ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Saturday, August 21, 2010

ਬਲਰਾਜ ਸਿੱਧੂ – ਚੰਨਾ ਮੈਂ ਤੇਰੀ ਚਾਨਣੀ - ਲੇਖ - ਭਾਗ ਦੂਜਾ

ਚੰਨਾ ਮੈਂ ਤੇਰੀ ਚਾਨਣੀ: ਸ਼੍ਰੀਮਤੀ ਚੰਨ ਜੰਡਿਆਲਵੀ

ਲੇਖ ਭਾਗ ਦੂਜਾ

ਲੜੀ ਜੋੜਨ ਲਈ ਉਪਰਲੀ ਪੋਸਟ ਭਾਗ ਪਹਿਲਾ ਜ਼ਰੂਰ ਪੜ੍ਹੋ ਜੀ।

ਚੰਨ ਸਾਹਿਬ ਦੇ ਗੀਤਾਂ ਵਿਚ ਪੁਖ਼ਤਗੀ ਸਾਦਗੀ ਅਤੇ ਲੈਅ ਹੈਉਨ੍ਹਾਂ ਨੇ ਰੂਹਾਂ ਨੂੰ ਸਰਸ਼ਾਰ ਕਰ ਦੇਣ ਵਾਲੀ ਸ਼ਾਇਰੀ ਕੀਤੀ ਹੈਉਨ੍ਹਾਂ ਦੀਆਂ ਰਚਨਾਵਾਂ ਵਿਚ ਸ਼ਬਦਾਂ ਦੀ ਸੁਚੱਜੀ ਚੋਣ ਇੰਝ ਦੇਖਣ ਨੂੰ ਮਿਲਦੀ ਹੈ, ਜਿਵੇਂ ਰਾਜਸਥਾਨੀ ਘੱਗਰੇ ਵਿਚ ਸ਼ੀਸ਼ੇ ਜੜ੍ਹੇ ਹੋਣਸਰਲਤਾ, ਸੰਜਮ ਅਤੇ ਮੁਹਾਵਰੇਦਾਰ ਬੋਲੀ ਦੀ ਠੇਠਤਾ ਉਨ੍ਹਾਂ ਦੀਆਂ ਰਚਨਾਵਾਂ ਦੇ ਪ੍ਰਮੁੱਖ ਗਹਿਣੇ ਹਨਤੋਲ-ਤੁਕਾਂਤ ਦੀ ਸ਼ੁੱਧਤਾ, ਵਿਚਾਰਵਾਨੀ ਤੁਕਾਂ ਅਤੇ ਬਿੰਬਾਂ ਦੀ ਅਮੀਰੀ ਚੰਨ ਸਾਹਿਬ ਦੀ ਲੇਖਣੀ ਦੀ ਵਿਸ਼ੇਸ਼ ਉਪਲਬਧੀ ਹੈਉਹ ਛੰਦ-ਪ੍ਰਬੰਧ ਦੇ ਰੂਪ-ਵਿਧਾਨ ਅਤੇ ਪਰੰਪਰਾਈ ਤਕਨੀਕ ਦੇ ਨਿਯਮਾਂ ਤੋਂ ਭਲੀ-ਭਾਂਤ ਜਾਣੂੰ ਹਨ

..........

ਇੰਦਰਜੀਤ ਹਸਨਪੁਰੀ ਅਨੁਸਾਰ, “ਗੀਤਾਂ ਰਾਹੀ ਚੰਨ ਜੰਡਿਆਲਵੀ ਆਪਣੇ ਜਜ਼ਬਾਤ ਪੇਸ਼ ਕਰਨ ਵਿਚ ਸਫ਼ਲ ਹੋਇਆ ਹੈ

...............

ਮਿਊਜ਼ਿਕ ਡਾਇਰੈਕਟਰ ਚਰਨਜੀਤ ਆਹੂਜਾ ਜੀ ਦਾ ਕਥਨ ਹੈ, “ਪੰਜਾਬੀ ਦੇ ਸੈਂਕੜੇ ਗੀਤ ਮੇਰੇ ਹੱਥਾਂ ਵਿਚੋਂ ਵਿਚਰਦੇ, ਨਿੱਖਰਦੇ ਹਨ, ਇਨ੍ਹਾਂ ਵਿਚੋਂ ਚੰਨ ਜੀ ਦਾ ਆਪਣਾ ਹੀ ਨਵੇਕਲਾ ਸਥਾਨ ਹੈ, ਜੋ ਮੈਨੂੰ ਇਕ ਵੱਖਰਾ ਹੀ ਸਰੂਰ ਦਿੰਦਾ ਹੈ

-----

ਅਰਸੂਤ ਆਪਣੀ ਪੁਸਤਕ ਫੋਲਟਿਚਿਸ ਵਿਚ ਬੜੀ ਖ਼ੂਬਸੂਰਤ ਗੱਲ ਕਹਿੰਦਾ ਹੈ ਜਿਸਦਾ ਅਨੁਵਾਦ ਇਸ ਪ੍ਰਕਾਰ ਹੋਵੇਗਾ, “ਮਨੁੱਖ ਇਕ ਰਾਜਨੀਤਕ ਪ੍ਰਾਣੀ ਹੈ ਤੇ ਹਰ ਕਾਰਜ ਨੂੰ ਰਾਜਨੀਤੀ ਨਾਲ ਜੋੜਨਾ ਇਸ ਦੀ ਆਦਤ ਹੈਇਸ ਪ੍ਰਕਾਰ ਸਾਹਿਤ, ਵਿਸ਼ੇਸ਼ ਕਰ ਪੰਜਾਬੀ ਸਾਹਿਤ ਵਿਚ ਵੀ ਅਕਸਰ ਸਿਆਸਤ ਦੀ ਘੁਸਪੈਠ ਦੇਖਣ ਨੂੰ ਮਿਲਦੀ ਹੈਲੇਕਿਨ ਚੰਨ ਸਾਹਿਬ ਹਮੇਸ਼ਾ ਸਾਹਿਤਕਾਰੀ ਸਿਆਸਤਾਂ ਤੋਂ ਕੋਹਾਂ ਦੂਰ ਨਿਰਲੇਪ ਤੇ ਨਿਰਛਲ ਰਹੇ ਹਨਸ਼ਰਾਫਤ ਜਾਣੀ ਉਨ੍ਹਾਂ ਦੀ ਤਬੀਅਤ ਵਿਚ ਕੁੱਟ-ਕੁੱਟ ਭਰੀ ਹੋਈ ਹੈਮੁਲਤਾਨ ਦੀ ਜੰਮਪਲ, ਪਾਕਿਸਤਾਨੀ ਗੁਲੂਕਾਰਾ ਆਸੀਆ ਸੁੰਮਨ ਚੰਨ ਸਾਹਿਬ ਨਾਲ ਹੋਈ ਮਿਲਣੀ ਦੀ ਸ਼ਾਬਦਿਕ ਤਸਵੀਰਕਸ਼ੀ ਕੁਝ ਇੰਝ ਪ੍ਰਸਤੁਤ ਕਰਦੀ ਹੈ, “ਚੰਨ ਜੰਡਿਆਲਵੀ ਸਾਹਿਬ ਕੋ ਜਬ ਮੈਨੇ ਦੇਖਾ ਤੋ ਐਸਾ ਲਗਾ ਏਕ ਸਾਇਆਕਾਰ ਦਰੱਖਤ ਹੈ ਔਰ ਉਸ ਕੀ ਛਾਉਂ ਮੇਂ ਠੰਡਕ ਹੈ- ਉਨ੍ਹਕੀ ਸ਼ਾਇਰੀ ਸੁਣੀ ਤੋ ਸ਼ਾਇਰੀ ਮੇਂ ਸਭ ਰੰਗ ਥੇਉਨਕੀ ਸ਼ਾਇਰੀ ਮੇਂ ਪੱਕਾ ਰੰਗ ਹੈ ਜੋ ਕਭੀ ਉਤਰਤਾ ਨਹੀਂਉਨ੍ਹਕੀ ਸ਼ਾਇਰੀ ਨੇ ਰਿਸ਼ਤੋਂ ਕੇ ਤਕੱਦਸ ਕੋ ਅਹਿਮੀਅਤ ਦੀ ਹੈਉਨ੍ਹਕੀ ਸ਼ਾਇਰੀ ਅਲਫ਼ਾਜ਼ ਕੀ ਸੂਰਤ ਮੇਂ ਦਿਲ ਪਰ ਅਸਰ ਕਰਤੀ ਹੈ, ਫਿਰ ਜਬ ਸੁਰੋਂ ਮੇ ਢਲਤੀ ਹੈ ਤੋਂ ਫਿਰ ਸੋਨੇ ਪੇ ਸੁਹਾਗਾਯਾ ਅੱਲਾ-ਵੋ ਹਮੇਸ਼ਾਂ ਚੌਧਵੀਂ ਕੇ ਚਾਂਦ ਕੀ ਤਰਹ ਚਮਕਤੇ ਰਹੇਂ

ਚੀਨੀ ਜ਼ੁਬਾਨ ਦੀ ਇਕ ਕਹਾਵਤ ਹੈ ਕਿ ਹਰ ਕਾਮਯਾਬ ਮਰਦ ਦੇ ਪਿੱਛੇ ਕਿਸੇ ਨਾ ਕਿਸੇ ਔਰਤ ਦਾ ਹੱਥ ਹੁੰਦਾ ਹੈ ਤੇ ਹਰ ਸਫਲ ਔਰਤ ਪਿੱਛੇ ਅਨੇਕਾਂ ਪੁਰਸ਼ਾਂ ਦਾ! ਅਜੋਕੇ ਆਧੁਨਿਕ ਦੌਰ ਵਿਚ ਇਸ ਕਹਾਵਤ ਨੂੰ ਦਰੁਸਤ ਸਿੱਧ ਕਰਦੇ ਅਨੇਕਾਂ ਪ੍ਰਮਾਣ ਅਤੇ ਉਦਾਹਰਣਾਂ ਪ੍ਰਾਪਤ ਹੋ ਜਾਂਦੀਆਂ ਹਨਤਰਲੋਚਨ ਸਿੰਘ ਚੰਨ ਜੰਡਿਆਲਵੀ ਅੱਜ-ਕੱਲ੍ਹ ਕਿਸੇ ਜਾਣ-ਪਹਿਚਾਣ ਦੇ ਮੁਥਾਜ ਨਹੀਂ ਹਨਥਾਮਸ ਐਡੀਸਨ ਨੇ 1931 ਵਿਚ ਇਕ ਅਖ਼ਬਾਰ ਨੂੰ ਇੰਟਰਵਿਊ ਦਿੰਦਿਆਂ ਆਖਿਆ ਸੀ, “ਪ੍ਰਤਿਭਾ ਇਕ ਪ੍ਰਤੀਸ਼ਤ ਪ੍ਰੇਰਨਾ ਹੁੰਦੀ ਹੈ ਅਤੇ ਨੜਿੰਨਵੇਂ ਪ੍ਰਤੀਸ਼ਤ ਮਿਹਨਤ ਹੁੰਦੀ ਹੈ

-----

ਨਿਰਸੰਦੇਹ ਚੰਨ ਜੰਡਿਆਲਵੀ ਜੀ ਦੇ ਇਸ ਮੁਕਾਮ ਤੱਕ ਪਹੁੰਚਣ ਵਿਚ ਉਹਨਾਂ ਦੀ ਕਲਾ ਅਤੇ ਮਿਹਨਤ ਦਾ ਹੱਥ ਹੈ ਪਰ ਇਸ ਸਭ ਨਾਲੋਂ ਜ਼ਿਆਦਾ ਉਹਨਾਂ ਨੂੰ ਇਸ ਮੰਜ਼ਿਲ ਤੱਕ ਪਹੁੰਚਾਣ ਵਿਚ ਉਹਨਾਂ ਦੀ ਧਰਮ-ਪਤਨੀ ਸ਼੍ਰੀਮਤੀ ਹਰਜੀਤ ਕੌਰ ਜੀ ਦਾ ਵੀ ਬਹੁਤ ਵੱਡਾ ਯੋਗਦਾਨ ਅਤੇ ਪ੍ਰਭਾਵ ਰਿਹਾ ਹੈਜਿਸਨੂੰ ਉਹ ਖ਼ੁਦ ਵੀ ਕਬੂਲਦੇ ਹਨ, “ਵਿਦੇਸ਼ ਵਿੱਚ ਵਤਨੋਂ ਦੂਰ ਇਹੀ ਮੇਰੀ ਅਸਲੀ ਸਰੋਤਾ ਹੈ ਜੋ ਪ੍ਰਸੰਸਾ ਵੀ ਕਰਦੀ ਹੈ ਤੇ ਮੇਰੀ ਰਚਨਾ ਸਬੰਧੀ ਸਲਾਹ ਵੀ ਦਿੰਦੀ ਹੈ

-----

ਅਚਾਰੀਆ ਰਜਨੀਸ਼ ਓਸ਼ੋ ਨੇ ਪੂਨੇ ਆਪਣੇ ਆਸ਼ਰਮ ਪ੍ਰਵਚਨ ਕਰਦਿਆਂ ਇਕ ਵਾਰ ਕਿਹਾ ਸੀ ਕਿ, “ਕਿਸੇ ਦੇ ਸੁਪਨਿਆਂ ਨੂੰ ਆਪਣੇ ਖੰਭ ਪ੍ਰਦਾਨ ਕਰਨ ਦਾ ਮਤਲਬ ਆਪਣੇ ਸੁਪਨਿਆਂ ਨੂੰ ਅਕਾਸ਼ ਵਿਚ ਉਡਾਰੀ ਭਰਦੇ ਤੱਕਣਾ ਹੈਚੰਨ ਸਾਹਿਬ ਦੀ ਕਾਵਿਕ ਉਡਾਣ ਨੂੰ ਮਿਲੇ ਉਹਨਾਂ ਦੀ ਧਰਮ-ਪਤਨੀ ਦੇ ਖੰਭਾਂ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ

-----

ਇਹ ਸ਼ਾਇਦ ਦੁਨੀਆ ਦਾ ਹੀ ਦਸਤੂਰ ਹੈ ਕਿ ਅਜੂਬੇ ਤਾਜ ਮਹਿਲ ਨੂੰ ਦੇਖਦਿਆਂ ਸ਼ਾਹਜਹਾਂ ਲਈ ਤਾਂ ਮੂੰਹੋਂ ਵਾ-ਅ-ਵਾਨਿਕਲ ਜਾਂਦੀ ਹੈ, ਪਰ ਉਸਨੂੰ ਤਾਮੀਰ ਕਰਨ ਵਾਲੇ ਕਾਰੀਗਰਾਂ ਅਤੇ ਮਜਦੂਰਾਂ ਲਈ ਪ੍ਰਸੰਸਾ ਦਾ ਇਕ ਸ਼ਬਦ ਨਹੀਂ ਨਿਕਲਦਾਇਹ ਬੜੀ ਖ਼ੁਸ਼ੀ ਦੀ ਗੱਲ ਹੈ ਕਿ ਸੰਸਥਾ ਪੰਜਾਬੀ ਸੱਥ ਲਾਂਬੜਾ ਨੇ, ਇਕ ਇਤਿਹਾਸਕਾਰੀ ਕਦਮ ਚੁੱਕ ਕੇ ਚੰਨ ਸਾਹਿਬ ਦੀ ਸਾਹਿਤਕ ਸੇਵਾ ਬਦਲੇ ਉਨ੍ਹਾਂ ਦੀ ਧਰਮ-ਪਤਨੀ ਨੂੰ ਸਨਮਾਨ ਬਖ਼ਸ਼ਿਆ ਹੈ

-----

ਰਚਨਾਤਮਿਕ ਕ੍ਰਿਤਾਂ ਸਿਰਜਣ ਲਈ ਕਲਮ ਦਾ ਨਿਰੰਤਰ ਚਲਦੇ ਰਹਿਣਾ ਹੀ ਜ਼ਰੂਰੀ ਨਹੀਂ ਹੁੰਦਾਉਸ ਲਈ ਅਧਿਐਨ ਵੀ ਅਵੱਸ਼ਕ ਹੈਅਧਿਐਨ ਅਤੇ ਸਿਰਜਣਾ ਕਾਰਜ ਇਹ ਦੋਨੋਂ ਚੀਜ਼ਾਂ ਤਪੱਸਿਆ ਵਾਂਗ ਇਕਾਂਤ ਦੀ ਮੰਗ ਕਰਦੀਆਂ ਹਨਇਹ ਇਕਾਂਤ ਚੰਨ ਸਾਹਿਬ ਨੂੰ ਉਹਨਾਂ ਦੀ ਧਰਮ-ਪਤਨੀ ਨੇ ਮੁਹੱਈਆ ਕਰਵਾਇਆਸ਼੍ਰੀਮਤੀ ਹਰਜੀਤ ਕੌਰ ਜੀ ਜੇਕਰ ਘਰੇਲੂ ਜ਼ਿੰਮੇਵਾਰੀਆਂ ਨੂੰ ਪੂਰਣਰੂਪ ਵਿਚ ਆਪਣੀ ਗਰਿਫਤ ਵਿਚ ਨਾ ਲੈਂਦੇ ਤਾਂ ਚੰਨ ਜੀ ਨੇ ਕਿੱਥੇ ਕੰਵਲ, ਸ਼ਾਦ ਜਾਂ ਸ਼ਿਵ ਨੂੰ ਪੜ੍ਹ ਸਕਣਾ ਸੀ? ਪੰਜਾਬੀ ਕਾਵਿ ਜਗਤ ਅਤੇ ਨਗਮਾਨਿਗਾਰੀ ਦੇ ਅੰਬਰ ਤੇ ਕਿਵੇਂ ਚੰਨ ਵਾਂਗ ਚਮਕਣਾ ਸੀ? ਨੱਚਾਂ ਮੈਂ ਲੁਧਿਆਣੇ ਤੇ ਮੇਰੀ ਧਮਕ ਜਲੰਧਰ ਪੈਂਦੀ, ਮਧਾਣੀਆਂ ਹਾਏ ਓ ਮੇਰੇ ਡਾਢਿਆ ਰੱਬਾ ਕਿਨ੍ਹਾਂ ਜੰਮੀਆਂ ਕਿਨ੍ਹਾਂ ਨੇ ਲੈ ਜਾਣੀਆਂ, ਮੂੰਹ ਵਿਚ ਭਾਬੀ ਦੇ ਨਣਦ ਬੁਰਕੀਆਂ ਪਾਵੇਵਰਗੇ ਸਦਾ-ਬਹਾਰ ਗੀਤਾਂ ਦਾ ਰਚੇਤਾ ਅੱਜ ਸਮੇਂ ਦੀ ਧੂੜ ਵਿਚ ਸ਼ਾਇਦ ਕਿਧਰੇ ਗੁਆਚ ਗਿਆ ਹੁੰਦਾਇਸ ਤੱਥ ਦੀ ਪੁਸ਼ਟੀ ਚੰਨ ਸਾਹਿਬ ਆਪ ਵੀ ਆਪਣੇ ਲਫ਼ਜ਼ਾਂ ਵਿਚ ਬਿਆਨ ਕਰਦੇ ਹੋਏ ਕਹਿੰਦੇ ਹਨ, “ਸ਼ਾਦੀ ਤੋਂ ਬਾਅਦ ਲਿਖਾਈ ਨਿਰੰਤਰ ਜਾਰੀ ਰਹੀ, ਜੇ ਕਿਤੇ ਹਰਜੀਤ ਨਾ ਹੁੰਦੀ, ਕੋਈ ਹੋਰ ਹੁੰਦੀ ਤਾਂ ਸ਼ਾਇਦ ਇਹ ਕਵੀਪੁਣਾ ਕਿੰਨੇ ਚਿਰ ਦਾ ਮੁੱਕ ਗਿਆ ਹੁੰਦਾਲਾਵਾਂ ਵੇਲੇ ਵੀ ਇਹ ਮੇਰੇ ਮਗਰ ਸੀ ਤੇ ਹੁਣ ਵੀ ਮੇਰੇ ਮਗਰ ਹੈ

ਚੰਨ ਸਾਹਿਬ ਦੀ ਕਾਵਿ ਸਿਰਜਣਾ ਉਪਰ ਪੰਜਾਬੀ ਗੀਤਕਾਰੀ ਦੇ ਬਾਬਾ-ਬੋਹੜ ਬਾਬੂ ਸਿੰਘ ਮਾਨ ਮਰਾੜਾਂਵਾਲੇ ਕੁਝ ਇਸ ਪ੍ਰਕਾਰ ਟਿੱਪਣੀ ਕਰਦੇ ਹਨ, “ਚੰਨ ਦੇ ਧੀਰਜ ਅਤੇ ਸੱਮ੍ਹਲ ਨਾਲ ਲਿਖੇ ਗਏ ਕੁਝ ਗੀਤ ਪੰਜਾਬੀ ਦੇ ਸਫਲ ਗੀਤ ਅਖਵਾ ਸਕਦੇ ਹਨਮੌਲਿਕ ਰਚਨਾ ਹੁੰਦਿਆਂ ਹੋਇਆਂ ਜੇ ਕੋਈ ਗੀਤ ਕਿਸੇ ਲੋਕਗੀਤ ਦਾ ਸੁਆਦਲਾ ਰੂਪ ਜਾਪੇ, ਤਾਂ ਉਸ ਦਾ ਇਹ ਕੁਦਰਤੀ ਹੋਣ ਦਾ ਭੁਲੇਖਾ ਹੀ ਉਸ ਦੀ ਉੱਤਮ ਹੋਣ ਦੀ ਨਿਸ਼ਾਨੀ ਹੈ

ਸ਼੍ਰੀਮਤੀ ਹਰਜੀਤ ਕੌਰ ਜੀ ਦਾ ਜਨਮ 3 ਅਗਸਤ 1947 ਨੂੰ ਜੰਡਿਆਲਾ ਨਜ਼ਦੀਕ ਪੈਂਦੇ ਪਿੰਡ ਸਮਰਾਵਾਂ ਵਿਖੇ ਹੋਇਆ ਸੀਕੇਵਲ ਦੋ ਸਾਲ ਦੀ ਆਯੂ ਵਿਚ 3-2-1949 ਨੂੰ ਉਹ ਭਾਰਤ ਛੱਡ ਅਫਰੀਕਾ ਚਲੇ ਗਏਸਿੰਘ ਸਭਾ ਖਾਲਸਾ ਸਕੂਲ, ਨੈਰੋਬੀ ਤੋਂ ਉਨਾਂ ਨੇ ਅੱਠ ਜਮਾਤਾਂ ਤੱਕ ਦੀ ਵਿੱਦਿਆ ਪ੍ਰਾਪਤ ਕੀਤੀ13 ਸਾਲ ਬਾਅਦ 1962 ਨੂੰ ਉਹ ਅਫਰੀਕਾ ਤੋਂ ਭਾਰਤ ਵਾਪਿਸ ਆਏ ਤੇ 1967 ਦੇ ਨਵੰਬਰ ਮਹੀਨੇ ਵਿਚ ਉਹਨਾਂ ਦਾ ਵਿਆਹ ਤਰਲੋਚਨ ਸਿੰਘ ਚੰਨ ਜੰਡਿਆਲਵੀ ਜੀ ਨਾਲ ਹੋ ਗਿਆਵਿਆਹ ਤੋਂ ਇਕ ਸਾਲ ਤੇ ਤਿੰਨ ਮਹੀਨੇ ਉਪਰੰਤ ਉਹ ਫਰਵਰੀ 1968 ਨੂੰ ਇੰਗਲੈਂਡ ਆ ਗਏ

-----

ਇੰਗਲੈਂਡ ਆ ਕੇ ਸ਼੍ਰੀਮਤੀ ਹਰਜੀਤ ਕੌਰ ਜੀ ਨੇ ਇਕ ਘਰੇਲੂ ਸੁਆਣੀ ਦੀ ਭੂਮਿਕਾ ਨੂੰ ਪੂਰੇ ਸਿਰੜ ਅਤੇ ਦ੍ਰਿੜਤਾ ਦੇ ਨਾਲ ਨਿਭਾਇਆਜ਼ਿੰਦਗੀ ਦੇ ਹਰ ਕਦਮ ਅਤੇ ਦੌਰ ਵਿਚ ਚੰਨ ਜੀ ਦੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾਉਨ੍ਹਾਂ ਨੇ ਆਪਣੇ ਰੁਝੇਵਿਆਂ ਨੂੰ ਬੱਚਿਆਂ ਦੇ ਵਿਦਿਅਕ ਅਦਾਰਿਆਂ ਤੋਂ ਲਿਆਉਣ-ਛੱਡਣ ਜਾਂ ਚੁੱਲੇ-ਚੌਂਕੇ ਤੱਕ ਹੀ ਮਹਿਦੂਦ ਨਹੀਂ ਰੱਖਿਆ, ਸਗੋਂ ਘਰ ਵਿਚ 12-12 ਘੰਟੇ ਸਿਲਾਈ ਮਸ਼ੀਨ ਚਲਾ ਕੇ ਹੱਢ-ਭੰਨਵੀਂ ਮਿਹਨਤ ਕੀਤੀ ਅਤੇ ਘਰ ਦੀ ਆਰਥਿਕ ਅਵਸਥਾ ਨੂੰ ਬਿਹਤਰ ਬਣਾਉਣ ਵਿਚ ਆਪਣਾ ਭਰਪੂਰ ਅਤੇ ਸ਼ਲਾਘਾਯੋਗ ਯੋਗਦਾਨ ਪਾਇਆ

-----

ਬੱਚਿਆਂ (ਦੋ ਬੇਟੇ ਅਤੇ ਇਕ ਬੇਟੀ) ਦੇ ਥੋੜ੍ਹਾ ਉਡਾਰ ਹੁੰਦਿਆਂ ਹੀ ਸ਼੍ਰੀਮਤੀ ਹਰਜੀਤ ਕੌਰ ਜੀ ਨੇ ਈਸਟਐਂਡ ਨਾਮੀ ਫੈਕਟਰੀ ਵਿਚ ਆਪਣੇ ਲਈ ਰੁਜ਼ਗਾਰ ਤਲਾਸ਼ ਲਿਆਜਿਥੇ ਅੱਠ-ਦਸ ਘੰਟੇਂ ਕਰੜੀ ਮੁਸ਼ੱਕਤ ਕਰਨ ਦੇ ਬਾਵਜੂਦ ਵੀ ਉਹਨਾਂ ਨੇ ਆਪਣੇ ਘਰੇਲੂ ਫ਼ਰਜ਼ਾਂ ਤੋਂ ਮੁੱਖ ਨਹੀਂ ਮੋੜਿਆ ਅਤੇ ਹਰ ਜ਼ਿੰਮੇਵਾਰੀ ਪੂਰੀ ਕਾਰਜ-ਕੁਸ਼ਲਤਾ ਦੇ ਨਾਲ ਨਿਭਾਈਇਸ ਪ੍ਰਕਾਰ ਸ਼੍ਰੀਮਤੀ ਹਰਜੀਤ ਕੌਰ ਜੀ ਨੇ ਚੰਨ ਜੀ ਨੂੰ ਘਰੇਲੂ ਕੰਮਾਂ ਤੋਂ ਫਾਰਿਗ ਰੱਖਿਆ ਤਾਂ ਜੋ ਉਹ ਆਪਣਾ ਵਡਮੁੱਲਾ ਸਮਾਂ ਪੰਜਾਬੀ ਸਾਹਿਤ ਨੂੰ ਸਮਰਪਿਤ ਕਰ ਸਕਣ

-----

ਇਹਨਾਂ ਪੱਛਮੀ ਦੇਸ਼ਾਂ (ਜਿਨ੍ਹਾਂ ਦੇ ਅਸੀਂ ਵਸਨੀਕ ਹਾਂ) ਵਿਚ ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਅਤੇ ਸਕੇ ਸਬੰਧੀਆਂ ਨਾਲ ਮਿਲਣੀ ਦਾ ਮੌਕਾ ਸਪਤਾਅੰਤ ਤੇ ਹੀ ਮਿਲਦਾ ਹੈਸਪਤਾਹਅੰਤ ਤੇ ਮਹਿਮਾਨਾਂ ਦੀ ਆਮਦ ਦੀ ਤਵੱਕੋ ਨਾ ਰੱਖਣਾ ਬਿੱਲੀ ਨੂੰ ਦੇਖ ਕੇ ਕਬੂਤਰ ਦੇ ਅੱਖਾਂ ਮੀਚਣਵਾਲੇ ਜੁਮਲੇ ਵਰਗੀ ਗੱਲ ਜਾਪਦੀ ਹੈਕਲਾਕਾਰਾਂ, ਲੇਖਕਾਂ ਦੇ ਘਰ ਪ੍ਰਾਹੁਣਿਆਂ ਦੀ ਆਵਾਜਾਈ ਵੈਸੇ ਵੀ ਕੁਝ ਜ਼ਿਆਦਾ ਹੀ ਹੁੰਦੀ ਹੈਮੰਨੂ ਸਿਮ੍ਰਿਤੀ ਵਿਚ ਦਰਜ ਹੈ, “ਗ੍ਰਹਿਸਥੀ ਦੇ ਘਰ ਵਿਚ ਸਿਰਫ਼ ਇਕ ਰਾਤ ਕੱਟਣ ਵਾਲੇ ਨੂੰ ਅਤਿਥੀ ਕਿਹਾ ਜਾਂਦਾ ਹੈ ਕਿਉਂਕਿ ਉਸ ਦੇ ਆਉਣ, ਜਾਣ ਦੀ ਅਤੇ ਠਹਿਰਨ ਦੀ ਤਿਥੀ ਦਾ ਪਤਾ ਨਹੀਂ ਹੁੰਦਾਇਸ ਲਈ ਅਨਿਸਚਿਤਕਾਲ ਲਈ ਆਉਣ ਵਾਲੇ ਮਹਿਮਾਨ ਨੂੰ ਅਤਿਥੀ ਆਖਦੇ ਹਨ

-----

ਚੰਨ ਜੀ ਦੇ ਗ੍ਰਹਿ ਵਿਖੇ ਵੀ ਮਹਿਮਾਨਾਂ ਦਾ ਤਾਂਤਾ ਲੱਗਿਆ ਰਹਿੰਦਾ ਸੀਮਹਿਮਾਨਾਂ ਦੀ ਆਓ-ਭਗਤ ਕਰਨ ਵਿਚ ਸ਼੍ਰੀਮਤੀ ਹਰਜੀਤ ਕੌਰ ਜੀ ਨੇ ਅੱਜ ਤੱਕ ਕਦੇ ਮੱਥੇ ਵੱਟ ਨਹੀਂ ਪਾਇਆ ਤੇ ਸੰਸਕ੍ਰਿਤ ਦੇ ਸਲੋਕ ਆਤਿਥੀ ਦੇਵੋ ਭਵੋਦੀ ਪ੍ਰੋੜ੍ਹਤਾ ਕੀਤੀ ਹੈ

................

ਚੰਨ ਸਾਹਿਬ ਦੇ ਘਰ ਇਕ ਹਫ਼ਤਾ ਠਹਿਰਨ ਦੇ ਬਾਅਦ ਮੂਣਕ ਦੀ ਦੋਸਤ ਕਵਿਤਰੀ ਰਵਿੰਦਰ ਕਿਰਨ ਮੈਨੂੰ ਮਿਲੀ ਤਾਂ ਚੰਨ ਸਾਹਿਬ ਬਾਰੇ ਉਸ ਦਾ ਪ੍ਰਸੰਸਾਮਈ ਪ੍ਰਤੀਕ੍ਰਮ ਇਹ ਸੀ, “ਸਿਰੇ ਦਾ ਲੇਖਕ ਹੀ ਨਹੀਂ, ਸਗੋਂ ਬੇਹੱਦ ਮਿਲਾਪੜਾ ਤੇ ਮਹਿਮਾਨ ਨਿਵਾਜ਼ ਹੈ ਚੰਨ ਜੰਡਿਆਲਵੀ

-----

8 ਸਾਲ ਬਾਅਦ ਜਦ ਵੁਲਵਰਹੈਪਟਨ ਫੈਕਟਰੀ ਬੰਦ ਹੋਈ ਤਾਂ ਸ਼੍ਰੀਮਤੀ ਹਰਜੀਤ ਕੌਰ ਜੀ ਨੇ ਬ੍ਰਮਿੰਘਮ ਵਿਚ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ8-9 ਘੰਟੇ ਦੀ ਨੌਕਰੀ, ਘਰ ਦਾ ਕੰਮ-ਕਾਜ਼, ਬੱਚਿਆਂ ਦਾ ਪਾਲਣ-ਪੋਸ਼ਣ, ਬੱਸਾਂ, ਟਰੇਨਾਂ ਦਾ ਸਫ਼ਰਗੱਲ ਕੀ, ਜ਼ਿੰਦਗੀ ਦੀ ਭੱਜ-ਦੌੜ ਅਤੇ ਕਸ਼ਮਕਸ਼ ਨੂੰ ਸ਼੍ਰੀਮਤੀ ਹਰਜੀਤ ਕੌਰ ਜੀ ਨੇ ਖਿੜੇ ਮੱਥੇ ਝੱਲਿਆ ਜਿਸ ਸਦਕਾ ਉਨਾਂ ਦੀ ਦੇਹ ਨੂੰ ਦਮਾ, ਉੱਚਤਮ ਰਕਤ-ਪ੍ਰਵਾਹ, ਸ਼ੱਕਰਰੋਗ ਆਦਿਕ ਬਿਮਾਰੀਆਂ ਨਾਲ ਵੀ ਦੋ ਹੱਥ ਕਰਨੇ ਪਏਸ਼ਰੀਰਕ ਅਵਸਥਾ ਠੀਕ ਨਾ ਹੋਣ ਸਦਕਾ ਉਨ੍ਹਾਂ ਨੂੰ ਆਖਰਕਾਰ ਇਕ ਦਿਨ ਮਜ਼ਬੂਰਨ ਦੁਰਾਡੇ ਦੀ ਨੌਕਰੀ ਵੀ ਛੱਡਣੀ ਪਈ

-----

ਖ਼ਲੀਲ ਜਿਬਰਾਨ, ਪੈਗੰਬਰ ਨਾਮੀ ਪੁਸਤਕ ਵਿਚ ਲਿਖਦਾ ਹੈ, “ਵਿਹਲੇ ਰਹਿਣਾ ਤਾਂ ਰੁੱਤਾਂ ਨਾਲ ਅਜਨਬੀ ਬਣਨਾ ਹੈ, ਜੀਵਨ ਦੀ ਕਤਾਰ ਵਿੱਚੋਂ ਬਾਹਰ ਨਿਕਲਣ ਸਮਾਨ ਹੈਜਿਵੇਂ ਝਰਨੇ ਦੇ ਪਾਣੀਆਂ ਵਿਚ ਸਦਾ ਵਗਦੇ ਰਹਿਣ ਖਸਲਤ ਹੁੰਦੀ ਹੈ, ਉਵੇਂ ਹੀ ਮਿਹਨਤੀ ਅਤੇ ਕਾਮੇ ਮਨੁੱਖ ਅੰਦਰ ਵੀ ਇਹ ਗੁਣ ਹੁੰਦਾ ਹੈ ਕਿ ਉਹ ਵਿਹਲਾ ਨਹੀਂ ਬੈਠ ਸਕਦਾਇੰਝ ਹੀ ਸ਼੍ਰੀਮਤੀ ਹਰਜੀਤ ਕੌਰ ਜੀ ਨੂੰ ਵੀ ਸਦੈਵ ਕੰਮ ਕਰਦੇ ਰਹਿਣ ਦੀ ਚੇਟਕ ਲੱਗੀ ਹੋਈ ਸੀਇਤਫ਼ਾਕ਼ਨ ਉਨਾਂ ਨੂੰ ਇਕ ਦਿਨ ਪਤਾ ਲੱਗਾ ਕਿ ਉਹਨਾਂ ਦੇ ਘਰ ਦੇ ਨਜ਼ਦੀਕ ਹੀ ਇਕ ਕੱਪੜਾ ਉਤਪਾਦਕ ਫੈਕਟਰੀ (ਗਰਾਸਹੌਪਰ) ਖੁੱਲ੍ਹੀ ਹੈ ਤਾਂ ਉਨ੍ਹਾਂ ਨੇ ਝਟਪਟ ਜਾ ਉਥੇ ਦਰਖ਼ਾਸਤ ਦਿੱਤੀਇਥੇ ਇਨ੍ਹਾਂ ਨੇ ਲਗਾਤਾਰ 14 ਵਰ੍ਹੇ ਪੂਰੀ ਤਨਦੇਹੀ, ਸਿਰੜ, ਲਗਨ, ਮਿਹਨਤ ਨਾਲ ਬਿਨਾ ਨਾਗਾ, ਬਿਮਾਰ-ਠਮਾਰ ਹੁੰਦਿਆਂ ਵੀ ਅਤਿਅਧਿਕਤਾ ਕਾਰਜਕਾਲ ਅੰਤ ਤੱਕ ਆਪਣੀਆਂ ਸੇਵਾਵਾਂ ਬਾਖ਼ੂਬੀ ਨਿਭਾਈਆਂ

-----

ਨੌਕਰੀ ਤੋਂ ਭਾਵੇਂ ਸ਼੍ਰੀਮਤੀ ਹਰਜੀਤ ਕੌਰ ਜੀ ਵਿਹਲੇ ਹੋ ਗਏਪਰ ਫਿਰ ਘਰ ਵਿਚ ਗ੍ਰਹਿਸਥੀ ਜੀਵਨ ਦੀਆਂ ਜ਼ਿੰਮੇਵਾਰੀਆਂ ਹੋਰ ਵੱਧ ਗਈਆਂਬੱਚਿਆਂ ਦੀ ਸ਼ਾਦੀ ਉਪਰੰਤ ਪੋਤੇ-ਪੋਤੀਆਂ ਅਤੇ ਬਿਮਾਰ ਸੱਸ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਨੇ ਆਪਣੇ ਹੱਥਾਂ ਵਿਚ ਲੈ ਲਈ ਤਾਂ ਜੋ ਚੰਨ ਜੀ ਦੀ ਕਲਮ ਨਿਰੰਤਰ ਵੇਗ ਵਿਚ ਚਲਦੀ ਰਹੇ ਤੇ ਨਿੱਤ ਨਵੇਂ ਦਿਸਹੱਦੇ ਛੂੰਹਦੀ ਰਹੇ

-----

ਹਿਯਾਤੀ ਦੇ ਅੱਜ 63ਵੇਂ ਵਰ੍ਹੇ ਵਿਚ ਵੀ ਸ਼੍ਰੀਮਤੀ ਹਰਜੀਤ ਕੌਰ ਜੀ ਚੰਨ ਜੀ ਨਾਲ ਕਦਮ ਨਾਲ ਕਦਮ ਮਿਲਾ ਕੇ ਪਿਆਰ-ਮਹੁੱਬਤ ਨਾਲ ਜੀਵਨ ਦਾ ਹਰ ਦੁੱਖ-ਸੁੱਖ ਮਾਣਦਿਆਂ ਵੁਲਵਰਹੈਂਪਟਨ ਦੇ ਘੁੱਗ ਵਸਦੇ ਇਕ ਛੋਟੇ ਜਿਹੇ ਖਿਤੇ ਵੈਂਡਸਫੀਲਡ ਵਿਚ ਖ਼ੁਸ਼ੀਆਂ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ

...........

ਚੰਨ ਸਾਹਿਬ ਦੇ ਮੁਸਤਕਬਿਲ ਬਾਰੇ ਸਾਜਨ ਰਾਏਕੋਟੀ ਦੁਆਰਾ ਮੰਗੀ ਦੁਆ ਨਾਲੋਂ ਬਿਹਤਰ ਹੋਰ ਕੋਈ ਦੁਆ ਨਹੀਂ ਹੋ ਸਕਦੀ, “ਚੰਨ ਜੰਡਿਆਲਵੀ ਦੀ ਕਲਮ ਨੂੰ ਰੱਬ ਨੇ ਚਾਰ-ਚੰਦ ਤਾਂ ਲਾਏ ਨੇ ਪਰ ਮੈਂ ਦੁਆ ਕਰਦਾ ਹਾਂ ਰੱਬ ਹੋਰ ਵੀ ਚਾਰ-ਚੰਦ (ਅੱਠ ਹੋ ਜਾਣ) ਲਾਵੇ

*****

ਸਮਾਪਤ


No comments: