ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Saturday, February 6, 2010

ਬਲਬੀਰ ਸਿੰਘ ਮੋਮੀ - ਕਿਹੋ ਜਿਹਾ ਸੀ ਜੀਵਨ – ਸਵੈ-ਜੀਵਨੀ - ਕਿਸ਼ਤ - 12

ਮੇਰਾ ਪਹਿਲਾ ਪਹਿਲਾ ਪਿਆਰ

ਸਵੈ-ਜੀਵਨੀ - ਕਿਸ਼ਤ - 12

ਲੜੀ ਜੋੜਨ ਲਈ ਕਿਸ਼ਤ 11 ਪੜ੍ਹੋ ਜੀ।

ਮਹਿਤੇ ਪਿੰਡ ਵਿਚ ਦਿਲ ਲੱਗਣਾ ਸ਼ੁਰੂ ਹੋ ਗਿਆ ਸੀਇਕ ਬੱਚੇ ਨੂੰ ਦੇਸ਼ ਵੰਡ ਦੇ ਗ਼ਮਾਂ ਨਾਲ ਕੀਹੌਲੀ-ਹੌਲੀ ਜ਼ਿਲ੍ਹਾ ਸ਼ੇਖੂਪੁਰਾ ਵਿਚ ਛੱਡੇ ਪਿੰਡ ਚੱਕ ਨੰਬਰ 78, ਪੱਕੇ ਡੱਲੇ ਦੀਆਂ ਕਬਰਾਂ ਦਾ ਮੇਲਾ, ਨਿੱਕੀ ਨਹਿਰ ਚ ਨਹਾਉਣਾ ਤੇ ਟੁੱਭੀਆਂ ਲਾਉਣੀਆਂ, ਬਾਬੇ ਨਾਨਕ ਦਾ ਸੱਚਾ ਸੌਦਾ, ਨਨਕਾਣਾ ਸਾਹਿਬ ਦੀ ਬਾਲ ਲੀਲਾ, ਵਾਰਸ਼ ਸ਼ਾਹ ਦਾ ਜੰਡਿਆਲਾ, ਜਹਾਂਗੀਰ ਬਾਦਸ਼ਾਹ ਦਾ ਹਰਨ ਮੁਨਾਰਾ ਤੇ ਵਿਰਕ ਟੱਪੇ ਦੀਆਂ ਦਲੇਰੀਆਂ ਮੈਨੂੰ ਵਿੱਸਰਨੀਆਂ ਸ਼ੁਰੂ ਹੋ ਗਈਆਂਮਲਵਈਆਂ ਦਾ ਇਹ ਪਿੰਡ ਮੈਨੂੰ ਆਪਣਾ ਪਿੰਡ ਜਾਪਦਾਆਥਣ ਨੂੰ ਮੁੰਡੇ ਮੈਨੂੰ ਮਹਿਤੇ ਦੀਆਂ ਨਿਆਈਆਂ ਵਿਚ ਖਿੱਦੋ ਖੂੰਡੀ ਖੇਡਣ ਲਈ ਲੈ ਜਾਂਦੇਉਹ ਬੋਲਦੇ:

ਸਾਲ਼ਾ ਫਰੂਜੀ ਜਿਹਾ ਸਾਰਿਆਂ ਦੇ ਮੂਹਰੇ ਦੀ ਖਿੱਦੋ ਕੱਢ ਲੈਂਦੈ---

ਸਾਲ਼ੇ ਦੀਆਂ ਲੱਤਾਂ ਤਾਂ ਵੇਖ ਜਿਵੇਂ ਡੋਈ ਹੁੰਦੀ ਆ----

ਝਾਕਦਾ ਵੇਖ ਜਿਵੇਂ ਮੇਲੇ ਚ ਪਿਓ ਗੁਆਚਿਆ ਹੁੰਦੈ----

ਖਿੱਦੋ ਲੈ ਕੇ ਜਾਂਦੇ ਦੇ ਕਿਸੇ ਨੇ ਖੂੰਡਾ ਛੱਡ ਤਾਂ ਊਂ ਈ ਕੱਠਾ ਜਿਹਾ ਹੋ ਜੂ----

ਨੱਕ ਵੇਖ ਸਾਲ਼ੇ ਦਾ ਜਿਵੇਂ ਗਹੀਰੇ ਤੇ ਕਾਟੋ ਬੈਠੀ ਹੁੰਦੀ ਆ---

ਸਾਲ਼ਾ ਮੁਸਲਿਆਂ ਵੱਟੇ ਵਟਾਇਆ---

-----

ਇਸ ਪਿੰਡ ਵਿਚ ਰਹਿੰਦਿਆਂ ਹੌਲੀ-ਹੌਲੀ ਮੈਨੂੰ ਵੀ ਬਹੁਤ ਸਾਰੀਆਂ ਬੋਲੀਆਂ ਤੇ ਲੋਕ ਗੀਤ ਯਾਦ ਹੋ ਗਏ ਕੁਝ ਗਵਾਂਢੀ ਕੁੜੀਆਂ ਕੋਲੋਂ ਸੁਣ ਸੁਣ ਕੇ ਅਤੇ ਕੁਝ ਮੁੰਡਿਆਂ ਦੀਆਂ ਢਾਣੀਆਂ ਵਿਚ ਬੈਠ-ਬੈਠ ਕੇਬਹੁਤ ਅੱਗੇ ਜਾ ਕੇ ਜਦੋਂ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਡਾ: ਤਰਲੋਕ ਸਿੰਘ ਕੰਵਰ ਦੀ ਅਗਵਾਈ ਹੇਠ ਪੰਜਾਬੀ ਲੋਕ ਗੀਤਾਂ ਦੇ ਮਾਧਿਅਮ ਦੁਆਰਾ ਇਸਤਰੀ ਪਾਤਰ ਦਾ ਅਧਿਐਨਦੇ ਵਿਸ਼ੇ ਤੇ ਪੀ. ਐਚ. ਡੀ. ਕਰ ਰਿਹਾ ਸਾਂ ਤਾਂ ਓਸ ਵੇਲੇ ਦੀਆਂ ਮਹਿਤੇ ਪਿੰਡ ਵਿਚ ਸੁਣੀਆਂ ਤੇ ਚੇਤੇ ਹੋਈਆਂ ਬੋਲੀਆਂ, ਲੋਕ ਗੀਤਾਂ ਅਖੌਤਾਂ ਅਤੇ ਮੁਹਾਵਰਿਆਂ ਨੇ ਮੇਰਾ ਬੜਾ ਸਾਥ ਦਿੱਤਾਕੁੜੀ ਜੰਮਣ ਤੋਂ ਲੈ ਕੇ ਮੌਤ ਤੱਕ ਜਿਵੇਂ ਧੀ, ਭੈਣ, ਪ੍ਰੇਮਿਕਾ, ਵਹੁਟੀ, ਨੂੰਹ, ਸਾਲੀ, ਭਰਜਾਈ, ਦਰਾਣੀ, ਜੇਠਾਣੀ, ਮਾਂ ਤੇ ਸੱਸ ਹਰ ਰੂਪ ਤੇ ਰਿਸ਼ਤੇ ਵਿਚੋਂ ਲੰਘਦੀਆਂ ਅਵੱਸਥਾਵਾਂ ਬਾਰੇ ਪੰਜਾਬੀ ਲੋਕ ਗੀਤ ਭਰੇ ਪਏ ਸਨਮਿਸਾਲ ਦੇ ਤੌਰ ਤੇ ਵਿਆਹ ਪਿਛੋਂ ਬੱਚਾ ਨਾ ਹੋਣ ਦੀ ਸ਼ਕਲ ਵਿਚ ਲੋਕ ਗੀਤ ਮੌਜੂਦ ਸੀ, “ਤੈਨੂੰ ਕੁਛ ਨਾ ਲੱਗਾ ਮੁਟਿਆਰੇ ਬੇਰੀਆਂ ਨੂੰ ਬੇਰ ਲੱਗ ਗਏਪਰ ਮਹਿਤੇ ਦੀਆਂ ਤਿੰਨ ਘਟਨਾਵਾਂ ਮੈਨੂੰ ਬਹੁਤ ਪਰੇਸ਼ਾਨ ਕਰਦੀਆਂ ਸਨਇਕ ਤਾਂ ਜਦੋਂ ਅਜੇ ਪਿੰਡ ਵਿਚ ਨਵੇਂ ਨਵੇਂ ਆਏ ਈ ਸਾਂ ਤਾਂ ਸੰਨ 48 ਦੇ ਸ਼ੁਰੂ ਵਿਚ ਇਕ ਵਡੇਰੀ ਉਮਰ ਦੇ ਛੜੇ ਦਾ ਇਕ ਬਹੁਤ ਛੋਟੀ ਉਮਰ ਦੀ ਕੁੜੀ ਨਾਲ ਵਿਆਹ ਹੋ ਗਿਆ ਸੀ ਤੇ ਪਿੰਡ ਦੀਆਂ ਜਨਾਨੀਆਂ ਵਹੁਟੀ ਵੇਖਣ ਲਈ ਛੜੇ ਦੇ ਘਰ ਜਾ ਰਹੀਆਂ ਸਨ ਤੇ ਰੁਪਈਆ ਅਠਿਆਨੀ ਸ਼ਗਨ ਵੀ ਪਾਉਂਦੀਆਂ ਸਨਮੈਨੂੰ ਵੀ ਮੇਰੀ ਮਾਂ ਮੇਰੀ ਉਂਗਲ ਫੜ ਕੇ ਵਹੁਟੀ ਵੇਖਣ ਲਈ ਲੈ ਗਈਇਕ ਮੰਜੇ ਤੇ ਖੇਸ ਵਿਛਿਆ ਹੋਇਆ ਸੀ ਜੋ ਮੈਲੇ ਨਾਲ ਭਰਿਆ ਹੋਇਆ ਸੀਉਸ ਤੇ ਇਕ ਛੋਟੀ ਜਹੀ ਕੁੜੀ ਜਿਸਦੀ ਸੁੱਥਣ ਤੇ ਵੀ ਮੈਲੇ ਦੇ ਦਾਗ ਸਨ, ਘੁੰਢ ਕੱਢੀ ਤੇ ਗੋਡਿਆਂ ਵਿਚ ਸਿਰ ਦੇ ਕੇ ਰੋ ਰਹੀ ਸੀ ਅਤੇ ਆਪਣਾ ਮੂੰਹ ਕਿਸੇ ਨੂੰ ਵਿਖਾ ਨਹੀਂ ਰਹੀ ਸੀ

-----

ਕਰੜ ਬਰੜੀ ਕੱਟੀ ਦਾੜ੍ਹੀ ਵਾਲਾ ਉਹਦਾ ਅੱਧਖੜ੍ਹ ਉਮਰ ਦਾ ਬੰਦਾ ਇਕ ਨੁਕਰੇ ਬੈਠਾ ਹੁੱਕੀ (ਚਿਲਮ) ਪੀ ਰਿਹਾ ਸੀਓਸ ਕੁੜੀ ਦੀ ਜੋ ਦੁਰਦਸ਼ਾ ਸੀ, ਓਸ ਨੇ ਮੇਰੇ ਬਾਲ ਮਨ ਨੂੰ ਹਲੂਣ ਕੇ ਰੱਖ ਦਿੱਤਾ ਸੀਇਕ ਅਬਲਾ ਕੁੜੀ ਦੀ ਇਹ ਦੁਰਦਸ਼ਾ, ਤੰਗਦਸਤੀ ਅਤੇ ਲੀਰੋ ਲੀਰ ਕੀਤੇ ਸਰੀਰ ਤੇ ਮਨ ਦੀ ਇਹ ਕਰੁਣਾਮਈ ਝਾਕੀ ਮੈਨੂੰ ਚੇਤੇ ਆ ਕੇ ਬਹੁਤ ਲੰਮੇ ਸਮੇਂ ਤਕ ਵਿਆਕੁਲ ਕਰਦੀ ਰਹੀਬਹੁਤ ਸਾਲਾਂ ਬਾਅਦ ਜਦ ਮੈਂ ਆਪਣੀ ਬਹੁ ਚਰਚਿਤ ਕਹਾਣੀ ਬਲਾਤਕਾਰਲਿਖੀ ਤਾਂ ਵਹੁਟੀ ਬਣੀ ਉਹ ਜ਼ਖ਼ਮੀ ਕੁੜੀ ਮੇਰੇ ਖ਼ਿਆਲਾਂ ਵਿਚ ਪਈ ਤੜਪ ਰਹੀ ਸੀ

-----

ਦੂਜੀ ਘਟਨਾ ਇਕ ਵਾਰ ਮੇਰੀ ਮਾਂ ਨੇ ਮੈਨੂੰ ਨਾਲ ਦੇ ਪਿੰਡ ਵਿਚ ਖੋਤੀ ਤੇ ਦਾਣੇ ਪਿਸਾਉਣ ਲਈ ਕੁਝ ਛੜਿਆਂ ਨਾਲ ਭੇਜ ਦਿੱਤਾ ਸੀ ਜਿਨ੍ਹਾਂ ਆਪਣੇ ਦਾਣੇ ਬੋਤੀਆਂ ਤੇ ਲੱਦੇ ਹੋਏ ਸਨਚੱਕੀ ਖ਼ਰਾਬ ਹੋਣ ਕਰ ਕੇ ਸਾਨੂੰ ਰਾਤ ਦੇ ਬਾਰਾਂ ਵੱਜ ਗਏ ਤੇ ਜਦੋਂ ਅਸੀਂ ਮੁੜੇ ਤਾਂ ਉਹ ਛੜੇ ਦੇਸੀ ਦਾਰੂ ਨਾਲ ਰੱਜੇ ਹੋਏ ਸਨਮੈਨੂੰ ਆਟੇ ਸਮੇਤ ਉਹਨਾਂ ਨੇ ਇਕ ਬੋਤੀ ਤੇ ਬਿਠਾ ਦਿਤਾ ਤੇ ਖੋਤੀ ਨੂੰ ਹਨੇਰੇ ਵਿਚ ਟਿੱਬਿਆਂ ਤੋਂ ਪਰ੍ਹਾਂ ਲੈ ਗਏਕਾਫੀ ਦੇਰ ਬਾਅਦ ਜਦ ਵਾਪਸ ਆਏ ਤਾਂ ਇਕ ਛੜੇ ਨੇ ਦਾਤਰ ਵਿਖਾ ਕੇ ਮੈਨੂੰ ਕਿਹਾ ਕਿ ਜੇ ਕਿਤੇ ਗੱਲ ਨਿਕਲੀ ਤਾਂ ਇਸ ਦਾਤਰ ਨਾਲ ਤੇਰਾ ਗਲ਼ ਵੱਢ ਕੇ ਟਿੱਬੇ ਵਿਚ ਨੱਪ ਦਿਆਂਗੇਮੈਂ ਡਰਦਾ ਸਾਰੀ ਉਮਰ ਇਸ ਵਹਿਸ਼ੀ ਘਟਨਾ ਨੂੰ ਭੁੱਲਣ ਦੀ ਕੋਸ਼ਿਸ਼ ਕਰਦਾ ਰਿਹਾ

-----

ਤੀਜੀ ਘਟਨਾ ਪਿੰਡ ਦੇ ਗੁਰਦਵਾਰੇ ਦੇ ਭਾਈਆਂ ਦਾ ਮੇਰੀ ਉਮਰ ਦਾ ਇਕੋ-ਇਕ ਮੁੰਡਾ ਮਾਪਿਆਂ ਨਾਲ ਮੁਕਤਸਰ ਦਾ ਮੇਲਾ ਵੇਖਣ ਗਿਆ ਵਾਪਸ ਪਰਤਦਿਆਂ ਕੋਟਕਪੂਰੇ ਤੋਂ ਅਗਲੇ ਸਟੇਸ਼ਨ ਤੇ ਪਾਣੀ ਪੀਣ ਲਈ ਗੱਡੀ ਵਿਚੋਂ ਉਤਰਿਆਂ ਤੇ ਗੱਡੀ ਚੱਲ ਪਈਉਹ ਮੁੰਡਾ ਮਾਪਿਆਂ ਨੂੰ ਮੁੜ ਕੇ ਕਦੀ ਵੀ ਨਾ ਲੱਭਾਇਕੋ-ਇਕ ਮੁੰਡੇ ਦੇ ਦੋਬਾਰਾ ਨਾ ਮਿਲਣ ਕਰ ਕੇ ਉਹਦੀ ਮਾਂ ਦੇ ਵੈਣ ਸੁਣੇ ਨਹੀਂ ਜਾਂਦੇ ਸਨ

-----

ਦਰਵਾਜ਼ੇ ਵਿਚ ਫੁਲਕਾਰੀਆਂ ਕੱਢਦੀਆਂ ਕੁੜੀਆਂ ਆਖਰੀ ਬੋਲੀ ਤੇ ਆ ਕੇ ਜਦੋਂ ਇਕੱਠੀਆਂ ਹੋ ਕੇ ਬੋਲੀ ਨੂੰ ਚੁੱਕਦੀਆਂ ਤੇ ਗਿੱਧਾ ਪਉਂਦੀਆਂ ਤਾਂ ਆਖਰੀ ਬੋਲੀ ਨੂੰ ਬਾਰ ਬਾਰ ਦੁਹਰਾਉਂਦੀਆਂਇਹ ਖਿੜ ਖਿੜ ਹਸਦੀਆਂ ਤੇ ਵਿਆਹੀਆਂ ਕੋਲੋਂ ਉਹਨਾਂ ਦੀਆਂ ਪਹਿਲੀਆਂ ਰਾਤਾਂ ਦੀਆਂ ਹੱਡਬੀਤੀਆਂ ਸੁਣ ਸੁਣ ਖ਼ੁਸ਼ੀ ਵਿਚ ਖੀਵੀਆਂ ਹੁੰਦੀਆਂਭਾਵੇਂ ਉਹ ਅਮੀਰ ਨਹੀਂ ਸਨ ਮੈਂ ਇਹਨਾਂ ਨੂੰ ਕਦੇ ਉਦਾਸ ਨਹੀਂ ਵੇਖਿਆ ਸੀਉਹਨਾਂ ਨੂੰ ਗੱਲਾਂ ਇੰਜ ਫੁਰਦੀਆਂ ਸਨ ਜਿਵੇਂ ਪਹਿਲਾਂ ਈ ਪਤਾ ਹੋਵੇ ਕਿ ਅੱਗੋਂ ਕੀ ਉੱਤਰ ਕੀ ਦੇਣਾ ਹੈਫਿਰ ਉਹ ਕਈ ਇਹੋ ਜਿਹੇ ਖੁੱਲ੍ਹੇ ਮਖੌਲ ਇਕ ਦੂਜੀਆਂ ਨਾਲ ਕਰਦੀਆਂ ਜਿਵੇਂ ਉਹਨਾਂ ਨੂੰ ਇਹ ਅਹਿਸਾਸ ਹੀ ਨਾ ਹੋਵੇ ਕਿ ਉਹਨਾਂ ਦੇ ਕੋਲ ਹੀ ਦੂਜੇ ਪਾਸੇ ਇਕ ਚੌਦਾਂ-ਪੰਦਰਾਂ ਸਾਲਾਂ ਦਾ ਮੁੰਡਾ ਉਹਨਾਂ ਦੀਆਂ ਗੱਲਾਂ ਸੁਣ ਰਿਹਾ ਹੈਜੇ ਕੋਈ ਟੋਕਦੀ ਤੇ ਮੇਰੇ ਹੋਣ ਦਾ ਜ਼ਿਕਰ ਕਰ ਦੇਂਦੀ ਤਾਂ ਮਸਤੀ ਵਿਚ ਆਈਆਂ ਚਾਂਭਲੀਆਂ ਮੁਟਿਆਰਾਂ ਇਹ ਕਹਿ ਕੇ ਦੂਜੀ ਨੂੰ ਚੁੱਪ ਕਰਾ ਦੇਂਦੀਆਂ ਕਿ ਇਹ ਤਾਂ ਕੁੜੀਆਂ ਵਰਗਾ ਮੁੰਡਾ ਏਇਹਦੇ ਤਾਂ ਹਾਲੇ ਮੁੱਛ ਵੀ ਨਹੀਂ ਫੁੱਟੀਸਾਡੀਆਂ ਗੱਲਾਂ ਸੁਣ-ਸੁਣ ਕੇ ਇਹ ਵੀ ਜਵਾਨ ਹੋ ਜਾਏਗਾਮੇਰੀ ਪੜ੍ਹਾਈ ਵਿਚ ਉਹਨਾਂ ਦੀਆਂ ਖੁੱਲ੍ਹੀਆਂ ਗੱਲਾਂ ਬੜਾ ਵਿਘਨ ਪਾਉਂਦੀਆਂ ਪਰ ਜੇ ਮੈਂ ਅੰਦਰ ਜਾ ਕੇ ਪੜ੍ਹਦਾ ਤਾਂ ਓਥੇ ਬੜੀ ਗਰਮੀ ਤੇ ਹੁੰਮਸ ਸੀਇਕ ਦਿਨ ਇਕ ਕੁੜੀ ਉੱਠੀ ਤੇ ਓਸ ਨੇ ਰੇਤੇ ਦਾ ਬੁੱਕ ਭਰ ਕੇ ਮੇਰੇ ਸਿਰ ਵਿਚ ਪਾ ਦਿੱਤਾ ਤੇ ਫਿਰ ਉਹਨਾਂ ਦਾ ਹਾਸਾ ਬੰਦ ਨਾ ਹੋਵੇ

...........

ਨੀ ਇਹਨੂੰ ਪੜ੍ਹਨ ਦਿਓ, ਕਿਉਂ ਤੰਗ ਕਰਦੀਆਂ ਹੋ,” ਮਹਿਕ ਨੇ ਉਹਨਾਂ ਨੂੰ ਨਿਹੋਰਿਆ ਅਤੇ ਉੱਠ ਕੇ ਆਪਣੇ ਗੋਰੇ ਤੇ ਕੂਲੇ ਹੱਥਾਂ ਦੀਆਂ ਉਂਗਲਾਂ ਨਾਲ ਹੌਲੀ-ਹੌਲੀ ਸਾਰਾ ਰੇਤਾ ਮੇਰੇ ਸਿਰ ਦੇ ਵਾਲ਼ਾਂ ਵਿਚੋਂ ਕੱਢ ਦਿੱਤਾਕਦੀ ਕਦੀ ਉਹਦੀਆਂ ਉਂਗਲਾਂ ਮੇਰੇ ਗੋਰੇ ਮੱਥੇ, ਤਿੱਖੇ ਨੱਕ ਤੇ ਗੱਲ੍ਹਾਂ ਨੂੰ ਵੀ ਛੂਹ ਜਾਂਦੀਆਂਇਕ ਕੁੜੀ ਕਹਿੰਦੀ,

ਨੀ ਜੇ ਤੂੰ ਇਹਦੀ ਹੋਈ ਮਰਦੀ ਏਂ ਤਾਂ ਇਹਦੇ ਨਾਲ ਵਿਆਹ ਈ ਕਰਵਾ ਲੈਪੜ੍ਹ ਲਿਖ ਕੇ ਜਿਥੇ ਨੌਕਰੀ ਲੱਗੂਗਾ ਜਾਂ ਫੌਜ ਵਿਚ ਭਰਤੀ ਹੋ ਜਾਊਗਾ ਤਾਂ ਤੈਨੂੰ ਵੀ ਨਾਲ ਈ ਲੈ ਜੂਗਾ ਤੇ ਖੂਹਾਂ ਤੋਂ ਪਾਣੀ ਦੇ ਘੜੇ ਭਰਨੋਂ ਤੇ ਪਸੂਆਂ ਦਾ ਗੋਹਾ ਕੂੜਾ ਚੁੱਕਣੋਂ ਤੇਰੀ ਜਾਨ ਛੁੱਟ ਜੂਗੀ

-----

ਗਰਮੀਆਂ ਦੀਆਂ ਛੁੱਟੀਆਂ ਵਿਚ ਰੋਜ਼ ਵਾਂਗ ਦਰਵਾਜ਼ੇ ਦੇ ਆਪਣੇ ਵਾਲੇ ਪਾਸੇ ਥੰਮੀ ਨਾਲ ਸਿਰ ਲਾਈ ਪੜ੍ਹ ਰਿਹਾ ਸਾਂ ਤਾਂ ਇਕ ਦਿਨ ਕੁੜੀਆਂ ਮਹਿਕ ਨੂੰ ਵਿਆਹ ਵਾਲਾ ਲਾਲ ਸੂਟ ਪਵਾ, ਹਾਰ ਸ਼ਿੰਗਾਰ ਕਰ, ਸਿਰ ਤੇ ਸੱਗੀ ਫੁੱਲ, ਹੱਥਾਂ ਵਿਚ ਚੂੜਾ, ਪੈਰਾਂ ਵਿਚ ਪੰਜੇਬਾਂ, ਹੱਥਾਂ ਤੇ ਮਹਿੰਦੀ ਲਾ, ਨਹੁੰ ਪਾਲਸ਼ ਤੇ ਦੰਦਾਸਾ ਮਲ ਤੇ ਵਹੁਟੀ ਬਣਾ, ਘੁੰਡ ਕੱਢ ਕੇ, ਮੇਰੇ ਅੱਗੇ ਲੈ ਆਂਦਾ ਤੇ ਕਿਹਾ ਕਿ ਗੁੱਡੇ ਗੁੱਡੀ ਦਾ ਵਿਆਹ ਕਰਨਾ ਹੈ ਤੇ ਵਿਆਹ ਦੇ ਗੀਤ ਗਾਉਣ ਲੱਗ ਪਈਆਂਇਕ ਕੁੜੀ ਨੇ ਮੇਰੇ ਹੱਥ ਵਿਚ ਸੋਟੀ ਫੜਾ ਮਹਿਕ ਦੇ ਅੱਗੇ ਅੱਗੇ ਤੁਰਨ ਲਈ ਕਿਹਾ ਤੇ ਨਾਲੇ ਉਹਦਾ ਘੁੰਢ ਚੁੱਕਣ ਲਈਮੇਰੇ ਵਿਚ ਤਾਂ ਉਹਦਾ ਘੁੰਢ ਚੁੱਕਣ ਦੀ ਹਿੰਮਤ ਨਹੀਂ ਸੀਆਖਰ ਇਕ ਕੁੜੀ ਨੇ ਹੀ ਉਹਦਾ ਘੁੰਡ ਚੁੱਕ ਦਿੱਤਾਉਸ ਨੇ ਆਪਣੀਆਂ ਝੁਕੀਆਂ ਅੱਖਾਂ ਉਪਰ ਨਾ ਚੁੱਕੀਆਂ ਤੇ ਨਾ ਹੀ ਮੇਰੇ ਵੱਲ ਵੇਖਿਆਂ ਪਰ ਇਕ ਵਿਆਹ ਦੇ ਲਿਬਾਸ ਵਿਚ ਮਨ ਦੀਆਂ ਤਰੰਗਾਂ ਨਾਲ ਭਰੀ ਹੋਈ ਕੋਈ ਪਿੰਡ ਦੀ ਕੁੜੀ ਐਨੀ ਜ਼ਿਆਦਾ ਸੋਹਣੀ ਹੋ ਸਕਦੀ ਹੈ, ਮੈਂ ਸਾਰੀ ਉਮਰ ਭੁੱਲ ਨਾ ਸਕਿਆਮੈਂ ਉਹਨਾਂ ਤੋਂ ਪਿਛਾ ਛੁਡਾ ਕੇ ਭੱਜ ਕੇ ਅੰਦਰ ਆ ਗਿਆ ਪਰ ਉਹਨਾਂ ਦਾ ਕਦੇ ਵੀ ਨਾ ਮੁੱਕਣ ਵਾਲਾ ਹਾਸਾ ਮੇਰੀ ਪਿੱਠ ਸੁਣ ਰਹੀ ਸੀਬਹੁਤ ਅੱਗੇ ਜਾ ਕੇ ਇਸ ਘਟਨਾ ਨੂੰ ਆਧਾਰ ਬਣਾ ਕੇ ਮੈਂ ਇਕ ਬਹੁ-ਚਰਚਿਤ ਕਹਾਣੀ ਲਿਖੀ, “ਅਸਾਂ ਬੇਕਦਰਾਂ ਨਾਲ ਲਾਈਆਂਲਿਖੀ ਜੋ ਅਜੇ ਵੀ ਪਾਠਕ ਬੜੇ ਚਾਅ ਨਾਲ ਪੜ੍ਹਦੇ ਹਨ

-----

ਇਹਨਾਂ ਦਿਨਾਂ ਵਿਚ ਹੀ ਮਾਂ ਦੇ ਇਕ ਕੁੜੀ ਜੰਮੀ ਜੋ ਕੁਝ ਦਿਨਾਂ ਦੀ ਹੋ ਮਰ ਗਈਮਾਂ ਬੀਮਾਰ ਹੋ ਕੇ ਮੰਜੇ ਤੇ ਪੈ ਗਈਪੀਣ ਵਾਲੇ ਪਾਣੀ ਦੇ ਘੜੇ ਖੂਹ ਤੋਂ ਭਰ ਕੇ ਤੇ ਚੁੱਕ ਕੇ ਕੌਣ ਲਿਆਵੇਮੈਂ ਇਕ ਦਿਨ ਘੜਾ ਭਰ ਕੇ ਸਿਰ ਤੇ ਰੱਖ ਕੇ ਲਿਆ ਰਿਹਾਂ ਸਾਂ ਕਿ ਮੇਰੇ ਸਿਰ ਤੋਂ ਪਾਣੀ ਨਾਲ ਭਰੇ ਘੜੇ ਦਾ ਭਾਰ ਸਹਾਰ ਨਾ ਹੋਇਆ ਤੇ ਘੜਾ ਮੇਰੇ ਸਿਰ ਤੋਂ ਰਾਹ ਵਿਚ ਹੀ ਡਿਗ ਕੇ ਟੁੱਟ ਗਿਆ ਤੇ ਸਾਰਾ ਪਾਣੀ ਡੁੱਲ੍ਹ ਗਿਆਵੇਖਣ ਵਾਲੇ ਘੜਾ ਡਿੱਗਾ ਵੇਖ ਕੇ ਉੱਚੀ ਉੱਚੀ ਹੱਸਣ ਲਗ ਪਏਜਦੋਂ ਮਹਿਕ ਨੇ ਡਿੱਗਾ ਘੜਾ ਵੇਖਿਆ ਤਾਂ ਆਪਣੇ ਚਿਟੇ ਦੰਦਾਂ ਚੋਂ ਇਕ ਮੁਸਕਾਨ ਸੁੱਟਦੀ ਅੱਗੇ ਲੰਘ ਗਈਜਦੋਂ ਮੈਂ ਘਰ ਪਹੁੰਚਿਆ ਤਾਂ ਓਸ ਸਾਡੇ ਘਰੋਂ ਦੋ ਘੜੇ ਸਿਰ ਤੇ ਚੁੱਕੇ ਤੇ ਦੋਵੇਂ ਖੂਹ ਤੋਂ ਭਰ ਕੇ ਸਾਡੇ ਘਰ ਲੈ ਆਂਦੇ ਤੇ ਉਪਰਲਾ ਘੜਾ ਉਹਦੇ ਸਿਰ ਤੋਂ ਲੁਹਾਉਣ ਲਈ ਮੈਨੂੰ ਉਹਦੀ ਮੱਦਦ ਕਰਨੀ ਪਈ ਪਰ ਕਈ ਜੱਟੀਆਂ ਇਕ-ਇਕ ਕਰ ਕੇ ਬਗੈਰ ਮਦਦ ਦੇ ਦੋਵੇਂ ਭਰੇ ਘੜੇ ਸਿਰਾਂ ਤੋਂ ਲਾਹ ਲੈਂਦੀਆਂ ਸਨਓਸ ਦਿਨ ਮਹਿਕ ਨੇ ਸਾਡੇ ਸਾਰੇ ਘੜੇ ਖੂਹ ਤੋਂ ਭਰ ਕੇ ਲੈ ਆਂਦੇਸਿਰ ਤੇ ਦੋ ਦੋ ਤੌੜੇ ਰੱਖ ਕੇ ਸਾਡੇ ਘਰ ਵੀ ਪਾਣੀ ਭਰ ਜਾਣਾ ਤੇ ਆਪਣੇ ਵੀ, ਇਸ ਕੁੜੀ ਵਿਚ ਕਿੰਨੀ ਜਾਨ ਸੀਦਰਵਾਜ਼ੇ ਵਾਲੀ ਥੰਮੀ ਨਾਲ ਸਿਰ ਲਾ ਕੇ ਪੜ੍ਹਨਾ ਮੈਂ ਛੱਡ ਦਿਤਾ ਤੇ ਗਰਮੀ ਵਿਚ ਕੋਠੇ ਅੰਦਰ ਬੈਠ ਕੇ ਹੀ ਪੜ੍ਹਨ ਦੀ ਕੋਸ਼ਿਸ਼ ਕਰਦਾਇਕ ਦਿਨ ਮੈਂ ਮਹਿਸੂਸ ਕੀਤਾ ਕਿ ਦੋਹਾਂ ਘਰਾਂ ਦੀ ਸਾਂਝੀ ਕੰਧ ਵਿਚ ਮਹਿਕ ਦੇ ਘਰ ਵਾਲੇ ਪਾਸਿਓਂ ਰੁਕ ਰੁਕ ਕੇ ਕੰਧ ਤੇ ਖੜਕੇ ਦੀ ਆਵਾਜ਼ ਆ ਰਹੀ ਸੀਮੈਂ ਧਿਆਨ ਨਾਲ ਕੰਧ ਨਾਲ ਕੰਨ ਲਾ ਕੇ ਸੁਣਿਆ ਤੇ ਜਦੋਂ ਓਸ ਪਾਸੇ ਤੋਂ ਕੰਧ ਤੇ ਖੜਕੇ ਦੀ ਆਵਾਜ਼ ਰੁਕ ਜਾਂਦੀ ਤਾਂ ਏਧਰੋਂ ਮੈਂ ਕੰਧ ਖੜਕਾਉਣ ਲੱਗ ਜਾਂਦਾਜਦੋਂ ਮੈਂ ਰੁਕ ਜਾਂਦਾ ਤਾਂ ਓਸ ਪਾਸੇ ਤੋਂ ਖੜਕੇ ਦੀ ਆਵਾਜ਼ ਆਉਣ ਲਗ ਪੈਂਦੀਕਈ ਵਾਰ ਉਹ ਵਿਹੜੇ ਦੀ ਸਾਂਝੀ ਕੰਧ ਵਿਚ ਕੱਢੀ ਬਾਰੀ ਕੋਲ ਆ ਕੇ ਖਲੋ ਜਾਂਦੀਮੈਂ ਵੀ ਹੌਸਲਾ ਕਰ ਕੇ ਓਥੇ ਜਾ ਖਲੋਂਦਾਮੈਨੂੰ ਵੇਖ ਕੇ ਉਹ ਨੀਵੀਂ ਪਾ ਲੈਂਦੀ ਤੇ ਮੂੰਹ ਵਿਚੋਂ ਕੋਈ ਸ਼ਬਦ ਨਾ ਬੋਲਦੀਕੰਧ ਤੇ ਖੜਕਾ ਕਰਨ ਤੇ ਬਾਰੀ ਵਿਚ ਇਕ ਦੂਜੇ ਸਾਹਮਣੇ ਖਲੋ ਕੇ ਇਕ ਦੂਜੇ ਨੂੰ ਵੇਖਣ ਦਾ ਇਹ ਸਿਲਸਿਲਾ ਕਾਫੀ ਦੇਰ ਚਲਦਾ ਰਿਹਾ ਪਰ ਸਾਡੇ ਕਦੇ ਵੀ ਬੋਲ ਸਾਂਝੇ ਨਾ ਹੋਏਜਦ ਕਦੀ ਬਾਹਰ ਖੇਤਾਂ ਵੱਲ ਜਾਂਦਿਆਂ ਜਾਂ ਛਪੜ ਵਿਚੋਂ ਮੱਝਾਂ ਨੁਹਾਉਣ ਜਾਂਦਿਆਂ ਉਹਦੀਆਂ ਸਹੇਲੀਆਂ ਦਾ ਝੁੰਡ ਮੈਨੂੰ ਮਿਲ ਜਾਂਦਾ ਤਾਂ ਉਹ ਖ਼ਾਸ ਕਰ ਜਿਹੜੀਆਂ ਵਿਆਹੀਆਂ ਹੋਈਆਂ ਸਨ, ਉਹਦਾ ਨਾਂ ਲੈ ਕੇ ਉਹ ਮੈਨੂੰ ਛੇੜਦੀਆਂਮੈਂ ਉਹਨਾਂ ਤੋਂ ਘਬਰਾ ਕੇ ਬਚਣ ਦੀ ਕੋਸ਼ਿਸ਼ ਕਰਦਾਗੁੱਡੀ ਗੁੱਡੇ ਦੇ ਵਿਆਹ ਵਾਲੀ ਘਟਨਾ ਦਾ ਪਿੰਡ ਵਿਚ ਪਤਾ ਲੱਗ ਗਿਆ ਸੀਹੁਣ ਤਾਂ ਪਿੰਡ ਦੇ ਕਈ ਚੋਬਰ ਵੀ ਮੈਨੂੰ ਉਹਦਾ ਨਾਂ ਲੈ ਲੈ ਕੇ ਛੇੜਦੇਫਿਰ ਇਕ ਦਿਨ ਕੀ ਹੋਇਆ ਕਿ ਦੋਹਾਂ ਘਰਾਂ ਵਿਚਾਲੇ ਜੋ ਖ਼ਾਲੀ ਬਾਰੀ ਸੀ, ਚੰਨਣ ਸਿੰਘ ਨੇ ਕੱਚੀਆਂ ਇਟਾਂ ਦੀ ਕੰਧ ਕੱਢ ਕੇ ਸਿਰੇ ਤੱਕ ਪੂਰ ਦਿਤੀਹੁਣ ਇਸ ਥਾਂ ਤੋਂ ਹੁਣ ਇਕ ਦੂਜੇ ਨੂੰ ਵੇਖਿਆ ਨਹੀਂ ਜਾ ਸਕਦਾ ਸੀਮੰਜੇ ਤੇ ਚੜ੍ਹ ਕੇ ਹੀ ਦੂਜੇ ਪਾਸੇ ਝਾਤੀ ਮਾਰੀ ਜਾ ਸਕਦੀ ਸੀਜਦ ਮੇਰੀ ਮਾਂ ਨੇ ਮਹਿਕ ਦੀ ਮਾਂ ਕੋਲ ਬਾਰੀ ਬੰਦ ਕਰਨ ਦੀ ਗੱਲ ਕੀਤੀ ਤਾਂ ਉਹ ਕਹਿਣ ਲੱਗੀ ਕਿ ਮਹਿਕ ਦਾ ਪਿਓ ਕਹਿੰਦਾ ਸੀ ਕਿ ਕੁੜੀ ਹੁਣ ਜਵਾਨ ਹੋ ਗਈ ਹੈ ਤੇ ਪਰਦਾ ਕਰਨਾ ਠੀਕ ਹੈਹੁਣ ਸਿਵਾਏ ਕੰਧ ਵਿਚ ਖੜਕਾ ਕਰ ਕੇ ਇਕ ਦੂਜੇ ਦਾ ਹਾਲ ਚਾਲ ਪੁਛਣ ਤੋਂ ਸਿਵਾ ਸੰਚਾਰ ਦਾ ਹੋਰ ਕੋਈ ਚਾਰਾ ਨਹੀਂ ਰਹਿ ਗਿਆ ਸੀ ਜਾਂ ਕਦੀ ਕਦੀ ਦਰਵਾਜ਼ੇ ਵਿਚ ਲੰਘਦਿਆਂ ਟਪਦਿਆਂ ਟਾਕਰਾ ਹੋ ਜਾਂਦਾਉਹ ਕੁਝ ਪਲਾਂ ਲਈ ਰੁਕ ਜਾਂਦੀ ਤੇ ਮੁਸਕਰਾ ਕੇ ਅੱਖਾਂ ਨੀਵੀਆਂ ਕਰ ਲੈਂਦੀਹਾਲੇ ਤਕ ਅਸੀਂ ਜ਼ੁਬਾਨ ਸਾਂਝੀ ਨਹੀਂ ਕੀਤੀ ਸੀ

-----

ਗਰਮੀਆਂ ਦੀਆਂ ਛੁੱਟੀਆਂ ਖ਼ਤਮ ਹੋਣ ਵਾਲੀਆਂ ਸਨ ਤੇ ਮੇਰਾ ਸਕੂਲ ਨੂੰ ਵਾਪਸ ਜਾਣ ਦਾ ਸਮਾਂ ਨੇੜੇ ਆ ਰਿਹਾ ਸੀਮੈਂ ਆਨੇ ਬਹਾਨੇ ਦਰਵਾਜ਼ੇ ਵਿਚ ਜਾ ਕੇ ਉਹਦੇ ਘਰ ਵੱਲ ਦੇ ਦਰਵਾਜ਼ੇ ਵੱਲ ਵੇਖਦਾ ਤਾਂ ਕਈ ਵਾਰ ਉਹ ਦਰਵਾਜ਼ੇ ਦੀਆਂ ਝੀਤਾਂ ਵਿਚੋਂ ਮੇਰੇ ਵੱਲ ਵਿੰਹਦੀ ਦਿਸ ਜਾਂਦੀ ਤੇ ਮੁਸਕਰਾ ਕੇ ਨੀਵੀਂ ਪਾ ਲੈਂਦੀਜਿਸ ਦਿਨ ਮੈਂ ਸਕੂਲ ਜਾਣ ਲਈ ਤੁਰਿਆ ਤਾਂ ਉਹ ਆਪਣੇ ਘਰ ਵਾਲੇ ਪਾਸਿਓਂ ਮੇਰੇ ਵੱਲ ਵੇਖ ਰਹੀ ਸੀਵੱਡੇ ਦਰਵਾਜ਼ੇ ਕੋਲ ਜਾ ਜਦ ਮੈਂ ਪਿਛੇ ਮੁੜ ਕੇ ਵੇਖਿਆ ਤਾਂ ਉਹਦੀਆਂ ਉਦਾਸ ਅੱਖਾਂ ਮੇਰੀ ਪਿੱਠ ਵੱਲ ਵੇਖ ਰਹੀਆਂ ਸਨ ਜਿਨ੍ਹਾਂ ਵਿਚ ਅੱਥਰੂ ਸਨਜਦੋਂ ਮਾਂ ਮੇਰਾ ਸਿਰ ਪਲੋਸ ਕੇ ਪਿਛੇ ਮੁੜ ਗਈ ਤਾਂ ਉਹ ਬਿਜਲੀ ਦੀ ਤੇਜ਼ੀ ਨਾਲ ਆਈ ਤੇ ਕੱਪੜੇ ਵਿਚ ਵਲੇਟਿਆ ਇਕ ਕੁੱਜਾ ਫੜਾ ਬਿਨਾਂ ਕੋਈ ਬੋਲ ਸਾਂਝਾ ਕੀਤਿਆਂ ਓਸੇ ਵੇਲੇ ਮੁੜ ਗਈ

-----

ਮੈਂ ਰੇਤੇ ਦੇ ਟਿੱਬਿਆਂ ਵਿਚੋਂ ਸ਼ੇਰ ਗੜ੍ਹ ਸਟੇਸ਼ਨ ਨੂੰ ਜਾ ਰਿਹਾ ਸਾਂ ਪਰ ਮੈਨੂੰ ਲੱਗ ਰਿਹਾ ਸੀ ਕਿ ਅਜੇ ਵੀ ਦੋ ਅੱਖਾਂ ਮੇਰਾ ਪਿੱਛਾ ਕਰ ਰਹੀਆਂ ਸਨ ਤੇ ਮੇਰੀ ਕੰਡ ਵਿਚ ਖੁੱਭ ਗਈਆਂ ਸਨਉਹਦੀਆਂ ਉਂਗਲਾਂ ਦੇ ਪੋਟੇ ਜਿਨ੍ਹਾਂ ਮੇਰੇ ਸਿਰ ਦੇ ਵਾਲਾਂ ਵਿਚੋਂ ਰੇਤ ਕੱਢੀ ਸੀ, ਦੀ ਛਾਪ ਮੇਰੇ ਸਿਰ ਵਿਚ ਮਹਿਸੂਸ ਹੋ ਰਹੀ ਸੀਟੋਂਹਦਾ ਸਾਂ ਤਾਂ ਓਥੇ ਕੁਝ ਨਹੀਂ ਦਿਸਦਾ ਸੀ ਪਰ ਹੱਥ ਪਰ੍ਹਾਂ ਕਰਦਿਆਂ ਹੀ ਉਂਗਲਾਂ ਦੇ ਪੋਟਿਆਂ ਦੀ ਛਾਪ ਫਿਰ ਮਹਿਸੂਸ ਹੋਣ ਲਗ ਪੈਂਦੀ ਸੀਕੱਕੇ ਰੇਤੇ ਦੇ ਜ਼ੱਰੇ ਜ਼ੱਰੇ ਵਿਚੋਂ ਸੋਨੇ ਦੇ ਕਿਣਕਿਆਂ ਦੀ ਭਾਅ ਵਿਖਾਈ ਦੇ ਰਹੀ ਸੀਵਗਦੀ ਹਨੇਰੀ ਵਿਚੋਂ ਉਹਦੇ ਸਾਹ ਸੁਣ ਰਹੇ ਸਨਹੋਸਟਲ ਆ ਕੇ ਵੇਖਿਆ ਤਾਂ ਚੋਂਦੇ ਘਿਓ ਦੀ ਚੂਰੀ ਨਾਲ ਕੁੱਜਾ ਨੱਕੋ-ਨੱਕ ਭਰਿਆ ਹੋਇਆ ਸੀਮੇਰੀ ਦਸਵੀਂ ਦੀ ਪੜ੍ਹਾਈ ਪੂਰੇ ਜ਼ੋਰਾਂ ਤੇ ਸੀ ਤੇ ਹੁਣ ਮੇਰਾ ਪੜ੍ਹਾਈ ਵਿਚ ਦਿਲ ਨਾ ਲਗਦਾਕਿਤਾਬ ਦਾ ਵਰਕਾ ਫਰੋਲਦਾ ਤਾਂ ਕਿਤਾਬ ਦੇ ਸਫ਼ਿਆਂ ਵਿਚੋਂ ਉਹਦੀ ਤਸਵੀਰ ਸਾਹਮਣੇ ਦਿਸਦੀਪੜ੍ਹਦਾ ਤਾਂ ਕੁਝ ਪੱਲੇ ਨਾ ਪੈਂਦਾਜੀ ਕਰਦਾ ਕਿ ਛੇਤੀ ਪਿੰਡ ਜਾਵਾਂ ਤਾਂ ਉਹਨੂੰ ਜੀ ਭਰ ਕੇ ਵੇਖਾਂਇਕ ਦਿਨ ਮੁੰਡਿਆਂ ਨਾਲ ਫਿਲਮ ਮੇਲਾ ਵੇਖਣ ਗਿਆ ਤਾਂ ਮੈਨੂੰ ਲੱਗਾ ਕਿ ਮਹਿਕ ਤਾਂ ਇਸ ਫਿਲਮ ਦੀ ਹੀਰੋਇਨ ਨਰਗਿਸ ਨਾਲੋਂ ਕਿਤੇ ਵੱਧ ਸੁਹਣੀ ਸੀਜਿਸ ਦਿਨ ਦਾ ਉਹਨੂੰ ਵਹੁਟੀ ਵਾਲੇ ਲਿਬਾਸ ਵਿਚ ਵੇਖਿਆ ਸੀ, ਉਹ ਮਨ ਤੇ ਅੱਖਾਂ ਵਿਚ ਐਨਾ ਜ਼ਿਆਦਾ ਖੁੱਭ ਗਿਆ ਸੀ ਕਿ ਅੱਖਾਂ ਹੁਣ ਕੁਝ ਹੋਰ ਵੇਖਣ ਨੂੰ ਤਿਆਰ ਹੀ ਨਹੀਂ ਸਨ

-----

ਅਗਲੀ ਵਾਰ ਜਦ ਮੈਂ ਪਿੰਡ ਗਿਆ ਤਾਂ ਮਾਂ ਦੱਸਣ ਲੱਗੀ ਕਿ ਮਹਿਕ ਆਈ ਸੀ ਤੇ ਮੇਰੇ ਪੈਰ ਫੜ ਕੇ ਕਹਿਣ ਲਗੀ ਕਿ ਮੈਨੂੰ ਆਪਣੀ ਨੂੰਹ ਬਣਾ ਲੈ, ਸਾਰੀ ਉਮਰ ਤੇਰੀ ਸੇਵਾ ਕਰੂੰਗੀ ਤੇ ਪੈਰ ਧੋ ਧੋ ਕੇ ਪੀਆ ਕਰੂੰਗੀ-----ਮੈਂ ਮਾਂ ਦੀ ਗੱਲ ਸੁਣ ਕੇ ਚੁੱਪ ਰਿਹਾ ਤੇ ਚੂਰੀ ਵਾਲਾ ਖ਼ਾਲੀ ਕੁੱਜਾ ਚੌਂਕੇ ਚੁੱਲ੍ਹੇ ਦੇ ਹਾਰੇ ਵਿਚ ਰੱਖ ਦਿੱਤਾਉਹ ਬਿਜਲੀ ਵਾਂਗ ਆਈ, ਮੇਰੇ ਵੱਲ ਇਕ ਨਿਗ੍ਹਾ ਭਰ ਕੇ ਵੇਖਿਆ, ਨਾਜ਼ੁਕ ਬੁੱਲ੍ਹਾਂ ਤੇ ਮੁਸਕਾਨ ਆਈ ਤੇ ਅੱਖਾਂ ਨੀਵੀਆਂਫੁਰਤੀ ਨਾਲ ਚੂਰੀ ਵਾਲਾ ਖ਼ਾਲੀ ਕੁੱਜਾ ਬੁੱਕਲ਼ ਵਿਚ ਲੁਕਾ ਕੇ ਲੈ ਗਈ

*******

ਚਲਦਾ

No comments: