ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Friday, July 16, 2010

ਸ਼ਾਮ ਸਿੰਘ ( ਅੰਗ ਸੰਗ) - ਸਾਡੇ ਮਨ ਦਾ ਸਾਵਣ ਮਿੱਤਰੋ ਕਿਉਂ ਵਰ੍ਹਿਆ ਕਿਧਰੇ ਹੋਰ? - ਲੇਖ

ਸਾਡੇ ਮਨ ਦਾ ਸਾਵਣ ਮਿੱਤਰੋ ਕਿਉਂ ਵਰ੍ਹਿਆ ਕਿਧਰੇ ਹੋਰ?

ਲੇਖ

ਔੜਾਂ ਮਾਰੀ ਧਰਤੀ ਹੋਵੇ ਜਾਂ ਦਰਦਾਂ ਵਿੰਨ੍ਹਿਆਂ ਦਿਲ, ਦੋਹਾਂ ਦੀ ਸਥਿਤੀ ਵਿਚ ਬਹੁਤਾ ਫ਼ਰਕ ਨਹੀਂ ਹੁੰਦਾਧਰਤੀ ਦੁੱਖ ਚ ਤੜਪਦੀ ਅੰਦਰੋਂ ਬਾਹਰੋਂ ਸੁੱਕਦੀ ਅਤੇ ਸੁੰਗੜਦੀ ਦੇ ਸਭ ਚਿਹਰੇ ਤਿੜਕਦੇ ਹੋਏ ਕੁਰਲਾਉਂਦੇ ਲਗਦੇਐਨ ਇੰਜ ਹੀ ਦਰਦ ਦਾ ਮਾਰਿਆ ਦਿਲ ਚਿਹਰੇ ਨੂੰ ਮੁਰਝਾਈ ਹਾਲਤ ਵਿਚੋਂ ਬਾਹਰ ਨਿਕਲਣ ਦੀ ਆਗਿਆ ਨਹੀਂ ਦਿੰਦਾਧਰਤੀ ਨੂੰ ਪਾਣੀ ਦੀ ਜ਼ਰੂਰਤ ਹੁੰਦੀ ਹੈ ਜਿਸ ਨਾਲ ਉਸ ਦਾ ਸਾਰਾ ਤਨ-ਮਨ ਹਰਿਆਵਲ ਦੀ ਚਾਦਰ ਤੋਂ ਬਾਹਰ ਨਹੀਂ ਰਹਿੰਦਾਦਿਲ ਨੂੰ ਪ੍ਰੇਮ ਦੇ ਪਾਣੀ ਦੀ ਜ਼ਰੂਰਤ ਹੁੰਦੀ ਹੈ ਜਿਹੜਾ ਦਰਦ ਨੂੰ ਨੇੜੇ ਨਹੀਂ ਫਟਕਣ ਦਿੰਦਾ ਸਗੋਂ ਅਜਿਹਾ ਜਾਹੋ-ਜਲਾਲ ਪੈਦਾ ਕਰ ਦਿੰਦਾ ਹੈ ਜਿਸ ਨੂੰ ਦੇਖਿਆਂ ਕੋਈ ਵੀ ਹੈਰਾਨ ਹੋਏ ਬਿਨਾਂ ਨਹੀਂ ਰਹਿ ਸਕਦਾਜਦ ਸਾਵਣ ਆਉਂਦਾ ਹੈ ਤਾਂ ਔੜ ਨਹੀਂ ਰਹਿੰਦੀ ਅਤੇ ਜਦ ਪ੍ਰੇਮ ਦੀ ਮੇਹਰ ਹੁੰਦੀ ਹੈ ਤਾਂ ਦਰਦ ਨਹੀਂ ਰਹਿੰਦਾਇਹ ਦੋਵੇਂ ਹਾਲਤਾਂ/ ਅਵਸਥਾਵਾਂ/ ਸਟੇਜਾਂ ਕਦੇ ਕਦਾਈਂ ਵੱਖ ਵੱਖ ਧਰਤੀਆਂ ਵੀ ਹੰਢਾਉਂਦੀਆ ਹਨ ਅਤੇ ਸਾਦਾ/ ਮਨਚਲੇ ਦਿਲ ਵੀ

------

ਜਿਸ ਵੀ ਖੇਤਰ/ ਥਾਂ/ ਪਹਿਲੂ ਵਿਚ ਸਾਵਣ ਆਉਂਦਾ ਹੈ ਆਪਣਾ ਅਸਰ ਵਿਖਾਏ ਬਿਨਾ ਨਹੀਂ ਰਹਿੰਦਾਜਿੱਥੇ ਇਸ ਦੀ ਲੋੜ ਵੱਧ ਹੁੰਦੀ ਹੈ ਉੱਥੇ ਇਸ ਦੇ ਪ੍ਰਭਾਵ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਕਿਉਂਕਿ ਇਹ ਉਸ ਲੋੜ ਨੂੰ ਅਣਪੂਰਿਆਂ ਅਤੇ ਉਦਾਸ ਨਹੀਂ ਰਹਿਣ ਦਿੰਦਾਪਿਆਰ ਦੇ ਮਰਹਲਿਆਂ ਵਿਚ ਵੀ ਇੰਜ ਹੀ ਹੁੰਦਾ ਹੈ ਅਤੇ ਆਰਥਿਕ ਮਸਲਿਆਂ ਵਿਚ ਵੀਆਮ ਦੇਖਿਆ ਗਿਆ ਹੈ ਕਿ ਸਾਵਣ ਬਹੁਤੀ ਵਾਰ ਉੱਥੇ ਆਪਣੀ ਮੌਜੂਦਗੀ ਵੱਧ ਬਣਾਈ ਰੱਖਦਾ ਹੈ ਜਿੱਥੇ ਇਸ ਦੀ ਬਹੁਤੀ ਜ਼ਰੂਰਤ ਨਹੀਂ ਹੁੰਦੀ ਉੱਥੇ ਇਹ ਨੁਕਸਾਨ ਵੀ ਕਰਦਾ ਹੈ ਅਤੇ ਤਬਾਹੀ ਵੀਕਈ ਥਾਵਾਂ ਤੇ ਤਾਂ ਇਹ ਜਾਨਾਂ ਲੈਣ ਤੋਂ ਵੀ ਗੁਰੇਜ਼ ਨਹੀਂ ਕਰਦਾਕਈ ਵਾਰ ਤਾਂ ਅਜੇ ਪਹਿਲਾ ਪੈਰ ਹੀ ਰੱਖਦਾ ਹੈ ਕਿ ਹਾਲ ਪਾਹਰਿਆ ਮਚੇ ਬਿਨਾਂ ਨਹੀਂ ਰਹਿੰਦੀ

-----

ਮੌਨਸੂਨ ਦੇ ਰੂਪ ਵਿਚ ਆਇਆ ਸਾਵਣ ਤਪਦੀ ਧਰਤ ਵਾਸਤੇ ਠੰਢੀਆਂ-ਠਾਰ ਬੂੰਦਾਂ ਦੀ ਅਜਿਹੀ ਫ਼ੁਹਾਰ ਬਣਦਾ ਹੈ ਜਿਹੜੀ ਮੌਸਮ ਦੇ ਮਾਹੌਲ ਨੂੰ ਵੀ ਤਰੋ-ਤਾਜ਼ਾ ਕਰ ਦਿੰਦੀ ਹੈ ਅਤੇ ਤਨ-ਮਨ ਨੂੰ ਵੀਦਿਲ ਚ ਪਿਆਰ ਜਾਗਦਾ ਹੈ ਅਤੇ ਕਾਵਿਕਤਾ ਦਾ ਮਾਹੌਲਕਈ ਤਰ੍ਹਾਂ ਦੀਆਂ ਸੁਰੀਲੀਆਂ ਸੁਰਾਂ ਨਾਲ ਸਾਰਾ ਆਲਾ-ਦੁਆਲਾ ਸੁਰ ਵਿਚ ਵੀ ਹੋ ਜਾਂਦਾ ਹੈ ਅਤੇ ਅਜਿਹੇ ਅਨੋਖੇ / ਅਜੀਬ ਟਿਕਾਅ ਵਿਚ ਵੀ ਜਿਸ ਦੀ ਸਾਰ ਪਾਉਣੀ ਸੌਖੀ ਨਹੀਂ ਹੁੰਦੀਪਿਆਰ ਦਾ ਸਾਵਣ ਵੀ ਕ੍ਰਿਸ਼ਮੇ ਪੈਦਾ ਕਰਨ ਤੋਂ ਘੱਟ ਨਹੀਂ ਹੁੰਦਾਸਾਰੀਆਂ ਕੋਮਲ ਕਲਾਵਾਂ ਦਾ ਜਨਮ ਨਾ ਹੁੰਦਾ ਜੇ ਮੁਹੱਬਤ ਦੇ ਸਾਵਣ ਦੀ ਦਿਲਾਂ ਤੇ ਬਖਸ਼ਿਸ਼ ਨਾ ਹੁੰਦੀ

------

ਸਮਾਜਿਕ ਅਤੇ ਆਰਥਿਕ ਪਹਿਲੂਆਂ ਦੀ ਗੱਲ ਕਰਦਿਆਂ ਸਾਵਣ ਦਾ ਹਵਾਲਾ ਸ਼ਾਇਦ ਓਪਰਾ ਲੱਗੇ ਪਰ ਇਹ ਸੱਚ ਹੈ ਕਿ ਬਹੁਤੇ ਸਮਾਜਾਂ ਕੇਵਲ ਮੁੱਠੀ ਭਰ ਲੋਕ ਹੀ ਮੌਜਾਂ ਕਰਦੇ ਹਨ ਬਾਕੀਆਂ ਲਈ ਤਾਂ ਜੀਵਨ-ਕਟੀ ਕਰਨੀ ਵੀ ਸੌਖੀ ਨਹੀਂ ਕਿਉਂਕਿ ਜੀਵਨ ਦੇ ਹਾਸ਼ੀਏ ਅੰਦਰ ਉਨ੍ਹਾਂ ਨੂੰ ਰਹਿਣ ਹੀ ਨਹੀਂ ਦਿੱਤਾ ਜਾਂਦਾਹਾਸ਼ੀਏ ਤੋਂ ਬਾਹਰ ਰਹਿ ਰਹਿ ਕੇ ਇਨ੍ਹਾਂ ਲੋਕਾਂ ਨੂੰ ਮੌਜਾਂ ਦਾ/ ਸਹੂਲਤਾਂ ਦਾ/ ਸਾਵਣ ਦਾ ਚਿੱਤ-ਚੇਤਾ ਹੀ ਨਹੀਂ ਆਉਂਦਾਦੂਜੇ ਤਾਂ ਉਨ੍ਹਾਂ ਬਾਰੇ ਸੋਚਦੇ ਹੀ ਨਹੀਂਹਕੂਮਤਾਂ ਦੀ ਸੋਚ ਵਿਚ ਵੀ ਇਹ ਨਹੀਂ ਆਉਂਦੇ ਕਿਉਂਕਿ ਉਨ੍ਹਾਂ ਨੇ ਇਨ੍ਹਾਂ ਨੂੰ ਵਰਤਣ ਤੋਂ ਵੱਧ ਹੋਰ ਕੁੱਝ ਨਹੀਂ ਕਰਨਾ ਹੁੰਦਾਹਕੂਮਤਾਂ ਵੀ ਰੱਜਿਆਂ-ਪੁੱਜਿਆਂ ਨੂੰ ਹੋਰ ਰਜਾਉਣ ਅਤੇ ਖ਼ੁਸ਼ਹਾਲ ਬਣਾਉਣ ਵਿਚ ਹੀ ਲੱਗੀਆਂ ਰਹਿੰਦੀਆਂ ਹਨ ਕਿਉਂਕਿ ਇਹ ਭੁੱਲ ਕਰਨ ਵਾਸਤੇ ਉਨ੍ਹਾਂ ਨੂੰ ਬਹੁਤਾ ਤਰੱਦਦ ਨਹੀਂ ਕਰਨਾ ਪੈਂਦਾਉਨ੍ਹਾਂ ਗ਼ਰੀਬਾਂ ਨੂੰ ਕੌਣ ਪੁੱਛੇ ਜਿਨ੍ਹਾਂ ਨੂੰ ਸਾਵਣ ਦੀ ਫੁਹਾਰ ਤੱਕ ਦਾ ਪਤਾ ਨਹੀਂ ਲਗਦਾਇਕ ਵੀ ਕਿਣੀ ਉਨ੍ਹਾਂ ਤੇ ਨਹੀਂ ਵਰਸਦੀ –--

...........

ਝੀਲਾਂ ਉੱਤੇ ਵਰਸ ਰਹੇ ਨੇ ਅੱਜ ਤਾਂ ਬੱਦਲ਼ ਸਾਰੇ

ਸਾਡੇ ਮਨ ਦੇ ਮਾਰੂਥਲ ਨੂੰ ਇਕ ਵੀ ਕਿਣੀ ਨਾ ਠਾਰੇ

............

ਝੀਲ ਵਿਚ ਡਿਗਦੀਆਂ ਕਿਣੀਆਂ ਨੂੰ ਦੇਖ ਕੇ ਤਿੜਕੀ ਧਰਤੀ ਤਾਂ ਈਰਖਾ ਵੀ ਕਰੇਗੀ, ਔਖੀ ਵੀ ਹੋਵੇਗੀ ਪਰ ਕਰ ਕੁੱਝ ਨਹੀਂ ਸਕਦੀਏਹੀ ਗੱਲ ਹਿੰਦੀ ਦਾ ਕਵੀ ਸ਼ਾਕਿਰ ਸ਼ਾਇਦ ਏਸ ਤਰ੍ਹਾਂ ਕਹਿ ਰਿਹੈ --

...........

ਝੀਲ ਪਰ ਪਾਨੀ ਬਰਸਤਾ ਹੈ ਹਮਾਰੇ ਦੇਸ਼ ਮੇਂ

ਖੇਤ ਪਾਨੀ ਕੋ ਤਰਸਤਾ ਹੈ ਹਮਾਰੇ ਦੇਸ਼ ਮੇਂ

------

ਜਦ ਗ਼ਰੀਬ ਦੇ ਹਿੱਸੇ ਦਾ ਸਾਵਣ ਕਿਧਰੇ ਹੋਰ ਹੋਰ ਜਾ ਵਰ੍ਹਦਾ ਹੈ ਤਾਂ ਉਸ ਦਾ ਦਿਲ ਦੁਖੇ ਬਿਨਾਂ ਰਹਿ ਹੀ ਨਹੀਂ ਸਕਦਾਕੁਦਰਤੀ ਸਾਵਣ ਦੀ ਤਾਂ ਮਰਜ਼ੀ ਹੈ, ਉਸ ਦਾ ਵਿਗਿਆਨਕ ਬੰਧਨ ਹੈ ਪਰ ਹਕੂਮਤਾਂ ਦਾ ਸਾਵਣ ਤਾਂ ਲੋਕਾਂ ਦੇ ਪ੍ਰਤੀਨਿਧਾਂ ਦੇ ਹੱਥ ਹੈ ਜਿਸ ਨੂੰ ਲੋਕ-ਪੱਖੀ ਵੀ ਬਣਾਇਆ ਜਾਣਾ ਚਾਹੀਦਾ ਹੈ ਅਤੇ ਗ਼ਰੀਬ-ਪੱਖੀ ਵੀਅਜਿਹਾ ਨਾ ਹੋਣ ਦੇ ਸਿੱਟੇ ਕਦੇ ਵੀ ਚੰਗੇ ਨਹੀਂ ਨਿਕਲ ਸਕਦੇਪਰ ਇਹ ਦੋਵੇਂ ਸਵਾਲ ਦਿਲ ਵਿਚ ਬਲਦੇ ਤਾਂ ਜ਼ਰੂਰ ਰਹਿਣਗੇ

....

ਮਰਜ਼ੀ ਨਾਲ ਵਸੇ ਸਾਵਣ ਤਾਂ, ਲਾਈਏ ਕਿਉਂ ਐਵੇਂ ਜ਼ੋਰ

ਸਾਡੇ ਮਨ ਦਾ ਸਾਵਣ ਮਿੱਤਰੋ, ਕਿਉਂ ਵਰ੍ਹਿਆ ਕਿਧਰੇ ਹੋਰ

*****

ਤੰਦੂਏ ਜਾਲ ਦੀ ਕਰਾਮਾਤ

ਕਹਿੰਦੇ ਨੇ ਦੇਸ਼ ਵਿਕਸਤ ਹੋ ਗਏ, ਤਰੱਕੀਆਂ ਕਰ ਗਏ, ਗਿਆਨ ਦੇ ਅੰਬਰ ਤੇ ਜਾ ਪਹੁੰਚੇ, ਸਾਗਰ ਤਰ ਲਏ, ਧਰਤੀਆਂ ਗਾਹ ਲਈਆਂ ਅਤੇ ਅਸਮਾਨਾਂ ਤੇ ਉਡਾਰੀਆਂ ਭਰਨ ਲੱਗ ਪਏਪਰ ਸਵਾਲ ਇਹ ਹੈ ਕਿ ਸੋਚ, ਸੂਝ ਵੀ ਤਾਰੂ ਹੋਈ ਕਿ ਨਹੀਂ? ਵਿਚਾਰ ਵੀ ਅੰਬਰ ਤੱਕ ਪਹੁੰਚੇ ਕਿ ਨਹੀਂ? ਬੁੱਧੀ ਨੇ ਲੋਅ ਕੀਤੀ ਕਿ ਨਹੀਂ? – ਨਹੀਂ, ਨਹੀਂ ਅਤੇ ਨਹੀਂ, ਕਿਉਂਕਿ ਅਜੇ ਵੀ ਤੰਦੂਏ (ਆਕਟੋਪਸ) ਨੇ ਇਨ੍ਹਾਂ ਨੂੰ ਵਹਿਮ, ਭਰਮ ਅਤੇ ਅਗਿਆਨ ਨੂੰ ਪਾਰ ਨਹੀਂ ਕਰਨ ਦਿੱਤਾਜਿਸ ਤਰ੍ਹਾਂ ਫੀਫਾ ਦੇ ਮੈਚਾਂ ਬਾਰੇ ਤੰਦੂਆਂ / ਤੋਤਾ ਭਵਿੱਖਬਾਣੀਆਂ ਕਰਦੇ ਰਹੇ ਤਿਵੇਂ ਹੀ ਵਿਕਸਤ ਦੇਸ਼ਾਂ ਦੇ ਲੋਕ ਉਸਨੂੰ ਮੰਨਦੇ ਰਹੇਕਮਾਲ ਇਹ ਕਿ ਤੰਦੂਏ ਦਾ ਇਹ ਤੰਦੂਆ ਜਾਲ ਦੁਨੀਆਂ ਦੇ ਹਨੇਰੇ ਕੋਨਿਆਂ ਤੱਕ ਵੀ ਜਾ ਫ਼ੈਲਿਆ / ਪਹੁੰਚਿਆਹਰ ਕੋਈ ਤੰਦੂਏ / ਤੋਤੇ ਦੀ ਹੀ ਰਟ ਲਗਾਉਂਦਾ ਮਿਲਿਆਏਨੀ ਅਨਪੜ੍ਹਤਾ ਅਤੇ ਏਨੀ ਜ਼ਹਾਲਤ ਕਿ ਅਜੇ ਵੀ ਵਹਿਮਭਰਮ ਅਤੇ ਅੰਧ ਵਿਸ਼ਵਾਸ, ਬੁੱਧ-ਵਿਵੇਕ ਨੂੰ ਠਿੱਬੀ ਲਾਉਣ ਤੋਂ ਬਾਜ਼ ਨਹੀਂ ਆਏ

-----

ਤੰਦੂਏ ਦੀ ਕਮਾਲ ਇਹ ਹੋਈ ਕਿ ਉਸਦੀ ਹਰੇਕ ਭਵਿੱਖਬਾਣੀ ਸਹੀ ਹੁੰਦੀ ਚਲੀ ਗਈ ਜਿਸ ਨੂੰ ਵਿਕਸਤ ਲੋਕਸੱਚ ਕਰਕੇ ਨਮਸਕਾਰ ਕਰਦੇ ਰਹੇਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਇਸ ਤਰ੍ਹਾਂ ਦੀਆਂ ਜਾਨਵਰੀ ਭਵਿੱਖਬਾਣੀਆਂ ਤੇ ਯਕੀਨ ਕਰਨਾ ਹੈ ਕਿ ਨਹੀਂ, ਕਰਨਾ ਬਣਦਾ / ਚਾਹੀਦਾ ਹੈ ਕਿ ਨਹੀਂ? ਚੰਗਾ ਹੋਵੇ ਜੇ ਤਰਕ ਨਾਲ ਗੱਲ ਕਰਨ ਵਾਲੇ ਸਾਡੇ ਤਰਕਸ਼ੀਲ ਮੈਦਾਨ ਵਿਚ ਆਉਣ ਅਤੇ ਇਸ ਤਰ੍ਹਾਂ ਦੇ ਪਾਖੰਡਾਂ ਦਾ ਪਰਦਾ ਫ਼ਾਸ਼ ਕਰਨ

.........

ਕਾਵਿ ਟੋਟਕੇ

ਭਵਿੱਖਬਾਣੀ ਦੇ ਮੋਢ੍ਹੇ ਚੜ੍ਹਕੇ, ਤੰਦੂਆ ਬਣ ਗਿਆ ਨਾਢੂ।

ਹੱਥ ਦੀ ਕਰਨ ਸਫ਼ਾਈ ਏਥੇ, ਜਾਦੂਗਰ ਕਰਦੇ ਜਾਦੂ।

ਕਰਾਮਾਤ ਨਹੀਂ ਹੁੰਦੀ ਕੋਈ ਇਹ ਗੱਲ ਐਵੇਂ ਵਾਧੂ।

ਰੋਕਿਆ ਨਾ ਜੇ ਗਿਆ ਏਸ ਨੂੰ, ਸਮਿਆਂ ਤੇ ਹੋ ਜਾਊ ਲਾਦੂ।

ਕਹਿਣਗੇ ਕੱਲ੍ਹ ਦੇ ਪੁੱਤ-ਪੋਤਰੇ, ਇਹ ਗੱਲ ਕਹਿ ਗਿਆ ਦਾਦੂ।


No comments: