ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Friday, January 8, 2010

ਬਲਬੀਰ ਸਿੰਘ ਮੋਮੀ - ਕਿਹੋ ਜਿਹਾ ਸੀ ਜੀਵਨ – ਸਵੈ-ਜੀਵਨੀ - ਕਿਸ਼ਤ - 8

ਟਰੇਨ ਟੂ ਹਿੰਦੋਸਤਾਨ

ਸਵੈ-ਜੀਵਨੀ - ਕਿਸ਼ਤ - 8

ਲੜੀ ਜੋੜਨ ਲਈ ਕਿਸ਼ਤ 7 ਪੜ੍ਹੋ ਜੀ।

ਸੱਚਾ ਸੌਦਾ ਕੈਂਪ ਵਿਚ ਹੀ ਇਕ ਦਿਨ ਬੂਟਾ ਜਾਲੀ ਮਿਲ ਗਿਆ ਜਿਸਦਾ ਸਾਡੇ ਛੱਡ ਆਏ ਪਿੰਡ ਨਵਾਂ ਪਿੰਡ ਚੱਕ ਨੰਬਰ 78 ਵਿਚ ਭੇਡਾਂ ਅਤੇ ਬੱਕਰੀਆਂ ਦਾ ਵਾੜਾ ਸੀਨਿੱਕਾ ਹੁੰਦਾ ਕਈ ਵਾਰ ਮੈਂ ਭੇਡਾਂ ਦੀ ਮੈਂ ਮੈਂ ਤੇ ਬੱਕਰੀਆਂ ਦੇ ਮਮਿਆਉਣ ਦੀਆਂ ਆਵਾਜ਼ਾਂ ਸੁਣਨ ਲਈ ਬੂਟੇ ਜਾਲੀ ਦੇ ਵਾੜੇ ਵਿਚ ਜ਼ਰੂਰ ਜਾਂਦਾ ਹੁੰਦਾ ਸਾਂਭੇਡਾਂ ਦੇ ਛੱਤਰਿਆਂ ਅਤੇ ਬੱਕਰੀਆਂ ਦੇ ਪਠੋਰਿਆਂ ਅਤੇ ਲੇਲਿਆਂ ਦੀਆਂ ਕੂਲੀਆਂ ਕੰਡਾਂ ਤੇ ਹੱਥ ਫੇਰ ਕੇ ਮੈਨੂੰ ਬੜਾ ਸਵਾਦ ਆਉਂਦਾਕਈ ਵਾਰ ਬੂਟਾ ਜਾਲੀ ਮੇਰੇ ਮੂੰਹ ਵਿਚ ਬੱਕਰੀ ਦੇ ਥਣਾਂ ਵਿਚੋਂ ਦੁੱਧ ਦੀਆਂ ਧਾਰਾਂ ਵੀ ਮਾਰਦਾ ਪਰ ਮੈਨੂੰ ਇਹ ਦੁੱਧ ਖਾਰਾ ਲਗਦਾਇਹ ਧਾਰਾਂ ਕਈ ਵਾਰ ਮੇਰੀਆਂ ਅੱਖਾਂ ਵਿਚ ਵੀ ਵੱਜ ਜਾਂਦੀਆਂ ਪਰ ਬੂਟਾ ਜਾਲੀ ਕਹਿੰਦਾ ਇਹ ਚੰਗੀਆਂ ਹਨ, ਇਸ ਨਾਲ ਅੱਖਾਂ ਦੁਖਣੀਆਂ ਨਹੀਂ ਆਉਂਦੀਆਂਲੋਕੀਂ ਅੱਖਾਂ ਦੁਖਣ ਤੇ ਕਈ ਵਾਰ ਬੱਕਰੀ ਦੇ ਦੁੱਧ ਵਿਚ ਫੇਹੇ ਭਿਉਂ ਭਿਉਂ ਕੇ ਵੀ ਅੱਖਾਂ ਤੇ ਬੰਨ੍ਹਦੇ ਜਾਂ ਇਸ ਦੀਆਂ ਪੱਟੀਆਂ ਕਰਦੇ ਹਨਇਕ ਮਾਰੂ ਪਠੋਰੇ ਨਾਲ ਬੂਟਾ ਜਾਲੀ ਮੇਰਾ ਸਿਰ ਭਿੜਾਉਂਦਾ ਤੇ ਕਹਿੰਦਾ ਕਿ ਇਸ ਨਾਲ ਮੇਰਾ ਮੱਥਾ ਮਜ਼ਬੂਤ ਹੋ ਜਾਵੇਗਾ ਤੇ ਜ਼ਿੰਦਗੀ ਵਿਚ ਜੇ ਮੈਂ ਕਿਸੇ ਦੇ ਟੱਕਰ ਮਾਰਾਂਗਾ ਤਾਂ ਮੇਰੇ ਸਿਰ ਨੂੰ ਕੁਝ ਨਹੀਂ ਹੋਵੇਗਾਦੂਰੋਂ ਪਠੋਰਾ ਭੱਜ ਕੇ ਆਉਂਦਾ ਤੇ ਅਗੋਂ ਮੈਂ ਉਹਦੇ ਅੱਗੇ ਆਪਣਾ ਮੱਥਾ ਕਰ ਦੇਂਦਾਅਸੀਂ ਇਕ ਦੂਜੇ ਨਾਲ ਮੱਥੇ ਭਿੜਾਉਂਦੇ

-----

ਜਦ ਇਸ ਗੱਲ ਦਾ ਪਤਾ ਮੇਰੀ ਮਾਂ ਨੂੰ ਲੱਗਾ ਤਾਂ ਉਸ ਨੇ ਬੂਟੇ ਜਾਲੀ ਨੂੰ ਉਲ੍ਹਾਮਾ ਦਿੱਤਾ ਕਿ ਬੂਟਿਆ ਮੇਰੇ ਪੋਹ ਜਿਹੇ ਮੁੰਡੇ ਦਾ ਮੱਥਾ ਪਠੋਰਿਆਂ ਨਾਲ ਭਿੜਾਉਂਦਾ ਏਂ, ਜੇ ਇਹਦਾ ਮੱਥਾ ਪਾਟ ਗਿਆ ਤਾਂ ਫਿਰ ਕੀ ਹੋਵੇਗਾਪਰ ਮੈਂ ਵੇਖਿਆ ਮੇਰਾ ਹਾਣ ਦੇ ਮੁੰਡੇ ਅਕਸਰ ਬੂਟੇ ਜਾਲੀ ਦੇ ਵਾੜੇ ਵਿਚ ਜਾ ਕੇ ਪਠੋਰਿਆਂ ਨਾਲ ਮੱਥੇ ਭਿੜਾਉਣ ਤੇ ਟੱਕਰਾਂ ਮਾਰਨੀਆਂ ਸਿੱਖਦੇ ਸਨਵੱਡੀ ਉਮਰ ਦੇ ਕਈ ਮੁੰਡੇ ਜੋ ਭਲਵਾਨ ਬਣਨਾ ਚਹੁੰਦੇ ਸਨ, ਉਹ ਕਈ ਵਾਰ ਵਡੇ ਬੋਕ ਜਿਨ੍ਹਾਂ ਦੇ ਗਲ਼ਾਂ ਚੋਂ ਲੂਲ੍ਹਾਂ ਲਮਕ ਰਹੀਆਂ ਹੁੰਦੀਆਂ, ਨਾਲ ਵੀ ਮੱਥੇ ਭੜਾਉਂਦੇ ਸਨਮੱਲ੍ਹਿਆਂ, ਬੇਰੀਆਂ, ਤੂਤਾਂ ਤੇ ਕਿੱਕਰਾਂ ਛਾਂਗਣ ਵਾਲੇ ਲੰਮੇ ਢਾਂਗੇ ਨਾਲ ਜਿਸ ਦੇ ਅੱਗੇ ਦਾਤਰ ਲੱਗਾ ਹੁੰਦਾ, ਬੂਟਾ ਜਾਲੀ ਰੁੱਖਾਂ ਦੀਆਂ ਕੂਲੀਆਂ ਕਰੂੰਬਲਾਂ ਛਾਂਗ ਕੇ ਬੱਕਰੀਆਂ ਤੇ ਭੇਡਾਂ ਨੂੰ ਚਰਨ ਲਈ ਦੇਂਦਾਕਿੱਕਰਾਂ ਦੀਆਂ ਬਚੀਆਂ ਟਾਹਣੀਆਂ ਦੀਆਂ ਅਸੀਂ ਦਾਤਣਾਂ ਬਣਾ ਲੈਂਦੇਉਹਦਾ ਇੱਜੜ ਅਕਸਰ ਸਾਡੇ ਮੁਰੱਬੇ ਦੇ ਨਾਲ ਲਗਦੇ ਖਤਾਨਾਂ ਵਿਚ ਚਰਦਾ ਰਹਿੰਦਾ ਤੇ ਗਰਮੀਆਂ ਵਿਚ ਕਈ ਵਾਰ ਮੈਂ ਵੀ ਆਪਣੀਆਂ ਮੱਝਾਂ ਦਾ ਵੱਗ ਉਹਦੇ ਇੱਜੜ ਨਾਲ ਰਲ਼ਾ ਕੇ ਚਾਰਿਆ ਕਰਦਾ ਸਾਂ ਤੇ ਦੁਪਿਹਰ ਨੂੰ ਅਸੀਂ ਵੱਡੀ ਨਹਿਰ ਚੋਂ ਨਿੱਕਲੀ ਨਿੱਕੀ ਨਹਿਰ ਦੇ ਕੰਢੇ ਜਿਥੋਂ ਸਾਡੇ ਮੁਰੱਬਿਆਂ ਨੂੰ ਮੋਘਾ ਨਿਕਲਦਾ ਸੀ, ਇਕ ਵੱਡੀ ਟਾਹਲੀ ਦੀ ਛਾਵੇਂ ਵੱਗ ਬਹਾ ਕੇ ਬੱਕਰੀ ਦੇ ਦੁੱਧ ਵਾਲੀ ਗੁੜ ਦੀ ਚਾਹ ਬਣਾ ਕੇ ਪੀਆ ਕਰਦੇ ਸਾਂਲਾਗੇ ਦੇ ਖੇਤ ਚੋਂ ਤਾਏ ਦੇ ਬੀਜੇ ਹਦਵਾਣੇ ਵੀ ਤੋੜ ਕੇ ਖਾ ਜਾਂਦੇ ਭਾਵੇਂ ਇਹ ਹਦਵਾਣੇ ਧੁੱਪ ਨਾਲ ਤਪੇ ਹੋਏ ਹੁੰਦੇ ਅਤੇ ਪੱਕੇ ਨਾ ਹੋਣ ਕਰ ਕੇ ਅੰਦਰੋਂ ਲਾਲ ਵੀ ਨਾ ਹੋਏ ਹੁੰਦੇ

-----

ਬੂਟੇ ਜਾਲੀ ਦਾ ਵਿਆਹ ਨਹੀਂ ਹੋਇਆ ਸੀ ਪਰ ਬੱਕਰੀਆਂ ਦੇ ਦੁੱਧ ਅਤੇ ਭੇਡਾਂ ਦੀ ਉੱਨ ਦੀ ਉਹਨੂੰ ਚੰਗੀ ਕਮਾਈ ਸੀਜਿਨ੍ਹੀਂ ਦਿਨੀਂ ਉਹਨੇ ਕੋਈ ਭੇਡ ਮੁੰਨਣੀ ਹੁੰਦੀ ਤਾਂ ਉਹ ਭੇਡ ਨੂੰ ਢਾਹ ਕੇ ਉਹਦੀ ਉੱਨ ਲਾਹੁੰਦਾ ਤੇ ਅਸੀਂ ਭੇਡ ਦੀਆਂ ਚੀਕਾਂ ਤੇ ਅੜ੍ਹਾਟ ਸੁਣਨ ਲਈ ਵਾੜੇ ਦੇ ਬਾਹਰਲੀ ਕੰਧ ਲਾਗੇ ਖੜ੍ਹੇ ਵੇਖਦੇ ਹੁੰਦੇਕਈ ਵਾਰ ਉਹ ਸਾਡੇ ਘਰ ਆ ਕੇ ਰੋਟੀ ਖਾ ਜਾਂਦਾਕੈਂਪ ਵਿਚ ਉਹ ਵੀ ਸਾਡੇ ਵਾਂਗ ਤਿੰਨਾਂ ਕੱਪੜਿਆਂ ਵਿਚ ਹੀ ਤੁਰਿਆ ਫਿਰਦਾ ਸੀ ਤੇ ਜਦ ਸਾਨੂੰ ਮਿਲ ਗਿਆ ਤਾਂ ਬੜਾ ਖ਼ੁਸ਼ ਹੋਇਆ ਤੇ ਕਹਿਣ ਲੱਗਾ ਚੰਗਾ ਹੋਇਆ ਕਿ ਆਪਣੇ ਪਿੰਡ ਦਾ ਕੋਈ ਵਾਕਿਫ਼ਕਾਰ ਤਾਂ ਮਿਲ ਗਿਆਉਸਦਾ ਹਿੰਦੋਸਤਾਨ ਵਿਚ ਕੋਈ ਨਹੀਂ ਸੀ ਤੇ ਉਹਨੂੰ ਇਹ ਵੀ ਪਤਾ ਨਹੀਂ ਸੀ ਕਿ ਕਿੱਥੇ ਜਾਣਾ ਹੈਉਹ ਸਾਡੇ ਲਾਗੇ ਹੀ ਟਿਕ ਗਿਆ ਤੇ ਕਦੀ ਕਦੀ ਸਿੱਖਾਂ ਦੇ ਛੱਡੇ ਲਾਗਲੇ ਪਿੰਡਾਂ ਵਿਚ ਉਹਨਾਂ ਪਿੰਡਾਂ ਦੇ ਕੈਂਪ ਵਿਚ ਆ ਕੇ ਟਿਕੇ ਸਿੱਖ ਗੱਭਰੂਆਂ ਨਾਲ ਜਾ ਕੇ ਰੋਟੀਆਂ ਪਕਵਾ ਲਿਆਉਂਦਾਓਸ ਪਿੰਡ ਦੇ ਮੁਸਲਮਾਨ ਕੰਮੀ ਕਮੀਨ ਅਜੇ ਵੀ ਪਿੰਡਾਂ ਵਿਚੋਂ ਉਜੜ ਕੇ ਜਾ ਚੁੱਕੇ ਸਰਦਾਰਾਂ ਦਾ ਬੜਾ ਮਾਣ ਕਰਦੇ ਸਨ ਤੇ ਉਹਨਾਂ ਨੂੰ ਥੱਬਾ ਰੋਟੀਆਂ ਦਾ ਪਕਾ ਕੇ ਤੇ ਉੱਤੇ ਆਚਾਰ ਰੱਖ ਕੇ ਜਾਂ ਕੋਈ ਸਲੂਣਾ ਜਾਂ ਦਾਲ ਬਣਾ ਕੇ ਦੇ ਦੇਂਦੇ ਸਨਕਈ ਵਾਰ ਗੜਵਿਆਂ ਵਿਚ ਦੁੱਧ ਉਬਾਲ ਕੇ ਵੀ ਦੇ ਦੇਂਦੇਇਸ ਤਰ੍ਹਾਂ ਦੀ ਰੋਟੀ ਭੁੱਖਿਆਂ ਨੂੰ ਕੈਂਪ ਵਿਚ ਮਿਲ ਜਾਵੇ ਤਾਂ ਹੋਰ ਕੀ ਚਾਹੀਦਾ ਸੀ

-----

ਇਕ ਦਿਨ ਬੂਟਾ ਜਾਲੀ ਖ਼ਬਰ ਲੈ ਕੇ ਆਇਆ ਕਿ ਅਜ ਸ਼ਾਮੀਂ ਸੱਚਾ ਸੌਦਾ ਸਟੇਸ਼ਨ ਤੇ ਇਕ ਗੱਡੀ ਆ ਰਹੀ ਹੈ ਤੇ ਉਸ ਵਿਚ ਚੜ੍ਹ ਕੇ ਹਿੰਦੋਸਤਾਨ ਜਾਣ ਵਾਲੇ ਲੋਕ ਸਟੇਸ਼ਨ ਵੱਲ ਜਾ ਰਹੇ ਹਨਉਸ ਦੀ ਗੱਲ ਸੁਣ ਕੇ ਅਸੀਂ ਵੀ ਸਟੇਸ਼ਨ ਵੱਲ ਵਹੀਰਾਂ ਘੱਤ ਦਿੱਤੀਆਂਏਡੇ ਵੱਡੇ ਇਕੱਠ ਜਿਸ ਵਿਚ ਕੋਈ ਰਸਤਾ ਨਹੀਂ ਸੀ, ਸਟੇਸ਼ਨ ਤੱਕ ਪੁੱਜਣਾ ਕਿਹੜਾ ਸੌਖਾ ਕੰਮ ਸੀਜਦੋਂ ਅਸੀਂ ਸਟੇਸ਼ਨ ਲਾਗੇ ਪੁੱਜੇ ਤਾਂ ਗੱਡੀ ਵਿਚ ਤਿਲ ਧਰਨ ਨੂੰ ਥਾਂ ਨਹੀਂ ਸੀਗੱਡੀ ਦੇ ਪਿਛਲੇ ਸਿਰੇ ਤੋਂ ਲੈ ਕੇ ਅਸੀਂ ਗੱਡੀ ਦੇ ਇੰਜਨ ਤਕ ਸਾਰਾ ਚੱਕਰ ਕੱਟ ਲਿਆਜਦ ਕੋਈ ਥਾਂ ਨਾ ਮਿਲੀ ਤਾਂ ਬਾਪੂ ਕਹਿਣ ਲੱਗਾ ਕਿ ਇੰਜਨ ਅਗੇ ਬਣੇ ਛੱਜੇ ਤੇ ਬੈਠ ਜਾਂਦੇ ਹਾਂ ਤੇ ਅਸੀਂ ਇੰਜਨ ਅਗੇ ਬਣੇ ਛੱਜੇ ਤੇ ਬੈਠ ਗਏਦਿਨ ਡੁੱਬਣ ਵਾਲਾ ਸੀ ਤੇ ਬੂਟੇ ਜਾਲੀ ਸਮੇਤ ਅਸੀਂ ਛੇ ਜਣੇ ਤਾਂ ਵਧੇ ਹੋਏ ਛੱਜੇ ਤੇ ਬੈਠ ਸਾਂਏਨੇ ਵਿਚ ਕੁਝ ਹੋਰ ਬੰਦੇ ਵੀ ਸਾਡੇ ਨਾਲ ਆ ਕੇ ਬੈਠ ਗਏ ਤੇ ਕੁਝ ਓਸ ਛਾਨਣੇ ਜਿਹੇ ਤੇ ਬੈਠ ਗਏ ਜੋ ਰੇਲਵੇ ਲਾਈਨ ਤੋਂ ਥੋੜ੍ਹਾ ਜਿਹਾ ਹੀ ਉੱਚਾ ਸੀ ਪਰ ਅਸੀਂ ਤਾਂ ਉਪਰਲੇ ਹਿੱਸੇ ਵਿਚ ਬੈਠੇ ਸਾਂ ਜੋ ਕੁਝ ਸੁਰੱਖਿਅਤ ਸੀ ਤੇ ਏਥੇ ਹਵਾ ਵੀ ਲੱਗ ਰਹੀ ਸੀਮੈਂ ਗਿਣਿਆ ਕਿ ਅਸੀਂ ਕੁੱਲ ਗਿਆਰਾਂ ਜਣੇ ਇੰਜਨ ਦੇ ਛੱਜੇ ਅੱਗੇ ਬੈਠੇ ਹੋਏ ਸਾਂਰਾਤ ਪੈਣੀ ਸ਼ੁਰੂ ਹੋ ਗਈ ਸੀ ਪਰ ਗੱਡੀ ਚੱਲਣ ਦਾ ਨਾਂ ਨਹੀਂ ਲੈ ਰਹੀ ਸੀ

-----

ਰਾਤ ਪੈਣ ਕਰ ਕੇ ਇੰਜਨ ਦੀਆਂ ਲਾਈਟਾਂ ਵੀ ਜਗ ਪਈਆਂ ਸਨ ਜਿਸ ਨਾਲ ਅਸੀਂ ਦੂਰ ਦੂਰ ਤਕ ਵੇਖ ਸਕਦੇ ਸਾਂ ਤੇ ਸਾਨੂੰ ਵੀ ਲੋਕੀਂ ਬੜੀ ਦੂਰ ਤੋਂ ਵੇਖ ਸਕਦੇ ਸਨ।। ਕਾਫੀ ਦੇਰ ਬਾਅਦ ਗੱਡੀ ਹੌਲੀ ਹੌਲੀ ਚੱਲੀ ਤੇ ਕੋਈ ਰਾਤ ਦੇ 10 ਵਜੇ ਹੋਣਗੇ ਜਦੋਂ ਗੱਡੀ ਸ਼ੇਖੂਪੁਰੇ ਸਟੇਸ਼ਨ ਤੇ ਆ ਕੇ ਰੁਕ ਗਈ ਤੇ ਪੁਲੀਸ ਵੱਲੋਂ ਗੱਡੀ ਦੀ ਤਲਾਸ਼ੀ ਸ਼ੁਰੂ ਹੋ ਗਈਇਸ ਗੱਡੀ ਦੇ ਨਾਲ ਥੋੜ੍ਹੇ ਜਿਹੇ ਗੋਰਖੇ ਸਿਪਾਹੀ ਸਨ ਜੋ ਇੰਜਨ ਦੇ ਪਿੱਛੇ ਲੱਗੇ ਮਾਲ ਗੱਡੀ ਦੇ ਗਾਰਡ ਵਾਲੇ ਡੱਬੇ ਵਿਚ ਮੁਸਾਫਰਾਂ ਦੀ ਰਾਖੀ ਲਈ ਤਾਇਨਾਤ ਸਨਉਹਨਾਂ ਦੇ ਹੱਥਾਂ ਵਿਚ ਬੰਦੂਕਾਂ ਸਨ ਤੇ ਜਦ ਤਲਾਸ਼ੀ ਸ਼ੁਰੂ ਹੋਈ ਤਾਂ ਉਹਨਾਂ ਨੇ ਸਾਰੀ ਗੱਡੀ ਦੀ ਕਮਾਨ ਸੰਭਾਲ ਲਈ ਕਿ ਕੋਈ ਗੱਡੀ ਉਤੇ ਹਮਲਾ ਨਾ ਕਰੇਇੰਜਨ ਦੇ ਅੱਗੇ ਬੈਠੇ ਹੋਣ ਕਰ ਕੇ ਅਸੀਂ ਦੂਰ ਦੂਰ ਤਕ ਜੰਗਲੇ ਤੋਂ ਬਾਹਰ ਖੜ੍ਹੀ ਮੁਸਲਮਾਨਾਂ ਦੀ ਭੀੜ ਨੂੰ ਦਿਸ ਰਹੇ ਸਾਂ ਜਿਨ੍ਹਾਂ ਦੇ ਹੱਥਾਂ ਵਿਚ ਪੱਥਰ ਤੇ ਹਥਿਆਰ ਦਿਸ ਰਹੇ ਸਨਏਨੇ ਵਿਚ ਇਕ ਗੋਰਖਾ ਇੰਜਨ ਦੇ ਅੱਗੇ ਆ ਕੇ ਸਾਨੂੰ ਵੇਖ ਕੇ ਬੜਾ ਘੂਰ ਕੇ ਉਰਦੂ ਵਿਚ ਬੋਲਿਆ ਕਿ ਆਪ ਯਹਾਂ ਕੈਸੇ ਬੈਠ ਗਏਇਸ ਜਗ੍ਹਾ ਤੋ ਆਪ ਮਾਰੇ ਜਾਓਗੇਬਾਪੂ ਨੇ ਕਿਹਾ ਕਿ ਗੱਡੀ ਵਿਚ ਕਿਤੇ ਥਾਂ ਨਹੀਂ ਸੀ ਇਸ ਲਈ ਅਸੀਂ ਏਥੇ ਬੈਠ ਗਏਯਿਹ ਜਗ੍ਹਾ ਬਹੁਤ ਖ਼ਤਰਨਾਕ ਹੈਚਲੋ ਹਮਾਰੇ ਡੱਬੇ ਮੇਂ ਆ ਜਾਓਅਸੀਂ ਉਹਦੇ ਗਾਰਡ ਵਾਲੇ ਡੱਬੇ ਵਿਚ ਚਲੇ ਗਏ ਜਿੱਥੇ ਅੱਗੇ ਪਿਛੇ ਵਧੀ ਹੋਈ ਕਾਫੀ ਥਾਂ ਸੀ ਅਤੇ ਭੀੜ ਵੀ ਕੋਈ ਨਹੀਂ ਸੀਬੈਠਣ ਨੂੰ ਕਾਫੀ ਥਾਂ ਸੀ, ਏਥੋਂ ਤਕ ਕਿ ਲੇਟਿਆ ਵੀ ਜਾ ਸਕਦਾ ਸੀਸਾਰੀ ਗੱਡੀ ਦੀ ਪਾਕਿਸਤਾਨੀ ਪੁਲੀਸ ਜਾਂ ਮਿਲਟਰੀ ਵੱਲੋਂ ਤਲਾਸ਼ੀ ਲੈਣ ਵਕਤ ਜਿਸ ਕੋਲ ਜੋ ਵੀ ਪੈਸਾ ਧੇਲਾ, ਟੂਮਾਂ, ਨਕਦੀ, ਚਾਕੂ, ਨੇਜ਼ਾ, ਤਲਵਾਰ, ਬੰਦੂਕ, ਪਿਸਤੌਲ, ਦਾਤੀ, ਟਕੂਏ, ਪਠਾਣੀ ਹਥਿਆਰ, ਜਾਂ ਚੰਗਾ ਕੱਪੜਾ ਆਦਿ ਜੋ ਕੁਝ ਵੀ ਸੀ, ਸਾਰਾ ਕੁਝ ਤਲਾਸ਼ੀ ਦੌਰਾਨ ਪੁਲੀਸ ਵੱਲੋਂ ਖੋਹ ਲਿਆ ਗਿਆਕਿਉਂਕਿ ਇਹ ਸਾਰਾ ਮਾਲ ਪਾਕਿਸਤਾਨ ਦਾ ਸੀ

-----

ਜੋ ਔਰਤਾਂ ਆਪਣੀਆਂ ਬਾਹਾਂ, ਗਲ਼, ਨੱਕ ਜਾਂ ਕੰਨਾਂ ਵਿਚ ਪਾਏ ਗਹਿਣੇ ਜਾਂ ਹੋਰ ਨਿੱਕ ਸੁੱਕ ਲਾਹ ਕੇ ਨਹੀਂ ਦਿੰਦੀਆਂ ਸਨ, ਫੌਜੀ ਜਾਂ ਪੁਲਸ ਵਾਲੇ ਉਹ ਧੂਹ ਕੇ ਖਿੱਚ ਲੈਂਦੇ ਸਨਇੰਜ ਪਾਕਿਸਤਾਨ ਵਿਚੋਂ ਹਿੰਦੋਸਤਾਨ ਨੂੰ ਆ ਰਹੀ ਇਸ ਗੱਡੀ ਦੇ ਮੁਸਾਫ਼ਿਰਾਂ ਕੋਲ ਬਚੀ ਸਾਰੀ ਪੂੰਜੀ ਉਹਨਾਂ ਨੇ ਆਪਣੇ ਕਬਜ਼ੇ ਵਿਚ ਕਰ ਲਈਸਾਡੇ ਕੋਲ ਵੀ ਜੋ ਕੁਝ ਸੀ, ਅਸੀਂ ਵੀ ਉਹਨਾਂ ਨੂੰ ਦੇ ਦਿੱਤਾਗੱਡੀ ਫਿਰ ਵੀ ਨਹੀਂ ਤੁਰ ਰਹੀ ਸੀਲਗਦਾ ਸੀ ਕਿ ਹੁਣ ਗੱਡੀ ਵਿਚ ਸਵਾਰ ਸਾਰੇ ਮੁਸਾਫਰਾਂ ਨੂੰ ਵੱਢਣ ਦੀਆਂ ਤਿਆਰੀਆਂ ਹੋ ਰਹੀਆਂ ਸਨਜੰਗਲੇ ਤੋਂ ਪਾਰ ਖੜ੍ਹੇ ਮੁਸਲਮਾਨ ਅੱਲਾ-ਹੂ-ਅਕਬਰ ਦੇ ਨਾਅਰੇ ਲਾ ਰਹੇ ਸਨਅਸੀਂ ਭੁੱਖੇ ਤਿਹਾਏ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਖੜ੍ਹੇ ਸਾਂ ਕਿ ਪਤਾ ਨਹੀਂ ਕਿਸ ਘੜੀ ਸਾਡੀ ਵੱਢ ਟੁੱਕ ਸ਼ੁਰੂ ਹੋ ਜਾਣੀ ਹੈਜੇ ਮਾਰ ਮਰਾਈ ਸ਼ੁਰੂ ਹੋ ਗਈ ਤਾਂ ਥੋੜ੍ਹੇ ਜਿਹੇ ਗੋਰਖੇ ਜੋ ਸਾਡੀ ਰਾਖੀ ਲਈ ਗੱਡੀ ਵਿਚ ਤਾਇਨਾਤ ਸਨ, ਸਾਡੀਆਂ ਜਾਨਾਂ ਬਚਾਉਣ ਲਈ ਆਟੇ ਵਿਚ ਲੂਣ ਦੇ ਬਰਾਬਰ ਸਨ

-----

ਖ਼ੈਰ! ਕਾਫੀ ਇੰਤਜ਼ਾਰ ਮਗਰੋਂ ਗੱਡੀ ਚੱਲੀ ਤੇ ਲਾਹੌਰ ਆ ਕੇ ਖੜ੍ਹੀ ਹੋ ਗਈਓਥੇ ਵੀ ਕਾਫੀ ਚਿਰ ਤੱਕ ਖੜ੍ਹੀ ਰਹੀਏਥੇ ਵੀ ਲਗਾਤਾਰ ਡਰ ਬਣਿਆ ਹੋਇਆ ਸੀ ਕਿ ਕਿਸੇ ਵੇਲੇ ਵੀ ਸਾਡੀ ਵੱਢ ਟੁੱਕ ਸ਼ਰੂ ਹੋ ਸਕਦੀ ਹੈਐਨਾ ਭਿਆਨਕ ਸਮਾਂ ਸੀ ਕਿ ਪਲ ਪਿਛੋਂ ਕੀ ਹੋ ਜਾਣਾ ਹੈ, ਇਸ ਸਹਿਮ ਵਿਚ ਸਾਹ ਚੱਲ ਰਹੇ ਸਨਆਖਰ ਗੱਡੀ ਚੱਲੀ ਤੇ ਮੀਆਂ ਮੀਰ ਸਟੇਸ਼ਨ ਤੇ ਜਾ ਕੇ ਫਿਰ ਖੜ੍ਹੀ ਹੋ ਗਈਓਥੇ ਵੀ ਕਾਫੀ ਦੇਰ ਖੜ੍ਹੀ ਰਹੀਹਰ ਪਲ ਮੌਤ ਦਾ ਸੁਨੇਹਾ ਲੈ ਕੇ ਆ ਰਿਹਾ ਸੀਏਥੋਂ ਫਿਰ ਗੱਡੀ ਵਾਪਸ ਲਾਹੌਰ ਸਟੇਸ਼ਨ ਤੇ ਲੈ ਆਂਦੀ ਗਈਹੁਣ ਸਾਨੂੰ ਪੱਕਾ ਹੋ ਗਿਆ ਕਿ ਸਾਨੂੰ ਵੱਢਣ ਦੀ ਤਿਆਰੀ ਸ਼ੁਰੂ ਹੋਣ ਵਾਲੀ ਹੈਪਰ ਕਾਫੀ ਦੇਰ ਬਾਅਦ ਗੱਡੀ ਫਿਰ ਚੱਲ ਪਈਰਾਤ ਪੈਣ ਵੇਲੇ ਦੇ ਗੱਡੀ ਵਿਚ ਬੈਠੇ ਸਾਂ ਤੇ ਹੁਣ ਸਵੇਰ ਹੋਣ ਵਾਲੀ ਹੋ ਗਈ ਸੀਭੁੱਖ ਅਤੇ ਪਿਆਸ ਨਾਲ ਲੋਕ ਨਿਢਾਲ ਹੋ ਚੁੱਕੇ ਸਨਜਦ ਗੱਡੀ ਕਸੂਰ ਸਟੇਸ਼ਨ ਤੇ ਪੁੱਜੀ ਤਾਂ ਦਿਨ ਚੜ੍ਹ ਚੁੱਕਾ ਸੀ

-----

ਸਟੇਸ਼ਨ ਦੇ ਜੰਗਲੇ ਦੇ ਬਾਹਰ ਮੁਸਲਮਾਨਾਂ ਦੀ ਭੀੜ ਸਾਡੇ ਵੱਲ ਵੇਖ ਰਹੀ ਸੀਏਥੇ ਗੱਡੀ ਵਿਚ ਸਵਾਰ ਲੋਕਾਂ ਨੂੰ ਗੱਡੀ ਵਿਚੋਂ ਉਤਰਨ ਦੀ ਇਜਾਜ਼ਤ ਦੇ ਕੇ ਬਾਹਰ ਲਗੇ ਪਾਣੀ ਦੇ ਨਲ਼ਕਿਆਂ ਤੋਂ ਪਾਣੀ ਪਿਆਇਆ ਗਿਆ ਅਤੇ ਨਾਲ ਦੀ ਨਾਲ ਹੀ ਮੁਸਾਫ਼ਿਰਾਂ ਨੂੰ ਕੋਲ ਖੜ੍ਹੀ ਇਕ ਹੋਰ ਗੱਡੀ ਵਿਚ ਜਾਣ ਦਾ ਹੁਕਮ ਦਿੱਤਾ ਗਿਆ ਅਤੇ ਮੁਸਾਫ਼ਿਰ ਇਸ ਗੱਡੀ ਵਿਚੋਂ ਉਤਰ ਕੇ ਓਸ ਗੱਡੀ ਵਿਚ ਸਵਾਰ ਹੋਣ ਲਗ ਪਏ ਜਿਸ ਵਿਚ ਕਾਫੀ ਸਮਾਂ ਲੱਗ ਗਿਆਜਿਸ ਗੱਡੀ ਵਿਚ ਅਸੀਂ ਆਏ ਸਾਂ, ਉਹ ਗੱਡੀ ਵਾਪਸ ਲਾਹੌਰ ਵੱਲ ਨੂੰ ਮੁੜ ਗਈ ਅਤੇ ਪਤਾ ਲੱਗਾ ਕਿ ਜਿਸ ਗੱਡੀ ਵਿਚ ਅਸੀਂ ਸਵਾਰ ਹੋਏ ਸਾਂ, ਇਹ ਗੱਡੀ ਹਿੰਦੋਸਤਾਨ ਵਿਚੋਂ ਆਈ ਸੀ ਤੇ ਇਸ ਗੱਡੀ ਨੇ ਇਸ ਵਿਚ ਸਵਾਰ ਮੁਸਾਫਰਾਂ ਨੂੰ ਹਿੰਦੋਸਤਾਨ ਪੁਚਾਉਣਾ ਸੀਜਦ ਤਕ ਗੱਡੀ ਚਲਦੀ ਨਹੀਂ ਸੀ, ਮੌਤ ਦਾ ਡਰ ਬਾ-ਦਸਤੂਰ ਸਿਰ ਤੇ ਛਾਇਆ ਹੋਇਆ ਸੀਲਾਚਾਰੀ ਤੇ ਸਬਰ ਤੋਂ ਬਗੈਰ ਕੁਝ ਵੀ ਸਾਡੇ ਕੋਲ ਨਹੀਂ ਸੀਹਰ ਇਕ ਨੂੰ ਆਪਣੀ ਜਾਨ ਦਾ ਫ਼ਿਕਰ ਲੱਗਾ ਹੋਇਆ ਸੀਆਖਰ ਬਾਰਾਂ ਵਜੇ ਦੇ ਕਰੀਬ ਗੱਡੀ ਚੱਲੀ ਤੇ ਜਦ ਇਸ ਨੇ ਗੰਡਾ ਸਿੰਘ ਵਾਲਾ ਸਟੇਸ਼ਨ ਤੋਂ ਬਾਅਦ ਸਤਲੁਜ ਦਰਿਆ ਦਾ ਪੁਲ ਪਾਰ ਕੀਤਾ ਤਾਂ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਨਾਅਰੇ ਗੂੰਜਣ ਲਗੇ ਅਤੇ ਗੱਡੀ ਨੂੰ ਫਿਰੋਜ਼ਪੁਰ ਸ਼ਹਿਰ ਦੇ ਸਟੇਸ਼ਨ ਤੇ ਲਿਆ ਕੇ ਖੜ੍ਹਾ ਕਰ ਦਿਤਾ ਗਿਆਇਥੇ ਪਾਕਿਸਤਾਨੋਂ ਆਈ ਇਸ ਗੱਡੀ ਦੇ ਸਾਰੇ ਸ਼ਰਨਾਰਥੀਆਂ ਨੂੰ ਲੰਗਰ ਖਾਣ ਨੂੰ ਦਿਤਾ ਗਿਆਪੂੜੀਆਂ, ਛੋਲੇ, ਰੋਟੀਆਂ ਤੇ ਆਚਾਰ ਤੋਂ ਇਲਾਵਾ ਭੁੱਜੇ ਹੋਏ ਛੋਲਿਆਂ ਦੇ ਦਾਣੇਸਾਫ਼ ਸੁਥਰਾ ਪਾਣੀਕਈ ਲੋਕ ਜੋ ਪਾਕਿਸਤਾਨ ਵਿਚੋਂ ਪਹਿਲਾਂ ਆ ਗਏ ਸਨ, ਇਸ ਗੱਡੀ ਵਿਚ ਆਏ ਲੋਕਾਂ ਵਿਚੋਂ ਆਪਣਿਆਂ ਦੀ ਪਛਾਣ ਕਰ ਰਹੇ ਸਨ

-----

ਇਥੋਂ ਗੱਡੀ ਚੱਲੀ ਤਾਂ ਫਿਰੋਜ਼ਪੁਰ ਛਾਉਣੀ ਦੇ ਸਟੇਸ਼ਨ ਤੇ ਨਹੀਂ ਰੁਕੀ ਤੇ ਸਿੱਧੀ ਕਾਸੂਬੇਗੂ ਜਾ ਰੁਕੀ ਜਿਥੇ ਛਾਉਣੀ ਦੇ ਇਲਾਕੇ ਵਿਚ ਪਾਕਿਸਤਾਨ ਵਿਚੋਂ ਆ ਰਹੇ ਰੀਫਿਊਜੀਆਂ ਲਈ ਸਰਕਾਰ ਵੱਲੋਂ ਕੈਂਪ ਬਣਿਆ ਹੋਇਆ ਸੀਗੱਡੀ ਦੇ ਸਾਰੇ ਮੁਸਾਫ਼ਿਰ ਗੱਡੀ ਵਿਚੋਂ ਉਤਰ ਕੇ ਕੈਂਪ ਵਿਚ ਚਲੇ ਗਏਏਥੇ ਆਏ ਲੋਕਾਂ ਦੇ ਨਾਂ ਪਤੇ ਲਿਖ ਕੇ ਉਹਨਾਂ ਨੂੰ ਕਾਰਡ ਦਿਤੇ ਜਾ ਰਹੇ ਸਨ ਜਿਨ੍ਹਾਂ ਨਾਲ ਉਹ ਰਾਸ਼ਨ ਵਗੈਰਾ ਲੈ ਸਕਦੇ ਸਨਇਥੇ ਵੀ ਆਏ ਲੋਕਾਂ ਦੀ ਬਹੁਤ ਭੀੜ ਸੀ ਤੇ ਰੋਜ਼ ਹੋਰ ਨਵੇਂ ਸ਼ਰਨਾਰਥੀ ਆਈ ਜਾ ਰਹੇ ਸਨਭਾਵੇਂ ਏਥੇ ਸਫਾਈ ਦਾ ਇੰਤਜ਼ਾਮ ਸੀਥਾਂ ਥਾਂ ਚੂਨਾ ਸੁੱਟਿਆ ਹੋਇਆ ਸੀ ਅਤੇ ਕਈ ਵਲੰਟੀਅਰ ਵੀ ਕੰਮ ਕਰ ਰਹੇ ਸਨ ਪਰ ਕੁਝ ਦਿਨਾਂ ਪਿਛੋਂ ਏਥੇ ਹੈਜ਼ੇ ਫੈਲ ਗਿਆ ਤੇ ਲੋਕਾਂ ਦੀਆਂ ਮੌਤਾਂ ਹੋਣੀਆਂ ਸ਼ੁਰੂ ਹੋ ਗਈਆਂਹੈਜ਼ੇ ਨਾਲ ਮੌਤ ਹੋਣ ਤੋਂ ਡਰਦਿਆਂ ਜਿਥੇ ਲੋਕਾਂ ਨੇ ਇਸ ਕੈਂਪ ਨੂੰ ਛੱਡਣਾ ਸ਼ੁਰੂ ਕਰ ਦਿਤਾ ਤਾਂ ਸਾਨੂੰ ਵੀ ਇਥੋਂ ਅੱਗੇ ਬਠਿੰਡੇ ਵੱਲ ਭੱਜਣਾ ਪਿਆਸਭ ਗੱਡੀਆਂ ਬੇਟੈਮੀਆਂ ਚੱਲ ਰਹੀਆਂ ਸਨਹਿੰਦੋਸਤਾਨ ਵਿਚੋਂ ਮੁਸਲਮਾਨਾਂ ਦੀਆਂ ਭਰੀਆਂ ਗੱਡੀਆਂ ਪਾਕਿਸਤਾਨ ਨੂੰ ਜਾ ਰਹੀਆਂ ਸਨ ਓਧਰੋਂ ਹਿੰਦੂ ਸਿੱਖਾਂ ਦੀਆਂ ਭਰੀਆਂ ਗੱਡੀਆਂ ਹਿੰਦੋਸਤਾਨ ਨੂੰ ਆ ਰਹੀਆਂ ਸਨਗੱਡੀ ਵਿਚ ਵਿਚ ਚੜ੍ਹਨ ਲਈ ਸ਼ਰਨਾਰਥੀਆਂ ਨੂੰ ਕੋਈ ਟਿਕਟ ਨਹੀਂ ਲੈਣੀ ਪੈਂਦੀ ਸੀਬਠਿੰਡੇ ਜਾਣ ਵਾਲੀ ਗੱਡੀ ਸਾਨੂੰ ਗੋਨਿਆਣਾ ਮੰਡੀ ਸਟੇਸ਼ਨ ਤੇ ਉਤਾਰ ਕੇ ਫਿਰੋਜ਼ਪੁਰ ਨੂੰ ਮੁੜ ਗਈ

******

ਚਲਦਾ


No comments: