ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Sunday, July 31, 2011

ਰਾਜ ਪਾਲ ਸੰਧੂ - ਆਰਸੀ ‘ਤੇ ਖ਼ੁਸ਼ਆਮਦੀਦ - ਇਕਬਾਲ ਮਾਹਲ - ਲੇਖ

ਆਰਸੀ ਤੇ ਖ਼ੁਸ਼ਆਮਦੀਦ

ਸਾਹਿਤਕ ਨਾਮ: ਰਾਜ ਪਾਲ ਸੰਧੂ
ਅਜੋਕਾ ਨਿਵਾਸ: ਸਿਡਨੀ, ਆਸਟਰੇਲੀਆ


ਪ੍ਰਕਾਸ਼ਿਤ ਕਿਤਾਬਾਂ: ਕਾਵਿ-ਪੁਸਤਕ ਅਨਹਦ ਨਾਦ ਹਾਲ ਹੀ ਵਿਚ ਰਿਲੀਜ਼ ਹੋਈ ਹੈ।


ਦੋਸਤੋ! ਸਿਡਨੀ, ਆਸਟਰੇਲੀਆ ਵਸਦੇ ਲੇਖਕ ਰਾਜ ਪਾਲ ਸੰਧੂ ਜੀ ਨੇ ਇਕਬਾਲ ਮਾਹਲ ਸਾਹਿਬ ਬਾਰੇ ਲਿਖਿਆ ਇਕ ਬੇਹੱਦ ਖ਼ੁਬਸੂਰਤ ਲੇਖ ਘੱਲ ਕੇ ਆਰਸੀ ਪਰਿਵਾਰ ਨਾਲ਼ ਪਲੇਠੀ ਸਾਹਿਤਕ ਸਾਂਝ ਪਾਈ ਹੈ। ਰਾਜ ਪਾਲ ਜੀ ਨੂੰ ਆਰਸੀ ਪਰਿਵਾਰ ਚ ਖ਼ੁਸ਼ਆਮਦੀਦ ਆਖਦਿਆਂ, ਇਸ ਲੇਖ ਨੂੰ ਅੱਜ ਦੀ ਪੋਸਟ ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਆਸ ਹੈ ਕਿ ਉਹ ਭਵਿੱਖ ਵਿਚ ਵੀ ਆਪਣੀਆਂ ਲਿਖਤਾਂ ਨਾਲ਼ ਹਾਜ਼ਰੀ ਲਵਾਉਂਦੇ ਅਤੇ ਧੰਨਵਾਦੀ ਬਣਾਉਂਦੇ ਰਹਿਣਗੇ। ਬਹੁਤ-ਬਹੁਤ ਸ਼ੁਕਰੀਆ।


ਅਦਬ ਸਹਿਤ


ਤਨਦੀਪ ਤਮੰਨਾ



*****



ਇਕਬਾਲ ਮਾਹਲ



ਲੇਖ



ਇਕਬਾਲ ਮਾਹਲ ....ਇਹ ਨਾਮ ਨਹੀਂ ਹੈ, ਇਕ ਮੁਕੰਮਲ ਦਸਤਾਨ ਹੈ
ਤਾਰੀਖ਼ ਆਪਣੇ ਆਪ ਨੂੰ ਦੁਹਰਾਉਂਦੀ ਹੈਪੜ੍ਹਿਆ ਹੈ ਕਿ ਬਾਦਸ਼ਾਹ ਅਕਬਰ ਵਿਦਵਾਨਾਂ ਦਾ ਬਹੁਤ ਆਦਰ ਕਰਦਾ ਸੀਉਸਦੇ ਦਰਬਾਰ ਵਿਚ ਨੌਂ ਵਿਦਵਾਨ ਸਨਨੌ ਰਤਨ ਬੀਰਬਲ ਅਕਬਰ ਦੇ ਨੌਂ ਰਤਨਾਂ ਵਿਚੋਂ ਇਕ ਸੀ
ਇਕਬਾਲ ਮਾਹਲ, ਜਿਸ ਕੋਲ ਅਕਬਰ ਵਾਲੀ ਦਰਿਆ-ਦਿਲੀ ਹੈ, ਬੀਰਬਲ ਵਾਲੀ ਸੂਖ਼ਮ ਬੁੱਧੀ ਵੀ ਹੈਅਤੇ ਉਹ ਪੰਜਾਬੀ ਕਲਾ ਤੇ ਕਲਾਕਾਰਾਂ ਦਾ ਸਿਰਮੌਰ ਕਦਰਦਾਨ ਹੈ
"
ਹੈਲੋ ਹਾਂ, ਮੈਂ ਸ਼ੁੱਕਰਵਾਰ ਨੂੰ ਆਇਆਂ, ਸਰਦ-ਗਰਮ ਜਿਹਾ ਹੋਇਆ ਪਿਆਕਾਰ ਵਿਚ ਏ.ਸੀ ,ਬਾਹਰ ਗਰਮੀਬਸ ਸ਼ਰੀਰ ਫੜਿਆ ਗਿਆਤਾਂ ਹੀ ਘਰੇ ਬੈਠਾ ਨਹੀਂ ਤਾਂ ਨਿਕਲ਼ ਜਾਣਾ ਸੀ ਹੁਣ ਤੱ ਬਾਹਰ।" ਫੋਨ ਤੇ ਵੀ ਉਸਦੀ ਆਵਾਜ਼ ਵਿਚ ਉਹੀ ਰੋਹਬ ਤੇ ਮਿਠਾਸ ਹੈ


ਮੈਂ 'ਡੋਰੀਟੇਲ ਡਰਾਈਵ' ਲਿਖਿਆ ਹੈਹੁਣੇ ਛਪਵਾ ਕੇ ਆਇਆਂਇਹ ਟੈਮਪਰੇਰੀ ਛੜਿਆਂ (ਵਿਹੇ ਵਰ੍ਹਿਆਂ ਦੀ ਮਹਿਫ਼ਿਲ ਜਿਥੇ ਤੀਵੀਂ ਨਾਂ ਹੋਵੇ) ਦੀ 'ਕੱਠੇ ਗੁਜ਼ਾਰੀ ਸ਼ਾਮ ਦੀ ਕਹਾਣੀ ਹੈ ਸ਼ਾਮ ਨੂੰ ਸ਼ੁਰੂ ਹੋ ਕੇ ਰਾਤ ਨੂੰ ਖ਼ਤਮ ਹੋ ਜਾਂਦੀ ਹੈਗੁਰਭਜਨ ਗਿੱਲ ਤੇ ਨਿਰਮਲ ਜੌੜੇ ਨੇ ਮੇਰਾ ਬੜਾ ਮਾਣ ਕੀਤਾਕਿਤਾਬ ਰਿਲੀਜ਼ ਕੀਤੀ।"
"
ਰਾਜੇ ਗਲ ਸੁਣ! ਮੈਂ ਕਿਸੇ ਤੋਂ ਡਰਦਾਂ! ਕਿਸੇ ਤੋਂ ਲਿਆ ਨਹੀਂ ਅਜ ਤਕਦਿਤਾ ਹੈ ਪੈਸੇ ਮੇਰੇ ਕੋਲ ਹੈ ਨਹੀਂ, ਆਈ ਚਲਾਈ ਹੈ ਬਸਮੈਨੂੰ ਆਈ ਚਲਾਈ ਵਿਚ ਮਜ਼ਾ ਆਉਂਦਾ ਹੈ "
ਕਿੰਨੇ ਧਨੀ ਹੋ ਹੋ ਤੁਰ ਗਏ, ਕੌਣ ਕਿਸੇ ਦਾ ਨਾਂ ਲੈਂਦਾ
ਕਵਿਤਾ ਕਿੰਜ ਬਣਦੀ ਗੁਰਬਾਨੀ, ਜੇ ਨਾਨਕ ਹੱਟੀ ਪਾ ਲੈਂਦਾ "


ਅੱਡੀਆਂ ਨਾਲ ਪਤਾਸੇ ਭੋਰਨਾ ਮੈਂ ਸੁਣਿਆ ਸੀ ਪਰ ਇਕਬਾਲ ਗੱਲਾਂ ਨਾਲ ਪਤਾਸੇ ਭੋਰਦਾ ਹੈਤਬਲੇ ਦੀ ਥਾਪ ਵਾਂ ਠਹਾਕਾ ਲਾਉਂਦਾ ਹੈਵੀਣਾ ਵਾਂਗ ਤਰੰਗਦਾ ਹੋਇਆ ਉਹ ਗੱਲਾਂ ਦੀ ਠੁਮਰੀ ਸੁਣਾਉਂਦਾ ਹੈ
"
ਸਨ ੬੧ ਦੀ ਗੱਲ ਆ, ਰਾਜੇਗਰਮੀ ਦਾ ਮੌਸਮ ਸੀਮੈਂ ਪੰਦਰਾ ਕੁ ਸਾਲਾਂ ਦਾ ਸੀਅੱਖਾਂ ਵਿਚ ਨਸ਼ਾ ਸੀਜਵਾਨੀ ਸੀ, ਜ਼ੋਰ ਸੀ, ਜੋਸ਼ ਸੀਹੁਣ ਵੀ ਹੈਪਰ ਉਦੋਂ ਬੇਪਰਵਾਹੀ ਵੀ ਨਾਲ ਸੀਸਾਰਾ ਦਿਨ ਕੁਝ ਕਰਨ ਨੂੰ ਜੀ ਕਰਦਾ ਰਹਿੰਦਾ ਸੀਮੇਰੇ ਨੇੜੇ ਕੋਈ ਨਾ ਲਗਦਾ, ਜਿਹੜਾ ਲਗਦਾ ਉਹ ਮੇਰਾ ਪੱਕਾ ਬੇਲੀ ਬਣ ਜਾਂਦਾਹੁਣ ਵੀ ਏਦਾ ਹੀ ਹੁੰਦਾ ਹੈ "


ਉਹ ਗੰਭੀਰ ਹੋ ਕੇ ਦੱਸਦਾ ਹੈ
"
ਉਹ ਵੇਲਾ ਸੀ ਜਦੋਂ ਕਲਾਕਾਰ ਸੱਚੇ ਸੁੱਚੇ ਇਨਸਾਨ ਵੀ ਹੁੰਦੇਜ਼ੁਬਾਨ ਦੇ ਪੱਕੇ, ਇੱਜ਼ਤ-ਅਫ਼ਜ਼ਾਈ ਕਰਨ ਵਾਲੇ, ਅਹਿਸਾਨ ਫਰਾਮੋਸ਼ੀ ਉਹਨਾਂ ਦੇ ਸ਼ਬਦਾਵਲੀ ਵਿਚ ਨਹੀਂ ਸ" ਉਹ ਬੋਲਦਾ ਬੋਲਦਾ ਠਹਿਰ ਜਾਂਦਾ ਹੈਹੁਣ ਗੱਲ ਹੋਰ ਹੈਇਕ ਗਹਿਰੀ ਚੁਪ ਛਾ ਜਾਂਦੀ ਹੈਸ਼ਬਦਾਂ ਦੀ ਗੁੰਜਨ ਹੌਲੀ ਹੌਲੀ ਉਸਦੇ ਅੰਦਰੋਂ ਸੁਣਦੀ ਹੈ
"
ਪਰ ਕਲਾ ਨੇ ਜ਼ਿੰਦਗੀ ਦੀ ਜਾਨ ਬਨਾ ਹੈ ਅਜੇ
ਆਹ! ਕਲਾਕਾਰਾਂ ਨੇ ਤਾਂ ਇਨਸਾਨ ਬਣਨਾ ਹੈ ਅਜੇ"


ਉਸਦੀ ਗੱਲ ਵਿਚ ਸ਼ਿਕਾਇਤ ਹੈ, ਸ਼ਿਕਵਾ ਹੈ, ਪੀੜ ਹੈ, ਨਿਰਾਸ਼ਾ ਹੈਉਹ ਗੱਲ ਬਦਲਦਾ ਹੈਇਕਦਮ ਚੁਸਤੀ ਨਾਲ
"
ਆਪਾਂ ਯਮਲੇ ਨੂੰ ਲੈ ਕੇ ਆਉਣੇ ਪਿੰਡ।" ਸਕੂਲ ਦੀ ਛੁੱਟੀ ਤੋਂ ਬਾਅਦ ਮੈਂ ਨਾਲ ਦੇ ਸਾਥੀਆਂ ਨੂੰ ਕਿਹਾਰੁਪਿਆ ਰੁਪਿਆ ਕਰਕੇ, ਅੱਸੀ ਰੁਪਈ'ਕੱਠੇ ਕਰ ਲਏ ਯਮਲੇ ਕੋਲ ਪਹੁੰਚ ਗਏਉਹ ਚੀਚੀ ਵਿਚ ਸਿਰਗਟ ਫਸਾ ਕੇ ਕਸ਼ ਲਾ ਰਿਹਾ ਸੀ
"
ਜੀ ਤੁਸੀਂ ਕਿੰਨੇ ਪੈਸੇ ਲੈਂਦੇ ਹੁੰਦੇ ਹੈਗੇ ਜੇ" ਮੈਂ ਪੰਦਰਾ ਸਾਲਾਂ ਦੀ ਸੀ ਮੈਨੂੰ ਕਿਹੜਾ ਪਤਾ ਸੀ ਬਈ ਕਿਵੇਂ ਪੁੱਛੀਦਾਯਮਲਾ ਕੁਝ ਦੇਰ ਮੇਰੇ ਮੁੰਹ ਵਲ ਵੇਖਦਾ ਰਿਹਾ ਫਿਰ ਮੁਸਕਰਾ ਕੇ ਬੋਲਿਆ
"
ਤੁਸੀਂ ਕਿੰਨੇ ਪੈਸੇ ਦੇਂਦੇ ਹੁੰਦੇ ਹੈਗੇ ਜੇ?" ਢਾਣੀ ਵਿਚ ਸਾਰੇ ਹੱਸਣ ਲਗ ਪਏ
੮੦ ਰੁਪਏ, ਦੋ ਦੇ ਚਾਲੀ ਨੋਟ, ਅਸੀਂ ਯਮਲੇ ਅੱਗੇ ਵਿਛੀ ਚਾਦਰ ਤੇ ਢੇਰੀ ਕਰ ਆ ਗਏ
"
ਬਸ ਫਿਰ ਤਾਂ ਮੈਨੂੰ ਸ਼ੌਂ ਜਿਹਾ ਪੈ ਗਿਆਰਾਜੇ ਮੈਨੂੰ ੪੩ ਸਾਲ ਹੋ ਗਏ ਕਨੇਡਾ ਵਿਚ ਬੜੀ ਦੁਨੀਆਂ ਵੇਖੀਜਿਹੜੇ ਕੱਲ੍ਹ ਤੱਕ ਸਾਡੇ ਕੱਪੜੇ ਧੋਂਦੇ ਸੀ ਅੱਜ ..ਚੱਲ ਛੱਡ ਯਾਰ," ਉਹ ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਬੋਲਦਾ ਹੈ
"
ਕੀ ਫ਼ਰਕ ਪੈਂਦਾ ਹੈਕੋਈ ਫ਼ਰਕ ਨਹੀਂਜੇ ਤੁਸੀਂ ਕਦੀ ਕਨੇਡਾ ਆਏ ਤਾਂ ਵੈਨਕੂਵਰ ਤੋਂ ਕਾਰ ਰਾਹੀਂ ਆਉ ਸਾਡੇ ਕੋਲ ਟੋਰਾਂਟੋਰੌਕੀ ਮਾਊਂਟੇਨ,੭੦੦ ਮੀਲ ਦਾ ਸਫਰ ਹਰਨਾਂ ਦੀਆਂ ਡਾਰਾਂ ਵੇਖਦੇ ਆਇਉਕਦੀ ਕਦੀ ਰਿੱਛ ਵੀ ਦਿਸ ਜਾਂਦਾ ਹੈ ।"


ਇਕਬਾਲ ਦਾ ਯਾਰ ਵੀ ਇਕਬਾਲ ਹੈ... ਰਾਮੂਵਾਲੀਉਹ ਲਿਖਦਾ ਹੈ ਸੁਰਾਂ ਦੇ ਸੌਦਾਗਰ ਵਿਚ "ਇਕਬਾਲ ਮਾਹਲ ਰੱਬ-ਸਬੱਬੀਂ ਪੰਜਾਬੀ ਮਾਂ ਬੋਲੀ ਦਾ ਨਾਇਕ ਹੈਉਹ ਸਕਰੀਨ ਤੇ ਜਚਦਾ ਹੈ ,ਉਸ ਕੋਲ ਮਾਈਕ ਨਾਲ ਮੇਚ ਖਾ ਵਾਲੀ ਆਵਾ ਹੈਉਹ ਵਾਹਗੇ ਬਾਰਡਰ ਦੇ ਦੋਹੀਂ ਪਾਸੇ ਛਾਂ ਦੇਣ ਵਾਲਾ ਘਛਾਵਾਂ ਬੂਟਾ ਹੈ।"


ਮੈਨੂੰ ਉਸ ਨਾਲ ਥੋੜ੍ਹੀਆਂ ਜਿਹੀਆਂ ਗੱਲਾਂ ਵਿਚੋਂ ਭਾਸਿਆ ਕਿ ਇਕਬਾਲ ਇਨਸਾਨੀ ਤਹਜ਼ੀਬ ਦਾ ਮਹਿਬੂਬ ਵੀ ਹੈਪਿਆਰ ਦੀ ਸ਼ਤਰੰਜ ਦਾ ਬਾਦਸ਼ਾਹ ਵੀਉਮਰ ਉਸ ਲਈ ਸਿਰਫ਼ ਹਿੰਦਸੇ ਹਨਇਕਬਾਲ ਕੁਕਨੂਸ ਹੈਉਹ ਆਪਣੀ ਉਮਰ ਆਪਣੀ ਮਰਜ਼ੀ ਨਾਲ ਵਧਾ ਸਕਦਾ ਹੈਹਰ ਛੋਟੇ ਵੱਡੇ ਨੂੰ ਇਕੋ ਸਤਿਕਾਰ ਤੇ ਨੇਹਚਾ ਨਾਲ ਘੁੱਟ ਕੇ ਮਿਲਦਾ ਹੈਉਸਦੀ ਗਲਵੱਕੜੀ ਵਿਚ ਇਲਾਚੀਆਂ ਵਾਲੀ ਖ਼ੁਸ਼ਬੂ ਹੈਉਸਦੀਆਂ ਗੱਲਾਂ ਵਿਚ ਯਾਰਾਂ ਵਾਲ਼ਾ ਨਿੱਘ ਹੈ, ਭਰਾਵਾਂ ਵਾਲਾ ਸਨੇਹ ਹੈ, ਜ਼ੁਰਗਾਂ ਵਾਲੀ ਸਿਆਣਪ ਹੈ, ਸਾਹਿਤਕਾਰ ਵਾਲੀ ਗੰਭੀਰਤਾ ਹੈਉਹ ਬੰਦਿਆਂ ਨੂੰ ਕਿਤਾਬਾਂ ਵਾਂਗ ਹੀ ਧਿਆਨ ਨਾਲ ਪੜ੍ਹਦਾ ਹੈ ਉਹ ਬੰਦਿਆਂ ਦੇ ਰਾਜ਼ ਜਾਣਦਾ ਹੈ


"ਮੈਂ ਕਿਸੇ ਨੂੰ ਉਸਦੀ ਅਹਿਸਾਨ-ਫ਼ਰਾਮੋਸ਼ੀ ਦੀ ਇਕੋ ਸਜ਼ਾ ਦਿੰਦਾ ਹਾਂਉਸਦੇ ਲਈ ਮੇਰੇ ਦਰਵਾਜ਼ੇ ਹਮੇਸ਼ਾ ਲਈ ਬੰਦ ਹੋ ਜਾਂਦੇ ਨੇਬਸ।"
ਆਪਣੀ ਧੀ ਨਤਾਸ਼ਾ ਦੀ ਜੀ ਖੋਹਲ ਕੇ ਤਾਰੀਫ਼ ਕਰਦਾ ਹੈਬੜੀ ਫੁਰਤੀ ਨਾਲ ਤੇ ਫ਼ਖ਼ਰ ਨਾਲ, ਮਾ ਨਾਲ, ਦਿਲ ਦਰਿ ਖ਼ੁਸ਼ੀ ਨਾਲਉਹ ਨਤਾਸ਼ਾ ਵਿਚ ਆਪਣਾ ਵਾਰਿਸ ਵੇਖਦਾ ਹੈ, ਆਪਣੀ ਫ਼ਕੀਰੀ ਵੇਖਦਾ ਹੈ, ਆਪਣੀ ਅਕਬਰੀ ਵੇਖਦਾਇਕਬਾਲ ਦੇਖਦਾ ਹੈ
"
ਰਾਜੇ ਸੁਣ, ਨਤਾਸ਼ਾ ਪੰਜਾਬ ਵਿਚ ਵਸਦੇ ਲੋਕਾਂ ਨਾਲੋਂ ਵਧੀਆ ਪੰਜਾਬੀ ਬੋਲਦੀ ਹੈ ਅਸਲੀ, ਠੇਠ ,ਪੰਜਾਬੀਅਤ ਵਿਚ ਗੜੁ।"
ਮੈ ਕਿਹਾ "ਇੰਝ ਜਿਵੇਂ ਕਿ ਹੁਣੇ ਹੁਣੇ ਕੋਈ ਹਿਰਨੀ ਸਰ ਸਰ ਕਰਦੀ ਬਾਂਸਾਂ ਦੇ ਝੁੰਡ ਵਿਚੋਂ ਲੰਘੀ ਹੋਵੇਜਿਵੇਂ ਸੰਗਮਰਮਰ ਤੇ ਬੰਟੇ ਡਿੱਗ ਪਏ ਹੋਣਜਿਵੇਂ ਪਾਤਰ ਨੇ ਬਿਰਖ਼ ਨੂੰ ਚੀਰ ਕੇ ਵੰਝਲੀ ਬਣਾ ਲਿਆ ਹੋਵੇ?"
"
ਬਿਲਕੁਲ ਇੰਜ ਹੀ ਰਾਜੇ" ਉਹ ਅਹਖ..ਕਰਕੇ ਗਲ਼ੇ ਦੀ ਖਰਾਸ਼ ਦੂਰ ਕਰਦਾ ਹੈ


ਉਹ ਪੀਰੀ ਵਿਚ ਵੀ ਤਾਜ਼ਗੀ, ਜੋਸ਼, ਮੜਕ ਤੇ ਜਵਾਨੀ ਨਾਲ ਮਹਿਕਦਾ ਹੈਉਹ ਗਾਲ੍ਹ ਦੀ ਪੁੜੀ ਜਿਹੀ ਬਣਾ ਕੇ ਗੱਲਾਂ ਦੇ ਵਿਚ ਹੀ ਲੁਕਾ ਦਿੰਦਾ ਹੈਸੁਣ ਵਾਲੇ ਨੂੰ ਪਤਾ ਨਹੀਂ ਲਗਦਾਅਗਲੀ ਗੱਲ ਪਹਿਲੀ ਗੱਲ ਨਾਲੋਂ ਵੀ ਦਿਲਚਸਪ ਹੁੰਦੀ ਹੈ
"
ਲੋਕ ਮੈਨੂੰ ਪੁਛਦੇ ਨੇ ਮਾਹਲ ਤੂੰ ਜੌਹਰੀ ਹੈਹੀਰਿਆਂ ਦਾ ਸੌਦਾਗਰ ਹੈਜਿਸ ਨੂੰ ਹੱਥ ਲਾਉਨਾ ਹੈ ਉਹ ਚੀਜ਼ ਸੋਨਾ ਬਣ ਜਾਂਦੀ ਹੈਕਿੱਥੋਂ ਲੱਭ ਕੇ ਲਿਆਉਨਾ ਹੈ ਹੀਰੇ?" ਉਹ ਹੱਸਦਾ ਹੈਥੋੜ੍ਹਾ ਜਿਹਾਨਾ ਇਕ ਪੈਸਾ ਵਧ ਨਾ ਇਕ ਪੈਸਾ ਘਟਤੋਲ ਕੇ ਜਿੰਨਾ ਬਣਦਾ ਹੈਉਨਾਂ ਹੀ ਹੱਸਦਾ ਹੈ ਪੁਰੀ ਈਮਾਨਦਾਰੀ ਨਾਲ ਹਾਸੇ ਵਿਚ ਉਹ ਠੱਗੀ ਨਹੀਂ ਮਾਰਦਾ
"
ਮੈਂ ਕਹਿੰਨਾ ਮੈਂ ਹੀਰੇ ਤਰਸ਼ਦਾ ਨਹੀਂ ਮੈਂ ਤਰਾਸ਼ੇ ਹੋਏ ਹੀਰੇ ਲੱਭ ਕੇ ਲਿਆਉਨਾਇਹ ਮੇਰੇ ਲਈ ਰੁਗਾਰ ਨਹੀਂ ਹੈਮੇਰਾ ਪਿਆਰ ਹੈਮੇਰੀ ਭਗਤੀ ਹੈਮੇਰੀ ਮੁਹੱਬਤ ਹੈ।" ਉਸਦੀ ਆਵਾ ਵਿਚ ਇਕ ਤਰੰਨੁਮ ਹੈ, ਸੰਗੀਤ ਹੈ, ਰੋਹਬ ਹੈ, ਪੰਜਾਬੀ ਹੈ
"
ਰੱਬ ਰਾਖਾ" ਉਹ ਫ਼ੋਨ ਕਟਦਾ ਹੈ

ਸਟੇਜ ਤੋਂ ਇਕਬਾਲ ਮਨਫ਼ੀ ਹੈਪਰਦਾ ਡਿੱਗਦਾ ਹੈਫ਼ਿਜ਼ਾ ਵਿਚ ਇਕ ਅਣਸੁਖਾਵੀਂ ਜਿਹੀ ਸ਼ਾਂਤੀ ਫੈਲ ਜਾਂਦੀ ਹੈਮੈਂ ਇਕ ਨਜ਼ਮ ਦਾ ਸਹਾਰਾ ਲੈਂਦਾ ਹਾਂ
ਅਜੂਨੀ !
ਮੈਂ ਮਾਪ ਲਈ ਹੈ ਦੂਰੀ
ਨਜ਼ਮ ਦੇ ਸਾਰੇ ਅੱਖਰ ਖੋਲ੍ਹ ਕੇ
ਨਕਸ਼ੇ ਉਪਰ ਇਕ ਲਾਈਨ ਵਿਚ ਵਿਛਾ ਦਿਤੇ ਨੇ
ਜਿਥੇ ਤੂੰ ਹੈ ,ਤੇ ਜਿਥੇ ਮੈਂ ਹਾਂ ,
ਬਸ ਤੇਰੇ ਤੇ ਮੇਰੇ ਵਿਚਕਾਰ ਇੰਨਾ ਹੀ ਫ਼ਾਸਲਾ ਹੈ






No comments: