ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Friday, July 10, 2009

ਰੋਜ਼ੀ ਸਿੰਘ - ਲੇਖ

ਰਾਹ ਨੂੰ ਰਾਹ ਜਾਣਕੇ ...

ਲੇਖ

ਜੇ ਮੁਸੀਬਤਾਂ, ਔਕੜਾਂ ਨਾ ਹੋਣ ਤਾਂ ਜੀਵਨ ਵੀ ਨਿਰਮੂਲ ਹੀ ਹੁੰਦਾ ਹੈਮੁਸ਼ਕਲਾਂ ਜੀਵਨ ਵਿੱਚ ਮਨੁੱਖ ਦੀ ਸਮਰੱਥਾ ਨੂੰ ਵਧਾਉਣ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੀਆਂ ਹਨਜੇਕਰ ਵੱਡਾ ਟੀਚਾ ਮਿਥਿਆ ਗਿਆ ਹੋਵੇ ਤਾਂ ਛੋਟੀਆਂ ਛੋਟੀਆਂ ਮੁਸ਼ਕਲਾਂ ਕੋਈ ਜ਼ਿਆਦਾ ਪ੍ਰਭਾਵਿਤ ਨਹੀਂ ਕਰਦੀਆਂ

ਇੱਕ ਕਹਾਵਤ ਹੈ ਕਿ ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏਜਿੰਨੀ ਦੇਰ ਸਾਡਾ ਕਿਸੇ ਨਾਲ ਵਾਹ ਨਹੀਂ ਪੈਂਦਾ ਉਨਾ ਚਿਰ ਉਸ ਬਾਰੇ ਆਪਣੀ ਕਿਸੇ ਵੀ ਤਰ੍ਹਾਂ ਰਾਏ ਸਥਾਪਿਤ ਕਰਨੀ ਅਸੰਭਵ ਹੈਅਜਨਬੀ ਰਾਹਾਂ ਤੇ ਤੁਰਨ ਵੇਲੇ ਇਹ ਅੰਦਾਜ਼ਾ ਲਾਉਣਾ ਵਿਅਰਥ ਹੈ ਕਿ ਰਸਤਾ ਸਾਫ਼ ਤੇ ਆਰਾਮਦਾਇਕ ਹੋਵੇਗਾ.....? ਹੋ ਸਕਦਾ ਅੱਗੇ ਜਾ ਕੇ ਓਹੀ ਰਸਤਾ ਜੰਗਲ ਵਿੱਚੋਂ ਵੀ ਲੰਘਦਾ ਹੋਵੇ.....? ਹੋ ਸਕਦਾ ਉਹ ਰਸਤਾ ਉਜਾੜ ਬੀਆਬਾਨ ਜਗ੍ਹਾ ਵਿੱਚੋਂ ਗੁਜ਼ਰਦਾ ਹੋਵੇ....?

----

ਜ਼ਿੰਦਗੀ ਵਿੱਚ ਬਹੁਤ ਸਾਰੇ ਲੋਕਾਂ ਨਾਲ ਵਾਹ ਪੈਂਦਾ ਹੀ ਰਹਿੰਦਾ ਹੈਪਰ ਸਾਡੇ ਕੋਲ ਹਾਲੇ ਤੱਕ ਇਹ ਸਮਰੱਥਾ ਨਹੀਂ ਆਈ ਕਿ ਕਿਸੇ ਦੇ ਦਿਲ ਦੀ ਗੱਲ ਬੁੱਝ ਸਕੀਏਵਿਗਿਆਨ ਵਿੱਚ ਨਾਰਕੋ ਟੈਸਟ ਦੀ ਖੋਜ ਕਰਕੇ ਇਸ ਦੁਆਰਾ ਜਿਹਨ ਵਿੱਚ ਛੁਪਿਆ ਸੱਚ ਬੁੱਝਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਇਹ ਕਿੰਨਾ ਕੁ ਸਾਰਥਿਕ ਸਿੱਧ ਹੋਇਆ ਹੈ, ਇਸ ਬਾਰੇ ਹਾਲੇ ਕੋਈ ਨਿਰਣਾਇਕ ਸਿੱਟਾ ਨਹੀਂ ਨਿਕਲ ਸਕਿਆਕੁਦਰਤ ਦੇ ਨਿਯਮਾਂ ਵਿੱਚ ਇਹ ਗੱਲ ਮਨਫ਼ੀ ਹੈ ਕਿ ਅਸੀ ਕਿਸੇ ਦੇ ਮੰਨ ਵਿੱਚ ਲੁਕਿਆ ਭੇਦ ਜਾਣ ਸਕੀਏ, ਹਾਂ ਮੁਹੱਬਤ ਵਿੱਚ ਇਹ ਅਚੰਭਾ ਹੋ ਜਾਂਦਾ ਹੈ ਕਿ ਪਿਆਰ ਕਰਨ ਵਾਲੇ ਅਕਸਰ ਇੱਕ ਦੁਜੇ ਦੇ ਦਿਲਾਂ ਦੇ ਖ਼ਿਆਲਾਤ ਸਮਝ ਜਾਂਦੇ ਨੇਇਹ ਸ਼ਾਇਦ ਇਤਫ਼ਾਕਨ ਜਾਂ ਫਿਰ ਕਿਸੇ ਭਾਵਨਾ ਦੇ ਚੱਲਦੇ ਹੁੰਦਾ ਹੈਕਹਿੰਦੇ ਨੇ ਕੇ ਜੇਕਰ ਤੁਸੀਂ ਲੋਕਾਂ ਨੂੰ ਪਰਖਣ ਲੱਗ ਪਵੋਗੇ ਤਾਂ ਤੁਹਾਡੇ ਕੋਲ ਉਹਨਾਂ ਨੂੰ ਪਿਆਰ ਕਰਨ ਲਈ ਵਕਤ ਨਹੀਂ ਬਚੇਗਾ

----

ਕਈਂ ਵਾਰ ਅਜਿਹੀਆਂ ਰਾਹਾਂ ਤੋਂ ਵੀ ਲੰਘਣਾ ਪੈਂਦਾ ਹੈ, ਜਿਥੋਂ ਗੁਜਰਨ ਬਾਰੇ ਕਦੀ ਕਿਆਸਿਆ ਵੀ ਨਾ ਹੋਵੇ, ਤੇ ਹੋਰ ਵੀ ਔਖਾ ਤਾਂ ਲਗਦਾ ਜੇਕਰ ਇਕੱਲੇ ਲੰਘਣਾ ਪਵੇਉਹ ਰਸਤੇ ਜਿਹੜੇ ਆਪ ਨਾ ਸਿਰਜੇ ਹੋਣ ਉਹਨਾਂ ਤੇ ਚੱਲਣਾ ਸਾਡੀ ਮਜਬੂਰੀ ਹੁੰਦੀ ਹੈਕਿਸੇ ਦਾ ਸਾਥ ਹੋਵੇ ਤਾਂ ਔਖੀਆਂ ਰਾਹਾਂ ਵੀ ਖ਼ੁਸ਼ਗਵਾਰ ਲੱਗਣ ਲੱਗ ਜਾਂਦੀਆਂ ਨੇ, ਪਰ ਇੱਕੱਲਤਾ ਸਮੇਂ ਨਿੱਕੀਆਂ ਨਿੱਕੀਆਂ ਪਗਡੰਡੀਆਂ ਵੀ ਦੁਸ਼ਵਾਰ ਹੋ ਜਾਂਦੀਆਂ ਹਨਭਾਵਨਾਤਮਕ ਸਹਾਰੇ ਅਤੇ ਮਾਨਸਿਕ ਲੋੜਾਂ ਨੂੰ ਪੂਰਾ ਕਰਨ ਲਈ ਸਾਨੂੰ ਕਿਸੇ ਨਾ ਕਿਸੇ ਦੇ ਸਾਥ ਦੀ ਜ਼ਰੂਰਤ ਪੈਂਦੀ ਹੈਸੂਰਜ ਡੁੱਬਣ ਦਾ ਦ੍ਰਿਸ਼ ਜੇਕਰ ਤੁਸੀਂ ਆਪਣੇ ਕਿਸੇ ਸਾਥੀ ਜਾਂ ਪਿਆਰੇ ਨਾਲ ਵੇਖ ਰਹੇ ਹੋ ਤਾਂ ਉਹ ਮਨਮੋਹਕ ਲਗਦਾ ਹੈ, ਪਰ ਜੇਕਰ ਇਕੱਲੇ ਦੇਖ ਰਹੇ ਹੋ ਤਾਂ ਓਹੀ ਦ੍ਰਿਸ਼ ਸੋਗਮਈ ਦਿਸਦਾ ਹੈ

----

ਜੀਵਨ ਦੇ ਹਜ਼ਾਰਾਂ ਪੜਾਅ ਨੇ, ਇਹਨਾਂ ਮਰਹਲਿਆਂ ਵਿੱਚੋਂ ਲੰਘਦਿਆਂ ਕਈ ਸੌਖੇ ਤੇ ਕਈ ਖ਼ਤਰਨਾਕ ਮੋੜ ਮੁੜਨੇ ਸੁਭਾਵਿਕ ਹੀ ਹਨਅਸਲ ਵਿੱਚ ਹਰ ਦਿਨ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਅਤੇ ਹਰ ਰਾਤ ਇਸ ਜ਼ਿੰਦਗੀ ਵਿੱਚ ਕੀਤੇ ਕੰਮਾਂ ਦਾ ਪ੍ਰੀਖਣ ਕਰਨ ਵਾਸਤੇ ਹੁੰਦੀ ਹੈਦਿਨ ਦੇ ਕੀਤੇ ਹਰ ਕੰਮ ਨੂੰ ਰਾਤ ਨੂੰ ਘੋਖ ਕੇ ਵੇਖੋ ਅਗਲੇ ਦਿਨ ਪਹਿਲਾਂ ਕੀਤੀ ਗ਼ਲਤੀ ਦੁਹਰਾਏ ਜਾਣ ਦੀ ਗੁੰਜਾਇਸ਼ ਘੱਟ ਜਾਵੇਗੀਜ਼ਿੰਦਗੀ ਨੂੰ ਸਾਲ, ਮਹੀਨਿਆਂ, ਵਿੱਚ ਨਹੀਂ ਸਗੋਂ ਦਿਨਾਂ, ਘੰਟਿਆਂ, ਅਤੇ ਪਲ਼ਾਂ ਦੇ ਹਿਸਾਬ ਨਾਲ ਜੀਣਾ ਲਾਹੇਵੰਦ ਹੁੰਦਾ ਹੈਲੰਮੀਆਂ ਵਾਟਾਂ ਤੇ ਤੁਰਨ ਦਾ ਤਹੱਈਆ ਕਰਨ ਵਾਲੇ ਕੰਕਰਾਂ, ਪੱਥਰਾਂ ਅਤੇ ਕੰਡਿਆਂ ਤੋਂ ਨਹੀਂ ਡਰਦੇ ਉਹ ਸਿਰਫ਼ ਹਿਸਾਬ ਰੱਖਦੇ ਨੇ ਕਿ ਕਿੰਨੇ ਕੰਢੇ ਚੁੱਬੇ ਹਨ ਅਤੇ ਅਗਲੀ ਵਾਰੀ ਇਹਨਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈਜਿਹੜੇ ਪਾਉਂੜੀਆਂ ਗਿਣ ਗਿਣ ਚੜ੍ਹਨ ਉਹ ਟੀਸੀ ਤੇ ਅੱਪੜਣ ਤੋਂ ਪਹਿਲਾਂ ਹੀ ਥੱਕ ਜਾਂਦੇ ਹਨਹਾਦਸੇ ਇਨਸਾਨੀ ਗ਼ਲਤੀਆਂ ਦੀ ਉਪਜ ਹੁੰਦੇ ਹਨ ਅਤੇ ਖ਼ੁਸ਼ਗਵਾਰ ਤੇ ਮਾਣਯੋਗ ਸਫ਼ਰ ਇਨਸਾਨੀ ਸਿਆਣਪ ਦਾ ਨਿਚੋੜਰਾਹ ਭਾਵੇਂ ਕਿੰਨੇ ਵੀ ਮਾੜੇ ਕਿਉਂ ਨਾ ਹੋਣ, ਮੋੜ ਭਾਵੇਂ ਕਿੰਨੇ ਵੀ ਖ਼ਤਰਨਾਕ ਕਿਉਂ ਨਾ ਹੋਣ ਜੇ ਸਿਆਣਪ ਤੇ ਹੌਂਸਲੇ ਨਾਲ ਚੱਲਿਆ ਜਾਵੇ ਤਾਂ ਹਾਦਸੇ ਨਹੀਂ ਵਾਪਰਦੇ ਤੇ ਮੰਜ਼ਿਲ ਵੀ ਮਿਲ ਜਾਂਦੀ ਹੈ

----

ਵੱਡੀ ਪ੍ਰਾਪਤੀ ਦਾ ਪਹਿਲਾ ਅਧਾਰ ਆਤਮ-ਵਿਸ਼ਵਾਸ ਅਤੇ ਸਵੈ ਕਾਬੂ ਹੁੰਦਾ ਹੈਗਿਣਤੀ ਭਾਵੇਂ ਜਿੰਨੀ ਮਰਜ਼ੀ ਵੱਡੀ ਗਿਣ ਲਵੋ ਸ਼ੁਰੂ ਇੱਕ ਤੋਂ ਹੀ ਕਰਨੀ ਪਵੇਗੀਉਤਸ਼ਾਹ ਨਾਲ ਪੁੱਟਿਆ ਪਹਿਲਾ ਕਦਮ ਅਖੀਰ ਤੱਕ ਹੌਂਸਲਾ ਬਣਾਈ ਰੱਖਦਾ ਹੈਪਹਿਲ ਕਰਨ ਲਈ ਕੋਈ ਉਚੇਚੀ ਤਿਆਰੀ ਕਰਨ ਦੀ ਲੋੜ ਨਹੀਂ ਹੁੰਦੀ, ਬਸ ਇੱਕ ਜਜ਼ਬਾ ਅਤੇ ਹਿੰਮਤ ਚਾਹੀਦੀ ਹੁੰਦੀ ਹੈਲੋਕਾਂ ਵਿੱਚ ਟੁਰੇ ਰਹਿਣ ਦਾ ਜਜ਼ਬਾ ਪੈਦਾ ਕਰਨਾ ਵੀ ਉਤਸ਼ਾਹ ਨਾਲ ਭਰੇ ਵਿਅਕਤੀਆਂ ਦਾ ਹੀ ਕੰਮ ਹੁੰਦਾ ਹੈਬਹੁਤੀ ਵਾਰੀ ਸਾਡੇ ਕੋਲ ਹਿੰਮਤ ਤੇ ਉਤਸ਼ਾਹ ਦੋਵੇਂ ਹੁੰਦੇ ਨੇ ਪਰ ਸਾਡੇ ਕੋਲ ਕੋਈ ਦ੍ਰਿਸ਼ਟੀਕੋਣ ਨਹੀਂ ਹੁੰਦਾ, ਕੋਈ ਵਿਚਾਰਧਾਰਾ ਨਹੀਂ ਹੁੰਦੀਆਦਰਸ਼ ਜੀਵਣ ਲਈ ਆਦਰਸ਼ ਵਿਚਾਰਧਾਰਾ ਦਾ ਹੋਣ ਲਾਜ਼ਮੀ ਹੈਅੱਜ ਮਨੁੱਖ ਉਸ ਜਗ੍ਹਾ ਤੇ ਜਾ ਪਹੁੰਚਾ ਹੈ, ਜਿਥੇ ਸਵਾਲ ਘੱਟ ਅਤੇ ਜਵਾਬ ਦੇਣ ਵਾਲਿਆਂ ਦੀ ਗਿਣਤੀ ਵਧੇਰੀ ਮਾਤਰਾ ਵਿੱਚ ਹੈ

----

ਜਿਹੜੇ ਲੋਕ ਵੱਡੇ ਵੱਡੇ ਦਾਅਵੇ ਕਰਦੇ ਹਨ ਦਰਅਸਲ ਉਹ ਅੰਦਰੋਂ ਖੋਖਲੇ ਹੁੰਦੇ ਹਨ ਪਾਰਖੂ ਨਜ਼ਰੀਆ ਸਾਡੀ ਸੋਚ ਲਈ ਦੂਰਬੀਨ ਦਾ ਕੰਮ ਕਰਦਾ ਹੈ, ਪਰ ਬਹੁਤੇ ਵਾਰੀ ਦਾਅਵਿਆਂ, ਲੁਭਾਵਣੀਆਂ ਤੇ ਮਨਮੋਹਣੀਆਂ ਸ਼ੈਵਾਂ ਤੱਕ ਕੇ ਸਾਡਾ ਨਜ਼ਰੀਆ ਹੀ ਬਦਲ ਜਾਂਦਾ ਹੈਪਰਖ ਕਰਨ ਲਈ ਪਹਿਲਾਂ ਆਪ ਪ੍ਰੀਖਿਆ ਪਾਸ ਕਰਨੀ ਪੈਂਦੀ ਹੈਭਾਵੇਂ ਕੋਈ ਵੀ ਸ਼ੈਅ ਹੋਵੇ ਉਸ ਨੂੰ ਸਰ ਕਰਨ, ਅਪਣਾਉਣ, ਹਾਸਲ ਕਰਨ ਜਾਂ ਪ੍ਰਾਪਤ ਕਰਨ ਲਈ ਪਹਿਲਾਂ ਆਪਣੇ ਆਪ ਨੂੰ ਉਸਦੇ ਕਾਬਲ ਬਣਾਉਣ ਦੀ ਸਖ਼ਤ ਲੋੜ ਹੁੰਦੀ ਹੈਜੇ ਕਰਾਸ ਕੰਟਰੀ ਜਿੱਤਣੀ ਹੋਵੇ ਤਾਂ ਰੋਜਾਨਾ ਮੀਲਾਂ ਬੱਧੀ ਦੋੜਨਾ ਵੀ ਤੇ ਪਵੇਗਾਜ਼ਿੰਦਗੀ ਵਿੱਚ ਕਿੰਨੀਆਂ ਦੋੜਾਂ ਅਸੀਂ ਬਿਨ੍ਹਾਂ ਅਭਿਆਸ ਦੇ ਹੀ ਲਾਈ ਜਾਂਦੇ ਹਾਂ ਅਤੇ ਕਾਮਯਾਬੀ ਦੀ ਉਮੀਦ ਵੀ ਰੱਖਦੇ ਹਾਂ, ਪਰ......!

----

ਦਰਅਸਲ ਬਹੁਤੇ ਵਾਰੀ ਅਸੀਂ ਕਿਸੇ ਸ਼ੈਅ ਨੂੰ ਉਸਦੀਆਂ ਅਸਲ ਪ੍ਰਸਥਿਤੀਆਂ ਦੇ ਮੁਤਾਬਕ ਨਹੀਂ ਵਾਚਦੇ, ਜਿਵੇਂ ਕਿਸੇ ਖਾਲੀ ਡੱਬੇ ਨੂੰ ਭਰੇ ਹੋਏ ਦੇ ਭੁਲੇਖੇ ਚੁੱਕੀਏ ਤਾ ਉਹ ਇੱਕਦਮ ਉਪਰ ਨੂੰ ਆ ਜਾਂਦਾ ਹੈਕਿਉਂ ਜੋ ਅਸਲ ਵਿੱਚ ਸਾਨੂੰ ਉਸਦੀ ਸਹੀ ਸਥਿਤੀ ਬਾਰੇ ਨਹੀਂ ਪਤਾ ਹੁੰਦਾ ਕੇ ਡੱਬਾ ਭਰਿਆ ਹੈ ਕਿ ਖਾਲੀਇਵੇਂ ਹੀ ਕਈਂ ਵਾਰੀ ਕਿਸੇ ਔਖੇ ਕੰਮ ਨੂੰ ਸਧਾਰਨ ਨਜ਼ਰੀਏ ਨਾਲ ਕਰਨ ਲੱਗ ਜਾਂਦੇ ਹਾਂ ਅਤੇ ਕਿਸੇ ਸੌਖੇ ਕੰਮ ਨੂੰ ਜੀ ਦਾ ਜੰਜਾਲ ਬਣਾ ਲੈਂਦੇ ਹਾਂ

----

ਤੁਰਦੇ ਰਹਿਣ ਨਾਲ ਗਿਆਨ ਪ੍ਰਾਪਤੀ ਹੁੰਦੀ ਹੈਨਵੇਂ ਚਿਹਰੇ ਤੇ ਨਵੇਂ ਰਸਤੇ ਸਾਡੀ ਹਯਾਤ ਵਿੱਚ ਸ਼ਾਮਿਲ ਹੁੰਦੇ ਰਹਿਦੇ ਨੇਡਰਾਉਣ ਨੂੰ ਤਾਂ ਰਾਤ ਵੇਲੇ ਸੰਘਣੇ ਹਨੇਵੇ ਵਿੱਚ ਪੰਛੀ ਦਾ ਫੜਫੜਾਉਣਾ ਹੀ ਕਾਫੀ ਹੈਉਂਝ ਤਾਂ ਉਦਾਸ ਲੰਮੀ ਸੜਕ ਵੀ ਦੂਰੋਂ ਦੁਪਿਹਰ ਵੇਲੇ ਕਿਸੇ ਨਦੀ ਦਾ ਭੁਲੇਖਾ ਪਾਵੇਗੀ, ਜੇ ਸਹੀ ਨਜ਼ਰੀਆ ਨਾ ਹੋਵੇ ਤਾਂ ਰੇਗਿਸਤਾਨ ਵੀ ਦੂਰੋਂ ਸਮੁੰਦਰ ਹੀ ਨਜ਼ਰ ਆਉਣ ਲਗਦੈ, ਪਰ ਜ਼ਰੂਰੀ ਨਹੀਂ ਜੋ ਸ਼ੈਅ ਦਿਸਦੀ ਹੈ ਉਹ ਹੀ ਸੱਚ ਹੁੰਦਾ ਹੈ, ਪਰਤਾਂ ਦੇ ਥੱਲੇ ਕੀ ਲੁਕਿਆ ਇਹ ਜਾਨਣ ਲਈ ਪਰਤ ਦਰ ਪਰਤ ਖੋਜ ਅਤੇ ਅਭਿਆਸ ਕਰਨਾ ਪਵੇਗਾ

----

ਇਹ ਗੱਲ ਤੇ ਪੱਕੀ ਹੈ ਕਿ ਚੰਗਾ ਸਮਾਂ ਪੁਰਾਣੀਆਂ ਯਾਦਾਂ ਨੂੰ ਧੁੰਦਲਾ ਕਰ ਦਿੰਦਾ ਹੈ, ਪਰ ਅਤੀਤ ਨੂੰ ਭੁੱਲਣਾ ਵੀ ਆਪਣੀਆਂ ਜੜ੍ਹਾਂ ਨਾਲੋਂ ਕੱਟੇ ਜਾਣ ਬਰਾਬਰ ਹੈਹਕੀਕਤ ਵਿੱਚ ਸਾਡੇ ਕੋਲ ਸਿਰਫ਼ ਵਰਤਮਾਨ ਹੀ ਹੁੰਦਾ ਹੈ, ਪਰ ਅਤੀਤ ਦੀਆਂ ਸਫਲਤਾਵਾਂ ਤੇ ਅਸਫ਼ਲਤਾਵਾਂ ਅਤੇ ਵਰਤਮਾਨ ਦੀ ਮਿਹਨਤ ਨਾਲ ਅਸੀਂ ਭਵਿੱਖ ਨੂੰ ਸੁਨਹਿਰਾ ਜ਼ਰੂਰ ਕਰ ਸਕਦੇ ਹਾਂਸੋਚ ਮਹਾਨ ਹੋਵੇ ਤਾਂ ਰਾਤ ਦੇ ਸੁਪਨਿਆਂ ਦੇ ਹਕੀਕਤ ਵਿੱਚ ਬਦਲਣ ਦੇ ਆਸਾਰ ਵਧੇਰੇ ਹੁੰਦੇ ਹਨਬਹੁਤੀ ਦੇਰੀ ਵੀ ਸ਼ੰਕਾਂਵਾਂ ਪੈਦਾ ਕਰਦੀ ਹੈਸ਼ੰਕਾਵਾਂ ਚਿੱਟੇ ਪਰਦੇ ਪਿਛੇ ਛੁਪੇ ਹਨੇਰੇ ਵਾਂਗ ਹੁੰਦੀਆਂ ਹਨਲੋੜ ਹੈ ਤਾਂ ਬਸ ਇਹ ਕਿ ਹਰੇਕ ਕੰਮ ਨੂੰ ਕਰਨ ਲਈ ਅਨਕੂਲ ਪ੍ਰਸਥਿਤੀਆਂ ਪੈਦਾ ਕਰਨੀਆਂ ਬਹੁਤ ਜ਼ਰੂਰੀ ਹੈਕੰਮ ਨੂੰ ਕੰਮ ਜਾਣ ਕੇ ਕਰਨਾ ਪਵੇਗਾ ਤਾਂ ਹੀ......? ਨਹੀਂ ਤਾਂ ਜ਼ਿੰਦਗੀ ਤੇ ਤੁਰੀ ਰਹਿੰਦੀ ਹੈਹਵਾਵਾਂ ਆਪਣਾ ਰੁਖ਼ ਆਪ ਤੈਅ ਕਰਦੀਆਂ ਹਨਮੁਸ਼ਕਲਾਂ ਆਉਂਦੀਆਂ ਹਨ, ਸਫ਼ਲਤਾ ਦਾ ਰਾਹ ਦਰਸਾ ਕੇ ਤੁਰ ਜਾਂਦੀਆਂ ਹਨਰੁਕਣਾ ਕਿਸੇ ਨਹੀਂ, ਖੜੋਤ ਅਖੀਰ ਹੈਸਭ ਨੇ ਤੁਰੇ ਰਹਿਣਾ ਹੈ ਗੱਲਾਂ ਨੂੰ ਸਲਾਹ ਜਾਣਕੇ, ਲੜਾਈ ਨੂੰ ਸੁਲਾਹ ਜਾਣਕੇ, ਇਸ਼ਕ ਨੂੰ ਹਵਾ ਜਾਣਕੇ, ਧੋਖੇ ਨੂੰ ਸਜ਼ਾ ਜਾਣਕੇ, ਦੁੱਖ ਨੂੰ ਹਾਸਾ ਜਾਣਕੇ, ਚੁੱਪ ਨੂੰ ਨੂਰ ਜਾਣਕੇ, ਸਰਾਬ ਨੂੰ ਸਰੂਰ ਜਾਣਕੇ, ਆਉਂਦੇ ਨੂੰ ਹਜ਼ੂਰ ਜਾਣਕੇ, ਗੁੱਸੇ ਨੂੰ ਫ਼ਤੂਰ ਜਾਣਕੇ, ਮਿਹਨਤ ਨੂੰ ਜਨੂੰਨ ਜਾਣਕੇ, ਬਹਿਸ ਨੂੰ ਫਾਹ ਜਾਣ ਕੇ, ਤੇ ਤੁਰੇ ਜਾਣਾ ਹੈ ਰਾਹ ਨੂੰ ਰਾਹ ਜਾਣਕੇ


No comments: