ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Saturday, July 2, 2011

ਡਾ: ਰਤਨ ਰੀਹਲ - ਅਜ਼ੀਮ ਸ਼ੇਖਰ ਦਾ ਗ਼ਜ਼ਲ ਸੰਗ੍ਰਹਿ ‘ਹਵਾ ਨਾਲ਼ ਖੁੱਲ੍ਹਦੇ ਬੂਹੇ' – ਲੇਖ - ਭਾਗ ਦੂਜਾ

ਹਵਾ ਨਾਲ਼ ਖੁੱਲ੍ਹਦੇ ਬੂਹੇ' ਗ਼ਜ਼ਲ ਸੰਗ੍ਰਹਿ ਦੀ ਬਣਤਰ ਅਤੇ ਬੁਣਤਰ ਦੇ ਅੰਤਰਗਤਿ ਪ੍ਰਕ੍ਰਿਤਕ ਅਤੇ ਮੁਹੱਬਤਨ ਇਜ਼ਹਾਰ - ਲੇਖ
ਭਾਗ ਦੂਜਾ

ਲੜੀ ਜੋੜਨ ਲਈ ਉਪਰਲੀ ਪੋਸਟ ਭਾਗ ਦੂਜਾ ਜ਼ਰੂਰ ਪੜ੍ਹੋ ਜੀ।


ਜਿਹੜਾ ਸ਼ਾਇਰ ਇਹ ਕਹਿੰਦਾ ਹੈ ਕਿ ਉਸਨੇ ਕੋਈ ਨਵੀਂ ਗੱਲ ਲਿਖੀ ਹੈ, ਉਸਦਾ ਇਸ ਤਰ੍ਹਾਂ ਕਹਿਣਾ, ਉਹ ਆਪਣੇ ਆਪ ਨੂੰ, ਦੁਨੀਆਂ ਦਾ ਪਹਿਲਾ ਇਨਸਾਨ ਸਮਝਦਾ ਹੈਅੱਜ ਕੱਲ੍ਹ ਕੋਈ ਸ਼ਾਇਰ ਨਵੀਂ ਗੱਲ ਨਹੀਂ ਕਹਿੰਦਾ ਪਰ ਕਿਉਂਕਿ ਉਹ ਨਵੇਂ ਢੰਗ ਨਾਲ ਕਹਿੰਦਾ ਹੈ ਤਾਂ ਉਸ ਵਿੱਚ ਮੌਲਿਕਤਾ ਆ ਜਾਂਦੀ ਹੈਅਜਿਹੀ ਜਿੱਦਤ ਅਜ਼ੀਮ ਦੇ ਸ਼ੇਅਰਾਂ ਵਿੱਚ ਆਮ ਫਹਿਮ ਹੈਸ਼ੇਖਰ ਦੀਆਂ ਗ਼ਜ਼ਲਾਂ ਦੇ ਸ਼ੇਅਰਾਂ ਵਿੱਚ ਬਹੁਤ ਡੂੰਘੇ ਵਿਚਾਰ ਸਮਾਏ ਹੋਏ ਹਨ ਅਤੇ ਉਹ ਇਨ੍ਹਾਂ ਡੂੰਘੇ ਵਿਚਾਰਾਂ ਨੂੰ ਇਸ ਸਾਦਗੀ ਨਾਲ ਕਹਿੰਦਾ ਹੈ, ਜਿਉਂ ਜਿਉਂ ਸ਼ੇਅਰ ਨੂੰ ਤੁਸੀਂ ਵਾਰ ਵਾਰ ਪੜ੍ਹਦੇ ਹੋ ਤਾਂ ਉਸਦਾ ਮਤਲਬ ਹੋਰ ਵੀ ਸਪੱਸ਼ਟ ਅਤੇ ਡੂੰਘੇਰਾ ਹੁੰਦਾ ਜਾਂਦਾ ਹੈਉਸਦੀ ਅਜਿਹੀ ਸ਼ੇਅਰ ਸਿਰਜਨਾਤਮਿਕਤਾ ਨੂੰ ਜੇ ਅਸੀਂ ਬਲਾਗਤ ਸ਼ੇਅਰ ਕਰਕੇ ਸਥਾਪਤ ਕਰੀਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀਇਹੋ ਹੀ ਅਜ਼ੀਮ ਦੇ ਸ਼ੇਅਰਾਂ ਦੀ ਜ਼ੀਨਤ ਹੈਸ਼ੇਅਰ ਦੇ ਮਕਤੇ ਵਿੱਚ ਰਵਾਇਤੀ ਸ਼ਾਇਰਾਂ ਵਾਂਗ ਅਜ਼ੀਮ ਅਤੇ ਸ਼ੇਖ਼ਰ ਦੋਨੇ ਨਾਵਾਂ ਦਾ ਤਖ਼ਲੱਸ ਵਰਤਦਾ ਹੈ

ਸੂਫ਼ੀ ਕਵੀ ਅਕਸਰ ਰੱਬ ਨੂੰ ਤਾਹਨਾ ਦਿੰਦੇ ਹਨ ਅਤੇ ਸ਼ੇਖਰ ਦੀ ਤਸੱਵੁਫ਼ (ਸੂਫ਼ੀ) ਰੰਗ ਦੀ ਬੇਮਿਸਾਲ ਸ਼ਾਇਰੀ ਅੱਜ ਹਜਾਰਾਂ ਪਰਵਾਸੀਆਂ ਦੇ ਦਿਲ ਦੀ ਧੜਕਣ ਕਿਵੇਂ ਬਣਦੀ ਹੈ? ਹੇਠਾਂ ਪੜ੍ਹੋ


ਹੁਣ ਰੋਜ਼ ਹੀ ਹਜ਼ਾਰਾਂ, ਤੁਰਦੇ ਨੇ ਰਾਮ ਘਰ ਤੋਂ,
ਤੁਸੀਂ ਇੱਕੋ ਰਾਮ ਦਾ ਕਿਉਂ, ਬਣਵਾਸ ਪਰਖਦੇ ਹੋਪੰਨਾ 24


ਪੰਨਾ ਸਤਾਰਾਂ ਉਪਰ ਪੂਰਨ ਸਿੰਘ ਜੀ ਲਿਖਦੇ ਹਨ, 'ਇਸ ਸ਼ੇਅਰ ਵਿੱਚ ਸ਼ੇਖਰ ਪਾਜ਼ਟਿਵ ਥਿਕਿੰਗ (ਧਨਾਤਮਕ ਸੋਚ ਜਾਂ ਉਸਾਰੂ ਸੋਚ) ਨੂੰ ਪੈਗੰਬਰੀ ਦਾ ਦਰਜਾ ਦੇ ਰਿਹਾ ਹੈ ਧਨਾਤਮਕ ਸੋਚ ਵਿਗਿਆਨਕ ਸੋਚ ਹੈ' ਪੂਰਨ ਸਿੰਘ ਜੀ ਦੇ ਇਸ ਵਿਚਾਰ ਵਿੱਚ ਬਿਲਕੁਲ ਸਚਾਈ ਹੈ ਕਿ ਸ਼ੇਖਰ ਦੀਆਂ ਗ਼ਜ਼ਲਾਂ ਦੇ ਸ਼ੇਅਰਾਂ ਵਿੱਚ ਖਿਆਲ ਬੁਲੰਦ ਹਨਇਸੇ ਕਰਕੇ ਉਹ ਬੁਲੰਦ ਸ਼ਾਇਰ ਹੈਇਸ ਗੱਲ ਦੀ ਪੁਸ਼ਟੀ ਲਈ ਹੇਠ ਲਿਖੇ ਸ਼ੇਅਰ ਦਾ ਲੁਤਫ਼ ਮਾਣੋ


ਚੁੱਪ ਲੰਮੇਰੀ ਹੋ ਗਈ ਸੱਜਣਾ ਬਿਨ੍ਹ ਏਦਾਂ,
ਜਿਉਂ ਤੂੰਬਾ ਨਹੀਂ ਵਜਦਾ ਹੁੰਦਾ ਤਾਰ ਬਿਨਾਂਪੰਨਾ 55


ਸ਼ੇਖਰ ਨੇ ਬਹੁਤੇ ਸ਼ੇਅਰ ਇਖ਼ਲਾਕੀ ਅਤੇ ਇਸਲਾਹੀ ਕਹੇ ਹਨਨਾਜ਼ੁਖ਼ਿਆਲੀ ਗ਼ਜ਼ਲ ਦੇ ਸ਼ੇਅਰਾਂ ਦੀ ਜਿੰਦ ਜਾਨ ਹੁੰਦੀ ਹੈਨਾਜ਼ੁਖ਼ਿਆਲਾਂ ਤੋਂ ਬਿਨ੍ਹਾਂ ਕੋਈ ਗ਼ਜ਼ਲ ਇੱਕ ਕਲਬੂਤ ਦੀ ਤਰ੍ਹਾਂ ਹੁੰਦੀ ਹੈਅਜ਼ੀਮ ਦੀਆਂ ਗ਼ਜ਼ਲਾਂ ਦੇ ਸ਼ੇਅਰਾਂ ਵਿੱਚ ਇਹ ਬਿਆਨ ਵੀ ਬਹੁਤ ਪ੍ਰਬੱਲ ਰੂਪ ਵਿੱਚ ਨਜ਼ਰ ਆਉਂਦਾ ਹੈਵਰਤਮਾਨ ਵਿੱਚ ਵਿਖਾਵੇ ਦੀ ਦੁਨੀਆਂ ਦੇ ਦਿਲਾਂ ਦੀ ਪਰੀਭਾਸ਼ਾ ਰਾਹੀ ਉਜਾਗਰ ਹੋਇਆ ਵੇਖੋ ਨਾਜ਼ੁਖ਼ਿਆਲੀ ਦਾ ਇੱਕ ਸ਼ੇਅਰ

ਦੁਨੀਆਂ ਅੰਦਰ ਮਿਲਦੇ ਆਮ,
ਮੇਰੀ-ਤੇਰੀ ਵਾਲੇ ਦਿਲਪੰਨਾ 63

ਸ਼ੇਖਰ ਨੇ ਤਮਸੀਲੀ ਸ਼ੇਅਰ ਵੀ ਲਿਖੇ ਹਨਉਹ ਆਪਣੇ ਰਚੇ ਹੋਏ ਸ਼ੇਅਰਾਂ ਵਿੱਚ ਉਚੇਚੇ ਵਿਚਾਰਾਂ ਦੀਆਂ ਉਦਾਹਰਣਾ ਪੇਸ਼ ਕਰਦਾ ਹੈਆਪਣੀ ਇੱਕ ਗ਼ਜ਼ਲ ਦੇ ਮਤਲੇ ਵਿੱਚ ਖ਼ੁਦਾ ਕੋਲੋਂ ਪੁੱਛਿਆ ਹੈ

ਬੇ-ਵਸੀ ਲਾਚਾਰੀਆਂ ਬਿਨ ਹੋਰ ਕੀ ਦਿੰਨੈ ਖੁਦਾ
ਸਫ਼ਰ ਮੇਰਾ ਹੈ ਲੰਮੇਰਾ ਫ਼ੈਸਲਾ ਜਲਦੀ ਸੁਣਾਪੰਨਾ 25

ਹਵਾ ਨਾਲ ਖੁੱਲ੍ਹਦੇ ਬੂਹੇ' ਗ਼ਜ਼ਲ ਸੰਗ੍ਰਹਿ ਦਾ ਸਰਵਰਕ ਦਸਦਾ ਹੈ ਕਿ ਪਰਵਾਸੀਆਂ ਦੀਆਂ ਬੇ-ਵਸੀਆਂ, ਦੁਸ਼ਵਾਰੀਆਂ ਤਾਂ ਮਿਹਨਤ ਨਾਲ ਮੁੱਕ ਗਈਆਂ ਹਨਜੋ ਮੁਹੇਰਵਾ ਅਤੇ ਭੂਹੇਰਵਾ ਉਨ੍ਹਾਂ ਨੂੰ ਪਣਿਆਂ ਤੋਂ ਵਿਛੜਨ ਨਾਲ ਮਿਲਿਆ ਹੈ, ਉਨ੍ਹਾਂ ਨੂੰ ਉਹ ਅਭੋਲ ਹੀ ਭੁੱਲ ਗਏ ਸਨ ਗ਼ਜ਼ਲਗੋ ਆਪਣੇ 'ਹਵਾ ਨਾਲ ਖੁੱਲ੍ਹਦੇ ਬੂਹੇ' ਗ਼ਜ਼ਲ ਸੰਗ੍ਰਹਿ ਦੇ ਸਰਵਰਕ ਰਾਹੀਂ ਪਰਵਾਸੀਆਂ ਦੇ ਦਿਲਾਂ ਦੀਆਂ ਵੇਦਨਾਵਾਂ ਨੂੰ ਪਰਤ-ਦਰ-ਪਰਤ ਖੋਲ੍ਹਦਾ ਹੈਜਦ ਕੋਈ ਪਰਵਾਸੀ ਆਪਣਾ ਆਪ ਅਤੇ ਆਪਣੇ ਪਰਿਵਾਰ ਨੂੰ ਸਾਂਭ ਸੁਆਰ ਕੇ ਵਾਪਸ ਵਤਨਾਂ ਨੂੰ ਪਰਤਦਾ ਹੈ ਤਦ ਖੌਲੇ ਹੋਏ ਘਰ ਅਤੇ ਘਰਾਂ ਨੂੰ ਨਾ ਕੋਈ ਜਿੰਦਾਂ ਅਤੇ ਨਾ ਹੀ ਕੋਈ ਕੁੰਡਾ ਅਤੇ ਨਾ ਹੀ ਘਰਾਂ ਵਿੱਚ ਵਸਣ ਵਾਲਾ ਕੋਈ ਬਾਕੀ ਰਿਹਾ ਵੇਖਦਾ ਹੈ ਤਾਂ ਉਸਦਾ ਦਿਲ ਵਲੂੰਧਰਿਆ ਜਾਂਦਾ ਹੈਉਸ ਦਾ ਦਿਲ ਇੰਝ ਧੜਕਦਾ ਹੈ ਜਿਵੇਂ ਖੁੱਲ੍ਹੇ ਘਰ ਦੇ ਦਰਵਾਜੇ ਅਤੇ ਖਿੜਕੀਆਂ ਹਵਾ ਨਾਲ ਖੜਕਦੀਆਂ ਹਨਘਰਾਂ ਦੇ ਦਰਵਾਜੇ ਹਵਾ ਨਾਲ ਕਦੇ ਤਾਂ ਸਪਾਟ ਖੁੱਲ੍ਹਦੇ ਹਨ ਅਤੇ ਕਦੇ ਹਵਾ ਦੇ ਬੁੱਲਿਆਂ ਨਾਲ ਖੁੱਲ੍ਹਦੇ ਅਤੇ ਬੰਦ ਹੁੰਦੇ ਹਨਇਸ ਸਰਵਰਕ ਵਿੱਚ ਪ੍ਰਵਾਸੀਆਂ ਨੂੰ ਖ਼ੁਸ਼ਹਾਲੀ ਤੋਂ ਬਾਅਦ ਮਿਲੀਆਂ ਸਮੱਸਿਆਵਾਂ ਹਨਪ੍ਰਵਾਸੀਆਂ ਦੀ ਇਸ ਤਰਾਸਦੀ ਨੂੰ ਸ਼ਾਇਰ ਨੇ ਬੜੇ ਹੀ ਕਰੁਣਾ ਰਸ ਰਾਹੀਂ ਪ੍ਰਗਟਾਇਆ ਹੈ

ਜਾਣ ਵੇਲੇ ਯਾਦ ਕਰਕੇ ਕਰਨੀਆਂ ਬੰਦ ਖਿੜਕੀਆਂ,
ਵਰਨਾ ਫਿਰ ਮਜ਼ਬੂਰ ਹੋ ਕੇ ਜਾਗਦਾ ਰਹਿੰਦੈ ਮਕਾਨਪੰਨਾ 87

ਉਪ੍ਰੋਕਤ ਵਿਚਾਰ ਤੋਂ ਬਿਨਾਂ ਜਾਂ ਇੱਕ ਅੱਧੀ ਗ਼ਜ਼ਲ ਤੋਂ ਬਿਨਾਂ ਪਰਵਾਸੀਆਂ ਦੀਆਂ ਸਮਸਿਆਵਾਂ ਬਾਰੇ ਅਜ਼ੀਮ ਸ਼ੇਖਰ ਨੇ ਹੋਰ ਕੁਝ ਨਹੀਂ ਲਿਖਿਆ ਭਾਵੇਂ ਉਹ ਆਪ ਪ੍ਰਵਾਸੀ ਹੈਸਯਾਦ, ਮਾਲੀ, ਬੁਲਬੁਲ ਬਾਗ, ਬ੍ਰਿਹੋਂ, ਸ਼ੇਖ, ਮੁਹੱਬਤ ਅਤੇ ਹੋਰ ਪ੍ਰਕ੍ਰਿਤਕ ਪ੍ਰਤੀਕਾਂ ਨੂੰ ਸ਼ਾਇਰ ਨੇ ਬਾਖ਼ੂਬੀ ਆਪਣੀਆਂ ਗ਼ਜ਼ਲਾਂ ਰਾਹੀਂ ਪ੍ਰਗਟ ਕਰਕੇ ਪੰਜਾਬੀ ਗ਼ਜ਼ਲ ਖੇਤਰ ਵਿੱਚ ਆਪਣੀ ਅਜ਼ਮਤ ਵਿਖਾਈ ਹੈ ਅਤੇ ਪ੍ਰਵਾਸਭੋਗਤਾ ਨੂੰ ਪੰਜਾਬੀ ਪ੍ਰਕ੍ਰਿਤਕ ਵਾਤਾਵਰਨ ਨਾਲ ਰੀਝ ਅਤੇ ਮਹੱਬਤ ਵਿੱਚ ਸਿਦਕ ਅਤੇ ਬ੍ਰਿਹੋਂ ਦਾ ਨਾਮ ਦਿੱਤਾ ਹੈ

ਚਾਹਵੇ ਨਾ ਪੱਤਾ ਕੋਈ ਉਸਦੇ ਹੀ ਡਿੱਗੇ ਸਾਹਮਣੇ,
ਤਾਂ ਹੀ ਤਾਂ ਬੁਲਬੁਲ ਕੋਈ ਹੁਣ ਬਿਰਖ 'ਤੇ ਬਹਿੰਦੀ ਨਹੀਂਪੰਨਾ 27

ਵਹਿੰਦੇ ਪਾਣੀਆਂ ਦੀ ਆਪਣੀ ਉਪਯੋਗਤਾ ਅਤੇ ਸੁੰਦਰਤਾ ਹੈ, ਇਸ ਦੇ ਨਾਲ ਨਾਲ ਉਨ੍ਹਾਂ ਹੜ੍ਹਾਂ ਦੀ ਕਰਤੂਤ ਵੀ ਹੈਕੰਵਲਾਂ ਦੀ ਸੁੰਦਰਤਾ ਉਪਜਾਉਣ ਲਈ ਪਾਣੀਆਂ ਦਾ ਖਲੋਣਾ ਜ਼ਰੂਰੀ ਹੈ ਜਿਹੜਾ ਸ਼ੇਖਰ ਪਾਣੀਆਂ ਵਿੱਚ ਸੁੰਦਰਤਾ ਵੇਖ ਸਕਦਾ ਹੈ, ਉਸ ਲਈ ਮਨੁੱਖੀ ਰਿਸ਼ਤਿਆਂ ਦੀ ਸੁੰਦਰਤਾ ਕਿੰਨੀ ਕੁ ਮਹੱਤਵਪੂਰਣ ਹੋ ਸਕਦੀ ਹੈ, ਇਸ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ'

ਪੰਨਾ 16 ਉਪਰ ਪੂਰਨ ਸਿੰਘ ਜੀ ਦੇ ਲਿਖਣ ਅਨੁਸਾਰ ਸ਼ਾਇਰ ਅਜ਼ੀਮ ਸ਼ੇਖਰ ਪ੍ਰਕ੍ਰਿਤੀ ਨੂੰ ਬਹੁਤ ਲਾਗਿਉਂ ਵੇਖਦਾ ਹੈਉਸਦੀਆਂ ਗ਼ਜ਼ਲਾਂ ਦਾ ਮੁੱਖ ਵਿਸ਼ਾ ਪ੍ਰੁਕ੍ਰਿਤਿਕ ਮੰਜ਼ਰਾਂ ਦੀ ਪਛਾਣਗੋਈ ਹੀ ਕਰਨਾ ਹੈ ਪ੍ਰਕਿਰਤੀ ਦੀ ਉਪਮਾ ਪ੍ਰਥਾਇ ਕੁਝ ਸ਼ੇਅਰ ਅੱਗੇ ਲਿਖਣੇ ਕੀਤੇ ਹਨ

ਅੱਗ ਤੇ ਬਿਰਖ਼ਾਂ ਦੀ ਕੇਹੀ ਸਾਂਝ ਹੈ,
ਸੋਚਣੀ ਜੰਗਲ ਦੀ ਕਾਹਤੋਂ ਬਾਂਝ ਹੈ,
ਚੋਗ ਤੋਂ ਵੱਖ ਹੈ ਪਰਿੰਦੇ ਦਾ ਸਵਾਲ,
ਦੇ ਹੁੰਗਾਰਾ ਮਾਲੀਆਂ ਡਰਦਾ ਹੈਂ ਕਿਉਂ? ਪੰਨਾ 91
******
ਸ਼ਬਨਮ ਵਰਗਾ ਸੁਪਨਾ ਮਿਲਿਆ ਤੇ ਸਰਘੀ ਤੱਕ ਕੋਲ ਰਿਹਾ,
ਫੇਰ 'ਅਜ਼ੀਮ' ਜ਼ਰਾ ਨਾ ਰੁਕਿਆ ਤਪਸ਼ ਬਣੀ ਪ੍ਰਭਾਤ ਜਦੋਂਪੰਨਾ 23
******
ਪਿੰਜਰੇ ਦਾ ਦਰਵਾਜ਼ਾ ਖੋਲ੍ਹੋ ਹਰ ਬੁਲਬੁਲ ਆਜ਼ਾਦ ਕਰੋ,
ਇਹ ਕੰਧਾਂ ਦਾ ਰੰਗ ਘੋਲ਼ ਕੇ ਕਦ ਤੱਕ ਪੀਂਦੀਆਂ ਰਹਿਣਗੀਆਂਪੰਨਾ 83
******
ਗੁਜ਼ਰਦਾ ਪਰਛਾਵਿਆਂ ਸੰਗ ਵਕਤ ਦਿਲਕਸ਼ ਸੀ ਜਦੋ,


ਹੰਭ-ਹਾਰੇ ਮਿਰਗ ਤੋਂ ਸੂਰਜ ਉਦੋਂ ਡਰਿਆ ਵੀ ਸੀਪੰਨਾ 61

ਇਸੇ ਤਰ੍ਹਾਂ ਸ਼ਾਇਰ ਸ਼ੇਖਰ ਨੇ ਕਹੀ ਹਰ ਗ਼ਜ਼ਲ ਵਿੱਚ ਕੁਦਰਤ ਦੀ ਸੁੰਦਰਤਾ, ਦਰਿਆਵਾਂ ਦਾ ਵਗਣਾ, ਸ਼ਾਂਤ ਸਮੁੰਦਰ ਦਾ ਪਾਣੀ, ਰੁੱਤਾਂ, ਬੱਦਲ ਮੀਂਹ ਝੜ, ਝੱਖੜ, ਲਹਿਰਾਉਂਦੀਆਂ ਫਸਲਾਂ, ਹਰੇ ਭਰੇ ਫਲਾਂ ਲੱਦੇ ਦਰੱਖਤ, ਫੁੱਲ ਪੱਤੀਆਂ, ਟਾਹਣਾ, ਆਹਲਣੇ, ਪੰਛੀ ਪਰਿੰਦੇ, ਦਿਨ ਰਾਤ, ਧੁੱਪ ਛਾਂ, ਗਰਮੀ ਸਰਦੀ, ਹਨੇਰ ਚਾਨਣ ਅਤੇ ਹੁੰਮ ਹਮਾਟ ਵਰਗੇ ਪ੍ਰਤੀਕਾਂ ਨਾਲ ਆਪਣੀਆਂ ਗ਼ਜ਼ਲਾਂ ਨੂੰ ਸ਼ਿੰਗਾਰਿਆ ਹੈਜਿੱਥੇ ਕੁਦਰਤ ਦੀ ਸੁੰਦਰਤਾ ਹੋਵੇ ਉਥੇ ਮਨੁੱਖ ਦੀ ਰੂਹ ਰਸ਼ਾਰ ਨਾ ਹੋਵੇ, ਪਿਆਰ ਵਿੱਚ ਉਮੰਡਤਾ ਨਾ ਆਵੇ ਅਤੇ ਦਿਲ ਬੇਕਰਾਰ ਨਾ ਹੋਵੇ, ਇਹ ਗੱਲ ਕਦਾਚਿਤ ਵੀ ਮੰਨਣ ਵਿੱਚ ਨਹੀਂ ਆਉਦੀਸ਼ਾਇਰ ਨੇ ਮਨੁੱਖ ਦੇ ਦਿਲ ਵਿੱਚ ਵਸਿਆ ਮੋਹ ਅਤੇ ਮੋਹ ਦੀ ਨਾਕਾਮਯਾਬੀ ਕਾਰਨ ਉਤਪੰਨ ਹੋਈ ਬ੍ਰਿਹੋਂ ਬਾਰੇ ਵੀ ਬਹੁਤ ਸ਼ੇਅਰ ਆਖੇ ਹਨਕੁਝ ਕੁ ਸ਼ੇਅਰ ਲਿਖਣੇ ਕੀਤੇ ਹਨ

ਭੁਲਦਿਆਂ ਭੁਲਦੀ ਨਹੀਂ ਹੈ ਰੋਕਿਆਂ ਰੁਕਦੀ ਨਹੀਂ
ਚਾਹੁੰਦਿਆਂ ਵੀ ਯਾਦ ਤੇਰੀ ਸੀਨਿਓ ਲਹਿੰਦੀ ਨਹੀਂਪੰਨਾ 27
*****
ਹੁਣ ਜਦੋਂ ਦੋਹਾਂ ਵਿਚਾਲੇ ਰਾਤ ਹੁੰਦੀ ਹੋਵੇਗੀ
ਸੋਚਦਾ ਹਾ ਕਿਸ ਤਰ੍ਹਾਂ ਗੱਲਬਾਤ ਹੁੰਦੀ ਹੋਵੇਗੀ? ਪੰਨਾ 46

ਸ਼ਾਇਰ ਅਜੀਮ ਸ਼ੇਖਰ ਨੇ ਪ੍ਰੇਮ ਪਿਆਰ, ਸਿਦਕ, ਅਦਬ ਸਤਿਕਾਰ, ਸਮਰਪਣ ਵਰਗੇ ਅਨੇਕਾਂ ਸ਼ੇਅਰ ਕਹਿ ਦਿੱਤੇ ਹਨ ਜਿਹੜੇ ਪਾਠਕ ਦੇ ਹਿਰਦੇ ਅੰਦਰ ਵਸ ਜਾਣ ਦਾ ਮਾਦਾ ਰੱਖਦੇ ਹਨ

ਸ਼ਾਇਰ ਜੋ ਤਸਵੀਰ ਖਿੱਚਣੀ ਚਾਹੁੰਦਾ ਹੈ ਉਹ ਪਾਠਕ ਦੇ ਦਿਲ ਉੱਪਰ ਉੱਕਰੀ ਜਾਂਦੀ ਹੈ ਜਿਹੜੀ ਉਹ ਕੈਫ਼ੀਅਤ ਪੈਦਾ ਕਰਨੀ ਚਾਹੁੰਦਾ ਹੈ, ਉਹ ਪਾਠਕ ਦੇ ਦਿਲ ਵਿੱਚ ਵੱਸ ਜਾਂਦੀ ਹੈਉਸਦੇ ਸ਼ੇਅਰਾਂ ਦੀ ਇੱਕ ਖ਼ਾਸੀਅਤ ਇਹ ਵੀ ਹੈ ਕਿ ਉਸਨੇ ਸਮੁੰਦਰ ਨੂੰ ਕੁੱਜੇ ਵਿੱਚ ਬੰਦ ਕਰ ਦਿਖਾਇਆ ਹੈਇਹ ਇਤਿਸਾਰ ਉਸਦੇ ਹਰ ਸ਼ੇਅਰ ਦੀ ਜਾਨ ਹੈਉਹ ਆਪਣੇ ਸਿਰਜੇ ਗਏ ਸ਼ੇਅਰਾਂ ਵਿੱਚ ਕੁੱਝ ਨਾ ਵੀ ਕਹਿਣਾ ਚਾਹੁੰਦਾ ਹੋਇਆ ਸਭ ਕੁੱਝ ਆਖ ਜਾਂਦਾ ਹੈਸ਼ੇਅਰਾਂ ਵਿੱਚ ਮੰਜ਼ਰਕਸ਼ੀ ਕਰਨ ਦਾ ਵੀ ਬੜਾ ਧਨੀ ਹੈ ਭਾਵੇਂ ਸ਼ੋਖੀ ਆਦਿ ਦਾ ਬਹੁਤਾ ਵਰਨਣ ਨਹੀਂ ਹੈ ਜਿਵੇਂ ਸ਼ਰਾਬ, ਵਾਇਜ਼, ਜਾਹਿਦ, ਅਦਬ, ਅਬਾਦਤ ਆਦਿ ਪਰ ਸ਼ਾਇਰ ਨੇ ਜ਼ਿੰਦਗੀ ਨੂੰ ਭਲੀ ਭਾਂਤ ਜੀਣ ਦੇ ਚੜ੍ਹਾਏ ਹੋਏ ਨਸ਼ਿਆਂ ਦੀ ਇੱਕ ਨਵ-ਸ਼ੋਖੀ ਦੀਆਂ ਗ਼ਜ਼ਲਾਂ ਦੀ ਸਿਰਜਨਾ ਕਰਕੇ ਗ਼ਜ਼ਲ ਦੇ ਵਿਚਾਰਾਂ ਨੂੰ ਇੱਕ ਮੁਨਾਸਿਫ਼ ਨਵਾਂ ਮੋੜ ਦਿੱਤਾ ਹੈ ਜਿਹੜਾ ਗ਼ਜ਼ਲ ਦੇ ਪ੍ਰਸੰਗ ਵਿੱਚ ਪਹਿਲੀ ਵਾਰ ਵੇਖਣ ਵਿੱਚ ਆਇਆ ਹੈਸ਼ੇਖਰ ਨੇ ਜ਼ੁਲਮ ਨੂੰ ਖ਼ਤਮ ਕਰਨ ਦਾ ਜ਼ਨੂੰਨ, ਖ਼ੁਸ਼ਹਾਲ ਜੀਵਨ ਲਈ ਸ਼ੰਘਰਸ਼, ਸਮਾਜਿਕ ਬਰਾਬਰੀ, ਜੀਵਨ ਵਿੱਚੋਂ ਸੱਚ ਦੀ ਭਾਲ, ਇਨਸਾਨੀਅਤ ਦਾ ਢਿੰਡੋਰਾ ਅਤੇ ਪ੍ਰਾਣੀ ਨੂੰ ਅਟੱਲ ਮੌਤ ਦੀ ਚਿਤਾਵਨੀ ਭਰੀਆਂ ਗ਼ਜ਼ਲਾਂ ਕਹਿ ਕੇ ਗ਼ਜ਼ਲ ਦੇ ਸਦੀਆਂ ਪੁਰਾਣੇ ਪ੍ਰਚੱਲਤ ਰੂਪ ਅਤੇ ਸ਼ੈਲੀ ਵਿੱਚ ਬਦਲ ਕਰਕੇ ਜ਼ਿੰਦਗੀ ਦੀਆਂ ਆਧੁਨਿਕ ਰੂਰਤਾਂ ਲਈ ਨਵੇਂ ਤਜਰਬਿਆਂ ਭਰਪੂਰ ਗਜ਼ਲਾਂ ਦੀ ਅਭਿਵਿਕਤੀ ਕੀਤੀ ਹੈ, ਜਿਸ ਨੇ ਗ਼ਜ਼ਲ ਦੇ ਬ੍ਰਹਿਮੰਡ ਵਿੱਚ ਇੱਕ ਨਵਾਂ ਓਜ਼ੋਨ ਪੈਦਾ ਕੀਤਾ ਹੈਜਿਸ ਕਾਰਨ ਆਧੁਨਿਕ ਪੰਜਾਬੀ ਅਤੇ ਉਰਦੂ ਗ਼ਜ਼ਲ ਵਿੱਚ ਵਿਸ਼ੇ ਅਤੇ ਰੂਪ ਪੱਖੋਂ ਇੱਕ ਨਵਾਂ ਮੋੜ ਆਵੇਗਾਸ਼ੇਖਰ ਦੀਆਂ ਗ਼ਜ਼ਲਾਂ ਦੇ ਸ਼ੇਅਰਾਂ ਵਿੱਚ ਖ਼ਬਸੂਰਤ ਮੁਬਾਲਿਗਾ ਹੈਖ਼ਬਸੂਰਤ ਅੰਦਾਜ਼ੇ-ਬਿਆਨ ਹੈਸਾਰੇ ਸ਼ੇਅਰ ਦਲੀਲਾਂ ਅਤੇ ਪ੍ਰਤੀਕਾਂ ਨਾਲ ਪ੍ਰੋਏ ਹੋਏ ਹਨਪੁਰਾਤਨ ਲੋਕ ਪ੍ਰਚੱਲਿਤ ਕਿੱਸੇ, ਘਟਨਾਵਾਂ ਅਤੇ ਵਾਰਦਾਤਾਂ ਦਾ ਬਹੁਤ ਖ਼ਬਸੂਰਤੀ ਨਾਲ ਸ਼ੇਅਰਾਂ ਵਿੱਚ ਵਰਨਣ ਕੀਤਾ ਗਿਆ ਹੈਜਿਸ ਕਾਰਨ ਸੇਅਰਾਂ ਦਾ ਮਕਸਦ ਹੋਰ ਵੀ ਉੱਘੜ ਕੇ ਸਾਹਮਣੇ ਆ ਜਾਂਦਾ ਹੈਸ਼ੇਅਰਾਂ ਵਿੱਚ ਸਿਲਾਸਤ ਹੈਮੁਤਾਬਕਦੇ-ਇਲਫਾਜ਼ ਵਰਤੇ ਗਏ ਹਨ ਅਤੇ ਸ਼ੇਅਰਾਂ ਵਿੱਚ ਹਰ ਗੱਲ ਨੂੰ ਤਰਤੀਬ ਅਤੇ ਸਿਲਸਿਲੇਵਾਰ ਕਹਿੰਦਾ ਹੈਉਪ੍ਰੋਕਤ ਵਿਚਾਰਾਂ ਦੇ ਅਧੀਨ ਮੈਂ ਇਹੀ ਆਖ ਸਕਦਾ ਹਾਂ ਕਿ ਅਜ਼ੀਮ ਸ਼ੇਖਰ ਇੱਕ ਪੱਖੋਂ ਪ੍ਰਕ੍ਰਿਤਕ ਪ੍ਰਦੂਸ਼ਣ ਨੂੰ ਤਾਂ ਨਿੰਦਦਾ ਹੀ ਹੈ ਪਰ ਜਦ ਪਿਆਰ ਮੁਹੱਬਤ ਦੇ ਰਿਸ਼ਤਿਆਂ ਵਿੱਚ ਦਰਾੜਾਂ ਦੀ ਅਭਿਵਿਕਤੀ ਕਰਦਾ ਹੈ ਤਾਂ ਉਸਦਾ ਮਕਸਦ ਸਮਾਜਕ ਵਿਸੰਗਤੀਆਂ ਅਤੇ ਸੱਭਿਆਚਾਰਕ ਪ੍ਰਦੂਸ਼ਣ ਨੂੰ ਦੂਰ ਕਰਨ ਦਾ ਹੈਅਜਿਹੇ ਰਚਨਾਤਮਿਕ ਕਾਰਜ ਦੀ ਟੇਕ ਹੇਠ ਅਜ਼ੀਮ ਸ਼ੇਖਰ ਗ਼ਜ਼ਲ ਖੇਤਰ ਵਿੱਚ ਅਜ਼ੀਮ ਹਸਤਾਖ਼ਰ ਹੋ ਗਿਆ ਹੈਉਸਨੇ ਗ਼ਜ਼ਲ ਕਹਿਣ ਵਿੱਚ ਉਹ ਮੁਹਾਰਤ ਪਾ ਲਈ ਹੈ ਜਿਸ ਨਾਲ ਉਸਦੀ ਅਜ਼ਮਤ ਉਸਦੀ ਪਛਾਣ ਬਣ ਕੇ ਉਸਨੂੰ ਬਾਕੀ ਗ਼ਜ਼ਲਗੋਆਂ ਤੋਂ ਵਖਰਾਉਂਦੀ ਹੈਜਿਸ ਤਰ੍ਹਾਂ ਦੀ ਕਲਾਤਮਕ ਗ਼ਜ਼ਲ ਸ਼ਾਇਰ ਸ਼ੇਖਰ ਕਹਿ ਸਕਦਾ ਹੈ ਉਸ ਦਾ ਮੁਕਾਬਲਾ ਕਰਨਾ ਆਮ ਸ਼ਾਇਰ ਦੇ ਵਸ ਦਾ ਰੋਗ ਨਹੀਂ ਹੈ'ਹਵਾ ਨਾਲ ਖੁੱਲ੍ਹਦੇ ਬੂਹੇ' ਗ਼ਜ਼ਲ ਸੰਗ੍ਰਹਿ ਦੇ ਪਾਸਾਰ ਅੰਦਰ ਅਰੂਜ਼ ਦਾ ਵਿਧਾਨ ਮੋਤੀਆਂ ਦੀ ਲੜੀ ਵਾਂਗ ਸਤਰ ਦਰ ਸਤਰ ਝਲਕ ਰਿਹਾ ਹੈ ਅਤੇ ਮੁੱਖ ਤੌਰ ਉਪਰ ਗ਼ਜ਼ਲਾਂ ਰਾਹੀਂ ਪ੍ਰਕ੍ਰਿਤਕ ਅਤੇ ਮੁਹੱਬਤਨ ਇਜ਼ਹਾਰ ਹੋਇਆ ਹੈਅਜ਼ੀਮ ਸ਼ੇਖਰ ਦੀਆਂ ਗ਼ਜ਼ਲਾਂ ਦੀ ਬਣਤਰ ਅਤੇ ਬੁਣਤਰ ਵਿੱਚ ਗ਼ਜ਼ਲ ਦੀ ਤਕਨੀਕ ਨੂੰ ਸਮਝਿਆ ਜਾ ਸਕਦਾ ਹੈਜਨ ਜੀਵਨ ਵਿਚੋਂ ਲਏ ਗਏ ਪ੍ਰਤੀਕ ਹਨ ਸ਼ਾਬਦਿਕ ਅਤੇ ਉਪਮਾ ਆਲੰਕਾਰ ਹਨਸ਼ਿੰਗਾਰ ਅਤੇ ਕਰੁਣਾ ਜਿਹੇ ਰਸਾਂ ਦਾ ਪ੍ਰਯੋਗ ਗ਼ਜ਼ਲਾਂ ਦੀ ਮੁਹਾਰ ਦਰਸਾਉਂਦਾ ਹੈਗ਼ਜ਼ਲਾਂ ਸੁਰ ਤਾਲ ਅਤੇ ਲੈਅ ਵਿੱਚ ਬੱਝੀਆਂ ਹੋਣ ਕਰਕੇ ਸੰਗੀਤਮਈ ਹਨਗੱਲ ਕੀ ਅਜ਼ੀਮ ਨੇ 'ਹਵਾ ਨਾਲ ਖੁਲ੍ਹਦੇ ਬੂਹੇ' ਗ਼ਜ਼ਲ ਸੰਗ੍ਰਹਿ ਦੇ ਪਾਸਾਰ ਵਿੱਚ ਗ਼ਜ਼ਲ ਦੇ ਹਰ ਵਿਧਾਨ ਨੂੰ ਵਰਤੋਂ ਵਿੱਚ ਲਿਆਦਾ ਹੈਛੋਟੀ ਵੱਡੀ ਬਹਿਰ ਦੀਆਂ ਗ਼ਜ਼ਲਾਂ ਰਾਹੀਂ ਹੁੰਦੇ ਵਿਸ਼ਲੇਸ਼ਣ ਵਿੱਚ ਆਪਾ-ਸਮਰਪਣ ਪੜ੍ਹਿਆ ਜਾਂਦਾ ਹੈਕਰੁਣਾ ਅਤੇ ਸ਼ਿੰਗਾਰ ਰਸ ਦੀ ਹੋਂਦ ਦੀ ਭਰਮਾਰ ਹੈਪ੍ਰੇਮ ਪਿਆਰ ਸੁਹੱਪਣ ਅਤੇ ਸੁਹਜ ਦੀ ਸਿਰਜਨਾ ਹੈਸਯਾਦ, ਵਾਇਜ਼, ਜਾਹਿਦ, ਬਾਗ਼ ਮਾਲੀ, ਕੋਇਲ, ਬੁਲਬੁਲ, ਪਿੰਜਰਾ, ਚਿੜੀਆਂ, ਬ੍ਰਿਹੋਂ ਅਤੇ ਮਿਲਾਪ ਵਰਗੇ ਸ਼ਬਦਾਂ ਨਾਲ ਸੰਬੰਧਤ ਵਿਚਾਰਾਂ ਨੂੰ ਸ਼ੇਅਰਾਂ ਵਿੱਚ ਅਧੁਨਿਕ ਅਤੇ ਅਲੌਕਿਕ ਅੰਦਾਜ਼ ਨਾਲ ਪ੍ਰਯੋਗ ਕਰਕੇ ਪੰਜਾਬੀ ਗ਼ਜ਼ਲ ਨੂੰ ਉਰਦੂ ਗ਼ਜ਼ਲ ਦੇ ਬਹੁਤ ਲਾਗੇ ਕੀਤਾ ਹੈਮੈਂ ਗ਼ਜ਼ਲਗੋਈਆਂ ਨੂੰ ਸਿਫ਼ਾਰਿਸ਼ ਕਰਾਂਗਾ ਕਿ ਉਹ ਇਨ੍ਹਾਂ ਗ਼ਜ਼ਲਾਂ ਨੂੰ ਸੰਗੀਤ-ਬੱਧ ਕਰਨ ਅਤੇ ਗ਼ਜ਼ਲ ਦੇ ਪ੍ਰੇਮੀਆਂ ਨੂੰ ਗ਼ੁਜ਼ਾਰਿਸ਼ ਕਰਾਂਗਾ ਕਿ ਉਹ 'ਹਵਾ ਨਾਲ ਖੁੱਲ੍ਹਦੇ ਬੂਹੇ' ਗ਼ਜ਼ਲ ਸੰਗ੍ਰਹਿ ਦਾ ਆਪ ਪਾਠ ਕਰਕੇ ਅਨੰਦਿਤ ਹੋਣ



No comments: