ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Wednesday, March 18, 2009

ਕੇਹਰ ਸ਼ਰੀਫ - ਲੇਖ

ਸਮੇਂ ਨਾਲ਼ ਸੰਵਾਦ

ਲੇਖ

ਜਦੋਂ ਵੀ ਅਸੀਂ ਸਮੇਂ ਨੂੰ ਪ੍ਰੀਭਾਸ਼ਤ ਕਰਨ ਦਾ ਹੀਲਾ ਕਰਦੇ ਹਾਂ ਤਾਂ ਘੜੀ ਦੀਆਂ ਤੁਰਦੀਆਂ ਸੂਈਆਂ ਨਾਲ਼ ਮਿਣੇ ਗਏ ਸਮੇਂ ਦਾ ਹੀ ਹਵਾਲਾ ਦਿੰਦੇ ਹਾਂ ਇਹ ਤਾਂ ਸਿਰਫ ਸਮੇਂ ਨੂੰ ਇਕਹਿਰੀ ਹੱਦਬੰਦੀ ਅੰਦਰ ਡੱਕਣ ਦਾ ਨਿਗੂਣਾ ਜਿਹਾ ਜਤਨ ਹੀ ਆਖਿਆ ਜਾ ਸਕਦਾ ਹੈਹਾਲਾਂਕਿ ਸਮੇਂ ਦਾ ਘੇਰਾ ਬਹੁਤ ਹੀ ਵਿਸ਼ਾਲ ਹੁੰਦਾ ਹੈਤੁਰਦੇ ਪਲਾਂ ਵਿਚ ਬਹੁਤ ਕੁਝ ਵਾਪਰਦਾ ਹੈ, ਚੰਗਾ ਵੀ ਤੇ ਮਾੜਾ ਵੀਭਾਵੇਂ ਕਿ ਹਰ ਕਿਸੇ ਦੀ ਖ਼ਾਹਿਸ਼ ਹੁੰਦੀ ਹੈ ਕਿ ਉਸਦੇ ਹਿੱਸੇ ਖ਼ੁਸ਼ਗਵਾਰ ਪਲ ਹੀ ਆਉਣਪਰ ਅਜਿਹਾ ਹੋ ਸਕਣਾ ਅਜੇ ਤੱਕ ਤਾਂ ਸੰਭਵ ਹੋ ਨਹੀਂ ਸਕਿਆ, ਇਹ ਸ਼ਾਇਦ ਕੁਦਰਤ ਦਾ ਹੀ ਨੇਮ ਹੈਉਂਜ ਵੀ, ਇਕ ਪਾਸੇ ਵਾਲਾ ਸਿੱਕਾ ਹੁੰਦਾ ਹੀ ਨਹੀਂ

----

ਸਮੇਂ ਦੇ ਸਨਮੁੱਖ ਹੁੰਦਿਆਂ ਜ਼ਰੂਰੀ ਹੁੰਦਾ ਹੈ ਕਿ ਹਕੀਕਤ ਨੂੰ ਸਾਹਮਣੇ ਰੱਖ ਕੇ ਪੂਰੀਆਂ ਅੱਖਾਂ ਖੋਲ੍ਹ, ਚਿੰਤਨੀ ਸੁਭਾਅ ਧਾਰਨ ਕਰਦਿਆਂ ਹਰ ਮਾਮਲੇ/ਗੱਲ ਨੂੰ ਦਾਰਸ਼ਨਿਕ ਪੱਧਰ ਉੱਤੇ ਸੋਚਿਆ, ਸਮਝਿਆ ਜਾਵੇ ਤਾਂ ਸ਼ਾਇਦ ਸੱਚ ਦੇ ਨੇੜੇ ਹੋਣ ਵਰਗਾ ਅਨੁਭਵ ਸਿਰਜਿਆ ਜਾ ਸਕਦਾ ਹੋਵੇਜੇ ਜ਼ਿੰਦਗੀ ਦੇ ਅਰਥਾਂ ਦੀ ਭਰਪੂਰਤਾ ਤੱਕ ਪਹੁੰਚਣ ਦਾ ਅਹਿਸਾਸ ਪਾਲਣਾ ਸਮੇਂ ਦੀ ਯਥਾਰਥਿਕਤਾ ਵਿਚ ਸ਼ਾਮਲ ਹੋਵੇ ਫੇਰ ਨਾਂ ਤਾਂ ਜ਼ਿੰਦਗੀ ਚ ਬੇਲੋੜੀ ਭੁੱਖ ਪੈਦਾ ਹੰਦੀ ਹੈ ਅਤੇ ਨਾ ਹੀ ਬਿਨ-ਮਤਲਬ ਮਨੁੱਖੀ ਮਨ ਹਾਬੜਪੁਣੇ ਦਾ ਸ਼ਿਕਾਰ ਹੋ ਕੇ ਕਿਸੇ ਕਿਸਮ ਦੇ ਕੁਰਾਹੇ ਤੁਰਨ ਦਾ ਭਾਗੀਦਾਰ ਬਣ ਸਕਦਾ ਹੈਮਨ ਨੂੰ ਸਹਿਜ ਕਰਨ ਦਾ ਇਹ ਵੀ ਇਕ ਰਾਹ ਹੈ

----

ਅੱਜ ਦਾ ਖਪਤਕਾਰੀ ਯੁੱਗ ਸਭ ਕੁਝ ਹੀ ਖਪਤ ਕਰੀ ਜਾ ਰਿਹਾ ਹੈਚੰਗੇ ਭਲੇ ਮਨੁੱਖ ਇਸ ਯੁੱਗ ਦੀਆਂ ਅਲਾਮਤਾਂ ਦਾ ਸਹਿਜੇ ਹੀ ਸ਼ਿਕਾਰ ਹੋ ਰਹੇ ਹਨਸਮੇਂ ਅਤੇ ਸਮਾਜ ਬਾਰੇ ਓਪਰੀ ਸੂਝ/ ਸਮਝ ਰੱਖਣ ਵਾਲਿਆਂ ਤੋਂ ਤਾਂ ਸਹਿਜੇ ਹੀ ਅਜਿਹੀ ਆਸ ਕੀਤੀ ਜਾ ਸਕਦੀ ਹੈਪਰ ਜਦੋਂ ਸੋਚਵਾਨ ਤੇ ਸੂਝਵਾਨ ਮਨੁੱਖ ਵੀ ਅਜਿਹੇ ਬੇ-ਮੁਹਾਰੇ ਵੱਗ ਵਿਚ ਰਲ਼ ਜਾਣ ਜਾਂ ਰਲ਼ਣ ਲਈ ਤਾਂਘਦੇ ਫਿਰਨ ਤਾਂ ਅਜਿਹੀ ਸਥਿਤੀ ਵਿੱਚੋਂ ਕਿਹੋ ਜਹੇ ਸਿੱਟੇ ਨਿਕਲਣ ਦੀ ਆਸ ਕੀਤੀ ਜਾ ਸਕਦੀ ਹੈ? ਫੇਰ ਕੀ ਬਣੇਗਾ ਕੱਲ੍ਹ ਵਾਸਤੇ ਚੰਗੇ ਸੁਪਨੇ ਸਿਰਜਦੇ ਸਾਊ ਲੋਕਾਂ ਦਾ? ਕੌਣ ਕਰੇਗਾ ਉਹਨਾਂ ਦੀ ਅਗਵਾਈ ਅਤੇ ਕੌਣ ਦੱਸੇਗਾ ਉਹਨਾਂ ਨੂੰ ਚੰਗੇ ਮਾੜੇ ਦੀ ਪਰਖ ਕਰਨ ਦਾ ਢੰਗ ਤਰੀਕਾ? ਅਜਿਹੇ ਦੁਬਿਧਾ ਭਰੇ ਸਮੇਂ ਬਹੁਤ ਸਾਰੇ ਲੋਕ ਨਿਰਾਸ਼ਾ ਦਾ ਪੱਲਾ ਫੜ ਲੈਂਦੇ ਹਨਢੇਰੀ ਢਾਹ ਕੇ, ਬੇ-ਹਿੰਮਤੇ ਜਹੇ ਹੋ ਕੇ, ਬਹਿ ਜਾਣ ਵਰਗਾ ਹਾਲ ਹੋ ਜਾਂਦਾ ਹੈ ਉਨ੍ਹਾਂ ਦਾਸੂਝ ਦੀ ਘਾਟ ਕਰਕੇ ਉਹ ਬਿਨਾਂ ਲੜੇ ਹੀ ਹਾਰ ਮੰਨ ਲੈਣ ਵਰਗੀ ਸਥਿਤੀ ਦੇ ਵਸ ਪਾ ਲੈਂਦੇ ਹਨ, ਆਪਣੇ ਆਪ ਨੂੰਉਹ ਤੂਫਾਨ ਨਾਲ਼ ਲੜਦੇ ਕਿਸੇ ਕੱਲੇ-ਕੈਰ੍ਹੇ ਵਰਗੇ ਹੋ ਜਾਂਦੇ ਹਨਆਪ ਹੀ ਬਿਨਾਂ ਕਿਸੇ ਠੋਸ ਕਾਰਨ ਆਪਣੇ ਆਪ ਨੂੰ ਕਾਫ਼ਲੇ ਤੋ ਨਿੱਖੜੇ ਹੋਏ ਸਮਝਣ ਲੱਗ ਪੈਂਦੇ ਹਨਇਸ ਤਰ੍ਹਾਂ ਦੇ ਦੋਚਿਤੀ ਭਰੇ ਚੌਰਾਹੇ ਵਿਚ ਖੜ੍ਹੇ ਅਣਜਾਣ ਲੋਕਾਂ ਨੂੰ ਕੌਣ ਦਰਸਾਵੇਗਾ ਸਹੀ ਦਿਸ਼ਾ? ਕੌਣ ਬਾਲ਼ੇਗਾ ਉਨ੍ਹਾਂ ਵਾਸਤੇ ਹਨੇਰਿਆਂ ਭਰੇ ਚੌਰਾਹੇ ਵਿੱਚ ਸੋਚ ਤੇ ਸੂਝ ਦਾ ਚੌਮੁਖੀਆ ਦੀਵਾ? ਰਾਹ ਵੇਖਣ ਵਾਸਤੇ ਅੱਖਾਂ ਦੇ ਨਾਲ਼-ਨਾਲ਼ ਰੌਸ਼ਨੀ ਦੀ ਲੋੜ ਵੀ ਪੈਂਦੀ ਹੈਨਜ਼ਰ ਦੇ ਨਾਲ ਨਜ਼ਰੀਏ ਦਾ ਹੋਣਾ ਬਹੁਤ ਜ਼ਰੂਰੀ ਹੈਤਦ ਹੀ ਮਨੁੱਖ ਹਾਂਅ ਪੱਖੀ ਹੋ ਕੇ ਸਹੀ ਸੇਧ ਵਲ ਅੱਗੇ ਤੁਰ ਸਕਦਾ ਹੈਤੁਰਨ ਲੱਗਿਆਂ ਪਹਿਲੇ ਕਦਮ ਭਾਵੇਂ ਬਹੁਤ ਭਾਰੀ ਮਹਿਸੂਸ ਹੁੰਦੇ ਹਨ ਪਰ ਤੁਰਨ ਦੀ ਲੋੜ ਅਤੇ ਹੌਸਲਾ ਉਹਨਾਂ ਕਦਮਾਂ ਦੀ ਤੋਰ ਅਤੇ ਰਵਾਨਗੀ ਨੂੰ ਸੌਖਿਆਂ ਕਰ ਦਿੰਦਾ ਹੈਸਿਦਕ ਪਾਲਣ ਦਾ ਹੱਠ ਉਨ੍ਹਾਂ ਨੂੰ ਮੰਜ਼ਿਲ ਵੱਲ ਲੈ ਤੁਰਦਾ ਹੈ

----

ਸਮੇਂ ਦੀ ਵਿਸ਼ਾਲ ਚਾਦਰ ਤੇ ਨਿਗਾਹ ਮਾਰਦਿਆਂ ਨਜ਼ਰ ਆਉਂਦਾ ਹੈ ਕਿ ਇੱਥੇ ਸਦਾ ਹੀ ਤਬਦੀਲੀ (ਉਥਲ-ਪੁਥਲ) ਦਾ ਦੌਰ ਰਹਿੰਦਾ ਹੈਪੁਰਾਣੇ ਪੱਤੇ ਝੜਕੇ ਨਵੇਂ ਆਉਣ ਵਾਂਗ ਹੀ ਸਮੇਂ ਸਮੇਂ ਪੁਰਾਣੇ ਪ੍ਰਬੰਧ ਢਹਿੰਦੇ ਅਤੇ ਨਵੇਂ ਸਿਰਜੇ ਜਾਂਦੇ ਰਹੇ ਹਨਵੱਖੋ-ਵੱਖ ਲਹਿਰਾਂ ਉਠਦੀਆਂ ਰਹੀਆਂ ਅਤੇ ਆਪੋ ਆਪਣਾ ਥੋੜ੍ਹਾ ਜਾਂ ਬਹੁਤਾ ਯੋਗਦਾਨ ਪਾ ਕੇ ਅਲੋਪ ਹੋ ਜਾਂਦੀਆਂ ਰਹੀਆਂ ਹਨਨਰੋਏ ਜੁੱਸੇ ਵਾਲੀਆਂ ਲਹਿਰਾਂ ਇਤਿਹਾਸ ਬਣਕੇ ਸਦਾ ਹੀ ਸਮੇਂ ਦੀ ਹਿੱਕ ਤੇ ਪਸਰੀਆਂ ਰਹੀਆਂ ਹਨਉਹ ਲੋਕਾਂ ਦੇ ਮਨਾਂ ਵਿੱਚ ਕੁਝ ਕਰਨ ਵਾਲੀ ਭਾਵਨਾ ਵਰਗੇ ਮਘਦੇ ਅਹਿਸਾਸ ਬਣਕੇ ਗੁਜ਼ਰੀਆਂ/ਲੰਘੀਆਂ ਅਤੇ ਆਉਣ ਵਾਲੇ ਕੱਲ੍ਹ ਨੂੰ ਵੀ ਉਹ ਪ੍ਰੇਰਨਾ ਦਾ ਸੋਮਾਂ ਹੀ ਬਣੀਆਂ ਰਹਿਣਗੀਆਂ

----

ਸਿਰਫ਼ ਸਮਾਂ ਹੀ ਅੱਗੇ ਨਹੀਂ ਤੁਰਦਾ ਸਗੋਂ ਅੱਗੇ ਵਧਦਿਆਂ ਮਨੁੱਖ ਦੀ ਸੋਚ ਵੀ ਵਿਗਸਦੀ/ਨਿੱਖਰਦੀ ਹੈਇਸ ਵਿਕਾਸ ਦੇ ਦਵੰਧ ਨੂੰ ਸਮਝ ਕੇ ਉਹਦੇ ਵਿੱਚੋਂ ਨਿਕਲਦੀ ਤੰਦ ਦੇ ਸਿਰੇ ਤੱਕ ਅੱਪੜਨ ਵਾਸਤੇ ਜੋਸ਼ ਅਤੇ ਜੁੱਸਾ ਵੀ ਮਨੁੱਖ ਕੋਲ ਹੋਣਾ ਚਾਹੀਦਾ ਹੈਹੁੰਦੇ ਹੋਇਆਂ ਵੀ ਆਪਣੇ ਆਪ ਨੂੰ ਅਨਹੋਣਾ ਨਹੀਂ ਸਮਝਣਾ ਚਾਹੀਦਾਇਸ ਸੋਚ ਦੇ ਵਸ ਪੈ ਕੇ ਮਨੁੱਖ ਦੁਨੀਆ ਵੱਲ ਹੀ ਨਹੀਂ ਸਗੋਂ ਆਪਣੇ ਆਪ ਵਲ ਵੀ ਨਾਂਹ ਪੱਖੀ ਹੋਣ ਲਗਦਾ ਹੈਆਪਣੇ ਵਲ ਪਿੱਠ ਕਰਕੇ ਜੀਊਣਾ ਭਲਾਂ ਕਿੱਥੋਂ ਦੀ ਅਕਲਮੰਦੀ ਹੈ? ਇਸ ਤਰਾਂ ਦਾ ਅਮਲ ਕਿਸੇ ਵੀ ਪ੍ਰਾਣੀ ਵਾਸਤੇ ਬਹੁਤ ਘਾਤਕ ਸਾਬਤ ਹੋ ਸਕਦਾ ਹੈਸਿੱਟੇ ਵਜੋਂ ਮਨੁੱਖ ਦੇ ਆਪਣੇ ਹੀ ਵਿਅਕਤਿੱਤਵ ਦੇ ਛੋਟੇ ਹੋ ਜਾਣ ਦਾ ਡਰ ਬਣਿਆ ਰਹਿੰਦਾ ਹੈਕੰਨਾਂ ਦੇ ਹੁੰਦਿਆਂ ਬੋਲ਼ਾ ਅਤੇ ਅੱਖਾਂ ਦੇ ਹੁੰਦਿਆਂ ਅੰਨ੍ਹਾਂ ਬਣਨ ਦੀ ਬੌਧਿਕਦਲੀਲ ਕਿਸੇ ਨੂੰ ਵੀ ਜਚ ਨਹੀਂ ਸਕਦੀਇਸ ਤਰਾਂ ਦਾ ਅਮਲ ਨਿਰਾਸ਼ਾ ਵਲ ਹੀ ਨਹੀਂ ਸਗੋਂ ਵਿਨਾਸ਼ ਵੱਲ ਜਾਂਦਾ ਰਾਹ ਬਣ ਜਾਂਦਾ ਹੈਅਜਿਹਾ ਕਰਨ ਵਾਲੇ ਆਪਣੇ ਆਪ ਹੀ ਦੂਸਰਿਆਂ ਦੇ ਮਨਾਂ ਵਿੱਚ ਆਪਣੀ ਹੋਂਦ (ਸ਼ਖਸੀਅਤ) ਬਾਰੇ ਸ਼ੱਕੀ ਜਹੇ ਸਵਾਲ ਪੈਦਾ ਕਰ ਦਿੰਦੇ ਹਨਜਦੋਂ ਫੇਰ ਉਹ ਆਪ ਜਵਾਬ ਲੱਭਣ ਵਾਸਤੇ ਅੱਕੀਂ-ਪਲ਼ਾਹੀਂ ਹੱਥ ਮਾਰਦੇ ਹਨ ਤਾਂ ਪਤਾ ਲਗਦਾ ਹੈ ਕਿ ਖੁੰਝਿਆ ਵੇਲਾ ਤਾਂ ਹੁਣ ਹੱਥ ਨਹੀਂ ਆ ਸਕਦਾਹੱਥ ਮਲ਼ਦਿਆਂ ਪਛਤਾਵੇ ਦੀਆਂ ਵੱਟੀਆਂ ਹੀ ਹੇਠਾਂ ਡਿੱਗਦੀਆਂ ਨਜ਼ਰ ਆਉਂਦੀਆਂ ਹਨਪਛਤਾਵਾ ਸਮੇਂ ਦੇ ਅਜਾਈਂ ਹੀ ਲੰਘ ਜਾਣ ਅਤੇ ਉਸਦੇ ਨਾ ਫੜੇ ਜਾਣ ਦਾ

----

ਜਦੋਂ ਵੀ ਕਦੇ ਕਿਸੇ ਨੇ ਸਮੇਂ ਨਾਲ਼ ਸੰਵਾਦ ਛੇੜਿਆ ਤਾਂ ਉਹ ਬ੍ਰਿਹਮੰਡ ਤੱਕ ਵੀ ਪਹੁੰਚਿਆ, ਪਤਾਲ਼ ਤੱਕ ਵੀ ਉਤਰਿਆਜਦੋਂ ਖੁੱਲ੍ਹੀਆਂ ਅੱਖਾਂ ਵਾਲਿਆਂ ਨੇ ਨੀਝ ਲਾ ਕੇ ਦੇਖਣ ਤੇ ਪਰਖਣ ਦਾ ਜਤਨ ਕੀਤਾ ਤਾਂ ਅਗਿਆਨ ਦੀ ਧੁੰਦ ਦੇ ਪੁੱਤਰਾਂ ਨੇ ਝੂਠ ਦਾ ਢੋਲ ਗਲ਼ ਪਾ ਕੇ ਹਾਲ ਦੁਹਾਈ ਦਿੱਤੀਜਦੋਂ ਗਲੀਲੀਓ ਵਰਗੇ ਵਿਗਿਆਨ ਦੇ ਖੋਜੀਆਂ ਨੇ ਕਿਹਾ ਕਿ ਸੂਰਜ ਨਹੀਂ ਸਗੋਂ ਧਰਤੀ ਸੂਰਜ ਦੁਆਲੇ ਘੁੰਮਦੀ ਹੈ ਤਾਂ ਅਕਲ ਦੇ ਅੰਨ੍ਹਿਆਂ ਨੇ ਫ਼ਤਵੇ ਜਾਰੀ ਕੀਤੇਧਰਮ ਦੇ ਗਲ਼ ਝੂਠ ਦਾ ਪਟਾ ਪਾ ਕੇ ਉਹਨੂੰ ਗਵਾਹ ਵਜੋਂ ਵਰਤਿਆ, ਸਿੱਟੇ ਵਜੋਂ ਦੁਨੀਆਂ ਅੰਦਰ ਚਾਨਣ ਵੰਡਦੇ, ਸਿਆਣਪ ਦੇ ਭਰੇ ਮਨੁੱਖ ਨੂੰ ਜੀਉਂਦਿਆਂ ਜਾਲਣ ਦੇ ਹੁਕਮ ਹੋਏਪਰ ਬਹੁਤ ਦੇਰ ਪਿੱਛੋਂ ਝੂਠ ਦੇ ਪੁੱਤਰ ਆਖਰ ਝੂਠੇ ਸਾਬਤ ਹੋਏਫੇਰ ਬੇਸ਼ਰਮੀ ਦੇ ਖੋਤੇ ਉਤੇ ਸਵਾਰ ਹੋ ਕੇ ਉਹਨਾਂ ਨੇ ਆਪਣੇ ਆਪ ਨੂੰ ਆਪ ਹੀ ਲਾਹਣਤਾਂ ਪਾਈਆਂ ਅਤੇ ਮੰਨਿਆਂ ਕਿ ਗਲੀਲੀਓ ਦੀ ਕਹੀ ਗੱਲ ਠੀਕ ਸੀ

----

ਜਦੋਂ ਸੂਝ ਵਿਗਸਦੀ ਹੈ ਤਾਂ ਉਹ ਦੂਰ ਤੱਕ ਪਹੁੰਚਦੀ ਹੈਅਸਮਾਨ ਵਿੱਚ ਚਮਕਦਾ ਚੰਦਰਮਾਂ ਵਡੇਰਿਆਂ ਵਲੋਂ ਸੁਣਾਈਆਂ ਲੋਕ-ਕਹਾਣੀਆਂ ਵਿੱਚ ਸਦਾ ਚੰਦ ਮਾਮਾਬਣਕੇ ਹੀ ਆਉਂਦਾ ਰਿਹਾਪਰ ਜਦੋਂ ਵਿਗਿਆਨ ਨੇ ਸਾਬਤ ਕਰ ਦਿੱਤਾ ਕਿ ਇਹ ਵੀ ਧਰਤੀ ਵਰਗਾ ਹੀ ਇੱਕ ਗ੍ਰਹਿ ਹੈ ਤਾਂ ਸਾਡੇ ਮੱਥਿਆਂ ਨੂੰ ਸਦੀਆਂ ਪੁਰਾਣਾ ਲੱਗਿਆ ਜੰਗਾਲ ਭੁਰ-ਭੁਰ ਡਿਗਣ ਲੱਗ ਪਿਆ ਸੀਲੋਕਾਂ ਦੇ ਸਿਰਾਂ ਅੰਦਰ ਸੂਝ ਦਾ ਇਕ ਨਵਾਂ ਦੀਵਾ ਬਲ਼ ਪਿਆ ਸੀਇਸੇ ਤਰਾਂ ਦੀਆਂ ਹੋਰ ਬਹੁਤ ਸਾਰੀਆਂ ਕਾਢਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈਜਿੱਥੋਂ ਸਾਨੂੰ ਇਹ ਪਤਾ ਲਗਦਾ ਹੈ ਕਿ ਸਮੇਂ ਨਾਲ਼ ਰਚਾਇਆ ਇਹ ਸੰਵਾਦ ਮਨੁੱਖ ਦੀ ਹੋਣੀ ਬਦਲ ਦਿੰਦਾ ਹੈਕਿਰਤ ਅਤੇ ਕਿਰਤੀ ਦੀ ਮਹਿਮਾ ਬਣਕੇ ਜੱਗ-ਜਹਾਨ ਵਿੱਚ ਫੈਲਦਾ ਹੈਇੱਥੋਂ ਤੱਕ ਪਹੁੰਚਣ ਵਾਸਤੇ ਅਤੇ ਇਸਨੂੰ ਸਮਝਣ ਵਾਸਤੇ ਵੀ ਤਾਂ ਜਾਗਦੇ ਸਿਰਾਂ ਦੀ ਲੋੜ ਪੈਂਦੀ ਹੈਚਿੰਤਕਾਂ-ਦਾਰਸ਼ਨਿਕਾਂ ਨੂੰ ਔਝੜੇ ਰਾਹਾਂ ਤੇ ਤੁਰਨਾ ਪੈਂਦਾ ਹੈਭੁੱਖਾਂ ਤੇ ਫਾਕੇ ਵੀ ਕੱਟਣੇ ਪੈਂਦੇ ਹਨਆਪਣੇ ਪ੍ਰਤੀ ਤੋਹਮਤਾਂ ਵੀ ਸੁਣਨੀਆਂ ਪੈਂਦੀਆਂ ਹਨ, ਉਨ੍ਹਾਂ ਉੱਤੇ ਘਟੀਆ ਦੂਸ਼ਣ ਵੀ ਲਾਏ ਜਾਂਦੇ ਹਨਪਰ ਉਹ ਆਪਣੇ ਸਿਦਕ ਦੇ ਆਸਰੇ ਆਪਣੀ ਲਗਨ ਉਤੇ ਪਹਿਰਾ ਦਿੰਦੇ ਹਨਹਾਥੀ ਤੁਰਦੇ ਰਹਿੰਦੇ ਹਨ ਅਤੇ ਕੁੱਤੇ ਭੌਂਕਦੇ ਰਹਿੰਦੇ ਹਨਆਖਰ ਕਾਮਯਾਬੀ ਉਨ੍ਹਾਂ ਤੁਰਦਿਆਂ ਦੇ ਹੀ ਪੈਰ ਚੁੰਮਦੀ ਹੈਜਦੋਂ ਉਨ੍ਹਾਂ ਦੇ ਕੀਤੇ ਦੀ ਮਹਿਮਾਂ ਹੋਣ ਲਗਦੀ ਹੈ ਤਾਂ ਝੂਠ ਦੇ ਪੁੱਤਰਾਂ ਦੀ ਪੂਛ ਚੱਡਿਆਂ ਵਿੱਚ ਜਾ ਵੜਦੀ ਹੈਫੇਰ ਉਨ੍ਹਾਂ ਨੂੰ ਮੂੰਹ ਛੁਪਾਉਣ ਵਾਸਤੇ ਕਿਧਰੇ ਥਾਂ ਵੀ ਨਹੀਂ ਲੱਭਦੀਇਨ੍ਹਾਂ ਝੂਠਿਆਂ ਦੇ ਪੱਲੇ ਜੱਗ-ਜਹਾਨ ਦੀਆਂ ਲਾਅਨਤਾਂ ਤੋਂ ਬਿਨਾਂ ਕੁੱਝ ਨਹੀਂ ਪੈਂਦਾ

----

ਮਨੁੱਖ ਦੀ ਭਲਾਈ ਇਸ ਵਿਚ ਹੀ ਹੈ ਕਿ ਸੋਚਣ ਲੱਗਿਆਂ ਇਨਸਾਨ ਨੂੰ ਧੁਰਾ ਬਣਾਕੇ ਸੋਚਿਆ-ਸਮਝਿਆ ਜਾਵੇਸਮੇਂ ਦੀ ਅੱਖ ਵਿੱਚ ਅੱਖ ਪਾ ਕੇ ਸੰਵਾਦ ਰਚਾਇਆ ਜਾਵੇਇਸ ਤਰਾਂ ਸਮੇਂ ਨੂੰ ਬਹੁਤ ਮੁੱਲਵਾਨ ਬਣਾਇਆ ਜਾ ਸਕਦਾ ਹੈ ਅਤੇ ਪੂਰਨਤਾ ਦੇ ਰਾਹ ਦੀ ਹਾਥ ਵੀ ਪਾਈ ਜਾ ਸਕਦੀ ਹੈਜੇ ਸਮਾਂ ਅਜਾਂਈਂ ਹੀ ਲੰਘ ਜਾਵੇ ਤਾਂ ਪੱਲੇ ਪਛਤਾਵਾ ਹੀ ਰਹਿ ਜਾਂਦਾ ਹੈਪਛਤਾਵੇ ਤੋਂ ਕਦੇ ਕਿਸੇ ਨੇ ਕੀ ਖੱਟਿਆ? ਦਲੀਲ ਨਾਲ਼ ਗੱਲ ਕਰਦਿਆਂ ਤਾਂ ਸਿਰਫ ਇਹ ਸੋਚਣਾ ਹੀ ਕਾਫੀ ਹੈ ਕਿ ਚਾਟੀ ਵਿੱਚ ਦੁੱਧ ਦੇ ਜੰਮੇ ਦਹੀਂ ਨੂੰ ਛੋਟੀ ਜਹੀ ਮਧਾਣੀ ਦੇ ਰਿੜਕਣ ਨਾਲ਼ ਮੱਖਣ ਕੱਢਿਆ ਜਾ ਸਕਦਾ ਹੈਤਾਂ ਫੇਰ ਸਮੇਂ ਨੂੰ ਸੂਝ-ਸਿਆਣਪ ਨਾਲ਼ ਰਿੜਕਣ ਵਾਲੇ ਇਸ ਵਿਸ਼ਾਲ ਸਮੁੰਦਰ ਵਿੱਚੋਂ ਜ਼ਿੰਦਗੀ ਵਾਸਤੇ ਕੀ ਕੁਝ ਪ੍ਰਾਪਤ ਨਹੀਂ ਕਰ ਲੈਣਗੇ? ਫੇਰ ਇਹ ਕੁੱਝ ਕੀਤਾ ਕਿਉਂ ਨਾ ਜਾਵੇ? ਅਗਵਾਈ ਸਿਆਣਿਆਂ ਦੇ ਹੱਥ ਹੈ-ਉਹ ਸੋਚਣ ਤਾਂ ਸਹੀ

----

ਸਮੇਂ ਨਾਲ਼ ਸੰਵਾਦ ਰਚਾਉਣ ਵਾਲਿਆਂ ਦਾ ਸਮਾਂ ਸਦਾ ਹੀ ਮੁੱਲ ਪਾਉਂਦਾ ਹੈਇਸ ਵਿਚ ਦੇਰ ਤਾਂ ਹੋ ਸਕਦੀ ਹੈ ਪਰ ਇਹ ਅਕਾਰਥ ਨਹੀਂ ਜਾਂਦਾਉਨ੍ਹਾਂ ਦੀ ਬਾਤ ਛਿੜਦੀ ਹੈ, ਜਿਨ੍ਹਾਂ ਨੇ ਆਪਣੀ ਅਕਲ ਤੇ ਹਿੰਮਤ ਨਾਲ਼ ਔਖੇ ਕਾਰਜਾਂ/ਪੈਂਡਿਆਂ ਵੱਲ ਨਵੀਆਂ ਪੈੜਾਂ ਪਾਈਆਂ ਹੁੰਦੀਆਂ ਹਨ, ਜੋਖ਼ਮ ਭਰਿਆ ਕਾਰਜ ਸ਼ੁਰੂ ਕੀਤਾ ਹੁੰਦਾ ਹੈ/ ਨਿਭਾਇਆ ਹੁੰਦਾ ਹੈਹਿੰਮਤ ਨਾਲ਼ ਤੁਰਨ ਵਾਲੇ ਮੰਜ਼ਿਲ ਪਾ ਹੀ ਲੈਂਦੇ ਹਨਇਤਿਹਾਸ ਵੀ ਇਸ ਦੀ ਗਵਾਹੀ ਦਿੰਦਾ ਹੈਅੱਜ ਸਾਡੇ ਅਖੌਤੀ ਬੁਧੀਜੀਵੀਆਂ ਅੱਗੇ ਅਜਿਹੀ ਸਥਿਤੀ ਚਣੌਤੀ ਬਣੀ ਖੜ੍ਹੀ ਹੈਪਰ ਉਹ ਇਸ ਦੇ ਮੁਕਾਬਲੇ ਬਹੁਤ ਹੀ ਬੌਨੇ ਨਜ਼ਰ ਆਉਂਦੇ ਹਨ ਉਨ੍ਹਾਂ ਦਾ ਇਖ਼ਲਾਕੀ ਫ਼ਰਜ਼ ਉਨ੍ਹਾਂ ਤੋਂ ਇਸ ਦੀ ਮੰਗ ਕਰਦਾ ਹੈ ਕਿ ਉਹ ਇਸ ਚਣੌਤੀ ਵਲ ਧਿਆਨ ਦੇਣਕੀ ਉਹ ਧਿਆਨ ਦੇਣਗੇ? ਜਾਂ ਫੇਰ ਜੱਗ-ਜਹਾਨ ਦੇ ਮਸਲਿਆਂ ਤੋਂ ਅਵੇਸਲੇ ਰਹਿ ਕੇ, ਉਹਨਾਂ ਵੱਲ ਪਿੱਠ ਕਰਕੇ ਕਿਸੇ ਨਿਗੂਣੀ ਜਹੀ ਚਾਕਰੀ ਵਿੱਚ ਫਸਿਆਂ ਦਿਨ ਕਟੀ ਕਰਦਿਆਂ ਜੂਨ ਪੂਰੀ ਕਰਕੇ ਤੁਰ ਜਾਣਗੇ? ਲੋੜ ਹੈ ਸਮੇਂ ਨਾਲ਼ ਸੂਝ ਭਰਿਆ ਸੰਵਾਦ ਰਚਾਉਣ ਦੀ


No comments: