ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Monday, October 22, 2012

ਜਤਿੰਦਰ ਹਾਂਸ – ਆਰਸੀ ‘ਤੇ ਖ਼ੁਸ਼ਆਮਦੇਦ – ਕਹਾਣੀ – ਭਾਗ ਪਹਿਲਾ


ਆਰਸੀ ਤੇ ਖ਼ੁਸ਼ਆਮਦੇਦ
ਸਾਹਿਤਕ ਨਾਮ:  ਜਤਿੰਦਰ ਹਾਂਸ
ਅਜੋਕਾ ਨਿਵਾਸ
ਪਿੰਡ ਅਲੂਣਾ ਤੋਲਾ, ਜ਼ਿਲ੍ਹਾ ਲੁਧਿਆਣਾ
ਪ੍ਰਕਾਸ਼ਿਤ ਕਿਤਾਬਾਂ: ਦੋ ਕਹਾਣੀ ਸੰਗ੍ਰਹਿ: ਪਾਵੇ ਨਾਲ਼ ਬੰਨ੍ਹਿਆ ਹੋਇਆ ਕਾਲ਼ ( ਪੰਜਾਬੀ ਅਤੇ ਹਿੰਦੀ )ਅਤੇ ਈਸ਼ਵਰ ਦਾ ਜਨਮ ਪ੍ਰਕਾਸ਼ਿਤ ਹੋ ਚੁੱਕੇ ਹਨ।
-------
ਦੋਸਤੋ! ਜਤਿੰਦਰ ਹਾਂਸ ਜੀ ਪੰਜਾਬੀ ਵਿਚ ਰਚੀ ਜਾ ਰਹੀ ਕਹਾਣੀ ਦੇ ਬਹੁਤ ਹੀ ਖ਼ੂਬਸੂਰਤ ਹਸਤਾਖ਼ਰ ਹਨ।  ਆਪਣੇ ਦੋਵਾਂ ਕਿਤਾਬਾਂ ਦੇ ਪ੍ਰਕਾਸ਼ਿਤ ਹੋਣ ਨਾਲ਼ ਉਹ ਪੰਜਾਬੀ ਅਦਬ ਵਿਚ ਚਰਚਾ ਵਿਚ ਆਏ ਹਨ। ਅੱਜ ਮੈਨੂੰ ਇਹ ਲਿਖਦਿਆਂ ਬਹੁਤ ਖ਼ੁਸ਼ੀ ਦਾ ਅਨੁਭਵ ਹੋ ਰਿਹਾ ਹੈ ਕਿ ਅੱਜ ਦੀ ਪੋਸਟ ਵਿਚ ਮੈਂ ਉਹਨਾਂ ਦੀ ਇਕ ਅਤਿ ਖ਼ੂਬਸੂਰਤ ਕਹਾਣੀ
ਰਾਹੂ-ਕੇਤੂ ਤਿੰਨ ਭਾਗਾਂ ਵਿਚ ਪੋਸਟ ਕਰਕੇ ਆਰਸੀ ਪਰਿਵਾਰ ਵੱਲੋਂ ਜਤਿੰਦਰ ਜੀ ਨੂੰ ਖ਼ੁਸ਼ਆਮਦੇਦ ਆਖ ਰਹੀ ਹਾਂ। ਮੇਰੀ ਬੜੀ ਦੇਰ ਦੀ ਖ਼ਵਾਹਿਸ਼ ਸੀ ਕਿ ਜਤਿੰਦਰ ਜੀ ਦੀ ਹਾਜ਼ਰੀ ਆਰਸੀ ਤੇ ਜ਼ਰੂਰ ਲੱਗੇ, ਉਹਨਾਂ ਨੇ ਮੇਰੀ ਈਮੇਲ ਦਾ ਮਾਣ ਰੱਖ ਕੇ ਇਹ ਹਾਜ਼ਰੀ ਲਵਾਈ ਹੈ, ਸੋ ਮੈਂ ਉਹਨਾਂ ਦੀ ਤਹਿ ਦਿਲੋਂ  ਸ਼ੁਕਰਗੁਜ਼ਾਰ ਹਾਂ। ਇਸ ਕਹਾਣੀ ਬਾਰੇ ਤੁਹਾਡੇ ਵਿਚਾਰ ਦੀ ਉਡੀਕ ਰਹੇਗੀ.... ਅਦਬ ਸਹਿਤ....ਤਨਦੀਪ
=======
ਰਾਹੂ-ਕੇਤੂ
ਕਹਾਣੀ ਭਾਗ ਪਹਿਲਾ
-------
ਵਕੀਲ ਬਾਬੂ ਜੀ
, ਮੋਤੀਆਂ ਆਲੀ ਸਰਕਾਰ ! ਧੰਨ  ਹੋ ਤੁਸੀਂ ਤੇ ਧੰਨ ਏ ਥੋਡੀ ਵਕਾਲਤ
ਅਰਜ਼ ਇਹ ਆ ਜੀ, ਮੇਰੀ ਜਾਨ  ਨੂੰ ਖ਼ਤਰਾਮੇਰੀ ਮਤਲ ਕੁਝ ਬੰਦੇ ਮੈਨੂੰ ਮਰਿਆ ਭਾਲ਼ਦੇ ਨੇਕਈ ਦਿਨਾਂ ਤੋਂ ਲੁਕ ਛਿਪ ਕੇ ਜਾਨ ਬਚਾਉਨਾਬਾਬੂ ਜੀ, ਤੁਸੀਂ ਪੰਜਾਬ ਦੇ ਪਹਿਲੇ ਦਰਜੇ ਦੇ ਵਕੀਲ ਓਂਬੇਨਤੀ ਇਹ ਆ ਤੁਸੀਂ ਮੇਰੀ ਅਰਜ਼ੀ ਟਾਈਪ ਕਰਵਾਓਮੈਂ ਸਾਰਿਆਂ ਬੰਦਿਆਂ ਦੀਆਂ ਗੱਲਾਂ ਦੱਸ ਦਿੰਨਾ, ਨਾਲੇ ਕਰੇਜੇ ਮੈਨੂੰ ਕੁਝ ਹੋ ਗਿਆ, ਮੇਰਾ ਮਤਲ ਜੇ ਕਿਸੇ ਨੇ ਮੈਨੂੰ ਮਾਰ ਦਿੱਤਾ ਤਾਂ ਉਹ ਜਿੰਮੇਵਾਰ ਹੋਣਗੇਅਲਮਾਰੀਆਂ ਚ ਪਈਆਂ ਕਾਨੂੰਨ ਦੀਆਂ ਮੋਟੀਆਂ-ਮੋਟੀਆਂ ਕਿਤਾਬਾਂ ਥੋਡੇ ਹਰਫ਼-ਹਰਫ਼ ਯਾਦ ਨੇ।  ਤੁਸੀਂ ਸਾਰੇ ਕਾਨੂੰਨ ਦੀਆਂ ਘੁੰਡੀਆਂ ਜਾਣਦੇ ਓਤੁਸੀਂ ਕੋਈ ਘੁੰਡੀ ਕੱਢੋਮੈਨੂੰ ਮਰੇ ਹੋਏ ਨੂੰ ਜਿਉਂਦਾ ਕਰੋਜਿਵੇਂ ਤੁਸੀਂ ਮੇਰੇ ਪਹਿਲੇ ਕੇਸ ਵਿੱਚ ਕੀਤਾ ਸੀਉਵੇਂ ਹੀ ਕਰੋਮੇਰਾ ਮਤਲ ਲੋਕਾਂ ਨੂੰ ਦੱਸ ਦਿਓ, ਬਈ ਚੰਦ ਸਿਉਂ ਘੀਸੀ ਕਰਵਾ ਦਿੰਦਾ

 ਵਕੀਲ ਬਾਬੂ ਜੀ ! ਮੈਨੂੰ ਲੱਗਦਾ ਤੁਸੀਂ  ਮੈਨੂੰ ਪਹਿਚਾਣਿਆ ਨੀ।  ਪਹਿਚਾਣ ਵੀ ਕਿਵੇਂ ਆਵੇ, ਤੁਸੀਂ ਪੰਜਾਬ ਦੇ ਪਹਿਲੇ  ਦਰਜੇ ਦੇ ਵਕੀਲ ਓਂ, ਸੈਂਕੜੇ ਬੰਦੇ ਆਉਂਦੇ  ਨੇ ਥੋਡੇ ਕੋਲ


ਮੈਂ ਜੀ ਚੰਦ ਸਿੰਘ ਆਂ, ਪਵਾਂ ਪਿੰਡ ਐ ਮੇਰਾ।  ਮੇਰਾ ਕੇਸ ਤੁਸੀਂ ਪਹਿਲਾਂ ਵੀ ਲੜਿਆ ਸੀਜਿੱਤਿਆ ਸੀਉਸ ਕੇਸ ਵਿੱਚ ਤੁਸੀਂ ਦਾਲ਼ ਖਾਣਿਆਂ ਦੇ ਲਾਣੇ ਨੂੰ ਸਜ਼ਾ ਕਰਵਾਈ ਸੀਰਹਿੰਦੀ ਫੀਸ ਨਾਲ ਮੈਂ ਲੱਡੂਆਂ ਦਾ ਡੱਬਾ ਲੈ ਕੇ ਆਇਆ ਸੀ

 ਵਕੀਲ ਬਾਬੂ ਜੀ ! ਮੇਰੇ ਤਾਂ ਅੱਜ ਵੀ ਜਦੋਂ ਉਹ ਗੱਲਾਂ ਯਾਦ ਆਉਂਦੀਆਂ ਨੇ ਤਾਂ ਲੂਈਂ  ਕੰਡਿਆ ਜਾਂਦੀ ਆਦਾਲ਼ ਖਾਣਿਆਂ ਦਾ ਲਾਣਾ ਬਹੁਤ ਹੰਕਾਰਿਆ ਹੋਇਆ ਸੀ।  ਮੇਰਾ ਮਤਲ ਬਹੁਤ ਬੰਦੇ ਹੋਣ ਕਰਕੇ, ਉਹ ਸਿਰ ਚੜ੍ਹੇ ਹੋਏ ਸੀਵੱਟਾਂ ਵਾਹ-ਵਾਹ ਸਾਡੇ ਖੇਤ ਵੱਲ ਕਰੀ ਜਾਂਦੇਜਿਉਂ-ਜਿਉਂ ਮੈਂ ਭਲੀਮਾਣਸੀ ਵਰਤਦਾ, ਉਹ ਨਾਢੂ ਸ਼ਾਹ ਬਣੇ ਫਿਰਨਬਾਬੂ ਜੀ, ਭਲਾ ਬੰਦਾ ਕਿੰਨਾ ਕੁ ਚਿਰ ਦਬੀ ਜਾਊ।  ਮੇਰਾ ਮਤਲ ਕਦੀ ਨਾ ਕਦੀ ਤਾਂ ਅਣਖ ਅੰਦਰੋਂ ਢੁੱਡਾਂ ਮਾਰਦੀ ਆ।  ਮਨ ਚ ਲੂਹਰੀਆਂ ਉੱਠਦੀਆਂ


ਜਦੋਂ ਮੈਂ ਖੇਤਾਂ ਵੱਲ ਜਾਣਾ ਝੂੰਮਦੀ ਕਣਕ ਜਿਵੇਂ ਕਹਿ ਰਹੀ ਹੋਵੇ, ‘‘ਬੰਦਾ ਮਾਰ ਦੇ ਜੱਟਾਂ, ਕਚਹਿਰੀਓ ਪਹਿਲੀ ਪੇਸ਼ੀ ਛੁਡਵਾ ਲਿਆਵਾਂਗੇ’’ ਪਰ ਮੈਂ ਫਿਰ  ਸੋਚਦਾ ਕਣਕ ਇਹ ਨੀ ਕਹਿ ਸਕਦੀ।  ਇਹ ਤਾਂ ਹਜ਼ਾਰਾਂ ਲੋਕਾਂ ਦੀ ਭੁੱਖ ਸ਼ਾਂਤ  ਕਰਨ ਦੀ ਹੀ ਸੋਚ ਸਕਦੀ ਆਇਹ ਤਾਂ ਮੇਰੇ ਅੰਦਰ ਬੈਠਾ ਕੋਈ ਪਾਪੀ ਬੰਦਾ ਹੀ ਸੋਚਦਾ, ਪਰ ਮੇਰੇ ਅੰਦਰ ਬੈਠਾ ਇੱਕ ਹੋਰ ਬੰਦਾ ਸੋਚਦਾ, ‘‘ਲੜਾਈਆਂ-ਝਗੜਿਆਂ ਚੋਂ ਕਿਸੇ ਨੇ ਕੀ ਖੱਟਿਆ, ਆਪਾਂ ਕਰਜ਼ਾ ਲਾਹਾਂਗੇ’’

ਇਕ ਦਿਨ ਸ਼ਾਮ ਨੂੰ ਮੇਰੀ ਘਰਵਾਲੀ ਦਲੀਪ ਕੁਰ ਕਹਿੰਦੀ, ‘‘ਏ ਜੀ, ਤੁਸੀਂ ਰੱਬ  ਨਾਲ ਰੋਸੇ ਕਰਦੇ ਰਹਿੰਦੇ ਓ, ਕਲ਼ਪਦੇ ਰਹਿੰਦੇ ਓ ਅਖੇ, ਕਰਜ਼ੇ ਨੇ ਮਾਰ ਲਿਆ।  ਬੈਂਕਾਂ  ਦੀਆਂ ਕਿਸਤਾਂ ਨੀ ਮੁੜਦੀਆਂਆੜ੍ਹਤੀਆਂ ਦਾ ਵਿਆਜ ਨੀ ਉਤਰਦਾਦੇਖ ਲਵੋ ਲੈਣਾ-ਦੇਣਾ ਤਾਂ ਚੰਦ ਸੂਰਜ ਨੇ ਵੀ ਆ, ਅੱਜ ਰਾਹੂ-ਕੇਤੂ ਚੰਦ ਨਾਲ ਹਿਸਾਬ-ਕਿਤਾਬ ਕਰਨਗੇ।    

 ਅੱਜ ਦੇ ਦਿਨ ਦਾਨ ਕਰਨਾ ਚੰਗਾ ਹੁੰਦਾਆਹ ਕੱਪੜੇ ਦਾਣਿਆਂ ਨੂੰ ਹੱਥ ਲਾ ਦੋ...ਖਬਰੈ ਰੱਬ ਸੁਣ ਲਵੇ...’’ ਉਹ  ਪੁਰਾਣੇ ਕੱਪੜੇ ਕੱਢੀ ਬੈਠੀ ਸੀ

 ਮੈਂ ਉਸ ਨੂੰ ਕਿਹਾ, ‘‘ਭਾਗਵਾਨੇ, ਮੈਂ  ਤਾਂ ਸਦਾ ਈ ਦਾਨ-ਪੁੰਨ ਕਰਦਾ ਰਹਿੰਨਾਮੇਰਾ ਮਤਲ ਮਹਿੰਗੀਆਂ ਦਵਾਈਆਂ, ਖਾਦਾਂ, ਬੀਜ ਪਾ ਕੇ ਫ਼ਸਲਾਂ ਪੈਦਾ ਕਰਦਾਂਕੌਡੀਆਂ ਦੇ ਭਾਅ  ਸਰਕਾਰ ਦੇ ਵਪਾਰੀ ਲੁੱਟ ਲਿਜਾਂਦੇ ਨੇ।  ਤੂੰ ਇਸੇ ਨੂੰ ਦਾਨ ਸਮਝਫਿਰ ਤੂੰ  ਵੀ ਦਾਨ-ਪੁੰਨ ਕਰਦੀ ਰਹਿੰਦੀ ਏਂ, ਤੇਰੇ ਕੀਤੇ ਦਾਨ ਦਾ ਅੱਧਾ ਫਲ ਤੇਰਾ ਪਤੀ ਹੋਣ ਕਰਕੇ ਮੈਨੂੰ ਮਿਲ ਈ ਜਾਣਾ……...

ਉਹਨੂੰ ਇਹੋ ਜਿਹੀਆਂ ਗੱਲਾਂ ਬਦਸ਼ਗਨੀਆਂ ਲੱਗਦੀਆਂਉਹ ਬੁੱਲ੍ਹ ਟੇਰਦੀ  ਅੰਦਰ ਜਾ ਵੜੀ

ਬਾਬੂ ਜੀ, ਉਸ ਦਿਨ  ਬਿਜਲੀ ਰਾਤ ਨੂੰ ਆਉਣੀ ਸੀਮੈਂ  ਕਣਕ ਦੇ ਖੇਤ ਨੂੰ ਪਾਣੀ ਲਾਉਣ ਚਲਿਆ  ਗਿਆ

ਕਣਕ ਦੀ ਫ਼ਸਲ ਕਹਿ ਰਹੀ  ਸੀ, … ਜੱਟਾ ਐਤਕੀ ਤੇਰੇ ਸਾਰੇ ਉਲਾਂਭੇ ਲਾਹਦੂੰਤੇਰੇ ਸਾਰੇ ਲੈਣੇ-ਦੇਣੇ ਮੋੜ ਦੂੰ।

 ਪਾਣੀ ਨਾਲ਼ ਸਿੰਜੇ ਕਿਆਰਿਆਂ ਵਿਚੋਂ  ਗਿੱਲੀ ਮਿੱਟੀ ਦੀ ਮਹਿਕ ਆ ਰਹੀ ਸੀ।  ਹਰੀ ਕਚੂਰ ਕਣਕ ਦੀਆਂ ਬੱਲੀਆਂ ਚੋਂ ਦੁੱਧ ਦੀ ਮਹਿਕ ਆ ਰਹੀ ਸੀਨਸ਼ਾ ਜਿਹਾ ਹੋ  ਗਿਆਵਾਹ ਓਏ ਦਾਤਾ! ਧੰਨ ਏ ਤੂੰ, ਧੰਨ ਨੇ ਤੇਰੇ  ਰੰਗਮੇਰਾ  ਮਤਲ ਜਦੋਂ ਫ਼ਸਲ ਪੱਕਣ ਤੇ ਆਉਂਦੀ ਆ ਤਾਂ ਆਪਣੇ ਆਪ ਦਾਣਿਆਂ ਚੋਂ ਦੁੱਧ ਭਰ ਜਾਂਦਾਏਦਾਂ ਦੀਆਂ ਗੱਲਾਂ ਸੋਚਦਿਆਂ ਮੇਰਾ ਪਾਈਆ ਖ਼ੂਨ ਵੱਧ ਗਿਆਉਦੋਂ ਹੀ ਲੈਣੇ-ਦੇਣੇ ਯਾਦ ਆ ਗਏ…... ਖਾਲ਼ ਦੇ ਪਾਣੀ ਵਿਚ ਪੂਰਨਮਾਸ਼ੀ ਦਾ ਚੰਦ ਡੋਲਦਾ ਜਿਹਾ ਦਿਖਾਈ ਦਿੱਤਾਦਲੀਪ ਕੁਰ ਦੀ ਗੱਲ ਯਾਦ ਆ ਗਈ ਅਖੇ, “ਦੇਣਾ-ਲੈਣਾ ਤਾਂ ਚੰਦ ਸੂਰਜ ਨੇ ਵੀ ਆ।



ਅਸਮਾਨ ਵੱਲ ਨਿਗ੍ਹਾ ਮਾਰੀਚੰਦ ਨੂੰ ਗ੍ਰਹਿਣ ਲੱਗਣਾ ਸ਼ੁਰੂ ਹੋ ਗਿਆ ਸੀਜਦੋਂ ਕੰਨੀ ਦੇ ਕਿਨਾਰੇ ਨੂੰ ਪਾਣੀ ਮੋੜਿਆ ਤਾਂ ਦੇਖਿਆ, ਦਾਲ਼ ਖਾਣੇ ਮੋਟਰ ਤੇ ਬੈਠੇ ਸ਼ਰਾਬ ਪੀ ਰਹੇ ਸੀਉਨ੍ਹਾਂ ਵਿਚੋਂ ਕਿਸੇ ਨੇ ਖੰਘੂਰਾ ਮਾਰਿਆਮੇਰੇ ਖ਼ੂਨ ਚ ਹਲਚਲ ਹੋਈਫਿਰ ਸੋਚਿਆ,  “  ਸ਼ਰਾਬੀ ਤੇ ਪਾਗ਼ਲ ਉੱਤੇ ਕਾਹਦਾ ਗੁੱਸਾ।

ਪਾਸਾ ਪਰਤ ਕੇ ਲੰਘਣ ਦੀ ਕੋਸ਼ਿਸ਼ ਕੀਤੀਉਹ ਰਾਹੂ-ਕੇਤੂ ਵਾਂਗ ਰਾਹ ਰੋਕ ਕੇ ਖੜ੍ਹ ਗਏਕਹਿੰਦੇ, “ਸਾਲਿਆ, ਸਾਨੂੰ ਲੋਕਾਂ ਕੋਲ ਦਾਲ-ਖਾਣ ਦੱਸਦੈਂਜਿਵੇਂ ਤੂੰ ਨਿੱਤ ਮੀਟ ਨਾਲ ਰੋਟੀ ਖਾਂਦਾ ਹੁੰਨੈ।... ਅਸੀਂ ਤੇਰੇ ਕਿਹੜੇ ਮੁਰੱਬੇ ਰੋਕ ਲੇ? ਲੋਕਾਂ ਕੋਲ਼ ਸਾਡੀਆਂ ਗੱਲਾਂ ਬੁਣਾਉਨੈ...।

ਮੈਂ ਆਪਣੇ ਆਪ ਤੇ ਕਾਬੂ ਪਾ ਕੇ ਨਰਮਾਈ ਨਾਲ ਕਿਹਾ, “ ਸਰਦਾਰੋ ਧੰਨ ਓ ਤੁਸੀਂ ਤੇ ਧੰਨ ਏ ਥੋਡੀ ਖੇਤੀਦੇਖੋ, ਨਿੰਦਿਆ-ਚੁਗ਼ਲੀ ਦੀ ਆਦਤ ਤਾਂ ਮੈਨੂੰ ਹੈ ਨੀਜਿਹੜੀ ਗੱਲ ਕਰੂੰਗਾ ਮੂੰਹ ਤੇ ਕਰੂੰਗਾਮੇਰਾ ਮਤਲ ਥੋਡਾ ਕੰਮ ਸਾਰੇ ਪਿੰਡ ਚੋਂ ਵਧੀਆਲੋਕ ਨੀ ਜਰਦੇ, ਤਾਂ ਹੀ ਲੋਕ ਖੰਭਾਂ ਦੀਆਂ ਡਾਰਾਂ ਬਣਾ-ਬਣਾ ਕੇ ਥੋਨੂੰ ਲੜਾਉਣ ਨੂੰ ਫਿਰਦੇ ਨੇਇਹ ਗੱਲਾਂ ਉਹ ਸ਼ਰੀਕ ਬਣਾਉਂਦੇ ਨੇ, ਥੋਡਾ ਟਰੈਕਟਰ ਜਿਨ੍ਹਾਂ ਦੀ ਹਿੱਕ ਉੱਤੇ ਚੱਲਦਾ, ਜਿਨ੍ਹਾਂ ਤੋਂ ਥੋਡੀ ਤਰੱਕੀ ਦੇਖ ਨੀ ਹੁੰਦੀ...।

ਬਾਬਾ ਜੀ, ਮੇਰੀਆਂ ਗੱਲਾਂ ਦਾ ਉਨ੍ਹਾਂ ਸ਼ਰਾਬੀਆਂ ਉੱਤੇ ਕੋਈ ਅਸਰ ਨਾ ਹੋਇਆਉਹ ਬਦੀ ਤੇ ਉੱਤਰੇ ਹੋਏ ਸੀਗਾਲ੍ਹ ਕੱਢੀ ਜਾਣਫਿਰ ਪਤਾ ਨਹੀਂ ਮੈਨੂੰ ਕੀ ਹੋ ਗਿਆਮੈਂ ਕਹੀ ਚੁੱਕ ਲਈ ਤੇ ਕਿਹਾ, “ਸਾਲਿਓ ਨੰਗੇ ਬੋਲਣ ਨੂੰ ਮਰਦੇ ਓ, ਬੈਂਕਾਂ ਦੀਆਂ ਕਿਸ਼ਤਾਂ ਥੋਤੋਂ ਮੋੜ ਨੀ ਹੁੰਦੀਆਂ, ਵੱਡੇ ਜਗੀਰਦਾਰਾਂ ਤੋਂਸਰਕਾਰ ਥੋਡੀ ਜ਼ਮੀਨ ਕੁਰਕਣ ਨੂੰ ਫਿਰਦੀ ਆਥੋਡੀ ਸਰਦਾਰਨੀ ਨੂੰ ਓਪਰੀ ਹਵਾ ਕੋਈ ਨੀ ਹੋਈ ਮੇਰਾ ਮਤਲ ਉਹਦੀ ਕਾਮ ਅੱਗ ਥੋਤੋਂ ਠੰਡੀ ਨੀਂ ਹੁੰਦੀਸਾਲਿਓ ਆਦਮੀ ਤੁਸੀਂ ਬੈਂਗਣ ਦੇ ਓ...  ਮੈਂ ਵੀ ਗਾਲ੍ਹਾਂ ਦਾ ਮੀਂਹ ਵਰ੍ਹਾ ਦਿੱਤਾਇਹ ਵੀ ਭੁੱਲ ਗਿਆ ਉਹ ਚਾਰ ਜਣੇ ਨੇ ਤੇ ਮੈਂ ਇਕੱਲਾਉਹ ਪਤਾ ਨਹੀਂ ਕਿਹੜੇ ਵੇਲੇ ਮੋਟਰ ਆਲੇ ਕਮਰੇ ਚੋਂ ਡਾਂਗਾਂ ਕਿਰਪਾਨਾਂ ਚੁੱਕ ਲਿਆਏਮੇਰਾ ਕੋਈ ਅੰਗ ਨਹੀਂ ਸੀ ਬਚਿਆ, ਜਿਹੜਾ ਜ਼ਖ਼ਮੀ ਨਾ ਹੋਇਆ ਹੋਵੇਉਨ੍ਹਾਂ ਵਿਚੋਂ ਕਿਸੇ ਨੇ ਕਿਰਪਾਨ ਦੀ ਨੋਕ ਨਾਲ ਮੇਰੀ ਅੱਖ ਕੱਢ ਤੀਮਰਿਆ ਸਮਝ ਕੇ ਸੁੱਟ ਗਏ, ਪਰ ਬਾਬੂ ਜੀ ਜੱਟ ਵੱਢਿਆ ਨੀ ਮਰਦਾ

ਬਾਬੂ ਜੀ, ਦਾਲ਼ ਖਾਣਿਆਂ ਤੋਂ ਹੁਣ  ਬਹੁਤਾ ਖ਼ਤਰਾ ਨਹੀਂ, ਮੇਰਾ ਮਤਲ ਉਹ ਜੇਲ੍ਹ ਚੋਂ ਬੰਦੇ ਬਣ ਕੇ ਆਏ ਨੇਸਭ ਕੁਝ ਵਿਕ-ਵਿਕਾ ਗਿਆ ਵੱਡੇ ਸਰਦਾਰਾਂ ਦਾਜਮ੍ਹਾਂ ਖਾਕੀ ਨੰਗ ਹੋ ਗੇਘੀਸੀ ਹੋਗੀ ਸਾਲ਼ਿਆਂ ਦੀਦਿਹਾੜੀਆਂ ਕਰਦੇ ਫਿਰਦੇ ਨੇਪਰ ਜੀ, ਜੇ ਸੱਪ ਦੇ ਦੰਦ ਕੱਢ ਵੀ ਲਈਏ ਤਾਂ ਵੀ ਉਹ ਦੀ ਡੰਗ ਮਾਰਨ ਦੀ ਆਦਤ ਨਹੀਂ ਜਾਂਦੀ

ਹੁਣ ਜ਼ਮੀਨ ਦੀਆਂ ਵੱਟਾਂ ਤੇ ਬੰਨਿਆਂ ਦਾ ਰੌਲ਼ਾ ਵੀ ਮੁੱਕ ਗਿਆਮੇਰਾ ਮਤਲ ਵੱਟਾਂ ਹੀ ਨਹੀਂ ਰਹੀਆਂਸਾਰੀ ਜ਼ਮੀਨ ਵਿਕ ਵਿਕਾ ਗਈਬੈਂਕਾਂ, ਆੜ੍ਹਤੀਏ ਲੈ ਗਏ ਹੂੰਝਾ ਫੇਰ ਕੇ।  ਕਣਕ ਦੇ ਖੇਤ ਜਿਹੜੇ ਕਹਿੰਦੇ ਸੀ, ‘ਬੰਦਾ ਮਾਰਦੇ ਜੱਟਾ ਪਹਿਲੀ ਪੇਸ਼ੀ ਛੁਡਵਾ ਲਿਆਵਾਂਗੇ’, ਠਾਣੇਦਾਰ ਦੀ ਜਾੜ੍ਹ ਹੇਠ ਵੀ ਨਾ ਆਏ।  ਮੇਰਾ ਮਤਲ ਉਹਦਾ ਘਰ ਵੀ ਪੂਰਾ ਨਾ ਹੋਇਆ

 ਜਦੋਂ ਖੇਤ ਕੋਲੋਂ  ਲੰਘਦਾ ਤਾਂ ਕਾਲ਼ਜੇ ਚ ਧੂਹ ਪੈਂਦੀ ਏ, ਕਿਸੇ ਸ਼ਹਿਰ ਦੇ ਬੰਦੇ ਨੇ ਅੱਧੇ ਪਿੰਡ ਦੀ ਜ਼ਮੀਨ ਖ਼ਰੀਦ ਲਈ

ਕਦੇ ਮਨ ਸਮਝਾਉਂਦਾ, ਇਹ  ਜ਼ਮੀਨ ਕਦੇ ਕਿਸੇ ਦੀ ਨ੍ਹੀਂ ਹੋਈਬਜ਼ੁਰਗ  ਇਕ ਗੱਲ ਸੁਣਾਉਂਦੇ ਹੁੰਦੇ ਸੀਅਖੇ, “ਸਾਧਾ ਪੂਪਨਿਆ, ਪਿਓ ਆਲਾ ਖੇਤ ਸਮਝ ਲਿਆਇਹ ਮੇਰਾ ਖੇਤ ਆ।


ਭਗਤਾ ਦੁਨੀਆ ਹੋ-ਹੋ ਚਲੀ ਗਈ, ਇਹ ਜ਼ਮੀਨ ਕਦੇ ਕਿਸੇ ਦੀ ਨੀ ਹੋਈ ਏਨਾ ਕਹਿ ਕੇ ਸਾਧ ਚਲਿਆ ਗਿਆ

ਜੱਟ ਕੀ ਦੇਖਦਾ, ਖੇਤ ਚ ਜਿੰਨੇ ਖਰਬੂਜੇ  ਸੀ ਸਾਰਿਆਂ ਦੇ ਸਿਰ ਬਣਗੇਸਾਰੇ ਕਹਿਣ ਜ਼ਮੀਨ ਮੇਰੀ ਐ... ਮੇਰੀ ਐ ਮਤਲ ਬਾਬੂ ਜੀ, ਅੰਤ ਨੂੰ ਸਾਢੇ ਤਿੰਨ ਹੱਥ ਜ਼ਮੀਨ ਹੀ ਨਸੀਬ ਹੁੰਦੀ ਆ

 ਹੁਣ ਗੱਲ ਇਹ ਆ ਜੀ, ਮੈਂ ਬੁੱਢਾ  ਹੋ ਗਿਆਂ, ਛਿਆਹਟ ਵਰ੍ਹਿਆਂ ਦਾਸਾਰੀ ਉਮਰ ਕਿਸੇ ਅੱਗੇ ਹੱਥ ਨਹੀਂ ਸੀ ਅੱਡਿਆਮੇਰਾ ਮਤਲ ਦਸਾਂ ਨਹੁੰਆਂ ਦੀ ਕਿਰਤ ਕਰੀ ਆਆਪਣਾ ਟੱਬਰ ਪਾਲ਼ਿਆਦਾਲ਼ ਖਾਣਿਆਂ ਦੀ ਲੜਾਈ ਚ ਮੇਰੀ ਅੱਖ ਚਲੀ ਗਈ, ਨਾਲ਼ੇ ਚੂਲ਼ਾ ਟੁੱਟ ਗਿਆਚੂਲਾ ਤਾਂ ਮੈਂ ਦੇਸੀ ਜਿਹੇ ਡਾਕਟਰ ਤੋਂ ਬੰਨ੍ਹਵਾ ਲਿਆ ਫਿਰ ਪਿਸ਼ਾਬ ਬੰਦ ਹੋ ਗਿਆਉਹਦਾ ਅਪਰੇਸ਼ਨ ਕਰਵਾ ਲਿਆਹੁਣ ਥੋੜ੍ਹਾ-ਥੋੜ੍ਹਾ ਪਿਸ਼ਾਬ ਹਰ ਵੇਲੇ ਆ  ਜਾਂਦਾਉਹਦਾ ਅਪਰੇਸ਼ਨ ਕਰਵਾਉਣਾ ਪੈਣਾਆਮਦਨ ਦਾ ਸਾਧਨ ਕੋਈ ਹੈ ਨੀਜਦੋਂ ਬੰਦਾ ਡੁੱਬਦਾ, ਆਲ਼ੇ-ਦੁਆਲ਼ੇ ਬਹੁਤੇ ਹੱਥ ਮਾਰਦਾਬਾਬੂ ਜੀ ਮੈਨੂੰ ਪਤਾ ਲੱਗਿਆ ਸਰਕਾਰ ਬੁੱਢਿਆਂ ਨੂੰ ਬੁਢਾਪਾ ਪੈਨਸ਼ਨ ਦਿੰਦੀ ਆਮੈਂ ਦੁਚਿੱਤੀ ਚ ਪੈ ਗਿਆਕਦੀ ਸੋਚਦਾਂ ਲਗਵਾ ਲਵਾਂ, ਕਦੀ ਸੋਚਦਾਂ ਛੱਡ ਪਰੇਮੇਰਾ ਮਤਲ ਮਨ ਚ  ਆਵੇ, “ਜੱਟਾ! ਕਿਉਂ ਦੋ ਢਾਈ ਸੌ ਰੁਪਈਏ ਪਿੱਛੇ ਲਾਗੀਆਂ, ਤੱਥੀਆਂ ਆਲੀ ਲਾਈਨ ਚ ਖੜ੍ਹ ਕੇ ਨੀਵਾਂ ਹੋਵੇਂਗਾ।

ਕਦੀ ਸੋਚਦਾ, ‘ਜਦੋਂ ਸਾਰੀ ਉਮਰ ਅੰਨਦਾਤਾ ਬਣ ਕੇ ਲੋਕਾਂ ਦੇ ਭੋਬੇ ਭਰਦਾ ਰਿਹਾ, ਸਰਕਾਰ ਨੂੰ ਸਾਰੇ ਟੈਕਸ ਦਿੰਦਾ ਰਿਹਾਇਹ ਮੇਰਾ ਹੱਕ ਬਣਦਾ...ਮੈਂ ਉਹੀ ਚੰਦ ਸਿਓਂ ਆ, ਜਿਹਨੂੰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਮੇਲੇ ਚ ਅਗਾਂਹਵਧੂ ਕਿਸਾਨ ਦਾ ਖਿਤਾਬ ਮਿਲਿਆ ਸੀਖੇਤੀਬਾੜੀ ਮੰਤਰੀ ਨੇ ਮੇਰੀ ਤਰੀਫ਼ ਦੇ ਪੁਲ਼ ਬੰਨ੍ਹ ਦਿੱਤੇ ਸੀ ਕਹਿੰਦਾ, “ਇਹ ਉਨ੍ਹਾਂ ਕਿਸਾਨਾਂ ਚ ਆ ਜਿਨ੍ਹਾਂ ਹਰੀ ਕ੍ਰਾਂਤੀ ਲਿਆ ਕੇ ਦੇਸ਼ ਨੂੰ ਖੁਸ਼ਹਾਲ ਕੀਤਾ, ਹੁਣ ਸਾਨੂੰ ਬਹਾਰਲੇ ਮੁਲਕਾਂ ਤੋਂ ਅੰਨ ਨਹੀਂ ਮੰਗਵਾਉਣਾ ਪੈਂਦਾ ਵਕੀਲ ਬਾਬੂ ਜੀ, ਮੇਰੀ ਛਾਤੀ ਮਾਣ ਨਾਲ ਚੌੜੀ ਹੋ ਗਈ ਸੀਹੁਣ ਉਹੀ ਚੰਦ ਸਿਓਂ ਭੁੱਖਾ ਮਰਦਾ ਬੁਢਾਪਾ ਪੈਨਸ਼ਨ ਲਗਵਾਉਣ ਲੱਗਾ ਸੀ

ਜੇ ਮੇਰੇ ਕੋਲ ਥੋੜ੍ਹੀ ਜਿਹੀ ਜ਼ਮੀਨ ਵੀ ਬਚਦੀ ਹੁੰਦੀ ਤਾਂ ਇਹ ਅੱਕ ਨਾ ਚੱਬਦਾ

ਮੈਂ ਸ਼ਹਿਰੋਂ ਬੁਢਾਪਾ ਪੈਨਸ਼ਨ  ਲਗਵਾਉਣ ਵਾਲੇ ਫਾਰਮ ਲੈਣ ਚਲਿਆ ਗਿਆ, ਸਾਰੇ ਰਾਹ ਸੋਚਦਾ ਗਿਆ, “ਭਾਰਤ ਤਰੱਕੀ  ਕਰ ਗਿਆ ਹੌਲੀ-ਹੌਲੀ ਇਹਨੇ ਅਮਰੀਕਾ, ਕੈਨੇਡਾ ਦਾ ਮੁਕਾਬਲਾ ਕਰਨ ਲੱਗ ਜਾਣਾਮੇਰਾ ਮਤਲ ਜਿਵੇਂ ਅਮਰੀਕਾ, ਕੈਨੇਡਾ ਚ ਬੰਦੇ ਨੂੰ ਬੁਢਾਪੇ ਦਾ ਫ਼ਿਕਰ ਨੀਬਹੁਤੇ ਅੰਗਰੇਜ਼ ਤਾਂ ਬੱਚੇ ਵੀ ਪੈਦਾ ਨੀ ਕਰਦੇ। ...ਕਿਉਂ ਜੰਮਣ ਬੱਚੇ? ਜਦੋਂ ਸਰਕਾਰ ਉਨ੍ਹਾਂ ਨੂੰ ਬੁੱਢੇ ਬਾਰੇ ਸਾਂਭਦੀ ਆਗੁਜ਼ਾਰੇ ਜੋਗੀ ਪਿਨਸ਼ਨ ਦਿੰਦਾ ਆਡਾਕਟਰੀ ਸਹੂਲਤਾਂ ਦਿੰਦੀ ਆਹੋਰ ਬੁੱਢੇ ਬਾਰੇ ਕੀ ਛੁਣਛੁਣਾ ਚਾਹੀਦਾ ਹੁੰਦਾਮੇਰਾ ਮਤਲ ਜੀਹਦੇ ਕੋਲ ਪੈਸੇ ਹੋਣ ਇੱਜ਼ਤ ਉਹਨੂੰ ਮੁਫ਼ਤ ਮਿਲ ਜਾਂਦੀ ਆ...

ਪੈਨਸ਼ਨ ਵਾਲੇ ਫਾਰਮ ਤਾਂ ਮੈਂ ਲੈ ਆਇਆਫਾਰਮ ਕਾਹਦੇ ਲਿਆਂਦੇ ਫਾਹਾ ਖੜ੍ਹਾ ਕਰ ਲਿਆਸਰਪੰਚ ਦੇ ਦਸਖ਼ਤ ਕਰਾਉਣ ਉਹਦੇ ਘਰ ਗਿਆ

 ਸਰਪੰਚ ਆਪਣੇ ਆਪ ਨੂੰ ਪ੍ਰਧਾਨ  ਮੰਤਰੀ ਤੋਂ ਘੱਟ ਨਹੀਂ ਸਮਝਦਾਮੈਂ ਫਾਰਮ ਫੜੀ ਬਾਹਰਲੀ ਬੈਠਕ  ਚ ਬੈਠ ਉਹਨੂੰ ਉਡੀਕੀ ਗਿਆਉਹਦੇ ਨੌਕਰ ਨੂੰ ਦੋ ਤਿੰਨ ਵਾਰ ਕਿਹਾ, “ ਸਰਪੰਚ ਸਾਹਿਬ ਨੂੰ ਭੇਜ ਜ਼ਰਾ , ਫਾਰਮ ਤੇ ਠੁੰਗ ਮਰਵਾਉਣੀ ਆ ।

ਸਾਹਬ ਅੰਦਰੇ ਪਤਾ ਨਹੀਂ ਕੀ ਅਸਨੇ-ਪਸਨੇ ਕਰੀਂ ਜਾਵੇਫਿਰ ਮਸੀਂ ਤਿਆਰ ਹੋ ਕੇ ਨਿਕਲਿਆ, ਜਿਵੇਂ ਸਾਲ਼ੇ ਨੂੰ  ਦੇਖਣ ਆਲ਼ੇ ਆਏ ਹੁੰਦੇ ਨੇ

ਆ ਬਈ ਚੰਦ ਸਿਆਂਹ, ਕਿਵੇਂ  ਆਉਣਾ ਹੋਏ  ਕਹਿੰਦਾ ਆ ਕੇ  ਕੁਰਸੀ ਤੇ ਬੈਠ ਗਿਆ

 ਮੈਂ ਕਹਿਣ ਲੱਗਿਆ, “ਸਰਪੰਚ ਸਾਹਿਬ, ਧੰਨ ਓ ਤੁਸੀਂ ਤੇ ਧੰਨ ਏ ਥੋਡੀ ਸਰਪੰਚੀ, ਬੜੀ ਔਖੀ ਜ਼ਿੰਮੇਵਾਰੀ ਐ ਜੀ, ਜਿਹੜੀ ਤੁਸੀਂ ਨਿਭਾਈ ਜਾ ਰਹੇ ਓਆਪਣਾ ਪਿੰਡ ਤਾਂ ਡੱਡੂਆਂ ਦੀ ਪੰਸੇਰੀ ਆ, ਜਿਹਨੂੰ ਥੋਡੇ ਵਰਗਾ ਮਤਲ ਸਾਰੀਆਂ ਈ ਇਕੱਲਾ ਰੱਖ ਸਕਦਾਤੁਸੀਂ ਪਿੰਡ ਨੂੰ ਸਵਰਗ ਬਣਾ ਤਾਮੇਰਾ ਮਤਲ ਸਾਰੀਆਂ ਗਲ਼ੀਆਂ ਨਾਲ਼ੀਆਂ ਪੱਕੀਆਂ ਕਰਵਾ ਦਿੱਤੀਆਂਸਾਫ਼ ਪਾਣੀ ਪੀਣ ਲਈ ਟੈਂਕੀ ਬਣਵਾ ਦਿੱਤੀਪਿੰਡ ਦੇ ਸਕੂਲ, ਧਰਮਸ਼ਾਲਾ ਵਧੀਆ ਬਣਵਾ ਦਿੱਤੀਆਮੜੀਆਂ ਤਾਂ ਸਵਰਗ ਵਰਗੀਆਂ ਬਣਵਾ ਦਿੱਤੀਆਂਉਨ੍ਹਾਂ ਨੂੰ ਦੇਖ ਕੇ ਮੇਰੇ ਵਰਗੇ ਦਾ ਮਰਨ ਨੂੰ ਜੀਅ ਕਰ ਆਉਂਦਾਸੁੱਖ ਨਾਲ਼ ਪਰਿਵਾਰ ਵਲੋਂ ਵੀ ਸੁਖੀ ਓਂਮੁੰਡਾ ਅਫ਼ਸਰ ਲੱਗ ਗਿਆਕੁੜੀ ਬਾਹਰਲੇ ਮੁਲਖ਼ ਪੜ੍ਹਨ ਚਲੀ ਗਈਸੱਭੇ ਖੈਰਾਂ ਨੇ... ਮੈਂ ਬੋਲਦੇ ਨੇ ਹੀ ਉਸ ਅੱਗੇ ਫਾਰਮ ਕੀਤੇ

ਸਰਪੰਚ ਫਾਰਮ ਪੜ੍ਹਨ ਦਾ ਢਕਵੰਜ ਜਿਹਾ ਕਰਦਾ ਪਤਾ ਨਹੀਂ ਕੀ-ਕੀ ਸੋਚਦਾ ਰਿਹਪੱਗ  ਤੇ ਹੱਥ ਫੇਰਦਾ ਕਹਿਣ ਲੱਗਿਆ, “ ਚੰਦ ਸਿਆਂ ਆਪਣੀ ਤਾਂ ਘਰ ਆਲੀ ਗੱਲ ਆਜਦੋਂ ਮਰਜ਼ੀ ਘੁੱਗੀ ਮਰਵਾ ਲੀਂਪਹਿਲਾਂ ਪਟਵਾਰੀ ਤੇ ਡਾਕਟਰ ਤੋਂ ਦਸਖ਼ਤ ਕਰਾ ਲਿਆ ਥੋੜ੍ਹਾ ਹੱਸ ਕੇ ਕਹਿਣ ਲੱਗਾ, “ ਮੁੰਡਾ ਤੇਰਾ ਸਰਕਾਰੀ ਨੌਕਰੀ ਤੇ ਆਮੈਨੂੰ ਨੀ ਲੱਗਦਾ ਤੈਨੂੰ ਪੈਨਸ਼ਨ ਲੱਗੂ..।

ਮੈਂ ਸਮਝ ਗਿਆਜਿਹੜੀ ਇਹਨੂੰ ਵੋਟ ਨੀ ਪਾਈ ਉਹਦੇ ਬਦਲੇ ਲੈ ਰਿਹਾਮਨ ਚ ਇਕ ਚੜ੍ਹੇ ਇਕ ਉੱਤਰੇਆਪਣੇ ਗੁੱਸੇ ਉੱਤੇ ਕਾਬੂ ਪਾ ਕੇ ਤੁਰ ਪਿਆਥੋੜ੍ਹੀ ਦੂਰ ਜਾ ਕੇ ਸੋਚਿਆ, ਮਨਾਂ ਐਵੇਂ ਗੁੱਸੇ ਚ ਤੁਰ ਆਇਆਂਸ਼ਾਇਦ ਸਰਪੰਚ ਨੂੰ ਮੇਰੇ ਘਰ ਦੀ ਹਾਲਤ ਦਾ ਪਤਾ ਨਾ ਹੋਵੇਉਹਨੂੰ ਦੱਸ ਤਾਂ ਦੇਵਾਂ, ਬਈ ਮੁੰਡੇ ਤਾਂ ਮੇਰੀ ਵੱਢੀ ਉਂਗਲ ਤੇ ਵੀ ਨੀ ਮੂਤਦੇਜਦੋਂ ਮੁੜ ਕੇ ਉਹਦੀ ਬਾਹਰਲੀ ਬੈਠਕ ਦੇ ਦਰਾਂ ਚ ਆਇਆ, ਅੰਦਰ ਉਹਦੀ ਪਤਨੀ ਸੀ ਮੈਂ ਬਾਹਰ ਹੀ ਪੈਰ ਜਿਹੇ ਮਲ਼ੇ


ਉਹ ਪੁੱਛ ਰਹੀ ਸੀ, “ਕੌਣ ਸੀ ? ...ਚਲਿਆ ਗਿਆ?... ਮੈਂ ਤਾਂ ਚਾਹ ਲੈ ਕੇ ਆਈ ਸੀ ।


ਜੇ ਚਾਹ ਲਿਪਾਉਣ ਵਾਲਾ ਬੰਦਾ  ਹੁੰਦਾ ਤਾਂ ਬਿਠਾ ਲੈਂਦਾਕਾਣਾ  ਚੰਦ ਸੀ।
------
ਕੜੀ ਜੋੜਨ ਲਈ ਕਹਾਣੀ ਦਾ ਦੂਜਾ ਭਾਗ ਅਗਲੀ ਪੋਸਟ ਜ਼ਰੂਰ ਪੜ੍ਹੋ ਜੀ

1 comment:

AKHRAN DA VANZARA said...

ਮੜੀਆਂ ਤਾਂ ਸਵਰਗ ਵਰਗੀਆਂ ਬਣਵਾ ਦਿੱਤੀਆਂ। ਉਨ੍ਹਾਂ ਨੂੰ ਦੇਖ ਕੇ ਮੇਰੇ ਵਰਗੇ ਦਾ ਮਰਨ ਨੂੰ ਜੀਅ ਕਰ ਆਉਂਦਾ। ਸੁੱਖ ਨਾਲ਼ ਪਰਿਵਾਰ ਵਲੋਂ ਵੀ ਸੁਖੀ ਓਂ। ਮੁੰਡਾ ਅਫ਼ਸਰ ਲੱਗ ਗਿਆ। ਕੁੜੀ ਬਾਹਰਲੇ ਮੁਲਖ਼ ਪੜ੍ਹਨ ਚਲੀ ਗਈ। ਸੱਭੇ ਖੈਰਾਂ ਨੇ...”
ਬਹੁਤ ਵਧੀਆ ਸ਼ੈਲੀ ..