ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Tuesday, May 5, 2009

ਮਨਦੀਪ ਖੁਰਮੀ ਹਿੰਮਤਪੁਰਾ - ਲੇਖ

ਮੈਂ, ਸਕੂਲ ਵਾਲੀ ਮਟੀ ਅਤੇ ਛੈਣੇ ਵਜਾਉਂਦੀਆਂ ਕਲਾਕਾਰ ਭੂਤਾਂ.....!

ਯਾਦਾਂ

ਲੇਖ

ਮੈਨੂੰ ਆਪਣੇ ਹੀ ਪਿੰਡ ਦੇ ਪ੍ਰਾਇਮਰੀ ਸਕੂਲ ਚ ਇੱਕ ਅਧਿਆਪਕ ਵਜੋਂ ਸੇਵਾ ਕਰਨ ਦਾ ਕੁਝ ਕੁ ਅਰਸਾ ਮੌਕਾ ਨਸੀਬ ਹੋਇਆਪਿੰਡ ਦੇ ਤਿੰਨ ਸਰਕਾਰੀ ਸਕੂਲਾਂ ਚੋਂ ਇੱਕੋ ਇੱਕ ਅੰਦਰਲਾ ਪ੍ਰਾਇਮਰੀ ਸਕੂਲ ਹੈ ਜਿਸਦੇ ਵਿਹੜੇ ਵਿੱਚ ਚਿੱਟੇ ਰੰਗ ਨਾਲ ਹਰ ਪਾਸਿਉਂ ਲਿੱਪੀ ਹੋਈ ਗੰਬਦਨੁਮਾ ਮਟੀ ਬਣੀ ਹੋਈ ਹੈਸਕੂਲ ਨੂੰ ਅੰਦਰਲਾ ਸਕੂਲਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਉਹ ਪਿੰਡ ਦੇ ਐਨ ਅੰਦਰ ਹੈਸਕੂਲ ਦੇ ਦੋ ਦਰਵਾਜੇ ਹਨ, ਇੱਕ ਚੜ੍ਹਦੇ ਪਾਸੇ ਵੱਲ ਤੇ ਦੂਜਾ ਛਿਪਦੇ ਪਾਸੇ ਵੱਲਮੁੱਢ ਤੋਂ ਹੀ ਮਾਹੌਲ ਜਿਹਾ ਬਣਿਆ ਹੋਇਆ ਹੈ ਕਿ ਚੜ੍ਹਦੇ ਤੋਂ ਛਿਪਦੇ ਜਾਂ ਛਿਪਦੇ ਤੋਂ ਚੜ੍ਹਦੇ ਪਾਸੇ ਵੱਲ ਜਾਣ ਵਾਲੇ ਲੋਕ ਸਕੂਲ ਦੇ ਦੋਹਾਂ ਦਰਵਾਜਿਆਂ ਨੂੰ ਸ਼ਾਰਟ ਕੱਟਵਜੋਂ ਵਰਤਦੇ ਹਨਸਾਰਾ ਦਿਨ ਰੰਗ-ਬਿਰੰਗੇ ਲੋਕ ਲੰਘਦੇ ਰਹਿੰਦੇ ਹਨਜਿਆਦਤਰ ਬੀਬੀਆਂ ਮਟੀ ਨੂੰ ਨਤਮਸਤਕ ਹੋਏ ਬਗੈਰ ਅੱਗੇ ਪੈਰ ਨਾ ਪੁੱਟਦੀਆਂਮੈਂ ਜਦੋਂ ਵੀ ਕਿਸੇ ਅੰਮ੍ਰਿਤਧਾਰੀ ਔਰਤ ਜਾਂ ਮਰਦ ਨੂੰ ਬਾਣੀ ਦੀਆਂ ਸਿੱਖਿਆਵਾਂ ਦੇ ਉਲਟ ਭੁਗਤਦਿਆਂ, ਮਟੀ ਅੱਗੇ ਮੱਥਾ ਰਗੜਦਿਆਂ ਤੱਕਦਾ ਤਾਂ ਮਨ ਆਪਣੀ ਹੀ ਉਧੇੜ-ਬੁਣ ਵਿੱਚ ਰੁੱਝ ਜਾਂਦਾ

----

ਮਟੀ ਦੇ ਹੋਂਦ ਵਿੱਚ ਆਉਣ ਬਾਰੇ ਇੱਕ ਬਜ਼ੁਰਗ ਤੋਂ ਜਾਣਕਾਰੀ ਲਈ ਤਾਂ ਉਸ ਦੀ ਵਹਿਮੀ ਦਲੀਲ ਇਹ ਸੀ ਕਿ ਜਦੋਂ ਸਕੂਲ ਦੀ ਇਮਾਰਤ ਉਸਾਰੀ ਜਾ ਰਹੀ ਸੀ ਤਾਂ ਥਮਲੇ ਆਦਮੀ ਕੁ ਜਿੰਨੇ ਉੱਚੇ ਹੋਣ ਤੋਂ ਬਾਦ ਡਿੱਗ ਪੈਂਦੇ ਸਨਫਿਰ ਕਿਸੇ ਨੇ ਇੱਥੇ ਪਹਿਲਾਂ ਮਟੀ ਬਨਾਉਣ ਦੀ ਸਲਾਹ ਦਿੱਤੀ ਸੀਪਹਿਲਾਂ ਇਹ ਮਟੀ ਕਾਫੀ ਛੋਟੀ ਹੋਵੇਗੀ ਪਰ ਸ਼ਰਧਾਲੂਆਂਨੇ ਉਸ ਦਾ ਆਕਾਰ ਵਧਾਉਣ ਵਿੱਚ ਅਹਿਮ ਰੋਲ ਨਿਭਾਇਆਅੱਜ ਮਟੀ ਘੱਟੋ-ਘੱਟ 8-9 ਵਰਗ ਫੁੱਟ ਦੇ ਆਕਾਰ ਤੱਕ ਨੂੰ ਪਹੁੰਚ ਗਈ ਹੈਜਦੋਂ ਵੀ ਸਕੂਲ ਟਾਈਮ ਦੌਰਾਨ ਕੋਈ ਸ਼ਰਧਾਲੂਮਟੀ ਨੂੰ ਮੱਥਾ ਟੇਕਣ ਆਉਂਦਾ ਤਾਂ ਸਕੂਲ ਦੇ ਬੱਚੇ ਉਸ ਨੂੰ ਬੜੀ ਉਤਸੁਕਤਾ ਨਾਲ ਦੇਖਦੇਬੇਸ਼ੱਕ ਮੱਥਾ ਟੇਕਣ ਵਾਲੇ ਨੂੰ ਵੀ ਪਤਾ ਨਹੀਂ ਹੋਵੇਗਾ ਕਿ ਜਿਸ ਨੂੰ ਉਹ ਮੱਥਾ ਟੇਕ ਰਿਹਾ ਹੈ, ਉਹ ਬਾਬਾ ਮਰਦ ਹੈ ਜਾਂ ਔਰਤ? ਜਾਂ ਉਸ ਦਾ ਨਾਂ ਵਗੈਰਾ ਕੀ ਹੈ? ਪਰ ਇੱਕ ਦੂਜੇ ਨੂੰ ਦੇਖਕੇ ਹੀ ਮੱਥਾ ਟੇਕਣ ਦੀ ਰਵਾਇਤ ਅੱਗੇ ਤੁਰਦੀ ਆ ਰਹੀ ਹੈਸਕੂਲ ਦੇ ਕਾਫੀ ਬੱਚੇ ਵੀ ਅਜਿਹੇ ਸਨ ਜੋ ਮਾਪਿਆਂ ਦੀ ਸਿੱਖਿਆ ਜਾਂ ਦੇਖਾ-ਦੇਖੀ ਦੇ ਪ੍ਰਭਾਵ ਸਦਕਾ ਮਟੀ ਨੂੰ ਸਕੂਲ ਆਉਣ ਸਾਰ ਮੱਥਾ ਟੇਕਦੇ ਹਨਪੇਪਰਾਂ ਦੇ ਦਿਨਾਂ ਚ ਮਟੀ ਦੀ ਪੁੱਛ ਪੜਤਾਲ ਕੁਝ ਵਧ ਜਾਂਦੀ ਹੈਇਹਨਾਂ ਗੱਲਾਂ ਦਾ ਪਤਾ ਮੈਨੂੰ ਪਿੰਡ ਵਿੱਚ ਹੀ ਰਹਿਣ ਦੇ ਬਾਵਜੂਦ ਵੀ ਨਹੀਂ ਸੀ ਪਤਾਮੈਂ ਪ੍ਰਾਇਮਰੀ ਦੀਆਂ ਜਮਾਤਾਂ ਬਾਹਰਲੇ ਪ੍ਰਾਇਮਰੀਸਕੂਲ ਚ ਪੜ੍ਹਿਆ ਹੋਣ ਕਰਕੇ ਇਸ ਸਕੂਲ ਨਾਲ ਜਿਆਦਾ ਵਾਹ ਵਾਸਤਾ ਨਹੀਂ ਸੀਜਦੋਂ ਅੰਦਰਲੇ ਪ੍ਰਾਇਮਰੀ ਸਕੂਲ ਅਤੇ ਬਾਹਰਲੇ ਪ੍ਰਾਇਮਰੀ ਸਕੂਲ ਦੀਆਂ ਪੰਜਵੀਂ ਦੀਆਂ ਜਮਾਤਾਂ ਪਾਸ ਹੋਈਆਂ ਤਾਂ ਸਭ ਨੇ ਵੱਡੇ ਸਕੂਲ ਭਾਵ ਹਾਈ ਸਕੂਲ ਚ ਛੇਵੀਂ ਚ ਦਾਖਲਾ ਲੈਣਾ ਹੁੰਦਾ ਹੈਇਸ ਮਟੀ ਬਾਰੇ ਜ਼ਿਆਦਾ ਗਿਆਨਛੇਵੀਂ ਜਮਾਤ ਚ ਅੰਦਰਲੇ ਸਕੂਲ ਚੋਂ ਆਏ ਵਿਦਿਆਰਥੀ ਸਾਥੀਆਂ ਤੋਂ ਵਧੇਰੇ ਹੋਇਆ

----

ਇੱਕ ਭੈਅ ਹੀ ਹੈ ਜਾਂ ਜ਼ੁਬਾਨ-ਦਰ-ਜ਼ੁਬਾਨ ਸੁਣੀਆਂ ਬਾਤਾਂ ਦਾ ਹੀ ਪ੍ਰਭਾਵ ਹੁੰਦਾ ਹੈ ਕਿ ਅਸੀਂ ਵੀ ਉਹਨਾਂ ਗੱਲਾਂ ਤੇ ਅੱਖਾਂ ਮੀਟ ਕੇ ਪਹਿਰਾ ਦਿੰਦੇ ਰਹਿੰਦੇ ਹਾਂ, ਜਿਹਨਾਂ ਤੇ ਸਾਡੇ ਵਡੇਰੇ ਦਿੰਦੇ ਰਹੇ ਹਨਪਰ ਇਹ ਜਰੂਰੀ ਵੀ ਨਹੀਂ ਕਿ ਹਰ ਵਡੇਰਾ ਹਰ ਪੱਖੋਂ ਸਿਆਣਾ ਵੀ ਹੋਵੇ ਕਿਉਂਕਿ ਉਹ ਵੀ ਤਾਂ ਇੱਕ ਇਨਸਾਨ ਹੀ ਹੈ ਜਾਂ ਸੀਡਰ ਨਾਲ ਅਤੇ ਇਸ ਮਟੀ ਨਾਲ ਜੁੜੀਆਂ ਦੋ ਕੁ ਗੱਲਾਂ ਸਾਂਝੀਆਂ ਕਰਨ ਦੀ ਇਜਾਜ਼ਤ ਚਾਹਾਂਗਾਸਕੂਲ ਪੜ੍ਹਨ ਦੇ ਦਿਨਾਂ ਦੌਰਾਨ ਹੀ ਤਰਕਸ਼ੀਲ ਆਗੂ ਸੁਰਜੀਤ ਤਲਵਾਰ, ਮੇਘ ਰਾਜ ਮਿੱਤਰ, ਤਰਕਸ਼ੀਲ ਗੁਰਮੇਲ ਮੋਗਾ, ਡਾ. ਗੁਰਮੇਲ ਮਾਛੀਕੇ ਜਾਂ ਮੇਘ ਰਾਜ ਰੱਲਾ ਜੀ ਵਰਗੀਆਂ ਰੌਸ਼ਨ ਦਿਮਾਗ ਸ਼ਖ਼ਸੀਅਤਾਂ ਨਾਲ ਨਿਰੰਤਰ ਮੇਲ ਜੋਲ ਹੁੰਦਾ ਰਹਿੰਦਾ ਸੀ ਜਾਂ ਤਰਕਸ਼ੀਲ ਸੁਸਾਇਟੀ ਭਾਰਤ ਦਾ ਮਹੀਨੇਵਾਰ ਮੈਗਜੀਨ ਤਰਕਬੋਧਪੜ੍ਹਨ ਦਾ ਝੱਸ ਜਿਹਾ ਸੀਉਹਨਾਂ ਵੱਲੋਂ ਕੁਛ ਨੀਂ ਹੁੰਦਾ, ਸਭ ਮਨ ਦਾ ਵਹਿਮ ਈ ਹੁੰਦੈਕਹਿੰਦਿਆਂ ਜਦ ਬਾਰ-ਬਾਰ ਸੁਣਿਆ ਤਾਂ ਖੁਦ ਨੂੰ ਵੀ ਯਕੀਨ ਜਿਹਾ ਬੱਝਣ ਲੱਗਾ ਕਿ ਜੇ ਇੰਨੇ ਸਿਆਣੇ ਬੰਦੇ ਹਿੱਕ ਠੋਕ-ਠੋਕ ਕੇ ਭੂਤਾਂ-ਪ੍ਰੇਤਾਂ ਕੱਢਣ ਵਾਲਿਆਂ ਨੂੰ ਤਰਕਸ਼ੀਲ ਸੁਸਾਇਟੀ ਵੱਲੋਂ 32 ਸ਼ਰਤਾਂ ਚੋਂ ਕੋਈ ਇੱਕ ਸ਼ਰਤ ਪੂਰੀ ਕਰਨ ਬਦਲੇ ਲਲਕਾਰਦੇ ਆ ਰਹੇ ਨੇ, ਤਾਂ ਇਹਨਾਂ ਦੀ ਗੱਲ ਜ਼ਰੂਰ ਸੱਚੀ ਹੋਵੇਗੀ ਕਿ ਸਭ ਮਨ ਦਾ ਵਹਿਮ ਈ ਹੁੰਦੈਪਰ ਇਹ ਸੋਚ ਉਤਪੰਨ ਹੋਣ ਤੋਂ ਪਹਿਲਾਂ ਮੈਂ ਵੀ ਕੁਝ ਡਰਪੋਕ ਜਿਹੀ ਮਾਨਸਿਕਤਾ ਦਾ ਮਾਲਕ ਸੀ

----

ਮੈਂ ਕਦੇ ਰਾਤ ਨੂੰ ਆਪਣੇ ਘਰ ਦੇ ਪਿਛਵਾੜੇ ਵਾਲੇ ਆਪਣੇ ਹੀ ਖਾਲੀ ਪਏ ਪਲਾਟ ਵੱਲ ਜਾਣ ਦਾ ਤਹੱਈਆ ਵੀ ਨਹੀਂ ਸੀ ਕਰ ਸਕਦਾਕਈ ਵਾਰ ਸੁਣਿਆ ਸੀ ਕਿ ਜਿਹਨਾਂ ਤੋਂ ਅਸੀਂ ਉਹ ਪਲਾਟ ਖਰੀਦਿਆ ਸੀ, ਉਹਨਾਂ ਨੇ ਨਿੱਜੀ ਦੁਸ਼ਮਣੀ ਕਾਰਨ ਇੱਕ ਆਦਮੀ ਦਾ ਕਤਲ ਕਰਕੇ ਉਸਦੀ ਵੱਢੀ-ਟੁੱਕੀ ਲਾਸ਼ ਉਸ ਪਲਾਟ ਵਿੱਚ ਖੜ੍ਹੀ ਕਿੱਕਰ ਹੇਠਾਂ ਲਿਆ ਸੁੱਟੀ ਸੀਮੈਂ ਜਦ ਵੀ ਕੋਠੇ ਤੇ ਚੜ੍ਹਦਾ ਤਾਂ ਉਹੀ ਸੁਣੀਆਂ ਸੁਣਾਈਆਂ ਗੱਲਾਂ ਦੇ ਭੈਅ ਕਾਰਨ ਇੱਕ ਤਸਵੀਰ ਜਿਹੀ ਬਣ ਜਾਂਦੀ ਕਿ ਜਿਵੇਂ ਵੱਢੀ-ਟੁੱਕੀ ਲਾਸ਼ ਓਵੇਂ ਹੀ ਕਿੱਕਰ ਹੇਠਾਂ ਪਈ ਹੋਵੇ, ਬੇਸ਼ੱਕ ਮੈਂ ਵਿਚਾਰੇ ਮੁਰਦੇ ਨੂੰ ਦੇਖਿਆ ਜਾਂ ਜਾਣਦਾ ਵੀ ਨਹੀਂ ਸੀਕਈ ਵਾਰ ਤਾਂ ਦਿਨ ਵੇਲੇ ਵੀ ਪਲਾਟ ਚ ਜਾਣ ਤੋਂ ਭੈਅ ਆਉਂਦਾਜਦ ਕਦੇ ਮੈਂ ਸਭ ਮਨ ਦਾ ਵਹਿਮ ਹੁੰਦੈਦੀ ਮੁਹਾਰਨੀ ਵੱਡੇ ਭਰਾ ਅੱਗੇ ਰਟ ਦੇਣੀ ਤਾਂ ਉਹਨੇ ਕਹਿ ਦੇਣਾ ਕਿ ਜੇ ਐਨਾ ਹੀ ਦਲੇਰ ਐਂ ਤਾਂ ਜਾਹ ਰਾਤ ਨੂੰ ਆਪਣੀ ਕਿੱਕਰ ਨੂੰ ਹੱਥ ਲਾ ਕੇ ਆਵੀਂਰਾਤ ਨੂੰ ਕਿੱਕਰ ਨੂੰ ਹੱਥ ਲਾਉਂਣ ਦੀ ਗੱਲ ਸੁਣਦਿਆਂ ਹੀ ਫਿਰ ਸਾਹ ਸੂਤੇ ਜਾਣੇ, ਮਨ ਦੀ ਕਿਸੇ ਨੁੱਕਰੋਂ ਫਿਰ ਵਹਿਮੀ ਦਲੀਲ ਨਿਕਲਣੀ ਕਿ ਐਵੇਂ ਫੜ੍ਹ ਨਾ ਮਾਰਿਆ ਕਰ, ਕੀ ਪਤਾ ਕਿ ਕੁਛ ਹੁੰਦਾ ਵੀ ਹੋਵੇ?” ਮੇਰੀ ਤਰਕਸ਼ੀਲਤਾ ਦੀ ਗੱਡੀ ਰਾਤ ਨੂੰ ਕਿੱਕਰ ਨੂੰ ਹੱਥ ਲਾ ਕੇ ਮੁੜ ਆਉਣ ਦੇ ਸਵਾਲ ਅੱਗੇ ਪੈਂਚਰਹੋ ਜਾਂਦੀ....!

----

ਮੈਂ ਇੱਕ ਦਿਨ ਆਪਣਾ ਖਿੱਲਰਿਆ ਜਿਹਾ ਆਤਮ ਵਿਸ਼ਵਾਸ ਇਕੱਠਾ ਕੀਤਾ ਤੇ ਮੂੰਹ ਹਨੇਰੇ ਜਿਹੇ ਬਿਨਾਂ ਕਿਸੇ ਨੂੰ ਕੁਝ ਦੱਸੇ ਕਿੱਕਰ ਨੂੰ ਹੱਥ ਲਾਉਣ ਲਈ ਚਾਲੇ ਪਾ ਦਿੱਤੇ ਤਾਂ ਜੋ ਨਿੱਤ-ਨਿੱਤ ਦਾ ਡਰ ਇੱਕ ਵਾਰ ਕੱਢ ਹੀ ਲਿਆ ਜਾਵੇਬੜਾ ਡਰ ਲੱਗੇ ਕਿ ਮਨਾ ਕਿਸੇ ਨੂੰ ਦੱਸਿਆ ਵੀ ਨਹੀਂ, ਜੇ ਮੁਰਦੇ ਨੇ ਫੜ੍ਹ ਕੇ ਬਿਠਾ ਲਿਆ ਤਾਂ ਕੀਹਦੀ ਮਾਂ ਨੂੰ ਮਾਸੀ ਕਹੇਂਗਾਮੈਂ ਜਿਗਰੇ ਜਿਹੇ ਨਾਲ ਕਿੱਕਰ ਉੱਪਰੋਂ ਦੀ ਇੱਕ ਦੀ ਬਜਾਏ ਤਿੰਨ ਚੱਕਰ ਕੱਢ ਦਿੱਤੇਖੁਦ ਦੀ ਬਾਂਹ ਤੇ ਹੱਥ ਲਾ ਕੇ ਦੇਖਿਆ ਪਰ ਮੈਨੂੰ ਕੁਝ ਨਹੀਂ ਹੋਇਆ ਸੀਮੈਂ ਬੜੇ ਜੇਤੂ ਜਿਹੇ ਅੰਦਾਜ਼ ਚ ਘਰ ਆ ਗਿਆਫਿਰ ਮੈਂ ਵੱਡੇ ਭਰਾ ਨੂੰ ਖੁਦ ਹੀ ਰਾਤ ਵੇਲੇ ਕਿੱਕਰ ਨੂੰ ਹੱਥ ਲਾਉਣ ਦਾ ਚੈਲਿੰਜ ਪੂਰਾ ਕਰਨ ਬਾਰੇ ਕਹਿ ਕੇ ਕਿੱਕਰ ਨੂੰ ਹੱਥ ਲਾ ਕੇ ਵੀ ਦਿਖਾ ਦਿੱਤਾਉਸ ਤੋਂ ਬਾਦ ਮੈਂ ਕੁਛ ਨਹੀਂ ਹੁੰਦਾਵਾਲੀ ਗੱਲ ਦਾ ਫੈਲਾਅ ਆਪਣੇ ਸਕੂਲ ਦੇ ਸਾਥੀਆਂ ਨਾਲ ਵੀ ਕਰਨਾ ਸ਼ੁਰੂ ਕਰ ਦਿੱਤਾਕਿੱਕਰ ਨੂੰ ਹੱਥ ਲਾ ਕੇ ਮੇਰੇ ਹੌਸਲੇ ਕੁਝ ਬੁਲੰਦ ਜਿਹੇ ਹੋ ਗਏ ਸਨ

---

ਸਕੂਲ ਵਿੱਚ ਛੇਵੀਂ ਜਮਾਤ ਕੱਠੇ ਹੋਏ ਅੰਦਰਲੇ ਸਕੂਲ ਵਾਲੇ ਵਿਦਿਅਰਥੀਆਂ ਵਿੱਚ ਕਿਸੇ ਗੱਲ ਦਾ ਸੱਚ ਮੰਨਵਾਉਣ ਲਈ ਆਪਣਾ ਹੀ ਫਾਰਮੂਲਾ ਸੀ ਤੇ ਬਾਹਰਲੇ ਸਕੂਲ ਵਾਲਿਆਂ ਦਾ ਆਪਣਾਅੰਦਰਲੇ ਸਕੂਲ ਵਾਲੇ ਆਖਿਆ ਕਰਨ ਕਿ ਚੱਲ੍ਹ ਚੜ੍ਹ ਸਕੂਲ ਵਾਲੀ ਮਟੀ ਤੇਇਹ ਇਸ ਕਰਕੇ ਕਿ ਉਹਨਾਂ ਉੱਪਰ ਮਟੀ ਦਾ ਵਧੇਰੇ ਪ੍ਰਭਾਵ ਸੀ ਅਤੇ ਬਾਹਰਲੇ ਸਕੂਲ ਦੀ ਕੰਧ ਗੁਰਦੁਆਰੇ ਨਾਲ ਸਾਂਝੀ ਹੋਣ ਕਰਕੇ ਆਮ ਹੀ ਕਹਿ ਦਿੱਤਾ ਜਾਂਦਾ ਸੀ ਕਿ ਚੱਲ ਖਾ ਸੌਂਹ ਗੁਰਦੁਆਰੇ ਦੀਅੰਦਰਲੇ ਸਕੂਲ ਦੀ ਮਟੀ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਸਨਕਦੇ ਕੋਈ ਵਿਦਿਆਰਥੀ ਦੱਸਦਾ ਕਿ ਉੱਥੇ ਐਤਵਾਰ ਨੂੰ ਮਟੀ ਚ ਭੂਤਾਂ ਛੈਣੇ ਵਜਾਉਂਦੀਆਂ ਨੇ, ਕਦੇ ਕਿਸੇ ਨੇ ਕਹਿਣਾ ਕਿ ਮਟੀ ਉੱਤੋਂ ਦੀ ਸੱਤ ਗੇੜੇ ਦੇ ਕੇ ਜੇ ਕੋਈ ਇਹ ਕਹਿ ਦੇਵੇ ਕਿ ਆਹ ਚੱਲਿਆਂ ਸੁੱਕਾ, ਕਰਲੈ ਜੋ ਕਰਨੈਤਾਂ ਭੂਤਾਂ ਮੌਕੇ ਤੇ ਈ ਤਜ਼ਰਬਾ ਦਿਖਾ ਦਿੰਦੀਆਂ ਨੇਭੂਤਾਂ ਵੱਲੋਂ ਐਤਵਾਰ ਨੂੰ ਛੈਣੇ ਵਜਾਉਣ ਵਾਲੀ ਗੱਲ ਸਕੂਲ ਵਿੱਚ ਜੰਗਲ ਦੀ ਅੱਗ ਵਾਂਗ ਫੈਲੀ ਹੋਈ ਸੀਨਿਆਣਮੱਤੇ ਹੋਣ ਕਰਕੇ ਕੋਈ ਵੀ ਜਾਂਦੀਏ ਬਲਾਏ ਦੁਪਹਿਰਾ ਕੱਟ ਕੇ ਜਾਈਂ ਵਾਂਗ ਛੈਣਿਆਂ ਵਾਲੀਆਂ ਸੰਗੀਤ-ਪਸੰਦ ਭੂਤਾਂ ਨਾਲ ਪੰਗਾ ਨਹੀਂ ਲੈਣਾ ਚਾਹੁੰਦਾ ਸੀਹਰ ਕੋਈ ਡਰਦਾ ਸੀ ਕਿ ਜੇ ਸੁੱਕਾ ਨਾ ਜਾਣ ਦਿੱਤਾ ਫੇਰ.......!

----

ਤਰਕਬੋਧਵਿੱਚ ਆਮ ਹੀ ਲਿਖਿਆ ਹੁੰਦਾ ਸੀ ਕਿ ਹਰ ਘਟਨਾ ਪਿੱਛੇ ਕੋਈ ਨਾ ਕੋਈ ਵਿਗਿਆਨਕ ਕਾਰਨ ਜਰੂਰ ਹੁੰਦੈਰਸਾਲਾ ਹੀ ਦੱਸਦਾ ਹੁੰਦਾ ਸੀ ਕਿ ਕਿਸੇ ਵੀ ਗੱਲ ਤੇ ਅੱਖਾਂ ਮੀਚ ਕੇ ਵਿਸ਼ਵਾਸ ਕਰਨ ਤੋਂ ਪਹਿਲਾਂ ਖ਼ੁਦ ਪੜਤਾਲ ਕਰੋ...ਵਗੈਰਾ ਵਗੈਰਾਐਤਵਾਰ ਦਾ ਦਿਨ ਸੀ, ਮੈਂ ਸਵੇਰ ਤੋਂ ਹੀ ਭੂਤਾਂ ਦੇ ਛੈਣੇ ਸੁਣਨ ਜਾਣ ਦਾ ਪ੍ਰੋਗਰਾਮ ਉਲੀਕਿਆ ਹੋਇਆ ਸੀਬੇਸ਼ੱਕ ਸੱਤਵੀਂ ਜਮਾਤ ਦਾ ਵਿਦਿਆਰਥੀ ਹੀ ਸਾਂ ਪਰ ਕਿੱਕਰ ਵਾਲੇ ਤਜ਼ਰਬੇ ਚੋਂ ਪਾਸ ਹੋਣ ਤੋਂ ਬਾਦ ਮੈਂ ਕਲਾਕਾਰ ਭੂਤਾਂਨਾਲ ਪੰਗਾ ਲੈਣ ਜਾ ਰਿਹਾ ਸਾਂਮਨ ਵਿੱਚ ਇੱਕ ਖਿੱਚ ਜਿਹੀ ਸੀ ਕਿ ਛੈਣੇ ਵੱਜਣ ਵਾਲੀ ਗੱਲ ਦਾ ਰਾਜ ਕੀ ਹੋਇਆ? ਸਾਥੀਆਂ ਤੋਂ ਸੁਣਿਆ ਸੀ ਕਿ ਤਿੱਖੜ ਦੁਪਹਿਰੇ ਹੀ ਛੈਣੇ ਵਜਦੇ ਨੇ, ਇਸੇ ਲਈ ਉਸ ਵੇਲੇ ਦਾ ਇੰਤਜ਼ਾਰ ਕਰ ਰਿਹਾ ਸੀ ਜਦੋਂ ਸੂਰਜ ਐਨ ਸਿਰ ਦੇ ਉੱਪਰ ਆ ਜਾਂਦੈ

----

ਦੁਪਹਿਰਾ ਹੋਇਆ ਤਾਂ ਮੈਂ ਅੱਜ ਪਹਿਲੀ ਵਾਰ ਅੰਦਰਲੇ ਸਕੂਲ ਚ ਖੜ੍ਹਾ ਸਾਂਚਾਰੇ ਪਾਸੇ ਚੁੱਪ ਸੀ, ਸ਼ਾਇਦ ਐਤਵਾਰ ਨੂੰ ਛੈਣੇ ਵੱਜਣ ਵਾਲੀ ਗੱਲ ਦੇ ਭੈਅ ਕਾਰਨ ਕੋਈ ਜੁਆਕ ਕੱਲਾ ਸਕੂਲ ਨਹੀਂ ਸੀ ਆਉਂਦਾਮੈਂ ਪੈਂਤਰੇ ਜਿਹੇ ਕੱਢਦੇ ਨੇ ਮਟੀ ਉੱਪਰੋਂ ਦੀ ਸੱਤ ਦੀ ਬਜਾਏ ਨੌਂ ਗੇੜੇ ਕੱਢੇ ਅਤੇ ਖੜ੍ਹ ਕੇ ਆਹ ਚੱਲਿਆਂ ਸੁੱਕਾ, ਕਰਲੈ ਜੋ ਕਰਨੈਵੀ ਬੜੇ ਹੌਸਲੇ ਨਾਲ ਕਿਹਾਪਰ ਕਿਸੇ ਵੀ ਭੂਤ ਬਾਬੇ ਜਾਂ ਬੇਬੇ ਨੇ ਮੈਨੂੰ ਕੁਝ ਨਾ ਕਿਹਾਹੁਣ ਮੈਂ ਭੂਤਾਂ ਦਾ ਗੌਣਸੁਣਨਾ ਸੀਮਟੀ ਦਾ ਆਕਾਰ ਦੋ ਪੀਪਿਆਂ ਜਿੱਡਾ ਸੀ ਪਰ ਉਸ ਦਾ ਦਰਵਾਜਾ ਸਿਰਫ ਹੀ ਇੱਟ ਕੁ ਦੇ ਆਕਾਰ ਦਾ ਸੀਮੈਂ ਜਿਉਂ ਹੀ ਮਟੀ ਦੇ ਦਰਵਾਜ਼ੇ ਨਾਲ ਕੰਨ ਲਾਇਆ ਤਾਂ ਮਹਿਸੂਸ ਜਿਹਾ ਹੋਵੇ ਜਿਵੇਂ ਸਚਮੁੱਚ ਹੀ ਕੁਝ ਖੜਕ ਰਿਹਾ ਹੋਵੇਮੈਂ ਦੋ ਤਿੰਨ ਵਾਰ ਉਸੇ ਤਰ੍ਹਾਂ ਹੀ ਕਰਕੇ ਦੇਖਿਆ, ਫਿਰ ਉਵੇਂ ਹੀ ਮਹਿਸੂਸ ਹੋਵੇ ਜਿਵੇਂ ਟਨਨ...ਟਨਨ...ਟਨਨ ਵਰਗੀਆਂ ਆਵਾਜਾਂ ਧੀਮੀਆਂ ਜਿਹੀਆਂ ਸੁਣਾਈ ਦੇ ਰਹੀਆਂ ਹੋਣਮੇਰਾ ਕਿਤਾਬਾਂ ਪੜ੍ਹ ਕੇ ਹੀ ਨਿੱਡਰ ਹੋਇਆ ਬਾਲਮਨ ਇਹ ਮੰਨਣ ਨੂੰ ਤਿਆਰ ਹੀ ਨਹੀਂ ਸੀ ਕਿ ਸਕੂਲ ਵਾਲੀ ਮਟੀ ਦੀਆਂ ਭੂਤਾਂ ਦੀ ਕਲਾਕਾਰ ਜੰਡਲੀ ਮਟੀ ਅੰਦਰ ਰਿਆਜ਼ਕਰ ਰਹੀ ਹੈ ਸਗੋਂ ਦਿਲ ਚੋਂ ਇਹੀ ਆਵਾਜ਼ ਆਵੇ ਕਿ ਕੋਈ ਵਿਗਿਆਨਕ ਕਾਰਨ ਤਾਂ ਹੋਊਗਾ ਹੀਤਿੱਖੜ ਦੁਪਹਿਰਾ, ਮੈਂ ਕੱਲਾ ਹੀ ਸਕੂਲ ਵਾਲੀ ਮਟੀ ਦੇ ਨੇੜਲੇ ਪਿੱਪਲ ਦੀ ਛਾਂ ਹੇਠ ਬੈਠਾ ਛੈਣੇ ਵੱਜਣ ਦਾ ਕਾਰਨ ਲੱਭ ਰਿਹਾ ਸੀ

---

ਬਈ ਮਿੱਤਰੋ! ਐਵੇਂ ਹੈਰਾਨ ਨਾ ਹੋਈ ਜਾਵੋ, ਸਚਮੁੱਚ ਹੀ ਛੈਣੇ ਵੱਜਣ ਦਾ ਵੀ ਵਿਗਿਆਨਕ ਕਾਰਨ ਸੀਜੋ ਮੇਰੇ ਉਸ ਵੇਲੇ ਦੇ ਬਾਲ-ਮਨ ਨੇ ਖੋਜ ਕੀਤੀ ਉਸਤੋਂ ਪਹਿਲਾਂ ਇਹ ਜਾਣ ਲਉ ਕਿ ਮੇਰਾ ਪਿੰਡ ਖੇਤੀਬਾੜੀ ਦਾ ਸੰਦ ਕਹੀਆਂਬਣਾਉਣ ਚ ਮਸ਼ਹੂਰ ਸੀ ਅਤੇ ਹੁਣ ਵੀ ਹੈਪਰ ਇਹ ਗੱਲ 1990 ਕੁ ਦੀ ਹੈਉਨੀਂ ਦਿਨੀਂ ਪਿੰਡ ਦਾ ਲਗਭਗ ਹਰ ਮਿਸਤਰੀ (ਤਰਖਾਣ) ਪਰਿਵਾਰ ਕਹੀਆਂ ਬਣਾਉਂਦਾ ਸੀਮਿਸਤਰੀਆਂ ਦੇ ਲਗਭਗ ਸਾਰੇ ਘਰ ਪਿੰਡ ਦੇ ਅੰਦਰ ਹੀ ਭਾਵ ਅੰਦਰਲੇ ਸਕੂਲ ਦੇ ਨੇੜੇ ਨੇੜੇ ਜਿਹੇ ਹੀ ਸਨਦੂਰ ਦੂਰ ਤੱਕ ਸਪਲਾਈ ਹੁੰਦੀਆਂ ਕਹੀਆਂ ਦੀ ਮੰਗ ਪੂਰੀ ਕਰਨ ਲਈ ਮਿਸਤਰੀ ਹਰ ਵੇਲੇ ਹੀ ਕਹੀਆਂ ਦੇ ਪੱਤ ਕੁੱਟਣ ਚ ਰੁੱਝੇ ਰਹਿੰਦੇਛੈਣੇ ਖੜਕਣ ਵਾਲੀ ਗੱਲ ਦੀ ਖੁੱਦੋ, ਜੋ ਮੈਂ ਉਧੇੜੀ ਉਸ ਦਾ ਕਾਰਨ ਇਹ ਸੀ ਕਿ ਮਿਸਤਰੀਆਂ ਵੱਲੋਂ ਕਹੀਆਂ ਦੇ ਪੱਤ ਕੁੱਟਣ ਦੀਆਂ ਟਨਨ..ਟਨਨ ਦੀਆਂ ਆਵਾਜਾਂ ਹੀ ਮਟੀ ਵਿੱਚੋਂ ਉਵੇਂ ਸੁਣਾਈ ਦਿੰਦੀਆਂ ਸਨ ਜਿਵੇਂ ਕਿਸੇ ਪੁਰਾਣੀ ਗੁੰਬਦਨੁਮਾ ਉੱਪਰ ਨੂੰ ਉੱਠਵੀਂ ਜਿਹੀ ਇਮਾਰਤ ਅੰਦਰ ਖੜ੍ਹਕੇ ਆਵਾਜ ਮਾਰੋ ਤਾਂ ਆਵਾਜ ਮੁੜ ਮੁੜ ਆਉਂਦੀ ਰਹਿੰਦੀ ਹੈਇਹੋ ਜਿਹਾ ਕੁਝ ਹੀ ਅੰਦਰੋਂ ਖੁੱਲ੍ਹੀ ਪਰ ਭੀੜੇ ਮੂੰਹ ਵਾਲੀ ਮਟੀ ਅੰਦਰ ਵਾਪਰ ਰਿਹਾ ਸੀ

----

ਮਟੀ ਅੰਦਰੋਂ ਮਹਿਸੂਸ ਹੁੰਦੀਆਂ ਟਨਨ..ਟਨਨ ਦੀਆਂ ਆਵਾਜਾਂ ਕੋਈ ਕਲਾਕਾਰ ਭੂਤ ਨਹੀਂ ਸਗੋਂ ਮਣਸਾ ਸਿਉਂ ਜਾਂ ਗੁਲਵੰਤ ਸਿਉਂ ਵਰਗੇ ਕਾਰੀਗਰਾਂ ਦੇ ਮਚਾਖਾਂ ਅਤੇ ਹਥੌੜਿਆਂ ਦੇ ਟਕਰਾਅ ਚੋਂ ਪੈਦਾ ਹੋ ਰਹੀਆਂ ਸਨਇਹੀ ਤਿੱਖੀਆਂ ਆਵਾਜਾਂ ਮਟੀ ਦੇ ਦਰਵਾਜੇ ਨਾਲ ਕੰਨ ਲਾਉਣ ਤੇ ਈਕੋਜਿਹੀ ਵਾਂਗ ਸੁਣਾਈ ਦਿੰਦੀਆਂ ਸਨਸਿਰਫ਼ ਐਤਵਾਰ ਨੂੰ ਹੀ ਛੈਣੇ ਵੱਜਦੇ ਸੁਣਨ ਦਾ ਮੁੱਖ ਕਾਰਨ ਇਹ ਸੀ ਕਿ ਦੂਜੇ ਦਿਨੀਂ ਸਕੂਲ ਦੇ ਬੱਚਿਆਂ ਦੀ ਕਾਵਾਂਰੌਲੀ ਮਿਸਤਰੀਆ ਦੇ ਛੈਣੇਸੁਣਾਈ ਨਹੀਂ ਦਿੰਦੇ ਸਨ, ਪਰ ਐਤਵਾਰ ਨੂੰ ਚਾਰੇ ਪਾਸੇ ਸ਼ਾਂਤੀ ਹੋਣ ਕਾਰਨ ਹੀ ਇਹ ਆਵਾਜਾਂ ਸੁਣਾਈ ਦਿੰਦੀਆ ਸਨਮੈਂ ਉਸ ਦਿਨ ਮਾਣ-ਮੱਤੀ ਖੋਜ਼ ਕਰਕੇ ਘਰ ਆ ਕੇ ਦੱਸਿਆ ਤਾਂ ਪਟਵਾਰੀ ਦੇ ਮੁੰਡੇ ਨੂੰ ਨਿਉਂਦਾ ਪੈਣ ਵਾਂਗ ਘਰੋਂ ਨਾਨ-ਸਟਾਪ ਗਾਲ੍ਹਾਂ ਪਈਆਂ ਸਨ

----

ਮੈਂ ਸਕੂਲ ਚ ਬੈਠਾ ਸੋਚ ਰਿਹਾ ਸਾਂ ਕਿ ਅੱਜ ਜਦੋਂ ਕਹੀਆਂ ਬਣਾਉਣ ਦੇ ਧੰਦੇ ਚੋਂ ਕੁਝ ਬਚਦਾ ਨਾ ਹੋਣ ਕਰਕੇ ਪਿੰਡ ਦੇ ਵਧੇਰੇ ਕਾਰੀਗਰਾਂ ਨੇ ਕਿੱਤੇ ਚ ਬਦਲਾਅ ਲੈ ਆਂਦਾ ਹੈ ਅਤੇ ਕੋਈ ਟਾਵੀਂ ਹੀ ਟਨਨ...ਟਨਨ ਦੀ ਆਵਾਜ ਕੰਨੀਂ ਪੈਂਦੀ ਹੈ ਤਾਂ ਵਿਚਾਰੀਆਂ ਮਟੀ ਵਾਲੀਆਂ ਭੂਤਾਂ ਨੇ ਛੈਣੇ ਕਿੱਥੋਂ ਵਜਾਉਣੇ ਹੋਏ? ਜੇ ਬਚਪਨ ਚ ਇਸ ਛੈਣਿਆਂ ਵਾਲੀ ਖੁੱਦੋ ਨੂੰ ਨਾ ਫਰੋਲਿਆ ਜਾਂਦਾ ਤਾਂ ਖੋਰੇ ਮੈਂ ਵੀ ਦੂਜਿਆਂ ਵਾਂਗ ਹੀ ਆਉਂਦਾ ਜਾਂਦਾ ਅਣਜਾਣ ਮਟੀ ਬਾਬੇਨੂੰ ਮੱਥਾ ਟੇਕਦਾ ਰਹਿੰਦਾ ਤੇ ਪਤਾ ਨਹੀਂ ਰਾਤ ਨੂੰ ਕਿੱਕਰ ਨੂੰ ਹੱਥ ਲਾਉਣ ਵਾਲਾ ਭੈਅ ਕਿੱਥੋਂ ਕੁ ਤੱਕ ਖਹਿੜਾ ਨਾ ਛੱਡਦਾ?


1 comment: