ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Saturday, July 25, 2009

ਸਾਂਵਲ ਧਾਮੀ – ਕਹਾਣੀ 'ਮੱਲ੍ਹਮ’ – ਭਾਗ - 3

ਰਾਤ ਜਦੋਂ ਸੱਤਾ ਤੇ ਫ਼ਜ਼ਲਾ ਮੰਜਿਆਂ ਤੇ ਲੰਮੇ ਪੈ ਗਏ ਤਾਂ ਫ਼ਜ਼ਲੇ ਨੇ ਪੁੱਛਿਆ,“ਸੱਤਿਆ ਉਹ ਕਿਹੜੀ ਗੱਲ ਸੀ, ਜਿਨ੍ਹੇ ਜਾਨ ਤੋਂ ਪਿਆਰੇ ਮਿੱਤਰਾਂ ਨੂੰ ਜਾਨ ਦੇ ਦੁਸ਼ਮਣ ਬਣਾ ਦਿੱਤਾ ਸੀ

ਸੱਤਾ ਕੁਝ ਦੇਰ ਸੋਚਦਾ ਰਿਹਾ

ਬਸ ਕਮ-ਅਕਲੀ ਈ ਆਖ ਲੈਕਈ ਚੀਜ਼ਾਂ ਈ ਰਲ਼ ਜਾਂਦੀਆਂ,ਜਦੋਂ ਬੰਦੇ ਦੀ ਬੁੱਧ ਭ੍ਰਿਸ਼ਟ ਹੋਣੀ ਹੋਵੇ

ਐਂ ਕਰ ਤੂੰ ਆਪਣੇ ਬਾਰੇ ਈ ਦੱਸਤੂੰ ਕਿਉਂ ਤੁਰ ਗਿਆ ਸੀ ਛਵੀਆਂ ਚੰਡਣ?”

ਸੱਤਾ ਧੁਰ ਅੰਦਰ ਤੱਕ ਕੰਬ ਗਿਆ ਫ਼ਜ਼ਲੇ ਕੋਲ਼ੋਂ ਅਜਿਹੇ ਪ੍ਰਸ਼ਨ ਦੀ ਆਸ ਉਸਨੂੰ ਬਿਲਕੁਲ ਹੀ ਨਹੀਂ ਸੀ

ਉਹ ਕੁਝ ਦੇਰ ਅਤੀਤ ਦੇ ਧੁੰਦਲਕੇ ਚੋਂ ਖਿੱਲਰੇ ਹੋਏ ਵੇਰਵੇ ਇਕੱਠੇ ਕਰਦਾ ਰਿਹਾਫਿਰ ਉਹ ਹਲਕਾ ਜਿਹਾ ਖੰਘ ਕੇ ਬੋਲਿਆ,“ਲੈ ਕੇ ਤਾਂ ਉਹ ਹੋਰ ਬਹਾਨੇ ਗਏ ਸੀਗੁਰੂਆਂ ਤੇ ਸਿੰਘਾਂ ਤੇ ਮੁਸਲਮਾਨਾਂ ਦੇ ਜ਼ੁਲਮਾਂ ਤੇ ਜ਼ਿਆਦਤੀਆਂ ਦੇ ਕਿੱਸੇ ਸੁਣਾ ਕੇ ਜਜਬਾਤੀ ਜਿਹੇ ਕਰ ਲਿਆਬਸ ਮੈਂ ਅੰਨ੍ਹਾਂ ਜਿਹਾ ਹੋ ਗਿਆ ਸੀ ਐਵੇਂ ਉਹ ਚੁੱਪ ਕਰਕੇ ਫ਼ਜ਼ਲੇ ਦੇ ਹੁੰਗਾਰੇ ਦੀ ਉਡੀਕ ਕਰਨ ਲੱਗਾ।.ਫਜ਼ਲਾ ਕੁਝ ਨਾ ਬੋਲਿਆ

ਜਦੋਂ ਮੇਰੇ ਸੱਟ ਵੱਜੀ ਤਾਂ ਕੌਮ ਦੇ ਸਰਦਾਰਾਂ ਕੋਲੋਂ ਇਕ ਲੀਰ ਵੀ ਨਾ ਸਰੀਮੇਰੀ ਹੀ ਪੱਗ ਸਿਰ ਤੋਂ ਲਾਹ ਕੇ ਲਪੇਟ ਦਿੱਤੀਲੈਕੇ ਤਾਂ ਘੋੜੀ ਤੇ ਗਏ ਸੀ, ਨਕਾਰਾ ਹੋ ਗਿਆਂ ਤਾਂ ਉਵੇਂ ਤੋਰ ਦਿੱਤਾ ਪੀੜ ਨਾਲ਼ ਕਰਾਹੁੰਦੇ ਨੂੰਸਾਰੀ ਵਾਟ ਲਹੂ ਨੁੱਚੜਦਾ ਰਿਹਾ,ਮੈਂ ਕਰਾਹੁੰਦਾ ਰਿਹਾਸੱਤਾ ਦੇਰ ਚੁੱਪ ਰਿਹਾ

ਜਦੋਂ ਚਾਚੇ ਨੇ ਭਾਈਚਾਰੇ ਤੋਂ ਚੋਰੀ-ਚੋਰੀ ਆਣਕੇ ਮੇਰੇ ਮੱਲ੍ਹਮ-ਪੱਟੀ ਕੀਤੀ ਤਾਂ ਮੈਨੂੰ ਭਾਈ ਘਨ੍ਹਈਆ ਜੀ ਯਾਦ ਆਏਚਾਚਾ ਮੈਨੂੰ ਗੁਰੂ ਦਾ ਸੱਚਾ ਸਿੰਘ ਲੱਗਿਆਜੇ ਚਾਚੇ ਦੇ ਬਰੋਬਰ ਧੰਨਾ ਸਿੰਘ ਜਿਹੇ ਸਿੱਖਤਕੜੀ ਚ ਪਾ ਕੇ ਤੋਲੇ ਜਾਂਦੇ ਤਾਂ ਸੱਚੀਂ ਹਲਕੇ ਪੈ ਜਾਂਦੇਸੱਤੇ ਦੇ ਬੋਲ ਭਾਰੇ ਹੋ ਗਏ

.ਫਜ਼ਲੇ ਨੂੰ ਅੱਬਾ ਯਾਦ ਆਇਆ ਜੋ ਨੇੜੇ ਹੀ ਕਿਤੇ ਕਿਸੇ ਕਬਰ ਚ ਸੁੱਤਾ ਪਿਆ ਸੀਉਹ ਮਾਣ ਨਾਲ਼ ਭਰ ਗਿਆਦੂਜੀ ਸਵੇਰ ਅੱਖ ਖੁੱਲ੍ਹਦੇ ਸਾਰ ਹੀ ਫ਼ਜ਼ਲੇ ਨੇ ਸੱਤੇ ਕੋਲੋਂ ਪੁਛਿਆ,“ਮੀਏਂ ਦਾ ਤਾਂ ਸਾਰਾ ਪਰਿਵਾਰ ਈ ਮਾਰਿਆ ਗਿਆ ਸੀ ਨਾ?”

ਨਹੀਂਇਸ ਨਿੱਕੇ ਜਿਹੇ ਜਵਾਬ ਨੇ ਫ੍ਹਜ਼ਲੇ ਦਾ ਦਿਲ ਕੰਬਾ ਦਿੱਤਾ

ਮੀਆਂ ਤੇ ਬੇਗਮ ਤਾਂ ਮਾਰੇ ਗਏ ਸਨਨਫੀਸਾ ਹੈਗੀ ਆਚੱਬੇਵਾਲ ਵੱਸਦੀ ਆ ਕਿਸੇ ਜੱਟ ਦੇ

ਸੱਤੇ ਨੇ ਤਾਂ ਸਹਿਜ-ਭਾਵ ਹੀ ਕਿਹਾ ਸੀ,ਪਰ.ਫਜ਼ਲੇ ਦੇ ਦਿਲ ਦਾ ਰੁੱਗ ਭਰਿਆ ਗਿਆਉਹ ਉੱਠ ਕੇ ਬੈਠ ਗਿਆ ਤੇ ਠੰਢਾ ਹਉਕਾ ਭਰਦਿਆਂ ਬੋਲਿਆ,“ਸੱਤਿਆ ਮੈਂ ਮਿਲਣਾ ਚਾਹੁੰਦਾ ਆਂ ਨਫੀਸਾ ਨੂੰ

ਸੱਤੇ ਨੇ ਆਪਣੇ ਪੁੱਤਰ ਅਮੋਲਕ ਸਿੰਘ ਨੂੰ ਆਵਾਜ਼ ਮਾਰ ਕੇ ਕੋਲ਼ ਬਿਠਾ ਲਿਆਅਮੋਲਕ ਚੱਬੇਵਾਲ ਨੇੜਲੇ ਕਿਸੇ ਪਿੰਡ ਦੇ ਸਕੂਲ ਚ ਸਾਇੰਸ ਮਾਸਟਰ ਸੀ

ਕਾਕਾ ਧਿਆਨ ਨਾਲ਼ ਸੁਣਚੱਬੇਆਲ ਦੇ ਲਹਿੰਦੇ ਪਾਸੇ,ਚੌਧਰੀ ਸਰਦਾਰੇ ਦੇ ਘਰ ਕੋਲ਼,ਜਿੱਥੇ ਪੰਡਤਾਂ ਦੀ ਛੱਤੀਉ ਖੂਹੀ ਆਉਹਦੇ ਸੱਜੇ ਹੱਥ,ਡੇਕ ਆਲ਼ੇ ਘਰ ਜਾਣਾ ਆ ਤੂੰਮਿੰਦਰ ਸਿੰਘ ਜੱਟ ਦਾ ਘਰ ਆ ਉਹਉਹਦੇ ਘਰੋਂ ਆ ਨਫੀਸਾਂਏਸ ਪਿੰਡ ਦੀ ਧੀਸੱਚ ਕੋਈ ਹੋਰ ਨਾਂ ਰੱਖਿਆ ਹੋਣਾ ਉਹਨੇਉਹਨੂੰ ਆਖੀਂ ਫ਼ਜ਼ਲਾ ਆਇਆ, ਹਕੀਮਾਂ ਦਾ,ਪਾਕਿਸਤਾਨੋਂ,ਤੈਨੂੰ ਮਿਲਣਾ ਚਾਹੁੰਦਾਸਾਇਕਲ ਪਿੱਛੇ ਬਿਠਾਲ ਲਿਆਈ,ਜੇ ਮੰਨੇ ਤਾਂ

ਸੱਤਾ ਪੁੱਤਰ ਨੂੰ ਸਮਝਾਉਂਦਾ ਰਿਹਾ ਤੇ ਫ਼ਜ਼ਲਾ ਅੱਖਾਂ ਬੰਦ ਕਰਕੇ ਅਤੀਤ ਵਲ ਪਰਤਦਾ ਗਿਆ

ਖਿੜਕੀ ਚੋਂ ਝਾਕਦਾ ਇਕ .ਖੂਬਸੂਰਤ ਚਿਹਰਾ,ਥੱਪੜਾਂ ਦੀ ਗੂੰਜ,ਸੰਤਾਲੀ ਦੀ ਕਤਲੋ-ਗਾਰਤ ਤੇ ਲੰਬੇ ਵਿਛੋੜੇ

----

ਦੁਪਹਿਰੋਂ ਬਾਅਦ ਦੱਸੀਆਂ ਨਿਸ਼ਾਨੀਆਂ ਮੇਲਦਾ ਅਮੋਲਕ ਧਰੇਕ ਵਾਲ਼ੇ ਘਰ ਅੱਗੇ ਪਹੁੰਚ ਗਿਆਧਰੇਕ

ਛਾਵੇਂ ਡੱਠੇ ਮੰਜੇ ਤੇ ਇਕ ਬਜ਼ੁਰਗ ਆਦਮੀ ਬਿਮਾਰਾਂ ਵਾਂਗ ਨਿਢਾਲ ਪਿਆ ਸੀਨੇੜਲੀ ਮੰਜੀ ਤੇ ਬੈਠੀ ਔਰਤ ਉਸਨੂੰ ਪੱਖੀ ਝੱਲ ਰਹੀ ਸੀ

ਦਸਤਕ ਸੁਣਦਿਆ ਉਹ ਉਠ ਪਈ ਤੇ ਦਰਾਂ ਵਲ ਆਉਂਦਿਆਂ ਬੋਲੀ,“ਕੌਣ ਆ ਵੇ ਭਾਈ?”

ਉੱਚੀ-ਲੰਬੀ,ਤਿੱਖੇ ਨੈਣ-ਨਕਸ਼, ਮੋਟੀਆਂ ਨੀਲੀਆਂ ਅੱਖਾਂ, ਗੋਰੇ ਨਿਛੋਹ ਰੰਗ ਤੇ ਗੱਠਵੇਂ ਸਰੀਰ ਵਾਲ਼ੀ ਕੋਈ ਪਚਵੰਜਾ-ਸੱਠ ਸਾਲਾਂ ਦੀ ਔਰਤ ਦਰਾਂ ਚ ਆਣ ਖੜੀ ਹੋ ਗਈ ਸੀ

ਤੁਹਾਡਾ ਈ ਨਾਂ ਨਫੀਸਾਂ ਆ ਬੀਬੀ ਜੀ?” ਇਸ ਸਵਾਲ ਨੇ ਔਰਤ ਨੂੰ ਕੰਬਾ ਕੇ ਰੱਖ ਦਿੱਤਾ ਸੀ

ਨਾ ਪੁੱਤਰਾ ਮੈਂ ਤਾਂ ਜੋਗਿੰਦਰ ਕੌਰ ਆਂਨਫੀਸਾਂ ਤੇ ਪਿਛਲੇ ਚਾਲ਼ੀ ਸਾਲਾਂ ਤੋਂ ਕਾਬਜ਼ ਹੋਈ ਜੋਗਿੰਦਰ ਕੌਰ ਦੇ ਬੋਲ ਥਿੜਕ ਗਏ

ਮੈਂ ਨਾਰੂ ਨੰਗਲੋਂ ਆਇਆ ਸੀ ਸੁਨੇਹਾ ਲੈ ਕੇਘਰ ਤਾਂ ਇਹੀ ਦੱਸਿਆ ਸੀਚੰਗਾ ਜੀ ਮਾਫ਼ ਕਰਨਾ

ਅਮੋਲਕ ਪਿਛਾਂਹ ਹਟਣ ਲੱਗਾ ਤਾਂ ਔਰਤ ਦੀਆਂ ਅੱਖਾਂ ਚ ਅੱਥਰੂ ਛਲਕ ਆਏ

ਆ ਜਾ ਪੁੱਤਰਾਚੁੰਨੀ ਦੇ ਲੜ ਨਾਲ਼ ਅੱਥਰੂ ਪੂੰਝਦਿਆਂ ਉਹ ਬੋਲੀ

ਤੂੰ ਸੁਨੇਹਾ ਦੇ ਪੁੱਤਰਾਮੈਂ ..ਮੈਂ ਉਹੀ ਆਂ ਜਿਹਦਾ ਨਾਂ ਨਹੀਂ ਲੈਣਾ

ਪਾਕਸਤਾਨੋਂ ਫ਼ਜ਼ਲਾ ਚਾਚਾ ਆਇਆ ਹਕੀਮਾਂ ਦਾਤੁਹਾਨੂੰ ਮਿਲਣਾ ਚਾਹੁੰਦਾਮੈਂ ਤੁਹਾਨੂੰ ਲੈਣ ਆਇਆਂ

ਔਰਤ ਦਾ ਸਿਰ ਚਕਰਾ ਗਿਆਉਸਨੇ ਡਿਗਣੋਂ ਬਚਣ ਦੇ ਲਈ ਚੁਗਾਠ ਦਾ ਸਹਾਰਾ ਲਿਆ ਤੇ ਕੁਝ ਪਲ ਅਹਿੱਲ ਖੜ੍ਹੀ ਰਹੀ

ਆਜਾ ਲੰਘ ਆ ਪੁੱਤਰਾ..!ਉਹ ਚਾਣਚੱਕ ਬੋਲੀਜਿਉਂ ਕਿਸੇ ਸੁਪਨੇ ਚੋਂ ਜਾਗੀ ਹੋਵੇ

ਬਾਰ੍ਹ ਕ੍ਹਾਤੋਂ ਖੜਾਂਆ ਜਾ ਬਹਿ ਜਾ ਮੰਜੀ ਤੇ” ..ਤੇ ਥੱਕੇ ਜਿਹੇ ਕਦਮਾਂ ਨਾਲ਼ ਬਜ਼ੁਰਗ ਵਲ ਤੁਰ ਪਈ

ਕੌਣ ਆਂ ਜਿੰਦਰ ਕੁਰੇਬਜ਼ੁਰਗ ਦੀ ਅਵਾਜ਼ ਚ ਗੜ੍ਹਕਾ ਕਾਇਮ ਸੀ

ਮੁੰਡਾ ਆਇਆ ਨਾਰੂ ਨੰਗਲੋਂ ਸੁਨੇਹਾ ਲੈ ਕੇਮੇਰਾ ਵੀਰਾ ਆਇਆ ਪਾਕਸਤਾਨੋਂਉਸਦਾ ਗੱਚ ਭਰ ਆਇਆ

ਅੱਛਾ!ਬਜ਼ੁਰਗ ਹੈਰਾਨ ਹੋ ਕੇ ਬੋਲਿਆ

ਤੇਰਾ ਭਰਾ?ਤੂੰ ਦੱਸਿਆ ਨਹੀਂ ਕਦੇ ਭਾਈ

ਪਿੰਡੋਂ ਆਂਮੇਰੀਆਂ ਸਹੇਲੀਆਂ ਦਾ ਭਰਾ ਫ਼ ਜ਼ਲਦੀਨ ਹਕੀਮਾਂ ਦਾਉਸ ਔਰਤ ਵਿਚਲੀ ਜੋਗਿੰਦਰ ਕੌਰ ਤੇ ਨਫੀਸਾਂ ਆਪੋ ਵਿਚ ਉਲਝ ਪਈਆਂਇਕ ਦਾ ਮੋਹ ਜਾਗਿਆ ਤਾਂ ਦੂਸਰੀ ਜਿਉਂ ਸਫਾਈਆਂ ਦੇਣ ਲੱਗ ਪਈਅਮੋਲਕ ਨੂੰ ਮੰਜੀ ਤੇ ਬਿਠਾ ਕੇ ਔਰਤ ਕਮਰੇ ਅੰਦਰ ਚਲੀ ਗਈ

ਆਹਾ ਯਾਦ ਆਇਆ! ਕਰਮਦੀਨ ਦਾ ਮੁੰਡਾਫਿਰ ਅਚਾਨਕ ਉਸਦੀ ਬੰਦਾ ਪਛਾਣਨ ਦੀ ਇਹ ਖੁਸ਼ੀ ਉਦਾਸੀ ਚ ਬਦਲ ਗਈ

ਦੇਵਤਾ ਬੰਦਾ ਸੀ ਕਰਮਦੀਨਉਦ੍ਹੇ ਸਭ ਨਾਲੋਂ ਵੱਧ ਛਵੀਆਂ ਮੈਂ ਮਾਰੀਆਂ ਸੀਇਹ ਕਹਿਕੇ ਉਸਨੇ ਨਜ਼ਰ ਅਮੋਲਕ ਦੇ ਚਿਹਰੇ ਤੇ ਟਿਕਾ ਦਿੱਤੀ

ਦੇਖ ਲੈ ਮੁੰਡਿਆ,ਅੱਜ ਮੰਜੇ ਤੇ ਪਏ ਆਂ ਮਿੱਟੀ ਦੀ ਢੇਰੀ ਹੋ ਕੇਕਦੇ ਹਵਾਚ ਉਡਦੇ ਫਿਰਦੇ ਸੀਤੇਰੇ ਪਿੰਡੋਂ ਮੈਂ ਇਹਨੂੰ ਇੱਕੋ ਬਾਂਹ ਨਾਲ਼ ਚੁੱਕ ਕੇ ਘੋੜੀ ਤੇ ਸੁੱਟ ਲਿਆਂਦਾ ਸੀਸੌ ਪਿੰਡ ਚ ਇਹਦੇ ਅਰਗੀ ਸੋਹਣੀ ਨਹੀਂ ਸੀ ਕੋਈ ਉਦੋਂਸੋਚਿਆ ਤਾਂ ਏਹੋ ਸੀ ਕਿ ਮਜ਼ੇ ਲੁੱਟ ਕੇ ਅਗਾਂਹ ਤੋਰ ਦਿਆਂਗੇ,ਪਰ ਇਹਦੇ ਹੁਸਨ ਨੇ ਮੈਨੂੰ ਕੀਲ ਲਿਆਇਹ ਵੀ ਆਖਣ ਲੱਗੀ ਹੱਥੀਂ ਮਾਰਦੇ,ਥਾਂ-ਕੁਥਾਂ ਖੱਜਲ-ਖੁਆਰ ਹੋਣ ਲਈ ਨਾ ਛੱਡੀਂ

ਔਰਤ ਦੇ ਪੈਰਾਂ ਦੀ ਅਵਾਜ਼ ਸੁਣ ਕੇ ਉਹ ਬਿੰਦ ਕੁ ਲਈ ਚੁੱਪ ਕਰ ਗਿਆਔਰਤ ਅਮੋਲਕ ਨੂੰ ਪਾਣੀ ਦਾ ਗਿਲਾਸ ਦੇ ਕੇ ਮੁੜ ਗਈ

ਰੱਜ ਕੇ ਸੇਵਾ ਤੇ ਲੋਹੜੇ ਦੀ ਸੇਵਾ ਕੀਤੀ ਆ ਵਿਚਾਰੀ ਨੇਬੜੀ ਨੇਕ ਰੂਹ ਆ ਵਿਚਾਰੀ

ਬਜ਼ੁਰਗ ਨੂੰ ਜਿਉਂ ਕੋਈ ਮਸਾਂ-ਮਸਾਂ ਮਿਲਿਆ ਹੋਵੇ ਗੱਲਾਂ ਸੁਣਾਉਣ ਨੂੰਫਿਰ ਉਸਦੀਆਂ ਮਾਣ-ਮੱਤੀਆਂ ਗੱਲਾਂਚ ਅਚਾਨਕ ਇਕ ਸੋਗ ਆਣ ਰਲਿਆ

ਯਾਦ ਰੱਖੀ ਜਵਾਨਾ,ਕਿਸੇ ਨੂੰ ਉਜਾੜ ਕੇ ਕੋਈ ਅਬਾਦ ਨਹੀਂ ਹੋ ਸਕਦਾਦੇਖ ਲੈ ਘਰ ਦਾ ਨਾਲ਼ੇ ਸਾਡਾ ਹਾਲਲੁੱਟੀਆਂ ਸ਼ੈਆਂ ਚੋਂ ਇਕ ਜਿੰਦਰ ਕੋਰ ਨੇ ਹੀ ਵਫ਼ਾ ਕੀਤੀ ਆ ਬੱਸਚੰਗੇ-ਭਲੇ ਸਿਆੜ ਸੀ,ਐਵੇਂ ਭੋਖੜਾ ਪੈ ਗਿਆਸੰਤਾਲੀ ਚ ਤਾਂ ਮੈਂ ਸਾਰਾ ਘਰ ਈ ਭਰ ਲਿਆ ਸੀਚਲੋ ਲੁੱਟੀਆਂ ਚੀਜ਼ਾਂ ਨੇ ਤਾਂ ਝਾਣਾ ਈ ਸੀ,ਨਾਲ਼ ਹੋਰ ਬੜਾ ਕੁਝ ਚਲਾ ਗਿਆਇਕ ਮੁੰਡਾ ਹੋਇਆ ਸੀ ਉਹ ਵੀ ਤੁਰਦਾ ਬਣਿਆਬੱਚੇ ਦੀ ਅਵਾਜ਼ ਸੁਣਨ ਲਈ ਸਾਰੀ ਉਮਰ ਕੰਨ ਤਰਸਦੇ ਰਹੇਜਦੋਂ ਬੰਦਾ ਅੰਨ੍ਹਾ ਜਿਹਾ ਹੋਇਆ ਹੁੰਦਾ ਏ ਨਾ ਪੁੱਤਰਾ,ਅਕਾਲ ਪੁਰਖ ਉਸਨੂੰ ਦੇਖ ਰਿਹਾ ਹੁੰਦਾਸਮਝ ਨਹੀਂ ਆਉਂਦੀ ਕਿ ਚਲੋ ਮੈਂ ਤਾਂ ਸੌ ਪਾਪ ਕੀਤੇ ਹੋਣਗੇ,ਪਰ ਏਸ ਵਿਚਾਰੀ ਦਾ ਕੀ ਦੋਸ਼ ਸੀ!

ਬਜ਼ੁਰਗ ਦਾ ਗੱਚ ਭਰ ਆਇਆਉਸਦਾ ਸਿਰ ਕੰਬਣ ਲੱਗ ਪਿਆਕੁਝ ਦੇਰ ਉਸ ਕੋਲੋਂ ਇਕ ਬੋਲ ਵੀ ਨਾ ਬੋਲਿਆ ਗਿਆਔਰਤ ਆਈ ਤੇ ਅਮੋਲਕ ਨੂੰ ਚਾਹ ਦਾ ਗਿਲਾਸ ਫੜਾ ਕੇ ਬਜ਼ੁਰਗ ਦੇ ਸਿਰਾਹਣੇ ਖੜ੍ਹ ਕੇ ਹੌਲ਼ੀ ਜਿਹੀ ਬੋਲੀ,“ਜਾ ਆਵਾਂ ਫੇ ਜੇ ਤੁਸੀਂ ਆਖੋਂ ਤਾਂ?” ਉਸਦੀ ਅਵਾਜ਼ ਚ ਇਕ ਤਰਲਾ ਸੀ

ਜਾ ਆ,ਮਿਲ ਆਇਨ੍ਹਾਂ ਬੋਲਾਂ ਚ ਪੀੜ ਸੀ,ਹਮਦਰਦੀ ਸੀ,ਪਛਤਾਵਾ ਸੀ

ਬਜ਼ੁਰਗ ਤੋਂ ਇਜ਼ਾਜਤ ਲੈ ਕੇ ਔਰਤ ਮੁੜ ਦਲਾਨ ਅੰਦਰ ਚਲੀ ਗਈ

ਬਸੀ ਜੌੜੇ ਦਾ ਵਾਕਿਆ ਆ ਪੁੱਤਰਾਬਜ਼ੁਰਗ ਨੇ ਫਿਰ ਤੋਂ ਗੱਲ ਸ਼ੁਰੂ ਕਰ ਲਈ“...ਬੜੀ ਆਹਲਾ ਜਨਾਨੀ ਸੀ ਪਠਾਣਾਂ ਦੀਕੁੱਛੜ ਉਹਦੇ ਸੱਤ ਕੁ ਮਹੀਨਿਆਂ ਦਾ ਮੁੰਡਾਜੱਟ ਟੁੱਟ ਕੇ ਪੈ ਗਏਧੰਨਾ ਕਹਿਣ ਲੱਗਾ ਆਪਸ ਚ ਨਾ ਲੜ ਪਿਓਜਿਹੜਾ ਮੁੰਡਾ ਕੰਧ ਚ ਮਾਰੂ,ਜਨਾਨੀ ਉਹਦੀਬਾਕੀ ਤਾਂ ਇਕ ਪਲ ਲਈ ਸੋਚਣ ਲਗ ਪਏਮੈਂ ਅੱਖ ਦੇ ਫੋਰ ਚ ਮੁੰਡਾ ਜਨਾਨੀ ਦੀਆਂ ਕੰਬਦੀਆਂ ਬ੍ਹਾਵਾਂ ਚੋਂ ਧੂਹ ਕੇ, ਲੱਤੋਂ ਫੜਿਆ ਤੇ ਕੰਧ ਤੇ ਪਟਕਾ ਮਾਰਿਆ

ਓਹ ਹੋ ਹੋ! ਵਿਚਾਰੇ ਦੀ ਲੇਰ ਵੀ ਅੱਧ ਚ ਈ ਟੁੱਟ ਗਈਇਹ ਕਹਿੰਦਿਆ ਬਜ਼ੁਰਗ ਦੇ ਚਿਹਰੇ ਦਾ ਮਾਸ ਝੁਰੜੀਆਂ ਦੀ ਮੁੱਠ ਬਣ ਕੇ ਰਹਿ ਗਿਆ

ਮੇਰਾ ਪੁੱਤ ਵੀ ਓਨਾ ਕੁ ਸੀ ਜਦੋਂ ਪੂਰਾ ਹੋਇਆਕੰਬਦੀ ਧੌਣ ਘੁੰਮਾ ਕੇ ਉਸਨੇ ਚਿਹਰਾ ਮੈਲ਼ੇ ਜਿਹੇ ਸਿਰਾਹਣੇ ਚ ਦੇ ਲਿਆ ਤੇ ਬੱਚਿਆਂ ਵਾਂਗ ਹਟਕੋਰੇ ਭਰਨ ਲੱਗਾ

ਅਮੋਲਕ ਉਸਨੂੰ ਚੁੱਪ-ਚਾਪ ਵੇਖਦਾ ਰਿਹਾ

ਦੇਖੀਂ ਪੁੱਤਰਾ ਮੈਂ ਕੀੜੇ ਪੈ ਕੇ ਮਰਨਾਹੋਸ਼ ਚ ਆਉਂਦਿਆਂ ਉਹ ਥੋੜਾ ਠਰੰਮੇ ਨਾਲ਼ ਬੋਲਿਆ ਤੇ ਧਰੇਕ ਦੀ ਟਾਹਣੀ ਤੇ ਪਏ ਆਲ੍ਹਣੇ ਵਲ ਵੇਖਣ ਲੱਗ ਪਿਆ

ਘੁੱਗੀ ਦਾ ਆਲ੍ਹਣਾ ਆਇਕ ਕਾਂ ਰੋਜ ਹਮਲਾ ਕਰਦਾ, ਆਂਡੇ ਪੀਣ ਲਈਮੈਂ ਇਹਦੀ ਰਾਖੀ ਕਰਦਾ ਰਹਿੰਦਾਂ ਪੁੱਤਰਾਉਸਨੇ ਅੱਖਾਂ ਝੁਕਾ ਲਈਆਂ ਤੇ ਬਹੁਤ ਹੀ ਧੀਮੀ ਅਵਾਜ਼ ਚ ਸਹਿਜ-ਭਾਵ ਬੋਲਿਆ,“ਮੈਂ ਵੀ ਮਰ ਕੇ ਕਾਂ ਬਣਨਾਤੇ ਅੱਖਾਂ ਮੀਟ ਕੇ ਡੂੰਘੀਆਂ ਸੋਚਾਂ ਚ ਲੱਥ ਗਿਆ

ਚੱਲੀਂ ਆਂ ਜੀ ਫੇਰ ਮੈਂਔਰਤ ਦੀ ਅਵਾਜ਼ ਸੁਣ ਉਸਨੇ ਤ੍ਰਭਕ ਕੇ ਅੱਖਾਂ ਖੋਹਲੀਆਂ

ਜਾ ਆ ਜਿੰਦਰ ਕੁਰੇਇਕ ਤਾਂ ਫਜਲੇ ਕੋਲੋਂ ਮੇਰੇ ਵਲੋਂ ਮਾਫੀ ਮੰਗੀ ਤੇ ਦੂਜਾ ਉਹਨੂੰ ਆਖੀਂ ਕਿ ਜਦੋਂ ਦੇ ਤੁਸੀਂ ਤੁਰ ਗਏ ਓ,ਉਦੋਂ ਤੋਂ ਸਹੁਰੀ ਦੇ ਜ਼ਖ਼ਮਾਂ ਤੇ ਅੰਗੂਰ ਆਉਣਾ ਈ ਭੁੱਲ ਗਿਆਇਹ ਕਹਿੰਦਿਆਂ ਉਸਨੇ ਕਚੀਚੀ ਜਿਹੀ ਵੱਟ ਕੇ ਖੱਬੀ ਲੱਤ ਤੇ ਲਪੇਟੇ ਕੱਪੜੇ ਤੋਂ ਮੱਖੀਆਂ ਉਡਾਈਆਂਨਾਰੂ ਨੰਗਲ ਵਲ ਜਾਂਦਿਆਂ ਸਾਇਕਲ ਪਿੱਛੇ ਬੈਠੀ ਜੋਗਿੰਦਰ ਕੌਰ ਹੌਲ਼ੀ-ਹੌਲ਼ੀ ਨਫੀਸਾਂ ਚ ਰੂਪਾਂਤਰਿਤ ਹੁੰਦੀ ਗਈਉਸਨੇ ਪਿੰਡ ਬਾਰੇ ਪੁੱਛਿਆਸਾਇਕਲ ਸਵਾਰ ਤੇ ਉਸਦੇ ਪਰਿਵਾਰ ਬਾਰੇ ਪੁੱਛਿਆਉਹ ਅੱਬਾ ਦੇ ਰੋਹਬ,ਅੰਬਾਂ ਦੇ ਬਾਗਾਂ,ਸਹੇਲੀਆਂ ਤੇ ਮਾਣੀਆਂ ਬਾਦਸ਼ਾਹਤਾਂ ਦੀਆਂ ਗੱਲਾਂ ਕਰਦੀ ਰਹੀ

ਦੇਖ ਲਓ ਸਮਿਆਂ ਦੇ ਰੰਗ! ਕੀ-ਕੀ ਕੌਤਕ ਰਚਾਏ ਵਾਖਰੂ ਨੇਅੱਬਾ ਨੇ ਹਵੇਲੀ ਤੋਂ ਪੈਰ ਨਾ ਬਾਹਰ ਪੌਣ ਦੇਣਾਕਿਤੇ ਬੁਰਕਿਆਂ ਚ ਰਹਿਣਾਕਿੱਦਾਂ ਰੁਲਣਾ ਪਿਆ!

----

ਇਸ ਗੱਲ ਤੋਂ ਬਾਅਦ ਉਹ ਹੋਰ ਕੋਈ ਗੱਲ ਨਾ ਕਰ ਸਕੀਬਚਦੀ ਵਾਟ ਸਿਸਕੀਆਂ ਭਰਦੀ ਰਹੀ ਤੇ ਅੱਥਰੂ ਪੂੰਝਦੀ ਰਹੀ।.ਫਜ਼ਲੇ ਕੋਲ਼ ਪਹੁੰਚ ਕੇ ਹਉਕਿਆਂ ਤੇ ਹਟਕੋਰਿਆਂ ਚ ਇਉਂ ਡੁੱਬੀ ਕਿ ਕੁਝ ਦੇਰ ਉਸ ਕੋਲੋਂ ਕੁਝ ਵੀ ਬੋਲਿਆ ਨਾ ਗਿਆ

.ਫਜ਼ਲੇ ਨੇ ਉਸਦੇ ਸਿਰ ਤੇ ਹੱਥ ਰੱਖਿਆ ਤਾਂ ਉਸਦੀਆਂ ਧਾਹਾਂ ਨਿਕਲ ਗਈਆਂ

ਦੇਖ ਲੈ ਵੀਰਾ!ਇਹ ਕਹਿ ਕੇ ਉਹ ਫ਼ਜ਼ਲੇ ਦੇ ਮੋਢੇ ਨਾਲ਼ ਲੱਗ ਗਈ

ਜੋ ਅੱਲਾ ਨੂੰ ਮਨਜ਼ੂਰ ਸੀ ਉਹੀ ਹੋਇਆਹੌਸਲਾ ਰੱਖਫ਼ਜ਼ਲੇ ਨੇ ਦਿਲਾਸਾ ਦਿੰਦਿਆਂ ਬਾਂਹ ਦਾ ਸਹਾਰਾ ਦੇ ਕੇ ਉਸਨੂੰ ਮੰਜੇ ਤੇ ਬਿਠਾ ਦਿੱਤਾ

ਕਿਹੜਾ ਅੱਲਾ? ਮੈਥੋਂ ਤਾਂ ਅੱਲਾ ਵੀ ਖੋਹ ਲਿਆ ਵਕਤਾਂ ਨੇ

ਉਹ ਫਿਰ ਰੋਣ ਲੱਗ ਪਈਸੱਤੇ ਦੀ ਪਤਨੀ ਨੇ ਉਸਨੂੰ ਪਾਣੀ ਦਾ ਗਿਲਾਸ ਫੜਾਇਆ ਤੇ ਕੋਲ਼ ਬੈਠ ਕੇ ਧਰਵਾਸ ਦੇਣ ਲੱਗੀਥੋੜੀ ਦੇਰ ਬਾਅਦ ਉਹ ਸ਼ਾਂਤ ਹੋ ਗਈ ਤੇ ਨਿੱਕੀਆਂ-ਨਿੱਕੀਆਂ ਗੱਲਾਂ ਕਰਨ ਲੱਗ ਪਈਉਸਨੇ ਫ਼ਜ਼ਲੇ ਦੀ ਮਾਂ ਅਤੇ ਭੈਣਾਂ ਬਾਰੇ ਪੁੱਛਿਆਪਿੰਡ ਦੇ ਹੋਰਨਾਂ ਵਾਸੀਆਂ ਬਾਰੇ ਪੁੱਛਿਆ

ਜਦੋਂ ਫ਼ਜ਼ਲੇ ਨੇ ਉਸਦੇ ਪਤੀ ਬਾਰੇ ਪੁੱਛਿਆ ਤਾਂ ਉਹ ਬੋਲੀ, “ਫੇਰ ਵੀ ਚੰਗਾ ਨਿਕਲਿਆ ਵੀਰਾਥਾਂ-ਕੁਥਾਂ ਨਹੀਂ ਰੋਲਿਆਪੂਰਾ ਮਾਣ-ਸਤਿਕਾਰ ਦਿੱਤਾਹੁਣ ਤੇ ਮੰਜੇ ਤੇ ਪਿਆਲੱਤ ਤੇ ਜੜ੍ਹਾਂ ਵਾਲ਼ਾ ਫੋੜਾ ਨਿਕਲਿਆ ਸੀ,ਵਿਗੜਦਾ ਹੀ ਗਿਆਉਹਨੂੰ ਕੁਸ਼ ਨਾ ਹੋਵੇ ਵੀਰਾਔਰਤ ਦਾ ਗੱਚ ਭਰ ਆਇਆ

ਉਹਦੇ ਬਿਨਾ ਮੇਰਾ ਕੌਣ ਏ ਜੱਗ ਜਹਾਨ ਤੇ

ਫ਼ਜ਼ਲਾ ਉੱਠਿਆ ਤੇ ਕਮਰੇ ਅੰਦਰ ਚਲਾ ਗਿਆਉਹ ਵਾਪਸ ਪਰਤਿਆ ਤਾਂ ਉਸਦੇ ਹੱਥ ਚ ਮੱਲ੍ਹਮ ਦੀ ਡੱਬੀ ਸੀ

ਲੈ ਨਫੀਸਾਂ,ਦੋ-ਚਾਰ ਵਾਰ ਲਾਈਂਦੇਖੀਂ ਰਾਮ ਆਉਂਦਾਕਹੇ ਤਾਂ ਮੈਂ ਕੱਲ੍ਹ ਗੇੜਾ ਮਾਰ ਕੇ ਆਪ ਦੇਖ ਲਵਾਂ?”

ਮੱਲ੍ਹਮ ਦੀ ਡੱਬੀ ਜੋਗਿੰਦਰ ਕੌਰ ਨੇ ਚੁੰਨੀ ਦੇ ਲੜ ਬੰਨਦਿਆਂ ਵਿਚਾਰਿਆਂ ਵਾਂਗ ਬੋਲੀ, ਗੁੱਸਾ ਨਾ ਕਰੀਂ ਵੀਰਾ, ਚਾਲ਼ੀ ਸਾਲ ਹੋ ਗਏ ਮੈਨੂੰ ਜੱਟੀਆਂ ਚ ਜੱਟੀ ਬਣਨ ਨੂੰ ਦੇ ਲਈਤੂੰ ਆਇਆਂ ਤਾਂ ਲੋਕ ਫਿਰ ਕਬਰਾਂ ਪੁੱਟਣਗੇ,ਮੁਰਦੇ ਉਖਾੜਨਗੇਮੁੜ ਮਿਹਣੇ ਸੁਣਨੇ ਪੈਣਗੇ ਦਰਾਣੀਆਂ-ਜਿਠਾਣੀਆਂ ਤੇ ਹੋਰ ਸ਼ਰੀਕਣਾਂ ਕੋਲੋਂਦੇਖ ਲੈ ਵੀਰਾ ਨਿਕਰਮੀ ਭੈਣ ਦੀਆਂ ਮਜ਼ਬੂਰੀਆਂਉਹ ਉਦਾਸ ਹੋ ਕੇ ਚੁੱਪ ਕਰ ਗਈ

ਮੈਂ ਸਭ ਸਮਝਦਾਂਤੂੰ ਫਿਕਰ ਨਾ ਕਰ ਨਫੀਸਾਂਅਮੋਲਕ ਪਹੁੰਚਾ ਦਊ ਹੋਰ ਮੱਲ੍ਹਮਕੁਸ਼ ਨਹੀਂ ਹੁੰਦਾ ਤੇਰੇ ਸਰਦਾਰ ਨੂੰਫ਼ਜ਼ਲੇ ਨੇ ਹੌਸਲਾ ਦਿੰਦਿਆ ਕਿਹਾਨਫੀਸਾਂ ਨੇ ਫ਼ਜ਼ਲੇ ਨੂੰ ਉਸਦੀ ਪਤਨੀ ਤੇ ਬੱਚਿਆਂ ਦਾ ਹਾਲਚਾਲ ਅਤੇ ਉਹਨਾਂ ਦੇ ਨਾਵਾਂ ਬਾਰੇ ਪੁੱਛਿਆ

ਮੁੰਡਿਆਂ ਦੇ ਦਿਲਸ਼ਾਦ ਤੇ ਬਸ਼ੀਰ,ਤੇ ਧੀ ਦਾਉਹ ਇਕ ਪਲ ਲਈ ਰੁਕਿਆ

ਤੇਰੇ ਵਾਲ਼ਾ ਈ ਆ ਨਫੀਸਾਂਤੇ ਫ਼ਜ਼ਲੇ ਨੇ ਸਿਰ ਝੁਕਾ ਲਿਆ

ਨਫੀਸਾਂ ਉਸਨੂੰ ਧੀ ਦੇ ਨਾਂ ਦਾ ਸਬੱਬ ਤਾਂ ਪੁੱਛਣਾ ਚਾਹੁੰਦੀ ਸੀ,ਪਰ ਉਸਨੂੰ ਅਜਿਹਾ ਕੋਈ ਵੀ ਸਵਾਲ ਸਮੇਂ ਦੇ ਹਾਣ ਦਾ ਨਾ ਲੱਗਿਆ

ਕ੍ਹਾਨੂੰ ਰੱਖਣਾ ਸੀ ਵੀਰਾ ਏਡਾ ਮਨਹੂਸ ਨਾਂ?” ਉਸਦੀ ਏਸ ਗੱਲ ਤੇ ਫ਼ਜ਼ਲੇ ਦੀਆਂ ਅੱਖਾਂ ਭਰ ਆਈਆਂ ਤੇ ਉਹ ਕੁਝ ਵੀ ਬੋਲ ਨਾ ਸਕਿਆ

ਜਦੋਂ ਧਰੇਕ ਦਾ ਪਰਛਾਵਾਂ ਦੂਰੋਂ ਲੰਘਦੀ ਗਲੀ ਤੱਕ ਪਹੁੰਚ ਗਿਆ ਤਾਂ ਨਫੀਸਾਂ ਅੰਦਰਲੀ ਜੋਗਿੰਦਰ ਕੌਰ ਨੂੰ ਪਤੀ ਯਾਦ ਆਇਆ ਤੇ ਯਾਦ ਆਏ ਘਰ ਦੇ ਨਿੱਕੇ-ਮੋਟੇ ਕੰਮਉਹ ਉਠ ਖੜੀ ਹੋਈ ਫ਼ਜ਼ਲੇ ਨੇ ਉਸਦੇ ਸਿਰ ਤੇ ਪਿਆਰ ਦਿੰਦਿਆਂ ਗਿਆਰਾਂ ਰੁਪਏ ਦਿੱਤੇ

ਵੀਰਾ ਕਿਸੇ ਨੂੰ ਵੀ ਨਾ ਦੱਸੀਂ ਕਿ ਮੈਂ ਜੀਂਦੀ ਆਂਐਂ ਕਬਰੀਂ ਪਏ ਅੱਬਾ ਦੀ ਹੱਤਕ ਹਊਉਹ ਹੰਝੂ ਵਹਾਉਂਦੀ ਅਮੋਲਕ ਦੇ ਸਾਇਕਲ ਪਿੱਛੇ ਬੈਠ ਗਈਉਸਦੇ ਮਨ ਚ ਇਕ ਕਾਹਲ਼ ਜਿਹੀ ਸੀਉਸਨੂੰ ਚੁੰਨੀ ਲੜ ਬੱਧੀ ਮੱਲ੍ਹਮ ਤੇ ਪੂਰਾ ਮਾਣ ਸੀਕਦੇ ਉਸਨੇ ਇਸ ਮੱਲ੍ਹਮ ਦੇ ਨਾਲ਼ ਅੱਬਾ ਦੇ ਜ਼ਖਮ ਨੂੰ ਕਰਾਮਾਤੀ ਢੰਗ ਨਾਲ਼ ਭਰਦੇ ਵੇਖਿਆ ਸੀ

ਉਹ ਚਾਅ ਜਿਹੇ ਚ ਸੋਚਣ ਲੱਗੀ ਕਿ ਸਰਦਾਰ ਕੁਝ ਦਿਨਾਂ ਚ ਤੁਰਨ-ਫਿਰਨ ਲੱਗ ਪਏਗਾਸੁਭਾ-ਸ਼ਾਮ ਮੇਰੇ ਨਾਲ਼ ਗੁਰੁ-ਘਰ ਜਾਇਆ ਕਰੇਗਾ ਤੇ ਕੁਝ ਦਿਨ ਹੋਰ ਪਾ ਕੇ ਉਹ ਖੇਤੀ ਦਾ ਕੰਮ ਮੁੜ ਸੰਭਾਲ ਲਏਗਾ

ਅਮੋਲਕ ਨੇ ਉਸਨੂੰ ਉਸਦੇ ਘਰ ਅੱਗੇ ਉਤਾਰਿਆ ਤਾਂ ਗੁਆਂਢਣ ਔਰਤ ਨੇ ਪੁੱਛਿਆ,“ਅੱਜ ਕਿੱਧਰੋਂ ਆਈਂ ਆ ਨੀ ਜਿੰਦਰੋਂ?”

ਕੁਹਾਰਪੁਰ ਗਈ ਸੀ ਸ਼ਹੀਦਾਂ ਦੇ ਗੁਰਦੁਆਰੇ ਮੱਥਾ ਟੇਕਣਨਫੀਸਾਂ ਦੇ ਅੰਦਰੋਂ ਜੋਗਿੰਦਰ ਕੌਰ ਨੇ ਜਵਾਬ ਦਿੱਤਾ ਤੇ ਅੰਦਰ ਲੰਘ ਗਈ

*********

ਲੜੀ ਜੋੜਨ ਲਈ ਅਗਲਾ ਭਾਗ ਦੇਖੋ।


No comments: