਵਲੈਤ ਚ ਆ ਕੇ ਸਕੂਲ ਗਿਆ ਇੱਕ ਭਾਰਤੀ ਮੂਲ ਦੇ ਮੁੰਡੇ ਨਾਲ ਖਹਿਬੜ ਪਿਆ ਜਿਹੜਾ ਉਸਨੂੰ ਅੰਗ੍ਰੇਜ਼ੀ ਨਾ ਆਉਣ ਤੇ ਖਚਰਾ ਜਿਹਾ ਹੱਸਿਆ ਸੀ

ਸਾਲਿਆ ਮੈਂ ਜੱਟ ਹੁੰਨਾਂਗ਼ੁੱਸੇ ਚ ਕਹਿੰਦਿਆਂ ਉਸਨੂੰ ਗਲਮੇ ਤੋਂ ਫੜ ਲਿਆ ਸੀ

-----

ਸੀਮਾ ਵੀ ਹੁਣੇ ਹੁਣੇ ਹੀ ਖ਼ਾਸ ਜਲੰਧਰ ਸ਼ਹਿਰ ਚੋਂ ਆਈ ਸੀ। ਪਬਲਿਕ ਸਕੂਲ ਚ ਪੜ੍ਹਦੀ ਆਈ ਸੀਦਸਾਂ ਕੁ ਸਾਲਾਂ ਦੀ ਹੀ ਅੰਗ੍ਰੇਜ਼ੀ ਨੂੰ ਮਾੜਾ ਮਾੜਾ ਮੂੰਹ ਮਾਰਨ ਲੱਗ ਪਈ ਸੀਬੋਲਣ ਦਾ ਭਾਵੇਂ ਬਹੁਤਾ ਅਭਿਆਸ ਨਹੀਂ ਸੀ ਪਰ ਆਪਣੀ ਉਮਰ ਅਨੁਸਾਰ ਪੜ੍ਹ ਲਿਖ ਲੈਂਦੀ ਸੀਦੋਨੋ ਨਵੇਂ ਨਵੇਂ ਆਏ ਹੋਣ ਕਰਕੇ,ਅੰਗ੍ਰੇਜ਼ੀ ਦੀ ਸਪੈਸ਼ਲ ਮਦਦ ਲਈ, ਪੰਜਾਬੋਂ ਹੀ ਆਏ, ਰਿਫਰੈਸ਼ਰ ਕੋਰਸ ਕਰਕੇ ਲੱਗੇ, ਜਸਪਾਲ ਸੰਧੂ ਕੋਲ ਇੱਕ ਪੀਰੀਅਡ ਲਾਉਣ ਲੱਗ ਪਏ ਸਨਸੀਮਾ ਨੂੰ ਤਾਂ ਬਹੁਤੀ ਬੋਲਣ ਦੇ ਅਭਿਆਸ ਦੀ ਹੀ ਲੋੜ ਸੀਰਘਬੀਰ ਪੇਂਡੂ ਸਕੂਲੋਂ ਪੜ੍ਹਦਾ ਆਇਆ ਹੋਣ ਕਰਕੇ ਅੰਗ੍ਰੇਜ਼ੀ ਤਾਂ ਕੀ ਹੋਰ ਵੀ ਕਈਆਂ ਮਜ਼ਮੂਨਾਂ ਚ ਢਿੱਲਾ ਸੀਉਹਦੇ ਪਿੰਡ ਦੇ ਸਕੂਲ ਚ ਅਧਿਆਪਕ ਵੀ ਕਦੇ ਕਦੇ ਹੀ ਆਉਂਦਾ ਸੀਪਿੰਡ ਦੇ ਸਰਪੰਚ ਦਾ ਨੇੜਿਉਂ ਰਿਸ਼ਤੇਦਾਰ ਸੀ, ਉਸਨੂੰ ਰੋਜ਼ ਹਾਜ਼ਰੀ ਲਾਉਣ ਦੀ ਕਿਹੜੀ ਲੋੜ ਸੀ

-----

ਰਘਬੀਰ ਤੇ ਸੀਮਾ ਪਹਿਲੇ ਦਿਨ ਜਸਪਾਲ ਢਿਲੋਂ ਦੇ ਸੈਸ਼ਨ ਚ ਹੀ ਇੱਕ ਦੂਜੇ ਨੂੰ ਮਿਲੇਜਸਪਾਲ ਢਿਲੋਂ ਨੇ ਉਨ੍ਹਾਂ ਦਾ ਤੁਆਰਫ਼ ਕਰਾਇਆਉਨ੍ਹਾਂ ਇੱਕ ਦੂਜੇ ਨੂੰ ਘੋਖਵੀਆਂ ਨਜ਼ਰਾਂ ਨਾਲ ਵੇਖਿਆ ਤੇ ਨੀਵੀਂ ਪਾ ਲਈਰਘਬੀਰ ਨੂੰ ਸੀਮਾ ਦਾ ਅੰਗ੍ਰੇਜ਼ੀ ਚ ਉਸਤੋਂ ਹੁਸ਼ਿਆਰ ਹੋਣਾ ਬਹੁਤਾ ਚੰਗਾ ਨਾ ਲੱਗਾਉਹ ਆਪਣੇ ਆਪ ਨੂੰ ਘਟੀਆ ਜਿਹਾ ਮਹਿਸੂਸਣ ਲੱਗਾ

.......

ਤੂੰ ਕਿੱਥੋਂ ਪੜ੍ਹੀ ਅੰਗ੍ਰੇਜ਼ੀ?”ਉਸ ਦੇ ਬੋਲਾਂ ਚ ਗ਼ੁੱਸਾ ਸੀ

...........

ਤੂੰ ਨਹੀਂ, ਤੁਸੀਂ ਕਹੀਦਾਵਿਸ਼ਵਾਸ ਚ ਭਰੀ ਸੀਮਾ ਨੇ ਕਿਹਾ

...........

ਕਿਉਂ---?”

.............

ਚੰਗਾ ਲਗਦਾਮੇਰੀ ਮੰਮ ਕਹਿੰਦੀ ਹੈ ਕਿ ਹਰ ਕਿਸੇ ਨੂੰ ਆਦਰ ਨਾਲ ਬਲਾਉਣਾ ਚਾਹੀਦਾਜਿਸਦੀ ਟੀਚਰ ਢਿੱਲੋਂ ਨੇ ਵੀ ਹਾਮੀ ਭਰ ਦਿੱਤੀ ਰਘਬੀਰ ਖ਼ਾਮੋਸ਼ਿਆ ਗਿਆ

ਅੰਗ੍ਰੇਜ਼ੀ ਦਾ ਸਪੈਸ਼ਲ ਪੀਰੀਅਡ ਖ਼ਤਮ ਹੋਇਆਅਗਲਾ ਪੀਰੀਅਡ ਹਿਸਾਬ ਦਾ ਸੀਰਘਬੀਰ ਹਿਸਾਬ ਚ ਤਿੱਖਾ ਸੀਔਖਿਆਈ ਸਿਰਫ਼ ਇਹੋ ਸੀ ਕਿ ਸਵਾਲ ਸਾਰੇ ਅੰਗ੍ਰੇਜ਼ੀ ਚ ਹੁੰਦੇ ਸਨਬਿਨਾ ਇਬਾਰਤ ਦੇ ਸਵਾਲ ਤਾਂ ਉਹ ਅੱਖ ਦੇ ਫੋਰੇ ਚ ਕਰ ਮਾਰਦਾ ਪਰ ਇਬਾਰਤ ਵਾਲਿਆਂ ਸਵਾਲਾਂ ਚ ਅੜ ਜਾਂਦਾਨਾ ਚਾਹੁੰਦਾ ਹੋਇਆ ਵੀ ਉਹ ਸੀਮਾ ਦੀ ਨਾਲ ਦੀ ਕੁਰਸੀ ਤੇ ਜਾ ਬਹਿੰਦਾ

-----

ਈਅਨ ਪਾਈਪਰ ਹਿਸਾਬ ਦਾ ਟੀਚਰ ਸੀਉਸਨੇ ਵਰਕਸ਼ੀਟ ਵੰਡੀ ਤਾਂ ਰਘਬੀਰ ਵੇਖਦਿਆਂ ਸੁੰਨ ਜਿਹਾ ਹੋ ਗਿਆਕਿੰਨਾਂ ਚਿਰ ਵਰਕਸ਼ੀਟ ਨੂੰ ਬੇਆਸਰੀ ਜਹੀ ਤੱਕਣੀ ਨਾਲ ਨਿਹਾਰਦਾ ਰਿਹਾਸੀਮਾ ਆਪਣੀ ਵਰਕਸ਼ੀਟ ਤੋਂ ਸਵਾਲ ਕਰਨ ਲੱਗ ਪਈਪਹਿਲੇ ਕੁਝ ਸਵਾਲ ਇਬਾਰਤ ਤੋਂ ਬਿਨਾ ਸਨਰਘਬੀਰ ਨੇ ਉਹ ਸਵਾਲ ਝੱਟ ਹੱਲ ਕਰ ਲਏਇਬਾਰਤ ਵਾਲੇ ਸਵਾਲ ਆਏ ਤਾਂ ਉਹ ਇੱਧਰ ਉੱਧਰ ਉਦਾਸਿਆ ਜਿਹਾ ਵੇਖਣ ਲੱਗਾਮਿਸਟਰ ਪਾਈਪਰ ਤਾੜ ਗਿਆ ਕਿ ਉਹ ਆਪਣੇ ਸਵਾਲ ਨਹੀਂ ਕਰ ਰਿਹਾ

.........

ਕੀ ਗੱਲ ਹੈ-ਰਘਬੀਰ?”

..........

ਉਹ ਚੁੱਪ ਰਿਹਾ ਤੇ ਨਿਆਸਰੀ ਜਿਹੀ ਤਕਣੀ ਨਾਲ ਟੀਚਰ ਨੂੰ ਵੇਖ ਕੇ ਨੀਵੀਂ ਪਾ ਗਿਆਉਹ ਰੋਣਹਾਕਾ ਹੋਇਆ ਪਿਆ ਸੀ

............

ਹੀ ਕਾਂਟ ਰੀਡ ਇੰਗਲਿਸ਼, ਸਰਸੀਮਾ ਨੇ ਉਸਦੀ ਥਾਂ ਉੱਤਰ ਦਿੱਤਾ

...........

ਦਿਨ ਦੇਅਰ ਇਜ਼ ਏ ਪਰੌਬਲਮ

.............

ਤੂੰ ਪੜ੍ਹ ਦੇਹ---ਰਘਬੀਰ ਨੇ ਖਰਵੀਂ ਸੁਰ ਚ ਸੀਮਾ ਨੂੰ ਗ਼ੁੱਸੇ ਜਹੇ ਚ ਵੇਖਦਿਆਂ ਕਿਹਾ

...............

ਫੇਰ ਤੂੰ---?”ਸੀਮਾ ਖਿਝ ਗਈ

..............

ਤੁਸੀਂ ਪੜ੍ਹ ਦੇ---ਉਸਨੇ ਰਤਾ ਕੁ ਝੁਕਦਿਆਂ ਕਿਹਾ ਤਾਂ ਸੀਮਾ ਦਾ ਹਾਸਾ ਨਿਕਲ ਗਿਆ

ਮਾਸਟਰ ਈਅਨ ਪਾਈਪਰ ਕੋਲ ਆ ਕੇ ਮਦਦ ਕਰਨੀ ਚਾਹੀਉਸਸਨੇ ਵੇਖਿਆ ਕਿ ਬਿਨਾ ਇਬਾਰਤ ਤੋਂ ਸਾਰੇ ਸਵਾਲ ਹੱਲ ਕੀਤੇ ਹੋਏ ਸਨ ਤੇ ਹੈਨ ਵੀ ਸਾਰੇ ਦੇ ਸਾਰੇ ਸਹੀ

ਤੈਨੂੰ ਮੈਂ ਸਪੈਸ਼ਲ ਕਲਾਸ ਲਈ ਭੇਜਦਾ ਹਾਂ।।ਤੇਰਾ ਹਿਸਾਬ ਉਂਝ ਠੀਕ ਹੈ

........

ਹੀ ਗੋਜ਼ ਸਰ

................

ਓ.ਕੇ---ਵੀ ਵਿੱਲ ਸੋਰਟ ਸਮਥਿੰਗ ਆਊਟਕਹਿ ਕੇ ਮਿਸਟਰ ਪਾਈਪਰ ਹੋਰ ਵਿਦਿਆਰਥੀਆਂ ਦੀ ਮਦਦ ਕਰਨ ਲੱਗਾ

-----

ਇਸ ਤੋਂ ਬਾਅਦ ਸੀਮਾ ਸਵਾਲ ਪੜ੍ਹਨੇ ਸ਼ੁਰੂ ਕੀਤੇ ਤੇ ਨਾਲ ਹੀ ਟੁੱਟਾ ਫੁੱਟਾ ਤਰਜਮਾ ਵੀ ਕਰਦੀ ਰਹੀ ਤੇ ਰਘਬੀਰ ਸਵਾਲ ਹੱਲ ਕਰਦਾ ਰਿਹਾਉਨ੍ਹਾਂ ਨੇ ਵਰਕਸ਼ੀਟ ਸਾਰੀ ਕਲਾਸ ਤੋਂ ਪਹਿਲਾਂ ਮੁਕਾ ਲਈਮਿਸਟਰ ਪਾਈਪਰ ਨੇ ਆ ਕੇ ਵੇਖਿਆ ਤਾਂ ਉਹ ਹੈਰਾਨ ਹੋ ਗਿਆਤੇ ਓਸੇ ਦਿਨ ਇੱਕ ਹੋਰ ਅੰਗ੍ਰੇਜ਼ੀ ਦੇ ਸਪੈਸ਼ਲ ਪੀਰੀਅਡ ਦੀ ਸਿਫਾਰਸ਼ ਹੈਡਮਾਸਟਰ ਕੋਲ ਜਾ ਕੀਤੀਹੁਣ ਉਹ ਹਫਤੇ ਚ ਦੋ ਵਾਰ ਅੰਗ੍ਰੇਜ਼ੀ ਲਈ ਸਪੈਸ਼ਲ ਪੀਰੀਅਡ ਲਾਉਣ ਲੱਗਾ ਤੇ ਉਸਦੀ ਅੰਗ੍ਰੇਜ਼ੀ ਵੀ ਮਾੜੀ ਮਾੜੀ ਤੁਰਨ ਲੱਗੀਸੀਮਾ ਵੀ ਉਸਦੀ ਮਦਦ ਕਰਦੀ ਰਹਿੰਦੀਉਹ ਸਾਰੇ ਪੀਰੀਅਡ ਇਕੱਠੇ ਬਹਿੰਦੇਇਸ ਤਰ੍ਹਾਂ ਉਨ੍ਹਾਂ ਦੀ ਦੋਸਤੀ ਵੀ ਚਾਲੇ ਪੈ ਤੁਰੀ ਸੀਇੱਕੋ ਇਲਾਕੇ ਚ ਰਹਿੰਦੇ ਸਨਖੂੰਜੇ ਵਾਲੀ ਪੇਪਰ ਸ਼ਾਪ ਦੀ ਕੰਧ ਦੇ ਅਰਤਲੇ ਖੜੋ ਕੇ ਇੱਕ ਦੂਜੇ ਦੀ ਉਡੀਕ ਕਰਦੇ ਤੇ ਫੇਰ ਸਕੂਲ ਇਕੱਠਿਆਂ ਜਾਂਦੇਜਿਉਂ ਜਿਉਂ ਉਹ ਜੁਆਨੀ ਦੀਆਂ ਪੌੜੀਆਂ ਚੜ੍ਹਨ ਲੱਗੇ ਉਨ੍ਹਾਂ ਚ ਇੱਕ ਵਖਰੀ ਕਿਸਮ ਦੀ ਅਪਣੱਤ ਡੂੰਘੀ ਹੋਣ ਲੱਗੀਇੱਕ ਅਣਜਾਣ ਜਜ਼ਬਾਤ ਭਰੀ ਚਾਹਤ ਰਿਸਕ ਤੁਰੀਉਹ ਇੱਕ ਦੂਜੇ ਦੇ ਸਾਥ ਚ ਸਕੂਨ ਜਿਹਾ ਮਹਿਸੂਸਣ ਲੱਗੇਇੱਕ ਦੂਜੇ ਲਈ ਤਾਂਘਦੇਵੇਖਣ ਲਈ ਲਲਚਾਉਂਦੇਇਕੱਠੇ ਸਮਾ ਬਿਤਾਉਣ ਲਈ ਬਹਾਨੇ ਟੋਲ੍ਹਦੇ ਰਹਿੰਦੇਸਮਾ ਲੰਘਦਾ ਰਿਹਾਉਹ ਇੱਕ ਦੂਜੇ ਦੇ ਨੇੜੇ ਹੁੰਦੇ ਗਏਜੀ.ਸੀ.ਐਸ.ਸੀ ਦਾ ਕੋਰਸ ਸ਼ੁਰੂ ਹੋਣ ਨਾਲ ਉਨ੍ਹਾਂ ਦੇ ਕਈ ਪੀਰੀਅਡ ਵੱਖਰੇ ਵੱਖਰੇ ਹੋ ਗਏਰਘਬੀਰ ਦਾ ਝੁਕਾਅ ਸਾਇੰਸ ਵੱਲ ਸੀ ਤੇ ਸੀਮਾ ਦਾ ਆਰਟਸ ਵੱਲਵਿਸ਼ੇ ਜੁਦੇ ਹੋਣ ਨਾਲ ਪੀਰੀਅਡ ਵੀ ਜੁਦੇ ਹੋ ਗਏਪਰ ਤਾਂ ਵੀ ਉਹ ਲੰਚ ਤੇ ਹੋਰ ਸਵੇਰ ਸ਼ਾਮ ਦੀਆਂ ਬਰੇਕਸ ਤੇ ਇਕੱਠੇ ਹੋ ਜਾਂਦੇਸਕੂਲ ਨੂੰ ਇੱਕਠੇ ਆਉਂਦੇ ਤੇ ਘਰ ਨੂੰ ਵੀ ਇਕੱਠੇ ਹੀ ਜਾਂਦੇਲੰਚ ਤੇ ਇਕੱਠੇ ਬੈਠ ਕੇ ਖਾਣਾ ਖਾਂਦੇਰਘਬੀਰ ਹੁਣ ਕਦੇ ਵੀ ਜੱਟ ਹੋਣ ਦਾ ਹੰਕਾਰ ਨਹੀਂ ਸੀ ਕੀਤਾਸਾਰੇ ਸਕੂਲ ਨੇ ਉਨ੍ਹਾਂ ਦੀ ਬੇਲਾਗ ਦੋਸਤੀ ਮੁਹੱਬਤਾਂ ਚ ਬਦਲਦੀ ਵੇਖੀਸਕੂਲ ਦੀ ਚਾਰਦੀਵਾਰੀ,ਕਮਰੇ, ਡਿਨਰ ਹਾਲ, ਗੱਲ ਕੀ ਸਕੂਲ ਦਾ ਇੱਕ ਇੱਕ ਇੰਚ ਉਨ੍ਹਾਂ ਦੀ ਮੁਹੱਬਤ ਦਾ ਚਸ਼ਮਦੀਦ ਗਵਾਹ ਬਣ ਚੁੱਕਿਆ ਸੀ

-----

ਗੱਲ ਤੁਰਦੀ ਤੁਰਦੀ ਸੀਮਾ ਦੀ ਮਾਂ ਦੀਆਂ ਸਰਦਲਾਂ ਜਾ ਟੱਪੀਉਹ ਸੱਤੀਂ ਕਪੱੜੀਂ ਬਲ ਉੱਠੀਉਸਨੇ ਸੀਮਾ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀਉਹ ਸੀਮਾ ਨੂੰ ਸਕੂਲ ਆਉਂਦੀ ਨੂੰ ਤਾੜਨ ਲੱਗੀਨਾਂਹ-ਨੁੱਕਰ ਕਰਨ ਦੀ ਵੀ ਕੋਈ ਗੁੰਜਾਇਸ਼ ਨਾ ਰਹੀ ਜਦੋਂ ਇੱਕ ਦਿਨ ਉਸਨੇ ਸੀਮਾ ਨੂੰ ਰਘਬੀਰ ਨੂੰ ਪੇਪਰਸ਼ਾਪ ਤੇ ਉਡੀਕਦੀ ਤੇ ਫੇਰ ਉਸ ਨਾਲ ਸਕੂਲ ਜਾਂਦੀ ਨੂੰ ਵੇਖ ਲਿਆਸ਼ੱਕ ਤਾਂ ਪਹਿਲਾਂ ਹੀ ਕਿੰਨੇ ਚਿਰਾਂ ਦਾ ਪੈ ਰਿਹਾ ਸੀਸੀਮਾ ਦੀਆਂ ਆਦਤਾਂ ਚ ਆਈ ਤਬਦੀਲੀ ਨੂੰ ਉਹ ਰੋਣ ਇੱਕ ਫਿਕਰ ਜਹੇ ਨਾਲ ਵੇਖਦੀ ਆ ਰਹੀ ਸੀਸੀਮਾ ਦੀ ਤੋਰ ਆਕੜ ਅੰਗੜਾਈਆਂ ਲੈ ਤੁਰੀ ਸੀਉਹ ਇੱਕ ਵਿਸ਼ਵਾਸ ਜਹੇ ਨਾਲ ਧਰਤੀ ਤੇ ਪੈਰ ਧਰਨ ਲੱਗੀ ਸੀਸਰੀਰ ਚ ਤਬਦੀਲੀਆਂ ਵੀ ਬੜੀ ਤੇਜ਼ੀ ਨਾਲ ਆ ਰਹੀਆਂ ਸਨਬਰਾ ਦਾ ਨੰਬਰ ਵੀ ਵਧ ਗਿਆ ਸੀਪੌਕਿਟ ਮਨੀ ਹੁਣ ਬਹੁਤੀ ਚਾਕਲੇਟਾਂ ਤੇ ਨਹੀਂ ਸਗੋਂ ਮੇਕਅੱਪ ਦੀਆਂ ਚੀਜ਼ਾਂ ਤੇ ਖ਼ਰਚ ਹੋਣ ਲੱਗੀ ਸੀਸੀਮਾ ਦਾ ਬਹੁਤਾ ਸਮਾਂ ਵੀ ਇਕੱਲਿਆਂ ਆਪਣੇ ਕਮਰੇ ਚ ਪੌਪ ਮੀਊਜ਼ਿਕ ਸੁਣਦਿਆਂ ਗੁਜ਼ਰਦਾ ਸੀ

.........

ਉਹ ਮੁੰਡਾ ਕੌਣ ਸੀ ਅੱਜ ਤੇਰੇ ਨਾਲ ਸੀਮਾ?” ਮੰਮ ਦਿਆਂ ਬੋਲਾਂ ਚ ਫਿਕਰਾਂ ਭਰੀ ਸਖ਼ਤੀ ਸੀ

...........

ਕਿਹੜਾ ਮੁੰਡਾ---?”ਸੀਮਾ ਮਾਂ ਦੇ ਪਹਿਲੇ ਵਾਰ ਨਾਲ ਹੀ ਪੈਰਾਂ ਤੋਂ ਹਿੱਲ ਗਈ

ਮੰਮ ਨੇ ਇੱਕ ਵੇਰ ਫੇਰ ਕੁਸੈਲੀਆਂ ਜਹੀਆਂ ਨਜ਼ਰਾਂ ਨਾਲ ਬਿਨਾ ਕੁਝ ਕਿਹਾਂ ਸੀਮਾ ਨੂੰ ਵੇਖਿਆ ਤਾਂ ਉਹ ਆਪੇ ਹੀ ਬੋਲ ਪਈ

...............

ਉਹ ਤਾਂ ਰਘਬੀਰ ਸੀ, ਮੇਰਾ ਕਲਾਸਫੈਲੋ

.........

ਵੇਖ ਪੁੱਤ ਤੂੰ ਹੁਣ ਬਚਪਨੇ ਦੇ ਪਲਾਂ ਚੋਂ ਲੰਘ ਚੁੱਕੀ ਹੈਂਮੁੰਡਿਆਂ ਨਾਲ ਤੇਰਾ ਮੇਲ ਜੋਲ ਚੰਗਾ ਨਹੀਂਚੰਗੇ ਪਰਿਵਾਰਾਂ ਦੀਆਂ ਕੁੜੀਆਂ ਵਿਆਹ ਤੋਂ ਪਹਿਲਾਂ ਮੁੰਡਿਆਂ ਨਾਲ ਮੇਲ ਜੋਲ ਤੋਂ ਗੁਰੇਜ਼ ਕਰਦੀਆਂ ਹਨਤੇ ਉਹ ਤਾਂ ਸੀ ਵੀ ਮਲਕੀਤੋ ਦਾ ਮੁੰਡਾਉਹ ਤਾਂ ਹੈ ਵੀ ਜੱਟਸੀਮਾ ਦੀ ਮਾਂ ਨੇ ਆਂਪਣੇ ਬੋਲਾਂ ਚ ਅਪਣੱਤਾਂ ਭਰੀ ਸੁਰ ਜਾਣ ਬੁੱਝ ਕੇ ਅਪਣਾਈਕੁੜੀ ਨੂੰ ਬਹੁਤਾ ਘੂਰ ਕੇ ਇੰਨੀ ਛੋਟੀ ਉਮਰ ਚ ਹੀ ਆਪੇ ਤੋਂ ਪਰੇ ਨਹੀਂ ਸੀ ਕਰਨਾ ਚਾਹੁੰਦੀਉਹ ਜਾਣਦੀ ਸੀ ਕਿ ਅੱਲੜ ਜੁਆਨੀ ਪੈਂਖੜ ਪਾਏ ਤੇ ਕਾਬੂ ਚ ਨਹੀਂ ਆਉਣੀਪਿਆਰ ਨਾਲ ਸਮਝਾਇਆਂ ਸ਼ਾਇਦ ਕੁੜੀ ਮੋੜਾ ਖਾ ਲਵੇ

..........

ਇਹ ਜੱਟ-ਜੁੱਟ ਕੀਹੁੰਦੇ ਆ ਮੰਮ? ਉਹ ਤਾਂ ਮੇਰਾ ਸਕੂਲ ਦੇ ਪਹਿਲੇ ਦਿਨ ਤੋਂ ਹੀ ਫਰਿੰਡ ਹੈਅਸੀਂ ਕਈਆਂ ਸਾਲਾਂ ਤੋਂ ਇੱਕੋ ਕਲਾਸ ਚ ਪੜ੍ਹਦੇ ਹਾਂਸਾਰਾ ਦਿਨ ਸਕੂਲ ਚ ਇਕੱਠੇ ਰਹਿੰਦੇ ਹਾਂਜੇ ਸਕੂਲ ਇਕੱਠੇ ਚਲੇ ਗਏ ਤਾਂ ਕੀ ਵੱਡੀ ਗੱਲ ਹੋ ਗਈ?” ਸੀਮਾ ਨੂੰ ਰਘਬੀਰ ਦੇ ਜੱਟ ਹੋਣ ਬਾਰੇ ਸਾਰਾ ਪਤਾ ਸੀ

.............

ਵੱਡੀ ਗੱਲ ਇਕੱਠੇ ਜਾਣ ਚ ਨਹੀਂ ਪੁੱਤ,ਇਕੱਠੇ ਜਾਣ ਲਈ ਉਡੀਕ ਕਰਨ ਚ ਹੈਮਾਂ ਨਸੀਹਤਾਂ ਦੇ ਗਈ ਸੀ ਪਰ ਸੀਮਾ ਦੇ ਕੁਝ ਵੀ ਪਿੜ-ਪੱਲੇ ਨਹੀਂ ਸੀ ਪਿਆ

............

ਅੱਜ ਤੋਂ ਬਾਅਦ ਮੈਂ ਤੈਨੂੰ ਕਿਸੇ ਮੁੰਡੇ ਨਾਲ ਨਹੀਂ ਵੇਖਣਾ ਚਾਹੁੰਦੀਤੂੰ ਸਕੂਲ ਕੁੜੀਆਂ ਨਾਲ ਵੀ ਤਾਂ ਜਾ ਸਕਦੀ ਹੈਂਆਪਣੀ ਇਸ ਸਟਰੀਟ ਚੋਂ ਹੀ ਕਿੰਨੀਆਂ ਹੀ ਕੁੜੀਆਂ ਜਾਂਦੀਆਂ ਹਨ ਤੇਰੇ ਵਾਲੇ ਸਕੂਲ ਇੱਜ਼ਤਦਾਰ ਘਰਾਂ ਦੀਆਂ ਜੁਆਨ ਕੁੜੀਆਂ ਲਈ ਇਹੋ ਜਿਹਾ ਵਤੀਰਾ ਵਰਜਿਤ ਹੁੰਦਾ ਹੈ

.............

ਪਰ ਮੰਮ ਅਸੀਂ ਤਾਂ ਸਦਾ ਹੀ ਇਕੱਠੇ ਜਾਂਦੇ ਹਾਂਸੀਮਾ ਹਿਰਖੀ ਗਈ ਸੀ

...........

ਅੱਜ ਤੋਂ ਬਾਅਦ ਨਹੀਂ---ਮਾਂ ਨੇ ਫਸੀਲ ਉੱਚੀ ਕਰ ਦਿੱਤੀ

-----

ਸੀਮਾ ਤਾਂ ਜਿਵੇਂ ਸੁੰਨ ਹੋ ਗਈ ਹੁੰਦੀ ਹੈਉਹ ਖ਼ਾਮੋਸ਼ੀ ਗਈਨਿੱਕੀ ਜਹੀ ਬਲੂੰਗੜੀ ਨੇ ਹੁਣੇ ਹੁਣੇ ਹੀ ਤਾਂ ਟਪੂਸੀਆਂ ਮਾਰਨੀਆਂ ਸਿੱਖੀਆਂ ਸਨਉਸਦੇ ਪੈਰਾਂ ਚ ਬੇੜੀਆਂ ਏਡੀਆਂ ਜ਼ੋਰ ਦੀਆਂ ਪਹਿਲੇ ਤੁਣਕੇ ਨਾਲ ਹੀ ਕੱਸ ਦਿੱਤੀਆਂ ਉਸਦੀ ਮਾਂ ਨੇ ਕਿ ਉਹ ਥਾਏਂ ਲੁੜਕ ਗਈਉਹ ਉਦਾਸੀ ਗਈਚਿਹਰੇ ਦੀ ਸ਼ੋਖੀਆਂ ਭਰੀ ਚਮਕ ਇੱਕੋ ਝਟਕੇ ਨਾਲ ਸਾਰੀ ਦੀ ਸਰੀ ਸੂਤੀ ਗਈਤੇ ਅੱਜ ਉਹ ਬਿਨਾ ਰਘਬੀਰ ਨੂੰ ਉਡੀਕਿਆਂ ਸਕੂਲ ਪਹੁੰਚ ਗਈਸਕੂਲੇ ਵੀ ਚੁੱਪ ਚਾਪ ਰਘਬੀਰ ਤੋਂ ਕੰਨੀ ਕਤਰਾਉਂਦੀ ਰਹੀਤੇ ਆਖਰ ਸਾਂਝੇ ਪੀਰੀਅਡ ਚ ਰਘਬੀਰ ਦਾ ਸਾਮ੍ਹਣਾ ਹੋਇਆ ਤਾਂ ਉਸਦੇ ਬਹੁਤਾ ਜ਼ੋਰ ਪਾਉਣ ਤੇ ਸਿੰਮਦੀਆਂ ਅੱਖਾਂ ਨਾਲ ਮਸਾਂ ਏਨਾ ਹੀ ਕਿਹਾ, “ਮੰਮ ਨੇ ਸਾਨੂੰ ਇਕੱਠਿਆਂ ਸਕੂਲ ਜਾਂਦਿਆਂ ਵੇਖ ਲਿਆ ਹੈ ਤੇ ਉਸਨੇ ਮੇਰੇ ਤੇ ਤੈਨੂੰ ਮਿਲਣ ਮਿਲਣ ਤੇ ਰੋਕ ਲਾ ਦਿੱਤੀ ਹੈ

.......

ਪਰ ਕਿਉਂ---?”ਰਘਬੀਰ ਬੌਖਲਾ ਉੱਠਿਆ

.........

ਮੈਨੂੰ ਨਹੀਂ ਪਤਾ---ਗ਼ੁੱਸੇ ਜਿਹੇ ਚ ਏਨਾ ਕਹਿ ਭਿੱਜੀਆਂ ਅੱਖਾਂ ਨਾਲ ਉਹ ਰਘਬੀਰ ਤੋਂ ਰੁਖ਼ਸਤ ਹੋ ਗਈਰਘਬੀਰ ਵੀ ਉਦਾਸਿਆ ਗਿਆਨਿਰਛਲ ਮੁਹੱਬਤ ਸਮਾਜੀ ਕੰਡਿਆਂ ਚ ਅੜ ਕੇ ਝਰੀਟੀ ਗਈਉਹ ਕਈ ਦਿਨ ਗੁਆਚਿਆਂ ਵਾਂਗੂੰ ਵਿਚਰਦੇ ਰਹੇਸੀਮਾ ਰਘਬੀਰ ਤੋਂ ਪਾਸਾ ਵੱਟਦੀ ਰਹੀਮਾਂ ਦੀ ਚਿਤਾਵਨੀ ਉਸਦੀ ਰੂਹ ਦੇ ਪੜਛੇ ਲਾਹੁੰਦੀ ਰਹੀਬਗ਼ਾਵਤ ਵੀ ਕਈ ਵਾਰ ਸੋਚਣੀ ਦੇ ਬੂਹਿਆਂ ਤੇ ਆ ਆ ਬਹਿੰਦੀ ਰਹੀ ਪਰ ਉਹ ਮੰਮ ਦੀ ਦਿੱਤੀ ਹਦਾਇਤ ਦੀਆਂ ਬਰੂਹਾਂ ਤੋਂ ਪਾਸੇ ਨਾ ਜਾ ਸਕੀਆਖ਼ਰ ਰਘਬੀਰ ਨੇ ਇੱਕ ਦਿਨ ਦੋ ਟੁੱਕ ਗੱਲ ਕਰਨ ਦਾ ਮਨ ਬਣਾ ਲਿਆ ਤੇ ਸਵੇਰ ਦੀ ਬਰੇਕ ਤੇ ਸੀਮਾ ਨੂੰ ਜਾ ਮਿਲਿਆ

............

ਸੀਮਾ ਆਪਾਂ ਕੀ ਗੁਨਾਹ ਕੀਤਾ ਹੈ ਜੋ ਸਾਨੂੰ ਏਡੀਆਂ ਵੱਡੀਆਂ ਵੱਡੀਆਂ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਹਨ?”ਸੀਮਾ ਚੁੱਪ ਰਹੀਉਸਦੇ ਅੱਥਰੂ ਉਸਦੀ ਬੇਵਸੀ ਬਿਆਨਦੇ ਰਹੇ

...........

ਪਹਿਲਾਂ ਇਹ ਦਸ ਕਿ ਕੀ ਤੂੰ ਮੈਨੂੰ ਮਿਲਣਾ ਚਾਹੁੰਦੀ ਹੈਂ ਕਿ ਨਹੀਂਜੇ ਤੇਰਾ ਜਵਾਬ ਹਾਂ’ ‘ਚ ਹੈ ਫੇਰ ਸਾਨੂੰ ਕੋਈ ਮਿਲਣੋ ਰੋਕ ਨਹੀਂ ਸਕਦਾ, ਤੇਰੀ ਮੰਮ ਵੀ ਨਹੀਂ

.............

ਇਹ ਕਿਹੋ ਜਿਹਾ ਸਵਾਲ ਹੈ? ਔਫ ਕੋਰਸ ਆਈ ਵਾਂਟ ਟੂ ਮੀਟ ਯੂਯੂ ਛੁੱਡ ਨੋ ਦਿਸ ਬਾਈ ਨੌਓਸੀਮਾ ਰਘਬੀਰ ਦੇ ਸਵਾਲ ਤੇ ਖਿਝ ਗਈ ਸੀਤੇ ਉਸਨੇ ਧਰਤੀ ਤੋਂ ਨਜ਼ਰਾਂ ਚੁੱਕ ਰਘਬੀਰ ਨੂੰ ਮੋਹ ਨਾਲ ਵੇਖਿਆ

................

ਆਪਣੇ ਜੀ.ਸੀ.ਐਸ.ਸੀ ਦੇ ਇਗਜ਼ਾਮ ਹੋਣ ਵਾਲੇ ਹਨਡਟ ਕੇ ਮਿਹਨਤ ਕਰੀਏਚੰਗੇ ਨੰਬਰ ਲੈ ਕੇ ਪਾਸ ਹੋਈਏਤੇ ਫੇਰ ਏ.ਲੈਵਲ ਕਰਕੇ ਇੱਕੋ ਯੂਨੀਵਰਸਿਟੀ ਚ ਡਿਗਰੀ ਕਰੀਏਉੱਥੇ ਆਪਾਂ ਨੂੰ ਮਿਲਣੋ ਕੌਣ ਰੋਕ ਸਕੇਗਾ?ਜਦੋਂ ਅਸੀਂ ਡਿਗਰੀ ਕਰ ਚੰਗੀਆਂ ਨੌਕਰੀਆਂ ਤੇ ਹੋਵਾਂਗੇ ਫੇਰ ਸਾਡੇ ਤੇ ਕੌਣ ਬੰਦਿਸ਼ਾਂ ਲਾ ਸਕੇਗਾ

............

ਇਵੇਂ ਤਾਂ ਪੰਜ ਛੇ ਸਾਲ ਲੱਗ ਜਾਣਗੇ---?”ਸੀਮਾ ਨੇ ਟੁੱਟੀ ਜਿਹੀ ਆਵਾਜ਼ ਚ ਕਿਹਾ

..........

ਨਹੀਂ ---ਸਿਰਫ਼ ਦੋ ਸਾਲ ਹੋਰਏ.ਲੈਵਲ ਕਰਨ ਤੱਕਉਸਤੋਂ ਮਗਰੋਂ ਤਾਂ ਅਸੀ ਯੂਨੀਵਰਸਿਟੀ ਚ ਹੋਵਾਂਗੇਤੇ ਦੂਜਾ ਹੋਰ ਹੱਲ ਵੀ ਕੀ ਹੈ?”

*****

ਲੜੀ ਜੋੜਨ ਲਈ ਭਾਗ ਦੂਜਾ ਹੇਠਲੀ ਪੋਸਟ ਜ਼ਰੂਰ ਪੜ੍ਹੋ ਜੀ।


No comments: