ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Friday, September 2, 2011

ਸੁਰਿੰਦਰ ਸੋਹਲ - ਕਵਿਤਾ ਦਾ ਸ਼ਿਖੰਡੀ - ਡਾ. ਇਫ਼ਤਿਖ਼ਾਰ ਨਸੀਮ – ਲੇਖ – ਭਾਗ ਦੂਜਾ

ਕਵਿਤਾ ਦਾ ਸ਼ਿਖੰਡੀ - ਡਾ. ਇਫ਼ਤਿਖ਼ਾਰ ਨਸੀਮ

ਲੇਖ


ਭਾਗ ਦੂਜਾ


ਲੜੀ ਜੋੜਨ ਲਈ ਉੱਪਰਲੀ ਪੋਸਟ ਭਾਗ ਪਹਿਲਾ ਜ਼ਰੂਰ ਵੇਖੋ ਜੀ
-----


ਜਦ ਇਫ਼ਤੀ ਦੇ ਮਾਪਿਆਂ ਨੂੰ ਉਸਦੇ ਸਮਲਿੰਗੀ ਹੋਣ ਬਾਰੇ ਪਤਾ ਲੱਗਾ ਤਾਂ ਉਹ ਬਹੁਤ ਪਰੇਸ਼ਾਨ ਹੋਏਮਾਪੇ ਇਫ਼ਤੀ ਦਾ ਵਿਆਹ ਰਚਾਉਣਾ ਚਾਹੁੰਦੇ ਸਨ, ਪਰ ਉਸਨੂੰ ਕੁੜੀਆਂ ਦੀ ਚਾਹਤ ਹੈ ਹੀ ਨਹੀਂ ਸੀਆਪਣੇ ਨਾਲ ਵਿਆਹੀ ਜਾਣ ਵਾਲੀ ਨਾਲ ਉਹ ਧੋਖਾ ਨਹੀਂ ਸੀ ਕਰਨਾ ਚਾਹੁੰਦਾਉਹ ਦੂਹਰੀ ਜ਼ਿੰਦਗੀ ਜਿਊਣਾ ਨਹੀਂ ਸੀ ਚਾਹੁੰਦਾ
ਉਸਨੇ ਪਿਓ ਨਾਲ ਗੱਲ ਕੀਤੀ ਅਤੇ ਕੁਝ ਮਹੀਨਿਆਂ ਵਾਸਤੇ ਅਮਰੀਕਾ ਆ ਗਿਆਫਿਰ ਮਹੀਨੇ ਸਾਲ ਤੇ ਸਾਲ ਦਹਾਕੇ ਬਣਦੇ ਗਏ..
ਪਿਛਲੇ ਵੀਹ ਸਾਲ ਤੋਂ ਉਹ ਇਕ ਆਦਮੀ ਨਾਲ ਰਹਿ ਰਿਹਾਉਹ ਆਖਦਾ ਹੈ , 'ਇਸ ਤਰਾਂ ਦਾ ਰਿਸ਼ਤਾ ਕਾਇਮ ਰੱਖਣਾ ਬਹੁਤ ਮੁਸ਼ਕਲ ਹੈ ਕਿਉਂਕਿ ਸਮਾਜ ਵਿਚ ਇਹ ਰਿਸ਼ਤਾ ਸਵੀਕਾਰ ਨਹੀਂ, ਕਾਨੂੰਨ ਵਲੋਂ ਤੁਹਾਨੂੰ ਕੋਈ ਪਰੋਟੈਕਸ਼ਨ ਨਹੀਂ, ਧਰਮ ਤੁਹਾਡੇ ਖ਼ਿਲਾਫ਼ ਜਾ ਰਿਹਾ ਹੁੰਦਾ ਹੈਤੁਸੀਂ ਪਾਣੀ ਦੇ ਵਹਾ ਦੇ ਉਲਟ ਤਰ ਰਹੇ ਹੁੰਦੇ ਹੋਅਜਿਹੇ ਰਿਸ਼ਤੇ ਨੂੰ ਸਿਰੇ ਚੜ੍ਹਾਉਣ ਲਈ ਜਾਂ ਤੁਸੀਂ ਮੌਰੋਲੀ ਸਟਰੌਂਗ ਹੋਵੋ,ਜਾਂ ਸਪਰਿਚੁਅਲੀ ਸਟਰੌਂਗ ਹੋਵੋ ਜਾਂ ਫਿਰ ਫ਼ਿਜ਼ੀਕਲੀ ਜਾਂ ਫ਼ਾਈਨੈਸ਼ੇਲੀ ਸਟਰੌਂਗਰਿਵਾਇਤ ਨੂੰ ਚੈਲੰਜ ਕਰਨਾ ਆਸਾਨ ਨਹੀਂ'
ਇਫ਼ਤੀ ਬੀ. ਏ. ਐਲ ਐਲ. ਬੀ. ਹੈਏਥੇ ਆ ਕੇ ਉਹ ਕੁਝ ਦੇਰ ਪੜਦਾ ਰਿਹਾਸਾਹਿਤਕ ਸੇਵਾਵਾਂ ਬਦਲੇ 'ਵਲਡ ਪੀਸ ਅਕੈਡਮੀ ਡੈਲਵੇਅਰ' ਨੇ ਉਸ ਨੂੰ ਆਨਰੇਰੀ ਪੀ. ਐੱਚ.ਡੀ. ਦੀ ਡਿਗਰੀ ਨਾਲ ਨਿਵਾਜਿਆ ਹੈ
ਅਮਰੀਕਾ ਵਰਗੇ ਖਰਚੀਲੇ ਮੁਲਕ ਵਿਚ ਉਸ ਦੀ ਆਮਦਨੀ ਦਾ ਸਾਧਨ ਸਿਰਫ਼ ਲਿਖਤਾਂ, ਰੇਡੀਓ ਅਤੇ ਮੁਲਕੋ-ਮੁਲਕ ਹੁੰਦੇ ਭਾਸ਼ਣ ਹੀ ਹਨ
ਸਾਡੀ ਗੱਲ ਬਾਤ ਨੂੰ ਬੈਲ ਨੇ ਭੰਗ ਕਰ ਦਿੱਤਾ
'
ਦੂਸਰੀ ਕੰਜਰੀ ਵੀ ਆ ਗਈ' ਉਸ ਨੇ ਕੌਫ਼ੀ ਦਾ ਕੱਪ ਸਿੰਕ ਵਿਚ ਰੱਖ ਦਿੱਤਾਮੈਂ ਸੋਚਿਆ ਕਿ ਸ਼ੁਕਰ ਹੈ ਮੇਰੇ ਆਉਣ ਵੇਲੇ ਉਹ ਇਕੱਲਾ ਸੀਕੋਈ ਹੋਰ ਬੈਠਾ ਹੁੰਦਾ ਤਾਂ ਮੇਰੇ ਬੈੱਲ ਵਜਾਉਣ 'ਤੇ ਪਤਾ ਨਹੀਂ ਉਸ ਨੂੰ ਕੀ ਕਹਿੰਦਾ; ਕਿਉਂਕਿ ਉਹ ਕਿਸੇ ਦਾ ਲਿਹਾਜ ਨਹੀਂ ਕਰਦਾ
ਬੇਰੀ ਦੀ ਉਮਰ ਦਾ ਹੀ ਇਹ ਨੌਜਵਾਨ ਸੀ ਮੁਸਤਫ਼ਾਬੇਰੀ ਜਿਊਸ਼ ਸੀ; ਮੁਸਤਫ਼ਾ ਸੀਰੀਆ ਦਾ ਕੁਝ ਦੇਰ ਪਹਿਲਾਂ ਹੀ ਇਫ਼ਤੀ ਦਸ ਕੇ ਹਟਿਆ ਸੀ, ' ਓਦਾਂ ਦੇਖੋ ਜੂਸ਼ ਤੇ ਸੀਰੀਆ ਦੇ ਮੁਸਲਮਾਨ ਮਰਨ ਮਾਰਨ 'ਤੇ ਤੁਲੇ ਹੋਏ ਆਤੇ ਇਹ ਦੇਖੋ ਪਤੀ ਪਤਨੀ ਨਾਲੋਂ ਵੀ ਵਧ ਪਿਆਰ ਨਾਲ ਰਹਿੰਦੇ ਆ'
ਮੈਂ ਇਫ਼ਤੀ ਦੇ ਬੰਬਈ ਵਾਲੇ ਪਰੇਮ ਨਾਲ ਰਿਸ਼ਤੇ ਬਾਰੇ ਸੋਚਦਾ ਹੋਇਆ ਅਚੇਤ ਹੀ ਕਾਰਗਿਲ ਬਾਰੇ ਸੋਚ ਗਿਆ ਸਾਂ
ਮੁਸਤਫ਼ਾ ਨੇ 'ਗੇਅ' ਨੇ ਆਧਾਰ 'ਤੇ ਰਾਜਸੀ ਸ਼ਰਨ ਲੈਣੀ ਸੀਉਸ ਦੇ ਨੱਕ ਦੀ ਹੱਡੀ ਟੁੱਟੀ ਹੋਈ ਸੀਉਸ ਦੇ ਦੱਸਣ ਮੁਤਾਬਿਕ ਮੁੰਡਿਆਂ ਨੇ ਉਸ ਨਾਲ ਸੈਕਸ ਕਰਨ ਤੋਂ ਬਾਅਦ ਉਸ ਨੂੰ ਬੁਰੀ ਤਰਾਂ ਕੁਟਿਆ ਸੀਹੁਣ ਜੇ ਵਾਪਿਸ ਜਾਂਦਾ ਸੀ ਤਾਂ ਲੋਕਾਂ ਨੇ ਉਸ ਨਾਲ ਬਹੁਤ ਬੁਰਾ ਸਲੂਕ ਕਰਨਾ ਸੀਉਸ ਨੂੰ ਸਰੀਰਕ ਕਸ਼ਟ ਦੇ ਨਾਲ ਨਾਲ ਮਾਨਸਿਕ ਕਸ਼ਟ ਵੀ ਭੋਗਣਾ ਪੈ ਸਕਦਾ ਸੀਉਹ ਇਫ਼ਤੀ ਤੋਂ ਪਟੀਸ਼ਨ ਕਰਨ ਬਾਰੇ ਸਲਾਹ ਲੈਣ ਆਇਆ ਸੀ
ਇਸ ਆਧਾਰ 'ਤੇ ਪਹਿਲਾਂ ਹਿੰਦੋਸਤਾਨੀਆਂ ਨੂੰ ਰਾਜਸੀ ਸ਼ਰਨ ਨਹੀਂ ਸੀ ਮਿਲਦੀਪਰ ਹੁਣ ਹਿੰਦੋਸਤਾਨੀਆਂ ਨੂੰ ਵੀ ਇਸ ਦਾਇਰੇ ਵਿਚ ਲੈ ਆਂਦਾ ਹੈਇਫ਼ਤੀ ਨੇ ਕੋਸ਼ਿਸ਼ ਕਰਕੇ ਇਕ ਭਾਰਤੀ ਲੜਕੇ ਨੂੰ ਸਟੇਅ ਦਵਾਈ ਹੈਮੈਂ ਸੋਚ ਰਿਹਾ ਸਾਂ ਕਿ ਜਿਸ ਤਰਾਂ ਇਹ ਆਪਣੀ 'ਗੇਅ' ਕਮਿਉਨਿਟੀ ਬਾਰੇ ਬੇਲਾਗ ਇਕ ਦੂਸਰੇ ਦੀ ਮਦਦ ਕਰ ਰਹੇ ਹਨ ਜੇ ਅਸੀਂ ਇੰਝ ਹੀ ਬੇਲਾਗ ਹੋ ਕੇ ਆਪਣੇ ਮੁਲਕ ਬਾਰੇ ਸੋਚੀਏ ਤਾਂ ਕਿਸ ਤੋਂ ਘੱਟ ਰਹਿ ਸਕਦੇ ਹਾਂਮੈਨੂੰ ਬਾਬਾ ਆਲਾ ਸਿੰਹੁ ਦੀ ਗੱਲ ਯਾਦ ਆ ਗਈ ਕਿ ਸੋਨਾ ਨਾਲ਼ੀ ' ਡਿਗਿਆ ਹੋਵੇ ਚੁੱਕ ਲਓ; ਗੁਣ ਵੇਸਵਾ ਕੋਲ ਹੋਵੇ ਲੈ ਲਓ
ਬਾਕੀ ਗੱਲਾਂ ਦੇ ਨਾਲ ਨਾਲ ਇਫ਼ਤੀ ਉਨ੍ਹਾਂ ਨੂੰ 'ਸੇਫ਼ ਸੈਕਸ' ਬਾਰੇ ਵੀ ਸਮਝਾ ਰਿਹਾ ਸੀ
ਉਨ੍ਹਾਂ ਨੂੰ ਤੋਰ ਕੇ ਅਸੀਂ ਕਵਿਤਾਵਾਂ ਵਲ ਪਰਤ ਆਏ
ਗਰੀਨ ਕਾਰਡ ਬਾਰੇ ਮੈਂ ਕੋਈ ਕਵਿਤਾ ਨਹੀਂ ਪੜ੍ਹੀਹੋ ਸਕਦਾ ਹੈ ਕਿਸੇ ਲਿਖੀ ਵੀ ਹੋਵੇ ; ਮੇਰੀ ਨਜ਼ਰ ਨਾ ਪਈ ਹੋਵੇਪਰ ਜੇ ਹੋਵੇ ਵੀ ਤਾਂ ਘੱਟੋ ਘੱਟ ਇਫ਼ਤੀ ਦੇ 'ਹਰੇ ਪੱਤੇ' ਤੋਂ ਵਧ ਅਰਥ ਭਰਪੂਰ ਨਹੀਂ ਹੋ ਸਕਦੀ:
ਪੱਤੇ ਤਾਂ ਸਾਰੇ ਹੀ ਹਰੇ ਹੁੰਦੇ ਨੇ
ਪਰ ਇਹ ਉਹ ਪੱਤਾ ਹੈ
ਜਿਸ ਦੇ ਸ਼ਾਖ਼ 'ਤੇ ਆਉਣ ਤਕ
ਦਰਖ਼ਤ ਹੀ ਪੀਲਾ ਪੈ ਜਾਂਦਾ ਹੈ
ਇਸ ਦੀ ਖ਼ਾਤਿਰ ਮਰਦ ਤਵਾਇਫ਼ ਬਣ ਜਾਂਦੇ ਨੇ
ਇਸ ਪੱਤੇ ਦੀ ਹਰੀ ਜ਼ਹਿਰ ਨਾਲ
ਤੀਸਰੀ ਦੁਨੀਆ ਦੀਆਂ-
ਦੀਮਕ ਖਾਧੀਆਂ ਰਗਾਂ ਵਿਚ
ਇਕ ਝੂਠੀ ਜਿਹੀ ਤਾਕਤ ਦੌੜਦੀ ਹੈ
ਇਸ ਕਵਿਤਾ ਵਿਚਲਾ ਫ਼ਿਕਰ 'ਅਦਾਲਤ 'ਚ ਬੰਦਿਆਂ ਦੇ ਬਿਰਖ ਹੋਣ' ਵਰਗਾ ਹੈ
'
ਅਨਾਰ' ਵਰਗੀ ਕਵਿਤਾ ਇਫ਼ਤੀ ਹੀ ਲਿਖ ਸਕਦਾ ਸੀ ਗੁੱਡੀਆਂ ਨਾਲ ਖੇਡਦੀ ਬਾਲੜੀ ਕੁਦਰਤੀ ਨੇਮ ਦੇ ਇਕੋ ਚੱਕਰ ਨਾਲ ਹੀ ਲੜਕੀ ਬਣ ਜਾਂਦੀ ਹੈ:
ਉਸ ਦੇ ਹੱਥ
ਲਹੂ ਨਾਲ ਤਰ ਹਨ
ਉਸ ਦੀ ਗੁੱਡੀਆ -
ਉਸ ਵਲ ਦੇਖ ਕੇ ਹੱਸੀ
ਜਾਣਦੀ ਹਾਂ ਮੈਂ
ਹੁਣ ਮੈਨੂੰ ਆਲੇ ਵਿਚ ਰਖਦੇ
ਉਸ ਦਾ ਇਹ ਸ਼ਿਅਰ ਮੈਂ ਕਿੰਨਾ ਚਿਰ ਕੰਪਿਊਟਰ 'ਚ ਸਕਰੀਨ ਸੇਵਰ 'ਤੇ ਪਾਈ ਰੱਖਿਆ-
ਜਿਸ ਘੜੀ ਆਯਾ ਪਲਟ ਕਰ ਇਕ ਮੇਰਾ ਬਿਛੜਾ ਹੁਆ,
ਆਮ ਸੇ ਕਪੜੋਂ ਮੇਂ ਥਾ ਵੋ; ਫਿਰ ਬੀ ਸ਼ਹਿਜ਼ਾਦਾ ਲਗਾ
ਇਸ ਸ਼ਿਅਰ ਵਿਚ ਜਿਸ ਸੱਚੇ ਸੁੱਚੇ ਮੋਹ ਦੇ ਜਜ਼ਬੇ ਦਾ ਜ਼ਿਕਰ ਕੀਤਾ ਗਿਆ ਹੈ ਉਸ ਦੀ ਪੂੰਜੀਵਾਦੀ ਮੁਲਕਾਂ 'ਚ ਫੈਲੇ 'ਕੈਲਕੁਲੇਟਿਵ ਸਮਾਈਲ' ਦੇ ਸਭਿਆਚਾਰ ਵਿਚ ਬੜੀ ਜ਼ਰੂਰਤ ਹੈ
ਉਸ ਦਾ ਇਹ ਸ਼ਿਅਰ ਤੁਹਾਡੀ ਸੋਚ ਨੁੰ ਸੰਵੇਦਨਸ਼ੀਲ ਬਣਾਉਣ ਲਈ ਕਾਫ਼ੀ ਹੈ:
ਮੈਂ ਸ਼ੇਰ ਦੇਖ ਕੇ ਪਿੰਜਰੇ ਮੇ ਖ਼ੁਸ਼ ਨਹੀਂ ਹੋਤਾ
ਕਹਾਂ ਗੰਵਾ ਦੀ ਹੈ ਬਚਪਨ ਕੀ ਸਾਦਗੀ ਮੈਨੇ
ਅਮਰੀਕਾ ਵਰਗੇ ਮੁਲਕ ਵਿਚ ਆਮ ਆਦਮੀ ਇਕ ਪੁਰਜ਼ੇ ਤੋਂ ਵੱਧ ਕੁਝ ਨਹੀਂ ਹੈਕਿਰਾਏ ਦੇ ਘਰ ਤੋਂ ਜਾਬ 'ਤੇ ਅਤੇ ਬਾਰਾਂ ਚੌਦਾਂ ਘੰਟੇ ਕੰਮ 'ਤੇ ਲਾ ਕੇ ਸਿਰਫ਼ ਰਾਤ ਕੱਟਣ ਲਈ ਘਰ ਆਉਣ ਵਿਚ ਹੀ ਆਮ ਆਦਮੀ ਦੀ ਉਮਰ ਬਤੀਤ ਹੋ ਜਾਂਦੀ ਹੈਹਰ ਰੋਜ਼ ਆਉਂਦੇ ਬਿੱਲਾਂ ਦੇ ਭੁਗਤਾਨ ਦੀ ਚਿੰਤਾ ਆਦਮੀ ਨੂੰ ਦੁਨੀਆ ਦੇ ਰੰਗ ਤਮਾਸ਼ੇ ਦੇਖਣ ਦੀ ਵਿਹਲ ਹੀ ਕਿੱਥੇ ਦਿੰਦੀ ਹੈ-
ਕਟੀ ਹੈ ਉਮਰ ਕਿਸੀ ਆਬਦੋਜ਼ ਕਸ਼ਤੀ ਮੇਂ,
ਸਫ਼ਰ ਤਮਾਮ ਹੁਆ ਔਰ ਕੁਛ ਨਹੀਂ ਦੇਖਾ
ਇਹ ਜੱਗ ਜ਼ਾਹਰ ਹੈ ਕਿ ਆਜ਼ਾਦੀ ਸਿਰਫ਼ ਕੁਝ ਲੋਕਾਂ ਵਾਸਤੇ ਹੀ ਵਰ ਸਾਬਤ ਹੋਈ ਹੈਆਮ ਲੋਕਾਂ ਵਾਸਤੇ ਆਜ਼ਾਦੀ ਦੀ ਕੁੱਖ 'ਚੋਂ ਕਿਸੇ ਖ਼ੁਸ਼ੀ ਦਾ ਜਨਮ ਨਹੀਂ ਹੋਇਆਭਾਰਤੀ ਲੋਕਾਂ ਵਾਂਗ ਹੀ ਪਾਕਿਸਤਾਨੀ ਲੋਕਾਂ ਦੀ ਸੋਚ ਨੂੰ ਉਸਨੇ ਆਪਣੀ ਕਵਿਤਾ 'ਆਜ਼ਾਦੀ ਦੀ ੫੦ਵੀਂ ਵਰ੍ਹੇ ਗੰਢ 'ਤੇ' ਵਿਚ ਪੇਸ਼ ਕੀਤਾ ਹੈ-
'
ਮੈਂ ਔਰਤ ਹਾਂ
ਜਿਸ ਦੇ ਪੈਦਾ ਹੁੰਦੇ ਹੀ
ਨੁਕਸ ਪੈ ਗਿਆ ਸੀ
ਮਾਸਿਕ ਧਰਮ
ਹਮੇਸ਼ਾ ਵਾਸਤੇ ਰੁਕ ਗਿਆ ਸੀ'
ਮੈਡਮ ਆਜ਼ਾਦੀ ਨੇ
ਇਕ ਬਹੁਤ ਵੱਡਾ
ਪੀਲਾ ਗੁਲਾਬ
ਆਪਣੇ ਜੂੜੇ ਵਿਚ
ਟੰਗਦੇ ਹੋਏ ਆਖਿਆ....'
ਇਥੇ ਔਰਤ, ਪੈਦਾ ਹੁੰਦੇ ਹੀ, ਮਾਸਿਕ ਧਰਮ ਵਿਚ ਨੁਕਸ, ਮੈਡਮ, ਆਜ਼ਾਦੀ, ਬਹੁਤ ਵੱਡਾ ਪੀਲਾ ਗੁਲਾਬ, ਜੂੜਾ ਦੇ ਬਹੁਤ ਗਹਿਰੇ ਅਰਥ ਹਨ, ਜਿਹੜੇ ਇਫ਼ਤੀ ਦੀ ਕਾਵਿਕ ਪਹੁੰਚ ਦੀ ਨਿਸ਼ਾਨਦੇਹੀ ਤਾਂ ਕਰਦੇ ਹੀ ਹਨ, ਸਗੋਂ ਆਜ਼ਾਦੀ ਦੇ ਨਾਂ 'ਤੇ ਲੋਕਾਂ ਨੂੰ ਮਿਲੇ ਨਿਰੇ ਲਾਰਿਆਂ, ਨਾਉਮੀਦਾਂ, ਤਕਲੀਫ਼ਾਂ, ਝੂਠੇ ਵਿਖਾਵਿਆਂ ਦੀ ਤਰਜਮਾਨੀ ਵੀ ਕਰਦੇ ਹਨ
ਪਰ ਇਸ ਦੇ ਬਾਵਜੂਦ ਇਫ਼ਤੀ ਆਪਣੇ ਖ਼ੂਨ ਵਿਚ ਰਲੇ ਆਸ਼ਾਵਾਦ ਤੋਂ ਮੁੱਖ ਨਹੀਂ ਮੋੜਦਾਜਿੱਥੇ ਕੁਝ ਵੀ ਨਾ ਹੋਵੇ, ਉੱਥੇ ਵੀ ਕਿਸੇ ਦੇ ਹੋਣ ਦੀ ਉਮੀਦ ਇਫ਼ਤੀ ਦੇ ਆਸ਼ਾਵਾਦੀ ਹੋਣ ਦੀ ਸਿਖ਼ਰ ਹੈ-
ਫੂਲ ਭੇਜੇ ਹੈਂ ਜਜ਼ੀਰੋਂ ਕਰ ਤਰਫ਼ ਲਹਰੋਂ ਕੇ ਹਾਥ,
ਕੋਈ ਹੋ ਸ਼ਾਇਦ ਵਹਾਂ ਪਰ ਭੀ ਜਹਾਂ ਕੋਈ ਨਾ ਹੋ
ਕੜਾਹੀ ਵਿਚ ਭੁੱਜ ਗਈ ਰੇਤ ਵਰਗਾ ਰੰਗ ਹੈ, ਇਫ਼ਤਿਖ਼ਾਰ ਨਸੀਮ ਦਾ, ਪਰ ਉਸਦੀਆਂ ਗੱਲਾਂ ਭੁੱਜਦੀ ਰੇਤ ਵਿਚ ਖਿੜਦੀਆਂ ਖਿੱਲਾਂ ਵਰਗੀਆਂ ਦੂਧੀਆ, ਸਾਫ਼ ਤੇ ਸਪੱਸ਼ਟਮਿੱਠੇ ਪਾਣੀ ਦੀ ਝੀਲ 'ਮਿਸ਼ੀਗਨ ਲੇਕ' ਦੇ ਕਿਨਾਰੇ ਚਾਲੀਵੀਂ ਮੰਜ਼ਿਲ 'ਤੇ ਉਸਦਾ ਅਪਾਰਟਮੈਂਟ ਹੈਘਰ ਦੇ ਜੀਅ ਹਨ- ਦੋ ਬਿੱਲੀਆਂ ਤੇ ਉਸਦਾ 'ਬੁਆਏ ਫਰੈਂਡ' ਪ੍ਰੇਮ ਚੋਪੜਾਇਕ ਵਾਰ ਮੈਂ ਰਣਧੀਰ ਸਿੰਘ ਨਿਊਯਾਰਕ, ਹਰਭਜਨ ਸਿੰਘ ਬੈਂਸ ਸ਼ਿਕਾਗੋ ਉਸਦੇ ਅਪਾਰਟਮੈਂਟ ਵਿਚ ਗਏਉਸਦੇ ਅਪਾਰਟਮੈਂਟ ਦੀ ਬਾਰੀ ਥਾਣੀਂ ਮੈਂ ਬਾਹਰ ਦੇਖਿਆਮਿੱਠੇ ਪਾਣੀ ਦੀ ਝੀਲ ਦੂਰ ਦੂਰ ਤੱਕ ਵਿਛੀ ਹੋਈ ਸੀਸਨੋਅ ਦੀ ਚਾਦਰ ਇਸ ਤਰ੍ਹਾਂ ਸਿਲਵਟਾਂ ਭਰੀ, ਜਿਵੇਂ ਝੀਲ ਸਾਰੀ ਰਾਤ ਬੇਆਰਾਮੀ ਵਿਚ ਉਸਲਵੱਟੇ ਲੈਂਦੀ ਰਹੀ ਹੋਵੇਇਹੀ ਬੇਆਰਾਮੀ ਉਸਦੀ ਸ਼ਾਇਰੀ ਵਿਚ ਸਪੱਸ਼ਟ ਝਲਕਾਰੇ ਮਾਰਦੀ ਹੈਉਸਦੇ ਗੱਲ ਕਹਿਣ ਦਾ ਅੰਦਾਜ਼ ਅਸਲੋਂ ਹੀ ਨਵਾਂ ਤੇ ਨਿਵੇਕਲਾ ਹੈਉਹ ਆਪ ਵੀ ਤਾਂ ਬੜਾ ਨਿਵੇਕਲਾ ਤੇ 'ਅਵੱਲਾ' ਹੈਰੇਤ ਵਰਗਾ ਆਦਮੀ ਮਿੱਠੀ ਝੀਲ ਦੇ ਕਿਨਾਰੇ ਰਹਿੰਦਾ ਹੈਜੇ ਖੁਰਦਾ ਵੀ ਹੈ ਤਾਂ ਮਿੱਠੇ ਪਾਣੀਆਂ ਵਿਚਇਸੇ ਕਰਕੇ ਉਸਦੀ ਸ਼ਾਇਰੀ ਵਿਚ ਜਿੱਥੇ ਖੁਰ ਜਾਣ ਦਾ ਦਰਦ ਮਹਿਸੂਸਿਆ ਜਾ ਸਕਦਾ ਹੈ, ਉਥੇ ਮਿੱਠੇ ਪਾਣੀ ਵਿਚ ਰਲ ਜਾਣ ਦਾ ਚਾਅ ਵੀ ਤਾਂ ਠਾਠਾਂ ਮਾਰਦਾ ਹੈਇਹੀ ਦਰਦ ਅਤੇ ਚਾਅ ਇਫ਼ਤਿਖ਼ਾਰ ਨਸੀਮ ਦੀ ਹੋਣੀ ਹੈਇਹੀ ਇਫ਼ਤਿਖ਼ਾਰ ਨਸੀਮ ਹੋਣ ਦਾ ਸਰਾਪ ਹੈਇਹੀ ਇਫ਼ਤਿਖ਼ਾਰ ਨਸੀਮ ਹੈ
ਇਹੋ ਜਿਹੀ ਕਵਿਤਾ ਲਿਖਣ ਲਈ ਕੀ ਉਹ ਸੁਚੇਤ ਸੀ ਤਾਂ ਉਸ ਨੇ ਕਿਹਾ,' ਕਵਿਤਾ ਵਿਚ ਖੜੋਤ ਆ ਗਈ ਸੀਕਵਿਤਾ ਦਾ ਦਰਿਆ ਮੁਸ਼ਕ ਮਾਰਨ ਲੱਗ ਪਿਆ ਸੀਨੀਰਸਤਾ ਵਧ ਰਹੀ ਸੀਕਵਿਤਾ ਦੀ ਇਹ ਹਾਲਤ..ਮੈਂ ਘੱਟ ਲਿਖਦਾ ਹਾਂਘਸਿਆ ਪਿਟਿਆ ਲਿਖਣ ਨਾਲ ਮੈਨੂੰ ਨਫ਼ਰਤ ਹੈ'
ਮਹਾਂਭਾਰਤ ਵਿਚ ਭੀਸ਼ਮ ਦੀ ਮੌਜੂਦਗੀ ਕਾਰਨ ਯੁਧ ਵਿਚ ਖੜੋਤ ਆ ਗਈ ਸੀਯੁਧ ਦੀ ਗਤੀ ਵਿਚ ਤੇਜ਼ੀ ਲਿਆਉਣ ਲਈ ਭੀਸ਼ਮ ਦਾ ਯੁਧ ਦੇ ਮੈਦਾਨ 'ਚੋਂ ਬਾਹਰ ਹੋਣਾਂ ਬਹੁਤ ਜ਼ਰੂਰੀ ਸੀਇਸ ਲਈ ਸ਼ਿਖੰਡੀ ਇਕ ਅਜਿਹੇ ਸ਼ਕਤੀਸ਼ਾਲੀ ਗਤੀਸ਼ੀਲ ਪਾਤਰ ( ਮੋਟਿਫ਼) ਵਜੋਂ ਪੇਸ਼ ਹੋਇਆ ਕਿ ਮਹਾਂਭਾਰਤ ਦਾ ਰੁਖ ਹੀ ਬਦਲ ਕੇ ਰੱਖ ਦਿੱਤਾ ਸੀ ਕਵਿਤਾ ਦੇ ਮਹਾਂਭਾਰਤੀ ਇਤਿਹਾਸ ਵਿਚ ਮੋੜ ਦੇਣ ਲਈ ਸ਼ਿਖੰਡੀ ਫਿਰ ਇਫ਼ਤੀ ਦੇ ਰੂਪ 'ਚ ਮੇਰੇ ਸਾਹਮਣੇ ਬੈਠਾ ਸੀ
'
ਤੁਸੀਂ ਨਾਂ ਨਾਲ ਡਾਕਟਰ ਕਿਉਂ ਨਹੀਂ ਲਿਖਦੇ' ਮੈਂ ਪੁਛਿਆ
'
ਸ਼ਰਮ ਆਂਦੀ ਏ ਬੰਦਾ ਬੁੱਢਾ ਜਿਹਾ ਲੱਗਣ ਲੱਗ ਪੈਂਦੈਮੈਨੂੰ ਤੇ ਹਾਲੇ ਸੋਲਵਾਂ ਲੱਗਾ ਏ' ਉਹ ਖਿੜ ਖਿੜਾ ਕੇ ਹੱਸਣ ਲੱਗ ਪਿਆਜਿਸ ਤਰ੍ਹਾਂ ਖੰਡਰ ਥਾਣੀ ਹੋ ਕੇ ਹਵਾ ਦਾ ਬੁੱਲਾ ਆ ਰਿਹਾ ਹੋਵੇ....
(
ਇਫ਼ਤਿਖ਼ਾਰ ਨਸੀਮ ਦੀ ਗੁਰਮੁਖੀ ਵਿਚ ਛਪੀ ਪਹਿਲੀ ਕਿਤਾਬ 'ਤਿੰਨ ਚਿਹਰਿਆਂ ਵਾਲਾ ਰੱਕਾਸ' ਦੀ ਭੂਮਿਕਾ)


*****
ਸਮਾਪਤ


No comments: