ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Friday, April 8, 2011

ਨਿਰਮਲ ਸਿੰਘ ਕੰਧਾਲਵੀ - ਕ੍ਰਿਸ਼ਨ ਚੰਦਰ - ਪਹਿਲਾ ਬਿਲ – ਕਹਾਣੀ – ਭਾਗ ਦੂਜਾ

ਪਹਿਲਾ ਬਿਲ

ਕਹਾਣੀ


ਮੂਲ ਲੇਖਕ: ਕ੍ਰਿਸ਼ਨ ਚੰਦਰ


ਹਿੰਦੀ ਤੋਂ ਪੰਜਾਬੀ ਅਨੁਵਾਦ: ਨਿਰਮਲ ਸਿੰਘ ਕੰਧਾਲਵੀ


ਭਾਗ ਦੂਜਾ ਤੇ ਆਖ਼ਰੀ


*****


ਲੜੀ ਜੋੜਨ ਲਈ ਉਪਰਲੀ ਪੋਸਟ ਭਾਗ ਪਹਿਲਾ ਜ਼ਰੂਰ ਪੜ੍ਹੋ ਜੀ।


*****


ਉਹਦੀਆਂ ਸੋਚਾਂ ਦੀ ਤਾਰ ਨੂੰ ਕੰਪਨੀ ਦੇ ਜਨਰਲ ਮੈਨੇਜਰ ਦੇ ਫੋਨ ਨੇ ਤੋੜਿਆ ।ਮਿਸਟਰ ਕੈਲਾਸ਼, ਯੂ.ਕੇ. ਦੀ ਰੋਟੈਕਸ ਕੰਪਨੀ ਤੋਂ ਮਿਸਟਰ ਬ੍ਰਾਊਨ ਦੋ ਵਜੇ ਦੀ ਫਲਾਈਟ ਤੇ ਲੰਦਨ ਤੋਂ ਆ ਰਹੇ ਐ, ਯਾਦ ਐ ਨਾ?” ਜਨਰਲ ਮੈਨੇਜਰ ਨੇ ਪੁੱਛਿਆ।


.........


ਜੀ ਸਰ,” ਕੈਲਾਸ਼ ਨੇ ਜਵਾਬ ਦਿੱਤਾ।


...........


ਉਨ੍ਹਾਂ ਨੂੰ ਏਅਰਪੋਰਟ ਤੋਂ ਲਿਆਉਣ ਦਾ ਬੰਦੋਬਸਤ ਹੋ ਗਿਐ ਨਾ?”


............


ਹਾਂ ਜੀ ਸਰ, ਬਿਲਕੁਲ ਜੀ


...........


ਉਨ੍ਹਾਂ ਦੇ ਰਹਿਣ, ਖਾਣ-ਪੀਣ ਤੇ ਸੈਰ-ਤਫ਼ਰੀਹ ਦਾ ਸਾਰਾ ਪ੍ਰੋਗਰਾਮ ਤੇਰੇ ਹੀ ਜ਼ਿੰਮੇ ਐ, ਪਤਾ ਐ ਨਾ?”


...........


ਜੀ ਸਰ


...........


ਖਾਣ-ਪੀਣ ਅਤੇ ਸੈਰ-ਤਫ਼ਰੀਹ ਦਾ ਪ੍ਰੋਗਰਾਮ ਬਣਾ ਲਿਆ?”


.........


ਜੀ, ਬਣਾ ਲਿਐ ਸਰ


..........


ਅਤੇ ਖ਼ਰਚੇ ਦਾ ਬਜਟ?”


..........


ਸਰ, ਮੈਂ ਬਣਾ ਰਿਹਾਂ ਜੀ


..............


ਤਿਆਰ ਕਰ ਕੇ ਜਲਦੀ ਮੇਰੇ ਪਾਸ ਲੈ ਕੇ ਆ।


..........


ਮੈਂ ਦਸਾਂ ਮਿੰਟਾਂ ਚ ਹਾਜ਼ਰ ਹੁੰਨਾ ਜੀਜਨਰਲ ਮੈਨੇਜਰ ਨੇ ਫ਼ੋਨ ਬੰਦ ਕਰ ਦਿਤਾ।ਕੈਲਾਸ਼ ਨੇ ਇਕ ਸਫ਼ੈਦ ਕਾਗ਼ਜ਼ ਉੱਤੇ ਪੈਂਸਿਲ ਨਾਲ ਜੋ ਬਜਟ ਤਿਆਰ ਕੀਤਾ ਸੀ, ਉਹਦੇ ਤੇ ਇਕ ਨਜ਼ਰ ਮਾਰੀ ਤੇ ਹਰੇਕ ਆਈਟਮ ਨੂੰ ਚੈੱਕ ਕੀਤਾ।


...........


ਕਾਲ-ਗਰਲ-500 ਰੁਪਏਇਕ ਸੌ ਰੁਪਏ ਵਿਚ ਵਧੀਆ ਕਾਲ-ਗਰਲ ਮਿਲ ਜਾਂਦੀ ਐ, ਪ੍ਰੰਤੂ ਮਿਸਟਰ ਬ੍ਰਾਊਨ ਨੂੰ ਬਹੁਤ ਹੀ ਵਧੀਆ ਅਤੇ ਬਿਲਕੁਲ ਹਿੰਦੁਸਤਾਨੀ ਲੜਕੀ ਚਾਹੀਦੀ ਐ।ਮਿਸਟਰ ਬ੍ਰਾਊਨ ਦੇ ਅਸਿਸਟੈਂਟ ਨੇ, ਜੋ ਕਿ ਕੱਲ੍ਹ ਹੀ ਹਵਾਈ ਜਹਾਜ਼ ਰਾਹੀਂ ਪਹੁੰਚ ਚੁੱਕਾ ਸੀ, ਇਹ ਸੁਨੇਹਾ ਪਹਿਲਾਂ ਹੀ ਪਹੁੰਚਾ ਦਿਤਾ ਸੀ।ਕੈਲਾਸ਼ ਸੋਚਣ ਲੱਗਾ ਮਿਸਟਰ ਬ੍ਰਾਊਨ ਇਕ ਪਰਦੇਸੀ ਅਤੇ ਅਜਨਬੀ ਆਦਮੀ ਐ, ਉਹਦੇ ਲਈ ਇਹ ਸੰਭਵ ਨਹੀਂ ਹੋਵੇਗਾ ਕਿ ਉਹ ਇਕ ਸੌ ਅਤੇ ਪੰਜ ਸੌ ਵਾਲੀ ਹਿੰਦੁਸਤਾਨੀ ਲੜਕੀ ਵਿਚ ਪਛਾਣ ਕਰ ਸਕੇ, ਸੋ ਇਸ ਤਰ੍ਹਾਂ ਚਾਰ ਸੌ ਰੁਪਿਆ ਤਾਂ ਸਿੱਧਾ ਹੀ ਇਸ ਆਈਟਮ ਵਿਚੋਂ ਬਚਾ ਲਵੇਗਾ।ਚਲੋ, ਜੇ ਦੋ ਸੌ ਵਾਲੀ ਵੀ ਲਿਆਉਣੀ ਪਈ ਫਿਰ ਵੀ ਤਿੰਨ ਸੌ ਦੀ ਬੱਚਤ ਤਾਂ ਸਿੱਧੀ ਵੱਟ ਤੇ ਪਈ ਐ।


............


ਬਲੈਕ-ਡਾਗ ਵਿਸਕੀ- 400 ਰੁਪਏਅਸਿਸਟੈਂਟ ਦੱਸਦਾ ਸੀ ਕਿ ਮਿਸਟਰ ਬ੍ਰਾਊਨ ਸਿਰਫ਼ ਬਲੈਕ-ਡਾਗ ਵਿਸਕੀ ਹੀ ਪੀਂਦੈ ਜੋ ਬੰਬਈ ਚ ਸਿਰਫ਼ ਬਲੈਕ ਵਿਚ ਈ ਮਿਲਦੀ ਐ।ਰੂਬੀ ਦੇ ਭਰਾ ਨੇ ਇਕ ਸਮਗਲਰ ਤੋਂ ਦੋ ਬੋਤਲਾਂ ਦੋ ਸੌ ਰੁਪਏ ਵਿਚ ਲਿਆ ਕੇ ਦੇਣ ਦਾ ਵਾਅਦਾ ਕੀਤੈ।ਚਾਰ ਸੌ ਰੁਪਏ ਵਿਚੋਂ ਦੋ ਸੌ ਆਪਣੇ ਖਰੇ।


.............


ਹੋਟਲ- 300 ਰੁਪਏਇਸ ਚੋਂ ਕੁਝ ਨਹੀਂ ਮਿਲ ਸਕਦਾ।ਹੋਟਲ ਦਾ ਬਿੱਲ ਕਿਸੇ ਵੇਲੇ ਵੀ ਚੈੱਕ ਕੀਤਾ ਜਾ ਸਕਦੈ- ਸੌਰੀ ਕੈਲਾਸ਼।


.................


ਟੈਕਸੀ- 100 ਰੁਪਏਦੋ ਦਿਨ ਲਈ ਟੈਕਸੀ ਦੇ ਸੌ ਰੁਪਏ ਕੋਈ ਜ਼ਿਆਦਾ ਨਹੀਂ।ਆਪਣੇ ਦੋਸਤ ਯੂਸਫ਼ ਦੀ ਇੰਪਾਲਾ ਮੰਗ ਲਵਾਂਗਾ ਦੋ ਦਿਨਾਂ ਲਈ। ਆਪਣਾ ਯਾਰ ਐ ਯੂਸਫ਼, ਸ਼ਾਇਦ ਟੈਂਕੀ ਵੀ ਪੈਟਰੋਲ ਨਾਲ ਭਰਵਾ ਦੇਵੇ। ਸੌ ਰੁਪਇਆ ਇਸ ਚੋਂ ਬਚ ਜਾਵੇਗਾ।


...............


ਫੁਟਕਲ ਖ਼ਰਚ- 40 ਰੁਪਏਫ਼ੁਟਕਲ ਖ਼ਰਚਿਆਂ ਲਈ ਚਾਲੀ ਰੁਪਏ ਠੀਕ ਈ ਐ- ਇਸ ਨਿਗੂਣੀ ਜਿਹੀ ਰਕਮ ਚੋਂ ਕੁਝ ਬਚਾਉਂਦੇ ਆਪਾਂ ਚੰਗੇ ਨਹੀਂ ਲਗਦੇ।ਇਸ ਵਿਚੋਂ ਜੇ ਕੁਝ ਬਚਿਆ ਤਾਂ ਆਪਣੇ ਅਸਿਸਟੈਂਟ ਦੇ ਹੱਥ ਤੇ ਕੁਝ ਰੱਖ ਕੇ ਆਪਣੀ ਟੌਹਰ ਬਣਾਵਾਂਗਾ-ਕੈਲਾਸ਼ ਬੇਟਾ ਕੁਝ ਅਫ਼ਸਰੀ ਰੋਅਬ ਵੀ ਬਣਾਉਣਾ ਚਾਹੀਦੈ!ਉਹ ਮਨ ਹੀ ਮਨ ਖ਼ੁਸ਼ੀ ਦੇ ਲੱਡੂ ਭੋਰ ਰਿਹਾ ਸੀ।


------


ਕੈਲਾਸ਼ ਨੇ ਬੜੀ ਸਾਵਧਾਨੀ ਨਾਲ ਬਜਟ ਦੀ ਹਰ ਮੱਦ ਤੇ ਗ਼ੌਰ ਕੀਤੀ।ਕੁਲ ਬਜਟ ਤੇਰਾਂ ਸੌ ਚਾਲ਼ੀ ਰੁਪਏ ਬਣਦਾ ਸੀ।ਕੋਈ ਬਹੁਤਾ ਨਹੀਂ।ਉਹ ਸੋਚ ਰਿਹਾ ਸੀ, “ਭਾਵੇਂ ਬਜਟ ਬਿਲਕੁਲ ਸਟੈਂਡਰਡ ਰੇਟ ਦੇ ਮੁਤਾਬਿਕ ਐ ਪਰ ਮੈਂ ਆਪਣੀ ਅਕਲ ਤੇ ਚੁਸਤੀ ਵਰਤ ਕੇ ਇਸ ਵਿਚੋਂ ਛੇ ਸੌ ਰੁਪਏ ਤਾਂ ਜ਼ਰੂਰ ਹੀ ਬਚਾ ਲੈਣੇ ਆਂ? ਜੇ ਮਹੀਨੇ ਵਿਚ ਇਸ ਤਰ੍ਹਾਂ ਦੇ ਪੰਜ ਛੇ ਪ੍ਰੋਗਰਾਮ ਵੀ ਮਿਲ ਜਾਇਆ ਕਰਨ ਤਾਂ ਸੇਠ ਜੀ ਦੀ ਮਦਦ ਤੋਂ ਬਿਨਾਂ ਹੀ ਮੈਂ ਜਲਦੀ ਹੀ ਲੱਖਪਤੀਆਂ ਵਾਲੀ ਪੌੜੀ ਤੇ ਪੈਰ ਰੱਖ ਲਵਾਂਗਾ।ਇਹ ਸੋਚ ਕੇ ਉਹ ਮੁਸਕਰਾ ਪਿਆ, ਫਿਰ ਉਸ ਨੇ ਲਾਲ ਪੈਂਨਸਿਲ ਨਾਲ ਬਜਟ ਵਾਲੇ ਕਾਗ਼ਜ਼ ਦੇ ਇਕ ਕੋਨੇ ਤੇ ਕਾਂਨਫੀਡੈਂਸ਼ਲਲਿਖ਼ਿਆ ਅਤੇ ਜਨਰਲ ਮੈਨੇਜਰ ਦੇ ਕੈਬਿਨ ਵੱਲ ਤੁਰ ਪਿਆ।


-----


ਜਨਰਲ ਮੈਨੇਜਰ ਨੇ ਬਜਟ ਤੇ ਇਕ ਸਰਸਰੀ ਜਿਹੀ ਨਜ਼ਰ ਮਾਰੀ ਤੇ ਕਾਗ਼ਜ਼ ਵਾਪਿਸ ਦਿੰਦਿਆਂ ਕਹਿਣ ਲੱਗਾ, “ ਹੁਣ ਸੇਠ ਜੀ ਤੋਂ ਪਾਸ ਕਰਵਾ ਲੈ ਜਾ ਕੇ।


...........


ਸੇਠ ਜੀ ਤੋਂ ਹੋਰਾਂ ਕਿਉਂ, ਸਰ ?” ਕੈਲਾਸ਼ ਨੇ ਹੈਰਾਨੀ ਨਾਲ ਪੁੱਛਿਆ, “ ਦਸ ਹਜ਼ਾਰ ਤੱਕ ਦਾ ਬਜਟ ਤਾਂ ਤੁਸੀਂ ਹੀ ਪਾਸ ਕਰ ਸਕਦੇ ਹੋ।


.................


ਇਹ ਤਾਂ ਠੀਕ ਐ,” ਜਨਰਲ ਮੈਨੇਜਰ ਨੇ ਮੁਸਕਰਾ ਕੇ ਕਿਹਾ, “ ਪਰ ਕੈਲਾਸ਼ ਬਾਬੂ, ਕਿੱਸਾ ਇਹ ਐ ਕਿ ਜਦ ਕੋਈ ਨਵਾਂ ਵਰਕਰ ਨੌਕਰੀ ਸ਼ੁਰੂ ਕਰਦਾ ਹੈ ਤਾਂ ਸੇਠ ਜੀ ਖ਼ੁਦ ਛੇ ਮਹੀਨੇ ਤੱਕ ਉਸਦੇ ਸਾਰੇ ਬਜਟ ਪਾਸ ਕਰਦੇ ਐ।


..............


ਅਜਿਹਾ ਕਿਉਂ?” ਕੈਲਾਸ਼ ਜਾਨਣ ਲਈ ਉਤਸੁਕ ਸੀ।


...............


ਇੰਜ ਕਰਨ ਨਾਲ ਨਵੇਂ ਵਰਕਰਾਂ ਦੀ ਟਰੇਨਿੰਗ ਹੋ ਜਾਂਦੀ ਐ ਅਤੇ ਉਹ ਭਵਿੱਖ ਵਿਚ ਗ਼ਲਤੀਆਂ ਕਰਨ ਤੋਂ ਬਚ ਜਾਂਦੇ ਐ।ਸੇਠ ਜੀ ਨੇ ਮੈਨੂੰ ਵੀ ਇਸੇ ਤਰ੍ਹਾਂ ਹੀ ਟਰੇਂਡ ਕੀਤਾ ਸੀ….ਹੁਣ ਇਹ ਬਜਟ ਲੈ ਕੇ ਸਿੱਧਾ ਹੀ ਸੇਠ ਜੀ ਪਾਸ ਚਲਿਆ ਜਾਹ, ਉਨ੍ਹਾਂ ਨੇ ਤੈਨੂੰ ਬੁਲਾਇਆ ਵੀ ਐ।


-----


ਕੈਲਾਸ਼, ਜਨਰਲ ਮੈਨੇਜਰ ਦੇ ਕੈਬਿਨ ਚੋਂ ਬਾਹਰ ਆ ਕੇ ਲੰਬੀ ਸਾਰੀ ਕਾਰੀਡੋਰ ਵਿਚੀਂ ਹੁੰਦਾ ਹੋਇਆ ਸੇਠ ਜੀ ਦੇ ਕੈਬਿਨ ਵਿਚ ਪਹੁੰਚਾ।ਸੇਠ ਜੀ ਨੇ ਬੜੀ ਨਿਮਰਤਾ ਨਾਲ ਹੱਥ ਮਿਲਾਇਆ ਅਤੇ ਕੈਲਾਸ਼ ਨੂੰ ਸਾਹਮਣੇ ਪਈ ਕੁਰਸੀ ਤੇ ਬੈਠਣ ਦਾ ਇਸ਼ਾਰਾ ਕੀਤਾ ਤੇ ਉਹਦੇ ਹੱਥੋਂ ਬਜਟ ਵਾਲਾ ਕਾਗ਼ਜ਼ ਲੈ ਕੇ ਦੇਖਣ ਲੱਗੇ ਤੇ ਕੈਲਾਸ਼ ਸੇਠ ਜੀ ਦਾ ਚਿਹਰਾ ਪੜ੍ਹਨ ਲੱਗਾ।ਸੇਠ ਜੀ ਦਾ ਚਿਹਰਾ ਇਕ ਬੜੇ ਹੀ ਕਿਰਪਾਲੂ ਅਤੇ ਮਿੱਠੇ ਸੁਭਾਅ ਵਾਲੇ ਆਦਮੀ ਦਾ ਚਿਹਰਾ ਮਾਲੂਮ ਹੁੰਦਾ ਸੀ।ਆਵਾਜ਼ ਏਨੀ ਮਿੱਠੀ ਤੇ ਰਸਦਾਰ ਕਿ ਮਾਲੂਮ ਹੁੰਦਾ ਸੀ ਜਿਵੇਂ ਸੇਠ ਜੀ ਦੇ ਗਲ਼ੇ ਵਿਚ ਮਿਸ਼ਰੀ ਘੁਲੀ ਹੋਈ ਹੋਵੇ।ਪਿਛਲੇ ਦਸ ਸਾਲਾਂ ਵਿਚ ਕੈਲਾਸ਼ ਨੇ ਅਨੇਕਾਂ ਵਾਰ ਇਸ ਚਿਹਰੇ ਨੂੰ ਦੇਖਿਆ ਸੀ।ਉਹਨੂੰ ਇਸ ਗੱਲ ਦੀ ਕਦੀ ਸਮਝ ਨਹੀਂ ਸੀ ਆਈ ਕਿ ਏਨਾ ਮਿੱਠਾ, ਕਿਸੇ ਕੀੜੀ ਤੱਕ ਨੂੰ ਨੁਕਸਾਨ ਨਾ ਪਹੁੰਚਾਉਣ ਵਾਲਾ ਇਨਸਾਨ ਕਰੋੜਪਤੀ ਕਿਵੇਂ ਬਣ ਸਕਦਾ ਹੈ? ਪਰ ਹੁਣ ਤੱਕ ਉਸ ਨੇ ਸੇਠ ਜੀ ਨੂੰ ਸਿਰਫ਼ ਆਪਣੇ ਘਰ ਹੀ ਦੇਖਿਆ ਸੀ।ਦਫ਼ਤਰ ਵਿਚ ਗੱਲਬਾਤ ਕਰਨ ਦਾ ਇਹ ਉਸ ਦਾ ਪਹਿਲਾ ਮੌਕਾ ਸੀ।


------


ਸੇਠ ਕਸਤੂਰੀ ਚੰਦ ਨੇ ਕੈਲਾਸ਼ ਦੇ ਬਣਾਏ ਹੋਏ ਬਜਟ ਤੇ ਇਕ ਸਰਸਰੀ ਜਿਹੀ ਨਜ਼ਰ ਮਾਰੀ।ਕਾਲ ਗਰਲ 500 ਰੁਪਏਬਲੈਕ-ਡਾਗ ਵਿਸਕੀ 400 ਰੁਪਏਹੋਟਲ 300 ਰੁਪਏਟੈਕਸੀ 100 ਰੁਪਏਫ਼ੁਟਕਲ ਖ਼ਰਚ 40 ਰੁਪਏ
ਕੁਲ-ਜੋੜ 1340 ਰੁਪਏ
ਸੇਠ ਜੀ ਚਹਿਕੇ ਤੇ ਬੋਲੇ, “ ਕੁਲ 1340 ਰੁਪਏ? ਤੇਰਾ ਬਣਾਇਆ ਬਜਟ ਤਾਂ ਠੀਕ ਈ ਲਗਦੈ ਬਈ।


..............


ਬਹੁਤ ਹੀ ਸੋਚ ਕੇ ਬਣਾਇਐ ਸੇਠ ਜੀ,” ਕੈਲਾਸ਼ ਨੇ ਖ਼ੁਸ਼ ਹੁੰਦਿਆਂ ਕਿਹਾ।


.............


ਉਹ ਤਾਂ ਲਗਦਾ ਈ ਐ।


..............


ਥੈਂਕ ਯੂਕੈਲਾਸ਼ ਨੇ ਮੁਸਕਰਾ ਕੇ ਕਿਹਾ।


.............


ਸੇਠ ਜੀ ਮੁਸਕਰਾ ਕੇ ਬੋਲੇ, “ ਬਾਕੀ ਤਾਂ ਸਭ ਠੀਕ ਐ ਪਰਪਰ ਇਹ ਕਾਲ-ਗਰਲ..ਇਹ ਪੰਜ ਸੌ ਚ ਮਿਲਦੀ ਐ ਬਈ? ਕੁਝ ਜ਼ਿਆਦਾ ਨਹੀਂ ਇਹ?”


.............


ਸੇਠ ਜੀ, ਬ੍ਰਾਊਨ ਸਾਹਿਬ ਨੂੰ ਵਧੀਆ ਤੇ ਬਿਲਕੁਲ ਹਿੰਦੁਸਤਾਨੀ ਕਾਲ-ਗਰਲ ਚਾਹੀਦੀ ਐ।ਇਹ ਉਹਨਾਂ ਦੀ ਖ਼ਾਸ ਫ਼ਰਮਾਇਸ਼ ਐ ਜੀ।


...................


ਫਿਰ ਠੀਕ ਐ, ਜੇ ਬਈ ਖ਼ਾਸ ਫ਼ਰਮਾਇਸ਼ ਐ ਬ੍ਰਾਊਨ ਸਾਹਿਬ ਦੀ, ਫੇਰ ਤਾਂ ਜ਼ਰੂਰ ਹੀ ਪੂਰੀ ਹੋਣੀ ਚਾਹੀਦੀ ਐ,” ਸੇਠ ਜੀ ਨੇ ਪੈਨਸਿਲ ਨਾਲ ਕਾਲ-ਗਰਲ ਵਾਲੀ ਮੱਦ ਟਿੱਕ-ਮਾਰਕ ਕਰ ਦਿੱਤੀ।


..............


ਕੈਲਾਸ਼ ਨੇ ਸੁਖ ਦਾ ਸਾਹ ਲਿਆ ਤੇ ਮਨ ਹੀ ਮਨ ਕਿਹਾ, “ ਚਲੋ ਇਹ ਆਈਟਮ ਤਾਂ ਪਾਸ ਹੋਈ।


..............


ਸੇਠ ਜੀ ਨੇ ਹੁਣ ਦੂਸਰੀ ਮੱਦ ਦੇਖੀ, ਵਿਸਕੀ ਚਾਰ ਸੌ ਰੁਪਏ?” ਭਰਵੱਟੇ ਉਤਾਂਹ ਚੁੱਕ ਕੇ ਸੇਠ ਜੀ ਨੇ ਕੈਲਾਸ਼ ਵਲ ਦੇਖਿਆ ਤਾਂ ਉਹ ਜਲਦੀ ਨਾਲ ਬੋਲਿਆ:


............


ਬ੍ਰਾਊਨ ਸਾਹਿਬ ਦੇ ਅਸਿਸਟੈਂਟ ਨੇ ਦੱਸਿਐ ਜੀ ਕਿ ਉਹ ਸਿਰਫ਼ ਬਲੈਕ-ਡਾਗ ਹੀ ਪੀਂਦੇ ਐ।ਮੈਂ ਕਈ ਸਮਗਲਰਾਂ ਤੋਂ ਪਤਾ ਕਰ ਲਿਐ ਜੀ।ਦੋ ਬੋਤਲਾਂ ਚਾਰ ਸੌ ਤੋਂ ਘੱਟ ਨਹੀਂ ਮਿਲਣੀਆਂ ਆਪਾਂ ਨੂੰ।ਬਾਕੀ ਆਪ ਜੀ ਦੀ ਮਰਜ਼ੀ ਐ।ਜੇ ਤੁਸੀਂ ਕਹੋ ਤਾਂ ਕਿਸੇ ਸਸਤੀ ਵਿਸਕੀ ਦਾ ਪ੍ਰਬੰਧ ਕਰ ਲੈਨੇ ਆਂ


.............


ਸੇਠ ਜੀ ਨੇ ਨਾਂਹ ਵਿਚ ਸਿਰ ਹਿਲਾਇਆ ਤੇ ਬੋਲੇ, “ ਨਈਂ, ਨਈਂ ਬਈ, ਜੇ ਮਿਸਟਰ ਬ੍ਰਾਊਨ ਕਾਲਾ-ਕੁੱਤਾ ਈ ਪੀਂਦੇ ਐ ਤਾਂ ਕਾਲਾ-ਕੁੱਤਾ ਈ ਮਿਲੂ ਉਨ੍ਹਾਂ ਨੂੰ, ਆਖ਼ਿਰ ਉਹ ਸਾਡੇ ਮਹਿਮਾਨ ਨੇ ਸੇਠ ਜੀ ਨੇ ਇਸ ਮੱਦ ਤੇ ਵੀ ਟਿੱਕ ਮਾਰਕ ਲਗਾ ਦਿੱਤਾ ਤੇ ਅਗਲੀ ਮੱਦ ਤੇ ਨਜ਼ਰ ਟਿਕਾ ਲਈ।


.............


ਹੋਟਲ ਤਿੰਨ ਸੌ ਰੁਪਏ?” ਕਿਹੜੇ ਹੋਟਲ ਵਿਚ ਠਹਿਰਾ ਰਿਹੈਂ ਬਈ ਮਿਸਟਰ ਬ੍ਰਾਊਨ ਨੂੰ?”


..............


ਜੀ, ਸਰਤਾਜ ਵਿਚ।


............


ਸੇਠ ਜੀ ਮੁਸਕਰਾਏ ਤੇ ਬੋਲੇ, “ ਕੈਲਾਸ਼ ਬੇਟਾ, ਸ਼ਾਇਦ ਤੈਨੂੰ ਪਤਾ ਨਹੀਂ- ਮੈਰੀਨ ਡਰਾਈਵ ਤੇ ਆਪਣਾ ਇਕ ਸ਼ਾਨਦਾਰ ਗੈਸਟ ਹਾਊਸ ਵੀ ਐ।ਮਿਸਟਰ ਬ੍ਰਾਊਨ ਵਰਗੇ ਯੂਰਪੀਨ ਮਹਿਮਾਨਾਂ ਵਾਸਤੇ ਸਭ ਸੁਖ-ਸਹੂਲਤਾਂ ਨੇ ਉੱਥੇ- ਉਨ੍ਹਾਂ ਨੂੰ ਉੱਥੇ ਠਹਿਰਾਉ।


.................


ਏਨਾ ਕਹਿ ਕੇ ਸੇਠ ਜੀ ਨੇ ਤਿੰਨ ਸੌ ਦੀ ਰਕਮ ਤੇ ਕਾਟਾ ਫੇਰ ਦਿੱਤਾ ਪਰ ਕੈਲਾਸ਼ ਨੂੰ ਰੱਤੀ ਭਰ ਵੀ ਬੁਰਾ ਨਾ ਲੱਗਿਆ ਕਿਉਂਕਿ ਇਸ ਮੱਦ ਵਿਚੋਂ ਤਾਂ ਉਸ ਨੂੰ ਬੱਚਤ ਹੋਣ ਦੀ ਪਹਿਲਾਂ ਹੀ ਕੋਈ ਆਸ ਨਹੀਂ ਸੀ।


.................


ਅਤੇ ਇਹ ਸੌ ਰੁਪਇਆ ਟੈਕਸੀ ਦਾ?” ਜ਼ਿਆਦਾ ਤਾਂ ਨਹੀਂ ਇਹ, ਪਰ ਟੈਕਸੀ ਦਾ ਖ਼ਰਚ ਕਿਉਂ ਕਰਦੇ ਹੋ ਬਈ, ਮੇਰੀ ਗੱਡੀ ਲੈ ਜਾਉ ਨਾ।


................


ਸਰ, ਤੁਹਾਡੀਆਂ ਦੋਨੋਂ ਗੱਡੀਆਂ ਮੁਰੰਮਤ ਵਾਸਤੇ ਗਈਆਂ ਹੋਈਆਂ ਨੇ ਜੀ।


............


ਤਾਂ ਜਨਰਲ ਮੈਨੇਜਰ ਦੀ ਗੱਡੀ ਲੈ ਜਾਉ


.............


ਉਨ੍ਹਾਂ ਦੀ ਗੱਡੀ ਪੂਨੇ ਗਈ ਹੋਈ ਐ ਜੀ, ਏਸੇ ਲਈ ਮੈਂ ਇਕ ਪ੍ਰਾਈਵੇਟ ਇੰਪਾਲਾ ਦਾ ਬੰਦੋਬਸਤ ਕਰ ਲਿਐ-ਸਿਰਫ਼ ਸੌ ਰੁਪਇਆ ਦੋ ਦਿਨਾਂ ਦਾ ਤੇ ਪੈਟਰੌਲ ਨਾਲ।


...................


ਸਿਰਫ਼ ਸੌ ਰੁਪਏ ਚ ਇੰਪਾਲਾ, ਦੋ ਦਿਨਾਂ ਲਈ ਤੇ ਉਹ ਵੀ ਸਣੇ ਪੈਟਰੌਲ, ਨਾਮੁਮਕਿਨ ਐ।ਸੇਠ ਜੀ ਨੇ ਮਾਣ ਨਾਲ ਕੈਲਾਸ਼ ਵਲ ਦੇਖਿਆ ਜਿਵੇਂ ਸ਼ਾਬਾਸ਼ ਦੇ ਰਹੇ ਹੋਣ।ਸੇਠ ਜੀ ਵਲ ਦੇਖ ਕੇ ਕੈਲਾਸ਼ ਦੀ ਛਾਤੀ ਫੁੱਲ ਗਈ ਤੇ ਸੇਠ ਜੀ ਨੇ ਇਸ ਮੱਦ ਤੇ ਵੀ ਟਿੱਕ ਮਾਰ ਦਿੱਤਾ ਤੇ ਕੈਲਾਸ਼ ਦੀਆਂ ਅੱਖਾਂ ਸਾਹਮਣੇ ਸੌ ਦਾ ਨੋਟ ਨੱਚਣ ਲੱਗਾ।


.............


ਚਾਲੀ ਰੁਪਏ ਫੁਟਕਲ ਖ਼ਰਚਿਆਂ ਲਈ, ਇਹ ਤਾਂ ਬਿਲਕੁਲ ਜਾਇਜ਼ ਐ।ਕਹਿ ਕੇ ਸੇਠ ਜੀ ਨੇ ਟਿੱਕ ਮਾਰਕ ਲਗਾ ਦਿੱਤਾ।ਕੈਲਾਸ਼ ਨੇ ਸੁਖ ਦਾ ਸਾਹ ਲਿਆ।ਸੇਠ ਜੀ ਨੇ ਸਿਰਫ਼ ਹੋਟਲ ਦੀ ਮੱਦ ਹੀ ਕੱਟੀ ਸੀ- ਚਲੋ ਠੀਕ ਐ।ਸੇਠ ਜੀ ਬਜਟ ਵਾਲੇ ਕਾਗ਼ਜ਼ ਤੇ ਦਸਤਖ਼ਤ ਕਰਨ ਹੀ ਲੱਗੇ ਸਨ ਕਿ ਉਨ੍ਹਾਂ ਨੂੰ ਕੋਈ ਗੱਲ ਚੇਤੇ ਆ ਗਈ।ਉਨ੍ਹਾਂ ਨੇ ਟੈਲੀਫ਼ੂਨ ਚੁੱਕਿਆ ਤੇ ਕਿਧਰੇ ਨੰਬਰ ਮਿਲਾਇਆ।ਟੈਲੀਫ਼ੂਨ ਤੇ ਗੱਲਬਾਤ ਕੁਝ ਇਸ ਢੰਗ ਨਾਲ ਹੋਈ ਕਿ ਕੈਲਾਸ਼ ਕੁਝ ਵੀ ਸਮਝ ਨਾ ਸਕਿਆ।ਗੱਲ ਮੁਕਾ ਕੇ ਸੇਠ ਜੀ ਨੇ ਟੈਲੀਫ਼ੂਨ ਰੱਖਿਆ ਤੇ ਖ਼ੁਸ਼ੀ ਨਾਲ ਹੱਥ ਰਗੜ ਕੇ ਬੋਲੇ, “ ਇਕ ਅੰਬੈਸੀ ਵਿਚ ਫੋਨ ਕੀਤੈ, ਉੱਥੇ ਆਪਣਾ ਇਕ ਜਾਣਕਾਰ ਕੰਮ ਕਰਦੈ, ਉੱਥੋਂ ਦੋ ਬੋਤਲਾਂ ਬਲੈਕ-ਡਾਗ ਦਾ ਬੰਦੋਬਸਤ ਹੋ ਗਿਐ।ਏਨਾ ਕਹਿ ਕੇ ਸੇਠ ਜੀ ਨੇ ਬਲੈਕ-ਡਾਗ ਦੀ ਮੱਦ ਦੇ ਚਾਰ ਸੌ ਰੁਪਇਆਂ ਤੇ ਕਾਟਾ ਫੇਰ ਦਿੱਤਾ।ਸੇਠ ਜੀ ਪੈਂਨਸਿਲ ਮੂੰਹ ਵਿਚ ਪਾ ਕੇ ਦਬਾਉਣ ਲੱਗੇ ਤੇ ਕੈਲਾਸ਼, ਸੇਠ ਜੀ ਦਾ ਗਲ਼ਾ ਦਬਾਉਣ ਬਾਰੇ ਸੋਚਣ ਲੱਗਾ।


------


ਸੇਠ ਜੀ ਨੇ ਕੁਝ ਦੇਰ ਲਈ ਆਪਣੀਆਂ ਅੱਖਾਂ ਬੰਦ ਕੀਤੀਆਂ ਤੇ ਫਿਰ ਇਕ ਦਮ ਖੋਲ੍ਹ ਲਈਆਂ।ਉਨ੍ਹਾਂ ਦੇ ਚਿਹਰੇ ਤੇ ਐਸੀ ਉੱਜਲ ਮੁਸਕਰਾਹਟ ਆਈ ਜਿਵੇਂ ਉਨ੍ਹਾਂ ਦੇ ਅੰਦਰ ਹਜ਼ਾਰ ਵਾਟ ਦਾ ਬਲਬ ਜਗ ਪਿਆ ਹੋਵੇ।ਬੜੇ ਪਿਆਰ ਨਾਲ ਕੈਲਾਸ਼ ਦੀ ਤਰਫ਼ ਦੇਖ ਕੇ ਬੋਲੇ, “ ਕੈਲਾਸ਼ ਬੇਟਾ, ਤੂੰ ਮਿਸਟਰ ਰਸਤੋਗੀ ਨੂੰ ਤਾਂ ਜਾਣਦੈਂ ਨਾ, ਆਪਣੇ ਪਬਲੀਸਿਟੀ ਡੀਪਾਰਟਮੈਂਟ ਵਿਚ ਕੰਮ ਕਰਦੈ?”


..............


ਜੀ ਹਾਂ


...............


ਅਜੇ ਹੁਣੇ ਹੁਣੇ ਹੀ ਉਸ ਦੀ ਸ਼ਾਦੀ ਹੋਈ ਐ।


.................


ਜੀ ਹਾਂ,ਮੈਨੂੰ ਪਤੈ ਜੀ


...........


ਤੈਨੂੰ ਪਤੈ, ਲੜਕੀ ਵਾਲਿਆਂ ਨੇ ਦਹੇਜ ਵਿਚ ਉਸ ਨੂੰ ਕੈਡਲਾਕ ਕਾਰ ਦਿੱਤੀ ਐ।


..............


ਜੀ ਹਾਂਕੈਲਾਸ਼ ਦਾ ਗਲ਼ਾ ਖ਼ੁਸ਼ਕ ਹੋਣ ਲੱਗਾ।


..................


ਮੇਰਾ ਨਾਮ ਲੈ ਕੇ ਉਸ ਤੋਂ ਦੋ ਦਿਨਾਂ ਲਈ ਉਹਦੀ ਕੈਡਲਾਕ ਗੱਡੀ ਮੰਗ ਲੈ,” ਸੇਠ ਜੀ ਖ਼ੁਸ਼ ਹੋ ਕੇ ਬੋਲੇ, ਫਿਰ ਪੈਂਸਿਲ ਨਾਲ ਸੇਠ ਜੀ ਨੇ ਟੈਕਸੀ ਦਾ ਸੌ ਰੁਪਇਆ ਵੀ ਕੱਟ ਦਿੱਤਾ।


------


ਹੁਣ ਸਿਰਫ਼ ਕਾਲ-ਗਰਲ ਦੇ ਹੀ ਪੰਜ ਸੌ ਰੁਪਏ ਰਹਿ ਗਏ ਸਨ ਜਾਂ ਫੁਟਕਲ ਖ਼ਰਚਿਆਂ ਦੇ ਚਾਲੀ ਰੁਪਏ।ਸੇਠ ਜੀ ਮੂੰਹ ਵਿਚ ਹੀ ਬੁੜਬੁੜਾਉਣ ਲੱਗੇ, “ ਕਾਲ-ਗਰਲ ਪੰਜ ਸੌ ਰੁਪਏ? ਕਾਲ-ਗਰਲ ਪੰਜ ਸੌ ਰੁਪਏ? ਕਿਸ ਤਰ੍ਹਾਂ ਦਾ ਜ਼ਮਾਨਾ ਆ ਗਿਐ ਬਈ।ਧਰਮ ਦਾ ਤਾਂ ਨਾਮ ਹੀ ਦੁਨੀਆਂ ਚੋਂ ਉੜ ਗਿਐ, ਜਿਸ ਨੂੰ ਵੀ ਦੇਖੋ ਜ਼ਰਾ ਜਿੰਨੇ ਕੰਮ ਲਈ ਕਾਲ-ਗਰਲ ਮੰਗਦੈ ਅੱਜ-ਕਲ! ਕਲਯੁਗ ਆ ਗਿਐ ਭਾਈ ਹੁਣ ਤਾਂ, ਘੋਰ ਕਲਯੁਗ।ਕਾਲ-ਗਰਲਕਾਲ-ਗਰਲਕੀ ਕਾਲ-ਗਰਲ ਪੰਜ ਸੌ ਤੋਂ ਘੱਟ ਨਹੀਂ ਮਿਲ ਸਕਦੀ, ਬੇਟਾ ਕੈਲਾਸ਼?”


..............


ਮਿਸਟਰ ਬ੍ਰਾਊਨ ਬਹੁਤ ਹੀ ਵਧੀਆ ਤੇ ਸੁੰਦਰ ਲੜਕੀ ਮੰਗਦੇ ਐ ਸੇਠ ਜੀ,” ਕੈਲਾਸ਼ ਨੇ ਬਹੁਤ ਹੀ ਸੁੰਦਰ’ ‘ਤੇ ਉਚੇਚਾ ਜ਼ੋਰ ਦਿੱਤਾ।


.............


ਸੇਠ ਜੀ ਨੇ ਕੁਝ ਪਲਾਂ ਲਈ ਆਪਣੀਆਂ ਅੱਖਾਂ ਬੰਦ ਕਰ ਲਈਆਂ-ਸੋਚ ਸੋਚ ਕੇ ਬੋਲੇ:ਬਈ ਕੈਲਾਸ਼, ਜੇ ਇਹ ਗੱਲ ਐ ਤਾਂ ਆਪਣੀ ਊਸ਼ਾ ਕਿਹਦੇ ਨਾਲੋਂ ਘੱਟ ਸੁੰਦਰ ਐ: ਬਾਹਰ ਜਾਣ ਦੀ ਕੀ ਲੋੜ ਐ?”


....................


ਏਨਾ ਕਹਿ ਕੇ ਸੇਠ ਜੀ ਨੇ ਛੇਤੀ ਨਾਲ ਕਾਲ-ਗਰਲ ਵਾਲੀ ਪੰਜ ਸੌ ਦੀ ਮੱਦ ਉੱਪਰ ਵੀ ਲਕੀਰ ਫੇਰ ਦਿਤੀ ਅਤੇ 1340 ਰੁਪਇਆਂ ਚੋਂ ਸਿਰਫ਼ 40 ਰੁਪਏ ਫੁਟਕਲ ਖ਼ਰਚਿਆਂ ਦੀ ਰਕਮ ਮਨਜ਼ੂਰ ਕਰ ਕੇ ਬਜਟ ਵਾਲਾ ਕਾਗਜ਼ ਕੈਲਾਸ਼ ਨੂੰ ਫੜਾ ਦਿੱਤਾ ਜਿਵੇਂ ਉਹ ਬਜਟ ਵਾਲਾ ਕਾਗ਼ਜ਼ ਨਾ ਹੋਵੇ, ਲੱਖਪਤੀ ਬਣਨ ਦਾ ਨੁਸਖ਼ਾ ਹੋਵੇ।


*****


ਸਮਾਪਤ


8 comments:

ਤਨਦੀਪ 'ਤਮੰਨਾ' said...

ਦੋਸਤੋ! ਫੇਸਬੁੱਕ ਤੇ ਆਈਆਂ ਸਾਰੀਆਂ ਟਿੱਪਣੀਆਂ ਏਥੇ ਪੋਸਟ ਕਰ ਰਹੀ ਹਾਂ।
ਅਦਬ ਸਹਿਤ
ਤਨਦੀਪ

ਤਨਦੀਪ 'ਤਮੰਨਾ' said...

ਕਈ ਵਾਰ ਕੁਝ ਪੜ ਕੇ ਇਨਸਾਨ ਸਕਤੇ ਵਿੱਚ ਆ ਜਾਂਦਾ ਹੈ ਜਾਂ ਸੁੰਨ ਜਿਹਾ ਹੋ ਜਾਂਦਾ ਹੈ | ਇਹ ਕਹਾਨੀ ਪੜ ਕੇ ਇਹੀ ਹਾਲਤ ਹੋਈ ਮੇਰੀ |

ਬੜੀਆਂ ਗੱਲਾਂ ਨਿਕਲ ਕੇ ਆਈਆਂ ਇਸ ਵਿੱਚੋਂ | ਪਹਿਲੀ ਇਹ ਕਿ ਅਨੁਭਵ ਦੂਜਿਆਂ ਦਾ ਅੰਤਰ-ਮਨ ਪੜ ਲੈਂਦਾ ਹੈ (ਜਿਵੇਂ ਸੇਠ ਜੀ ਨੇ ਕੈਲਾਸ਼ ਦਾ ਪੜ ਲਿਆ ਹੋਵੇ ਕਿ ਉਹ ਕਿੱਥ...ੇ ਕਿੱਥੇ ਚਾਲਾਕੀ ਕਰ ਸਕਦਾ ਹੈ) | ਦੂਜਾ, ਇਨਸਾਨ (ਕੈਲਾਸ਼) ਦੀ ਲਾਲਚੀ ਪ੍ਰਵ੍ਰਿਤੀ,| ਤੀਜੀ, ਔਰਤ ਨੂੰ ਵਿਕਣ ਵਾਲੀ ਚੀਜ ਸਮਝਨਾ (ਸੇਠ ਜੀ ) ਅਤੇ ਚੌਥੀ, ਔਰਤ ਦਾ ਭੋਲਾਪਨ (ਉਸ਼ਾ ) ਜੋ ਸ਼ਾਇਦ ਸੇਠ ਜੀ ਦੀ ਇਹ ਗੱਲ ਸਚ ਮੰਨ ਲੈਂਦੀ ਹੈ

“ ਊਸ਼ਾ, ਹੁਣ ਤੂੰ ਆਰਾਮ ਨਾਲ ਰਹਿ, ਖਾਹ ਪੀ, ਮੌਜ ਕਰ ‘ਤੇ ਪਿਛਲੀਆਂ ਗੱਲਾਂ ਨੂੰ ਭੁੱਲ ਜਾ! ਹੁਣ ਤਾਂ ਮੈਂ ਤੈਨੂੰ ਆਪਣੀ ਬੀਵੀ ਦੀ ਤਰ੍ਹਾਂ ਈ ਰੱਖਿਆ ਹੋਇਐ।ਉਹਦੇ ਵਾਂਗ ਈ ਤੂੰ ਖ਼ਰਚ ਕਰਦੀ ਏਂ, ਉਹੀ ਮਾਣ-ਇੱਜ਼ਤ, ਦੱਸ ਕੋਈ ਕਸਰ ਐ?
ਰੇਨੂ ਨੱਈਅਰ
ਫੇਸਬੁੱਕ

ਤਨਦੀਪ 'ਤਮੰਨਾ' said...

ਰੇਨੂ ਜੀ! ਤੁਹਾਡੇ ਵਿਚਾਰਾਂ ਦੀ ਮੈਂ ਕਦਰ ਕਰਦੀ ਹਾਂ, ਕੁਝ ਅਜਿਹਾ ਹੀ ਅਨੁਭਵ ਮੈਨੂੰ ਵੀ ਕਹਾਣੀ ਨੂੰ ਪਹਿਲੀ ਵਾਰ ਪੜ੍ਹਨ 'ਤੇ ਹੋਇਆ ਸੀ। ਮੈਂ ਸੁੰਨ ਹੋ ਗਈ....ਕੁਝ ਦੇਰ ਤੱਕ ਆਲ਼ੇ-ਦੁਆਲ਼ੇ ਦੀ ਸੁਰਤ ਨਾ ਰਹੀ....ਚੰਦਰ ਸਾਹਿਬ ਦੀ ਕਲਮ ਨੇ ਕਿਵੇਂ ਇਸ ਕਹਾਣੀ ਨੂੰ ਕਾਗ਼ਜ਼ 'ਤੇ ਉਤਾਰਿਆ ਹੋਣੈ....ਅੱਲਾ... ਹੀ ਜਾਣਦਾ ਹੈ। ਕਿਉਂਕਿ ਉਹਨਾਂ ਨੇ ਵੀ ਇਸ ਕਹਾਣੀ ਵਿਚਲੇ ਵਿਸ਼ੇ ਦੀ ਸੂਖ਼ਮਤਾ ਖ਼ੂਬ ਵਿਚਾਰੀ ਹੋਣੀ ਹੈ। ਬਾਕੀ ਸੇਠ ਦਾ ਪਿਆਰ-ਦੁਲਾਰ...ਇਸ ਸਭ ਕਾਸੇ ਪਿੱਛੇ ਇਹੋ ਮਕਸਦ ਹੀ ਤਾਂ ਸੀ ਕਿ ਪਹਿਲਾਂ ਆਪ ਐਸ਼ ਕਰਾਂਗਾ, ਮਨ ਭਰ ਗਿਆ ਤਾਂ ਕਲਾਈਂਟਸ ਨੂੰ ਖ਼ੁਸ਼ ਕਰਾਂਗਾ। ਇਸ ਦੁਨੀਆਂ 'ਚ ਐਸੇ ਵਿਭਚਾਰੀ ਲੋਕ ਵੀ ਰਹਿੰਦੇ ਹਨ। ਕਹਾਣੀ ਪੜ੍ਹ ਕੇ ਆਪਣੇ ਵਿਚਾਰ ਘੱਲਣ ਲਈ ਬਹੁਤ-ਬਹੁਤ ਸ਼ੁਕਰੀਆ।
ਤਨਦੀਪ

ਤਨਦੀਪ 'ਤਮੰਨਾ' said...

very nice n sensitive too the story is...
ਜਗਦੀਪ ਸਿੰਘ
ਫੇਸਬੁੱਕ

ਤਨਦੀਪ 'ਤਮੰਨਾ' said...

bahut hi pyaari kahani hai...bantar bahut kamaal dee hai...par kee kise bhra nu koi usdi bhain bare is tran comment kar sakda hai...????????????????????????
ਅਮਰਜੀਤ ਕੌਂਕੇ
ਫੇਸ ਬੁੱਕ

ਤਨਦੀਪ 'ਤਮੰਨਾ' said...

ਕੌਂਕੇ ਸਾਹਿਬ! ਕਹਾਣੀ ਪੜ੍ਹ ਕੇ ਆਪਣੇ ਵਿਚਾਰ ਲਿਖਣ ਲਈ ਤੁਹਾਡੀ ਵੀ ਮਸ਼ਕੂਰ ਹਾਂ। ਤੁਹਾਡੀ ਗੱਲ ਸਹੀ ਹੈ, ਇਸ ਕਹਾਣੀ 'ਚ ਲੇਖਣੀ ਪੱਖੋਂ ਇਕ ਚੰਗੀ ਕਹਾਣੀ ਦੇ ਸਾਰੇ ਗੁਣ ਮੌਜੂਦ ਨੇ, ਏਸੇ ਕਰਕੇ ਮੈਂ ਲਿਖਿਆ ਹੈ ਕਿ ਅੱਜਕੱਲ੍ਹ ਕਈ ਕਹਾਣੀਕਾਰ, ਕਹਾਣੀ ਲਿਖਣ ਦੇ ਨਾਂ ਤੇ ਉਸ ਵਿਚ ਔਖੀ ਸ਼ਬਦਾਵਲੀ ਅਤੇ ਬੌਧ...ਿਕਤਾ ਏਨੀ ਕੁ ਭਾਰੀ ਕਰ ਰਹੇ ਨੇ ਕਿ ਕਹਾਣੀ ਪੜ੍ਹ ਕੇ ਲਗਦੈ ਕਿ ਵਕ਼ਤ ਜ਼ਾਇਆ ਕੀਤਾ। ਕਹਾਣੀ ਦਾ ਵਿਸ਼ਾ ਆਮ ਜ਼ਿੰਦਗੀ ਦੇ ਜਿੰਨਾ ਨੇੜੇ ਹੋਵੇ, ਭਾਸ਼ਾ ਜਿੰਨੀ ਸਰਲ ਹੋਵੇ, ਓਨੀ ਅਸਰਦਾਰ ਹੁੰਦੀ ਹੈ। ਬਾਕੀ ਰਹੀ ਗੱਲ....ਕਿ ਊਸ਼ਾ ਦੇ ਭਰਾ ਮੂਹਰੇ, ਸੇਠ ਕਿਵੇਂ ਕਹਿ ਸਕਦਾ ਹੈ....ਇਹੀ ਤਾਂ ਇਸ ਕਹਾਣੀ ਦਾ ਸਿੱਟਾ ਹੈ ਕਿ ਅਹਿਸਾਨ ਥੱਲੇ ਦੱਬੇ ਭੈਣ-ਭਰਾ ਕੁਝ ਨਹੀਂ ਕਹਿ ਸਕਦੇ....ਊਸ਼ਾ ਦਾ ਭਰਾ ਨਾਦਾਨ ਹੈ, ਉਸਨੂੰ ਕੀ ਪਤਾ ਕਿ ਉਸਦੀ ਭੈਣ ਨੇ ਕਿਹੜੀ ਕੁਰਬਾਨੀ ਕਰਕੇ ਉਹਨੂੰ ਲੱਖਪਤੀ ਬਣਾਉਣ ਦਾ ਫ਼ੈਸਲਾ ਕੀਤਾ ਹੈ...ਪਰ ਭਿਣਕ ਤਾਂ ਭੈਣ ਵੀ ਹੈ ਕਿ ਸੇਠ ਆਪਣੀ ਔਕਾਤ ਵਿਖਾ ਸਕਦਾ ਹੈ। ਏਸੇ ਕਰਕੇ ਚੰਦਰ ਸਾਹਿਬ ਨੇ ਕਹਾਣੀ ਏਥੇ ਸਮਾਪਤ ਕੀਤੀ ਹੈ ਕਿ ਪਾਠਕ ਸੋਚਾਂ ਦੇ ਭੰਵਰ 'ਚ ਗੋਤੇ ਲਾਈ ਜਾਵੇ..ਕਿ ਅੱਗੇ ਕੀ ਹੋਇਆ ਹੋਵੇਗਾ।
ਤਨਦੀਪ

ਤਨਦੀਪ 'ਤਮੰਨਾ' said...

ਸੱਚਮੁੱਚ ਕਹਾਣੀ ਬਹੁਤ ਹੀ ਖੂਬਸੂਰਤ ਲਿਖੀ ਗਈ ਹੈ ਪਾਠਕ ਸੋਚਣ ਲਈ ਮਜਬੂਰ ਹੋ ਜਾਦੇਂ ਕਿ ਇਸ ਤੋ ਬਾਅਦ ਕੀ ਹੋਇਆ ਹੋਵੇਗਾ ,,,,, ਤੇ ਕੈਲਾਸ਼ ਦਾ ਸੇਠ ਜੀ ਨੂੰ ਕੀ ਜਵਾਬ ਹੋਵੇਗਾ
ਬਲਵਿੰਦਰ ਪ੍ਰੀਤ
ਫੇਸਬੁੱਕ

ਤਨਦੀਪ 'ਤਮੰਨਾ' said...

ਮੇਰੀ ਗੁਜ਼ਾਰਿਸ਼ ਹੈ ਕਿ ਬਾਕੀ ਦੋਸਤ ਵੀ ਕਹਾਣੀ ਪੜ੍ਹ ਕੇ ਆਪਣੇ ਵਿਚਾਰ ਸਾਂਝੇ ਜ਼ਰੂਰ ਕਰਨ...ਕਿਉਂਕਿ ਫੀਡਬੈਕ ਤੋਂ ਬਹੁਤ ਕੁਝ ਸਿੱਖਣ ਨੂੰ ਮਿਲ਼ਦਾ ਹੈ....ਸ਼ੁਕਰੀਆ।
ਅਦਬ ਸਹਿਤ
ਤਨਦੀਪ