ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Tuesday, March 23, 2010

ਮੇਜਰ ਮਾਂਗਟ – ਭਗਤ ਸਿੰਘ, ਭਾਰਤ, ਭਤੀਜ ਤੇ ਮੈਂ – ਵਿਸ਼ੇਸ਼ ਲੇਖ – ਭਾਗ ਦੂਜਾ

ਭਗਤ ਸਿੰਘ, ਭਾਰਤ, ਭਤੀਜ ਤੇ ਮੈਂ

ਭਾਗ ਦੂਜਾ

ਲੇਖ

ਲੜੀ ਜੋੜਨ ਲਈ ਉੱਪਰਲੀ ਪੋਸਟ ਭਾਗ ਪਹਿਲਾ ਜ਼ਰੂਰ ਪੜ੍ਹੋ ਜੀ।

ਫੇਰ ਲੱਗਣ ਲੱਗਿਆ ਜਿਵੇਂ ਸਾਰੇ ਪੰਜਾਬ ਦੀ ਹੀ ਮੱਤ ਮਾਰੀ ਗਈ ਹੋਵੇਜਿਵੇਂ ਹਰ ਬੰਦਾ ਹੀ ਬਾਹਰਲੇ ਮੁਲਕ ਭੱਜਣ ਲਈ ਅਟੈਚੀ ਬੰਨ੍ਹੀ ਬੈਠਾ ਹੋਵੇਕਦੇ ਮੈਂ ਸੋਚਦਾ ਉਨ੍ਹਾਂ ਦਾ ਰਹਿਣ ਸਹਿਣ ਤਾਂ ਬਾਹਰਲਿਆਂ ਤੋਂ ਵੀ ਵੱਧ ਆਹਰ ਬੰਦਾ ਮੋਬਾਈਲ ਬਿਨਾਂ ਡਿੰਘ ਵੀ ਨੀ ਪੁੱਟਦਾਹੇਠਾਂ ਵਧੀਆਂ ਕਾਰ ਵੀ ਚਾਹੁੰਦਾ ਹੈਸ਼ਾਮ ਨੂੰ ਮਹਿੰਗੀ ਵਿਸਕੀ ਅਤੇ ਕੁੱਕੜ ਨਾਲ ਰੋਟੀ ਭਾਲਦਾ ਹੈਸ਼ਾਇਦ ਉਹ ਸੋਚਦੇ ਹੋਣਗੇ ਕਿ ਉਨ੍ਹਾਂ ਦਾ ਇਹ ਸਟੈਂਡਰਡ ਦੇਖ ਕੇ ਹੀ ਕੋਈ ਬਾਹਰਲਾ ਰਿਸ਼ਤਾ ਫਸ ਜਾਵੇਹਰ ਟਾਈਮ ਕੋਈ ਨਾ ਕੋਈ ਜੁਗਾੜ ਫਿੱਟ ਕਰਨ ਵਾਲਿਆਂ ਦੇ ਦਿਮਾਗ਼ ਵਿੱਚ ਭਗਤ ਸਿੰਘ ਨੂੰ ਸਮਝਣ ਦੀ ਵਿਹਲ ਹੀ ਕਿੱਥੇ ਸੀ?
-----
ਮੇਰੀ ਸੋਚ ਭਾਰਤ ਵਿੱਚੋਂ ਨਿਕਲਣ ਦਾ ਨਾਂ ਹੀ ਨਹੀਂ ਸੀ ਲੈ ਰਹੀ' ਉੱਥੇ ਕੁੱਝ ਨਾ ਕਰਨ ਵਾਲੇ ਵੀ ਸਭ ਤੋਂ ਵੱਧ ਬਿਜ਼ੀ ਹਨਲੱਗਦਾ ਸੀ ਜਿਵੇਂ ਭਾਰਤ ਭਗੌੜਿਆਂ ਦਾ ਦੇਸ਼ ਬਣ ਰਿਹਾ ਹੋਵੇ? ਕੰਮ ਤੋਂ,ਕਲਚਰ ਤੋਂ, ਫ਼ਲਸਫ਼ੇ ਤੋਂ ਦੇਸ਼ ਤੋਂ ਜ਼ਿੰਮੇਵਾਰੀਆਂ ਤੋਂ ਹਰ ਕਾਸੇ ਤੋਂ ਬੰਦਾ ਭੱਜ ਰਿਹਾ ਸੀਇਨ੍ਹਾਂ ਭਗੌੜਿਆਂ ਵਿੱਚ ਸ਼ਾਇਦ ਮੈਂ ਵੀ ਸ਼ਾਮਲ ਹੋਵਾਂ
-----
ਮੇਰੇ ਸਾਹਮਣੇ ਵੀ ਡਰਾਮਾ ਹੋ ਰਿਹਾ ਸੀ ਤੇ ਆਲੇ-ਦੁਆਲੇ ਵੀ ਪ੍ਰਬੰਧਕਾਂ ਨੂੰ ਭਗਤ ਸਿੰਘ ਦੀ ਸੋਚ ਨਾਲੋਂ ਸਮਾਗਮ ਤੇ ਪਹੁੰਚਣ ਵਾਲੇ ਲੀਡਰ ਜਿਆਦਾ ਮਹੱਤਵਪੂਰਨ ਜਾਪ ਰਹੇ ਸਨਖ਼ਾਸ ਕਰਕੇ 'ਆਰਟ ਕੌਂਸਲ' ਤੋਂ ਗਰਾਂਟ ਦਿਵਾਉਣ ਵਾਲੇ ਲੀਡਰ ਨੂੰ ਤਾਂ ਹੱਥੀਂ ਛਾਵਾਂ ਕੀਤੀਆਂ ਜਾ ਰਹੀਆਂ ਸਨਪੈਸਾ ਬਣਾਉਣ ਵਾਲੇ ਲੋਕਾਂ ਨੂੰ ਕਿੰਨੀ ਮੁਹਾਰਤ ਸੀ, ਲੋਕ ਜਜ਼ਬੇ ਕੈਸ਼ ਕਰਨ ਦੀਧਰਮ, ਕਾਮ, ਅਰਥ, ਮੋਕਸ਼ ਧੜਾ-ਧੜ ਵੇਚੇ ਜਾ ਰਹੇ ਸਨਅਗਰ ਦੇਸ਼ ਭਗਤੀ ਵੀ ਵਿਕ ਸਕਦੀ ਹੈ ਤਾਂ ਇਹ ਲੋਕ ਕਿਵੇਂ ਪਿੱਛੇ ਰਹਿ ਸਕਦੇ ਹਨਇਹ ਤਾਂ ਆਪਣੀ ਜ਼ਮੀਰ ਵੇਚਣ ਲਈ ਵੀ ਸੈਕਿੰਡ ਨਹੀਂ ਲਾਉਂਦੇਏਹੋ ਕੰਮ ਸੀ ਜੋ ਮੇਰੇ ਤੋਂ ਨਹੀਂ ਸੀ ਹੋ ਸਕਿਆਜਿਸ ਕਰਕੇ ਮੈਂ ਹਰ ਖੇਤਰ ਵਿੱਚ ਹੀ ਨਾਕਾਮਯਾਬ ਵਿਅਕਤੀ ਸਿੱਧ ਹੋਇਆ ਸਾਂ
-----

ਮੈਨੂੰ ਆਪਣੇ ਆਪ ਤੇ ਖਿਝ ਚੜ੍ਹਨ ਲੱਗੀਜੇ ਮੈਂ ਚਾਹੁੰਦਾ ਤਾਂ ਲੀਡਰ ਬਣ ਸਕਦਾ ਸੀਕੋਈ ਅਖ਼ਬਾਰ ਕੱਢ ਮੰਤਰੀਆਂ ਨਾਲ ਲਿੰਕ ਬਣਾ ਕੇ, ਕਈ ਹੋਰ ਕੰਮ ਕਢਾ ਸਕਦਾ ਸੀਕੋਈ ਰੇਡੀਓ ਪ੍ਰੋਗਰਾਮ ਹੀ ਚਲਾ ਸਕਦਾ ਸੀਕਿਸੇ ਨੂੰ ਭਾਰਤ ਲਿਜਾ ਪੱਚੀ-ਤੀਹ ਲੱਖ ਦਾ ਸੌਦਾ ਕਰ ਸਕਦਾ ਸੀ ਕਬੂਤਰ ਬਾਜ਼ੀ ਦੇ ਹੋਰ ਬਥੇਰੇ ਤਰੀਕੇ ਸਨਵੋਟਾਂ 'ਚ ਕਿਸੇ ਲੀਡਰ ਦੀ ਦੱਬ ਕੇ ਮਦਦ ਕਰਨ ਨੂੰ ਜ਼ਮੀਰ ਨਹੀਂ ਸੀ ਮੰਨੀਇਸੇ ਕਰਕੇ ਤਾਂ ਹੁਣ ਤੱਕ ਫੈਕਟਰੀਆਂ ਵਿੱਚ ਮਸ਼ੀਨਾਂ ਨਾਲ ਮਸ਼ੀਨ ਬਣਿਆ ਧੱਕੇ ਖਾਂਦਾ ਸਾਂਮੈਨੂੰ ਤਾਂ ਕੋਈ ਇਨਸ਼ੋਰੈਂਸ ਡਕਾਰਨ ਦਾ ਵੀ ਵੱਲ ਨਹੀ ਸੀ ਆਇਆਕੋਈ ਸੰਸਥਾ ਬਣਾ ਸਮਾਗਮ ਕਰਵਾ, ਮੈਂ ਕਿਵੇਂ ਸਿੱਧ ਕਰਦਾ ਕਿ ਮੈਂ ਵੀ ਭਗਤ ਸਿੰਘ ਦਾ ਵਾਰਿਸ ਹਾਂਪਰ ਏਥੇ ਤਾਂ ਗਧੇ ਨੂੰ ਘੋੜਾ ਅਤੇ ਘੋੜੇ ਨੂੰ ਗਧਾ ਸਾਬਤ ਕਰਨ ਲਈ ਪੂਰੀ ਟਿੱਲ ਲਾਈ ਜਾ ਰਹੀ ਸੀਸੋਚਾਂ ਦੇ ਲਿਜ਼ਲਿਜ਼ੇ ਗੰਡੋਏ ਮੇਰੇ ਜ਼ਿਹਨ 'ਚ ਰੀਂਗ ਰਹੇ ਸਨ
------
ਖ਼ਿਆਲ ਆਇਆ ਕਿ 'ਸ਼ਾਇਦ ਅਜਿਹੇ ਹੀ ਕਾਰਨ ਹੋਣਗੇ ਕਿ ਨੌਜਵਾਨ ਪੀੜੀ ਭਗਤ ਸਿੰਘ ਨਾਲ ਨਹੀਂ ਸੀ ਜੁੜ ਸਕੀਵਕਤੀ ਲੀਡਰ ਇੱਕ ਦਿਨ ਧੂੰਆਂ ਧਾਰ ਭਾਸ਼ਨ ਦੇ ਕੇ ਫੇਰ ਸਾਲ ਭਰ ਲਈ ਡੂੰਘੀਆਂ ਖੱਡਾਂ ਵਿੱਚ ਜਾ ਵੜਦੇਸੋਚ ਤੇ ਪਹਿਰਾ ਦੇਣ ਦੀ ਗੱਲ ਤਾਂ ਬਹੁਤ ਦੂਰ ਦੀ ਗੱਲ ਸੀਸਾਲ ਭਰ ਭਗਤ ਸਿੰਘ ਕਿਸੇ ਨੂੰ ਵੀ ਯਾਦ ਨਾ ਆਉਂਦਾਹੁਣ ਗੋਰਿਆਂ ਦੀ ਥਾਂ ਭੂਰੇ, ਭਾਰਤ ਨੂੰ ਲੁੱਟ ਰਹੇ ਸਨਉਹੋ ਪਾਲਿਸੀਆਂ ਤੇ ਉਹੋ ਜ਼ੁਲਮਭਗਤ ਸਿੰਘ ਦੀ ਕੁਰਬਾਨੀ ਤਾਂ ਲੀਡਰਾਂ ਲਈ ਛਣਕਣਾ ਬਣ ਕੇ ਰਹਿ ਗਈ ਸੀ, ਜੋ ਹਰ ਸਾਲ ਛਣਕਾ ਛੱਡਦੇ
-----
ਜਦੋਂ ਮੈਂ ਭਾਰਤ ਜਾਂਦਾ ਗਰੀਬੀ ਤੇ ਭ੍ਰਿਸ਼ਟਾਚਾਰੀ ਹੋਰ ਵਧੇ ਹੁੰਦੇਰੂਹ ਦੀ ਗ਼ਰੀਬੀ ਤਾਂ ਕਿਸੇ ਨੂੰ ਨਜ਼ਰ ਹੀ ਨਹੀਂ ਸੀ ਆਉਂਦੀ ਮੁਨਾਫ਼ੇਖ਼ੋਰਾਂ ਦੀਆਂ ਗੋਗੜਾਂ ਤੇ ਕੋਠੀਆਂ ਹੋਰ ਪਸਰ ਰਹੀਆਂ ਸਨਬਾਹਰਲੇ ਮੁਲਕਾਂ ਵਾਲੇ ਝੁੱਗੀਆਂ ਝੌਂਪੜੀਆਂ ਵਿੱਚ ਵਸਣ ਵਾਲਿਆਂ ਨੂੰ ਸਲੱਮ ਡੌਗਜ਼ ਆਖ ਕੇ ਮਜ਼ਾਕ ਉਡਾ ਰਹੇ ਸਨਪਰ ਲੀਡਰਾਂ ਨੂੰ ਤਾਂ ਅਜਿਹਾ ਕੁਝ ਵੀ ਨਜ਼ਰ ਨਹੀਂ ਸੀ ਆਉਂਦਾ
-----
ਮੰਦਹਾਲੀ, ਭੁੱਖਮਰੀ, ਅਨਪੜ੍ਹਤਾ ਅਤੇ ਗੰਦਗੀ ਦਿਖਾ ਬਾਹਰਲੇ ਚੈਨਲ ਇਹ ਸਿੱਧ ਕਰਦੇ ਕਿ ਹੁਣ ਆਜ਼ਾਦ ਭਾਰਤ ਨੇ ਕਿਹੜੀ ਮੱਲ ਮਾਰ ਲਈ ਆ? ਦੇਸ਼ ਦੇ ਲੀਡਰ ਤਾਂ ਕੁੱਤਿਆਂ ਵਾਂਗ ਆਜ਼ਾਦੀ ਦੀ ਹੱਡੀ ਚੂੰਡਣ ਵਿੱਚ ਲੱਗੇ ਹੋਏ ਸਨਨੌਜਵਾਨ ਡਿਗਰੀਆਂ ਬੋਝੇ 'ਚ ਪਾ ਬੇਰੁਜ਼ਗਾਰੀ ਦੀ ਹਵਾ ਖਾ ਰਹੇ ਸਨਉਹਨਾਂ ਦੇ ਮਨਾਂ ਵਿੱਚ ਭਰੇ ਸੁਪਨੇ ਸਾਕਾਰ ਕਿਸ ਨੇ ਕਰਨੇ ਸਨ? ਸ਼ਾਇਦ ਇਹ ਨਿਰਾਸ਼ਤਾ ਹੀ ਉਨ੍ਹਾਂ ਨੂੰ ਦੇਸ਼ 'ਚੋਂ ਬਾਹਰ ਧੱਕ ਰਹੀ ਹੋਵੇਸ਼ਾਇਦ ਰੂਬਨ ਵੀ ਉਨ੍ਹਾਂ 'ਚੋਂ ਹੀ ਇੱਕ ਹੋਵੇ? ਮੈਂ ਬੇਚੈਨ ਹੋਣ ਲੱਗਿਆ
-----
ਸੋਚ ਦੀ ਇੱਕ ਹੋਰ ਭੂਰੀ ਕੀੜੀ ਲੜਨ ਲੱਗੀ, 'ਮੈਨੂੰ ਪਤਾ ਹੈ ਜੇ ਰੂਬਨ ਦਾ ਸੁਪਨਾ ਸਾਕਾਰ ਨਾ ਹੋਇਆ ਤਾਂ ਉਹ ਵੀ ਨਸ਼ਿਆਂ ਵਿੱਚ ਗਰਕ ਹੋ ਜਾਵੇਗਾ ਇਸੇ ਤਰੀਕੇ ਮਾਰਨ ਲਈ ਤਾਂ ਸਰਕਾਰ ਨੇ ਪਿੰਡ ਪਿੰਡ ਠੇਕੇ ਤੇ ਨਸ਼ੀਲੀਆਂ ਦਵਾਈਆਂ ਵੇਚਣ ਦੀਆਂ ਦੁਕਾਨਾਂ ਖੋਲ੍ਹ ਦਿੱਤੀਆਂ ਸਨ ਤਾਂ ਕਿ ਤਾਕਤਵਰ ਜਵਾਨੀ ਕੋਈ ਨਵਾਂ ਸੰਘਰਸ਼ ਨਾ ਵਿੱਢ ਲਵੇਉੱਤੋਂ ਸਰਕਾਰੀ ਛਤਰ ਛਾਇਆ ਹੇਠ ਅਫ਼ੀਮ, ਭੁੱਕੀ ਤੇ ਸਮੈਕ ਵੇਚਣ ਵਾਲੇ ਹਰਲ-ਹਰਲ ਕਰਦੇ ਫਿਰ ਰਹੇ ਸਨਕਿਸਾਨ ਐਨੇ ਕਰਜ਼ਦਾਰ ਹੋ ਗਏ ਸਨ ਕਿ ਖ਼ੁਦਕੁਸ਼ੀਆਂ ਕਰ ਰਹੇ ਸਨਖੁੰਭਾਂ ਵਾਂਗੂੰ ਉੱਗੇ ਡੇਰੇ ਅਤੇ ਬਾਬੇ ਇਸ ਮੰਦਹਾਲੀ ਨੂੰ ਰੱਬ ਦੀ ਕਰਨੀ ਜਾਂ ਪਿਛਲੇ ਕਰਮਾਂ ਦਾ ਫਲ ਦੱਸ ਲੋਕਾਂ ਨੂੰ ਹੋਰ ਵੀ ਗੁੰਮਰਾਹ ਕਰ ਰਹੇ ਸਨਭਗਤ ਸਿੰਘ ਦਾ ਸੰਘਰਸ਼ਮਈ ਫਲਸਫਾ ਤਾਂ ਪਤਾ ਨਹੀਂ ਕਿੱਥੇ ਅਲੋਪ ਹੋ ਗਿਆ ਸੀਮੈਂ ਗ਼ੁੱਸੇ ਵਿੱਚ ਬੁੱਲ੍ਹ ਚਿੱਥੇ
-----

'ਲਹਿਰਾਂ ਲੋਕਾਂ ਵਲੋਂ ਨਹੀਂ ਹੁਣ ਲੀਡਰਾਂ ਵਲੋਂ ਉਠਾਈਆਂ ਜਾ ਰਹੀਆਂ ਸਨਲੀਡਰ ਉਹੀ ਸਨ ਜੋ ਕਦੇ ਸਮਗਲਰ ਜਾਂ ਕ਼ਾਤਿਲ ਹੋਇਆ ਕਰਦੇ ਸੀਅਸਲ ਵਿੱਚ ਰਾਜਨੀਤੀ ਸਿਰਫ਼ ਗੁੰਡਿਆਂ ਦਾ ਹੀ ਖੇਲ ਸੀਲੀਡਰਾਂ ਦੇ ਕਾਕੇ ਬਲਾਤਕਾਰੀ ਹੁੰਦੇ ਹੋਏ ਵੀ ਪਾਰਟੀਆਂ ਦੇ ਲੀਡਰ ਬਣ ਜਾਂਦੇ ਤੇ ਆਪਣੇ ਆਪ ਨੂੰ ਸੇਵਾਦਾਰ ਅਖਵਾਉਂਦੇਜਿਨ੍ਹਾਂ ਲੀਡਰਾਂ ਨੂੰ ਭਗਤ ਸਿੰਘ ਵੀ ਇੱਕ ਅੱਤਵਾਦੀ ਹੀ ਲੱਗਦਾ, ਏਹੋ ਲੀਡਰ ਜਦੋਂ ਅਮਰੀਕਾ ਕੈਨੇਡਾ ਆਉਂਦੇ ਤਾਂ ਜਨਤਾ ਉਨ੍ਹਾਂ ਨੂੰ ਸਿਰ ਤੇ ਬਿਠਾ ਲੈਂਦੀ ਤੇ ਡਾਲਰਾਂ ਨਾਲ ਮਾਲਾ ਮਾਲ ਕਰਕੇ ਤੋਰਦੀ
-----
ਜਨਤਾ ਨੂੰ ਚੁਸਤ ਲੋਕ ਭੇਡਾਂ ਵਾਂਗੂੰ ਮਗਰ ਲਾ ਲੈਂਦੇਫੰਡ ਇਕੱਠਾ ਕਰਨ ਲਈ ਹੀ ਉਨ੍ਹਾਂ ਲੋਕਾਂ ਨੂੰ ਭਾਵੁਕ ਕਰਕੇ ਭੀੜਾਂ ਇਕੱਠੀਆਂ ਕੀਤੀਆਂ ਜਾਂਦੀਆਂ'ਭੀੜ ਦਾ ਤਾਂ ਕੋਈ ਕਿਰਦਾਰ ਹੀ ਨਹੀਂ ਹੁੰਦਾ' ਮੈਨੂੰ ਕਿਸੇ ਕਿਤਾਬ ਵਿੱਚ ਪੜ੍ਹੀ ਸਤਰ ਯਾਦ ਆਈਅੱਜ ਏਥੇ ਵੀ ਤਾਂ ਇੱਕ ਅਜਿਹੀ ਹੀ ਭੀੜ ਜੁੜੀ ਹੋਈ ਸੀ'ਮੈਂ ਇਸ ਜੁੜੀ ਭੀੜ ਤੇ ਨਜ਼ਰ ਘੁਮਾਈ
----

ਲੀਡਰਾਂ ਨੂੰ ਅਖ਼ਬਾਰਾਂ ਵਿੱਚ ਲੁਆਉਣ ਲਈ ਫੋਟੋਆਂ ਚਾਹੀਦੀਆਂ ਸਨ, ਭਾਵੇਂ ਉਹ ਕਿਸੇ ਏਅਰ ਪੋਰਟ ਤੇ ਉੱਤਰਦੇ ਪੁਲੀਸ ਅਫ਼ਸਰ ਨਾਲ ਹੋਣ, ਰਾਜਨੀਤਕ ਨੇਤਾ ਨਾਲ ਜਾਂ ਭਗਤ ਸਿੰਘ ਦੇ ਸਮਾਗਮ ਤੇ ਕੀ ਫ਼ਰਕ ਪੈਂਦਾ ਹੈਬੱਸ ਖ਼ਬਰਾਂ ਵਿੱਚ ਉਨ੍ਹਾਂ ਦਾ ਨਾਂ ਆਉਣਾ ਚਾਹੀਦਾ ਹੈਹੁਣ ਵੀ ਪ੍ਰਬੰਧਕਾਂ ਨੂੰ ਫੋਟੋਆਂ ਖਿਚਵਾਉਣ ਦਾ ਫ਼ਿਕਰ ਸੀਕਈ ਫੋਟੋਗ੍ਰਾਫਰ ਪੁੱਠੇ ਸਿੱਧੇ ਹੋ ਕੇ ਇਹ ਡਿਊਟੀ ਨਿਭਾ ਰਹੇ ਸਨਸ਼ਹਿਰ ਦਾ ਮੀਡੀਆ ਏਸੇ ਕਰਕੇ ਮੂਹਰਲੀਆਂ ਕਤਾਰਾਂ ਵਿੱਚ ਬਿਠਾਇਆ ਗਿਆ ਸੀ ਜਿਨ੍ਹਾਂ ਦਾ ਵਾਰ ਵਾਰ ਨਾਂ ਲੈ ਕੇ ਧੰਨਵਾਦ ਕੀਤਾ ਜਾ ਰਿਹਾ ਸੀਪਰ ਇਨ੍ਹਾਂ ਦੇ ਅਖ਼ਬਾਰਾਂ ਦਾ 'ਮੈਟਰ' ਭਗਤ ਸਿੰਘ ਦੀ ਸੋਚ ਨਾਲ ਕਦੇ ਵੀ ਮੇਲ ਨਹੀਂ ਸੀ ਖਾਂਦਾਪਰ ਏਥੇ ਜ਼ੋਰ(ਲੀਡਰ) ਅਤੇ ਸ਼ੋਰ(ਮੀਡੀਆ) ਵਾਲਿਆ ਨੂੰ ਸਲਾਮ ਸੀ ਮੇਰਾ ਮਨ ਇਸ ਸਮਾਗਮ ਵਿੱਚ ਬਿਲਕੁਲ ਨਹੀਂ ਸੀ ਲੱਗ ਰਿਹਾ ਹੁਣ ਮੈਨੂੰ ਸਮਝ ਆ ਰਹੀ ਸੀ ਕਿ ਭਗਤ ਸਿੰਘ ਨੂੰ ਨੌਜਵਾਨ ਪੀੜੀ ਨੇ ਕਿਉਂ ਵਿਸਾਰ ਦਿੱਤਾ ਹੈਏਹੋ ਜਿਹੇ ਝੂਠੇ ਡਰਾਮੇ ਦੇਖ ਕੇ ਬੱਚੇ ਕੀ ਸੋਚਦੇ ਹੋਣਗੇ? ਮੇਰੀ ਪਤਨੀ ਅਤੇ ਬੱਚੇ ਏਹੋ ਜਿਹੇ ਪ੍ਰੋਗਰਾਮਾਂ ਤੋਂ ਹਮੇਸ਼ਾਂ ਦੂਰ ਭੱਜਦੇ, ਪਰ ਮੇਰੀ ਸਹਿਕਦੀ ਜ਼ਮੀਰ ਹੀ ਮੈਨੂੰ ਖਿੱਚ ਕੇ ਲੈ ਜਾਂਦੀ
-----
ਸਾਹਮਣੇ ਹੋ ਰਹੇ ਡਰਾਮੇ ਦਾ ਸੀਨ ਬਦਲਿਆਭਗਤ ਸਿੰਘ ਸਾਂਡਰਸ ਨੂੰ ਗੋਲੀ ਮਾਰ ਨੱਚ ਰਿਹਾ ਸੀ ਤੇ ਬਦਲਾ ਲੈਣ ਦਾ ਗੀਤ ਚੱਲ ਰਿਹਾ ਸੀਉਸਦੀ ਦਿੱਖ ਫਿਲਮ ਵਿਚ ਬਣੇ ਭਗਤ ਸਿੰਘ ਬੌਬੀ ਦਿਓਲ ਵਰਗੀ ਬਣਾਈ ਗਈ ਸੀਪਿੱਛੇ ਬੈਠੇ ਨਿਆਣੇ ਮਾਪਿਆਂ ਨੂੰ ਪੁੱਛ ਰਹੇ ਸਨ ਕਿ 'ਇਹ ਅਜੇ ਦੇਵਗਣ ਵਾਲਾ ਭਗਤ ਸਿੰਘ ਹੈ ਜਾਂ ਬੌਬੀ ਦਿਓਲ ਵਾਲਾ'
-----
ਏਹੋ ਜਿਹੀ ਪੱਗ ਅਤੇ ਕੰਨ ਤੇ ਟੰਗੇ ਮੋਟੇ ਲੜ ਵਾਲੀਆਂ ਫੋਟੋਆਂ ਕਈ ਲੋਕ ਗੱਡੀਆਂ ਪਿੱਛੇ ਵੀ ਲੁਆਈ ਫਿਰਦੇਨੇ ਪਿਛਲੀ ਵਾਰ ਜਦੋਂ ਮੈਂ ਇੰਡੀਆ ਗਿਆ ਸੀ ਤਾਂ ਉੱਥੇ ਵੀ ਹਰ ਤੀਜੀ ਚੌਥੀ ਕਾਰ ਤੇ ਅਜਿਹੀ ਫੋਟੋ ਦੇਖ ਕੇ ਮਨ ਖ਼ੁਸ਼ ਹੋਇਆ ਸੀ ਕਿ ਲੋਕ ਭਗਤ ਸਿੰਘ ਨੂੰ ਕਿੰਨਾ ਪਿਆਰ ਕਰਦੇ ਹਨਪਰ ਬਾਅਦ 'ਚ ਪਤਾ ਲੱਗਿਆ ਸੀ ਕਿ ਇਹ ਤਾਂ ਫਿਲਮ ਆਈ ਹੋਣ ਕਰਕੇ ਫੈਸ਼ਨ ਹੈਜਦੋਂ ਮੈਂ ਕੁੱਝ ਨੌਜਵਾਨਾਂ ਖ਼ਾਸ ਕਰਕੇ ਆਪਣੇ ਭਤੀਜੇ ਨਾਲ ਭਗਤ ਸਿੰਘ ਬਾਰੇ ਗੱਲ ਕੀਤੀ ਤਾਂ ਮੇਰਾ ਭਰਮ ਟੁੱਟ ਗਿਆ ਸੀਮੁੰਡੇ ਆਪਣੇ ਆਪ ਨੂੰ ਭਗਤ ਸਿੰਘ ਵਰਗਾ ਬਹਾਦਰ ਤਾਂ ਦਿਖਾਉਣਾ ਚਾਹੁੰਦੇ ਸਨ ਪਰ ਉਸ ਵਰਗਾ ਬਣਨਾ ਨਹੀਂ ਸੀ ਚਾਹੁੰਦੇਆਮ ਲੋਕ ਵੀ ਸੋਚਦੇ ਸਨ ਕਿ 'ਭਗਤ ਸਿੰਘ ਚੰਗਾ ਤਾਂ ਲੱਗਦਾ ਹੈ ਪਰ ਕਿਸੇ ਹੋਰ ਦੇ ਘਰ ਜੰਮੇ'
-----
ਪੰਜਾਬ ਦੇ ਨੌਜਵਾਨਾਂ ਨੂੰ ਵਿਰਸਾ ਤਾਂ ਕੀ ਰਿਸ਼ਤੇ ਨਾਤੇ ਵੀ ਭੁੱਲਦੇ ਜਾ ਰਹੇ ਸਨਜਦੋਂ ਵੀ ਮੈਂ ਭਾਰਤ ਜਾਂਦਾ ਤਾਂ ਮੇਰੇ ਆਪਣੇ ਹੀ ਭੈਣ ਭਰਾਵਾਂ ਦੇ ਬੱਚੇ ਮੈਨੂੰ ਪਛਾਨਣੋ ਇਨਕਾਰੀ ਹੁੰਦੇ ਤੇ ਹਰ ਵਾਰ ਉਨ੍ਹਾਂ ਦੇ ਮਾਪੇ ਦੱਸਦੇ ਕਿ ਇਹ ਥੋਡਾ ਕੈਨੇਡਾ ਵਾਲਾ ਅੰਕਲ ਹੈਰੂਬਨ ਨਾਲ ਵੀ ਪਹਿਲਾਂ ਪਹਿਲਾਂ ਏਦਾਂ ਹੀ ਹੁੰਦਾ ਸੀਪਰ ਜਦ ਤੋਂ ਉਸ ਨੂੰ ਕੈਨੇਡਾ ਦੀ ਲਿਲ੍ਹਕ ਲੱਗੀ ਹੈ ਹੁਣ ਤਾਂ ਉਹ ਮੇਰੇ ਬਾਰੇ ਸਾਰਾ ਕੁਝ ਜਾਣਦਾ ਹੈ
-----
ਪਹਿਲਾਂ ਪਹਿਲ ਮੇਰੇ ਤੋਂ ਦੋ ਚੋਰੀ ਉਹ ਪੈੱਗ ਲਾ ਕੇ ਘਰ ਆਉਂਦਾ ਸੀ ਤੇ ਫੇਰ ਮੇਰੇ ਨਾਲ ਵੀ ਕਦੀ ਕਦਾਈਂ ਲਾ ਲੈਂਦਾਮੇਰੇ ਭਰਾ ਨੇ ਉਸ ਨੂੰ ਨਵੀਂ ਕਾਰ ਵੀ ਕਢਾ ਦਿੱਤੀ ਸੀਪਰ ਉਹ ਮੈਨੂੰ ਕਹਿੰਦਾ ਸੀ ਕਿ ਮੈਂ ਤੇਰੇ ਕਰਕੇ ਕਢਾਈ ਹੈ ਕਿ ਜਦੋਂ ਤੁਸੀਂ ਕੈਨੇਡਾ ਤੋਂ ਘੁੰਮਣ ਆਉਂਦੇ ਹੋ ਤਾਂ ਕੋਈ ਮੁਸ਼ਕਿਲ ਨਾ ਆਵੇਪਰ ਮੈਂ ਜਾਣਦਾ ਸੀ ਕਿ ਅਜਿਹਾ ਉਹ ਕਾਰ ਦੀ ਕੀਮਤ ਅਤੇ ਤੇਲ ਪਾਣੀ ਦਾ ਖ਼ਰਚਾ ਬਟੋਰਨ ਲਈ ਕਹਿ ਰਿਹਾ ਹੈਇਸ ਕਾਰ ਦੇ ਪਿੱਛੇ ਵੀ ਉਸ ਨੇ ਭਗਤ ਸਿੰਘ ਵਾਲਾ ਪੋਸਟਰ ਲਗਾਇਆ ਹੋਇਆ ਸੀ, ਜਿੱਥੇ ਉਹ ਮੁੱਛ ਨੂੰ ਤਾਅ ਦੇ ਰਿਹਾ ਸੀ ਤੇ ਥੱਲੇ ਕਰਕੇ ਲਿਖਿਆ ਹੋਇਆ ਸੀ 'ਸੂਰਮੇ ਜੱਟ ਪੰਜਾਬੀ'ਜਦੋਂ ਮੈਂ ਅਣਜਾਣ ਬਣਦੇ ਨੇ ਪੁੱਛਿਆ ਸੀ ''ਰੂਬਨ ਇਹ ਕਿਸਦਾ ਪੋਸਟਰ ਹੈ?'' ਤਾਂ ਉਹ ਮੇਰੇ ਅਗਿਆਨ ਤੇ ਹੱਸਦਾ ਬੋਲਿਆ ਸੀ ''ਚਾਚਾ ਜੀ ਬੀਬੀ ਦਿਲ ਦਾਥੋਨੂੰ ਨਹੀਂ ਪਤਾ?''
-----
ਮੈਂ ਫੇਰ ਮਨ ਹੀ ਮਨ ਭਾਰਤ ਵਿੱਚ ਚਲਾ ਗਿਆਮੇਰਾ ਧਿਆਨ ਹੁਣ ਫੇਰ ਸਮਾਗਮ ਵਿੱਚ ਨਹੀਂ ਸੀਮਨ ਵਿੱਚ ਭਾਰਤ ਦੀ ਇੱਕ ਹੋਰ ਤਸਵੀਰ ਉੱਭਰਨ ਲੱਗੀਸ਼ਰਾਬ ਪੀ ਕੇ ਮੁਸਾਫ਼ਿਰਾਂ ਨਾਲ ਤੂੜੀਆਂ ਗੱਡੀਆਂ ਚਲਾਉਂਦੇ ਲੋਕਰੇਲਾਂ, ਬੱਸਾਂ, ਟੈਂਪੂਆਂ, ਟਰਾਲੀਆਂ ਤੇ ਚਮਗਿੱਦੜਾਂ ਵਾਂਗੂੰ ਲਟਕੇ ਹੋਏ ਲੋਕਜਦੋਂ ਮੈਂ ਭਰਾ ਨਾਲ ਗੱਲ ਕੀਤੀ ਕਿ 'ਮੱਖਣਾਂ 'ਡਰਿੰਕ ਐਂਡ ਡਰਾਈਵ' ਤਾਂ ਕ੍ਰਾਈਮ ਹੈ, ਏਥੇ ਸੇਫਟੀ ਦਾ ਵੀ ਕੋਈ ਧਿਆਨ ਨਹੀਂ ਰੱਖਦਾ?' ਤਾਂ ਉਹ ਪੈੱਗ ਪਾਉਂਦਾ ਹੱਸਿਆ 'ਇਹ ਤੇਰਾ ਕੈਨੇਡਾ ਨਹੀਂ ਭਾਰਤ ਹੈਹੁਣ ਤੂੰ ਪੰਜਾਬ 'ਚ ਬੈਠਾ ਏਂਏਥੇ ਨੀ ਲੋਕ ਐਹੈ ਜਹੀਆਂ ਗੱਲਾਂ ਦੀ ਪਰਵਾਹ ਕਰਦੇਟ੍ਰੈਫ਼ਿਕ ਤੇ ਰਾਜਨੀਤੀ ਤਾਂ ਏਥੇ ਰੱਬ ਆਸਰੇ ਈ ਚੱਲਦੀ ਆ' ਉਹ ਉੱਚੀ ਉੱਚੀ ਹੱਸਿਆ
-----
'
ਤਾਂ ਹੀ ਤਾਂ ਤੈਨੂੰ ਕਹਿਨਾਂ ਰੂਬਨ ਨੂੰ ਬਾਹਰ ਲੈ ਜਾ ਪਰ ਤੂੰ ਕਰਦਾ ਈ ਕੁੱਝ ਨੀਹੋਰ ਨੀ ਤਾਂ ਉੱਥੇ ਜਾ ਕੇ ਟਰੱਕ ਈ ਚਲਾਉਣ ਲੱਗ ਜੂਜਿਵੇਂ ਆਪਾਂ ਦੋ ਸੌ ਰੁਪਏ ਦੇ ਕੇ ਉਹ ਨੂੰ ਕਾਰ ਦਾ ਲਸੰਸ ਲੈ ਤਾ ਇੰਝ ਹੀ ਪੰਜ ਸੌ ਦੇ ਕੇ ਟਰੱਕ ਦਾ ਹੈਵੀ ਡਿਊਟੀ ਲੈ ਦਾਂਗੇਨਾਲੇ ਅਗਲਾ ਆਪੇ ਆ ਕੇ ਘਰ ਫੜਾ ਕੇ ਜਾਊ'ਮੈਂ ਸੋਚ ਰਿਹਾ ਸੀ ਇਹ ਮੁਲਕ ਚੱਲਦਾ ਕਿਵੇਂ ਹੈ?
----

ਭਗਤ ਸਿੰਘ ਦਾ ਮੁਲਕ ਜਿਸ ਲਈ ਉਹ ਫਾਂਸੀ ਚੜ੍ਹ ਗਿਆ ਕਿ ਲੋਕਾਂ ਨੂੰ ਚੰਗਾ ਜੀਵਨ ਮਿਲੇ, ਉਸ ਨੂੰ ਭੁੱਲ ਗਿਆ ਸੀਪਰ ਏਥੇ ਇਹ ਡਰਾਮੇ ਕਿਉਂ ਦਿਖਾਏ ਜਾ ਰਹੇ ਨੇ, ਜਿੱਥੇ ਸਾਰਾ ਕੁਝ ਸਿਸਟਮ ਵਿੱਚ ਬੱਝਾ ਹੋਇਆ ਹੈ? ਮੈਂ ਪਰੇਸ਼ਾਨ ਸਾਂ
-----
ਬੈਠੇ ਬੈਠੇ ਨੂੰ ਇੰਡੀਆ ਦੀ ਇੱਕ ਹੋਰ ਯਾਦ ਆ ਗਈਘਰ ਦਾ ਵੱਡਾ ਗੇਟ ਲੰਘਣ ਸਾਰ ਕਿਵੇਂ ਰੂਬਨ ਗੱਡੀ ਤੋਂ ਧੂੜਾਂ ਪੁਟਵਾ ਦਿੰਦਾ ਸੀਫੇਰ ਕਦੇ ਹੱਥ ਹਾਰਨ ਤੇ ਅਤੇ ਕਦੀ ਡਿੱਪਰ ਤੇ ਉਹ ਕਿਸੇ ਨੂੰ ਵੀ ਆਪਣੇ ਤੋਂ ਅੱਗੇ ਨਾ ਨਿਕਲਣ ਦਿੰਦਾਭਰਾ ਆਪਣੇ ਜਵਾਨ ਪੁੱਤ ਦਾ ਨਖ਼ਰਾ ਦੇਖ ਦੇਖ ਨਿਹਾਲ ਹੁੰਦਾਪਿਛਲੇ ਸ਼ੀਸ਼ੇ ਤੇ ਬਣੀ ਭਗਤ ਸਿੰਘ ਦੀ ਫੋਟੋ ਨਾਲ ਉਸਦਾ ਚਿਹਰਾ ਮੇਚਦਾ ਤੇ ਫੇਰ ਆਖਦਾ ''ਸੁੱਖਿਆ! ਹਰ ਲੱਲੀ-ਛੱਲੀ ਕੈਨੇਡਾ ਨੂੰ ਤੁਰੀ ਜਾਂਦੀ ਆ ਆਪਣਾ ਪੁੱਤ ਤਾਂ ਸੈਂਕੜੇ ਨਹੀਂ ਹਜ਼ਾਰਾਂ 'ਚੋਂ ਇੱਕ ਆ। ਇਹਦੇ ਭਾਗ ਕਿਉਂ ਨਹੀਂ ਜਾਗਦੇ? ਸਾਨੂੰ ਤਾਂ ਭਲਾ ਬਾਪੂ ਨੇ ਦਸਵੀਂ 'ਚੋਂ ਹਟਾ ਕੇ ਖੇਤੀ ਨੂੰ ਜੋੜ ਲਿਆ ਸੀ ਹੁਣ ਇਸਦੇ ਬਹਾਨੇ ਅਸੀਂ ਵੀ ਬਾਹਰਲਾ ਮੁਲਕ ਦੇਖ ਲਵਾਂਗੇਜੇ ਇਹ ਕੰਮ ਕਰਵਾ ਦੇਵੇਂ ਤਾਂ ਅਹਿਸਾਨ ਨਹੀਂ ਭੁਲਾਉਂਦੇ''ਪਰ ਮੇਰੇ ਮੂੰਹ ਨੂੰ ਲੱਗਿਆ ਚੁੱਪ ਦਾ ਜੰਦਰਾ ਵੇਖ, ਮੱਖਣ ਨਿਰਾਸ਼ ਹੋ ਗਿਆ ਸੀ
-----
ਉਸੇ ਰਾਤ ਦਾਰੂ ਦੇ ਪੈੱਗ ਚੜ੍ਹਾ ਉਸ ਨੇ ਮੇਰੀ ਚੁੱਪ ਨੂੰ ਲਲਕਾਰਿਆ ਸੀ ''ਮੇਰੀ ਕੀਤੀ ਕਮਾਈ ਨਾਲ ਈ ਕੈਨੇਡਾ ਗਿਆ ਏਂਤੀਵੀਂ ਪਿੱਛੇ ਲੱਗ ਹੁਣ ਸੈਲਫਿਸ਼ ਨਾ ਬਣ, ਤੈਨੂੰ ਮੈ ਦੱਸਾਂ'' ਪਰ ਮੈਂ ਲੜਾਈ ਮੁੱਲ ਲੈਣੀ ਨਹੀਂ ਸਾਂ ਚਾਹੁੰਦਾਮੈਂ ਜਦੋਂ ਉਸ ਨੂੰ ਪੁੱਛਿਆ ਕਿ ਆਪਣਾ ਰੂਬਨ ਹੁਣ ਕਿਹੜੀ ਜਮਾਤ ਵਿੱਚ ਆ, ਤਾਂ ਉਸ ਨੂੰ ਪਤਾ ਨਹੀਂ ਸੀ ਤੇ ਨਾ ਹੀ ਇਹ ਪਤਾ ਸੀ ਕਿ ਉਹ ਕਿਹੜੇ ਸਬਜੈਕਟ ਪੜ੍ਹ ਰਿਹਾ ਹੈਪਰ ਉਸ ਲਈ ਤਾਂ ਕੈਨੇਡਾ ਹੀ ਸਭ ਕੁਝ ਸੀਰੂਬਨ ਸ਼ੀਸ਼ੇ ਮੂਹਰੇ ਖੜਾ ਘੰਟਾ-ਘੰਟਾ ਵਾਲ ਸੁਆਰਦਾ ਰਹਿੰਦਾਪੰਜਾਬ ਦੇ ਬਾਕੀ ਗੱਭਰੂਆਂ ਵਾਂਗ ਉਸ ਨੇ ਵੀ ਪਗੜੀ ਕਦੋਂ ਦੀ ਉਤਾਰ ਦਿੱਤੀ ਸੀਘਰਦਿਆਂ ਨੂੰ ਬੱਸ ਏਨਾ ਹੀ ਪਤਾ ਸੀ ਕਿ ਉਹ ਕਾਲਜ ਜਾਂਦਾ ਹੈ, ਕਿਹੜੀ ਡਿਵੀਜ਼ਨ ਆਉਂਦੀ ਹੈ ਜਾਂ ਕੀ ਪੜ੍ਹਦਾ ਹੈ ਇਸ ਦਾ ਕੁਝ ਨਹੀਂ ਸੀ ਪਤਾਭਗਤ ਸਿੰਘ ਦੇ ਵਾਰਿਸਾਂ ਦਾ ਭਾਰਤ ਵਿੱਚ ਅੱਜ ਕੱਲ ਇਹ ਹੀ ਹਾਲ ਸੀ
-----
ਮੈਂ ਤੱਕਿਆ ਸਟੇਜ ਤੇ ਇੱਕ ਪੁਰਾਣਾ ਕਾਮਰੇਡ ਧੂੰਆਂਧਾਰ ਭਾਸ਼ਨ ਦੇ ਰਿਹਾ ਸੀ ਕਿ ਨੌਜਵਾਨਾਂ ਨੂੰ ਭਗਤ ਸਿੰਘ ਦੇ ਰਾਹ ਤੇ ਤੋਰਨ ਲਈ ਅਜਿਹੇ ਪ੍ਰੋਗਰਾਮ ਕਰਨੇ ਬਹੁਤ ਗ਼ਰੂਰੀ ਨੇਪਰ ਮੈਂ ਜਾਣਦਾ ਸੀ ਕਿ ਉਹ ਪਿਛਲੇ ਪੱਚੀਆਂ ਸਾਲਾਂ ਤੋਂ ਅਜਿਹੇ ਹੀ ਭਾਸ਼ਨ ਹਰ ਥਾਂ ਕਰਦਾ ਆ ਰਿਹਾ ਹੈਉਹ ਵੀ ਬਾਕੀ ਕਾਮਰੇਡਾਂ ਵਾਂਗ ਭਾਸ਼ਣਾਂ ਤੱਕ ਹੀ ਸੀਮਿਤ ਰਹਿ ਗਿਆ ਸੀਅਗਲੇ ਸਾਲ ਤੱਕ ਉਹ ਫੇਰ ਚੁੱਪ ਰਹੇਗਾ ਤੇ ਸਾਲ ਬਾਅਦ ਫੇਰ ਇੱਕ ਅਜਿਹਾ ਹੀ ਭਾਸ਼ਨ ਦਏਗਾ
-----
ਮੀਡੀਆ ਹਰ ਵਾਰੀ ਅੱਜ ਦੀ ਤਰ੍ਹਾਂ ਹੀ ਮੂਹਰਲੀਆਂ ਕਤਾਰਾਂ ਤੇ ਉੱਤੇ ਸਜਦਾ ਹੈਉਂਝ ਇਹ ਲੋਕ ਐਡਾਂ ਲੈਣ ਲਈ ਲੁੱਟਣ ਵਾਲਿਆਂ ਦੇ ਪੈਰ ਚੁੰਮਣ ਤੱਕ ਜਾਂਦੇ ਹਨ ਤੇ ਉਨ੍ਹਾਂ ਦੇ ਕੂੜ-ਕਬਾੜ ਦੀ ਵੀ ਹੀਰਿਆਂ ਮੋਤੀਆਂ ਨਾਲ ਤੁਲਨਾ ਕਰਦੇ ਨੇਸਲਾਮ ਸਰਮਾਏਦਾਰੀ ਨੂੰ ਕਰਦੇ ਨੇ ਪਰ ਤਾਜ ਪ੍ਰਗਤੀਵਾਦ ਦਾ ਪਹਿਨਣਾ ਚਾਹੁੰਦੇ ਨੇਹੋਰ ਤਾਂ ਹੋਰ ਉਹ ਤਾਂ ਅਜਿਹੇ ਸਮਾਗਮ ਲਈ ਇੱਕ ਦਸ ਡਾਲਰ ਦੀ ਟਿਕਟ ਵੀ ਨਾ ਖ਼ਰੀਦ ਸਕਦੇ ਬਲਕਿ ਪ੍ਰੋਗਰਾਮ ਬਾਰੇ ਦੱਸਣ ਲਈ ਵੀਹ ਵੀਹ ਟਿਕਟਾਂ ਮੁਫ਼ਤ ਮੰਗਦੇਵਪਾਰੀ ਸੱਜਣ ਜੋ ਸਮਾਗਮ ਲਈ ਪੈਸਾ ਦਿੰਦੇ ਪ੍ਰਬੰਧਕ ਗੁਣਗਾਨ ਵੀ ਉਨ੍ਹਾਂ ਦਾ ਹੀ ਕਰਦੇਉਂਝ ਤਾਂ ਹਰ ਸਮਾਗਮ ਵਿੱਚ ਹੀ ਵਪਾਰੀਆਂ ਦੇ ਏਸੇ ਤਰਾਂ ਹੀ ਬੂਟ ਚੱਟੇ ਜਾਂਦੇ ਸਨ
******

ਲੜੀ ਜੋੜਨ ਲਈ ਹੇਠਲੀ ਪੋਸਟ ਤੀਜਾ ਭਾਗ ਜ਼ਰੂਰ ਪੜ੍ਹੋ ਜੀ।

ਮੇਜਰ ਮਾਂਗਟ – ਭਗਤ ਸਿੰਘ, ਭਾਰਤ, ਭਤੀਜ ਤੇ ਮੈਂ – ਵਿਸ਼ੇਸ਼ ਲੇਖ – ਭਾਗ ਤੀਜਾ

ਭਗਤ ਸਿੰਘ, ਭਾਰਤ, ਭਤੀਜ ਤੇ ਮੈਂ

ਭਾਗ ਤੀਜਾ

ਲੇਖ

ਲੜੀ ਜੋੜਨ ਲਈ ਉੱਪਰਲੀ ਪੋਸਟ ਭਾਗ ਪਹਿਲਾ ਅਤੇ ਦੂਜਾ ਜ਼ਰੂਰ ਪੜ੍ਹੋ ਜੀ।

ਕਿਰਤੀ ਦੋ ਵਕਤ ਦੀ ਰੋਟੀ ਲਈ ਜੂਝ ਰਹੇ ਸਨਅਮੀਰ ਹੋਰ ਅਮੀਰ ਹੋਈ ਜਾ ਰਿਹਾ ਸੀਭਾਰਤ ਪਰਮਾਣੂ ਕਰਾਰ ਨੂੰ ਲੈ ਕੇ ਅਮਰੀਕਾ ਦੀ ਝੋਲ਼ੀ ਵਿੱਚ ਜਾ ਡਿੱਗਿਆ ਸੀਪੂੰਜੀਪਤੀਆਂ ਦੀ ਲੁੱਟ ਕਾਰਨ ਪੂਰਾ ਵਿਸ਼ਵ ਆਰਥਿਕ ਮੰਦਵਾੜੇ ਦਾ ਸ਼ਿਕਾਰ ਸੀਮਿਹਨਤਕਸ਼ ਨੂੰ ਤਾਂ ਕੋਈ ਨੇੜੇ ਹੀ ਲੱਗਣ ਨਹੀਂ ਸੀ ਦੇ ਰਿਹਾ ਤੇ ਨੌਜਵਾਨ ਨਸ਼ਿਆਂ ਵਿੱਚ ਗਲਤਾਨ ਹੋ ਰਹੇ ਸਨ ਆਮ ਲੋਕਾਂ ਕੋਲ ਤਾਂ ਡਾਲਰ ਖ਼ਰਚ ਕੇ ਅਜਿਹੇ ਸਮਾਗਮ ਦੇਖਣ ਆਉਣ ਦੀ ਵੀ ਪਹੁੰਚ ਨਹੀਂ ਸੀਬਾਹਰਲੇ ਸੰਸਾਰ ਨੂੰ ਭੁਲਾ ਕੇ ਪ੍ਰਬੰਧਕਾਂ ਨੇ ਅੰਦਰਲਾ ਮਹੌਲ ਇਸ ਤਰ੍ਹਾਂ ਸਿਰਜਿਆ ਹੋਇਆ ਸੀ ਕਿ ਬੱਸ ਇਨਕਲਾਬ ਹੁਣੇ ਆਇਆ
-----
ਮੈਂ ਸੋਚ ਰਿਹਾ ਸੀ ਕੀ ਬਣੇਗਾ ਰੂਬਨ ਵਰਗੇ ਨੌਜਵਾਨਾਂ ਦਾ ਜਿਨ੍ਹਾਂ ਨੂੰ ਅਜ਼ਾਦੀ ਦੇ ਐਨੇ ਵਰ੍ਹੇ ਬੀਤ ਜਾਣ ਬਾਅਦ ਵੀ ਆਪਣਾ ਭਵਿੱਖ ਸੁਰੱਖਿਅਤ ਨਹੀਂ ਜਾਪਦਾਤੇ ਹਰ ਨੌਜਵਾਨ ਅਮਰੀਕਾ ਜਾਂ ਕੈਨੇਡਾ ਭੱਜ ਜਾਣਾ ਚਾਹੁੰਦਾ ਹੈਇਸੇ ਦੌੜ ਵਿੱਚ ਪੰਜਾਬ ਵਾਸੀਆਂ ਨੇ ਆਪਣੇ ਇੱਜ਼ਤ ਅਸੂਲ ਸਭ ਛਿੱਕੇ ਤੇ ਟੰਗੇ ਹੋਏ ਹਨਉਹ ਆਪਣੀਆਂ ਧੀਆਂ ਨੂੰ ਪੌੜੀਆਂ ਬਣਾ ਕੇ ਵਰਤ ਰਹੇ ਨੇ, ਜਾਂ ਬਘਿਆੜਾਂ ਅੱਗੇ ਪਰੋਸ ਰਹੇ ਨੇਭੈਣ ਭਰਾ, ਪਿਉ ਧੀ, ਪਤੀ-ਪਤਨੀ ਰਿਸ਼ਤਿਆਂ ਦਾ ਡਰਾਮਾ ਖੇਡ ਰਹੇ ਨੇਮੇਰਾ ਭਰਾ ਮੱਖਣ ਅਜਿਹਾ ਕੋਈ ਵੀ ਕੋਈ ਅਜਿਹਾ ਹੀ ਸਮਝੌਤਾ ਕਰਨ ਲਈ ਤਿਆਰ ਸੀਬੱਸ ਮੇਰੀ ਹਾਂ ਚਾਹੁੰਦਾ ਸੀ
-----

ਮੈਂ ਬੈਠਾ ਬੈਠਾ ਸੋਚ ਰਿਹਾ ਸੀ,ਕਿ ਜਦੋਂ ਮੇਰਾ ਬਾਬਾ ਜਿਉਂਦਾ ਸੀ ਤਾਂ ਸਾਡੇ ਘਰ ਕੁੜੀਆਂ ਤੇ ਏਨੀ ਸਖ਼ਤੀ ਸੀ ਕਿ ਸਿਰੋਂ ਚੁੰਨੀ ਤੱਕ ਵੀ ਲਹਿਣ ਨਹੀਂ ਸੀ ਦਿੱਤੀ ਜਾਂਦੀਹੁਣ ਉਸੇ ਘਰ 'ਚ ਹੁਣ ਟੀ ਵੀ ਤੇ ਨੰਗ ਧੜੰਗੀਆਂ ਕੁੜੀਆਂ ਨੱਚਦੀਆਂ, ਸਾਰੇ ਬਹਿ ਕੇ ਬੈੱਡ-ਸੀਨ ਇਨ ਜੁਆਏ ਕਰਦੇ ਚੁੰਮਣ-ਚੱਟਣ ਤਾਂ ਇੱਕ ਪਾਸੇ ਰਿਹਾ ਹੁਣ ਉਹ ਕੁਝ ਵੀ, ਇਕੱਠੇ ਬਹਿ ਕੇ ਦੇਖ ਸਕਦੇ ਸਨ, ਜਿਵੇਂ ਸ਼ਰਮ ਨਾ ਦੀ ਕੋਈ ਚੀਜ ਹੀ ਨਾ ਰਹੀ ਹੋਵੇਜਦੋਂ ਮੈਂ ਇਤਰਾਜ਼ ਕੀਤਾ ਤਾਂ ਭਾਬੀ ਬੋਲੀ ''ਭਾਈ ਤੁਸੀਂ ਬਾਹਰਲੇ ਮੁਲਕਾਂ 'ਚ ਜਾ ਕੇ ਵੀ ਐਨੇ ਪੱਛੜੇ ਹੋਏ ਓਂ ਏਥੇ ਨੀ ਅਜਿਹੀਆਂ ਗੱਲਾਂ ਨੂੰ ਕੋਈ ਪੁੱਛਦਾ'' ਉਨ੍ਹਾਂ ਲਈ ਖੁੱਲ੍ਹੇ ਸੈਕਸ ਸਬੰਧ ਅੱਧ-ਕੱਜਿਆ ਜਿਸਮ ਹੀ ਸ਼ਾਇਦ ਆਧੁਨਿਕਤਾ ਅਤੇ ਤਰੱਕੀ ਦੀ ਨਿਸ਼ਾਨੀ ਹੋਵੇ?
----
ਫੇਰ ਇੱਕ ਪਿੰਡੋਂ ਆਇਆ ਖ਼ਤ ਮੇਰੇ ਜ਼ਿਹਨ 'ਚ ਸੱਪ ਬਣਕੇ ਮੇਲ੍ਹਣ ਲੱਗਿਆਭਤੀਜੇ ਨੇ ਲਿਖਿਆ ਸੀ ਕਿ ਉਸ ਨੂੰ ਆਪਣੀ ਜਨਮ ਭੋਇ ਚੰਗੀ ਨਹੀਂ ਸੀ ਲੱਗਦੀਜਦੋਂ ਮੈਂ ਫੋਨ ਤੇ ਪੁੱਛਦਾ ਅਜਿਹਾ ਕਿਉਂ, ਤਾਂ ਉਹ ਅੱਗੋਂ ਆਖਦਾ 'ਤੁਸੀਂ ਕਿਉਂ ਛੱਡ ਕੇ ਗਏ ਸੀ? ਹੁਣ ਸਾਡੇ ਛੱਡਣ ਨਾਲ ਕੀ ਫ਼ਰਕ ਪੈ ਜੂ'
-----
ਪਰ ਮੇਰੀ ਘਰ ਵਾਲੀ ਨੂੰ ਮੇਰਾ ਭਤੀਜਾ ਅਤੇ ਭਰਾ ਬਿਲਕੁਲ ਚੰਗੇ ਨਹੀਂ ਸੀ ਲੱਗਦੇ, ਜਦ ਕਿ ਮੈਨੂੰ ਦੋਹਾਂ ਪਾਸੇ ਦੀ ਰੱਖਣੀ ਪੈ ਰਹੀ ਸੀਮੇਰੀ ਪਤਨੀ ਦਲਜੀਤ ਨੂੰ ਇਤਰਾਜ਼ ਸੀ ਕਿ ''ਉਹ ਸਾਨੂੰ ਜ਼ਮੀਨ ਦਾ ਠੇਕਾ ਵੀ ਨਹੀਂ ਦਿੰਦੇ, ਸਾਡਾ ਘਰ ਵੀ ਸਾਂਭੀ ਬੈਠੇ ਨੇ ਕਦੀ ਮੋਟਰ ਸਾਈਕਲ ਲਈ, ਕਦੇ ਟਰੈਕਟਰ ਲਈ, ਕਦੇ ਬੋਰ ਕਰਵਾਉਣ ਲਈ ਪੈਸੇ ਵੀ ਮੰਗਵਾਉਂਦੇ ਰਹਿੰਦੇ ਨੇ ਤੇ ਉੱਤੋਂ ਹੁਣ ਆਹ ਅੱਡ ਨੱਕ 'ਚ ਦਮ ਕਰਿਆ ਪਿਆ''ਅੱਜ ਤਾਂ ਉਹ ਮੈਨੂੰ ਟੁੱਟ ਕੇ ਹੀ ਪੈ ਗਈ ਸੀ ਕਿ 'ਤੁਸੀਂ ਇਕੱਲੇ ਨੀ ਕਮਾਉਂਦੇ, ਇਹ ਕਮਾਈ ਮੇਰੀ ਵੀ ਹੈਜੇ ਹੁਣ ਕਿਸੇ ਗੱਲ ਲਈ ਪੈਨੀ ਵੀ ਭੇਜੀ ਆ ਤਾਂ ਆਪਣੇ ਰਸਤੇ ਅਲੱਗ ਅਲੱਗ ਹੋਣਗੇ'ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ਼ ਗਈ ਸੀਜੀ ਤਾਂ ਕਰਦਾ ਸੀ ਵੱਟ ਕੇ ਚਪੇੜ ਮਾਰਾਂ, ਪਰ ਮੇਰੀ ਜ਼ਮੀਰ ਉੱਠ ਖਲੋਤੀ ਸੀ ਕਿ ਹੁਣ ਤੂੰ ਤੀਵੀਂ ਤੇ ਹੱਥ ਚੁੱਕੇਂਗਾ? ਉਧਰ ਮੰਚ ਤੋਂ ਭਗਤ ਸਿੰਘ ਦੀ ਸੋਚ ਅਪਨਾਉਣ ਦੀਆਂ ਗੱਲਾਂ ਹੋ ਰਹੀਆਂ ਸਨ
-----

ਹੁਣ ਮੈਂ ਸੋਚ ਰਿਹਾ ਸੀ, ਭਗਤ ਸਿੰਘ ਦੇ ਦੇਸ਼ ਵਿੱਚ ਤਾਂ ਲੋਕਾਂ ਦਾ ਮੁੱਖ ਮਕਸਦ ਪੈਸਾ ਬਣ ਚੁੱਕਿਆ ਹੈਪੈਸੇ ਲਈ ਪਿਉ ਦਾ, ਮਾਂ, ਭੈਣ-ਭਰਾ ਕਿਸੇ ਦਾ ਵੀ ਕ਼ਤਲ ਕੀਤਾ ਜਾ ਸਕਦਾ ਹੈਪੈਸੇ ਲਈ ਲੋਕਾਂ ਦੀਆਂ ਕਾਲਜ ਪੜ੍ਹਦੀਆਂ ਕੁੜੀਆਂ ਅਮੀਰਾਂ ਦੇ ਮਨੋਰੰਜਨ ਲਈ ਹੋਟਲਾਂ 'ਚ ਹੁਣ ਆਮ ਜੀ ਜਾਣ ਲੱਗ ਪਈਆਂ ਹਨ ਅਜਿਹਾ ਵੀ ਮੈਂ ਸੁਣਿਆ ਸੀਜਿਸਮ ਫ਼ਰੋਸ਼ੀ ਦਾ ਧੰਦਾ ਵੀ ਹਰ ਸ਼ਹਿਰ ਵਿੱਚ ਵੱਡੀ ਪੱਧਰ ਤੇ ਚੱਲਦਾ ਹੈਰਿਸ਼ਤੇ ਗ਼ਰਕ ਹੋ ਰਹੇ ਹਨਪਿਉ ਵਲੋਂ ਧੀ ਦਾ ਬਲਾਤਕਾਰ, ਭਤੀਜੇ ਵਲੋਂ ਚਾਚੀ ਨਾਲ ਗ਼ਬਰਦਸਤੀ ਜਾਂ ਪਤਨੀ ਵਲੋਂ ਪ੍ਰੇਮੀ ਨਾਲ ਰਲ ਕੇ ਪਤੀ ਦਾ ਕ਼ਤਲ ਅਜਿਹੀਆਂ ਖ਼ਬਰਾਂ ਵੀ ਆਮ ਹੀ ਛਪਦੀਆਂ ਹਨ
-----
ਸਮਾਜ ਅਤੇ ਸਹਿਤ ਵਿੱਚ ਵੀ ਤਿਕੜਮਬਾਜ਼ੀਆਂ ਚੱਲ ਰਹੀਆਂ ਸਨਮਿਹਨਤਕਸ਼ ਕਿਸਾਨ ਮਜਬੂਰ ਹੋ ਖ਼ੁਦਕੁਸ਼ੀਆਂ ਕਰ ਰਹੇ ਸਨਵਿਆਹ ਸ਼ਾਦੀਆਂ ਵੇਲੇ ਸੱਭਿਆਚਾਰਕ ਪ੍ਰੋਗਰਾਮਾਂ ਦੇ ਨਾਂ ਹੇਠ ਕੰਜਰਖਾਨਾ ਆਮ ਜਿਹੀ ਗੱਲ ਹੋ ਗਈ ਸੀਨੱਚਣ ਵਾਲੀਆਂ ਕੁੜੀਆਂ ਸ਼ਰਾਬ ਨਾਲ ਰੱਜ ਕੇ ਮਹਿਮਾਨਾਂ ਦਾ ਹਰ ਤਰ੍ਹਾਂ ਮਨੋਰੰਜਨ ਕਰਦੀਆਂਮੁੱਖ ਮਕਸਦ ਸਿਰਫ਼ ਪੈਸਾ ਸੀਪੰਜਾਬ ਦਾ ਇਹ ਸੱਭਿਆਚਾਰ ਰਾਤੋ-ਰਾਤ ਕਿਸ ਨੇ ਬਦਲ ਦਿੱਤਾ ਸੀ? ਉੱਥੇ ਅਜਿਹੇ ਇਨਕਲਾਬੀਆਂ ਦੇ ਹੁੰਦਿਆਂ ਭਗਤ ਸਿੰਘ ਦੀ ਸੋਚ ਕਿੱਥੇ ਦਫ਼ਨ ਹੋ ਗਈ ਸੀਮੈਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ
------

ਸ਼ਾਦੀ ਅਸਲ ਵਿੱਚ ਸੌਦਾ ਬਣ ਗਈ ਸੀਵੱਟੇ ਸੱਟੇ ਦੇ ਰਿਸ਼ਤੇ ਹੋ ਰਹੇ ਸਨਜਿੱਥੇ ਮਾਨਸਿਕ ਸਾਂਝ ਤਾਂ ਬਣਦੀ ਹੀ ਨਹੀ ਸੀਤੂੰ ਮੇਰੀ ਭੈਣ ਕੱਢ, ਮੈਂ ਤੇਰੀ ਭੈਣ ਕੱਢਦਾ ਹਾਂ ਵਾਲੀ ਨੀਤੀ ਅਪਣਾਈ ਜਾ ਰਹੀ ਸੀਕੁੜੀਆਂ ਪੈਸੇ ਲੈ ਕੇ ਮੁੰਡੇ ਕੱਢਦੀਆਂ ਤੇ ਮੁੰਡੇ ਕੁੜੀਆਂ ਨੂੰਸੌਦਾ ਤਕਰੀਬਨ ਪੰਜਾਹ ਲੱਖ ਤੱਕ ਜਾ ਪਹੁੰਚਿਆ ਸੀਪੇਪਰ ਮੈਰਿਜਾਂ ਦਾ ਧੰਦਾ ਵੀ ਜ਼ੋਰਾਂ ਤੇ ਸੀਅਜਿਹੀਆਂ ਨਕਲੀ ਸ਼ਾਦੀਆਂ ਦੀ ਮੈਰਿਜ ਪੈਲਿਸਾਂ ਵਿੱਚ ਭਰਮਾਰ ਸੀਇਹ ਪੈਲਿਸਾਂ ਵਾਲਿਆ ਨੂੰ ਮੁੰਡਾ ਕੁੜੀ ਹੀ ਚਾਹੀਦੇ ਸਨਬਾਕੀ ਬੁੱਤਾ ਸਾਰਨ ਲਈ ਨਕਲੀ ਮਾਂ ਪਿਉ, ਭੈਣ-ਭਰਾ, ਬਰਾਤੀ ਸਭ ਦਾ ਪ੍ਰਬੰਧ ਉਹ ਖ਼ੁਦ ਕਰ ਦਿੰਦੇਮੇਰਾ ਭਤੀਜਾ ਵੀ ਕੋਈ ਅਜਿਹਾ ਹੀ ਜੁਗਾੜ ਫਿੱਟ ਕਰਨਾ ਚਾਹੁੰਦਾ ਸੀਪਰ ਇਸ ਡਰਾਮੇ ਲਈ ਉਹ ਪੈਸੇ ਮੇਰੇ ਤੋਂ ਖ਼ਰਚਾਉਣੇ ਚਾਹੁੰਦਾ ਸੀਜਿਸ ਲਈ ਮੇਰੀ ਘਰ ਵਾਲੀ ਕਤਈ ਤਿਆਰ ਨਹੀਂ ਸੀਇਸ ਬਖੇੜੇ ਵਿੱਚ ਮੇਰਾ ਪਰਿਵਾਰ ਵੀ ਟੁੱਟ ਸਕਦਾ ਸੀਤਲਾਕ ਹੋ ਸਕਦਾ ਸੀਬੱਚੇ ਰੁਲ਼ ਸਕਦੇ ਸਨਪਰ ਇੰਡੀਆ ਵਾਲਿਆਂ ਨੂੰ ਇਸਦੀ ਕੋਈ ਪਰਵਾਹ ਨਹੀਂ ਸੀ,ਉਨ੍ਹਾਂ ਦਾ ਤਾਂ ਮੁੰਡਾ ਬਾਹਰ ਨਿਕਲਣਾ ਚਾਹੀਦਾ ਸੀ ਬਾਕੀ ਪੈਣ ਢੱਠੇ ਖੂਹ ਵਿੱਚ
-----
ਹੁਣ ਮੰਚ ਤੇ ਪੰਜਾਬੀ ਸੂਰਬੀਰਾਂ ਦੀ ਵਾਰ ਗਾਈ ਜਾ ਰਹੀ ਸੀਗਾਉਣ ਵਾਲਾ ਸਮੂਹ ਪੰਜਾਬੀਆਂ ਨੂੰ ਭਗਤ ਸਿੰਘ ਵਰਗੇ ਦੱਸਦਾ ਮੰਚ ਤੇ ਬਾਂਦਰ ਟਪੂਸੀਆਂ ਮਾਰ ਮਾਰ ਗਾ ਰਿਹਾ ਸੀਅੱਜ ਕੱਲ ਇਹ ਗਾਉਣ ਵਾਲੇ ਕਿਸੇ ਦੀ ਮੌਤ ਤੇ ਸ਼ਰਧਾਂਜਲੀ ਪੇਸ਼ ਕਰਨ ਵੇਲੇ ਵੀ ਅਜਿਹੀਆਂ ਟਪੂਸੀਆਂ ਮਾਰ-ਮਾਰ ਹੀ ਗਾਉਂਦੇ ਹਨਗੱਲ ਉਹ ਪੰਜਾਬੀਆਂ ਦੀ ਹੋ ਰਹੀ ਸੀ ਜਿਨ੍ਹਾਂ ਨੇ ਕੁੜੀਆਂ ਨੂੰ ਹੁਣ ਚਿੜੀਆਂ ਤੋਂ ਕੈਨੇਡਾ ਦੇ ਚੁਬਾਰੇ ਚੜ੍ਹਨ ਲਈ ਪੌੜੀਆਂ ਬਣਾ ਲਿਆ ਸੀਕਈ ਤਾਂ ਇਸ ਤੋਂ ਵੀ ਅਗਾਂਹ ਲੰਘ ਗਏ ਸਨ ਕਿ ਜੇ ਕੁੜੀ ਜੰਮੀ ਤਾਂ ਪੰਜਾਹ ਲੱਖ ਕਿਸੇ ਨੂੰ ਦੇਣਾ ਪਊ ਜੇ ਮੁੰਡਾ ਜੰਮਿਆ ਤਾਂ ਪੰਜਾਹ ਲੱਖ ਝੋਲ਼ੀ ਪਊਘਾਟੇ ਵਾਲਾ ਸੌਦਾ ਕਰਨ ਨਾਲੋਂ ਅਜਿਹੇ ਵਪਾਰੀ ਲਿੰਗ ਪਰਖ਼ ਕਰਵਾ ਕੇ ਜੰਮਣੋਂ ਪਹਿਲਾਂ ਹੀ ਕੁੜੀਆਂ ਮਾਰ ਦਿੰਦੇਪੰਜਾਬ ਹੁਣ ਕੁੜੀ ਮਾਰਾਂ ਦਾ ਸੂਬਾ ਕਰਕੇ ਜਾਣਿਆ ਜਾਣ ਲੱਗ ਪਿਆ ਸੀ
-----
ਜੋ ਭਗਤ ਸਿੰਘ ਦੇ ਸਮੇਂ ਜੰਮਣ ਸਾਰ ਮਾਰੀਆਂ ਜਾਂਦੀਆਂ ਸਨ ਹੁਣ ਜੰਮਣ ਤੋਂ ਪਹਿਲਾਂ ਹੀ ਮਾਰੀਆਂ ਜਾਣ ਲੱਗੀਆਂ ਸਨਮੈਂ ਸੋਚਣ ਲੱਗਾ ਜੇ ਏਦਾਂ ਹੀ ਰਿਹਾ ਤਾਂ ਘੋੜੀਆਂ ਗਾਉਣ ਵਾਲ਼ੀਆਂ ਕਿੱਥੇ ਬਚਣੀਆਂ ਨੇ?? ਸ਼ਾਇਦ ਏਸੇ ਕਰਕੇ ਭਗਤ ਸਿੰਘ ਦੀ ਘੋੜੀ ਗਾਉਣ ਵਾਲਾ ਐਨਾ ਜ਼ੋਰ ਲਾ ਲਾ ਗਾ ਰਿਹਾ ਸੀਪਤਾ ਨਹੀਂ ਕਿਸ ਸਦੀ ਦੇ ਪੰਜਾਬੀਆਂ ਦੀ ਗੱਲ ਹੋ ਰਹੀ ਸੀ
-----

ਲਉ ਜੀ ਹੁਣ ਗਿੱਧਾ ਆ ਗਿਆ, ਪੰਜਾਬੀ ਹੀਰਾਂ ਦਾ ਗਿੱਧਾਮੈਂ ਸੋਚ ਰਿਹਾ ਸੀ ਕਿਹੜੀਆਂ ਹੀਰਾਂ, ਉਹ ਜੋ ਭਾਰਤ ਤੋਂ ਆਪਣੇ ਰਾਂਝੇ ਨਾਲ ਸਾਈ ਵਧਾਈ ਲਾ ਕੇ ਆਉਂਦੀਆਂ ਨੇ ਤੇ ਫੇਰ ਕੈਨੇਡਾ ਵਾਲੇ ਸੈਦੇ ਦੇ ਘਰ ਜਾਣ ਦੀ ਬਜਾਏ ਏਅਰਪੋਰਟ ਤੋਂ ਹੀ ਗ਼ਾਇਬ ਹੋ ਜਾਂਦੀਆਂ ਨੇਮੈਨੂੰ ਲੱਗਿਆ ਕਿ ਸਾਰਾ ਆਵਾ ਹੀ ਊਤਿਆ ਪਿਆ ਹੋਵੇਲੋਕ ਕਬੂਤਰ ਵਾਂਗ ਅੱਖਾਂ ਮੀਟੀਂ ਬੈਠੇ, ਆਪਣੀਆਂ ਝੂਠੀਆਂ ਸਿਫ਼ਤਾਂ ਸੁਣ ਸੁਣ ਖ਼ੁਸ਼ ਹੋ ਰਹੇ ਸਨ
ਦਿਖਾਵੇ ਲਈ ਪੰਜਾਬ ਦੇ ਕਿਸਾਨ ਜ਼ਮੀਨਾਂ ਵੇਚ ਵੇਚ ਕਾਰਾਂ ਲੈ ਰਹੇ ਸਨ ਤੇ ਵੱਡੀਆਂ-ਵੱਡੀਆਂ ਕੋਠੀਆਂ ਪਾ ਰਹੇ ਸਨ, ਤਾਂ ਕੇ ਟੌਹਰ ਵੇਖ ਕੇ ਹੀ ਸ਼ਾਇਦ ਕੋਈ ਬਾਹਰਲਾ ਰਿਸ਼ਤਾ ਫਸ ਜਾਵੇਪੰਜਾਬ ਦੇ ਪਿੰਡਾਂ ਵਿੱਚ ਹੁਣ ਡਾਕਟਰ ਇੰਜੀਨੀਅਰ ਤਾਂ ਪੈਦਾ ਹੋ ਨਹੀਂ ਸੀ ਰਹੇ ਬੱਸ ਕੋਠੀਆਂ ਹੀ ਕੋਠੀਆਂ ਦਿਸਦੀਆਂ ਸਨਤੇ ਇਹ ਦਿਖਾਵੇ ਦੀਆਂ ਕੁੰਡੀਆਂ ਹੀ ਕੰਮ ਦਿੰਦੀਆਂ ਸਨਮੇਰਾ ਭਰਾ ਮੱਖਣ ਵੀ ਤਾਂ ਇੱਕ ਅਜਿਹੀ ਹੀ ਕੁੰਡੀ ਲਾਈ ਬੈਠਾ ਸੀ, ਪਰ ਮੱਛੀ ਕੋਈ ਫਸ ਨਹੀਂ ਸੀ ਰਹੀ
-----
ਮੈਂ ਮਹਿਸੂਸ ਕਰਨ ਲੱਗਿਆ, ਇਹ ਪ੍ਰਬੰਧਕ ਵੀ ਉਸੇ ਤਰਾਂ ਦੇ ਲੋਕ ਹਨ ਜੋ ਹੜ੍ਹ-ਪੀੜਤਾਂ, ਭੂਚਾਲ-ਪੀੜਤਾਂ, ਹਸਪਤਾਲਾਂ ਅਤੇ ਵਿਦਿਅਕ ਅਦਾਰਿਆਂ ਲਈ ਮਾਇਆ ਵੀ ਇਕੱਤਰ ਕਰਦੇ ਨੇਅਜਿਹੇ ਮੌਕੇ ਫੰਡ ਰੇਜ਼ਿੰਗ ਡਿਨਰ ਕਰਵਾਏ ਜਾਂਦੇ ਲੀਡਰ ਸੱਦੇ ਜਾਂਦੇ, ਖਾਣੇ ਨਾਲ ਸ਼ਰਾਬ ਪਿਆਈ ਜਾਂਦੀ ਅਤੇ ਭੰਗੜੇ ਪਾਏ ਜਾਂਦੇਵਿੱਢਿਆ ਕਾਜ ਸਿਰੇ ਚੜ੍ਹੇ ਜਾਂ ਨਾ ਚੜ੍ਹੇ ਪਰ ਇਨ੍ਹਾਂ ਦੇ ਬਿਜ਼ਨਸ ਜ਼ਰੂਰ ਚਮਕ ਪੈਂਦੇਇਨ੍ਹਾਂ ਕੋਲ ਮਹਿੰਗੀਆਂ ਕਾਰਾਂ ਅਤੇ ਕੀਮਤੀ ਘਰ ਆ ਜਾਂਦੇਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਸਨ ਕਿ ਇਕੱਲੀ ਕਬੂਤਰਬਾਜ਼ੀ ਹੀ ਨਹੀਂ ਨਾਲ ਇਹ ਡਰੱਗ ਦਾ ਧੰਦਾ ਵੀ ਕਰਦੇ ਨੇ ਪੈਸੇ ਦੇ ਜੋਰ ਨਾਲ ਇਨ੍ਹਾਂ ਵਿੱਚੋਂ ਕਈ ਮੀਡੀਏ ਤੇ ਵੀ ਕਾਬਜ਼ ਹੋ ਗਏ ਨੇਅਜਿਹਾ ਸਭ ਕੁਝ ਚੱਲਦਾ ਸੀ।
-----
ਪਰ ਮੈਨੂੰ ਦੋਹਰਾ ਕਿਰਦਾਰ ਜੀਣਾ ਨਹੀਂ ਸੀ ਆਇਆਨਾ ਮੈਂ ਘਰ ਵਾਲੀ ਨੂੰ ਝੂਠ ਬੋਲ ਸਕਦਾ ਤੇ ਨਾ ਭਰਾ ਨੂੰ ਝੂਠੇ ਲਾਰੇ ਲਾ ਸਕਦਾ ਸਾਂਤੇ ਦੋਹਾਂ ਪਾਸਿਆਂ ਤੋਂ ਛਿੱਤਰ ਖਾ ਰਿਹਾ ਸੀ ਭਰਾ ਵਲੋਂ ਮੈਨੂੰ ਘਰਵਾਲੀ ਦੇ ਮਗਰ ਲੱਗਿਆ ਸਮਝਿਆ ਜਾਂਦਾ ਸੀਭਗਤ ਸਿੰਘ ਕਮੇਟੀ ਵਾਲੇ ਮੇਰੇ ਵਰਗੇ ਨੂੰ ਉਂਝ ਹੀ ਨੇੜੇ ਨਾ ਫਟਕਣ ਦਿੰਦੇ ਕਿ ਐਵੇਂ ਖਾਹਮ ਖਾਹ ਕੋਈ ਪੰਗਾ ਪਾਊਅੱਜ ਵੀ ਮੈਂ ਅੱਖੀਂ ਦੇਖ ਕੇ ਮੱਖੀ ਨਿਗਲ਼ਣ ਤੇ ਮਜਬੂਰ ਸੀਜੇ ਕੋਈ ਕਿੰਤੂ ਪਰੰਤੂ ਕਰਦਾ ਤਾਂ ਅਗਲਿਆਂ ਸਿਕਿਉਰਿਟੀ ਵਾਲਿਆਂ ਤੋਂ ਚੁਕਵਾ ਬਾਹਰ ਕਢਵਾ ਕਹਿਣਾ ਸੀ ਕਿ ਇਹ ਸਾਡਾ ਸਮਾਗਮ ਖ਼ਰਾਬ ਕਰਨ ਆਇਆ ਹੈ
-----

ਹੁਣ ਇੱਕ ਨੌਜਵਾਨ ਲੜਕੀ ਅਸ਼ਲੀਲ ਹਰਕਤਾਂ ਭਰਪੂਰ 'ਚੋਲੀ ਕੇ ਪੀਛੇ ਕਿਆ ਹੈ' ਵਾਲਾ ਗੀਤ ਗਾ ਰਹੀ ਸੀ ਜਿਸ ਨੂੰ ਮੰਚ ਸਕੱਤਰ ਨੇ ਵਧਾਈ ਦਿੰਦਿਆਂ ਆਖਿਆਂ ਸੀ ਕਿ ਸਾਡੀ ਨਵੀ, ਏਧਰ ਜੰਮੀ ਪੀੜ੍ਹੀ ਵੀ ਹੁਣ ਸੱਭਿਆਚਾਰ ਨਾਲ ਜੁੜ ਰਹੀ ਹੈਸੱਸ ਕੁੱਟਣੀ ਵਰਗੀਆਂ ਬੋਲੀਆਂ ਸੁਣ ਸੁਣ ਲੱਗਦਾ ਸੀ ਕਿ ਪਤਾ ਨਹੀਂ ਸਾਡਾ ਸੱਭਿਆਚਾਰ ਕਿੱਥੇ ਦਫ਼ਨ ਹੋ ਗਿਆ ਹੈ
-----
ਸ਼ੋਹਰਤ ਦਾ ਡੰਗਿਆ ਅਤੇ ਹੰਕਾਰ ਦਾ ਭਰਿਆ ਇੱਕ ਲੇਖਕ ਜੋ ਸਿਰਫ਼ ਪ੍ਰਧਾਨਗੀਆਂ ਕਰਨ ਹੀ ਸਮਾਗਮਾਂ ਤੇ ਪੁੱਜਦਾ ਹੈ, ਏਥੇ ਵੀ ਪ੍ਰਧਾਨਗੀ ਮੰਡਲ ਵਿੱਚ ਬੈਠਾ ਸਭ ਕੁੱਝ ਬੇਸ਼ਰਮੀ ਨਾਲ ਵੇਖ ਰਿਹਾ ਸੀਵੈਸੇ ਵੀ ਸ਼ਹਿਰ ਵਿੱਚ ਪੰਜਾਬ ਦੇ ਡੇਰਿਆਂ ਵਾਂਗੂੰ ਉੱਗੀਆਂ ਸਾਹਿਤਕ ਸੰਸਥਾਵਾਂ ਵੀ ਹੁਣ ਕੁੱਕੜੀ ਖਿਲਾਰਾ ਪਾਉਣ ਜੋਗੀਆਂ ਹੀ ਰਹਿ ਗਈਆਂ ਸਨਹੋਰ ਤਾਂ ਉਨ੍ਹਾਂ ਦਾ ਕੋਈ ਵੀ ਸਮਾਜਿਕ ਯੋਗਦਾਨ ਵੀ ਨਹੀਂ ਸੀ ਰਹਿ ਗਿਆ, ਤਾਂ ਹੀ ਤਾਂ ਸ਼ਹਿਰ ਵਿੱਚ ਅਜਿਹਾ ਕੁਝ ਵਾਪਰ ਰਿਹਾ ਸੀ
-----
ਤਦੇ ਮੇਰੀ ਜੇਬ ਵਿੱਚ ਪਾਇਆ ਸੈੱਲ ਫੋਨ ਘੁਰਰ-ਘੁਰਰ ਕਰਨ ਲੱਗਿਆਜਿਵੇਂ ਕੋਈ ਕਾਲਾ ਵਿਸ਼ੀਅਰ ਫਨ ਚੁੱਕ ਖਲੋਤਾ ਹੋਵੇਉਧਰੋਂ ਅੱਜ ਦੇ ਮੁੱਖ ਮਹਿਮਾਨ ਦਾ ਭਾਸ਼ਣ ਸ਼ੁਰੂ ਹੋ ਗਿਆਭਗਤ ਸਿੰਘ ਨੂੰ ਚੋਟੀ ਦਾ ਸਿੱਖ ਸਾਬਤ ਕਰਦਾ ਹੋਇਆ ਉਹ ਬਾਹਰਲੇ ਮੁਲਕਾਂ ਵਿੱਚ ਸਿੱਖਾਂ ਦੀ ਬੱਲੇ ਬੱਲੇ ਕਰਵਾਉਣ ਲਈ ਵੋਟਾਂ ਦੀ ਭੀਖ ਮੰਗਣ ਲੱਗਿਆਫੇਰ ਇਸ ਲੀਡਰ ਨੇ ਕਲਾਕਾਰਾਂ ਨੂੰ ਇਨਾਮ ਵੰਡਣੇ ਸ਼ੁਰੂ ਕਰ ਦਿੱਤੇਹੁਣ ਸਾਰਿਆਂ ਦਾ ਫੋਟੋਆਂ ਖਿਚਵਾਉਣ ਤੇ ਜ਼ੋਰ ਸੀ
-----

ਫੋਨ ਦੀ ਘੁਰਰ ਘੁਰਰ ਨੇ ਮੈਨੂੰ ਹਾਲ ਤੋਂ ਬਾਹਰ ਨਿਕਲਣ ਲਈ ਮਜਬੂਰ ਕਰ ਦਿੱਤਾਘਰੋਂ ਫੋਨ ਸੀ ਤੇ ਪਤਨੀ ਬੋਲ ਰਹੀ ਸੀ, ''ਇੰਡੀਆ ਤੋਂ ਵਾਰ ਵਾਰ ਰੂਬਨ ਦਾ ਫੋਨ ਆ ਰਿਹਾ ਹੈਉਹ ਲੁਧਿਆਣੇ ਕਿਸੇ ਟਰੈਵਲ ਏਜੰਟ ਦੇ ਦਫ਼ਤਰ 'ਚ ਬੈਠਾ ਹੈ ਤੇ ਤੁਹਾਡੇ ਨਾਲ ਗੱਲ ਕਰਨੀ ਮੰਗਦਾ ਸੀਅਖੈ ਚਾਚਾ ਜੀ ਮੈਨੂੰ ਸਾਫ਼-ਸਾਫ਼ ਦੱਸਣ ਕੁੱਝ ਕਰ ਸਕਦੇ ਨੇ ਕਿ ਨਹੀਂ? ਫੇਰ ਹੀ ਏਜੰਟ ਨਾਲ ਗੱਲ ਤੋਰੀਏਉਹ ਇਹ ਵੀ ਕਹਿੰਦਾ ਸੀ ਕਿ ਏਜੰਟ ਅਠਾਰਾਂ ਲੱਖ ਮੰਗਦਾ ਹੈਡੈਡ ਕਹਿੰਦਾ ਤੁਸੀਂ ਭੇਜੋਂਗੇ ਕਿ ਜ਼ਮੀਨ ਗਹਿਣੇ ਕਰ ਕੇ ਦੇ ਦਈਏਉਹ ਤਾਂ ਇਹ ਵੀ ਆਖਦਾ ਸੀ ਕਿ ਹੁਣੇ ਵੈਸਟਨ ਯੂਨੀਅਨ ਰਾਹੀਂ ਪੈਸੇ ਭੇਜ ਦਿਉ ਤੇ ਪੈਸੇ ਭੇਜਕੇ ਫੋਨ ਕਰੋ।
-----
ਪਤਨੀ ਰੋਣ ਹਾਕੀ ਹੋਈ ਪਈ ਸੀ ਕਿ 'ਪੈਸੇ ਏਥੇ ਝਾੜਾਂ ਨੂੰ ਲੱਗਦੇ ਆਮੈਂ ਪਿਛਲੇ ਦੋ ਸਾਲਾ ਤੋਂ ਆਪਣੇ ਲਈ ਗਰਮ ਕੋਟ ਅਤੇ ਸਨੋਅ ਸ਼ੂਅ ਨਹੀਂ ਲੈ ਸਕੀਤੁਸੀਂ ਪਿਛਲੇ ਚਾਰ ਸਾਲਾਂ ਤੋਂ ਉਹੀ ਤਿੰਨ ਚਾਰ ਪੈਂਟਾਂ ਪਾਉਂਦੇ ਆ ਰਹੇ ਹੋਆਪਣੇ ਨਿਆਣਿਆਂ ਦਾ ਤਾਂ ਖ਼ਰਚਾ ਮਸਾਂ ਪੂਰਾ ਹੁੰਦਾ ਹੈ, ਉਨ੍ਹਾਂ ਨੂੰ ਪੈਸੇ ਕਿਥੋਂ ਭੇਜ ਦੇਈਏ? ਤੁਸੀਂ ਤੋੜਕੇ ਜਵਾਬ ਕਿਉਂ ਨੀ ਦਿੰਦੇਇਹ ਲੋਲੋ ਪੋਪੋ ਜਿਹੀ ਨੇ ਸਾਰੇ ਟੱਬਰ ਦੀ ਜਾਨ ਸੂਲੀ ਤੇ ਟੰਗੀ ਪਈ ਆਭੈਣ-ਭਰਾ ਹੋਣਗੇ ਰਾਹ ਰਾਹ ਸਿਰ ਦੇਨਹੀਂ ਕੁਝ ਕਹਿ ਸਕਦੇ ਤਾਂ ਮੈਨੂੰ ਦੱਸੋ ਜੇ ਮੁੜਕੇ ਫੋਨ ਕਰਨਗੇ ਤਾਂ ਕਹਿ ਦਿਉਹੁਣ ਸਮਾਗਮ ਸਮੂਗਮ ਨੂੰ ਛੱਡੋ ਤੇ ਘਰ ਆ ਕੇ ਉਸ ਨੂੰ ਫੋਨ ਕਰਕੇ ਦੋ ਟੁੱਕ ਜਵਾਬ ਦਿਉ'' ਮੈਨੂੰ ਲੱਗਿਆ ਜਿਵੇਂ ਫਾਂਸੀ ਦਾ ਫੰਦਾ ਭਗਤ ਸਿੰਘ ਦੇ ਗੱਲੋਂ ਲਹਿਕੇ ਮੇਰੇ ਗਲ਼ ਵਿੱਚ ਪੈ ਗਿਆ ਹੋਵੇ
-----
ਭਗਤ ਸਿੰਘ ਦਾ ਮੁੱਛਾਂ ਚਾੜ੍ਹਦਾ ਪੋਸਟਰ ਮੇਰੇ ਵਰਗੇ ਕਮਜ਼ੋਰ ਬੰਦੇ ਤੇ ਜਿਵੇਂ ਹੱਸ ਰਿਹਾ ਸੀਭਾਰਤ ਸ਼ਬਦ ਤੋਂ ਹੀ ਮੈਨੂੰ ਡਰ ਆਉਣ ਲੱਗਾ ਮੈਂ ਛਿੱਥਾ ਜਿਹਾ ਪੈਂਦਿਆਂ ਆਲੇ ਦੁਆਲੇ ਨਜ਼ਰ ਘੁਮਾਈਲੋਕ ਫਰੀ ਦੇ ਸਮੋਸਿਆਂ ਨੂੰ ਟੁੱਟ ਕੇ ਪਏ ਹੋਏ ਸਨਫੰਡ ਕੱਟਣ ਵਾਲੇ ਫੰਡ ਕੱਟੀ ਜਾ ਰਹੇ ਸਨਕਿਤਾਬਾਂ ਵੀ ਵਿਕ ਰਹੀਆਂ ਸਨਇੱਕ ਜ਼ਮੀਰ ਹੀ ਸੀ ਜਿਹੜੀ ਵਿਕਣ ਦਾ ਨਾਂ ਨਹੀਂ ਸੀ ਲੈ ਰਹੀਅੰਦਰੋਂ ਲੀਡਰ ਦੇ ਭਾਸ਼ਨ ਦੀ ਆਵਾਜ਼ ਬਾਹਰ ਸੁਣ ਰਹੀ ਸੀਜੋ ਮੇਰੀ ਆਤਮਾ ਦੀ ਆਵਾਜ਼ ਨਾਲੋਂ ਕਿਤੇ ਉੱਚੀ ਸੀਤਾਰੋ-ਤਾਰ ਹੋਈ ਮਾਨਸਿਕਤਾ ਲੈ ਕੇ ਮੈਂ ਪਾਰਕਿੰਗ ਲੌਟ ਵਲ ਦੌੜ ਰਿਹਾ ਸੀ
-----
ਪਾਰਕਿੰਗ ਲੌਟ ਵਿੱਚ ਕੁਝ ਨੌਜਵਾਨ ਕਾਰ ਵਿੱਚ ਬੈਠੇ ਸ਼ਰਾਬ ਤੇ ਸਿਗਰਟਾਂ ਪੀ ਰਹੇ ਸਨਇੱਕ ਦੋ ਹੋਰ ਕਾਰਾਂ ਵਿੱਚ ਮੁੰਡੇ ਕੁੜੀਆਂ ਚੜਚੋਲ੍ਹੜ ਪਾ ਰਹੇ ਸਨ ਭਗਤ ਸਿੰਘ ਦਾ ਰੋਲ ਕਰਨ ਵਾਲਾ ਆਪਣੀ ਗਰਲ ਫ੍ਰੈਂਡ ਨੂੰ ਚੁੰਮ ਰਿਹਾ ਸੀਮੈਂ ਪਿੱਛੇ ਮੁੜ ਕੇ ਦੇਖਿਆ ਲੋਕਾਂ ਦੀ ਅਥਾਹ ਭੀੜ ਭੇਡਾਂ ਵਾਂਗੂੰ ਮਿਆਂਕਦੀ ਗੇਟਾਂ ਤੋਂ ਬਾਹਰ ਨਿਕਲ਼ ਰਹੀ ਸੀਭੇਡਾਂ ਜਿੰਨਾਂ ਨੇ ਵੱਢੀਆਂ ਹੀ ਜਾਣਾ ਸੀ ਚਾਹੇ ਕਈ ਵੱਢ ਲਵੇਮੈਨੂੰ ਲੱਗਿਆ ਜਿਵੇਂ ਮੇਰੇ ਜਿਸਮ ਤੇ ਵੀ ਉੱਨ ਉੱਗ ਆਈ ਹੋਵੇ ਮੇਰੇ ਮਨ 'ਚ ਮੱਚਿਆ ਤਰਥੱਲ ਕਦੇ ਮੈਨੂੰ ਭਾਰਤ ਕਦੇ ਭਗਤ ਸਿੰਘ ਅਤੇ ਕਦੇ ਆਪਣੇ ਭਤੀਜੇ ਬਾਰੇ ਸੋਚਣ ਲਾ ਦਿੰਦਾਜਿਵੇਂ ਮੈਂ ਆਪਣੇ ਹੀ ਘਰ ਫਾਂਸੀ ਚੜ੍ਹਨ ਜਾ ਰਿਹਾ ਹੋਵਾਂਹਾਲ ਅੰਦਰਲਾ ਡਰਾਮਾ ਮੁੱਕ ਗਿਆ ਸੀ ਤੇ ਬਾਹਰਲਾ ਜਿਵੇਂ ਸ਼ੁਰੂ ਹੋ ਗਿਆ ਹੋਵੇ

*****

ਸਮਾਪਤ