ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Saturday, March 13, 2010

ਸੁਖਿੰਦਰ - ਲੇਖ

ਪਰਵਾਸੀ ਸਮੱਸਿਆਵਾਂ ਪੇਸ਼ ਕਰਨ ਲਈ ਲਿਖੀਆਂ ਕਹਾਣੀਆਂ - ਜਰਨੈਲ ਸਿੰਘ ਗਰਚਾ

ਲੇਖ

ਕੁਝ ਕਹਾਣੀ ਲੇਖਕ ਕਹਾਣੀ ਲਿਖਣ ਲਈ ਸਮੱਸਿਆਵਾਂ ਢੂੰਡਦੇ ਹਨ; ਪਰ ਕੈਨੇਡੀਅਨ ਪੰਜਾਬੀ ਕਹਾਣੀਕਾਰ ਜਰਨੈਲ ਸਿੰਘ ਗਰਚਾ ਸਮੱਸਿਆਵਾਂ ਪੇਸ਼ ਕਰਨ ਲਈ ਕਹਾਣੀ ਉਸਾਰਦਾ ਹੈਜਰਨੈਲ ਸਿੰਘ ਗਰਚਾ ਲਈ ਸਮੱਸਿਆਵਾਂ ਪਹਿਲਾਂ ਹਨ ਅਤੇ ਕਹਾਣੀ ਬਾਅਦ ਵਿੱਚਉਸਦੀ ਪਹਿਲੀ ਪ੍ਰਤੀਬੱਧਤਾ ਸਮੱਸਿਆਵਾਂ ਦੀ ਪੇਸ਼ਕਾਰੀ ਕਰਨ ਨਾਲ ਹੈਉਹ ਨਾ ਤਾਂ ਉਚੇਚ ਕਰਕੇ ਕਹਾਣੀ ਨੂੰ ਬਹੁਤੀ ਲੰਬੀ ਹੀ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਨਾ ਹੀ ਕਹਾਣੀ ਵਿੱਚ ਬਹੁਤੇ ਨਾਟਕੀ ਅੰਸ਼ ਹੀ ਭਰਦਾ ਹੈਉਸ ਦੀਆਂ ਕਹਾਣੀਆਂ ਵਿੱਚ ਨਾਟਕੀ ਸੁਰ ਪੈਦਾ ਕਰਨ ਵਾਲੇ ਵਾਰਤਾਲਾਪ ਵੀ ਤਕਰੀਬਨ ਨਾਮ ਮਾਤਰ ਹੀ ਹੁੰਦੇ ਹਨਜਰਨੈਲ ਸਿੰਘ ਗਰਚਾ ਵੱਲੋਂ 2002 ਵਿੱਚ ਪ੍ਰਕਾਸ਼ਿਤ ਕੀਤੇ ਗਏ ਕਹਾਣੀ ਸੰਗ੍ਰਹਿ ਸੱਚ ਦਾ ਮੁੱਲਵਿੱਚ ਸ਼ਾਮਿਲ ਕਹਾਣੀਆਂ ਪੜ੍ਹ ਕੇ ਕੁਝ ਅਜਿਹਾ ਹੀ ਅਹਿਸਾਸ ਹੁੰਦਾ ਹੈ

-----

ਇਹ ਕਹਾਣੀਆਂ ਨਾ ਤਾਂ ਗੁੰਝਲਦਾਰ ਸਮੱਸਿਆਵਾਂ ਨੂੰ ਹੀ ਵਿਸ਼ਾ ਬਣਾਉਂਦੀਆ ਹਨ ਅਤੇ ਨਾ ਹੀ ਇਨ੍ਹਾਂ ਕਹਾਣੀਆਂ ਦੀ ਬਣਤਰ ਹੀ ਗੁੰਝਲਦਾਰ ਉਸਾਰੀ ਗਈ ਹੈਇਹ ਸਿੱਧੀਆਂ ਸਾਦੀਆਂ ਕਹਾਣੀਆਂ ਹਨ ਅਤੇ ਸਿੱਧੇ ਸਾਦੇ ਮਸਲਿਆਂ ਬਾਰੇ ਹੀ ਇਹ ਕਹਾਣੀਆਂ ਲਿਖੀਆਂ ਗਈਆਂ ਹਨਇਨ੍ਹਾਂ ਕਹਾਣੀਆਂ ਵਿੱਚ ਸਾਹਿਤਕ, ਸਭਿਆਚਾਰਕ, ਰਾਜਨੀਤਿਕ, ਸਮਾਜਿਕ, ਵਿੱਦਿਅਕ ਜਾਂ ਧਾਰਮਿਕ ਪੱਧਰ ਦੀਆਂ ਗੁੰਝਲਦਾਰ ਸਮੱਸਿਆਵਾਂ ਦੀ ਪੇਸ਼ਕਾਰੀ ਕਿਤੇ ਵੀ ਨਜ਼ਰ ਨਹੀਂ ਆਉਂਦੀ

-----

ਸੱਚ ਦਾ ਮੁੱਲਕਹਾਣੀ ਸੰਗ੍ਰਹਿ ਬਾਰੇ ਚਰਚਾ ਇਸ ਪੁਸਤਕ ਦੀ ਪਹਿਲੀ ਹੀ ਕਹਾਣੀ ਪਿੰਕੀ ਤੇ ਲੂਸੀਤੋਂ ਸ਼ੁਰੂ ਕੀਤਾ ਜਾ ਸਕਦਾ ਹੈਜਰਨੈਲ ਸਿੰਘ ਗਰਚਾ ਕਹਾਣੀ ਦੇ ਪਹਿਲੇ ਵਾਕ ਤੋਂ ਹੀ ਕੈਨੇਡੀਅਨ ਸਮਾਜ ਦੀ ਸਭ ਤੋਂ ਵੱਡੀ ਸਮੱਸਿਆ ਤੋਂ ਗੱਲ ਸ਼ੁਰੂ ਕਰਦਾ ਹੈਕੈਨੇਡਾ ਦੇ ਆਰਥਿਕ ਢਾਂਚੇ ਦੀ ਇਸ ਤਰ੍ਹਾਂ ਉਸਾਰੀ ਕੀਤੀ ਗਈ ਹੈ ਕਿ ਜੇਕਰ ਤੁਸੀਂ ਕੋਈ ਕੰਮ ਨਹੀਂ ਕਰਦੇ, ਤੁਹਾਡੀ ਬੱਝੀ ਹੋਈ ਆਮਦਨ ਨਹੀਂ, ਤਾਂ ਤੁਸੀਂ ਇਸ ਸਮਾਜ ਵਿੱਚ ਚੰਗੀ ਤਰ੍ਹਾਂ ਜੀਅ ਨਹੀਂ ਜੀਅ ਸਕਦੇਕਿਉਂਕਿ ਇਸ ਸਮਾਜ ਵਿੱਚ ਤੁਹਾਨੂੰ ਹਰ ਚੀਜ਼ ਖਰੀਦਣੀ ਪੈਂਦੀ ਹੈਜੇਕਰ ਤੁਹਾਡੀ ਆਮਦਨ ਵਿੱਚ ਰੁਕਾਵਟ ਪੈ ਜਾਵੇ ਤਾਂ ਵੀ ਹਰ ਮਹੀਨੇ ਤੁਹਾਡੇ ਆਉਣ ਵਾਲੇ ਬਿਲ ਤਾਂ ਆਈ ਹੀ ਜਾਣੇ ਹਨਕਹਾਣੀ ਦੇ ਪਹਿਲੇ ਵਾਕ ਵਿੱਚ ਹੀ ਜਰਨੈਲ ਸਿੰਘ ਗਰਚਾ ਕੈਨੇਡਾ ਦੀ ਜ਼ਿੰਦਗੀ ਦੀ ਸੱਚਾਈ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ:

ਹਾਏ ਅੰਕਲ, ਮੈਂ ਤਾਂ ਕੱਲ੍ਹ ਤੋਂ ਜੌਬ ਤੇ ਨਹੀਂ ਆਉਣਾ, ਅੱਜ ਤਾਂ ਕੰਮ ਕਰਦੀ ਦਾ ਲੱਕ ਦੂਹਰਾ ਹੋਇਆ ਪਿਆ, ਬਾਹਾਂ ਵਿੱਚ ਤਾਂ ਜਿਵੇਂ ਸਾਹ ਸਤ ਹੀ ਨਹੀਂ ਰਿਹਾਕਿਧਰੇ ਹੋਰ ਸੌਖਾ ਕੰਮ ਲੱਭ ਜੂਗਾਪਿੰਕੀ ਮੈਨੂੰ ਹਰ ਰੋਜ਼ ਆਖਦੀ ਪਰ ਦੂਜੇ ਦਿਨ ਫੇਰ ਕੰਮ ਤੇ ਆ ਜਾਂਦੀਅਸਲ ਵਿੱਚ ਗੱਲ ਤਾਂ ਇਹ ਹੈ ਕਿ ਕੈਨੇਡਾ ਵਿਚ ਕੰਮ ਤੋਂ ਬਿਨਾਂ ਗੁਜ਼ਾਰਾ ਹੀ ਨਹੀਂ

-----

ਕੈਨੇਡਾ ਦੇ ਮਜ਼ਦੂਰਾਂ ਨਾਲ ਰੰਗ, ਨਸਲ ਦੇ ਆਧਾਰ ਉੱਤੇ ਅਜੇ ਵੀ ਵਿਤਕਰਾ ਕੀਤਾ ਜਾਦਾ ਹੈਕੈਨੇਡਾ ਦਾ ਕਾਨੂੰਨ ਜੋ ਮਰਜ਼ੀ ਕਹੀ ਜਾਵੇ ਫੈਕਟਰੀਆਂ ਵਿੱਚ ਮਜ਼ਦੂਰਾਂ ਨਾਲ ਵਿਤਕਰਾ ਕਰਨ ਦਾ ਕੋਈ ਨਾ ਕੋਈ ਬਹਾਨਾ ਕਰਕੇ ਉਨ੍ਹਾਂ ਨੂੰ ਹਰ ਕਿਸੇ ਨੂੰ ਇੱਕੋ ਜਿੰਨੀ ਤਨਖਾਹ ਨਹੀਂ ਦਿੱਤੀ ਜਾਂਦੀਇੱਥੇ ਵੀ ਸੁਪਰਵਾਈਜ਼ਰਾਂ ਨੂੰ ਜਿੰਨੀ ਦੇਰ ਤੱਕ ਸਿੱਧੇ ਜਾਂ ਟੇਢੇ ਢੰਗ ਨਾਲ ਰਿਸ਼ਵਤ ਵਜੋਂ ਕੋਈ ਵਧੀਆ ਗਿਫਟ ਨਹੀਂ ਦਿੱਤੀ ਜਾਂਦੀ ਉਹ ਵਿਤਕਰਾ ਕਰਦੇ ਰਹਿੰਦੇ ਹਨਇਸ ਸਮੱਸਿਆ ਨੂੰ ਵੀ ਜਰਨੈਲ ਸਿੰਘ ਗਰਚਾ ਕਹਾਣੀ ਪਿੰਕੀ ਤੇ ਲੂਸੀਵਿੱਚ ਬੜੇ ਸਪੱਸ਼ਟ ਸ਼ਬਦਾਂ ਵਿੱਚ ਉਘਾੜਦਾ ਹੈ:

ਲੂਸੀ ਨੇ ਇਕ ਹੋਰ ਨੁਕਤਾ ਦੱਸਿਆ, “ਡੈਡੀ ਕੋਈ ਬਹਾਨਾ ਬਣਾ ਕੇ ਪੀਟਰ ਨੂੰ ਉਸ ਦੀ ਮਨਪਸੰਦ ਬਲੈਕ-ਲੇਵਲ ਜਾਨੀ-ਵਾਕਰ ਵਿਸਕੀ ਦੀ ਬੋਤਲ ਵੀ ਮੱਥੇ ਮਾਰੋ, ਫੇਰ ਦੇਖਣਾ ਤੁਹਾਡਾ ਰੇਟ ਕਿਵੇਂ ਸਾਡੇ ਬਰਾਬਰ ਛੇਤੀ ਹੁੰਦਾ ਹੈਇਹ ਉਸਦੀ ਕਮਜ਼ੋਰੀ ਹੁਣ ਤੱਕ ਜਾਣ ਹੀ ਗਏ ਹੋਵੋਗੇ? ਇਹ ਬਲੱਡੀ ਕੈਨੇਡੀਅਨ ਕਾਲਿਆਂ ਨਾਲ ਬਹੁਤ ਵਿਤਕਰਾ ਕਰਦੇ ਹਨਤੁਸੀਂ ਤਾਂ ਪਗੜੀ ਵਾਲੇ ਕਾਲੇ ਬੁੱਢੇ ਸਿੰਘ ਹੋ, ਇਹ ਵੀ ਤੁਹਾਡੇ ਲਈ ਵਿਤਕਰੇ ਵਿੱਚ ਵਾਧਾ ਹੋਣ ਦਾ ਕਾਰਨ ਹੈਚੰਗਾ ਤਾਂ ਭਾਵੇਂ ਇਹ ਸਾਨੂੰ ਪੋਲਿਸ਼ਾਂ ਨੂੰ ਵੀ ਨਹੀਂ ਸਮਝਦੇ...।

-----

ਆਰਥਿਕ ਖ਼ੁਸ਼ਹਾਲੀ ਦੀ ਤਲਾਸ਼ ਵਿੱਚ ਪੰਜਾਬ ਛੱਡਕੇ ਕੈਨੇਡਾ ਆਏ ਪੰਜਾਬੀਆਂ ਦੀ ਸਭ ਤੋਂ ਵੱਡੀ ਸਮੱਸਿਆ ਸਭਿਆਚਾਰਕ ਤਨਾਓ ਦੀ ਹੈਸਖ਼ਤ ਮਿਹਨਤ ਕਰਕੇ ਹਰ ਤਰ੍ਹਾਂ ਦੀਆਂ ਪਦਾਰਥਕ ਪ੍ਰਾਪਤੀਆਂ ਕਰ ਲੈਣ ਤੋਂ ਬਾਹਦ ਵੀ ਮਨ ਨੂੰ ਚੈਨ ਨਹੀਂ ਮਿਲਦਾ - ਸੁਖ -ਸ਼ਾਂਤੀ ਨਾਮ ਦੀ ਕੋਈ ਚੀਜ਼ ਉਨ੍ਹਾਂ ਨੂੰ ਨਹੀਂ ਮਿਲ ਰਹੀਕੀ ਖੱਟਿਆ?’ ਨਾਮ ਦੀ ਕਹਾਣੀ ਵਿੱਚ ਜਰਨੈਲ ਸਿੰਘ ਗਰਚਾ ਪਰਵਾਸੀ ਪੰਜਾਬੀਆਂ ਦੀ ਜ਼ਿੰਦਗੀ ਨਾਲ ਸਬੰਧਤ ਇਸ ਸੱਚਾਈ ਨੂੰ ਉਭਾਰਦਾ ਹੈ:

ਸਾਡੇ ਕੋਲ ਹੁਣ ਕਈ ਗੈਸ ਸਟੇਸ਼ਨ ਵੀ ਸਨਹਰ ਕਿਸਮ ਦਾ ਘਰ ਵਿੱਚ ਐਸ਼ ਦਾ ਸਮਾਨ ਵੀ ਮੌਜੂਦ ਸੀ ਪਰ ਸਭ ਕੁਝ ਹੁੰਦਿਆਂ ਵੀ ਮਨ ਦੇ ਚੈਨ ਵੱਲੋਂ ਕੰਗਾਲ ਸੀਸੁਖ-ਸ਼ਾਂਤੀ ਖੰਭ ਲਾ ਕੇ ਉੱਡ ਗਏ ਸਨਕੈਨੇਡਾ ਦੀ ਤੇਜ਼-ਰੌਂ ਜ਼ਿੰਦਗੀ ਵਿੱਚ ਭੱਜ-ਨੱਸ ਅਤੇ ਬੇ-ਆਰਾਮੀ ਵਿਚ ਬਰਸਾਤ ਦੇ ਮੌਸਮ ਵਿਚ ਮੱਛਰਾਂ ਦੇ ਵਾਧੇ ਵਾਂਗ ਮੱਲੋ-ਮੱਲੀ ਵਾਧਾ ਹੋਈ ਜਾ ਰਿਹਾ ਸੀ

------

ਪਰਵਾਸੀ ਪੰਜਾਬੀਆਂ ਦੀ ਜ਼ਿੰਦਗੀ ਨਾਲ ਸਬੰਧਤ ਇੱਕ ਸਮੱਸਿਆ ਬਾਰੇ ਤਕਰੀਬਨ ਹਰ ਚਰਚਿਤ ਕੈਨੇਡੀਅਨ ਪੰਜਾਬੀ ਲੇਖਕ ਨੇ ਆਪਣੀਆਂ ਲਿਖਤਾਂ ਦਾ ਵਿਸ਼ਾ ਬਣਾਇਆ ਹੈ - ਉਹ ਹੈ : ਪਰਵਾਸੀ ਪੰਜਾਬੀ ਬੱਚਿਆਂ ਦੇ ਵਿਆਹਾਂ ਦਾ ਮਸਲਾਉਹ ਮਸਲਾ ਵੀ ਸਭਿਆਚਾਰਕ ਤਨਾਓ ਦਾ ਹੀ ਹਿੱਸਾ ਹੈਪੱਛਮੀ ਸਭਿਆਚਾਰ ਵਿੱਚ ਪਲੇ ਅਤੇ ਵੱਡੇ ਹੋਏ ਪੰਜਾਬੀ ਬੱਚੇ ਧਰਮ, ਰੰਗ, ਨਸਲ, ਜ਼ਾਤ, ਪਾਤ ਵਰਗੇ ਵਿਤਕਰਿਆਂ ਨੂੰ ਨਹੀਂ ਮੰਨਦੇ; ਪਰ ਉਨ੍ਹਾਂ ਦੇ ਮਾਪੇ ਅਜਿਹੇ ਵਿਤਕਰੇ ਪੰਜਾਬ ਤੋਂ ਕੈਨੇਡਾ ਆਉਣ ਵੇਲੇ ਆਪਣੀ ਚੇਤਨਤਾ ਦੇ ਹਿੱਸੇ ਵਜੋਂ ਆਪਣੇ ਨਾਲ ਲੈ ਕੇ ਆਉਂਦੇ ਹਨਮਾਪਿਆਂ ਦੀ ਇੱਛਾ ਹੁੰਦੀ ਹੈ ਕਿ ਉਹ ਉਨ੍ਹਾਂ ਦੇ ਹੀ ਧਰਮ, ਜ਼ਾਤ-ਪਾਤ ਨਾਲ ਸਬੰਧਤ ਲੋਕਾਂ ਵਿੱਚ ਵਿਆਹ ਕਰਨ ਪਰ ਬੱਚੇ ਅਕਸਰ ਇਸ ਗੱਲ ਤੋਂ ਬਗ਼ਾਵਤ ਕਰ ਜਾਂਦੇ ਹਨਜਿਸ ਦੇ ਕਈ ਵਾਰ ਕਾਫੀ ਨਿਰਾਸ਼ਾਜਨਕ ਨਤੀਜੇ ਨਿਕਲਦੇ ਹਨਜਿਵੇਂ ਕਹਾਣੀ ਕੀ ਖੱਟਿਆ?’ ਵਿੱਚ ਦੇਖਿਆ ਜਾ ਸਕਦਾ ਹੈ:

ਇਸ ਖ਼ਬਰ ਨੇ ਤਾਂ ਕੋਹ ਹੀ ਛੱਡਿਆ ਸੀ ਅਤੇ ਡੈੱਕ ਤੇ ਬੈਠੀ ਦਾ ਰੋਣ ਅਜੇ ਵੀ ਥੰਮਿਆਂ ਨਹੀਂ ਸੀ ਜਾ ਰਿਹਾਡਿੰਪੀ ਦਾ ਫੋਨ ਆਇਆ ਸੀ ਅਤੇ ਰੋ-ਰੋ ਕਹਿ ਰਹੀ ਸੀ, “ਮੰਮੀ ਮੇਰਾ ਤਾਂ ਘਰ ਹੀ ਉੱਜੜ ਗਿਆ, ਮੈਂ ਤਾਂ ਬਰਬਾਦ ਹੋ ਗਈ ਹਾਂ ਤੇ ਲੁੱਟੀ ਗਈ ਹਾਂ, ਪਵਾਲ ਹਰਾਮੀ, ਕਮੀਨਾ ਤੇ ਧੋਖੇਬਾਜ਼ ਨਿਕਲਿਆ, ਮੈਨੂੰ ਛੱਡ ਕੇ ਪਤਾ ਨਹੀਂ ਕਿੱਥੇ ਚਲਾ ਗਿਆ ਹੈ?”

-----

ਉਸਨੇ ਇੱਕ ਲੰਮਾ ਹੌਕਾ ਲਿਆ ਅਤੇ ਉਸਦੇ ਮੂੰਹੋਂ ਆਪ-ਮੁਹਾਰੇ ਹੀ ਇਹ ਵਾਕ ਕਿਰ ਗਿਆ, “ਕੀ ਖੱਟਿਆ ਕੈਨੇਡਾ ਆ ਕੇ!

ਪਰਵਾਸੀਆਂ ਦੀ ਇੱਕ ਸਮੱਸਿਆ ਵੱਲ ਵਧੇਰੇ ਲੇਖਕ ਧਿਆਨ ਨਹੀਂ ਦਿੰਦੇਇਹ ਸਮੱਸਿਆ ਪਰਵਾਸੀ ਪੰਜਾਬੀ ਔਰਤਾਂ ਨਾਲ ਸਬੰਧ ਰੱਖਦੀ ਹੈਪਰਵਾਸੀ ਔਰਤਾਂ ਨੂੰ ਮਰਦਾਂ ਦੇ ਬਰਾਬਰ ਹੀ ਕੰਮਾਂ ਉੱਤੇ ਜਾਣਾ ਪੈਂਦਾ ਹੈ; ਤਾਂ ਜੁ ਔਰਤਾਂ ਵੀ ਘਰ ਵਿੱਚ ਆਪਣੀਆਂ ਤਨਖਾਹਾਂ ਦੇ ਚੈੱਕ ਲਿਆਉਣਜਿਸ ਨਾਲ ਘਰ ਦੀ ਆਰਥਿਕ ਹਾਲਤ ਬੇਹਤਰ ਹੋ ਜਾਂਦੀ ਹੈਸਚਾਈ ਤਾਂ ਇਹ ਹੈ ਕਿ ਜਿਸ ਪਰਵਾਸੀ ਪ੍ਰਵਾਰ ਦੀਆਂ ਔਰਤਾਂ ਬਾਹਰ ਕੰਮ ਕਰਨ ਨਹੀਂ ਜਾਂਦੀਆਂ ਅਤੇ ਤਨਖਾਹ ਦੇ ਚੈੱਕ ਨਹੀਂ ਲਿਆਉਂਦੀਆਂ ਉਨ੍ਹਾਂ ਦੀ ਆਰਥਿਕ ਹਾਲਤ ਬਹੁਤੀ ਚੰਗੀ ਨਹੀਂ ਹੁੰਦੀਸਿਵਾਇ ਉਨ੍ਹਾਂ ਘਰਾਂ ਦੇ ਜਿਨ੍ਹਾਂ ਵਿੱਚ ਮਰਦ ਬਹੁਤ ਵੱਡੀਆਂ ਕਮਾਈਆਂ ਕਰਦੇ ਹਨ ਅਤੇ ਔਰਤਾਂ ਦੇ ਚੈੱਕ ਦੀ ਲੋੜ ਨਹੀਂ ਹੁੰਦੀਪਰ ਔਰਤਾਂ ਦੀ ਸਮੱਸਿਆ ਇਹ ਹੈ ਕਿ ਉਨ੍ਹਾਂ ਨੂੰ ਕੰਮਾਂ ਉੱਤੇ ਵੀ ਜਾਣਾ ਪੈਂਦਾ ਹੈ ਅਤੇ ਘਰ ਆ ਕੇ ਪਰਿਵਾਰ ਦੇ ਹੋਰ ਕੰਮਾਂ ਤੋਂ ਇਲਾਵਾ ਰਸੋਈ ਦਾ ਵੀ ਸਾਰਾ ਕੰਮ ਕਰਨਾ ਪੈਂਦਾ ਹੈਵਿਸ਼ੇਸ਼ ਕਰਕੇ ਵੀਕ ਐਂਡ ਉੱਤੇ ਔਰਤਾਂ ਦੀ ਹਾਲਤ ਹੋਰ ਵੀ ਮਾੜੀ ਹੁੰਦੀ ਹੈਕਿਉਂਕਿ ਵੀਕ ਐਂਡ ਉੱਤੇ ਹੀ ਪਰਵਾਸੀ ਪੰਜਾਬੀਆਂ ਦੇ ਘਰਾਂ ਵਿੱਚ ਪਾਰਟੀਆਂ ਹੁੰਦੀਆਂ ਹਨ ਅਤੇ ਔਰਤਾਂ ਅੱਧੀ ਅੱਧੀ ਰਾਤ ਤੱਕ ਪਾਰਟੀਆਂ ਖ਼ਤਮ ਹੋਣ ਤੋਂ ਬਾਹਦ ਆਏ ਹੋਏ ਮਹਿਮਾਨਾਂ ਦੇ ਜੂਠੇ ਭਾਂਡੇ ਹੀ ਮਾਂਜਦੀਆ ਰਹਿ ਜਾਂਦੀਆਂ ਹਨਵੀਕ ਐਂਡ ਉੱਤੇ ਉਨ੍ਹਾਂ ਨੇ ਹਫ਼ਤੇ ਦੀ ਥਕਾਵਟ ਲਾਹੁਣੀ ਹੁੰਦੀ ਹੈ; ਪਰ ਉਹ ਹੋਰ ਵੀ ਵਧੇਰੇ ਥੱਕ ਟੁੱਟ ਕੇ ਬੈੱਡ ਉੱਤੇ ਡਿੱਗਦੀਆਂ ਹਨ ਅਤੇ ਸੋਮਵਾਰ ਨੂੰ ਫੇਰ ਨੀਂਦ ਨਾਲ ਭਰੀਆਂ ਅੱਖਾਂ ਮਲਦੀਆਂ ਹੋਈਆਂ ਕੰਮਾਂ ਉੱਤੇ ਭੱਜ ਤੁਰਦੀਆਂ ਹਨਕੀ ਖੱਟਿਆ?’ ਕਹਾਣੀ ਵਿੱਚ ਜਰਨੈਲ ਸਿੰਘ ਗਰਚਾ ਵੀ ਇਸ ਸਮੱਸਿਆ ਦਾ ਕੁਝ ਇਸ ਤਰ੍ਹਾਂ ਜ਼ਿਕਰ ਕਰਦਾ ਹੈ:

ਏਥੇ ਹਰ ਪਾਸੇ ਭੱਜ ਨੱਠ ਤੇ ਕਾਹਲ ਹੈਲੋਕੀਂ ਕੀੜੀਆਂ ਦੇ ਭੌਣ ਵਾਂਗ ਹਰਲ ਹਰਲ ਕਰਦੇ ਭੱਜੇ ਹੀ ਫਿਰਦੇ ਹਨਕਿਸੇ ਕੋਲ ਇਕ ਦੂਜੇ ਨਾਲ ਗੱਲ ਕਰਨ ਦੀ ਵੀ ਵਿਹਲ ਨਹੀਂ ਹੈਸਾਡਾ ਜ਼ਨਾਨੀਆਂ ਦਾ ਵੀਕ-ਐਂਡ ਤਾਂ ਪਾਰਟੀਆਂ, ਜਿਹੜੀਆਂ ਮਰਦਾਂ ਦਾ ਖਾਣ ਪੀਣ ਦਾ ਨਿਰਾ ਢਕਵੰਜ ਹਨ, ਦੇ ਖਾਣ-ਪਕਾਣ ਦੇ ਆਹਰ ਤੇ ਜੂਠੇ ਭਾਂਡੇ ਮਾਂਜਣ ਤੇ ਘਰ ਦੀ ਪੂੰਝਾ-ਪਾਂਝੀ ਅਤੇ ਗਰੌਸਰੀ ਲਿਆਉਣ ਦੇ ਲੱਗ ਜਾਂਦਾ ਹੈ, ਆਦਮੀ ਜ਼ਰੂਰ ਦੋ ਦਿਨ ਐਸ਼ ਲੁੱਟਦੇ ਹਨ।

-----

ਪਰਵਾਸੀ ਪੰਜਾਬੀਆਂ ਦੀ ਇੱਕ ਹੋਰ ਵੱਡੀ ਸਮੱਸਿਆ ਹੈ ਸੱਸ ਅਤੇ ਸਹੁਰੇ ਵੱਲੋਂ ਨੂੰਹ ਨਾਲ ਬਹੁਤ ਭੈੜਾ ਵਰਤਾਓ ਕਰਨਾਜਿਸ ਕਾਰਨ ਹੱਸਦੇ-ਵੱਸਦੇ ਘਰ ਨਰਕ ਬਣ ਜਾਂਦੇ ਹਨ ਅਤੇ ਅਨੇਕਾਂ ਹਾਲਤਾਂ ਵਿੱਚ ਗੱਲ ਤਰਕ ਤੱਕ ਪਹੁੰਚ ਜਾਦੀ ਹੈਸੱਸ ਸਹੁਰਾ ਚਾਹੁੰਦੇ ਹਨ ਕਿ ਹਰ ਗੱਲ ਵਿੱਚ ਉਨ੍ਹਾਂ ਦੀ ਪੁੱਛ ਪਰਤੀਤ ਹੋਵੇਉਨ੍ਹਾਂ ਦਾ ਪੁੱਤਰ ਅਤੇ ਨੂੰਹ ਆਪਣੀ ਕਮਾਈ ਦੇ ਚੈੱਕ ਵੀ ਉਨ੍ਹਾਂ ਦੇ ਹੱਥ ਫੜਾਇਆ ਕਰਨਕੋਈ ਵੀ ਖ਼ਰਚਾ ਕਰਨ ਤੋਂ ਪਹਿਲਾਂ ਉਨ੍ਹਾਂ ਤੋਂ ਇਜਾਜ਼ਤ ਲੈਣਕੈਨੇਡੀਅਨ ਮਾਹੌਲ ਵਿੱਚ ਅਜਿਹਾ ਸੰਭਵ ਨਹੀਂ ਹੁੰਦਾਇਸ ਗੱਲ ਨੂੰ ਲੈ ਕੇ ਕਿਸੇ ਪਰਵਾਰ ਵਿੱਚ ਘੱਟ ਅਤੇ ਕਿਸੇ ਪਰਵਾਰ ਵਿੱਚ ਜ਼ਿਆਦਾ ਤਨਾਓ ਬਣਿਆ ਹੀ ਰਹਿੰਦਾ ਹੈਇਸ ਸਮੱਸਿਆ ਨੂੰ ਦਰਸਾਉਂਦਾ ਕਹਾਣੀ ਬਿੱਕੀਵਿੱਚੋਂ ਇੱਕ ਨਾਟਕੀ ਦ੍ਰਿਸ਼ ਪੇਸ਼ ਹੈ:

ਜਦੋਂ ਦੂਜੇ ਹਫ਼ਤੇ ਮੈਂ ਆਪਣਾ ਜੇਬ-ਖ਼ਰਚਾ ਮੰਗਿਆ ਤਾਂ ਸੱਸ ਬੋਲੀ, “ਭਾਈ ਬਹੂ, ਪਹਿਲੋਂ ਪਿਛਲੇ ਹਫ਼ਤੇ ਦੇ ਜੇਬ-ਖ਼ਰਚ ਦਾ ਹਿਸਾਬ ਦੇ ਤੇ ਫੇਰ ਇਸ ਹਫ਼ਤੇ ਦਾ ਲੈ ਲਾਸੜ ਜਾਵੇ ਮੇਰੀ ਜੀਭ, ਮੇਰੇ ਤੋਂ ਨਾ ਰਿਹਾ ਗਿਆ ਤੇ ਕਹਿ ਹੋ ਗਿਆ, “ਮੰਮੀ ਜੇਬ ਖ਼ਰਚ ਦਾ ਕਾਹਦਾ ਹਿਸਾਬ, ਚਾਹੇ ਖਰਚਾਂ ਚਾਹੇ ਰੱਖਾਂ ਹੈ ਨਾ ਅੰਕਲ?” ਲਉ ਅੰਕਲ ਜੀ ਫੇਰ ਹੋਗੀ ਮਹਾਂਭਾਰਤ ਸ਼ੁਰੂ

ਅਸੀਂ ਇਹ ਸਭ ਕੁਝ ਤੁਹਾਡੇ ਲਈ ਹੀ ਤਾਂ ਕਰਦੇ ਹਾਂਨਹੀਂ ਤੇ ਖ਼ਰਚ ਕਿਵੇਂ ਕੰਟਰੋਲ ਹੋਵੇਗਾ?” ਮੇਰੀ ਸੱਸ ਤਾਂ ਚਾਰੇ ਪੈਰ ਚੁੱਕ ਕੇ ਪੈ ਗਈ।

ਮੇਰੀ ਚੰਦਰੀ ਦੀ ਜ਼ੁਬਾਨ ਫੇਰ ਨਾ ਰਹੀ, “ਤੁਹਾਡੇ ਆਉਣ ਤੋਂ ਪਹਿਲਾਂ ਵੀ ਤਾਂ ਅਸੀਂ ਸੋਹਣਾ ਗੁਜ਼ਾਰਾ ਕਰਦੇ ਸੀਹੁਣ ਤੇ ਤੁਸੀਂ ਵੀ ਕੁਝ ਹੰਦਾ ਲਾ ਦਿੰਦੇ ਹੋਇਸ ਪਿੱਛੋਂ ਤੇ ਅੰਕਲ ਪੁੱਛੋ ਹੀ ਨਾ, ਸਹੁਰਾ ਸਾਹਿਬ ਨੇ ਕਿਵੇਂ ਆਪੇ ਤੋਂ ਬਾਹਰ ਹੋ ਕੇ ਗੰਦੀਆਂ ਗਾਲ੍ਹਾਂ ਦੀ ਵਰਖਾ ਕੀਤੀ ਤੇ ਮੂੰਹੋਂ ਉਹ ਅੱਗ ਬਰਸਾਈ ਕਿ ਸੁਣੀ ਨਹੀਂ ਸੀ ਜਾਂਦੀਮੈਨੂੰ ਕਹਿੰਦਾ, “ਕੁੱਤੀਏ! ਬੋਲਣਾ ਸਿੱਖਅੱਗੋਂ ਚਬਰ-ਚਬਰ ਨਾ ਭੌਂਕੀ ਜਾਇਆ ਕਰ

ਜੇ ਮਾਂ-ਪਿਓ ਕੰਜਰਾਂ ਨੇ ਕੋਈ ਸਿੱਖ-ਮੱਤ ਦਿੱਤੀ ਹੋਵੇ ਤਾਂ ਨਾ-ਚਾਰ ਅੱਖਰ ਪੜ੍ਹ ਕੇ ਸਮਝਦੀ ਹੈ ਕਿ ਟਟੀਹਰੀ ਵਾਂਗ ਆਸਮਾਨ ਇਸ ਨੇ ਹੀ ਟੰਗਾਂ ਤੇ ਚੁੱਕਿਆ ਹੋਇਆ ਹੈਕੱਲ੍ਹ ਦੀ ਭੂਤਨੀ ਸਿਵਿਆਂ ਚ ਅੱਧਇਸ ਤਰ੍ਹਾਂ ਨਹੀਂ ਸਰਨਾਸੱਦੋ ਇਸ ਦੇ ਮਾਪਿਆਂ ਨੂੰ ਤੇ ਕਰੋ ਇਕ ਪਾਸਾਸਾਨੂੰ ਕੋਈ ਰਿਸ਼ਤਿਆਂ ਦਾ ਘਾਟਾ ਨਹੀਂ, ਜਿਹੜੀ ਵੀ ਆਵੇਗੀ ਇਸ ਨਾਲੋਂ ਚੰਗੀ ਹੀ ਲਿਆਵਾਂਗੇ ਛਾਂਟ ਕੇ

-----

ਪਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਸਿਰਫ਼ ਕੈਨੇਡੀਅਨ ਸਮਾਜ ਨਾਲ ਹੀ ਸਬੰਧਤ ਨਹੀਂ; ਉਨ੍ਹਾਂ ਦੀਆਂ ਸਮੱਸਿਆਵਾਂ ਦਾ ਸਬੰਧ ਪਿੱਛੇ ਛੱਡਕੇ ਆਏ ਪੰਜਾਬ ਨਾਲ ਵੀ ਹੈਜਿੰਨੇ ਵੀ ਲੋਕ ਪੰਜਾਬ, ਇੰਡੀਆ ਤੋਂ ਕੈਨੇਡਾ ਪਰਵਾਸੀ ਬਣ ਕੇ ਆਉਂਦੇ ਹਨ ਉਨ੍ਹਾਂ ਚੋਂ ਵਧੇਰੇ ਪਿੱਛੇ ਆਪਣੀ ਜਾਇਦਾਦ ਕਿਸੇ ਰਿਸ਼ਤੇਦਾਰ ਜਾਂ ਜਾਣਕਾਰ ਦੇ ਹਵਾਲੇ ਕਰਕੇ ਆਉਂਦੇ ਹਨ ਜਾਂ ਕਿਸੇ ਕਰਾਏਦਾਰ ਦੇ ਹਵਾਲੇ ਕਰਕੇ ਆਉਂਦੇ ਹਨਪਰ ਮੁੜਕੇ ਜਦੋਂ ਕੁਝ ਸਾਲਾਂ ਬਾਅਦ ਉਨ੍ਹਾਂ ਦਾ ਚੱਕਰ ਪੰਜਾਬ, ਇੰਡੀਆ ਲੱਗਦਾ ਹੈ ਤਾਂ ਉਨ੍ਹਾਂ ਨੂੰ ਆਪਣੀ ਜਾਇਦਾਦ ਵਾਪਿਸ ਲੈਣੀ ਮੁਸ਼ਕਿਲ ਹੋ ਜਾਂਦੀ ਹੈ ਅਤੇ ਅਨੇਕਾਂ ਹਾਲਤਾਂ ਵਿੱਚ ਉਨ੍ਹਾਂ ਦੀ ਜਾਇਦਾਦ ਦਾ ਇੰਨਾ ਬੁਰਾ ਹਾਲ ਕਰ ਦਿੱਤਾ ਗਿਆ ਹੁੰਦਾ ਹੈ ਕਿ ਉਹ ਰਹਿਣ ਦੇ ਕਾਬਿਲ ਹੀ ਨਹੀਂ ਰਹਿ ਜਾਂਦੀਜਰਨੈਲ ਸਿੰਘ ਗਰਚਾ ਜਨਮ-ਭੂਮੀਕਹਾਣੀ ਵਿੱਚ ਪਰਵਾਸੀ ਪੰਜਾਬੀਆਂ ਦੀ ਇਸ ਸਮੱਸਿਆ ਨੂੰ ਇੱਕ ਦ੍ਰਿਸ਼ ਦੇ ਰੂਪ ਵਿੱਚ ਬਿਆਨ ਕਰਦਾ ਹੈ:

ਥੋੜ੍ਹੇ ਜਿਹੇ ਸਮੇਂ ਪਿੱਛੋਂ ਵੱਡੇ ਭਰਾ ਦੀ ਚਿੱਠੀ ਆਈ ਕਿ ਹੁਣ ਅਸੀਂ ਤੇਰੇ ਮਕਾਨ ਦੇ ਜ਼ਿੰਮੇਵਾਰ ਨਹੀਂ, ਉਸ ਵਿੱਚ ਛੋਟੇ ਭਰਾ ਨੇ ਡੇਰੇ ਜਮਾ ਲਏ ਹਨਕੀ ਤੁਸੀਂ ਉਸ ਨੂੰ ਇਹ ਸਭ ਕੁਝ ਕਰ ਲੈਣ ਦੀ ਆਗਿਆ ਦੇ ਦਿੱਤੀ ਹੈ? ਉਸ ਨੇ ਜਿੰਦਰੇ ਤੋੜ ਕੇ ਸਭ ਕਮਰੇ ਖੋਲ੍ਹ ਲਏ ਹਨ, ਗੇਟ ਵੀ ਪਿਛਲੇ ਪਾਸੇ ਲਾ ਲਿਆ ਹੈਸਾਰੇ ਵਿਹੜੇ ਵਿਚ ਸਬਜ਼ੀ ਬੀਜੀ ਹੋਈ ਹੈ, ਨਲਕੇ ਤੇ ਮੋਟਰ ਫਿੱਟ ਕਰਕੇ ਪਾਣੀ ਲਾ ਰਿਹਾ ਹੈਤੁਹਾਡੇ ਮਕਾਨ ਦੀਆਂ ਕੰਧਾਂ ਨੂੰ ਵੀ, ਨਾਲ ਨਾਲ ਸਬਜ਼ੀ ਬੀਜੀ ਨੂੰ ਪਾਣੀ ਲਾਉਣ ਨਾਲ, ਅੰਦਰ ਤੇ ਬਾਹਰ ਸਿੱਲ੍ਹ ਚੜ੍ਹ ਰਹੀ ਹੈਗੁਆਂਢੀ ਵੀ ਤੰਗ ਹਨ, ਉਨ੍ਹਾਂ ਦੇ ਅੰਦਰੀਂ ਤੇ ਬਾਹਰ ਵੀ ਸਿੱਲ ਨਾਲ ਬੁਰਾ ਹਾਲ ਹੈਉਨ੍ਹਾਂ ਦੀਆਂ ਕੰਧਾਂ ਨਾਲ ਵੀ ਸਬਜ਼ੀ ਬੀਜੀ ਹੋਈ ਹੈਅਸੀਂ ਚਿੱਠੀ ਪੜ੍ਹਕੇ ਹੈਰਾਨ ਹੀ ਰਹਿ ਗਏ ਕਿ ਇਹ ਕੀ ਬਣ ਗਿਆ?”

-----

ਪੰਜਾਬ ਵਿੱਚ ਭਾਵੇਂ ਧਾਰਮਿਕ ਕੱਟੜਵਾਦੀ ਦਹਿਸ਼ਗਰਦੀ ਦਾ ਦੌਰ ਖ਼ਤਮ ਹੋ ਗਿਆ ਪਰ ਅਜੇ ਵੀ ਬਾਹਰਲੇ ਦੇਸ਼ਾਂ ਤੋਂ ਆਪਣੀ ਜਨਮ-ਭੂਮੀ ਨੂੰ ਮੁੜ ਦੇਖਣ ਦੇ ਚਾਅ ਵਿੱਚ ਆਏ ਪਰਵਾਸੀਆਂ ਨੂੰ ਪੁਲਿਸ ਖ਼ੂਬ ਲੁੱਟਦੀ ਹੈਸਥਿਤੀ ਉਦੋਂ ਹੋਰ ਵੀ ਤਰਸਯੋਗ ਹੋ ਜਾਂਦੀ ਹੈ ਜਦੋਂ ਇੱਕ ਪਾਸੇ ਪੰਜਾਬ ਦੀਆਂ ਅਖ਼ਬਾਰਾਂ ਵਿੱਚ ਪੰਜਾਬ ਸਰਕਾਰ ਧੜਾ-ਧੜ ਬਿਆਨ ਦੇਂਦੀ ਹੈ ਕਿ ਪਰਵਾਸੀ ਪੰਜਾਬੀ ਪੰਜਾਬ ਦੇ ਵਿਉਪਾਰਾਂ ਵਿੱਚ ਆਪਣਾ ਧੰਨ ਲਗਾਉਣ; ਪਰ ਜਦੋਂ ਪਰਵਾਸੀ ਪੰਜਾਬੀ ਪੰਜਾਬ ਜਾਂਦੇ ਹਨ ਤਾਂ ਉੱਥੋਂ ਦੀ ਪੁਲਿਸ ਅਤੇ ਬੀਊਰੋਕਰੇਸੀ ਉਨ੍ਹਾਂ ਦਾ ਨੱਕ ਵਿੱਚ ਦਮ ਕਰ ਦਿੰਦੀ ਹੈਉਹ ਉੱਥੋਂ ਜਾਨ ਬਚਾ ਕੇ ਭੱਜਣ ਦੀ ਕਰਦੇ ਹਨਜਨਮ-ਭੂਮੀ ਤੈਨੂੰ ਅਲਵਿਦਾ ਉਨ੍ਹਾਂ ਦੇ ਹੋਠ ਕੌਮੀ ਗੀਤ ਵਾਂਗ ਗੁਣਗੁਣਾਉਣ ਲੱਗ ਜਾਂਦੇ ਹਨ

----

ਜਨਮ-ਭੂਮੀਕਹਾਣੀ ਵਿੱਚ ਜਰਨੈਲ ਸਿੰਘ ਗਰਚਾ ਇੱਕ ਪਾਤਰ ਨਾਲ ਬੀਤੀ ਇੱਕ ਘਟਨਾ ਕੁਝ ਇਸ ਤਰ੍ਹਾਂ ਬਿਆਨ ਕਰਦਾ ਹੈ ਕਿ ਮਹਿਸੂਸ ਹੋਣ ਲੱਗਦਾ ਹੈ ਕਿ ਅਜਿਹੀਆਂ ਘਟਨਾਵਾਂ ਤਾਂ ਜਨਮ-ਭੂਮੀ ਦੇਖਣ ਗਏ ਪਰਵਾਸੀ ਪੰਜਾਬੀਆਂ ਨਾਲ ਆਮ ਹੀ ਵਾਪਰਦੀਆਂ ਰਹਿੰਦੀਆਂ ਹਨ:

ਟੈਕਸੀ ਹਵਾਈ ਅੱਡੇ ਤੋਂ ਬਾਹਰ ਨਿਕਲ ਕੇ ਅਜੇ ਥੋੜ੍ਹੀ ਦੂਰ ਹੀ ਆਈ ਸੀ, ਥਾਂ ਵੀ ਕੁਝ ਉਜਾੜ ਜਿਹੀ ਸੀ ਕਿ ਇਕ ਪੁਲਿਸ ਦੀ ਜੀਪ ਨੇ ਪਿੱਛੋਂ ਅੱਗੇ ਲੰਘ ਕੇ ਰੋਕ ਲਿਆਇਕ ਥਾਣੇਦਾਰ ਵਿਚੋਂ ਉਤਰ ਕੇ ਪੁੱਛਣ ਲੱਗਾ, “ਕਿੱਥੋਂ ਆਏ ਹੋ?”

ਰਾਜੀ ਅੰਗਰੇਜ਼ੀ ਵਿੱਚ ਕਹਿਣ ਲੱਗਾ, “ਅਮਰੀਕਾ ਤੋਂ ਆਏ ਹਾਂ, ਕੀ ਗੱਲ ਹੈ?”

ਥੱਲੇ ਉਤਰ ਕੇ ਗੱਲ ਕਰ, ਵਿਚ ਹੀ ਨਵਾਬ ਬਣਿਆ ਬੈਠਾ ਐਂ, ਕਸਟਮ ਵਾਲੀ ਕੋਈ ਚੀਜ਼ ਹੀ ਨਹੀਂ

ਹੁਣੇ ਪਤਾ ਲੱਗ ਜਾਂਦਾ, ਖੋਲ੍ਹ ਸਮਾਨ ਏਧਰ ਲਿਆ ਕੇ

ਤੁਸੀਂ ਕੌਣ ਹੁੰਦੇ ਹੋ ਤਲਾਸ਼ੀ ਲੈਣ ਵਾਲੇ? ਕੀ ਹੱਕ ਹੈ ਤੁਹਾਨੂੰ ਸਾਡੇ ਸਮਾਨ ਦੀ ਏਥੇ ਤਲਾਸ਼ੀ ਲੈਣ ਦਾ?”

ਹੌਲਦਾਰਾ ਲਾਹ ਓਏ ਇਹਦੇ ਅਟੈਚੀ ਟੈਕਸੀ ਵਿਚੋਂ ਥੱਲੇਦੱਸ ਇਹਨੂੰ ਤਲਾਸ਼ੀ ਦਾ ਹੱਕ, ਹੱਕ ਹੈ ਕਿ ਨਹੀਂ? ਇਹਨੂੰ ਪਤਾ ਹੀ ਨਹੀਂ ਇਹ ਕਿੱਥੇ ਖੜਾ ਹੈ? ਇਹ ਇੰਡੀਆ ਹੈ, ਕਿੱਥੇ ਭੁੱਲਿਆ ਫਿਰਦਾ ਹੈਂ ਤੂੰ? ਤੂੰ ਤਾਂ ਲੱਗਦਾ ਹੀ ਅੱਤਵਾਦੀਆਂ ਦਾ ਸਾਥੀ ਐਂਬਣਾਓ ਓ ਮੁੰਡਿਓ ਇਹਦਾ ਮੁਕਾਬਲਾ, ਤਲਾਸ਼ੀ ਤਲੂਸ਼ੀ ਕੀ ਕਰਨੀ ਐ ਇਸ ਦੀਥਾਣੇਦਾਰ ਨੇ ਕੜਕਦੇ ਨੇ ਆਖਿਆਹੌਲਦਾਰ ਨੇ ਤਾਇਆ ਜੀ ਨੂੰ ਇਕ ਪਾਸੇ ਲਿਜਾ ਕੇ ਕਿਹਾ, “ਸਰਦਾਰਾ, ਤੈਨੂੰ ਤਾਂ ਸਭ ਚਾਨਣ ਹੋਣਾ ਏਥੇ ਦੇ ਹਾਲਾਤ ਦਾ, ਸਮਝਾ ਕੁਝ ਮੁੰਡੇ ਨੂੰ ਤੇ ਮਾਰੋ ਮੱਥੇ ਕੁਝ ਸਾਡੇ ਕਿਉਂ ਵਾਟ ਖੋਟੀ ਕਰਦੇ ਹੋ ਤੇ ਜਾਣ ਵਾਲੇ ਬਣੋਕਿੰਨੇ ਕੁ ਡਾਲਰ ਲੈ ਕੇ ਆਇਆਂ ਓਏ ਮਰੀਕਨਾ?”

ਤਾਇਆ ਜੀ ਤਾਂ ਬਹੁਤ ਹੀ ਘਬਰਾ ਗਏ ਅਤੇ ਰਾਜੀ ਨੂੰ ਕਹਿਣ ਲੱਗੇ, “ਰਾਜੀ, ਮਾਰ ਮੱਥੇ ਕੁਝ ਇਨ੍ਹਾਂ ਦੇ, ਇਨ੍ਹਾਂ ਦੇ ਮੂੰਹ ਨੂੰ ਲਹੂ ਲੱਗਾ ਹੋਇਆਪੰਜਾਬ ਦੀ ਸ਼ਾਂਤੀ ਦਾ ਇਹ ਅਜੇ ਵੀ ਨਜਾਇਜ਼ ਫਾਇਦਾ ਉਠਾਈ ਜਾਂਦੇ ਨੇਹੁਣ ਫਸੇ ਹਾਂ ਤਾਂ ਫਟਕਣ ਕੀਤੇ ਰਾਜੀ ਨੇ ਸੌ ਡਾਲਰ ਦੇ ਕੇ ਕਿਹਾ, “ਆਹ ਲਵੋ ਜੋ ਕੁਝ ਪੱਲੇ ਹੈ, ਸਾਡਾ ਰੱਬ ਰਾਖਾਸਾਨੂੰ ਜਾਣ ਦੇਵੋ, ਦੇਰ ਹੋ ਰਹੀ ਹੈ

ਕਾਕਾ ਸਾਨੂੰ ਨਾ ਚਾਰ, ਤੇਰੇ ਵਰਗਿਆਂ ਨਾਲ ਹੀ ਰੋਜ਼ ਵਾਹ ਪੈਂਦਾ ਹੈਇਹ ਤਾਂ ਕੁਝ ਵੀ ਨਹੀਂਸਾਨੂੰ ਤਾਂ ਸਾਰੇ ਦੇ ਸਾਰੇ ਡਾਲਰ ਜਿਹੜੇ ਲੈ ਕੇ ਆਇਆ ਹੈਂ, ਚਾਹੀਦੇ ਹਨਜਲਦੀ ਕੱਢ ਸਾਰੇ ਤੇ ਚਲਦੇ ਬਣੋ, ਐਵੇਂ ਨਾ ਸਾਡਾ ਟਾਈਮ ਖੋਟਾ ਕਰੋ

ਮਰਦਾ ਕੀ ਨਾ ਕਰਦਾ, ਰਾਜੀ ਨੂੰ ਸਾਰੇ ਲਿਆਂਦੇ ਪੰਜ ਸੌ ਡਾਲਰਾਂ ਤੋਂ ਹੱਥ ਧੋ ਕੇ ਖਹਿੜਾ ਛੁਡਾਉਣਾ ਪਿਆ

-----

ਕੈਨੇਡਾ ਦੇ ਪੰਜਾਬੀ ਪਰਵਾਸੀਆਂ ਨੂੰ ਸਭਿਆਚਾਰਕ ਵਖਰੇਵੇਂ ਦੀ ਹੌਲੀ ਹੌਲੀ ਸਮਝ ਪੈਂਦੀ ਹੈਇੰਡੀਆ ਵਿੱਚ ਰਹਿੰਦਿਆਂ ਤਾਂ ਲੋਕ ਸਮਝਦੇ ਹਨ ਜਿਵੇਂ ਕਿਤੇ ਇੰਡੀਆ ਇੱਕ ਵੱਡਾ ਵਾਸ਼ਰੂਮ ਹੋਵੇ - ਜਿੱਥੇ ਮਰਜ਼ੀ, ਜਦੋਂ ਮਰਜ਼ੀ, ਖੜ੍ਹੇ ਹੋ ਕੇ ਪਿਸ਼ਾਬ ਦੀਆਂ ਧਾਰਾਂ ਮਾਰ ਸਕਦੇ ਹੋਕੋਈ ਤੁਹਾਨੂੰ ਰੋਕਣ ਵਾਲਾ ਨਹੀਂਪਰ ਕੈਨੇਡਾ ਵਿੱਚ ਆ ਕੇ ਪੰਜਾਬੀਆਂ ਦੀ ਇਹ ਆਦਤ ਵੀ ਉਦੋਂ ਵੱਡੀ ਸਮੱਸਿਆ ਬਣ ਜਾਂਦੀ ਹੈ ਜਦੋਂ ਕਦੀ ਕਿਸੇ ਮਕਾਨ ਦੇ ਨੇੜੇ ਲੱਗੀਆਂ ਝਾੜੀਆਂ ਦਾ ਓਹਲਾ ਲੈ ਕੇ ਖੜ੍ਹੇ ਉਹ ਪਿਸ਼ਾਬ ਦੀਆਂ ਧਾਰਾਂ ਮਾਰ ਰਹੇ ਹੋਣ ਅਤੇ ਅਚਾਨਕ ਘੂੰ-ਘੂੰ ਕਰਦੀ ਕੋਈ ਪੁਲਿਸ ਦੀ ਕਾਰ ਉਨ੍ਹਾਂ ਕੋਲ ਆ ਖੜ੍ਹੀ ਹੋਵੇਅਜਿਹਾ ਵਧੇਰੇ ਕਰਕੇ ਸਾਡੇ ਬਜ਼ੁਰਗਾਂ ਦੀਆਂ ਢਾਣੀਆਂ ਨਾਲ ਵਾਪਰਦਾ ਹੈ ਜੋ ਵਿਹਲੇ ਬੈਠੇ ਢਾਣੀਆਂ ਬਣਾ ਬਣਾ ਘਰਾਂ ਕੋਲ ਪਈ ਕੁਝ ਖ਼ਾਲੀ ਜਗ੍ਹਾ ਤੇ ਲੱਗੇ ਬੈਂਚਾਂ ਉੱਤੇ ਬੈਠੇ ਗੱਪਾਂ ਮਾਰ ਰਹੇ ਹੁੰਦੇ ਹਨਕਹਾਣੀ ਪਰਾਈ ਪੌਣਵਿੱਚ ਜਰਨੈਲ ਸਿੰਘ ਗਰਚਾ ਇਸ ਸਮੱਸਿਆ ਨੂੰ ਪੇਸ਼ ਕਰਨ ਲਈ ਵੀ ਇੱਕ ਖ਼ੂਬਸੂਰਤ ਨਾਟਕੀ ਦ੍ਰਿਸ਼ ਦੀ ਉਸਾਰੀ ਕਰਦਾ ਹੈ:

ਬੰਤਾ ਸਿੰਘ ਨੇ ਇਕ ਦਿਨ ਦੱਸਿਆ ਸੀ, “ਹੋਰ ਤਾਂ ਏਥੇ ਸਭ ਅੱਛਾ, ਖੇਡਦਿਆਂ ਦਾ ਸਮਾਂ ਵਾਹਵਾ ਲੰਘ ਜਾਂਦਾ ਪਰ ਵਾਸ਼ਰੂਮ ਦਾ ਪੁਆੜਾਨਾ ਤਾਂ ਡਾਕਟਰਾਂ ਦੀ ਨੇੜੇ ਪੈਂਦੀ ਬਿਲਡਿੰਗ ਵਿੱਚ ਹੀ ਪਬਲਿਕ ਵਾਸ਼ਰੂਮ ਐ ਨਾ ਘਰ ਨੇੜੇ ਪੈਂਦੇ ਪਲਾਜ਼ੇ ਵਿੱਚ ਹੈਇਸ ਉਮਰ ਵਿੱਚ ਵਾਸ਼ਰੂਮ ਜਾਣ ਦੀ ਲੋੜ ਵੀ ਵੱਧ ਮਹਿਸੂਸ ਹੁੰਦੀ ਹੈਉਸ ਨੇ ਪੁੱਛਿਆ ਸੀ, “ਫੇਰ ਕਿਵੇਂ ਕੰਮ ਚਲਾਉਂਦੇ ਹੋ?”

ਕਰਨਾ ਕੀ ਹੈ? ਘਰ ਕਿਹੜਾ ਜਾਵੇ? ਗੰਗਾ ਗਈਆਂ ਹੱਡੀਆਂ ਮੁੜਦੀਆਂ ਹਨ ਕਿਤੇ, ਘਰੋਂ ਫੇਰ ਮੁੜ ਹੁੰਦਾ? ਆਹ ਜਿਹੜੀਆਂ ਫੁੱਲ ਬੂਟਿਆਂ ਨਾਲ ਹਰੀਆਂ ਜੇਹੀਆਂ ਸਜਾਵਟੀ ਝਾੜੀਆਂ ਹਨ ਚਾਰੇ ਕਾਰਨਰਾਂ , ਉਨ੍ਹਾਂ ਉਹਲੇ ਸਾਰ ਲਈਦਾ ਹੈਔਹ ਲੋਹੇ ਦੀ ਫੈਂਸ ਨਾਲ ਲੱਗੇ ਰੁੱਖਾਂ ਉਹਲੇ ਵੀ ਕੰਮ ਚਲਾ ਲਈਦਾ ਹੈ”...ਪਰ ਸੁਲੱਖਣ ਸਿਆਂ, ਸਿਆਣੇ ਦੇ ਕਹੇ ਦਾ ਅਤੇ ਔਲੇ ਦੇ ਖਾਧੇ ਦਾ ਪਿੱਛੋਂ ਸੁਆਦ ਆਉਂਦਾਤੇਰੀ ਉਸ ਦਿਨ ਦੀ ਕਹੀ ਗੱਲ ਸੱਚ ਹੋ ਗਈਇਕ ਦਿਨ ਓਦੋਂ ਹੀ ਪਤਾ ਲੱਗਾ ਜਦੋਂ ਪੁਲਿਸ ਦੀ ਕਾਰ ਨੇ ਆ ਦਰਸ਼ਨ ਦਿੱਤੇ ਭਾਦੋਂ ਦੇ ਮੀਂਹ ਵਾਂਗ ਅਚਾਨਕਬੜੇ ਸਲੀਕੇ ਤੇ ਸਤਿਕਾਰ ਨਾਲ ਪੁਲਿਸ ਮੈਨ ਕਹਿਣ ਲੱਗਾ, “ਸ੍ਰੀਮਾਨ ਬਜ਼ੁਰਗੋ, ਤੁਸੀਂ ਏਥੇ ਹੀ ਝਾੜੀਆਂ ਤੇ ਫੈਂਸ ਨੂੰ ਵਾਸ਼ਰੂਮ ਲਈ ਵਰਤਦੇ ਹੋਤੁਹਾਡੀ ਇਹ ਵਾਸ਼ਰੂਮ ਵਾਲੀ ਸ਼ਿਕਾਇਤ ਲੰਘਦੇ ਕਾਰਾਂ ਵਾਲਿਆਂ ਨੇ ਵੀ ਸਾਨੂੰ ਕੀਤੀ ਹੈਅਜਿਹਾ ਕਰਨਾ ਏਥੇ ਜੁਰਮ ਸਮਝਿਆ ਜਾਂਦਾ ਹੈ, ਤੁਸੀਂ ਚਾਰਜ ਵੀ ਹੋ ਸਕਦੇ ਹੋਚੰਗਾ ਇਹ ਹੈ ਅੱਗੇ ਨੂੰ ਤੁਸੀਂ ਏਥੇ ਨਾ ਬੈਠੋ ਤਾਂ ਜੁ ਸਾਨੂੰ ਤੁਹਾਨੂੰ ਸਤਿਕਾਰ ਯੋਗ ਸੀਨੀਅਰਜ਼ ਨੂੰ ਕੁਝ ਨਾ ਕਹਿਣਾ ਪਵੇ

-----

ਸੱਚ ਦਾ ਮੁੱਲਕਹਾਣੀ ਸੰਗ੍ਰਹਿ ਵਿੱਚ ਜਰਨੈਲ ਸਿੰਘ ਗਰਚਾ ਪਰਵਾਸੀ ਪੰਜਾਬੀਆਂ ਦੀ ਜ਼ਿੰਦਗੀ ਨਾਲ ਸਬੰਧਤ ਕੁਝ ਹੋਰ ਸਮੱਸਿਆਵਾਂ ਦਾ ਵੀ ਜ਼ਿਕਰ ਕਰਦਾ ਹੈਇਸ ਸੰਗ੍ਰਹਿ ਵਿੱਚ ਸ਼ਾਮਿਲ ਕੀਤੀਆਂ ਗਈਆਂ ਕਹਾਣੀਆਂ ਪੜ੍ਹਕੇ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਕੋਈ ਪਿੰਡ ਦੀ ਸੱਥ ਵਿੱਚ ਬੈਠਾ ਆਪਣੇ ਸਾਥੀਆਂ ਨਾਲ ਪਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਸਾਂਝੀਆਂ ਕਰ ਰਿਹਾ ਹੋਵੇ; ਪਰ ਉਸਨੂੰ ਇਸ ਗੱਲ ਦਾ ਵੀ ਅਹਿਸਾਸ ਹੋਵੇ ਕਿ ਆਪਣੀਆਂ ਗੱਲਾਂ ਨੂੰ ਕਿਸੇ ਵਾਪਰੀ ਘਟਨਾ ਦੀ ਜਾਣਕਾਰੀ ਦੇਣ ਵਾਂਗ ਇੰਨਾ ਕੁ ਜ਼ਰੂਰ ਰੌਚਿਕ ਬਣਾ ਕੇ ਦੱਸੇ ਕਿ ਸੁਣਨ ਵਾਲਾ ਉਸਦੀ ਗੱਲ ਧਿਆਨ ਨਾਲ ਸੁਣ ਸਕੇ

-----

ਨਿਰਸੰਦੇਹ, ‘ਸੱਚ ਦਾ ਮੁੱਲਕਹਾਣੀ ਸੰਗ੍ਰਹਿ ਵਿੱਚ ਜਰਨੈਲ ਸਿੰਘ ਗਰਚਾ ਕੈਨੇਡਾ ਦੇ ਪਰਵਾਸੀ ਪੰਜਾਬੀਆਂ ਦੀ ਜ਼ਿੰਦਗੀ ਨਾਲ ਸਬੰਧਤ ਕੁਝ ਮਹੱਤਵਪੂਰਨ ਸਮੱਸਿਆਵਾਂ ਦੱਸਣ ਵਿੱਚ ਪੂਰੀ ਤਰ੍ਹਾਂ ਸਫ਼ਲ ਰਹਿੰਦਾ ਹੈ; ਭਾਵੇਂ ਕਿ ਉਹ ਕਹਾਣੀ ਲਿਖਣ ਦੀ ਕਲਾ ਵਿੱਚ ਬਹੁਤ ਵੱਡੀਆਂ ਪ੍ਰਾਪਤੀਆਂ ਕਰਨ ਵਿੱਚ ਵਧੇਰੇ ਕਮਯਾਬ ਨਹੀਂ ਹੋ ਸਕਿਆ ਸ਼ਾਇਦ, ਜਰਨੈਲ ਸਿੰਘ ਗਰਚਾ ਦਾ ਮੂਲ ਮਨੋਰਥ ਵੀ ਇਹੀ ਹੀ ਸੀ

No comments: