ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Friday, February 5, 2010

ਸ਼ਮਸ਼ੇਰ ਸਿੰਘ ਰਾਏ - ਧਰੂ ਤਾਰੇ ਵਾਂਗ ਚਮਕਦੀ - ਕੁਲਵੰਤ ਕੌਰ ਚੰਨ - ਲੇਖ

ਸਾਹਿਤਕ ਨਾਮ: ਸ਼ਮਸ਼ੇਰ ਸਿੰਘ ਰਾਏ

ਅਜੋਕਾ ਨਿਵਾਸ: ਲੰਦਨ, ਯੂ.ਕੇ.

-----

ਦੋਸਤੋ! ਲੰਡਨ, ਯੂ.ਕੇ. ਤੋਂ ਸ਼ਮਸ਼ੇਰ ਸਿੰਘ ਰਾਏ ਜੀ ਨੇ ਮੈਡਮ ਕੁਲਵੰਤ ਕੌਰ ਚੰਨ ਜੀ ਬਾਰੇ ਲਿਖਿਆ ਇੱਕ ਲੇਖ ਭੇਜ ਕੇ ਹਾਜ਼ਰੀ ਲਵਾਈ ਹੈ। ਰਾਏ ਸਾਹਿਬ ਨੂੰ ਆਰਸੀ ਤੇ ਨਿੱਘੀ ਜੀਅ ਆਇਆਂ। ਉਹ ਲੰਡਨ ਚ ਬੜੇ ਵਧੀਆ ਰੇਡਿਓ ਹੋਸਟ ਹਨ। ਬਾਕੀ ਜਾਣਕਾਰੀ ਮਿਲ਼ਣ ਤੇ ਅਪਡੇਟ ਕਰ ਦਿੱਤੀ ਜਾਵੇਗੀ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

***********

ਲੱਖਾਂ ਤਾਰਿਆਂ ਵਿਚ ਧਰੂ ਤਾਰਾ ਲੁੱਕ ਨਹੀਂ ਸਕਦਾ।

ਕਵਿਤਾ ਨਾਲ ਭਰਿਆ ਸਾਗਰ ਸੁੱਕ ਨਹੀਂ ਸਕਦਾ।

ਪਹੁੰਚਣਾ ਹੋਵੇ ਜਿਸ ਨੇ ਕਿਸੇ ਪੜਾਅ ਉਤੇ,

ਉਹ ਮੀਲ ਪੱਥਰ ਵਾਂਗ ਕਿਸੇ ਥਾਂ ਰੁੱਕ ਨਹੀਂ ਸਕਦਾ।

ਫਰਾਂਸ ਦੇ ਖ਼ੂਬਸੂਰਤ ਸ਼ਹਿਰ ਪੈਰਿਸ ਵਿਚ ਵਸਣ ਵਾਲੇ ਸੁੰਦਰ ਮਨ, ਵਿਸ਼ਾਲ ਹਿਰਦਾ, ਮਦ-ਮਸਤ ਆਵਾਜ਼, ਕਵਿਤਾਵਾਂ, ਗ਼ਜ਼ਲਾਂ ਤੇ ਗੀਤਾਂ, ਕਹਾਣੀਆਂ ਰਾਹੀ ਦਿਲ ਦੀਆਂ ਗਹਿਰਾਈਆਂ ਤੋਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ਼ ਅੰਤਾਂ ਦਾ ਮੋਹ ਰੱਖਣ ਵਾਲੀ, ਕਿਸੇ ਦੀ ਇਕ ਵਾਜ ਤੇ ਦੁੱਖ ਸੁਣਨ ਤੇ ਸੁਣਾਉਣ ਵਾਲੀ, ਭੈਣ ਕੁਲਵੰਤ ਕੋਰ ਚੰਨ ਪੈਰਿਸ ਸ਼ਹਿਰ ਦੀ ਖ਼ੂਬਸੂਰਤੀ ਤੇ ਧਰੂ ਤਾਰੇ ਦੀ ਚਮਕ ਨਾਲੋਂ ਕਿਸੇ ਪੱਖੋਂ ਘੱਟ ਨਹੀਂ ਜਦੋਂ ਅਸੀਂ ਪਹਿਲੀ ਵਾਰ ਜਰਮਨੀ ਵਿਚ ਵੀਰ ਬਲਦੇਵ ਸਿੰਘ ਬਾਜਵਾ ਤੇ ਭੈਣ ਗੁਰਦੀਸ਼ਪਾਲ ਕੋਰ ਬਾਜਵਾ ਜੀ ਹੋਰਾਂ ਦੇ ਗ੍ਰਹਿ ਵਿਖੇ ਹੋਏ ਕਵੀ ਦਰਬਾਰ ਦੇ ਇਕੱਠ ਵਿਚ ਮਿਲੇ ਤਾਂ ਬਹੁਤ ਖ਼ੁਸ਼ੀ ਹੋਈ ਸਾਰਿਆਂ ਨੂੰ ਮਿਲੇ ਸਤਿ ਸ੍ਰੀ ਅਕਾਲ ਹੋਈ, ਬਸ ਸਭ ਅਪਣੇ ਕੰਮਾਂ ਵਿਚ ਲੱਗ ਗਏ ,ਪਰ ਆਖਦੇ ਨੇ ਚਿਹਰਾ ਹੀ ਸਭ ਕੁਝ ਦੱਸ ਦਿੰਦਾ ਹੈ, ਪਰ ਫਿਰ ਵੀ ਅਸੀਂ ਪਹਿਚਾਣ ਨਹੀਂ ਸੀ ਸਕੇ ਫੇਰ ਵਾਰੀ ਆਈ ਕਵੀਆਂ ਦੀ ਅਪਣੇ ਅਪਣੇ ਕਲਾਮ ਪੜ੍ਹਨ ਦੀ, ਸਭ ਨੇ ਅਪਣੇ ਅਪਣੇ ਕਲਾਮ ਪੜ੍ਹੇ, ਪਰ ਕੁਲਵੰਤ ਕੌਰ ਚੰਨ ਨੇ ਨੇ ਪਹਿਲਾਂ ਤਿੰਰਗੇ ਝੰਡੇ ਉਪਰ ਜੋ ਗਾਇਆ ਤੇ ਇਹਨਾਂ ਦੇ ਗਾਉਣ ਦਾ ਲਹਿਜ਼ਾ, ਗੀਤ ਪੇਸ਼ ਕਰਨ ਦਾ ਅੰਦਾਜ਼ ਹੀ ਦੱਸ ਗਿਆ ਕਿ ਇਹਨਾਂ ਦੇ ਅੰਦਰ ਕੀ ਕੀ ਖ਼ਜ਼ਾਨਾ ਛੁਪਿਆ ਹੈਫਿਰ ਇਹਨਾਂ ਦਾ ਕੱਚੇ ਕੋਠੇ ਭੋਲੇ ਭਾਲੇ ਅਸੀ ਚੰਗੇ ਸੀ ਗ਼ਰੀਬ, ਤੇ ਲਗਾਤਾਰ ਬੀਬੀਆਂ ਵੱਲੋਂ ਭੈਣ ਜੀ ਹੋਰੀ ਸਾਨੂੰ ਹੋਰ ਗੀਤ ਸੁਣਾਉਣ ਲਈ ਕਿਹਾ ਗਿਆ, ਮਾਵਾਂ ਦੇ ਲਾਡਲਿਓ ਮਾਵਾਂ ਲਈ ਹੀਰੇ ਹੋ, ਲਾਡਲੀਆਂ ਭੈਣਾਂ ਦੇ ਚੰਨ ਜਿਹੇ ਵੀਰੇ ਹੋ ਬਸ ਜੀ! ਮੈਂ ਤਾਂ ਅੱਖਾਂ ਬੰਦ ਕਰਕੇ ਹੀ ਸੁਣਦਾ ਰਿਹਾ ਆਪਾ ਵੀ ਭੁੱਲ ਗਿਆ

-----

ਦੂਜੇ ਦਿਨ ਗੁਰੂ ਘਰ ਗਏ ਉਥੇ ਜਦੋ ਸਟੇਜ ਤੇ ਧਾਰਮਿਕ ਵਿਸ਼ੇ ਤੇ ਗੀਤ ਬੋਲਣ ਲੱਗੇ ਤਾਂ ਉਸ ਤੋਂ ਵੀ ਵਧ ਕੇ ਕਮਾਲ ਕਰ ਦਿੱਤੀ, ਇਹਨਾਂ ਦੇ ਅਥਾਹ ਸਾਗਰ ਲਿਖਤਾਂ ਦੇ ਖ਼ਜ਼ਾਨੇ ਵਿੱਚੋਂ ਇਕ ਬੂੰਦ ਨਾਲ ਸਦੀਆਂ ਦੀ ਪਿਆਸ ਮਿਟਾਉਣ ਵਾਲੀ ਸ਼ਾਇਰੀ ਦੇ ਕਯਾ ਕਹਿਣੇਜਦੋਂ ਮੈਂ ਗਾਉਣ ਬਾਰੇ ਪੁੱਛਣ ਲੱਗਾ ਤਾਂ ਗੱਲਾਂ ਕਰਦੇ ਅੱਖਾਂ ਵਿਚ ਹੰਝੂ ਲਿਆ ਕਹਿੰਦੇ ਇਹ ਮੇਰਾ ਕੁਝ ਨਹੀ, ‘ਕਿਹੜੇ ਦੇਸ਼ ਚੋਂ ਲਿਆਵਾਂ ਮੈਂ ਪੰਨਾ ਕਿਹੜੇ ਮੁਲਖ਼ ਚੋਂ ਲਿਆਵਾਂ ਮੈਂ ਸਿਆਹੀ, ਕਿਹੜੇ ਬਾਗ਼ਾਂ ਵਿਚੋ ਕਲਮ ਲਿਆਵਾਂ, ਕਿਹੜੀ ਸੋਚ ਨਾਲ ਲਿਖਾਂ ਮੈਂ ਲਿਖਾਈ, ਲਿਖਦਾ ਤੂੰ ਆਪੇ ਹੀ ਗਾਂਵਦਾ ਵੀ ਆਪੇ ਹੀ, ਮੇਰੇ ਤੁੱਛ ਜਿਹੇ ਜੀਵ ਨੂੰ ਦੇਵੇਂ ਐਵੇਂ ਵਡਿਆਈ ਨਿਮਰਤਾ ਦੇ ਨਾਲ ਦੱਸਦੇ ਇਹ ਸਭ ਕੁਝ ਉਹ ਆਪ ਹੀ ਕਰਦਾ ਤੇ ਉਸੇ ਦੀ ਵਡਿਆਈ ਹੈ, ਮੈਨੂੰ ਤਾਂ ਐਵੇਂ ਅੱਗੇ ਕਰ ਛੱਡਦਾ ਹੈ ਮੈਂ ਇਕ-ਇਕ ਇਹਨਾਂ ਦਾ ਬੋਲਿਆਂ ਬੋਲਾਂ ਨੋਟ ਕਰਕੇ ਲੈ ਆਇਆ, ਬਹੁਤ ਦਿਨਾਂ ਤੋ ਇਹਨਾਂ ਬਾਰੇ ਲਿਖਣ ਲਈ ਸੋਚਦਾ ਸੀ ਪਰ ਇਹਨਾਂ ਵਾਸਤੇ ਲਿਖਣਾ ਕਿਵੇਂ, ਕਿਹੜੇ ਸ਼ਬਦ ਨਾਲ਼ ਸ਼ੁਰੂ ਕਰਾਂ, ਸਮਝ ਨਹੀਂ ਸੀ ਆਉਂਦੀ। ਪੰਜਾਬ ਰੇਡਿਓ ਲੰਦਨ ਤੋ ਇਹਨਾਂ ਦੀ ਆਵਾਜ਼ ਅਤੇ ਗੀਤਾਂ ਦੇ ਦੀਵਾਨੇ, ਇਕ ਪ੍ਰੋਗਰਾਮ ਵਿਚ ਨਾ ਇਹਨਾਂ ਦੇ ਹਾਜ਼ਰੀ ਨਾ ਲਵਾਉਣ ਕਰਕੇ ਸਵੇਰੇ ਹੀ ਫੋਨ ਤੇ ਮੈਨੂੰ ਪੁੱਛਣ ਲੱਗ ਪੈਂਦੇ ਨੇ ਕਿ ਭੈਣ ਜੀ ਪ੍ਰੋਗਰਾਮ ਵਿਚ ਕਿਉਂ ਨਹੀ ਆਏ?? ਇਥੇ ਹੀ ਨਹੀ ਪੰਜਾਬ ਚ ਵੀ ਇਹਨਾਂ ਦੇ ਗੀਤਾਂ ਅਤੇ ਅਵਾਜ਼ ਨੂੰ ਬਹੁਤ ਹੀ ਪਸੰਦ ਕੀਤਾ ਗਿਆ ਹੈ

-----

ਭੈਣ ਕੁਲਵੰਤ ਕੌਰ ਭਾਵੇਂ ਮੈਥੋਂ ਛੋਟੇ ਹਨ ਪਰ ਮੈਂ ਭੈਣ ਜੀ ਨੂੰ ਮੱਥਾ ਟੇਕਦਾਂ ਹਾਂ, ਤਾਂ ਹੱਸ ਕੇ ਆਖਣਗੇ ਕਿ ਵੀਰ ਜੀ ਤੁਸੀ ਮੈਥੋਂ ਵੱਡੇ ਹੋ ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ, ਤਾਂ ਮੈਂ ਇਹੀ ਕਹਿੰਦਾ ਹਾਂ ਅਸੀ ਤੁਹਾਡੀਆਂ ਲਿਖਤਾਂ ਅਤੇ ਤੁਹਾਡੀ ਅਵਾਜ਼ ਦੇ ਕਦਰਦਾਨ ਹਾਂ। ਕੁਦਰਤ ਮਿਹਰਬਾਨ ਹੋ ਕੇ ਤੁਹਾਡੇ ਕੋਲੋ ਤੁਹਾਡੀ ਅਵਾਜ਼ ਚ ਗਵਾਉਂਦੀ, ਤੁਹਾਡੇ ਸ਼ਬਦਾਂ ਚ ਲਿਖਵਾਉਂਦੀ ਹੈ, ਮਿੱਠੀ ਜਿਹੀ ਬੋਲੀ ਅੱਗੇ ਸਿਰ ਝੁਕ ਜਾਂਦਾ ਹੈ ਤੇ ਤੁਹਾਡੇ ਸਾਹਮਣੇ ਵਾਹਿਗੁਰੂ ਵਾਹਿਗੁਰੂ ਕਹਿਣ ਲੱਗ ਪੈਂਦੇ ਹਾਂ ਸਮਾਜ ਨੂੰ ਸੇਧ ਦੇਣ ਵਾਲੀਆਂ ਕਵਿਤਾਵਾਂ, ਗੀਤਾਂ, ਗ਼ਜ਼ਲਾਂ, ਕਹਾਣੀਆਂ ਨਾਲ ਭਰਪੂਰ ਗੁਲਿਸਤਾਨ ਵਿਚ ਹਰ ਰੰਗ ਦੀ ਕਵਿਤਾ ਰੂਪੀ ਫੁੱਲ ਹਨ

-----

ਚੰਨ ਜੀ ਨਾਲ ਗੱਲ ਕਿਤਿਓਂ ਵੀ ਸ਼ੁਰੂ ਕਰ ਲਵੋ ਤੁਸੀ, ਮੁੱਕੇਗੀ ਗ਼ਜ਼ਲ ਦੇ ਸ਼ਿਅਰ ਨਾਲ, ਉਹਨਾਂ ਨਾਲ ਗੱਲਾਂ ਕਰਦੇ ਥੋੜ੍ਹੀ ਦੇਰ ਤਾਂ ਸਾਰੇ ਦੁੱਖ ਭੁੱਲ ਉਹਨਾਂ ਦੇ ਪਿਆਰੀ ਮਾਂ ਵਰਗੇ ਬੋਲਾਂ ਨੂੰ ਸੁਣ ਤੁਸੀਂ ਇਵੇਂ ਮਹਿਸੂਸ ਕਰੋਗੇ ਇੰਗਲੈਂਡ ਨਹੀਂ ਮਾਂ ਕੋਲ ਉਸੇ ਘਰ ਚ ਹਾਂ, ਜਿਸ ਦੀਆਂ ਯਾਦਾਂ ਸਤਾਉਂਦੀਆ ਹਨਪਿੰਡ ਦੀਆਂ ਗਲ਼ੀਆਂ ਤੇ ਪਿੱਪਲਾਂ ਬਾਰੇ ਲਿਖੇ ਹੋਏ ਉਹਨਾਂ ਦੇ ਗੀਤ ਡੰਗ ਮਲੰਗ ਇਕੋ ਜਿਹੇ ਸਾਰੇ, ਨਾ ਗੇਟ ਕੋਈ ਤਾਲਾ ਸੀ, ਦੁੱਖ ਸੁੱਖ ਇਕ ਦੂਜੇ ਦਾ ਸੁਣਦੇ ,ਉਹ ਸਮਾਂ ਹੀ ਕਰਮਾਂ ਵਾਲਾ ਸੀਪਿੰਡ ਵਿਚ ਬੈਠੇ ਹੀ ਮਹਿਸੂਸ ਕਰੀਦਾ ਹੈ ਸਾਰਿਆਂ ਦੇ ਦੁੱਖਾਂ ਨੂੰ ਬਹੁਤ ਨੇੜਿਓਂ ਸਮਝਣ ਵਾਲੇ ਚੰਨ ਜੀ ਹੋਰਾਂ ਦੀ ਤਹਿ ਦਿਲੋਂ ਇੱਜ਼ਤ ਕਰਦੇ ਹਨ ਇਹਨਾਂ ਦਾ ਪਰਿਵਾਰ ਬਹੁਤ ਸੁਲ਼ਝਿਆ, ਪੜ੍ਹਿਆ ਲਿਖਿਆ ਰੱਬ ਤੇ ਵਿਸ਼ਵਾਸ ਕਰਨ ਵਾਲ਼ਾ ਹੈ। ਇਹ ਸਭ, ਪਿਆਰ ਤੇ ਸ਼ਰਧਾ ਦੇ ਪ੍ਰਤੀਕ ਉਹਨਾਂ ਦੇ ਜੀਵਨ ਸਾਥੀ ਵੀਰ ਰਣਜੀਤ ਸਿੰਘ ਜੀ ਚੰਨ ਤੇ ਭੈਣ ਕੁਲਵੰਤ ਕੌਰ ਦੀ ਘਾਲਣਾ ਦਾ ਹੀ ਫ਼ਲ਼ ਹੈ ਖ਼ਾਸ ਗੱਲ ਇਕ ਵੇਖੀ ਕਿਸੇ ਨਾਲ ਵਿਤਕਰਾ ਨਹੀਂ ਕਰਦੇ, ਸਭ ਨੂੰ ਮਿਲ਼ ਕੇ ਬੜੇ ਖ਼ੁਸ਼ ਹੁੰਦੇ ਨੇ ਭਾਵੇਂ ਕੋਈ ਵੀ ਹੋਵੇ ਕਿਸੇ ਦੇ ਦਰਦ ਨੂੰ ਆਪਣੀ ਕਲਮ ਰਾਹੀਂ ਗੀਤਾਂ ਵਿਚ ਢਾਲਣ ਦੀ ਕਲਾ ਦਾ ਜਾਦੂ ਤੇ ਫਿਰ ਉਹਨਾਂ ਨੂੰ ਸਾਵਣ ਦੀ ਫੁਹਾਰ ਵਰਗੀ ਮਨਮੋਹਕ ਭਿੱਜੀ ਆਵਾਜ਼ ਗਾਉਣ ਦੀ ਬਖ਼ਸ਼ਿਸ਼ ਵੇਖ-ਸੁਣ ਕੇ ਬਹੁਤੇ ਸਰੋਤਿਆਂ/ਦਰਸ਼ਕਾਂ ਦੀਆ ਅੱਖਾਂ ਨਮ ਹੋ ਜਾਂਦੀਆਂ ਹਨ ਉਹਨਾਂ ਨੂੰ ਲੱਗਦਾ ਕੀ ਕੁਲਵੰਤ ਕੋਰ ਚੰਨ ਸਾਡੇ ਮਨ ਦੀ ਵੇਦਨਾ ਦੀ ਤਰਜ਼ਮਾਨੀ ਕਰ ਰਹੇ ਹਨ ਰੱਬ ਕਰੇ ਕਿ ਪਹਾੜੀ ਝਰਨਿਆਂ ਵਾਂਗ ਸ਼ੀਤਲਤਾ ਦੀ ਮੂਰਤ, ਮੋਹ ਦੀਆਂ ਪੰਡਾਂ ਵੰਡਦੀ, ਦੀਵੇ ਦੀ ਲੋਅ ਵਾਂਗ ਹੌਲੀ-ਹੌਲੀ ਚੁਫ਼ੇਰਾ ਰੌਸ਼ਨ ਕਰਦੀ ਕੁਲਵੰਤ ਕੋਰ ਇਕ ਦਿਨ ਸਮੁੱਚੇ ਵਿਸ਼ਵ ਵਿਚ ਸੂਰਜ ਦੀਆਂ ਕਿਰਨਾਂ ਵਾਂਗ ਫੈਲੇਪੰਜਾਬੀ ਭਾਈਚਾਰੇ ਵਿਚ ਆਪਣੀਆਂ ਕਵਿਤਾਵਾਂ, ਕਹਾਣੀਆਂ, ਗ਼ਜ਼ਲਾਂ, ਗੀਤਾਂ ਦਾ ਨੂਰ ਬਿਖੇਰੇ

-----

ਮੈਂ ਤਾਂ ਹੈਰਾਨ ਹਾਂ ਉਹ ਹੁਣ ਤੱਕ ਕਿਵੇਂ ਤੇ ਕਿਥੇ ਛੁਪੇ ਰਹੇ ਹਨਸਮਾਜ ਦੀ ਸੇਵਾ ਗੀਤਾਂ, ਕਹਾਣੀਆਂ ਦੇ ਆਪਣੇ ਵਡਮੁੱਲੇ ਖ਼ਜ਼ਾਨੇ ਨਾਲ ਅਤੇ ਹੱਥੀਂ ਵੀ ਸੇਵਾ ਕਰਦੇ ਰਹੇ, ਤੇ ਕਰ ਵੀ ਰਹੇ ਹਨ, ਅਸੀਂ ਸਤਿਕਾਰ ਕਰਦੇ ਹਾਂ ਉਹਨਾਂ ਮਾਂ-ਬਾਪ ਦਾ ਜੋ ਜਿਨ੍ਹਾਂ ਨੇ ਇਹਨਾਂ ਨੂੰ ਜਨਮ ਦਿੱਤਾ ਤੇ ਜਿਨ੍ਹਾਂ ਦੇ ਘਰ ਦਾ ਇਹ ਵਿਆਹ ਤੋਂ ਬਾਅਦ ਸ਼ਿੰਗਾਰ ਬਣੇ, ਤੇ ਜੋ ਇਹਨਾਂ ਦੇ ਆਗਿਆਕਾਰੀ ਬੱਚੇ, ਅੱਗੇ ਆਉਣ ਵਾਲੀ ਪੀੜੀ ਵਾਸਤੇ ਕਿੰਨਾਂ ਕੁਝ ਸਮਾਜ ਨੂੰ ਦੇ ਰਹੇ ਹਨ । ਕਿਸੇ ਚੀਜ਼ ਦਾ ਮਾਣ ਨਹੀਂ ਕਰਦੇ ਸਗੋਂ, ਸਭ ਰੱਬ ਦਾ ਕਹਿ ਹੱਸ ਕੇ ਗੱਲ ਟਾਲ ਦੇਣਗੇ ਅਤੇ ਗੀਤ ਸੁਣਾਉਂਦਿਆਂ ਆਪੇ ਵੀ ਵੈਰਾਗੀ ਹੋ ਜਾਂਦੇ ਨੇ। ਸਾਹਮਣੇ ਬੈਠਿਆਂ ਨੂੰ ਵੀ ਮੰਤਰ-ਮੁਗਧ ਕਰਨ ਵਾਲੀ ਇਸ ਸ਼ਖ਼ਸੀਅਤ ਲਈ ਮੈਂ ਦੁਆਵਾਂ ਕਰਦਾ ਹਾਂ ਕਿ ਇਹ ਲੰਬੀਆਂ ਉਮਰਾਂ ਮਾਨਣ ਤੇ ਚੜ੍ਹਦੀ ਕਲਾ ਵਿਚ ਰਹਿਣ, ਇਹਨਾਂ ਦਾ ਪੂਰਾ ਪਰਿਵਾਰ ਹਸਦਾ, ਖੇਲਦਾ ਰਹੇ ਤੇ ਖ਼ੁਸ਼ੀਆਂ ਮਾਣੇ...ਆਮੀਨ!

No comments: