ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Thursday, July 22, 2010

ਜਿੰਦਰ - ਮੁੜ ਗ਼ਲਤੀ ਨਾ ਕਰੀਂ – ਕਹਾਣੀ – ਭਾਗ - ਪਹਿਲਾ

ਮੁੜ ਗ਼ਲਤੀ ਨਾ ਕਰੀਂ

ਕਹਾਣੀ

ਭਾਗ - ਪਹਿਲਾ

******

ਉਦੋਂ ਮੈਨੂੰ ਐਦਾਂ ਹੀ ਲੱਗਾ ਸੀ ਜਿਵੇਂ ਮੈਂ ਬਦਲਾ ਲੈ ਰਹੀ ਹੋਵਾਂ!

ਕਿਸ ਕੋਲੋਂ?

ਮੰਮੀ ਜੀ ਕੋਲੋਂ?

ਚਾਚਾ ਜੀ ਤੇ ਫੁੱਫੜ ਜੀ ਕੋਲੋਂ?

ਇਕਬਾਲ ਕੋਲੋਂ?

ਮਹਿੰਦਰ ਕੋਲੋਂ?

ਆਪਣੇ ਆਪ ਕੋਲੋਂ?

ਆਪਣੇ ਮਨ ਕੋਲੋਂ?

ਆਪਣੀ ਦੇਹ ਕੋਲੋਂ?

ਕਿੰਨਾ ਕੁਝ ਵਾਪਰ ਗਿਆ ਸੀ? ਤਿੰਨਾਂ-ਚੌਹਾਂ ਘੰਟਿਆਂ ਵਿਚ ਹੀਘਰੋਂ ਕੀ-ਕੀ ਸੋਚ ਕੇ ਆਈ ਸੀਕੀ-ਕੀ ਪਲੈਨਿੰਗਾਂ ਬਣਾਈਆਂ ਸੀਅੱਗੋਂ ਕੀ ਦਾ ਕੀ ਹੋਇਆ ਸੀ

ਮੈਂ ਮੇਜ਼ ਤੇ ਦੋਵੇਂ ਕੂਹਣੀਆਂ ਰੱਖ ਕੇ ਤੇ ਹਥੇਲੀਆਂ ਤੇ ਠੋਡੀ ਟਿਕਾ ਕੇ ਬਿਲਕੁਲ ਸਾਹਮਣੇ ਦੇਖ ਰਹੀ ਸੀਮੈਨੂੰ ਮੰਮੀ ਦੀਆਂ ਕੀਤੀਆਂ ਹੋਈਆਂ ਨਸੀਹਤਾਂ ਯਾਦ ਆ ਰਹੀਆਂ ਸਨਮੈਨੂੰ ਦੇਖਣ ਆਉਣ ਵਾਲੇ ਜੀਵ ਬਾਰੇ ਸੋਚ ਕੇ ਮੈਂ ਬੁੱਲ੍ਹਾਂ ਵਿਚ ਹੱਸੀ ਸੀਮੇਰੀ ਦੇਹ ਤੇ ਮਨ ਚ ਅਜੀਬ ਜਿਹੀ ਕਸ਼ਮਕਸ਼ ਚਲ ਰਹੀ ਸੀਮੇਰੀ ਦਾਦੀ ਕਹਿੰਦੀ ਹੁੰਦੀ ਸੀ ਕਿ ਔਰਤ ਦੀ ਦੇਹ ਦਾ ਅਸਲੀ ਮਾਲਕ ਉਸ ਦਾ ਪਤੀ ਹੁੰਦਾ ਹੈਉਸੇ ਲਈ ਉਹ ਆਪਣਾ ਆਪ ਬਚਾ ਬਚਾ ਕੇ ਰੱਖਦੀ ਹੈਉਹ ਵਾਰ ਵਾਰ ਸੀਤਾ ਤੇ ਪਦਮਨੀ ਦਾ ਨਾਂ ਲੈਂਦੀ ਸੀ

-----

ਨਾਲ ਦੀ ਸੀਟ ਤੇ ਬੈਠੀ ਕੁਲਜੀਤ ਨੇ ਹੈਰਾਨੀ ਨਾਲ ਮੇਰੇ ਵੱਲ ਦੇਖਿਆ ਸੀਪਰ ਉਹ ਪੁੱਛਣ ਦੀ ਜੁਰੱਅਤ ਨਹੀਂ ਕਰ ਸਕੀ ਸੀਜੇ ਉਹ ਪੁੱਛ ਵੀ ਲੈਂਦੀ ਤਾਂ ਮੈਂ ਉਹਨੂੰ ਇਹੀ ਦੱਸਣਾ ਸੀ ਕਿ ਮੁੰਡਾ ਤੇ ਉਹਦੀ ਭਰਜਾਈ ਸਮੇਤ ਜੀਜੇ ਦੇ ਮੈਨੂੰ ਦੇਖਣ ਆ ਰਹੇ ਸਨਚਾਚਾ ਜੀ ਤੇ ਫੁੱਫੜ ਜੀ ਹੋਰਾਂ ਨੇ ਉਨ੍ਹਾਂ ਦਾ ਘਰ ਬਾਰ ਦੇਖ ਆਂਦਾ ਸੀਉਨ੍ਹਾਂ ਨੂੰ ਸਭ ਕੁਝ ਪਸੰਦ ਆ ਗਿਆ ਸੀਮੰਮੀ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਪਹਿਲਾਂ ਉਹ ਕੁੜੀ ਨੂੰ ਉਸ ਦੇ ਦਫਤਰ ਹੀ ਝਾਤੀ ਮਾਰ ਆਉਣਮੁੰਡੇ ਕੁੜੀ ਨੂੰ ਮਿਲਾ ਦੇਣਜੇ ਮੁੰਡੇ ਨੇ ਕੁੜੀ ਨੂੰ ਤੇ ਕੁੜੀ ਨੇ ਮੁੰਡੇ ਨੂੰ ਪਸੰਦ ਕਰ ਲਿਆ ਤਾਂ ਅਗਲੇ ਐਤਵਾਰ ਰਿੰਗ ਸੈਰਾਮਨੀ ਦੀ ਰਸਮ ਰੱਖ ਲਈ ਜਾਵੇਗੀਜਦੋਂ ਦੀ ਮੈਂ ਅਠਾਈਵਾਂ ਵਰ੍ਹਾ ਟੱਪੀ ਸਾਂ, ਮੰਮੀ ਜੀ ਦੀ ਚਿੰਤਾ ਹੋਰ ਵੀ ਵੱਧ ਗਈ ਸੀਪਿਛਲੇ ਤਿੰਨ ਸਾਲਾਂ ਤੋਂ ਇਹ ਦੇਖਣ ਦਿਖਾਉਣ ਦਾ ਸਿਲਸਿਲਾ ਚੱਲ ਰਿਹਾ ਸੀਅਕਸਰ ਮੈਂ ਹੀ ਨਾਂਹ ਕੀਤੀ ਸੀਹੁਣ ਮੈਂ ਅਜਿਹਾ ਲਾਈਫ ਪਾਰਟਨਰ ਚਾਹੁੰਦੀ ਸਾਂ ਜਿਸ ਦੀ ਦੇਹ ਤੇ ਪਰਸਨੈਲਟੀ ਇਕਬਾਲ ਤੇ ਮਹਿੰਦਰ ਵਰਗੀ ਹੋਵੇਮੈਨੂੰ ਜਿੰਨੇ ਵੀ ਦੇਖਣ ਆਏ, ਉਹ ਮਾੜਕੂ ਜਿਹੇ ਸਨਉਨ੍ਹਾਂ ਦੇ ਚਿਹਰੇ ਤੇ ਕੋਈ ਖਿੱਚ ਨਹੀਂ ਸੀਕੁਝ ਇਕ ਨੂੰ ਮੇਰੀ ਪੋਸਟ ਪਸੰਦ ਆਈ ਸੀਕੁਝ ਨੂੰ ਫੇਸ ਐਟਰੈਕਸ਼ਨਮੈਨੂੰ ਕਿਸੇ ਨੇ ਵੀ ਰੀਜੈਕਟ ਨਹੀਂ ਕੀਤਾ ਸੀਮੈਂ ਹੀ ਉਨ੍ਹਾਂ ਨੂੰ ਰੀਜੈਕਟ ਕੀਤਾ ਸੀਮੈਨੂੰ ਹਰੇਕ ਵਿਚ ਕੋਈ ਨਾ ਕੋਈ ਨੁਕਸ ਦਿਸ ਹੀ ਪੈਂਦਾ ਸੀਖ਼ਾਸ ਕਰਕੇ ਉਦੋਂ ਤੋਂ ਜਦੋਂ ਦੀ ਮੈਂ ਮਹਿੰਦਰ ਨਾਲ ਜੁੜੀ ਸੀ

------

ਮੈਂ ਟਾਈਪ ਕਰਨ ਲਈ ਫਾਇਲ ਚੋਂ ਖਰੜਾ ਕੱਢਿਆ ਹੀ ਸੀ ਕਿ ਚੰਦਰ ਡੱਬਾ ਫੜੀ ਆ ਗਿਆ ਸੀਉਹਨੇ ਆਮ ਨਾਲੋਂ ਉੱਚੀ ਆਵਾਜ਼ ਵਿਚ ਕਿਹਾ ਸੀ, ‘‘ਇਕਬਾਲ ਦੇ ਮੁੰਡਾ ਹੋਇਆ’’ ਉਹ ਦੇ ਬਹੁਤਾ ਜ਼ੋਰ ਪਾਉਣ ਤੇ ਮੈਂ ਇਕ ਪੀਸ ਲਿਆ ਸੀਉਹ ਬੋਲਿਆ ਸੀ, ‘‘ਮੈਡਮ ਖਾਣ ਵਾਲੀ ਚੀਜ਼ ਖਾਣੀ ਚਾਹੀਦੀ ਆਇਕਬਾਲ ਨੇ ਸਪੈਸ਼ਲ ਡੱਬਾ ਭੇਜਿਆਕਿਸੇ ਦੇ ਮੁੰਡਾ ਹੋਵੇ ਜਾਂ ਪੋਤਰਾ-ਮੈਂ ਕਿਸੇ ਨੂੰ ਪੇੜੇ ਵੰਡਦਾ ਨ੍ਹੀਂ ਦੇਖਿਆ...ਉਸ ਕੋਲੋਂ ਖ਼ੁਸ਼ੀ ਸੰਭਾਲੀ ਨ੍ਹੀਂ ਜਾ ਰਹੀ...’’ ਉਹਦੇ ਲੰਬੇ ਹੁੰਦੇ ਜਾ ਰਹੇ ਵਿਖਿਆਨ ਤੋਂ ਉਕਤਾ ਕੇ ਮੈਂ ਉਹਨੂੰ ਪਾਣੀ ਦਾ ਗਿਲਾਸ ਲਿਆਉਣ ਲਈ ਕਿਹਾ ਸੀਉਹ ਬੁੱਲ੍ਹਾਂ ਵਿਚ ਮਿੰਨਾ-ਮਿੰਨਾ ਹੱਸਿਆ ਸੀਸ਼ਾਇਦ ਉਹਨੂੰ ਵੀ ਇਕਬਾਲ ਨਾਲ ਮੇਰੇ ਸੰਬੰਧਾਂ ਦਾ ਪਤਾ ਹੋਵੇਸ਼ਾਇਦ ਨਾ ਪਤਾ ਹੋਵੇਅਸੀਂ ਆਪਣਾ ਪਿਆਰ ਜੱਗ ਜ਼ਾਹਿਰ ਨਹੀਂ ਹੋਣ ਦਿੱਤਾ ਸੀਨਾ ਹੀ ਟੁੱਟੀ ਨੂੰ ਜਗ ਹਸਾਈ ਬਣਾਇਆ ਸੀ

------

ਚੰਦਰ ਭੋਲਿਆ ਪੰਛੀਆ, ਤੂੰ ਕੀ ਜਾਣੇ ਦਿਲਾਂ ਦੇ ਮਾਮਲੇ! ਇਕਬਾਲ ਨੇ ਇਹ ਪੇੜੇ ਕਿਉਂ ਭੇਜੇ ਸਨ? ਇਹ ਮੈਥੋਂ ਵੱਧ ਕੌਣ ਜਾਣ ਸਕਦਾ ਸੀਉਹਨੂੰ ਮੇਰੀ ਪਸੰਦ ਦਾ ਪਤਾ ਹੈਇਹ ਉਸੇ ਦੁਕਾਨ ਦੇ ਪੇੜੇ ਸਨ ਜਿਥੇ ਬੈਠ ਕੇ ਉਹ ਸ਼ਾਮ ਨੂੰ ਚਾਹ ਪੀਂਦਾ ਸੀਮੈਂ ਆਪਣੀ ਇੱਛਾ ਅਨੁਸਾਰ ਪੇੜੇ ਖਾਂਦੀ ਸੀਮੈਂ ਗੁਣਗਣਾਉਣ ਲੱਗੀ ਸੀ: ਮੈਂ ਯੇਹ ਸੁਣਤਾ ਹੂੰ ਕੇ ਵੋਹ ਦੁਨੀਆਂ ਕੀ ਖ਼ਬਰ ਰਖਤੇ ਹੈਂਯੇਹ ਜੋ ਸੱਚ ਹੈ ਤੋ ਉਨਹੇ ਮੇਰੀ ਖ਼ਬਰ ਭੀ ਹੋਗੀਹੁਣ ਮੇਰੀ ਵਾਰੀ ਸੀਉਹਨੂੰ ਵਧਾਈਆਂ ਭੇਜਣੀਆਂ ਬਣਦੀਆਂ ਸਨਪਰ ਮੇਰੀ ਤਾਂ ਉਸ ਨਾਲ ਬੋਲ-ਚਾਲ ਵੀ ਬੰਦ ਸੀਕਦੇ ਦੁਆ ਸਲਾਮ ਵੀ ਨਹੀਂ ਹੋਈ ਸੀਜੇ ਕਿਤੇ ਉਹ ਅੱਗਿਓਂ ਆਉਂਦਾ ਦਿੱਸ ਪੈਂਦਾ ਤਾਂ ਮੈਂ ਨੀਵੀਂ ਪਾ ਕੇ ਅਗਾਂਹ ਲੰਘ ਜਾਂਦੀ ਸੀਜਾਂ ਰਾਹ ਬਦਲ ਲੈਂਦੀ ਸੀਅਚਾਨਕ ਮੈਨੂੰ ਯਾਦ ਆਇਆ ਸੀ ਕਿ ਇਕ ਵਾਰ ਉਸ ਹੁੱਬ ਕੇ ਕਿਹਾ ਸੀ ਕਿ ਉਨ੍ਹਾਂ ਦੇ ਪਰਿਵਾਰ ਚ ਪਿਛਲੀਆਂ ਪੰਜ ਪੀੜੀਆਂ ਤੋਂ ਕੋਈ ਕੁੜੀ ਨਹੀਂ ਹੈਮੈਂ ਉਹ ਦੇ ਪੱਟ ਤੇ ਜ਼ੋਰ ਦੇਣੀ ਹੱਥ ਮਾਰ ਕੇ ਕਿਹਾ ਸੀ ਕਿ ਮੈਂ ਉਹਨੂੰ ਉਹਦੀ ਹੀ ਕੁੜੀ ਜੰਮ ਕੇ ਦਿਖਾਊਂਗੀ

-----

ਕਸੂਰ ਉਸ ਦਾ ਨਹੀਂ ਸੀਮੇਰਾ ਸੀਮੈਂ ਆਪ ਉਸ ਨੂੰ ਆਪਣੇ ਜਾਲ਼ ਚ ਫਸਾਇਆ ਸੀਆਪ ਹੀ ਉਹਨੂੰ ਛੱਡਿਆ ਸੀਘਰਦਿਆਂ ਵੱਲੋਂ ਨਾਂਹ ਕਰਨ ਉਪਰੰਤ ਉਸ ਕੋਲੋਂ ਅਮੁੱਕ ਦੂਰੀ ਬਣਾਈ ਸੀਅਸੀਂ ਦੋਵੇਂ ਕੰਪੈਨਸ਼ੈਨੇਟ ਗਰਾਊਂਡ ਤੇ ਇਸ ਦਫਤਰ ਵਿਚ ਭਰਤੀ ਹੋਏ ਸੀਇੱਕੋ ਦਿਨ ਦਫਤਰ ਜੁਆਇਨ ਕੀਤਾ ਸੀਉਹਨੂੰ ਚੈਕਿੰਗ ਬ੍ਰਾਂਚ ਲਾਇਆ ਸੀਮੈਨੂੰ ਅਕਾਊਂਟ ਬ੍ਰਾਂਚ ਦੋ ਸਾਲਾਂ ਬਾਅਦ ਸੀਟਾਂ ਦੀ ਅਦਲ ਬਦਲ ਹੋਈ ਤਾਂ ਅਸੀਂ ਦੋਵੇਂ ਆਂਕੜਾ ਬ੍ਰਾਂਚ ਵਿਚ ਆ ਗਏ ਸੀਸਾਡੀ ਸਾਂਝ ਦਾ ਪਹਿਲਾ ਕਾਰਨ ਸਾਡਾ ਪਿਉ-ਵਿਹੀਨ ਹੋਣਾ ਬਣਿਆ ਸੀਸਾਡੇ ਨਾਵਾਂ ਨਾਲ ਸਾਡੇ ਪਿਉ ਦਾ ਨਾਂ ਅਕਸਰ ਹੀ ਜੁੜ ਜਾਂਦਾ ਸੀਉਸ ਦੇ ਪਿਉ ਨੂੰ, ਜਿਸ ਨੇ ਇਸ ਦਫਤਰ ਵਿੱਚ ਸਿਰਫ਼ ਛੇ ਮਹੀਨੇ ਕੰਮ ਕੀਤਾ ਸੀ, ਸ਼ਰਾਬੀ-ਕਬਾਬੀ ਵੱਜੋਂ ਯਾਦ ਕੀਤਾ ਸੀਦੁਨੀਆਂ ਦਾ ਕਿਹੜਾ ਵੈਲ ਸੀ ਜਿਹੜਾ ਉਸ ਦੇ ਪਿਤਾ ਨੇ ਨਹੀਂ ਕੀਤਾ ਸੀਮੇਰੇ ਪਿਤਾ ਜੀ ਬਾਰੇ ਉਨ੍ਹਾਂ ਦੀ ਸੁਰ ਪ੍ਰਸੰਸਾਮਈ ਹੁੰਦੀ ਸੀਸਟਾਫ ਦੀਆਂ ਨਜ਼ਰਾਂ ਵਿਚ ਸਾਡੇ ਪ੍ਰਤੀ ਹਮਦਰਦੀ ਦੀ ਭਾਵਨਾ ਸੀਇਕਬਾਲ ਇਹਨੂੰ ਆਪਣੀ ਜ਼ਿੰਦਗੀ ਦਾ ਊਣਾ ਪੱਖ ਸਮਝਦਾ ਸੀਜਦੋਂ ਕਿਸੇ ਨੇ ਮੇਰੇ ਕੋਲੋਂ ਜਲਦੀ-ਜਲਦੀ ਕੰਮ ਕਰਾਉਣਾ ਹੁੰਦਾ ਸੀ-ਤਾਂ ਉਸ ਵੇਲੇ ਉਹ ਮੇਰੇ ਪਿਤਾ ਜੀ ਦੇ ਨਾਂ ਦੀ ਵਰਤੋਂ ਕਰਦਾ ਸੀਕੁਝ ਚਿਰ ਤਾਂ ਮੈਂ ਇਹ ਸਭ ਕੁਝ ਸਹਾਰ ਲਿਆ ਸੀਫੇਰ ਆਪਣੀ ਹੋਂਦ ਗੁਆਚਦੀ ਦੇਖ ਕੇ ਮੈਂ ਇਨ੍ਹਾਂ ਗੱਲਾਂ ਵੱਲ ਧਿਆਨ ਦੇਣਾ ਛੱਡ ਦਿੱਤਾ ਸੀਇਕਬਾਲ ਅਕਸਰ ਚੁੱਪ, ਗੁੰਮ-ਸੁੰਮ ਰਹਿੰਦਾ ਸੀਉਹਨੂੰ ਆਪਣੇ ਪਿਤਾ ਕਰਕੇ ਨਮੋਸ਼ੀ ਝੱਲਣੀ ਪੈਂਦੀ ਸੀਇਸੇ ਕਰਕੇ ਉਹ ਕਿਸੇ ਨਾਲ ਬਹੁਤਾ ਘੁਲਦਾ-ਮਿਲਦਾ ਨਹੀਂ ਸੀਆਪਣੇ ਕੰਮ ਤਕ ਸੀਮਤ ਰਹਿੰਦਾ ਸੀਉਹਨੇ ਸੈਕਟਰ ਚੌਂਤੀ ਚ ਸੁਰਜੀਤ ਨਾਲ ਕਮਰਾ ਸ਼ੇਅਰ ਕੀਤਾ ਸੀਉਹ ਚਾਰ ਦਿਨ ਇਥੇ ਰਹਿੰਦਾ ਸੀਤਿੰਨ ਦਿਨ ਪਿੰਡਉਹ ਮੇਰੇ ਕੋਲ ਟਾਈਪ ਕਰਾਉਣ ਆਉਂਦਾ ਸੀਨਹੀਂ, ਇਹ ਝੂਠ ਸੀਉਹ ਆਪ ਨਹੀਂ ਆਉਂਦਾ ਸੀਮੈਂ ਹੀ ਉਹਨੂੰ ਸੱਦ ਲੈਂਦੀ ਸੀਮੈਨੂੰ ਉਸ ਨਾਲ ਗੱਲਾਂ ਕਰਨੀਆਂ ਚੰਗੀਆਂ ਲੱਗਦੀਆਂ ਸਨਮੈਨੂੰ ਉਸ ਦਾ ਮੇਰੇ ਕੋਲ ਬੈਠਣਾ ਚੰਗਾ-ਚੰਗਾ ਲੱਗਦਾ ਸੀਮੈਂ ਜਿੰਨਾ ਕੁ ਪੁੱਛਦੀ ਸੀ, ਉਹ ਓਨਾ ਹੀ ਜੁਆਬ ਦਿੰਦਾ ਸੀਉਹ ਸ਼ਰਮਾਕਲ ਕਿਸਮ ਦਾ ਮੁੰਡਾ ਸੀਮੈਂ ਉਹਨੂੰ ਕੁੜੀਆਂ ਨਾਲੋਂ ਵੀ ਗਿਆ ਗੁਜ਼ਰਿਆ ਕਹਿ ਦਿੰਦੀ ਸੀਉਹ ਅਗੋਂ ਹੱਸ ਕੇ ਸਾਰ ਦਿੰਦਾ ਸੀਉਹਦੇ ਚਿਹਰੇ ਤੇ ਫੈਲੀ ਮਾਸੂਮੀਅਤ ਨੇ ਮੈਨੂੰ ਕੀਲ ਲਿਆ ਸੀਮੈਂ ਉਹਨੂੰ ਗੱਲਾਂ ਕਰਨ ਤੇ ਸੁਣਨ ਦੇ ਚਾਟੇ ਲਾ ਲਿਆ ਸੀਮੈਂ ਉਹਨੂੰ ਚਾਹ ਪੀਣ ਲਈ ਸੁਲ੍ਹਾ ਮਾਰੀ ਸੀ ਤਾਂ ਅੱਗੋਂ ਉਸ ਝੋਟੇ ਵਾਂਗ ਸਿਰ ਹਿਲਾ ਦਿੱਤਾ ਸੀਉਹਨੂੰ ਦਫ਼ਤਰ ਚ ਇਕੱਠਿਆਂ ਚਾਹ ਪੀਣੀ ਮੰਜੂਰ ਨਹੀਂ ਸੀਅਸੀਂ ਦਫਤਰ ਤੋਂ ਬਾਹਰ ਮਿਲਣਾ ਸ਼ੁਰੂ ਕੀਤਾ ਸੀਪੰਜ ਵਜੇ ਤੋਂ ਬਾਅਦਇਹ ਪਹਿਲ ਵੀ ਮੈਨੂੰ ਹੀ ਕਰਨੀ ਪਈ ਸੀਉਹ ਨਹੀਂ ਚਾਹੁੰਦਾ ਸੀ ਕਿ ਸਾਡੀ ਮਿਲਣੀ-ਗਿਲਣੀ ਦਾ ਦਫਤਰ ਦੇ ਕਿਸੇ ਕਰਮਚਾਰੀ ਨੂੰ ਪਤਾ ਲੱਗੇਮੈਨੂੰ ਉਹਦੀ ਗੱਲ ਜੱਚੀ ਸੀਪਿੱਠ ਪਿੱਛੇ ਸਾਡੇ ਦਫਤਰ ਵਾਲੇ ਘੁਸਰ-ਮੁਸਰ ਕਰਦੇ ਸਨ, ‘‘ਜਿਵੇਂ ਅਮਲੀ ਦੀ ਅਮਲੀ ਨਾਲ, ਕਬੂਤਰਬਾਜ਼ ਦੀ ਕਬੂਤਰਬਾਜ਼ ਨਾਲ, ਪੱਤੇਬਾਜ਼ ਦੀ ਪੱਤੇਬਾਜ਼ ਨਾਲ ਤੇ ਮਾਸਟਰ ਦੀ ਮਾਸਟਰ ਨਾਲ ਸਾਂਝ ਹੁੰਦੀ ਆ, ਬਿਲਕੁੱਲ ਓਦਾਂ ਦੀ ਸਾਂਝ ਇਕਬਾਲ ਤੇ ਗੁਰਲੀਨ ਦੀ ਆ’’

-----

ਰੌਕ ਗਾਰਡਨ ਚ ਇਕੱਠਿਆਂ ਘੁੰਮਣ ਤੋਂ ਬਾਅਦ ਮੈਨੂੰ ਅਜਿਹਾ ਲੱਗਾ ਸੀ ਕਿ ਮੈਂ ਜਿਹੋ ਜਿਹਾ ਲਾਈਫ ਪਾਰਟਰਨ ਚਾਹੁੰਦੀ ਸੀ-ਉਹੋ ਜਿਹਾ ਮਿਲ ਗਿਆ ਸੀਉਹ ਦੇ ਸੁਭਾਅ ਵਿਚ ਕੋਈ ਤੇਜ਼ੀ ਨਹੀਂ ਸੀਉਹ ਸੋਚ-ਸਮਝ ਕੇ ਫੈਸਲੇ ਲੈਂਦਾ ਸੀਅਸੀਂ ਦਿਨਾਂ ਚ ਹੀ ਇਕ ਦੂਜੇ ਨੂੰ ਜਾਣ ਲਿਆ ਸੀਸਮਝ ਲਿਆ ਸੀਇਕ ਦੂਜੇ ਦੀਆਂ ਪਸੰਦੀਆਂ, ਨਾਪਸੰਦੀਆਂ ਦਾ ਥਹੁ ਪਾ ਲਿਆ ਸੀਇਕ ਦੂਜੇ ਦੀ ਇੱਜ਼ਤ ਕਰਨੀ ਸ਼ੁਰੂ ਕਰ ਦਿੱਤੀ ਸੀਬੱਸ ਕਦੇ-ਕਦੇ ਉਹ ਦੀ ਹਦੋਂ ਵੱਧ ਨਿਮਰਤਾ ਮੈਨੂੰ ਤੰਗ ਕਰਦੀ ਸੀਮੈਂ ਉਹਨੂੰ ਟੋਕਦੀ ਸੀ ਤਾਂ ਉਹ ਅਗੋਂ ਹੱਸ ਕੇ ਮੇਰੀ ਗੱਲ ਨੂੰ ਟਾਲ ਦਿੰਦਾ ਸੀਉਹ ਦਫਤਰ ਆਉਂਦਿਆਂ ਸਾਰ ਝੁਕ ਕੇ ਸਾਰਿਆਂ ਨੂੰ ਨਮਸਕਾਰ ਕਰਦਾ ਸੀਹੱਥ ਮਿਲਾਉਂਦਾ ਸੀਸੈਕਸ਼ਨ ਅਫਸਰ ਤੇ ਅਕਾਊਂਟ ਅਫਸਰ ਦੇ ਗੋਡੀਂ ਹੱਥ ਲਾਉਂਦਾ ਸੀਆਪਣੀ ਸੀਟ ਤੇ ਬੈਠ ਕੇ ਆਪਣੇ ਈਸਟ ਨੂੰ ਧਿਆਉਂਦਾ ਸੀਫੇਰ ਕੰਮ ਸ਼ੁਰੂ ਕਰਦਾ ਸੀਬਿਨਾਂ ਵਜ੍ਹਾ ਆਪਣੀ ਕੁਰਸੀ ਤੋਂ ਉ¤ਠਦਾ ਨਹੀਂ ਸੀਉਹ ਪੰਜ-ਸਤ ਜਣੇ ਇਕੱਠੇ ਹੀ ਰੋਟੀ ਖਾਂਦੇ ਸਨਉਹ ਨਿਤ ਨੇਮ ਰੋਟੀ ਤੋਂ ਬਾਅਦ ਟੌਫੀਆਂ ਵੰਡਦਾ ਸੀਕਿਸੇ ਹੱਥ ਸਾਡਾ ਹਿੱਸਾ ਵੀ ਭੇਜ ਦਿੰਦਾ ਸੀ

-----

ਮੈਂ ਉਸ ਨਾਲ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕਰ ਲਈਆਂ ਸਨਇਹ ਵੀ ਕਿ ਜਿੰਨਾ ਚਿਰ ਮੇਰੀਆਂ ਦੋਵੇਂ ਭੈਣਾਂ ਤੇ ਭਰਾ ਸੈੱਟ ਨਹੀਂ ਹੋ ਜਾਂਦੇ-ਮੈਨੂੰ ਉਨ੍ਹਾਂ ਦੀ ਮੱਦਦ ਕਰਨੀ ਪੈਣੀ ਸੀਮੇਰੀਆਂ ਆਪਣੀਆਂ ਆਰਥਿਕ ਮਜ਼ਬੂਰੀਆਂ ਸਨਸਾਰਾ ਪਰਿਵਾਰ ਮੇਰੇ ਤੇ ਨਿਰਭਰ ਸੀਮੈਂ ਆਪਣੇ ਫ਼ਰਜ਼ਾਂ ਨਾਲ ਬੱਝੀ ਸੀਫੇਰ ਉਸ ਮੇਰੇ ਕੰਨ ਕੋਲ ਮੂੰਹ ਲਿਜਾ ਕੇ ਕਿਹਾ ਸੀ, ‘‘ਮੈਨੂੰ ਤੇਰੀ ਇਸ ਮਜ਼ਬੂਰੀ ਦਾ ਪਹਿਲਾਂ ਹੀ ਪਤਾ ਆਕੋਈ ਹੋਰ ਵੀ ਹੈ ਤਾਂ ਉਹ ਵੀ ਦੱਸ ਦੇ’’ ਮੇਰੇ ਲਈ ਐਨਾ ਬਥੇਰਾ ਸੀਮੈਂ ਉਹਨੂੰ ਉਹਦੀਆਂ ਸ਼ਰਤਾਂ ਬਾਰੇ ਵੀ ਪੁੱਛਿਆ ਸੀਉਸ ਕਿਹਾ ਸੀ ਕਿ ਉਹ ਸੋਚ ਕੇ ਦੱਸੇਗਾਮੈਂ ਆਪਣੀ ਜਿੱਦ ਤੇ ਉਤਰ ਆਈ ਸੀ ਕਿ ਕਿਉਂ ਨਾ ਅੱਜ ਹੀ ਇਸ ਸਭ ਕਾਸੇ ਬਾਰੇ ਖੁੱਲ੍ਹੀਆਂ ਗੱਲਾਂ ਹੋ ਜਾਣਉਹਨੇ ਕਿਹਾ ਸੀ, ‘‘ਮੇਰੀ ਕੋਈ ਸ਼ਰਤ ਨ੍ਹੀਂਮੇਰੀ ਸਥਿਤੀ ਕੁਸ਼ ਹੋਰ ਹੀ ਤਰ੍ਹਾਂ ਦੀ ਆ’’ ‘‘ਤੂੰ ਦੱਸ ਤਾਂ ਸਹੀਂ’’ ‘‘ਮੇਰੇ ਮੰਮੀ ਬਹੁਤ ਸਖ਼ਤ ਸੁਭਾਅ ਦੇ ਆਤੈਨੂੰ ਉਹਨਾਂ ਨੂੰ ਟੋਲਰੇਟ ਕਰਨਾ ਪੈਣਾਤੂੰ ਇੰਨਾ ਕੁ ਕਰਨਾਉਨ੍ਹਾਂ ਦੀਆਂ ਬਹੁਤੀਆਂ ਗੱਲਾਂ ਨੂੰ ਇਕ ਕੰਨੋ ਸੁਣਨਾ ਤੇ ਦੂਜੇ ਕੰਨੀਂ ਕੱਢ ਦੇਣਾਫੇਰ ਤੇਰੇ ਲਈ ਕੋਈ ਮੁਸੀਬਤ ਨ੍ਹੀਂ ਆਉਣੀ’’ ਮੈਂ ਝੱਟ ਕਹਿ ਦਿੱਤਾ ਸੀ, ‘‘ਮੈਂ ਉਨ੍ਹਾਂ ਦੇ ਸੁਭਾਅ ਨੂੰ ਬਦਲ ਦਵਾਂਗੀ’’

-----

ਉਸ ਸ਼ਾਮ ਅਸੀਂ ਬਹੁਤ ਘੁੰਮੇ ਸੀਰੋਜ਼ ਗਾਰਡਨਰੌਕ ਗਾਰਡਨਸੈਕਟਰ ਬਤਾਲੀ ਵਾਲੀ ਝੀਲਉਸ ਬਹੁਤ ਸਾਰੀਆਂ ਗੱਲਾਂ ਕੀਤੀਆਂ ਸਨਉਸ ਇਸ ਗੱਲ ਦੀ ਵੀ ਪ੍ਰਵਾਹ ਨਹੀਂ ਕੀਤੀ ਸੀ ਕਿ ਸਾਨੂੰ ਕੋਈ ਦੇਖ ਵੀ ਰਿਹਾ ਹੋਵੇਗਾਉਸ ਕਈ ਤਰ੍ਹਾਂ ਦੀਆਂ ਖੁੱਲ੍ਹਾਂ ਲਈਆਂ ਸਨਮੈਂ ਉਸਦਾ ਇਕ ਹੋਰ ਨਵਾਂ ਰੂਪ ਦੇਖਿਆ ਸੀਉਹ ਨੇ ਮੈਨੂੰ ਦੱਸਿਆ ਸੀ ਕਿ ਦੇਹ ਦੀ ਵੀ ਆਪਣੀ ਭਾਸ਼ਾ ਹੁੰਦੀ ਹੈਉਹ ਭੋਲਾ-ਭਾਲਾ ਗੋਗਲੂ ਜਿਹਾ-ਕਿੰਨੇ ਭੇਦ ਦੀ ਗੱਲ ਕਰ ਗਿਆ ਸੀਉਹ ਦੀਆਂ ਅੱਖਾਂ ਵਿਚ ਖਿਚ ਸੀ ਜਿਨ੍ਹਾਂ ਨੂੰ ਵਾਰ-ਵਾਰ ਦੇਖ ਕੇ ਵੀ ਮੈਨੂੰ ਰੱਜ ਨਹੀਂ ਆਉਂਦਾ ਸੀਮੈਂ ਇਨ੍ਹਾਂ ਨੂੰ ਵਾਰ-ਵਾਰ ਚੁੰਮਿਆ ਸੀਉਹ ਕਾਹਲਾ ਪੈਣ ਲੱਗਾ ਸੀਮੈਂ ਉਹਦੇ ਪਸ਼ੂਪੁਣੇ ਨੂੰ ਰੋਕ ਦਿੱਤਾ ਸੀਉਸ ਕਾਹਲੀ-ਕਾਹਲੀ ਕਿਹਾ ਸੀ, ‘‘ਸਾਨੂੰ ਇਸ ਸ਼ਹਿਰ ਵਿਚ ਆਇਆਂ ਪੰਜ ਸਾਲ ਹੋ ਗਏਤੇਰਾ ਪਿੰਡ ਤਾਂ ਹੈ ਹੀ ਇਸ ਸ਼ਹਿਰ ਵਿਚਇਹ ਉਹ ਸ਼ਹਿਰ ਆ ਜਿਥੇ ਮੁੰਡੇ ਕੁੜੀਆਂ ਬਿਨ ਵਿਆਹੋਂ ਰਹਿੰਦੇ ਆਬੱਚੇ ਪੈਦਾ ਕਰਦੇ ਆਡੇਟਿੰਗ ਤੇ ਜਾਂਦੇ ਆ ਪਰ ਤੇਰੇ ਵਿਚੋਂ ਵੀ ਤੇਰਾ ਪੇਂਡੂਪੁਣਾ ਨ੍ਹੀਂ ਜਾਂਦਾਤੂੰ ਦੱਸ ਮੇਰੀ ਗੱਲ ਠੀਕ ਆ ਕਿ ਨ੍ਹੀਂ?’’ ਮੈਂ ਉਸ ਦੀ ਇਸ ਗੱਲ ਦਾ ਕੋਈ ਜੁਆਬ ਨਹੀਂ ਦਿੱਤਾ ਸੀਉਹਨੇ ਇਸ ਬਾਰੇ ਵਾਰ-ਵਾਰ ਪੁੱਛਿਆ ਸੀ ਤਾਂ ਮੈਂ ਕਹਿ ਦਿੱਤਾ ਸੀ, ‘‘ਇਹਦਾ ਜੁਆਬ ਵੀ ਤੈਨੂੰ ਜਲਦੀ ਮਿਲ ਜਾਵੇਗਾ’’ ਉਹਨੇ ਜ਼ੋਰ ਪਾ ਕੇ ਕਿਹਾ ਸੀ, ‘‘ਜਲਦੀ ਨ੍ਹੀਂਕੱਲ੍ਹ ਨੂੰ’’ ਉਹ ਮੈਨੂੰ ਬਸ ਤੇ ਚੜ੍ਹਾ ਕੇ ਚਲਾ ਗਿਆ ਸੀ ਤਾਂ ਮੈਂ ਉਹਦੀਆਂ ਕਹੀਆਂ ਹੋਈਆਂ ਗੱਲਾਂ ਤੇ ਵਿਚਾਰ ਕੀਤਾ ਸੀਡੈਡੀ ਦੀ ਮੌਤ ਨੇ ਮੈਨੂੰ ਡਰਪੋਕ ਬਣਾ ਦਿੱਤਾ ਸੀਜੇ ਡੈਡੀ ਜਿਉਂਦੇ ਹੁੰਦੇ ਤਾਂ ਸ਼ਾਇਦ ਮੈਂ ਜ਼ਿਆਦਾ ਬੋਲਡ ਹੋਣਾ ਸੀਐਨਾ ਸੋਚੀਂ ਨਹੀਂ ਪੈਣਾ ਸੀਮੈਨੂੰ ਲੱਗਾ ਸੀ ਕਿ ਕਾਲਜ ਪੜ੍ਹਣ ਵਾਲੀ ਗੁਰਲੀਨ ਤਾਂ ਕਾਲਜ ਛੱਡਦਿਆਂ ਹੀ ਮਰ ਮੁੱਕ ਗਈ ਸੀਇਹ ਤਾਂ ਉਸ ਦਾ ਕੋਈ ਹੋਰ ਹੀ ਰੂਪ ਸੀਕਾਲਜ ਚ ਆਪਣੀਆਂ ਸਹੇਲੀਆਂ ਨਾਲ ਬਹਿਸਦੀ ਹੋਈ ਮੈਂ ਤਾਂ ਇੱਥੋਂ ਤੱਕ ਕਹਿ ਦਿੰਦੀ ਸੀ, ‘‘ਮੈਂ ਬੰਦੇ ਦੇ ਹੇਠਾਂ ਨ੍ਹੀਂ-ਉਪਰ ਪੈ ਕੇ ਦਿਖਾਊਂਗੀਇਹ ਮੇਰਾ ਜਿਸਮ ਆਮੈਂ ਇਹ ਦੀ ਮਾਲਕਣ ਆਂਮੈਂ ਬੰਦੇ ਨੂੰ ਕੀ ਸਮਝਦੀ ਆਂ’’ ਕਿੱਥੇ ਗਈਆਂ ਉਹ ਗੱਲਾਂ? ਉਹ ਦਾਅਵੇ? ਮੇਰੇ ਸਾਹਮਣੇ ਮੇਰੇ ਮੰਮੀ ਆ ਗਏ ਸਨਅਜੇ ਉਨ੍ਹਾਂ ਦੀ ਉਮਰ ਕਿੰਨੀ ਸੀਸਿਰਫ਼ ਪੰਤਾਲੀ ਸਾਲ ਦੀਉਹ ਚਾਲੀ ਸਾਲਾਂ ਦੀ ਉਮਰ ਵਿਚ ਵਿਧਵਾ ਹੋ ਗਏ ਸਨਉਹ ਸਾਨੂੰ ਕਹਿੰਦੇ ਸਨ, ‘‘ਤੁਸੀਂ ਮੇਰੀਆਂ ਧੀਆਂ ਹੋਧੀਆਂ ਵਾਂਗ ਰਹੀਓਮੈਨੂੰ ਪਤਾ ਤੁਹਾਡੀ ਜਵਾਨੀ ਥੁੜਾਂ ਵਿਚੋਂ ¦ਘੀ ਆਮੇਰੇ ਵੱਲ ਦੇਖੋ-ਮੈਂ ਹਾਰ ਨ੍ਹੀਂ ਮੰਨੀਤੁਸੀਂ ਵੀ ਨ੍ਹੀਂ ਮੰਨਣੀਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਇਸ ਚਿੱਟੀ ਚੁੰਨੀ ਦਾ ਖ਼ਿਆਲ ਰੱਖ ਲੈਣਾ’’ ਉਨ੍ਹਾਂ ਦੀਆਂ ਅੱਖਾਂ ਵਿਚ ਨਮੀ ਉਤਰ ਆਉਂਦੀ ਸੀਮੈਂ ਇਸ ਨਮੀ ਨੂੰ ਕਦੇ ਨਹੀਂ ਭੁੱਲਦੀ ਸੀਜੇ ਕਿਤੇ ਭੁੱਲੀ ਵੀ ਹੋਵਾਂ ਤਾਂ ਇਹ ਮਨ ਬੜੀ ਕੁੱਤੀ ਸ਼ੈਅ ਹੈਇਹ ਤੁਰੰਤ ਅਲਾਰਮ ਵਾਲੀ ਘੰਟੀ ਵਜਾ ਦਿੰਦਾ ਸੀ

-----

ਇਕਬਾਲ ਨੇ ਵੀ ਆਪਣੀ ਜ਼ਿੰਦਗੀ ਦੀਆਂ ਕਈ ਅਹਿਮ ਗੱਲਾਂ ਮੇਰੇ ਨਾਲ ਸਾਂਝੀਆਂ ਕੀਤੀਆਂ ਸਨਉਹ ਆਪਣੀ ਮੰਮੀ ਬਾਰੇ ਚਿੰਤਤ ਸੀਉਹ ਆਪਣੀ ਮੰਮੀ ਤੇ ਛੋਟੇ ਭਰਾ ਨੂੰ ਇੱਥੇ ਲਿਆਉਣਾ ਚਾਹੁੰਦਾ ਸੀ ਪਰ ਉਸ ਦੀ ਮੰਮੀ ਆਪਣਾ ਪਿੰਡ ਤੇ ਪਿੰਡ ਵਾਲਾ ਘਰ ਛੱਡਣਾ ਨਹੀਂ ਚਾਹੁੰਦੀ ਸੀਉਹ ਕਹਿ ਦਿੰਦੀ ਸੀ, ‘‘ਤੇਰੇ ਡੈਡੀ ਵੀ ਜ਼ੋਰ ਪਾਉਂਦੇ ਸੀ ਕਿ ਮੈਂ ਇੱਥੇ ਆ ਜਾਵਾਂਇੱਕ ਵਾਰ ਮੈਂ ਦੋ ਦਿਨ ਰਹੀ ਸੀਮੇਰਾ ਮਨ ਹੀ ਨ੍ਹੀਂ ਲੱਗਾ ਸੀ।...ਮੈਥੋਂ ਨ੍ਹੀਂ ਕੋਠੜੀਆਂ ਜਿਹੀਆਂ ਚ ਰਿਹਾ ਜਾਣਾਫੇਰ, ਜੇ ਮੈਂ ਚਲੀ ਵੀ ਗਈ ਤਾਂ ਪੈਲੀ ਰੁਲ਼ ਜਾਣੀ ਆਮੈਂ ਇੱਥੇ ਠੀਕ ਆਂਜਗਵਿੰਦਰ ਵੀ ਇੱਥੇ ਪੜ੍ਹਦਾਸਾਡਾ ਮਾਂ ਪੁੱਤ ਦਾ ਜੀਅ ਲੱਗਾ ਹੋਇਆ’’ ਫੇਰ ਉਸ ਇਕ ਹੋਰ ਹੀ ਗੱਲ ਦੱਸੀ ਸੀ, ‘‘ਸਮਾਲਸਰ ਵਾਲੇ ਮਾਸੀ ਜੀ ਆਏ ਸੀਮੈਂ ਪਿਛਲੇ ਕਮਰੇ ਵਿਚ ਪਿਆ ਸੀਮੰਮੀ ਤੇ ਮਾਸੀ ਜੀ ਮੋਹਰਲੇ ਦਲਾਨ ਵਿਚਉਨ੍ਹਾਂ ਨੇ ਅੱਧੀ ਰਾਤ ਤੱਕ ਗੱਲਾਂ ਦੀ ਲੜੀ ਟੁੱਟਣ ਨ੍ਹੀਂ ਦਿੱਤੀ ਸੀਜਿਵੇਂ ਅੱਜ ਹੀ ਸਾਰੇ ਜਹਾਨ ਦੀਆਂ ਗੱਲਾਂ ਕਰ ਲੈਣੀਆਂ ਹੋਣਮੈਂ ਅੱਧ ਸੁੱਤਾ ਜਿਹਾ ਸੀ ਜਦੋਂ ਮੰਮੀ ਨੇ ਮਾਸੀ ਜੀ ਨੂੰ ਦੱਸਿਆ ਸੀ ਕਿ ਬੰਦੇ ਬਿਨਾਂ ਔਰਤ ਦੀ ਜ਼ਿੰਦਗੀ ਵੀ ਕੀ ਜ਼ਿੰਦਗੀ ਹੁੰਦੀ ਆਕਦੇ-ਕਦੇ ਇਹ ਸਰੀਰ ਬਹੁਤ ਤੰਗ ਕਰਨ ਲੱਗ ਜਾਂਦਾਬੇਕਾਬੂ ਹੁੰਦਾਦੌੜਦਾਭੱਜਦਾਕਿਸੇ ਨੂੰ ਚਾਹੁੰਦਾਇਹਨੂੰ ਕੰਟਰੋਲ ਕਰਨਾ ਔਖਾਮਨ ਵਿਚ ਇਕੋ ਗੱਲ ਆਉਂਦੀ, ਕੋਈ ਹੋਵੇ ਜਿਸ ਨਾਲ ਦੌੜ ਜਾਵਾਂਫੇਰ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਆਪ ਨੂੰ ਸੰਭਾਲਦੀ ਆਂਮਨ ਹੋਰ ਪਾਸੇ ਲਾਉਂਦੀ ਆਂਪਾਠ ਤੇ ਬੈਠ ਜਾਂਦੀ ਆਂਮਨ ਪਾਠ ਵਿਚ ਵੀ ਨ੍ਹੀਂ ਲੱਗਦਾਮਨ ਤੇ ਦੇਹ ਦੀ ਲੜਾਈ ਵਿਚ ਸਾਰੀ ਸਾਰੀ ਰਾਤ ਜਾਗਦਿਆਂ ਲੰਘ ਜਾਂਦੀ ਆਂਸਵੇਰ ਹੁੰਦੀ ਆ ਤਾਂ ਅੱਗੋਂ ਜੁਆਕ ਦਿੱਸਦੇ ਆਮੈਂ ਇਨ੍ਹਾਂ ਬਾਰੇ ਸੋਚਣ ਲੱਗ ਜਾਂਦੀ ਆਂ’’ ਸੁਣਦਿਆਂ ਸਾਰ ਮੇਰੇ ਧੁਰ ਅੰਦਰੋਂ ਹਾਉਂਕਾ ਨਿਕਲਿਆ ਸੀਇਹ ਤਾਂ ਇੰਨ-ਬਿੰਨ ਮੇਰੀ ਮੰਮੀ ਦੀ ਕਹਾਣੀ ਸੀਮੇਰੀ ਆਪਣੀ ਮੰਮੀ ਦਾ ਜ਼ਿਆਦਾ ਸਮਾਂ ਪਾਠ-ਪੂਜਾ ਵਿੱਚ ਬੀਤਦਾ ਸੀਮੇਰੇ ਮਨ ਦੇ ਧੁਰ ਅੰਦਰੋਂ ਆਵਾਜ਼ ਆਈ ਸੀ, ‘‘ਔਰਤ ਆਪਣੀ ਦੇਹ ਨੂੰ ਕਿੰਨਾ ਕਸ਼ਟ ਦਿੰਦੀ ਆਂ’’ ਪਰ ਮੈਂ ਉਹਨੂੰ ਇਹ ਗੱਲ ਨਹੀਂ ਦੱਸੀ ਸੀ

-----

ਘਰ ਮੁੜੀ ਤਾਂ ਮੰਮੀ ਨੇ ਐਨਾ ਲੇਟ ਹੋਣ ਬਾਰੇ ਪੁੱਛਿਆ ਸੀਮੈਂ ਉਨ੍ਹਾਂ ਨੂੰ ਸੱਚ ਸੱਚ ਦੱਸ ਦਿੱਤਾ ਸੀਉਹ ਕੁਝ ਚਿਰ ਗੁੰਮਸੁੰਮ ਹੋ ਗਏ ਸਨਫੇਰ ਉਹਨਾਂ ਨੇ ਮੈਥੋਂ ਉਲਟਾ-ਪਲਟਾ ਕੇ ਇਕਬਾਲ ਬਾਰੇ ਪੁੱਛਿਆ ਸੀਜਾਣਿਆ ਸੀਉਨ੍ਹਾਂ ਦੀ ਮੈਂ ਤਸੱਲੀ ਕਰਾ ਦਿੱਤੀ ਸੀਮੈਂ ਉਨ੍ਹਾਂ ਦੇ ਫੈਸਲੇ ਦਾ ਇੰਤਜ਼ਾਰ ਕੀਤਾ ਸੀਇਕਦਮ ਉਨ੍ਹਾਂ ਕੁਝ ਨਹੀਂ ਦੱਸਿਆ ਸੀਦੋ ਘੰਟਿਆਂ ਬਾਅਦ ਕਿਹਾ ਸੀ ਕਿ ਉਨ੍ਹਾਂ ਨੂੰ ਮੇਰੀ ਚੋਣ ਮੰਜੂਰ ਸੀਉਨ੍ਹਾਂ ਲਈ ਤਸੱਲੀ ਵਾਲੀ ਗੱਲ ਇਹ ਸੀ ਕਿ ਅਸੀਂ ਦੋਵੇਂ ਕਮਾਊ ਜੀਅ ਸਾਂਜ਼ਿੰਦਗੀ ਸੌਖਾਲੀ ਕੱਟੀ ਜਾਵੇਗੀਜੇ ਉਨ੍ਹਾਂ ਦੀ ਧੀ ਦੀ ਇਹੀ ਪਸੰਦ ਸੀ ਤਾਂ ਉਨ੍ਹਾਂ ਵੱਲੋਂ ਹਾਂ ਹੀ ਹਾਂ ਸੀਬੱਸ ਚਾਚਾ ਜੀ ਤੇ ਫੁੱਫੜ ਜੀ ਕੋਲੋਂ ਪੁੱਛਣਾ ਜ਼ਰੂਰੀ ਸੀਡੈਡੀ ਜੀ ਦੀ ਮੌਤ ਤੋਂ ਬਾਅਦ ਮੰਮੀ ਇਨ੍ਹਾਂ ਦੋਹਾਂ ਤੇ ਜ਼ਿਆਦਾ ਹੀ ਨਿਰਭਰ ਹੋ ਗਏ ਸਨਉਨ੍ਹਾਂ ਦੋਹਾਂ ਨੇ ਵੀ ਇਕਬਾਲ ਨੂੰ ਦਫਤਰ ਵਿਚ ਆ ਕੇ ਦੇਖ ਲਿਆ ਸੀਉਹ ਉਨ੍ਹਾਂ ਨੂੰ ਵੀ ਪਸੰਦ ਆ ਗਿਆ ਸੀਫਾਈਨਲ ਗੱਲ ਇਕਬਾਲ ਦੀ ਮੰਮੀ ਨਾਲ ਉਨ੍ਹਾਂ ਦੇ ਮੋਗੇ ਕੋਲ ਪੈਂਦੇ ਪਿੰਡ ਜਲਾਲਾਬਾਦ ਜਾ ਕੇ ਕਰਨੀ ਬਾਕੀ ਸੀਫੇਰ ਚਾਚਾ ਜੀ ਨੇ ਇਕਬਾਲ ਕੋਲੋਂ ਉਸ ਦੀ ਸਬ-ਕਾਸਟ ਪੁੱਛੀ ਸੀਉਸ ਥਿੰਦ ਦੱਸਿਆ ਸੀਚਾਚਾ ਜੀ ਨੇ ਕਿਹਾ ਸੀ ਕਿ ਇਹ ਸਬ-ਕਾਸਟ ਤਾਂ ਸਾਡੀ ਬਰਾਦਰੀ ਵਿਚ ਹੁੰਦੀ ਹੀ ਨਹੀਂਇਕਬਾਲ ਨੇ ਆਪਣੀ ਜਾਤ ਕੰਬੋਜ ਦੱਸੀ ਸੀਉਸ ਰਾਤ ਨੂੰ ਘਰ ਵਿਚ ਖਲਬਲੀ ਮਚੀ ਸੀਚਾਚਾ ਜੀ ਇਸੇ ਗੱਲ ਤੇ ਅੜੇ ਸਨ ਕਿ ਜੇ ਮੇਰਾ ਰਿਸ਼ਤਾ ਇਕਬਾਲ ਨਾਲ ਹੋ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦੀਆਂ ਆਪਣੀਆਂ ਧੀਆਂ ਲਈ ਸਮੱਸਿਆ ਆਣ ਖੜ੍ਹਨੀ ਸੀਉਹ ਵਾਰ-ਵਾਰ ਕਹਿ ਰਹੇ ਸਨ ਕਿ ਆਖ਼ਿਰ ਖ਼ਾਨਦਾਨ ਦੀਆਂ ਕੁਝ ਮਰਿਆਦਾਵਾਂ ਹੁੰਦੀਆਂ ਹਨ

****

ਫੇਰ ਮੈਂ ਤਿੰਨ ਮਹੀਨਿਆਂ ਦਾ ਮੈਡੀਕਲ ਭੇਜ ਦਿੱਤਾ ਸੀ

ਫੇਰ ਮੈਂ ਤਿੰਨ ਮਹੀਨਿਆਂ ਲਈ ਟੈਲੀਫੋਨ ਡੈੱਡ ਕਰ ਦਿੱਤਾ ਸੀ

ਫੇਰ ਮੈਂ ਆਪਣੇ ਆਪ ਨੂੰ ਆਪਣੇ ਕਮਰੇ ਤੱਕ ਸੀਮਤ ਕਰ ਲਿਆ ਸੀ

****

ਲੜੀ ਜੋੜਨ ਲਈ ਹੇਠਲੀ ਪੋਸਟ ਭਾਗ ਦੂਜਾ ਜ਼ਰੂਰ ਪੜ੍ਹੋ ਜੀ।

No comments: