ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Saturday, July 2, 2011

ਡਾ: ਰਤਨ ਰੀਹਲ – ਅਜ਼ੀਮ ਸ਼ੇਖਰ ਦਾ ਗ਼ਜ਼ਲ ਸੰਗ੍ਰਹਿ ‘ਹਵਾ ਨਾਲ਼ ਖੁੱਲ੍ਹਦੇ ਬੂਹੇ' – ਲੇਖ - ਭਾਗ ਪਹਿਲਾ

ਆਰਸੀ ਤੇ ਖ਼ੁਸ਼ਆਮਦੀਦ


ਸਾਹਿਤਕ ਨਾਮ; ਡਾ: ਰਤਨ ਰੀਹਲ


ਅਜੋਕਾ ਨਿਵਾਸ: ਯੂ.ਕੇ.



ਪ੍ਰਕਾਸ਼ਿਤ ਕਿਤਾਬਾਂ: ਆਲੋਚਨਾ: ਦਾਇਰੇ ਦੇ ਸਾਹਿਤਕਾਰ ਭਾਗ ਪਹਿਲਾ ਅਤੇ ਦੂਜਾਨਾਵਲ: ਸੰਦਲੀ ਚਾਨਣ ਕਹਾਣੀਆਂ: ਆਟੇ ਦਾ ਬੋਰਾ, ਤੱਕ ਵਾਲਾ ਬ੍ਹੋਲ, ਗੋਰੀ ਮਾਂ ਕਵਿਤਾਵਾਂ: ਵਿਧਵਾ, ਸਾਕਾ ਸ਼ਹੀਦ ਖ਼ਾਲਸਾ, ਉਦਾਸ ਮਹਿੰਦੀ, ਪ੍ਰਗੀਤਕ ਕਾਵਿ ਨਾਟਕ: ਪੰਜਾਬੀਅਤ, ਕਿੱਸ ਉਦਮ ਤੇ ਰਾਜ ਮਿਲੇ, ਭਰਾ ਮਾਰੂ ਜੰਗ ਇਕਾਂਗੀ: ਮੈਤਰੀ ਭਾਵ ਲੇਖ: ਰੌਲਾ ਰੱਪਾ ਮਿੰਨੀ ਕਹਾਣੀਆਂ: ਕਚਰਾਇਣ ਹਾਸ-ਵਿਅੰਗ: ਵਲੈਤੀ ਦਰਪਣ ਅਨੁਵਾਦ: ਰਾਬਰਟ ਬਰਨਜ਼ ਦੀਆਂ ਕਵਿਤਾਵਾਂ ਦਾ ਪੰਜਾਬੀ ਰੂਪ ਛਪਣਯੋਗ: ਨਾਵਲ ਗੁਲਾਮ ਰਈਸ, ਕੰਧਾ ਗ਼ਜ਼ਲ ਸੰਗ੍ਰਹਿ, ਪ੍ਰਵਾਸ ਮਹਾਂ-ਕਾਵਿ ਅਤੇ ਚਾਰ ਟੈਕਸਟ ਬੁੱਕਾਂ ਆਦਿ ਪ੍ਰਕਾਸ਼ਿਤ ਹੋ ਚੁੱਕੇ ਹਨ।



ਇਨਾਮ ਸਨਮਾਨ: ਬਹੁਤ ਸਰੀਆਂ ਸੰਸਥਾਵਾਂ ਵੱਲੋਂ , ਧਾਰਮਿਕ, ਸਮਾਜਿਕ ਅਤੇ ਸਾਹਿਤਕ ਖੇਤਰ ਚ ਪਾਏ ਯੋਗਦਾਨ ਲਈ ਸਨਮਾਨਿਆ ਜਾ ਚੁੱਕਾ ਹੈ।
ਦੋਸਤੋ! ਵੁਲਵਰਹੈਂਪਟਨ, ਯੂ.ਕੇ. ਵਸਦੇ ਉੱਘੇ ਲੇਖਕ ਡਾ: ਰਤਨ ਰੀਹਲ ਸਾਹਿਬ ਨੇ ਅਜ਼ੀਮ ਸ਼ੇਖਰ ਜੀ ਦੇ ਹਾਲ ਹੀ ਵਿਚ ਪ੍ਰਕਾਸ਼ਿਤ ਗ਼ਜ਼ਲ-ਸੰਗ੍ਰਹਿ
ਹਵਾ ਨਾਲ਼ ਖੁੱਲ੍ਹਦੇ ਬੂਹੇ ਬਾਰੇ ਇਕ ਬਹੁਤ ਹੀ ਖ਼ੂਬਸੂਰਤ ਅਤੇ ਜਾਣਕਾਰੀ ਭਰਪੂਰ ਲੇਖ ਘੱਲ ਕੇ ਆਰਸੀ ਪਰਿਵਾਰ ਨਾਲ਼ ਪਹਿਲੀ ਸਾਹਿਤਕ ਸਾਂਝ ਪਾਈ ਹੈ। ਮੈਂ ਡਾ: ਰੀਹਲ ਸਾਹਿਬ ਦੀ ਦਿਲੋਂ ਧੰਨਵਾਦੀ ਹਾਂ। ਉਹਨਾਂ ਨੂੰ ਆਰਸੀ ਪਰਿਵਾਰ ਚ ਖ਼ੁਸ਼ਆਮਦੀਦ ਆਖਦਿਆਂ, ਅੱਜ ਇਸ ਲੇਖ ਨੂੰ ਦੋ ਭਾਗਾਂ ਵਿਚ ਵੰਡ ਕੇ ਅੱਜ ਦੀ ਪੋਸਟ ਚ ਸ਼ਾਮਿਲ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ। ਆਸ ਕਰਦੀ ਹਾਂ ਕਿ ਰੀਹਲ ਸਾਹਿਬ ਭਵਿੱਖ ਵਿਚ ਵੀ ਸਾਹਿਤਕ ਰਚਨਾਵਾਂ ਨਾਲ਼ ਸਾਡਾ ਮਾਣ ਵਧਾਉਂਦੇ, ਸਾਡਾ ਰਾਹ ਰੌਸ਼ਨ ਕਰਦੇ ਰਹਿਣਗੇ। ਬਹੁਤ-ਬਹੁਤ ਸ਼ੁਕਰੀਆ।



ਅਦਬ ਸਹਿਤ
ਤਨਦੀਪ ਤਮੰਨਾ



*****



ਹਵਾ ਨਾਲ਼ ਖੁੱਲ੍ਹਦੇ ਬੂਹੇ' ਗ਼ਜ਼ਲ ਸੰਗ੍ਰਹਿ ਦੀ ਬਣਤਰ ਅਤੇ ਬੁਣਤਰ ਦੇ ਅੰਤਰਗਤਿ ਪ੍ਰਕ੍ਰਿਤਕ ਅਤੇ ਮੁਹੱਬਤਨ ਇਜ਼ਹਾਰ - ਲੇਖ
ਭਾਗ ਪਹਿਲਾ
ਅਜ਼ੀਮ ਸ਼ੇਖਰ 'ਹਵਾ ਨਾਲ ਖੁੱਲ੍ਹਦੇ ਬੂਹੇ' ਗ਼ਜ਼ਲ ਸੰਗ੍ਰਹਿ ਤੋਂ ਪਹਿਲਾਂ 'ਸੁੱਕੀ ਨਦੀ ਦੀ ਰੇਤ' ਅਤੇ 'ਮੁੰਦਰਾਂ' ਦੋ ਗ਼ਜ਼ਲ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾ ਕੇ ਗ਼ਜ਼ਲ ਕਹਿਣ ਦੀ ਆਪਣੀ ਪ੍ਰਤਿਭਾ ਦਾ ਸਿੱਕਾ ਜਮਾ ਚੁੱਕਾ ਹੈਵਰਤਮਾਨ ਵਿੱਚ ਜੇਕਰ ਪੰਜਾਬੀ ਕਵਿਤਾ ਦੀ ਹੋਂਦ ਨੂੰ ਬਰਕਰਾਰ ਰੱਖਿਆ ਹੈ ਤਾਂ ਪੰਜਾਬੀ ਵਿੱਚ ਲਿਖੀ ਜਾਂਦੀ ਗ਼ਜ਼ਲ ਦੀ ਮਿਹਰਬਾਨੀ ਹੈ, ਨਹੀਂ ਤਾਂ ਪੰਜਾਬੀ ਕਵਿਤਾ ਅੰਗਰੇਜ਼ੀ ਕਵਿਤਾ ਦੇ ਪ੍ਰਭਾਵ ਹੇਠ ਆਪਣਾ ਵਜੂਦ ਸੂਰਜ ਦੀ ਤਪਸ਼ ਨਾਲ ਖੁਰਨ ਵਾਲੀ ਬਰਫ਼ ਵਾਂਗ ਹੌਲੀ-ਹੌਲੀ ਗੁਆ ਚੁੱਕੀ ਹੈਕਵਿਤਾ ਦੀ ਵਿਆਕਰਣ ਨੂੰ ਪੰਜਾਬੀ ਕਵੀ ਅਤੇ ਪੰਜਾਬੀ ਕਵਿਤਾ ਇਸ ਤਰ੍ਹਾਂ ਵਿਸਰ ਚੁੱਕੀ ਹੈ ਜਿਵੇਂ ਮਨੁੱਖ ਆਪਣੀ ਹੋਂਦ ਨੂੰ ਭੁਲ ਰਿਹਾ ਹੈਪੰਨਾ 18 ਉਪਰ ਪੂਰਨ ਸਿੰਘ ਜੀ ਲਿਖਦੇ ਹਨ, 'ਮੈਂ ਗ਼ਜ਼ਲ ਦੇ ਅਰੂਜ਼ੀ ਪੱਖ ਤੋਂ ਉਕਾ ਅਣਜਾਣ ਹਾਂਅਰੂਜ਼ ਟੈਕਨੀਕ ਵਰਗੀ ਕੋਈ ਜਾਚ ਹੈ, ਕਲਾ ਹੈਹੋ ਸਕਦਾ ਹੈ ਪੰਜਾਬੀ ਕਾਵਿ-ਜਗਤ ਵਿੱਚ ਗ਼ਜ਼ਲ ਪ੍ਰਭੁੱਤਾ ਖੁੱਲ੍ਹੀ ਕਵਿਤਾ ਦੀ ਕਲਾਹੀਣਤਾ ਦੀ ਪ੍ਰਤੀਕਿਰਿਆ ਦਾ ਸਿੱਟਾ ਹੋਵੇ'

ਕਵਿਤਾਵਾਂ ਦੀ ਵਿਆਕਰਣ ਪਿੰਗਲ ਹੈ ਅਤੇ ਗ਼ਜ਼ਲ ਦੀ ਵਿਆਕਰਣ ਅਰੂਜ਼ ਹੈਇਲਿਆਸ ਘੁੰਮਣ 'ਹਵਾ ਨਾਲ ਖੁੱਲ੍ਹਦੇ ਬੂਹੇ' ਗ਼ਜ਼ਲ ਸੰਗ੍ਰਹਿ ਦੇ ਪੰਨਾ 13 ਉਪਰ ਲਿਖਦੇ ਹਨ, "'ਸੁੱਕੀ ਨਦੀ ਦੀ ਰੇਤ' ਅਤੇ 'ਮੁੰਦਰਾਂ' ਗ਼ਜ਼ਲ ਸੰਗ੍ਰਹਾਂ ਤੋਂ ਬਾਅਦ ਇਹ ਸ਼ੇਖਰ ਦਾ ਤੀਸਰਾ ਕਾਵਿ-ਸੰਗ੍ਰਹਿ ਹੈਪਹਿਲੀਆਂ ਦੋਹਾਂ ਕਿਤਾਬਾਂ ਨਾਲ ਹੀ ਇਸ ਸ਼ਾਇਰ ਨੇ ਪੰਜਾਬੀ ਕਾਵਿ-ਖੇਤਰ ਵਿੱਚ ਆਪਣਾ ਨਾਂ ਸਥਾਪਤ ਕਰ ਲਿਆ ਹੈ' ਅਤੇ "'ਹਵਾ ਨਾਲ ਖੁੱਲ੍ਹਦੇ ਬੂਹੇ' ਕਾਵਿ-ਸੰਗ੍ਰਹਿ ਵਿੱਚ ਸ਼ੇਖਰ ਨੇ (ਹੁਣ ਅਜ਼ੀਮ ਸ਼ੇਖਰ) ਨੇ ਬਹੁਤ ਸ਼ਾਨਦਾਰ ਸ਼ਾਇਰੀ ਕੀਤੀ ਹੈ' 'ਹਵਾ ਨਾਲ ਖੁੱਲ੍ਹਦੇ ਬੂਹੇ' ਨੂੰ ਜਨਾਬ ਘੁੰਮਣ ਸਾਹਿਬ ਕਾਵਿ-ਸੰਗ੍ਰਹਿ ਲਿਖ ਕੇ ਇਹ ਕਹਿਣਾ ਚਾਹੁੰਦੇ ਹਨ ਕਿ ਕਵਿਤਾ ਅਤੇ ਗ਼ਜ਼ਲ ਦੀ ਵਿਆਕਰਣ ਇੱਕੋ ਹੀ ਹੁੰਦੀ ਹੈਇਲਿਆਸ ਘੁੰਮਣ ਜੀ ਦੇ ਉਪ੍ਰੋਕਤ ਵਿਚਾਰ ਵਿੱਚ ਸਚਾਈ ਨਹੀਂ ਹੈ ਕਿਉਂਕਿ ਕਵਿਤਾ ਦਾ ਖੇਤਰ ਆਪਣਾ ਹੈ ਅਤੇ ਗ਼ਜ਼ਲ ਦਾ ਖੇਤਰ ਕਵਿਤਾ ਨਾਲੋਂ ਬਿਲਕੁਲ ਵੱਖਰਾ ਹੈ 'ਅੱਜ-ਕੱਲ੍ਹ ਇਸ ਸ਼ਾਇਰ ਦਾ ਨਾਮ ਪੰਜਾਬੀ ਦੇ ਉਨ੍ਹਾਂ ਸ਼ਾਇਰਾਂ ਵਿੱਚ ਆਉਦਾ ਹੈ, ਜੋ ਪੰਜਾਬੀ ਗ਼ਜ਼ਲ ਦੇ ਵਾਰਿਸ ਆਖੇ ਜਾ ਸਕਦੇ ਹਨ' ਇਲਿਆਸ ਘੁੰਮਣ ਦੀ ਇਸ ਸੱਤਰ ਨਾਲ ਮੈਂ ਸੌ ਪੈਸਾ ਸਹਿਮਤ ਹਾਂ

ਗ਼ਜ਼ਲ ਸ਼ਾਇਰੀ ਦਾ ਸਭ ਤੋਂ ਉੱਨਤ, ਸੁਆਦਲਾ ਅਤੇ ਪ੍ਰਭਾਵਸ਼ਾਲੀ ਰੂਪ ਹੈਗ਼ਜ਼ਲ ਦਾ ਜਨਮ ਫਾਰਸੀ ਭਾਸ਼ਾ ਵਿੱਚ ਹੋਇਆਫਿਰ ਉਰਦੂ ਵਾਲਿਆਂ ਨੇ ਇਸ ਨੂੰ ਅਪਨਾਇਆ ਅਤੇ ਇਸ ਨੇ ਭਾਰਤ ਵਿੱਚ ਆ ਕੇ ਤਰੱਕੀ ਕੀਤੀ ਹੈਗ਼ਜ਼ਲ ਏਨੀ ਲੋਕ ਪ੍ਰਿਆ ਹੋਈ ਕਿ ਪੰਜਾਬੀ ਉੱਤੇ ਵੀ ਇਸਦਾ ਅਸਰ ਹੋ ਗਿਆ ਅਤੇ ਉਰਦੂ ਅਤੇ ਪੰਜਾਬੀ ਵਿੱਚ ਗ਼ਜ਼ਲ ਕਹਿਣ ਵਾਲੇ ਬੜੇ ਨਾਮਵਰ ਗ਼ਜ਼ਲਗੋ ਹੋਏ ਹਨਇਕਬਾਲ, ਮਾਹਿਰ, ਮਹਿੰਦਰ ਬੇਦੀ, ਜੋਸ਼ ਮਲਸੀਆਣਵੀ ਹਫ਼ੀਜ਼ ਜਲੰਧਰੀ, ਸਾਧੂ ਸਿੰਘ ਹਮਦਰਦ, ਜਗਤਾਰ ਆਦਿ ਵੀ ਬਹੁਤ ਚਰਚਿਤ ਗ਼ਜ਼ਲਗੋ ਹੋ ਗੁਜ਼ਰੇ ਹਨਉਰਦੂ ਅਤੇ ਪੰਜਾਬੀ ਗ਼ਜ਼ਲ ਦੇ ਇਤਿਹਾਸ ਨੂੰ ਜੇਕਰ ਮਗਰਲੇ ਪੰਨਿਆਂ ਤੋਂ ਪੜ੍ਹਨਾ ਸ਼ੁਰੂ ਕਰੀਏ ਤਾਂ ਸ਼ੇਖਰ ਦਾ ਨਾਮ ਪਿਛਲੇ ਪੰਨੇ ਦੇ ਸਿਖ਼ਰ ਉਪਰ ਆਉਂਦਾ ਹੈ ਅਤੇ ਸ਼ੇਖਰ ਦੇ ਨਾਮ ਤੋਂ ਬਾਅਦ ਉਸਦੇ ਸਾਰੇ ਸਮਕਾਲੀ ਆ ਜਾਂਦੇ ਹਨਗ਼ਜ਼ਲ ਦੇ ਘੱਟ ਤੋਂ ਘੱਟ ਤਿੰਨ ਸ਼ੇਅਰ ਹੁੰਦੇ ਹਨ ਅਤੇ ਵੱਧ ਤੋਂ ਵੱਧ ਸ਼ੇਅਰਾਂ ਦੀ ਕੋਈ ਗਿਣਤੀ ਸੀਮਤ ਨਹੀਂ ਹੈ ਪਰ ਫਿਰ ਵੀ ਇੱਕੀ ਜਾਂ ਤੇਈ ਸੇਅਰਾਂ ਤੋਂ ਵੱਡੀ ਗ਼ਜ਼ਲ ਘੱਟ ਹੀ ਪੜ੍ਹਨ ਵਿੱਚ ਆਈ ਹੈਆਮ ਕਰਕੇ ਗ਼ਜ਼ਲ ਸੱਤ ਤੋਂ ਤੇਰਾਂ ਸ਼ੇਅਰਾਂ ਤੱਕ ਹੀ ਹੁੰਦੀ ਹੈਪੁਰਾਣੇ ਕਾਵਿ-ਸ਼ਾਸ਼ਤਰ ਜਿਵੇਂ ਆਰੂਜ਼ ਦੇ ਕਥਨਾ ਅਨੁਸਾਰ ਗ਼ਜ਼ਲ ਦੇ ਸ਼ੇਅਰਾਂ ਦੀ ਗਿਣਤੀ ਟੌਂਕ ਹੀ ਰਹਿਣੀ ਚਾਹੀਦੀ ਹੈ ਪਰ ਵਰਤਮਾਨ ਵਿੱਚ ਇਨ੍ਹਾਂ ਸਿਧਾਂਤਾਂ ਦਾ ਕੋਈ ਪਾਲਣ ਨਹੀਂ ਕਰਦਾ ਦਿਸਦਾ ਵਿਚਾਰਾਂ ਅਨੁਸਾਰ ਗ਼ਜ਼ਲ ਦਾ ਹਰ ਸ਼ੇਅਰ ਆਪਣੀ ਥਾਂ ਸੁਤੰਤਰ ਹੁੰਦਾ ਹੈਇਸੇ ਕਾਰਨ ਇਸ ਵਿੱਚ ਸ਼ੇਅਰਾਂ ਦੀ ਗਿਣਤੀ ਜਿਸਤ ਨਹੀਂ ਰੱਖੀ ਜਾਂਦੀ ਤਾਂ ਕਿ ਗ਼ਜ਼ਲ ਦੀ ਸੰਰਚਨਾ ਦੀ ਅਲੱਗ ਪਹਿਚਾਣ ਬਣੀ ਰਹੇ ਕਿਉਂਕਿ ਮਤਲਾ ਆਪਣੇ ਆਪ ਵਿੱਚ ਆਜ਼ਾਦ ਸ਼ੇਅਰ ਹੁੰਦਾ ਹੈ ਅਤੇ ਬਾਕੀ ਦੇ ਜਿੱਸਤ ਸ਼ੇਅਰ ਸਮਰੱਥਤ ਸ਼ੇਅਰ ਹੁੰਦੇ ਹਨਸਮਰੱਥਤ ਸ਼ੇਅਰ ਮਜਮੂਆ ਹੋਣੇ ਚਾਹੀਦੇ ਹਨ, ਟੌਂਕ ਨਹੀਂਗ਼ਜ਼ਲ ਦੇ ਦੂਸਰੇ ਸ਼ੇਅਰ ਇੱਕ ਹੀ ਰਦੀਫ ਕਾਫ਼ੀਏ ਵਿੱਚ ਬੱਝੇ ਹੋਏ ਹੁੰਦੇ ਹਨਗ਼ਜ਼ਲ ਦਾ ਮਤਲਾ ਵੀ ਅਜਿਹੇ ਰਦੀਫ਼ ਅਤੇ ਕਾਫੀਏ ਨਾਲ ਲਿਖਿਆ ਜਾਂਦਾ ਹੈਸ਼ਾਇਰ ਸੇਖਰ ਨੇ ਆਪਣੇ ਗ਼ਜ਼ਲ ਸੰਗ੍ਰਹਿ 'ਹਵਾ ਨਾਲ ਖੁੱਲ੍ਹਦੇ ਬੂਹੇ' ਵਿੱਚ ਆਪਣੀਆਂ ਚੋਣਵੀਆਂ ਕੁਲ 70 ਗ਼ਜ਼ਲਾਂ ਦਰਜ ਕੀਤੀਆਂ ਹਨ ਜਿਨ੍ਹਾਂ ਵਿੱਚੋਂ ਪੰਦਰਾਂ ਗ਼ਜ਼ਲਾਂ ਪੰਜ ਸ਼ੇਅਰਾਂ ਵਾਲੀਆਂ, ਪੰਦਰਾਂ ਗ਼ਜ਼ਲਾਂ ਸੱਤ ਸ਼ੇਅਰਾਂ ਵਾਲੀਆਂ, ਤੇਤੀ ਗ਼ਜ਼ਲਾਂ ਛੇ ਸ਼ੇਅਰਾਂ ਵਾਲੀਆਂ ਅਤੇ ਸੱਤ ਗ਼ਜ਼ਲਾਂ ਅੱਠ ਸ਼ੇਅਰਾਂ ਵਾਲੀਆਂ ਪੜ੍ਹੀਆਂ ਜਾਂਦੀਆਂ ਹਨਇਹ ਮੈਂ ਨਹੀਂ ਕਹਿੰਦਾ ਕਿ ਮਜ਼ਮੂਆ ਸ਼ੇਅਰ ਗ਼ਜ਼ਲ ਵਿੱਚ ਨਹੀਂ ਹੋਣੇ ਚਾਹੀਦੇ ਪਰ ਅਜਿਹਾ ਗ਼ਜ਼ਲ ਵਿਧਾਨ ਦੇ ਸ਼ਾਸ਼ਤਰ ਅਰੂਜ਼ ਵਿੱਚ ਲਿਖਿਆ ਪੜ੍ਹਿਆ ਜਾਂਦਾ ਹੈ





ਗ਼ਜ਼ਲ ਵਿੱਚ ਜਿਸਤ ਸ਼ੇਅਰ ਕਿਉਂ ਨਹੀਂ ਹੋਣੇ ਚਾਹੀਦੇ, ਇਸ ਬਾਰੇ ਮੈਂ ਉਪਰਲੀਆਂ ਸਤਰਾਂ ਵਿੱਚ ਸਪੱਸ਼ਟ ਕਰ ਚੁੱਕਾਂ ਹਾਂਅਜ਼ੀਮ ਸ਼ੇਖਰ ਨੇ ਜੇਕਰ ਗ਼ਜ਼ਲ ਵਿਧਾਨ ਨੂੰ ਤੋੜਿਆ ਹੈ ਤਾਂ ਉਸ ਨੇ ਇਖ਼ਲਾਕੀ, ਇਸਲਾਹੀ, ਤਸੱਵੁਫ਼, ਬਲਾਗਤ, ਤਕਾਬਲ ਅਤੇ ਤਮਸੀਲੀ ਸ਼ੇਅਰਾਂ ਦੀ ਅਭਿਵਿਕਤੀ ਕਰਕੇ ਉਸ ਸਿਧਾਂਤ ਨੂੰ ਅਕਸਰ ਝੁਠਲਾਇਆ ਵੀ ਹੈਵਿਚਾਰਾਂ ਅਨੁਸਾਰ ਗ਼ਜ਼ਲ ਇੱਕ ਅਸੰਬੰਧਤ ਕਵਿਤਾ ਹੁੰਦੀ ਹੈਗ਼ਜ਼ਲ ਦਾ ਵਿਸ਼ਾ ਸੀਮਤ ਨਹੀਂ ਹੁੰਦਾ ਗ਼ਜ਼ਲ ਵਿੱਚ ਮੁੱਖ ਤੌਰ ਉੱਪਰ ਕਰੁਣਾ, ਪ੍ਰੇਮ ਅਤੇ ਸਮਰਪਣ ਦੇ ਹੀ ਭਾਵ ਪ੍ਰਦਰਸ਼ਿਤ ਕੀਤੇ ਜਾਂਦੇ ਹਨਗ਼ਜ਼ਲ ਵਿੱਚ ਪ੍ਰਤੀਕਾਂ ਦਾ ਬੜਾ ਆਸਰਾ ਲਿਆ ਜਾਦਾ ਹੈਗ਼ਜ਼ਲ ਦੇ ਸ਼ੇਅਰਾ ਵਿੱਚ ਵਰਤੇ ਗਏ ਸ਼ਬਦ ਨਿਰੇ ਅਰਥ ਭਰਪੂਰ ਜਾਂ ਛੰਦ-ਬੱਧ ਹੀ ਨਹੀਂ ਹੁੰਦੇ ਸਗੋਂ ਸੰਗੀਤਮਈ ਵੀ ਹੋਣੇ ਚਾਹੀਦੇ ਹਨਗ਼ਜ਼ਲ ਦੀ ਹਰ ਸਤਰ ਦਾ ਵਜ਼ਨ ਪਾਣੀ ਦੇ ਰੋੜ੍ਹ ਵਾਂਗ ਅਰੁੱਕ ਹੁੰਦਾ ਹੈ ਜਿਹੜਾ ਸੱਤਰ ਦੇ ਪਹਿਲੇ ਅੱਖਰ ਤੋਂ ਭਰੇ ਸਾਹ ਤੋਂ ਸਾਹ, ਜਾਂ ਤਾਂ ਉੱਚਾ ਜਾਣਾ ਚਾਹੀਦਾ ਹੈ ਅਤੇ ਜਾਂ ਫਿਰ ਨੀਵਾਂ ਜਾਣਾ ਚਾਹੀਦਾ ਹੈਭਰੇ ਸਾਹ ਦੀ ਇਸ ਤਰਕੀਬ ਵਿੱਚ ਸਤਰ ਦੇ ਆਖਰੀ ਅਖਰ ਤੱਕ ਕੋਈ ਵੀ ਰੁਕਾਵਟ ਨਹੀਂ ਆਉਂਣੀ ਚਾਹੀਦੀਸਤਰ ਵਿੱਚ ਸ੍ਵਰ ਤੇ ਵਿਅੰਜਨ-ਗੁੱਟ ਵਿੱਚ ਅੰਤਰਾਲ ਕਾਰਨ ਕੋਈ ਲਹਿਰ ਪੈਦਾ ਨਹੀਂ ਹੋਣੀ ਚਾਹੀਦੀਆਓ ਉਰਦੂ ਜਾਂ ਅਰਬੀ ਵਿੱਚ ਚੰਗੀ ਗ਼ਜ਼ਲ ਦੇ ਰੂਪ ਦੀਆਂ ਹੇਠ ਲਿਖੀਆਂ ਖ਼ੂਬੀਆਂ ਮੁਤਾਬਕ ਸ਼ਾਇਰ ਸ਼ੇਖਰ ਦੀਆਂ ਗ਼ਜ਼ਲਾਂ ਦਾ ਮੁਤਾਲਿਆ ਕਰਦੇ ਹਾਂ

ਪਹਿਲੀਆਂ ਵਿੱਚ ਗ਼ਜ਼ਲ ਸਿਰਫ਼ ਦੋ ਪ੍ਰਕਾਰ ਦੀ ਹੀ ਕਹੀ ਜਾਂਦੀ ਸੀਇੱਕ ਨੂੰ ਮੱਕੀ ਗ਼ਜ਼ਲ ਅਤੇ ਦੂਸਰੀ ਨੂੰ ਮਦੀਨੀ ਗ਼ਜ਼ਲ ਕਿਹਾ ਜਾਂਦਾ ਸੀਇਨ੍ਹਾਂ ਦੋਨਾਂ ਪ੍ਰਕਾਰਾਂ ਦੀਆਂ ਗ਼ਜ਼ਲਾਂ ਦਾ ਵਿਸ਼ਾ ਗ਼ਜ਼ਲ ਸ਼ਬਦ ਦੇ ਅਰਥਾਂ ਅਨੁਸਾਰ ਰੱਬ ਦੀ ਉਸਤਤ ਕਰਨਾ, ਪ੍ਰੇਮ ਕਰਨਾ, ਜਾਂ ਆਪਾ ਸਮਰਪਣ ਕਰਨਾ ਹੀ ਹੁੰਦਾ ਸੀਇਸ ਤੋਂ ਦੂਸਰੇ ਦੌਰ ਦੀਆਂ ਗ਼ਜ਼ਲਾਂ ਦਾ ਵਿਸ਼ਾ ਰੁਮਾਂਟਿਕਤਾ (ਸ਼ਬਾਬ) ਤੋਂ ਹਟ ਕੇ ਸ਼ਰਾਬ ਵਿੱਚ ਬਦਲ ਗਿਆ ਅਤੇ ਫਿਰ ਗ਼ਜ਼ਲਗੋਆਂ ਨੇ ਸਾਕੀ, ਰਿੰਦ, ਸਰਾਹੀ ਮੈਖ਼ਾਨਾ, ਵਾਇਜ਼, ਜਾਹਿਦ, ਅਦਬ ਅਦਾਬਤ ਨੂੰ ਆਪਣੀਆਂ ਗ਼ਜ਼ਲਾਂ ਦਾ ਵਿਸ਼ਾ ਬਣਾਇਆਵਾਇਜ਼, ਜਾਹਿਦ, ਅਦਬ, ਅਬਾਦਤ ਦਾ ਅੰਦਾਜ਼ੇ-ਬਿਆਂ ਹੋਇਆਅਜੋਕੇ ਸਮੇਂ ਵਿੱਚ ਪੰਜਾਬੀ ਸਾਹਿਤ ਅੰਦਰ ਇਸ ਕਾਵਿਕ ਪ੍ਰਬੰਧ ਨੂੰ ਮਨੁੱਖਤਾ ਦੇ ਵਿਸ਼ਲੇਸ਼ਣ ਲਈ ਵਰਤਿਆ ਜਾਂਦਾ ਹੈ ਅਤੇ ਇਸੇ ਵਿਸ਼ਾ ਵਸਤੂ ਨੂੰ 'ਹਵਾ ਨਾਲ ਖੁੱਲ੍ਹਦੇ ਬੂਹੇ' ਵਿੱਚ ਬਾਖੂਬੀ ਨਿਭਾਉਣ ਕਾਰਨ ਸ਼ੇਖਰ ਮਾਨਵਵਾਦੀ ਸ਼ਾਇਰ ਹੋਣ ਦਾ ਦਾਅਵਾ ਕਰਨ ਵਾਲਾ ਪ੍ਰਕ੍ਰਿਤੀ ਨੂੰ ਸਮਰਪਤ ਹੋਇਆ, ਸੁਹਜ ਅਤੇ ਮੁਹੱਬਤ ਦੀ ਪਰਦਰਸ਼ਨੀ ਕਰਦਾ ਇੱਕ ਰੁਮਾਂਟਿਕ ਕਵੀ ਬਣ ਜਾਂਦਾ ਹੈਇਨਾਂ ਗ਼ਜ਼ਲਾਂ ਵਿੱਚ ਵਰਤੇ ਗਏ ਨਿਬੰਧਾਂ ਰਾਹੀਂ ਸ਼ਾਇਰ ਸ਼ੇਖਰ ਨੇ ਮਨੋਵਿਗਿਆਨਕ, ਸਮਾਜਿਕ, ਸੱਭਿਆਚਾਰਕ, ਸੰਸਕ੍ਰਿਤਕ, ਪ੍ਰਕਿਰਤਕ ਅਤੇ ਰਾਜਨੀਤਕ ਸਮਸਿਆਵਾਂ ਵਰਗੇ ਪ੍ਰਕਰਣਾ ਰਾਹੀਂ ਸ਼ੇਅਰਾਂ ਵਿੱਚ ਅੰਕਿਤ ਕਹਾਣੀਆਂ ਨੂੰ ਢੁਕਵੇਂ ਅਤੇ ਸੰਬੰਧਤ ਪ੍ਰਤੀਕਾਂ ਰਾਹੀਂ ਦਰਸਾਇਆ ਹੈਇਸ ਵਿਧੀ ਨੂੰ ਅਪਨਾਉਣ ਨਾਲ ਸ਼ੇਖਰ ਦੀ ਸ਼ਾਇਰੀ ਵਿੱਚ ਸੰਖੇਪਤਾ ਅਤੇ ਸਵੈ-ਵਿਆਖਿਆਤਮਕ ਅੰਸ਼ ਆ ਗਏ ਹਨ ਇਹੀ ਕਿਸੇ ਕਲਾਤਮਿਕ ਗ਼ਜ਼ਲ ਦਾ ਇੱਕ ਦੈਵੀ ਗੁਣ ਹੁੰਦਾ ਹੈ

ਗ਼ਜ਼ਲ ਸੰਗ੍ਰਹਿ ਦੀਆਂ ਸਾਰੀਆਂ ਗ਼ਜ਼ਲਾਂ ਵਖੋ ਵਖਰੀ ਜ਼ਮੀਨ ਦੀਆਂ ਅਤੇ ਵੱਖੋ-ਵੱਖਰੇ ਰਦੀਫ਼ ਕਾਫੀਏ ਵਾਲੀਆਂ ਹਨਅਜ਼ੀਮ ਸੇਖਰ ਦੀ ਹਰ ਗ਼ਜ਼ਲ ਵਿੱਚ ਇੱਕ ਸ਼ੇਅਰ ਫਰਦ (ਜ਼ਰਬੁਲਮਿਸਲ) ਹੁੰਦਾ ਹੈਭਾਵ ਕਿ ਜਦ ਸ਼ਾਇਰ ਇੱਕ ਸ਼ੇਅਰ ਬਹੁਤ ਉੱ ਪਾਏ ਅਤੇ ਮਾਹਰਕੇ ਵਾਲਾ ਕਹਿ ਜਾਂਦਾ ਹੈ ਅਤੇ ਪੂਰੀ ਗ਼ਜ਼ਲ ਉਸ ਸ਼ੇਅਰ ਦੇ ਬਰਾਬਰ ਦੀ ਨਹੀਂ ਹੁੰਦੀਤਦ ਉਹ ਆਪਣੇ ਚੰਗੇ ਸ਼ੇਅਰ ਨੂੰ ਇੱਕਲਾ ਹੀ ਰਹਿਣ ਦਿੰਦਾ ਹੈਅਜਿਹੇ ਸ਼ੇਅਰ ਨੂੰ ਫਰਦ ਕਹਿੰਦੇ ਹਨ'ਹਵਾ ਨਾਲ ਖੁਲ੍ਹਦੇ ਬੂਹੇ' ਗ਼ਜ਼ਲ ਸੰਗ੍ਰਹਿ ਦੀ ਹਰ ਗ਼ਜ਼ਲ ਅੰਦਰ ਅਜਿਹੇ ਅਨੇਕਾਂ ਸ਼ੇਅਰ ਪੜ੍ਹੇ ਜਾਂਦੇ ਹਨ ਜਿਹੜੇ ਮੁਹਾਵਰਿਆਂ ਵਾਂਗ ਪਾਠਕਾਂ ਦੇ ਮੂੰਹਾਂ ਉਪਰ ਚੜ੍ਹਨ ਵਾਲੇ ਹਨਆਪਣੇ ਇਸ ਵਿਚਾਰ ਦੀ ਪੁਸ਼ਟੀ ਵਾਸਤੇ ਹੇਠਾਂ ਕੁਝ ਕੁ ਸ਼ੇਅਰ ਲਿਖਣੇ ਕੀਤੇ ਹਨ

ਜਦੋਂ ਰਸਤੇ ਨਹੀਂ ਮਿਲਦੇ ਜਦੋਂ ਹਿੰਮਤ ਨਹੀਂ ਜੁੜਦੀ,
ਉਦੋਂ ਮੈਂ ਹਾਰ ਕੇ ਖ਼ੁਦ ਨੂੰ ਖ਼ੁਦਾ ਵਰਗਾ ਬਣਾਉਦਾ ਹਾਂਪੰਨਾ 69
*****
ਉਡਕੇ ਦੂਰ ਪਰਿੰਦੇ ਕਿਧਰੇ ਕਿਉਂ ਜਾਂਦੇ,
ਰੁੱਤਾਂ ਨੂੰ ਜੇ ਰਾਸ ਰਚਾਉਣੀ ਆ ਜਾਂਦੀਪੰਨਾ 53
*****
ਪੌਣ ਦਾ ਬੁੱਲਾ ਜੇ ਚਾਹੁੰਦੈ ਆਪਣੀ ਪਹਿਚਾਣ ਤਾਂ,



ਬੰਸੁਰੀ ਦੇ ਛੇਕਾਂ ਵਿੱਚੋਂ ਗੁਜ਼ਰ ਕੇ ਆਇਆ ਕਰੇਪੰਨਾ 73
*****
ਹੌਲੀ-ਹੌਲੀ ਅਗਨ ਬਾਲਣੀ ਚੁੱਲ੍ਹਿਆਂ ਦੀ,
ਬਾਲਣ ਦੇ ਨਾਲ ਬ੍ਰਿਖਾਂ ਦੀ ਪਰਛਾਈ ਹੈਪੰਨਾ 80

ਸ਼ਾਇਰ ਸ਼ੇਖਰ ਨੇ ਨਿੱਕੇ ਬਹਿਰ ਦੀਆਂ ਗ਼ਜ਼ਲਾਂ ਵੀ ਕਹੀਆਂ ਹਨਸੂਰਜ ਡੁੱਬਣ ਲੱਗਿਆਂ ਅਰਸ਼ਾਂ ਉਪਰ ਦਿਸਦੇ ਤਾਰਿਆਂ ਵਾਂਗ ਟਾਵੀਂ ਟਾਵੀਂ ਗ਼ਜ਼ਲ ਲੰਮੇ ਬਹਿਰ ਦੀ ਵੀ ਕਹੀ ਹੈਲੰਮੇ ਬਹਿਰ ਦੀਆਂ ਗ਼ਜ਼ਲਾਂ ਹਰ ਪਾਠਕ ਦੇ ਧੁਰ ਦਿਲ ਉਪਰ ਆਪਣਾ ਮਜੀਠ ਰੰਗ ਚੜ੍ਹਾਉਦੀਆਂ ਹਨਪੁਸ਼ਟੀ ਲਈ ਪੇਸ਼ ਹੈ ਲੰਮੀ ਬਹਿਰ ਵਾਲੀ ਗ਼ਲ ਦਾ ਇੱਕ ਸ਼ੇਅਰ

ਰਸਤਿਆਂ ਵਿੱਚ ਜੇ ਨਹੀਂ ਕੋਈ ਨਦੀ,
ਕਿਸ਼ਤੀਆਂ ਦਾ ਸ਼ੌਂਕ ਹੈ ਫਿਰ ਕਿਸ ਲਈ,
ਚੁੱਪ ਕਰਦੀ ਹੈ ਇਹੋ ਮੈਨੂੰ ਸਵਾਲ,
ਤਰਨ ਦਾ ਅਭਿਆਸ ਫਿਰ ਕਰਦਾ ਹਾਂ ਕਿਉਂ? ਪੰਨਾ 91

ਜਦੋਂ ਕੋਈ ਦਿਲੀ ਕੈਫ਼ੀਅਤ ਕਾਵਿਕ ਸਾਂਚੇ ਵਿੱਚ ਢੱਲ ਕੇ ਸਾਡੇ ਸਾਹਮਣੇ ਆਉਂਦੀ ਹੈ ਤਾਂ ਅਸੀਂ ਉਸਨੂੰ ਸ਼ੇਅਰ ਆਖਦੇ ਹਾਂਕਈ ਸ਼ਾਇਰ ਜਦ ਕੋਈ ਸ਼ੇਅਰ ਕਹਿੰਦੇ ਹਨ ਤਾਂ ਉਹ ਸ਼ੇਅਰ ਨਾ ਤਾਂ ਪਾਠਕ ਦੇ ਹਿਰਦੇ ਨੂੰ ਝਿੰਜੋੜਦੇ ਹਨ ਅਤੇ ਨਾ ਹੀ ਉਨ੍ਹਾਂ ਸ਼ੇਅਰਾਂ ਦਾ ਕੋਈ ਸਾਰਥਿਕ ਮਤਲਬ ਹੁੰਦਾ ਹੈ ਜਿਹੜਾ ਮਾਨਵ ਦੀ ਖ਼ੁਸ਼ਹਾਲੀ ਵਾਸਤੇ ਪੜ੍ਹਿਆ ਜਾ ਸਕੇਕਿਸੇ ਸ਼ੇਅਰ ਨੂੰ ਕੇਵਲ ਛੰਦਾ ਬੰਦੀ ਵਿੱਚ ਹੋਣ ਕਰਕੇ ਅਸੀਂ ਚੰਗਾ ਸ਼ੇਅਰ ਨਹੀਂ ਆਖਾਂਗੇਉਸ ਸ਼ੇਅਰ ਵਿੱਚ ਵਿਚਾਰ, ਲੈਅ ਅਤੇ ਰਸਦਾਇਕ ਸ਼ਬਦਾਵਲੀ ਦਾ ਹੋਣਾ ਵੀ ਬਹੁਤ ਜ਼ਰੂਰੀ ਹੈਇਸ ਖ਼ੂਬੀ ਨੂੰ ਸ਼ਾਇਰ ਸ਼ੇਖਰ ਦੇ ਸ਼ੇਅਰਾਂ ਵਿੱਚੋਂ ਉਰਦੂ ਅਤੇ ਪੰਜਾਬੀ ਜ਼ਬਾਨ ਦੇ ਜਾਣੂੰ ਪਾਠਕ ਦੋਨੋਂ ਹੀ ਲੱਭ ਸਕਦੇ ਹਨ



ਜਿਵੇਂ ਉੱਪਰ ਦਸਿਆ ਗਿਆ ਹੈ ਕਿ ਗ਼ਜ਼ਲਾਂ ਦੇ ਸ਼ੇਅਰਾਂ ਨੂੰ ਹੋਰ ਭਾਵਪੂਰਤ ਬਣਾਉਂਣ ਲਈ, ਇੱਕ ਜਾਂ ਇੱਕ ਤੋਂ ਵੱਧ ਪ੍ਰਤੀਕਾਂ ਦਾ ਆਸਰਾ ਲਿਆ ਜਾਂਦਾ ਹੈ ਜਿਸ ਕਾਰਨ ਸ਼ੇਅਰਾਂ ਵਿੱਚ ਸੰਜਮਤਾ ਆ ਜਾਂਦੀ ਹੈਇਹ ਸੰਜਮਤਾ ਗ਼ਜ਼ਲ ਦਾ ਇੱਕ ਹੋਰ ਵੀ ਦੈਵੀ ਗੁਣ ਹੈਇਹ ਪ੍ਰਤੀਕ ਹਰ ਸ਼ੇਅਰ ਵਿੱਚ ਇੱਕ ਲੰਮੀ ਕਹਾਣੀ ਜਾਂ ਕੋਈ ਲੰਮੀ ਘਟਨਾ ਦਰਸਾ ਜਾਂਦੇ ਹਨਸ਼ੇਖਰ ਨੇ ਆਪਣੀਆਂ ਗ਼ਜ਼ਲਾਂ ਦੇ ਸ਼ੇਅਰਾਂ ਵਿੱਚ ਭਿੰਨ ਭਿੰਨ ਪ੍ਰਕਾਰ ਦੇ ਪ੍ਰਤੀਕਾਂ ਦਾ ਪ੍ਰਯੋਗ ਕੀਤਾ ਹੈਉਸ ਦੀਆਂ ਗ਼ਜ਼ਲਾਂ ਪ੍ਰਤੀਕ ਪ੍ਰਧਾਨ ਗ਼ਜ਼ਲਾਂ ਹਨਜਿਵੇਂ ਗੁਰਬਾਣੀ ਵਿੱਚ ਆਮ ਜੀਵਨ, ਕੁਦਰਤ, ਮਾਨਸਿਕ ਤਰੰਗਾਂ ਚਿੰਤਾਵਾਂ, ਸੰਗੀਤ, ਧਰਤੀ ਅਕਾਸ਼, ਅੱਗ ਪਾਣੀ ਹਵਾ, ਚੰਨ ਸੂਰਜ ਤਾਰੇ ਅਤੇ ਰੰਗਾਂ ਵਰਗੇ ਪ੍ਰਤੀਕਾਂ ਰਾਹੀਂ ਮਨੁੱਖ ਨੂੰ ਨੈਤਿਕ ਜੀਵਨ ਬਾਰੇ ਸਮਝਾਇਆ ਗਿਆ ਹੈ ਠੀਕ ਇਸੇ ਤਰ੍ਹਾਂ ਦੇ ਪ੍ਰਤੀਕ ਸ਼ਾਇਰ ਸ਼ੇਖਰ ਨੇ ਆਪਣੇ ਵਿਚਾਰਾਂ ਨੂੰ ਯਥਾਰਥਿਕ ਬਣਾਉਣ ਵਾਸਤੇ ਵਰਤੇ ਹਨਜਿਸ ਰਚਨਾ ਵਿੱਚ ਯਥਾਰਥਿਕਤਾ ਹੁੰਦੀ ਹੈ ਅਤੇ ਹੀ ਚਿਰ ਰਹਿਣ ਵਾਲੀ ਰਚਨਾ ਹੁੰਦੀ ਹੈਇਹੀ ਕਾਰਨ ਹੈ ਕਿ ਸ਼ੇਖਰ ਦੀਆਂ ਗ਼ਜ਼ਲਾਂ ਦਾ ਦਬਦਬਾ ਢੇਰ ਚਿਰ ਤੱਕ ਬਣਿਆ ਰਹੇਗਾ

ਗ਼ਜ਼ਲਾਂ ਵਿੱਚ ਵਰਤੇ ਗਏ ਪ੍ਰਤੀਕਾਂ ਤੋਂ ਇਲਾਵਾ ਸ਼ੇਖਰ ਦੇ ਕਹੇ ਸ਼ੇਅਰਾਂ ਦੀਆਂ ਹੋਰ ਵੀ ਕਈ ਖ਼ੂਬੀਆਂ ਹਨ, ਜਿਨ੍ਹਾਂ ਨੂੰ ਕ੍ਰਮਵਾਰ ਹੇਠ ਲਿਖੇ ਦੀ ਤਰ੍ਹਾਂ ਵਰਨਣ ਕੀਤਾ ਜਾ ਸਕਦਾ ਹੈਸਾਬਦਿਕ ਅਲੰਕਾਰ ਵਰਤਣ ਵਿੱਚ ਸ਼ੇਖਰ ਬਹੁਤ ਮਾਹਿਰ ਹੈਉਸ ਦੀ ਹਰ ਗ਼ਜ਼ਲ ਵਿੱਚ ਕਿਸੇ ਨਾ ਕਿਸੇ ਸ਼ੇਅਰ ਵਿੱਚ ਅਜਿਹੇ ਸ਼ਾਬਦਿਕ ਅਲੰਕਾਰ ਉਪਲਬੱਧ ਹਨਸ਼ਾਬਦਿਕ ਅਲੰਕਾਰਾਂ ਨੂੰ ਉਰਦੂ ਭਾਸ਼ਾ ਵਿੱਚ ਗ਼ਜ਼ਲਮਈ ਸ਼ਬਦਾਵਲੀ ਅਨੁਸਾਰ 'ਤਕਮਾ' ਅਤੇ ਫਾਰਸੀ ਵਿੱਚ 'ਅਬਹਾਮ' ਵੀ ਕਿਹਾ ਜਾਂਦਾ ਹੈ, ਜਿਸਦਾ ਭਾਵ ਹੈ ਕਿ ਇੱਕੋ ਸ਼ਬਦ ਨੂੰ ਕਿਸੇ ਸ਼ੇਅਰ ਵਿੱਚ ਵਾਰ ਵਾਰ ਵਰਤਣਾ ਅਤੇ ਹਰ ਸਮੇਂ ਉਸਦਾ ਭਾਵ-ਅਰਥ ਅਗਲੀ ਸਮੁੱਚੀ ਸਤਰ ਨਾਲੋਂ ਅਲੱਗ ਬਣ ਜਾਵੇ

ਚੂਲੀਆਂ ਭਰ ਭਰ ਮੁਕਾਵਾਂ ਹਿਜਰ ਦਾ ਸਾਗਰ ਕਿਵੇਂ
ਕਾਗ਼ਜ਼ਾਂ ਉਹਲੇ ਸਜਾਵਾਂ ਸੁਲਘਦੇ ਅੱਖਰ ਕਿਵੇਂ ਪੰਨਾ 37

ਸ਼ੇਖਰ ਦੀਆਂ ਗ਼ਜ਼ਲਾਂ ਦੇ ਸ਼ੇਅਰਾਂ ਵਿੱਚ ਉਪਮਾਂ ਅਲੰਕਾਰ ਵੀ ਮੌਜੂਦ ਹਨਅੰਗ੍ਰੇਜ਼ੀ ਵਿੱਚ ਸਿਮਲੀ ਦੇ ਨਾਮ ਦੇ ਇਸ ਪ੍ਰਯੋਗ ਨੂੰ ਉਰਦੂ ਵਿੱਚ ਤਸ਼ਬੀਹਾਂ ਆਖਿਆ ਜਾਂਦਾ ਹੈਸ਼ੇਖਰ ਹਰ ਗੱਲ ਨੂੰ ਆਪਣੇ ਸ਼ੇਅਰਾਂ ਵਿੱਚ ਬੜੀ ਰਮਜ਼ ਨਾਲ ਕਹਿੰਦਾ ਹੈਅਜਿਹਾ ਕਰਦਾ ਉਹ ਸਪੱਸ਼ਟ ਸ਼ਬਦਾਂ ਦੀ ਵਰਤੋਂ ਕਰਦਾ ਹੈ ਅਤੇ ਇਹ ਇਤਿਹਾਤ ਰੱਖਦਾ ਹੈ ਕਿ ਕਨਾਇਆ ਸ਼ੇਅਰਾਂ ਵਿੱਚ ਆਏ ਵਿਚਾਰ ਬੁਝਾਰਤ ਹੀ ਨਾ ਬਣ ਜਾਵਣਏਸੇ ਕਰਕੇ ਉਸਦੇ ਸੇਅਰਾਂ ਦੇ ਭਾਵ ਸਪੱਸ਼ਟ ਸਮਝ ਵਿੱਚ ਆਉਂਦੇ ਹਨ



ਕਿਸ ਨੇ ਤੈਨੂੰ ਸੂਰਜ ਕਹਿਣਾ, ਕਿਸ ਨੇ ਸਜਦਾ ਕਰਨਾ ਹੈ,
ਰੰਗਾਂ ਵਾਂਗੂੰ ਸਸਤਾ ਹੋ ਗਿਆ ਜੇ ਕਰ ਤੇਰਾ ਨੂਰ ਕਿਤੇ' ਪੰਨਾ 48

ਦੋ ਵਿਚਾਰਾਂ ਨੂੰ ਇੱਕ ਸ਼ੇਅਰ ਵਿੱਚ ਲਿਖ ਕੇ ਉਸ ਵਿੱਚੋਂ ਸਾਰਥਕ ਅਤੇ ਉਸਾਰੂ ਨਤੀਜੇ ਕੱਢਣ ਦਾ ਸ਼ੇਖਰ ਕੋਲ ਬਹੁਤ ਨਿਪੁੰਨ ਢੰਗ ਹੈਕਈਆਂ ਸ਼ੇਅਰਾਂ ਵਿੱਚ ਅਜ਼ੀਮ ਸ਼ੇਖਰ ਆਕਰਮਣਕਾਰੀ ਹੋ ਜਾਂਦਾ ਹੈ ਅਤੇ ਕਈ ਸ਼ੇਅਰ ਬੜੇ ਸਾਕਾਰਾਤਮਕ ਕਹਿ ਜਾਂਦਾ ਹੈਸ਼ੇਖਰ ਦੇ ਕਹੇ ਤਕਾਬਲ ਸ਼ੇਅਰ ਬਹੁਤ ਪ੍ਰਸੰਸਾਯੋਗ ਹਨਸ਼ਾਇਰ ਨੇ ਆਪਣੀ ਸ਼ਾਇਰੀ ਵਿੱਚ ਬਹੁਤੇ ਪੈਚੀਦਾ ਮਸਲਿਆਂ ਨੂੰ ਬੜੀ ਸਾਦਗੀ ਨਾਲ ਬਿਆਨਿਆ ਹੈਇਹ ਉਸਦੀਆਂ ਗ਼ਜ਼ਲਾਂ ਦੇ ਸ਼ੇਅਰਾਂ ਦੀ ਸੰਰਚਨਾ ਦੀ ਖ਼ੂਬਸੂਰਤੀ ਹੈਇਸ ਸਾਦਗੀ ਦੀ ਸ਼ੇਖਰ ਨੇ ਆਪਣੇ ਬਹੁਤ ਸਾਰੇ ਸੇਅਰਾਂ ਵਿੱਚ ਅਭਿਵਿਕਤੀ ਕੀਤੀ ਹੈਗ਼ਜ਼ਲ ਦੇ ਥੀਮ ਦਾ ਸੋਜ਼ ਅਤੇ ਤੜ੍ਹਪ ਇੱਕ ਅਨਿੱਖੜਵਾਂ ਅੰਗ ਹਨਅਜ਼ੀਮ ਦੀਆਂ ਗ਼ਜ਼ਲਾਂ ਦੇ ਸ਼ੇਅਰ ਇਸ ਪੱਖੋਂ ਵੀ ਪਿੱਛੇ ਨਹੀਂ ਰਹੇਸ਼ੇਖਰ ਸ਼ੇਅਰ ਦੇ ਨਿਬੰਧ ਵਿੱਚ ਇੱਕ ਨਾਟਕੀ ਪ੍ਰਕਾਰ ਦੀ ਤੜ੍ਹਪ ਸਿਰਜਦਾ ਹੈਸ਼ੇਅਰਾਂ ਦੀ ਰਵਾਨੀ ਇਸ ਤੜ੍ਹਪ ਨੂੰ ਮਨੁੱਖ ਦੇ ਹਿਰਦੇ ਤੱਕ ਲੈ ਜਾਂਦੀ ਹੈਸ਼ੇਅਰਾਂ ਵਿੱਚ ਵਰਤੇ ਸ਼ਬਦ ਸਮਾਸ ਸ਼ੇਅਰਾਂ ਦੀ ਰਵਾਨੀ ਨੂੰ ਬਣਾਉਂਦੇ ਹਨ



ਰਾਤ ਸਾਂਭੇਗੀ ਕਿਵੇਂ ਫਿਰ ਰੌਸ਼ਨੀ,
ਜੇ ਘੜੀ-ਪਲ ਛੋਹ ਗਿਆ ਸੂਰਜ ਕਿਤੇਪੰਨਾ 30
******
ਲੜੀ ਜੋੜਨ ਲਈ ਹੇਠਲੀ ਪੋਸਟ ਭਾਗ ਦੂਜਾ ਜ਼ਰੂਰ ਪੜ੍ਹੋ ਜੀ।






No comments: