ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Thursday, March 4, 2010

ਸੁਆਦਤ ਹਸਨ ਮੰਟੋ – ਬਾਬੂ ਗੋਪੀ ਨਾਥ – ਸੰਸਾਰ ਪ੍ਰਸਿੱਧ ਕਹਾਣੀ – ਭਾਗ ਪਹਿਲਾ

ਬਾਬੂ ਗੋਪੀ ਨਾਥ

ਸੰਸਾਰ ਪ੍ਰਸਿੱਧ ਕਹਾਣੀ

ਭਾਗ ਪਹਿਲਾ

ਪੰਜਾਬੀ ਰੂਪ: ਬਲਬੀਰ ਸਿੰਘ ਮੋਮੀ

ਬਾਬੂ ਗੋਪੀ ਨਾਥ ਨਾਲ ਮੇਰੀ ਮੁਲਾਕਾਤ ਸੰਨ ਚਾਲੀ ਵਿੱਚ ਹੋਈਉਹਨੀਂ ਦਿਨੀਂ ਮੈਂ ਬੰਬਈ ਵਿਚ ਇਕ ਸਪਤਾਹਿਕ ਪਰਚੇ ਦਾ ਸੰਪਾਦਕ ਸਾਂਦਫ਼ਤਰ ਵਿਚ ਅਬਦੁਲ ਰਹੀਮ ਸੈਂਡੋ ਇਕ ਮਧਰੇ ਕੱਦ ਦੇ ਆਦਮੀ ਨਾਲ ਆਇਆ ਤੇ ਆਪਣੇ ਵਿਸ਼ੇਸ ਅੰਦਾਜ਼ ਵਿਚ ਉੱਚੀ ਸਾਰੀ ਮੈਨੂੰ ਸਲਾਮ ਕਹਿ ਕੇ ਆਪਣੇ ਸਾਥੀ ਨਾਲ ਪਰਿਚੈ ਕਰਵਾਇਆ-

"ਮੰਟੋ ਸਾਹਿਬ, ਗੋਪੀ ਨਾਥ ਬਾਬੂ ਨੂੰ ਮਿਲੋ"ਮੈਂ ਉੱਠ ਕੇ ਉਹਦੇ ਨਾਲ ਹੱਥ ਮਿਲਾਇਆ

ਸੈਂਡੋ ਨੇ ਆਦਤ ਅਨੁਸਾਰ ਮੇਰੀਆਂ ਤਾਅਰੀਫ਼ਾਂ ਦੇ ਪੁਲ ਬੰਨ੍ਹਣੇ ਸ਼ੁਰੂ ਕਰ ਦਿੱਤੇਤੁਸੀਂ ਹਿੰਦੋਸਤਾਨ ਦੇ ਨੰਬਰ ਵੰਨ ਲੇਖਕ ਨਾਲ ਹੱਥ ਮਿਲਾ ਰਹੇ ਹੋਲਿਖਦਾ ਹੈ ਤਾਂ ਧੜਨ ਤਖ਼ਤਾ ਹੋ ਜਾਂਦਾ ਹੈਲੋਕਾਂ ਦੀ ਐਸੀ ਐਸੀ ਕੈਂਟੀ-ਨਿਓਟਲੀ ਮਿਲਾਉਂਦਾ ਹੈ ਕਿ ਤਬੀਅਤ ਸਾਫ਼ ਹੋ ਜਾਂਦੀ ਹੈਪਿਛਲੇ ਦਿਨੀਂ ਤੁਸੀਂ ਕੀ ਚੁਟਕਲਾ ਲਿਖਿਆ ਸੀ ਮੰਟੋ ਸਾਹਿਬ,ਮਿਸ ਖ਼ੁਰਸ਼ੀਦ ਨੇ ਕਾਰ ਖਰੀਦੀ, ਅੱਲਾ ਬੜਾ ਕਾਰਸਾਜ਼ ਏਕਿਉਂ ਬਾਬੂ ਗੋਪੀ ਨਾਥਹੈਂ ਨਾ ਐਂਟੀ ਦੀ ਪੈਂਟੀ ਪੋ

ਅਬਦੁਲ ਰਹੀਮ ਸੈਂਡੋ ਦੇ ਗੱਲਾਂ ਕਰਨ ਦਾ ਢੰਗ ਬਿਲਕੁਲ ਨਿਰਾਲਾ ਸੀਕੈਂਟੀ-ਨਿਉਟਲੀ, ਧੜਨ ਤਖ਼ਤਾ ਅਤੇ ਐਂਟੀ ਦੀ ਪੈਂਟੀ ਪੋ ਜਿਹੇ ਸ਼ਬਦ ਉਹਦੀ ਆਪਣੀ ਖੋਜ ਦਾ ਸਿੱਟਾ ਸਨ ਜਿਹੜੇ ਉਹ ਆਪਣੀ ਗੱਲ ਬਾਤ ਵਿੱਚ ਵਰਤਦਾ ਹੀ ਰਹਿੰਦਾ ਸੀਮੇਰੀ ਵਾਕਫ਼ੀ ਕਰਾਉਣ ਪਿਛੋਂ ਉਹ ਬਾਬੂ ਗੋਪੀ ਨਾਥ ਵੱਲ ਮੁਖ਼ਾਤਿਬ ਹੋਇਆ ਜਿਹੜਾ ਕਿ ਬੜਾ ਦੱਬਿਆ ਦੱਬਿਆ ਮਹਿਸੂਸ ਕਰ ਰਿਹਾ ਸੀ

"ਆਪ ਹੋ ਬਾਬੂ ਗੋਪੀ ਨਾਥ,ਬੜੇ ਖ਼ਾਨਾ ਖ਼ਰਾਬਲਾਹੌਰ ਤੋਂ ਝੱਖ ਮਾਰਦੇ ਮਾਰਦੇ ਬੰਬਈ ਤਸ਼ਰੀਫ਼ ਲੈ ਆਏ ਹਨ, ਨਾਲ ਇਕ ਕਸ਼ਮੀਰੀ ਕਬੂਤਰੀ ਵੀ ਹੈ।"

ਬਾਬੂ ਗੋਪੀ ਨਾਥ ਮੁਸਕਰਾਇਆਅਬਦੁਲ ਰਹੀਮ ਸੈਂਡੋ ਨੇ ਵਾਕਫ਼ੀ ਨੂੰ ਥੋੜੀ ਸਮਝਦਿਆਂ ਹੋਰ ਦੱਸਿਆ,"ਨੰਬਰ ਵੰਨ ਕੋਈ ਬੇਵਕੂਫ਼ ਹੋ ਸਕਦਾ ਹੈ ਤਾਂ ਉਹ ਆਪ ਹਨਲੋਕ ਇਹਨਾਂ ਨੂੰ ਮਸਕਾ ਲਗਾ ਕੇ ਪੈਸੇ ਲੁੱਟ ਰਹੇ ਹਨਮੈਂ ਸਿਰਫ਼ ਗੱਲਾਂ ਕਰ ਕੇ ਹੀ ਇਨ੍ਹਾਂ ਕੋਲੋਂ ਪੋਲਸਨ ਬਟਰ ਦੇ ਦੋ ਪੈਕਟ ਲੈਂਦਾ ਹਾਂਮੰਟੋ ਸਾਹਿਬ ਬੱਸ ਸਮਝ ਲਓ ਕਿ ਬੜੇ ਐਂਟੀ ਫੁਲ ਜਸਟਿਸ ਕਿਸਮ ਦੇ ਇਨਸਾਨ ਹਨਅੱਜ ਸ਼ਾਮੀ ਤੁਸੀਂ ਇਹਨਾਂ ਦੇ ਫਲੈਟ ਤੇ ਜ਼ਰੂਰ ਦਰਸ਼ਨ ਦਿਓ।"

ਬਾਬੂ ਗੋਪੀ ਨਾਥ ਰੱਬ ਜਾਣੇ ਕੀ ਸੋਚ ਰਿਹਾ ਸੀਘਬਰਾਹਟ ਜਿਹੀ ਚੋਂ ਬੋਲਿਆ, "ਹਾਂ ਹਾਂ ਮੰਟੋ ਸਾਹਿਬ ਜ਼ਰੂਰ ਤਸ਼ਰੀਫ਼ ਲਿਆਓ।" ਫਿਰ ਸੈਂਡੋ ਨੂੰ ਪੁੱਛਿਆ,"ਕਿਉ ਸੈਂਡੋ, ਆਪ ਉਹ ਸ਼ੁਗਲ ਵੀ ਕਰ ਲੈਦੇ ਹਨ?

ਅਬਦੁਲ ਰਹੀਮ ਨੇ ਉੱਚੀ ਹੱਸ ਕੇ ਆਖਿਆ,"ਅਜੀ ਹਰ ਕਿਸਮ ਦਾ ਸ਼ੁਗਲ ਕਰ ਲੈਂਦੇ ਹਨਮੰਟੋ ਸਾਹਿਬ ਜ਼ਰੂਰ ਆਉਣਾ ਸ਼ਾਮੀਂਮੈਂ ਵੀ ਪੀਣੀ ਸ਼ੁਰੂ ਕਰ ਦਿੱਤੀ ਹੈ, ਏਸ ਲਈ ਕਿ ਮੁਫ਼ਤ ਮਿਲਦੀ ਹੈ

-----

ਸੈਂਡੋ ਨੇ ਮੈਨੂੰ ਪਤਾ ਲਿਖਾ ਦਿਤਾਉਥੇ ਮੈਂ ਵਾਅਦੇ ਅਨੁਸਾਰ ਸ਼ਾਮੀ ਛੇ ਵਜੇ ਪਹੁੰਚ ਗਿਆਤਿੰਨਾਂ ਕਮਰਿਆਂ ਦਾ ਸਾਫ- ਸੁਥਰਾ ਫਲੈਟ ਸੀਨਵੇਂ ਫਰਨੀਚਰ ਨਾਲ ਸਜਾਇਆ ਹੋਇਆ ਸੀਸੈਂਡੋ ਤੇ ਬਾਬੂ ਗੋਪੀ ਨਾਥ ਤੋਂ ਬਿਨ੍ਹਾ ਬੈਠਣ ਵਾਲੇ ਕਮਰੇ ਵਿਚ ਦੋ ਮਰਦ ਦੋ ਔਰਤਾਂ ਹੋਰ ਸਨ ਜਿਨ੍ਹਾਂ ਨਾਲ ਸੈਂਡੋ ਨੇ ਮੇਰੀ ਜਾਣ ਪਛਾਣ ਕਰਾਈ

ਇਕ ਸੀ ਗੁਫ਼ਾਰ ਸਾਈਂ, ਤਹਿਮਤ ਬੰਨ੍ਹੀ ਹੋਈ, ਪੰਜਾਬ ਦਾ ਠੇਠ ਸਾਈਂ, ਗਲ਼ ਵਿੱਚ ਮੋਟੇ ਮੋਟੇ ਦਾਣਿਆਂ ਦੀ ਮਾਲਾਸੈਂਡੋ ਨੇ ਉਸ ਦੇ ਬਾਰੇ ਕਿਹਾ, "ਆਪ ਹਨ ਬਾਬੂ ਗੋਪੀ ਨਾਥ ਦੇ ਲੀਗਲ ਐਡਵਾਈਜ਼ਰਮੇਰਾ ਮਤਲਬ ਸਮਝ ਲਓ ਹਰ ਉਹ ਆਦਮੀ ਜਿਹਦਾ ਨੱਕ ਵਗਦਾ ਹੋਵੇ ਤੇ ਮੂੰਹ 'ਚੋਂ ਲਾਲਾਂ ਵਗਦੀਆਂ ਹੋਣ, ਪੰਜਾਬ ਵਿੱਚ ਪਹੁੰਚਿਆ ਹੋਇਆ ਦਰਵੇਸ਼ ਬਣ ਜਾਂਦਾ ਹੈਇਹ ਵੀ ਬੱਸ ਪਹੁੰਚੇ ਹੋਏ ਜਾਂ ਪਹੁੰਚਣ ਵਾਲੇ ਹਨਲਾਹੌਰ ਤੋਂ ਬਾਬੂ ਗੋਪੀ ਨਾਥ ਨਾਲ ਆਏ ਹਨ ਕਿਉਂਕਿ ਇਹਨਾਂ ਨੂੰ ਓਥੇ ਹੋਰ ਕੋਈ ਐਸਾ ਬੇਵਕੂਫ਼ ਮਿਲਣ ਦੀ ਆਸ ਨਹੀਂ ਸੀਏਥੇ ਆਪ ਬਾਬੂ ਜੀ ਤੋਂ ਕਰੇਵਨ ਏ ਦੇ ਸਿਗਰਟ ਅਤੇ ਸਕਾਚ ਵਿਸਕੀ ਦੇ ਪੈਗ ਪੀ ਕੇ ਪ੍ਰਾਰਥਨਾ ਕਰਦੇ ਹਨ ਕਿ ਅੰਤ ਨੇਕ ਹੋਵੇ"

ਗੁਫ਼ਾਰ ਸਾਈਂ ਇਹ ਸੁਣ ਕੇ ਹੱਸਦਾ ਰਿਹਾ

-----

ਦੂਸਰੇ ਮਰਦ ਦਾ ਨਾਂ ਗ਼ੁਲਾਮ ਅਲੀ ਸੀਲੰਮਾ ਲੰਝਾ ਜਵਾਨ, ਕਸਰਤੀ ਬਦਨ, ਮੂੰਹ ਤੇ ਮਾਤਾ ਦੇ ਦਾਗ਼ਉਸ ਦੇ ਬਾਰੇ ਸੈਂਡੋ ਨੇ ਦੱਸਿਆ, "ਇਹ ਮੇਰਾ ਸ਼ਗਿਰਦ ਹੈਆਪਣੇ ਉਸਤਾਦ ਦੇ ਇਸ਼ਾਰਿਆਂ ਤੇ ਚੱਲ ਰਿਹਾ ਹੈਲਾਹੌਰ ਦੀ ਇਕ ਮਸ਼ਹੂਰ ਵੇਸਵਾ ਦੀ ਕੁਆਰੀ ਕੁੜੀ ਇਹਦੇ ਤੇ ਆਸ਼ਕ਼ ਹੋ ਗਈਬੜੀਆਂ ਬੜੀਆਂ ਕੈਂਟੀ ਨਿਉਟਲੀਆਂ ਮਲਾਈਆਂ ਗਈਆਂ ਇਸ ਨੂੰ ਫਸਾਉਣ ਲਈਪਰ ਇਹਨੇ ਕਿਹਾ ਡੂ ਔਰ ਡਾਈਮੈਂ ਲੰਗੋਟ ਦਾ ਪੱਕਾ ਹਾਂਇਕ ਤਕੀਏ 'ਚ ਪੀਂਦਿਆ ਪੀਂਦਿਆ ਬਾਬੂ ਗੋਪੀ ਨਾਥ ਨਾਲ ਮੁਲਾਕਾਤ ਹੋ ਗਈਬੱਸ ਓਸੇ ਦਿਨ ਤੋਂ ਇਹਨਾਂ ਨਾਲ ਚਿੰਬੜਿਆ ਹੋਇਆ ਹੈਹਰ ਰੋਜ਼ ਕਰੇਵਨ ਏ ਦਾ ਡੱਬਾ ਤੇ ਖਾਣਾ ਮਿਲਦਾ ਹੈ।"

-----

ਇਹ ਸੁਣ ਕੇ ਗੁਲਾਮ ਅਲੀ ਵੀ ਹੱਸਦਾ ਰਿਹਾਗੋਲ ਚਿਹਰੇ ਵਾਲੀ ਇਕ ਲਾਲ ਚਿੱਟੀ ਔਰਤ ਸੀਕਮਰੇ ਅੰਦਰ ਵੜਦਿਆਂ ਹੀ ਮੈਂ ਅੰਦਾਜ਼ਾ ਲਾ ਲਿਆ ਸੀ ਕਿ ਇਹ ਉਹੋ ਹੀ ਕਸ਼ਮੀਰੀ ਕਬੂਤਰੀ ਹੈ ਜਿਸ ਦਾ ਜ਼ਿਕਰ ਦਫਤਰ 'ਚ ਸੈਂਡੋ ਨੇ ਕੀਤਾ ਸੀਬੜੀ ਸਾਫ਼-ਸੁਥਰੀ ਔਰਤ ਸੀਵਾਲ ਛੋਟੇ ਸਨ ਜਿਵੇਂ ਕੱਟੇ ਹੋਏ ਹੋਣਪਰ ਅਸਲ ਵਿੱਚ ਇੰਝ ਨਹੀ ਸੀਅੱਖਾਂ ਸਾਫ਼ ਤੇ ਚਮਕੀਲੀਆਂ ਸਨਮੁੱਖੜੇ ਦੀ ਨੁਹਾਰ ਤੋਂ ਪਤਾ ਲਗਦਾ ਸੀ ਕਿ ਅੱਲ੍ਹੜ ਤੇ ਤਜਰਬੇ ਤੋਂ ਊਣੀ ਹੈਸੈਂਡੋ ਨੇ ਉਸ ਦੀ ਵਾਕਫ਼ੀ ਕਰਾਉਂਦਿਆ ਹੋਇਆਂ ਆਖਿਆ,"ਜ਼ੀਨਤ ਬੇਗ਼ਮ, ਬਾਬੂ ਗੋਪੀ ਨਾਥ ਪਿਆਰ ਨਾਲ ਜ਼ੀਨੋ ਕਹਿੰਦੇ ਹਨਇਕ ਬੜੀ ਖਰਾਂਟ ਨਾਇਕਾ ਏਸ ਕਸ਼ਮੀਰੀ ਸੇਬ ਨੂੰ ਤੋੜ ਕੇ ਲਾਹੌਰ ਲੈ ਆਈਬਾਬੂ ਗੋਪੀ ਨਾਥ ਨੂੰ ਆਪਣੀ ਸੀ ਆਈ ਡੀ ਤੋਂ ਪਤਾ ਲੱਗਾ ਤਾਂ ਇਕ ਰਾਤ ਲੈ ਉੜੇਮੁਕੱਦਮੇ ਬਾਜ਼ੀ ਹੋਈਦੋ ਮਹੀਨੇ ਪੁਲਿਸ ਐਸ਼ ਕਰਦੀ ਰਹੀਅਖ਼ੀਰ ਬਾਬੂ ਨਾਥ ਨੇ ਮੁਕਦਮਾ ਜਿੱਤ ਲਿਆ ਅਤੇ ਇਸ ਨੂੰ ਇਥੇ ਲੈ ਆਏਬੱਸ ਧੜਨ ਤਖ਼ਤਾ।"

-----

ਹੁਣ ਗੂੜ੍ਹੇ ਕਾਲੇ ਰੰਗ ਦੀ ਔਰਤ ਹੀ ਬਾਕੀ ਰਹਿ ਗਈ ਸੀਉਹ ਚੁੱਪ ਚਾਪ ਬੈਠੀ ਸਿਗਰਟ ਪੀ ਰਹੀ ਸੀਅੱਖਾਂ ਲਾਲ ਸਨ ਤੇ ਉਹਨਾਂ ਵਿੱਚੋਂ ਬੇਹਯਾਈ ਦੀ ਝਲਕ ਦਿਸਦੀ ਸੀਬਾਬੂ ਗੋਪੀ ਨਾਥ ਨੇ ਉਹਦੇ ਵੱਲ ਇਸ਼ਾਰਾ ਕਰ ਕੇ ਸੈਂਡੋ ਨੂੰ ਕਿਹਾ, "ਇਹਦੇ ਬਾਰੇ ਵੀ ਕੁਝ ਹੋ ਜਾਏ।"

ਸੈੰਡੋ ਨੇ ਉਸ ਔਰਤ ਦੇ ਪੱਟ ਤੇ ਹੱਥ ਮਾਰਿਆ ਤੇ ਕਿਹਾ, "ਇਹ ਹੈ ਟੀਨ ਪਟੋਟੀ, ਫਿਲਾ ਫਿਲ ਫੋਟੀ, ਮਿਸ਼ਿਜ ਅਬਦੁਲ ਰਹੀਮ ਸੈਂਡੋ ਉਰਫ਼ ਸਰਦਾਰ ਬੇਗ਼ਮਆਪ ਵੀ ਲਾਹੌਰ ਦੀ ਪੈਦਾਵਰ ਹਨਸੰਨ ਛੱਤੀ ਚ ਮੇਰੇ ਨਾਲ ਇਸ਼ਕ਼ ਹੋਇਆਦੋ ਵਰ੍ਹਿਆਂ ਵਿਚ ਹੀ ਮੇਰਾ ਧੜਨ ਤਖ਼ਤਾ ਕਰਕੇ ਰੱਖ ਦਿੱਤਾਮੈਂ ਲਾਹੌਰ ਛੱਡ ਕੇ ਭੱਜ ਆਇਆਬਾਬੂ ਗੋਪੀ ਨਾਥ ਨੇ ਇਸ ਨੂੰ ਬੁਲਾ ਲਿਆ ਹੈ ਤਾਂ ਜੋ ਮੇਰਾ ਦਿਲ ਲੱਗਾ ਰਹੇਇਸ ਨੂੰ ਵੀ ਕਰੇਵਨ ਏ ਦਾ ਇਕ ਡੱਬਾ ਰਾਸ਼ਨ ਵਿਚ ਮਿਲਦਾ ਹੈਹਰ ਸ਼ਾਮ ਨੂੰ ਢਾਈ ਰੁਪਏ ਦਾ ਮਾਰਫੀਏ ਦਾ ਟੀਕਾ ਲਗਵਾਉਂਦੀ ਹੈਰੰਗ ਕਾਲਾ ਹੈ ਪਰ ਬੜੀ ਟਿੱਟ ਫਾਰ ਟੈਟ ਕਿਸਮ ਦੀ ਔਰਤ ਹੈ

ਸਰਦਾਰਾਂ ਨੇ ਇਕ ਨਖ਼ਰੇ ਨਾਲ ਆਖਿਆ, "ਬਕਵਾਸ ਨਾ ਕਰ"ਏਸ ਨਖ਼ਰੇ ਵਿਚ ਪੇਸ਼ਾਵਰ ਔਰਤਾਂ ਵਾਲੀ ਬਨਾਵਟ ਸੀਸਾਰਿਆਂ ਨਾਲ ਵਾਕਫੀ ਕਰਾਉਣ ਪਿੱਛੋ ਸੈਂਡੋ ਨੇ ਮੇਰੀ ਤਾਰੀਫ਼ ਦੇ ਪੁਲ ਬੰਨ੍ਹਣੇ ਸ਼ੁਰੂ ਕਰ ਦਿੱਤੇਮੈਂ ਆਖਿਆ, "ਛੱਡੋ ਯਾਰ, ਆਉ ਕੁਝ ਗੱਲਾਂ ਕਰੀਏ।"

ਸੈਂਡੋ ਚੀਕਿਆ,"ਬੁਆਏ, ਵਿਸਕੀ ਐਂਡ ਸੋਡਾ-ਬਾਬੂ ਗੋਪੀ ਨਾਥ ਲਵਾਓ ਹਵਾ ਇਕ ਹਰੇ ਨੂੰ।"

-----

ਬਾਬੂ ਗੋਪੀ ਨਾਥ ਨੇ ਜੇਬ ਚ ਹੱਥ ਪਾ ਕੇ ਸੌ ਸੌ ਦੇ ਨੋਟਾਂ ਦੀ ਇਕ ਥਹੀ ਕੱਢੀ ਤੇ ਇਕ ਨੋਟ ਸੈਂਡੋ ਨੂੰ ਫੜਾ ਦਿੱਤਾਨੋਟ ਲੈ ਕੇ ਸੈਂਡੋ ਨੇ ਉਸ ਦੇ ਵੱਲ ਧਿਆਨ ਨਾਲ ਵੇਖਿਆ ਤੇ ਕਿਹਾ," ਗਾਡ-- ਓ ਮੇਰੇ-- ਖ਼ੁਦਾ ਉਹ ਦਿਨ ਕਦੋਂ ਆਵੇਗਾ ਜਦੋਂ ਮੈਂ ਵੀ ਏਸੇ ਤਰ੍ਹਾਂ ਥੁੱਕ ਲਗਾ ਕੇ ਨੋਟ ਕੱਢਿਆ ਕਰਾਂਗਾਜਾਹ ਵਈ ਗ਼ੁਲਾਮ ਅਲੀ! ਦੋ ਬੋਤਲਾਂ ਜਾਨੀ ਵਾਕਰ ਸਟਰਾਂਗ ਦੀਆਂ ਲੈ ਆ।"

-----

ਬੋਤਲਾਂ ਆਈਆਂ ਤਾਂ ਸਾਰਿਆਂ ਪੀਣੀ ਸ਼ੁਰੂ ਕਰ ਦਿਤੀਇਹ ਸ਼ੁਗਲ ਦੋ ਤਿੰਨ ਘੰਟੇ ਚਲਦਾ ਰਿਹਾਏਸ ਸਮੇਂ ਵਿਚ ਸਭ ਤੋਂ ਵੱਧ ਗੱਲਾਂ ਅਬਦੁਲ ਰਹੀਮ ਸੈਂਡੋ ਨੇ ਕੀਤੀਆਂਪਹਿਲਾ ਪੈੱਗ ਇਕੋ ਸਾਹੇ ਮੁਕਾ ਕੇ ਉਹ ਚੀਕਿਆ,"ਧੜਨ ਤਖ਼ਤਾ ਮੰਟੋ ਸਾਹਿਬ, ਵਿਸਕੀ ਹੋਵੇ ਤਾਂ ਇਹੋ ਜਿਹੀਹਲਕ ਚੋਂ ਪੇਟ ਚ ਉਤਰ ਕੇ ਇਨਕ਼ਲਾਬ ਜ਼ਿੰਦਾਬਾਦ ਕਰਦੀ ਚਲੀ ਜਾਂਦੀ ਹੈਜੀਓ ਬਾਬੂ ਗੋਪੀ ਨਾਥ ਜੀਓਬਾਬੂ ਗੋਪੀ ਨਾਥ ਵਿਚਾਰਾ ਚੁੱਪ ਰਿਹਾਕਦੀ ਉਹ ਸੈਂਡੋ ਦੀ ਹਾਂ ਵਿਚ ਹਾਂ ਜ਼ਰੂਰ ਮਿਲਾ ਦੇਂਦਾਮੈਂ ਸੋਚਿਆ ਏਸ ਆਦਮੀ ਦੀ ਆਪਣੀ ਕੋਈ ਰਾਏ ਨਹੀਂਦੂਜਾ ਜੋ ਕੁਝ ਕਹਿੰਦਾ ਹੈ, ਇਹ ਮੰਨ ਲੈਂਦਾ ਹੈਬੁੱਢਾ ਸਾਈਂ ਫ਼ਕੀਰ ਗੁਫ਼ਾਰ ਜੋ ਸੈਂਡੋ ਦੇ ਕਹਿਣ ਅਨੁਸਾਰ ਬਾਬੂ ਗੋਪੀ ਨਾਥ ਦਾ ਲੀਗਲ ਐਡਵਾਇਜ਼ਰ ਸੀ, ਨਾਲ ਬਾਬੂ ਗੋਪੀ ਨਾਥ ਨੂੰ ਬੜੀ ਸ਼ਰਧਾ ਸੀਗੱਲਾਂ ਬਾਤਾਂ ਚ ਮੈਨੂੰ ਇਹ ਵੀ ਪਤਾ ਲੱਗਾ ਕਿ ਲਾਹੌਰ ਵਿੱਚ ਬਾਬੂ ਗੋਪੀ ਨਾਥ ਦਾ ਬਹੁਤਾ ਸਮਾਂ ਫ਼ਕੀਰਾਂ ਤੇ ਦਰਵੇਸ਼ਾਂ ਦੀ ਸੰਗਤ ਵਿੱਚ ਹੀ ਲੰਘਦਾ ਸੀਮੈਂ ਇਕ ਗੱਲ ਖ਼ਾਸ ਤੌਰ ਤੇ ਨੋਟ ਕੀਤੀ ਕਿ ਉਹ ਗੁਆਚਾ ਗੁਆਚਾ ਜਿਹਾ ਸੀ ਜਿਵੇਂ ਕੁਝ ਸੋਚ ਰਿਹਾ ਹੋਵੇਮੈਂ ਉਸ ਨੂੰ ਇਕ ਵਾਰ ਪੁੱਛਿਆ,"ਬਾਬੂ ਗੋਪੀ ਨਾਥ ਕੀ ਸੋਚ ਰਹੇ ਹੋ ਤੁਸੀ"? ਉਹ ਘਬਰਾ ਕੇ ਬੋਲਿਆ, ਜੀ ਮੈਂ ਮੈਂ ਕੁਝ ਨਹੀ।" ਇਹ ਕਹਿ ਕੇ ਹਲਕੀ ਜਿਹੀ ਮੁਸਕਰਾਹਟ ਨਾਲ ਜ਼ੀਨਤ ਵੱਲ ਇਕ ਪਿਆਰ ਦੀ ਨਿਗਾਹ ਸੁੱਟੀ। "ਇਹਨਾਂ ਹੁਸੀਨਾਂ ਬਾਰੇ ਹੀ ਸੋਚ ਰਿਹਾ ਹਾਂ-ਹੋਰ ਸਾਨੂੰ ਕੀ ਸੋਚ ਹੋਵੇਗੀ।"

-----

ਸੈਂਡੋ ਨੇ ਆਖਿਆ,"ਬੜੇ ਖਾਨਾ ਖ਼ਰਾਬ ਹਨ ਇਹ ਮੰਟੋ ਸਾਹਿਬ, ਬੜੇ ਖਾਨਾ ਖ਼ਰਾਬ ਹਨਲਾਹੌਰ ਦੀ ਕੋਈ ਐਸੀ ਵੇਸਵਾ ਨਹੀਂ ਜਿਸ ਨਾਲ ਬਾਬੂ ਜੀ ਦੀ ਕੈਂਟੀ ਨਿਓਟਲੀ ਨਾ ਰਹੀ ਹੋਵੇ।" ਬਾਬੂ ਗੋਪੀ ਨਾਥ ਨੇ ਇਹ ਸੁਣ ਕੇ ਬੜੇ ਭੱਦੇ ਤਰੀਕੇ ਨਾਲ ਆਖਿਆ,"ਹੁਣ ਕਮਰ ਵਿੱਚ ਉਹ ਦਮ ਨਹੀਂ ਮੰਟੋ ਸਾਹਿਬ।"

ਏਸ ਪਿਛੋਂ ਵਾਹਯਾਹ ਗੱਲਬਾਤ ਆਰੰਭ ਹੋ ਗਈਲਾਹੌਰ ਦੀਆਂ ਸਾਰੀਆਂ ਕੋਠੇ ਵਾਲੀਆਂ ਦੇ ਘਰਾਣੇ ਗਿਣੇ ਗਏਕਿਹੜੀ ਡੇਰਾਵਾਰ ਸੀਕਿਹੜੀ ਨਟਨੀ ਸੀਕੌਣ ਕਿਸਦੀ ਗੋਪੀ ਸੀਨੱਥ ਲਾਹੁਣ ਦਾ ਬਾਬੂ ਗੋਪੀ ਨਾਥ ਨੇ ਕੀ ਦਿੱਤਾ ਸੀਇਹ ਸਭ ਗੱਲਾਂ ਗੁਫ਼ਾਰ ਸਾਈਂ, ਸੈਂਡੋ, ਸਰਦਾਰਾਂ ਤੇ ਗ਼ੁਲਾਮ ਅਲੀ ਦੇ ਵਿਚਕਾਰ ਹੁੰਦੀਆਂ ਰਹੀਆਂ ਠੇਠ ਲਾਹੌਰ ਦੀ ਬੋਲੀ ਵਿਚਮਤਲਬ ਤਾਂ ਮੈਂ ਸਮਝਦਾ ਰਿਹਾ ਪਰ ਕੁਝ ਗੱਲਾਂ ਸਮਝ ਤੋਂ ਬਾਹਰ ਸਨ

-----

ਜ਼ੀਨਤ ਬਿਲਕੁਲ ਚੁੱਪ ਚਾਪ ਬੈਠੀ ਰਹੀਕਦੀ ਕਦੀ ਕਿਸੇ ਗੱਲ ਤੇ ਮੁਸਕਰਾ ਛਡਦੀਪਰ ਮੈਨੂੰ ਇੰਜ ਲੱਗਾ ਜਿਵੇਂ ਉਸ ਨੂੰ ਇਨ੍ਹਾਂ ਸਾਰੀਆਂ ਗੱਲਾਂ ਚ ਕੋਈ ਦਿਲਚਸਪੀ ਨਹੀਂ ਸੀਵਿਸਕੀ ਦਾ ਇਕ ਹਲਕਾ ਜਿਹਾ ਪੈੱਗ ਵੀ ਉਸ ਨੇ ਬਿਨਾਂ ਕਿਸੇ ਦਿਲਚਸਪੀ ਦੇ ਹੀ ਪੀਤਾਸਿਗਰਟ ਵੀ ਪੀਂਦੀ ਤਾਂ ਇੰਜ ਲੱਗਦਾ ਜਿਵੇਂ ਉਸ ਨੂੰ ਤਮਾਕੂ ਤੇ ਇਸ ਦੇ ਧੂੰਏ ਨਾਲ ਕੋਈ ਵਾਕਫ਼ੀ ਨਾ ਹੋਵੇ ਪਰ ਸਵਾਦ ਇਹ ਕਿ ਸਭ ਤੋਂ ਵੱਧ ਸਿਗਰਟ ਵੀ ਉਸ ਨੇ ਪੀਤੇਬਾਬੂ ਗੋਪੀ ਨਾਥ ਨਾਲ਼ ਉਸ ਨੂੰ ਮੁਹੱਬਤ ਸੀ? ਏਸ ਗੱਲ ਦਾ ਪਤਾ ਮੈਨੂੰ ਕਿਸੇ ਗੱਲੋਂ ਨਾ ਲੱਗਿਆਹਾਂ ਇਸ ਵਿਚ ਕੋਈ ਸ਼ੱਕ ਨਹੀਂ ਸੀ ਕਿ ਬਾਬੂ ਗੋਪੀ ਨਾਥ ਨੂੰ ਉਸ ਦੇ ਹਰ ਅਰਾਮ ਦਾ ਖ਼ਿਆਲ ਸੀਪਰ ਇਹ ਗੱਲ ਮੈਨੂੰ ਮਹਿਸੂਸ ਹੋਈ ਕਿ ਇਹਨਾਂ ਦੋਹਾਂ ਵਿਚਕਾਰ ਇਕ ਅਜੀਬ ਤਰਾਂ ਦੀ ਦੂਰੀ ਸੀਮੇਰਾ ਮਤਲਬ ਹੈ ਕਿ ਇਕ ਦੂਜੇ ਦੇ ਨੇੜੇ ਹੁੰਦਿਆ ਹੋਇਆਂ ਵੀ ਉਹ ਇਕ ਦੂਜੇ ਤੋਂ ਦੂਰ-ਦੂਰ ਦਿਖਾਈ ਦੇ ਰਹੇ ਸਨ

-----

ਅੱਠ ਵਜੇ ਦੇ ਲਾਗੇ ਸਰਦਾਰਾਂ ਡਾਕਟਰ ਮਜੀਦ ਵੱਲ ਚਲੀ ਗਈ ਕਿਉਂਕਿ ਉਸ ਨੇ ਮਾਰਫੀਏ ਦਾ ਟੀਕਾ ਲਵਾਉਣਾ ਸੀਗੁਫ਼ਾਰ ਸਾਈਂ ਤਿੰਨ ਪੈੱਗ ਪੀਣ ਪਿਛੋਂ ਆਪਣੀ ਤਸਵੀ ਲੈ ਕੇ ਬਾਹਰ ਕਾਲੀਨ ਤੇ ਜਾ ਕੇ ਸੌਂ ਗਿਆਗ਼ੁਲਾਮ ਅਲੀ ਨੂੰ ਹੋਟਲ ਤੇ ਖਾਣਾ ਲੈਣ ਭੇਜ ਦਿੱਤਾ ਗਿਆਸੈਂਡੋ ਨੇ ਜਦੋਂ ਆਪਣੀ ਦਿਲਚਸਪ ਬਕਵਾਸ ਕੁਝ ਸਮੇਂ ਲਈ ਬੰਦ ਕੀਤੀ ਤਾਂ ਬਾਬੂ ਗੋਪੀ ਨਾਥ ਜੋ ਹੁਣ ਨਸ਼ੇ ਵਿਚ ਸੀ, ਜ਼ੀਨਤ ਵੱਲ ਵੇਖ ਕੇ ਪਿਆਰ ਨਾਲ ਕਹਿਣ ਲੱਗਾ, "ਮੰਟੋ ਸਾਹਿਬ, ਮੇਰੀ ਜ਼ੀਨਤ ਬਾਰੇ ਤੁਹਾਡਾ ਕੀ ਖ਼ਿਆਲ ਹੈ?" ਮੈਂ ਸੋਚਿਆ ਕੀ ਕਹਾਂ? ਜ਼ੀਨਤ ਵੱਲ ਵੇਖਿਆ ਤਾਂ ਉਹ ਸ਼ਰਮਾ ਗਈਮੈਂ ਉਂਜ ਹੀ ਕਹਿ ਦਿੱਤਾ,"ਬੜਾ ਨੇਕ ਖ਼ਿਆਲ ਹੈ।"

-----

ਬਾਬੂ ਗੋਪੀ ਨਾਥ ਖ਼ੁਸ਼ ਹੋ ਗਿਆ।"ਮੰਟੋ ਸਾਹਿਬ, ਹੈ ਵੀ ਬੜੀ ਭਲੀ ਲੋਕਰੱਬ ਦੀ ਸਹੁੰ ਨਾ ਜ਼ੇਵਰ ਦਾ ਸ਼ੌਕ ਹੈ ਨਾ ਹੀ ਕਿਸੇ ਹੋਰ ਚੀਜ਼ ਦਾਮੈਂ ਕਈ ਵਾਰੀ ਆਖਿਆ ਹੈ ਪਿਆਰੀਏ, ਮਕਾਨ ਬਣਵਾ ਦਿਆਂ? ਜਵਾਬ ਕੀ ਦਿੱਤਾ ਪਤਾ ਤੁਹਾਨੂੰ,,,,,ਕੀ ਕਰਾਂਗੀ ਮਕਾਨ ਲੈ ਕੇ - ਮੇਰਾ ਕੌਣ ਹੈਮੰਟੋ ਸਾਹਿਬ ਮੋਟਰ ਕਿੰਨੇ 'ਚ ਆ ਜਾਏਗੀ?"

ਮੈਂ ਆਖਿਆ, ਮੈਨੂੰ ਨਹੀਂ ਪਤਾ।" ਬਾਬੂ ਗੋਪੀ ਨਾਥ ਨੇ ਬੜੀ ਹੈਰਾਨੀ ਨਾਲ ਆਖਿਆ, ਕੀ ਗੱਲ ਕਰਦੇ ਹੋ ਮੰਟੋ ਸਾਹਿਬ, ਤਹਾਨੂੰ ਕਾਰਾਂ ਦੀਆਂ ਕੀਮਤਾਂ ਦਾ ਪਤਾ ਨਹੀਕੱਲ ਚੱਲੋ ਮੇਰੇ ਨਾਲ, ਜ਼ੀਨੋ ਲਈ ਇੱਕ ਮੋਟਰ ਖ਼ਰੀਦਾਂਗੇਮੈਂ ਹੁਣ ਵੇਖਿਆ ਹੈ ਕਿ ਬੰਬਈ 'ਚ ਮੋਟਰ ਹੋਣੀ ਹੀ ਚਾਹੀਦੀ ਹੈ।" ਜ਼ੀਨਤ ਦੇ ਚਿਹਰੇ ਤੇ ਕੋਈ ਉਤਰਾਅ-ਚੜ੍ਹਾਅ ਨਾ ਆਏ

-----

ਬਾਬੂ ਗੋਪੀ ਨਾਥ ਦਾ ਨਸ਼ਾ ਥੋੜੀ ਦੇਰ ਪਿੱਛੋਂ ਹੋਰ ਤੇਜ਼ ਹੋ ਗਿਆਬੜੇ ਜਜ਼ਬਾਤੀ ਹੋ ਕੇ ਉਸ ਨੇ ਕਿਹਾ, "ਮੰਟੋ ਸਾਹਿਬ, ਆਪ ਤਾਂ ਬੜੇ ਲਾਇਕ ਆਦਮੀ ਹੋ, ਮੈਂ ਤਾਂ ਬਿਲਕੁਲ ਗਧਾ ਹਾਂਪਰ ਤੁਸੀ ਮੈਨੂੰ ਦੱਸੋ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂਕੱਲ ਗੱਲੀਂ-ਬਾਤੀਂ ਸੈਂਡੋ ਨੇ ਤੁਹਾਡਾ ਜ਼ਿਕਰ ਕੀਤਾਮੈਂ ਓਸ ਵੇਲੇ ਟੈਕਸੀ ਮੰਗਵਾਈ ਤੇ ਕਿਹਾ ਮੈਨੂੰ ਮੰਟੋ ਸਾਹਿਬ ਕੋਲ ਲੈ ਚੱਲੋਮੈਂਥੋ ਕੋਈ ਗੁਸਤਾਖ਼ੀ ਹੋ ਗਈ ਹੋਵੇ ਤਾਂ ਮੁਆਫ਼ ਕਰਨਾਬੜਾ ਪਾਪੀ ਆਦਮੀ ਹਾਂਵਿਕਸੀ ਮੰਗਵਾਵਾਂ ਤੁਹਾਡੇ ਲਈ ਹੋਰ।"

ਮੈਂ ਕਿਹਾ,"ਨਹੀਂ ਨਹੀ,ਬਹੁਤ ਪੀ ਚੁੱਕੇ ਹਾਂ।"

----

ਉਹ ਹੋਰ ਜਜ਼ਬਾਤੀ ਹੋ ਗਿਆਹੋਰ ਲੌ ਮੰਟੋ ਸਾਹਿਬ, ਇਹ ਕਹਿ ਕੇ ਜੇਬ 'ਚੋਂ ਸੌ ਸੌ ਦੇ ਨੋਟਾਂ ਦੀ ਥਹੀ ਕੱਢੀ ਤੇ ਇਕ ਨੋਟ ਨਿਖੇੜਨ ਲੱਗਾਮੈਂ ਸਾਰੇ ਨੋਟ ਉਸ ਕੋਲੋ ਫੜ ਕੇ ਦੁਬਾਰਾ ਉਸ ਦੀ ਜੇਬ ਦੇ ਵਿਚ ਪਾ ਦਿਤੇ।"ਸੌ ਰੁਪਏ ਦਾ ਇਕ ਨੋਟ ਤੁਸਾਂ ਗ਼ੁਲਾਮ ਅਲੀ ਨੂੰ ਦਿਤਾ ਸੀ, ਉਸ ਦਾ ਕੀ ਬਣਿਆ?" ਅਸਲ 'ਚ ਮੈਨੂੰ ਬਾਬੂ ਗੋਪੀ ਨਾਥ ਨਾਲ ਹਮਦਰਦੀ ਜਿਹੀ ਹੋ ਗਈ ਸੀਕਿੰਨੇ ਆਦਮੀ ਉਸ ਨਾਲ ਜੋਕਾਂ ਵਾਂਗ ਚਿੰਬੜੇ ਹੋਏ ਸਨਮੇਰਾ ਖ਼ਿਆਲ ਸੀ ਕਿ ਬਾਬੂ ਗੋਪੀ ਨਾਥ ਬਿਲਕੁਲ ਗਧਾ ਹੈ ਪਰ ਉਹ ਮੇਰਾ ਇਸ਼ਾਰਾ ਸਮਝ ਗਿਆ ਤੇ ਮੁਸਕਰਾ ਕੇ ਕਹਿਣ ਲੱਗਾ, ਮੰਟੋ ਸਾਹਿਬ ਉਸ ਨੋਟ ਵਿੱਚੋਂ ਜੋ ਕੁਝ ਬਚਿਆ ਹੋਵੇਗਾ ਉਹ ਗ਼ੁਲਾਮ ਅਲੀ ਦੀ ਜੇਬ ਵਿਚੋਂ ਡਿੱਗ ਪਿਆ ਹੋਵੇਗਾ

-----

ਬਾਬੂ ਗੋਪੀ ਨਾਥ ਨੇ ਅਜੇ ਗੱਲ ਪੂਰੀ ਵੀ ਨਹੀਂ ਕੀਤੀ ਸੀ ਕਿ ਗ਼ੁਲਾਮ ਅਲੀ ਨੇ ਕਮਰੇ ਅੰਦਰ ਆ ਕੇ ਬੜੇ ਦੁੱਖ ਨਾਲ ਇਹ ਸੂਚਨਾ ਦਿੱਤੀ ਕਿ ਹੋਟਲ ਵਿਚ ਕਿਸੇ ਹਰਾਮਜ਼ਾਦੇ ਨੇ ਉਹਦੀ ਜੇਬ ਵਿਚੋਂ ਸਾਰੇ ਰੁਪਏ ਕੱਢ ਲਏ ਹਨਬਾਬੂ ਗੋਪੀ ਨਾਥ ਮੇਰੇ ਵੱਲ ਵੇਖ ਕੇ ਮੁਸਕਰਾਇਆ, ਫਿਰ ਸੌ ਰੁਪਏ ਦਾ ਇਕ ਨੋਟ ਹੋਰ ਜੇਬ ਚੋਂ ਕੱਢਿਆ ਤੇ ਗ਼ੁਲਾਮ ਅਲੀ ਨੂੰ ਦੇ ਕੇ ਆਖਿਆ," ਛੇਤੀ ਖਾਣਾ ਲੈ ਆਓ।"

-----

ਪੰਜ ਛੇ ਮੁਲਾਕਾਤਾਂ ਪਿੱਛੋਂ ਮੈਨੂੰ ਗੋਪੀ ਨਾਥ ਦੀ ਠੀਕ ਸ਼ਖ਼ਸੀਅਤ ਦਾ ਪਤਾ ਲੱਗਾਪੂਰੀ ਤਰ੍ਹਾਂ ਤਾਂ ਖ਼ੈਰ ਇਨਸਾਨ ਕਿਸੇ ਨੂੰ ਵੀ ਨਹੀਂ ਜਾਣ ਸਕਦਾ ਪਰ ਮੈਨੂੰ ਉਹਦੇ ਬਾਰੇ ਬੜੇ ਦਿਲਚਸਪ ਹਾਲਾਤ ਦਾ ਪਤਾ ਲਗਾਪਹਿਲੀ ਗੱਲ ਇਹ ਕਿ ਉਹ ਪਰਲੇ ਦਰਜੇ ਦਾ ਬੇਵਕੂਫ਼ ਹੈ, ਬਿਲਕੁਲ ਗ਼ਲਤ ਸਾਬਤ ਹੋਇਆਉਸ ਨੂੰ ਇਸ ਗੱਲ ਦਾ ਪਤਾ ਸੀ ਕਿ ਸੈਡੋਂ, ਗ਼ੁਲਾਮ ਅਲੀ ਅਤੇ ਸਰਦਾਰਾਂ ਵਗੈਰਾ,ਜਿਹੜੇ ਉਹਦੇ ਸ਼ੁੱਭ ਚਿੰਤਕ ਬਣੇ ਹੋਏ ਸਨ, ਮਤਲਬੀ ਇਨਸਾਨ ਸਨਉਹ ਇਹਨਾਂ ਸਾਰਿਆਂ ਦੀਆਂ ਝਾੜਾਂ ਤੇ ਗਾਲ੍ਹਾਂ ਸੁਣਦਾ ਸੀ ਪਰ ਗ਼ੁੱਸਾ ਨਹੀਂ ਕਰਦਾ ਸੀਉਸ ਨੇ ਮੈਨੂੰ ਕਿਹਾ, ਮੰਟੋ ਸਾਹਿਬ, ਮੈਂ ਕਿਸੇ ਦਾ ਮਸ਼ਵਰਾ ਰੱਦ ਨਹੀ ਕੀਤਾਜਦੋਂ ਵੀ ਮੈਨੂੰ ਕੋਈ ਰਾਏ ਦੇਦਾਂ ਹੈ ਤਾਂ ਮੈਂ ਸੁਬਹਾਨ ਅੱਲਾ ਕਹਿਦਾ ਹਾਂ, ਉਹ ਮੈਨੂੰ ਬੇਵਕੁਫ ਸਮਝਦੇ ਹਨਪਰ ਮੈਂ ਇਹਨਾਂ ਨੂੰ ਅਕਲਮੰਦ ਸਮਝਦਾਂ ਹਾਂ, ਘੱਟ ਤੋਂ ਘੱਟ ਇਹਨਾਂ 'ਚ ਏਨੀ ਅਕਲ ਤਾਂ ਹੈ ਹੀ ਜੋ ਮੇਰੇ ਵਿਚਲੀ ਬੇਵਕੂਫੀ ਨੂੰ ਸ਼ਨਾਖ਼ਤ ਕਰ ਲਿਆ ਜਿਸ ਨਾਲ ਇਹਨਾਂ ਦਾ ਆਪਣਾ ਉੱਲੂ ਸਿੱਧਾ ਹੋ ਸਕਦਾ ਹੈਦਰਅਸਲ ਗੱਲ ਇਹ ਹੈ ਕਿ ਮੈਂ ਸ਼ੁਰੂ ਤੋਂ ਹੀ ਕੰਜਰਾਂ ਤੇ ਫ਼ਕੀਰਾਂ ਦੀ ਸੁਹਬਤ ਵਿਚ ਰਿਹਾ ਹਾਂਮੈਨੂੰ ਇਹਨਾਂ ਨਾਲ ਮੁਹੱਬਤ ਜਿਹੀ ਹੋ ਗਈ ਹੈਮੈਂ ਇਹਨਾਂ ਤੋਂ ਬਿਨਾਂ ਰਹਿ ਹੀ ਨਹੀਂ ਸਕਦਾਮੈਂ ਸੋਚ ਰੱਖਿਆ ਹੈ ਕਿ ਜਦੋਂ ਮੇਰੀ ਦੌਲਤ ਬਿਲਕੁਲ ਖ਼ਤਮ ਹੋ ਜਾਵੇਗੀ ਤਾਂ ਕਿਸੇ ਤਕੀਏ ਵਿਚ ਜਾ ਬੈਠਾਂਗਾਰੰਡੀ ਦਾ ਕੋਠਾ ਤੇ ਪੀਰ ਦਾ ਮਜ਼ਾਰ ਬੱਸ ਇਹ ਦੋ ਥਾਵਾਂ ਹਨ ਜਿਥੇ ਮੇਰੇ ਦਿਲ ਨੂੰ ਸ਼ਾਂਤੀ ਮਿਲਦੀ ਹੈਰੰਡੀ ਦਾ ਕੋਠਾ ਤਾਂ ਜਦੋਂ ਪੈਸੇ ਮੁੱਕੇ ਤਾਂ ਆਪ ਹੀ ਛੁੱਟ ਜਾਵੇਗਾ ਪਰ ਹਿੰਦੋਸਤਾਨ ਵਿਚ ਹਜ਼ਾਰਾਂ ਪੀਰ ਹਨ, ਕਿਸੇ ਇਕ ਦੇ ਮਜ਼ਾਰ ਤੇ ਚਲਾ ਜਾਵਾਂਗਾ

ਮੈਂ ਉਸ ਨੂੰ ਪੁੱਛਿਆ, ਰੰਡੀ ਦੇ ਕੋਠੇ ਤੇ ਤਕੀਏ ਤੁਹਾਨੂੰ ਕਿਉਂ ਪਸੰਦ ਹਨ?”

ਕੁਝ ਦੇਰ ਸੋਚ ਕੇ ਉਸ ਜਵਾਬ ਦਿਤਾ, “ਇਸ ਲਈ ਕਿ ਇਹਨਾਂ ਥਾਂਵਾਂ ਤੇ ਫਰਸ਼ ਤੋਂ ਲੈ ਕੇ ਛੱਤ ਤੀਕ ਧੋਖਾ ਹੀ ਧੋਖਾ ਹੈਜਿਹੜਾ ਬੰਦਾ ਆਪਣੇ ਆਪ ਨੂੰ ਧੋਖਾ ਦੇਣਾ ਚਾਹੇ, ਉਹਦੇ ਲਈ ਇਸ ਤੋਂ ਚੰਗੀ ਥਾਂ ਹੋਰ ਕਿਹੜੀ ਹੋ ਸਕਦੀ ਹੈ

ਮੈਂ ਇਕ ਹੋਰ ਸਵਾਲ ਕੀਤਾ, “ਤੁਹਾਨੂੰ ਕੋਠੇ ਵਾਲੀਆਂ ਦਾ ਗਾਣਾ ਸੁਣਨ ਦਾ ਸ਼ੌਕ ਹੈ, ਕੀ ਤੁਹਾਨੂੰ ਸੰਗੀਤ ਦੀ ਕੁਝ ਸਮਝ ਵੀ ਹੈ?”

ਉਸ ਨੇ ਉੱਤਰ ਦਿਤਾ, “ਮੰਟੋ ਸਾਹਿਬ! ਮੈਨੂੰ ਗਾਣੇ ਵਾਣੇ ਨਾਲ ਦਿਲਚਸਪੀ ਨਹੀਂ ਪਰ ਜੇਬ ਵਿਚੋਂ ਦਸ ਜਾਂ ਸੌ ਦਾ ਨੋਟ ਕੱਢ ਕੇ ਗਾਣ ਵਾਲੀ ਨੂੰ ਵਿਖਾਉਣ ਵਿਚ ਬੜਾ ਸਵਾਦ ਆਉਂਦਾ ਹੈ ਤੇ ਬੱਸ ਖ਼ੁਸ਼ ਹੋ ਗਏਇਹੋ ਜਿਹੀਆਂ ਫ਼ਜ਼ੂਲ ਗੱਲਾਂ ਸਾਡੇ ਜਿਹੇ ਤਮਾਸ਼ਬੀਨਾਂ ਨੂੰ ਬੜੀਆਂ ਪਸੰਦ ਹਨਪਰ ਕਿਹੜਾ ਨਹੀਂ ਸਮਝਦਾ ਕਿ ਰੰਡੀ ਦੇ ਕੋਠੇ ਤੇ ਮਾਂ ਪਿਓ ਆਪਣੀ ਔਲਾਦ ਤੋਂ ਪੇਸ਼ਾ ਕਰਾਉਂਦੇ ਹਨ ਤੇ ਖਾਨਗਾਹਾਂ ਤੇ ਇਨਸਾਨ ਆਪਣੇ ਰੱਬ ਕੋਲੋਂ ਪੇਸ਼ਾ ਕਰਾਉਂਦੇ ਹਨ

----

ਬਾਬੂ ਗੋਪੀ ਨਾਥ ਦਾ ਅੱਗਾ-ਪਿੱਛਾ ਤਾਂ ਮੈਂ ਨਹੀਂ ਸਾਂ ਜਾਣਦਾ ਪਰ ਏਨਾ ਪਤਾ ਲੱਗਾ ਕਿ ਉਹ ਇਹ ਕਿ ਬਹੁਤ ਵੱਡੇ ਕੰਜੂਸ ਬਾਣੀਏ ਦਾ ਪੁੱਤਰ ਹੈਪਿਓ ਦੀ ਮੌਤ ਪਿਛੋਂ ਉਸਨੂੰ ਦਸ ਲੱਖ ਰੁਪਏ ਦੀ ਜਾਇਦਾਦ ਮਿਲੀ ਜਿਹੜੀ ਉਸ ਨੇ ਆਪਣੀ ਖ਼ਾਹਿਸ਼ ਮੁਤਾਬਿਕ ਉਡਾਉਣੀ ਸ਼ੁਰੂ ਕਰ ਦਿਤੀਬੰਬਈ ਆਉਣ ਲੱਗਿਆਂ ਉਹ ਆਪਣੇ ਨਾਲ ਪੰਜਾਹ ਹਜ਼ਾਰ ਰੁਪਏ ਲਿਆਇਆ ਸੀਉਸ ਜ਼ਮਾਨੇ ਵਿਚ ਸਾਰੀਆਂ ਚੀਜ਼ਾਂ ਸਸਤੀਆਂ ਸਨ ਪਰ ਤਾਂ ਵੀ ਹਰ ਰੋਜ਼ ਸੌ ਸਵਾ ਸੌ ਰੁਪਏ ਖ਼ਰਚ ਹੋ ਜਾਂਦੇ ਸਨ

-----

ਜ਼ੀਨੋ ਲਈ ਉਹਨੇ ਫੀਏਟ ਕਾਰ ਖ਼ਰੀਦੀਯਾਦ ਨਹੀਂ ਸ਼ਾਇਦ ਤਿੰਨ ਹਜ਼ਾਰ ਰੁਪਏ ਵਿਚ ਖ਼ਰੀਦੀ ਸੀਇਕ ਲਫੰਗਾ ਜਿਹਾ ਡਰਾਈਵਰ ਰੱਖ ਲਿਆਬਾਬੂ ਗੋਪੀ ਨਾਥ ਨੂੰ ਇਸ ਤਰ੍ਹਾਂ ਦੇ ਹੀ ਕੁਝ ਬੰਦੇ ਪਸੰਦ ਸਨ

ਸਾਡੀਆਂ ਮੁਲਾਕਾਤਾਂ ਦਾ ਸਿਲਸਿਲਾ ਵਧਦਾ ਗਿਆਬਾਬੂ ਗੋਪੀ ਨਾਥੀ ਨਾਲ ਤਾਂ ਮੈਨੂੰ ਦਿਲਚਸਪੀ ਸੀ ਪਰ ਉਸ ਨੂੰ ਮੇਰੇ ਨਾਲ ਬੜੀ ਸ਼ਰਧਾ ਹੋ ਗਈ ਸੀਏਸੇ ਲਈ ਦੂਜਿਆਂ ਦੇ ਮੁਕਾਬਲੇ ਵਿਚ ਉਹ ਮੇਰੀ ਬੜੀ ਇੱਜ਼ਤ ਕਰਨ ਲਗ ਪਿਆ ਸੀ

-----

ਇਕ ਦਿਨ ਸ਼ਾਮੀਂ ਜਦੋਂ ਮੈਂ ਫਲੈਟ ਤੇ ਗਿਆ ਤਾਂ ਸ਼ਫੀਕ ਨੂੰ ਉਥੇ ਵੇਖ ਕੇ ਬੜੀ ਹੈਰਾਨੀ ਹੋਈਮੁਹਮੰਦ ਸ਼ਫੀਕ ਤੂਸੀ ਕਹਾਂ ਤਾਂ ਸ਼ਾਇਦ ਤੁਹਾਨੂੰ ਪਤਾ ਲਗ ਜਾਵੇਗਾ ਕਿ ਮੇਰਾ ਮਤਲਬ ਕਿਸ ਆਦਮੀ ਤੋਂ ਹੈਉਂਜ ਤਾਂ ਸ਼ਫੀਕ ਕਾਫੀ ਮਸ਼ਹੂਰ ਹੈ ਪਰ ਉਸਦੀ ਜ਼ਿੰਦਗੀ ਦਾ ਇਕ ਛੁਪਿਆ ਹਿੱਸਾ ਸ਼ਾਇਦ ਕਈਆਂ ਨੂੰ ਪਤਾ ਨਾ ਹੋਵੇਬਹੁਤ ਥੋੜ੍ਹੇ ਆਦਮੀਆਂ ਨੂੰ ਪਤਾ ਹੈ ਕਿ ਤਿੰਨ ਸਕੀਆਂ ਭੈਣਾਂ ਨਾਲ ਇਸ਼ਕ਼ ਕਰਨ ਤੇ ਤਿੰਨਾਂ ਨੂੰ ਤਿੰਨ-ਤਿੰਨ ਚਾਰ-ਚਾਰ ਸਾਲ ਦੀ ਵਿੱਥ ਤੇ ਆਪਣੀਆਂ ਰਖੇਲਾਂ ਬਣਾਉਣ ਤੋਂ ਪਹਿਲਾਂ ਉਸ ਦਾ ਸਬੰਧ ਉਹਨਾਂ ਦੀ ਮਾਂ ਨਾਲ ਵੀ ਸੀਉਸ ਦੀ ਪਹਿਲੀ ਵਹੁਟੀ ਜਿਹੜੀ ਛੇਤੀ ਹੀ ਮਰ ਗਈ ਸੀ, ਉਹਨੂੰ ਏਸ ਲਈ ਪਸੰਦ ਨਹੀਂ ਸੀ ਕਿ ਉਹਦੇ ਵਿਚ ਕੋਠੇ ਵਾਲੀਆਂ ਵਾਲੇ ਨਖ਼ਰੇ ਨਹੀਂ ਸਨਸ਼ਫੀਕ ਤੂਸੀ ਨੂੰ ਜਾਣਨ ਵਾਲਾ ਹਰ ਆਦਮੀ ਜਾਣਦਾ ਹੈ ਕਿ ਚਾਲੀ ਵਰ੍ਹਿਆਂ ਦੀ ਉਮਰ ਤਕ ਸੈਂਕੜੇ ਕੋਠੇ ਵਾਲੀਆਂ ਨੇ ਉਹਨੂੰ ਰੱਖਿਆਉਸ ਚੰਗੇ ਤੋਂ ਚੰਗਾ ਕੱਪੜਾ ਪਹਿਨਿਆ, ਵਧੀਆ ਤੋਂ ਵਧੀਆ ਖਾਧਾ, ਨਵੀਂ ਤੋਂ ਨਵੀਂ ਮੋਟਰ ਕਾਰ ਰੱਖੀ ਪਰ ਉਸ ਨੇ ਆਪਣੇ ਪਲਿੱਓਂ ਕਦੇ ਦਮੜੀ ਵੀ ਨਾ ਖ਼ਰਚੀਪੇਸ਼ਾਵਰ ਔਰਤਾਂ ਉਸ ਦੇ ਮਰਾਸੀਆਂ ਵਾਲੇ ਗੁਣਾਂ ਕਾਰਨ ਛੇਤੀ ਹੀ ਉਸ ਦੇ ਵੱਲ ਖਿੱਚੀਆਂ ਜਾਂਦੀਆਂ ਸਨ

-----

ਲੜੀ ਜੋੜਨ ਲਈ ਭਾਗ ਦੂਜਾ ਹੇਠਲੀ ਪੋਸਟ ਜ਼ਰੂਰ ਦੇਖੋ ਜੀ।

No comments: