ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Wednesday, June 10, 2009

ਬਲਬੀਰ ਸਿੰਘ ਮੋਮੀ - ਸਵੈ-ਜੀਵਨੀ - ਕਿਸ਼ਤ - 4

ਕਿਹੋ ਜਿਹਾ ਸੀ ਜੀਵਨ - ਸਵੈ-ਜੀਵਨੀ ਕਿਸ਼ਤ - ਚੌਥੀ

ਉਸ ਦਿਨ ਤੋਂ ਬਾਅਦ

ਅੰਦਾਜ਼ਨ ਮੇਰਾ ਜਨਮ ਸੰਨ 1935 ਵਿਚ ਰਿਆਸਤ ਫਰੀਦਕੋਟ ਹੁਣ ਜ਼ਿਲ੍ਹਾ ਬਠਿੰਡਾ ਲਾਗੇ ਇਕ ਪੱਛੜੇ ਪਿੰਡ ਵਿਚ ਆਪਣੇ ਨਾਨਕੇ ਘਰ ਮੱਘਰ ਦੇ ਮਹੀਨੇ ਵਿਚ ਹੋਇਆਮਾਂ ਦਸਦੀ ਕਿ ਵੀਰਵਾਰ ਦੀ ਰਾਤ ਨੂੰ ਜਦੋਂ ਸਵੇਰੇ 4 ਵਜੇ ਦਿੱਲੀ ਤੋਂ ਲਾਹੌਰ ਨੂੰ ਜਾਣ ਵਾਲੀ ਗੱਡੀ ਲੰਘੀ ਸੀ, ਮੇਰਾ ਜਨਮ ਉਸ ਵੇਲੇ ਦਾ ਹੈਵੀਰਵਾਰ ਜਨਮ ਹੋਣ ਕਰ ਕੇ ਮੇਰਾ ਨਾਂ ਬਲਬੀਰ ਸਿੰਘ ਰੱਖ ਦਿੱਤਾ ਗਿਆਮੱਘਰ ਮਹੀਨੇ ਦਾ ਕਿਹੜੀ ਤਾਰੀਖ ਸੀ, ਇਸ ਬਾਰੇ ਕੋਈ ਪਤਾ ਨਹੀਂ ਕਿਉਂਕਿ ਮੇਰੀ ਮਾਂ ਨੂੰ ਦਸ ਤੋਂ ਅੱਗੇ ਗਿਣਤੀ ਨਹੀਂ ਆਉਂਦੀ ਸੀ1947 ਵਿਚ ਪਾਕਿਸਤਾਨ ਵਿਚੋਂ ਉੱਜੜ ਕੇ ਜਦੋਂ ਮੈਂ ਸ਼ਵਿੰਦਰਾ ਹਾਈ ਸਕੂਲ ਗੋਨਿਆਣਾ ਮੰਡੀ ਵਿਚ ਅੱਠਵੀਂ ਵਿਚ ਦਾਖਲ ਹੋਣ ਗਿਆ ਤਾਂ ਪਿਛਲੇ ਸਕੂਲ ਦੀ ਪੜ੍ਹਾਈ ਦਾ ਕੋਈ ਸਰਟੀਫਿਕੇਟ ਨਾ ਹੋਣ ਕਾਰਨ ਜਨਮ ਮਿਤੀ ਪੁੱਛੀ ਤਾਂ ਮੈਂ ਆਪਣੀ ਮਾੜੀ ਮੋਟੀ ਸਮਝ ਅਨੁਸਾਰ 20 ਨਵੰਬਰ, 1935 ਲਿਖ ਦਿੱਤੀ1977 ਵਿਚ ਜਦੋਂ ਪੰਜਾਬ ਸਰਕਾਰ ਵੱਲੋਂ ਮੇਰੀ ਡਿਊਟੀ ਇਕ ਕੇਂਦਰੀ ਮੰਤਰੀ ਨਾਲ ਲੱਗੀ ਹੋਈ ਸੀ ਤਾਂ ਮਨਿਸਟਰ ਸਟਾਫ ਦੇ ਇਕ ਬਹੁਤ ਜ਼ਿਆਦਾ ਹੋਸ਼ਿਆਰ ਕਰਮਚਾਰੀ ਤੋਂ ਪਤਾ ਲੱਗਾ ਕਿ ਵੀਰਵਾਰ ਤਾਂ 21 ਨਵੰਬਰ, 1935 ਨੂੰ ਪੈਂਦਾ ਹੈ20 ਨਵੰਬਰ, 1935 ਨੂੰ ਤਾਂ ਬੁੱਧਵਾਰ ਸੀਇਸ ਲਈ ਸਹੀ ਜਨਮ ਤਾਰੀਖ਼ ਦਾ ਤਾਂ ਸਿਰਫ਼ ਮੈਨੂੰ ਹੀ ਨਹੀਂ, ਭਾਰਤ ਦੀ ਅੱਧੀ ਆਬਾਦੀ ਦੇ ਲੋਕਾਂ ਨੂੰ ਵੀ ਪਤਾ ਨਹੀਂ ਹੈ

----

ਬਾਪੂ ਨੇ ਆਪਣੇ ਬਾਰ ਦੇ ਮੁਰੱਬਿਆਂ ਵਾਲੇ ਨਵਾਂ ਪਿੰਡ ਚੱਕ ਨੰਬਰ 78 ਵਿਚ ਪੁਤਰ ਜੰਮਣ ਦੀ ਬੜੀ ਖੁਸ਼ੀ ਮਨਾਈਚੌਕੀਦਾਰ ਵੱਲੋਂ ਪਿੰਡ ਵਿਚ ਡੌਂਡੀ ਪਿੱਟੀ ਗਈਪਿੰਡ ਦੇ ਗੁਰਦਵਾਰੇ ਵਿਚ ਪਾਠ ਕਰਾਇਆ ਗਿਆ ਤੇ ਕਈ ਦਿਨ ਸਾਡੇ ਘਰ ਬਿਨ ਬਾਂਗੇ ਮੁਰਗੇ ਤੇ ਦੇਸੀ ਸ਼ਰਾਬ ਦੇ ਦੌਰ ਚਲਦੇ ਰਹੇਮੇਰੇ ਖ਼ਿਆਲ ਵਿਚ ਓਦੋਂ ਸਰਕਾਰੀ ਸ਼ਰਾਬ ਦੇ ਠੇਕੇ ਕਿਤੇ ਦੂਰ ਦੂਰ ਹੀ ਹੁੰਦੇ ਸਨਮੈਂ ਆਪਣੇ ਬਚਪਨ ਵਿਚ ਕਦੀ ਠੇਕੇ ਦੀ ਸ਼ਰਾਬ ਨਹੀਂ ਵੇਖੀ ਸੀਹਾਂ ਏਨਾ ਕੁ ਯਾਦ ਆਉਂਦਾ ਏ ਕਿ ਕਦੀ ਕਦੀ ਸਾਂਗਲਾ ਹਿੱਲ ਠਾਣੇ ਦੀ ਪੁਲਸ ਘਰ ਦੀ ਸ਼ਰਾਬ ਕੱਢਣ ਵਾਲਿਆਂ ਤੇ ਛਾਪੇ ਮਾਰਦੀ ਹੁੰਦੀ ਸੀਬਾਪੂ ਤੋਂ ਮੈਂ ਕਈ ਵਾਰ ਸੁਣਿਆ ਸੀ ਕਿ ਜੇਕਰ ਘਰ ਵਿਚ ਰੋਟੀ ਪਕਾ ਕੇ ਖਾਣ ਦੀ ਖੁੱਲ੍ਹ ਸੀ ਤਾਂ ਘਰ ਦੀ ਸ਼ਰਾਬ ਕੱਢ ਕੇ ਪੀਣ ਦੀ ਖੁੱਲ੍ਹ ਕਿਉਂ ਨਹੀਂ ਸੀਇਕ ਵਾਰ ਬਾਪੂ ਤੇ ਤਾਇਆ ਰੂੜੀ ਵਿਚ ਦੱਬੇ ਮੱਟ ਕੱਢ ਕੇ ਜਿਨ੍ਹਾਂ ਵਿਚ ਕਿੱਕਰਾਂ ਦੇ ਸੱਕ, ਗੁੜ, ਬਿਨ ਬਾਂਗੇ ਮੁਰਗੇ, ਗਿਰੀ, ਛੁਹਾਰੇ ਤੇ ਸੌਗੀ ਤੋਂ ਇਲਾਵਾ ਅੰਗੂਰ ਵੀ ਸੁਟੇ ਹੋਏ ਸਨ, ਨਾਲਾਂ ਜੋੜ ਕੇ ਸ਼ਰਾਬ ਕੱਢ ਰਹੇ ਸਨਮੈਂ ਸ਼ਰਾਬ ਦੀ ਭੱਠੀ ਨੂੰ ਕਮਾਦ ਦੀ ਖੋਰੀ ਤੇ ਵੇਲਣੇ ਵਿਚੋਂ ਕੱਢੀਆਂ ਸੁੱਕੀਆਂ ਪੱਛੀਆਂ ਦਾ ਝੋਕਾ ਦੇ ਰਿਹਾ ਸਾਂਗਰਮ ਗਰਮ ਸ਼ਰਾਬ ਤੁਪਕਾ ਤੁਪਕਾ ਕਰ ਕੇ ਨਿੱਕਲ਼ ਰਹੀ ਸੀਠੰਢੀ ਹੋਣ ਤੇ ਬੋਤਲਾਂ ਵਿਚ ਪਾ ਲਈ ਜਾਂਦੀ ਸੀਵਿਚ ਵਿਚ ਬਾਪੂ ਤੇ ਤਾਇਆ ਇਕ ਇਕ ਹਾੜਾ ਤੱਤੀ ਸ਼ਰਾਬ ਦਾ ਵੀ ਲਾ ਲੈਂਦੇ ਸਨਤਿੰਨ ਕੁ ਪਹਿਲੇ ਤੋੜ ਦੀਆਂ ਬੋਤਲਾਂ ਤਿਆਰ ਹੋ ਚੁਕੀਆਂ ਸਨ ਕਿ ਘੋੜਿਆਂ ਵਾਲੀ ਪੁਲਸ ਦਾ ਛਾਪਾ ਪੈ ਗਿਆਬਾਪੂ ਨੇ ਭੱਠੀ ਪੈਰ ਮਾਰ ਕੇ ਭੰਨ ਦਿੱਤੀ, ਨਾਲਾਂ ਅਲੱਗ ਕਰ ਦਿੱਤੀਆਂਚੁੱਲ੍ਹਾ ਤੋੜ ਦਿੱਤਾ ਤੇ ਬਾਕੀ ਕੁਝ ਡੋਲ੍ਹ ਦਿੱਤਾਬਾਪੂ ਤੇ ਤਾਇਆ ਇਕ ਇਕ ਬੋਤਲ ਲੈ ਕੇ ਸੰਘਣੇ ਕਮਾਦ ਵਿਚੋਂ ਦੀ ਵਿਰਕਾਂ ਦੀ ਜੂਹ ਵੱਲ ਨੱਸ ਗਏਪਤਾ ਨਹੀਂ ਓਸ ਵੇਲੇ ਮੇਰੇ ਅੰਦਰ ਐਨੀ ਫੁਰਤੀ ਕਿਥੋਂ ਆ ਗਈ ਕਿ ਮੈਂ ਇਕ ਬੋਤਲ ਜਿਸ ਵਿਚ ਪੂਰੇ ਜ਼ੋਰ ਨਾਲ ਮੱਕੀ ਦਾ ਗੁੱਲ ਦਿਤਾ ਹੋਇਆ ਸੀ, ਕੱਛੇ ਮਾਰ ਕੇ ਕਵਾਣੇ ਦੇ ਪਿਛਲੇ ਪਾਸੇ ਵਾਲੇ ਵੱਡੇ ਬੋਹੜ ਤੇ ਗਾਲੜ੍ਹ ਵਾਂਗ ਚੜ੍ਹ ਕੇ ਧੁਰ ਟੀਸੀ ਦੇ ਸੰਘਣੇ ਪਤਿਆਂ ਵਾਲੀ ਟਹਿਣੀਆਂ ਵਿਚ ਲੁਕ ਗਿਆਪੁਲਸ ਵਾਲਿਆਂ ਨੇ ਮੈਨੁੰ ਭੱਜਦੇ ਨੂੰ ਤਾਂ ਵੇਖ ਲਿਆ ਸੀ ਪਰ ਮੈਂ ਕਿਥੇ ਛਪਣ ਛਊਆ ਹੋ ਗਿਆ ਸਾਂ, ਉਹਨਾਂ ਨੂੰ ਸਮਝ ਨਹੀਂ ਆ ਰਹੀ ਸੀਉਹ ਥੱਲੇ ਘੋੜਿਆਂ ਤੇ ਚੜ੍ਹੇ ਮੈਨੂੰ, ਮੇਰੇ ਬਾਪੂ ਤੇ ਮੇਰੇ ਤਾਏ ਨੂੰ ਗਾਲਾਂ ਕਢ ਰਹੇ ਸਨਕੁਝ ਦਿਨਾਂ ਬਾਅਦ ਬਾਪੂ ਤੇ ਤਾਇਆ ਪਿੰਡ ਦੇ ਨੰਬਰਦਾਰ ਸੁਰੈਨ ਸਿੰਘ ਨੂੰ ਨਾਲ ਲੈ ਕੇ ਸਾਂਗਲਾ ਹਿੱਲ ਜਾ ਕੇ ਥਾਣੇਦਾਰ ਦੇ ਪੇਸ਼ ਹੋ ਗਏ ਸਨ ਤੇ ਥਾਣੇਦਾਰ ਨੂੰ ਦੇਸੀ ਘਿਓ ਦਾ ਪੀਪਾ ਦੇਣ ਪਿਛੋਂ ਉਹਨਾਂ ਦੀ ਜਾਨ ਛੁੱਟ ਗਈ ਸੀਮੈਂ ਜਿਹੜੀ ਬੋਤਲ ਬੋਹੜ ਦੇ ਪੱਤਿਆਂ ਵਿਚ ਲੁਕੋ ਕੇ ਬੋਹੜ ਦੀਆਂ ਮੋਟੀਆਂ ਟਹਿਣੀਆਂ ਵਿਚ ਲੁਕਾ ਆਇਆ ਸਾਂ, ਪਿਛੋਂ ਬਾਪੂ, ਤਾਏ ਅਤੇ ਨੰਬਰਦਾਰ ਨੇ ਪਹਿਲੇ ਤੋੜ ਦੀ ਉਹ ਬੋਤਲ ਬੜੀਆਂ ਚੁਸਕੀਆਂ ਲੈ ਲੈ ਕੇ ਪੀਤੀ ਸੀ ਕਿਉਂਕਿ ਨਿੱਕੀ ਨਹਿਰ ਦੇ ਪੁਲ ਲਾਗਿਉਂ ਨਾਮ੍ਹੇ ਆਥੜੀ ਵੱਲੋਂ ਫੜੀ ਮੁਰਗਾਬੀ ਵੀ ਬਾਪੂ ਨੇ ਬੜੀ ਰੀਝ ਨਾਲ ਵਧੀਆ ਮਸਾਲੇ ਵਿਚ ਭੁੰਨੀ ਸੀ ਜਿਸ ਦੇ ਖਸਤਾ ਮੀਟ ਦੀਆਂ ਗੱਲਾਂ ਨੰਬਰਦਾਰ ਸੁਰੈਨ ਸਿੰਘ ਦਾਰੂ ਪੀਣ ਪਿਛੋਂ ਬਾਰ ਬਾਰ ਕਰ ਰਿਹਾ ਸੀ

----

ਮੇਥੋਂ ਪਿਛੋਂ ਦੋ ਦੋ ਸਾਲ ਦੀ ਵਿੱਥ ਤੇ ਹੋਏ ਮੇਰੇ ਦੋ ਛੋਟੇ ਭਰਾ ਅਜੀਤ ਤੇ ਮੋਹਨ ਜੋ ਥੋੜ੍ਹੀ ਥੋੜ੍ਹੀ ਉਮਰ ਭੋਗ ਕੇ ਮਰ ਗਏ ਸਨਇਕ ਨੂੰ ਠੰਢ ਲੱਗੀ ਸੀ ਭਾਵ ਡਬਲ ਨਮੂਨੀਆ ਹੋਇਆ ਸੀ ਕਿਉਂਕਿ ਮੈਂ ਭਾਵੇਂ ਬਹੁਤ ਛੋਟਾ ਸਾਂ ਪਰ ਮੈਨੂੰ ਏਨਾ ਯਾਦ ਹੈ ਕਿ ਹਕੀਮ ਨੇ ਕਿਹਾ ਸੀ ਕਿ ਇਹਦੇ ਲਾਗੇ ਪਾਥੀਆਂ ਦੀ ਅੱਗ ਨਾ ਬੁਝਣ ਦਿਓਇਹ ਠੰਢ ਦੇ ਘਰ ਵਿਚ ਜਾ ਚੁੱਕਾ ਹੈਹਕੀਮ ਦੇ ਦਿੱਤੇ ਕੁਸ਼ਤੇ ਵੀ ਉਹਨੂੰ ਬਚਾ ਨਾ ਸਕੇਦੂਜਾ ਭਰਾ ਮੋਹਰਕੇ ਦਾ ਤਾਪ ਚੜ੍ਹਨ ਨਾਲ ਮਰ ਗਿਆ ਸੀਉਹਨਾਂ ਦੇ ਮਰਨ ਤੋਂ ਬਾਅਦ ਮਾਂ ਉਹਨਾਂ ਦੇ ਨਾਂ ਲੈ ਲੈ ਕੇ ਉੱਚੇ ਉੱਚੇ ਵੈਣ ਪਾਉਂਦੀ ਤੇ ਰੋਂਦੀ ਰਹਿੰਦੀਇਕ ਦਿਨ ਇਕ ਸੰਤ ਬੂਹੇ ਤੇ ਬਗਲੀ ਪਾਈਂ ਖੈਰ ਮੰਗਣ ਆਇਆ ਕਹਿ ਗਿਆ ਬੀਬੀ ਹੁਣ ਮੋਹਨ ਤੇ ਜੀਤ ਨੇ ਨਹੀਂ ਮੁੜਨਾ, ਤੂੰ ਛੇਹਰਟਾ ਸਾਹਿਬ ਦੀਆਂ ਪੰਚਮੀਆਂ ਸੁੱਖਘਰ ਅੱਗੋਂ ਲੰਘਣ ਵਾਲੇ ਰਾਹੀਆਂ ਪਾਂਧੀਆਂ ਨੂੰ ਪਰਸ਼ਾਦਾ ਛਕਾਇਆ ਕਰਜਦੋਂ ਊਠਾਂ ਜਾਂ ਘੋੜਿਆਂ ਵਾਲੇ ਲੰਘਣ ਤੇ ਤੇਰੇ ਘਰ ਅੱਗੇ ਪਿੱਪਲਾਂ ਤੇ ਬੋਹੜਾਂ ਦੀ ਛਾਂ ਹੇਠਾਂ ਬੇਜ਼ਬਾਨਿਆਂ ਨੂੰ ਘੜੀ ਆਰਾਮ ਕਰਨ ਲਈ ਖਲ੍ਹਾਰਣ ਤਾਂ ਪਸੂਆਂ ਨੂੰ ਦਾਣਾ ਪਾਉਂਣਾ ਤੇ ਪਾਣੀ ਪਿਲਾਉਂਣਾ ਨਾ ਭੁਲੀਂਤੇਰੇ ਘਰ ਔਲਾਦ ਦਾ ਘਾਟਾ ਨਹੀਂ ਰਹੇਗਾ

----

ਇਹ ਗੱਲ 1944-1945 ਦੀ ਹੋ ਸਕਦੀ ਹੈਮੈਂ ਬਾਪੂ ਤੇ ਮਾਂ ਮੰਡੀ ਢਾਬਾਂ ਸਿੰਘ ਦੇ ਰੇਲਵੇ ਸਟੇਸ਼ਨ ਤੋਂ ਰੇਲ ਗੱਡੀ ਫੜ ਕੇ ਲਾਹੌਰ ਜਾਂਦੇਮੈਂ ਰਾਹ ਵਿਚ ਆਉਂਦੇ ਸਾਰੇ ਸਟੇਸ਼ਨ ਗਿਣੀ ਜਾਂਦਾ ਜਿਵੇਂ ਬਹਾਲੀਕੇ, ਸੱਚਾ ਸੌਦਾ, ਚੂਹੜਕਾਣਾ, ਚੀਚੋ ਕੀਆਂ ਮਲੀਆਂ, ਸ਼ੇਖੂਪੁਰਾ, ਸ਼ਾਹਦਰਾ, ਬਾਦਾਮੀ ਬਾਗ, ਲਾਹੌਰ ਆਦਿ ਤੇ ਇਹ ਸਾਰੇ ਸਟੇਸ਼ਨਾਂ ਦੇ ਨਾਂ ਮੈਨੂੰ ਜ਼ਬਾਨੀ ਯਾਦ ਹੋ ਜਾਂਦੇਲਾਹੌਰੋਂ ਅੰਮ੍ਰਿਤਸਰ ਵਾਲੀ ਗੱਡੀ ਪਕੜ ਕੇ ਮੁਗਲਸਰਾਏ, ਮੀਆਂ ਮੀਰ, ਅਟਾਰੀ ਤੇ ਛੇਹਰਟਾ ਸਾਹਿਬ ਸਟੇਸ਼ਨ ਆਦਿਗੱਡੀ ਅਕਸਰ ਛੇਹਰਟਾ ਸਾਹਿਬ ਨਹੀਂ ਖਲੋਂਦੀ ਸੀਅੰਮ੍ਰਿਤਸਰੋਂ ਫਿਰ ਛੇਹਰਟਾ ਸਾਹਿਬ ਆਉਣ ਲਈ ਲਾਹੌਰ ਨੂੰ ਜਾਂਦੀ ਪੈਸਿੰਜਰ ਗੱਡੀ ਫੜ ਕੇ ਛੇਹਰਟੇ ਆ ਜਾਂਦੇ ਜਿਥੇ ਛੇ ਮਾਹਲਾਂ ਵਾਲਾ ਖੂਹ ਚੱਲਦਾ ਸੀ ਤੇ ਛੇਵੀਂ ਪਾਤਸ਼ਾਹੀ ਦਾ ਗੁਰਦਵਾਰਾ ਸੀਮੈਂ ਥੱਕ ਜਾਂਦਾ ਤਾਂ ਬਾਪੂ ਮੈਨੂੰ ਆਪਣੇ ਮੋਢਿਆਂ ਤੇ ਚੁੱਕ ਲੈਂਦਾਇੰਜ ਮੋਢਿਆਂ ਤੇ ਚੜ੍ਹ ਕੇ ਮੈਨੂੰ ਪੰਚਮੀ ਦਾ ਮੇਲਾ ਵੇਖਣ ਦਾ ਬੜਾ ਸਵਾਦ ਆਉਂਦਾਮਾਂ ਪੋਣੇ ਵਿਚ ਇਸ਼ਨਾਨ ਕਰ ਕੇ ਆਪਣੀ ਸੁੱਖਣਾ ਲਾਹੁਣ ਲਈ ਗੁਰਦਵਾਰੇ ਮੱਥਾ ਟੇਕਣ ਚਲੀ ਜਾਂਦੀਮੈਨੂੰ ਛੇਹਰਟਾ ਸਾਹਿਬ ਦਾ ਏਡਾ ਵਡਾ ਖੂਹ ਸੋਹਣਾ ਵੀ ਲੱਗਦਾ ਤੇ ਡਰਾਉਣਾ ਵੀ

----

ਪੰਚਮੀ ਨਹਾ ਕੇ ਅਸੀਂ ਫਿਰ ਅਮ੍ਰਿਤਸਰ ਹਰਿਮੰਦਰ ਸਾਹਿਬ ਮੱਥਾ ਟੇਕਣ ਆਉਂਦੇ ਤੇ ਰਾਤ ਸਰਾਂ ਵਿਚ ਠਹਿਰਦੇਫਿਰ ਤਰਨ ਤਾਰਨ ਵੀ ਮੱਥਾ ਟੇਕਣ ਤੇ ਅਸ਼ਨਾਨ ਕਰਨ ਜਾਂਦੇਤਰਨ ਤਾਰਨ ਕੰਬੋਆਂ ਦਾ ਬੁੰਗਾ ਬਣਿਆ ਹੋਇਆ ਸੀ ਜਿਥੇ ਸਾਡਾ ਪੱਕਾ ਟਿਕਾਣਾ ਹੁੰਦਾਮੇਰਾ ਤਾਇਆ ਗਿਆਨੀ ਗਿਆਨ ਸਿੰਘ ਜਿਸ ਨੇ ਢਾਬਾਂ ਸਿੰਘ ਰਾਇਟ ਕੇਸ ਵਿਚ ਪਹਿਲਾਂ ਫਾਂਸੀ ਤੇ ਫਿਰ ਕਾਲੇ ਪਾਣੀ ਸਜ਼ਾ ਕੱਟੀ ਸੀ, ਪਾਠੀ ਬਣ ਕੇ ਇਸ ਬੁੰਗੇ ਵਿਚ ਰਹਿਣ ਲੱਗ ਪਿਆ ਸੀ ਤੇ ਉਹਨੇ ਇਕ ਬੜੀ ਖ਼ੂਬਸੂਰਤ ਗੋਰੀ ਚਿੱਟੀ ਖਤਰਾਣੀ ਨਾਲ ਵਿਆਹ ਕਰਵਾ ਲਿਆ ਸੀਫਿਰ ਉਹ ਬੁੰਗਾ ਛੱਡ ਬਹਾਵਲਪੁਰ ਚਲਾ ਗਿਆ ਜਿਥੇ ਉਹਨੇ ਕੁਝ ਜ਼ਮੀਨ ਲੈ ਕੇ ਵਾਹੀ ਕਰਨੀ ਸ਼ੁਰੂ ਕਰ ਦਿਤੀ ਸੀਉਹਦੀਆਂ ਦੋ ਕੁੜੀਆਂ ਇਕ ਮੇਰੇ ਹਾਣ ਦੀ ਤੇ ਦੂਜੀ ਥੋੜ੍ਹੀ ਛੋਟੀ ਸੀਆਜ਼ਾਦੀ ਘੁਲਾਟੀਆ ਹੋਣ ਕਰ ਕੇ ਉਹਦੀ ਸਾਰੀ ਬਰਾਦਰੀ ਵਿਚ ਬੜੀ ਕਦਰ ਸੀਜਦੋਂ ਕਦੇ ਤਾਏ ਦਾ ਇਹ ਪਰਿਵਾਰ ਸਾਡੇ ਬਾਰ ਵਾਲੇ ਨਵੇਂ ਪਿੰਡ ਆਉਂਦਾ ਤਾਂ ਕਈ ਕਈ ਦਿਨ ਸਾਡੇ ਘਰ ਹੀ ਠਹਿਰਦਾ ਤੇ ਤਾਇਆ ਤੇ ਬਾਪੂ ਮਾਸਟਰ ਸੁੰਦਰ ਸਿੰਘ ਲਾਇਲਪੁਰੀ ਨਾਲ ਜੋ ਸ਼ਰੀਕੇ ਚੋਂ ਮੇਰੇ ਭਰਾ ਤੇਜਾ ਸਿੰਘ ਮੋਮੀ ਦਾ ਸਹੁਰਾ ਤੇ ਭਾਬੀ ਜੀਤ ਕੌਰ ਦਾ ਪਿਤਾ ਸੀ, ਅਕਾਲੀ ਕਾਨਫਰੰਸਾਂ ਵਿਚ ਹਿੱਸਾ ਲੈਣ ਲਈ ਚਲੇ ਜਾਂਦੇਤਾਈ ਦਾ ਤੇ ਉਹਦੀਆਂ ਕੁੜੀਆਂ ਦਾ ਮੇਰੇ ਨਾਲ ਬੜਾ ਮੋਹ ਸੀ

----

ਤਰਨਤਾਰਨ ਇਸ਼ਨਾਨ ਕਰ ਕੇ ਤੇ ਮੱਥਾ ਟੇਕ ਕੇ ਅਸੀਂ ਆਪਣੇ ਪਿਛਲੇ ਨਵਾਂ ਪਿੰਡ ਪੈਦਲ ਤੁਰ ਕੇ ਆ ਜਾਂਦੇਭਾਵੇਂ ਏਸ ਪਿੰਡ ਵਿਚੋਂ ਸਾਡੇ ਸ਼ਰੀਕੇ ਦੇ ਜ਼ਿਆਦਾ ਕੰਬੋ ਬਾਰ ਵਾਲੇ ਪਿੰਡ ਨਵਾਂ ਪਿੰਡ ਚੱਕ ਨੰਬਰ 78 ਜਾ ਵਸੇ ਸਨ ਪਰ ਕੁਝ ਘਰ ਅਜੇ ਏਥੇ ਰਹਿੰਦੇ ਸਨ ਜੋ ਸਾਡੀ ਪੁਰਾਣੀ ਜ਼ਮੀਨ ਠੇਕੇ ਤੇ ਲੈ ਲੈਂਦੇ ਸਨਇੰਜ ਦੋ ਕੁ ਹਫਤਿਆਂ ਦਾ ਗੇੜਾ ਕਢ ਕੇ ਅਸੀਂ ਫਿਰ ਵਾਪਸ ਆਪਣੇ ਪਿੰਡ ਆ ਜਾਂਦੇਇਕ ਵਾਰ ਬਾਪੂ ਵਾਹੀ ਵਿਚ ਜ਼ਿਆਦਾ ਰੁੱਝਾ ਹੋਣ ਕਰ ਕੇ ਅੰਮ੍ਰਿਤਸਰ ਦੀ ਦੀਵਾਲੀ ਤੇ ਸਾਡੇ ਨਾਲ ਨਾ ਜਾ ਸਕਿਆਸ਼ਾਇਦ ਇਹ 1946 ਦੀ ਦੀਵਾਲੀ ਸੀਬਾਪੂ ਮਾਂ ਨੂੰ ਕਹਿਣ ਲਗਾ ਕਿ ਹੁਣ ਤੇਰਾ ਮੁੰਡਾ ਸਿਆਣਾ ਹੋ ਗਿਆ ਏਤੁਸੀਂ ਦੋਵੇਂ ਮਾਂ ਪੁੱਤ ਚਲੇ ਜਾਓਮੈਂ ਓਦੋਂ ਗਿਆਰਾਂ ਬਾਰਾਂ ਸਾਲਾਂ ਦੇ ਵਿਚਕਾਰ ਹੋਵਾਂਗਾਅਸੀਂ ਚਲੇ ਤਾਂ ਗਏ ਪਰ ਜੋ ਮਜ਼ਾ ਬਾਪੂ ਨਾਲ ਮੇਲਿਆਂ ਤੇ ਜਾਣ ਦਾ ਆਉਂਦਾ ਸੀ, ਉਹ ਮਾਂ ਨਾਲ ਜਾ ਕੇ ਨਹੀਂ ਸੀਮੈਂ ਜੋ ਮੰਗਦਾ ਬਾਪੂ ਉਹ ਲੈ ਕੇ ਦੇ ਦੇਂਦਾ ਪਰ ਮਾਂ ਕੁਝ ਲੈ ਕੇ ਨਾ ਦੇਂਦੀਮਾਂ ਹਰ ਵੇਲੇ ਘਬਰਾਈ ਹੋਈ ਰਹਿੰਦੀਦੀਵਾਲੀ ਤੇ ਸਵੇਰੇ ਸਵੇਰੇ ਥੋੜ੍ਹੀ ਥੋੜ੍ਹੀ ਠੰਡ ਹੋ ਜਾਂਦੀ ਸੀਮਾਂ ਮੈਨੂੰ ਅਖਾਂ ਮਲਦੇ ਨੂੰ ਗੁਰੂ ਰਾਮਦਾਸ ਸਰਾਂ ਚੋਂ ਉਠਾ ਕੇ ਜਦ ਅਜੇ ਦਿਨ ਵੀ ਨਹੀਂ ਚੜ੍ਹਿਆ ਸੀ, ਇਸ਼ਨਾਨ ਕਰਨ ਲਈ ਦੁਖ ਭੰਜਨੀ ਬੇਰੀ ਲਾਗੇ ਬਣੇ ਜਨਾਨੀਆਂ ਦੇ ਬੁੰਗੇ ਵਿਚ ਲੈ ਵੜੀ ਤੇ ਦਵਾ ਦਵ ਕੱਪੜੇ ਲਾਹ ਕੇ ਤਲਾ ਵਿਚ ਵੜ ਗਈ ਤੇ ਮੈਨੂੰ ਆਪਣੇ ਕੱਪੜਿਆਂ ਕੋਲ ਖੜ੍ਹਾ ਕਰ ਦਿਤਾਇਕ ਦਮ ਹੀ ਕਈ ਅਰਧ ਵਸਤਰ ਜ਼ਨਾਨੀਆਂ ਮੇਰੀ ਮਾਂ ਦੇ ਗਲ ਪੈ ਗਈਆਂ ਤੇ ਉੱਚੀ ਉੱਚੀ ਕਹਿਣ ਲਗੀਆਂ, “ਨੀ ਭੈਣੇ ਤੇਰਾ ਮੁੰਡਾ ਹੁਣ ਸਿਆਣਾ ਹੋ ਗਿਆ ਆਇਹਨੂੰ ਬਾਹਰ ਖਲੋਣ ਲਈ ਕਹੁਤੇ ਮਾਂ ਨੇ ਮੈਨੂੰ ਦੁਖ ਭੰਜਨੀ ਬੇਰੀ ਹੇਠਾਂ ਖਲੋਣ ਲਈ ਕਹਿ ਤੇ ਕਿਤੇ ਗੁੰਮ ਨਾ ਹੋਣ ਦੀ ਚਿਤਾਵਨੀ ਦੇ ਕੇ ਪੋਣੇ ਵਿਚੋਂ ਇਕ ਦਮ ਬਾਹਰ ਕੱਢ ਦਿੱਤਾਭਾਵੇਂ ਉਹ ਇਸ਼ਨਾਨ ਕਰ ਤੇ ਜਲਦੀ ਕੱਪੜੇ ਪਾ ਕੇ ਬਾਹਰ ਆ ਗਈ ਪਰ ਮੈਨੂੰ ਪੋਣੇ ਵਿਚੋਂ ਬਾਹਰ ਕਿਉਂ ਕੱਢ ਦਿਤਾ ਗਿਆ ਸੀਪੋਣੇ ਦੇ ਅੰਦਰ ਕੀ ਸੀ? ਇਹ ਫ਼ਰਕ ਦਾ ਪਤਾ ਮੈਨੂੰ ਉਸ ਦਿਨ ਤੋਂ ਬਾਅਦ ਹੀ ਲੱਗਾ


1 comment:

Dee said...

Momi ji tuhidiyaa jeevan gathaa bahut rochek han.Dil karda pari jaoo.
Davinder Kaur
California