ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Monday, August 16, 2010

ਮੇਜਰ ਮਾਂਗਟ - ਕੋਕੋਨਟ - ਕਹਾਣੀ – ਭਾਗ ਪਹਿਲਾ

ਕੋਕੋਨਟ

ਕਹਾਣੀ ਭਾਗ ਪਹਿਲਾ

ਮਹਾਰਾਜ ਦੀ ਸਵਾਰੀ ਘਰੋਂ ਜਾ ਚੁੱਕੀ ਸੀਹੁਣ ਬੇਸਮੈਂਟ ਵਿੱਚ ਲੰਗਰ ਛਕਾਇਆ ਜਾ ਰਿਹਾ ਸੀਗੈਸਟ ਰੂਮ ਵਿੱਚ ਅਜੇ ਵੀ ਧੂਫ਼ ਦੀ ਸੁਗੰਧ ਖਿੱਲਰੀ ਪਈ ਸੀਚੰਦੋਆ ਅਜੇ ਲਾਹਿਆ ਨਹੀਂ ਸੀ ਗਿਆਕਮਰੇ ਦੇ ਇੱਕ ਕੋਨੇ ਵਿੱਚ ਕੁੰਭ ਦੇ ਪਾਣੀ ਤੇ ਲਾਲ ਕਪੜੇ ਵਿੱਚ ਲਿਪਿਟਿਆ ਨਾਰੀਅਲ ਪਿਆ ਸੀਰਾਗੀ ਸਿੰਘ ਕੀਰਤਨ ਭੇਟਾ ਸਮੇਟ ਚੁੱਕੇ ਸਨਪਾਠੀ ਸਿੰਘ ਪਰਿਵਾਰ ਨੂੰ ਸਾਊਂਡ ਸਿਸਟਮ, ਚੰਦੋਆ, ਭਾਂਡੇ ਅਤੇ ਗੁਰਦਵਾਰੇ ਦਾ ਹੋਰ ਸਮਾਨ, ਗੱਡੀ ਵਿੱਚ ਰੱਖ ਗੁਰੂਘਰ ਪਹੁੰਚਾਣ ਦੀ ਹਿਦਾਇਤ ਦੇ ਰਿਹਾ ਸੀਉਸ ਨੇ ਇਹ ਵੀ ਕਿਹਾ ਸੀ ਕਿਕੁੰਭ ਦਾ ਪਵਿੱਤਰ ਜਲ਼ ਸੰਭਾਲ਼ ਲੈਣਾਂ ਤੇ ਨਾਰੀਅਲ ਤੋੜ ਕੇ ਇਸ ਦਾ ਪ੍ਰਸ਼ਾਦ ਵਰਤਾ ਦੇਣਾਤੇ ਬਲਦੇਵ ਸਿੰਘ ਨੇ ਸੱਤ ਬਚਨਕਿਹਾ ਸੀਚੰਗੇ ਕੰਮ ਚ ਦੇਰੀ ਕਾਹਦੀ ਕਹਿੰਦਿਆਂ ਬਲਦੇਵ ਨੇ ਨਾਰੀਅਲ ਤੋਂ ਕੱਪੜਾ ਉਤਾਰ ਉਸ ਨੂੰ ਕੋਲ਼ ਪਏ ਪਟੜੇ ਤੇ ਮਾਰਿਆ ਤੇ ਉਸਦਾ ਖੋਲ ਟੋਟੇ ਟੋਟੇ ਹੋ ਗਿਆਬਲਦੇਵ ਤੋਂ ਟੁੱਟਿਆ ਨਾਰੀਅਲ ਫੜ ਕੇ,ਪਾਠੀ ਸਿੰਘ ਨੇ ਗਿਰੀ ਕੱਢੀ ਅਤੇ ਤੋੜ ਕੇ ਸਭ ਨੂੰ ਪ੍ਰਸ਼ਾਦ ਵਜੋਂ ਵਰਤਾ ਦਿਤੀ

------

ਦਵਿੰਦਰ ਨਾਂ ਦੇ ਬੰਦੇ ਨੂੰ ਲੱਗਿਆ ਜਿਵੇਂ ਨਾਰੀਅਲ ਨਹੀਂ ਉਸ ਦਾ ਸਿਰ ਟੁੱਟਿਆ ਹੋਵੇਉਹ ਮਾਨਸਿਕ ਪੀੜ ਨਾਲ਼ ਭਰ ਗਿਆ ਤੇ ਬੋਲਿਆ, ‘ਹੂੰ ! ਕਨੇਡਾ ਆਉਣ ਨਾਲ਼ ਸਾਲ਼ੀ ਅਕਲ ਤਾਂ ਨੀਂ ਆ ਜਾਂਦੀਭਲਾਂ ਦੱਸ ਏਨ੍ਹਾਂ ਬਿਨਾ ਕਿਤੇ ਕਨੇਡਾ ਸੁੰਨਾ ਪਿਆ ਸੀਫਲੋਰ ਦੀ ਅਹੀ ਤਹੀ ਫੇਰਤੀਲੁਆਲੋ ਸਰੈਮਿਕ ਟਾਈਲਾਂ!ਅਖੇ ਬਾਂਦਰਾਂ ਨੂੰ ਨਮਾਰ ਦੀਆਂ ਟੋਪੀਆਂਇਹ ਤਾਂ ਬਲਦੇਵ ਭਾਅ ਜੀ ਹੀ ਚੁੱਪ ਨੇਮੇਰਾ ਘਰ ਹੋਵੇ ਤਾਂ ਬਾਹੋਂ ਫੜ ਕੇ ਬਾਹਰ ਕੱਢ ਦਿਆਂਦੇਖ ਚਾਨਣੀਆਂ ਬੰਨ੍ਹਣ ਨੂੰ ਨਵੀਆਂ ਕੰਧਾਂ ਚ ਕਿਵੇਂ ਕੋਕੇ ਠੋਕੇ ਨੇਤਿੰਨ ਦਿਨ ਹੋ ਗਏ ਜੋਤ ਚੋਂ ਧੂਆਂ ਨਿਕਲਦੇ ਨੂੰਜੇ ਖ਼ਿਆਲ ਨਾਲ਼ ਦੇਖੋਂ ਤਾਂ ਛੱਤ ਦਾ ਰੰਗ ਵੀ ਬਦਲਿਆ ਹੋਇਆ ਹੈਇਹੋ ਜਿਹਾ ਦਿਖਾਵਾ ਕਰਨਾ ਭਲਾਂ ਕਾਹਦਾ ਧਰਮ ਆ?ਨਾਲ਼ੇ ਗੁਰਦਵਾਰੇ ਕਾਹਦੇ ਲਈ ਬਣੇ ਨੇ?ਗੋਰੇ ਨੀ ਐਹੋ ਜਿਹੇ ਪੰਗੇ ਕਦੇ ਸੁਣਿਆ ਹੈ ਉਹਨਾ ਦੇ ਘਰੇ ਕੋਈ ਧਾਰਮਿਕ ਪਾਠ ਪੂਜਾਸਿਰਫ਼ ਚਰਚ ਜਾਂਦੇ ਨੇ ਉਹ ਵੀ ਸੱਚੇ ਮਨ ਨਾਲ਼ਪਰ ਸਾਡੇ ਦੇਸੀ ਜਿੱਧਰ ਦੇਖੋ ਡਰਾਮਾ ਕਰਨ ਚ ਹੀ ਜੁਟੇ ਰਹਿੰਦੇ ਨੇਏਹੋ ਤਾਂ ਫ਼ਰਕ ਐ.....’?ਉਸ ਨੇ ਮਨ ਹੀ ਮਨ ਸੋਚ ਕੇ ਮੋਯੇ ਛੰਡੇ ਅਤੇ ਸਿਰ ਮਾਰਿਆ

-----

ਫੇਰ ਜਦੋਂ ਦਵਿੰਦਰ ਮਲਕੀਤ ਨਾਲ਼ ਗੱਲਾਂ ਕਰ ਰਿਹਾ ਸੀ ਤਾਂ ਪਾਠੀ ਸਿੰਘ ਖੋਪੇ ਦਾ ਪ੍ਰਸ਼ਾਦ ਵਰਤਾ ਹਟਿਆ ਸੀਕਈ ਰਿਸ਼ਤੇਦਾਰ ਖ਼ਾਸ ਕਰਕੇ ਔਰਤਾਂ ਘੁੰਮ ਫਿਰ ਕੇ ਨਵਾਂ ਲਿਆ ਘਰ ਵੇਖ ਰਹੀਆਂ ਸਨਬਲਦੇ ਨੂੰਤੇ ਉਸ ਦੀ ਪਤਨੀ ਹਰਜੀਤ ਨੂੰ ਵਧਾਈਆਂ ਵੀ ਦੇ ਰਹੀਆਂ ਸਨਕਈਆਂ ਨੇ ਤਾਂ ਘਰ ਲਈ ਗਿਫਟ ਵੀ ਲਿਆਂਦੇ ਸਨਤੇ ਕਈਆਂ ਨੇ ਰਿਵਾਜ਼ ਅਨੁਸਾਰ ਕਾਰਡ ਵਿੱਚ ਹੀ ਪੈਸੇ ਪਾ ਕੇ ਦਿੱਤੇ ਸਨਚਾਰ ਬੈਡਰੂਮ ,ਹਰ ਕਮਰੇ ਨਾਲ਼ ਅਟੈਚਡ ਵਾਸ਼ਰੂਮ, ਘੁੰਮਵੀਆਂ ਪੌੜੀਆਂ ਤੇ ਉੱਪਰ ਬਣੀ ਸਕਾਈਲਾਈਟ ਹਰ ਕਿਸੇ ਨੂੰ ਪ੍ਰਸ਼ੰਸਾ ਕਰਨ ਲਈ ਮਜਬੂਰ ਕਰ ਰਹੀ ਸੀਸਾਰੇ ਘਰ ਵਿੱਚ ਹਾਰਡਵੁੱਡ ਫਲੋਰ ਅਤੇ ਸਿਰੇਮਕ ਟਾਈਲਾਂ ਲੱਗੀਆਂ ਸਨਗਰੀਨ ਪਾਰਕ ਕੰਪਨੀ ਦਾ ਨਵਾਂ ਬਣਿਆ ਘਰ ਲਿਸ਼ ਲਿਸ਼ ਕਰ ਰਿਹਾ ਸੀਕਨੇਡਾ ਵਿੱਚ ਬੰਦਾ ਘਰ ਲਈ ਹੀ ਤਾਂ ਜੀਂਦਾ ਹੈਜੇ ਅਜਿਹਾ ਘਰ ਬਣ ਜਾਵੇ ਤਾਂ ਬੰਦੇ ਦੇ ਧੰਨਭਾਗਕੋਈ ਹੋਰ ਕਹਿ ਰਿਹਾ ਸੀ ਕਈਆਂ ਦੇ ਮਨ ਅੰਦਰ ਅਤੇ ਜੀਭ ਤੇ ਜਲੂਣ ਹੋ ਰਹੀ ਸੀ ਪਰ ਉਤਲੇ ਮਨੋਂ ਉਹ ਪਾਰਟੀ ਵੀ ਮੰਗ ਰਹੇ ਸਨ ਤੇ ਆਖ ਰਹੇ ਸਨ, “ਦੇਖੀਂ ਕਿਤੇ ਬਲਦੇਵ ਸਿਆਂ ਕਿਤੇ ਲੰਗਰ ਖੁਆ ਕੇ ਹੀ ਨਾ ਸਾਰ ਦੀਂ , ਨਵੇਂ ਘਰ ਦੀ ਪਾਰਟੀ ਜ਼ਰੂਰ ਲੈਣੀ ਆ

-----

ਗੈਰਾਜ ਵਿੱਚੋਂ ਅਜੇ ਚਾਹ ਪਕੌੜੇ ਅਤੇ ਬਰਫੀ ਚੁੱਕੇ ਨਹੀਂ ਸੀ ਗਏਫ਼ਰਕ ਬੱਸ ਐਨਾ ਸੀ ਕਿ ਮਹਾਰਾਜ ਦੀ ਸਵਾਰੀ ਜਾਣ ਨਾਲ਼ ਕਈਆਂ ਦੇ ਰੁਮਾਲ ਸਿਰਾਂ ਤੋਂ ਉੱਤਰ ਕੇ ਜੇਬਾਂ ਵਿੱਚ ਆ ਗਏ ਸਨ ਅਤੇ ਔਰਤਾਂ ਦੀਆਂ ਚੁੰਨੀਆਂ ਵੀ ਸਿਰਾਂ ਤੋਂ ਸਰਕ ਕੇ ਗਲ਼ਾਂ ਵਿੱਚ ਪੈ ਗਈਆਂ ਸਨਫ਼ੇਰ ਸੜਕ ਦੇ ਦੁਪਾਸੇ ਜੁੜੀ ਕਾਰਾਂ ਦੀ ਭੀੜ ਛਿਦਣ ਲੱਗੀ ਸੀਪਰ ਏਥੇ ਡਰਾਈਵ-ਵੇ ਕੱਚਾ ਹੋਣ ਕਾਰਣ ਰਾਤ ਪਏ ਮੀਂਹ ਨਾਲ਼ ਚਿੱਕੜ ਜਿਹਸ ਹੋ ਗਿਆ ਸੀਕਈਆਂ ਨੂੰ ਪੈਂਟਾਂ, ਸਲਵਾਰਾਂ ਦੇ ਪਹੁੰਚੇ ਜਿਹੇ ਚੁੱਕ ਤੁਰਨਾ ਪੈ ਰਿਹਾ ਸੀਘਰ ਦਾ ਪਿਛਵਾੜਾ ਅਜੇ ਅਗਾੜਵਾੜਾ ਹੀ ਸੀ, ਨਾ ਹੀ ਘਾਹ ਲੱਗਿਆ ਸੀ ਤੇ ਨਾ ਹੀ ਫੈਂਬਲਦੇਵ ਰਿਕਾਰਡ ਕੀਤੀ ਟੇਪ ਵਾਂਗ ਇਹ ਦੱਸਣਾ ਨਹੀਂ ਸੀ ਭੁੱਲ ਰਿਹਾ ਕਿਨੌਂ ਫੁੱਟ ਸੀਲਿੰਗ ਹੈ ਗਰੀਨ ਪਾਰਕ ਵਾਲ਼ਿਆਂ ਦਾ ਬਣਾਇਆ ਘਰ ਹੈ ਕਿਤੇ ਇਸ ਘਰ ਨੂੰ ਲੋਕ ਐਵੇਂ ਨਾ ਸਮਝ ਲੈਣ

-----

ਓਧਰ ਦਵਿੰਦਰ ਵੀ ਆਦਤ ਅਨੁਸਾਰ ਆਪਣੀ ਟੁੱਲ ਲਾਉਣੀ ਨਹੀਂ ਸੀ ਭੁੱਲ ਰਿਹਾਤੇ ਬਲਦੇਵ ਨੂੰ ਪੁੱਛ ਰਿਹਾ ਸੀ,” ਏਥੇ ਵੀ ਦੇਸੀ ਕਾਫ਼ੀ ਹੋਣਗੇ? ਇਹ ਪਹਿਲਾਂ ਦੇਖ ਲੈਣਾ ਸੀ

............

ਦੇਸੀ ਹੁਣ ਹਰ ਜਗ੍ਹਾ ਈ ਨੇਨਵੇਂ ਘਰਾਂ ਨੂੰ ਦੇਸੀਉ ਟੁੱਟ ਕੇ ਪੈਂਦੇ ਨੇਐਸੇ ਸਟਰੀਟ ਤੇ ਦਸ ਬਾਰਾਂ ਘਰ ਨੇ ਬਲਦੇਵ ਨੇ ਉੱਤਰ ਦਿੱਤਾ

...............

ਉਹ ਤਾਂ ਠੀਕ ਹੈ ਪਰ ਜਿੱਥੇ ਆਪਣੇ ਪਹੁੰਚ ਜਾਣ ਗੋਰੇ ਦੌੜ ਜਾਂਦੇ ਹਨ ਤੇ ਕੀਮਤ ਡਿੱਗ ਪੈਂਦੀ ਹੈਰੀਸੇਲ ਵੇਲ਼ੇ ਪ੍ਰਾਬਲਮ ਆਉਂਦੀ ਆਆਪਣੇ ਗੰਦ ਵੀ ਬਹੁਤਾ ਪਾਉਂਦੇ ਆਬੁੜ੍ਹੀਆਂ ਚਲਾ-ਚਲਾ ਗਾਰਬੇਜ ਰੋਡਾਂਤੇ ਮਾਰਦੀਆਂ ਨੇਬੰਦੇ ਫੈਂਸਾਂ ਦੇ ਉਪਰੋਂ ਦੀ ਗੁਆਂਢਣਾਂ ਨੂੰ ਅੱਖਾਂ ਪਾੜ-ਪਾੜ ਝਾਕਦੇ ਨੇਪਰਨਾ ਬੰਨ੍ਹ ਜਾਂ ਵਾਲ਼ ਖਿੰਡਾ ਦਰਾਂ ਮੂਹਰੇ ਕੁਰਸੀਆਂ ਡਾਹੀ ਬੈਠੇ ਰਹਿਣਗੇਜਿਵੇਂ ਇੰਡੀਆ ਆਪਣੇ ਵਿਹੜੇ ਚ ਬੈਠੇ ਹੋਣਗੈਰਾਜਾਂ ਚ ਬਣ ਰਹੇ ਸਾਗ ਦੀ ਅਤੇ ਤੜਕਿਆਂ ਦੀ ਸਮੈੱਲ ਲੰਘਦਿਆਂ ਨੂੰ ਪਰੇਸ਼ਾਨ ਕਰੀ ਰੱਖਦੀ ਹੈਫੁੱਲ ਬੂਟੇ ਲਾਉਣ ਅਤੇ ਘਰ ਸ਼ਿੰਗਾਰਨ ਨਾਲ਼ ਤਾਂ ਆਪਣੇ ਬੰਦਿਆਂ ਦਾ ਦੂਰ ਦੂਰ ਦਾ ਵੀ ਵਾਸਤਾ ਨਹੀਂਕਈ ਤਾਂ ਘਰੇ ਸ਼ਰਾਬ ਵੀ ਕੱਢੀ ਜਾਂਦੇ ਨੇਗੰਦ ਪੈ ਜਾਂਦਾ ਹੈ ਉਸ ਏਰੀਏ ਵਿੱਚ ਜਿੱਥੇ ਆਪਣੇ ਦੇਸੀ ਚਲੇ ਜਾਣਆਪਾਂ ਤਾਂ ਦੇਸੀਆਂ ਤੋਂ ਦੂਰ ਹੀ ਰਹਿ ਕੇ ਖ਼ੁਸ਼ ਹਾਂਦਵਿੰਦਰ ਨੇ ਆਪਣੇ ਕਨੇਡੀਅਨ ਮਾਹੌਚ ਢਲੇ ਹੋਣ ਦੀ ਹੋਂਦ ਜਤਾਈ

................

ਬਲਦੇਵ ਕਹਿਣਾ ਚਾਹੁੰਦਾ ਸੀ, “ ਬਾਈ ਤੂੰ ਵੀ ਤਾਂ ਦੇਸੀ ਈ ਹੈਂਹੰਸਾਂ ਚ ਰਹਿਣ ਨਾਲ਼ ਕਾਗ ਹੰਸ ਤਾਂ ਨਹੀਂ ਹੋ ਜਾਂਦੇਤੇਰੇ ਆਂਢੀ ਗੁਆਂਢੀ ਵੀ ਤਾਂ ਤੇਰੇ ਬਾਰੇ ਇਹ ਹੀ ਸੋਚ ਰੱਖਦੇ ਹੋਣਗੇ ਪਰ ਉਹ ਕਹਿ ਨਾ ਸਕਿਆ

-----

ਬੇਸਮੈਂਟ ਵਿੱਚ ਕੁਝ ਲੋਕ ਅਜੇ ਵੀ ਲੰਗਰ ਛਕ ਰਹੇ ਸਨਬੇਸਮੈਂਟ ਅਜੇ ਤਿਆਰ ਨਹੀਂ ਸੀਅਜੇ ਲੱਕੜ ਦੀਆਂ ਕੰਧਾਂ ਡਰਾਈਵਾਲ ਤੋਂ ਸੱਖਣੀਆਂ ਸਨਛੱਤ ਵਿੱਚ ਤਾਰਾਂ ਤੇ ਪਾਈਪ ਅਣਕੱਜੇ ਹੀ ਦਿਖਾਈ ਦੇ ਰਹੇ ਸਨਪਰ ਲੋਕਾਂ ਦਾ ਧਿਆਨ ਤਾਂ ਮਹਿਕਾਂ ਛੱਡਦੀਆਂ ਦਾਲ਼ਾਂ , ਸਬਜ਼ੀਆਂ, ਖੀਰ ਜਾਂ ਬੂੰਦੀ ਵਾਲ਼ੇ ਦਹੀਂ ਵਿੱਚ ਸੀਕਈ ਤਾਂ ਦਹੀਂ ਦੇ ਗਲਾਸ ਭਰਵਾ ਭਰਵਾ ਪੀ ਰਹੇ ਸਨਜਿਵੇਂ ਕਿਤੇ ਮਸਾਂ ਹੀ ਮਿਲ਼ਿਆ ਹੁੰਦਾ ਹੈਤੇ ਕਈ ਮਾਖਿਉਂ ਮਿੱਠੀ ਖੀਰ ਨੂੰ ਦੂਹਰਾ ਤੀਹਰਾ ਗੱਫ਼ਾ ਲਾ ਰਹੇ ਸਨਗੁਰੂ ਦਾ ਲੰਗਰ ਸੀ ਤੇ ਅਤੁੱਟ ਵਰਤ ਰਿਹਾ ਸੀ

-----

ਗੁਰਦਵਾਰੇ ਵਿੱਚ ਵੀ ਅਜਿਹਾ ਕੁੱਜ ਅਕਸਰ ਹੀ ਦੇਖਣ ਨੂੰ ਮਿਲ਼ ਜਾਂਦਾ ਸੀਤਾਂ ਹੀ ਤਾਂ ਦਵਿੰਦਰ ਚਿੱਟੀਆਂ ਚਾਦਰਾਂ ਤੇ ਤੁਪਕੇ ਡੋਲ੍ਹਦੇ ਅਤੇ ਲੰਗਰ ਨੂੰ ਹਾਬੜਕੇ ਪਏ ਲੋਕਾਂ ਤੋਂ ਉਕਤਾ ਬਾਹਰ ਨਿੱਕਲ਼ ਗਿਆ ਸੀਬੁੜ ਬੁੜ ਤਾਂ ਉਸ ਨੇ ਓਥੇ ਹੀ ਸ਼ੁਰੂ ਕਰ ਦਿੱਤੀ ਸੀਦੇਖ ਪਹਿਲਾਂ ਭਾਂਡੇ ਲੈਣ ਲਈ ਕਿਵੇਂ ਧੱਕੇ ਮਾਰਦੇ ਐਲਾਈਨ ਬਣਾ ਕੇ ਚੀਜ਼ ਲੈਣੀ ਇਹਨਾ ਨੂੰ ਆ ਹੀ ਨਹੀਂ ਸਕਦੀਖਾਣੇ ਨੂੰ ਦੇਖ ਕੇ ਤਾਂ ਇਉਂ ਟੁੱਟ ਕੇ ਪੈਂਦੇ ਆ ਜਿਵੇਂ ਕਿਤੇ ਕੁ ਦੇਖਿਆ ਹੀ ਨਹੀਂ ਹੁੰਦਾਦੂਜੇ ਤੇ ਭਾਵੇਂ ਤੱਤੀ ਤੱਤੀ ਦਾਲ਼ ਸਬਜ਼ੀ ਪੈ ਜਾਵੇਏਦਾਂ ਤਾਂ ਪਸ਼ੂ ਵੀ ਨਹੀਂ ਕਰਦੇ .....ਗੋਰਾ ਭਾਵੇਂ ਇਕੱਲਾ ਹੋਵੇ ਤਾਂ ਵੀ ਪਹਿਲਾਂ ਲਾਈਨ ਬਣਾ ਕੇ ਖੜੂਪਤਾ ਨੀ ਕਿਉਂ ਐਨੀ ਭੁੱਖ ਵਸੀ ਹੋਈ ਆ, ਜਾਂ ਅਨਪੜ੍ਹਤਾ ਹੈਕਈ ਤਾਂ ਗੁਰਦਵਾਰੇ ਵੀ ਸਿਰਫ਼ ਲੰਗਰ ਛਕਣ ਹੀ ਆ ਜਾਂਦੇ ਆਬਹੁਤੇ ਤਾਂ ਇਸ ਗੱਲ ਦਾ ਵੀ ਧਿਆਨ ਰਖਦੇ ਨੇ ਕਿ ਅੱਜ ਕਿਹੜੇ ਗੁਰਦਵਾਰੇ ਕੜ੍ਹੀ ਚੌ਼ਲ਼ ਨੇ, ਕਿੱਥੇ ਪੂਰੀਆਂ ਛੋਲੇ ਅਤੇ ਕਿੱਥੇ ਸਾਗ ਤੇ ਮੱਕੀ ਦੀ ਰੋਟੀਜੇ ਕਿਤੇ ਗੁਰਦਵਾਰਿਆਂ ਵਿੱਚ ਲੰਗਰ ਅਤੇ ਚੜ੍ਹਾਵਾ ਬੰਦ ਹੋ ਜਾਵੇ ਤਾਂ ਸਾਡੇ ਸੌ ਫ਼ੀਸਦੀ ਗੁਰਦਵਾਰੇ ਬੰਦ ਹੋ ਜਾਣਨਾ ਓਥੇ ਕੋਈ ਪ੍ਰਬੰਧਕ ਜਾਵੇਤੇ ਨਾ ਹੀ ਸੰਗਤਸਾਣੇ ਬੰਦਿਆਂ ਦਾ ਧਿਆਨ ਤਾਂ ਸਿਰਫ਼ ਪੈਸੇ ਤੇ ਪੇਟ ਪੂਜਾ ਵੱਲ ਰਹਿੰਦਾ ਹੈ ਕਹਿੰਦਾ ਉਹ ਬਿਨਾਂ ਲੰਗਰ ਛਕਿਆਂ ਪੌੜੀਆਂ ਚੜ੍ਹ ਆਇਆ ਸੀ

-----

ਜਦੋਂ ਸਾਰੇ ਵਿਦਾ ਹੋ ਗਏ ਤਾਂ ਬਲਦੇਵ ਨੇ ਦਵਿੰਦਰ ਨੂੰ ਇੱਕ ਵਾਰ ਫਰ ਲੰਗਰ ਛਕਣ ਨੂੰ ਕਿਹਾ ਸੀਉਹ ਢਿੱਡ ਤੇ ਹੱਥ ਫਰਦਾ ਜਦੋਂ ਸਾਰੇ ਵਿਦਾ ਹੋ ਗਏ ਤਾਂ ਬਲਦੇਵ ਨੇ ਦਵਿੰਦਰ ਨੂੰ ਇੱਕ ਵਾਰ ਫੇਰ ਲੰਗਰ ਛਕਣ ਲਈ ਕਿਹਾ ਸੀਉਹ ਢਿੱਡ ਤੇ ਹੱਥ ਫੇਰਦਾ ਬੋਲਿਆ ਊਂ ਤਾਂ ਮੈਂ ਸਵੇਰੇ ਟਿੱਮ ਹਾਰਟਨ ਤੋਂ ਕੌਫੀ ਨਾਲ ਬੇਗਲ ਖਾ ਆਇਆ ਸੀਪਰ ਛਕ ਲੈਂਦੇ ਆਂ ਇੱਕ ਅੱਧ ਪਰਸ਼ਾਦਾਉਹ ਫੇਰ ਥੱਲੇ ਵਲ ਤੁਰ ਪਿਆਬੇਸਮੈਂਟ ਵਿੱਚ ਥਾਂ ਥਾਂ ਖੀਰ ਅਤੇ ਦਾਲ ਦੇ ਤੁਪਕੇ ਡਿੱਗੇ ਪਏ ਸਨਕਈ ਥਾਂ ਪਾਣੀ ਡੁੱਲ੍ਹਿਆ ਪਿਆ ਸੀਉਸ ਨੇ ਬੁੜ ਬੁੜ ਕਰਦਿਆਂ ਜੁਰਾਬਾਂ ਉਤਾਰੀਆਂ ਤੇ ਬੋਲਣ ਲੱਗਿਆ ਕੌਣ ਅਕਲ ਦਵੇ ਇਨ੍ਹਾਂ ਦੇਸੀਆਂ ਨੂੰ ਕਿ ਖਾਣਾ ਕਿੱਦਾਂ ਖਾਈਦਾਭਰਾਵਾਂ ਇਹ ਤਾਂ ਕੋਲ ਪਏ ਡਾਈਨਿੰਗ ਟੇਬਲ ਤੇ ਖਾਣ ਨਾਲੋਂ ਕਾਰਪਿਟ ਤੇ ਬੈਠ ਲੱਤਾਂ ਪਸਾਰ ਕੇ ਖਾਣ ਵਾਲੇ ਲੋਕ ਨੇਮੇਰੀਆਂ ਤਾਂ ਇਹ ਟੌਮੀ ਹਿੱਲਫਿੱਗਰ ਦੀਆਂ ਮਹਿੰਗੀਆਂ ਜੁਰਾਬਾਂ ਨੇ ਅੱਜੇ ਕੱਲ ਹੀ ਲਿੱਤੀਆਂ ਨੇਸੱਤਿਆਨਾਸ ਹੋ ਜਾਊ

-----

ਏਨੇ ਨੂੰ ਬਲਦੇਵ ਇੱਕ ਚਹੁੰ ਖਾਨਿਆਂ ਵਾਲੀ ਪਲੇਟ ਵਿੱਚ ਦਾਲ ਸਬਜ਼ੀ ਖੀਰ ਦਹੀ ਪਾ ਕੇ ਦਵਿੰਦਰ ਲਈ ਦੋ ਫੁਲਕੇ ਵੀ ਰੱਖ ਦਿੱਤੇਉਹ ਦੇਖਣ ਸਾਰ ਬੋਲਿਆ ਔਹ ਮਾਈ ਗੌਡ ਰੋਟੀਆਂ ਚੋਂ ਕਿਵੇਂ ਘਿਉ ਨੁੱਚੜਦਾ ਏਤਾਂ ਹੀ ਤਾਂ ਮਰਦੇ ਨੇ ਆਪਣੇ ਲੋਕਇੱਕ ਰਿਪੋਰਟ ਵਿੱਚ ਦੱਸਿਆ ਹੈ ਬਈ ਹੁਣ ਸਭ ਤੋਂ ਵੱਧ ਹਰਟ ਅਟੈਕ ਏਸ਼ੀਅਨਾਂ ਨੂੰ ਖ਼ਾਸ ਕਰਕੇ ਆਪਣੇ ਪੰਜਾਬੀਆਂ ਨੂੰ ਹੁੰਦੇ ਨੇਇਹ ਖੀਰ ਹੈ ਕਿ ਖੰਡ ਦੀ ਚਾਸ਼ਣੀਉਹ ਚਮਚਾ ਚੱਟਦਾ ਬੋਲਿਆ। ਜਿਵੇਂ ਦਾਲਾਂ ਸਬਜ਼ੀਆਂ ਤੇ ਘਿਉ ਤਰ ਰਿਹਾ ਹੈ ਏਵੇਂ ਦੇਗ ਵਿੱਚੋਂ ਵੀ ਨੁੱਚੜਦਾ ਸੀਅਸੀਂ ਸੇਵਾ ਕਰ ਰਹੇ ਆਂ ਕਿ ਲੋਕਾਂ ਨੂੰ ਮਾਰ ਰਹੇ ਆਂਤਾਂ ਹੀ ਤਾਂ ਸਾਡੇ ਬੰਦੇ ਸ਼ੂਗਰ, ਕੌਲਿਸਟਰੋਲ ਅਤੇ ਬਲੱਡ ਪ੍ਰੈਸ਼ਰ ਦੇ ਐਨੇ ਮਰੀਜ ਨੇਘਰਾਂ ਦੇ ਘਰ ਭਰੇ ਪਏ ਨੇਬੱਸ ਏਦਾਂ ਹੀ ਮਰਨਾ ਹੈ ਸਾਡੇ ਬੰਦਿਆਂ ਨੇਜਿਨਾਂ ਨੂੰ ਆਪਣੇ ਸਰੀਰ ਤੱਕ ਨਹੀਂ ਸੁਆਦ ਤੱਕ ਮਤਲਬ ਹੈਗੋਰੇ ਦੇਖ ਲੈ ਆਪਣੀ ਸਿਹਤ ਦਾ ਕਿੰਨਾ ਧਿਆਨ ਰੱਖਦੇ ਆਜਿਹੜਾ ਖਾਣਾ ਮਰਜੀ ਬਣਾਉਣ ਫਿੱਕਾ ਬਣਾਉਣਗੇਲੂਣ ਮਿਰਚ, ਮਿੱਠਾ ਨਾਲ ਰੱਖਣਗੇ ਤਾਂ ਕਿ ਅਗਲਾ ਆਪਣੀ ਲੋੜ ਅਨੁਸਾਰ ਪਾ ਸਕੇਪਰ ਸਾਡੇ ਕਹਿਣਗੇ ਮੈਂ ਇਕੱਲਾ ਕਿਉਂ ਮਰਾਂ ਤੂੰ ਵੀ ਮਰ ਮੇਰੇ ਨਾਲ ਈਬਲਦੇਵ ਸੁਣ ਕੇ ਸਿਰਫ਼ ਹਾਂ ਹੂੰ ਕਰ ਰਿਹਾ ਸੀ

-----

ਬਲਦੇਵ ਨੂੰ ਅੰਦਰੋਂ ਦਵਿੰਦਰ ਬਿਲਕੁਲ ਪਸੰਦ ਨਹੀਂ ਸੀਕਹਿੰਦੇ ਨੇ ਜੇਹੋ ਜਿਹੀ ਕੋਕੋ ਉਹੋ ਜਿਹੇ ਉਸਦੇ ਬੱਚੇਦਵਿੰਦਰ ਦੇ ਨਿਆਣੇ ਵੀ ਸਿਰਫ਼ ਅੰਗਰੇਜ਼ੀ ਹੀ ਬੋਲਦੇ ਸਨਸਾਰੇ ਟੱਬਰ ਨੂੰ ਜਿਵੇਂ ਪੰਜਾਬੀ ਬੋਲਣ ਵਿੱਚ ਸ਼ਰਮ ਆਉਂਦੀ ਸੀਉਨਾਂ ਦਾ ਤਾਂ ਪਹਿਰਾਵਾਂ ਵੀ ਅਜੀਬ ਜਿਹਾ ਹੁੰਦਾਲੱਕ ਤੋਂ ਡਿੱਗਦੀਆਂ ਬੇਢਵੀਆਂ ਜਿਹੀਆਂ ਪੈਂਟਾਂਜਿਨਾਂ ਚੋਂ ਅੱਧੀ ਨੰਗੀ ਪਿੱਠ ਦਿਸਦੀ ਰਹਿੰਦੀਲੱਗਦਾ ਕਿ ਪੈਂਟ ਜਾਂ ਨਿੱਕਰ ਹੁਣੇ ਥੱਲੇ ਜਾ ਡਿੱਗੇਗੀਪੈਂਟ ਨੂੰ ਲਟਕਦੀਆਂ ਸੰਗਲੀਆਂਕੰਨਾਂ ਵਿੱਚ ਮੁੰਦਰਾਂਬਾਹਾਂ ਤੇ ਟੈਟੂਸਿਰ ਦੇ ਵਾਲ ਕੰਡੇਰਨੇ ਵਾਂਗੂੰ ਖੜੇ ਕੀਤੇ ਹੋਏ ਤੇ ਉਹ ਵੀ ਰੰਗ ਬਰੰਗੇਉਹ ਆਪਣੇ ਆਪ ਨੂੰ ਕਾਗਾਂ ਚ ਹੰਸ ਸਮਝਦੇ ਰਹਿੰਦੇਆਪਣੇ ਕਾਲੇ ਅੰਗਰੇਜ਼ ਹੋਣ ਤੇ ਉਹ ਮਾਣ ਮਹਿਸੂਸ ਕਰਦੇਬਾਕੀ ਸਭ ਪਿੱਠ ਪਿੱਛੇ ਉਨ੍ਹਾਂ ਨੂੰ ਗਾਲ੍ਹਾਂ ਕੱਢਦੇਬਲਦੇਵ ਦਵਿੰਦਰ ਨੂੰ ਰੋਟੀ ਪਾ ਕੇ ਉਨ੍ਹਾਂ ਬਾਰੇ ਹੀ ਸੋਚੀ ਜਾ ਰਿਹਾ ਸੀ

-----

ਦਵਿੰਦਰ ਦੀ ਘਰਵਾਲੀ ਸ਼ਰਨਜੀਤ ਤੋਂ ਆਪਣੇ ਆਪ ਨੂੰ ਸ਼ੈਰੋਨ ਅਖਵਾਉਂਦੀਸਿਰ ਦੇ ਵਾਲ਼ ਹਮੇਸ਼ਾਂ ਭੂਰੇ ਹਾਈਲਾਈਟ ਕਰਵਾ ਕੇ ਰੱਖਦੀਦੇਸੀ ਔਰਤਾਂ ਦਾ ਮਜ਼ਾਕ ਉਡਾਉਂਦੀਕੰਮ ਤੇ ਜਾ ਪਾਰਟੀਆਂ ਤੇ ਗੋਰੇ ਗੋਰੀਆਂ ਚ ਰਹਿ ਕੇ ਖ਼ੁਸ਼ ਹੁੰਦੀਦਵਿੰਦਰ ਨੂੰ ਵੀ ਉਸੇ ਨੇ ਵਿਆਹ ਦੇ ਅਧਾਰਿਤ ਪਹਿਲਾਂ ਇੰਗਲੈਂਡ ਮੰਗਵਾਇਆ ਸੀਪਰ ਅੱਜ ਵੀ ਬਰਤਾਨੀਆਂ ਦਾ ਭੂਤ ਉਸਦੇ ਸਿਰ ਚੜ੍ਹਕੇ ਬੋਲਦਾ ਰਹਿੰਦਾਬਰਤਾਨਵੀਆਂ ਨੂੰ ਉਹ ਦੁਨੀਆਂ ਦੀ ਸਭ ਤੋਂ ਅਕਲਮੰਦ ਕੌਮ ਸਮਝਦੀਕਨੇਡਾ ਨਿਵਾਸੀ ਉਸ ਲਈ ਅਜੇ ਅਵਿਕਸਤ ਸਨਭਾਰਤ ਤੋਂ ਆਏ ਲੋਕ ਤਾਂ ਬਿਲਕੁਲ ਉਜੱਡਆਪਣੇ ਪਤੀ ਨੂੰ ੳਹੁ ਅਜੇ ਤੱਕ ਵੀ ਇੰਗਲੈਂਡ ਦੇ ਤੌਰ ਤਰੀਕੇ ਸਿਖਾਉਂਦੀ ਰਹਿੰਦੀਕਾਂਟੇ ਛੁਰੀਆਂ ਠੀਕ ਤਰ੍ਹਾਂ ਨਾ ਪਕੜ ਸਕਣ ਵਾਲਾ ਬੰਦਾ ਹੀ ਉਸ ਲਈ ਬੇਵਕੂਫ਼ ਸੀਇਸੇ ਕਰਕੇ ਉਹ ਕਨੇਡਾ ਆਕੇ ਵੀ ਕਿਸੇ ਵਿੱਚ ਨਹੀਂ ਸੀ ਰਲਦੀਤੇ ਆਪਣੇ ਆਪ ਨੂੰ ਟਕਸਾਲੀ ਬਰਤਾਨਵੀ ਸਮਝਦੀ ਸੀ

-----

ਬਲਦੇਵ ਨੇ ਤਾਂ ਇਹ ਵੀ ਮਹਿਸੂਸ ਕੀਤਾ ਸੀ ਕਿ ਭਾਰਤੀ ਵਸੋਂ ਵਾਲੇ ਕਸਬੇ ਮਾਲਟਨ ਜਾਂ ਬਰੈਂਪਟਨ ਦਾ ਨਾਂ ਸੁਣ ਕੇ ਹੀ ਇਸ ਟੱਬਰ ਦੇ ਮੱਥੇ ਤੇ ਤਿਊੜੀਆਂ ਪੈ ਜਾਂਦੀਆਂ ਸਨ ਕਿਉਂਕਿ ਉੱਥੇ ਦੇਸੀ ਜੋ ਵਸਦੇ ਨੇਉਧਰੋਂ ਤਾਂ ਉਹ ਲੰਘਣਾ ਵੀ ਗਵਾਰਾ ਨਹੀਂ ਸੀ ਸਮਝਦੇ, ਤਾਂ ਕਿ ਤੜਕਿਆਂ ਜਾਂ ਗੰਦਗੀ ਦੀ ਬਦਬੂ ਮੱਲੋਮੱਲੀ ਕਿਤੇ ਉਨ੍ਹਾਂ ਦੇ ਨੱਕ ਚ ਨਾ ਆ ਵੜੇਭਾਵੇਂ ਉਹ ਇਨ੍ਹਾਂ ਇਲਾਕਿਆਂ ਵਿੱਚ ਨਾ ਜਾਂਦੇ ਪਰ ਉੱਥੋਂ ਦੀਆਂ ਗੱਲਾਂ ਸਭ ਤੋਂ ਵੱਧ ਚਟਕਾਰੇ ਲਾ ਲਾ ਕਰਦੇ ਕਿ ਉੱਥੇ ਦੇਸਣਾਂ ਬੈਕ ਯਾਰਡਾਂ ਚ ਬਹਿ ਕੇ ਨਿਆਣਿਆਂ ਦੇ ਸਿਰਾਂ ਚੋਂ ਜੂੰਆਂ ਕੱਢਦੀਆਂ ਨੇਉੱਥੇ ਸਾਰੇ ਪਾਸੇ ਸਾਗ ਦਾ ਮੁਸ਼ਕ ਮਾਰਦਾ ਰਹਿੰਦਾ ਹੈਲੋਕ ਸਿਰਾਂ ਤੇ ਪਰਨੇ ਬੰਨੀ ਇਉਂ ਤੁਰੇ ਫਿਰਦੇ ਜਿਵੇਂ ਖੇਤਾਂ ਵਿੱਚ ਫਿਰਦੇ ਹੋਣ

-----

ਪਰ ਗੋਰਿਆਂ ਦੀਆਂ ਪਾਟੀਆਂ ਜੀਨਾਂ ਤੇ ਹੋਰ ਗੰਦ ਮੰਦ ਉਨ੍ਹਾਂ ਨੂੰ ਪ੍ਰਵਾਨ ਸੀਉਹ ਉਨ੍ਹਾਂ ਦੇ ਰਹਿਣ ਸਹਿਣ ਦੀ ਰੱਜ ਕੇ ਤਾਰੀਫ਼ ਕਰਦੇਭਾਰਤੀਆਂ ਦੇ ਫੁੱਲਾਂ ਤੋਂ ਸੱਖਣੇ ਘਰ ਉਨ੍ਹਾਂ ਨੂੰ ਚੁਭਦੇਬੁੱਢਿਆਂ ਦਾ ਪਾਰਕਾਂ ਜਾਂ ਪਲਾਜ਼ਿਆਂ ਚ ਬੈਠਣਾ ਵੀ ਚੁਭਦਾਉਹ ਕਹਿੰਦੇ ਬਾਬੇ ਪਲਾਜ਼ਿਆਂ ਦੇ ਵਾਸ਼ਰੂਮਾਂ ਚ ਵੜਕੇ ਚੋਰੀ ਸ਼ਰਾਬ ਪੀਂਦੇ ਨੇ ਅਤੇ ਪਾਰਕਾਂ ਵਿੱਚ ਖੁੱਲ੍ਹੇਆਮ ਪਿਸ਼ਾਬ ਕਰਦੇ ਨੇਏਸੇ ਕਰਕੇ ਬਲਦੇਵ ਦੇ ਆਢ ਗੁਆਂਢ ਨੂੰ ਦਵਿੰਦਰ ਹੁਣ ਵੀ ਘੋਖ ਪਰਖ ਰਿਹਾ ਸੀ ਤਾਂ ਕਿ ਕਿਤੇ ਵਿਚਾਰਾ ਦੇਸੀਆਂ ਚ ਨਾ ਫਸ ਗਿਆ ਹੋਵੇਪਰ ਬਲਦੇਵ ਸੋਚਦਾ ਸੀ ਕਿ ਆਪਾਂ ਵੀ ਤਾਂ ਦੇਸੀ ਹੀ ਹਾਂਦੇਖ ਤਾਂ ਸਈ ਇਹ ਨਖਰੇ ਕਿਵੇ ਕਰਦੇ ਨੇ ਕਾਲੇ ਅੰਗਰੇਜ਼ਕਊਆ ਹੰਸ ਦੀ ਚਾਲ ਚੱਲ ਕੇ ਹੰਸ ਥੋੜਾ ਬਣ ਜਾਣਾ ਆ…’

------

ਦਵਿੰਦਰ ਦੇ ਟੱਬਰ ਨੇ ਤਾਂ ਆਪਣੇ ਨਿਆਣਿਆਂ ਦੇ ਨਾਂ ਵੀ ਗੋਰਿਆਂ ਵਾਲੇ ਰੱਖੇ ਸਨਦਵਿੰਦਰ ਦੀ ਘਰ ਵਾਲੀ ਤਾਂ ਉਸ ਨੂੰ ਡੇਵ ਕਹਿ ਕੇ ਹੀ ਬੁਲਾਉਂਦੀ ਸੀਜੋ ਹੁਣ ਬਲਦੇਵ ਦੀ ਘਰਵਾਲੀ ਅੰਮ੍ਰਿਤ ਨੂੰ ਭਾਸ਼ਨ ਦੇ ਰਹੀ ਸੀ ਕਿ ਘਰੇ ਦਾਲਾਂ ਸਬਜ਼ੀਆਂ ਨੂੰ ਤੁੜਕੇ ਨਾਂ ਲਾਉਣ ਲੱਗ ਪਈਸਾਗ ਤਾਂ ਉੱਕਾ ਹੀ ਨਾ ਧਰੀਸਾਰੇ ਘਰਚੋਂ ਸਮੈੱਲ ਆਉਣ ਲੱਗ ਪਊ ਨਾਲੇ ਗੋਰੇ ਕੀ ਕਹਿਣਗੇ?

-----

ਉਧਰ ਉਨਾਂ ਦੇ ਦੋਨੋ ਮੁੰਡੇ ਡੌਨ ਤੇ ਰੈਂਡੀ ਪਿੰਜਰੇ ਪਏ ਪੰਛੀ ਵਾਂਗ ਤੜਫ਼ ਰਹੇ ਸਨ ਅਤੇ ਜਲਦੀ ਜਾਣ ਲਈ ਆਖ ਰਹੇ ਸਨਉਹ ਵਾਰ ਵਾਰ ਸ਼ਿੱਟ ਸ਼ਿੱਟ ਜਾਂ ਫੱ.ਫੱ. ਕਰਦੇ ਅੰਦਰ ਬਾਹਰ ਆ ਜਾ ਰਹੇ ਸਨਲੰਗਰ ਛਕ ਲੈਣ ਤੋਂ ਬਾਅਦ ਉੱਪਰ ਆ ਕੇ ਬਲਦੇਵ ਨੇ ਮੂੰਹ ਸੁਆਦਲਾ ਕਰਨ ਲਈ ਜਦੋਂ ਖੋਪੇ ਦੀ ਗਿਰੀ ਦਵਿੰਦਰ ਵਲ ਵਧਾਈ ਤਾਂ ਉਸ ਨੇ ਇਨਕਾਰ ਕਰ ਦਿੱਤਾਬਲਦੇਵ ਨੇ ਦੇਗ ਦੇਣੀ ਚਾਹੀ ਤਾਂ ਵੀ ਉਸ ਨੇ ਸਿਰ ਫੇਰ ਦਿੱਤਾਬਲਦੇਵ ਨੇ ਮਨ ਹੀ ਮਨ ਗਾਲ਼ ਕੱਢੀ ਸੀ ਸਾਲਾ ਕੋਕੋਨਟ ਜਿਹਾ ਕਰਦਾ ਕੀ ਆਬਾਹਰੋਂ ਭੂਰਾ ਤੇ ਅੰਦਰੋ ਚਿੱਟਾਲੋਕ ਤਾਂ ਪਹਿਲਾਂ ਹੀ ਉਨ੍ਹਾਂ ਨੂੰ ਕੋਕੋਨਟ ਕਹਿੰਦੇ ਸਨ

------

ਹੁਣ ਜਦ ਵੀ ਕੋਈ ਨਵਾਂ ਘਰ ਲੈਂਦਾ ਜਾ ਪਾਰਟੀ ਰੱਖਦਾ ਤਾਂ ਕੋਕੋਨਟ ਦੀ ਗੱਲ ਆਮ ਹੀ ਚੱਲ ਪੈਂਦੀਬਲਦੇਵ ਦੀ ਘਰਵਾਲੀ ਅੰਮ੍ਰਿਤ ਕਹਿਣ ਲੱਗੀ ਸਾਡੀ ਕਮਿਊਨਟੀ ਚ ਅਜਿਹੇ ਅੱਧਪੜ੍ਹ ਕੋਕੋਨਟ ਆਮ ਹੀ ਮਿਲ ਪੈਂਦੇ ਨੇਮੇਰੀ ਸਹੇਲੀ ਸੰਦੀਪ ਦਾ ਦੇਵਰ ਤਾਂ ਇੰਡੀਆਂ ਤੋਂ ਆ ਕੇ ਸਾਲ ਅੰਦਰ ਹੀ ਕੋਕੋਨਟ ਬਣ ਗਿਆ ਸੀਕੋਕੋਨਟ ਬਣੀਆਂ ਕਈ ਕੁੜੀਆਂ ਪੰਜਾਬੀ ਨੂੰ ਵੀ ਇੰਗਲਿਸ਼ ਐਕਸੈਂਟ ਵਿੱਚ ਬੋਲਦੀਆਂ ਨੇਦਰਅਸਲ ਹੈ ਇਹ ਇਨਫੀਰੀਅਰਟੀ ਕੰਪਲੈਕਸ ਹੀ।

-----

ਬਲਦੇਵ ਉਸਦੀ ਗੱਲ ਨਾਲ ਸੌ ਪ੍ਰਤੀਸ਼ਤ ਸਹਿਮਤ ਸੀਉਸਦੀ ਇੰਡੀਆ ਰਹਿੰਦੀ ਭੂਆ ਦਾ ਮੁੰਡਾ ਵੀ ਇੱਕ ਅਜਿਹਾ ਹੀ ਸੀਜੋ ਬਾਹਰਵੀ ਵਿੱਚੋਂ ਤਿੰਨ ਵਾਰ ਫੇਲ ਹੋ ਕੇ ਕਨੇਡਾ ਅਮਰੀਕਾ ਪਹੁੰਚਣ ਦੇ ਸੁਪਨੇ ਲੈਂਦਾ ਕਾਲਾ ਅੰਗਰੇਜ਼ ਬਣ ਗਿਆ ਸੀਇੰਗਲਿਸ਼ ਮੂਵੀਆਂ ਦੇਖਦਾ ਤੇ ਅੰਗਰੇਜ਼ੀ ਗਾਣੇ ਸੁਣਦਾਸਮਝ ਭਾਵੇਂ ਉਸ ਨੂੰ ਕੁਝ ਵੀ ਨਹੀਂ ਸੀ ਆਂਉਦਾ ਪਰ ਅਗਲੇ ਤੇ ਰੋਹਬ ਪਾਉਣ ਦਾ ਯਤਨ ਕਰਦਾ ਹੈਹੋਰ ਤਾਂ ਹੋਰ ਉਸ ਨੇ ਤਾਂ ਆਪਣੇ ਮੁਬਾਈਲ ਤੇ ਵੀ ਕਿਸੇ ਇੰਗਲਿਸ਼ ਗਾਣੇ ਦੀ ਰਿੰਗਟੋਨ ਭਰਵਾ ਰੱਖੀ ਸੀਬਾਹਰੋਂ ਗਏ ਨਿਆਣੇ ਜਦੋਂ ਪੰਜਾਬੀ ਬੋਲਦੇ ਤਾਂ ਉਹ ਕਹਿੰਦਾ ਆਪਣੇ ਦੇਸੀ ਕਨੇਡਾ ਅਮਰੀਕਾ ਜਾ ਕੇ ਵੀ ਪਤਾ ਨਹੀਂ ਕਿਉਂ ਨਹੀਂ ਬਦਲਦੇ

-----

ਦੇਖਣ ਵਿੱਚ ਤਾਂ ਇਹ ਵੀ ਆਇਆ ਸੀ ਕਿ ਜਿਹੜਾ ਬੰਦਾ ਇੰਡੀਆਂ ਚ ਵੈਸਟਨ ਕਲਚਰ ਦੇ ਗੁਣ ਗਾਉਂਦਾ ਕਨੇਡਾ ਆ ਕੇ ਭਾਰਤ ਦੇ ਹੱਕ ਵਿੱਚ ਬਹਿਸਦਾਅਪਣੇ ਆਪ ਨੂੰ ਕਨੇਡੀਅਨਾਂ ਤੋਂ ਵੀ ਸੁਪੀਰੀਅਰ ਸਮਝਦਾਉਸ ਨੂੰ ਕਨੇਡਾ ਦੇ ਪਾਰਕ, ਸੜਕਾਂ ਹੋਟਲ ਭਾਰਤ ਦੇ ਮੁਕਾਬਲੇ ਕੁਝ ਵੀ ਚੰਗਾ ਨਾ ਲੱਗਦਾਅਜਿਹੇ ਲੋਕ ਵਾਪਸ ਮੁੜ ਜਾਣ ਦੀਆਂ ਗੱਲਾਂ ਤਾਂ ਕਰਦੇ ਮੁੜਦੇ ਕਦੇ ਵੀ ਨਾਕਨੇਡਾ ਨੂੰ ਗਾਲ਼੍ਹਾਂ ਵੀ ਕੱਢਦੇ ਤੇ ਜਾਇਜ ਨਾਜਾਇਜ਼ ਤਰੀਕੇ ਨਾਲ ਕਨੇਡਾ ਦੀਆਂ ਸਭ ਸਹੂਲਤਾ ਵੀ ਮਾਣਦੇਕਦੀ ਚਿੱਟਾ ਅਤੇ ਕਦੀ ਭੂਰਾ ਰੰਗ ਪ੍ਰਗਟ ਹੁੰਦਾ ਰਹਿੰਦਾਅਜਿਹੇ ਲੋਕ ਕਿਸੇ ਵਿੱਚ ਵੀ ਨਾ ਰਲ਼ਦੇਜਿੱਥੇ ਵੀ ਜਾਂਦੇ ਆਪਣਾ ਹੀ ਰਾਗ ਅਲਾਪਣ ਲੱਗ ਰਹਿੰਦੇਸਭ ਦਾ ਸੁਆਦ ਖ਼ਰਾਬ ਕਰਦੇਦਵਿੰਦਰ ਵੀ ਓਸੇ ਨਸਲ ਵਿੱਚੋਂ ਸੀ ਜੋ ਸੇਹ ਦੇ ਤੱਕਲਾ ਗੱਡੀਂ ਹੀ ਰੱਖਦਾ

------

ਫੇਰ ਅੰਮ੍ਰਿਤ ਆਪਣੀ ਮਾਸੀ ਦੇ ਜਵਾਈ ਦੀ ਗੱਲ ਤੋਰ ਕੇ ਬਹਿ ਗਈ, “ਦੇਖ ਲਉ ਜਦੋਂ ਪ੍ਰਿੰਸ ਆਇਆ ਸੀ ਟੱਬ ਵੜਕੇ ਨਹਾਉਣ ਦੀ ਵੀ ਅਕਲ ਨਹੀਂ ਸੀਹੁਣ ਦੇਖੋ ਕਿਵੇਂ ਹਵਾ ਬਦਲੀ ਆਟਰੱਕ ਦਾ ਲਾਈਸੰਸ ਲੈ ਕੇ ਤਾਂ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਦਾ ਹੈਇੱਕ ਉਹੋ ਜਿਹੇ ਸਾਥੀ ਮਿਲ ਗਏ, ਹੇਰਾਫੇਰੀਆਂ ਸਿਖਾਉਣ ਵਾਲੇਕਦੀ ਟੈਕਸ ਚੋਂ ਹੇਰਾਫੇਰੀ ਕਦੇ ਇੰਸ਼ੋਰੈਂਸ ਨਾਲ ਠੱਗੀਸ਼ੇਖ਼ਚਿੱਲੀਆਂ ਵਾਂਗ ਗੱਲਾਂ ਜਿੰਨੀਆਂ ਮਰਜੀ ਸੁਣ ਲਉਤੁਹਾਨੂੰ ਅਮੀਰ ਹੋਣ ਦੇ ਸਾਰੇ ਢੰਗ ਦੱਸ ਦਊਆਪਦਾ ਘਰ ਨਜ਼ਰ ਨਹੀਂ ਆਂਉਦਾਤੀਵੀਂ ਸਾਰਾ ਦਿਨ ਘਰ ਨਹੀਂ ਵੜਦੀ ਹਰ ਕਿਸੇ ਨਾਲ ਤੁਰੀ ਫਿਰਦੀ ਰਹਿੰਦੀ ਆਨਿਆਣਿਆਂ ਦੀ ਕੋਈ ਸੁੱਧ ਬੁੱਧ ਹੀ ਨਹੀਂਬੱਸ ਪੈਸੇ ਨੂੰ ਪੀਰ ਮੰਨਿਆ ਹੋਇਆ ਹੈਦੂਜਿਆ ਦਾ ਮਜ਼ਾਕ ਉਡਾਉਣਾ ਜਾ ਗੱਲਾਂ ਬਣਾਉਣੀਆਂ ਤਾਂ ਆਉਂਦੀਆਂ ਨੇ ਪਰ ਕਿਸੇ ਨੇ ਕਦੇ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਨੀ ਸਿਖਾਇਆ।

******

ਲੜੀ ਜੋੜਨ ਲਈ ਹੇਠਲੀ ਪੋਸਟ ਭਾਗ ਦੂਜਾ ਜ਼ਰੂਰ ਪੜ੍ਹੋ ਜੀ।

No comments: